14.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ
ਪੁਰਸ਼ੋਤਮ ਸੰਗਮਯੁਗ ਕਲਿਆਣਕਾਰੀ ਯੁਗ ਹੈ , ਇਸ ਵਿੱਚ ਹੀ ਪਰਿਵਰਤਨ ਹੁੰਦਾ ਹੈ , ਤੁਸੀਂ ਕਨਿਸ਼ਟ ਤੋਂ
ਉੱਤਮ ਪੁਰਸ਼ ਬਣਦੇ ਹੋ।
ਪ੍ਰਸ਼ਨ:-
ਇਸ ਗਿਆਨ ਮਾਰਗ
ਵਿੱਚ ਕਿਹੜੀ ਗੱਲ ਸੋਚਣ ਜਾਂ ਬੋਲਣ ਨਾਲ ਕਦੀ ਵੀ ਉਨਤੀ ਨਹੀਂ ਹੋ ਸਕਦੀ?
ਉੱਤਰ:-
ਡਰਾਮਾ ਵਿੱਚ
ਹੋਵੇਗਾ ਤਾਂ ਪੁਰਸ਼ਾਰਥ ਕਰ ਲਵਾਂਗੇ। ਡਰਾਮਾ ਕਰਾਏਗਾ ਤਾਂ ਕਰ ਲਵਾਂਗੇ। ਇਹ ਸੋਚਣ ਜਾਂ ਬੋਲਣ ਵਾਲਿਆਂ
ਦੀ ਉਨਤੀ ਕਦੀ ਨਹੀਂ ਹੋ ਸਕਦੀ। ਇਹ ਕਹਿਣਾ ਹੀ ਰਾਂਗ ਹੈ। ਤੁਸੀਂ ਜਾਣਦੇ ਹੋ ਹੁਣ ਜੋ ਅਸੀਂ
ਪੁਰਸ਼ਾਰਥ ਕਰ ਰਹੇ ਹਾਂ, ਇਹ ਵੀ ਡਰਾਮਾ ਵਿੱਚ ਨੂੰਧ ਹੈ। ਪੁਰਸ਼ਾਰਥ ਕਰਨਾ ਹੀ ਹੈ।
ਗੀਤ:-
ਯੇਹ ਕਹਾਣੀ ਹੈ
ਦੀਵੇ ਕੀ ਔਰ ਤੂਫ਼ਾਨ ਦੀ...
ਓਮ ਸ਼ਾਂਤੀ
ਇਹ ਹੈ ਕਲਯੁਗੀ ਮਨੁੱਖਾਂ ਦੇ ਗੀਤ। ਪਰ ਇਨ੍ਹਾਂ ਦਾ ਅਰਥ ਉਹ ਨਹੀਂ ਜਾਣਦੇ। ਇਹ ਤੁਸੀਂ ਜਾਣਦੇ ਹੋ।
ਤੁਸੀਂ ਹੋ ਹੁਣ ਪੁਰਸ਼ੋਤਮ ਸੰਗਮਯੁਗੀ। ਸੰਗਮਯੁਗ ਦੇ ਨਾਲ ਪੁਰਸ਼ੋਤਮ ਵੀ ਲਿਖਣਾ ਚਾਹੀਦਾ ਹੈ। ਬੱਚਿਆਂ
ਨੂੰ ਗਿਆਨ ਦੀਆਂ ਪੁਆਇੰਟਸ ਯਾਦ ਨਾ ਹੋਣ ਦੇ ਕਾਰਨ ਫਿਰ ਅਜਿਹੇ ਅੱਖਰ ਲਿਖਣਾ ਭੁੱਲ ਜਾਂਦੇ ਹਨ। ਇਹ
ਮੁੱਖ ਹਨ ਫਿਰ ਇਨ੍ਹਾਂ ਦਾ ਅਰਥ ਵੀ ਤੁਸੀਂ ਹੀ ਸਮਝ ਸਕਦੇ ਹੋ। ਪੁਰਸ਼ੋਤਮ ਮਹੀਨਾ ਵੀ ਹੁੰਦਾ ਹੈ। ਇਹ
ਫਿਰ ਹੈ ਪੁਰਸ਼ੋਤਮ ਸੰਗਮਯੁਗ। ਇਹ ਸੰਗਮ ਦਾ ਵੀ ਇੱਕ ਤਿਉਹਾਰ ਹੈ। ਇਹ ਤਿਉਹਾਰ ਸਭ ਤੋਂ ਉੱਚ ਹੈ।
ਤੁਸੀਂ ਜਾਣਦੇ ਹੋ ਹੁਣ ਅਸੀਂ ਪੁਰਸ਼ੋਤਮ ਬਣ ਰਹੇ ਹਾਂ। ਉਤੱਮ ਤੇ ਉਤੱਮ ਪੁਰਸ਼। ਉੱਚ ਤੇ ਉੱਚ
ਸ਼ਾਹੂਕਾਰ ਤੇ ਸ਼ਾਹੂਕਾਰ ਨੰਬਰਵਨ ਕਹਾਂਗੇ। ਲੱਛਮੀ - ਨਾਰਾਇਣ ਨੂੰ। ਸ਼ਾਸ਼ਤਰਾਂ ਵਿੱਚ ਵਿਖਾਉਦੇ ਹਨ -
ਬੜੀ ਪਰਲੇ ਹੋਈ। ਫਿਰ ਨੰਬਰਵਨ ਸ਼੍ਰੀ ਕ੍ਰਿਸ਼ਨ ਪਿੱਪਲ ਦੇ ਪੱਤੇ ਤੇ ਸਾਗਰ ਵਿੱਚ ਆਇਆ। ਹੁਣ ਤੁਸੀਂ
ਕੀ ਕਹੋਗੇ? ਨੰਬਰਵਨ ਇਹ ਹੈ ਸ਼੍ਰੀਕ੍ਰਿਸ਼ਨ, ਜਿਸ ਨੂੰ ਹੀ ਸ਼ਾਮ - ਸੁੰਦਰ ਕਹਿੰਦੇ ਹਨ। ਦਿਖਾਉਂਦੇ ਹਨ
- ਅੰਗੂਠਾ ਚੂਸਦਾ ਹੋਇਆ ਆਇਆ। ਬੱਚਾ ਤਾ ਗਰ੍ਭ ਵਿੱਚ ਹੀ ਰਹਿੰਦਾ ਹੈ। ਤਾਂ ਪਹਿਲੇ-ਪਹਿਲੇ ਗਿਆਨ
ਸਾਗਰ ਵਿੱਚੋ ਨਿਕਲਿਆ ਹੋਇਆ ਉਤੱਮ ਤੇ ਉਤੱਮ ਪੁਰਸ਼ ਸ੍ਰੀਕ੍ਰਿਸ਼ਨ ਹੈ। ਗਿਆਨ ਸਾਗਰ ਨਾਲ ਹੀ ਸਵਰਗ ਦੀ
ਸਥਾਪਨਾ ਹੁੰਦੀ ਹੈ। ਉਨ੍ਹਾਂ ਵਿੱਚੋ ਨੰਬਰਵਨ ਪੁਰਸ਼ੋਤਮ ਇਹ ਸ੍ਰੀ ਕ੍ਰਿਸ਼ਨ ਹੈ ਅਤੇ ਇਹ ਹੈ ਗਿਆਨ ਦਾ
ਸਾਗਰ, ਪਾਣੀ ਦਾ ਨਹੀਂ। ਪ੍ਰਲ੍ਯ ਵੀ ਹੁੰਦੀ ਨਹੀਂ। ਕਈ ਬੱਚੇ ਨਵੇਂ - ਨਵੇਂ ਆਉਂਦੇ ਹਨ ਤਾਂ ਬਾਪ
ਨੂੰ ਫਿਰ ਪੁਰਾਣੀ ਪੁਆਇੰਟ ਰਪੀਟ ਕਰਨੀ ਪੈਂਦੀ ਹੈ। ਸਤਯੁਗ - ਤ੍ਰੇਤਾ - ਦਵਾਪਰ - ਕਲਯੁਗ। ……. ਇਹ
4 ਯੁਗ ਤਾਂ ਹੈ। ਪੰਜਵਾਂ ਹੈ ਪੁਰਸ਼ੋਤਮ ਸੰਗਮਯੁਗ। ਇਸ ਯੁਗ ਵਿੱਚ ਮਨੁੱਖ ਚੇਂਜ ਹੁੰਦੇ ਹਨ। ਕਨਿਸ਼ਟ
ਤੋਂ ਸਰਵੋਤਮ ਬਣਦੇ ਹਨ। ਜਿਸ ਤਰ੍ਹਾਂ ਸ਼ਿਵ ਬਾਬਾ ਨੂੰ ਵੀ ਪੁਰਸ਼ੋਤਮ ਜਾਂ ਸਰਵੋਤਮ ਕਹਿੰਦੇ ਹਨ ਨਾ।
ਉਹ ਹੈ ਹੀ ਪਰਮ ਆਤਮਾ, ਪਰਮਾਤਮਾ। ਫਿਰ ਪੁਰਸ਼ਾਂ ਵਿੱਚ ਉਤਮ ਹੈ ਇਹ ਲੱਛਮੀ - ਨਾਰਾਇਣ। ਉਨ੍ਹਾਂ ਨੂੰ
ਅਜਿਹਾ ਕਿਸਨੇ ਬਣਾਇਆ? ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਬੱਚਿਆਂ ਨੂੰ ਵੀ ਸਮਝ ਵਿੱਚ ਆਇਆ ਹੈ। ਇਸ
ਸਮੇਂ ਅਸੀਂ ਪੁਰਸ਼ਾਰਥ ਕਰਦੇ ਹਾਂ ਅਜਿਹਾ ਬਣਨ ਦੇ ਲਈ। ਪੁਰਸ਼ਾਰਥ ਕੋਈ ਵੱਡਾ ਨਹੀਂ ਹੈ। ਮੋਸ੍ਟ
ਸਿੰਪਲ ਹੈ। ਸਿੱਖਣ ਵਾਲੀਆਂ ਵੀ ਹਨ ਅਬਲਾਵਾਂ ਕੁਬਜਾਵਾਂ ਜੋ ਕੁਝ ਵੀ ਪੜ੍ਹੀ - ਲਿਖੀ ਨਹੀਂ ਹਨ।
ਉਨ੍ਹਾਂ ਦੇ ਲਈ ਕਿੰਨਾ ਸਹਿਜ ਸਮਝਾਇਆ ਜਾਂਦਾ ਹੈ। ਦੇਖੋ ਅਹਿਮਦਾਬਾਦ ਵਿੱਚ ਇੱਕ ਸਾਧੂ ਸੀ ਕਹਿੰਦਾ
ਸੀ ਅਸੀਂ ਕੁਝ ਵੀ ਖਾਂਦੇ - ਪੀਂਦੇ ਨਹੀਂ ਹਾਂ। ਅੱਛਾ ਕੋਈ ਸਾਰੀ ਉਮਰ ਖਾਧਾ - ਪੀਤਾ ਨਹੀਂ ਫਿਰ
ਕੀ? ਪ੍ਰਾਪਤੀ ਤਾਂ ਕੁਝ ਵੀ ਨਹੀਂ ਹੈ ਨਾ। ਜੜ੍ਹ ਨੂੰ ਵੀ ਖਾਣਾ - ਪੀਣਾ ਤਾਂ ਮਿਲਦਾ ਹੈ ਨਾ। ਖਾਦ
ਪਾਣੀ ਆਦਿ ਨੈਚੁਰਲ ਉਨ੍ਹਾਂ ਨੂੰ ਮਿਲਦਾ ਹੈ, ਜਿਸ ਨਾਲ ਝਾੜ ਵੱਧਦਾ ਹੈ। ਉਸਨੇ ਵੀ ਕੋਈ ਰਿਧੀ -
ਸਿੱਧੀ ਪਾਈ ਹੋਵੇਗੀ। ਇਸ ਤਰ੍ਹਾਂ ਦੇ ਬਹੁਤ ਹਨ ਜੋ ਅੱਗ ਤੇ ਪਾਣੀ ਉੱਪਰ ਤੁਰ ਪੈਦੇ ਹਨ। ਇਸ ਵਿੱਚ
ਭਲਾ ਫ਼ਾਇਦਾ ਕੀ। ਤੁਹਾਡਾ ਤਾਂ ਇਸ ਸਹਿਜ ਰਾਜਯੋਗ ਤੋਂ ਜਨਮ - ਜਨਮਾਂਤ੍ਰ ਦਾ ਫਾਇਦਾ ਹੈ। ਤੁਹਾਨੂੰ
ਜਨਮ - ਜਨਮਾਂਤ੍ਰ ਦੇ ਲਈ ਦੁਖੀ ਤੋਂ ਸੁਖੀ ਬਣਾਉਂਦੇ ਹਨ। ਬਾਪ ਕਹਿੰਦੇ ਹਨ - ਬੱਚੇ, ਡਰਾਮਾ
ਅਨੁਸਾਰ ਮੈਂ ਤੁਹਾਨੂੰ ਗੂੜ੍ਹ ਗੱਲਾਂ ਸੁਣਾਉਂਦਾ ਹਾਂ।
ਜਿਵੇਂ ਬਾਬਾ ਨੇ ਸਮਝਾਇਆ
ਹੈ ਸ਼ਿਵ ਅਤੇ ਸ਼ੰਕਰ ਨੂੰ ਮਿਲਾਇਆ ਕਿਓਂ ਹੈ? ਸ਼ੰਕਰ ਦਾ ਤਾਂ ਇਸ ਸ੍ਰਿਸ਼ਟੀ ਵਿੱਚ ਪਾਰ੍ਟ ਹੀ ਨਹੀਂ
ਹੈ। ਸ਼ਿਵ ਦਾ, ਬ੍ਰਹਮਾ ਦਾ, ਵਿਸ਼ਨੂੰ ਦਾ ਪਾਰ੍ਟ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਆਲਰਾਉਂਡਰ ਪਾਰ੍ਟ
ਹੈ। ਸ਼ਿਵਬਾਬਾ ਦਾ ਵੀ ਇਸ ਵਕ਼ਤ ਪਾਰ੍ਟ ਹੈ, ਜੋ ਆਕੇ ਗਿਆਨ ਦਿੰਦੇ ਹਨ। ਫਿਰ ਨਿਰਵਾਣਧਾਮ ਵਿੱਚ ਚਲੇ
ਜਾਂਦੇ ਹਨ। ਬੱਚਿਆਂ ਨੂੰ ਜਾਇਦਾਦ ਦੇਕੇ ਆਪ ਵਾਣਪ੍ਰਸਥ ਵਿੱਚ ਚਲੇ ਜਾਂਦੇ ਹਨ। ਵਾਨਪ੍ਰਸਥੀ ਬਣਨਾ
ਅਰਥਾਤ ਗੁਰੂ ਦੁਆਰਾ ਵਾਣੀ ਤੋਂ ਪਰੇ ਜਾਣ ਦਾ ਪੁਰਸ਼ਾਰਥ ਕਰਨਾ ਹੈ। ਪਰ ਵਾਪਿਸ ਤਾਂ ਕੋਈ ਜਾ ਨਹੀਂ
ਸਕਦੇ ਕਿਓਂਕਿ ਵਿਕਾਰੀ ਭ੍ਰਿਸ਼ਟਾਚਾਰੀ ਹਨ। ਵਿਕਾਰ ਤੋਂ ਜਨਮ ਤਾਂ ਸਭ ਦਾ ਹੁੰਦਾ ਹੈ। ਇਹ ਲਕਸ਼ਮੀ -
ਨਾਰਾਇਣ ਨਿਰਵਿਕਾਰੀ ਹਨ, ਉਨ੍ਹਾਂ ਦਾ ਵਿਕਾਰ ਤੋਂ ਜਨਮ ਨਹੀਂ ਹੁੰਦਾ ਹੈ ਇਸਲਈ ਸ਼੍ਰੇਸ਼ਠਾਚਾਰੀ
ਕਹਿਲਾਏ ਜਾਂਦੇ ਹਨ। ਕੁਮਾਰੀਆਂ ਵੀ ਨਿਰਵਿਕਾਰੀ ਹਨ - ਇਸਲਈ ਉਨ੍ਹਾਂ ਦੇ ਅੱਗੇ ਮੱਥਾ ਟੇਕਦੇ ਹਨ।
ਤਾਂ ਬਾਬਾ ਨੇ ਸਮਝਾਇਆ ਕਿ ਇਥੇ ਸ਼ੰਕਰ ਦਾ ਕੋਈ ਪਾਰ੍ਟ ਨਹੀਂ ਹੈ, ਬਾਕੀ ਪ੍ਰਜਾਪਿਤਾ ਬ੍ਰਹਮਾ ਤਾਂ
ਜਰੂਰ ਪ੍ਰਜਾ ਦਾ ਪਿਤਾ ਹੋਇਆ ਨਾ। ਸ਼ਿਵਬਾਬਾ ਨੂੰ ਤਾਂ ਆਤਮਾਵਾਂ ਦਾ ਪਿਤਾ ਕਹਾਂਗੇ। ਉਹ ਹੈ ਅਵਿਨਾਸ਼ੀ
ਪਿਤਾ, ਇਹ ਗੂੜ ਗੱਲਾਂ ਚੰਗੀ ਰੀਤੀ ਧਾਰਨ ਕਰਨੀਆਂ ਹਨ। ਜੋ ਵੱਡੇ - ਵੱਡੇ ਫਿਲਾਸਫਰ ਹੁੰਦੇ ਹਨ,
ਉਨ੍ਹਾਂ ਨੂੰ ਬਹੁਤ ਟਾਈਟਲ ਮਿਲਦੇ ਹਨ। ਸ਼੍ਰੀ ਸ਼੍ਰੀ 108 ਦਾ ਟਾਈਟਲ ਵੀ ਵਿਦਵਾਨਾਂ ਨੂੰ ਮਿਲਦੇ ਹਨ।
ਬਨਾਰਸ ਦੇ ਕਾਲੇਜ ਤੋਂ ਪਾਸ ਕਰ ਟਾਈਟਲ ਲੈ ਆਉਂਦੇ ਹਨ। ਬਾਬਾ ਨੇ ਗੁਪਤਾ ਜੀ ਨੂੰ ਇਸਲਈ ਬਨਾਰਸ
ਭੇਜਿਆ ਸੀ ਕਿ ਉਨ੍ਹਾਂ ਨੂੰ ਜਾਕੇ ਸਮਝਾਓ ਕਿ ਬਾਪ ਦਾ ਵੀ ਟਾਈਟਲ ਆਪਣੇ ਉੱਪਰ ਰੱਖ ਬੈਠੇ ਹੋ। ਬਾਪ
ਨੂੰ ਸ਼੍ਰੀ ਸ਼੍ਰੀ 108 ਜਗਤਗੁਰੂ ਕਿਹਾ ਜਾਂਦਾ ਹੈ। ਮਾਲਾ ਹੀ 108 ਦੀ ਹੁੰਦੀ ਹੈ। 8 ਰਤਨ ਗਾਏ ਜਾਂਦੇ
ਹਨ। ਉਹ ਪਾਸ ਵਿਦ ਆਨਰ ਹੁੰਦੇ ਹਨ ਇਸਲਈ ਉਨ੍ਹਾਂ ਨੂੰ ਜਪਦੇ ਹਨ। ਫਿਰ ਉਨ੍ਹਾਂ ਤੋਂ ਘੱਟ 108 ਦੀ
ਪੂਜਾ ਕਰਦੇ ਹਨ। ਯੱਗ ਜਦ ਰਚਦੇ ਹਨ ਤਾਂ ਕੋਈ 1000 ਸਾਲੀਗ੍ਰਾਮ ਬਣਾਉਂਦੇ ਹਨ, ਕੋਈ 10 ਹਜ਼ਾਰ, ਕੋਈ
50 ਹਜ਼ਾਰ, ਕੋਈ ਲੱਖ ਵੀ ਬਣਾਉਂਦੇ ਹਨ। ਮਿੱਟੀ ਦੇ ਬਣਾਕੇ ਫਿਰ ਯੱਗ ਰਚਦੇ ਹਨ। ਜਿਵੇਂ - ਜਿਵੇਂ
ਸੇਠ ਚੰਗੇ ਤੇ ਚੰਗਾ, ਵੱਡਾ ਸੇਠ ਹੋਵੇਗਾ ਤਾਂ ਲੱਖ ਬਣਵਾਉਣਗੇ। ਬਾਪ ਨੇ ਸਮਝਾਇਆ ਹੈ ਮਾਲਾ ਤਾਂ
ਵੱਡੀ ਹੈ ਨਾ - 16108 ਦੀ ਮਾਲਾ ਬਣਾਉਂਦੇ ਹਨ। ਇਹ ਤੁਸੀਂ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ।
ਤੁਸੀਂ ਸਾਰੇ ਭਾਰਤ ਦੀ ਸੇਵਾ ਕਰ ਰਹੇ ਹੋ ਬਾਪ ਦੇ ਨਾਲ। ਬਾਪ ਦੀ ਪੂਜਾ ਹੁੰਦੀ ਹੈ ਤਾਂ ਬੱਚਿਆਂ ਦੀ
ਵੀ ਪੂਜਾ ਹੋਣੀ ਚਾਹੀਦੀ, ਇਹ ਨਹੀਂ ਜਾਣਦੇ ਕਿ ਰੁਦ੍ਰ ਪੂਜਾ ਕਿਓਂ ਹੁੰਦੀ ਹੈ। ਬੱਚੇ ਤਾਂ ਸਭ
ਸ਼ਿਵਬਾਬਾ ਦੇ ਹਨ। ਇਸ ਸਮੇਂ ਸ੍ਰਿਸ਼ਟੀ ਦੀ ਕਿੰਨੀ ਆਦਮਸ਼ੁਮਾਰੀ ਹੈ ਇਸ ਵਿੱਚ ਸਭ ਆਤਮਾਵਾਂ ਸ਼ਿਵਬਾਬਾ
ਦੇ ਬੱਚੇ ਠਹਿਰੇ ਨਾ। ਪਰ ਮਦਦਗਾਰ ਸਭ ਨਹੀਂ ਹੁੰਦੇ। ਇਸ ਸਮੇਂ ਤੁਸੀਂ ਜਿੰਨਾ ਯਾਦ ਕਰਦੇ ਹੋ ਉਨਾਂ
ਉੱਚ ਬਣਦੇ ਹੋ। ਪੂਜਣ ਲਾਇਕ ਬਣਦੇ ਹੋ। ਇਵੇਂ ਹੋਰ ਕਿਸੇ ਦੀ ਤਾਕਤ ਨਹੀਂ ਜੋ ਇਹ ਗੱਲ ਸਮਝਾਏ ਇਸਲਈ
ਕਹਿ ਦਿੰਦੇ ਈਸ਼ਵਰ ਦਾ ਅੰਤ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਸਮਝਾਉਂਦੇ ਹਨ, ਬਾਪ ਨੂੰ ਗਿਆਨ ਦਾ
ਸਾਗਰ ਕਿਹਾ ਜਾਂਦਾ ਹੈ ਤਾਂ ਜਰੂਰ ਗਿਆਨ ਦੇਣਗੇ ਨਾ। ਪ੍ਰੇਰਨਾ ਦੀ ਤਾਂ ਗੱਲ ਹੁੰਦੀ ਨਹੀਂ। ਭਗਵਾਨ
ਕੋਈ ਪ੍ਰੇਰਨਾ ਤੋਂ ਸਮਝਾਉਂਦੇ ਹਨ ਕੀ। ਤੁਸੀਂ ਜਾਣਦੇ ਹੋ ਉਨ੍ਹਾਂ ਦੇ ਕੋਲ ਸ੍ਰਿਸ਼ਟੀ ਦੇ ਆਦਿ -
ਮੱਧ - ਅੰਤ ਦਾ ਗਿਆਨ ਹੈ। ਉਹ ਫਿਰ ਤੁਸੀਂ ਬੱਚਿਆਂ ਨੂੰ ਸੁਣਾਉਂਦੇ ਹਨ। ਇਹ ਤਾਂ ਨਿਸ਼ਚਾ ਹੈ -
ਨਿਸ਼ਚਾ ਹੁੰਦੇ ਹੋਏ ਵੀ ਫਿਰ ਵੀ ਬਾਪ ਨੂੰ ਭੁੱਲ ਜਾਂਦੇ ਹਨ। ਬਾਪ ਦੀ ਯਾਦ, ਇਹ ਹੈ ਪੜ੍ਹਾਈ ਦਾ ਤੰਤ।
ਯਾਦ ਦੀ ਯਾਤਰਾ ਤੋਂ ਕਰਮਾਤੀਤ ਅਵਸਥਾ ਨੂੰ ਪਾਉਣ ਵਿੱਚ ਮਿਹਨਤ ਲੱਗਦੀ ਹੈ, ਇਸ ਵਿੱਚ ਹੀ ਮਾਇਆ ਦੇ
ਵਿਘਨ ਆਉਂਦੇ ਹੈ। ਪੜ੍ਹਾਈ ਵਿੱਚ ਵਿਘਨ ਨਹੀਂ ਆਉਂਦੇ। ਹੁਣ ਸ਼ੰਕਰ ਦੇ ਲਈ ਕਹਿੰਦੇ ਹਨ, ਸ਼ੰਕਰ ਅੱਖ
ਖੋਲਦੇ ਹਨ ਤਾਂ ਵਿਨਾਸ਼ ਹੁੰਦਾ ਹੈ ਇਹ ਕਹਿਣਾ ਠੀਕ ਨਹੀਂ ਹੈ। ਬਾਪ ਕਹਿੰਦੇ ਹਨ - ਨਾ ਮੈ ਵਿਨਾਸ਼
ਕਰਾਉਂਦਾ ਹਾਂ, ਨਾ ਉਹ ਕਰਦੇ ਹਨ, ਇਹ ਰਾਂਗ ਹੈ। ਦੇਵਤੇ ਥੋੜੀ ਨਾ ਪਾਪ ਕਰਣਗੇ। ਹੁਣ ਸ਼ਿਵਬਾਬਾ ਬੈਠ
ਇਹ ਗੱਲਾਂ ਸਮਝਾਉਂਦੇ ਹਨ। ਆਤਮਾ ਦਾ ਇਹ ਸ਼ਰੀਰ ਹੈ ਰਥ । ਹਰ ਇੱਕ ਆਤਮਾ ਦੀ ਆਪਣੇ ਰਥ ਤੇ ਸਵਾਰੀ
ਹੈ। ਬਾਪ ਕਹਿੰਦੇ ਹਨ ਮੈ ਇਨ੍ਹਾਂ ਦਾ ਲੋਨ ਲੈਂਦਾ ਹਾਂ, ਇਸਲਈ ਮੇਰਾ ਦਿਵਯ ਅਲੌਕਿਕ ਜਨਮ ਕਿਹਾ
ਜਾਂਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ 84 ਦਾ ਚੱਕਰ ਹੈ। ਜਾਣਦੇ ਹੋ ਹੁਣ ਅਸੀਂ ਘਰ ਜਾਂਦੇ ਹਾਂ,
ਫਿਰ ਸਵਰਗ ਵਿੱਚ ਆਵਾਂਗੇ। ਬਾਬਾ ਬਹੁਤ ਸਹਿਜ ਕਰਕੇ ਸਮਝਾਉਂਦੇ ਹਨ, ਇਸ ਵਿੱਚ ਹਾਰਟਫੇਲ੍ਹ ਨਹੀਂ
ਹੋਣਾ ਹੈ। ਕਹਿੰਦੇ ਹਨ ਬਾਬਾ ਅਸੀਂ ਪੜ੍ਹੇ - ਲਿਖੇ ਨਹੀਂ ਹਾਂ। ਮੁਖ ਤੋਂ ਕੁਝ ਨਿਕਲਦਾ ਨਹੀਂ। ਪਰ
ਇਵੇਂ ਤਾਂ ਹੁੰਦਾ ਨਹੀਂ। ਮੁਖ ਤਾਂ ਜਰੂਰ ਚਲਦਾ ਹੀ ਹੈ। ਖਾਣਾ ਖਾਂਦੇ ਹੋ ਤਾਂ ਮੁਖ ਚਲਦਾ ਹੈ ਨਾ।
ਵਾਣੀ ਨਾ ਨਿਕਲੇ ਇਹ ਤਾਂ ਹੋ ਨਹੀਂ ਸਕਦਾ। ਬਾਬਾ ਨੇ ਸਿੰਪਲ ਸਮਝਾਇਆ ਹੈ। ਕੋਈ ਮੋਨ ਵਿੱਚ ਰਹਿੰਦੇ
ਹਨ ਤਾਂ ਵੀ ਉੱਪਰ ਵਿੱਚ ਇਸ਼ਾਰਾ ਦਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਕਰੋ। ਦੁੱਖ ਹਰਤਾ ਸੁੱਖ ਕਰਤਾ ਉਹ
ਇੱਕ ਹੀ ਦਾਤਾ ਹੈ। ਭਗਤੀਮਾਰਗ ਵਿੱਚ ਵੀ ਦਾਤਾ ਹੈ ਤਾਂ ਇਸ ਸਮੇਂ ਵੀ ਦਾਤਾ ਹੈ ਫਿਰ ਵਾਣਪ੍ਰਸਤ
ਵਿੱਚ ਤਾਂ ਹੈ ਹੀ ਸ਼ਾਂਤੀ। ਬੱਚੇ ਵੀ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਪਾਰ੍ਟ ਨੂੰਧਿਆ ਹੋਇਆ ਹੈ, ਜੋ
ਐਕਟ ਵਿੱਚ ਆਉਂਦਾ ਹੈ। ਹੁਣ ਸਾਡਾ ਪਾਰ੍ਟ ਹੈ - ਵਿਸ਼ਵ ਨੂੰ ਨਵਾਂ ਬਣਾਉਣਾ। ਉਹਨਾਂ ਦਾ ਨਾਮ ਵੀ ਬੜਾ
ਚੰਗਾ ਹੈ - ਹੇਵਿਨਲੀ ਗਾਡ ਫਾਦਰ। ਬਾਪ ਰਚਿਅਤਾ ਹੈ ਸਵਰਗ ਦਾ। ਬਾਪ ਨਰਕ ਥੋੜੀ ਹੀ ਰਚਣਗੇ। ਪੁਰਾਣੀ
ਦੁਨੀਆਂ ਕੋਈ ਰਚਦੇ ਹਨ ਕੀ। ਮਕਾਨ ਹਮੇਸ਼ਾ ਨਵਾਂ ਬਣਾਇਆ ਜਾਂਦਾ ਹੈ। ਸ਼ਿਵਬਾਬਾ ਨਵੀਂ ਦੁਨੀਆਂ ਰਚਦੇ
ਹਨ ਬ੍ਰਹਮਾ ਦੁਆਰਾ। ਇਨ੍ਹਾਂ ਨੂੰ ਪਾਰ੍ਟ ਮਿਲਿਆ ਹੋਇਆ ਹੈ - ਇੱਥੇ ਪੁਰਾਣੀ ਦੁਨੀਆਂ ਵਿੱਚ ਜੋ ਵੀ
ਮਨੁੱਖ ਹਨ, ਸਭ ਇੱਕ ਦੂਜੇ ਨੂੰ ਦੁੱਖ ਦਿੰਦੇ ਰਹਿੰਦੇ ਹਨ।
ਤੁਸੀਂ ਜਾਣਦੇ ਹੋ ਅਸੀਂ
ਹਾਂ ਸ਼ਿਵ ਬਾਬਾ ਦੀ ਸੰਤਾਨ। ਫਿਰ ਸ਼ਰੀਰਧਾਰੀ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹੋ ਗਏ ਐਡਾਪਟਡ। ਸਾਨੂੰ
ਗਿਆਨ ਸੁਣਾਉਣ ਵਾਲਾ ਹੈ ਹੀ ਸ਼ਿਵਬਾਬਾ ਰਚਿਅਤਾ। ਜੋ ਆਪਣੀ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ
ਸੁਣਾਉਂਦੇ ਹਨ। ਤੁਹਾਡੀ ਐਮ ਅਬਜੇਕ੍ਟ ਹੈ ਹੀ ਇਹ ਬਣਨਾ। ਮਨੁੱਖ ਦੇਖੋ ਕਿੰਨਾ ਖਰਚਾ ਕਰਕੇ ਮਾਰਬਲ
ਆਦਿ ਦੀਆਂ ਮੂਰਤੀਆਂ ਬਣਾਉਦੇ ਹਨ। ਇਹ ਹੈ ਈਸ਼ਵਰੀ ਵਿਸ਼ਵ ਵਿਦਿਆਲਿਆ, ਵਰਲਡ ਯੂਨੀਵਰਸਟੀ। ਸਾਰੀ
ਯੂਨੀਵਰਸ ਨੂੰ ਚੇਂਜ ਕੀਤਾ ਜਾਂਦਾ ਹੈ। ਉਨ੍ਹਾਂ ਦੇ ਵੀ ਕਰੈਕਟਰ ਹਨ ਸਭ ਆਸੁਰੀ। ਆਦਿ - ਮੱਧ - ਅੰਤ
ਹੈ ਸਭ ਦੁੱਖ ਦੇਣ ਵਾਲੇ ਹਨ। ਇਹ ਹੈ ਈਸ਼ਵਰੀ ਯੂਨੀਵਰਸਿਟੀ। ਈਸ਼ਵਰੀ ਵਿਸ਼ਵ ਵਿਦਿਆਲਿਆ ਇੱਕ ਹੀ ਹੁੰਦਾ
ਹੈ, ਜੋ ਈਸ਼ਵਰ ਆਕੇ ਖੋਲਦੇ ਹਨ, ਜਿਸ ਨਾਲ ਸਾਰੀ ਵਿਸ਼ਵ ਦਾ ਕਲਿਆਣ ਹੋ ਜਾਂਦਾ ਹੈ। ਤੁਸੀਂ ਬੱਚਿਆਂ
ਨੂੰ ਹੁਣ ਰਾਈਟ ਅਤੇ ਰਾਂਗ ਦੀ ਸਮਝ ਮਿਲਦੀ ਹੈ ਹੋਰ ਕੋਈ ਮਨੁੱਖ ਨਹੀਂ ਜੋ ਸਮਝਦਾ ਹੋਵੇ। ਰਾਈਟ
ਰਾਂਗ ਨੂੰ ਸਮਝਾਉਣ ਵਾਲਾ ਇੱਕ ਹੀ ਰਾਇਟਿਅਸ ਹੁੰਦਾ ਹੈ, ਜਿਸ ਨੂੰ ਟਰੁਥ ਕਹਿੰਦੇ ਹਨ। ਬਾਪ ਹੀ ਆਕੇ
ਹਰ ਇੱਕ ਨੂੰ ਰਾਇਟਿਅਸ ਬਣਾਉਂਦੇ ਹਨ। ਰਾਇਟਿਅਸ ਬਣਨਗੇ ਤਾਂ ਫਿਰ ਮੁਕਤੀ ਵਿੱਚ ਜਾਕੇ ਜੀਵਨਮੁਕਤੀ
ਵਿੱਚ ਆਉਣਗੇ। ਡਰਾਮਾ ਨੂੰ ਵੀ ਤੁਸੀਂ ਬੱਚੇ ਜਾਣਦੇ ਹੋ। ਆਦਿ ਤੋਂ ਲੈਕੇ ਅੰਤ ਤਕ ਪਾਰ੍ਟ ਵਜਾਉਣ
ਨੰਬਰਵਾਰ ਆਉਂਦੇ ਹੋ। ਇਹ ਖੇਡ ਚਲਦਾ ਹੀ ਰਹਿੰਦਾ ਹੈ। ਡਰਾਮਾ ਸ਼ੂਟ ਹੁੰਦਾ ਜਾਂਦਾ ਹੈ। ਇਹ ਏਵਰ ਨਿਊ
ਹੈ। ਇਹ ਡਰਾਮਾ ਕਦੇ ਪੁਰਾਣਾ ਨਹੀਂ ਹੁੰਦਾ, ਹੋਰ ਸਭ ਨਾਟਕ ਆਦਿ ਵਿਨਾਸ਼ ਹੋ ਜਾਂਦੇ ਹਨ। ਇਹ ਬੇਹੱਦ
ਦਾ ਅਵਿਨਾਸ਼ੀ ਡਰਾਮਾ ਹੈ। ਇਨ੍ਹਾਂ ਵਿੱਚ ਸਭ ਅਵਿਨਾਸ਼ੀ ਪਾਰ੍ਟ ਧਾਰੀ ਹਨ। ਅਵਿਨਾਸ਼ੀ ਖੇਡ ਜਾਂ ਮਾਂਡਵਾ
ਵੇਖੋ ਕਿੰਨਾ ਵੱਡਾ ਹੈ। ਬਾਪ ਆਕੇ ਪੁਰਾਣੀ ਸ੍ਰਿਸ਼ਟੀ ਨੂੰ ਫਿਰ ਨਵਾਂ ਬਣਾਉਂਦੇ ਹਨ। ਉਹ ਸਭ ਤੁਹਾਨੂੰ
ਸਾਖ਼ਸ਼ਾਤਕਾਰ ਹੋਵੇਗਾ। ਜਿੰਨਾ ਨਜ਼ਦੀਕ ਆਉਣਗੇ ਫਿਰ ਤੁਹਾਨੂੰ ਖੁਸ਼ੀ ਹੋਵੇਗੀ। ਸਾਖ਼ਸ਼ਾਤਕਾਰ ਕਰਨਗੇ।
ਕਹਿਣਗੇ ਹੁਣ ਪਾਰ੍ਟ ਪੂਰਾ ਹੋਇਆ। ਡਰਾਮਾ ਨੂੰ ਫਿਰ ਰਿਪੀਟ ਕਰਨਾ ਹੈ। ਫਿਰ ਨਵੇਂ ਸਿਰੇ ਪਾਰ੍ਟ
ਵਜਾਉਣਗੇ, ਜੋ ਪਹਿਲੇ ਵਜਾਇਆ ਹੈ। ਇਸ ਵਿੱਚ ਜ਼ਰਾ ਵੀ ਫਰਕ ਨਹੀਂ ਹੋ ਸਕਦਾ ਹੈ, ਇਸਲਈ ਜਿੰਨਾ ਹੋ ਸਕੇ
ਤੁਸੀਂ ਬੱਚਿਆਂ ਨੂੰ ਉੱਚ ਪਦ ਪਾਉਣਾ ਚਾਹੀਦਾ ਹੈ। ਪੁਰਸ਼ਾਰਥ ਕਰਨਾ ਹੈ, ਮੁੰਝਣਾ ਨਹੀਂ ਹੈ। ਡਰਾਮਾ
ਨੇ ਜੋ ਕਰਾਉਣਾ ਹੋਵੇਗਾ ਉਹ ਕਰਾਵੇਗਾ - ਇਹ ਕਹਿਣਾ ਵੀ ਰਾਂਗ ਹੈ। ਅਸੀਂ ਤਾਂ ਪੁਰਸ਼ਾਰਥ ਕਰਨਾ ਹੀ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੜ੍ਹਾਈ ਦਾ
ਤੰਤ (ਸਾਰ) ਬੁੱਧੀ ਵਿੱਚ ਰੱਖ ਯਾਦ ਦੀ ਯਾਤਰਾ ਨਾਲ ਕਰਮਾਤੀਤ ਅਵਸਥਾ ਨੂੰ ਪਾਉਣਾ ਹੈ। ਉੱਚ ਪੁਜਨੀਯ
ਬਣਨ ਦੇ ਲਈ ਬਾਪ ਦਾ ਪੂਰਾ - ਉਰਾ ਮਦਦਗਾਰ ਬਣਨਾ ਹੈ।
2. ਸੱਤ ਬਾਪ ਦੁਆਰਾ
ਰਾਈਟ - ਰਾਂਗ ਦੀ ਜੋ ਸਮਝ ਮਿਲੀ ਹੈ, ਉਸ ਤੋਂ ਰਾਇਟਿਯਸ ਬਣ ਜੀਵਨ ਬੰਧ ਤੋਂ ਛੁੱਟਣਾ ਹੈ। ਮੁਕਤੀ
ਅਤੇ ਜੀਵਨਮੁਕਤੀ ਦਾ ਵਰਸਾ ਲੈਣਾ ਹੈ।
ਵਰਦਾਨ:-
ਆਪਸ ਵਿੱਚ ਸਨੇਹ ਦੀ ਲੈਣ - ਦੇਣ ਦ੍ਵਾਰਾ ਸਰਵ ਨੂੰ ਸਹਿਯੋਗੀ ਬਣਾਉਣ ਵਾਲੇ ਸਫਲਤਾ ਮੂਰਤ ਭਵ।
ਹੁਣ ਗਿਆਨ ਦੇਣ ਅਤੇ ਲੈਣ
ਦੀ ਸਟੇਜ ਪਾਸ ਕੀਤੀ, ਹੁਣ ਸਨੇਹ ਦੀ ਲੈਣ - ਦੇਣ ਕਰੋ। ਜੋ ਵੀ ਸਾਮ੍ਹਣੇ ਆਵੇ, ਸੰਬੰਧ ਵਿੱਚ ਆਵੇ
ਤਾਂ ਸਨੇਹ ਦੇਣਾ ਅਤੇ ਲੈਣਾ ਹੈ - ਇਸ ਨੂੰ ਕਿਹਾ ਜਾਂਦਾ ਹੈ ਸਰਵ ਦੇ ਸਨੇਹੀ ਜਾਂ ਲਵਲੀ। ਗਿਆਨ ਦਾਨ
ਅਗਿਆਨੀਆਂ ਨੂੰ ਕਰਨਾ ਹੈ ਲੇਕਿਨ ਬ੍ਰਹਾਮਣ ਪਰਿਵਾਰ ਵਿਚ ਇਸ ਦਾਨ ਦੇ ਮਹਾਦਾਨੀ ਬਣੋ। ਸੰਕਲਪ ਵਿਚ
ਵੀ ਕਿਸੇ ਦੇ ਪ੍ਰਤੀ ਸਨੇਹ ਦੇ ਸਿਵਾਏ ਹੋਰ ਕੋਈ ਉਤਪਤੀ ਨੇ ਹੋਵੇ। ਜਦੋਂ ਸਭ ਦੇ ਪ੍ਰਤੀ ਸਨੇਹ ਹੀ
ਜਾਂਦਾ ਹੈ ਤਾਂ ਸਨੇਹ ਦਾ ਰਿਸਪਾਂਸ ਸਹਿਯੋਗ ਹੁੰਦਾ ਹੈ ਅਤੇ ਸਹਿਯੋਗ ਦੀ ਰਿਜਲਟ ਸਫਲਤਾ ਪ੍ਰਾਪਤ
ਹੁੰਦੀ ਹੈ।
ਸਲੋਗਨ:-
ਇੱਕ ਸੈਕਿੰਡ
ਵਿਚ ਵਿਅਰਥ ਸੰਕਲਪਾਂ ਤੇ ਫੁੱਲ ਸਟਾਪ ਲਗਾ ਦਵੋ - ਇਹ ਹੀ ਤੀਵ੍ਰ ਪੁਰਸ਼ਾਰਥ ਹੈ।
ਮਾਤੇਸ਼ਵਰੀ ਜੀ ਦੇ
ਅਨਮੋਲ ਮਹਾਵਾਕ
ਅੱਜਕਲ ਮਨੁੱਖ ਮੁਕਤੀ
ਨੂੰ ਹੀ ਮੋਕਸ਼ ਕਹਿੰਦੇ ਹਨ, ਉਹ ਇੰਞ ਸਮਝਦੇ ਹਨ ਜੋ ਮੁਕਤੀ ਪਾਉਂਦੇ ਹਨ ਉਹ ਜਨਮ ਮਰਨ ਤੋਂ ਛੁੱਟ
ਜਾਂਦੇ ਹਨ। ਉਹ ਲੋਕੀ ਤਾਂ ਜਨਮ - ਮਰਨ ਵਿਚ ਨਾ ਆਉਣਾ ਇਸਨੂੰ ਹੀ ਉੱਚ ਪਦ ਸਮਝਦੇ ਹਨ, ਉਹ ਹੀ
ਪ੍ਰਾਲਬਧ ਮੰਨਦੇ ਹਨ। ਜੀਵਨ ਮੁਕਤੀ ਫਿਰ ਉਸ ਨੂੰ ਸਮਝਦੇ ਹਨ ਜੋ ਜੀਵਨ ਵਿਚ ਰਹਿ ਕੇ ਚੰਗਾ ਕਰਮ ਕਰਦੇ
ਹਨ, ਜਿਵੇਂ ਧਰਮਾਤਮਾ ਲੋਕ ਹਨ, ਉਨ੍ਹਾਂ ਨੂੰ ਜੀਵਨ ਮੁਕਤ ਸਮਝਦੇ ਹਨ। ਬਾਕੀ ਕਰਮ ਬੰਧਨ ਤੋਂ ਮੁਕਤ
ਹੋ ਜਾਣਾ ਉਹ ਤਾਂ ਕੋਟਾਂ ਵਿੱਚੋ ਕੋਈ ਵਿਰਲਾ ਹੀ ਸਮਝਦੇ ਹਨ, ਹੁਣ ਇਹ ਹੈ ਉਨ੍ਹਾਂ ਦੀ ਆਪਣੀ ਮਤ।
ਲੇਕਿਨ ਅਸੀਂ ਤਾਂ ਪਰਮਾਤਮਾ ਦ੍ਵਾਰਾ ਜਾਣ ਚੁੱਕੇ ਹਾਂ ਕਿ ਜਦੋਂ ਤੱਕ ਮਨੁੱਖ ਪਹਿਲੇ ਵਿਕਾਰੀ ਕਰਮ
ਬੰਧਨ ਤੋਂ ਮੁਕਤ ਨਹੀਂ ਹੋਇਆ ਹੈ ਉਦੋਂ ਤੱਕ ਆਦਿ - ਮਧ - ਅੰਤ ਤੋਂ ਛੁੱਟ ਨਹੀਂ ਸਕਣਗੇ, ਤਾਂ ਇਸ
ਤੋਂ ਛੁੱਟਣਾ ਇਹ ਵੀ ਇੱਕ ਸਟੇਜ ਹੈ। ਤਾਂ ਵੀ ਜਦੋਂ ਪਹਿਲੇ ਈਸ਼ਵਰੀ ਨਾਲੇਜ ਨੂੰ ਧਾਰਨ ਕਰਨ ਤਾਂ ਹੀ
ਉਸ ਸਟੇਜ ਤੇ ਪਹੁੰਚ ਸਕਣ ਅਤੇ ਉਸ ਸਟੇਜ ਤੇ ਪਹੁੰਚਾਉਣ ਵਾਲਾ ਖੁਦ ਪ੍ਰਮਾਤਮਾ ਚਾਹੀਦਾ ਕਿਉਂਕਿ
ਮੁਕਤੀ ਜੀਵਨ ਮੁਕਤੀ ਦਿੰਦੇ ਉਹ ਹਨ, ਉਹ ਵੀ ਇੱਕ ਹੀ ਸਮੇਂ ਆਏ ਸਭ ਨੂੰ ਮੁਕਤੀ - ਜੀਵਨ - ਮੁਕਤੀ
ਦੇ ਦਿੰਦੇ ਹਨ। ਬਾਕੀ ਪਰਮਾਤਮਾ ਕੋਈ ਅਨੇਕ ਵਾਰੀ ਨਹੀਂ ਆਉਂਦੇ ਅਤੇ ਨਾ ਕਿ ਇਵੇਂ ਸਮਝੋ ਕਿ ਪਰਮਾਤਮਾ
ਹੀ ਸਭ ਅਵਤਾਰ ਧਾਰਨ ਕਰਦੇ ਹਨ। ਓਮ ਸ਼ਾਂਤੀ।
ਅਵਿਅਕਤ ਇਸ਼ਾਰੇ :- ਆਪਣੇ
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਮਨਸਾ - ਸੇਵਾ ਬੇਹੱਦ ਦੀ
ਸੇਵਾ ਹੈ। ਜਿਨਾਂ ਤੁਸੀਂ ਮਨਸਾ ਨਾਲ, ਵਾਣੀ ਤੋਂ ਖੁਦ ਸੈਂਪਲ ਬਣੋਗੇ, ਤਾਂ ਸੈਂਪਲ ਨੂੰ ਵੇਖ ਕੇ ਆਪੇ
ਹੀ ਆਕਰਸ਼ਿਤ ਹੋਣਗੇ। ਸਿਰਫ ਦ੍ਰਿੜ ਸੰਕਲਪ ਰੱਖੋ ਤਾਂ ਸਹਿਜ ਸੇਵਾ ਹੁੰਦੀ ਰਹੇਗੀ। ਜੇਕਰ ਵਾਣੀ ਦੇ
ਲਈ ਸਮੇਂ ਨਹੀਂ ਹੈ ਤਾਂ ਵ੍ਰਿਤੀ ਨਾਲ, ਮਨਸਾ ਸੇਵਾ ਨਾਲ ਪਰਿਵਰਤਨ ਕਰਨ ਦਾ ਸਮਾਂ ਤਾਂ ਹੈ ਨਾ। ਹੁਣ
ਸੇਵਾ ਦੇ ਸਿਵਾਏ ਸਮੇਂ ਗਵਾਉਣਾ ਨਹੀਂ ਹੈ। ਨਿਰੰਤਰ ਯੋਗੀ, ਨਿਰੰਤਰ ਸੇਵਾਦਾਰੀ ਬਣੋ। ਜੇਕਰ ਮਨਸਾ
ਸੇਵਾ ਕਰਨਾ ਨਹੀਂ ਆਉਂਦਾ ਤਾਂ ਆਪਣੇ ਸੰਪਰਕ ਨਾਲ, ਆਪਣੀ ਚਲਣ ਨਾਲ ਵੀ ਸੇਵਾ ਕਰ ਸਕਦੇ ਹੋ।