13.07.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਰਾਖੀ ਦਾ ਬੰਧਨ ਪ੍ਰਤਿਗਿਆ ਦਾ ਪਰਵ (ਤਿਉਹਾਰ) ਹੈ, ਜੋ ਸੰਗਮ ਨਾਲ ਹੀ ਸ਼ੁਰੂ ਹੁੰਦਾ ਹੈ, ਹੁਣ
ਤੁਸੀਂ ਪਵਿੱਤਰ ਬਣਨ ਅਤੇ ਬਣਾਉਣ ਦੀ ਪ੍ਰਤਿਗਿਆ ਕਰਦੇ ਹੋ"
ਪ੍ਰਸ਼ਨ:-
ਤੁਹਾਡੇ ਸਭ ਕੰਮ
ਕਿਸ ਆਧਾਰ ਤੇ ਸਫ਼ਲ ਹੋ ਸਕਦੇ ਹਨ? ਨਾਮ ਬਾਲਾ ਕਿਵ਼ੇਂ ਹੋਵੇਗਾ?
ਉੱਤਰ:-
ਗਿਆਨ ਬਲ ਦੇ
ਨਾਲ ਯੋਗ ਦਾ ਵੀ ਬਲ ਹੋਵੇ ਤਾਂ ਸਭ ਕੰਮ ਆਪੇ ਹੀ ਕਰਨ ਨੂੰ ਤਿਆਰ ਹੋ ਜਾਣ। ਯੋਗ ਬਹੁਤ ਗੁਪਤ ਹੈ ਇਸ
ਨਾਲ ਤੁਸੀਂ ਵਿਸ਼ਵ ਦਾ ਮਾਲਿਕ ਬਣਦੇ ਹੋ। ਯੋਗ ਵਿੱਚ ਰਹਿ ਕੇ ਸਮਝਾਓ ਤਾਂ ਅਖ਼ਬਾਰ ਵਾਲੇ ਆਪੇ ਹੀ
ਤੁਹਾਡਾ ਸੰਦੇਸ਼ ਛਾਪਣ ਗੇ। ਅਖਬਾਰਾਂ ਤੋਂ ਹੀ ਨਾਮ ਬਾਲਾ ਹੋਣਾ ਹੈ, ਇਨ੍ਹਾਂ ਨਾਲ ਹੀ ਬਹੁਤਿਆਂ ਨੂੰ
ਸੰਦੇਸ਼ ਮਿਲੇਗਾ।
ਓਮ ਸ਼ਾਂਤੀ
ਅੱਜ ਬੱਚਿਆਂ ਨੂੰ ਰਾਖੀ ਤੇ ਸਮਝਾਉਂਦੇ ਹਨ ਕਿਉਂਕਿ ਹੁਣ ਨੇੜ੍ਹੇ ਹੈ। ਬੱਚੇ ਰਾਖੀ ਬੰਨ੍ਹਣ ਲਈ
ਜਾਂਦੇ ਹਨ। ਹੁਣ ਜੋ ਚੀਜ਼ ਹੋਕੇ ਜਾਂਦੀ ਹੈ ਉਸਦਾ ਪ੍ਰਵ ( ਤਿਉਹਾਰ) ਮਨਾਉਂਦੇ ਹਨ। ਇਹ ਤਾਂ ਬੱਚਿਆਂ
ਨੂੰ ਪਤਾ ਹੈ ਅੱਜ ਤੋ 5 ਹਜ਼ਾਰ ਵਰ੍ਹੇ ਪਹਿਲੋਂ ਵੀ ਇਹ ਪ੍ਰਤਿਗਿਆ ਪੱਤਰ ਲਿਖਵਾਇਆ ਸੀ, ਜਿਸਨੂੰ
ਬਹੁਤ ਨਾਮ ਦਿੱਤੇ ਹਨ। ਇਹ ਹੈ ਪਵਿੱਤਰਤਾ ਦੀ ਨਿਸ਼ਾਨੀ। ਸਭਨੂੰ ਕਹਿਣਾ ਹੁੰਦਾ ਹੈ ਪਵਿੱਤਰ ਬਣਨ ਦੀ
ਰਾਖੀ ਬੰਨੋ। ਇਹ ਵੀ ਜਾਣਦੇ ਹੋ ਪਵਿੱਤਰ ਦੁਨੀਆਂ ਸਤਿਯੁਗ ਆਦਿ ਵਿੱਚ ਹੀ ਹੁੰਦੀ ਹੈ। ਇਸ ਪੁਰਸ਼ੋਤਮ
ਸੰਗਮਯੁੱਗ ਤੇ ਹੀ ਰਾਖੀ ਪ੍ਰਵ ਸ਼ੁਰੂ ਹੁੰਦਾ ਹੈ। ਜੋ ਫੇਰ ਮਨਾਇਆ ਜਾਵੇਗਾ ਜਦੋਂ ਭਗਤੀ ਸ਼ੂਰੁ ਹੋਵੇਗੀ,
ਇਸਨੂੰ ਕਿਹਾ ਜਾਂਦਾ ਹੈ ਅਨਾਦਿ ਤਿਉਹਾਰ। ਉਹ ਵੀ ਕਦੋ ਤੋਂ ਸ਼ੁਰੂ ਹੂਦਾ ਹੈ, ਭਗਤੀ ਮਾਰਗ ਤੋਂ
ਕਿਉਂਕਿ ਸਤਿਯੁਗ ਵਿੱਚ ਤਾਂ ਇਹ ਤਿਉਹਾਰ ਆਦਿ ਹੁੰਦੇ ਹੀ ਨਹੀਂ। ਇਹ ਹੁੰਦੇ ਹਨ ਇੱਥੇ। ਸਭ ਤਿਉਹਾਰ
ਆਦਿ ਸੰਗਮ ਤੇ ਹੁੰਦੇ ਹਨ, ਉਹ ਹੀ ਫੇਰ ਭਗਤੀ ਮਾਰਗ ਤੋਂ ਸ਼ੁਰੂ ਹੁੰਦੇ ਹਨ। ਸਤਿਯੁਗ ਵਿੱਚ ਕੋਈ
ਤਿਉਹਾਰ ਹੁੰਦਾ ਨਹੀਂ। ਤੁਸੀਂ ਕਹੋਗੇ ਦੀਪਮਾਲਾ ਹੋਵੇਗੀ? ਨਹੀਂ। ਉਹ ਵੀ ਇਥੇ ਮਨਾਉਂਦੇ ਹਨ ਉਥੇ ਨਹੀਂ
ਹੋਣੀ ਚਾਹੀਦੀ। ਜੋ ਇਥੇ ਮਨਾਉਂਦੇ ਹਨ ਉਹ ਉਥੇ ਨਹੀਂ ਮਨਾ ਸਕਦੇ। ਇਹ ਸਭ ਕਲਯੁਗ ਦੇ ਤਿਉਹਾਰ ਹਨ।
ਰਾਖੀ ਮਨਾਉਂਦੇ ਹਨ, ਹੁਣ ਇਹ ਕਿਵੇਂ ਪਤਾ ਚੱਲੇ ਕਿ ਇਹ ਰਾਖੀ ਕਿਓੰ ਮਨਾਈ ਜਾਂਦੀ ਹੈ? ਤੁਸੀਂ ਸਭਨੂੰ
ਰਾਖੀ ਬੰਨਦੇ ਹੋ, ਕਹਿੰਦੇ ਹੋ ਪਾਵਨ ਬਣੋ ਕਿਉਂਕਿ ਹੁਣ ਪਾਵਨ ਦੁਨੀਆਂ ਸਥਾਪਨ ਹੋ ਰਹੀ ਹੈ।
ਤ੍ਰਿਮੂਰਤੀ ਦੇ ਚਿੱਤਰ ਵਿੱਚ ਵੀ ਲਿਖਿਆ ਹੋਇਆ ਹੈ - ਬ੍ਰਹਮਾ ਦੁਆਰਾ ਸਥਾਪਨਾ ਹੁੰਦੀ ਹੈ ਪਾਵਨ
ਦੁਨੀਆਂ ਦੀ ਇਸ ਲਈ ਪਵਿੱਤਰ ਬਣਾਉਣ ਦੇ ਲਈ ਰਾਖੀ ਬੰਧਨ ਮਨਾਇਆ ਜਾਂਦਾ ਹੈ। ਹੁਣ ਹੈ ਗਿਆਨ ਮਾਰਗ ਦਾ
ਸਮਾਂ। ਤੁਸੀਂ ਬੱਚਿਆਂ ਨੂੰ ਸਮਝਾਇਆ ਗਿਆ ਹੈ ਭਗਤੀ ਦੀ ਕੋਈ ਵੀ ਗੱਲ ਸੁਣਾਵੇ ਤਾਂ ਉਨ੍ਹਾਂ ਨੂੰ
ਸਮਝਾਉਣਾ ਚਾਹੀਦਾ ਹੈ ਅਸੀਂ ਹਾਲੇ ਗਿਆਨ ਮਾਰਗ ਵਿੱਚ ਹਾਂ। ਗਿਆਨ ਸਾਗਰ ਇੱਕ ਹੀ ਭਗਵਾਨ ਹੈ, ਜੋ
ਸਾਰੀ ਦੁਨੀਆਂ ਨੂੰ ਵਾਈਸਲੈਸ ਬਣਾਉਂਦੇ ਹਨ। ਭਾਰਤ ਵਾਈਸਲੈਸ ਸੀ ਤਾਂ ਸਾਰੀ ਦੁਨੀਆਂ ਵਾਈਸਲੈਸ ਸੀ।
ਭਾਰਤ ਨੂੰ ਵਾਈਸਲੈਸ ਬਣਾਉਣ ਨਾਲ ਸਾਰੀ ਦੁਨੀਆਂ ਵਾਈਸਲੈਸ ਹੋ ਜਾਂਦੀ ਹੈ। ਭਾਰਤ ਨੂੰ ਵਰਲਡ ਨਹੀਂ
ਕਹਾਂਗੇ। ਭਾਰਤ ਤਾਂ ਇੱਕ ਖੰਡ ਹੈ ਵਰਲਡ ਵਿੱਚ। ਬੱਚੇ ਜਾਣਦੇ ਹਨ ਨਵੀਂ ਦੁਨੀਆਂ ਵਿੱਚ ਸਿਰ੍ਫ ਭਾਰਤ
ਖੰਡ ਹੁੰਦਾ ਹੈ। ਭਾਰਤ ਖੰਡ ਵਿੱਚ ਜ਼ਰੂਰ ਮਨੁੱਖ ਵੀ ਰਹਿੰਦੇ ਹੋਣਗੇ। ਭਾਰਤ ਸੱਚਖੰਡ ਸੀ, ਸ੍ਰਿਸ਼ਟੀ
ਦੇ ਆਦਿ ਵਿੱਚ ਦੇਵਤਾ ਧਰਮ ਹੀ ਸੀ, ਉਸਨੂੰ ਹੀ ਕਿਹਾ ਜਾਂਦਾ ਹੈ ਨ੍ਰਿਵਿਕਾਰੀ ਪਵਿੱਤਰ ਧਰਮ, ਜਿਸਨੂੰ
5 ਹਜ਼ਾਰ ਸਾਲ ਹੋਏ ਹਨ। ਹੁਣ ਇਹ ਪੁਰਾਣੀ ਦੁਨੀਆਂ ਬਾਕੀ ਥੋੜ੍ਹੇ ਰੋਜ਼ ਹੈ। ਕਿੰਨੇ ਦਿਨ ਵਾਈਸਲੈਸ
ਬਣਨ ਵਿੱਚ ਲਗਦੇ ਹਨ? ਸਮਾਂ ਤੇ ਲਗਦਾ ਹੈ। ਇਥੇ ਵੀ ਪਵਿੱਤਰ ਬਣਨ ਦਾ ਪੁਰਸ਼ਾਰਥ ਕਰਦੇ ਹਨ। ਸਭ ਤੋਂ
ਵੱਡਾ ਉਤਸਵ ਤਾਂ ਇਹ ਹੈ। ਪ੍ਰਤਿਗਿਆ ਕਰਨੀ ਚਾਹੀਦੀ ਹੈ - ਬਾਬਾ, ਅਸੀਂ ਪਵਿੱਤਰ ਤਾਂ ਜ਼ਰੂਰ ਬਣਾਂਗੇ।
ਇਹ ਉਤਸਵ ਸਭ ਤੋਂ ਵੱਡਾ ਸਮਝਣਾ ਚਾਹੀਦਾ ਹੈ। ਸਾਰੇ ਪੁਕਾਰਦੇ ਵੀ ਹਨ ਹੇ ਪਰਮਪਿਤਾ ਪ੍ਰਮਾਤਮਾ, ਇਹ
ਕਹਿੰਦੇ ਹੋਏ ਵੀ ਪਰਮਪਿਤਾ ਬੁੱਧੀ ਵਿੱਚ ਨਹੀਂ ਆਉਂਦਾ। ਤੁਸੀਂ ਜਾਣਦੇ ਹੋ ਪਰਮਪਿਤਾ ਪਰਮਾਤਮਾ ਆਉਂਦੇ
ਹਨ ਜੀਵ ਆਤਮਾਵਾਂ ਨੂੰ ਗਿਆਨ ਦਾਨ ਦੇਣ। ਆਤਮਾ ਪਰਮਾਤਮਾ ਅਲਗ ਰਹੇ … ਇਹ ਮੇਲਾ ਇਸ ਸੰਗਮਯੁੱਗ ਤੇ
ਹੀ ਹੁੰਦਾ ਹੈ। ਕੁੰਭ ਦਾ ਮੇਲਾ ਵੀ ਇਸਨੂੰ ਕਿਹਾ ਜਾਂਦਾ ਹੈ, ਜੋ ਹਰ 5 ਹਜ਼ਾਰ ਵਰ੍ਹੇ ਬਾਦ ਇੱਕ ਹੀ
ਵਾਰ ਹੁੰਦਾ ਹੈ। ਉਹ ਪਾਣੀ ਵਿੱਚ ਸ਼ਨਾਨ ਕਰਨ ਦਾ ਮੇਲਾ ਤਾਂ ਅਨੇਕ ਵਾਰ ਮਨਾਉਂਦੇ ਆਏ ਹੋ, ਉਹ ਹੈ
ਭਗਤੀ ਮਾਰਗ। ਇਹ ਹੈ ਗਿਆਨ ਮਾਰਗ। ਸੰਗਮ ਨੂੰ ਵੀ ਕੁੰਭ ਕਿਹਾ ਜਾਂਦਾ ਹੈ। ਤਿੰਨ ਨਦੀਆਂ ਅਸਲ ਵਿੱਚ
ਹੈ ਨਹੀਂ, ਗੁਪਤ ਨਦੀ ਪਾਣੀ ਦੀ ਕਿਵ਼ੇਂ ਹੋ ਸਕਦੀ ਹੈ! ਬਾਪ ਕਹਿੰਦੇ ਹਨ ਤੁਹਾਡੀ ਇਹ ਗੀਤਾ ਗੁਪਤ
ਹੈ। ਤਾਂ ਇਹ ਸਮਝਾਇਆ ਜਾਂਦਾ ਹੈ ਕਿ ਤੁਸੀਂ ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ, ਇਸ ਵਿੱਚ
ਨਾਚ - ਤਮਾਸ਼ਾ ਆਦਿ ਕੁਝ ਵੀ ਨਹੀਂ ਹੈ। ਉਹ ਭਗਤੀ ਮਾਰਗ ਪੂਰਾ ਅੱਧਾਕਲਪ ਚਲਦਾ ਹੈ ਅਤੇ ਇਹ ਗਿਆਨ
ਚਲਦਾ ਹੈ ਇੱਕ ਲਾਈਫ਼। ਫੇਰ ਦੋ ਯੁਗ ਹੈ ਗਿਆਨ ਦੀ ਪ੍ਰਾਲਬੱਧ, ਗਿਆਨ ਨਹੀਂ ਚਲਦਾ ਹੈ। ਭਗਤੀ ਤਾਂ
ਦਵਾਪਰ - ਕੱਲਯੁਗ ਤੋਂ ਚਲੀ ਆਈ ਹੈ। ਗਿਆਨ ਸਿਰ੍ਫ ਇੱਕ ਹੀ ਵਾਰ ਮਿਲਦਾ ਹੈ ਫੇਰ ਉਸਦੀ ਪ੍ਰਾਲਬੱਧ
21 ਜਨਮ ਚਲਦੀ ਹੈ। ਹੁਣ ਤੁਹਾਡੀਆਂ ਅੱਖਾਂ ਖੁਲੀਆਂ ਹਨ। ਪਹਿਲੋਂ ਤੁਸੀਂ ਅਗਿਆਨ ਨੀਂਦਰ ਵਿੱਚ ਸੀ।
ਹੁਣ ਰਾਖੀ ਬੰਧਨ ਤੇ ਬ੍ਰਾਹਮਣ ਲੋਕ ਰਾਖੀ ਬਣਦੇ ਹਨ। ਤੁਸੀਂ ਵੀ ਬ੍ਰਾਹਮਣ ਹੋ। ਉਹ ਹਨ ਕੁੱਖ
ਵੰਸ਼ਾਵਲੀ, ਤੁਸੀਂ ਹੋ ਮੁੱਖ ਵੰਸ਼ਾਵਲੀ। ਭਗਤੀ ਮਾਰਗ ਵਿੱਚ ਕਿੰਨੀ ਅੰਧਸ਼ਰਧਾ ਹੈ। ਦੁਬਨ ਵਿੱਚ ਫਸੇ
ਹੋਏ ਹਨ। ਦੁਬਨ ( ਦਲਦਲ ) ਵਿੱਚ ਪੈਰ ਫਸ ਪੈਂਦੇ ਹਨ ਨਾ। ਤਾਂ ਭਗਤੀ ਦੇ ਦੁਬਨ ਵਿੱਚ ਮਨੁੱਖ ਫਸ
ਜਾਂਦੇ ਹਨ ਅਤੇ ਇੱਕਦਮ ਗਲੇ ਤੱਕ ਆ ਜਾਂਦੇ ਹਨ। ਤਾਂ ਬਾਪ ਫੇਰ ਆਉਂਦੇ ਹਨ ਬਚਾਉਣ। ਜਦੋਂ ਬਾਕੀ ਚੋਟੀ
ਰਹਿੰਦੀ ਹੈ, ਫੜਨ ਲਈ ਤਾਂ ਚਾਹੀਦਾ ਹੈ ਨਾ। ਬੱਚੇ ਬਹੁਤ ਮਿਹਨਤ ਕਰਦੇ ਹਨ ਸਮਝਾਉਣ ਦੀ। ਕਰੋੜਾਂ
ਮਨੁੱਖ ਹਨ, ਇੱਕ - ਇੱਕ ਦੇ ਕੋਲ ਜਾਣਾ ਮਿਹਨਤ ਲਗਦੀ ਹੈ। ਤੁਹਾਡੀ ਬਦਨਾਮੀ ਅਖਬਾਰਾਂ ਦੁਆਰਾ ਹੋਈ
ਹੈ ਕਿ ਇਹ ਭਜਾਉਂਦੇ ਹਨ, ਘਰ - ਬਾਰ ਛੁਡਾਉਂਦੇ ਹਨ, ਭੈਣ - ਭਰਾ ਬਣਾਉਂਦੇ ਹਨ। ਸ਼ੁਰੂ ਦੀ ਗੱਲ
ਕਿੰਨੀ ਫੈਲ ਗਈ ਹੈ। ਅਖਬਾਰਾਂ ਵਿੱਚ ਧੂਮ ਮੱਚ ਗਈ। ਹੁਣ ਇੱਕ - ਇੱਕ ਨੂੰ ਤਾਂ ਸਮਝਾ ਨਹੀਂ ਸਕਦੇ।
ਫੇਰ ਤੁਹਾਨੂੰ ਅਖਬਾਰਾਂ ਹੀ ਕੰਮ ਵਿੱਚ ਆਉਣਗੀਆਂ। ਅਖਬਾਰਾਂ ਦੁਆਰਾ ਹੀ ਤੁਹਾਡਾ ਨਾਮ ਬਾਲਾ ਹੋਵੇਗਾ।
ਹੁਣ ਵਿਚਾਰ ਕਰਨਾ ਹੈ - ਕੀ ਕਰੀਏ ਜੋ ਸਮਝਣ। ਰਾਖੀ ਦਾ ਅਰਥ ਕੀ ਹੈ? ਜਦੋਂਕਿ ਬਾਪ ਆਏ ਹਨ ਪਾਵਨ
ਬਣਾਉਣ, ਤਾਂ ਬਾਪ ਨੇ ਬੱਚਿਆਂ ਨਾਲ ਪਵਿੱਤਰਤਾ ਦੀ ਪ੍ਰਤਿਗਿਆ ਲੀਤੀ ਹੈ। ਪਤਿਤਾਂ ਨੂੰ ਪਾਵਨ ਬਣਾਉਣ
ਵਾਲੇ ਨੇ ਰਾਖੀ ਬੰਨ੍ਹੀ ਹੈ।
ਕ੍ਰਿਸ਼ਨ ਦਾ ਜਨਮ ਮਨਾਉਂਦੇ
ਹਨ ਤਾਂ ਜ਼ਰੂਰ ਗੱਦੀ ਤੇ ਬੈਠਾ ਹੋਵੇਗਾ। ਕਾਰੋਨੇਸ਼ਨ ਕਦੇ ਵਿਖਾਉਂਦੇ ਨਹੀਂ ਹਨ। ਸਤਿਯੁਗ ਆਦਿ ਵਿੱਚ
ਲਕਸ਼ਮੀ - ਨਰਾਇਣ ਸਨ। ਉਨ੍ਹਾਂ ਦਾ ਕਾਰੋਨੇਸ਼ਨ ਹੋਇਆ ਹੋਵੇਗਾ। ਪ੍ਰਿੰਸ ਦਾ ਜਨਮ ਮਨਾਉਂਦੇ ਹਨ ਫੇਰ
ਕਾਰੋਨੇਸ਼ਨ ਕਿੱਥੇ? ਦੀਵਾਲੀ ਤੇ ਕਾਰੋਨੇਸ਼ਨ ਹੁੰਦੀ ਹੈ, ਬੜਾ ਭ੍ਭਕਾ ਹੁੰਦਾ ਹੈ, ਉਹ ਹੈ ਸਤਿਯੁਗ
ਦਾ। ਸੰਗਮ ਦੀ ਜੋ ਗੱਲ ਹੈ ਉਹ ਉੱਥੇ ਹੁੰਦੀ ਨਹੀਂ। ਘਰ - ਘਰ ਵਿੱਚ ਰੋਸ਼ਨੀ ਇੱਥੇ ਹੋਣ ਦੀ ਹੈ। ਉੱਥੇ
ਦੀਪਮਾਲਾ ਆਦਿ ਨਹੀਂ ਮਨਾਉਂਦੇ ਹਨ। ਉੱਥੇ ਤਾਂ ਆਤਮਾਵਾਂ ਦੀ ਜੋਤ ਜਗੀ ਹੋਈ ਹੈ। ਉੱਥੇ ਫੇਰ
ਕਾਰੋਨੇਸ਼ਨ ਮਨਾਇਆ ਜਾਂਦਾ ਹੈ, ਨਾ ਕਿ ਦੀਪਮਾਲਾ। ਜਦੋਂ ਆਤਮਾਵਾਂ ਦੀ ਜੋਤ ਨਹੀਂ ਜਗੀ ਹੈ ਤਾਂ
ਵਾਪਿਸ ਜਾ ਨਹੀਂ ਸਕਦੇ। ਤਾਂ ਇਹ ਤਾਂ ਸਭ ਪਤਿਤ ਹਨ, ਉਨ੍ਹਾਂਨੂੰ ਪਾਵਨ ਬਣਾਉਣ ਲਈ ਸੋਚ ਕਰਨਾ ਹੈ।
ਬੱਚੇ ਸੋਚ ਕੇ ਜਾਂਦੇ ਹਨ ਵੱਡੇ - ਵੱਡੇ ਆਦਮੀਆਂ ਦੇ ਕੋਲ। ਬੱਚਿਆਂ ਦੀ ਬਦਨਾਮੀ ਹੋਈ ਅਖਬਾਰਾਂ
ਦੁਆਰਾ, ਫੇਰ ਨਾਮ ਵੀ ਇਨ੍ਹਾਂ ਦੁਆਰਾ ਹੋਵੇਗਾ। ਥੋੜ੍ਹਾ ਪੈਸਾ ਦੇਵੋ ਤਾਂ ਚੰਗਾ ਪਾਉਣਗੇ। ਹੁਣ ਤੁਸੀਂ
ਪੈਸੇ ਕਿਥੋਂ ਤੱਕ ਦੇਵੋਗੇ। ਪੈਸਾ ਦੇਣਾ ਵੀ ਰਿਸ਼ਵਤ ਹੈ। ਬੇਕਾਇਦਾ ਹੋ ਜਾਂਦਾ। ਅੱਜਕਲ੍ਹ ਰਿਸ਼ਵਤ
ਬਿਨਾਂ ਤਾਂ ਕੰਮ ਹੀ ਨਹੀਂ ਹੁੰਦਾ ਹੈ। ਤੁਸੀਂ ਵੀ ਰਿਸ਼ਵਤ ਦੇਵੋ, ਉਹ ਲੋਕ ਵੀ ਰਿਸ਼ਵਤ ਦੇਣ ਤਾਂ ਦੋਵੇਂ
ਇੱਕ ਹੋ ਜਾਣ। ਤੁਹਾਡੀ ਗੱਲ ਹੈ ਯੋਗਬਲ ਦੀ। ਯੋਗਬਲ ਇਨਾਂ ਚਾਹੀਦਾ ਹੈ ਜੋ ਤੁਸੀਂ ਕਿਸੇ ਤੋਂ ਵੀ
ਕੰਮ ਕਰਵਾ ਸਕੋ। ਭੂੰ - ਭੂੰ ਕਰਦੇ ਰਹਿਣਾ ਹੈ। ਗਿਆਨ ਦਾ ਬਲ ਤੇ ਤੁਹਾਡੇ ਵਿੱਚ ਵੀ ਹੈ। ਇਨ੍ਹਾਂ
ਚਿੱਤਰਾਂ ਆਦਿ ਵਿੱਚ ਗਿਆਨ ਹੈ, ਯੋਗ ਗੁਪਤ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ,
ਬੇਹੱਦ ਦਾ ਵਰਸਾ ਲੈਣ ਦੇ ਲਈ। ਉਹ ਹੈ ਹੀ ਗੁਪਤ, ਜਿਸ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ, ਕਿਤੇ
ਵੀ ਬੈਠ ਤੁਸੀਂ ਯਾਦ ਕਰ ਸਕਦੇ ਹੋ। ਸਿਰ੍ਫ ਇਥੇ ਬੈਠ ਕੇ ਯੋਗ ਨਹੀਂ ਸਾਧਨਾ ਹੈ। ਗਿਆਨ ਅਤੇ ਯਾਦ
ਦੋਵੇਂ ਸਹਿਜ ਹਨ। ਸਿਰ੍ਫ 7 ਦਿਨ ਦਾ ਕੋਰਸ ਲਿਆ, ਬਸ। ਜਾਸਤੀ ਲੋੜ ਨਹੀਂ। ਫੇਰ ਤੁਸੀਂ ਜਾਕੇ
ਦੂਸਰਿਆਂ ਨੂੰ ਆਪ ਸਮਾਨ ਬਣਾਓ। ਬਾਪ ਗਿਆਨ ਦਾ, ਸ਼ਾਂਤੀ ਦਾ ਸਾਗਰ ਹੈ। ਇਹ ਦੋ ਗੱਲਾਂ ਹਨ ਮੁੱਖ।
ਇਨ੍ਹਾਂ ਤੋਂ ਤੁਸੀਂ ਸ਼ਾਂਤੀ ਦਾ ਵਰਸਾ ਲੈ ਰਹੇ ਹੋ। ਯਾਦ ਵੀ ਬੜੀ ਸੂਖ਼ਸ਼ਮ ਹੈ।
ਤੁਸੀਂ ਬੱਚੇ ਭਾਵੇਂ
ਬਾਹਰ ਵਿਚ ਚੱਕਰ ਲਗਾਓ, ਬਾਪ ਨੂੰ ਯਾਦ ਕਰੋ। ਪਵਿੱਤਰ ਬਣਨਾ ਹੈ, ਦੈਵੀਗੁਣ ਵੀ ਧਾਰਨ ਕਰਨਾ ਹੈ।
ਕੋਈ ਵੀ ਅਵਗੁਣ ਨਹੀਂ ਹੋਣਾ ਚਾਹੀਦਾ। ਕਾਮ ਦਾ ਵੀ ਬੜਾ ਭਾਰੀ ਅਵਗੁਣ ਹੈ। ਬਾਪ ਕਹਿੰਦੇ ਹਨ ਹੁਣ
ਤੁਸੀਂ ਪਤਿਤ ਨਾ ਬਣੋ। ਭਾਵੇਂ ਔਰਤ ਸਾਹਮਣੇ ਹੋਵੇ ਤੁਸੀਂ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ
ਯਾਦ ਕਰੋ। ਵੇਖਦੇ ਹੋਏ ਨਾ ਵੇਖੋ। ਅਸੀਂ ਤਾਂ ਆਪਣੇ ਬਾਪ ਨੂੰ ਯਾਦ ਕਰਦੇ ਹਾਂ ਉਹ ਗਿਆਨ ਦਾ ਸਾਗਰ
ਹੈ। ਤੁਹਾਨੂੰ ਆਪ ਸਮਾਨ ਬਣਾਉਂਦੇ ਹਨ ਤਾਂ ਤੁਸੀਂ ਵੀ ਗਿਆਨ ਸਾਗਰ ਬਣਦੇ ਹੋ। ਇਸ ਵਿੱਚ ਮੁੰਝਣਾ ਨਹੀਂ
ਚਾਹੀਦਾ। ਉਹ ਹੈ ਪਰਮਾਤਮਾ। ਪਰਮਧਾਮ ਵਿੱਚ ਰਹਿੰਦੇ ਹਨ ਇਸ ਲਈ ਪਰਮ ਕਿਹਾ ਜਾਂਦਾ ਹੈ। ਉਹ ਤਾਂ ਤੁਸੀਂ
ਵੀ ਰਹਿੰਦੇ ਹੋ। ਹੁਣ ਨੰਬਰਵਾਰ ਪੁਰਸ਼ਾਰਥ ਅਨੂਸਾਰ ਤੁਸੀਂ ਗਿਆਨ ਲੈ ਰਹੇ ਹੋ। ਪਾਸ ਵਿਦ ਔਨਰ ਜੋ
ਹੁੰਦੇ ਹਨ ਉਨ੍ਹਾਂ ਨੂੰ ਕਹਾਂਗੇ ਪੂਰਾ ਗਿਆਨ ਸਾਗਰ ਬਣੇ ਹਨ। ਬਾਪ ਵੀ ਗਿਆਨ ਦਾ ਸਾਗਰ, ਤੁਸੀਂ ਵੀ
ਗਿਆਨ ਦੇ ਸਾਗਰ। ਆਤਮਾ ਕੋਈ ਛੋਟੀ - ਵੱਡੀ ਨਹੀਂ ਹੁੰਦੀ ਹੈ। ਪਰਮਪਿਤਾ ਵੀ ਕੋਈ ਵੱਡਾ ਨਹੀਂ ਹੁੰਦਾ
ਹੈ। ਇਹ ਜੋ ਕਹਿੰਦੇ ਹਨ ਹਜਾਰਾਂ ਸੂਰਜਾਂ ਤੋਂ ਤੇਜੋਮਏ - ਇਹ ਸਭ ਹਨ ਗਪੌੜੇ। ਬੁੱਧੀ ਵਿੱਚ ਜਿਸ
ਰੂਪ ਨਾਲ ਯਾਦ ਕਰਦੇ ਹਾਂ ਉਹ ਸਾਕਸ਼ਤਕਾਰ ਹੋ ਜਾਂਦਾ ਹੈ। ਇਸ ਵਿੱਚ ਸਮਝ ਚਾਹੀਦੀ ਹੈ। ਆਤਮਾ ਦਾ
ਸਾਕਸ਼ਤਕਾਰ ਵਾ ਪਰਮਾਤਮਾ ਦਾ ਸਾਕਸ਼ਤਕਾਰ, ਗੱਲ ਇੱਕ ਹੀ ਹੋ ਜਾਵੇਗੀ। ਬਾਪ ਨੇ ਰੀਯਲਾਇਜ਼ ਕਰਵਾਇਆ ਹੈ
- ਮੈਂ ਹੀ ਪਤਿਤ - ਪਾਵਨ, ਗਿਆਨ ਦਾ ਸਾਗਰ ਹਾਂ। ਸਮੇਂ ਤੇ ਆਕੇ ਸਭ ਦੀ ਸਦਗਤੀ ਕਰਦਾ ਹਾਂ। ਸਭ ਤੋਂ
ਜ਼ਿਆਦਾ ਭਗਤੀ ਤੁਸੀਂ ਕੀਤੀ ਹੈ ਫੇਰ ਬਾਪ ਤੁਹਾਨੂੰ ਹੀ ਪੜ੍ਹਾਉਂਦੇ ਹਨ। ਰਾਖੀ ਤੋਂ ਬਾਦ ਸ਼੍ਰੀ
ਕ੍ਰਿਸ਼ਨ ਜਨਮ ਅਸ਼ਟਮੀ ਹੁੰਦੀ ਹੈ। ਫੇਰ ਹੈ ਦੁਸ਼ਹਿਰਾ। ਅਸਲ ਵਿੱਚ ਦੁਸ਼ਹਿਰੇ ਤੋਂ ਪਹਿਲਾਂ ਤਾਂ
ਕ੍ਰਿਸ਼ਨ ਆ ਨਾ ਸਕੇ। ਦੁਸ਼ਹਿਰਾ ਪਹਿਲਾਂ ਹੋਣਾ ਚਾਹੀਦਾ ਹੈ ਫੇਰ ਕ੍ਰਿਸ਼ਨ ਆਉਣਾ ਚਾਹੀਦਾ ਹੈ। ਇਹ
ਹਿਸਾਬ ਵੀ ਤੁਸੀਂ ਨਿਕਾਲੋਗੇ। ਪਹਿਲਾਂ ਤਾਂ ਤੁਸੀਂ ਕੁਝ ਵੀ ਨਹੀਂ ਸਮਝਦੇ ਸੀ। ਹੁਣ ਬਾਪ ਕਿੰਨਾ
ਸਮਝਦਾਰ ਬਣਾਉਂਦੇ ਹਨ। ਟੀਚਰ ਸਮਝਦਾਰ ਬਣਾਉਂਦੇ ਹਨ ਨਾ। ਹੁਣ ਤੁਸੀਂ ਜਾਣਦੇ ਹੋ ਕਿ ਭਗਵਾਨ ਬਿੰਦੂ
ਸਵਰੂਪ ਹੈ। ਝਾੜ ਕਿੰਨਾ ਵੱਡਾ ਹੈ। ਆਤਮਾਵਾਂ ਉੱਪਰ ਬਿੰਦੀ ਰੂਪ ਵਿੱਚ ਰਹਿਦੀਆਂ ਹਨ। ਮਿੱਠੇ -
ਮਿੱਠੇ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਅਸਲ ਵਿੱਚ ਇੱਕ ਸੈਕਿੰਡ ਵਿੱਚ ਸਮਝਦਾਰ ਬਣਨਾ ਚਾਹੀਦਾ
ਹੈ। ਪਰੰਤੂ ਪੱਥਰਬੁੱਧੀ ਅਜਿਹੇ ਹਨ ਜੋ ਸਮਝਦੇ ਹੀ ਨਹੀਂ। ਨਹੀਂ ਤਾਂ ਹੈ ਇੱਕ ਸੈਕਿੰਡ ਦੀ ਗੱਲ।
ਹੱਦ ਦਾ ਬਾਪ ਤਾਂ ਜਨਮ ਬਾਏ ਜਨਮ ਨਵਾਂ ਮਿਲਦਾ ਹੈ। ਇਹ ਬੇਹੱਦ ਦਾ ਬਾਪ ਤਾਂ ਇੱਕ ਹੀ ਵਾਰੀ ਆਕੇ 21
ਜਨਮਾਂ ਦਾ ਵਰਸਾ ਦਿੰਦੇ ਹਨ। ਹੁਣ ਤੁਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈ ਰਹੇ ਹੋ। ਉੱਮਰ
ਵੀ ਵੱਡੀ ਹੁੰਦੀ ਜਾਂਦੀ ਹੈ। ਇੰਵੇਂ ਵੀ ਨਹੀਂ 21 ਜਨਮ ਕੋਈ ਇੱਕ ਬਾਪ ਰਹੇਗਾ। ਨਹੀਂ, ਤੁਹਾਡੀ ਉਮਰ
ਵੱਡੀ ਹੋ ਜਾਂਦੀ ਹੈ। ਤੁਸੀਂ ਕਦੇ ਦੁੱਖ ਨਹੀਂ ਵੇਖਦੇ ਹੋ। ਪਿਛਾੜੀ ਵਿੱਚ ਤੁਹਾਡੀ ਬੁੱਧੀ ਵਿੱਚ ਇਹ
ਗਿਆਨ ਜਾਕੇ ਰਹੇਗਾ। ਬਾਪ ਨੂੰ ਯਾਦ ਕਰਨਾ ਅਤੇ ਵਰਸਾ ਲੈਣਾ ਹੈ। ਬਸ, ਬੱਚਾ ਪੈਦਾ ਹੋਇਆ ਅਤੇ ਵਾਰਿਸ
ਬਣਿਆ। ਬਾਪ ਨੂੰ ਜਾਣਿਆ ਤਾਂ ਬਸ ਬਾਪ ਅਤੇ ਵਰਸੇ ਨੂੰ ਯਾਦ ਕਰੋ, ਪਵਿੱਤਰ ਬਣੋ। ਦੈਵੀਗੁਣ ਧਾਰਨ ਕਰੋ।
ਬਾਪ ਅਤੇ ਵਰਸਾ ਕਿੰਨਾ ਸਹਿਜ ਹੈ। ਏਮ ਆਬਜੈਕਟ ਵੀ ਸਾਹਮਣੇ ਹੈ। ਹੁਣ ਬੱਚਿਆਂ ਨੇ ਵਿਚਾਰ ਕਰਨਾ ਹੈ
- ਅਸੀਂ ਅਖ਼ਬਾਰ ਦੁਆਰਾ ਕਿਵ਼ੇਂ ਸਮਝਾਈਏ। ਤ੍ਰਿਮੂਰਤੀ ਵੀ ਦੇਣਾ ਪਵੇ ਕਿਉਂਕਿ ਸਮਝਾਇਆ ਜਾਂਦਾ ਹੈ
ਬ੍ਰਹਮਾ ਦੁਆਰਾ ਸਥਾਪਨਾ। ਬ੍ਰਾਹਮਣਾ ਨੂੰ ਪਾਵਨ ਬਣਾਉਣ ਬਾਪ ਆਇਆ ਹੈ ਇਸ ਲਈ ਰਾਖੀ ਬੰਨਵਾਉਂਦੇ ਹਨ।
ਪਤਿਤ ਪਾਵਨ ਭਾਰਤ ਨੂੰ ਪਾਵਨ ਬਣਾ ਰਹੇ ਹਨ, ਹਰ ਇੱਕ ਨੂੰ ਪਾਵਨ ਬਣਨਾ ਹੈ ਕਿਉਂਕਿ ਹੁਣ ਪਾਵਨ
ਦੁਨੀਆਂ ਸਥਾਪਨ ਹੁੰਦੀ ਹੈ। ਹੁਣ ਤੁਹਾਡੇ 84 ਜਨਮ ਪੂਰੇ ਹੋਏ ਹਨ। ਜਿਸ ਨੇ ਬਹੁਤ ਜਨਮ ਲੀਤੇ ਹੋਣਗੇ
ਉਹ ਚੰਗੀ ਤਰ੍ਹਾਂ ਸਮਝਦੇ ਰਹਿਣਗੇ। ਪਿਛਾੜੀ ਵਿੱਚ ਆਉਣ ਵਾਲਿਆਂ ਨੂੰ ਇਤਨੀ ਖੁਸ਼ੀ ਨਹੀਂ ਹੋਵੇਗੀ
ਕਿਉਂਕਿ ਭਗਤੀ ਘੱਟ ਕੀਤੀ ਹੈ। ਭਗਤੀ ਦਾ ਫ਼ਲ ਦੇਣ ਬਾਪ ਆਉਂਦਾ ਹੈ। ਭਗਤੀ ਕਿਸਨੇ ਜ਼ਿਆਦਾ ਕੀਤੀ ਹੈ
ਇਹ ਵੀ ਹੁਣ ਤੁਸੀਂ ਜਾਣਦੇ ਹੋ। ਪਹਿਲੇ ਨੰਬਰ ਵਿੱਚ ਤੁਸੀਂ ਹੀ ਆਏ ਹੋ, ਤੁਸੀਂ ਵੀ ਅਵਿਭਚਾਰੀ ਭਗਤੀ
ਕੀਤੀ ਹੈ। ਤੁਸੀਂ ਵੀ ਆਪਣੇ ਕੋਲੋਂ ਪੁੱਛੋਂ ਅਸੀਂ ਜ਼ਿਆਦਾ ਭਗਤੀ ਕੀਤੀ ਹੈ ਜਾਂ ਇਸਨੇ? ਸਭਤੋਂ ਤਿੱਖੀ
ਜੋ ਸਰਵਿਸ ਕਰਦੇ ਹਨ ਜ਼ਰੂਰ ਉਸਨੇ ਜ਼ਿਆਦਾ ਭਗਤੀ ਵੀ ਕੀਤੀ ਹੈ। ਬਾਬਾ ਨਾਮ ਤਾਂ ਲਿਖਦੇ ਹਨ - ਕੁਮਾਰਕਾ
ਹੈ, ਜਨਕ ਹੈ, ਮਨੋਹਰ ਹੈ, ਗੁਲਜ਼ਾਰ ਹੈ। ਨੰਬਰਵਾਰ ਤਾਂ ਹੁੰਦੇ ਹਨ। ਇੱਥੇ ਨੰਬਰਵਾਰ ਬਿਠਾ ਨਹੀਂ
ਸਕਦੇ। ਤਾਂ ਵਿਚਾਰ ਕਰਨਾ ਹੈ - ਰਾਖੀ ਦਾ ਅਖ਼ਬਾਰ ਵਿੱਚ ਕਿਵ਼ੇਂ ਪਾਈਏ। ਉਹ ਤਾਂ ਠੀਕ ਹੈ ਮਨਿਸਟਰ
ਆਦਿ ਦੇ ਕੋਲ ਜਾਂਦੇ ਹਾਂ, ਰਾਖੀ ਬੰਨ੍ਹਦੇ ਹਾਂ ਲੇਕਿਨ ਪਵਿੱਤਰ ਤਾਂ ਬਣਦੇ ਨਹੀਂ ਹਨ। ਤੁਸੀਂ
ਕਹਿੰਦੇ ਹੋ ਪਵਿਤਰ ਬਣੋ ਤਾਂ ਪਵਿੱਤਰ ਦੁਨੀਆਂ ਸਥਾਪਨ ਹੋ ਜਾਵੇ। 63 ਜਨਮ ਵਿਕਾਰੀ ਬਣੇ, ਹੁਣ ਬਾਪ
ਕਹਿੰਦੇ ਹਨ ਇਸ ਅੰਤਿਮ ਜਨਮ ਪਵਿੱਤਰ ਬਣੋ। ਖ਼ੁਦਾ ਨੂੰ ਯਾਦ ਕਰੋ ਤਾਂ ਤੁਹਾਡੇ ਸਿਰ ਤੇ ਜੋ ਪਾਪ ਹਨ
ਉਹ ਉਤਰ ਜਾਣ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪਾਸ ਵਿਧ
ਔਨਰ ਹੋਣ ਦੇ ਲਈ ਬਾਪ ਸਮਾਨ ਗਿਆਨ ਸਾਗਰ ਬਣਨਾ ਹੈ। ਕੋਈ ਵੀ ਅਵਗੁਣ ਅੰਦਰ ਹੈ ਤਾਂ ਉਸ ਦੀ ਜਾਂਚ ਕਰ
ਨਿਕਾਲ ਦੇਣਾ ਹੈ। ਸ਼ਰੀਰ ਨੂੰ ਵੇਖਦੇ ਹੋਏ ਨਾ ਵੇਖ, ਆਤਮਾ ਨਿਸ਼ਚੇ ਕਰ ਆਤਮਾ ਨਾਲ ਗੱਲ ਕਰਨੀ ਹੈ।
2. ਯੋਗਬਲ ਇਨਾਂ ਜਮਾਂ
ਕਰਨਾ ਹੈ ਜੋ ਆਪਣਾ ਹਰ ਕੰਮ ਸਹਿਜ ਹੋ ਜਾਵੇ। ਅਖਬਾਰਾਂ ਦੁਆਰਾ ਹਰੇਕ ਨੂੰ ਪਾਵਨ ਬਣਨ ਦਾ ਸੰਦੇਸ਼
ਦੇਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।
ਵਰਦਾਨ:-
ਦੇਹ ਭਾਨ ਨੂੰ ਦੇਹੀ - ਅਭਿਮਾਨੀ ਸਥਿਤੀ ਵਿੱਚ ਪਰਿਵਰਤਨ ਕਰਨ ਵਾਲੇ ਬੇਹੱਦ ਦੇ ਵੈਰਾਗੀ ਭਵ
ਚਲਦੇ - ਚਲਦੇ ਜੇਕਰ
ਵੈਰਾਗ ਖੰਡਿਤ ਹੁੰਦਾ ਹੈ ਤਾਂ ਉਸਦਾ ਮੁਖ ਕਾਰਣ ਹੈ - ਦੇਹ ਭਾਨ। ਜੱਦ ਤੱਕ ਦੇਹ - ਭਾਨ ਦਾ ਵੈਰਾਗ
ਨਹੀਂ ਹੈ ਉਦੋਂ ਤੱਕ ਕੋਈ ਵੀ ਗੱਲ ਦਾ ਵੈਰਾਗ ਸਦਾਕਾਲ ਨਹੀਂ ਰਹਿ ਸਕਦਾ। ਸੰਬੰਧ ਤੋਂ ਵੈਰਾਗ - ਇਹ
ਕੋਈ ਵੱਡੀ ਗੱਲ ਨਹੀਂ ਹੈ, ਉਹ ਤਾਂ ਵਿੱਚ ਵੀ ਕਈਆਂ ਨੂੰ ਆ ਜਾਂਦਾ ਹੈ ਪਰ ਇੱਥੇ ਦੇਹ -ਭਾਨ ਦੇ ਜੋ
ਵੱਖ - ਵੱਖ ਰੂਪ ਹਨ, ਉਹਨਾਂ ਨੂੰ ਜਾਣਕੇ, ਦੇਹ- ਭਾਨ ਨੂੰ ਦੇਹੀ - ਅਭਿਮਾਨੀ ਸਥਿਤੀ ਵਿੱਚ
ਪਰਿਵਰਤਨ ਕਰ ਦੇਣਾ - ਹੈ ਵਿਧੀ ਹੈ ਬੇਹੱਦ ਦੇ ਵੈਰਾਗੀ ਬਣਨ ਦੀ।
ਸਲੋਗਨ:-
ਸੰਕਲਪ ਰੂਪੀ
ਪੈਰ ਮਜ਼ਬੂਤ ਹੋਵੇ ਤਾਂ ਕਾਲੇ ਬਦਲਾ ਵਰਗੀਆਂ ਗੱਲਾਂ ਵੀ ਪ੍ਰੀਵਰਤਰਨ ਹੋ ਜਾਣਗੀਆਂ।