13.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਪਦ ਦਾ
ਆਧਾਰ ਹੈ ਪੜ੍ਹਾਈ, ਜੋ ਪੁਰਾਣੇ ਭਗਤ ਹੋਣਗੇ ਉਹ ਚੰਗਾ ਪੜ੍ਹਣਗੇ ਅਤੇ ਪਦ ਵੀ ਚੰਗਾ ਪਾਉਣਗੇ"
ਪ੍ਰਸ਼ਨ:-
ਜੋ ਬਾਪ ਦੀ ਯਾਦ
ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਯਾਦ ਵਿੱਚ ਰਹਿਣ
ਵਾਲਿਆਂ ਵਿੱਚ ਚੰਗੇ ਗੁਣ ਹੋਣਗੇ। ਉਹ ਪਵਿੱਤਰ ਹੁੰਦੇ ਜਾਣਗੇ। ਰਾਇਲਟੀ ਆਉਂਦੀ ਜਾਵੇਗੀ। ਆਪਸ ਵਿੱਚ
ਮਿੱਠਾ ਸ਼ੀਰਖੰਡ ਹੋਕੇ ਰਹਿਣਗੇ, ਦੂਜਿਆਂ ਨੂੰ ਨਾ ਵੇਖ ਸਵੈ ਨੂੰ ਵੇਖਣਗੇ। ਉਨ੍ਹਾਂ ਦੀ ਬੁੱਧੀ ਵਿੱਚ
ਰਹਿੰਦਾ - ਜੋ ਕਰੇਗਾ ਉਹ ਪਾਵੇਗਾ।
ਓਮ ਸ਼ਾਂਤੀ
ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਇਹ ਭਾਰਤ ਦਾ ਜੋ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ, ਉਸਦਾ
ਸ਼ਾਸਤ੍ਰ ਹੈ ਗੀਤਾ। ਇਹ ਗੀਤਾ ਕਿਸਨੇ ਗਾਈ, ਇਹ ਕੋਈ ਨਹੀਂ ਜਾਣਦੇ। ਇਹ ਗਿਆਨ ਦੀਆਂ ਗੱਲਾਂ ਹਨ। ਬਾਕੀ
ਇਹ ਹੋਲੀ ਆਦਿ ਕੋਈ ਆਪਣਾ ਤਿਓਹਾਰ ਹੈ ਨਹੀਂ, ਇਹ ਸਭ ਹੈ ਭਗਤੀ ਮਾਰਗ ਦੇ ਤਿਓਹਾਰ। ਤਿਓਹਾਰ ਹੈ ਤਾਂ
ਇੱਕ ਤ੍ਰਿਮੂਰਤੀ ਸ਼ਿਵਜਯੰਤੀ। ਬਸ। ਸਿਰਫ਼ ਸ਼ਿਵਜਯੰਤੀ ਕਦੀ ਵੀ ਨਹੀਂ ਕਹਿਣਾ ਚਾਹੀਦਾ। ਤ੍ਰਿਮੂਰਤੀ
ਅੱਖਰ ਨਾ ਪਾਉਣ ਨਾਲ ਮਨੁੱਖ ਸਮਝਣਗੇ ਨਹੀਂ। ਜਿਵੇਂ ਤ੍ਰਿਮੂਰਤੀ ਦਾ ਚਿੱਤਰ ਹੈ, ਥੱਲੇ ਲਿਖਤ ਹੋਵੇ
ਕਿ ਦੈਵੀ ਸਵਰਾਜ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਸ਼ਿਵ ਭਗਵਾਨ ਬਾਪ ਵੀ ਹੈ ਨਾ। ਜ਼ਰੂਰ ਆਉਂਦੇ ਹਨ,
ਆਕੇ ਸਵਰਗ ਦਾ ਮਾਲਿਕ ਬਣਾਉਂਦੇ ਹਨ। ਸਵਰਗ ਦੇ ਮਾਲਿਕ ਬਣੇ ਹੀ ਹਨ ਰਾਜਯੋਗ ਸਿੱਖਣ ਨਾਲ। ਅੰਦਰ
ਚਿੱਤਰਾਂ ਵਿੱਚ ਤਾਂ ਬਹੁਤ ਗਿਆਨ ਹੈ। ਚਿੱਤਰ ਇਵੇਂ ਬਣਾਉਣੇ ਹਨ ਜੋ ਮਨੁੱਖ ਵੇਖਣ ਨਾਲ ਵੰਡਰ ਖਾਵੇ।
ਉਹ ਵੀ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੋਵੇਗੀ, ਉਹੀ ਬਹੁਤ ਚੰਗੀ ਤਰ੍ਹਾਂ ਗਿਆਨ ਧਾਰਨ ਕਰਨਗੇ।
ਘੱਟ ਭਗਤੀ ਕਰਨ ਵਾਲੇ ਗਿਆਨ ਵੀ ਘੱਟ ਧਾਰਨ ਕਰਨਗੇ ਤਾਂ ਪਦ ਵੀ ਘੱਟ ਪਾਉਣਗੇ। ਦਾਸ - ਦਾਸੀਆਂ ਵਿੱਚ
ਵੀ ਨੰਬਰਵਾਰ ਹੁੰਦੇ ਹਨ ਨਾ। ਸਾਰਾ ਮਦਾਰ ਹੈ ਪੜ੍ਹਾਈ ਤੇ। ਤੁਹਾਡੇ ਵਿੱਚ ਬਹੁਤ ਥੋੜ੍ਹੇ ਹਨ ਜੋ
ਚੰਗੀ ਤਰ੍ਹਾਂ ਯੁਕਤੀ ਨਾਲ ਗੱਲ ਕਰ ਸਕਦੇ ਹਨ। ਚੰਗੇ ਬੱਚਿਆਂ ਦੀ ਐਕਟੀਵਿਟੀ ਵੀ ਚੰਗੀ ਹੋਵੇਗੀ।
ਗੁਣ ਵੀ ਸੁੰਦਰ ਹੋਣੇ ਚਾਹੀਦੇ। ਜਿਨਾਂ ਬਾਪ ਦੀ ਯਾਦ ਵਿੱਚ ਰਹਿਣਗੇ ਤਾਂ ਪਵਿੱਤਰ ਹੁੰਦੇ ਜਾਣਗੇ ਅਤੇ
ਰਾਇਲਟੀ ਵੀ ਆਉਂਦੀ ਜਾਵੇਗੀ। ਕਿਤੇ - ਕਿਤੇ ਤਾਂ ਸ਼ੁਦ੍ਰਾਂ ਦੀ ਚਲਨ ਬੜੀ ਚੰਗੀ ਹੁੰਦੀ ਹੈ ਅਤੇ ਇੱਥੇ
ਬ੍ਰਾਹਮਣ ਬੱਚਿਆਂ ਦੀ ਚਲਨ ਇਹੋ ਜਿਹੀ ਹੈ, ਗੱਲ ਨਾ ਪੁੱਛੋ ਇਸਲਈ ਉਹ ਲੋਕੀ ਵੀ ਕਹਿੰਦੇ ਹਨ ਕੀ
ਇਨ੍ਹਾਂ ਨੂੰ ਈਸ਼ਵਰ ਪੜ੍ਹਾਉਂਦੇ ਹਨ। ਤਾਂ ਬੱਚਿਆਂ ਦੀ ਇਹੋ ਜਿਹੀ ਚਲਨ ਨਹੀਂ ਹੋਣੀ ਚਾਹੀਦੀ। ਬਹੁਤ
ਮਿੱਠਾ ਸ਼ੀਰਖੰਡ ਹੋਣਾ ਚਾਹੀਦਾ, ਜੋ ਕਰਣਗੇ ਸੋ ਪਾਉਂਣਗੇ। ਨਹੀਂ ਕਰਣਗੇ ਤਾਂ ਨਹੀਂ ਪਾਉਂਣਗੇ। ਬਾਪ
ਤਾਂ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ। ਪਹਿਲੇ - ਪਹਿਲੇ ਤਾਂ ਬੇਹੱਦ ਦੇ ਬਾਪ ਦਾ ਪਰਿਚੈ ਦਿੰਦੇ
ਰਹੋ। ਤ੍ਰਿਮੂਰਤੀ ਦਾ ਚਿੱਤਰ ਤਾਂ ਬੜਾ ਚੰਗਾ ਹੈ - ਸਵਰਗ ਅਤੇ ਨਰਕ ਵੀ ਦੋਵੇਂ ਪਾਸੇ ਹੈ। ਗੋਲੇ
ਵਿੱਚ ਵੀ ਕਲੀਅਰ ਹੈ। ਕੋਈ ਵੀ ਧਰਮ ਵਾਲੇ ਨੂੰ ਇਸ ਗੋਲੇ ਤੇ ਜਾਂ ਝਾੜ ਤੇ ਤੁਸੀਂ ਸਮਝਾ ਸਕਦੇ ਹੋ -
ਇਸ ਹਿਸਾਬ ਨਾਲ ਤੁਸੀਂ ਸਵਰਗ ਨਵੀਂ ਦੁਨੀਆਂ ਵਿੱਚ ਤਾਂ ਆ ਨਹੀਂ ਸਕੋਗੇ। ਜੋ ਸਭਤੋਂ ਉੱਚ ਧਰਮ ਸੀ,
ਸਭਤੋਂ ਸਾਹੂਕਾਰ ਸੀ, ਉਹੀ ਸਭਤੋਂ ਗ਼ਰੀਬ ਬਣੇ ਹਨ, ਜੋ ਸਭਤੋਂ ਪਹਿਲੇ - ਪਹਿਲੇ ਸੀ, ਸੰਖਿਆ ਵੀ
ਉਨ੍ਹਾਂ ਦੀ ਜ਼ਿਆਦਾ ਹੋਣੀ ਚਾਹੀਦੀ ਪਰ ਹਿੰਦੂ ਲੋਕੀ ਬਹੁਤ ਹੋਰ - ਹੋਰ ਧਰਮਾਂ ਵਿੱਚ ਕਨਵਰਟ ਹੋ ਗਏ
ਹਨ। ਆਪਣੇ ਧਰਮ ਨੂੰ ਨਾ ਜਾਣਨ ਕਾਰਨ ਹੋਰ ਧਰਮਾਂ ਵਿੱਚ ਚਲੇ ਗਏ ਹਨ ਜਾਂ ਤਾਂ ਹਿੰਦੂ ਧਰਮ ਕਹਿ
ਦਿੰਦੇ ਹਨ। ਆਪਣੇ ਧਰਮ ਨੂੰ ਵੀ ਸਮਝਦੇ ਨਹੀਂ ਹਨ। ਈਸ਼ਵਰ ਨੂੰ ਪੁਕਾਰਦੇ ਬਹੁਤ ਹਨ ਸ਼ਾਂਤੀ ਦੇਵਾ, ਪਰ
ਸ਼ਾਂਤੀ ਦਾ ਅਰ੍ਥ ਸਮਝਦੇ ਨਹੀਂ ਹਨ। ਇੱਕ - ਦੋ ਨੂੰ ਸ਼ਾਂਤੀ ਦੀ ਪ੍ਰਾਈਜ਼ ਦਿੰਦੇ ਰਹਿੰਦੇ ਹਨ। ਇੱਥੇ
ਤੁਸੀਂ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਬਣੇ ਹੋਏ ਬੱਚਿਆਂ ਨੂੰ ਬਾਪ ਵਿਸ਼ਵ ਦੀ ਰਾਜਾਈ
ਪ੍ਰਾਈਜ਼ ਦਿੰਦੇ ਹਨ। ਇਹ ਇਨਾਮ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਮਿਲਦਾ ਹੈ। ਦੇਣ ਵਾਲਾ ਹੈ ਭਗਵਾਨ
ਬਾਪ। ਇਨਾਮ ਕਿੰਨਾ ਵੱਡਾ ਹੈ - ਸੂਰਜਵੰਸ਼ੀ ਵਿਸ਼ਵ ਦੀ ਰਾਜਾਈ! ਹੁਣ ਤੁਸੀ ਬੱਚਿਆਂ ਦੀ ਬੁੱਧੀ ਵਿੱਚ
ਸਾਰੇ ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਵਰਨ ਆਦਿ ਸਭ ਹਨ। ਵਿਸ਼ਵ ਦੀ ਰਾਜਾਈ ਲੈਣੀ ਹੈ ਤਾਂ ਕੁਝ
ਮਿਹਨਤ ਵੀ ਕਰਨੀ ਹੈ। ਪੁਆਇੰਟਸ ਤਾਂ ਬਹੁਤ ਸਹਿਜ ਹੈ। ਟੀਚਰ ਜੋ ਕੰਮ ਦਿੰਦੇ ਹਨ ਉਹ ਕਰਕੇ ਵਿਖਾਉਣਾ
ਚਾਹੀਦਾ। ਤਾਂ ਬਾਬਾ ਵੇਖੇ ਕਿ ਕਿਸ ਵਿੱਚ ਪੂਰਾ ਗਿਆਨ ਹੈ। ਕਈ ਬੱਚੇ ਤਾਂ ਮੁਰਲੀ ਤੇ ਵੀ ਧਿਆਨ ਨਹੀਂ
ਦਿੰਦੇ ਹਨ। ਰੈਗੂਲਰ ਮੁਰਲੀ ਪੜ੍ਹਦੇ ਨਹੀਂ। ਜੋ ਮੁਰਲੀ ਨਹੀਂ ਪੜ੍ਹਦੇ ਉਹ ਕੀ ਕਿਸੇ ਦਾ ਕਲਿਆਣ ਕਰਦੇ
ਹੋਣਗੇ! ਬਹੁਤ ਬੱਚੇ ਹਨ ਜੋ ਕੁਝ ਵੀ ਕਲਿਆਣ ਨਹੀਂ ਕਰਦੇ। ਨਾ ਆਪਣਾ, ਨਾ ਹੋਰਾਂ ਦਾ ਕਰਦੇ ਹਨ ਇਸਲਈ
ਘੁੜਸਵਾਰ, ਪਿਆਦੇ ਕਿਹਾ ਜਾਂਦਾ ਹੈ। ਕੋਈ ਥੋੜ੍ਹੇ ਮਹਾਂਰਥੀ ਹਨ, ਖ਼ੁਦ ਵੀ ਸਮਝ ਸਕਦੇ ਹਨ - ਕੌਣ -
ਕੌਣ ਮਹਾਂਰਥੀ ਹੈ। ਕਹਿੰਦੇ ਹਨ ਬਾਬਾ ਗੁਲਜ਼ਾਰ ਨੂੰ, ਕੁਮਾਰਕਾ ਨੂੰ, ਮਨੋਹਰ ਨੂੰ ਭੇਜੋ... ਕਿਉਂਕਿ
ਖ਼ੁਦ ਘੁੜੇਸਵਾਰ ਹਨ। ਉਹ ਮਹਾਂਰਥੀ ਹਨ। ਬਾਪ ਤਾਂ ਸਭ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਨ।
ਕਿਸੇ ਤੇ ਗ੍ਰਹਿਚਾਰੀ ਵੀ ਬੈਠਦੀ ਹੈ ਨਾ। ਕਦੀ ਚੰਗੇ - ਚੰਗੇ ਬੱਚਿਆਂ ਨੂੰ ਵੀ ਮਾਇਆ ਦਾ ਤੁਫ਼ਾਨ
ਆਉਣ ਨਾਲ ਬੇਤਾਲੇ ਬਣ ਜਾਂਦੇ ਹਨ। ਗਿਆਨ ਵੱਲ ਅਟੈਂਸ਼ਨ ਹੀ ਨਹੀਂ ਜਾਂਦਾ ਹੈ। ਬਾਬਾ ਨੂੰ ਹਰ ਇੱਕ ਦੀ
ਸਰਵਿਸ ਦਾ ਪਤਾ ਤਾਂ ਪੈਂਦਾ ਹੈ ਨਾ। ਸਰਵਿਸ ਕਰਨ ਵਾਲੇ ਆਪਣਾ ਪੂਰਾ ਸਮਾਚਾਰ ਬਾਬਾ ਨੂੰ ਦੇਂਦੇ
ਰਹਿਣਗੇ।
ਤੁਸੀਂ ਬੱਚੇ ਜਾਣਦੇ ਹੋ
ਗੀਤਾ ਦਾ ਭਗਵਾਨ ਸਾਨੂੰ ਵਿਸ਼ਵ ਦਾ ਮਾਲਿਕ ਬਣਾ ਰਹੇ ਹਨ। ਬਹੁਤ ਹਨ ਜੋ ਉਹ ਗੀਤਾ ਵੀ ਕੰਠ ਕਰ ਲੈਂਦੇ
ਹਨ, ਹਜ਼ਾਰੋਂ ਰੁਪਇਆ ਕਮਾਉਂਦੇ ਹਨ। ਤੁਸੀਂ ਹੋ ਬ੍ਰਾਹਮਣ ਸੰਪ੍ਰਦਾਏ ਜੋ ਫ਼ੇਰ ਦੈਵੀ ਸੰਪ੍ਰਦਾਏ ਬਣਦੇ
ਹੋ। ਈਸ਼ਵਰ ਦੀ ਔਲਾਦ ਵੀ ਸਭ ਆਪਣੇ ਨੂੰ ਕਹਿੰਦੇ ਹਨ ਫ਼ੇਰ ਕਹਿ ਦਿੰਦੇ ਅਸੀਂ ਸਭ ਈਸ਼ਵਰ ਹਾਂ, ਜਿਸਨੂੰ
ਜੋ ਆਉਂਦਾ ਹੈ ਉਹ ਬੋਲਦੇ ਰਹਿੰਦੇ ਹਨ। ਭਗਤੀਮਾਰਗ ਵਿੱਚ ਮਨੁੱਖਾਂ ਦੀ ਹਾਲਤ ਕਿਵੇਂ ਹੋ ਗਈ ਹੈ। ਇਹ
ਦੁਨੀਆਂ ਹੀ ਆਇਰਨ ਏਜਡ ਪਤਿਤ ਹੈ। ਇਸ ਚਿੱਤਰ ਤੋਂ ਬਹੁਤ ਚੰਗੀ ਤਰ੍ਹਾਂ ਸਮਝ ਸਕੋਗੇ। ਨਾਲ ਦੈਵੀ
ਗੁਣ ਵੀ ਚਾਹੀਦੇ। ਅੰਦਰ - ਬਾਹਰ ਸੱਚਾਈ ਚਾਹੀਦੀ। ਆਤਮਾ ਹੀ ਝੂਠੀ ਬਣੀ ਹੈ ਉਨ੍ਹਾਂ ਨੂੰ ਫ਼ੇਰ ਸੱਚਾ
ਬਣਾਉਂਦੇ ਹਨ। ਬਾਪ ਹੀ ਆਕੇ ਸਵਰਗ ਦਾ ਮਾਲਿਕ ਬਣਾਉਂਦੇ ਹਨ। ਦੈਵੀਗੁਣ ਧਾਰਨ ਕਰਾਉਂਦੇ ਹਨ। ਤੁਸੀਂ
ਬੱਚੇ ਜਾਣਦੇ ਹੋ ਅਸੀਂ ਇਵੇਂ (ਲਕਸ਼ਮੀ - ਨਾਰਾਇਣ) ਗੁਣਵਾਨ ਬਣ ਰਹੇ ਹਾਂ। ਆਪਣੀ ਜਾਂਚ ਕਰਦੇ ਰਹੋ -
ਸਾਡੇ ਵਿੱਚ ਕੋਈ ਆਸੁਰੀ ਗੁਣ ਤਾਂ ਨਹੀਂ ਹੈ? ਚੱਲਦੇ - ਚੱਲਦੇ ਮਾਇਆ ਦਾ ਥੱਪੜ ਇਵੇਂ ਲੱਗਦਾ ਹੈ ਜੋ
ਢੇਰ ਹੋ ਡਿੱਗ ਪੈਂਦੇ ਹਨ।
ਤੁਹਾਡੇ ਲਈ ਇਹ ਗਿਆਨ ਅਤੇ
ਵਿਗਿਆਨ ਹੀ ਹੋਲੀ - ਧੁਰਿਆ ਹੈ। ਉਹ ਲੋਕ ਵੀ ਹੋਲੀ ਅਤੇ ਧੁਰਿਆ ਮਨਾਉਂਦੇ ਹਨ ਪਰ ਉਸਦਾ ਅਰ੍ਥ ਕੀ
ਹੈ, ਇਹ ਵੀ ਕੋਈ ਨਹੀਂ ਜਾਣਦੇ। ਅਸਲ ਵਿੱਚ ਇਹ ਗਿਆਨ ਅਤੇ ਵਿਗਿਆਨ ਹੈ, ਜਿਸ ਨਾਲ ਤੁਸੀਂ ਆਪਣੇ ਨੂੰ
ਬਹੁਤ ਉੱਚ ਬਣਾਉਂਦੇ ਹੋ। ਉਹ ਤਾਂ ਕੀ - ਕੀ ਕਰਦੇ ਹਨ, ਧੂਲ ਪਾਉਂਦੇ ਹਨ ਕਿਉਂਕਿ ਇਹ ਹੈ ਰੋਰਵ ਨਰਕ।
ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ ਦੇ ਵਿਨਾਸ਼ ਦਾ ਫਰਜ਼ ਚੱਲ ਰਿਹਾ ਹੈ। ਤੁਸੀਂ
ਈਸ਼ਵਰੀਏ ਸੰਤਾਨ ਨੂੰ ਵੀ ਮਾਇਆ ਇੱਕਦਮ ਮੁੱਕਾ ਇਵੇਂ ਲਗਾ ਦਿੰਦੀ ਹੈ ਜੋ ਜ਼ੋਰ ਨਾਲ ਦੂਬਨ ਵਿੱਚ ਡਿੱਗ
ਪੈਂਦੇ ਹਨ। ਫ਼ੇਰ ਉਸ ਤੋਂ ਨਿਕਲਣਾ ਬੜਾ ਮੁਸ਼ਕਿਲ ਹੁੰਦਾ ਹੈ, ਇਸ ਵਿੱਚ ਆਸ਼ੀਰਵਾਦ ਆਦਿ ਦੀ ਕੋਈ ਗੱਲ
ਨਹੀਂ ਰਹਿੰਦੀ। ਫ਼ੇਰ ਇਸ ਵੱਲ ਮੁਸ਼ਕਿਲ ਚੜ੍ਹ ਸਕਦੇ ਹਨ ਇਸਲਈ ਬੜੀ ਖ਼ਬਰਦਾਰੀ ਚਾਹੀਦੀ। ਮਾਇਆ ਦੇ ਵਾਰ
ਤੋਂ ਬਚਣ ਦੇ ਲਈ ਕਦੀ ਦੇਹ - ਅਭਿਮਾਨ ਵਿੱਚ ਨਾ ਫ਼ਸੋ। ਸਦਾ ਖ਼ਬਰਦਾਰ, ਸਭ ਭਰਾ - ਭੈਣ ਹਨ। ਬਾਬਾ ਨੇ
ਜੋ ਸਿਖਾਇਆ ਹੈ ਉਹੀ ਭੈਣਾਂ ਸਿਖਾਉਂਦੀਆਂ ਹਨ। ਬਲਿਹਾਰੀ ਬਾਪ ਦੀ ਹਨ, ਨਾ ਕਿ ਭੈਣਾਂ ਦੀ। ਬ੍ਰਹਮਾ
ਦੀ ਵੀ ਬਲਿਹਾਰੀ ਨਹੀਂ। ਇਹ ਵੀ ਪੁਰਸ਼ਾਰਥ ਤੋਂ ਸਿੱਖੇ ਹਨ। ਪੁਰਸ਼ਾਰਥ ਚੰਗਾ ਕੀਤਾ ਹੈ ਗੋਇਆ ਆਪਣਾ
ਕਲਿਆਣ ਕੀਤਾ ਹੈ। ਸਾਨੂੰ ਵੀ ਸਿਖਾਉਂਦੇ ਹਨ ਤਾਂ ਅਸੀਂ ਆਪਣਾ ਕਲਿਆਣ ਕਰੀਏ।
ਅੱਜ ਹੋਲੀ ਹੈ, ਹੁਣ ਹੋਲੀ
ਦਾ ਗਿਆਨ ਵੀ ਸੁਣਾਉਂਦੇ ਰਹਿੰਦੇ ਹਨ। ਗਿਆਨ ਅਤੇ ਵਿਗਿਆਨ। ਪੜ੍ਹਾਈ ਨੂੰ ਨਾਲੇਜ਼ ਕਿਹਾ ਜਾਂਦਾ ਹੈ।
ਵਿਗਿਆਨ ਕੀ ਚੀਜ਼ ਹੈ, ਕਿਸੇ ਨੂੰ ਵੀ ਪਤਾ ਨਹੀਂ ਹੈ। ਵਿਗਿਆਨ ਹੈ ਗਿਆਨ ਤੋਂ ਵੀ ਪਰੇ। ਗਿਆਨ ਤੁਹਾਨੂੰ
ਇੱਥੇ ਮਿਲਦਾ ਹੈ, ਜਿਸ ਨਾਲ ਪ੍ਰਾਲਬੱਧ ਪਾਉਂਦੇ ਹੋ। ਬਾਕੀ ਉਹ ਹੈ ਸ਼ਾਂਤੀਧਾਮ। ਇੱਥੇ ਪਾਰ੍ਟ ਵਜਾਏ
ਥੱਕ ਜਾਂਦੇ ਹਨ ਤਾਂ ਫੇਰ ਸ਼ਾਂਤੀ ਵਿੱਚ ਜਾਣਾ ਚਾਹੁੰਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਇਹ ਚੱਕਰ
ਦਾ ਗਿਆਨ ਹੈ। ਹੁਣ ਅਸੀਂ ਸਵਰਗ ਵਿੱਚ ਜਾਵਾਂਗੇ ਫ਼ੇਰ 84 ਜਨਮ ਲੈਂਦੇ ਨਰਕ ਵਿੱਚ ਆਵਾਂਗੇ। ਫ਼ੇਰ ਉਹੀ
ਹਾਲਤ ਹੋਵੇਗੀ, ਇਹ ਚੱਲਦਾ ਹੀ ਰਹੇਗਾ। ਇਨ੍ਹਾਂ ਤੋਂ ਕੋਈ ਛੁੱਟ ਨਹੀਂ ਸਕਦੇ। ਕੋਈ ਕਹਿੰਦੇ ਹਨ ਇਹ
ਡਰਾਮਾ ਬਣਿਆ ਹੀ ਕਿਉਂ? ਅਰੇ, ਇਹ ਤਾਂ ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਦਾ ਖੇਡ ਹੈ। ਅਨਾਦਿ
ਬਣਿਆ ਹੋਇਆ ਹੈ। ਝਾੜ ਤੇ ਸਮਝਾਉਣਾ ਬਹੁਤ ਚੰਗਾ ਹੈ। ਸਭਤੋਂ ਪਹਿਲੀ ਮੁੱਖ ਗੱਲ ਹੈ ਬਾਪ ਨੂੰ ਯਾਦ
ਕਰੋ ਤਾਂ ਪਾਵਨ ਬਣ ਜਾਵੋਗੇ। ਅੱਗੇ ਚੱਲ ਪਤਾ ਪੈਂਦਾ ਜਾਵੇਗਾ - ਕੌਣ - ਕੌਣ ਇਸ ਕੁਲ ਦੇ ਹਨ ਹੋਰ
ਧਰਮਾਂ ਵਿੱਚ ਕਨਵਰਟ ਹੋ ਗਏ ਹਨ, ਉਹ ਵੀ ਨਿਕਲਦੇ ਜਾਣਗੇ। ਜਦੋ ਸਭ ਆਉਣਗੇ ਤਾਂ ਮਨੁੱਖ ਵੰਡਰ ਖਾਣਗੇ।
ਸਭ ਨੂੰ ਇਹੀ ਕਹਿਣਾ ਹੈ ਕਿ ਦੇਹ - ਅਭਿਮਾਨ ਛੱਡ ਦੇਹੀ - ਅਭਿਮਾਨੀ ਬਣੋ। ਤੁਹਾਡੇ ਲਈ ਪੜ੍ਹਾਈ ਹੀ
ਵੱਡਾ ਤਿਓਹਾਰ ਹੈ, ਜਿਸ ਨਾਲ ਤੁਹਾਡੀ ਕਿੰਨੀ ਕਮਾਈ ਹੁੰਦੀ ਹੈ। ਉਹ ਲੋਕ ਤਾਂ ਇਨ੍ਹਾਂ ਤਿਓਹਾਰਾਂ
ਨੂੰ ਮਨਾਉਣ ਵਿੱਚ ਕਿੰਨੇ ਪੈਸੇ ਆਦਿ ਬਰਬਾਦ ਕਰਦੇ ਹਨ, ਕਿੰਨਾ ਝਗੜਾ ਆਦਿ ਹੁੰਦਾ ਹੈ। ਪੰਚਾਇਤੀ
ਰਾਜ ਵਿੱਚ ਕਿੰਨੇ ਝਗੜੇ ਹੀ ਝਗੜੇ ਹਨ, ਕਿਸਨੂੰ ਰਿਸ਼ਵਤ ਦੇਕੇ ਵੀ ਮਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਵੇਂ
ਬਹੁਤ ਮਿਸਾਲ ਹੁੰਦੇ ਰਹਿੰਦੇ ਹਨ। ਬੱਚੇ ਜਾਣਦੇ ਹਨ ਸਤਿਯੁਗ ਵਿੱਚ ਕੋਈ ਉਪਦ੍ਰਵ ਹੁੰਦਾ ਹੀ ਨਹੀਂ।
ਰਾਵਣ ਰਾਜ ਵਿੱਚ ਬਹੁਤ ਉਪਦ੍ਰਵ ਹਨ। ਹੁਣ ਤਾਂ ਤਮੋਪ੍ਰਧਾਨ ਹਨ ਨਾ। ਇੱਕ - ਦੋ ਵਿੱਚ ਮਤ ਨਾ ਮਿਲਣ
ਕਾਰਨ ਕਿੰਨਾ ਝਗੜਾ ਹੈ ਇਸਲਈ ਬਾਪ ਸਮਝਾਉਂਦੇ ਰਹਿੰਦੇ ਹਨ ਇਸ ਪੁਰਾਣੀ ਦੁਨੀਆਂ ਨੂੰ ਭੁੱਲ ਇਕੱਲੇ
ਬਣ ਜਾਓ, ਘਰ ਨੂੰ ਯਾਦ ਕਰੋ। ਆਪਣੇ ਸੁਖਧਾਮ ਨੂੰ ਯਾਦ ਕਰੋ, ਕਿਸ ਨਾਲ ਜ਼ਿਆਦਾ ਗੱਲ ਵੀ ਨਾ ਕਰੋ, ਨਹੀਂ
ਤਾਂ ਨੁਕਸਾਨ ਹੋ ਜਾਂਦਾ ਹੈ। ਬਹੁਤ ਮਿੱਠਾ, ਸ਼ਾਂਤ, ਪਿਆਰ ਨਾਲ ਬੋਲਣਾ ਚੰਗਾ ਹੈ। ਜ਼ਿਆਦਾ ਨਾ ਬੋਲਣਾ
ਚੰਗਾ ਹੈ। ਸ਼ਾਂਤੀ ਵਿੱਚ ਰਹਿਣਾ ਸਭਤੋਂ ਚੰਗਾ ਹੈ। ਤੁਸੀਂ ਬੱਚੇ ਤਾਂ ਸ਼ਾਂਤੀ ਨਾਲ ਵਿਜੈ ਪਾਉਂਦੇ
ਹੋ। ਸਿਵਾਏ ਇੱਕ ਬਾਪ ਦੇ ਹੋਰ ਕਿਸੇ ਨਾਲ ਪ੍ਰੀਤ ਨਹੀਂ ਲਗਾਉਣੀ ਹੈ। ਜਿਨਾਂ ਬਾਪ ਤੋਂ ਪ੍ਰਾਪਟੀ
ਲੈਣੀ ਚਾਹੋ ਉਹਨੀ ਲੈ ਲਵੋ। ਨਹੀਂ ਤਾਂ ਲੌਕਿਕ ਬਾਪ ਦੀ ਪ੍ਰਾਪਟੀ ਤੇ ਕਿੰਨਾ ਝਗੜਾ ਹੋ ਪੈਂਦਾ ਹੈ।
ਇਸ ਵਿੱਚ ਕੋਈ ਖਿਟ - ਖਿਟ ਨਹੀਂ। ਜਿਨ੍ਹਾਂ ਚਾਹੋ ਉਹਨਾਂ ਆਪਣੀ ਪੜ੍ਹਾਈ ਨਾਲ ਲੈ ਸਕਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ0- ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੱਚਾ ਬਾਪ
ਸੱਚਾ ਬਣਾਉਣ ਆਏ ਹਨ ਇਸਲਈ ਸਚਾਈ ਨਾਲ ਚੱਲਣਾ ਹੈ। ਆਪਣੀ ਜਾਂਚ ਕਰਨੀ ਹੈ - ਸਾਡੇ ਵਿੱਚ ਕੋਈ ਆਸੁਰੀ
ਗੁਣ ਤਾਂ ਨਹੀਂ ਹਨ? ਅਸੀਂ ਜ਼ਿਆਦਾ ਗੱਲ ਤਾਂ ਨਹੀਂ ਕਰਦੇ ਹਾਂ? ਬਹੁਤ ਮਿੱਠਾ ਬਣ ਸ਼ਾਂਤੀ ਅਤੇ ਪਿਆਰ
ਨਾਲ ਗੱਲ ਕਰਨੀ ਹੈ।
2. ਮੁਰਲੀ ਤੇ ਪੂਰਾ
ਧਿਆਨ ਦੇਣਾ ਹੈ। ਰੋਜ਼ ਮੁਰਲੀ ਪੜ੍ਹਨੀ ਹੈ। ਆਪਣਾ ਅਤੇ ਹੋਰਾਂ ਦਾ ਕਲਿਆਣ ਕਰਨਾ ਹੈ। ਟੀਚਰ ਜੋ ਕੰਮ
ਦਿੰਦੇ ਹਨ ਉਹ ਕਰਕੇ ਵਿਖਾਉਣਾ ਹੈ।
ਵਰਦਾਨ:-
ਹੌਲੀ ਸ਼ਬਦ ਦੇ ਅਰਥ ਨੂੰ ਜੀਵਨ ਵਿਚ ਲਿਆਕੇ ਪੁਰਸ਼ਾਰਥ ਦੀ ਸਪੀਡ ਨੂੰ ਤੇਜ ਕਰਨ ਵਾਲੇ ਤੀਵ੍ਰ
ਪੁਰਸ਼ਾਰਥੀ ਭਵ।
ਹੌਲੀ ਮਤਲਬ ਜੋ ਗੱਲ ਹੋ
ਗਈ, ਬੀਤ ਗਈ ਉਸਨੂੰ ਬਿਲਕੁਲ ਖਤਮ ਕਰ ਦੇਣਾ। ਬੀਤੀ ਸੋ ਬੀਤੀ ਕਰ ਅੱਗੇ ਵਧਣਾ ਇਹ ਹੀ ਹੈ ਹੌਲੀ
ਮਨਾਉਣਾ। ਬੀਤੀ ਹੋਈ ਗਲ ਇਵੇਂ ਮਹਿਸੂਸ ਹੋਵੇ ਜਿਵੇਂ ਬਹੁਤ ਪੁਰਾਣੇ ਜਨਮ ਦੀ ਕੋਈ ਗੱਲ ਹੈ। ਜਦੋਂ
ਅਜਿਹੀ ਸਥਿਤੀ ਹੋ ਜਾਂਦੀ ਹੈ ਤਾਂ ਪੁਰਸ਼ਾਰਥ ਦੀ ਸਪੀਡ ਤੇਜ ਹੁੰਦੀ ਹੈ। ਤਾਂ ਆਪਣੀਆਂ ਜਾਂ ਦੁਜਿਆਂ
ਦੀਆਂ ਬੀਤੀਆਂ ਹੋਈਆਂ ਗੱਲਾਂ ਨੂੰ ਕਦੇ ਚਿੰਤਨ ਵਿਚ ਨਹੀਂ ਲਿਆਉਣਾ, ਚਿੱਤ ਤੇ ਨਹੀਂ ਰੱਖਣਾ ਅਤੇ
ਵਰਣਨ ਤੇ ਕਦੇ ਨਹੀਂ ਕਰਨਾ, ਤਾਂ ਹੀ ਤੀਵ੍ਰ ਪੁਰਸ਼ਾਰਥੀ ਬਣ ਸਕੋਗੇ।
ਸਲੋਗਨ:-
ਸਨੇਹ ਹੀ ਸਹਿਜ
ਯਾਦ ਦਾ ਸਾਧਨ ਹੈ, ਇਸਲਈ ਸਦਾ ਸਨੇਹੀ ਰਹਿਣਾ ਅਤੇ ਸਨੇਹੀ ਬਣਾਉਣਾ।
" ਮਾਤੇਸ਼ਵਰੀ ਜੀ ਦੇ
ਅਨਮੋਲ ਮਹਾਵਾਕੇ"
1- "ਗੁਪਤ ਬੰਧੇਲੀ ਗੋਪੀਕਾਵਾਂ ਦਾ ਗਾਇਨ ਹੈ"
ਗੀਤ:-
ਬਿਨ ਵੇਖੇ ਪਿਆਰ ਕਰਾ, ਘਰ ਬੈਠੇ ਯਾਦ ਕਰਾ...।
ਹੁਣ ਇਹ ਗੀਤ ਕੋਈ ਬੰਧੇਲੀ
ਮਸਤ ਗੋਪੀ ਦਾ ਗਾਇਆ ਹੋਇਆ ਹੈ, ਇਹ ਹੈ ਕਲਪ - ਕਲਪ ਵਾਲਾ ਵਚਿੱਤਰ ਖੇਡ। ਬਿਨ ਵੇਖੇ ਪਿਆਰ ਕਰਦੇ ਹਨ,
ਦੁਨੀਆਂ ਵਿਚਾਰੀ ਕੀ ਜਾਣੇ, ਕਲਪ ਪਹਿਲੇ ਵਾਲਾ ਪਾਰ੍ਟ ਹੂਬਹੂ ਰਿਪੀਟ ਹੋ ਰਿਹਾ ਹੈ। ਭਾਵੇਂ ਉਸ ਗੋਪੀ
ਨੇ ਘਰਬਾਰ ਨਹੀਂ ਛੱਡਿਆ ਹੈ ਪਰ ਯਾਦ ਵਿੱਚ ਕਰਮਬੰਧਨ ਚੁਕਤੂ ਕਰ ਰਹੀ ਹੈ, ਤਾਂ ਇਹ ਕਿੰਨੀ ਖੁਸ਼ੀ
ਵਿੱਚ ਝੂਮ - ਝੂਮ ਕੇ ਮਸਤੀ ਵਿੱਚ ਗਾ ਰਹੀ ਹੈ। ਤਾਂ ਅਸਲ ਵਿੱਚ ਘਰ ਛੱਡਣ ਦੀ ਗੱਲ ਨਹੀਂ ਹੈ। ਘਰ
ਬੈਠੇ ਵੇਖ ਉਸ ਸੁੱਖ ਵਿੱਚ ਰਹਿ ਸਰਵਿਸ ਕਰਨੀ ਹੈ। ਕਿਹੜੀ ਸੇਵਾ ਕਰਨੀ ਹੈ? ਪਵਿੱਤਰ ਬਣ ਪਵਿੱਤਰ
ਬਣਾਉਣ ਦੀ, ਤੁਹਾਨੂੰ ਤੀਸਰਾ ਨੇਤ੍ਰ ਹੁਣ ਮਿਲਿਆ ਹੈ। ਆਦਿ ਤੋਂ ਲੈਕੇ ਅੰਤ ਤੱਕ ਬੀਜ਼ ਅਤੇ ਝਾੜ ਦਾ
ਰਾਜ਼ ਤੁਹਾਡੀ ਨਜ਼ਰਾਂ ਵਿੱਚ ਹੈ। ਤਾਂ ਬਲਿਹਾਰੀ ਇਸ ਜੀਵਨ ਦੀ ਹੈ, ਇਸ ਨਾਲੇਜ਼ ਦੁਆਰਾ 21ਜਨਮਾਂ ਦੇ
ਲਈ ਸੁਭਾਗਿਆ ਬਣਾ ਰਹੇ ਹਾਂ, ਇਸ ਵਿੱਚ ਜੇਕਰ ਕੁਝ ਵੀ ਲੋਕ - ਲਾਜ਼ ਵਿਕਾਰੀ ਕੁਲ ਦੀ ਮਰਿਆਦਾ ਹੈ
ਤਾਂ ਸਰਵਿਸ ਨਹੀਂ ਕਰ ਸਕਣਗੇ, ਇਹ ਹੈ ਆਪਣੀ ਕਮੀ। ਬਹੁਤਿਆਂ ਨੂੰ ਵਿਚਾਰ ਆਉਂਦਾ ਹੈ ਕਿ ਇਹ
ਬ੍ਰਹਮਾਕੁਮਾਰੀਆਂ ਘਰ ਫਿਟਾਉਣ ਆਈਆਂ ਹਨ ਪਰ ਇਸ ਵਿੱਚ ਘਰ ਫਿਟਾਉਣ ਦੀ ਗੱਲ ਨਹੀਂ ਹੈ, ਘਰ ਬੈਠੇ
ਪਵਿੱਤਰ ਰਹਿਣਾ ਹੈ ਅਤੇ ਸਰਵਿਸ ਕਰਨੀ ਹੈ, ਇਸ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਪਵਿੱਤਰ ਬਣੋਗੇ ਤਾਂ
ਪਵਿੱਤਰ ਦੁਨੀਆਂ ਵਿੱਚ ਚੱਲਣ ਦੇ ਅਧਿਕਾਰੀ ਬਣੋਗੇ। ਬਾਕੀ ਜੋ ਨਹੀਂ ਚੱਲਣ ਵਾਲੇ ਹਨ, ਉਹ ਤਾਂ ਕਲਪ
ਪਹਿਲੇ ਵਾਲੀ ਦੁਸ਼ਮਣੀ ਦਾ ਪਾਰ੍ਟ ਵਜਾਉਣਗੇ, ਇਸ ਵਿੱਚ ਕਿਸੇ ਦਾ ਦੋਸ਼ ਨਹੀਂ ਹੈ। ਜਿਵੇਂ ਅਸੀਂ
ਪ੍ਰਮਾਤਮਾ ਦੇ ਕੰਮ ਨੂੰ ਜਾਣਦੇ ਹਾਂ ਉਵੇਂ ਡਰਾਮਾ ਦੇ ਅੰਦਰ ਹਰ ਇੱਕ ਦੇ ਪਾਰ੍ਟ ਨੂੰ ਜਾਣ ਚੁੱਕੇ
ਹਾਂ ਤਾਂ ਇਸ ਵਿੱਚ ਘ੍ਰਿਣਾ ਨਹੀਂ ਆ ਸਕਦੀ। ਇਵੇਂ ਤੇਜ਼ ਪੁਰਸ਼ਾਰਥੀ ਗੋਪੀਆਂ ਰੇਸ ਕਰ ਵਿਜੈਮਾਲਾ
ਵਿੱਚ ਵੀ ਆ ਸਕਦੀਆਂ ਹਨ। ਅੱਛਾ! ਓਮ ਸ਼ਾਂਤੀ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਜੋ ਵੀ ਗਿਆਨ ਦੀਆਂ
ਗੁਹੀਏ ਗੱਲਾਂ ਹਨ, ਉਸ ਨੂੰ ਸਪੱਸ਼ਟ ਕਰਨ ਦੀ ਵਿਧੀ ਤੁਹਾਡੇ ਕੋਲ ਬਹੁਤ ਵਧੀਆ ਹੈ ਅਤੇ ਸਪਸ਼ਟੀਕਰਨ
ਹੈ। ਇੱਕ - ਇੱਕ ਪੁਆਇੰਟ ਨੂੰ ਲੋਜਿਕਲ ਸਪੱਸ਼ਟ ਕਰ ਸਕਦੇ ਹੋ। ਆਪਣੀ ਅਥਾਰਟੀ ਵਾਲੇ ਹੋ ਕੋਈ
ਮੰਨੋਮਈ ਹਨ ਕਲਪਨਾ ਦੀਆਂ ਗੱਲਾਂ ਤੇ ਹਨ ਨਹੀਂ। ਅਸਲ ਹਨ। ਅਨੁਭਵ ਹੈ। ਅਨੁਭਵ ਦੀ ਅਥਾਰਟੀ ਨਾਲੇਜ
ਦੀ ਅਥਾਰਟੀ, ਸਤਿਯਤਾ ਦੀ ਅਥਾਰਟੀ, ਕਿੰਨੀ ਅਥਾਰਟੀਜ਼ ਹਨ। ਤਾਂ ਅਥਾਰਟੀ ਅਤੇ ਸਨੇਹ - ਦੋਵਾਂ ਨੂੰ
ਨਾਲ - ਨਾਲ ਕੰਮ ਵਿਚ ਲਗਾਓ।