14.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡੀ
ਨਜ਼ਰ ਸ਼ਰੀਰਾਂ ਤੇ ਨਹੀਂ ਜਾਣੀ ਚਾਹੀਦੀ, ਆਪਣੇ ਨੂੰ ਆਤਮਾ ਸਮਝੋ, ਸ਼ਰੀਰਾਂ ਨੂੰ ਨਾ ਵੇਖੋ"
ਪ੍ਰਸ਼ਨ:-
ਹਰ ਇੱਕ
ਬ੍ਰਾਹਮਣ ਬੱਚੇ ਨੂੰ ਖਾਸ ਦੋ ਕਿੰਨਾਂ ਗੱਲਾਂ ਤੇ ਧਿਆਨ ਦੇਣਾ ਹੈ ?
ਉੱਤਰ:-
1- ਪੜ੍ਹਾਈ ਤੇ,
2- ਦੈਵੀ ਗੁਣਾਂ ਤੇ। ਕਈ ਬੱਚਿਆਂ ਵਿੱਚ ਤਾਂ ਕ੍ਰੋਧ ਦਾ ਅੰਸ਼ ਵੀ ਨਹੀਂ ਹੈ,ਕਈ ਤਾਂ ਕ੍ਰੋਧ ਵਿੱਚ
ਆਕੇ ਬਹੁਤ ਲੜਦੇ ਹਨ। ਬੱਚਿਆਂ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਦੈਵੀ ਗੁਣ ਧਾਰਨ ਕਰਕੇ ਦੇਵਤਾ
ਬਣਨਾ ਹੈ। ਕਦੀ ਗੁੱਸੇ ਵਿੱਚ ਆਕੇ ਗੱਲਬਾਤ ਨਹੀਂ ਕਰਨੀ ਚਾਹੀਦੀ। ਬਾਬਾ ਕਹਿੰਦੇ ਕਿਸੇ ਬੱਚੇ ਵਿੱਚ
ਕ੍ਰੋਧ ਹੈ ਤਾਂ ਭੂਤਨਾਥ - ਭੂਤਨਾਥਨੀ ਹੈ। ਅਜਿਹੇ ਭੂਤਾਂ ਵਾਲਿਆਂ ਨਾਲ ਤੁਸੀਂ ਗੱਲ ਵੀ ਨਹੀਂ ਕਰਨੀ
ਹੈ।
ਗੀਤ:-
ਤਕਦੀਰ ਜਗਾ ਕੇ
ਆਈ ਹਾਂ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ ਕਿਸੇ ਵੀ ਸਤਿਸੰਗ ਵਿੱਚ ਕਦੇ ਰਿਕਾਰਡ ਤੇ ਨਹੀਂ ਸਮਝਾਉਂਦੇ ਹਨ। ਉੱਥੇ
ਸ਼ਾਸਤਰ ਸੁਣਾਉਂਦੇ ਹਨ। ਜਿਵੇਂ ਗੁਰਦੁਆਰੇ ਵਿੱਚ ਗ੍ਰੰਥ ਦੇ 2 ਵਚਨ ਕੱਢਦੇ ਹਨ। ਫਿਰ ਕਥਾ ਕਰਨ ਵਾਲਾ
ਬੈਠ ਉਨ੍ਹਾਂ ਦਾ ਵਿਸਤਾਰ ਕਰਦਾ ਹੈ। ਰਿਕਾਰਡ ਤਾਂ ਕੋਈ ਸਮਝਾਵੇ, ਇਹ ਕਿੱਥੇ ਹੁੰਦਾ ਨਹੀਂ। ਹੁਣ
ਬਾਪ ਸਮਝਾਉਂਦੇ ਹਨ ਕਿ ਇਹ ਸਾਰੇ ਗੀਤ ਹਨ ਭਗਤੀਮਾਰਗ ਦੇ। ਬੱਚਿਆਂ ਨੂੰ ਸਮਝਾਇਆ ਗਿਆ ਹੈ, ਗਿਆਨ
ਵੱਖ ਚੀਜ਼ ਹੈ, ਜੋ ਇੱਕ ਨਿਰਾਕਾਰ ਸ਼ਿਵ ਤੋਂ ਮਿਲ ਸਕਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਰੂਹਾਨੀ ਗਿਆਨ।
ਗਿਆਨ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਹਨ। ਕਿਸੇ ਤੋਂ ਪੁੱਛਿਆ ਜਾਵੇਗਾ ਕਿ ਇਹ ਗਲੀਚਾ ਕਿਵੇਂ ਬਣਦਾ
ਹੈ ਤੁਹਾਨੂੰ ਗਿਆਨ ਹੈ? ਹਰ ਚੀਜ਼ ਦਾ ਗਿਆਨ ਹੁੰਦਾ ਹੈ। ਉਹ ਹਨ ਜਿਸਮਾਨੀ ਗੱਲਾਂ। ਬੱਚੇ ਜਾਣਦੇ ਹਨ
ਸਾਡਾ ਆਤਮਾਵਾਂ ਦਾ ਰੂਹਾਨੀ ਬਾਪ ਉਹ ਇੱਕ ਹੈ। ਉਨ੍ਹਾਂ ਦਾ ਰੂਪ ਵਿਖਾਈ ਨਹੀਂ ਦਿੰਦਾ। ਉਸ ਨਿਰਾਕਾਰ
ਦਾ ਚਿੱਤਰ ਵੀ ਹੈ ਸਾਲੀਗ੍ਰਾਮ ਮਿਸਲ। ਉਨ੍ਹਾਂ ਨੂੰ ਹੀ ਪਰਮਾਤਮਾ ਕਹਿੰਦੇ ਹਨ। ਉਨ੍ਹਾਂ ਨੂੰ ਹੀ
ਕਿਹਾ ਜਾਂਦਾ ਹੈ ਨਿਰਾਕਾਰ। ਮਨੁੱਖ ਵਰਗਾ ਆਕਾਰ ਨਹੀਂ ਹੈ। ਹਰ ਚੀਜ਼ ਦਾ ਆਕਾਰ ਜ਼ਰੂਰ ਹੁੰਦਾ ਹੈ।
ਉਨ੍ਹਾਂ ਦਾ ਸਭ ਵਿੱਚੋਂ ਛੋਟੇ ਤੋਂ ਛੋਟੇ ਆਕਾਰ ਹੈ ਆਤਮਾ ਦਾ। ਇਸ ਨੂੰ ਕੁਦਰਤ ਹੀ ਕਹਾਂਗੇ। ਆਤਮਾ
ਬਹੁਤ ਛੋਟੀ ਹੈ ਜੋ ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ। ਤੁਹਾਨੂੰ ਬੱਚਿਆਂ ਨੂੰ ਦਿਵਯ
ਦ੍ਰਿਸ਼ਟੀ ਮਿਲਦੀ ਹੈ ਜਿਸ ਨਾਲ ਸਭ ਸਾਕ੍ਸ਼ਾਤ੍ਕਰ ਕਰਦੇ ਹੋ। ਜੋ ਪਾਸਟ ਹੋ ਗਏ ਹਨ ਉਨ੍ਹਾਂ ਨੂੰ ਦਿਵਯ
ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਪਹਿਲੇ ਨੰਬਰ ਵਿੱਚ ਤਾਂ ਇਹ ਪਾਸਟ ਹੋ ਗਿਆ ਹੈ। ਹੁਣ ਫਿਰ ਆਏ ਹਨ
ਤਾਂ ਉਨ੍ਹਾਂ ਦਾ ਵੀ ਸਾਕ੍ਸ਼ਾਤ੍ਕਰ ਹੀ ਹੁੰਦਾ ਹੈ। ਹੈ ਬਹੁਤ ਸੂਕ੍ਸ਼੍ਮ। ਇਸ ਤੋਂ ਸਮਝ ਸਕਦੇ ਹਾਂ,
ਸਿਵਾਏ ਪਰਮਪਿਤਾ ਪਰਮਾਤਮਾ ਦੇ ਆਤਮਾ ਦਾ ਗਿਆਨ ਕੋਈ ਦੇ ਨਹੀਂ ਸਕਦਾ। ਮਨੁੱਖ, ਆਤਮਾ ਨੂੰ ਪੂਰੀ
ਤਰ੍ਹਾਂ ਨਹੀਂ ਜਾਣਦੇ ਇਵੇਂ ਪਰਮਾਤਮਾ ਨੂੰ ਵੀ ਠੀਕ ਤਰ੍ਹਾਂ ਨਹੀਂ ਜਾਣ ਸਕਦੇ। ਦੁਨੀਆਂ ਵਿੱਚ
ਮਨੁੱਖਾਂ ਦੀ ਕਈ ਮੱਤਾਂ ਹਨ। ਕੋਈ ਕਹਿੰਦੇ ਹਨ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਕੋਈ ਕੀ
ਕਹਿੰਦੇ। ਹੁਣ ਤੁਸੀਂ ਬੱਚਿਆਂ ਨੇ ਜਾਣਾ ਹੈ, ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ, ਸਭ ਦੀ ਬੁੱਧੀ
ਵਿੱਚ ਤਾਂ ਇੱਕਰਸ ਤਾਂ ਬੈਠ ਨਹੀਂ ਸਕਦਾ। ਘੜੀ - ਘੜੀ ਬੁੱਧੀ ਵਿੱਚ ਵੀ ਬਿਠਾਉਣਾ ਹੁੰਦਾ ਹੈ। ਅਸੀਂ
ਆਤਮਾ ਹਾਂ, ਆਤਮਾ ਨੂੰ ਹੀ 84 ਜਨਮਾਂ ਦਾ ਪਾਰ੍ਟ ਵਜਾਉਣਾ ਹੈ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ
ਆਤਮਾ ਸਮਝ ਮੈਨੂੰ ਪਰਮਪਿਤਾ ਪਰਮਾਤਮਾ ਨੂੰ ਜਾਣੋ ਅਤੇ ਯਾਦ ਕਰੋ। ਬਾਪ ਕਹਿੰਦੇ ਹਨ ਮੈ ਇਨ੍ਹਾਂ
ਵਿੱਚ ਪ੍ਰਵੇਸ਼ ਕਰ ਤੁਸੀਂ ਬੱਚਿਆਂ ਨੂੰ ਨਾਲੇਜ ਦਿੰਦਾ ਹਾਂ। ਤੁਸੀਂ ਬੱਚੇ ਆਪਣੇ ਨੂੰ ਆਤਮਾ ਨਹੀਂ
ਸਮਝਦੇ ਹੋ ਇਸਲਈ ਤੁਹਾਡੀ ਨਜ਼ਰ ਇਸ ਸ਼ਰੀਰ ਤੇ ਚਲੀ ਜਾਂਦੀ ਹੈ। ਅਸਲ ਵਿੱਚ ਤੁਹਾਡਾ ਇਨ੍ਹਾਂ ਨਾਲ ਕੋਈ
ਕੰਮ ਨਹੀਂ ਹੈ। ਸਰਵ ਦਾ ਸਦਗਤੀ ਦਾਤਾ ਤਾਂ ਉਹ ਸ਼ਿਵਬਾਬਾ ਹੈ, ਉਨ੍ਹਾਂ ਦੀ ਮੱਤ ਤੇ ਅਸੀਂ ਸਾਰਿਆਂ
ਨੂੰ ਸੁੱਖ ਦਿੰਦੇ ਹਾਂ। ਇਨ੍ਹਾਂ ਨੂੰ ਵੀ ਹੰਕਾਰ ਨਹੀਂ ਆਉਂਦਾ ਕਿ ਅਸੀਂ ਸਾਰਿਆਂ ਨੂੰ ਸੁੱਖ ਦਿੰਦੇ
ਹਾਂ। ਜੋ ਬਾਪ ਨੂੰ ਪੂਰਾ ਯਾਦ ਨਹੀਂ ਕਰਦੇ ਹਨ ਉਨ੍ਹਾਂ ਤੋਂ ਅਵਗੁਣ ਨਿਕਲਦੇ ਨਹੀਂ ਹਨ। ਆਪਣੇ ਨੂੰ
ਆਤਮਾ ਨਿਸ਼ਚਾ ਨਹੀਂ ਕਰਦੇ ਹਨ। ਮਨੁੱਖ ਤਾਂ ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਸਰਵ
ਵਿਆਪੀ ਦਾ ਗਿਆਨ ਵੀ ਭਾਰਤਵਾਸੀਆਂ ਨੇ ਫੈਲਾਇਆ ਹੈ। ਤੁਹਾਡੇ ਵਿੱਚ ਵੀ ਜੋ ਸਰਵਿਸੇਬੁਲ ਬੱਚੇ ਹਨ ਉਹ
ਸਮਝਦੇ ਹਨ, ਬਾਕੀ ਸਭ ਇੰਨਾ ਨਹੀਂ ਸਮਝਦੇ ਹਨ। ਜੇ ਬਾਪ ਦੀ ਪੂਰੀ ਪਹਿਚਾਣ ਬੱਚਿਆਂ ਨੂੰ ਹੋਵੇ ਤਾਂ
ਬਾਪ ਨੂੰ ਯਾਦ ਕਰਨ , ਆਪਣੇ ਵਿੱਚ ਦੈਵੀਗੁਣ ਧਾਰਨ ਕਰਨ ।
ਸ਼ਿਵਬਾਬਾ ਤੁਸੀਂ ਬੱਚਿਆਂ
ਨੂੰ ਸਮਝਾਉਂਦੇ ਹਨ। ਇਹ ਹੈ ਨਵੀਆਂ ਗੱਲਾਂ। ਬ੍ਰਾਹਮਣ ਵੀ ਜਰੂਰ ਚਾਹੀਦੇ ਹਨ। ਪ੍ਰਜਾਪਿਤਾ ਬ੍ਰਹਮਾ
ਦੀ ਸੰਤਾਨ ਕਦੋਂ ਹੁੰਦੇ ਹਨ, ਇਹ ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ ਹੈ। ਬ੍ਰਾਹਮਣ ਤਾਂ ਢੇਰ ਦੇ
ਢੇਰ ਹਨ। ਪਰ ਉਹ ਹੈ ਕੁੱਖ ਵੰਸ਼ਾਵਲੀ। ਉਹ ਕੋਈ ਮੁੱਖ ਵੰਸ਼ਾਵਲੀ ਬ੍ਰਹਮਾ ਦੀ ਸੰਤਾਨ ਨਹੀਂ ਹੈ।
ਬ੍ਰਹਮਾ ਦੀ ਸੰਤਾਨ ਨੂੰ ਤਾਂ ਈਸ਼ਵਰ ਬਾਪ ਤੋਂ ਵਰਸਾ ਮਿਲਦਾ ਹੈ। ਤੁਹਾਨੂੰ ਹੁਣ ਵਰਸਾ ਮਿਲ ਰਿਹਾ ਹੈ
ਨਾ। ਤੁਸੀਂ ਬ੍ਰਾਹਮਣ ਵੱਖ ਹੋ, ਉਹ ਵੱਖ ਹੈ। ਤੁਸੀਂ ਬ੍ਰਾਹਮਣ ਹੁੰਦੇ ਹੀ ਹੋ ਸੰਗਮ ਤੇ, ਉਹ ਹੁੰਦੇ
ਹਨ ਦਵਾਪਰ - ਕਲਯੁਗ ਵਿੱਚ। ਇਹ ਸੰਗਮਯੁਗੀ ਬ੍ਰਾਹਮਣ ਹੀ ਵੱਖ ਹਨ। ਪ੍ਰਜਾਪਿਤਾ ਬ੍ਰਹਮਾ ਦੇ ਢੇਰ
ਬੱਚੇ ਹਨ। ਭਾਵੇਂ ਹੱਦ ਦੇ ਬਾਪ ਨੂੰ ਵੀ ਬ੍ਰਹਮਾ ਕਹਿਣਗੇ ਕਿਓਂਕਿ ਬੱਚੇ ਪੈਦਾ ਕਰਦੇ ਹਨ। ਪਰ ਉਹ
ਹੈ ਜਿਸਮ ਦੀ ਗੱਲ। ਇਹ ਬਾਪ ਤਾਂ ਕਹਿਣਗੇ ਸਭ ਆਤਮਾਵਾਂ ਸਾਡੇ ਬੱਚੇ ਹਨ। ਤੁਸੀਂ ਹੋ ਮਿੱਠੇ - ਮਿੱਠੇ
ਰੂਹਾਨੀ ਬੱਚੇ। ਇਹ ਕਿਸ ਨੂੰ ਸਮਝਾਉਣਾ ਸਹਿਜ ਹੈ। ਸ਼ਿਵਬਾਬਾ ਨੂੰ ਆਪਣਾ ਸ਼ਰੀਰ ਨਹੀਂ ਹੈ। ਸ਼ਿਵ ਜਯੰਤੀ
ਮਨਾਉਂਦੇ ਹਨ ਪਰ ਉਨ੍ਹਾਂ ਦਾ ਸ਼ਰੀਰ ਵੇਖਣ ਵਿੱਚ ਨਹੀਂ ਆਉਂਦਾ ਹੈ। ਬਾਕੀ ਹੋਰ ਸਭ ਦਾ ਸ਼ਰੀਰ ਹੈ। ਸਭ
ਆਤਮਾਵਾਂ ਦਾ ਆਪਣਾ - ਆਪਣਾ ਸ਼ਰੀਰ ਹੈ। ਸ਼ਰੀਰ ਦਾ ਨਾਮ ਪੈਂਦਾ ਹੈ, ਪਰਮਾਤਮਾ ਦਾ ਆਪਣਾ ਸ਼ਰੀਰ ਹੀ ਨਹੀਂ
ਇਸਲਈ ਉਨ੍ਹਾਂ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ ਉਨ੍ਹਾਂ ਦੀ ਆਤਮਾ ਦਾ ਨਾਮ ਸ਼ਿਵ ਹੈ। ਉਹ ਕਦੀ ਬਦਲਦਾ
ਨਹੀਂ। ਸ਼ਰੀਰ ਬਦਲਦੇ ਹਨ ਤਾਂ ਨਾਮ ਵੀ ਬਦਲ ਜਾਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਮੈ ਤਾਂ ਸਦੈਵ
ਨਿਰਾਕਾਰ ਪਰਮ ਆਤਮਾ ਹੀ ਹਾਂ। ਡਰਾਮਾ ਦੇ ਪਲਾਨ ਅਨੁਸਾਰ ਹੁਣ ਇਹ ਸ਼ਰੀਰ ਲਿਆ ਹੈ। ਸੰਨਿਆਸੀਆਂ ਦਾ
ਵੀ ਨਾਮ ਬਦਲਦਾ ਹੈ। ਗੁਰੂ ਦਾ ਬਣਦੇ ਹਾਂ ਤਾਂ ਨਾਮ ਬਦਲਦਾ ਹੈ। ਤੁਹਾਡੇ ਵੀ ਨਾਮ ਬਦਲਦੇ ਸੀ। ਪਰ
ਕਿੱਥੋਂ ਤੱਕ ਨਾਮ ਬਦਲਦੇ ਰਹਿਣਗੇ। ਕਿੰਨੇ ਭਗੰਤੀ ਹੋ ਗਏ। ਜੋ ਉਸ ਵੇਲੇ ਸੀ ਉਨ੍ਹਾਂ ਦਾ ਨਾਮ ਰੱਖ
ਦਿੱਤਾ। ਹੁਣ ਨਾਮ ਨਹੀਂ ਰੱਖਦੇ ਹਨ। ਕਿਸੇ ਤੇ ਵੀ ਵਿਸ਼ਵਾਸ ਨਹੀਂ ਹੈ। ਮਾਇਆ ਬਹੁਤਿਆਂ ਨੂੰ ਹਰਾ
ਦਿੰਦੀ ਹੈ ਤੇ ਭਗੰਤੀ ਹੋ ਜਾਂਦੇ ਹਨ ਇਸਲਈ ਬਾਬਾ ਕਿਸੇ ਦਾ ਵੀ ਨਾਮ ਨਹੀਂ ਰੱਖਦੇ ਹਨ ਕਿਸ ਦਾ
ਰੱਖੀਏ, ਕਿਸ ਦਾ ਨਾ ਰੱਖੀਏ ਉਹ ਵੀ ਠੀਕ ਨਹੀਂ ਹਨ। ਕਹਿੰਦੇ ਤੇ ਸਾਰੇ ਹਨ - ਬਾਬਾ, ਅਸੀਂ ਤੁਹਾਡੇ
ਹੋ ਚੁਕੇ ਹਾਂ ਪਰ ਪੂਰੀ ਤਰ੍ਹਾਂ ਸਾਡੇ ਹੁੰਦੇ ਥੋੜੀ ਹਨ। ਬਹੁਤ ਹਨ ਜੋ ਵਾਰਿਸ ਬਣਨ ਦੇ ਰਾਜ ਨੂੰ
ਵੀ ਨਹੀਂ ਜਾਣਦੇ ਹਨ। ਬਾਬਾ ਦੇ ਕੋਲ ਮਿਲਣ ਆਉਂਦੇ ਹਨ ਪਰ ਵਾਰਿਸ ਨਹੀਂ ਹਨ। ਵਿਜੈਮਾਲਾ ਵਿੱਚ ਨਹੀਂ
ਆ ਸਕਦੇ। ਕਈ ਚੰਗੇ - ਚੰਗੇ ਬੱਚੇ ਸਮਝਦੇ ਹਨ ਅਸੀਂ ਤਾਂ ਵਾਰਿਸ ਹਾਂ ਪਰ ਬਾਬਾ ਸਮਝਦੇ ਹਨ ਇਹ
ਵਾਰਿਸ ਹੈ ਨਹੀਂ। ਵਾਰਿਸ ਬਣਨ ਦੇ ਲਈ ਰੱਬ ਨੂੰ ਆਪਣਾ ਵਾਰਿਸ ਬਣਾਉਣਾ ਪਵੇ, ਇਹ ਰਾਜ ਸਮਝਉਂਣਾ ਵੀ
ਮੁਸ਼ਕਿਲ ਹੈ ਬਾਬਾ ਸਮਝਾਉਂਦੇ ਹਨ ਵਾਰਿਸ ਕਿਸ ਨੂੰ ਕਿਹਾ ਜਾਂਦਾ ਹੈ। । ਰੱਬ ਨੂੰ ਕੋਈ ਵਾਰਿਸ ਬਣਾਓ
ਤਾਂ ਮਲਕੀਅਤ ਦੇਣੀ ਪਵੇ। ਤਾਂ ਬਾਪ ਫਿਰ ਵਾਰਿਸ ਬਣਾਏ। ਮਲਕੀਅਤ ਸਿਵਾਏ ਗਰੀਬਾਂ ਦੇ ਕੋਈ ਸਾਹੂਕਾਰ
ਦੇ ਨਾ ਸਕੇ। ਮਾਲਾ ਕਿੰਨੇ ਥੋਡ਼ੀਆਂ ਦੀ ਬਣਦੀ ਹੈ। ਇੱਥੇ ਵੀ ਕੋਈ ਬਾਪ ਤੋਂ ਪੁੱਛੇ ਤਾਂ ਬਾਬਾ ਦੱਸ
ਸਕਦੇ ਹਨ - ਤੁਸੀਂ ਵਾਰਿਸ ਬਣਨ ਦੇ ਹੱਕਦਾਰ ਹੋ ਜਾਂ ਨਹੀਂ? ਇਹ ਬਾਬਾ ਵੀ ਦੱਸ ਸਕਦੇ ਹਨ ਇਹ ਕਾਮਨ
ਗੱਲ ਹੈ ਸਮਝਣ ਦੀ। ਵਾਰਿਸ ਬਣਨ ਵਿੱਚ ਵੀ ਬਹੁਤ ਅਕਲ ਚਾਹੀਦੀ ਹੈ। ਵੇਖਦੇ ਹਨ ਲਕਸ਼ਮੀ - ਨਾਰਾਇਣ
ਵਿਸ਼ਵ ਦੇ ਮਾਲਿਕ ਸੀ, ਪਰ ਉਹ ਮਾਲਿਕਪਣਾ ਕਿਵੇਂ ਲਿਆ ਇਹ ਕੋਈ ਨਹੀਂ ਜਾਣਦੇ। ਹੁਣ ਤੁਹਾਡੀ ਏਮ
ਆਬਜੈਕਟ ਤਾਂ ਸਾਹਮਣੇ ਹੈ। ਤੁਹਾਨੂੰ ਇਹ ਬਣਨਾ ਹੈ। ਬੱਚੇ ਵੀ ਕਹਿੰਦੇ ਹਨ ਅਸੀਂ ਤਾਂ ਸੂਰਜਵੰਸ਼ੀ
ਲਕਸ਼ਮੀ - ਨਾਰਾਇਣ ਬਣਾਂਗੇ, ਨਾ ਕਿ ਚੰਦ੍ਰਵੰਸ਼ੀ ਰਾਮ-ਸੀਤਾ। ਰਾਮ - ਸੀਤਾ ਦੀ ਵੀ ਸ਼ਾਸਤਰਾਂ ਵਿੱਚ
ਨਿੰਦਾ ਕੀਤੀ ਹੋਈ ਹੈ। ਲਕਸ਼ਮੀ - ਨਾਰਾਇਣ ਦੀ ਕਦੀ ਨਿੰਦਾ ਨਹੀਂ ਸੁਣਾਂਗੇ। ਸ਼ਿਵਬਾਬਾ ਦੀ, ਕ੍ਰਿਸ਼ਨ
ਦੀ ਵੀ ਨਿੰਦਾ ਹੈ। ਬਾਪ ਕਹਿੰਦੇ ਹਨ ਮੈ ਤੁਸੀਂ ਬੱਚਿਆਂ ਨੂੰ ਕਿੰਨਾ ਉੱਚ ਤੋਂ ਉੱਚ ਬਣਾਉਂਦਾ ਹਾਂ।
ਮੇਰੇ ਤੋਂ ਵੀ ਬੱਚੇ ਤਿੱਖੇ ਚਲੇ ਜਾਂਦੇ ਹਨ। ਲਕਸ਼ਮੀ - ਨਾਰਾਇਣ ਦੀ ਵੀ ਕੋਈ ਨਿੰਦਾ ਨਹੀਂ ਕਰਨਗੇ।
ਭਾਵੇਂ ਕ੍ਰਿਸ਼ਨ ਦੀ ਆਤਮਾ ਤੇ ਉਹ ਹੀ ਹੈ, ਪਰ ਨਾ ਜਾਣਨ ਦੇ ਕਾਰਨ ਨਿੰਦਾ ਕੀਤੀ ਹੈ। ਲਕਸ਼ਮੀ -
ਨਾਰਾਇਣ ਦਾ ਮੰਦਿਰ ਵੀ ਬੜੀ ਖੁਸ਼ੀ ਨਾਲ ਬਣਾਉਂਦੇ ਹਨ। ਅਸਲ ਵਿੱਚ ਬਣਾਉਣਾ ਚਾਹੀਦਾ ਹੈ ਰਾਧੇ -
ਕ੍ਰਿਸ਼ਨ ਦਾ, ਕਿਓਂਕਿ ਉਹ ਸਤੋਪ੍ਰਧਾਨ ਹੈ। ਇਹ ਉਨ੍ਹਾਂ ਦੀ ਯੁਵਾ ਅਵਸਥਾ ਹੈ ਤਾਂ ਉਨ੍ਹਾਂ ਨੂੰ ਸਤੋ
ਕਹਿੰਦੇ ਹਨ। ਉਹ ਛੋਟੇ ਹਨ ਇਸਲਈ ਸਤੋਪ੍ਰਧਾਨ ਕਹਿਣਗੇ। ਛੋਟਾ ਬੱਚਾ ਮਹਾਤਮਾ ਸਮਾਣ ਹੁੰਦਾ ਹੈ। ਜਿਵੇਂ
ਛੋਟੇ ਬੱਚਿਆਂ ਨੂੰ ਵਿਕਾਰ ਆਦਿ ਦਾ ਪਤਾ ਨਹੀਂ ਰਹਿੰਦਾ ਇਵੇਂ ਉੱਥੇ ਵੱਡਿਆਂ ਨੂੰ ਵੀ ਪਤਾ ਨਹੀਂ
ਰਹਿੰਦਾ ਕਿ ਵਿਕਾਰ ਕੀ ਚੀਜ਼ ਹਨ। ਇਹ ਪੰਜ ਭੂਤ ਉੱਥੇ ਹੁੰਦੇ ਹੀ ਨਹੀਂ। ਵਿਕਾਰਾਂ ਦਾ ਜਿਵੇਂ ਪਤਾ
ਹੀ ਨਹੀਂ। ਇਸ ਸਮੇਂ ਹੈ ਹੀ ਰਾਤ। ਕਾਮ ਦੀ ਚੇਸ਼ਟਾ ਵੀ ਰਾਤ ਨੂੰ ਹੀ ਹੁੰਦੀ ਹੈ। ਦੇਵਤਾ ਹੈ ਦਿਨ
ਵਿੱਚ ਤਾਂ ਕਾਮ ਦੀ ਚੇਸ਼ਟਾ ਹੁੰਦੀ ਨਹੀਂ। ਵਿਕਾਰ ਕੋਈ ਹੁੰਦੇ ਨਹੀਂ। ਹੁਣ ਰਾਤ ਵਿੱਚ ਵੀ ਸਾਰੇ
ਵਿਕਾਰੀ ਹਨ। ਤੁਸੀਂ ਜਾਣਦੇ ਹੋ ਦਿਨ ਹੁੰਦੇ ਹੀ ਸਾਡੇ ਸਾਰੇ ਵਿਕਾਰ ਚਲੇ ਜਾਣਗੇ ਪਤਾ ਨਹੀਂ ਰਹਿੰਦਾ
ਕਿ ਵਿਕਾਰ ਕੀ ਚੀਜ਼ ਹੈ। ਇਹ ਰਾਵਣ ਦੇ ਵਿਕਾਰੀ ਗੁਣ ਹਨ। ਇਹ ਹੈ ਵਿਸ਼ਿਸ਼ ਵਰਲਡ। ਵਾਈਸਲੈਸ ਵਰਲਡ
ਵਿੱਚ ਵਿਕਾਰ ਦੀ ਕੋਈ ਗੱਲ ਹੀ ਨਹੀਂ ਹੁੰਦੀ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਈਸ਼ਵਰੀ ਰਾਜ। ਹੁਣ
ਹੈ ਆਸੁਰੀ ਰਾਜ। ਇਹ ਕੋਈ ਨਹੀਂ ਜਾਣਦੇ। ਤੁਸੀਂ ਸਭ ਕੁਝ ਜਾਣਦੇ ਹੋ, ਨੰਬਰਵਾਰ ਪੁਰਸ਼ਾਰਥ ਅਨੁਸਾਰ।
ਢੇਰ ਬੱਚੇ ਹਨ। ਕੋਈ ਵੀ ਮਨੁੱਖ ਸਮਝ ਨਹੀਂ ਸਕਦੇ ਕਿ ਇਹ ਸਭ ਬੀ.ਕੇ. ਕਿਸ ਦੇ ਬੱਚੇ ਹਨ।
ਸਭ ਯਾਦ ਕਰਦੇ ਹਨ-ਸ਼ਿਵ
ਬਾਬਾ ਨੂੰ, ਬ੍ਰਹਮਾ ਨੂੰ ਵੀ ਨਹੀ। ਇਹ ਖ਼ੁਦ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰੋ, ਜਿਸਦੇ ਨਾਲ
ਵਿਕਰਮ ਵਿਨਾਸ਼ ਹੋਣਗੇ ਹੋਰ ਕਿਸੇ ਨੂੰ ਵੀ ਯਾਦ ਕਰਨ ਨਾਲ ਵਿਕਰਮ ਵਿਨਾਸ਼ ਨਹੀ ਹੋਣਗੇ। ਗੀਤਾ ਵਿੱਚ
ਕਿਹਾ ਹੈ ਮਾਮੇਕਮ ਯਾਦ ਕਰੋ। ਕ੍ਰਿਸ਼ਨ ਤੇ ਕਹਿ ਨਾ ਸਕੇ। ਵਰਸਾ ਮਿਲਦਾ ਹੀ ਹੈ ਨਿਰਾਕਾਰ ਬਾਪ ਤੋਂ।
ਆਪਣੇ ਨੂੰ ਜਦੋਂ ਆਤਮਾ ਸਮਝਣ ਤਾਂ ਨਿਰਾਕਰ ਬਾਪ ਨੂੰ ਯਾਦ ਕਰਨ। ਮੈਂ ਆਤਮਾ ਹਾਂ, ਪਹਿਲਾਂ ਇਹ ਪੱਕਾ
ਨਿਸ਼ਚੈ ਕਰਨਾ ਪਵੇ। ਮੇਰਾ ਬਾਪ ਪਰਮਾਤਮਾ ਹੈ, ਉਹ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ
ਵਰਸਾ ਦੇਵਾਂਗਾ। ਮੈਂ ਸਭ ਨੂੰ ਸੁੱਖ ਦੇਣ ਵਾਲਾ ਹਾਂ। ਮੈਂ ਸਭ ਆਤਮਾਵਾਂ ਨੂੰ ਸੁੱਖ ਦੇਣ ਵਾਲਾ
ਹਾਂ। ਮੈਂ ਸਭ ਆਤਮਾਵਾਂ ਨੂੰ ਸ਼ਾਂਤੀਧਾਮ ਲੈ ਜਾਂਦਾ ਹਾਂ। ਜਿਨ੍ਹਾਂ ਨੇ ਕਲਪ ਪਹਿਲਾਂ ਬਾਪ ਤੋਂ ਵਰਸਾ
ਲਿਆ ਹੋਵੇਗਾ ਉਹ ਹੀ ਆਕੇ ਵਰਸਾ ਲੈਣਗੇ, ਬ੍ਰਾਹਮਣ ਬਣਨਗੇ। ਬ੍ਰਾਹਮਣਾਂ ਵਿੱਚ ਵੀ ਕੁਝ ਬੱਚੇ ਪੱਕੇ
ਹਨ, ਮਾਤੇਲੇ ਵੀ ਬਣਨਗੇ ਸੌਤੇਲੇ ਵੀ ਬਣਨਗੇ। ਅਸੀਂ ਨਿਰਾਕਾਰ ਸ਼ਿਵਬਾਬਾ ਦੀ ਵੰਸ਼ਾਵਲੀ ਹਾਂ। ਜਾਣਦੇ
ਹਾਂ ਬਰਾਦਰੀ ਕਿਵੇਂ ਵਧਦੀ ਜਾਂਦੀ। ਹੁਣ ਬ੍ਰਾਹਮਣ ਬਣਨ ਦੇ ਬਾਦ ਸਾਨੂੰ ਵਾਪਿਸ ਜਾਣਾ ਹੈ। ਸਭ
ਆਤਮਾਵਾਂ ਸ਼ਰੀਰ ਛੱਡ ਕੇ ਵਾਪਿਸ ਜਾਣੀਆਂ ਹਨ। ਪਾਂਡਵ ਅਤੇ ਕੌਰਵ ਦੋਨੋਂ ਨੂੰ ਸ਼ਰੀਰ ਛੱਡਣਾ ਹੈ। ਤੁਸੀਂ
ਇਹ ਗਿਆਨ ਦੇ ਸੰਸਕਾਰ ਲੈ ਜਾਂਦੇ ਹੋ ਫਿਰ ਉਸ ਅਨੁਸਾਰ ਪ੍ਰਾਲਬੱਧ ਮਿਲਦੀ ਹੈ। ਉਹ ਵੀ ਡਰਾਮਾ ਵਿੱਚ
ਨੂੰਧ ਹੈ ਫਿਰ ਗਿਆਨ ਦਾ ਪਾਰ੍ਟ ਖਤਮ ਹੋ ਜਾਂਦਾ ਹੈ। ਤੁਹਾਨੂੰ 84 ਜਨਮਾਂ ਦੇ ਬਾਦ ਫਿਰ ਗਿਆਨ
ਮਿਲਿਆ ਹੈ। ਫਿਰ ਇਹ ਗਿਆਨ ਤਕਰੀਬਨ ਲੋਪ ਹੋ ਜਾਂਦਾ ਹੈ। ਤੁਸੀਂ ਪ੍ਰਾਲਬੱਧ ਭੋਗਦੇ ਹੋ। ਉੱਥੇ ਹੋਰ
ਕੋਈ ਧਰਮ ਵਾਲਿਆਂ ਦੇ ਚਿੱਤਰ ਆਦਿ ਨਹੀਂ ਰਹਿੰਦੇ। ਤੁਹਾਡੇ ਭਗਤੀਮਾਰਗ ਵਿੱਚ ਵੀ ਚਿੱਤਰ ਰਹਿੰਦੇ ਹਨ।
ਸਤਿਯੁਗ ਵਿੱਚ ਕਿਸੇ ਦਾ ਚਿੱਤਰ ਆਦਿ ਨਹੀਂ ਰਹਿੰਦਾ। ਤੁਹਾਡੇ ਚਿੱਤਰ ਆਲਰਾਊਂਡਰ ਭਗਤੀ ਮਾਰਗ ਵਿੱਚ
ਰਹਿੰਦੇ ਹਨ। ਤੁਹਾਡੇ ਰਾਜ ਵਿੱਚ ਹੋਰ ਕੋਈ ਦਾ ਚਿੱਤਰ ਨਹੀਂ ਹੈ, ਸਿਰਫ ਦੇਵੀ - ਦੇਵਤਾ ਹੀ ਰਹਿੰਦੇ
ਹਨ। ਇਸ ਨਾਲ ਹੀ ਸਮਝਦੇ ਹਨ ਆਦਿ ਸਨਾਤਨ ਦੇਵੀ - ਦੇਵਤਾ ਹੀ ਹਨ। ਪਿੱਛੇ ਸ੍ਰਿਸ਼ਟੀ ਵੱਧਦੀ ਜਾਂਦੀ
ਹੈ। ਤੁਸੀਂ ਬੱਚਿਆਂ ਨੂੰ ਇਹ ਗਿਆਨ ਸਿਮਰਨ ਕਰ ਅਤਿਇੰਦ੍ਰੀਯ ਸੁੱਖ ਵਿੱਚ ਰਹਿਣਾ ਹੈ। ਬਹੁਤ
ਪੁਆਇੰਟਸ ਹਨ। ਪਰ ਬਾਬਾ ਸਮਝਦੇ ਹਨ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਤਾਂ ਇਹ ਯਾਦ ਰਹਿਣਾ
ਚਾਹੀਦਾ ਹੈ ਕਿ ਸ਼ਿਵਬਾਬਾ ਸਾਨੂੰ ਪੜ੍ਹਾ ਰਹੇ ਹਨ। ਉਹ ਹੈ ਉੱਚ ਤੇ ਉੱਚ। ਸਾਨੂੰ ਹੁਣ ਵਾਪਿਸ ਘਰ
ਜਾਣਾ ਹੈ। ਕਿੰਨੀ ਸਹਿਜ ਗੱਲਾਂ ਹੈ। ਸਾਰਾ ਮਦਾਰ ਹੈ ਯਾਦ ਤੇ। ਸਾਨੂੰ ਦੇਵਤਾ ਬਣਨਾ ਹੈ। ਦੈਵੀ ਗੁਣ
ਵੀ ਧਾਰਨ ਕਰਨੇ ਹੈ। 5 ਵਿਕਾਰ ਹਨ ਭੂਤ। ਕਾਮ ਦਾ ਭੂਤ, ਕ੍ਰੋਧ ਦਾ ਭੂਤ, ਦੇਹ - ਅਭਿਮਾਨ ਦਾ ਭੂਤ
ਵੀ ਹੁੰਦਾ ਹੈ। ਹਾਂ, ਕੋਈ ਵਿੱਚ ਜਾਸਤੀ ਭੂਤ ਹੁੰਦੇ ਹਨ, ਕੋਈ ਵਿੱਚ ਘੱਟ। ਤੁਸੀਂ ਬ੍ਰਾਹਮਣ ਬੱਚਿਆਂ
ਨੂੰ ਪਤਾ ਹੈ ਇਹ 5 ਵੱਡੇ ਭੂਤ ਹਨ। ਨੰਬਰਵਨ ਹੈ ਕਾਮ ਦਾ ਭੂਤ, ਸੇਕੇਂਡ ਨੰਬਰ ਹੈ ਕ੍ਰੋਧ ਦਾ ਭੂਤ।
ਕੋਈ ਰਫਡਫ ਬੋਲਦਾ ਹੈ ਤਾਂ ਬਾਪ ਕਹਿੰਦੇ ਹਨ ਇਹ ਕ੍ਰੋਧੀ ਹੈ। ਇਹ ਭੂਤ ਨਿਕਲ ਜਾਣਾ ਚਾਹੀਦਾ ਹੈ। ਪਰ
ਭੂਤ ਨਿਕਲਣਾ ਬੜਾ ਮੁਸ਼ਕਿਲ ਹੈ। ਕ੍ਰੋਧ ਇੱਕ - ਦੋ ਨੂੰ ਦੁੱਖ ਦਿੰਦਾ ਹੈ। ਮੋਹ ਵਿੱਚ ਬਹੁਤਿਆਂ ਨੂੰ
ਦੁੱਖ ਨਹੀਂ ਹੋਵੇਗਾ। ਜਿਸ ਨੂੰ ਮੋਹ ਹੈ ਉਨ੍ਹਾਂ ਨੂੰ ਹੀ ਦੁੱਖ ਹੋਵੇਗਾ ਇਸਲਈ ਬਾਪ ਸਮਝਾਉਂਦੇ ਹਨ
ਇਨ੍ਹਾਂ ਭੂਤਾਂ ਨੂੰ ਭਜਾਓ।
ਹਰ ਬੱਚੇ ਨੂੰ ਵਿਸ਼ੇਸ਼
ਪੜ੍ਹਾਈ ਅਤੇ ਦੈਵੀ ਗੁਣਾਂ ਤੇ ਅਟੈਂਸ਼ਨ ਦੇਣਾ ਹੈ। ਕਈ ਬੱਚਿਆਂ ਵਿੱਚ ਤਾਂ ਕ੍ਰੋਧ ਦਾ ਅੰਸ਼ ਵੀ ਨਹੀਂ
ਹੈ। ਕੋਈ ਤਾਂ ਕ੍ਰੋਧ ਵਿੱਚ ਆਕੇ ਬਹੁਤ ਲੜਦੇ ਹਨ। ਬੱਚਿਆਂ ਨੂੰ ਖਿਆਲ ਕਰਨਾ ਚਾਹੀਦਾ ਹੈ ਸਾਨੂੰ
ਦੈਵੀ ਗੁਣ ਧਾਰਨ ਕਰ ਦੇਵਤਾ ਬਣਨਾ ਹੈ। ਕਦੀ ਗੁੱਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਕੋਈ ਗੁੱਸਾ
ਕਰਦਾ ਹੈ ਤਾਂ ਸਮਝੋ ਇਨ੍ਹਾਂ ਵਿੱਚ ਕ੍ਰੋਧ ਦਾ ਭੂਤ ਹੈ। ਉਹ ਜਿਵੇਂ ਭੂਤਨਾਥ - ਭੂਤਨਾਥਨੀ ਬਣ ਜਾਂਦੇ
ਹਨ, ਇਵੇਂ ਭੂਤ ਵਾਲਿਆਂ ਦੇ ਨਾਲ ਕਦੀ ਗੱਲ ਨਹੀਂ ਕਰਨੀ ਚਾਹੀਦੀ। ਇੱਕ ਨੇ ਕ੍ਰੋਧ ਵਿੱਚ ਆਕੇ ਗੱਲ
ਕੀਤੀ ਫਿਰ ਦੂਜੇ ਵਿੱਚ ਵੀ ਭੂਤ ਆ ਗਿਆ ਤਾਂ ਭੂਤ ਆਪਸ ਵਿੱਚ ਲੜ ਪੈਣਗੇ। ਭੂਤਨਾਥਨੀ ਅੱਖਰ ਬੜਾ ਛੀ
- ਛੀ ਹੈ। ਭੂਤ ਦੀ ਪ੍ਰਵੇਸ਼ਤਾ ਨਾ ਹੋ ਜਾਵੇ ਇਸਲਈ ਮਨੁੱਖ ਕਿਨਾਰਾ ਕਰਦੇ ਹਨ। ਭੂਤ ਦੇ ਸਾਹਮਣੇ ਖੜਾ
ਵੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਪ੍ਰਵੇਸ਼ਤਾ ਹੋ ਜਾਵੇਗੀ। ਬਾਪ ਆਕੇ ਆਸੁਰੀ ਗੁਣ ਕੱਢ ਦੈਵੀ ਗੁਣ
ਧਾਰਨ ਕਰਾਉਂਦੇ ਹਨ। ਬਾਪ ਕਹਿੰਦੇ ਹਨ ਮੈ ਆਇਆ ਹਾਂ ਦੈਵੀ ਗੁਣ ਧਾਰਨ ਕਰਵਾਕੇ ਦੇਵਤਾ ਬਣਾਉਣ। ਬੱਚੇ
ਜਾਣਦੇ ਹਨ ਅਸੀਂ ਦੈਵੀ ਗੁਣ ਧਾਰਨ ਕਰ ਰਹੇ ਹਾਂ। ਦੇਵਤਾਵਾਂ ਦੇ ਚਿੱਤਰ ਵੀ ਸਾਹਮਣੇ ਹਨ। ਬਾਬਾ ਨੇ
ਸਮਝਾਇਆ ਹੈ ਕ੍ਰੋਧ ਵਾਲੇ ਤੋਂ ਇੱਕਦਮ ਕਿਨਾਰਾ ਕਰ ਆਪਣੇ ਨੂੰ ਬਚਾਉਣ ਦੀ ਯੁਕਤੀ ਚਾਹੀਦੀ ਹੈ। ਸਾਡੇ
ਵਿੱਚ ਕ੍ਰੋਧ ਨਾ ਆ ਜਾਵੇ, ਨਹੀਂ ਤਾਂ ਸੌ ਗੁਣਾ ਪਾਪ ਪੈ ਜਾਵੇਗਾ। ਕਿੰਨੀ ਚੰਗੀ ਸਮਝਾਣੀ ਬਾਪ
ਬੱਚਿਆਂ ਨੂੰ ਦਿੰਦੇ ਹਨ। ਬੱਚੇ ਵੀ ਸਮਝਦੇ ਹਨ - ਬਾਬਾ ਹੂਬਹੂ ਕਲਪ ਪਹਿਲੇ ਮੁਅਫਿਕ ਸਮਝਾਉਂਦੇ ਹਨ,
ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹੀ ਰਹਿਣਗੇ। ਆਪਣੇ ਉੱਪਰ ਵੀ ਰਹਿਮ ਕਰਨਾ ਹੈ, ਦੂਜੇ ਤੇ ਵੀ
ਰਹਿਮ ਕਰਨਾ ਹੈ। ਕੋਈ ਆਪਣੇ ਤੇ ਰਹਿਮ ਨਹੀਂ ਕਰਦੇ ਹਨ, ਦੂਜੇ ਤੇ ਕਰਦੇ ਹਨ ਤਾਂ ਉਹ ਉੱਚ ਚੜ੍ਹ
ਜਾਂਦੇ ਹਨ, ਖੁਦ ਰਹਿ ਜਾਂਦੇ ਹਨ। ਖੁਦ ਵਿਕਾਰਾਂ ਤੇ ਜਿੱਤ ਪਾਉਂਦੇ ਨਹੀਂ, ਦੂਜੇ ਨੂੰ ਸਮਝਾਉਂਦੇ
ਹਨ। ਉਹ ਜਿੱਤ ਪਾ ਲੈਂਦੇ ਹਨ। ਇਵੇਂ ਵੀ ਵੰਡਰ ਹੁੰਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਗਿਆਨ ਦਾ
ਸਿਮਰਨ ਕਰ ਅਤਿਇੰਦ੍ਰੀਯ ਸੁੱਖ ਵਿੱਚ ਰਹਿਣਾ ਹੈ। ਕਿਸੇ ਨਾਲ ਵੀ ਰਫਡਫ ਗੱਲਬਾਤ ਨਹੀਂ ਕਰਨੀ ਹੈ।
ਕੋਈ ਗੁੱਸੇ ਨਾਲ ਗੱਲ ਕਰੇ ਤਾਂ ਉਸ ਨਾਲ ਕਿਨਾਰਾ ਕਰ ਲੈਣਾ ਹੈ।
2. ਰੱਬ ਦਾ ਵਾਰਿਸ ਬਣਨ
ਦੇ ਲਈ ਪਹਿਲੇ ਉਨ੍ਹਾਂ ਨੂੰ ਆਪਣਾ ਵਾਰਿਸ ਬਣਾਉਣਾ ਹੈ। ਸਮਝਦਾਰ ਬਣ ਆਪਣਾ ਸਭ ਬਾਪ ਹਵਾਲੇ ਕਰ ਮਮਤਵ
ਮਿਟਾ ਦੇਣਾ ਹੈ। ਆਪਣੇ ਉੱਪਰ ਆਪ ਹੀ ਰਹਿਮ ਕਰਨਾ ਹੈ।
ਵਰਦਾਨ:-
ਸਾਕਸ਼ੀ ਹੋ ਉੱਚੀ ਸਟੇਜ ਦਵਾਰਾ ਆਤਮਾਵਾਂ ਨੂੰ ਸਕਾਸ਼ ਦੇਣ ਵਾਲੇ ਬਾਪ ਸਮਾਨ ਅਵਿਅਕਤ ਫਰਿਸ਼ਤਾ ਭਵ
ਚਲਦੇ ਫਿਰਦੇ ਸਦੈਵ ਆਪਣੇ
ਨੂੰ ਨਿਰਾਕਰੀ ਆਤਮਾ ਅਤੇ ਕਰਮ ਕਰਦੇ ਅਵਿਅਕਤ ਫਰਿਸ਼ਤਾ ਸਮਝੋ ਤਾਂ ਸਦਾ ਖੁਸ਼ੀ ਵਿੱਚ ਉੱਪਰ ਉੱਡਦੇ
ਰਹਿਣਗੇ। ਫਰਿਸ਼ਤਾ ਮਤਲਬ ਉੱਚੀ ਸਟੇਜ ਤੇ ਰਹਿਣ ਵਾਲਾ। ਇਸ ਦੇਹ ਦੀ ਦੁਨੀਆਂ ਵਿੱਚ ਕੁਝ ਵੀ ਹੁੰਦਾ
ਰਹੇ ਪਰ ਸਾਕਸ਼ੀ ਹੋ ਸਭ ਪਾਰ੍ਟ ਦੇਖਦੇ ਰਹੋ ਅਤੇ ਸਾਕਸ਼ ਦਿੰਦੇ ਰਹੋ। ਸੀਟ ਤੋਂ ਉੱਤਰਕੇ ਸਾਕਸ਼ ਨਹੀਂ
ਦਿੱਤੀ ਜਾਂਦੀ। ਉੱਚੀ ਸਟੇਜ ਤੇ ਸਥਿਤ ਹੋ ਕੇ ਵ੍ਰਿਤੀ, ਦ੍ਰਿਸ਼ਟੀ ਦੇ ਸਹਿਯੋਗ ਦੀ, ਕਲਿਆਣ ਦੀ
ਸਾਕਾਸ਼ ਦਵੋ, ਮਿਕਸ ਹੋ ਕੇ ਨਹੀਂ ਉਦੋਂ ਕਿਸੇ ਵੀ ਤਰ੍ਹਾਂ ਦੇ ਵਾਤਾਵਰਨ ਤੋਂ ਸੇਫ਼ ਰਹਿ ਬਾਪ ਸਮਾਨ
ਅਵਿਅਕਤ ਫਰਿਸ਼ਤਾ ਭਵ ਦੇ ਵਰਦਾਨੀ ਬਣੋਗੇ।
ਸਲੋਗਨ:-
ਯਾਦ ਦੇ ਬਲ ਨਾਲ
ਦੁੱਖ ਨੂੰ ਸੁਖ ਵਿੱਚ ਅਤੇ ਅਸ਼ਾਂਤੀ ਨੂੰ ਸ਼ਾਤੀ ਵਿੱਚ ਪਰਿਵਰਤਨ ਕਰੋ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ
ਆਪਣੀ ਸ਼ੁਭ ਭਾਵਨਾ,
ਸ਼੍ਰੇਸ਼ਠ ਕਾਮਨਾ, ਸ਼੍ਰੇਸ਼ਠ ਵ੍ਰਿਤੀ, ਸ਼੍ਰੇਸ਼ਠ ਵਾਈਬ੍ਰੇਸ਼ਨ ਦਵਾਰਾ ਕਿਸੇ ਵੀ ਸਥਾਨ ਤੇ ਰਹਿੰਦੇ ਹੋਏ
ਮਨਸਾ ਦਵਾਰਾ ਅਨੇਕ ਆਤਮਾਵਾਂ ਦੀ ਸੇਵਾ ਕਰ ਸਕਦੇ ਹੋ। ਇਸਦੀ ਵਿਧੀ ਹੈ - ਲਾਇਟ ਹਾਊਸ, ਮਾਇਟ ਹਾਊਸ
ਬਣਨਾ। ਇਸ ਵਿੱਚ ਸਥੂਲ ਸਾਧਨ, ਚਾਂਸ ਅਤੇ ਸਮੇਂ ਦੀ ਪ੍ਰਲਬੱਧ ਨਹੀਂ ਹੈ। ਸਿਰਫ਼ ਲਾਇਟ -ਮਾਇਟ ਨਾਲ
ਸੰਪੰਨ ਬਣਨ ਦੀ ਜਰੂਰਤ ਹੈ।