15.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਤੁਹਾਨੂੰ ਦੈਵੀ ਧਰਮ ਅਤੇ ਸ਼੍ਰੇਸ਼ਠ ਕਰਮ ਸਿਖਾਉਂਦੇ ਹਨ ਇਸਲਈ ਤੁਹਾਡੇ ਕੋਲੋਂ ਕੋਈ ਵੀ ਆਸੁਰੀ ਕਰਮ ਨਹੀਂ ਹੋਣਾ ਚਾਹੀਦਾ, ਬੁੱਧੀ ਬਹੁਤ ਸ਼ੁੱਧ ਚਾਹੀਦੀ"

ਪ੍ਰਸ਼ਨ:-
ਦੇਹ - ਅਭਿਮਾਨ ਵਿੱਚ ਆਉਣ ਨਾਲ ਪਹਿਲਾ ਪਾਪ ਕਿਹੜਾ ਹੁੰਦਾ ਹੈ?

ਉੱਤਰ:-
ਜੇਕਰ ਦੇਹ - ਅਭਿਮਾਨ ਹੈ ਤਾਂ ਬਾਪ ਦੀ ਯਾਦ ਦੇ ਬਜਾਏ ਦੇਹਧਾਰੀ ਦੀ ਯਾਦ ਆਵੇਗੀ, ਕੁਦ੍ਰਿਸ਼ਟੀ ਜਾਂਦੀ ਰਹੇਗੀ, ਖ਼ਰਾਬ ਖ਼ਿਆਲਾਤ ਆਉਣਗੇ। ਇਹ ਬਹੁਤ ਵੱਡਾ ਪਾਪ ਹੈ। ਸਮਝਣਾ ਚਾਹੀਦਾ, ਮਾਇਆ ਵਾਰ ਕਰ ਰਹੀ ਹੈ। ਫੌਰਨ ਸਾਵਧਾਨ ਹੋ ਜਾਣਾ ਚਾਹੀਦਾ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾ ਰਹੇ ਹਨ। ਰੂਹਾਨੀ ਬਾਪ ਆਏ ਕਿਥੋਂ ਹਨ? ਰੂਹਾਨੀ ਦੁਨੀਆਂ ਤੋਂ। ਜਿਸਨੂੰ ਨਿਰਵਾਣਧਾਮ ਜਾਂ ਸ਼ਾਂਤੀਧਾਮ ਵੀ ਕਹਿੰਦੇ ਹਨ। ਇਹ ਤਾਂ ਹੈ ਗੀਤਾ ਦੀ ਗੱਲ। ਤੁਹਾਡੇ ਤੋਂ ਪੁੱਛਦੇ ਹਨ - ਇਹ ਗਿਆਨ ਕਿਥੋਂ ਆਇਆ? ਬੋਲੋ, ਇਹ ਤਾਂ ਉਹੀ ਗੀਤਾ ਗਿਆਨ ਹੈ। ਗੀਤਾ ਦਾ ਪਾਰ੍ਟ ਚਲ ਰਿਹਾ ਹੈ ਅਤੇ ਬਾਪ ਪੜ੍ਹਾਉਂਦੇ ਹਨ। ਭਗਵਾਨੁਵਾਚ ਹੈ ਨਾ ਅਤੇ ਭਗਵਾਨ ਤਾਂ ਇੱਕ ਹੀ ਹੈ। ਉਹ ਹੈ ਸ਼ਾਂਤੀ ਦਾ ਸਾਗਰ। ਰਹਿੰਦੇ ਵੀ ਹਨ ਸ਼ਾਂਤੀਧਾਮ ਵਿੱਚ, ਜਿੱਥੇ ਅਸੀਂ ਵੀ ਰਹਿੰਦੇ ਹਾਂ। ਬਾਪ ਸਮਝਾਉਂਦੇ ਹਨ ਕਿ ਇਹ ਹੈ ਪਤਿਤ ਦੁਨੀਆਂ, ਪਾਪ ਆਤਮਾਵਾਂ ਦੀ ਤਮੋਪ੍ਰਧਾਨ ਦੁਨੀਆਂ। ਤੁਸੀਂ ਵੀ ਜਾਣਦੇ ਹੋ ਬਰੋਬਰ ਅਸੀਂ ਆਤਮਾਵਾਂ ਇਸ ਵਕ਼ਤ ਤਮੋਪ੍ਰਧਾਨ ਹਾਂ। 84 ਦਾ ਚੱਕਰ ਖ਼ਾਕੇ ਸਤੋਪ੍ਰਧਾਨ ਤੋਂ ਹੁਣ ਤਮੋਪ੍ਰਧਾਨ ਵਿੱਚ ਆਏ ਹਾਂ। ਇਹ ਪੁਰਾਣੀ ਅਤੇ ਕਲਯੁਗੀ ਦੁਨੀਆਂ ਹੈ ਨਾ। ਇਹ ਨਾਮ ਸਭ ਇਸ ਵਕ਼ਤ ਦੇ ਹਨ। ਪੁਰਾਣੀ ਦੁਨੀਆਂ ਦੇ ਬਾਦ ਫੇਰ ਨਵੀਂ ਦੁਨੀਆਂ ਹੁੰਦੀ ਹੈ। ਭਾਰਤਵਾਸੀ ਇਹ ਵੀ ਜਾਣਦੇ ਹਨ ਕਿ ਮਹਾਭਾਰਤ ਲੜ੍ਹਾਈ ਵੀ ਉਦੋਂ ਲਗੀ ਸੀ ਜਦਕਿ ਦੁਨੀਆਂ ਬਦਲਣੀ ਸੀ, ਉਦੋਂ ਹੀ ਬਾਪ ਨੇ ਆਕੇ ਰਾਜਯੋਗ ਸਿਖਾਇਆ ਸੀ। ਸਿਰਫ਼ ਭੁੱਲ ਕੀ ਹੋਈ ਹੈ? ਇੱਕ ਤਾਂ ਕਲਪ ਦੀ ਉਮਰ ਭੁੱਲ ਗਏ ਹੋ ਅਤੇ ਗੀਤਾ ਦੇ ਭਗਵਾਨ ਨੂੰ ਵੀ ਭੁੱਲ ਗਏ ਹੋ। ਕ੍ਰਿਸ਼ਨ ਨੂੰ ਤਾਂ ਗੌਡ ਫ਼ਾਦਰ ਕਹਿ ਨਹੀਂ ਸਕਦੇ। ਆਤਮਾ ਕਹਿੰਦੀ ਹੈ ਗੌਡ ਫ਼ਾਦਰ, ਤਾਂ ਉਹ ਨਿਰਾਕਾਰ ਹੋ ਗਿਆ। ਨਿਰਾਕਾਰ ਬਾਪ ਆਤਮਾਵਾਂ ਨੂੰ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਮੈਂ ਹੀ ਪਤਿਤ - ਪਾਵਨ ਹਾਂ, ਮੈਨੂੰ ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ। ਕ੍ਰਿਸ਼ਨ ਤਾਂ ਦੇਹਧਾਰੀ ਹੈ ਨਾ। ਮੈਨੂੰ ਤਾਂ ਸ਼ਰੀਰ ਹੈ ਨਹੀਂ। ਮੈਂ ਨਿਰਾਕਾਰ ਹਾਂ, ਮਨੁੱਖਾਂ ਦਾ ਬਾਪ ਨਹੀਂ, ਆਤਮਾਵਾਂ ਦਾ ਬਾਪ ਹਾਂ। ਇਹ ਤਾਂ ਪੱਕਾ ਕਰ ਲੈਣਾ ਚਾਹੀਦਾ। ਘੜੀ - ਘੜੀ ਅਸੀਂ ਆਤਮਾਵਾਂ ਇਸ ਬਾਪ ਤੋਂ ਵਰਸਾ ਲੈਂਦੀਆਂ ਹਾਂ। ਹੁਣ 84 ਜਨਮ ਪੂਰੇ ਹੋਏ ਹਨ, ਬਾਪ ਆਇਆ ਹੈ। ਬਾਬਾ - ਬਾਬਾ ਹੀ ਕਰਦੇ ਰਹਿਣਾ ਹੈ। ਬਾਬਾ ਨੂੰ ਬਹੁਤ ਯਾਦ ਕਰਨਾ ਹੈ। ਸਾਰਾ ਕਲਪ ਜਿਸਮਾਨੀ ਬਾਪ ਨੂੰ ਯਾਦ ਕੀਤਾ। ਹੁਣ ਬਾਪ ਆਏ ਹਨ ਅਤੇ ਮਨੁੱਖ ਸ੍ਰਿਸ਼ਟੀ ਤੋਂ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਂਦੇ ਹਨ ਕਿਉਂਕਿ ਰਾਵਣ ਰਾਜ ਵਿੱਚ ਮਨੁੱਖਾਂ ਦੀ ਦੁਰਗਤੀ ਹੋ ਗਈ ਹੈ ਇਸਲਈ ਹੁਣ ਬਾਪ ਨੂੰ ਯਾਦ ਕਰਨਾ ਹੈ। ਇਹ ਵੀ ਮਨੁੱਖ ਕੋਈ ਸਮਝਦੇ ਨਹੀਂ ਕਿ ਹੁਣ ਰਾਵਣ ਰਾਜ ਹੈ। ਰਾਵਣ ਦਾ ਅਰ੍ਥ ਹੀ ਨਹੀਂ ਸਮਝਦੇ। ਬਸ ਇੱਕ ਰਸਮ ਹੋ ਗਈ ਹੈ ਦਸ਼ਹਿਰਾ ਮਨਾਉਣ ਦੀ। ਤੁਸੀਂ ਕੋਈ ਅਰ੍ਥ ਥੋੜ੍ਹੇਹੀ ਸਮਝਦੇ ਸੀ। ਹੁਣ ਸਮਝ ਮਿਲੀ ਹੈ ਹੋਰਾਂ ਨੂੰ ਸਮਝ ਦੇਣ ਦੇ ਲਈ। ਜੇਕਰ ਹੋਰਾਂ ਨੂੰ ਨਹੀਂ ਸਮਝਾ ਸਕਦੇ ਹੋ ਤਾਂ ਗੋਇਆ ਖ਼ੁਦ ਨਹੀਂ ਸਮਝੇ ਹੋ। ਬਾਪ ਵਿੱਚ ਸ੍ਰਿਸ਼ਟੀ ਚੱਕਰ ਦਾ ਗਿਆਨ ਹੈ। ਅਸੀਂ ਉਨ੍ਹਾਂ ਦੇ ਬੱਚੇ ਹਾਂ ਤਾਂ ਬੱਚਿਆਂ ਵਿੱਚ ਵੀ ਇਹ ਨਾਲੇਜ਼ ਰਹਿਣੀ ਚਾਹੀਦੀ।

ਤੁਹਾਡੀ ਇਹ ਹੈ ਗੀਤਾ ਪਾਠਸ਼ਾਲਾ। ਉਦੇਸ਼ ਕੀ ਹੈ? ਇਹ ਲਕਸ਼ਮੀ - ਨਾਰਾਇਣ ਬਣਨਾ। ਇਹ ਰਾਜਯੋਗ ਹੈ ਨਾ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨ ਦੀ ਇਹ ਨਾਲੇਜ਼ ਹੈ। ਉਹ ਲੋਕੀਂ ਕਥਾਵਾਂ ਬੈਠ ਸੁਣਾਉਂਦੇ ਹਨ। ਇੱਥੇ ਤਾਂ ਅਸੀਂ ਪੜ੍ਹਦੇ ਹਾਂ, ਸਾਨੂੰ ਬਾਪ ਰਾਜਯੋਗ ਸਿਖਾਉਂਦੇ ਹਨ। ਇਹ ਸਿਖਾਉਂਦੇ ਹੀ ਹਨ ਕਲਪ ਦੇ ਸੰਗਮਯੁਗ ਤੇ। ਬਾਪ ਕਹਿੰਦੇ ਹਨ ਮੈਂ ਪੁਰਾਣੀ ਦੁਨੀਆਂ ਨੂੰ ਬਦਲ ਨਵੀਂ ਦੁਨੀਆਂ ਬਣਾਉਣ ਆਇਆ ਹਾਂ। ਨਵੀਂ ਦੁਨੀਆਂ ਵਿੱਚ ਇਨ੍ਹਾਂ ਦਾ ਰਾਜ ਸੀ, ਪੁਰਾਣੀ ਵਿੱਚ ਨਹੀਂ ਹੈ, ਫ਼ੇਰ ਜ਼ਰੂਰ ਹੋਣਾ ਚਾਹੀਦਾ। ਚੱਕਰ ਤਾਂ ਜਾਣ ਲਿਆ ਹੈ। ਮੁੱਖ ਧਰਮ ਹਨ ਚਾਰ। ਹੁਣ ਡਿਟੀਜ਼ਮ ਹੈ ਨਹੀਂ। ਦੈਵੀ ਧਰਮ ਭ੍ਰਸ਼ਟ ਅਤੇ ਦੈਵੀ ਕਰਮ ਭ੍ਰਸ਼ਟ ਬਣ ਪਏ ਹਨ। ਹੁਣ ਫ਼ੇਰ ਤੁਹਾਨੂੰ ਦੈਵੀ ਧਰਮ ਸ਼੍ਰੇਸ਼ਠ ਅਤੇ ਕਰਮ ਸ਼੍ਰੇਸ਼ਠ ਸਿਖਾ ਰਹੇ ਹਨ। ਤਾਂ ਆਪਣੇ ਤੇ ਧਿਆਨ ਰੱਖਣਾ ਹੈ, ਸਾਡੇ ਤੋਂ ਕੋਈ ਆਸੁਰੀ ਕਰਮ ਤਾਂ ਨਹੀਂ ਹੁੰਦੇ ਹਨ? ਮਾਇਆ ਦੇ ਕਾਰਨ ਕੋਈ ਖ਼ਰਾਬ ਖ਼ਿਆਲਾਤ ਤਾਂ ਬੁੱਧੀ ਵਿੱਚ ਨਹੀਂ ਆਉਂਦੇ ਹਨ? ਕੁਦ੍ਰਿਸ਼ਟੀ ਤਾਂ ਨਹੀਂ ਰਹਿੰਦੀ ਹੈ? ਵੇਖੋ, ਇਨ੍ਹਾਂ ਦੀ ਕੁਦ੍ਰਿਸ਼ਟੀ ਜਾਂਦੀ ਹੈ ਜਾਂ ਖ਼ਰਾਬ ਖ਼ਿਆਲਾਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਝੱਟ ਸਾਵਧਾਨ ਕਰਨਾ ਚਾਹੀਦਾ। ਉਨ੍ਹਾਂ ਨਾਲ ਮਿਲ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੂੰ ਸਾਵਧਾਨ ਕਰਨਾ ਚਾਹੀਦਾ - ਤੁਹਾਡੇ ਵਿੱਚ ਮਾਇਆ ਦੀ ਪ੍ਰਵੇਸ਼ਤਾ ਦੇ ਕਾਰਨ ਇਹ ਖ਼ਰਾਬ ਖ਼ਿਆਲਾਤ ਆਉਂਦੇ ਹਨ। ਯੋਗ ਵਿੱਚ ਬੈਠ ਬਾਪ ਦੀ ਯਾਦ ਦੇ ਬਦਲੇ ਕੋਈ ਦੀ ਦੇਹ ਵੱਲ ਖ਼ਿਆਲ ਜਾਂਦਾ ਹੈ ਤਾਂ ਸਮਝਣਾ ਚਾਹੀਦਾ ਇਹ ਮਾਇਆ ਦਾ ਵਾਰ ਹੋ ਰਿਹਾ ਹੈ, ਮੈਂ ਪਾਪ ਕਰ ਰਿਹਾ ਹਾਂ। ਇਸ ਵਿੱਚ ਤਾਂ ਬੁੱਧੀ ਬੜੀ ਸ਼ੁੱਧ ਹੋਣੀ ਚਾਹੀਦੀ। ਹੰਸੀ - ਮਜ਼ਾਕ ਨਾਲ ਵੀ ਬਹੁਤ ਨੁਕਸਾਨ ਹੁੰਦਾ ਹੈ ਇਸਲਈ ਤੁਹਾਡੇ ਮੁੱਖ ਵਿੱਚੋ ਸਦੈਵ ਸ਼ੁੱਧ ਵਚਨ ਨਿਕਲਣੇ ਚਾਹੀਦੇ, ਕੁਵਚਨ ਨਹੀਂ। ਹੰਸੀ ਮਜ਼ਾਕ ਆਦਿ ਵੀ ਨਹੀਂ। ਇਵੇਂ ਨਹੀਂ ਕਿ ਅਸੀਂ ਤਾਂ ਹੰਸੀ ਕੀਤੀ… ਉਹ ਵੀ ਨੁਕਸਾਨਕਾਰਕ ਹੋ ਜਾਂਦੀ ਹੈ। ਹੰਸੀ ਵੀ ਇਵੇਂ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਵਿਕਾਰਾਂ ਦੀ ਵਾਯੂ ਹੋਵੇ। ਬਹੁਤ ਖ਼ਬਰਦਾਰ ਰਹਿਣਾ ਹੈ। ਤੁਹਾਨੂੰ ਪਤਾ ਹੈ ਨਾਂਗੇ ਲੋਕੀ ਹਨ ਉਨ੍ਹਾਂ ਦੇ ਖ਼ਿਆਲ ਵਿਕਾਰਾਂ ਦੇ ਵੱਲ ਨਹੀਂ ਜਾਣਗੇ। ਰਹਿੰਦੇ ਵੀ ਵੱਖ ਹਨ। ਪਰ ਕਰਮਇੰਦ੍ਰੀਆਂ ਦੀ ਚਲਾਏਮਾਨੀ ਸਿਵਾਏ ਯੋਗ ਦੇ ਕਦੀ ਨਿਕਲਦੀ ਨਹੀਂ ਹੈ। ਕਾਮ ਸ਼ਤ੍ਰੁ ਇਵੇਂ ਹੈ ਜੋ ਕਿਸੇ ਨੂੰ ਵੀ ਵੇਖਣਗੇ, ਯੋਗ ਵਿੱਚ ਪੂਰਾ ਨਹੀਂ ਹੋਣਗੇ ਤਾਂ ਚਲਾਏਮਾਨੀ ਜ਼ਰੂਰ ਹੋਵੇਗੀ। ਆਪਣੀ ਪ੍ਰੀਖਿਆ ਲੈਣੀ ਹੁੰਦੀ ਹੈ। ਬਾਪ ਦੀ ਯਾਦ ਵਿੱਚ ਹੀ ਰਹੋ ਤਾਂ ਇਹ ਕੋਈ ਵੀ ਪ੍ਰਕਾਰ ਦੀ ਬਿਮਾਰੀ ਨਾ ਰਹੇ। ਯੋਗ ਵਿੱਚ ਰਹਿਣ ਨਾਲ ਇਹ ਨਹੀਂ ਹੁੰਦਾ ਹੈ। ਸਤਿਯੁਗ ਵਿੱਚ ਤਾਂ ਕੋਈ ਵੀ ਪ੍ਰਕਾਰ ਦਾ ਗੰਦ ਨਹੀਂ ਹੁੰਦਾ ਹੈ। ਉੱਥੇ ਰਾਵਣ ਦੀ ਚੰਚਲਤਾ ਹੀ ਨਹੀਂ ਜੋ ਚਲਾਏਮਾਨੀ ਹੋਵੇ। ਉੱਥੇ ਤਾਂ ਯੋਗੀ ਲਾਈਫ ਰਹਿੰਦੀ ਹੈ। ਇੱਥੇ ਵੀ ਅਵਸਥਾ ਬੜੀ ਪੱਕੀ ਚਾਹੀਦੀ। ਯੋਗਬਲ ਨਾਲ ਇਹ ਸਭ ਬਿਮਾਰੀਆਂ ਬੰਦ ਹੋ ਜਾਂਦੀਆਂ ਹਨ। ਇਸ ਵਿੱਚ ਬੜੀ ਮਿਹਨਤ ਹੈ। ਰਾਜ ਲੈਣਾ ਕੋਈ ਮਾਸੀ ਦਾ ਘਰ ਨਹੀਂ। ਪੁਰਸ਼ਾਰਥ ਤਾਂ ਕਰਨਾ ਹੈ ਨਾ। ਇਵੇਂ ਨਹੀਂ ਕਿ ਬਸ ਜੋ ਹੋਵੇਗਾ ਕਿਸਮਤ ਵਿੱਚ ਉਹ ਮਿਲੇਗਾ। ਧਾਰਨਾ ਹੀ ਨਹੀਂ ਕਰਦੇ ਗੋਇਆ ਪਾਈ - ਪੈਸੇ ਦੇ ਪਦ ਪਾਉਣ ਲਾਇਕ ਹਨ। ਸਬਜੈਕਟਸ ਤਾਂ ਬਹੁਤ ਹੁੰਦੀਆਂ ਹਨ ਨਾ। ਕੋਈ ਡਰਾਇੰਗ ਵਿੱਚ, ਕੋਈ ਖੇਡ ਵਿੱਚ ਨੰਬਰ ਲੈ ਲੈਂਦੇ ਹਨ। ਉਹ ਹੈ ਕਾਮਨ ਸਬਜੈਕਟ। ਉਵੇਂ ਹੀ ਇੱਥੇ ਵੀ ਸਬਜੈਕਟ ਹੈ। ਕੁਝ ਨਾ ਕੁਝ ਮਿਲੇਗਾ। ਬਾਕੀ ਬਾਦਸ਼ਾਹੀ ਨਹੀਂ ਮਿਲ ਸਕੇਗੀ। ਉਹ ਤਾਂ ਸਰਵਿਸ ਕਰਣਗੇ ਉਦੋਂ ਬਾਦਸ਼ਾਹੀ ਮਿਲੇਗੀ। ਉਸਦੇ ਲਈ ਬਹੁਤ ਮਿਹਨਤ ਚਾਹੀਦੀ। ਬਹੁਤਿਆਂ ਦੀ ਬੁੱਧੀ ਵਿੱਚ ਬੈਠਦਾ ਹੀ ਨਹੀ ਹੈ। ਜਿਵੇਂ ਕਿ ਖਾਣਾ ਹਜ਼ਮ ਹੀ ਨਹੀਂ ਹੁੰਦਾ। ਉੱਚ ਪਦ ਪਾਉਣ ਦੀ ਹਿੰਮਤ ਨਹੀਂ, ਇਸਨੂੰ ਵੀ ਬਿਮਾਰੀ ਕਹਾਂਗੇ ਨਾ। ਤੁਸੀਂ ਕੋਈ ਵੀ ਗੱਲ ਵੇਖਦੇ ਨਾ ਵੇਖੋ। ਰੂਹਾਨੀ ਬਾਪ ਦੀ ਯਾਦ ਵਿੱਚ ਰਹਿ ਹੋਰਾਂ ਨੂੰ ਰਸਤਾ ਦੱਸਣਾ ਹੈ, ਅੰਨਿਆਂ ਦੀ ਲਾਠੀ ਬਣਨਾ ਹੈ। ਤੁਸੀਂ ਤਾਂ ਰਸਤਾ ਜਾਣਦੇ ਹੋ। ਰਚਤਾ ਅਤੇ ਰਚਨਾ ਦਾ ਗਿਆਨ ਮੁਕਤੀ ਅਤੇ ਜੀਵਨਮੁਕਤੀ ਤੁਹਾਡੀ ਬੁੱਧੀ ਵਿੱਚ ਫ਼ਿਰਦੇ ਰਹਿੰਦੇ ਹਨ, ਜੋ - ਜੋ ਮਹਾਂਰਥੀ ਹਨ। ਬੱਚਿਆਂ ਦੀ ਅਵਸਥਾ ਵਿੱਚ ਵੀ ਰਾਤ - ਦਿਨ ਦਾ ਫ਼ਰਕ ਰਹਿੰਦਾ ਹੈ। ਕਿੱਥੇ ਬਹੁਤ ਧਨਵਾਨ ਬਣ ਜਾਂਦੇ, ਕਿੱਥੇ ਬਿਲਕੁਲ ਗ਼ਰੀਬ। ਰਾਜਾਈ ਪਦ ਵਿੱਚ ਤਾਂ ਫ਼ਰਕ ਹੈ ਨਾ। ਬਾਕੀ ਹਾਂ, ਰਾਵਣ ਨਾ ਹੋਣ ਕਾਰਨ ਦੁੱਖ ਨਹੀਂ ਹੁੰਦਾ ਹੈ। ਬਾਕੀ ਸੰਪਤੀ ਵਿੱਚ ਤਾਂ ਫ਼ਰਕ ਹੈ। ਸੰਪਤੀ ਨਾਲ ਸੁੱਖ ਹੁੰਦਾ ਹੈ।

ਜਿਨਾਂ ਯੋਗ ਵਿੱਚ ਰਹਿਣਗੇ ਉਨੀ ਹੈਲਥ ਬੜੀ ਚੰਗੀ ਹੋਵੇਗੀ। ਮਿਹਨਤ ਕਰਨੀ ਹੈ। ਬਹੁਤਿਆਂ ਦੀ ਤਾਂ ਚਲਨ ਇਵੇਂ ਰਹਿੰਦੀ ਹੈ ਜਿਵੇਂ ਅਗਿਆਨੀ ਮਨੁੱਖਾਂ ਦੀ ਹੁੰਦੀ ਹੈ। ਉਹ ਕਿਸੇ ਦਾ ਕਲਿਆਣ ਕਰ ਨਹੀਂ ਸਕਣਗੇ। ਜਦੋ ਇਮਤਿਹਾਨ ਹੁੰਦਾ ਹੈ ਤਾਂ ਪਤਾ ਪੈ ਜਾਂਦਾ ਹੈ ਕਿ ਕੌਣ ਕਿੰਨੇ ਨੰਬਰ ਨਾਲ ਪਾਸ ਹੋਣਗੇ, ਫੇਰ ਉਸ ਵਕ਼ਤ ਹਾਏ - ਹਾਏ ਕਰਨੀ ਪਵੇਗੀ। ਬਾਪਦਾਦਾ ਦੋਨੋਂ ਹੀ ਕਿੰਨਾ ਸਮਝਾਉਂਦੇ ਰਹਿੰਦੇ ਹਨ। ਬਾਪ ਆਏ ਹੀ ਹਨ ਕਲਿਆਣ ਕਰਨ। ਆਪਣਾ ਵੀ ਕਲਿਆਣ ਕਰਨਾ ਹੈ ਤਾਂ ਦੂਜਿਆਂ ਦਾ ਵੀ ਕਰਨਾ ਹੈ। ਬਾਪ ਨੂੰ ਬੁਲਾਇਆ ਵੀ ਹੈ ਕਿ ਆਕੇ ਅਸੀਂ ਪਤਿਤਾਂ ਨੂੰ ਪਾਵਨ ਹੋਣ ਦਾ ਰਸਤਾ ਦੱਸੋ। ਤਾਂ ਬਾਪ ਸ਼੍ਰੀਮਤ ਦਿੰਦੇ ਹਨ - ਤੁਸੀਂ ਆਪਣੇ ਨੂੰ ਆਤਮਾ ਸਮਝ ਦੇਹ - ਅਭਿਮਾਨ ਛੱਡ ਮੈਨੂੰ ਯਾਦ ਕਰੋ। ਕਿੰਨੀ ਸਹਿਜ ਦਵਾਈ ਹੈ। ਬੋਲੋ, ਅਸੀਂ ਸਿਰਫ਼ ਇੱਕ ਭਗਵਾਨ ਬਾਪ ਨੂੰ ਮੰਨਦੇ ਹਾਂ। ਉਹ ਕਹਿੰਦੇ ਹਨ ਮੈਨੂੰ ਬੁਲਾਉਂਦੇ ਹੋ ਕਿ ਆਕੇ ਪਤਿਤਾਂ ਨੂੰ ਪਾਵਨ ਬਣਾਓ ਤਾਂ ਮੈਨੂੰ ਆਉਣਾ ਪੈਂਦਾ ਹੈ। ਬ੍ਰਹਮਾ ਤੋਂ ਤੁਹਾਨੂੰ ਕੁਝ ਵੀ ਮਿਲਣਾ ਨਹੀਂ ਹੈ। ਉਹ ਤਾਂ ਦਾਦਾ ਹੈ, ਬਾਬਾ ਵੀ ਨਹੀਂ। ਬਾਬਾ ਤੋਂ ਤਾਂ ਵਰਸਾ ਮਿਲਦਾ ਹੈ। ਬ੍ਰਹਮਾ ਤੋਂ ਥੋੜ੍ਹੇਹੀ ਵਰਸਾ ਮਿਲਦਾ ਹੈ। ਨਿਰਾਕਾਰ ਬਾਪ ਇਨ੍ਹਾਂ ਦੁਆਰਾ ਅਡਾਪਟ ਕਰ ਸਾਨੂੰ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਇਨ੍ਹਾਂ ਨੂੰ ਵੀ ਪੜ੍ਹਾਉਂਦੇ ਹਨ। ਬ੍ਰਹਮਾ ਤੋਂ ਤਾਂ ਕੁਝ ਵੀ ਮਿਲਣਾ ਨਹੀਂ ਹੈ। ਵਰਸਾ ਬਾਪ ਤੋਂ ਹੀ ਮਿਲਣਾ ਹੈ ਇਨ੍ਹਾਂ ਦੁਆਰਾ। ਦੇਣ ਵਾਲਾ ਇੱਕ ਹੈ। ਉਨ੍ਹਾਂ ਦੀ ਹੀ ਮਹਿਮਾ ਹੈ। ਉਹੀ ਸ੍ਰਵ ਦਾ ਸਦਗਤੀ ਦਾਤਾ ਹੈ। ਇਹ ਤਾਂ ਪੂਜਯ ਤੋਂ ਫ਼ੇਰ ਪੂਜਾਰੀ ਬਣਦੇ ਹਨ। ਸਤਿਯੁਗ ਵਿੱਚ ਸੀ, ਫ਼ੇਰ 84 ਜਨਮ ਭੋਗ ਹੁਣ ਪਤਿਤ ਬਣੇ ਹਨ ਫੇਰ ਪੂਜਯ ਪਾਵਨ ਬਣ ਰਹੇ ਹਨ। ਅਸੀਂ ਬਾਪ ਦੁਆਰਾ ਸੁਣਦੇ ਹਾਂ। ਕੋਈ ਮਨੁੱਖ ਤੋਂ ਨਹੀਂ ਸੁਣਦੇ। ਮਨੁੱਖਾਂ ਦਾ ਹੈ ਹੀ ਭਗਤੀ ਮਾਰਗ। ਇਹ ਹੈ ਰੂਹਾਨੀ ਗਿਆਨ ਮਾਰਗ। ਗਿਆਨ ਸਿਰਫ਼ ਇੱਕ ਗਿਆਨ ਸਾਗਰ ਦੇ ਕੋਲ ਹੀ ਹੈ। ਬਾਕੀ ਇਹ ਸ਼ਾਸਤ੍ਰ ਆਦਿ ਸਭ ਭਗਤੀ ਦੇ ਹਨ। ਸ਼ਾਸਤ੍ਰ ਆਦਿ ਪੜ੍ਹਨਾ - ਇਹ ਸਭ ਹੈ ਭਗਤੀ ਮਾਰਗ। ਗਿਆਨ ਸਾਗਰ ਤਾਂ ਇੱਕ ਹੀ ਬਾਪ ਹੈ, ਅਸੀਂ ਗਿਆਨ ਨਦੀਆਂ ਗਿਆਨ ਸਾਗਰ ਤੋਂ ਨਿਕਲੀਆਂ ਹਾਂ। ਬਾਕੀ ਉਹ ਹੈ ਪਾਣੀ ਦਾ ਸਾਗਰ ਅਤੇ ਨਦੀਆਂ। ਬੱਚਿਆਂ ਨੂੰ ਇਹ ਸਭ ਗੱਲਾਂ ਧਿਆਨ ਵਿੱਚ ਰਹਿਣੀ ਚਾਹੀਦੀਆਂ। ਅੰਤਰਮੁੱਖੀ ਹੋ ਬੁੱਧੀ ਚਲਾਉਣੀ ਚਾਹੀਦੀ। ਆਪਣੇ ਆਪਨੂੰ ਸੁਧਾਰਨ ਦੇ ਲਈ ਅੰਤਰਮੁੱਖ ਹੋ ਆਪਣੀ ਜਾਂਚ ਕਰੋ। ਜੇਕਰ ਮੁੱਖ ਨਾਲ ਕੋਈ ਕੁਵਚਨ ਕੱਢੇ ਜਾਂ ਕੁਦ੍ਰਿਸ਼ਟੀ ਜਾਵੇ ਤਾਂ ਆਪਣੇ ਨੂੰ ਫਟਕਾਰਨਾ ਚਾਹੀਦਾ - ਸਾਡੇ ਮੁੱਖ ਤੋਂ ਕੁਵਚਨ ਕਿਉਂ ਨਿਕਲੇ, ਸਾਡੀ ਕੁਦ੍ਰਿਸ਼ਟੀ ਕਿਉਂ ਗਈ? ਆਪਣੇ ਨੂੰ ਚਮਾਟ ਵੀ ਮਾਰਨੀ ਚਾਹੀਦੀ, ਘੜੀ - ਘੜੀ ਸਾਵਧਾਨ ਕਰਨਾ ਚਾਹੀਦਾ ਤਾਂ ਹੀ ਉੱਚ ਪਦ ਪਾ ਸੱਕੋਗੇ। ਮੁੱਖ ਤੋਂ ਕੱਟੂਵਚਨ ਨਾ ਨਿਕਲਣ। ਬਾਪ ਨੂੰ ਤਾਂ ਸਭ ਪ੍ਰਕਾਰ ਦੀ ਸਿੱਖਿਆ ਦੇਣੀ ਹੁੰਦੀ ਹੈ। ਕਿਸੇ ਨੂੰ ਪਾਗਲ ਕਹਿਣਾ ਇਹ ਵੀ ਕੁਵਚਨ ਹਨ।

ਮਨੁੱਖ ਤਾਂ ਜਿਸਦੇ ਲਈ ਵੀ ਜੋ ਆਉਂਦਾ ਹੈ ਉਹ ਕਹਿੰਦੇ ਰਹਿੰਦੇ ਹਨ। ਜਾਣਦੇ ਕੁਝ ਵੀ ਨਹੀਂ ਕਿ ਅਸੀਂ ਕਿਸਦੀ ਮਹਿਮਾ ਗਾਉਂਦੇ ਹਾਂ। ਮਹਿਮਾ ਤਾਂ ਕਰਨੀ ਚਾਹੀਦੀ ਇੱਕ ਹੀ ਪਤਿਤ - ਪਾਵਨ ਬਾਪ ਦੀ। ਹੋਰ ਤਾਂ ਕੋਈ ਹੈ ਨਹੀਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਪਤਿਤ - ਪਾਵਨ ਨਹੀਂ ਕਿਹਾ ਜਾਂਦਾ ਹੈ। ਇਹ ਤਾਂ ਕਿਸੇ ਨੂੰ ਪਾਵਨ ਨਹੀਂ ਬਣਾਉਂਦੇ ਹਨ। ਪਤਿਤ ਤੋਂ ਪਾਵਨ ਬਣਾਉਣ ਵਾਲਾ ਇੱਕ ਹੀ ਬਾਪ ਹੈ। ਪਾਵਨ ਸ੍ਰਿਸ਼ਟੀ ਹੈ ਹੀ ਨਵੀਂ ਦੁਨੀਆਂ। ਉਹ ਤਾਂ ਹਾਲੇ ਹੈ ਨਹੀਂ। ਪਿਓਰਟੀ ਹੈ ਹੀ ਸਵਰਗ ਵਿੱਚ। ਪਵਿੱਤਰਤਾ ਦਾ ਸਾਗਰ ਵੀ ਹੈ। ਇਹ ਤਾਂ ਹੈ ਹੀ ਰਾਵਣ ਰਾਜ। ਬੱਚਿਆਂ ਨੂੰ ਹੁਣ ਆਤਮ - ਅਭਿਮਾਨੀ ਬਣਨ ਦੀ ਬਹੁਤ ਮਿਹਨਤ ਕਰਨੀ ਚਾਹੀਦੀ। ਮੁੱਖ ਨਾਲ ਕੋਈ ਵੀ ਪੱਥਰ ਜਾਂ ਕੁਵਚਨ ਨਹੀਂ ਕੱਢਣੇ ਚਾਹੀਦੇ। ਬਹੁਤ ਪਿਆਰ ਨਾਲ ਚੱਲਣਾ ਹੈ। ਕੁਦ੍ਰਿਸ਼ਟੀ ਵੀ ਬੜਾ ਨੁਕਸਾਨ ਕਰ ਦਿੰਦੀ ਹੈ। ਬੜੀ ਮਿਹਨਤ ਚਾਹੀਦੀ। ਆਤਮਾ - ਅਭਿਮਾਨ ਹੈ ਅਵਿਨਾਸ਼ੀ ਅਭਿਮਾਨ। ਦੇਹ ਤਾਂ ਵਿਨਾਸ਼ੀ ਹੈ। ਆਤਮਾ ਨੂੰ ਕੋਈ ਵੀ ਨਹੀਂ ਜਾਣਦੇ ਹਨ। ਆਤਮਾ ਦਾ ਵੀ ਬਾਪ ਤਾਂ ਜ਼ਰੂਰ ਕੋਈ ਹੋਵੇਗਾ ਨਾ। ਕਹਿੰਦੇ ਵੀ ਹਨ ਸਭ ਭਰਾ - ਭਰਾ ਹਨ। ਫੇਰ ਸਭ ਵਿੱਚ ਪ੍ਰਮਾਤਮਾ ਬਾਪ ਵਿਰਾਜਮਾਨ ਕਿਵੇਂ ਹੋ ਸਕਦਾ ਹੈ? ਸਭ ਬਾਪ ਕਿਵੇਂ ਹੋ ਸਕਦੇ ਹਨ? ਇੰਨੀ ਵੀ ਅਕਲ ਨਹੀਂ ਹੈ! ਸਭਦਾ ਬਾਪ ਤਾਂ ਇੱਕ ਹੀ ਹੈ, ਉਨ੍ਹਾਂ ਤੋਂ ਹੀ ਵਰਸਾ ਮਿਲਦਾ ਹੈ। ਉਸਦਾ ਨਾਮ ਹੈ ਸ਼ਿਵ। ਸ਼ਿਵਰਾਤ੍ਰੀ ਵੀ ਮਨਾਉਂਦੇ ਹਨ। ਰੁਦ੍ਰ ਰਾਤ੍ਰੀ ਜਾਂ ਕ੍ਰਿਸ਼ਨ ਰਾਤ੍ਰੀ ਨਹੀਂ ਕਹਿੰਦੇ। ਮਨੁੱਖ ਤਾਂ ਕੁਝ ਵੀ ਨਹੀਂ ਸਮਝਦੇ ਹਨ, ਕਹਿਣਗੇ ਇਹ ਸਭ ਉਨ੍ਹਾਂ ਦੇ ਰੂਪ ਹਨ, ਉਨ੍ਹਾਂ ਦੀ ਹੀ ਲੀਲਾ ਹੈ।

ਤੁਸੀਂ ਹੁਣ ਸਮਝਦੇ ਹੋ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ ਤਾਂ ਉਸ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਲੇਬਰਸ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਤਾਂ ਉਨ੍ਹਾਂ ਦਾ ਵੀ ਕੁਝ ਕਲਿਆਣ ਹੋ ਜਾਵੇ। ਪਰ ਖ਼ੁਦ ਹੀ ਯਾਦ ਨਹੀਂ ਕਰ ਸਕਦੇ ਤਾਂ ਹੋਰਾਂ ਨੂੰ ਕੀ ਯਾਦ ਦਵਾਉਣਗੇ। ਰਾਵਣ ਇੱਕਦਮ ਪਤਿਤ ਬਣਾ ਦਿੰਦਾ ਹੈ ਫ਼ੇਰ ਬਾਪ ਆਕੇ ਪਰਿਸਤਾਨ ਬਣਾਉਂਦੇ ਹਨ। ਵੰਡਰ ਹੈ ਨਾ। ਕੋਈ ਦੀ ਵੀ ਬੁੱਧੀ ਵਿੱਚ ਇਹ ਗੱਲਾਂ ਨਹੀਂ ਹਨ। ਇਹ ਲਕਸ਼ਮੀ - ਨਾਰਾਇਣ ਕਿੰਨਾ ਉੱਚ ਪਰਿਸਤਾਨ ਤੋਂ ਫੇਰ ਕਿੰਨਾ ਪਤਿਤ ਬਣ ਜਾਂਦੇ ਹਨ ਇਸਲਈ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਗਾਈ ਹੋਈ ਹੈ। ਸ਼ਿਵ ਦੇ ਮੰਦਿਰ ਵਿੱਚ ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਯਾਦ ਕਰੋ। ਦਰ - ਦਰ ਭਟਕਣਾ ਛੱਡ ਦਵੋ। ਇਹ ਗਿਆਨ ਹੈ ਹੀ ਸ਼ਾਂਤੀ ਦਾ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਬਸ ਇਹੀ ਮੰਤਰ ਦਿੰਦੇ ਰਹੋ। ਕਿਸੇ ਤੋਂ ਵੀ ਪੈਸਾ ਨਹੀਂ ਲੈਣਾ ਚਾਹੀਦਾ, ਜਦ ਤੱਕ ਪੱਕਾ ਨਾ ਹੋ ਜਾਵੇ। ਬੋਲੋ ਪ੍ਰਤਿਗਿਆ ਕਰੋ ਕਿ ਅਸੀਂ ਪਵਿੱਤਰ ਰਹਾਂਗੇ, ਉਦੋਂ ਅਸੀਂ ਤੁਹਾਡੇ ਹੱਥ ਦਾ ਖਾ ਸਕਦੇ ਹਾਂ, ਕੁਝ ਵੀ ਲੈ ਸਕਦੇ ਹਾਂ। ਭਾਰਤ ਵਿੱਚ ਮੰਦਿਰ ਤਾਂ ਬਹੁਤ ਢੇਰ ਹਨ। ਫਾਰਨਰਸ ਆਦਿ ਜੋ ਵੀ ਆਏ ਉਨ੍ਹਾਂ ਨੂੰ ਇਹ ਸੰਦੇਸ਼ ਤੁਸੀਂ ਦੇ ਸਕਦੇ ਹੋ ਕਿ ਬਾਪ ਨੂੰ ਯਾਦ ਕਰੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਦੀ ਵੀ ਇਵੇਂ ਹੰਸੀ - ਮਜ਼ਾਕ ਨਹੀਂ ਕਰਨੀ ਹੈ ਜਿਸ ਵਿੱਚ ਵਿਕਾਰਾਂ ਦੀ ਵਾਯੂ ਹੋ। ਆਪਣੇ ਨੂੰ ਬਹੁਤ ਸਾਵਧਾਨ ਰੱਖਣਾ ਹੈ, ਮੁੱਖ ਵਿੱਚੋ ਕੱਟੂਵਚਨ ਨਹੀਂ ਕੱਢਣੇ ਹਨ।

2. ਆਤਮ - ਅਭਿਮਾਨੀ ਬਣਨ ਦੀ ਬਹੁਤ - ਬਹੁਤ ਪ੍ਰੈਕਟਿਸ ਕਰਨੀ ਹੈ। ਸਭ ਨਾਲ ਪਿਆਰ ਨਾਲ ਚੱਲਣਾ ਹੈ। ਕੁਦ੍ਰਿਸ਼ਟੀ ਨਹੀਂ ਰੱਖਣੀ ਹੈ। ਕੁਦ੍ਰਿਸ਼ਟੀ ਜਾਵੇ ਤਾਂ ਆਪਣੇ ਆਪਨੂੰ ਆਪੇਹੀ ਸਜ਼ਾ ਦੇਣੀ ਹੈ।

ਵਰਦਾਨ:-
ਨਿਰੰਤਰ ਯਾਦ ਅਤੇ ਸੇਵਾ ਦੇ ਬੈਲੇਂਸ ਨਾਲ ਬਚਪਨ ਦੇ ਨਾਜ਼ - ਨਖਰੇ ਖਤਮ ਕਰਨ ਵਾਲੇ ਵਾਣਪ੍ਰਸਤੀ ਭਵ।

ਛੋਟੀਆਂ - ਛੋਟੀਆਂ ਗੱਲਾਂ ਵਿਚ ਸੰਗਮ ਦੇ ਅਮੁੱਲ ਸਮੇਂ ਨੂੰ ਗਵਾਉਣਾ ਬਚਪਨ ਦੇ ਨਾਜ਼ ਨਖਰੇ ਹਨ ਹੁਣ ਇਹ ਨਾਜ਼ ਨਖਰੇ ਸ਼ੋਭਦੇ ਨਹੀਂ, ਵਾਣਪ੍ਰਸਥ ਵਿਚ ਸਿਰਫ ਇੱਕ ਹੀ ਕੰਮ ਰਹਿ ਜਾਂਦਾ ਹੈ – ਬਾਪ ਦੀ ਯਾਦ ਅਤੇ ਸੇਵਾ। ਇਸ ਦੇ ਸਿਵਾਏ ਹੋਰ ਕੋਈ ਵੀ ਯਾਦ ਨਾ ਆਵੇ, ਉੱਠੋ ਤਾਂ ਵੀ ਯਾਦ ਅਤੇ ਸੇਵਾ, ਸੋਵੋ ਤਾਂ ਵੀ ਯਾਦ ਅਤੇ ਸੇਵਾ – ਨਿਰੰਤਰ ਇਹ ਬੈਲੈਂਸ ਬਣਿਆ ਰਹੇ। ਤ੍ਰਿਕਾਲਦ੍ਰਸ਼ੀ ਬਣਕੇ ਬਚਪਨ ਦੀਆਂ ਗੱਲਾਂ ਜਾਂ ਬਚਪਨ ਦੇ ਸੰਸਕਾਰਾਂ ਦਾ ਸਮਾਪਤੀ ਸਮਾਰੋਹ ਮਨਾਓ, ਤਾਂ ਕਹਾਂਗੇ ਵਾਣਪ੍ਰਸਤੀ।

ਸਲੋਗਨ:-
ਸਰਵ ਪ੍ਰਾਪਤੀਆਂ ਨਾਲ ਸੰਪੰਨ ਆਤਮਾ ਦੀ ਨਿਸ਼ਾਨੀ ਹੈ ਸੰਤੁਸ਼ਟਤਾ, ਸੰਤੁਸ਼ਟ ਰਹੋ ਅਤੇ ਸੰਤੁਸ਼ਟ ਕਰੋ।

ਅਵਿਅਕਤ ਇਸ਼ਾਰੇ : ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।

ਇਕਾਂਤ ਇੱਕ ਤਾਂ ਸਥੂਲ ਹੁੰਦੀ ਹੈ, ਦੂਜੀ ਸੂਖਸ਼ਮ ਵੀ ਹੁੰਦੀ ਹੈ। ਇਕਾਂਤ ਦੇ ਆਨੰਦ ਦੇ ਅਨੁਭਵੀ ਬਣ ਜਾਵੋ ਤਾਂ ਬਾਹਰਮੁਖਤਾ ਚੰਗੀ ਨਹੀਂ ਲੱਗੇਗੀ। ਅਵਿਅਕਤ ਸਥਿਤੀ ਨੂੰ ਵਧਾਉਣ ਦੇ ਲਈ ਇਕਾਂਤ ਵਿਚ ਰੂਚੀ ਰੱਖਣੀ ਹੈ। ਇਕਾਂਤ ਦੇ ਨਾਲ ਇਕਾਂਤਪ੍ਰਿਅ ਬਣਨਾ ਹੈ।