15.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਆਇਆ ਹੈ ਤੁਸੀਂ ਬੱਚਿਆਂ ਨੂੰ ਸਵੱਛ ਬੁੱਧੀ ਬਣਾਉਣ, ਜਦ ਸਵੱਛ ਬਣੋ ਤਾਂ ਤੁਸੀਂ ਦੇਵਤਾ ਬਣ ਸਕੋਗੇ"

ਪ੍ਰਸ਼ਨ:-
ਇਸ ਡਰਾਮਾ ਦਾ ਬਣਿਆ - ਬਣਾਇਆ ਪਲਾਨ ਕਿਹੜਾ ਹੈ, ਜਿਸ ਤੋਂ ਬਾਪ ਵੀ ਛੁੱਟ ਨਹੀਂ ਸਕਦਾ?

ਉੱਤਰ:-
ਹਰ ਕਲਪ ਵਿੱਚ ਬਾਪ ਨੂੰ ਆਪਣੇ ਬੱਚਿਆਂ ਦੇ ਕੋਲ ਆਉਣਾ ਹੀ ਹੈ, ਪਤਿਤ ਦੁੱਖੀ ਬੱਚਿਆਂ ਨੂੰ ਸੁਖੀ ਬਣਾਉਣਾ ਹੀ ਹੈ - ਇਹ ਡਰਾਮਾ ਦਾ ਪਲਾਨ ਬਣਿਆ ਹੋਇਆ ਹੈ, ਇਸ ਬੰਧਨ ਤੋਂ ਬਾਪ ਵੀ ਨਹੀਂ ਛੁੱਟ ਸਕਦਾ ਹੈ।

ਪ੍ਰਸ਼ਨ:-
ਪੜ੍ਹਾਉਣ ਵਾਲੇ ਬਾਪ ਦੀ ਮੁੱਖ ਵਿਸ਼ੇਸ਼ਤਾ ਕੀ ਹੈ?

ਉੱਤਰ:-
ਉਹ ਬਹੁਤ ਨਿਰਹੰਕਾਰੀ ਬਣ ਪਤਿਤ ਦੁਨੀਆਂ, ਪਤਿਤ ਤਨ ਵਿੱਚ ਆਉਂਦੇ ਹਨ। ਬਾਪ ਇਸ ਸਮੇਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ, ਤੁਸੀਂ ਫਿਰ ਦਵਾਪਰ ਵਿੱਚ ਉਨ੍ਹਾਂ ਦੇ ਲਈ ਸੋਨੇ ਦਾ ਮੰਦਿਰ ਬਣਾਉਂਦੇ ਹੋ।

ਗੀਤ:-
ਇਸ ਪਾਪ ਦੀ ਦੁਨੀਆਂ ਤੋਂ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ ਕਿ ਦੋ ਦੁਨੀਆਂ ਹੈ - ਇੱਕ ਪਾਪ ਦੀ ਦੁਨੀਆਂ, ਇੱਕ ਪੁੰਨ ਦੀ ਦੁਨੀਆਂ। ਦੁੱਖ ਦੀ ਦੁਨੀਆਂ ਅਤੇ ਸੁੱਖ ਦੀ ਦੁਨੀਆਂ। ਸੁੱਖ ਜਰੂਰ ਨਵੀਂ ਦੁਨੀਆਂ, ਨਵੇਂ ਮਕਾਨ ਵਿੱਚ ਹੋ ਸਕਦਾ ਹੈ। ਪੁਰਾਣੇ ਮਕਾਨ ਵਿੱਚ ਦੁੱਖ ਹੀ ਹੁੰਦਾ ਹੈ ਇਸਲਈ ਉਨ੍ਹਾਂ ਨੂੰ ਖਤਮ ਕੀਤਾ ਜਾਂਦਾ ਹੈ। ਫਿਰ ਨਵੇਂ ਮਕਾਨ ਵਿੱਚ ਸੁੱਖ ਵਿੱਚ ਬੈਠਣਾ ਹੁੰਦਾ ਹੈ। ਹੁਣ ਬੱਚੇ ਜਾਣਦੇ ਹਨ ਰੱਬ ਨੂੰ ਕੋਈ ਮਨੁੱਖ ਮਾਤਰ ਨਹੀਂ ਜਾਣਦੇ। ਰਾਵਣ ਰਾਜ ਹੋਣ ਦੇ ਕਾਰਨ ਬਿਲਕੁਲ ਹੀ ਪੱਥਰਬੁੱਧੀ, ਤਮੋਪ੍ਰਧਾਨ ਬੁੱਧੀ ਹੋ ਗਏ ਹਨ। ਬਾਪ ਆਕੇ ਸਮਝਾਉਂਦੇ ਹਨ ਮੈਨੂੰ ਰੱਬ ਤਾਂ ਕਹਿੰਦੇ ਹਨ ਪਰ ਜਾਣਦੇ ਕੋਈ ਵੀ ਨਹੀਂ ਹਨ। ਰੱਬ ਨੂੰ ਨਹੀਂ ਜਾਣਦੇ ਤਾਂ ਕੋਈ ਕੰਮ ਦੇ ਨਾ ਰਹੇ। ਦੁੱਖ ਵਿੱਚ ਹੀ ਹੇ ਪ੍ਰਭੂ, ਹੇ ਈਸ਼ਵਰ ਕਹਿ ਪੁਕਾਰਦੇ ਹਨ। ਪਰ ਵੰਡਰ ਹੈ, ਇੱਕ ਵੀ ਮਨੁੱਖ ਮਾਤਰ ਬੇਹੱਦ ਦੇ ਬਾਪ ਰਚਤਾ ਨੂੰ ਜਾਣਦੇ ਨਹੀਂ। ਕਹਿ ਦਿੰਦੇ ਹਨ ਸਰਵ ਵਿਆਪੀ ਹੈ, ਕੱਛ - ਮੱਛ ਵਿੱਚ ਪਰਮਾਤਮਾ ਹੈ। ਇਹ ਤਾਂ ਪਰਮਾਤਮਾ ਦੀ ਗਲਾਨੀ ਕਰਦੇ ਹਨ। ਬਾਪ ਨੂੰ ਕਿੰਨਾ ਡਿਫੇਮ ਕਰਦੇ ਹਨ ਇਸਲਈ ਭਗਵਾਨੁਵਾਚ ਹੈ - ਜਦੋਂ ਭਾਰਤ ਵਿੱਚ ਮੇਰੀ ਅਤੇ ਦੇਵੀ - ਦੇਵਤਾਵਾਂ ਦੀ ਗਲਾਨੀ ਕਰਦੇ - ਕਰਦੇ ਪੌੜੀ ਉਤਰਦੇ ਤਮੋਪ੍ਰਧਾਨ ਬਣ ਜਾਂਦੇ ਹਨ, ਤਾਂ ਮੈ ਆਉਂਦਾ ਹਾਂ। ਡਰਾਮਾ ਅਨੁਸਾਰ ਬੱਚੇ ਕਹਿੰਦੇ ਹਨ ਇਸ ਪਾਰ੍ਟ ਵਿੱਚ ਫਿਰ ਵੀ ਆਉਣਾ ਪਵੇਗਾ। ਬਾਪ ਕਹਿੰਦੇ ਹਨ ਇਹ ਡਰਾਮਾ ਬਣਿਆ ਹੋਇਆ ਹੈ। ਮੈ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਇਸ ਡਰਾਮਾ ਤੋਂ ਮੈ ਵੀ ਛੁੱਟ ਨਹੀਂ ਸਕਦਾ ਹਾਂ। ਮੈਨੂੰ ਵੀ ਪਤਿਤ ਤੋਂ ਪਾਵਨ ਬਣਾਉਣ ਆਉਣਾ ਹੀ ਪੈਂਦਾ ਹੈ। ਨਹੀਂ ਤਾਂ ਨਵੀਂ ਦੁਨੀਆਂ ਕੌਣ ਸਥਾਪਨ ਕਰੇਗਾ? ਬੱਚਿਆਂ ਨੂੰ ਰਾਵਣ ਰਾਜ ਦੇ ਦੁੱਖਾਂ ਤੋਂ ਛੁਡਾ ਨਵੀਂ ਦੁਨੀਆਂ ਵਿੱਚ ਕੌਣ ਲੈ ਜਾਵੇਗਾ? ਭਾਵੇਂ ਇਸ ਦੁਨੀਆਂ ਵਿੱਚ ਇਵੇਂ ਤਾਂ ਬਹੁਤ ਹੀ ਧਨਵਾਨ ਮਨੁੱਖ ਹਨ, ਸਮਝਦੇ ਹਨ ਅਸੀਂ ਤਾਂ ਸ੍ਵਰਗ ਵਿੱਚ ਬੈਠੇ ਹਾਂ, ਧਨ ਹੈ, ਮਹਿਲ ਹੈ, ਐਰੋਪਲੇਨ ਹੈ ਪਰ ਅਚਾਨਕ ਹੀ ਕੋਈ ਬੀਮਾਰ ਹੋ ਪੈਂਦੇ ਹਨ, ਬੈਠੇ - ਬੈਠੇ ਮਰ ਜਾਂਦੇ ਹਨ, ਕਿੰਨਾ ਦੁੱਖ ਹੁੰਦਾ ਹੈ। ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਸਤਿਯੁਗ ਵਿੱਚ ਕਦੀ ਅਕਾਲੇ ਮ੍ਰਿਤੂ ਹੁੰਦੀ ਨਹੀਂ, ਦੁੱਖ ਦੀ ਗੱਲ ਨਹੀਂ। ਉੱਥੇ ਉਮਰ ਵੀ ਵੱਡੀ ਰਹਿੰਦੀ ਹੈ। ਇੱਥੇ ਤਾਂ ਅਚਾਨਕ ਮਰ ਜਾਂਦੇ ਹਨ। ਸਤਿਯੁਗ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ। ਉੱਥੇ ਕੀ ਹੁੰਦਾ ਹੈ? ਇਹ ਵੀ ਕੋਈ ਨਹੀਂ ਜਾਣਦੇ ਇਸਲਈ ਬਾਪ ਕਹਿੰਦੇ ਹਨ ਕਿੰਨੇ ਤੁੱਛ ਬੁੱਧੀ ਹਨ। ਮੈ ਆਕੇ ਇਨ੍ਹਾਂ ਨੂੰ ਸਵੱਛ ਬੁੱਧੀ ਬਣਾਉਂਦਾ ਹਾਂ। ਰਾਵਣ ਪੱਥਰਬੁੱਧੀ, ਤੁੱਛ ਬੁੱਧੀ ਬਣਾਉਂਦੇ ਹਨ। ਰੱਬ ਸਵੱਛ ਬੁੱਧੀ ਬਣਾ ਰਹੇ ਹਨ। ਬਾਪ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾ ਰਹੇ ਹਨ। ਸਭ ਬੱਚੇ ਕਹਿੰਦੇ ਹਨ ਸੂਰਜਵੰਸ਼ੀ ਮਹਾਰਾਜਾ - ਮਹਾਰਾਣੀ ਬਣਨ ਆਇਆ ਹਾਂ। ਏਮ ਆਬਜੈਕਟ ਸਾਹਮਣੇ ਹੈ। ਨਰ ਤੋਂ ਨਾਰਾਇਣ ਬਣਨਾ ਹੈ। ਇਹ ਹੈ ਸੱਤ ਨਾਰਾਇਣ ਦੀ ਕਥਾ। ਫਿਰ ਭਗਤੀ ਵਿੱਚ ਬ੍ਰਾਹਮਣ ਕਥਾ ਸੁਣਾਉਂਦੇ ਰਹਿੰਦੇ ਹਨ। ਸੱਚਮੁੱਚ ਕੋਈ ਨਰ ਤੋਂ ਨਾਰਾਇਣ ਬਣਦਾ ਥੋੜੀ ਹੈ। ਤੁਸੀਂ ਤਾਂ ਸੱਚਮੁੱਚ ਨਰ ਤੋਂ ਨਾਰਾਇਣ ਬਣਨ ਆਏ ਹੋ। ਕੋਈ - ਕੋਈ ਪੁੱਛਦੇ ਹਨ ਤੁਹਾਡੀ ਸੰਸਥਾ ਦਾ ਉਦੇਸ਼ ਕੀ ਹੈ? ਬੋਲੋ ਨਰ ਤੋਂ ਨਾਰਾਇਣ ਬਣਨਾ - ਇਹ ਹੈ ਸਾਡਾ ਉਦੇਸ਼। ਪਰ ਇਹ ਕੋਈ ਸੰਸਥਾ ਨਹੀਂ ਹੈ। ਇਹ ਤਾਂ ਪਰਿਵਾਰ ਹੈ। ਮਾਂ, ਬਾਪ ਅਤੇ ਬੱਚੇ ਬੈਠੇ ਹਨ। ਭਗਤੀਮਾਰਗ ਵਿੱਚ ਤਾਂ ਗਾਉਂਦੇ ਸੀ ਤੁਮ ਮਾਤਾ - ਪਿਤਾ…। ਹੇ ਮਾਤਾ - ਪਿਤਾ ਜਦ ਤੁਸੀਂ ਆਉਂਦੇ ਹੋ ਤਾਂ ਤੁਹਾਡੇ ਤੋਂ ਸੁੱਖ ਘਨੇਰੇ ਲੈਂਦੇ ਹਾਂ, ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਹੁਣ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਨਾ, ਸੋ ਵੀ ਸ੍ਵਰਗ ਦੇ। ਹੁਣ ਅਜਿਹੇ ਬਾਪ ਨੂੰ ਵੇਖਕੇ ਕਿੰਨਾ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਜਿਸ ਨੂੰ ਅੱਧਾ ਕਲਪ ਯਾਦ ਕੀਤਾ ਹੈ - ਹੇ ਰੱਬ ਆਓ, ਆਪ ਆਓਗੇ ਤਾਂ ਅਸੀਂ ਤੁਹਾਡੇ ਤੋਂ ਬਹੁਤ ਸੁੱਖ ਪਾਵਾਂਗੇ। ਇਹ ਬੇਹੱਦ ਦਾ ਬਾਪ ਤਾਂ ਬੇਹੱਦ ਦਾ ਵਰਸਾ ਦਿੰਦਾ ਹੈ, ਸੋ ਵੀ 21 ਜਨਮਾਂ ਦੇ ਲਈ। ਬਾਪ ਕਹਿੰਦੇ ਹਨ - ਮੈ ਤੁਹਾਨੂੰ ਦੈਵੀ ਸੰਪ੍ਰਦਾਏ ਬਣਾਉਂਦਾ ਹਾਂ, ਰਾਵਣ ਆਸੁਰੀ ਸੰਪ੍ਰਦਾਏ ਬਣਾਉਂਦੇ ਹਨ। ਮੈ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦਾ ਹਾਂ। ਉੱਥੇ ਪਵਿੱਤਰਤਾ ਦੇ ਕਾਰਨ ਉਮਰ ਵੀ ਵੱਡੀ ਰਹਿੰਦੀ ਹੈ। ਇੱਥੇ ਹੈ ਭੋਗੀ, ਅਚਾਨਕ ਮਰਦੇ ਰਹਿੰਦੇ ਹਨ। ਉੱਥੇ ਯੋਗ ਤੋਂ ਵਰਸਾ ਮਿਲਿਆ ਹੋਇਆ ਰਹਿੰਦਾ ਹੈ। ਉਮਰ ਵੀ 150 ਵਰ੍ਹੇ ਰਹਿੰਦੀ ਹੈ। ਆਪਣੇ ਸਮੇਂ ਤੇ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਤਾਂ ਇਹ ਨਾਲੇਜ ਬਾਪ ਹੀ ਬੈਠਕੇ ਦਿੰਦੇ ਹਨ। ਭਗਤ ਭਗਵਾਨ ਨੂੰ ਲੱਭਦੇ ਹਨ , ਸਮਝਦੇ ਹਨ ਸ਼ਾਸਤਰ ਪੜ੍ਹਨ, ਤੀਰਥ ਆਦਿ ਕਰਨਾ - ਇਹ ਸਭ ਭਗਵਾਨ ਨੂੰ ਮਿਲਣ ਦੇ ਰਸਤੇ ਹਨ। ਬਾਪ ਕਹਿੰਦੇ ਹਨ ਇਹ ਰਸਤੇ ਹੈ ਹੀ ਨਹੀਂ। ਰਸਤਾ ਤਾਂ ਮੈ ਹੀ ਦੱਸਾਂਗਾ। ਤੁਸੀਂ ਤਾਂ ਕਹਿੰਦੇ ਸੀ - ਹੇ ਅੰਨਿਆ ਦੀ ਲਾਠੀ ਪ੍ਰਭੂ ਆਓ, ਸਾਨੂੰ ਸ਼ਾਂਤੀਧਾਮ - ਸੁੱਖਧਾਮ ਲੈ ਚੱਲੋ। ਤਾਂ ਬਾਪ ਹੀ ਸੁੱਖਧਾਮ ਦਾ ਰਸਤਾ ਦੱਸਦੇ ਹਨ। ਬਾਪ ਕਦੀ ਦੁੱਖ ਨਹੀਂ ਦਿੰਦੇ। ਇਹ ਤਾਂ ਬਾਪ ਤੇ ਝੂਠੇ ਇਲਜ਼ਾਮ ਲਾ ਦਿੱਤੇ ਹਨ। ਕੋਈ ਮਰਦਾ ਹੈ ਤਾਂ ਰੱਬ ਨੂੰ ਗਾਲ ਦੇਣ ਲੱਗ ਪੈਂਦੇ ਹਨ। ਬਾਪ ਕਹਿੰਦੇ ਹਨ ਮੈ ਥੋੜੀ ਕਿਸੇ ਨੂੰ ਮਾਰਦਾ ਜਾਂ ਦੁੱਖ ਦਿੰਦਾ ਹਾਂ। ਇਹ ਤਾਂ ਹਰ ਇੱਕ ਦਾ ਆਪਣਾ ਪਾਰ੍ਟ ਹੈ। ਮੈ ਜੋ ਰਾਜ ਸਥਾਪਨ ਕਰਦਾ ਹਾਂ, ਉੱਥੇ ਅਕਾਲੇ ਮ੍ਰਿਤੂ, ਦੁੱਖ ਆਦਿ ਕਦੀ ਹੁੰਦਾ ਹੀ ਨਹੀਂ। ਮੈ ਤੁਹਾਨੂੰ ਸੁੱਖਧਾਮ ਲੈ ਚਲਦਾ ਹਾਂ। ਬੱਚਿਆਂ ਦੇ ਰੋਮਾਂਚ ਖੜੇ ਹੋ ਜਾਣੇ ਚਾਹੀਦੇ ਹਨ। ਓਹੋ, ਬਾਬਾ ਸਾਨੂੰ ਪੁਰਸ਼ੋਤਮ ਬਣਾ ਰਹੇ ਹਨ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਸੰਗਮਯੁਗ ਨੂੰ ਪੁਰਸ਼ੋਤਮ ਕਿਹਾ ਜਾਂਦਾ ਹੈ। ਭਗਤੀ ਮਾਰਗ ਵਿੱਚ ਭਗਤਾਂ ਨੇ ਫਿਰ ਪੁਰਸ਼ੋਤਮ ਮਹੀਨਾ ਆਦਿ ਬੈਠ ਬਣਾਏ ਹਨ। ਅਸਲ ਵਿੱਚ ਹੈ ਪੁਰਸ਼ੋਤਮ ਯੁਗ, ਜੱਦ ਕਿ ਬਾਪ ਆਕੇ ਉੱਚ ਤੋਂ ਉੱਚ ਬਣਾਉਂਦੇ ਹਨ। ਹੁਣ ਤੁਸੀਂ ਪੁਰਸ਼ੋਤਮ ਬਣ ਰਹੇ ਹੋ। ਸਭ ਤੋਂ ਉੱਚ ਤੋਂ ਉੱਚ ਪੁਰਸ਼ੋਤਮ, ਲਕਸ਼ਮੀ - ਨਾਰਾਇਣ ਹੀ ਹੈ। ਮਨੁੱਖ ਤਾਂ ਕੁਝ ਵੀ ਸਮਝਦੇ ਨਹੀਂ। ਚੜ੍ਹਦੀ ਕਲਾ ਵਿੱਚ ਲੈ ਜਾਣ ਵਾਲਾ ਇੱਕ ਹੀ ਬਾਪ ਹੈ। ਪੌੜੀ ਤੇ ਕਿਸੇ ਨੂੰ ਵੀ ਸਮਝਾਉਣਾ ਬਹੁਤ ਸਹਿਜ ਹੈ। ਬਾਪ ਕਹਿੰਦੇ ਹਨ ਹੁਣ ਖੇਡ ਪੂਰਾ ਹੋਇਆ, ਘਰ ਚੱਲੋ। ਹੁਣ ਇਹ ਪੁਰਾਣਾ ਛੀ - ਛੀ ਚੋਲਾ ਛੱਡਣਾ ਹੈ। ਤੁਸੀਂ ਪਹਿਲੇ ਨਵੀਂ ਦੁਨੀਆਂ ਵਿੱਚ ਸਤੋਪ੍ਰਧਾਨ ਸੀ ਫਿਰ 84 ਜਨਮ ਭੋਗ ਤਮੋਪ੍ਰਧਾਨ ਸ਼ੂਦਰ ਬਣੇ ਹੋ। ਹੁਣ ਫਿਰ ਸ਼ੂਦਰ ਤੋਂ ਬ੍ਰਾਹਮਣ ਬਣੇ ਹੋ। ਹੁਣ ਬਾਪ ਆਏ ਹਨ ਭਗਤੀ ਦਾ ਫਲ ਦੇਣ। ਬਾਪ ਨੇ ਸਤਿਯੁਗ ਵਿੱਚ ਫਲ ਦਿੱਤਾ ਸੀ। ਬਾਪ ਹੈ ਹੀ ਸੁੱਖਦਾਤਾ। ਬਾਪ ਪਤਿਤ - ਪਾਵਨ ਆਉਂਦੇ ਹਨ ਤਾਂ ਸਾਰੀ ਦੁਨੀਆਂ ਦੇ ਮਨੁੱਖ ਮਾਤਰ ਤਾਂ ਕੀ, ਪ੍ਰਕ੍ਰਿਤੀ ਨੂੰ ਵੀ ਸਤੋਪ੍ਰਧਾਨ ਬਣਾਉਂਦੇ ਹਨ। ਹੁਣ ਤਾਂ ਪ੍ਰਕ੍ਰਿਤੀ ਵੀ ਤਮੋਪ੍ਰਧਾਨ ਹੈ। ਅਨਾਜ ਆਦਿ ਮਿਲਦਾ ਹੀ ਨਹੀਂ, ਉਹ ਸਮਝਦੇ ਹਨ ਅਸੀਂ ਇਹ - ਇਹ ਕਰਦੇ ਹਾਂ। ਅਗਲੇ ਸਾਲ ਬਹੁਤ ਅਨਾਜ ਹੋਵੇਗਾ। ਪਰ ਕੁਝ ਵੀ ਹੁੰਦਾ ਨਹੀਂ। ਨੈਚੁਰਲ ਕੈਲੇਮੀਟੀਜ਼ ਨੂੰ ਕੋਈ ਕੀ ਕਰ ਸਕੇਗਾ! ਫੈਮਨ ਪਵੇਗਾ, ਅਰਥਕਵੇਕ ਹੋਵੇਗੀ, ਬਿਮਾਰੀਆਂ ਹੋਣਗੀਆਂ। ਖ਼ੂਨ ਦੀ ਨਦੀਆਂ ਵਹਿਣਗੀਆਂ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਆਪਣਾ ਵਰਸਾ ਪਾ ਲੳ। ਮੈ ਤੁਸੀਂ ਬੱਚਿਆਂ ਨੂੰ ਸ੍ਵਰਗ ਦਾ ਵਰਸਾ ਦੇਣ ਆਇਆ ਹਾਂ। ਮਾਇਆ ਰਾਵਣ ਸਰਾਪ ਦਿੰਦੀ ਹੈ, ਨਰਕ ਦਾ ਵਰਸਾ ਦਿੰਦੀ ਹੈ। ਇਹ ਵੀ ਖੇਡ ਬਣਿਆ ਹੋਇਆ ਹੈ। ਬਾਪ ਕਹਿੰਦੇ ਹਨ ਡਰਾਮਾ ਅਨੁਸਾਰ ਮੈ ਵੀ ਸ਼ਿਵਾਲਾ ਸਥਾਪਨ ਕਰਦਾ ਹਾਂ। ਇਹ ਭਾਰਤ ਸ਼ਿਵਾਲਾ ਸੀ, ਹੁਣ ਵੈਸ਼ਾਲਿਆ ਹੈ। ਵਿਸ਼ੇ ਸਾਗਰ ਵਿੱਚ ਗੋਤੇ ਖਾਂਦੇ ਰਹਿੰਦੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਸ਼ਿਵਾਲੇ ਵਿੱਚ ਲੈ ਜਾਂਦੇ ਹਨ ਤੇ ਇਹ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਸਾਨੂੰ ਬੇਹੱਦ ਦਾ ਰੱਬ ਪੜ੍ਹਾ ਰਹੇ ਹਨ। ਬਾਪ ਕਹਿੰਦੇ ਹਨ ਮੈ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਭਾਰਤਵਾਸੀ ਆਪਣੇ ਧਰਮ ਨੂੰ ਹੀ ਨਹੀਂ ਜਾਣਦੇ ਹਨ। ਸਾਡੀ ਬਿਰਾਦਰੀ ਤਾਂ ਵੱਡੇ ਤੋਂ ਵੱਡੀ ਹੈ ਜਿਸ ਤੋਂ ਹੋਰ ਬਿਰਾਦਰੀਆਂ ਨਿਕਲਦੀਆਂ ਹਨ। ਆਦਿ ਸਨਾਤਨ ਕਿਹੜਾ ਧਰਮ, ਕਿਹੜੀ ਬਿਰਾਦਰੀ ਸੀ - ਇਹ ਸਮਝਦੇ ਨਹੀਂ ਹਨ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲਿਆਂ ਦੀ ਬਿਰਾਦਰੀ, ਫਿਰ ਸੇਕੇਂਡ ਨੰਬਰ ਵਿੱਚ ਚੰਦ੍ਰਵੰਸ਼ੀ ਬਿਰਾਦਰੀ, ਫਿਰ ਇਸਲਾਮੀ ਵੰਸ਼ ਦੀ ਬਿਰਾਦਰੀ। ਇਹ ਸਾਰੇ ਝਾੜ ਦਾ ਰਾਜ਼ ਹੋਰ ਕੋਈ ਸਮਝਾ ਨਾ ਸਕੇ। ਹੁਣ ਤਾਂ ਵੇਖੋ ਕਿੰਨੀਆਂ ਬਿਰਾਦਰੀਆਂ ਹਨ। ਟਾਲ - ਟਾਲੀਆਂ ਕਿੰਨੀਆਂ ਹਨ। ਇਹ ਹੈ ਵਰਾਇਟੀ ਧਰਮਾਂ ਦਾ ਝਾੜ, ਇਹ ਗੱਲਾਂ ਬਾਪ ਹੀ ਆਕੇ ਬੁੱਧੀ ਵਿੱਚ ਪਾਉਂਦੇ ਹਨ। ਇਹ ਪੜ੍ਹਾਈ ਹੈ, ਇਹ ਤਾਂ ਰੋਜ਼ ਪੜ੍ਹਨੀ ਚਾਹੀਦੀ ਹੈ। ਭਗਵਾਨੁਵਾਚ - ਮੈ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਪਤਿਤ ਰਾਜਾ ਤਾਂ ਵਿਨਾਸ਼ੀ ਧਨ ਦਾਨ ਕਰਨ ਨਾਲ ਬਣ ਸਕਦੇ ਹਾਂ। ਮੈ ਤੁਹਾਨੂੰ ਇਵੇਂ ਪਾਵਨ ਬਣਾਉਂਦਾ ਹਾਂ ਜੋ ਤੁਸੀਂ 21 ਜਨਮਾਂ ਦੇ ਲਈ ਵਿਸ਼ਵ ਦੇ ਮਾਲਿਕ ਬਣਦੇ ਹੋ। ਉੱਥੇ ਕਦੀ ਅਕਾਲੇ ਮ੍ਰਿਤੂ ਹੁੰਦੀ ਨਹੀਂ। ਆਪਣੇ ਟਾਈਮ ਤੇ ਸ਼ਰੀਰ ਛੱਡਦੇ ਹਨ। ਤੁਸੀਂ ਬੱਚਿਆਂ ਨੂੰ ਡਰਾਮਾ ਦਾ ਰਾਜ਼ ਵੀ ਬਾਪ ਨੇ ਸਮਝਾਇਆ ਹੈ। ਉਹ ਬਾਈਸਕੋਪ, ਡਰਾਮਾ ਆਦਿ ਨਿਕਲੇ ਹਨ ਤਾਂ ਇਸ ਤੇ ਸਮਝਾਉਣ ਵਿੱਚ ਵੀ ਸਹਿਜ ਹੁੰਦਾ ਹੈ। ਅੱਜਕਲ ਤਾਂ ਬਹੁਤ ਡਰਾਮਾ ਆਦਿ ਬਣਾਉਂਦੇ ਹਨ। ਮਨੁੱਖਾਂ ਨੂੰ ਬਹੁਤ ਸ਼ੌਂਕ ਹੋ ਗਿਆ ਹੈ। ਉਹ ਸਭ ਹੈ ਹੱਦ ਦੇ, ਇਹ ਹੈ ਬੇਹੱਦ ਦਾ ਡਰਾਮਾ। ਇਸ ਸਮੇਂ ਮਾਇਆ ਦਾ ਪਾਮਪ ਬਹੁਤ ਹੈ। ਮਨੁੱਖ ਸਮਝਦੇ ਹਨ - ਹੁਣ ਤਾਂ ਸ੍ਵਰਗ ਬਣ ਗਿਆ ਹੈ ਅੱਗੇ ਥੋੜੀ ਇੰਨੀ ਵੱਡੀ ਬਿਲਡਿੰਗ੍ਸ ਆਦਿ ਸੀ। ਤਾਂ ਕਿੰਨਾ ਓਪੋਜ਼ੀਸ਼ਨ ਹੈ। ਰੱਬ ਸ੍ਵਰਗ ਰਚਦੇ ਹਨ ਤਾਂ ਮਾਇਆ ਵੀ ਆਪਣਾ ਸ੍ਵਰਗ ਵਿਖਾਉਂਦੀ ਹੈ। ਇਹ ਹੈ ਸਭ ਮਾਇਆ ਦਾ ਪਾਮਪ। ਇਸਦਾ ਫਾਲ ਹੋਣਾ ਹੈ ਕਿੰਨੀ ਜਬਰਦਸਤ ਮਾਇਆ ਹੈ। ਤੁਹਾਨੂੰ ਉਨ੍ਹਾਂ ਤੋਂ ਮੂੰਹ ਮੋੜਨਾ ਹੈ। ਬਾਪ ਹੈ ਹੀ ਗਰੀਬ ਨਿਵਾਜ਼। ਸ਼ਾਹੂਕਾਰਾਂ ਦੇ ਲਈ ਸ੍ਵਰਗ ਹੈ, ਗਰੀਬ ਵਿਚਾਰੇ ਨਰਕ ਵਿੱਚ ਹਨ। ਤਾਂ ਹੁਣ ਨਰਕਵਾਸੀਆਂ ਤੋਂ ਸ੍ਵਰਗਵਾਸੀ ਬਣਨਾ ਹੈ। ਗਰੀਬ ਹੀ ਵਰਸਾ ਲੈਣਗੇ, ਸਾਹੂਕਾਰ ਤਾਂ ਸਮਝਦੇ ਹਨ ਅਸੀਂ ਸ੍ਵਰਗ ਵਿੱਚ ਬੈਠੇ ਹਾਂ। ਸ੍ਵਰਗ - ਨਰਕ ਇੱਥੇ ਹੀ ਹਨ। ਇਨ੍ਹਾਂ ਸਭ ਗੱਲਾਂ ਨੂੰ ਹੁਣ ਤੁਸੀਂ ਸਮਝਦੇ ਹੋ। ਭਾਰਤ ਕਿੰਨਾ ਭਿਖਾਰੀ ਬਣ ਗਿਆ ਹੈ। ਭਾਰਤ ਹੀ ਕਿੰਨਾ ਸਾਹੂਕਾਰ ਸੀ। ਇੱਕ ਹੀ ਆਦਿ ਸਨਾਤਨ ਧਰਮ ਸੀ। ਹੁਣ ਵੀ ਕਿੰਨੀ ਪੁਰਾਣੀ ਚੀਜ਼ਾਂ ਕੱਢਦੇ ਰਹਿੰਦੇ ਹਨ। ਕਹਿੰਦੇ ਹਨ ਇੰਨੇ ਵਰ੍ਹੇ ਦੀ ਪੁਰਾਣੀ ਚੀਜ਼ ਹੈ। ਹੱਡੀਆਂ ਨਿਕਲਦੀਆਂ ਹਨ, ਕਹਿੰਦੇ ਹਨ ਇੰਨੇ ਲੱਖਾਂ ਵਰ੍ਹੇ ਦੀ ਹਨ। ਹੁਣ ਲੱਖਾਂ ਵਰ੍ਹੇ ਦੀ ਹੱਡੀਆਂ ਫਿਰ ਕਿੱਥੋਂ ਦੀ ਨਿਕਲ ਸਕਦੀ ਹੈ। ਉਨ੍ਹਾਂ ਦਾ ਫਿਰ ਮੁੱਲ ਵੀ ਕਿੰਨਾ ਰੱਖਦੇ ਹਨ।

ਬਾਪ ਸਮਝਾਉਂਦੇ ਹਨ ਮੈ ਆਕੇ ਸਭ ਦੀ ਸਦਗਤੀ ਕਰਦਾ ਹਾਂ, ਇਨ੍ਹਾਂ ਵਿੱਚ ਪ੍ਰਵੇਸ਼ ਕਰ ਆਉਂਦਾ ਹਾਂ। ਇਹ ਬ੍ਰਹਮਾ ਸਾਕਾਰੀ ਹੈ, ਇੱਥੇ ਫਿਰ ਸੂਕਸ਼ਮਵਤਨਵਾਸੀ ਫਰਿਸ਼ਤਾ ਬਣਦੇ ਹਨ। ਉਹ ਅਵਿਯਕਤ, ਇਹ ਵਿਯਕਤ। ਬਾਪ ਕਹਿੰਦੇ ਹਨ ਮੈ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਆਉਂਦਾ ਹਾਂ, ਜੋ ਨੰਬਰਵਨ ਪਾਵਨ ਉਹ ਫਿਰ ਨੰਬਰਵਨ ਪਤਿਤ। ਮੈ ਇਨ੍ਹਾਂ ਵਿੱਚ ਆਉਂਦਾ ਹਾਂ ਕਿਓਂਕਿ ਇਨ੍ਹਾਂ ਨੂੰ ਹੀ ਫਿਰ ਨੰਬਰਵਨ ਪਾਵਨ ਬਣਨਾ ਹੈ। ਇਹ ਆਪਣੇ ਨੂੰ ਕਿੱਥੇ ਕਹਿੰਦੇ ਹਨ ਕਿ ਮੈ ਰੱਬ ਹਾਂ, ਫਲਾਣਾ ਹਾਂ। ਬਾਪ ਵੀ ਸਮਝਦੇ ਹਨ ਮੈ ਇਸ ਤਨ ਵਿੱਚ ਪ੍ਰਵੇਸ਼ ਕਰ ਇਨ੍ਹਾਂ ਦੁਆਰਾ ਸਭ ਨੂੰ ਸਤੋਪ੍ਰਧਾਨ ਬਣਾਉਂਦਾ ਹਾਂ। ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਤੁਸੀਂ ਅਸ਼ਰੀਰੀ ਆਏ ਸੀ ਫਿਰ 84 ਜਨਮ ਲੈ ਪਾਰ੍ਟ ਵਜਾਇਆ, ਹੁਣ ਵਾਪਿਸ ਜਾਣਾ ਹੈ। ਆਪਣੇ ਨੂੰ ਆਤਮਾ ਸਮਝੋ, ਦੇਹ - ਅਭਿਮਾਨ ਤੋੜੋ। ਸਿਰਫ ਯਾਦ ਦੀ ਯਾਤਰਾ ਤੇ ਰਹਿਣਾ ਹੈ ਹੋਰ ਕੋਈ ਤਕਲੀਫ ਨਹੀਂ ਹੈ। ਜੋ ਪਵਿੱਤਰ ਬਣਨਗੇ, ਨਾਲੇਜ ਸੁਣਨਗੇ ਉਹ ਹੀ ਵਿਸ਼ਵ ਦੇ ਮਾਲਿਕ ਬਣਨਗੇ। ਕਿੰਨਾ ਵੱਡਾ ਸਕੂਲ ਹੈ। ਪੜ੍ਹਾਉਣ ਵਾਲਾ ਬਾਪ ਕਿੰਨਾ ਨਿਰਹੰਕਾਰੀ ਬਣ ਪਤਿਤ ਦੁਨੀਆਂ, ਪਤਿਤ ਤਨ ਵਿੱਚ ਆਉਂਦੇ ਹਨ। ਭਗਤੀ ਮਾਰਗ ਵਿੱਚ ਤੁਸੀਂ ਉਨ੍ਹਾਂ ਦੇ ਲਈ ਕਿੰਨਾ ਚੰਗਾ ਸੋਨੇ ਦਾ ਮੰਦਿਰ ਬਣਾਉਂਦੇ ਹੋ। ਇਸ ਸਮੇਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ ਤਾਂ ਪਤਿਤ ਸ਼ਰੀਰ ਵਿੱਚ ਆਕੇ ਬੈਠਦਾ ਹਾਂ। ਫਿਰ ਭਗਤੀ ਮਾਰਗ ਵਿੱਚ ਤੁਸੀਂ ਸਾਨੂੰ ਸੋਮਨਾਥ ਦੇ ਮੰਦਿਰ ਵਿੱਚ ਬਿਠਾਉਂਦੇ ਹੋ। ਸੋਨੇ ਹੀਰਿਆਂ ਦਾ ਮੰਦਿਰ ਬਣਾਉਂਦੇ ਹੋ ਕਿਓਂਕਿ ਤੁਸੀਂ ਜਾਣਦੇ ਹੋ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ ਇਸਲਈ ਖ਼ਾਤਰੀ ਕਰਦੇ ਹੋ। ਇਹ ਸਭ ਰਾਜ਼ ਸਮਝਾਇਆ ਹੈ। ਭਗਤੀ ਪਹਿਲੇ ਅਵਿਭਿਚਾਰੀ ਫਿਰ ਵਿਭਿਚਾਰੀ ਹੁੰਦੀ ਹੈ। ਅੱਜਕਲ ਵੇਖੋ ਮਨੁੱਖਾਂ ਦੀ ਵੀ ਪੂਜਾ ਕਰਦੇ ਰਹਿੰਦੇ ਹਨ। ਗੰਗਾ ਦੇ ਕੰਠੇ ਤੇ ਵੇਖੋ ਸ਼ਿਵੋਹਮ ਕਹਿ ਬੈਠ ਜਾਂਦੇ ਹਨ। ਮਾਤਾਵਾਂ ਜਾਕੇ ਦੁੱਧ ਚੜ੍ਹਾਉਂਦੀਆਂ ਹਨ, ਪੂਜਾ ਕਰਦੀਆਂ ਹਨ। ਇਸ ਦਾਦਾ ਨੇ ਖੁਦ ਵੀ ਕੀਤਾ ਹੈ, ਪੂਜਾਰੀ ਨੰਬਰਵਨ ਬਣਿਆ ਹੈ ਨਾ। ਵੰਡਰ ਹੈ ਨਾ। ਬਾਪ ਕਹਿੰਦੇ ਹਨ ਇਹ ਵੰਡਰਫੁਲ ਦੁਨੀਆਂ ਹੈ। ਕਿਵੇਂ ਸ੍ਵਰਗ ਬਣਦਾ ਹੈ, ਕਿਵੇਂ ਨਰਕ ਬਣਦਾ ਹੈ - ਸਭ ਰਾਜ਼ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਇਹ ਗਿਆਨ ਤਾਂ ਸ਼ਾਸਤਰਾਂ ਵਿੱਚ ਨਹੀਂ ਹੈ। ਉਹ ਹੈ ਫਿਲਾਸਫੀ ਦੇ ਸ਼ਾਸਤਰ। ਇਹ ਹੈ ਸਪ੍ਰਿਚੂਅਲ ਨਾਲੇਜ ਜੋ ਰੂਹਾਨੀ ਫਾਦਰ ਦੇ ਅਤੇ ਤੁਸੀਂ ਬ੍ਰਾਹਮਣਾਂ ਦੇ ਸਿਵਾਏ ਕੋਈ ਦੇ ਨਾ ਸਕੇ। ਅਤੇ ਤੁਸੀਂ ਬੱਚਿਆਂ ਦੇ ਸਿਵਾਏ ਰੂਹਾਨੀ ਨਾਲੇਜ ਕਿਸੇ ਨੂੰ ਮਿਲ ਨਾ ਸਕੇ। ਜੱਦ ਤਕ ਬ੍ਰਾਹਮਣ ਨਾ ਬਣੇ ਤਾਂ ਦੇਵਤਾ ਬਣ ਨਾ ਸਕੇਂ। ਤੁਸੀਂ ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ, ਰੱਬ ਸਾਨੂੰ ਪੜ੍ਹਾਉਂਦੇ ਹਨ, ਸ਼੍ਰੀ ਕ੍ਰਿਸ਼ਨ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦਾ ਬਹੁਤ ਵੱਡਾ ਪਾਮਪ ਹੈ, ਇਸ ਤੋਂ ਆਪਣਾ ਮੂੰਹ ਮੋੜ ਲੈਣਾ ਹੈ। ਸਦਾ ਇਸੀ ਖੁਸ਼ੀ ਵਿੱਚ ਰੋਮਾਂਚ ਖੜੇ ਹੋਣ ਕਿ ਅਸੀ ਤਾਂ ਹੁਣ ਪੁਰਸ਼ੋਤਮ ਬਣ ਰਹੇ ਹਾਂ, ਰੱਬ ਸਾਨੂੰ ਪੜ੍ਹਾਉਂਦੇ ਹਨ।

2. ਵਿਸ਼ਵ ਦਾ ਰਾਜ - ਭਾਗ ਦੇ ਲਈ ਸਿਰਫ ਪਵਿੱਤਰ ਬਣਨਾ ਹੈ। ਜਿਵੇਂ ਬਾਪ ਨਿਰਹੰਕਾਰੀ ਬਣ ਪਤਿਤ ਦੁਨੀਆਂ, ਪਤਿਤ ਤਨ ਵਿੱਚ ਆਉਂਦੇ ਹਨ, ਇਵੇਂ ਬਾਪ ਸਮਾਨ ਨਿਰਹੰਕਾਰੀ ਬਣ ਸੇਵਾ ਕਰਨੀ ਹੈ।

ਵਰਦਾਨ:-
ਇੱਕ ਦੇ ਸਾਥ ਨਾਲ ਸਰਵ ਰਿਸ਼ਤੇ ਨਿਭਾਉਣ ਵਾਲੇ ਸਰਵ ਕਿਨਾਰਿਆਂ ਤੋਂ ਮੁਕਤ ਸੰਪੂਰਨ ਫਰਿਸ਼ਤਾ ਭਵ

ਜਿਵੇਂ ਕੋਈ ਚੀਜ਼ ਬਣਾਉਂਦੇ ਹਨ ਜਦੋਂ ਉਹ ਬਣਕੇ ਤਿਆਰ ਹੋ ਜਾਂਦੀ ਹੈ ਤਾਂ ਕਿਨਾਰਾ ਛੱਡ ਦਿੰਦੀ ਹੈ, ਇਵੇਂ ਜਿਨਾ ਸੰਪੰਨ ਸਟੇਜ ਦੇ ਸਮੀਪ ਆਉਦੇ ਜਾਓਗੇ ਓਨਾ ਸਰਵ ਤੋਂ ਕਿਨਾਰਾ ਹੁੰਦਾ ਜਾਏਗਾ। ਜਦੋਂ ਸਭ ਬੰਧਨਾਂ ਤੋਂ ਵ੍ਰਿਤੀ ਦਵਾਰਾ ਕਿਨਾਰਾ ਹੋ ਜਾਏ ਮਤਲਬ ਕਿਸੇ ਵਿੱਚ ਵੀ ਲਗਾਵ ਨਾ ਹੋਵੇ ਉਦੋਂ ਸੰਪੂਰਨ ਫਰਿਸ਼ਤਾ ਬਣੋਂਗੇ। ਇੱਕ ਦੇ ਸਾਥ ਨਾਲ ਸਰਵ ਰਿਸ਼ਤੇ ਨਿਭਾਉਣਾ - ਇਹ ਹੀ ਠਿਕਾਣਾ ਹੈ, ਇਸਨਾਲ ਹੀ ਅੰਤਿਮ ਫਰਿਸ਼ਤੇ ਜੀਵਨ ਦੀ ਮੰਜ਼ਿਲ ਅਨੁਭਵ ਹੋਵੇਗੀ। ਬੁੱਧੀ ਦਾ ਭਟਕਣਾ ਬੰਦ ਹੋ ਜਾਏਗਾ।

ਸਲੋਗਨ:-
ਸਨੇਹ ਇਵੇਂ ਦਾ ਚੁੰਬਕ ਹੈ ਜੋ ਗਲਾਨੀ ਵਾਲੇ ਨੂੰ ਵੀ ਸਮੀਪ ਲੈ ਆਉਂਦਾ ਹੈ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ

ਮਨਸਾ ਸੇਵਾ ਦੇ ਲਈ ਮਨ, ਬੁੱਧੀ ਵਿਅਰਥ ਸੋਚਣ ਤੋਂ ਮੁਕਤ ਹੋਣਾ ਚਾਹੀਦਾ ਹੈ। ‘ਮਨਮਨਾਭਵ’ ਦੇ ਮੰਤਰ ਦਾ ਸਹਿਜ ਸਵਰੂਪ ਹੋਣਾ ਚਾਹੀਦਾ ਹੈ। ਜਿਨ੍ਹਾਂ ਸ਼੍ਰੇਸ਼ਠ ਆਤਮਾਵਾਂ ਦੀ ਸ਼੍ਰੇਸ਼ਠ ਮਨਸਾ ਮਤਲਬ ਸੰਕਲਪ ਸ਼ਕਤੀਸ਼ਾਲੀ ਹੈ, ਸ਼ੁਭ -ਭਾਵਨਾ, ਸ਼ੁਭ -ਕਾਮਨਾ ਵਾਲੇ ਹਨ ਉਹ ਮਨਸਾ ਦਵਾਰਾ ਸ਼ਕਤੀਆਂ ਦਾ ਦਾਨ ਦੇ ਸਕਦੇ ਹਨ।