14.12.25 Avyakt Bapdada Punjabi Murli
18.02.2008 Om Shanti Madhuban
“ ਵਿਸ਼ਵ ਪਰਿਵਰਤਨ ਦੇ ਲਈ
ਸ਼ਾਂਤੀ ਦੀ ਸ਼ਕਤੀ ਦਾ ਪਯੋਗ ਕਰੋ ”
ਅੱਜ ਬਾਪਦਾਦਾ ਆਪਣੇ
ਵਿਸ਼ਵ ਪਰਿਵਰਤਕ ਬਾਪ ਦੀ ਆਸ਼ਾਵਾਂ ਦੇ ਦੀਪਕ ਬੱਚਿਆਂ ਨੂੰ ਚਾਰੋਂ ਪਾਸੇ ਦੇਖ ਹਰਸ਼ਿਤ ਹੋ ਰਹੇ ਹਨ।
ਬਾਪਦਾਦਾ ਜਾਣਦੇ ਹਨ ਕੀ ਬੱਚਿਆਂ ਦਾ ਬਾਪਦਾਦਾ ਨਾਲ ਅਤਿ ਅਤਿ ਅਤਿ ਪਿਆਰ ਹੈ ਅਤੇ ਬਾਪਦਾਦਾ ਦਾ ਵੀ
ਹਰ ਬੱਚੇ ਦੇ ਨਾਲ ਪਦਮਗੁਣਾ ਤੋਂ ਵੀ ਜ਼ਿਆਦਾ ਪਿਆਰ ਹੈ ਅਤੇ ਇਹ ਪਿਆਰ ਤਾਂ ਇਸ ਸੰਗਮਯੁਗ ਵਿੱਚ ਮਿਲਣਾ
ਹੀ ਹੈ। ਬਾਪਦਾਦਾ ਜਾਣਦੇ ਹਨ ਜਿਵੇਂ -ਜਿਵੇਂ ਸਮੇਂ ਸਮੀਪ ਆ ਰਿਹਾ ਹੈ ਉਸੀ ਪ੍ਰਮਾਣ ਹਰ ਇੱਕ ਬੱਚੇ
ਦੇ ਦਿਲ ਵਿੱਚ ਇਹ ਸੰਕਲਪ, ਇਹ ਉਮੰਗ -ਉਤਸ਼ਾਹ ਹੈ ਕਿ ਹਾਲੇ ਕੁਝ ਕਰਨਾ ਹੀ ਹੈ ਕਿਉਂਕਿ ਦੇਖ ਰਹੇ ਹੋ
ਕਿ ਅੱਜ ਦੀ ਤਿੰਨੋ ਸਤਾਵਾਂ ਅਤਿ ਹਲਚਲ ਵਿੱਚ ਹਨ। ਭਾਵੇਂ ਧਰਮ ਸਤਾ, ਭਾਵੇਂ ਰਾਜ ਸਤਾ, ਭਾਵੇਂ
ਸਾਇੰਸ ਦੀ ਸਤਾ, ਸਾਇੰਸ ਵੀ ਹੁਣ ਪ੍ਰਕ੍ਰਿਤੀ ਨੂੰ ਅਸਲ ਰੂਪ ਵਿੱਚ ਚਲਾ ਨਹੀਂ ਸਕਦੀ। ਇਹ ਹੀ ਕਹਿੰਦੇ
ਹਨ, ਹੋਣਾ ਹੀ ਹੈ ਕਿਉਂਕਿ ਸਾਇੰਸ ਦੀ ਸਤਾ ਪ੍ਰਕ੍ਰਿਤੀ ਦਵਾਰਾ ਕੰਮ ਕਰਦੀ ਹੈ। ਤਾਂ ਸਾਇੰਸ ਦੇ
ਸਾਧਨ ਹੁੰਦੇ, ਕੋਸ਼ਿਸ਼ ਕਰਦੇ ਵੀ ਪ੍ਰਕ੍ਰਿਤੀ ਹਾਲੇ ਕੰਟਰੋਲ ਵਿੱਚ ਨਹੀਂ ਹੈ ਅਤੇ ਅੱਗੇ ਚਲਕੇ ਇਹ
ਪ੍ਰਕ੍ਰਿਤੀ ਦੇ ਖੇਲ ਹੋਰ ਵੀ ਵੱਧਦੇ ਜਾਣਗੇ ਕਿਉਂਕਿ ਪ੍ਰਕ੍ਰਿਤੀ ਵਿੱਚ ਵੀ ਹੁਣ ਆਦਿ ਸਮੇਂ ਦੀ ਸ਼ਕਤੀ
ਨਹੀਂ ਰਹੀ ਹੈ। ਅਜਿਹੇ ਸਮੇਂ ਤੇ ਹੁਣ ਸੋਚੋ, ਹੁਣ ਕਿਹੜੀ ਸਤਾ ਪਰਿਵਰਤਨ ਕਰ ਸਕਦੀ ਹੈ? ਇਹ
ਸਾਈਲੈਂਸ ਦੀ ਸ਼ਕਤੀ ਹੀ ਵਿਸ਼ਵ ਪਰਿਵਰਤਨ ਕਰੇਗੀ। ਤਾਂ ਚਾਰੋਂ ਪਾਸੇ ਦੀ ਹਲਚਲ ਮਿਟਾਉਣ ਵਾਲੇ ਕੌਣ ਹਨ?
ਜਾਣਦੇ ਹੋ ਨਾ! ਇਹ ਸਿਵਾਏ ਪਰਮਾਤਮ ਪਾਲਣਾ ਦੇ ਅਧਿਕਾਰੀ ਆਤਮਾ ਦੇ ਹੋਰ ਕੋਈ ਨਹੀਂ ਕਰ ਸਕਦਾ। ਤਾਂ
ਤੁਸੀਂ ਸਭ ਨੂੰ ਇਹ ਉਮੰਗ -ਉਤਸ਼ਾਹ ਹੈ ਕਿ ਅਸੀਂ ਹੀ ਬ੍ਰਾਹਮਣ ਆਤਮਾਵਾਂ ਬਾਪਦਾਦਾ ਦੇ ਨਾਲ ਵੀ ਹਾਂ
ਅਤੇ ਪਰਿਵਰਤਨ ਦੇ ਕੰਮ ਦੇ ਸਾਥੀ ਵੀ ਹਾਂ।
ਬਾਪਦਾਦਾ ਨੇ ਵਿਸ਼ੇਸ਼
ਅੰਮ੍ਰਿਤਵੇਲੇ ਅਤੇ ਸਾਰੇ ਦਿਨ ਵਿੱਚ ਚਲਦੇ ਹੋਏ ਵੀ ਦੇਖਿਆ ਹੈ ਕਿ ਜਿਨਾਂ ਦੁਨੀਆਂ ਵਿੱਚ ਤਿੰਨਾਂ
ਸਤਾਵਾਂ ਦੀ ਹਲਚਲ ਹੈ ਓਨਾ ਤੁਸੀਂ ਸ਼ਾਂਤੀ ਦੀ ਦੇਵੀਆਂ, ਸ਼ਾਂਤੀ ਦੇ ਦੇਵਾਤਿਆਂ ਨੂੰ ਜੋ ਸ਼ਕਤੀਸ਼ਾਲੀ
ਸ਼ਾਂਤੀ ਦੀ ਸ਼ਕਤੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਉਸਵਿਚ ਹਾਲੇ ਕਮੀ ਹੈ। ਤਾਂ ਬਾਪਦਾਦਾ ਸਭ ਬੱਚਿਆਂ
ਨੂੰ ਇਹ ਉਮੰਗ ਦਵਾ ਰਹੇ ਹਨ। ਸੇਵਾ ਦੇ ਸ਼ੇਤਰ ਵਿੱਚ ਤਾਂ ਆਵਾਜ਼ ਚੰਗਾ ਫੈਲਾ ਰਹੇ ਹੋ, ਪਰ ਸਾਈਲੈਂਸ
ਦੀ ਸ਼ਕਤੀ ਨੂੰ ਚਾਰੋਂ ਪਾਸੇ ਫੈਲਾਓ। ਅੱਜ ਬਾਰ -ਬਾਰ ਖਾਂਸੀ ਆ ਰਹੀ ਹੈ) ਬਾਜਾ ਖ਼ਰਾਬ ਹੈ ਫਿਰ ਵੀ
ਬਾਪਦਾਦਾ ਬੱਚਿਆਂ ਨੂੰ ਮਿਲਣ ਦੇ ਬਿਨਾਂ ਤ ਰਹਿ ਨਹੀਂ ਸਕਦੇ ਅਤੇ ਬੱਚੇ ਵੀ ਰਹਿ ਨਹੀਂ ਸਕਦੇ। ਤਾਂ
ਬਾਪਦਾਦਾ ਇਹ ਵਿਸ਼ੇਸ਼ ਇਸ਼ਾਰਾ ਦੇ ਰਹੇ ਹਨ ਕਿ ਹੁਣ ਸ਼ਾਂਤੀ ਦੀ ਸ਼ਕਤੀ ਦੇ ਵਾਈਬ੍ਰੇਸ਼ਨ ਚਾਰੋਂ ਪਾਸੇ
ਫੈਲਾਓ।
ਹੁਣ ਵਿਸ਼ੇਸ਼ ਬ੍ਰਹਮਾ ਬਾਪ
ਅਤੇ ਜਗਦੰਬਾ ਨੂੰ ਦੇਖਿਆ ਕਿ ਖੁਦ ਆਦਿ ਦੇਵ ਹੁੰਦੇ ਸ਼ਾਂਤੀ ਦੀ ਸ਼ਕਤੀ ਦਾ ਕਿੰਨਾ ਗੁਪਤ ਪੁਰਸ਼ਾਰਥ
ਕੀਤਾ। ਤੁਹਾਡੀ ਦਾਦੀ ਨੇ ਕਰਮਾਤੀਤ ਬਣਨ ਦੇ ਲਈ ਇਸੀ ਗੱਲ ਨੂੰ ਕਿੰਨਾ ਪੱਕਾ ਕੀਤਾ। ਜਿੰਮੇਵਾਰੀ
ਹੁੰਦੇ, ਸੇਵਾ ਦਾ ਪਲੈਨ ਬਣਾਉਂਦੇ ਸ਼ਾਂਤੀ ਦੀ ਸ਼ਕਤੀ ਜਮਾਂ ਕੀਤੀ (ਖਾਂਸੀ ਬਾਰ -ਬਾਰ ਆ ਰਹੀ ਹੈ)
ਬਾਜਾ ਕਿੰਨਾ ਵੀ ਖ਼ਰਾਬ ਹੋਵੇ ਪਰ ਬਾਪਦਾਦਾ ਦਾ ਪਿਆਰ ਹੈ! ਤਾਂ ਸੇਵਾ ਦੀ ਜਿੰਮੇਵਾਰੀ ਕਿੰਨੀ ਵੀ
ਵੱਡੀ ਹੋਵੇ ਪਰ ਸੇਵਾ ਦੀ ਸਫ਼ਲਤਾ ਦਾ ਪ੍ਰਤੱਖਫਲ ਸ਼ਾਤੀ ਦੀ ਸ਼ਕਤੀ ਦੇ ਬਿਨਾਂ, ਜਿਨਾਂ ਚਾਹੁੰਦੇ ਹੋ
ਓਨਾ ਨਹੀਂ ਨਿਕਲ ਸਕਦਾ ਅਤੇ ਆਪਣੇ ਲਈ ਸਾਰੇ ਕਲਪ ਦੀ ਪ੍ਰਾਲਬੱਧ ਨੂੰ ਵੀ ਸਾਈਲੈਂਸ ਦੀ ਸ਼ਕਤੀ ਨਾਲ
ਹੀ ਬਣਾ ਸਕਦੇ ਹਨ। ਇਸਦੇ ਲਈ ਹੁਣ ਹਰ ਇੱਕ ਨੂੰ ਖੁਦ ਦੇ ਪ੍ਰਤੀ, ਸਾਰੇ ਕਲਪ ਦੀ ਪ੍ਰਾਲਬੱਧ ਰਾਜ ਦੀ
ਅਤੇ ਪੂਜਯ ਦੀ ਇਕੱਠਾ ਕਰਨ ਦੇ ਲਈ ਹੁਣੇ ਹੀ ਸਮੇਂ ਹੈ ਕਿਉਕਿ ਸਮੇਂ ਨਾਜ਼ੁਕ ਆਉਣਾ ਹੀ ਹੈ। ਅਜਿਹੇ
ਸਮੇਂ ਤੇ ਸ਼ਾਤੀ ਦੀ ਸ਼ਕਤੀ ਦਵਾਰਾ ਟਚਿੰਗ ਪਾਵਰ ਕੈਚਿੰਗ ਪਾਵਰ ਬਹੁਤ ਜ਼ਰੂਰੀ ਹੋਵੇਗੀ। ਅਜਿਹੇ ਸਮਾਂ
ਆਏਗਾ ਜੋ ਇਹ ਸਾਧਨ ਕੁਝ ਨਹੀਂ ਕਰ ਸਕਣਗੇ, ਸਿਰਫ਼ ਅਧਯਾਤਮਿਕ ਬਲ, ਬਾਪਦਾਦਾ ਦੇ ਡਾਇਰੈਕਸ਼ਨ ਦੀ
ਟਚਿੰਗ ਕੰਮ ਕਰਾ ਸਕੇਗੀ। ਤਾਂ ਆਪਣੇ ਨੂੰ ਚੈਕ ਕਰੋ - ਬਾਪਦਾਦਾ ਦੀ ਅਜਿਹੇ ਸਮੇਂ ਵਿੱਚ ਮਨ ਅਤੇ
ਬੁੱਧੀ ਦੀ ਟਚਿੰਗ ਆ ਸਕੇਗੀ? ਇਸਵਿੱਚ ਬਹੁਤਕਾਲ ਦਾ ਅਭਿਆਸ ਚਾਹੀਦਾ ਹੈ, ਇਸਦਾ ਸਾਧਨ ਹੈ ਮਨ ਬੁੱਧੀ
ਸਦਾ ਦੀ ਕਦੀ ਕਦੀ ਨਹੀਂ, ਸਦਾ ਕਲੀਨ ਅਤੇ ਕਲੀਅਰ ਚਾਹੀਦੀ ਹੈ। ਹੁਣ ਰਿਹਰਸਲ ਵੱਧਦੀ ਜਾਏਗੀ ਅਤੇ
ਸੈਕਿੰਡ ਵਿੱਚ ਰਿਅਲ ਹੋ ਜਾਏਗੀ। ਜ਼ਰਾ ਵੀ ਜੇਕਰ ਮਨ ਵਿੱਚ ਬੁੱਧੀ ਵਿੱਚ ਕਿਸੇ ਵੀ ਆਤਮਾ ਦੇ ਪ੍ਰਤੀ
ਕਿਸੇ ਵੀ ਕੰਮ ਦੇ ਪ੍ਰਤੀ, ਕਿਸੇ ਵੀ ਸਾਥੀ ਸਹਿਯੋਗੀ ਦੇ ਪ੍ਰਤੀ ਜ਼ਰਾ ਵੀ ਨੇਗਟਿਵ ਹੋਵੇਗਾ ਤਾਂ ਉਸਨੂੰ
ਕਲੀਨ ਅਤੇ ਕਲੀਅਰ ਨਹੀਂ ਕਿਹਾ ਜਾਏਗਾ ਇਸਲਈ ਬਾਪਦਾਦਾ ਇਹ ਅਟੇੰਸ਼ਨ ਖਿਚਵਾ ਰਿਹਾ ਹੈ। ਸਾਰੇ ਦਿਨ
ਵਿੱਚ ਚੈਕ ਕਰੋ - ਸਾਈਲੈਂਸ ਪਾਵਰ ਕਿੰਨਾ ਜਮਾਂ ਕੀਤੀ? ਸੇਵਾ ਕਰਦੇ ਵੀ ਸਾਈਲੈਂਸ ਦੀ ਸ਼ਕਤੀ ਜੇਕਰ
ਵਾਣੀ ਵਿੱਚ ਨਹੀਂ ਹੈ ਤਾਂ ਪ੍ਰਤੱਖ ਫਲ ਸਫ਼ਲਤਾ ਜਿਨਾਂ ਚਾਹੁੰਦੇ ਹੋ ਓਨਾ ਨਹੀਂ ਹੋਵੇਗੀ। ਮਿਹਨਤ
ਜ਼ਿਆਦਾ ਹੈ ਫ਼ਲ ਘੱਟ। ਸੇਵਾ ਕਰੋ ਪਰ ਸ਼ਾਤੀ ਦੀ ਸ਼ਕਤੀ ਸੰਪੰਨ ਸੇਵਾ ਕਰੋ। ਉਸਵਿੱਚ ਜਿੰਨੀ ਰਿਜ਼ਲਟ
ਚਾਹੁੰਦੇ ਹੋ ਉਸਤੋਂ ਅਧਿਕ ਮਿਲੇਗੀ। ਬਾਰ -ਬਾਰ ਚੈਕ ਕਰੋ। ਬਾਕੀ ਬਾਪਦਾਦਾ ਨੂੰ ਖੁਸ਼ੀ ਹੈ ਕਿ
ਪ੍ਰਤੀਦਿਨ ਜੋ ਵੀ ਜਿੱਥੇ ਵੀ ਸੇਵਾ ਕਰ ਰਹੇ ਹਨ ਉਹ ਚੰਗੀ ਕਰ ਰਹੇ ਹਨ ਪਰ ਖੁਦ ਪ੍ਰਤੀ ਸ਼ਾਂਤੀ ਦੀ
ਸ਼ਕਤੀ ਜਮਾਂ ਕਰਨ ਦਾ, ਪਰਿਵਰਤਨ ਕਰਨ ਦਾ ਹੋਰ ਅਟੇੰਸ਼ਨ।
ਹਾਲੇ ਸਾਰੀ ਦੁਨੀਆਂ ਲੱਭ
ਰਹੀ ਹੈ ਕਿ ਆਖਿਰ ਵਿਸ਼ਵ ਪਰਿਵਰਤਕ ਨਿਮਿਤ ਕੌਣ ਬਣਦਾ ਹੈ! ਕਿਉਂਕਿ ਦਿਨ ਪ੍ਰਤੀਦਿਨ ਦੁੱਖ ਅਤੇ
ਅਸ਼ਾਂਤੀ ਵੱਧ ਰਹੀ ਹੈ ਅਤੇ ਵੱਧਣੀ ਹੀ ਹੈ। ਤਾਂ ਭਗਤ ਆਪਣੇ ਇਸ਼ਟ ਨੂੰ ਯਾਦ ਕਰ ਰਹੇ ਹਨ, ਕੋਈ ਅਤਿ
ਵਿੱਚ ਜਾਕੇ ਪ੍ਰੇਸ਼ਾਨੀ ਵਿੱਚ ਜੀ ਰਹੇ ਹਨ। ਧਰਮ ਗੁਰੂਆਂ ਵਲ ਨਜ਼ਰ ਘੁੰਮਾ ਰਹੇ ਹਨ ਅਤੇ ਸਾਇੰਸ ਵਾਲੇ
ਵੀ ਹਾਲੇ ਇਹ ਸੋਚ ਰਹੇ ਹਨ -ਕਿਵੇਂ ਕਰੀਏ, ਕਦੋਂ ਤੱਕ ਹੋਵੇਗਾ! ਤਾਂ ਇਹਨਾਂ ਸਭਨੂੰ ਜਵਾਬ ਦੇਣ ਵਾਲਾ
ਕੌਣ? ਸਭਦੀ ਦਿਲ ਵਿੱਚ ਇਹ ਹੀ ਪੁਕਾਰ ਹੈ ਕਿ ਆਖਿਰ ਵੀ ਗੋਲਡਨ ਮਾਰਨਿਗ ਕਦੋਂ ਆਉਣੀ ਹੈ। ਤਾਂ ਤੁਸੀਂ
ਸਭ ਲਿਆਉਣ ਵਾਲੇ ਹੋ ਨਾਂ! ਹੱਥ ਉਠਾਓ ਜੋ ਸਮਝਦੇ ਹਨ ਕਿ ਅਸੀਂ ਨਿਮਿਤ ਹਾਂ? ਨਿਮਿਤ ਹੋ? (ਸਭ ਨੇ
ਹੱਥ ਉਠਾਇਆ) ਅੱਛਾ। ਐਨੇ ਸਾਰੇ ਨਿਮਿਤ ਹਨ ਤਾਂ ਕਿੰਨਾ ਸਮੇਂ ਵਿੱਚ ਹੋਣਾ ਚਾਹੀਦਾ ਹੈ! ਤੁਸੀਂ ਸਭ
ਵੀ ਖੁਸ਼ ਹੋ ਜਾਂਦੇ ਹੋ ਅਤੇ ਬਾਪਦਾਦਾ ਵੀ ਖੁਸ਼ ਹੋ ਜਾਂਦੇ ਹਨ। ਦੇਖੋ, ਇਹ ਗੋਲਡਨ ਚਾਂਸ ਹਰ ਇੱਕ
ਨੂੰ ਗੋਲਡਨ ਸਮੇਂ ਪ੍ਰਮਾਣ ਪ੍ਰਾਪਤ ਹੋਇਆ ਹੈ।
ਹਾਲੇ ਆਪਸ ਵਿੱਚ ਜਿਵੇਂ
ਸਰਵਿਸ ਦੀ ਮੀਟਿੰਗ ਕਰਦੇ ਹੋ, ਪ੍ਰੋਬਲਮ ਹਲ ਕਰਨ ਦੇ ਲਈ ਵੀ ਮਿਟਿੰਗ ਕਰਦੇ ਹੋ ਨਾ। ਇਵੇਂ ਇਹ
ਮੀਟਿੰਗ ਕਰੋ, ਇਹ ਪਲੈਨ ਬਣਾਓ। ਯਾਦ ਅਤੇ ਸੇਵਾ। ਯਾਦ ਦਾ ਅਰਥ ਹੈ ਸ਼ਾਂਤੀ ਦੀ ਪਾਵਰ ਅਤੇ ਉਹ
ਪ੍ਰਾਪਤ ਹੋਵੇਗੀ, ਜਦੋਂ ਤੁਸੀਂ ਟਾਪ ਦੀ ਸਟੇਜ ਤੇ ਹੋਵੋਂਗੇ। ਜਿਵੇਂ ਕੋਈ ਟਾਪ ਸਥਾਨ ਤੇ ਹੁੰਦਾ ਹੈ
ਨਾ ਤਾਂ ਉੱਥੇ ਖੜੇ ਹੋ ਜਾਓ ਤਾਂ ਕਿੰਨਾ ਸਾਰਾ ਸਪਸ਼ਟ ਦਿਖਾਈ ਦਿੰਦਾ ਹੈ। ਇਵੇਂ ਟਾਪ ਦੀ ਸਟੇਜ, ਸਭਤੋਂ
ਟਾਪ ਕੀ ਹੈ? ਪਰਮਧਾਮ। ਬਾਪਦਾਦਾ ਕਹਿੰਦੇ ਹਨ ਸੇਵਾ ਦੀ ਅਤੇ ਫਿਰ ਟਾਪ ਦੀ ਸ੍ਟੇਜ ਤੇ ਬਾਪ ਦੇ ਨਾਲ
ਆਕੇ ਬੈਠ ਜਾਓ। ਜਿਵੇਂ ਥੱਕ ਜਾਂਦੇ ਹੋ ਨਾ ਤਾਂ 5 ਮਿੰਟ ਵੀ ਕਿੱਥੇ ਸ਼ਾਂਤੀ ਨਾਲ ਬੈਠ ਜਾਂਦੇ ਹੋ
ਤਾਂ ਫ਼ਰਕ ਪੈ ਜਾਂਦਾ ਹੈ। ਇਵੇਂ ਹੀ ਵਿੱਚ -ਵਿੱਚ ਬਾਪ ਦੇ ਨਾਲ ਆਕੇ ਬੈਠ ਜਾਓ। ਅਤੇ ਦੂਸਰਾ ਟਾਪ ਦਾ
ਸਥਾਨ ਹੈ ਸ਼੍ਰਿਸਟੀ ਚੱਕਰ ਨੂੰ ਦੇਖੋ, ਸ਼੍ਰਿਸ਼ਟੀ ਚੱਕਰ ਵਿੱਚ ਟਾਪ ਸਥਾਨ ਕਿਹੜਾ ਹੈ? ਸੰਗਮ ਤੇ ਆਕੇ
ਸੂਈ ਟਾਪ ਪਰ ਦਿਖਾਉਦੇ ਹੋ ਨਾ। ਤਾਂ ਥਲੇ ਆਏ, ਸੇਵਾ ਦੀ ਫਿਰ ਟਾਪ ਸਥਾਨ ਤੇ ਚਲੇ ਜਾਓ। ਤਾਂ ਸਮਝਾ
ਕੀ ਕਰਨਾ ਹੈ? ਸਮੇਂ ਤੁਹਾਨੂੰ ਪੁਕਾਰ ਰਿਹਾ ਹੈ ਜਾਂ ਤੁਸੀਂ ਸਮੇਂ ਨੂੰ ਸਮੀਪ ਲਿਆ ਰਹੇ ਹੋ? ਰਚਤਾ
ਕੌਣ? ਤਾਂ ਆਪਸ ਵਿੱਚ ਇਵੇਂ -ਇਵੇਂ ਦੇ ਪਲੈਨ ਬਣਾਓ। ਅੱਛਾ।
ਬੱਚਿਆਂ ਨੇ ਕਿਹਾ ਆਉਣਾ
ਹੀ ਹੈ ਤਾਂ ਬਾਪ ਨੇ ਕਿਹਾ ਹਾਂ ਜੀ। ਇਵੇਂ ਹੀ ਇੱਕ ਦੋ ਦੀਆਂ ਗੱਲਾਂ ਨੂੰ, ਸੁਭਾਵ ਨੂੰ, ਵ੍ਰਿਤੀ
ਨੂੰ ਸਮਝਦੇ, ਹਾਂ ਜੀ, ਹਾਂ ਜੀ ਕਰਨ ਨਾਲ ਸੰਗਠਨ ਦੀ ਸ਼ਕਤੀ ਸਾਈਲੈਂਸ ਦੀ ਜਵਾਲਾ ਪ੍ਰਗਟ ਕਰੇਗੀ।
ਜਵਾਲਾ ਮੁਖੀ ਦੇਖਿਆ ਹੈ ਨਾ। ਤਾਂ ਇਹ ਸੰਗਠਨ ਦੀ ਸਕਤੀ ਸ਼ਾਂਤੀ ਦੀ ਜਵਾਲਾ ਪ੍ਰਕਟ ਕਰੇਗੀ। ਅੱਛਾ।
ਮਹਾਰਾਸ਼ਟਰ, ਆਂਧਰ
ਪ੍ਰਦੇਸ਼, ਬੰਬੇ ਦੀ ਸੇਵਾ ਦਾ ਟਰਨ ਹੈ:-
ਨਾਮ ਹੀ ਮਹਾਰਾਸ਼ਟਰ ਹੈ।
ਮਹਾਰਾਸ਼ਟਰ ਨੂੰ ਵਿਸ਼ੇਸ਼ ਡਰਾਮੇ ਅਨੁਸਾਰ ਗੋਲਡਨ ਗਿਫ਼੍ਟ ਪ੍ਰਾਪਤ ਹੋਈ ਹੈ।ਕਿਹੜੀ? ਬ੍ਰਹਮਾ ਬਾਪ ਅਤੇ
ਮਾਂ ਦੀ ਪਾਲਣਾ ਮਹਾਰਾਸ਼ਟਰ ਨੂੰ ਡਾਇਰੈਕਟ ਮਿਲੀ ਹੈ। ਦਿੱਲੀ ਅਤੇ ਯੂ.ਪੀ. ਵਿੱਚ ਵੀ ਮਿਲੀ ਹੈ ਪਰ
ਮਹਾਰਾਸ਼ਟਰ ਨੂੰ ਜ਼ਿਆਦਾ। ਹਾਲੇ ਮਹਾਰਾਸ਼ਟਰ, ਮਹਾ ਤਾਂ ਹੋ ਹੀ। ਹੁਣ ਕੀ ਕਰਨਾ ਹੈ! ਮਹਾਰਾਸ਼ਟਰ ਮਿਲਕੇ
ਅਜਿਹਾ ਪਲੈਨ ਬਣਾਓ, ਅਜਿਹੀ ਮੀਟਿੰਗ ਕਰੋ ਜਿਸਵਿੱਚ ਸਭਦੇ ਇੱਕ ਹੀ ਸੁਭਾਵ, ਇੱਕ ਹੀ ਸੰਸਕਾਰ, ਇੱਕ
ਹੀ ਸੇਵਾ ਦਾ ਲਕਸ਼, ਸ਼ਾਂਤੀ ਦੀ ਸ਼ਕਤੀ ਕਿਵੇਂ ਫੈਲਾਵੇ, ਉਸਦੀ ਪਲੈਨ ਬਣੋ। ਬਣਾਓਗੇ ਨਾ! ਬਣਾਓਗੇ?
ਅੱਛਾ ਬਾਪਦਾਦਾ ਨੂੰ ਇੱਕ ਮਹੀਨੇ ਦੇ ਬਾਦ ਰਿਪੋਰਟ ਦਵੋਗੇ ਕਿ ਕੀ ਪਲੈਨ ਬਣਾਇਆ ਹੈ। ਤੁਹਾਡੇ ਇਸ
ਰੂਹਰਿਹਾਂਨ ਨਾਲ ਹੋਰ ਵੀ ਐਡੀਸ਼ਨ ਹੋ ਜਾਏਗੀ। ਵੱਖ -ਵੱਖ ਜ਼ੋਨ ਹਨ ਨਾ, ਤਾਂ ਉਹ ਵੀ ਐਡੀਸ਼ਨ ਕਰੇਗੇ
ਉਸਵਿੱਚ ਘਾਟ ਤੁਸੀਂ ਬਣਾਓ ਅਤੇ ਹੀਰੇ ਉਹ ਜੋੜਨਗੇ। ਹੈ ਨਾ ਹਿੰਮਤ। ਟੀਚਰਸ ਹਿੰਮਤ ਹੈ! ਪਹਿਲੀ
ਲਾਇਨ ਹਿੰਮਤ ਹੈ? ਸੰਸਕਾਰ ਮਿਲਣ ਇਹ ਰਾਸ ਕਿਹੜਾ ਜ਼ੋਨ ਕਰੇਗਾ? ਕਈ ਜ਼ੋਨ ਸ਼ੁਭ ਵ੍ਰਿਤੀ, ਸ਼ੁਭ ਦ੍ਰਿਸ਼ਟੀ
ਅਤੇ ਸ਼ੁਭ ਕ੍ਰਿਤੀ ਇਹ ਕਿਵੇਂ ਹੋਵੇ, ਇੱਕ ਜੋਨ ਇਹ ਉਠਾਏ। ਦੂਸਰਾ ਜੋਨ - ਜੇਕਰ ਕੋਈ ਆਤਮਾ ਖੁਦ
ਸੰਸਕਾਰ ਪਰਿਵਰਤਨ ਨਹੀਂ ਕਰ ਸਕਦੀ ਹੈ, ਚਾਹੁੰਦੀ ਵੀ ਹੈ ਪਰ ਕਰ ਨਹੀਂ ਪਾਉਂਦੀ ਤਾਂ ਉਹਨਾਂ ਦੇ
ਪ੍ਰਤੀ ਰਹਿਮਦਿਲ ਬਣ, ਸ਼ਮਾ, ਸਹਿਯੋਗ, ਸਨੇਹ ਦੇਕੇ ਕਿਵੇ ਆਪਣੇ ਬ੍ਰਾਹਮਣ ਪਰਿਵਾਰ ਨੂੰ ਸ਼ਕਤੀਸ਼ਾਲੀ
ਬਣਾਏ - ਇਸਦਾ ਪਲੈਨ ਬਣਾਏ। ਇਹ ਹੋ ਸਕਦਾ ਹੈ? ਹੋ ਸਕਦਾ ਹੈ? ਪਹਿਲੀ ਲਾਇਨ ਦਸੋ ਹੋ ਸਕਦਾ ਹੈ? ਹੱਥ
ਉਠਾਓ ਹੋ ਸਕਦਾ ਹੈ। ਕਿਉਂਕਿ ਪਹਿਲੀ ਲਾਇਨ ਵਿੱਚ ਸਭ ਮਹਾਰਥੀ ਬੈਠੇ ਹਨ। ਹਾਲੇ ਬਾਪਦਾਦਾ ਨਾਮ ਨਹੀਂ
ਸੁਣਾਉਦੇ ਹਨ, ਹਰ ਇੱਕ ਜ਼ੋਨ ਨੂੰ ਜੋ ਚੰਗਾ ਲਗੇ ਉਹ ਰੂਹਰਿਹਾਂਨ ਕਰ ਫਿਰ ਸ਼ਿਵਰਾਤਰੀ ਦੇ ਬਾਦ ਵੀ
ਇੱਕ ਮਾਸ ਵਿੱਚ ਰਿਜ਼ਲਟ ਸੁਣਾਏ। ਮਹਾਰਾਸ਼ਟਰ ਹੈ ਨਾ ਹੋਰ ਚੰਗਾ ਹੈ। ਵ੍ਰਿਧੀ ਤਾਂ ਸਭ ਜੱਗਹ ਹੋ ਰਹੀ
ਹੈ ਉਸਦੀ ਬਾਪਦਾਦਾ ਮੁਬਾਰਕ, ਮੁਬਾਰਕ ਦੇ ਹੀ ਰਹੇ ਹਨ। ਹੁਣ ਜੋ ਕੀਤਾ ਉਸਦੀ ਤਾਂ ਮੁਬਾਰਕ ਹੈ ਪਰ
ਹੁਣ ਕਵਾਲਿਟੀ ਵਿੱਚ ਵ੍ਰਿਧੀ ਕਰੋ। ਕਵਾਲਿਟੀ ਦਾ ਅਰਥ ਇਹ ਨਹੀਂ ਕਿ ਸ਼ਾਹੂਕਾਰ ਹੋਵੇ, ਕਵਾਲਿਟੀ ਦਾ
ਮਤਲਬ ਹੈ ਯਾਦ ਨੂੰ ਨਿਯਮ ਪ੍ਰਮਾਣ ਜੀਵਨ ਵਿੱਚ ਸਬੂਤ ਬਣ ਕਰਕੇ ਦਿਖਾਵੇ। ਬਾਕੀ ਮਾਇਕ ਅਤੇ ਵਾਰਿਸ
ਉਹ ਤਾਂ ਜਾਣਦੇ ਹੀ ਹੋ। ਨਿਸ਼ਚੇਬੁੱਧੀ ਅਤੇ ਨਿਸ਼ਚਿੰਤ ਹੋ। ਅੱਛਾ।
ਡਬਲ ਫਾਰਨੇਰਸ ਵਿੱਚ,
ਯੂਗਲਾ ਅਤੇ ਕੁਮਾਰੀਆਂ ਦੀ ਵਿਸ਼ੇਸ਼ ਰਿਟ੍ਰੀਟ ਚਲੀ ਹੈ:-
ਇਹ ਨਿਸ਼ਾਨੀ ਲਗਾਕੇ ਆਏ
ਹਨ। ਅੱਛਾ ਲੱਗਦਾ ਹੈ। ਕੁਮਾਰੀਆਂ ਇਵੇਂ ਘੁੰਮ ਜਾਓ ਜੋ ਦੂਸਰੇ ਦੇਖਣ, ਚੱਕਰ ਲਗਾਓ। ਅੱਛਾ ਹੈ। ਸਭ
ਲੱਕੀ ਹਨ ਪਰ ਕੁਮਾਰੀਆਂ ਡਬਲ ਲੱਕੀ ਹਨ। ਕਿਉਂ? ਇਵੇਂ ਤਾਂ ਕੁਮਾਰ ਵੀ ਲੱਕੀ ਹਨ ਪਰ ਕੁਮਾਰੀਆਂ ਨੂੰ
ਜੇਕਰ ਕੁਮਾਰੀ ਜੀਵਨ ਵਿੱਚ ਅਮਰ ਰਹਿੰਦੀ ਹੈ ਤਾਂ ਬਾਪਦਾਦਾ ਦਾ, ਗੁਰੂਭਰਾ ਦਾ ਤਖ਼ਤ ਮਿਲੱਦਾ ਹੈ।
ਦਿਲਤਖ਼ਤ ਤਾਂ ਹੈ ਹੀ। ਉਹ ਤਾਂ ਸਭ ਨੂੰ ਹੈ ਪਰ ਗੁਰੂ ਦਾ ਤਖ਼ਤ ਹੈ ਜਿੱਥੇ ਬੈਠ ਕਰਕੇ ਮੁਰਲੀ
ਸੁਣਾਉਂਦੇ ਹਨ। ਟੀਚਰਸ ਬਣਕੇ ਟੀਚ ਕਰਦੇ ਹੋ ਇਸਲਈ ਬਾਪਦਾਦਾ ਕਹਿੰਦੇ ਹਨ ਕਿ ਕੁਮਾਰੀਆਂ ਡਬਲ ਲੱਕੀ
ਹਨ। ਕੁਮਾਰੀਆਂ ਦੇ ਲਈ ਗਾਇਨ ਹੈ ਕਿ 21 ਪਰਿਵਾਰ ਦਾ ਉਦਾਰ ਕਰਨ ਵਾਲੀਆਂ ਹਨ। ਤਾਂ ਤੁਸੀਂ ਆਪਣਾ
ਆਪਣਾ 21 ਜਨਮ ਦਾ ਤਾਂ ਉਦਾਰ ਕੀਤਾ ਪਰ ਹੋਰ ਜਿਨਾਂ ਦੇ ਨਿਮਿਤ ਬਣਦੀ ਹੋ ਉਹਨਾਂ ਦਾ ਵੀ 21 ਜਨਮ ਦੇ
ਲਈ ਉਦਾਰ ਹੋ ਜਾਂਦਾ ਹੈ। ਤਾਂ ਅਜਿਹੀਆਂ ਕੁਮਾਰੀਆਂ ਹੋ ਨਾ। ਇਵੇਂ ਦੀ ਹੋ? ਪੱਕਾ। ਜੋ ਥੋੜਾ ਥੋੜਾ
ਕੱਚਾ ਹੈ ਉਹ ਹੱਥ ਉਠਾਓ। ਪੱਕੇ ਹਨ। ਤੁਸੀਂ ਦੇਖਿਆ (ਦਾਦੀਆਂ ਨਾਲ) ਪੱਕੀ ਕੁਮਾਰੀਆਂ ਹਨ? ਪੱਕੀ
ਹੋ! ਮੋਹਣੀ ਭੈਣ (ਨਿਊਯੌਰਕ ) ਦਸੋ ਪੱਕੀ ਹੋ? ਕੁਮਾਰੀਆਂ ਦਾ ਗਰੁੱਪ ਪੱਕਾ ਹੈ? ਇਹਨਾਂ ਦੀ ਟੀਚਰ
ਕੌਣ! (ਮੀਰਾ ਭੈਣ) ਪੱਕੀ ਹੈ ਤਾਂ ਤਾੜੀ ਵਜਾਓ। ਬਾਪਦਾਦਾ ਨੂੰ ਵੀ ਖੁਸ਼ੀ ਹੈ। ਅੱਛਾ (ਇਹ ਕੁਮਾਰੀਆਂ
ਦੀ ਅੱਠਵੀ ਰਿਟ੍ਰੀਟ ਹੈ - ਇਸਦਾ ਵਿਸ਼ੇ ਸੀ ਆਪਣੇ ਪਨ ਦਾ ਅਨੁਭਵ, 30 ਦੇਸ਼ਾ ਦੀਆਂ 80 ਕੁਮਾਰੀਆਂ
ਆਈਆਂ ਹਨ, ਸਭਨੇ ਆਪਣੇਪਨ ਦਾ ਬਹੁਤ ਚੰਗਾ ਅਨੁਭਵ ਕੀਤਾ ਹੈ) ਮੁਬਾਰਕ ਹੋਵੇ। ਇਹ ਤਾਂ ਕੁਮਾਰੀਆਂ
ਹੋਈ, ਤੁਸੀਂ ਸਭ ਕੌਣ ਹੋ? ਤੁਸੀਂ ਕਹੋ ਇਹ ਕੁਮਾਰੀਆਂ ਹਨ ਅਸੀਂ ਬ੍ਰਹਮਾਕੁਮਾਰ ਅਤੇ
ਬ੍ਰਹਮਾਕੁਮਾਰੀਆਂ ਹਾਂ। ਤੁਸੀਂ ਵੀ ਘੱਟ ਨਹੀਂ ਹੋ। ਇਹ ਕੁਮਾਰਾਂ ਦਾ ਗਰੁੱਪ ਹੈ, ਮਿਲਾਜੁਲਾ ਗਰੁੱਪ
ਹੈ, ਅੱਛਾ ਹੈ। ਯੁਗਲਾਂ ਨੂੰ ਕਿਹੜਾ ਨਸ਼ਾ ਹੈ? ਐਕਸਟਰਾ ਨਸ਼ਾ, ਪਤਾ ਹੈ! ਜਦੋਂ ਤੋਂ ਪ੍ਰਵ੍ਰਿਤੀ ਵਾਲੇ
ਇਸ ਨਾਲੇਜ਼ ਨੂੰ ਧਾਰਨ ਕਰਨ ਲਗੇ ਹਨ ਤਾਂ ਮਜ਼ੋਰਿਟੀ ਹੁਣ ਲੋਕਾਂ ਵਿੱਚ ਹਿੰਮਤ ਆਈ ਹੈ ਕਿ ਅਸੀਂ ਵੀ
ਕਰ ਸਕਦੇ ਹਾਂ। ਪਹਿਲੇ ਸਮਝਦੇ ਸਨ ਕਿ ਬ੍ਰਹਮਾਕੁਮਾਰੀਆਂ ਬਣਨਾ ਮਤਲਬ ਸਭ ਕੁਝ ਛੱਡਣਾ ਪਰ ਹੁਣ ਸਮਝਦੇ
ਹਨ ਕਿ ਬ੍ਰਹਮਾਕੁਮਾਰ ਕੁਮਾਰੀ ਬਣਕੇ ਪਰਿਵਾਰ, ਵਿਵਹਾਰ ਸਭ ਚੱਲ ਸਕਦਾ ਹੈ। ਹੋਰ ਯੁਗਲਾਂ ਦੀ ਇੱਕ
ਵਿਸ਼ੇਸ਼ਤਾ ਹੋਰ ਹੈ, ਉਹਨਾਂ ਨੇ ਮਹਾਤਮਾਵਾਂ ਨੂੰ ਵੀ ਚੈਂਲੇਂਜ ਕੀਤੀ ਹੈ ਕਿ ਅਸੀਂ ਨਾਲ ਰਹਿੰਦੇ,
ਵਿਵਹਾਰ ਕਰਦੇ, ਸਾਡਾ ਪਰਮਾਰਥ ਸ਼੍ਰੇਸ਼ਠ ਹੈ। ਵਿਜੇਈ ਹਾਂ। ਤਾਂ ਵਿਜੇ ਦੀ ਹਿੰਮਤ ਦਵਾਉਣਾ, ਇਹ ਯੁਗਲਾਂ
ਦਾ ਕੰਮ ਹੈ ਇਸਲਈ ਬਾਪਦਾਦਾ ਯੁਗਲਾਂ ਨੂੰ ਵੀ ਮੁਬਾਰਕ ਦਿੰਦੇ ਹਨ। ਠੀਕ ਹੈ ਨਾ। ਚੈਲੇਂਜ ਕਰਨ ਵਾਲੇ
ਹੋ ਨਾ, ਪੱਕਾ। ਕੋਈ ਅਨੇਕ ਸੀ.ਆਈ. ਡੀ. ਕਰੇ ਤਾਂ ਕਰਨ ਦਵੋ। ਕਹੋ ਕਰਨ ਦਵੋ। ਹੈ ਤਾਕਤ? ਹੱਥ ਉਠਾਓ।
ਅੱਛਾ।
ਬਾਪਦਾਦਾ ਸਦਾ ਹੀ ਡਬਲ
ਫਾਰੇਨਰਸ ਨੂੰ ਹਿੰਮਤ ਵਾਲੇ ਸਮਝਦੇ ਹਨ। ਕਿਉਂ? ਬਾਪਦਾਦਾ ਨੇ ਦੇਖਿਆ ਹੈ ਕਿ ਕੰਮ ਤੇ ਵੀ ਜਾਂਦੇ
ਕਲਾਸ ਵੀ ਕਰਦੇ, ਕਈ ਕਲਾਸ ਕਰਾਉਂਦੇ ਪਰ ਆਲਰਾਉਂਡਰ ਸੈਂਟਰ ਦੀ ਸੇਵਾ ਵਿੱਚ ਵੀ ਮਦਦਗਾਰ ਬਣਦੇ ਹਨ।
ਇਸਲਈ ਬਾਪਦਾਦਾ ਟਾਈਟਲ ਦਿੰਦੇ ਹਨ, ਇਹ ਹੈ ਆਲਰਾਉਂਡਰ ਗਰੁੱਪ। ਅੱਛਾ। ਇਵੇਂ ਹੀ ਅੱਗੇ ਵੱਧਦੇ ਰਹਿਣਾ
ਅਤੇ ਹੋਰਾਂ ਨੂੰ ਵੀ ਅੱਗੇ ਵਧਾਉਂਦੇ ਰਹਿਣਾ। ਅੱਛਾ।
ਟੀਚਰਸ ਨਾਲ:-
ਟੀਚਰਸ ਠੀਕ ਹਨ? ਬਹੁਤ
ਹਨ ਟੀਚਰਸ। ਅੱਛਾ ਹੈ ਦੇਖੋ, ਬਾਪ ਸਮਾਨ ਟਾਈਟਲ ਤੁਹਾਨੂੰ ਵੀ ਹੈ। ਬਾਪ ਵੀ ਟੀਚਰ ਬਣਕੇ ਆਉਂਦਾ ਹੈ
ਤਾਂ ਟੀਚਰ ਮਤਲਬ ਖੁਦ ਅਨੁਭਵ ਦੇ ਅਧਾਰ ਨਾਲ ਹੋਰਾਂ ਨੂੰ ਵੀ ਅਨੁਭਵੀ ਬਣਾਉਣਾ। ਅਨੁਭਵ ਦੀ ਅਥਾਰਿਟੀ
ਸਭਤੋਂ ਜ਼ਿਆਦਾ ਹੈ। ਜੇਕਰ ਇੱਕ ਵਾਰ ਵੀ ਕੋਈ ਗੱਲ ਦਾ ਅਨੁਭਵ ਕਰ ਲੈਂਦੇ ਹਨ, ਤਾਂ ਜੀਵਨ ਭਰ ਨਹੀਂ
ਭੁੱਲਦਾ ਹੈ। ਸੁਣੀ ਹੋਈ ਗੱਲ, ਦੇਖੀ ਹੋਈ ਗੱਲ ਭੁੱਲ ਜਾਂਦੀ ਹੈ ਪਰ ਅਨੁਭਵ ਕੀਤੀ ਹੋਈ ਗੱਲ ਕਦੀ ਵੀ
ਨਹੀਂ ਭੁਲਦੀ। ਤਾਂ ਟੀਚਰਸ ਮਤਲਬ ਅਨੁਭਵੀ ਬਣ ਅਨੁਭਵੀ ਬਣਾਉਣਾ। ਇਹ ਹੀ ਕੰਮ ਕਰਦੇ ਹੋ ਨਾ। ਅੱਛਾ
ਹੈ। ਜੋ ਵੀ ਅਨੁਭਵੀਵਿੱਚ ਕਮੀ ਹੋਵੇ ਨਾ, ਉਹ ਇੱਕ ਮਹੀਨੇ ਵਿੱਚ ਭਰ ਦੇਣਾ। ਫਿਰ ਬਾਪਦਾਦਾ ਰਿਜ਼ਲਟ
ਸੁਣਾਉਣਗੇ ਅੱਛਾ।
ਚਾਰੋਂ ਪਾਸੇ ਦੇ ਬਾਪਦਾਦਾ
ਦੇ ਦਿਲਤਖ਼ਤਨਸ਼ੀਨ ਅਤੇ ਵਿਸ਼ਵ ਰਾਜ ਦੇ ਤਖ਼ਤਨਸ਼ੀਨ, ਸਦਾ ਆਪਣੇ ਸਾਈਲੈਂਸ ਦੀ ਸ਼ਕਤੀ ਨੂੰ ਅਗੇ ਵਧਾਉਦੇ
ਹੋਰਾਂ ਨੂੰ ਵੀ ਅੱਗੇ ਵਧਾਉਣ ਦਾ ਉਮੰਗ -ਉਤਸ਼ਾਹ ਦੇਣ ਵਾਲੇ, ਸਦਾ ਖੁਸ਼ ਰਹਿਣ ਵਾਲੇ ਅਤੇ ਸਭਨੂੰ ਖੁਸ਼ੀ
ਦੀ ਗਿਫ਼੍ਟ ਦੇਣ ਵਾਲੇ ਚਾਰੋ ਪਾਸੇ ਦੇ ਬਾਪਦਾਦਾ ਦੇ ਲੱਕੀ ਅਤੇ ਲਵਲੀ ਬੱਚਿਆਂ ਨੂੰ ਬਾਪਦਾਦਾ ਦਾ
ਯਾਦਪਿਆਰ ਅਤੇ ਦੁਆਵਾਂ, ਨਮਸਤੇ।
ਵਰਦਾਨ:-
ਹਰ ਕੰਡੀਸ਼ਨ
ਵਿੱਚ ਸੇਫ਼ ਰਹਿਣ ਵਾਲੇ ਏਅਰਕੰਡੀਸ਼ਨ ਦੀ ਟਿਕਟ ਦੇ ਅਧਿਕਾਰੀ ਭਵ
ਏਅਰਕੰਡੀਸ਼ਨ ਦੀ ਟਿਕਟ
ਉਹਨਾਂ ਬੱਚਿਆਂ ਨੂੰ ਮਿਲਦੀ ਹੈ ਜੋ ਇੱਥੇ ਹਰ ਕੰਡੀਸ਼ਨ ਵਿੱਚ ਸੇਫ਼ ਰਹਿੰਦੇ ਹਨ। ਕੋਈ ਵੀ ਪਰਿਸਥਿਤੀ
ਆ ਜਾਏ, ਕਿਵੇ ਦੀ ਵੀ ਸਮੱਸਿਆ ਆ ਜਾਏ ਪਰ ਹਰ ਸਮੱਸਿਆ ਨੂੰ ਸੈਕਿੰਡ ਵਿੱਚ ਪਾਰ ਕਰਨ ਦਾ ਸਰਟੀਫਿਕੇਟ
ਚਾਹੀਦਾ ਹੈ। ਜਿਵੇਂ ਉਸ ਟਿਕਟ ਦੇ ਲਈ ਪੈਸੇ ਦਿੰਦੇ ਹੋ ਇਵੇਂ ਇੱਥੇ “ਸਦਾ ਵਿਜੇਈ” ਬਣਨ ਦੀ ਮਨੀ
ਚਾਹੀਦੀ ਹੈ - ਜਿਸਨਾਲ ਟਿਕਟ ਮਿਲ ਸਕੇ। ਇਹ ਮਨੀ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ,
ਸਿਰਫ਼ ਬਾਪ ਦੇ ਸਦਾ ਨਾਲ ਰਹੋ ਤਾਂ ਅਣਗਿਣਤ ਕਮਾਈ ਜਮਾਂ ਹੁੰਦੀ ਰਹੇਗੀ।
ਸਲੋਗਨ:-
ਕਿਵੇਂ ਦੀ ਵੀ
ਪਰਿਸਥਿਤੀ ਹੋਵੇ, ਪਰਿਸਥਿਤੀ ਚਲੀ ਜਾਏ ਪਰ ਖੁਸ਼ੀ ਨਹੀਂ ਜਾਏ।
ਅਵਿੱਅਕਤ ਇਸ਼ਾਰੇ :- ਹੁਣ
ਸੰਪੰਨ ਅਤੇ ਕਰਮਾਤੀਤ ਬਣਨ ਦੀ ਧੁਨ ਲਗਾਓ ਜਿਵੇਂ ਤੁਹਾਡੀ ਰਚਨਾ ਕੱਛੂਆਂ ਸੈਕਿੰਡ ਵਿੱਚ ਸਭ ਅੰਗ
ਸਮੇਟ ਲੈਂਦਾ ਹੈ। ਸਮੇਟਨ ਦੀ ਸ਼ਕਤੀ ਰਚਨਾ ਵਿੱਚ ਵੀ ਹੈ। ਤੁਸੀਂ ਮਾਸਟਰ ਰਚਤਾ ਸਮੇਟਣ ਦੀ ਸ਼ਕਤੀ ਦੇ
ਅਧਾਰ ਨਾਲ ਸੈਕਿੰਡ ਵਿੱਚ ਸਰਵ ਸੰਕਲਪਾਂ ਨੂੰ ਸਮਾਕੇ ਇੱਕ ਸੰਕਲਪ ਵਿੱਚ ਸਥਿਤ ਹੋ ਜਾਓ। ਜਦੋਂ ਸਰਵ
ਕਰਮਇੰਦਰੀਆਂ ਦੇ ਕਰਮ ਦੀ ਸਮ੍ਰਿਤੀ ਤੋਂ ਪਰੇ ਇੱਕ ਹੀ ਆਤਮਿਕ ਸਵਰੂਪ ਵਿੱਚ ਸਥਿਤ ਹੋ ਜਾਓਗੇ ਉਦੋਂ
ਕਰਮਾਤੀਤ ਅਵਸਥਾ ਦਾ ਅਨੁਭਵ ਹੋਵੇਗਾ।