14.07.24     Avyakt Bapdada     Punjabi Murli     25.11.20    Om Shanti     Madhuban


“ਬਾਪ ਸਮਾਨ ਬਣਨ ਦੇ ਲਈ ਦੋ ਗੱਲਾਂ ਦੀ ਦ੍ਰਿੜ੍ਹਤਾ ਰੱਖੋ - ਸਵਮਾਨ ਵਿੱਚ ਰਹਿਣਾ ਹੈ ਅਤੇ ਸਭਨੂੰ ਸਮਾਨ ਦੇਣਾ ਹੈ”


ਅੱਜ ਬਾਪਦਾਦਾ ਆਪਣੇ ਪਿਆਰੇ ਤੋਂ ਪਿਆਰੇ, ਮਿੱਠੇ ਤੋਂ ਮਿੱਠੇ ਛੋਟਾ ਜਿਹਾ ਬ੍ਰਾਹਮਣ ਪਰਿਵਾਰ ਕਹੋ, ਬ੍ਰਾਹਮਣ ਸੰਸਾਰ ਕਹੋ, ਉਸਨੂੰ ਹੀ ਦੇਖ ਰਹੇ ਹਨ। ਇਹ ਛੋਟਾ ਜਿਹਾ ਸੰਸਾਰ ਕਿੰਨਾ ਪਿਆਰਾ ਵੀ ਹੈ। ਕਿਉਂ ਪਿਆਰਾ ਹੈ? ਕਿਉਂਕਿ ਇਸ ਬ੍ਰਾਹਮਣ ਸੰਸਾਰ ਦੀ ਹਰ ਆਤਮਾ ਵਿਸ਼ੇਸ਼ ਆਤਮਾ ਹੈ। ਵੇਖਣ ਵਿੱਚ ਤੇ ਅਤਿ ਸਧਾਰਨ ਆਤਮਾਵਾਂ ਆਉਦੀਆਂ ਹਨ ਪਰ ਸਭਤੋਂ ਵੱਡੇ ਤੋਂ ਵੱਡੀ ਵਿਸ਼ੇਸ਼ਤਾ ਹਰ ਇੱਕ ਬ੍ਰਾਹਮਣ ਆਤਮਾ ਦੀ ਇਹ ਹੀ ਹੈ ਜੋ ਪਰਮ ਆਤਮਾ ਨੂੰ ਆਪਣੇ ਦਿਵਯ ਬੁੱਧੀ ਦਵਾਰਾ ਪਹਿਚਾਣ ਲਿਆ ਹੈ। ਭਾਵੇਂ 90 ਵਰ੍ਹੇ ਦੇ ਬੁਜ਼ੁਰਗ ਹਨ, ਬਿਮਾਰ ਹਨ ਪਰ ਪਰਮਾਤਮਾ ਨੂੰ ਪਹਿਚਾਨਣ ਦੀ ਦਿਵਯ ਬੁੱਧੀ, ਦਿਵਯ ਨੇਤਰ ਸਿਵਾਏ ਬ੍ਰਾਹਮਣ ਆਤਮਾਵਾਂ ਦੇ ਨਾਮੀਗ੍ਰਾਮੀ ਵੀ. ਵੀ. ਆਈ. ਪੀ. ਵਿੱਚ ਵੀ ਨਹੀਂ ਹਨ। ਇਹ ਸਭ ਮਾਤਾਵਾਂ ਕਿਉਂ ਇੱਥੇ ਪਹੁੰਚੀਆਂ ਹਨ? ਲੱਤਾਂ ਚੱਲਣ, ਨਹੀਂ ਚੱਲਣ ਪਰ ਪਹੁੰਚ ਤੇ ਗਈਆਂ। ਤਾਂ ਪਹਿਚਾਣਿਆ ਹੈ ਨਾ ਤਾਂ ਹੀ ਤੇ ਪਹੁੰਚੀਆਂ ਹਨ ਹੈ! ਇਹ ਪਹਿਚਾਨਣ ਦਾ ਨੇਤਰ, ਪਹਿਚਾਨਣ ਦੀ ਬੁੱਧੀ ਸਿਵਾਏ ਤੁਹਾਡੇ ਕਿਸੇ ਨੂੰ ਪ੍ਰਾਪਤ ਹੋ ਨਹੀਂ ਸਕਦੀ। ਸਭ ਮਾਤਾਵਾਂ ਇਹ ਗੀਤ ਗਾਉਦੀਆਂ ਹੋ ਨਾ - ਹਮਨੇ ਦੇਖਾ, ਹਮਨੇ ਜਾਨਾ…। ਮਾਤਾਵਾਂ ਨੂੰ ਇਹ ਨਸ਼ਾ ਹੈ? ਹੱਥ ਹਿਲਾ ਰਹੀਆਂ ਹਨ, ਬਹੁਤ ਵਧੀਆ। ਪੰਡਵਾਂ ਨੂੰ ਨਸ਼ਾ ਹੈ? ਇੱਕ ਦੋ ਤੋਂ ਅੱਗੇ ਹਨ। ਨਾ ਸ਼ਕਤੀਆਂ ਵਿੱਚ ਕਮੀ ਹੈ, ਨਾ ਪਾਂਡਵਾਂ ਵਿਚ ਕਮੀ ਹੈ। ਪਰ ਬਾਪਦਾਦਾ ਨੂੰ ਇਹ ਖੁਸ਼ੀ ਹੈ ਕਿ ਇਹ ਛੋਟਾ ਜਿਹਾ ਸੰਸਾਰ ਕਿੰਨਾ ਪਿਆਰਾ ਹੈ। ਜਦੋਂ ਆਪਸ ਵਿੱਚ ਮਿਲਦੇ ਹੋ ਤਾਂ ਕਿੰਨੀਆਂ ਪਿਆਰੀਆਂ ਆਤਮਾਵਾਂ ਲੱਗਦੀਆਂ ਹਨ!

ਬਾਪਦਾਦਾ ਦੇਸ਼-ਵਿਦੇਸ਼ ਦੀਆਂ ਸਰਵ ਆਤਮਾਵਾਂ ਦਵਾਰਾ ਦਿਲ ਦਾ ਗੀਤ ਸੁਣ ਰਹੇ ਸਨ - ਬਾਬਾ, ਮਿੱਠਾ ਬਾਬਾ ਹਮਨੇ ਜਾਨਾ, ਹਮਨੇ ਦੇਖਾ। ਇਹ ਗੀਤ - ਗਾਉਂਦੇ ਚਾਰੋਂ ਪਾਸੇ ਦੇ ਬੱਚੇ ਇੱਕ ਪਾਸੇ ਖੁਸ਼ੀ ਵਿੱਚ, ਦੂਸਰੇ ਪਾਸੇ ਸਨੇਹ ਦੇ ਸਾਗਰ ਵਿੱਚ ਸਮਾਏ ਹੋਏ ਸਨ। ਜੋ ਵੀ ਚਾਰੋਂ ਪਾਸੇ ਦੇ ਜੋ ਇੱਥੇ ਸਾਕਾਰ ਵਿੱਚ ਨਹੀਂ ਹਨ ਪਰ ਦਿਲ ਨਾਲ, ਦ੍ਰਿਸ਼ਟੀ ਨਾਲ ਬਾਪਦਾਦਾ ਦੇ ਸਾਹਮਣੇ ਹਨ ਅਤੇ ਬਾਪਦਾਦਾ ਵੀ ਸਾਕਾਰ ਵਿੱਚ ਦੂਰ ਬੈਠੇ ਬੱਚਿਆਂ ਨੂੰ ਸਮੁਖ ਹੀ ਦੇਖ ਰਹੇ ਹਨ। ਭਾਵੇਂ ਦੇਸ਼ ਹੈ, ਭਾਵੇਂ ਵਿਦੇਸ਼ ਹੈ, ਬਾਪਦਾਦਾ ਕਿੰਨੇ ਵਿੱਚ ਪਹੁੰਚ ਸਕਦੇ ਹਨ? ਚੱਕਰ ਲਗਾ ਸਕਦੇ ਹਨ? ਬਾਪਦਾਦਾ ਚਾਰੋਂ ਪਾਸ ਦੇ ਰਿਟਰਨ ਵਿੱਚ ਅਰਬ - ਖਰਬ ਤੋਂ ਵੀ ਜ਼ਿਆਦਾ ਯਾਦ -ਪਿਆਰ ਦੇ ਰਹੇ ਹਨ। ਚਾਰੋਂ ਪਾਸੇ ਦੇ ਬੱਚਿਆਂ ਨੂੰ ਦੇਖ - ਦੇਖ ਸਭਦੇ ਦਿਲਾਂ ਵਿੱਚੋ ਇੱਕ ਹੀ ਸੰਕਲਪ ਦੇਖ ਰਹੇ ਹਨ, ਸਭ ਨੈਣਾਂ ਨਾਲ ਇਹ ਹੀ ਕਹਿ ਰਹੇ ਹਨ ਕਿ ਸਾਨੂੰ ਪਰਮਾਤਮ 6 ਮਹੀਨੇ ਦਾ ਹੋਮਵਰਕ ਯਾਦ ਹੈ। ਤੁਹਾਨੂੰ ਸਭਨੂੰ ਵੀ ਯਾਦ ਹੈ ਨਾ? ਭੁੱਲ ਤੇ ਨਹੀਂ ਗਿਆ? ਪਾਂਡਵਾਂ ਨੂੰ ਯਾਦ ਹੈ? ਚੰਗੀ ਤਰ੍ਹਾਂ ਨਾਲ ਯਾਦ ਹੈ? ਬਾਪਦਾਦਾ ਬਾਰ -ਬਾਰ ਕਿਉਂ ਯਾਦ ਦਵਾਉਂਦੇ ਹਨ? ਕਾਰਣ? ਸਮੇਂ ਨੂੰ ਦੇਖ ਰਹੇ ਹੋ, ਬ੍ਰਾਹਮਣ ਆਤਮਾਵਾਂ ਖੁਦ ਵੀ ਦੇਖ ਰਹੀਆਂ ਹਨ। ਮਨ ਜਵਾਨ ਹੁੰਦਾ ਜਾਂਦਾ ਹੈ। ਤਨ ਬਜੁਰਗ ਹੁੰਦਾ ਜਾਂਦਾ ਹੈ। ਸਮੇਂ ਅਤੇ ਆਤਮਾਵਾਂ ਦੀ ਪੁਕਾਰ ਚੰਗੀ ਤਰ੍ਹਾਂ ਨਾਲ ਸੁਣਨ ਵਿੱਚ ਆ ਰਹੀ ਹੈ! ਤਾਂ ਬਾਪਦਾਦਾ ਦੇਖ ਰਹੇ ਸੀ - ਆਤਮਾਵਾਂ ਦੀ ਪੁਕਾਰ ਦਿਲ ਵਿੱਚ ਵੱਧਦੀ ਜਾ ਰਹੀ ਹੈ, ਹੇ ਸੁਖ- ਦੇਵਾ, ਹੇ ਸ਼ਾਂਤੀ-ਦੇਵਾ, ਹੇ ਸੱਚੀ ਖੁਸ਼ੀ- ਦੇਵਾ ਥੋੜੀ ਜਿਹੀ ਅੰਚਲੀ ਸਾਨੂੰ ਵੀ ਦੇ ਦਵੋ। ਸੋਚੋ, ਪੁਕਾਰ ਕਰਨ ਵਾਲਿਆਂ ਦੀ ਲਾਇਨ ਕਿੰਨੀ ਵੱਡੀ ਹੈ! ਤੁਸੀਂ ਸਭ ਸੋਚਦੇ ਹੋ - ਬਾਪ ਦੀ ਪ੍ਰਤਖਤਾ ਜਲਦੀ ਤੋਂ ਜਲਦੀ ਹੋ ਜਾਏ ਪਰ ਪ੍ਰਤਖਤਾ ਕਿਸ ਕਾਰਣ ਤੋਂ ਰੁਕੀ ਹੋਈ ਹੈ? ਜਦੋਂ ਤੁਸੀਂ ਸਭ ਵੀ ਇਹ ਹੀ ਸੰਕਲਪ ਕਰਦੇ ਹੋ ਅਤੇ ਦਿਲ ਦੀ ਚਾਹੁਣਾ ਵੀ ਰੱਖਦੇ ਹੋ, ਮੁਖ ਨਾਲ ਵੀ ਕਹਿੰਦੇ ਹੋ - ਸਾਨੂੰ ਬਾਪ ਸਮਾਨ ਬਣਨਾ ਹੈ। ਬਣਨਾ ਹੈ ਨਾ? ਹੈ ਬਣਨਾ? ਅੱਛਾ, ਫਿਰ ਬਣਦੇ ਕਿਉਂ ਨਹੀਂ ਹੋ? ਬਾਪਦਾਦਾ ਨੇ ਬਾਪ ਸਮਾਨ ਬਣਨ ਨੂੰ ਕਿਹਾ ਹੈ, ਕੀ ਬਣਨਾ ਹੈ, ਕਿਵੇਂ ਬਣਨ ਹੈ, ਸਮਾਨ ਸ਼ਬਦ ਵਿੱਚ ਇਹ ਦੋਵੇਂ ਕਵੇਸ਼ਚਨ ਉੱਠ ਨਹੀਂ ਸਕਦੇ। ਕੀ ਬਣਨਾ ਹੈ? ਉਤਰ ਹੈ ਨਾ - ਬਾਪ ਸਮਾਨ ਬਣਨਾ ਹੈ। ਕਿਵੇਂ ਬਣਨਾ ਹੈ?

ਫਾਲੋ ਫਾਦਰ - ਫੁੱਟਸਟੇਪ ਫ਼ਾਦਰ -ਮਦਰ। ਨਿਰਾਕਾਰ ਬਾਪ, ਸਾਕਾਰ ਬ੍ਰਹਮਾ ਮਦਰ। ਕੀ ਫਾਲੋ ਕਰਨਾ ਵੀ ਨਹੀਂ ਆਉਂਦਾ? ਫਾਲੋ ਤਾਂ ਅੱਜਕਲ ਦੇ ਜ਼ਮਾਨੇ ਵਿੱਚ ਅੰਨ੍ਹੇ ਵੀ ਕਰ ਲੈਂਦੇ ਹਨ। ਦੇਖਿਆ ਹੈ, ਅੱਜਕਲ ਉਹ ਲੱਕੜ ਦੀ ਆਵਾਜ਼ ਤੇ, ਲਕੜੀ ਨੂੰ ਫਾਲੋ ਕਰਦੇ - ਕਰਦੇ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਹਨ। ਤੁਸੀਂ ਤਾਂ ਮਾਸਟਰ ਸਰਵ ਸ਼ਕਤੀਮਾਨ ਹੋ, ਤ੍ਰਿਨੇਤਰੀ ਹੋ, ਤ੍ਰਿਕਾਲਦਰਸ਼ੀ ਹੋ। ਫਾਲੋ ਕਰਨਾ ਤੁਹਾਡੇ ਲਈ ਕੀ ਵੱਡੀ ਗੱਲ ਹੈ! ਵੱਡੀ ਗੱਲ ਹੈ ਕੀ? ਬੋਲੋ ਵੱਡੀ ਗੱਲ ਹੈ? ਹੈ ਨਹੀਂ ਪਰ ਹੋ ਜਾਂਦੀ ਹੈ। ਬਾਪਦਾਦਾ ਸਭ ਜਗ੍ਹਾ ਚੱਕਰ ਲਗਾਉਂਦੇ ਹਨ , ਸੈਂਟਰ ਵਿੱਚ ਵੀ, ਪ੍ਰਵ੍ਰਿਤੀ ਵਿੱਚ ਵੀ। ਤਾਂ ਬਾਪਦਾਦਾ ਨੇ ਦੇਖਿਆ ਹੈ, ਹਰ ਇੱਕ ਬ੍ਰਾਹਮਣ ਆਤਮਾ ਦੇ ਕੋਲ, ਹਰ ਇੱਕ ਸੈਂਟਰ ਤੇ, ਹਰ ਇੱਕ ਦੀ ਪ੍ਰਵ੍ਰਿਤੀ ਦੇ ਸਥਾਨ ਤੇ ਜਿੱਥੇ -ਕਿੱਥੇ ਬ੍ਰਹਮਾ ਬਾਪ ਦੇ ਚਿੱਤਰ ਬਹੁਤ ਰੱਖੇ ਹੋਏ ਹਨ। ਭਾਵੇਂ ਅਵਿਅਕਤ ਬਾਪ ਦੇ, ਭਾਵੇਂ ਬ੍ਰਹਮਾ ਬਾਪ ਦੇ, ਇੱਥੇ ਉੱਥੇ ਚਿੱਤਰ ਹੀ ਦਿਖਾਈ ਦਿੰਦੇ ਹਨ। ਚੰਗੀ ਗੱਲ ਹੈ। ਪਰ ਬਾਪਦਾਦਾ ਇਹ ਸੋਚਦੇ ਹਨ ਕਿ ਚਿੱਤਰ ਨੂੰ ਦੇਖ ਕੇ ਚਰਿੱਤਰ ਯਾਦ ਆਉਂਦੇ ਹਨ ਨਾ! ਜਾਂ ਸਿਰਫ਼ ਚਿੱਤਰ ਹੀ ਦੇਖਦੇ ਹੋ? ਚਿੱਤਰ ਨੂੰ ਦੇਖਕੇ ਪ੍ਰੇਰਣਾ ਤਾਂ ਮਿਲਦੀ ਹੈ ਨਾ! ਤਾਂ ਬਾਪਦਾਦਾ ਹੋਰ ਤੇ ਕੁਝ ਕਹਿੰਦੇ ਨਹੀਂ ਹਨ ਸਿਰਫ਼ ਇੱਕ ਹੀ ਸ਼ਬਦ ਕਹਿੰਦੇ ਹਨ - ਫਾਲੋ ਕਰੋ, ਬਸ। ਸੋਚੋਂ ਨਹੀਂ, ਜ਼ਿਆਦਾ ਪਲੈਨ ਨਹੀਂ ਬਣਾਓ, ਇਹ ਨਹੀਂ ਉਹ ਕਰੀਏ, ਇਵੇਂ ਨਹੀਂ ਉਵੇਂ, ਉੰਝ ਨਹੀਂ ਇੰਝ। ਨਹੀਂ। ਜੋ ਬਾਪ ਨੇ ਕੀਤਾ, ਕਾਪੀ ਕਰਨਾ ਹੈ, ਬਸ। ਕਾਪੀ ਕਰਨਾ ਨਹੀਂ ਆਉਂਦਾ? ਅੱਜਕਲ ਤਾਂ ਸਾਇੰਸ ਨੇ ਫੋਟੋਕਾਪੀ ਦੀਆਂ ਵੀ ਮਸ਼ੀਨਾਂ ਕੱਢ ਲਈਆਂ ਹਨ। ਕੱਢੀਆਂ ਹਨ ਨਾ! ਇਹ ਫੋਟੋਕਾਪੀ ਹੈ ਨਾ? ਤਾਂ ਇਹ ਬ੍ਰਹਮਾ ਬਾਪ ਦਾ ਚਿੱਤਰ ਰੱਖਦੇ ਹਨ। ਭਾਵੇਂ ਰੱਖੋ, ਚੰਗੀ ਤਰ੍ਹਾਂ ਨਾਲ ਰੱਖੋ। ਪਰ ਫੋਟੋਕਾਪੀ ਤਾਂ ਕਰੋ ਨਾ!

ਤਾਂ ਬਪਦਾਦਾ ਅੱਜ ਚਾਰੋਂ ਪਾਸੇ ਦਾ ਚੱਕਰ ਲਗਾਉਂਦੇ ਅੱਜ ਇਹ ਦੇਖ ਰਹੇ ਸਨ, ਚਿੱਤਰ ਨਾਲ ਪਿਆਰ ਹੈ ਜਾਂ ਚਰਿੱਤਰ ਨਾਲ ਪਿਆਰ ਹੈ? ਸੰਕਲਪ ਵੀ ਹੈ, ਉਮੰਗ ਵੀ ਹੈ, ਲਕਸ਼ ਵੀ ਹੈ, ਬਾਕੀ ਕੀ ਚਾਹੀਦਾ ਹੈ? ਬਾਪਦਾਦਾ ਨੇ ਦੇਖਿਆ, ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਜ਼ਬੂਤ ਕਰਨ ਦੇ ਲਈ ਚਾਰ ਹੀ ਕੋਨਿਆਂ ਨਾਲ ਉਸਨੂੰ ਪੱਕਾ ਕੀਤਾ ਜਾਂਦਾ ਹੈ। ਤਾਂ ਬਾਪਦਾਦਾ ਦੇ ਦੇਖਿਆ ਤਿੰਨ ਕੋਨੇ ਤੇ ਪੱਕੇ ਹਨ, ਇੱਕ ਕੋਨਾ ਹੋਰ ਪੱਕਾ ਹੋਣਾ ਚਾਹੀਦਾ ਹੈ। ਸੰਕਲਪ ਵੀ ਹੈ, ਉਮੰਗ ਵੀ ਹੈ, ਲਕਸ਼ ਵੀ ਹੈ, ਕਿਸੇ ਤੋਂ ਵੀ ਪੁੱਛੋ ਕੀ ਬਣਨਾ ਹੈ? ਹਰ ਇੱਕ ਕਹਿੰਦਾ ਹੈ, ਬਾਪ ਸਮਾਨ ਬਣਨਾ ਹੈ। ਕੋਈ ਵੀ ਇਹ ਨਹੀਂ ਕਹਿੰਦਾ - ਬਾਪ ਤੋਂ ਘੱਟ ਬਣਨਾ ਹੈ, ਨਹੀਂ। ਸਮਾਨ ਬਣਨਾ ਹੈ। ਚੰਗੀ ਗਲ ਹੈ। ਇੱਕ ਕੋਨਾ ਮਜ਼ਬੂਤ ਕਰਦੇ ਹੋ ਪਰ ਚਲਦੇ - ਚਲਦੇ ਢਿਲਾ ਹੋ ਜਾਂਦਾ ਹੈ। ਉਹ ਹੈ ਦ੍ਰਿੜ੍ਹਤਾ। ਸੰਕਲਪ ਹੈ, ਲਕਸ਼ ਹੈ ਪਰ ਕੋਈ ਪਰ - ਸਥਿਤੀ ਆ ਜਾਂਦੀ ਹੈ, ਸਾਧਾਰਨ ਸ਼ਬਦਾਂ ਵਿੱਚ ਉਸਨੂੰ ਤੁਸੀਂ ਲੋਕ ਕਹਿੰਦੇ ਹੋ ਗਲਾਂ ਆ ਜਾਂਦੀਆਂ ਹਨ, ਉਹ ਦ੍ਰਿੜ੍ਹਤਾ ਨੂੰ ਢਿਲਾ ਕਰ ਦਿੰਦਿਆਂ ਹਨ। ਦ੍ਰਿੜ੍ਹਤਾ ਉਸਨੂੰ ਕਿਹਾ ਜਾਂਦਾ ਹੈ - ਮਰ ਜਾਈਏ, ਮਿਟ ਜਾਈਏ ਪਰ ਸੰਕਲਪ ਨਾ ਜਾਏ। ਝੁਕਣਾ ਪਵੇ, ਜਿਉਂਦੇ ਜੀ ਮਰਨਾ ਪਵੇ, ਸਹਿਣ ਕਰਨਾ ਪਵੇ, ਸੁਣਨਾ ਪਵੇ ਪਰ ਸੰਕਲਪ ਨਾ ਜਾਵੇ। ਇਸ ਨੂੰ ਕਿਹਾ ਜਾਂਦਾ ਹੈ ਦ੍ਰਿੜ੍ਹਤਾ। ਜਦੋਂ ਛੋਟੇ - ਛੋਟੇ ਬੱਚੇ ਓਮ ਨਿਵਾਸ ਵਿੱਚ ਆਏ ਸੀ ਤਾਂ ਬ੍ਰਾਹਮਾ ਬਾਬਾ ਉਹਨਾਂ ਨੂੰ ਹਾਸੇ -ਹਾਸੇ ਵਿੱਚ ਯਾਦ ਦਵਾਉਂਦੇ ਸਨ, ਪੱਕਾ ਬਣਾਉਂਦੇ ਸਨ ਕਿ ਇਤਨਾ - ਇਤਨਾ ਪਾਣੀ ਪੀਵਾਂਗੇ ਹੈ, ਇੰਨੀ ਮਿਰਚੀ ਖਾਵਾਂਗੇ, ਡਰੋਗੋ ਤੇ ਨਹੀਂ। ਫਿਰ ਹੱਥ ਨਾਲ ਇਵੇਂ ਅੱਖ ਦੇ ਸਾਹਮਣੇ ਕਰਦੇ ਹਨ …। ਤਾਂ ਬ੍ਰਹਮਾ ਬਾਪ ਛੋਟੇ -ਛੋਟੇ ਬੱਚਿਆਂ ਨੂੰ ਪੱਕਾ ਕਰਾਉਂਦੇ ਸਨ, ਭਾਵੇਂ ਕਿੰਨੀ ਵੀ ਸਮੱਸਿਆ ਆ ਜਾਏ, ਸੰਕਲਪ ਦੀ ਅੱਖ ਹਿੱਲੇ ਨਹੀਂ। ਉਹ ਤਾਂ ਲਾਲ ਮਿਰਚੀ ਅਤੇ ਪਾਣੀ ਦਾ ਮਟਕਾ ਸੀ, ਛੋਟੇ ਬੱਚੇ ਸੀ ਨਾ। ਤੁਸੀਂ ਤਾਂ ਸਭ ਹੁਣ ਵੱਡੇ ਹੋ, ਤਾਂ ਬਾਪਦਾਦਾ ਅੱਜ ਵੀ ਬੱਚਿਆਂ ਕੋਲੋਂ ਪੁੱਛਦੇ ਹਨ ਤੁਹਾਡਾ ਦ੍ਰਿੜ੍ਹ ਸੰਕਲ ਪ ਹੈ? ਸੰਕਲਪ ਵਿੱਚ ਦ੍ਰਿੜ੍ਹਤਾ ਹੈ ਕਿ ਬਾਪ ਸਮਾਨ ਬਣਨਾ ਹੈ ਹੈ? ਬਣਨਾ ਹੀ ਨਹੀਂ, ਬਣਨਾ ਹੀ ਹੈ। ਅੱਛਾ ਇਸ ਵਿਚ ਹੱਥ ਹਿਲਾਓ। ਟੀ. ਵੀ. ਵਾਲੇ ਨਿਕਾਲੋ। ਟੀ. ਵੀ.ਕੰਮ ਵਿੱਚ ਆਉਣੀ ਚਾਹੀਦੀ ਹੈ ਨਾ! ਵੱਡਾ - ਵੱਡਾ ਹੱਥ ਕਰੋ। ਅੱਛਾ, ਮਾਤਾਵਾਂ ਵੀ ਉਠਾ ਰਹੀਆਂ ਹਨ। ਪਿੱਛੇ ਵਾਲੇ ਵੀ ਉੱਚਾ ਹੱਥ ਕਰੋ। ਬਹੁਤ ਵਧੀਆ। ਕੈਬਿਨ ਵਾਲੇ ਨਹੀਂ ਉਠਾ ਰਹੇ ਹਨ। ਕੈਬਿਨ ਵਾਲੇ ਤੇ ਨਿਮਿਤ ਹਨ। ਅੱਛਾ। ਥੋੜੀ ਘੜੀ ਦੇ ਲਈ ਹੱਥ ਉਠਾਕੇ ਬਾਪਦਾਦਾ ਨੂੰ ਖੁਸ਼ ਕਰ ਦਿੱਤਾ।

ਹੁਣ ਬਾਪਦਾਦਾ ਸਿਰਫ਼ ਇੱਕ ਹੀ ਗੱਲ ਬੱਚਿਆਂ ਤੋਂ ਕਰਵਾਉਣਾ ਚਾਹੁੰਦੇ ਹਨ, ਕਹਿਣਾ ਨਹੀਂ ਚਾਹੁੰਦੇ, ਕਰਾਉਣਾ ਚਾਹੁੰਦੇ ਹਨ। ਸਿਰਫ਼ ਆਪਣੇ ਵਿੱਚ ਦ੍ਰਿੜ੍ਹਤਾ ਲਿਆਓ, ਥੋੜੀ ਜਿਹੀ ਗੱਲ ਵਿੱਚ ਸੰਕਲਪ ਨੂੰ ਢਿੱਲਾ ਨਹੀਂ ਕਰ ਦਵੋ। ਕੋਈ ਇਨਸਲਟ ਕਰੇ , ਕੋਈ ਘ੍ਰਿਣਾ ਕਰੇ , ਕੋਈ ਅਪਮਾਨ ਕਰੇ , ਨਿੰਦਾ ਕਰੇ , ਕਦੀ ਵੀ ਕੋਈ ਦੁੱਖ ਦਵੇ ਪਰ ਤੁਹਾਡੀ ਸ਼ੁਭ ਭਾਵਨਾ ਮਿਟ ਜਾਏ। ਤੁਸੀਂ ਚੈਲੇਂਜ ਕਰਦੇ ਹੋ ਅਸੀਂ ਮਾਇਆ ਨੂੰ, ਪ੍ਰਕ੍ਰਿਤੀ ਨੂੰ ਪਰਿਵਰਤਨ ਕਰਨ ਵਾਲੇ ਵਿਸ਼ਵ ਪਰਿਵਰਤਨ ਹਾਂ, ਆਪਣਾ ਅਕੁਪੇਸ਼ਨ ਤੇ ਯਾਦ ਹੈ ਨਾ? ਵਿਸ਼ਵ ਪਰਿਵਰਤਕ ਤੇ ਹੋ ਨਾ! ਜੇਕਰ ਕੋਈ ਆਪਣੇ ਸੰਸਕਾਰ ਦੇ ਵਸ਼ ਤੁਹਾਨੂੰ ਦੁੱਖ ਵੀ ਦਵੇ, ਸੱਟ ਲਗਾਏ, ਹਿਲਾਏ, ਤਾਂ ਕੀ ਤੁਸੀਂ ਦੁੱਖ ਦੀ ਗੱਲ ਨੂੰ ਸੁਖ ਵਿੱਚ ਪਰਿਵਰਤਨ ਕਰ ਸਕਦੇ ਹੋ? ਇੰਨਸਲਟ ਨੂੰ ਸਹਿਣ ਨਹੀਂ ਕਰ ਸਕਦੇ ਹੋ? ਗਾਲੀ ਨੂੰ ਗੁਲਾਬ ਨਹੀਂ ਬਣਾ ਸਕਦੇ ਹੋ? ਸੱਮਸਿਆ ਨੂੰ ਬਾਪ ਸਮਾਨ ਬਣਨ ਦੇ ਸੰਕਲਪ ਵਿੱਚ ਪਰਿਵਰਤਨ ਨਹੀਂ ਕਰ ਸਕਦੇ ਹੋ? ਤੁਸੀਂ ਸਭਨੂੰ ਯਾਦ ਹੈ - ਜਦੋਂ ਤੁਸੀਂ ਬ੍ਰਾਹਮਣ ਜਨਮ ਵਿੱਚ ਆਏ ਅਤੇ ਨਿਸ਼ਚੇ ਕੀਤਾ, ਭਾਵੇਂ ਤੁਹਾਨੂੰ ਇੱਕ ਸੈਕਿੰਡ ਲੱਗਿਆ ਜਾਂ ਇੱਕ ਮਹੀਨਾ ਲੱਗਿਆ ਜਦੋਂ ਤੋਂ ਤੁਸੀਂ ਨਿਸ਼ਚੇ ਕੀਤਾ, ਦਿਲ ਨੇ ਕਿਹਾ, “ਮੈਂ ਬਾਬਾ ਦਾ, ਬਾਬਾ ਮੇਰਾ। “ਸੰਕਲਪ ਕੀਤਾ ਨਾ! ਅਨੁਭਵ ਕੀਤਾ ਨਾ! ਉਦੋ ਤੋਂ ਤੁਸੀਂ ਮਾਇਆ ਨੂੰ ਚੈਂਲੇਂਜ ਕੀਤਾ ਕਿ ਮੈਂ ਮਾਇਆਜਿੱਤ ਬਣੂਗਾ, ਬਣੂਗੀ। ਇਹ ਚੈਂਲੇਂਜ ਮਾਇਆ ਨੂੰ ਕੀਤਾ ਸੀ? ਮਾਇਆਜਿੱਤ ਬਣਨਾ ਹੈ ਕਿ ਨਹੀਂ? ਮਾਇਆ ਜਿੱਤ ਤੁਸੀਂ ਹੀ ਹੋ ਨਾ ਜਾਂ ਹਾਲੇ ਦੂਸਰੇ ਆਉਣੇ ਹਨ? ਜਦੋਂ ਮਾਇਆ ਨੂੰ ਚੈਲੇਂਜ ਕੀਤਾ ਤਾਂ ਇਹ ਸਮਸਿਆਵਾਂ, ਇਹ ਗੱਲਾਂ, ਇਹ ਹਲਚਲ ਮਾਇਆ ਦੇ ਹੀ ਤਾਂ ਰਾਇਲ ਰੂਪ ਹਨ। ਮਾਇਆ ਹੋਰ ਤਾਂ ਕਿਸੇ ਰੂਪ ਵਿੱਚ ਆਏਗੀ ਨਹੀਂ। ਇਹਨਾਂ ਰੁਪਾ ਤੋਂ ਹੀ ਮਾਇਆਜਿੱਤ ਬਣਨਾ ਹੈ। ਗੱਲ ਨਹੀਂ ਬਦਲੇਗੀ , ਸੈਂਟਰ ਨਹੀਂ ਬਦਲੇਗਾ , ਸਥਾਨ ਨਹੀਂ ਬਦਲੇਗਾ , ਆਤਮਾਵਾਂ ਨਹੀਂ ਬਦਲਣਗੀਆਂ , ਸਾਨੂੰ ਬਦਲਣਾ ਹੈ। ਤੁਹਾਡਾ ਸਲੋਗਨ ਤੇ ਸਭਨੂੰ ਬਹੁਤ ਵਧੀਆ ਲੱਗਦਾ ਹੈ - ਬਦਲਕੇ ਦਿਖਾਉਣਾ ਹੈ , ਬਦਲਾ ਨਹੀਂ ਲੈਣਾ ਹੈ , ਬਦਲਣਾ ਹੈ। ਇਹ ਤੇ ਪੁਰਾਣਾ ਸਲੋਗਨ ਹੈ। ਨਵੇਂ -ਨਵੇਂ ਰੂਪ, ਰਾਇਲ ਰੂਪ ਬਣਕੇ ਮਾਇਆ ਹੋਰ ਵੀ ਆਉਣ ਵਾਲੀ ਹੈ, ਘਬਰਾਓ ਨਹੀਂ। ਬਾਪਦਾਦਾ ਅੰਡਰਲਾਇਨ ਕਰ ਰਿਹਾ ਹੈ - ਮਾਇਆ ਇਵੇਂ, ਇਵੇਂ ਦੇ ਰੂਪ ਵਿੱਚ ਆਉਣੀ ਹੈ, ਆ ਰਹੀ ਹੈ। ਜੋ ਮਹਿਸੂਸ ਹੀ ਨਹੀਂ ਕਰਨਗੇ ਕਿ ਇਹ ਮਾਇਆ ਹੈ, ਕਹਿਣਗੇ ਨਹੀਂ ਦਾਦੀ ਤੁਸੀਂ ਸਮਝਦੀ ਨਹੀਂ ਹੋ, ਇਹ ਮਾਇਆ ਨਹੀਂ ਹੈ। ਇਹ ਤੇ ਸੱਚੀ ਗੱਲ ਹੈ। ਹੋਰ ਵੀ ਰਾਇਲ ਰੂਪ ਵਿੱਚ ਆਉਣ ਵਾਲੀ ਹੈ, ਡਰੋ ਨਹੀਂ। ਕਿਉਂ? ਕੋਈ ਵੀ ਦੁਸ਼ਮਣ ਭਾਵੇਂ ਹਾਰ ਖਾਂਦਾ ਹੈ, ਭਾਵੇਂ ਜਿੱਤ ਹੁੰਦੀ ਹੈ, ਜੋ ਵੀ ਉਹਨਾਂ ਕੋਲ ਛੋਟੇ ਮੋਟੇ ਸ਼ਾਸਤਰ ਹੋਣਗੇ, ਯੂਜ਼ ਕਰੇਗਾ ਜਾਂ ਨਹੀਂ ਕਰੇਗਾ? ਕਰੇਗਾ ਨਾ? ਤਾਂ ਮਾਇਆ ਦੀ ਵੀ ਅੰਤ ਹੋਣੀ ਹੈ ਪਰ ਜਿਨਾਂ ਅੰਤ ਸਮੀਪ ਆ ਰਿਹਾ ਹੈ, ਓਨਾ ਉਹ ਨਵੇਂ -ਨਵੇਂ ਰੂਪ ਨਾਲ ਆਪਣੇ ਅਸਤਰ ਸ਼ਾਸ਼ਤਰ ਯੂਜ਼ ਕਰ ਰਹੀ ਹੈ, ਕਰੇਗੀ ਵੀ। ਫਿਰ ਤੁਹਾਡੇ ਪੈਰ ਵਿੱਚ ਝੁਕੇਗੀ। ਪਹਿਲੇ ਤੁਹਾਨੂੰ ਝੁਕਾਉਣ ਦੀ ਕੋਸ਼ਿਸ਼ ਕਰੇਗੀ, ਫਿਰ ਖੁਦ ਝੁਕ ਜਾਏਗੀ। ਸਿਰਫ਼ ਇਸ ਵਿੱਚ ਅੱਜ ਬਾਪਦਾਦਾ ਇੱਕ ਹੀ ਸ਼ਬਦ ਬਾਰ -ਬਾਰ ਅੰਡਰਲਾਇਨ ਕਰਾ ਰਿਹਾ ਹੈ। “ਬਾਪ ਸਮਾਨ ਬਣਨਾ ਹੈ” - ਆਪਣੇ ਇਸ ਲਕਸ਼ ਦੇ ਸਵਮਾਨ ਵਿੱਚ ਰਹੋ ਅਤੇ ਆਦਰ ਦੇਣਾ ਮਤਲਬ ਆਦਰ ਲੈਣਾ, ਲੈਣ ਨਾਲ ਨਹੀਂ ਮਿਲੇਗਾ, ਦੇਣਾ ਮਤਲਬ ਲੈਣਾ ਹੈ। ਆਦਰ ਦੇਣਾ - ਇਹ ਠੀਕ ਨਹੀਂ ਹੈ, ਆਦਰ ਦੇਣਾ ਹੀ ਲੈਣਾ ਹੈ। ਸਵਮਾਨ ਬਾਡੀ - ਕਾਨੇਸੇਸ ਦਾ ਨਹੀਂ, ਬ੍ਰਾਹਮਣ ਜੀਵਨ ਦਾ ਸਵਮਾਨ, ਸ਼੍ਰੇਸ਼ਠ ਆਤਮਾ ਦਾ ਸਵਮਾਨ, ਸੰਪੰਨਤਾ ਦਾ ਸਵਮਾਨ। ਤਾਂ ਸਵਮਾਨ ਅਤੇ ਸਮਾਨ ਲੈਣਾ ਨਹੀਂ ਹੈ ਪਰ ਦੇਣਾ ਹੀ ਲੈਣਾ ਹੈ - ਇਹਨਾਂ ਦੋਵਾਂ ਗੱਲਾਂ ਵਿੱਚ ਦ੍ਰਿੜ੍ਹਤਾ ਰੱਖੋ। ਤੁਹਾਡੀ ਦ੍ਰਿੜ੍ਹਤਾ ਨੂੰ ਕੋਈ ਕਿੰਨਾ ਵੀ ਹਿਲਾਏ, ਦ੍ਰਿੜ੍ਹਤਾ ਨੂੰ ਢਿੱਲਾ ਨਹੀਂ ਕਰੋ। ਮਜਬੂਤ ਕਰੋ, ਅਚਲ ਬਣੋ। ਉਦੋਂ ਇਹ ਜੋ ਬਾਪਦਾਦਾ ਨਾਲ ਪ੍ਰੋਮਿਸ ਕੀਤਾ ਹੈ, 6 ਮਹੀਨੇ ਦਾ। ਪ੍ਰੋਮਿੱਸ ਤਾਂ ਯਾਦ ਹੈ ਨਾ। ਇਹ ਨਹੀਂ ਦੇਖਦੇ ਰਹਿਣਾ ਕਿ ਹੁਣ ਤਾਂ 15 ਦਿਨ ਪੂਰਾ ਹੋਇਆ ਹੈ, ਸਾਡੇ ਪੰਜ ਮਹੀਨੇ ਤੇ ਪਏ ਹਨ। ਜਦੋਂ ਰੂਹਰਿਹਾਨ ਕਰਦੇ ਹਨ ਨਾ - ਅੰਮ੍ਰਿਤਵੇਲੇ ਰੂਹਰਿਹਾਂਨ ਤੇ ਕਰਦੇ ਹਨ, ਤਾਂ ਬਾਪਦਾਦਾ ਨੂੰ ਬਹੁਤ ਚੰਗੀਆਂ - ਚੰਗੀਆਂ ਗੱਲਾਂ ਸੁਣਾਉਂਦੇ ਹਨ। ਆਪਣੀਆਂ ਗੱਲਾਂ ਜਾਣਦੇ ਹੋ ਨਾ? ਤਾਂ ਹੁਣ ਦ੍ਰਿੜ੍ਹਤਾ ਨੂੰ ਅਪਣਾਓ। ਉਲਟੀਆਂ ਗਲਾਂ ਵਿੱਚ ਦ੍ਰਿੜ੍ਹਤਾ ਨਹੀਂ ਰੱਖਣਾ। ਕ੍ਰੋਧ ਕਰਨਾ ਹੀ ਹੈ, ਮੈਨੂੰ ਦ੍ਰਿੜ੍ਹ ਨਿਸ਼ਚੇ ਹੈ, ਇਵੇਂ ਨਹੀਂ ਕਰਨਾ। ਕਿਉਂ? ਅੱਜਕਲ ਬਾਪਦਾਦਾ ਦੇ ਕੋਲ ਰਿਕਾਰਡ ਵਿੱਚ ਮੈਜੋਰਿਟੀ ਕ੍ਰੋਧ ਦੇ ਭਿੰਨ - ਭਿੰਨ ਤਰ੍ਹਾਂ ਦੀ ਰਿਪੋਟ ਪਹੁੰਚਦੀ ਹੈ। ਮਹਾਰੂਪ ਵਿੱਚ ਘਟ ਹਨ ਪਰ ਅੰਸ਼ ਰੂਪ ਵਿੱਚ ਵੱਖ - ਵੱਖ ਤਰ੍ਹਾਂ ਦਾ ਕ੍ਰੋਧ ਦਾ ਰੂਪ ਜ਼ਿਆਦਾ ਹੈ। ਇਸ ਤੇ ਕਲਾਸ ਕਰਨਾ - ਕ੍ਰੋਧ ਦੇ ਕਿੰਨੇ ਰੂਪ ਹਨ? ਫਿਰ ਕੀ ਕਹਿੰਦੇ ਹਨ, ਸਾਡਾ ਨਾ ਭਾਵ ਸੀ, ਨਾ ਭਾਵਨਾ ਸੀ, ਇਵੇਂ ਹੀ ਕਹਿ ਦਿੱਤਾ। ਇਸ ਤੇ ਕਲਾਸ ਕਰਾਉਣਾ ।

ਟੀਚਰਸ ਬਹੁਤ ਆਈ ਹੈ ਨਾ? (1200 ਟੀਚਰਸ ਹਨ) 1200 ਹੀ ਦ੍ਰਿੜ੍ਹ ਸੰਕਲਪ ਕਰ ਲੈਣ ਤਾਂ ਕਲ ਹੀ ਪਰਿਵਰਤਨ ਹੋ ਸਕਦਾ ਹੈ। ਫਿਰ ਇੰਨੇ ਐਕਸੀਡੈਂਟ ਨਹੀਂ ਹੋਣਗੇ, ਬਚ ਜਾਣਗੇ ਸਭ। ਟੀਚਰਸ ਹੱਥ ਉਠਾਓ। ਬਹੁਤ ਹਨ। ਟੀਚਰਸ ਮਤਲਬ ਨਿਮਿਤ ਫਾਊਂਡੇਸ਼ਨ। ਜੇਕਰ ਫਾਊਡੇਸ਼ਨ ਪੱਕਾ ਮਤਲਬ ਦ੍ਰਿੜ੍ਹ ਰਿਹਾ ਤਾਂ ਝਾੜ ਤਾਂ ਆਪੇਹੀ ਠੀਕ ਹੋ ਜਾਏਗਾ। ਅੱਜਕਲ ਭਾਵੇਂ ਸੰਸਾਰ ਵਿੱਚ, ਭਾਵੇਂ ਬ੍ਰਾਹਮਣ ਸੰਸਾਰ ਵਿੱਚ ਹਰ ਇੱਕ ਨੂੰ ਹਿੰਮਤ ਅਤੇ ਸੱਚਾ ਪਿਆਰ ਚਾਹੀਦਾ ਹੈ। ਮਤਲਬ ਦਾ ਪਿਆਰ ਨਹੀਂ, ਸਵਾਰਥ ਦਾ ਪਿਆਰ ਨਹੀਂ। ਇੱਕ ਸੱਚਾ ਪਿਆਰ ਅਤੇ ਦੂਸਰੀ ਹਿੰਮਤ, ਮੰਨੋ 95 ਪਰਸੈਂਟ ਕਿਸੇ ਨੇ ਸੰਸਕਾਰ ਦੇ ਵਸ਼, ਪਰਵਸ਼ ਹੋਕੇ ਥੱਲੇ -ਉੱਪਰ ਕਰ ਵੀ ਲਿਆ ਪਰ 5 ਪਰਸੈਂਟ ਚੰਗਾ ਕੀਤਾ, ਫਿਰ ਵੀ ਜੇਕਰ ਤੁਸੀਂ ਉਸਦੇ 5 ਪਰਸੈਂਟ ਅਛਾਈ ਨੂੰ ਲੈਕੇ ਪਹਿਲੇ ਉਸ ਵਿੱਚ ਹਿੰਮਤ ਭਰੋ, ਇਹ ਵੀ ਬਹੁਤ ਵਧੀਆ ਕੀਤਾ ਫਿਰ ਉਸਨੂੰ ਕਹੋ ਬਾਕੀ ਇਹ ਠੀਕ ਕਰ ਲੈਣਾ , ਉਸਨੂੰ ਫੀਲ ਨਹੀਂ ਹੋਵੇਗਾ। ਜੇਕਰ ਤੁਸੀਂ ਕਹੋਗੇ ਇਹ ਕਿਉਂ ਕੀਤਾ, ਇਵੇਂ ਥੋੜੀ ਕੀਤਾ ਜਾਂਦਾ ਹੈ, ਇਹ ਨਹੀਂ ਕਰਨਾ ਹੁੰਦਾ ਹੈ, ਤਾਂ ਪਹਿਲੇ ਹੀ ਵਿਚਾਰਾ ਸੰਸਕਾਰ ਦੇ ਵਸ਼ ਹੈ, ਕਮਜ਼ੋਰ ਹੈ, ਉਹ ਤੇ ਪਰਵਸ਼ ਹੋ ਜਾਂਦਾ ਹੈ। ਪ੍ਰੋਗ੍ਰੈਸ ਨਹੀਂ ਕਰ ਸਕਦਾ ਹੈ। 5 ਪਰਸੈਂਟ ਦੀ ਪਹਿਲੇ ਹਿੰਮਤ ਦਵਾਓ, ਇਹ ਬਹੁਤ ਚੰਗੀ ਹੈ ਤੁਹਾਡੇ ਵਿੱਚ। ਇਹ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ, ਫਿਰ ਉਸਨੂੰ ਜੇਕਰ ਸਮੇਂ ਅਤੇ ਉਸਦੇ ਸਵਰੂਪ ਨੂੰ ਸਮਝਕੇ ਦਸ ਦੇਣਗੇ ਤਾਂ ਉਹ ਪਰਿਵਰਤਨ ਹੋ ਜਾਏਗਾ। ਹਿੰਮਤ ਦਵੋ, ਪਰਵਸ਼ ਆਤਮਾ ਵਿੱਚ ਹਿੰਮਤ ਨਹੀਂ ਹੁੰਦੀ ਹੈ। ਬਾਪ ਨੇ ਤੁਹਾਨੂੰ ਕਿਵੇਂ ਪਰਿਵਰਤਨ ਕੀਤਾ? ਤੁਹਾਡੀ ਕਮੀ ਸੁਣਾਈ, ਤੁਸੀਂ ਵਿਕਾਰੀ ਹੋ, ਤੁਸੀਂ ਗੰਦੇ ਹੋ, ਕਿਹਾ? ਤੁਹਾਡੀ ਸਮ੍ਰਿਤੀ ਦਵਾਈ ਤੁਸੀਂ ਆਤਮਾ ਹੋ ਅਤੇ ਇਸ ਸ਼੍ਰੇਸ਼ਠ ਸਮ੍ਰਿਤੀ ਨਾਲ ਤੁਹਾਡੇ ਵਿੱਚ ਸਮਰਥੀ ਆਈ, ਪਰਿਵਰਤਨ ਕੀਤਾ। ਤਾਂ ਹਿੰਮਤ ਨਾਲ ਸਮ੍ਰਿਤੀ ਦਵਾਓ। ਸਮ੍ਰਿਤੀ ਸਮਰਥੀ ਖੁਦ ਹੀ ਦਿਵਾਏਗੀ। ਸਮਝਾ। ਤਾਂ ਹੁਣ ਤਾਂ ਸਮਾਨ ਬਣ ਜਾਓਗੇ ਨਾ? ਸਿਰਫ਼ ਇੱਕ ਅੱਖਰ ਯਾਦ ਕਰੋ - ਫਾਲੋ ਫ਼ਾਦਰ -ਮਦਰ। ਜੋ ਬਾਪ ਨੇ ਕੀਤਾ, ਉਹ ਕਰਨਾ ਹੈ। ਬਸ। ਕਦਮ ਤੇ ਕਦਮ ਰੱਖਣਾ ਹੈ। ਤਾਂ ਸਮਾਨ ਬਣਨਾ ਸਹਿਜ ਅਨੁਭਵ ਹੋਵੇਗਾ। ਡਰਾਮਾ ਛੋਟੇ -ਛੋਟੇ ਖੇਡ ਦਿਖਾਉਦਾ ਰਹਿੰਦਾ ਹੈ। ਅਸਚਾਰਯ ਦੀ ਮਾਤਰਾ ਤਾਂ ਨਹੀਂ ਲਗਾਉਂਦੇ? ਅੱਛਾ।

ਅਨੇਕ ਬੱਚਿਆਂ ਦੇ ਕਾਰਡ, ਪੱਤਰ, ਦਿਲ ਦੇ ਗੀਤ ਬਾਪਦਾਦਾ ਦੇ ਕੋਲ ਪਹੁੰਚ ਗਏ ਹਨ। ਸਭ ਕਹਿੰਦੇ ਹਨ ਸਾਡੀ ਵੀ ਯਾਦ ਦੇਣਾ, ਸਾਡੀ ਵੀ ਯਾਦ ਦੇਣਾ। ਤਾਂ ਬਾਪ ਵੀ ਕਹਿੰਦੇ ਹਨ ਸਾਡੀ ਵੀ ਯਾਦਪਿਆਰ ਦੇ ਦੇਣਾ। ਯਾਦ ਤਾਂ ਬਾਪ ਵੀ ਕਰਦੇ, ਬੱਚੇ ਵੀ ਕਰਦੇ, ਕਿਉਂਕਿ ਇਸ ਛੋਟੇ ਜਿਹੇ ਸੰਸਾਰ ਵਿੱਚ ਹੈ ਹੀ ਬਾਪਦਾਦਾ ਅਤੇ ਬੱਚੇ ਅਤੇ ਵਿਸਤਾਰ ਤਾਂ ਹੈ ਹੀ ਨਹੀਂ। ਤਾਂ ਕੌਣ ਯਾਦ ਆਏਗਾ? ਬੱਚਿਆਂ ਨੂੰ ਬਾਪ, ਬਾਪ ਨੂੰ ਬੱਚੇ। ਤਾਂ ਦੇਸ਼ - ਵਿਦੇਸ਼ ਦੇ ਬੱਚਿਆਂ ਨੂੰ ਬਾਪਦਾਦਾ ਵੀ ਬਹੁਤ - ਬਹੁਤ ਯਾਦ ਪਿਆਰ ਦਿੰਦੇ ਹਨ। ਅੱਛਾ।

ਚਾਰੋਂ ਪਾਸੇ ਦੇ ਬ੍ਰਾਹਮਣ ਸੰਸਾਰ ਦੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਦ੍ਰਿੜ੍ਹਤਾ ਦਵਾਰਾ ਸਫ਼ਲਤਾ ਪ੍ਰਾਪਤ ਕਰਨ ਵਾਲੇ ਸਫ਼ਲਤਾ ਦੇ ਸਿਤਾਰਿਆਂ ਨੂੰ, ਸਦਾ ਖੁਦ ਨੂੰ ਸੰਪੰਨ ਬਣਾਏ ਆਤਮਾਵਾਂ ਦੀ ਪੁਕਾਰ ਨੂੰ ਪੂਰਨ ਕਰਨ ਵਾਲੀ ਸੰਪੰਨ ਆਤਮਾਵਾਂ ਨੂੰ, ਸਦਾ ਨਿਰਬਲ ਨੂੰ, ਪਰਵਸ਼ ਨੂੰ ਆਪਣੇ ਹਿੰਮਤ ਦੇ ਵਰਦਾਨ ਦਵਾਰਾ ਹਿੰਮਤ ਦਵਾਉਣ ਵਾਲੀ, ਬਾਪ ਦੀ ਮਦਦ ਦੇ ਪਾਤਰ ਆਤਮਾਵਾਂ ਨੂੰ, ਸਦਾ ਵਿਸ਼ਵ ਪਰਿਵਰਤਨ ਬਣ ਸਵ ਪਰਿਵਰਤਨ ਨਾਲ ਮਾਇਆ, ਪ੍ਰਕ੍ਰਿਤੀ ਅਤੇ ਕਮਜੋਰ ਆਤਮਾਵਾਂ ਨੂੰ ਪਰਿਵਰਤਨ ਕਰਨ ਵਾਲੀ ਪਰਿਵਰਤਕ ਆਤਮਾਵਾਂ ਨੂੰ, ਬਾਪਦਾਦਾ ਦਾ ਚਾਰੋਂ ਪਾਸੇ ਦੇ ਛੋਟੇ ਜਿਹੇ ਸੰਸਾਰ ਦੀਆਂ ਸਰਵ ਆਤਮਾਵਾਂ ਨੂੰ ਸਾਮ੍ਹਣੇ ਆਈਆਂ ਹੋਈਆਂ ਸ੍ਰੇਸ਼ਠ ਆਤਮਾਵਾਂ ਨੂੰ ਅਰਬ - ਖਰਬ ਗੁਣਾਂ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਾਈਲੇਂਸ ਦੇ ਸਾਧਨਾਂ ਦ੍ਵਾਰਾ ਮਾਇਆ ਨੂੰ ਦੂਰ ਤੋਂ ਪਹਿਚਾਣ ਕੇ ਭਜਾਉਣ ਵਾਲੇ ਮਾਇਆਜਿੱਤ ਭਵ।

ਮਾਇਆ ਤਾਂ ਲਾਸ੍ਟ ਘੜੀ ਤੱਕ ਆਏਗੀ ਲੇਕਿਨ ਮਾਇਆ ਦਾ ਕੰਮ ਹੈ ਆਉਣਾ ਅਤੇ ਤੁਹਾਡਾ ਕੰਮ ਹੈ ਦੂਰ ਤੋਂ ਭਜਾਉਣਾ । ਮਾਇਆ ਆਵੇ ਅਤੇ ਤੁਹਾਨੂੰ ਹਿਲਾਵੇ ਫਿਰ ਤੁਸੀਂ ਭਜਾਵੋ, ਇਹ ਵੀ ਟਾਇਮ ਵੇਸਟ ਹੋਇਆ, ਇਸ ਲਈ ਸਾਈਲੇਂਸ ਦੇ ਸਾਧਨਾਂ ਨਾਲ ਤੁਸੀ ਦੂਰ ਤੋਂ ਹੀ ਪਹਿਚਾਣ ਲਵੋ ਕਿ ਇਹ ਮਾਇਆ ਹੈ, ਉਸ ਨੂੰ ਕੋਲ ਆਉਣ ਨਾ ਦਵੋ। ਜੇਕਰ ਸੋਚਦੇ ਹੋ ਕੀ ਕਰਾਂ, ਕਿਵੇਂ ਕਰਾਂ, ਹਾਲੇ ਤਾਂ ਪੁਰਸ਼ਾਰਥੀ ਹਾਂ…ਤਾਂ ਇਹ ਵੀ ਮਾਇਆ ਦੀ ਖਾਤਿਰੀ ਕਰਦੇ ਹੋ, ਫਿਰ ਤੰਗ ਹੁੰਦੇ ਹੋ ਇਸਲਈ ਦੂਰ ਤੋਂ ਹੀ ਪਰਖਕੇ ਭਜਾ ਦਵੋ ਤਾਂ ਮਾਇਆਜਿੱਤ ਬਣ ਜਾਵੋਗੇ।

ਸਲੋਗਨ:-
ਸ੍ਰੇਸ਼ਠ ਭਾਗ ਦੀਆਂ ਲਕੀਰਾਂ ਨੂੰ ਇਮਰਜ਼ ਕਰੋ ਤਾਂ ਪੁਰਾਣੇ ਸੰਸਕਾਰਾਂ ਦੀਆਂ ਲਕੀਰਾਂ ਮਰਜ ਹੈ ਜਾਣਗੀਆਂ।