14.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਚਿਹਰਾ ਸਦਾ ਖੁਸ਼ਨੁਮਾ ਹੋਣਾ ਚਾਹੀਦਾ ਹੈ "ਸਾਨੂੰ ਭਗਵਾਨ ਪੜ੍ਹਾਉਂਦੇ ਹਨ" ਇਹ ਖੁਸ਼ੀ ਚਿਹਰੇ ਤੋਂ ਝਲਕਣੀ ਚਾਹੀਦੀ"

ਪ੍ਰਸ਼ਨ:-
ਹੁਣ ਤੁਸੀਂ ਬੱਚਿਆਂ ਦਾ ਮੁੱਖ ਪੁਰਸ਼ਾਰਥ ਕੀ ਹੈ?

ਉੱਤਰ:-
ਤੁਸੀਂ ਸਜ਼ਾਵਾਂ ਤੋਂ ਛੁੱਟਣ ਦਾ ਹੀ ਪੁਰਸ਼ਾਰਥ ਕਰਦੇ ਰਹਿੰਦੇ ਹੋ। ਉਸਦੇ ਲਈ ਮੁੱਖ ਹੈ ਯਾਦ ਦੀ ਯਾਤਰਾ, ਜਿਸ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਤੁਸੀਂ ਪਿਆਰ ਨਾਲ ਯਾਦ ਕਰੋ ਤਾਂ ਬਹੁਤ ਕਮਾਈ ਜਮਾਂ ਹੁੰਦੀ ਜਾਵੇਗੀ। ਸਵੇਰੇ - ਸਵੇਰੇ ਉਠਕੇ ਯਾਦ ਵਿੱਚ ਬੈਠਣ ਨਾਲ ਪੁਰਾਣੀ ਦੁਨੀਆਂ ਭੁੱਲਦੀ ਜਾਵੇਗੀ। ਗਿਆਨ ਦੀਆਂ ਗੱਲਾਂ ਬੁੱਧੀ ਵਿੱਚ ਆਉਂਦੀਆਂ ਰਹਿਣਗੀਆਂ। ਤੁਸੀਂ ਬੱਚਿਆਂ ਨੂੰ ਮੁੱਖ ਨਾਲ ਕੋਈ ਕਿਚੜ - ਪੱਟੀ ਦੀਆਂ ਗੱਲਾਂ ਨਹੀਂ ਬੋਲਣੀਆਂ ਹਨ।

ਗੀਤ:-
ਤੁਮਹੇ ਪਾਕੇ ਹਮਨੇ...

ਓਮ ਸ਼ਾਂਤੀ
ਗੀਤ ਜਦੋ ਸੁਣਦੇ ਹਨ ਤਾਂ ਉਸ ਵਕ਼ਤ ਕਿਸੇ - ਕਿਸੇ ਨੂੰ ਉਸਦਾ ਅਰ੍ਥ ਸਮਝ ਵਿੱਚ ਆਉਂਦਾ ਹੈ ਅਤੇ ਉਹ ਖੁਸ਼ੀ ਵੀ ਚੜ੍ਹਦੀ ਹੈ। ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਭਗਵਾਨ ਸਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। ਪਰ ਇੰਨੀ ਖੁਸ਼ੀ ਕਿਸੇ ਵਿਰਲੇ ਨੂੰ ਇੱਥੇ ਰਹਿੰਦੀ ਹੈ। ਸਥਾਈ ਉਹ ਯਾਦ ਠਹਿਰਦੀ ਨਹੀਂ ਹੈ। ਅਸੀਂ ਬਾਪ ਦੇ ਬਣੇ ਹਾਂ, ਬਾਪ ਸਾਨੂੰ ਪੜ੍ਹਾਉਂਦੇ ਹਨ। ਬਹੁਤ ਹਨ ਜਿਨ੍ਹਾਂ ਨੂੰ ਇਹ ਨਸ਼ਾ ਚੜ੍ਹਦਾ ਨਹੀਂ ਹੈ। ਉਨ੍ਹਾਂ ਸਤਿਸੰਗਾਂ ਆਦਿ ਵਿੱਚ ਕਥਾਵਾਂ ਸੁਣਦੇ ਹਨ, ਉਨ੍ਹਾਂ ਨੂੰ ਵੀ ਖੁਸ਼ੀ ਹੁੰਦੀ ਹੈ। ਇੱਥੇ ਤਾਂ ਬਾਪ ਕਿੰਨੀ ਚੰਗੀਆਂ ਗੱਲਾਂ ਸੁਣਾਉਂਦੇ ਹਨ। ਬਾਪ ਪੜ੍ਹਾਉਂਦੇ ਹਨ ਅਤੇ ਫ਼ੇਰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਤਾਂ ਸਟੂਡੈਂਟ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਉਸ ਜਿਸਮਾਨੀ ਪੜ੍ਹਾਈ ਪੜ੍ਹਨ ਵਾਲਿਆਂ ਨੂੰ ਜਿੰਨੀ ਖੁਸ਼ੀ ਰਹਿੰਦੀ ਹੈ, ਇੱਥੇ ਵਾਲਿਆਂ ਨੂੰ ਉਹਨੀ ਖੁਸ਼ੀ ਨਹੀਂ ਰਹਿੰਦੀ। ਬੁੱਧੀ ਵਿੱਚ ਬੈਠਦਾ ਹੀ ਨਹੀਂ। ਬਾਪ ਨੇ ਸਮਝਾਇਆ ਇਵੇਂ - ਇਵੇਂ ਦੇ ਗੀਤ 4-5 ਵਾਰ ਸੁਣੋ। ਬਾਪ ਨੂੰ ਭੁੱਲਣ ਨਾਲ ਫ਼ੇਰ ਪੁਰਾਣੀ ਦੁਨੀਆਂ ਅਤੇ ਪੁਰਾਣੇ ਸੰਬੰਧ ਵੀ ਯਾਦ ਆ ਜਾਂਦੇ ਹਨ। ਇਵੇਂ ਦੇ ਵਕ਼ਤ ਗੀਤ ਸੁਣਨ ਨਾਲ ਵੀ ਬਾਪ ਦੀ ਯਾਦ ਆ ਜਾਵੇਗੀ। ਬਾਪ ਕਹਿਣ ਨਾਲ ਵਰਸਾ ਵੀ ਯਾਦ ਆ ਜਾਂਦਾ ਹੈ। ਪੜ੍ਹਾਈ ਤੋਂ ਵਰਸਾ ਮਿਲਦਾ ਹੈ। ਤੁਸੀਂ ਸ਼ਿਵਬਾਬਾ ਤੋਂ ਪੜ੍ਹਦੇ ਹੋ ਸਾਰੇ ਵਿਸ਼ਵ ਦਾ ਮਾਲਿਕ ਬਣਨ ਲਈ। ਤਾਂ ਬਾਕੀ ਹੋਰ ਕੀ ਚਾਹੀਦਾ। ਇਵੇਂ ਦੇ ਸਟੂਡੈਂਟ ਨੂੰ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ! ਰਾਤ - ਦਿਨ ਨੀਂਦ ਵੀ ਫਿੱਟ ਜਾਵੇ। ਖ਼ਾਸ ਨੀਂਦ ਫਿਟਾ ਕੇ ਵੀ ਇਵੇਂ ਬਾਪ ਅਤੇ ਟੀਚਰ ਨੂੰ ਯਾਦ ਕਰਦੇ ਰਹਿਣਾ ਚਾਹੀਦਾ। ਜਿਵੇਂ ਮਸਤਾਨੇ। ਔਹੋ, ਸਾਨੂੰ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ! ਪਰ ਮਾਇਆ ਯਾਦ ਕਰਨ ਨਹੀਂ ਦਿੰਦੀ ਹੈ। ਮਿੱਤਰ - ਸੰਬੰਧੀਆਂ ਆਦਿ ਦੀ ਯਾਦ ਆਉਂਦੀ ਰਹਿੰਦੀ ਹੈ। ਉਨ੍ਹਾਂ ਦਾ ਹੀ ਚਿੰਤਨ ਰਹਿੰਦਾ ਹੈ। ਪੁਰਾਣਾ ਸੜਿਆ ਹੋਇਆ ਕਿਚੜਾ ਬਹੁਤਿਆਂ ਨੂੰ ਯਾਦ ਆਉਂਦਾ ਹੈ। ਬਾਪ ਤਾਂ ਦੱਸਦੇ ਹਨ, ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਉਹ ਨਸ਼ਾ ਨਹੀਂ ਚੜ੍ਹਦਾ। ਸਕੂਲ ਵਿੱਚ ਪੜ੍ਹਨ ਵਾਲਿਆਂ ਦਾ ਚਿਹਰਾ ਖੁਸ਼ਨੁਮਾ ਰਹਿੰਦਾ ਹੈ। ਇੱਥੇ ਭਗਵਾਨ ਪੜ੍ਹਾਉਂਦੇ ਹਨ, ਉਹ ਖੁਸ਼ੀ ਕਿਸੇ ਵਿਰਲੇ ਨੂੰ ਰਹਿੰਦੀ ਹੈ। ਨਹੀਂ ਤਾਂ ਖੁਸ਼ੀ ਦਾ ਪਾਰਾ ਅਥਾਹ ਚੜ੍ਹਿਆ ਰਹਿਣਾ ਚਾਹੀਦਾ। ਬੇਹੱਦ ਦਾ ਬਾਪ ਸਾਨੂੰ ਪੜ੍ਹਾਉਂਦੇ ਹਨ, ਇਹ ਭੁੱਲ ਜਾਂਦੇ ਹਨ। ਇਹ ਯਾਦ ਰਹੇ ਤਾਂ ਵੀ ਖੁਸ਼ੀ ਰਹੇ। ਪਰ ਪਾਸਟ ਦਾ ਕਰਮਭੋਗ ਹੀ ਇਹੋ ਜਿਹਾ ਹੈ ਤਾਂ ਬਾਪ ਨੂੰ ਯਾਦ ਕਰਦੇ ਹੀ ਨਹੀਂ। ਮੂੰਹ ਫੇਰ ਵੀ ਕਿਚੜੇ ਵਲ ਚਲਾ ਜਾਂਦਾ ਹੈ। ਬਾਬਾ ਸਭਦੇ ਲਈ ਤਾਂ ਨਹੀਂ ਕਹਿੰਦੇ ਹਨ, ਨੰਬਰਵਾਰ ਹਨ। ਮਹਾਨ ਸੋਭਾਗਸ਼ਾਲੀ ਉਹ ਜੋ ਬਾਪ ਦੀ ਯਾਦ ਵਿੱਚ ਰਹਿਣ। ਭਗਵਾਨ, ਬਾਬਾ ਸਾਨੂੰ ਪੜ੍ਹਾਉਂਦੇ ਹਨ! ਜਿਵੇਂ ਉਸ ਪੜ੍ਹਾਈ ਵਿੱਚ ਰਹਿੰਦਾ ਹੈ ਫਲਾਣਾ ਟੀਚਰ ਸਾਨੂੰ ਬੈਰਿਸਟਰ ਬਣਾਉਂਦੇ ਹਨ, ਉਵੇਂ ਇੱਥੇ ਸਾਨੂੰ ਭਗਵਾਨ ਪੜ੍ਹਾਉਂਦੇ ਹਨ - ਭਗਵਾਨ ਭਗਵਤੀ ਬਣਾਉਣ ਦੇ ਲਈ ਤਾਂ ਕਿੰਨਾ ਨਸ਼ਾ ਰਹਿਣਾ ਚਾਹੀਦਾ। ਸੁਣਨ ਵਕ਼ਤ ਕਿਸੇ - ਕਿਸੇ ਨੂੰ ਨਸ਼ਾ ਚੜ੍ਹਦਾ ਹੈ। ਬਾਕੀ ਤਾਂ ਕੁਝ ਵੀ ਨਹੀਂ ਸਮਝਦੇ ਹਨ। ਬਸ ਗੁਰੂ ਕੀਤਾ, ਸਮਝਣਗੇ ਇਹ ਸਾਨੂੰ ਨਾਲ ਲੈ ਜਾਣਗੇ। ਭਗਵਾਨ ਨਾਲ ਮਿਲਾਉਣਗੇ। ਇਹ ਤਾਂ ਖ਼ੁਦ ਭਗਵਾਨ ਹਨ। ਆਪਣੇ ਨਾਲ ਮਿਲਾਉਂਦੇ ਹਨ, ਨਾਲ ਲੈ ਜਾਣਗੇ। ਮਨੁੱਖ ਗੁਰੂ ਕਰਦੇ ਹੀ ਇਸਲਈ ਹਨ ਕਿ ਭਗਵਾਨ ਦੇ ਕੋਲ ਲੈ ਜਾਵੇ ਜਾਂ ਸ਼ਾਂਤੀਧਾਮ ਲੈ ਜਾਵੇ। ਇਹ ਬਾਪ ਸਮੁੱਖ ਕਿੰਨਾ ਸਮਝਾਉਂਦੇ ਹਨ। ਤੁਸੀਂ ਸਟੂਡੈਂਟ ਹੋ। ਪੜ੍ਹਾਉਣ ਵਾਲੇ ਟੀਚਰ ਨੂੰ ਤਾਂ ਯਾਦ ਕਰੋ। ਬਿਲਕੁਲ ਹੀ ਯਾਦ ਨਹੀਂ ਕਰਦੇ, ਗੱਲ ਨਾ ਪੁੱਛੋ। ਚੰਗੇ - ਚੰਗੇ ਬੱਚੇ ਵੀ ਯਾਦ ਨਹੀਂ ਕਰਦੇ। ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ, ਉਹ ਗਿਆਨ ਦਾ ਸਾਗਰ ਹੈ, ਸਾਨੂੰ ਵਰਸਾ ਦਿੰਦੇ ਹਨ, ਇਹ ਯਾਦ ਰਹੇ ਤਾਂ ਵੀ ਖੁਸ਼ੀ ਦਾ ਪਾਰਾ ਚੜ੍ਹਿਆ ਰਹੇ। ਬਾਪ ਸਮੁੱਖ ਦੱਸਦੇ ਹਨ ਫ਼ੇਰ ਵੀ ਉਹ ਨਸ਼ਾ ਨਹੀਂ ਚੜ੍ਹਦਾ। ਬੁੱਧੀ ਹੋਰ - ਹੋਰ ਪਾਸੇ ਚਲੀ ਜਾਂਦੀ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਮੈਂ ਗਰੰਟੀ ਕਰਦਾ ਹਾਂ - ਇੱਕ ਬਾਪ ਦੇ ਸਿਵਾਏ ਹੋਰ ਕਿਸੇ ਨੂੰ ਯਾਦ ਨਾ ਕਰੋ। ਵਿਨਾਸ਼ ਹੋਣ ਵਾਲੀ ਚੀਜ਼ ਨੂੰ ਯਾਦ ਕੀ ਕਰਨਾ ਹੈ। ਇੱਥੇ ਤਾਂ ਕੋਈ ਮਰਦਾ ਹੈ ਤਾਂ 2-4 ਵਰ੍ਹੇ ਤੱਕ ਵੀ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ। ਉਨ੍ਹਾਂ ਦਾ ਗਾਇਨ ਕਰਦੇ ਰਹਿੰਦੇ। ਹੁਣ ਬਾਪ ਸਮੁੱਖ ਕਹਿੰਦੇ ਹਨ ਬੱਚਿਆਂ ਨੂੰ ਕਿ ਮੈਨੂੰ ਯਾਦ ਕਰੋ। ਜੋ ਜਿਨਾਂ ਪਿਆਰ ਨਾਲ ਯਾਦ ਕਰਦੇ ਹਨ ਉਨਾਂ ਪਾਪ ਕੱਟਦੇ ਜਾਂਦੇ ਹਨ। ਬਹੁਤ ਕਮਾਈ ਹੁੰਦੀ ਹੈ। ਸਵੇਰੇ ਉੱਠਕੇ ਬਾਪ ਨੂੰ ਯਾਦ ਕਰੋ। ਭਗਤੀ ਵੀ ਮਨੁੱਖ ਸਵੇਰੇ ਉੱਠਕੇ ਕਰਦੇ ਹਨ। ਤੁਸੀਂ ਤਾਂ ਹੋ ਗਿਆਨ ਵਾਲੇ। ਤੁਹਾਨੂੰ ਪੁਰਾਣੀ ਦੁਨੀਆਂ ਦੀ ਕਿਚੜਪਟੀ ਵਿੱਚ ਫੱਸਣਾ ਨਹੀਂ ਹੈ। ਪਰ ਕਈ ਬੱਚੇ ਇਵੇਂ ਫ਼ਸ ਪੈਂਦੇ ਹਨ ਤਾਂ ਜੋ ਗੱਲ ਨਾ ਪੁੱਛੋ। ਕਿਚੜਪੱਟੀ ਤੋਂ ਨਿਕਲਦੇ ਹੀ ਨਹੀਂ। ਸਾਰਾ ਦਿਨ ਕਿਚੜਾ ਹੀ ਬੋਲਦੇ ਰਹਿੰਦੇ। ਗਿਆਨ ਦੀਆਂ ਗੱਲਾਂ ਬੁੱਧੀ ਵਿੱਚ ਆਉਂਦੀਆਂ ਹੀ ਨਹੀਂ। ਕਈ ਤਾਂ ਇਵੇਂ ਬੱਚੇ ਵੀ ਹਨ ਜੋ ਸਾਰਾ ਦਿਨ ਸਰਵਿਸ ਵਿੱਚ ਭੱਜਦੇ ਰਹਿੰਦੇ ਹਨ। ਬਾਪ ਦੀ ਜੋ ਸਰਵਿਸ ਕਰਦੇ ਹਨ, ਯਾਦ ਵੀ ਉਹ ਆਉਣਗੇ। ਇਸ ਵਕਤ ਸਭਤੋਂ ਜ਼ਿਆਦਾ ਸਰਵਿਸ ਤੇ ਤੱਤਪਰ ਮਨੋਹਰ ਵੇਖਣ ਵਿੱਚ ਆਉਂਦੀ ਹੈ। ਅੱਜ ਕਰਨਾਲ ਗਈ, ਅੱਜ ਕਿੱਥੇ ਗਈ, ਸਰਵਿਸ ਵਿੱਚ ਭੱਜਦੀ ਰਹਿੰਦੀ ਹੈ। ਜੋ ਆਪਸ ਵਿੱਚ ਲੜ੍ਹਦੇ ਰਹਿੰਦੇ ਉਹ ਸਰਵਿਸ ਕੀ ਕਰਦੇ ਹੋਣਗੇ! ਬਾਪ ਨੂੰ ਪਿਆਰੇ ਕੌਣ ਲੱਗਣਗੇ? ਜੋ ਚੰਗੀ ਸਰਵਿਸ ਕਰਦੇ ਹਨ, ਦਿਨ - ਰਾਤ ਸਰਵਿਸ ਦੀ ਹੀ ਚਿੰਤਾ ਰਹਿੰਦੀ ਹੈ, ਬਾਪ ਦੀ ਦਿਲ ਤੇ ਵੀ ਉਹੀ ਚੜ੍ਹਦੇ ਹਨ। ਘੜੀ - ਘੜੀ ਇਵੇਂ ਗੀਤ ਸੁਣਦੇ ਰਹੋ ਤਾਂ ਵੀ ਯਾਦ ਰਹੇ, ਕੁਝ ਨਸ਼ਾ ਚੜ੍ਹੇ। ਬਾਬਾ ਨੇ ਕਿਹਾ ਹੈ, ਕਿਸੇ ਵਕ਼ਤ ਕਿਸੇ ਨੂੰ ਉਦਾਸੀ ਆ ਜਾਂਦੀ ਹੈ ਤਾਂ ਰਿਕਾਰਡ ਵਜਾਉਣ ਨਾਲ ਖੁਸ਼ੀ ਆ ਜਾਵੇਗੀ। ਔਹੋ! ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਬਾਪ ਤਾਂ ਸਿਰਫ਼ ਕਹਿੰਦੇ ਹਨ ਮੈਨੂੰ ਯਾਦ ਕਰੋ। ਕਿੰਨੀ ਸਹਿਜ ਪੜ੍ਹਾਈ ਹੈ। ਬਾਬਾ ਨੇ ਚੰਗੇ - ਚੰਗੇ 10 - 12 ਰਿਕਾਰਡ ਚੁਣਕੇ ਕੱਢੇ ਸੀ ਕਿ ਹਰੇਕ ਦੇ ਕੋਲ ਰਹਿਣੇ ਚਾਹੀਦੇ। ਪਰ ਫ਼ੇਰ ਵੀ ਭੁੱਲ ਜਾਂਦੇ ਹਨ। ਕਈ ਤਾਂ ਚੱਲਦੇ - ਚੱਲਦੇ ਪੜ੍ਹਾਈ ਹੀ ਛੱਡ ਦਿੰਦੇ ਹਨ। ਮਾਇਆ ਵਾਰ ਕਰ ਲੈਂਦੀ ਹੈ। ਬਾਪ ਤਮੋਪ੍ਰਧਾਨ ਬੁੱਧੀ ਨੂੰ ਸਤੋਪ੍ਰਧਾਨ ਬਣਾਉਣ ਦੀ ਕਿੰਨੀ ਸਹਿਜ ਯੁਕਤੀ ਦੱਸਦੇ ਹਨ। ਹੁਣ ਤੁਹਾਨੂੰ ਗ਼ਲਤ ਸਹੀ ਸੋਚਣ ਦੀ ਬੁੱਧੀ ਮਿਲੀ ਹੈ। ਬੁਲਾਉਂਦੇ ਵੀ ਬਾਪ ਨੂੰ ਹਨ - ਹੇ ਪਤਿਤ - ਪਾਵਨ ਆਓ। ਹੁਣ ਬਾਪ ਆਏ ਹਨ ਤਾਂ ਪਾਵਨ ਬਣਨਾ ਚਾਹੀਦਾ ਨਾ। ਤੁਹਾਡੇ ਸਿਰ ਤੇ ਜਨਮ - ਜਨਮਾਂਤ੍ਰ ਦਾ ਬੋਝਾ ਹੈ, ਉਸਦੇ ਲਈ ਜਿਨਾਂ ਕਰੋਗੇ, ਪਵਿੱਤਰ ਬਣੋਗੇ, ਖੁਸ਼ੀ ਵੀ ਰਹੇਗੀ। ਭਾਵੇਂ ਸਰਵਿਸ ਤਾਂ ਕਰਦੇ ਰਹਿੰਦੇ ਹਨ ਪਰ ਆਪਣਾ ਵੀ ਹਿਸਾਬ ਰੱਖਣਾ ਹੈ। ਅਸੀਂ ਬਾਪ ਨੂੰ ਕਿੰਨਾ ਵਕ਼ਤ ਯਾਦ ਕਰਦੇ ਹਾਂ। ਯਾਦ ਦਾ ਚਾਰਟ ਕੋਈ ਰੱਖ ਨਹੀਂ ਸਕਦੇ। ਪੁਆਇੰਟ ਤਾਂ ਭਾਵੇਂ ਲਿੱਖਦੇ ਹਨ ਪਰ ਯਾਦ ਨੂੰ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਯਾਦ ਵਿੱਚ ਰਹਿ ਭਾਸ਼ਣ ਕਰੋਗੇ ਤਾਂ ਬਲ ਬਹੁਤ ਮਿਲੇਗਾ। ਨਹੀਂ ਤਾਂ ਬਾਪ ਕਹਿੰਦੇ ਹਨ ਮੈਂ ਹੀ ਜਾਕੇ ਬਹੁਤਿਆਂ ਨੂੰ ਮਦਦ ਕਰਦਾ ਹਾਂ। ਕਿਸੇ ਵਿੱਚ ਪ੍ਰਵੇਸ਼ ਕਰ ਮੈਂ ਹੀ ਜਾਕੇ ਸਰਵਿਸ ਕਰਦਾ ਹਾਂ। ਸਰਵਿਸ ਤਾਂ ਕਰਨੀ ਹੈ ਨਾ। ਵੇਖਦਾ ਹਾਂ ਕਿਸਦਾ ਭਾਗਿਆ ਖੁੱਲਣ ਦਾ ਹੈ, ਸਮਝਾਉਣ ਵਾਲੇ ਵਿੱਚ ਇਨਾਂ ਅਕਲ ਨਹੀਂ ਹੈ ਤਾਂ ਮੈਂ ਪ੍ਰਵੇਸ਼ ਕਰ ਸਰਵਿਸ ਕਰ ਲੈਂਦਾ ਹਾਂ ਫ਼ੇਰ ਕੋਈ - ਕੋਈ ਲਿੱਖਦੇ ਹਨ - ਬਾਬਾ ਨੇ ਹੀ ਇਹ ਸਰਵਿਸ ਕੀਤੀ। ਸਾਡੇ ਵਿੱਚ ਤਾਂ ਇੰਨੀ ਤਾਕਤ ਨਹੀਂ, ਬਾਬਾ ਨੇ ਮੁਰਲੀ ਚਲਾਈ। ਕਿਸੇ ਨੂੰ ਫ਼ੇਰ ਆਪਣਾ ਹੰਕਾਰ ਆ ਜਾਂਦਾ ਹੈ, ਅਸੀਂ ਇਵੇਂ ਚੰਗਾ ਸਮਝਾਇਆ। ਬਾਪ ਕਹਿੰਦੇ ਹਨ ਮੈਂ ਕਲਿਆਣ ਕਰਨ ਦੇ ਲਈ ਪ੍ਰਵੇਸ਼ ਕਰਦਾ ਹਾਂ ਫ਼ੇਰ ਉਹ ਬ੍ਰਾਹਮਣੀਆਂ ਤੋਂ ਵੀ ਤਿੱਖੇ ਹੋ ਜਾਂਦੇ ਹਨ। ਕਿਸੇ ਬੁੱਧੂ ਨੂੰ ਭੇਜ ਦੇਵਾਂ ਤਾਂ ਉਹ ਸਮਝਦੇ ਹਨ ਇਸ ਤੋਂ ਤਾਂ ਅਸੀਂ ਚੰਗਾ ਸਮਝਾ ਸਕਦੇ ਹਾਂ। ਗੁਣ ਵੀ ਨਹੀਂ ਹਨ। ਇਸ ਨਾਲੋਂ ਤਾਂ ਸਾਡੀ ਅਵਸਥਾ ਚੰਗੀ ਹੈ। ਕੋਈ - ਕੋਈ ਹੈਡ ਬਣਕੇ ਰਹਿੰਦੇ ਹਨ ਤਾਂ ਵੱਡਾ ਨਸ਼ਾ ਚੜ੍ਹ ਜਾਂਦਾ ਹੈ। ਬਹੁਤ ਭਭਕੇ ਨਾਲ ਰਹਿੰਦੇ ਹਨ। ਵੱਡੇ ਆਦਮੀ ਨਾਲ ਵੀ ਤੂੰ - ਤੂੰ ਕਰ ਗੱਲ ਕਰਦੇ ਹਨ। ਬਸ ਉਨ੍ਹਾਂ ਨੂੰ ਦੇਵੀ - ਦੇਵੀ ਕਹਿੰਦੇ ਹਨ ਤਾਂ ਉਸ ਵਿੱਚ ਹੀ ਖੁਸ਼ ਹੋ ਜਾਂਦੇ। ਅਜਿਹੇ ਵੀ ਬਹੁਤ ਹਨ। ਟੀਚਰ ਤੋਂ ਵੀ ਸਟੂਡੈਂਟ ਹੁਸ਼ਿਆਰ ਹੋ ਜਾਂਦੇ ਹਨ। ਇਮਤਿਹਾਨ ਪਾਸ ਕੀਤਾ ਹੋਇਆ ਤਾਂ ਇੱਕ ਬਾਬਾ ਹੀ ਹੈ, ਉਹ ਹੈ ਗਿਆਨ ਸਾਗਰ। ਉਨ੍ਹਾਂ ਦੁਆਰਾ ਤੁਸੀਂ ਪੜ੍ਹਕੇ ਫ਼ੇਰ ਪੜ੍ਹਾਉਂਦੇ ਹੋ। ਕੋਈ ਤਾਂ ਚੰਗੀ ਤਰ੍ਹਾਂ ਧਾਰਨ ਕਰ ਲੈਂਦੇ ਹਨ। ਕੋਈ ਭੁੱਲ ਜਾਂਦੇ ਹਨ। ਵੱਡੇ ਤੇ ਵੱਡੀ ਮੁੱਖ ਗੱਲ ਹੈ ਯਾਦ ਦੀ ਯਾਤਰਾ। ਸਾਡੇ ਵਿਕਰਮ ਵਿਨਾਸ਼ ਕਿਵੇਂ ਹੋਣ? ਕਈ ਬੱਚੇ ਤਾਂ ਇਹੋ ਜਿਹੀ ਚਲਨ ਚੱਲਦੇ ਹਨ ਜੋ ਬਸ ਇਹ ਬਾਬਾ ਜਾਣੇ ਅਤੇ ਉਹ ਬਾਬਾ ਜਾਣੇ।

ਹੁਣ ਤੁਸੀਂ ਬੱਚਿਆਂ ਨੂੰ ਸਜ਼ਾਵਾਂ ਤੋਂ ਛੁੱਟਣ ਦਾ ਹੀ ਮੁੱਖ ਪੁਰਸ਼ਾਰਥ ਕਰਨਾ ਹੈ। ਉਸਦੇ ਲਈ ਮੁੱਖ ਹੈ ਯਾਦ ਦੀ ਯਾਤਰਾ, ਜਿਸ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਭਾਵੇਂ ਕੋਈ ਪੈਸੇ ਵਿੱਚ ਮਦਦ ਕਰਦੇ ਹਨ, ਸਮਝਦੇ ਹਨ ਅਸੀਂ ਸਾਹੂਕਾਰ ਬਣਾਂਗੇ ਪਰ ਪੁਰਸ਼ਾਰਥ ਤਾਂ ਸਜ਼ਾਵਾਂ ਤੋਂ ਬਚਣ ਦਾ ਕਰਨਾ ਹੈ। ਨਹੀਂ ਤਾਂ ਬਾਪ ਦੇ ਅੱਗੇ ਸਜ਼ਾ ਖਾਣੀ ਪਵੇਗੀ। ਜੱਜ ਦਾ ਬੱਚਾ ਕੋਈ ਇਹੋ ਜਿਹੇ ਕੰਮ ਕਰੇ ਤਾਂ ਜੱਜ ਨੂੰ ਵੀ ਲੱਜਾ ਆਵੇਗੀ ਨਾ। ਬਾਪ ਵੀ ਕਹਿਣਗੇ ਮੈਂ ਜਿਨਾਂ ਦੀ ਪਾਲਣਾ ਕਰਦਾ ਹਾਂ ਉਨ੍ਹਾਂ ਨੂੰ ਫ਼ੇਰ ਸਜ਼ਾ ਖਵਾਊਂਗਾ! ਉਸ ਵਕ਼ਤ ਕੰਧਾ ਥੱਲੇ ਕਰ ਹਾਏ - ਹਾਏ ਕਰਦੇ ਰਹੋਗੇ - ਬਾਪ ਨੇ ਇੰਨਾ ਸਮਝਾਇਆ, ਪੜ੍ਹਾਇਆ, ਅਸੀਂ ਧਿਆਨ ਨਹੀਂ ਦਿੱਤਾ। ਬਾਪ ਦੇ ਨਾਲ ਧਰਮਰਾਜ ਵੀ ਤਾਂ ਹੈ ਨਾ। ਉਹ ਤਾਂ ਜਨਮਪਤ੍ਰੀ ਨੂੰ ਜਾਣਦੇ ਹਨ। ਹੁਣ ਤਾਂ ਤੁਸੀਂ ਪ੍ਰੈਕਟੀਕਲ ਵਿੱਚ ਵੇਖਦੇ ਹੋ। 10 ਵਰ੍ਹੇ ਪਵਿੱਤਰਤਾ ਵਿੱਚ ਚੱਲਿਆ, ਅਚਾਨਕ ਹੀ ਮਾਇਆ ਨੇ ਇਹੋ ਜਿਹਾ ਮੁੱਕਾ ਲਗਾਇਆ, ਕੀਤੀ ਕਮਾਈ ਚੱਟ ਕਰ ਦਿੱਤੀ, ਪਤਿਤ ਬਣ ਪਿਆ। ਇਹੋ ਜਿਹੇ ਬਹੁਤ ਮਿਸਾਲ ਹੁੰਦੇ ਰਹਿੰਦੇ ਹਨ। ਬਹੁਤ ਡਿੱਗਦੇ ਹਨ। ਮਾਇਆ ਦੇ ਤੂਫ਼ਾਨਾਂ ਵਿੱਚ ਸਾਰਾ ਦਿਨ ਹੈਰਾਨ ਰਹਿੰਦੇ ਹਨ, ਫ਼ੇਰ ਬਾਪ ਨੂੰ ਹੀ ਭੁੱਲ ਜਾਂਦੇ ਹਨ। ਬਾਪ ਤੋਂ ਸਾਨੂੰ ਬੇਹੱਦ ਦੀ ਬਾਦਸ਼ਾਹੀ ਮਿਲਦੀ ਹੈ, ਉਹ ਖੁਸ਼ੀ ਨਹੀਂ ਰਹਿੰਦੀ। ਕਾਮ ਦੇ ਪਿੱਛੇ ਫ਼ੇਰ ਮੋਹ ਵੀ ਹੈ। ਇਸ ਵਿੱਚ ਨਸ਼ਟੋਮੋਹਾ ਬਣਨਾ ਪਵੇ। ਪਤਿਤਾਂ ਨਾਲ ਕੀ ਦਿਲ ਲਗਾਉਣੀ ਹੈ। ਹਾਂ, ਇਹੀ ਖ਼ਿਆਲ ਰੱਖਣਾ ਹੈ - ਇੰਨਾ ਨੂੰ ਵੀ ਅਸੀਂ ਬਾਪ ਦਾ ਪਰਿਚੈ ਦੇ ਉਠਾਈਏ। ਇਨ੍ਹਾਂ ਨੂੰ ਕਿਸ ਤਰ੍ਹਾਂ ਸ਼ਿਵਾਲੇ ਦੇ ਲਾਇਕ ਬਣਾਈਏ। ਅੰਦਰ ਵਿੱਚ ਇਹ ਯੁਕਤੀ ਰਚੋ। ਮੋਹ ਦੀ ਗੱਲ ਨਹੀਂ। ਕਿੰਨਾ ਵੀ ਪਿਆਰਾ ਸੰਬੰਧੀ ਹੋਵੇ, ਉਨ੍ਹਾਂ ਨੂੰ ਵੀ ਸਮਝਾਉਂਦੇ ਰਹੋ। ਕਿਸੇ ਵਿੱਚ ਵੀ ਹੱਡੀ ਪਿਆਰ ਦੀ ਰਗ ਨਾ ਜਾਵੇ। ਨਹੀਂ ਤਾਂ ਸੁਧਰਣਗੇ ਨਹੀਂ। ਰਹਿਮਦਿਲ ਬਣਨਾ ਚਾਹੀਦਾ। ਆਪਣੇ ਤੇ ਵੀ ਰਹਿਮ ਕਰਨਾ ਹੈ ਅਤੇ ਹੋਰਾਂ ਤੇ ਵੀ ਰਹਿਮ ਕਰਨਾ ਹੈ। ਬਾਪ ਨੂੰ ਵੀ ਤਰਸ ਪੈਂਦਾ ਹੈ। ਵੇਖਣਾ ਹੈ ਅਸੀਂ ਕਿੰਨੀਆਂ ਨੂੰ ਆਪ ਸਮਾਨ ਬਣਾਉਂਦੇ ਹਾਂ। ਬਾਬਾ ਨੂੰ ਸਬੂਤ ਦੇਣਾ ਪਵੇ। ਅਸੀਂ ਕਿੰਨਿਆਂ ਨੂੰ ਪਰਿਚੈ ਦਿੱਤਾ। ਉਹ ਵੀ ਫ਼ੇਰ ਲਿੱਖਦੇ - ਬਾਬਾ ਸਾਨੂੰ ਇਨ੍ਹਾਂ ਦੁਆਰਾ ਪਰਿਚੈ ਬਹੁਤ ਚੰਗਾ ਮਿਲਿਆ। ਬਾਬਾ ਦੇ ਕੋਲ ਸਬੂਤ ਆਏ ਉਦੋਂ ਬਾਬਾ ਸਮਝੇ ਹਨ ਇਹ ਸਰਵਿਸ ਕਰਦੇ ਹਨ। ਬਾਬਾ ਨੂੰ ਲਿਖੋ ਬਾਬਾ ਇਹ ਬ੍ਰਾਹਮਣੀਆਂ ਤਾਂ ਬੜੀ ਹੁਸ਼ਿਆਰ ਹਨ। ਬਹੁਤ ਚੰਗੀ ਸਰਵਿਸ ਕਰਦੀਆਂ ਹਨ, ਸਾਨੂੰ ਚੰਗਾ ਪੜਾਉਂਦੀਆਂ ਹਨ। ਯੋਗ ਵਿੱਚ ਫ਼ੇਰ ਬੱਚੇ ਫੇਲ੍ਹ ਹੁੰਦੇ ਹਨ। ਯਾਦ ਕਰਨ ਦਾ ਵੀ ਅਕਲ ਨਹੀਂ ਹੈ। ਬਾਪ ਸਮਝਾਉਂਦੇ ਹਨ ਭੋਜਨ ਖਾਂਦੇ ਹੋ ਤਾਂ ਵੀ ਸ਼ਿਵਬਾਬਾ ਨੂੰ ਯਾਦ ਕਰਕੇ ਖਾਓ। ਕਿੱਥੇ ਘੁੰਮਣ ਫਿਰਨ ਜਾਂਦੇ ਹੋ ਸ਼ਿਵਬਾਬਾ ਨੂੰ ਯਾਦ ਕਰੋ। ਝਰਮੁਈ - ਝਗਮੁਈ ਨਾ ਕਰੋ। ਭਾਵੇਂ ਕੋਈ ਗੱਲ ਦਾ ਖ਼ਿਆਲਾਤ ਵੀ ਆਉਂਦਾ ਹੈ ਫੇਰ ਬਾਪ ਨੂੰ ਯਾਦ ਕਰੋ ਤਾਂ ਗੋਇਆ ਕੰਮਕਾਜ ਦਾ ਖ਼ਿਆਲ ਵੀ ਕੀਤਾ ਫ਼ੇਰ ਬਾਬਾ ਦੀ ਯਾਦ ਵਿੱਚ ਲੱਗ ਗਿਆ। ਬਾਪ ਕਹਿੰਦੇ ਹਨ ਕਰਮ ਤਾਂ ਭਾਵੇਂ ਕਰੋ, ਨੀਂਦ ਵੀ ਕਰੋ, ਨਾਲ - ਨਾਲ ਇਹ ਵੀ ਕਰੋ। ਘੱਟ ਤੋਂ ਘੱਟ 8 ਘੰਟੇ ਤੱਕ ਆਉਣਾ ਚਾਹੀਦਾ - ਇਹ ਹੋਵੇਗਾ ਪਿਛਾੜੀ ਤੱਕ। ਹੌਲੀ - ਹੌਲੀ ਆਪਣਾ ਚਾਰਟ ਵਧਾਉਂਦੇ ਰਹੋ। ਕੋਈ - ਕੋਈ ਲਿੱਖਦੇ ਹਨ ਦੋ ਘੰਟਾ ਯਾਦ ਵਿੱਚ ਰਿਹਾ ਫ਼ੇਰ ਚਲਦੇ - ਚੱਲਦੇ ਚਾਰਟ ਢਿੱਲਾ ਹੋ ਜਾਂਦਾ ਹੈ। ਉਹ ਵੀ ਮਾਇਆ ਗੁੰਮ ਕਰ ਦਿੰਦੀ ਹੈ। ਮਾਇਆ ਬੜੀ ਜ਼ਬਰਦਸ੍ਤ ਹੈ। ਜੋ ਇਸ ਸਰਵਿਸ ਵਿੱਚ ਸਾਰਾ ਦਿਨ ਬਿਜ਼ੀ ਰਹਿਣਗੇ ਉਹ ਯਾਦ ਵੀ ਕਰ ਸਕਣਗੇ। ਘੜੀ - ਘੜੀ ਬਾਪ ਦਾ ਪਰਿਚੈ ਦਿੰਦੇ ਰਹੋਗੇ। ਬਾਬਾ ਯਾਦ ਦੇ ਲਈ ਬਹੁਤ ਜ਼ੋਰ ਦਿੰਦੇ ਰਹਿੰਦੇ ਹਨ। ਖ਼ੁਦ ਵੀ ਫੀਲ ਕਰਦੇ ਹਨ ਅਸੀਂ ਯਾਦ ਵਿੱਚ ਰਹਿ ਨਹੀਂ ਸਕਦੇ ਹਾਂ। ਯਾਦ ਵਿੱਚ ਹੀ ਮਾਇਆ ਵਿਘਨ ਪਾਉਂਦੀ ਹੈ। ਪੜ੍ਹਾਈ ਤਾਂ ਬਹੁਤ ਸਹਿਜ ਹੈ। ਬਾਪ ਤੋਂ ਅਸੀਂ ਪੜ੍ਹਦੇ ਵੀ ਹਾਂ। ਜਿਨਾਂ ਧਨ ਲਵਾਂਗੇ ਉਨਾਂ ਸਾਹੂਕਾਰ ਬਣਾਂਗੇ। ਬਾਪ ਤਾਂ ਸਭ ਨੂੰ ਪੜ੍ਹਾਉਂਦੇ ਹਨ ਨਾ। ਵਾਣੀ ਸਭਦੇ ਕੋਲ ਜਾਂਦੀ ਹੈ ਸਿਰਫ਼ ਤੁਸੀਂ ਨਹੀਂ, ਸਭ ਪੜ੍ਹ ਰਹੇ ਹਨ। ਵਾਣੀ ਨਹੀਂ ਜਾਂਦੀ ਤਾਂ ਚਿਲਾਉਂਦੇ ਹਨ। ਕਈ ਤਾਂ ਫ਼ੇਰ ਇਵੇਂ ਵੀ ਹਨ ਜੋ ਸੁਣਨਗੇ ਹੀ ਨਹੀਂ। ਇਵੇਂ ਹੀ ਚੱਲਦੇ ਰਹਿੰਦੇ। ਮੁਰਲੀ ਸੁਣਨ ਦਾ ਸ਼ੋਂਕ ਹੋਣਾ ਚਾਹੀਦਾ। ਗੀਤ ਕਿੰਨਾ ਫ਼ਸਟ ਕਲਾਸ ਹੈ - ਬਾਬਾ ਅਸੀਂ ਆਪਣਾ ਵਰਸਾ ਲੈਣ ਆਏ ਹਾਂ। ਕਹਿੰਦੇ ਵੀ ਹੈ ਨਾ - ਬਾਬਾ, ਜਿਵੇਂ ਹਾਂ, ਜੈਸੀ ਹਾਂ, ਕਾਣੀ ਹਾਂ, ਕਿਹੋ ਜਿਹੀ ਹਾਂ, ਤੁਹਾਡੀ ਹਾਂ। ਉਹ ਤਾਂ ਠੀਕ ਹੈ ਪਰ ਛੀ - ਛੀ ਤੋਂ ਤਾਂ ਚੰਗਾ ਬਣਨਾ ਚਾਹੀਦਾ ਨਾ। ਸਾਰਾ ਮਦਾਰ ਹੈ ਯੋਗ ਅਤੇ ਪੜ੍ਹਾਈ ਤੇ।

ਬਾਪ ਦਾ ਬਣਨ ਦੇ ਬਾਦ ਇਹ ਵਿਚਾਰ ਹਰ ਬੱਚੇ ਨੂੰ ਆਉਣਾ ਚਾਹੀਦਾ ਕਿ ਅਸੀਂ ਬਾਪ ਦਾ ਬਣੇ ਹਾਂ ਤਾਂ ਸਵਰਗ ਵਿੱਚ ਚੱਲਾਂਗੇ ਹੀ ਪਰ ਸਾਨੂੰ ਸਵਰਗ ਵਿੱਚ ਕੀ ਬਣਨਾ ਹੈ, ਉਹ ਵੀ ਸੋਚਣਾ ਹੈ। ਚੰਗੀ ਤਰ੍ਹਾਂ ਪੜ੍ਹੋ, ਦੈਵੀਗੁਣ ਧਾਰਨ ਕਰੋ। ਬਾਂਦਰ ਦੇ ਬਾਂਦਰ ਹੀ ਹੋਣਗੇ ਤਾਂ ਕੀ ਪਦ ਪਾਉਣਗੇ? ਉੱਥੇ ਵੀ ਤਾਂ ਪ੍ਰਜਾ ਨੌਕਰ ਚਾਕਰ ਸਭ ਚਾਹੀਦੇ ਨਾ। ਪੜ੍ਹੇ ਹੋਏ ਦੇ ਅੱਗੇ ਅਨਪੜ੍ਹ ਭਰੀ ਢੋਣਗੇ। ਜਿਨਾਂ ਪੁਰਸ਼ਾਰਥ ਕਰੋਗੇ ਉਹਨਾਂ ਚੰਗਾ ਸੁੱਖ ਪਾਵੋਗੇ। ਚੰਗਾ ਧਨਵਾਨ ਬਣੋਗੇ ਤਾਂ ਇਜ਼ਤ ਚੰਗੀ ਹੁੰਦੀ ਹੈ। ਬਾਪ ਤਾਂ ਰਾਏ ਦਿੰਦੇ ਰਹਿੰਦੇ ਹਨ। ਬਾਪ ਦੀ ਯਾਦ ਵਿੱਚ ਸ਼ਾਂਤੀ ਵਿੱਚ ਰਹੋ। ਪਰ ਬਾਬਾ ਜਾਣਦੇ ਹਨ ਸਮੁੱਖ ਰਹਿਣ ਵਾਲਿਆਂ ਤੋਂ ਵੀ ਦੂਰ ਰਹਿਣ ਵਾਲੇ ਬਹੁਤ ਯਾਦ ਵਿੱਚ ਰਹਿੰਦੇ ਹਨ ਅਤੇ ਚੰਗੀ ਪਦਵੀ ਪਾ ਲੈਂਦੇ ਹਨ। ਭਗਤੀ ਮਾਰਗ ਵਿੱਚ ਵੀ ਇਵੇਂ ਹੁੰਦਾ ਹੈ। ਕੋਈ ਭਗਤ ਚੰਗੇ ਫ਼ਸਟਕਲਾਸ ਹੁੰਦੇ ਹਨ ਜੋ ਗੁਰੂ ਤੋਂ ਵੀ ਜ਼ਿਆਦਾ ਯਾਦ ਵਿੱਚ ਰਹਿੰਦੇ ਹਨ। ਜੋ ਬਹੁਤ ਚੰਗੀ ਭਗਤੀ ਕਰਦੇ ਹੋਣਗੇ ਉਹ ਹੀ ਇੱਥੇ ਆਉਂਦੇ ਹਨ। ਸਭ ਭਗਤ ਹਨ ਨਾ। ਸੰਨਿਆਸੀ ਆਦਿ ਨਹੀਂ ਆਉਣਗੇ, ਸਭ ਭਗਤ ਭਗਤੀ ਕਰਦੇ - ਕਰਦੇ ਆ ਜਾਣਗੇ। ਬਾਪ ਕਿੰਨਾ ਕਲੀਅਰ ਕਰ ਸਮਝਾਉਂਦੇ ਹਨ। ਤੁਸੀਂ ਗਿਆਨ ਲੈ ਰਹੇ ਹੋ, ਸਿੱਧ ਹੁੰਦਾ ਹੈ ਤੁਸੀਂ ਬਹੁਤ ਭਗਤੀ ਕੀਤੀ ਹੈ। ਜ਼ਿਆਦਾ ਭਗਤੀ ਕਰਨ ਵਾਲੇ ਜ਼ਿਆਦਾ ਪੜ੍ਹਣਗੇ। ਘੱਟ ਭਗਤੀ ਕਰਨ ਵਾਲੇ ਘੱਟ ਪੜ੍ਹਣਗੇ। ਮੁੱਖ ਮਿਹਨਤ ਹੈ ਯਾਦ ਦੀ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਅਤੇ ਬਹੁਤ ਮਿੱਠਾ ਵੀ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿੰਨਾ ਵੀ ਕੋਈ ਪਿਆਰਾ ਸੰਬੰਧੀ ਹੋਵੇ ਉਸ ਵਿੱਚ ਮੋਹ ਦੀ ਰਗ ਨਹੀਂ ਜਾਣੀ ਚਾਹੀਦੀ। ਨਸ਼ਟੋਮੋਹਾ ਬਣਨਾ ਹੈ। ਯੁਕਤੀ ਨਾਲ ਸਮਝਾਉਣਾ ਹੈ। ਆਪਣੇ ਉਪਰ ਅਤੇ ਦੂਜਿਆਂ ਤੇ ਰਹਿਮ ਕਰਨਾ ਹੈ।

2. ਬਾਪ ਅਤੇ ਟੀਚਰ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ। ਨਸ਼ਾ ਰਹੇ ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ! ਘੁੰਮਦੇ ਫ਼ਿਰਦੇ ਯਾਦ ਵਿੱਚ ਰਹਿਣਾ ਹੈ, ਝਰਮੁਈ, ਝਗਮੁਈ ਨਹੀਂ ਕਰਨੀ ਹੈ।

ਵਰਦਾਨ:-
ਅਵਿਨਾਸੀ ਰੂਹਾਨੀ ਰੰਗ ਦੀ ਸੱਚੀ ਹੋਲੀ ਦਵਾਰਾ ਬਾਪ ਸਮਾਨ ਸਥਿਤੀ ਦੇ ਅਨੁਭਵੀ ਭਵ

ਤੁਸੀਂ ਪਰਮਾਤਮ ਰੰਗ ਵਿੱਚ ਰੰਗੀ ਹੋਈ ਹੋਲੀ ਆਤਮਾਵਾਂ ਹੋ। ਸੰਗਮਯੁਗ ਹੋਲੀ ਜੀਵਨ ਦਾ ਯੁਗ ਹੈ। ਜਦੋਂ ਅਵਿਨਾਸ਼ੀ ਰੂਹਾਨੀ ਰੰਗ ਲੱਗ ਜਾਂਦਾ ਹੈ ਤਾਂ ਸਦਾਕਾਲ ਦੇ ਲਈ ਬਾਪ ਸਮਾਨ ਬਣ ਜਾਂਦੇ ਹੋ। ਤਾਂ ਤੁਹਾਡੀ ਹੋਲੀ ਹੈ ਸੰਗ ਦੇ ਰੰਗ ਦਵਾਰਾ ਬਾਪ ਸਮਾਨ ਬਣਨਾ। ਅਜਿਹਾ ਪੱਕਾ ਰੰਗ ਹੋਵੇ ਜੋ ਹੋਰਾਂ ਨੂੰ ਵੀ ਸਮਾਨ ਬਣਾ ਦਵੋ। ਹਰ ਆਤਮਾ ਤੇ ਅਵਿਨਾਸ਼ੀ ਗਿਆਨ ਦਾ ਰੰਗ, ਯਾਦ ਦਾ ਰੰਗ, ਅਨੇਕ ਸ਼ਕਤੀਆਂ ਰੰਗ, ਗੁਣਾਂ ਦਾ ਰੰਗ, ਸ਼੍ਰੇਸ਼ਠ ਵ੍ਰਿਤੀ ਦ੍ਰਿਸ਼ਟੀ, ਸ਼ੁਭ ਭਾਵਨਾ, ਸ਼ੁਭ ਕਾਮਨਾ ਦਾ ਰੂਹਾਨੀ ਰੰਗ ਚੜਾਉ।

ਸਲੋਗਨ:-
ਦ੍ਰਿਸ਼ਟੀ ਨੂੰ ਅਲੌਕਿਕ, ਮਨ ਨੂੰ ਸ਼ੀਤਲ, ਬੁੱਧੀ ਨੂੰ ਰਹਿਮਦਿਲ ਅਤੇ ਮੁਖ ਨੂੰ ਮਧੁਰ ਬਣਾਓ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਸਤਤਾ ਦੇ ਸ਼ਕਤੀ ਸਵਰੂਪ ਹੋਕੇ, ਨਸ਼ੇ ਨਾਲ ਬੋਲੋ, ਨਸ਼ੇ ਨਾਲ ਦੇਖੋ। ਅਸੀਂ ਆਲਮਾਈਟੀ ਗੌਵਰਨਮੇਟ ਦੇ ਅਨੁਚਰ ਹਾਂ, ਇਸ ਹੀ ਸਮ੍ਰਿਤੀ ਦੇ ਗਲਤ ਨੂੰ ਠੀਕ ਵਿੱਚ ਲਿਆਉਣਾ ਹੈ। ਸਤ ਨੂੰ ਪ੍ਰਸਿੱਧ ਕਰਨਾ ਹੈ ਨਾ ਕਿ ਛਿਪਾਉਣ ਹੈ ਪਰ ਸੱਭਿਅਤਾ ਦੇ ਨਾਲ। ਨਸ਼ਾ ਰਹੇ ਕਿ ਅਸੀਂ ਸ਼ਿਵ ਦੀ ਸ਼ਕਤੀਆਂ ਹਾਂ। ਹਿੰਮਤੇ ਸ਼ਕਤੀਆਂ, ਮਦਦੇ ਸਰਵਸ਼ਕਤੀਵਾਂਨ।