14.12.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਤੁਹਾਡੇ ਕੋਲ ਮਨਮਨਾਭਵ ਅਤੇ ਮੱਧਜੀਭਵ ਦੇ ਤਿੱਖੇ ਤੀਰ ਹਨ, ਇਨ੍ਹਾਂ ਤੀਰਾਂ ਨਾਲ ਤੁਸੀਂ ਮਾਇਆ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ"

ਪ੍ਰਸ਼ਨ:-
ਬੱਚਿਆਂ ਨੂੰ ਬਾਪ ਦੀ ਮਦਦ ਕਿਸ ਆਧਾਰ ਤੇ ਮਿਲਦੀ ਹੈ? ਬੱਚੇ ਬਾਪ ਦਾ ਸ਼ੁਕਰਾਨਾ ਕਿਸ ਰੂਪ ਵਿੱਚ ਮੰਨਦੇ ਹਨ?

ਉੱਤਰ:-
ਜੋ ਬੱਚੇ ਜਿਨਾਂ ਬਾਪ ਨੂੰ ਪਿਆਰ ਨਾਲ ਯਾਦ ਕਰਦੇ ਉਨਾਂ ਬਾਪ ਦੀ ਮਦਦ ਮਿਲਦੀ ਹੈ। ਪਿਆਰ ਨਾਲ ਗੱਲਾਂ ਕਰੋ। ਆਪਣਾ ਕਨੈਕਸ਼ਨ ਠੀਕ ਰੱਖੋ ਸ਼੍ਰੀਮਤ ਤੇ ਚਲਦੇ ਰਹੋ ਤਾਂ ਬਾਪ ਮਦਦ ਕਰਦਾ ਰਹੇਗਾ। ਬੱਚੇ ਬਾਪ ਦਾ ਸ਼ੁਕਰਾਨਾ ਮੰਨਦੇ, ਬਾਬਾ ਤੁਸੀਂ ਪਰਮਧਾਮ ਤੋਂ ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹੋ, ਤੁਹਾਡੇ ਤੋਂ ਸਾਨੂੰ ਕਿੰਨਾ ਸੁੱਖ ਮਿਲਦਾ ਹੈ। ਪਿਆਰ ਵਿੱਚ ਅਥਰੂ ਵੀ ਆ ਜਾਂਦੇ ਹਨ।

ਓਮ ਸ਼ਾਂਤੀ
ਬੱਚਿਆਂ ਨੂੰ ਸਭ ਤੋਂ ਪਿਆਰੇ ਹਨ ਮਾਂ-ਬਾਪ। ਅਤੇ ਮਾਂ-ਬਾਪ ਨੂੰ ਫਿਰ ਬੱਚੇ ਬੜੇ ਪਿਆਰੇ ਹਨ। ਹੁਣ ਬਾਪ ਜਿਸਨੂੰ ਤਵਮੇਵ ਮਾਤਾਸ਼ ਪਿਤਾ ਕਹਿੰਦੇ ਹਨ। ਲੌਕਿਕ ਮਾਂ-ਬਾਪ ਨੂੰ ਤਾਂ ਕੋਈ ਇਵੇਂ ਨਹੀਂ ਕਹਿ ਸਕਦੇ। ਇਹ ਮਹਿਮਾ ਹੈ ਜਰੂਰ, ਪਰ ਕਿਸਦੀ ਹੈ - ਇਹ ਕੋਈ ਜਾਣਦੇ ਨਹੀਂ ਹਨ। ਜੇਕਰ ਜਾਣਦੇ ਤਾਂ ਉੱਥੇ ਚਲੇ ਜਾਣ ਅਤੇ ਬਹੁਤਿਆਂ ਨੂੰ ਲੈ ਜਾਣ। ਪਰ ਡਰਾਮਾ ਦੀ ਭਾਵੀ ਹੀ ਇਵੇਂ ਦੀ ਹੈ। ਜਦੋਂ ਡਰਾਮਾ ਪੂਰਾ ਹੁੰਦਾ ਹੈ ਫਿਰ ਹੀ ਆਉਂਦੇ ਹਨ। ਅੱਗੇ ਮੂਵੀ ਨਾਟਕ ਹੁੰਦੇ ਸੀ, ਜਦੋ ਨਾਟਕ ਪੂਰਾ ਹੁੰਦਾ ਸੀ ਤਾਂ ਸਾਰੇ ਐਕਟਰਜ ਸਟੇਜ ਤੇ ਖੜੇ ਹੋ ਜਾਂਦੇ ਸੀ। ਇਹ ਵੀ ਬੇਹੱਦ ਦਾ ਵੱਡਾ ਨਾਟਕ ਹੈ। ਇਹ ਵੀ ਸਾਰਾ ਬੱਚਿਆਂ ਦੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ - ਸਤਿਯੁੱਗ, ਤ੍ਰੇਤਾ, ਦਵਾਪਰ, ਕਲਯੁੱਗ। ਇਹ ਸਾਰੀ ਸ੍ਰਿਸ਼ਟੀ ਦਾ ਚੱਕਰ ਹੈ। ਇਵੇ ਨਹੀਂ ਮੂਲਵਤਨ, ਸੂਖਸ਼ਮਵਤਨ ਵਿੱਚ ਚੱਕਰ ਫਿਰਦਾ ਹੈ। ਸ੍ਰਿਸ਼ਟੀ ਦਾ ਚੱਕਰ ਇੱਥੇ ਹੀ ਫਿਰਦਾ ਹੈ।

ਗਾਇਆ ਵੀ ਜਾਂਦਾ ਹੈ ਇੱਕਔਂਕਾਰ ਸਤਨਾਮ...ਇਹ ਮਹਿਮਾ ਕਿਸਦੀ ਹੈ? ਭਾਵੇ ਗ੍ਰੰਥ ਵਿੱਚ ਵੀ ਸਿੱਖ ਲੋਕ ਮਹਿਮਾ ਕਰਦੇ ਹਨ। ਗੁਰੂ ਨਾਨਕ ਵਾਚ… ਹੁਣ ਇੱਕਔਂਕਾਰ ਇਹ ਤਾਂ ਉਸ ਇੱਕ ਨਿਰਾਕਾਰ ਪਰਮਾਤਮਾ ਦੀ ਹੀ ਮਹਿਮਾ ਹੈ ਪਰ ਇਹ ਲੋਕ ਪਰਮਾਤਮਾ ਦੀ ਮਹਿਮਾ ਨੂੰ ਭੁੱਲ ਕੇ ਗੁਰੂ ਨਾਨਕ ਦੀ ਮਹਿਮਾ ਕਰਨ ਲੱਗ ਜਾਂਦੇ ਹਨ। ਸਤਿਗੁਰੂ ਵੀ ਨਾਨਕ ਨੂੰ ਸਮਝ ਲੈਂਦੇ ਹਨ। ਅਸਲ ਵਿੱਚ ਸ੍ਰਿਸ਼ਟੀ ਭਰ ਵਿੱਚ ਮਹਿਮਾ ਜੋ ਵੀ ਹੈ ਉਸ ਇੱਕ ਦੀ ਹੀ ਹੈ ਅਤੇ ਹੋਰ ਕਿਸੇ ਦੀ ਮਹਿਮਾ ਨਹੀਂ ਹੈ। ਹੁਣ ਦੇਖੋ ਬ੍ਰਹਮਾ ਵਿੱਚ ਜੇਕਰ ਬਾਬਾ ਦੀ ਪ੍ਰਵੇਸ਼ਤਾ ਨਹੀਂ ਹੁੰਦੀ ਤਾਂ ਇਹ ਕੌੜ੍ਹੀ ਦੇ ਮੁੱਲ। ਹੁਣ ਤੁਸੀਂ ਕੌੜ੍ਹੀ ਦੇ ਮੁੱਲ ਤੋਂ ਹੀਰੇ ਦੇ ਮੁੱਲ ਦੇ ਬਣ ਰਹੇ ਹੋ ਪਰਮਪਿਤਾ ਪਰਮਾਤਮਾ ਦੁਆਰਾ। ਹੁਣ ਹੈ ਪਤਿਤ ਦੁਨੀਆਂ, ਬ੍ਰਹਮਾ ਦੀ ਰਾਤ। ਪਤਿਤ ਦੁਨੀਆਂ ਵਿੱਚ ਬਾਪ ਆਉਂਦੇ ਹਨ ਅਤੇ ਜੋ ਉਸਨੂੰ ਪਹਿਚਾਣ ਲੈਂਦੇ ਹਨ ਉਹ ਉਨ੍ਹਾਂ ਤੇ ਕੁਰਬਾਨ ਜਾਂਦੇ ਹਨ। ਅੱਜ ਦੀ ਦੁਨੀਆਂ ਵਿੱਚ ਤਾਂ ਬੱਚੇ ਵੀ ਧੁੰਧਕਾਰੀ ਬਣ ਜਾਂਦੇ ਹਨ। ਦੇਵਤਾ ਕਿੰਨੇ ਚੰਗੇ ਸੀ, ਹੁਣ ਇਹ ਪੁਨਰਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਬਣ ਗਏ ਹਨ। ਸੰਨਿਆਸੀ ਵੀ ਪਹਿਲੇ ਬੜੇ ਚੰਗੇ ਸੀ, ਪਵਿੱਤਰ ਸੀ। ਭਾਰਤ ਨੂੰ ਮਦਦ ਦਿੰਦੇ ਸੀ। ਭਾਰਤ ਵਿੱਚ ਜੇਕਰ ਪਵਿੱਤਰਤਾ ਨਾ ਹੋਵੇ ਤਾਂ ਕਾਮ ਚਿਤਾ ਤੇ ਜਲ ਜਾਣ। ਸਤਿਯੁੱਗ ਵਿੱਚ ਕਾਮ ਕਟਾਰੀ ਹੁੰਦੀ ਨਹੀਂ। ਇਸ ਕਲਯੁੱਗ ਵਿੱਚ ਸਭ ਕਾਮ ਚਿਤਾ ਦੇ ਕੰਡਿਆਂ ਤੇ ਬੈਠੇ ਹੋਏ ਹਨ। ਸਤਿਯੁੱਗ ਵਿੱਚ ਤਾਂ ਇਵੇ ਨਹੀਂ ਕਹਾਂਗੇ। ਓਥੇ ਇਹ ਪੋਆਇਜਨ ਹੁੰਦਾ ਨਹੀਂ ਹੈ। ਕਹਿੰਦੇ ਹਨ ਨਾ ਅੰਮ੍ਰਿਤ ਛੱਡ ਕੇ ਵਿਸ਼ ਕਿਉਂ ਖਾਈਏ। ਵਿਕਾਰੀ ਨੂੰ ਹੀ ਪਤਿਤ ਕਿਹਾ ਜਾਂਦਾ ਹੈ। ਅੱਜਕਲ ਮਨੁੱਖ ਤਾਂ ਦੇਖੋ 10-12 ਬੱਚੇ ਪੈਦਾ ਕਰਦੇ ਰਹਿੰਦੇ ਹਨ। ਕੋਈ ਕਾਇਦਾ ਹੀ ਨਹੀਂ ਰਿਹਾ ਹੈ। ਸਤਿਯੁੱਗ ਵਿੱਚ ਜਦੋ ਬੱਚਾ ਪੈਦਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ ਸਾਕਸ਼ਾਤਕਾਰ ਹੁੰਦਾ ਹੈ। ਸ਼ਰੀਰ ਛੱਡਣ ਤੋਂ ਪਹਿਲਾਂ ਵੀ ਇਹ ਸਾਕਸ਼ਾਤਕਾਰ ਹੁੰਦਾ ਹੈ ਕਿ ਅਸੀਂ ਇਹ ਸ਼ਰੀਰ ਛੱਡ ਕੇ ਬੱਚਾ ਬਣਾਂਗਾ। ਅਤੇ ਇੱਕ ਬੱਚਾ ਹੀ ਹੁੰਦਾ ਹੈ, ਜ਼ਿਆਦਾ ਨਹੀਂ। ਲਾ ਮੁਜੀਬ ਚਲਦਾ ਹੈ। ਵਾਧਾ ਤਾਂ ਹੋਣਾ ਹੈ ਜਰੂਰ। ਪਰ ਓਥੇ ਵਿਕਾਰ ਹੁੰਦਾ ਨਹੀਂ ਹੈ। ਬੜੇ ਪੁੱਛਦੇ ਹਨ ਓਥੇ ਪੈਦਾਇਸ਼ ਕਿਵੇਂ ਹੁੰਦੀ ਹੈ? ਬੋਲਣਾ ਚਾਹੀਦਾ ਹੈ ਓਥੇ ਯੋਗਬਲ ਨਾਲ ਸਭ ਕੰਮ ਹੁੰਦਾ ਹੈ। ਯੋਗਬਲ ਨਾਲ ਹੀ ਅਸੀਂ ਸ੍ਰਿਸ਼ਟੀ ਦੀ ਰਾਜਾਈ ਲੈਂਦੇ ਹਾਂ। ਬਾਹੂਬਲ ਨਾਲ ਸ੍ਰਿਸ਼ਟੀ ਦੀ ਰਾਜਾਈ ਨਹੀਂ ਮਿਲਦੀ ਹੈ।

ਬਾਬਾ ਨੇ ਸਮਝਾਇਆ ਹੈ ਜੇਕਰ ਕ੍ਰਿਸ਼ਚਨ ਲੋਕ ਆਪਸ ਵਿੱਚ ਮਿਲ ਜਾਣ ਤਾਂ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਸਕਦੇ ਹਨ ਪਰ ਆਪਸ ਵਿੱਚ ਮਿਲਣਗੇ ਨਹੀਂ, ਲਾਅ ਨਹੀਂ ਕਹਿੰਦਾ, ਇਸਲਈ ਦੋ ਬਿੱਲੇ ਆਪਸ ਵਿੱਚ ਲੜਦੇ ਹਨ ਤਾਂ ਮੱਖਣ ਤੁਹਾਨੂੰ ਬੱਚਿਆਂ ਨੂੰ ਮਿਲ ਜਾਂਦਾ ਹੈ। ਸ਼੍ਰੀਕ੍ਰਿਸ਼ਨ ਦੇ ਮੁੱਖ ਵਿੱਚ ਮੱਖਣ ਦਿਖਾਇਆ ਹੈ। ਇਹ ਸਾਰੀ ਸ੍ਰਿਸ਼ਟੀ ਰੂਪੀ ਮੱਖਣ ਹੈ।

ਬੇਹੱਦ ਦਾ ਬਾਪ ਕਹਿੰਦੇ ਹਨ ਇਹ ਯੋਗਬੱਲ ਦੀ ਲੜਾਈ ਸ਼ਾਸਤਰਾਂ ਵਿੱਚ ਗਾਈ ਹੋਈ ਹੈ, ਬਾਹੂਬਲ ਦੀ ਨਹੀਂ। ਉਨ੍ਹਾਂ ਨੇ ਫਿਰ ਹਿੰਸਕ ਲੜਾਈ ਸ਼ਾਸਤਰਾਂ ਵਿੱਚ ਦਿਖਾ ਦਿੱਤੀ ਹੈ। ਉਨ੍ਹਾਂ ਦਾ ਆਪਣੇ ਨਾਲ ਕੋਈ ਸੰਬੰਧ ਨਹੀਂ। ਪਾਂਡਵਾਂ ਕੌਰਵਾਂ ਦੀ ਲੜਾਈ ਹੈ ਨਹੀਂ। ਇਹ ਅਨੇਕ ਧਰਮ 5 ਹਜ਼ਾਰ ਸਾਲ ਪਹਿਲਾਂ ਵੀ ਸੀ, ਜਿਹੜੇ ਆਪਸ ਵਿੱਚ ਲੜ ਕੇ ਵਿਨਾਸ਼ ਹੋਏ। ਪਾਂਡਵਾਂ ਨੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕੀਤੀ ਹੈ। ਇਹ ਹੈ ਯੋਗਬੱਲ, ਜਿਸਨਾਲ ਸ੍ਰਿਸ਼ਟੀ ਦਾ ਰਾਜ ਮਿਲਦਾ ਹੈ। ਮਾਇਆਜੀਤ-ਜਗਤਜੀਤ ਬਣਦੇ ਹਨ। ਸਤਿਯੁੱਗ ਵਿੱਚ ਮਾਇਆ ਰਾਵਣ ਹੁੰਦਾ ਨਹੀਂ। ਓਥੇ ਥੋੜੀ ਰਾਵਣ ਦਾ ਬੁੱਤ ਬਣਾਕੇ ਸਾੜਨਗੇ। ਬੁੱਤ(ਚਿੱਤਰ) ਕਿਵੇਂ-ਕਿਵੇਂ ਬਣਾਉਂਦੇ ਹਨ। ਇਵੇਂ ਦਾ ਕੋਈ ਦੈਤ ਜਾ ਅਸੁਰ ਹੁੰਦਾ ਨਹੀਂ ਹੈ। ਇਹ ਵੀ ਨਹੀਂ ਸਮਝਦੇ ਕਿ 5 ਵਿਕਾਰ ਔਰਤ ਦੇ ਹਨ ਅਤੇ 5 ਵਿਕਾਰ ਮਰਦ ਦੇ ਹਨ। ਉਨ੍ਹਾਂ ਨੂੰ ਮਿਲਾ ਕੇ 10 ਸਿਰ ਵਾਲਾ ਰਾਵਣ ਬਣਾ ਦਿੰਦੇ ਹਨ। ਜਿਵੇ ਵਿਸ਼ਨੂੰ ਨੂੰ ਵੀ 4 ਭੁਜਾਵਾਂ ਦਿੰਦੇ ਹਨ। ਮਨੁੱਖ ਤਾਂ ਇਹ ਕਾਮਨ ਗੱਲ ਵੀ ਸਮਝਦੇ ਨਹੀਂ ਹਨ। ਵੱਡਾ ਰਾਵਣ ਬਣਾ ਕੇ ਸਾੜਦੇ ਹਨ। ਮੋਸਟ ਬਿਲਵਡ ਬੱਚਿਆਂ ਨੂੰ ਵੀ ਹੁਣ ਬੇਹੱਦ ਦਾ ਬਾਪ ਸਮਝਾਉਂਦੇ ਹਨ। ਬਾਪ ਨੂੰ ਬੱਚੇ ਹਮੇਸ਼ਾ ਨੰਬਰਵਾਰ ਪਿਆਰੇ ਹੁੰਦੇ ਹਨ। ਕੋਈ ਤਾਂ ਮੋਸਟ ਬਿਲਵਰਡ ਵੀ ਹਨ ਅਤੇ ਕੋਈ ਘੱਟ ਪਿਆਰੇ ਵੀ ਹਨ। ਜਿੰਨਾਂ ਸਿੱਕੀਲਧਾ ਬੱਚਾ ਹੋਵੇਗਾ ਉਨ੍ਹਾਂ ਜ਼ਿਆਦਾ ਲਵ ਹੋਵੇਗਾ। ਇੱਥੇ ਵੀ ਜੋ ਸਰਵਿਸ ਕਰ ਤਿਆਰ ਰਹਿੰਦੇ ਹਨ, ਰਹਿਮਦਿਲ ਰਹਿੰਦੇ ਹਨ, ਉਹ ਪਿਆਰੇ ਲੱਗਦੇ ਹਨ। ਭਗਤੀ ਮਾਰਗ ਵਿੱਚ ਰਹਿਮ ਮੰਗਦੇ ਹਨ ਨਾ! ਖੁਦਾ ਰਹਿਮ ਕਰੋ। ਮਰਸੀ ਆਨ ਮੀ। ਪਰ ਡਰਾਮਾ ਨੂੰ ਕੋਈ ਜਾਣਦੇ ਨਹੀਂ ਹਨ। ਜਦੋ ਬਹੁਤ ਤਮੋਪ੍ਰਧਾਨ ਬਣ ਜਾਂਦੇ ਹਨ ਓਦੋ ਹੀ ਪ੍ਰੋਗਰਾਮ ਹੈ ਬਾਬਾ ਦੇ ਆਉਣ ਦਾ। ਇਵੇ ਨਹੀਂ, ਈਸ਼ਵਰ ਜੋ ਚਾਹੇ ਕਰ ਸਕਦੇ ਹਨ ਜਾਂ ਜਦੋ ਚਾਹੇ ਫਿਰ ਆ ਸਕਦੇ ਹਨ। ਜੇਕਰ ਇਵੇ ਦੀ ਸ਼ਕਤੀ ਹੁੰਦੀ ਤਾਂ ਫਿਰ ਇੰਨੀ ਗਾਲੀ ਕਿਉਂ ਮਿਲੇ? ਬਨਵਾਸ ਕਿਉਂ ਮਿਲੇ? ਇਹ ਗੱਲਾਂ ਬੜੀਆਂ ਗੁਪਤ ਹਨ। ਸ਼੍ਰੀਕ੍ਰਿਸ਼ਨ ਨੂੰ ਤਾਂ ਗਾਲੀ ਮਿਲ ਨਹੀਂ ਸਕਦੀ। ਕਹਿੰਦੇ ਹਨ ਭਗਵਾਨ ਇਹ ਨਹੀਂ ਕਰ ਸਕਦਾ! ਪਰ ਵਿਨਾਸ਼ ਤਾਂ ਹੋਣਾ ਹੀ ਹੈ ਫਿਰ ਬਚਾਉਣ ਦੀ ਗੱਲ ਹੀ ਨਹੀਂ। ਸਾਰਿਆਂ ਨੂੰ ਵਾਪਿਸ ਲੈ ਜਾਣਾ ਹੈ। ਸਥਾਪਨਾ ਵਿਨਾਸ਼ ਕਰਾਉਂਦੇ ਹਨ ਤਾਂ ਜਰੂਰ ਭਗਵਾਨ ਹੋਵੇਗਾ ਨਾ। ਪਰਮਪਿਤਾ ਪਰਮਾਤਮਾ ਸਥਾਪਨਾ ਕਰਦੇ ਹਨ, ਕਿਸਦੀ? ਮੁੱਖ ਗੱਲ ਇਹ ਪੁੱਛੋ ਕਿ ਇਹ ਗੀਤਾ ਦਾ ਭਗਵਾਨ ਕੌਣ? ਸਾਰੀ ਦੁਨੀਆਂ ਇਸ ਵਿੱਚ ਭਟਕੀ ਹੋਈ ਹੈ। ਉਨ੍ਹਾਂ ਨੇ ਤਾਂ ਮਨੁੱਖ ਦਾ ਨਾਮ ਪਾ ਦਿੱਤਾ ਹੈ। ਆਦਿ ਸਨਾਤਨ ਦੇਵੀ-ਦੇਵਤਾ ਧਰਮ ਦੀ ਸਥਾਪਨਾ ਤਾਂ ਭਗਵਾਨ ਬਗੈਰ ਕੋਈ ਕਰ ਨਹੀਂ ਸਕਦਾ ਹੈ। ਫਿਰ ਤੁਸੀਂ ਕਿਵੇਂ ਕਹਿੰਦੇ ਹੋ ਸ਼੍ਰੀਕ੍ਰਿਸ਼ਨ ਗੀਤਾ ਦਾ ਭਗਵਾਨ ਹੈ। ਵਿਨਾਸ਼ ਅਤੇ ਸਥਾਪਨਾ ਕਰਾਉਣਾ ਕਿਸਦਾ ਕੰਮ ਹੈ? ਗੀਤਾ ਦੇ ਭਗਵਾਨ ਨੂੰ ਭੁੱਲ ਗੀਤਾ ਨੂੰ ਹੀ ਖੰਡਨ ਕਰ ਦਿੱਤਾ ਹੈ। ਇਹ ਵੱਡੇ ਤੇ ਵੱਡੀ ਭੁੱਲ ਹੈ। ਦੂਜਾ ਫਿਰ ਜਗਨਨਾਥ ਪੂਰੀ ਵਿੱਚ ਦੇਵਤਾਵਾਂ ਦੇ ਬੜੇ ਗੰਦੇ ਚਿੱਤਰ ਬਣਾਏ ਹਨ। ਗੌਰਮੈਂਟ ਦੀ ਮਨਾ ਹੈ ਗੰਦੇ ਚਿੱਤਰ ਰੱਖਣ ਦੀ। ਤਾਂ ਇਸ ਤੇ ਸਮਝਾਉਣਾ ਚਾਹੀਦਾ ਹੈ। ਇਨ੍ਹਾਂ ਮੰਦਿਰਾਂ ਵਿੱਚ ਕੋਈ ਦੀ ਬੁੱਧੀ ਵਿੱਚ ਇਹ ਗੱਲਾਂ ਆਉਂਦੀਆਂ ਨਹੀਂ ਹਨ। ਇਹ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ।

ਦੇਖੋ, ਬੱਚੀਆਂ ਕਿੰਨਾ ਪ੍ਰਤਿਗਿਆ ਪੱਤਰ ਵੀ ਲਿਖਦੀਆਂ ਹਨ। ਖੂਨ ਨਾਲ ਵੀ ਲਿਖਦੀਆਂ ਹਨ। ਇੱਕ ਕਥਾ ਵੀ ਹੈ ਨਾ ਸ਼੍ਰੀਕ੍ਰਿਸ਼ਨ ਨੂੰ ਖੂਨ ਨਿਕਲਿਆ ਤੇ ਦਰੋਪਦੀ ਨੇ ਆਪਣਾ ਚੀਰ(ਦੁਪੱਟਾ)ਫਾੜ ਕੇ ਬੰਨ ਦਿੱਤਾ। ਇਹ ਲਵ ਹੈ ਨਾ। ਤੁਹਾਡਾ ਲਵ ਹੈ ਸ਼ਿਵਬਾਬਾ ਦੇ ਨਾਲ। ਇਨ੍ਹਾਂ (ਬ੍ਰਹਮਾ) ਦਾ ਖੂਨ ਨਿਕਲ ਸਕਦਾ ਹੈ, ਇਨ੍ਹਾਂ ਨੂੰ ਦੁੱਖ ਹੋ ਸਕਦਾ ਹੈ ਲੇਕਿਨ ਸ਼ਿਵਬਾਬਾ ਨੂੰ ਕਦੇ ਦੁੱਖ ਨਹੀਂ ਹੋ ਸਕਦਾ ਕਿਉਂਕਿ ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਸ਼੍ਰੀਕ੍ਰਿਸ਼ਨ ਨੂੰ ਜੇਕਰ ਕੁਝ ਲੱਗੇ ਤਾਂ ਦੁੱਖ ਹੋਵੇਗਾ ਨਾ। ਤਾਂ ਉਸਨੂੰ ਫਿਰ ਪਰਮਾਤਮਾ ਕਿਵੇਂ ਕਹਿ ਸਕਦੇ ਹਾਂ। ਬਾਬਾ ਕਹਿੰਦੇ ਹਨ ਮੈਂ ਤਾਂ ਦੁੱਖ ਸੁੱਖ ਤੋਂ ਨਿਆਰਾ ਹਾਂ। ਹਾਂ, ਬੱਚਿਆਂ ਨੂੰ ਆਕੇ ਸਦਾ ਸੁਖੀ ਬਣਾਉਂਦਾ ਹਾਂ। ਸਦਾ ਸ਼ਿਵ ਗਾਇਆ ਜਾਂਦਾ ਹੈ। ਸਦਾ ਸ਼ਿਵ, ਸੁੱਖ ਦੇਣ ਵਾਲਾ ਕਹਿੰਦੇ ਹਨ - ਮੇਰੇ ਮਿੱਠੇ ਮਿੱਠੇ ਸਿੱਕੀਲਧੇ ਬੱਚੇ ਜੋ ਸਪੂਤ ਹਨ, ਗਿਆਨ ਧਾਰਨ ਕਰ ਪਵਿੱਤਰ ਰਹਿੰਦੇ ਹਨ, ਸੱਚੇ ਯੋਗੀ ਅਤੇ ਗਿਆਨੀ ਰਹਿੰਦੇ ਹਨ, ਉਹ ਮੈਨੂੰ ਪਿਆਰੇ ਲੱਗਦੇ ਹਨ। ਲੌਕਿਕ ਬਾਪ ਦੇ ਕੋਲ ਵੀ ਕੋਈ ਚੰਗੇ, ਕੋਈ ਮਾੜੇ ਬੱਚੇ ਹੁੰਦੇ ਹਨ। ਕੋਈ ਕੁੱਲ ਨੂੰ ਕਲੰਕ ਲਗਾਉਣ ਵਾਲੇ ਨਿਕਲ ਪੈਂਦੇ ਹਨ। ਬੜੇ ਗੰਦੇ ਬਣ ਜਾਂਦੇ ਹਨ। ਇਥੇ ਵੀ ਇਵੇਂ ਹੀ ਹੈ। ਅਸ਼ਚਰਿਆਵੱਤ ਬੱਚਾ ਬਨੰਤੀ, ਸੁੰਨਤੀ, ਕਥੰਤੀ ਫਿਰ ਫਾਰਕਤੀ ਦੇਵੰਤੀ… ਇਸਲਈ ਹੀ ਨਿਸ਼ਚੈ ਪੱਤਰ ਲਿਖਵਾਇਆ ਜਾਂਦਾ ਹੈ। ਤਾਂ ਉਹ ਲਿਖਤ ਫਿਰ ਸਾਹਮਣੇ ਦਿੱਤੀ ਜਾਵੇਗੀ। ਬਲੱਡ ਨਾਲ ਵੀ ਲਿੱਖ ਕੇ ਦਿੰਦੇ ਹਨ। ਬਲੱਡ ਨਾਲ ਲਿੱਖ ਕੇ ਪ੍ਰਤਿਗਿਆ ਕਰਦੇ ਹਨ। ਅੱਜਕੱਲ ਤਾਂ ਕਸਮ ਵੀ ਉਠਵਾਂਦੇ ਹਨ। ਪਰ ਉਹ ਹੈ ਝੂਠਾ ਕਸਮ। ਈਸ਼ਵਰ ਨੂੰ ਹਾਜ਼ਿਰ ਨਾਜ਼ਿਰ ਜਾਣਨਾ ਮਤਲਬ ਇਹ ਵੀ ਈਸ਼ਵਰ ਹੈ, ਮੈਂ ਵੀ ਈਸ਼ਵਰ ਕਸਮ ਉਠਾਂਦਾ ਹਾਂ। ਬਾਪ ਕਹਿੰਦੇ ਹਨ ਹੁਣ ਤੁਸੀਂ ਪ੍ਰੈਕਟੀਕਲ ਵਿੱਚ ਹਾਜ਼ਿਰ ਨਾਜ਼ਿਰ ਜਾਣਦੇ ਹੋ। ਬਾਬਾ ਇਨ੍ਹਾਂ ਅੱਖਾਂ ਰੂਪੀ ਖਿੜਕੀਆਂ ਨਾਲ ਦੇਖਦੇ ਹਨ। ਇਹ ਪਰਾਇਆ ਸ਼ਰੀਰ ਹੈ। ਲੋਨ ਤੇ ਲਿਆ ਹੈ। ਬਾਬਾ ਕਿਰਾਏਦਾਰ ਹੈ। ਮਕਾਨ ਨੂੰ ਕੰਮ ਵਿੱਚ ਲਿਆ ਜਾਂਦਾ ਹੈ ਨਾ। ਤਾਂ ਬਾਬਾ ਕਹਿੰਦੇ ਹਨ ਮੈਂ ਇਹ ਤਨ ਕੰਮ ਵਿੱਚ ਲਿਆਂਦਾ ਹਾਂ। ਬਾਬਾ ਇਹਨਾਂ ਖਿੜਕੀਆਂ ਨਾਲ ਦੇਖਦੇ ਹਨ। ਹਾਜ਼ਿਰ-ਨਾਜ਼ਿਰ ਹੈ। ਆਤਮਾ ਜਰੂਰ ਆਰਗਨਸ ਤੋਂ ਹੀ ਕੰਮ ਲਵੇਗੀ ਨਾ। ਮੈਂ ਆਇਆ ਹਾਂ ਤਾਂ ਜਰੂਰ ਸੁਣਾਵਾਂਗਾ ਨਾ। ਆਰਗਨਸ ਯੂਜ਼ ਕਰਦੇ ਹਨ ਤਾਂ ਜਰੂਰ ਕਿਰਾਇਆ ਵੀ ਦੇਣਾ ਪਵੇਗਾ ਨਾ।

ਤੁਸੀਂ ਬੱਚੇ ਇਸ ਵੇਲੇ ਨਰਕ ਨੂੰ ਸਵਰਗ ਬਣਾਉਣ ਵਾਲੇ ਹੋ। ਤੁਸੀਂ ਰੋਸ਼ਨੀ ਦੇਣ ਵਾਲੇ ਹੋ, ਜਾਗ੍ਰਿਤ ਕਰਨ ਵਾਲੇ ਹੋ। ਹੋਰ ਤਾਂ ਸਭ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਪਏ ਹਨ। ਤੁਸੀਂ ਮਾਤਾਵਾਂ ਜਗਾਉਂਦੀ ਹੋ, ਸਵਰਗ ਦਾ ਮਾਲਿਕ ਬਣਾਉਂਦੀ ਹੋ। ਇਸ ਵਿੱਚ ਮੈਜਾਰਿਟੀ ਮਾਤਾਵਾਂ ਦੀ ਹੈ, ਇਸਲਈ ਵੰਦੇ ਮਾਤਰਮ ਕਿਹਾ ਜਾਂਦਾ ਹੈ। ਭੀਸ਼ਮ ਪਿਤਾਮਾਹ ਆਦਿ ਨੂੰ ਵੀ ਤੁਸੀਂ ਹੀ ਬਾਣ ਮਾਰੇ ਹਨ। ਮਨਮਨਾਭਵ-ਮੱਧਿਆਜੀਭਵ ਦਾ ਤੀਰ ਕਿੰਨਾ ਸਹਿਜ ਹੈ। ਇੰਨਾ ਤੀਰਾਂ ਨਾਲ ਤੁਸੀਂ ਮਾਇਆ ਤੇ ਜਿੱਤ ਪਾਉਂਦੇ ਹੋ। ਤੁਹਾਨੂੰ ਇੱਕ ਬਾਪ ਦੀ ਯਾਦ, ਇੱਕ ਦੀ

ਸ਼੍ਰੀਮਤ ਤੇ ਹੀ ਚਲਣਾ ਹੈ। ਬਾਪ ਤੁਹਾਨੂੰ ਇਵੇਂ ਦੇ ਸ੍ਰੇਸ਼ਠ ਕਰਮ ਕਰਨਾ ਸਿਖਾਉਂਦੇ ਹਨ, ਜੋ ਕਦੇ 21 ਜਨਮ ਕਰਮ ਕੁੱਟਣ ਦੀ ਲੋੜ ਨਹੀਂ ਨਾ ਪਵੇ। ਤੁਸੀਂ ਐਵਰਹੇਲਦੀ-ਐਵਰਵੇਲਦੀ ਬਣਦੇ ਹੋ। ਬਹੁਤ ਵਾਰੀ ਤੁਸੀਂ ਸਵਰਗ ਦੇ ਮਾਲਿਕ ਬਣੇ ਹੋ। ਰਾਜ ਲਿਆ ਅਤੇ ਫਿਰ ਗਵਾਇਆ ਹੈ। ਤੁਸੀਂ ਬ੍ਰਾਹਮਣ ਕੁਲਭੂਸ਼ਨ ਹੀ ਹੀਰੋ - ਹੀਰੋਇਨ ਦਾ ਪਾਰਟ ਵਜਾਉਂਦੇ ਹੋ। ਡਰਾਮਾ ਵਿੱਚ ਸਭ ਤੋਂ ਉੱਚਾ ਪਾਰਟ ਤੁਹਾਡਾ ਬੱਚਿਆਂ ਦਾ ਹੈ। ਤਾਂ ਇਵੇ ਦੇ ਉੱਚਾ ਬਣਾਉਣ ਵਾਲੇ ਬਾਪ ਨਾਲ ਬੜਾ ਲਵ ਚਾਹੀਦਾ ਹੈ। ਬਾਬਾ ਤੁਸੀਂ ਕਮਾਲ ਕਰਦੇ ਹੋ। ਨਾ ਮਨ, ਨਾ ਚਿੱਤ, ਸਾਨੂੰ ਥੋੜੀ ਪਤਾ ਹੈ, ਅਸੀਂ ਹੀ ਨਰਾਇਣ ਸੀ। ਬਾਬਾ ਕਹਿੰਦੇ ਹਨ ਤੁਸੀਂ ਸੋ ਨਾਰਾਇਣ ਅਥਵਾ ਸੋ ਲਕਸ਼ਮੀ ਦੇਵੀ - ਦੇਵਤਾ ਸੀ ਫੇਰ ਪੁਨਰਜਨਮ ਲੈਂਦੇ-ਲੈਂਦੇ ਅਸੁਰ ਬਣ ਗਏ ਹੋ। ਹੁਣ ਫਿਰ ਪੁਰਸ਼ਾਰਥ ਕਰ ਵਰਸਾ ਪਾਵੋ। ਜਿਨਾਂ ਜੋ ਪੁਰਸ਼ਾਰਥ ਕਰਦੇ ਹੋ, ਸਾਕਸ਼ਾਤਕਾਰ ਹੁੰਦਾ ਰਹਿੰਦਾ ਹੈ।

ਰਾਜਯੋਗ ਇੱਕ ਬਾਪ ਨੇ ਹੀ ਸਿਖਾਇਆ ਸੀ। ਸੱਚਾ-ਸੱਚਾ ਸਹਿਜ ਰਾਜਯੋਗ ਤਾਂ ਤੁਸੀਂ ਹੁਣ ਸਿਖਾ ਸਕਦੇ ਹੋ। ਤੁਹਾਡਾ ਫਰਜ ਹੈ ਬਾਪ ਦਾ ਪਰਿਚੈ ਸਭ ਨੂੰ ਦੇਣਾ। ਸਾਰੇ ਨਿਧਨਕੇ ਬਣ ਪਏ ਹਨ। ਇਹ ਗੱਲਾਂ ਵੀ ਕਲਪ ਪਹਿਲੇ ਵਾਲੇ ਕੋਟਾਂ ਵਿੱਚ ਕੋਈ ਹੀ ਸਮਝਣਗੇ। ਬਾਬਾ ਨੇ ਸਮਝਾਇਆ ਹੈ, ਸਾਰੀ ਦੁਨੀਆਂ ਵਿੱਚ ਮਹਾਨ ਮੂਰਖ ਦੇਖਣਾ ਹੋਵੇ ਤਾਂ ਇਥੇ ਦੇਖੋ। ਬਾਪ ਜਿਸ ਤੋਂ 21 ਜਨਮ ਦਾ ਵਰਸਾ ਮਿਲਦਾ ਹੈ, ਉਸਨੂੰ ਫਾਰਕਤੀ ਦੇ ਦਿੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਹੁਣ ਤੁਸੀਂ ਖੁੱਦ ਈਸ਼ਵਰ ਦੀ ਔਲਾਦ ਹੋ। ਫਿਰ ਦੇਵਤਾ, ਖੱਤਰੀ, ਵੈਸ਼, ਸ਼ੂਦਰ ਦੀ ਔਲਾਦ ਬਣਾਂਗੇ। ਹੁਣ ਆਸੁਰੀ ਔਲਾਦ ਤੋਂ ਇਸ਼ਵਰੀਏ ਸੰਤਾਨ ਬਣੇ ਹੋ। ਬਾਪ ਪਰਮਧਾਮ ਤੋਂ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ ਤਾਂ ਕਿੰਨਾ ਸ਼ੁਕਰੀਆ ਮਨਾਉਣਾ ਚਾਹੀਦਾ ਹੈ। ਭਗਤੀ ਮਾਰਗ ਵਿੱਚ ਵੀ ਸ਼ੁਕਰੀਆ ਕਰਦੇ ਰਹਿੰਦੇ ਹਨ। ਦੁੱਖ ਵਿੱਚ ਥੋੜੀ ਸ਼ੁਕਰੀਆ ਮੰਨਾਗੇ। ਹੁਣ ਤੁਹਾਨੂੰ ਕਿੰਨਾ ਸੁੱਖ ਮਿਲਦਾ ਹੈ ਤਾਂ ਬੜਾ ਲਵ ਹੋਣਾ ਚਾਹੀਦਾ ਹੈ। ਅਸੀਂ ਬਾਪ ਨਾਲ ਪਿਆਰ ਨਾਲ ਗੱਲ ਕਰਾਂਗੇ ਤਾਂ ਕਿਉਂ ਨਹੀਂ ਸੁਣਨਗੇ। ਕਨੈਕਸ਼ਨ ਹੈ ਨਾ। ਰਾਤ ਨੂੰ ਉੱਠ ਕੇ ਬਾਬਾ ਨਾਲ ਗੱਲ ਕਰਨੀ ਚਾਹੀਦੀ ਹੈ। ਬਾਬਾ ਆਪਣਾ ਅਨੁਭਵ ਦੱਸਦੇ ਰਹਿੰਦੇ ਹਨ। ਮੈਂ ਬੜਾ ਯਾਦ ਕਰਦਾ ਹਾਂ। ਬਾਬਾ ਦੀ ਯਾਦ ਵਿੱਚ ਅਥਰੂ ਵੀ ਆ ਜਾਂਦੇ ਹਨ। ਅਸੀਂ ਕੀ ਸੀ, ਬਾਬਾ ਨੇ ਕੀ ਬਣਾ ਦਿੱਤਾ ਹੈ - ਤੱਤਵਮ। ਤੁਸੀਂ ਵੀ ਇਹ ਬਣਦੇ ਹੋ। ਯੋਗ ਵਿੱਚ ਰਹਿਣ ਵਾਲਿਆਂ ਨੂੰ ਬਾਬਾ ਮਦਦ ਵੀ ਦਿੰਦੇ ਹਨ। ਆਪ ਹੀ ਅੱਖ ਖੁਲ ਜਾਵੇਗੀ। ਖਟੀਆ ਹਿੱਲ ਜਾਵੇਗੀ। ਬਾਬਾ ਬਹੁਤਿਆਂ ਨੂੰ ਉਠਾਉਂਦੇ ਹਨ। ਬੇਹੱਦ ਦਾ ਬਾਪ ਕਿੰਨਾ ਰਹਿਮ ਕਰਦੇ ਹਨ। ਤੁਸੀਂ ਇਥੇ ਕਿਉਂ ਆਏ ਹੋ? ਕਹਿੰਦੇ ਹੋ ਬਾਬਾ ਭਵਿੱਖ ਵਿੱਚ ਸ੍ਰੀ ਨਰਾਇਣ ਨੂੰ ਵਰਨ ਦੀ ਸਿੱਖਿਆ ਪਾਉਣ ਆਏ ਹਾਂ ਮਤਲਬ ਲਕਸ਼ਮੀ ਨੂੰ ਵਰਨ ਦੇ ਲਈ ਇਹ ਇਮਤਿਹਾਨ ਪਾਸ ਕਰ ਰਹੇ ਹੋ। ਕਿੰਨਾ ਵੰਡਰਫੁੱਲ ਸਕੂਲ ਹੈ। ਕਿੰਨੀਆਂ ਵੰਡਰਫੁੱਲ ਗੱਲਾਂ ਹਨ। ਵੱਡੇ ਤੇ ਵੱਡੀ ਯੂਨੀਵਰਸਿਟੀ ਹੈ। ਪਰ ਗਾਡਲੀ ਯੂਨੀਵਰਸਿਟੀ ਨਾਲ ਰੱਖਣ ਨਹੀਂ ਦਿੰਦੇ ਹਨ। ਇੱਕ ਦਿਨ ਜਰੂਰ ਮੰਨਣਗੇ। ਆਉਂਦੇ ਰਹਿਣਗੇ। ਕਹਿਣਗੇ ਬਰੋਬਰ ਕਿੰਨੀ ਵੱਡੀ ਯੂਨੀਵਰਸਿਟੀ ਹੈ। ਬਾਬਾ ਤੋਂ ਆਪਣੇ ਨੈਣਾ ਤੇ ਬਿਠਾ ਕੇ ਤੁਹਾਨੂੰ ਪੜਾਉਂਦੇ ਹਨ। ਕਹਿੰਦੇ ਹਨ ਤੁਹਾਨੂੰ ਸਵਰਗ ਵਿੱਚ ਪਹੁੰਚਾ ਦੇਣਗੇ। ਤਾਂ ਇਵੇਂ ਦੇ ਬਾਬਾ ਨਾਲ ਕਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਫਿਰ ਬਾਬਾ ਬਹੁਤ ਮਦਦ ਕਰਣਗੇ। ਜਿਨ੍ਹਾਂ ਦੇ ਗਲੇ ਘੁੱਟੇ ਹੋਏ ਹਨ, ਉਨ੍ਹਾਂ ਦਾ ਤਾਲਾ ਖੋਲ ਦੇਣਗੇ। ਰਾਤ ਨੂੰ ਯਾਦ ਕਰਨ ਨਾਲ ਬੜਾ ਮਜ਼ਾ ਆਵੇਗਾ। ਬਾਬਾ ਆਪਣਾ ਅਨੁਭਵ ਦੱਸਦੇ ਹਨ। ਮੈਂ ਕਿਵੇਂ ਦੀਆਂ ਗੱਲਾਂ ਕਰਦਾ ਹਾਂ, ਅੰਮ੍ਰਿਤਵੇਲੇ। ਬਾਪ ਬੱਚਿਆਂ ਨੂੰ ਸਮਝਾਂਦੇ ਹਨ ਖ਼ਬਰਦਾਰ ਰਹਿਣਾ। ਕੁੱਲ ਨੂੰ ਕਲੰਕਿਤ ਨਹੀਂ ਕਰਨਾ। 5 ਵਿਕਾਰ ਦਾਨ ਵਿੱਚ ਦੇ ਕੇ ਫਿਰ ਵਾਪਿਸ ਨਹੀਂ ਲੈਣਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦਾ ਪਿਆਰਾ ਬਣਨ ਦੇ ਲਈ ਰਹਿਮਦਿਲ ਬਣ ਸਰਵਿਸ ਤੇ ਤਿਆਰ ਰਹਿਣਾ ਹੈ। ਸਪੂਤ, ਆਗਿਆਕਾਰੀ ਬਣ ਸੱਚਾ ਯੋਗੀ ਜਾਂ ਗਿਆਨੀ ਬਣਨਾ ਹੈ।

2. ਅੰਮ੍ਰਿਤਵੇਲੇ ਉੱਠ ਬਾਪ ਨਾਲ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨੀਆਂ ਹਨ, ਬਾਪ ਦਾ ਸ਼ੁਕਰਾਨਾ ਮੰਨਨਾ ਹੈ। ਬਾਪ ਦੀ ਮਦਦ ਦਾ ਅਨੁਭਵ ਕਰਨ ਦੇ ਲਈ ਮੋਸਟ ਬਿਲਵਰਡ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ।

ਵਰਦਾਨ:-
ਸਦਾ ਉਮੰਗ -ਉਤਸ਼ਾਹ ਵਿੱਚ ਰਹਿ ਮਨ ਤੋਂ ਖੁਸ਼ੀ ਦੇ ਗੀਤ ਗਾਉਣ ਵਾਲੇ ਅਵਿਨਾਸ਼ੀ ਖੁਸ਼ਨਸੀਬ ਭਵ

ਤੁਸੀਂ ਖੁਸ਼ਨਸੀਬ ਬੱਚੇ ਅਵਿਨਾਸ਼ੀ ਵਿਧੀ ਨਾਲ ਅਵਿਨਾਸ਼ੀ ਸਿੱਧੀਆਂ ਪ੍ਰਾਪਤ ਕਰਦੇ ਹੋ। ਤੁਹਾਡੇ ਮਨ ਤੋਂ ਸਦਾ ਵਾਹ -ਵਾਹ ਦੀ ਖੁਸ਼ੀ ਦੇ ਗੀਤ ਵੱਜਦੇ ਰਹਿੰਦੇ ਹਨ। ਵਾਹ ਬਾਬਾ! ਵਾਹ ਤਕਦੀਰ! ਵਾਹ ਮਿੱਠਾ ਪਰਿਵਾਰ! ਵਾਹ ਸ਼੍ਰੇਸ਼ਠ ਸੰਗਮ ਦਾ ਸੁਹਾਵਣਾ ਸਮਾਂ! ਹਰ ਕਰਮ ਵਾਹ -ਵਾਹ ਹੈ ਇਸਲਈ ਤੁਸੀਂ ਅਵਿਨਾਸ਼ੀ ਖੁਸ਼ਨਸੀਬ ਹੋ। ਤੁਹਾਡੇ ਮਨ ਵਿੱਚ ਕਦੀ ਵਾਈ, ਆਈ (ਕਿਉਂ, ਮੈਂ) ਨਹੀਂ ਆ ਸਕਦਾ। ਵਾਈ ਦੇ ਬਜਾਏ ਵਾਹ -ਵਾਹ ਅਤੇ ਆਈ ਦੇ ਬਜਾਏ ਬਾਬਾ -ਬਾਬਾ ਸ਼ਬਦ ਹੀ ਆਉਂਦਾ ਹੈ।

ਸਲੋਗਨ:-
ਜੋ ਸੰਕਲਪ ਕਰਦੇ ਹੋ ਉਸਨੂੰ ਅਵਿਨਾਸ਼ੀ ਗੌਰਮਿੰਟ ਦੀ ਸਟੈਂਪ ਲਗਾ ਦਵੋ ਤਾਂ ਅਟਲ ਰਹੋਂਗੇ।