15.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਵਾਪਿਸ ਘਰ ਜਾਣਾ ਹੈ ਇਸ ਲਈ ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਨੂੰ ਭੁੱਲ ਇੱਕ ਬਾਪ ਨੂੰ ਯਾਦ ਕਰੋ, ਇਹ ਹੀ ਹੈ ਸੱਚੀ ਗੀਤਾ ਦਾ ਸਾਰ"

ਪ੍ਰਸ਼ਨ:-
ਤੁਸੀਂ ਬੱਚਿਆਂ ਦਾ ਸਹਿਜ ਪੁਰਸ਼ਾਰਥ ਕੀ ਹੈ?

ਉੱਤਰ:-
ਬਾਪ ਕਹਿੰਦੇ ਹਨ ਤੁਸੀਂ ਬਿਲਕੁਲ ਚੁੱਪ ਰਹੋ, ਚੁੱਪ ਰਹਿਣ ਨਾਲ ਹੀ ਬਾਪ ਦਾ ਵਰਸਾ ਲੈ ਲਵੋਗੇ। ਬਾਪ ਨੂੰ ਯਾਦ ਕਰਨਾ ਹੈ, ਸ੍ਰਿਸ਼ਟੀ ਚੱਕਰ ਨੂੰ ਫ਼ਿਰਾਉਣਾ ਹੈ। ਬਾਪ ਦੀ ਯਾਦ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਉਮਰ ਵੱਡੀ ਹੋਵੇਗੀ ਅਤੇ ਚਕੱਰ ਨੂੰ ਜਾਣਨ ਨਾਲ ਚੱਕਰਵਰਤੀ ਰਾਜਾ ਬਣ ਜਾਵੋਗੇ ਇਹ ਹੀ ਹੈ ਸਹਿਜ ਪੁਰਸ਼ਾਰਥ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਫ਼ੇਰ ਤੋਂ ਸਮਝਾ ਰਹੇ ਹਨ। ਰੋਜ਼ - ਰੋਜ਼ ਸਮਝਾਣੀ ਦਿੰਦੇ ਹਨ। ਬੱਚੇ ਤਾਂ ਸਮਝਦੇ ਹਨ ਬਰੋਬਰ ਅਸੀਂ ਗੀਤਾ ਦਾ ਗਿਆਨ ਪੜ੍ਹ ਰਹੇ ਹਾਂ - ਕਲਪ ਪਹਿਲੇ ਮੁਆਫਿਕ। ਪਰ ਸ਼੍ਰੀਕ੍ਰਿਸ਼ਨ ਨਹੀਂ ਪੜ੍ਹਾਉਂਦੇ, ਪਰਮਪਿਤਾ ਪ੍ਰਮਾਤਮਾ ਸਾਨੂੰ ਪੜ੍ਹਾਉਂਦੇ ਹਨ। ਉਹੀ ਸਾਨੂੰ ਫ਼ੇਰ ਤੋਂ ਰਾਜਯੋਗ ਸਿਖਾ ਰਹੇ ਹਨ। ਤੁਸੀਂ ਹੁਣ ਡਾਇਰੈਕਟ ਭਗਵਾਨ ਤੋਂ ਸੁਣ ਰਹੇ ਹੋ। ਭਾਰਤਵਾਸੀਆਂ ਦਾ ਸਾਰਾ ਮਦਾਰ ਗੀਤਾ ਤੇ ਹੀ ਹੈ, ਉਸ ਗੀਤਾ ਵਿੱਚ ਵੀ ਲਿਖਿਆ ਹੋਇਆ ਹੈ ਕਿ ਰੁਦ੍ਰ ਗਿਆਨ ਯੱਗ ਰੱਚਿਆ। ਇਹ ਯੱਗ ਵੀ ਹੈ ਤਾਂ ਪਾਠਸ਼ਾਲਾ ਵੀ ਹੈ। ਬਾਪ ਜਦੋ ਸੱਚੀ ਗੀਤਾ ਆਕੇ ਸੁਣਾਉਂਦੇ ਹਨ ਤਾਂ ਅਸੀਂ ਸਦਗਤੀ ਨੂੰ ਪਾਉਂਦੇ ਹਾਂ। ਮਨੁੱਖ ਇਹ ਨਹੀਂ ਸਮਝਦੇ। ਬਾਪ ਜੋ ਸਰਵ ਦਾ ਸਦਗਤੀ ਦਾਤਾ ਹੈ, ਉਨ੍ਹਾਂ ਨੂੰ ਹੀ ਯਾਦ ਕਰਨਾ ਹੈ। ਗੀਤਾ ਭਾਵੇਂ ਪੜ੍ਹਦੇ ਆਏ ਹਨ ਪਰ ਰਚਿਅਤਾ ਅਤੇ ਰਚਨਾ ਨੂੰ ਨਾ ਜਾਣਨ ਕਾਰਨ ਨੇਤੀ - ਨੇਤੀ ਕਰਦੇ ਆਏ ਹਨ। ਸੱਚੀ ਗੀਤਾ ਤਾਂ ਸੱਚਾ ਬਾਪ ਹੀ ਆਕੇ ਸੁਣਾਉਂਦੇ ਹਨ, ਇਹ ਹੈ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ। ਜੋ ਸਰਵਿਸ ਤੇ ਹੋਣਗੇ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਜਾਵੇਗਾ। ਬਾਬਾ ਨੇ ਕਿਹਾ ਹੈ - ਹਰ ਚਿੱਤਰ ਵਿੱਚ ਜ਼ਰੂਰ ਲਿਖਿਆ ਹੋਇਆ ਹੋਵੇ ਗਿਆਨ ਸਾਗਰ ਪਤਿਤ - ਪਾਵਨ, ਗੀਤਾ ਗਿਆਨ ਦਾਤਾ ਪਰਮਪਿਆਰਾ ਪਰਮਪਿਤਾ, ਪਰਮਸ਼ਿਖਿਅਕ, ਪਰਮ ਸਤਿਗੁਰੂ ਸ਼ਿਵ ਭਗਵਾਨੁਵਾਚ। ਇਹ ਅੱਖਰ ਤਾਂ ਜ਼ਰੂਰ ਲਿਖੋ ਜੋ ਮਨੁੱਖ ਸਮਝ ਜਾਵੇ - ਤ੍ਰਿਮੂਰਤੀ ਸ਼ਿਵ ਪ੍ਰਮਾਤਮਾ ਹੀ ਗੀਤਾ ਦੇ ਭਗਵਾਨ ਹਨ, ਨਾ ਕਿ ਸ਼੍ਰੀਕ੍ਰਿਸ਼ਨ। ਓਪੀਨੀਅਨ ਵੀ ਇਸ ਤੇ ਲਿਖਾਉਂਦੇ ਹਨ। ਸਾਡੀ ਮੁੱਖ ਹੈ ਗੀਤਾ। ਬਾਪ ਦਿਨ ਪ੍ਰਤਿਦਿਨ ਨਵੀਂ - ਨਵੀਂ ਪੁਆਇੰਟਸ ਵੀ ਦਿੰਦੇ ਰਹਿੰਦੇ ਹਨ। ਇਵੇਂ ਨਹੀਂ ਆਉਣਾ ਚਾਹੀਦਾ ਕਿ ਅੱਗੇ ਕਿਉਂ ਨਹੀਂ ਬਾਬਾ ਨੇ ਕਿਹਾ? ਡਰਾਮਾ ਵਿੱਚ ਨਹੀਂ ਸੀ। ਬਾਬਾ ਦੀ ਮੁਰਲੀ ਨਾਲ ਨਵੇਂ - ਨਵੇਂ ਪੁਆਇੰਟਸ ਕੱਢਣੇ ਚਾਹੀਦੇ। ਲਿੱਖਦੇ ਵੀ ਹਨ ਰਾਈਜ਼ ਅਤੇ ਫਾਲ। ਹਿੰਦੀ ਵਿੱਚ ਕਹਿੰਦੇ ਹਨ ਭਾਰਤ ਦਾ ਉਥਾਨ ਅਤੇ ਪਤਨ। ਰਾਈਜ਼ ਮਤਲਬ ਕੰਸਟ੍ਰਕਸ਼ਨ ਆਫ਼ ਡੀ.ਟੀ ਡਾਇਨੇਸਟੀ, 100 ਪਰਸੈਂਟ ਪਿਓਰਟੀ, ਪੀਸ, ਪ੍ਰਾਸਪੈਰਿਟੀ ਦੀ ਸਥਾਪਨਾ ਹੁੰਦੀ ਹੈ ਫ਼ੇਰ ਅੱਧਾਕਲਪ ਬਾਦ ਫਾਲ ਹੁੰਦਾ ਹੈ। ਡੇਵਿਲ ਡਾਇਨੇਸਟੀ ਦਾ ਫਾਲ। ਰਾਈਜ਼ ਐਂਡ ਕੰਸਟ੍ਰਕਸ਼ਨ ਡੀ.ਟੀ ਡਾਇਨੇਸਟੀ ਦਾ ਹੁੰਦਾ ਹੈ। ਫਾਲ ਦੇ ਨਾਲ ਡਿਸਟ੍ਰਕ੍ਸ਼ਨ ਲਿੱਖਣਾ ਹੈ।

ਤੁਹਾਡਾ ਸਾਰਾ ਮਦਾਰ ਗੀਤਾ ਤੇ ਹੈ। ਬਾਪ ਹੀ ਆਕੇ ਸੱਚੀ ਗੀਤਾ ਸੁਣਾਉਂਦੇ ਹਨ। ਬਾਪ ਰੋਜ਼ ਇਸ ਤੇ ਹੀ ਸਮਝਾਉਂਦੇ ਹਨ। ਬੱਚੇ ਤਾਂ ਆਤਮਾ ਹੀ ਹਨ। ਬਾਪ ਕਹਿੰਦੇ ਹਨ ਇਸ ਦੇਹ ਦੇ ਸਾਰੇ ਪਸਾਰੇ (ਵਿਸਤਾਰ) ਨੂੰ ਭੁੱਲ ਆਪਣੇ ਨੂੰ ਆਤਮਾ ਸਮਝੋ। ਆਤਮਾ ਸ਼ਰੀਰ ਤੋਂ ਵੱਖ ਹੋ ਜਾਂਦੀ ਹੈ ਤਾਂ ਸਭ ਸੰਬੰਧ ਭੁੱਲ ਜਾਂਦੀ ਹੈ। ਤਾਂ ਬਾਪ ਵੀ ਕਹਿੰਦੇ ਹਨ ਦੇਹ ਦੇ ਸਭ ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੁਣ ਘਰ ਜਾਣਾ ਹੈ ਨਾ! ਅੱਧਾਕਲਪ ਵਾਪਿਸ ਜਾਣ ਦੇ ਲਈ ਹੀ ਇੰਨੀ ਭਗਤੀ ਆਦਿ ਕੀਤੀ ਹੈ। ਸਤਿਯੁਗ ਵਿੱਚ ਤਾਂ ਕੋਈ ਵਾਪਿਸ ਜਾਣ ਦਾ ਪੁਰਸ਼ਾਰਥ ਨਹੀਂ ਕਰਦੇ ਹਨ। ਉੱਥੇ ਤਾਂ ਸੁੱਖ ਹੀ ਸੁੱਖ ਹੈ। ਗਾਉਂਦੇ ਵੀ ਹਨ ਦੁੱਖ ਵਿੱਚ ਸਿਮਰਨ ਸਭ ਕਰਨ, ਸੁੱਖ ਵਿੱਚ ਕਰੇ ਨਾ ਕੋਈ। ਪਰ ਸੁੱਖ ਕਦੋਂ ਹੈ, ਦੁੱਖ ਕਦੋ ਹੈ - ਇਹ ਨਹੀ ਸਮਝਦੇ ਹਨ। ਸਾਡੀਆਂ ਸਭ ਗੱਲਾਂ ਹਨ ਗੁਪਤ। ਅਸੀਂ ਵੀ ਰੂਹਾਨੀ ਮਿਲਟ੍ਰੀ ਹਾਂ ਨਾ। ਸ਼ਿਵਬਾਬਾ ਦੀ ਸ਼ਕਤੀ ਸੈਨਾ ਹੈ। ਇਨ੍ਹਾਂ ਦਾ ਅਰ੍ਥ ਵੀ ਕੋਈ ਸਮਝ ਨਾ ਸਕੇ। ਦੇਵੀਆਂ ਆਦਿ ਦੀ ਇੰਨੀ ਪੂਜਾ ਹੁੰਦੀ ਹੈ ਪਰ ਕੋਈ ਦੀ ਵੀ ਬਾਇਓਗ੍ਰਾਫ਼ੀ ਨੂੰ ਨਹੀਂ ਜਾਣਦੇ ਹਨ। ਜਿਨਾਂ ਦੀ ਪੂਜਾ ਕਰਦੇ ਹਨ, ਉਨਾਂ ਦੀ ਬਾਇਓਗ੍ਰਾਫ਼ੀ ਨੂੰ ਜਾਣਨਾ ਚਾਹੀਦਾ ਨਾ। ਉੱਚ ਤੇ ਉੱਚ ਸ਼ਿਵ ਦੀ ਪੂਜਾ ਹੈ ਫ਼ੇਰ ਬ੍ਰਹਮਾ - ਵਿਸ਼ਨੂੰ - ਸ਼ੰਕਰ ਦੀ ਫ਼ੇਰ ਲਕਸ਼ਮੀ - ਨਾਰਾਇਣ, ਰਾਧੇ - ਕ੍ਰਿਸ਼ਨ ਦੇ ਮੰਦਿਰ ਹਨ। ਹੋਰ ਤਾਂ ਕੋਈ ਹੈ ਨਹੀਂ। ਇੱਕ ਹੀ ਸ਼ਿਵਬਾਬਾ ਤੇ ਕਿੰਨੇ ਵੱਖ - ਵੱਖ ਨਾਮ ਰੱਖ ਮੰਦਿਰ ਬਣਾਏ ਹਨ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਡਰਾਮਾ ਵਿੱਚ ਮੁੱਖ ਐਕਟਰਸ ਵੀ ਹੁੰਦੇ ਹਨ ਨਾ। ਉਹ ਹੈ ਹੱਦ ਦਾ ਡਰਾਮਾ। ਇਹ ਹੈ ਬੇਹੱਦ ਦਾ ਡਰਾਮਾ। ਇਸ ਵਿੱਚ ਮੁੱਖ ਕਿਹੜੇ - ਕਿਹੜੇ ਹਨ, ਇਹ ਤੁਸੀਂ ਜਾਣਦੇ ਹੋ, ਮਨੁੱਖ ਤਾਂ ਕਹਿ ਦਿੰਦੇ ਹਨ ਰਾਮ ਜੀ ਸੰਸਾਰ ਬਣਿਆ ਹੀ ਨਹੀਂ ਹੈ। ਇਸ ਤੇ ਵੀ ਇੱਕ ਸ਼ਾਸਤ੍ਰ ਬਣਾਇਆ ਹੈ। ਅਰ੍ਥ ਕੁਝ ਵੀ ਨਹੀਂ ਸਮਝਦੇ।

ਬਾਪ ਨੇ ਤੁਸੀਂ ਬੱਚਿਆਂ ਨੂੰ ਬਹੁਤ ਸਹਿਜ ਪੁਰਸ਼ਾਰਥ ਸਿਖਾਇਆ ਹੈ। ਸਭਤੋਂ ਸਹਿਜ ਪੁਰਸ਼ਾਰਥ ਹੈ - ਤੁਸੀਂ ਬਿਲਕੁਲ ਚੁੱਪ ਰਹੋ। ਚੁੱਪ ਰਹਿਣ ਨਾਲ ਹੀ ਬਾਪ ਦਾ ਵਰਸਾ ਲੈ ਲੈਣਗੇ। ਬਾਪ ਨੂੰ ਯਾਦ ਕਰਨਾ ਹੈ। ਸ੍ਰਿਸ਼ਟੀ ਚੱਕਰ ਨੂੰ ਯਾਦ ਕਰਨਾ ਹੈ। ਬਾਪ ਦੀ ਯਾਦ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਨਿਰੋਗੀ ਬਣੋਗੇ। ਉਮਰ ਵੱਡੀ ਹੋਵੇਗੀ। ਚੱਕਰ ਨੂੰ ਜਾਣਨ ਨਾਲ ਚੱਕਰਵਰਤੀ ਰਾਜਾ ਬਣੋਗੇ। ਹੁਣ ਹੋ ਨਰਕ ਦੇ ਮਾਲਿਕ ਫ਼ੇਰ ਸਵਰਗ ਦੇ ਮਾਲਿਕ ਬਣੋਗੇ। ਸਵਰਗ ਦੇ ਮਾਲਿਕ ਤਾਂ ਸਭ ਬਣਦੇ ਹਨ ਫ਼ੇਰ ਉਸ ਵਿੱਚ ਹੈ ਪਦ। ਜਿਨਾਂ ਆਪਸਮਾਨ ਬਣਾਵੋਗੇ ਉਹਨਾਂ ਉੱਚ ਪਦ ਮਿਲੇਗਾ। ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਹੀ ਨਹੀਂ ਕਰਣਗੇ ਤਾਂ ਰਿਟਰਨ ਵਿੱਚ ਕੀ ਮਿਲੇਗਾ। ਕੋਈ ਸਾਹੂਕਾਰ ਬਣਦੇ ਹਨ ਤਾਂ ਕਿਹਾ ਜਾਂਦਾ ਹੈ ਇਸ ਨੇ ਪਾਸਟ ਜਨਮ ਵਿੱਚ ਦਾਨ - ਪੁੰਨ ਚੰਗਾ ਕੀਤਾ ਹੈ। ਹੁਣ ਬੱਚੇ ਜਾਣਦੇ ਹਨ ਰਾਵਣ ਰਾਜ ਵਿੱਚ ਤਾਂ ਸਭ ਪਾਪ ਹੀ ਕਰਦੇ ਹਨ, ਸਭਤੋਂ ਪੁੰਨ ਆਤਮਾ ਹਨ ਸ਼੍ਰੀ ਲਕਸ਼ਮੀ - ਨਾਰਾਇਣ। ਹਾਂ, ਬ੍ਰਾਹਮਣਾਂ ਨੂੰ ਵੀ ਉੱਚ ਰੱਖਣਗੇ ਜੋ ਸਭਤੋਂ ਉੱਚ ਬਣਾਉਂਦੇ ਹਨ। ਉਹ ਤਾਂ ਪ੍ਰਾਲਬੱਧ ਹੈ। ਇਹ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਕੁਲ ਭੂਸ਼ਣ ਸ਼੍ਰੀਮਤ ਤੇ ਇਹ ਸ਼੍ਰੇਸ਼ਠ ਫਰਜ਼ ਨਿਭਾਉਂਦੇ ਹਨ। ਬ੍ਰਹਮਾ ਦਾ ਨਾਮ ਹੈ ਮੁੱਖ। ਤ੍ਰਿਮੂਰਤੀ ਬ੍ਰਹਮਾ ਕਹਿੰਦੇ ਹਨ ਨਾ। ਹੁਣ ਤਾਂ ਤੁਹਾਨੂੰ ਹਰ ਗੱਲ ਵਿੱਚ ਤ੍ਰਿਮੂਰਤੀ ਸ਼ਿਵ ਕਹਿਣਾ ਪਵੇ। ਬ੍ਰਹਮਾ ਦੁਆਰਾ ਸਥਾਪਨਾ, ਸ਼ੰਕਰ ਦੁਆਰਾ ਵਿਨਾਸ਼ - ਇਹ ਤਾਂ ਗਾਇਨ ਹੈ ਨਾ। ਵਿਰਾਟ ਰੂਪ ਵੀ ਬਣਾਉਂਦੇ ਹਨ, ਪਰ ਉਸ ਵਿੱਚ ਨਾ ਸ਼ਿਵ ਨੂੰ ਵਿਖਾਉਂਦੇ ਹਨ, ਨਾ ਬ੍ਰਾਹਮਣਾਂ ਨੂੰ ਵਿਖਾਉਂਦੇ ਹਨ। ਇਹ ਵੀ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ। ਤੁਹਾਡੇ ਵਿੱਚ ਵੀ ਪੂਰੀ ਤਰ੍ਹਾਂ ਮੁਸ਼ਕਿਲ ਕਿਸੇ ਦੀ ਬੁੱਧੀ ਵਿੱਚ ਬੈਠਦਾ ਹੈ। ਅਥਾਹ ਪੁਆਇੰਟਸ ਹੈ ਨਾ, ਜਿਸਨੂੰ ਟਾਪਿਕਸ ਵੀ ਕਹਿੰਦੇ ਹਨ। ਕਿੰਨੀ ਟਾਪਿਕਸ ਮਿਲਦੀਆਂ ਹਨ। ਸੱਚੀ ਗੀਤਾ ਭਗਵਾਨ ਦੇ ਦੁਆਰਾ ਸੁਣਨ ਨਾਲ ਮਨੁੱਖ ਤੋਂ ਦੇਵਤਾ, ਵਿਸ਼ਵ ਦੇ ਮਾਲਿਕ ਬਣ ਜਾਂਦੇ ਹਨ। ਟਾਪਿਕਸ ਕਿੰਨੀ ਚੰਗੀ ਹੈ। ਪਰ ਸਮਝਾਉਣ ਦਾ ਵੀ ਅਕਲ ਚਾਹੀਦੀ ਨਾ। ਇਹ ਗੱਲ ਕਲੀਅਰ ਲਿਖਣੀ ਚਾਹੀਦੀ ਜੋ ਮਨੁੱਖ ਸਮਝਣ ਅਤੇ ਪੁੱਛਣ। ਕਿੰਨਾ ਸਹਿਜ ਹੈ। ਇੱਕ - ਇੱਕ ਗਿਆਨ ਦੀ ਪੁਆਇੰਟਸ ਲੱਖਾਂ - ਕਰੋੜਾਂ ਰੁਪਇਆ ਦੀ ਹੈ, ਜਿਸ ਨਾਲ ਤੁਸੀਂ ਕੀ ਤੋਂ ਕੀ ਬਣਦੇ ਹੋ! ਤੁਹਾਡੇ ਕਦਮ - ਕਦਮ ਵਿੱਚ ਪਦਮ ਹਨ ਇਸਲਈ ਦੇਵਤਾਵਾਂ ਨੂੰ ਵੀ ਪਦਮ ਦਾ ਫੁੱਲ ਵਿਖਾਉਂਦੇ ਹਨ। ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣਾਂ ਦਾ ਨਾਮ ਹੀ ਗੁੰਮ ਕਰ ਦਿੱਤਾ ਹੈ। ਉਹ ਬ੍ਰਾਹਮਣ ਲੋਕ ਕੱਛ ਵਿੱਚ ਕੁਰਮ, ਗੀਤਾ ਲੈਂਦੇ ਹਨ। ਹੁਣ ਤੁਸੀਂ ਹੋ ਸੱਚੇ ਬ੍ਰਾਹਮਣ, ਤੁਹਾਡੇ ਕੱਛ (ਬੁੱਧੀ) ਵਿੱਚ ਹੈ ਸਤਿਅਮ। ਉਨ੍ਹਾਂ ਦੇ ਕੱਛ ਵਿੱਚ ਹੈ ਕੁਰਮ। ਤਾਂ ਤੁਹਾਨੂੰ ਨਸ਼ਾ ਚੜ੍ਹਨਾ ਚਾਹੀਦਾ - ਅਸੀਂ ਤਾਂ ਸ਼੍ਰੀਮਤ ਤੇ ਸਵਰਗ ਬਣਾ ਰਹੇ ਹਾਂ, ਬਾਪ ਰਾਜਯੋਗ ਸਿਖਾ ਰਹੇ ਹਨ। ਤੁਹਾਡੇ ਕੋਲ ਕੋਈ ਕਿਤਾਬ ਨਹੀਂ ਹੈ। ਪਰ ਇਹ ਸਿੰਪੁਲ ਬੈਜ ਹੀ ਤੁਹਾਡੀ ਸੱਚੀ ਗੀਤਾ ਹੈ, ਇਸ ਵਿੱਚ ਤ੍ਰਿਮੂਰਤੀ ਦਾ ਵੀ ਚਿੱਤਰ ਹੈ। ਤਾਂ ਸਾਰੀ ਗੀਤਾ ਇਸ ਵਿੱਚ ਆ ਜਾਂਦੀ ਹੈ। ਸੈਕਿੰਡ ਵਿੱਚ ਸਾਰੀ ਗੀਤਾ ਸਮਝਾਈ ਜਾਂਦੀ ਹੈ। ਇਸ ਬੈਜ ਦੁਆਰਾ ਤੁਸੀਂ ਸੈਕਿੰਡ ਵਿੱਚ ਕਿਸੇ ਨੂੰ ਵੀ ਸਮਝਾ ਸਕਦੇ ਹੋ। ਇਹ ਤੁਹਾਡਾ ਬਾਪ ਹੈ, ਇਨ੍ਹਾਂ ਨੂੰ ਯਾਦ ਕਰਨ ਨਾਲ ਤੁਹਾਡੇ ਪਾਪ ਵਿਨਾਸ਼ ਹੋਣਗੇ। ਟ੍ਰੇਨ ਵਿੱਚ ਜਾਂਦੇ, ਤੁਰਦੇ - ਫ਼ਿਰਦੇ ਕੋਈ ਵੀ ਮਿਲੇ, ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਓ। ਕ੍ਰਿਸ਼ਨਪੂਰੀ ਵਿੱਚ ਤਾਂ ਸਭ ਜਾਣਾ ਚਾਹੁੰਦੇ ਹਨ ਨਾ। ਇਸ ਪੜ੍ਹਾਈ ਨਾਲ ਇਹ ਬਣ ਸਕਦੇ ਹੋ। ਪੜ੍ਹਾਈ ਨਾਲ ਰਾਜਾਈ ਸਥਾਪਨ ਹੁੰਦੀ ਹੈ। ਅਤੇ ਧਰਮ ਸਥਾਪਕ ਕੋਈ ਰਾਜਾਈ ਨਹੀਂ ਸਥਾਪਨ ਕਰਦੇ। ਤੁਸੀਂ ਜਾਣਦੇ ਹੋ - ਅਸੀਂ ਰਾਜਯੋਗ ਸਿੱਖਦੇ ਹਾਂ ਭਵਿੱਖ 21 ਜਨਮ ਦੇ ਲਈ। ਕਿੰਨੀ ਚੰਗੀ ਪੜ੍ਹਾਈ ਹੈ। ਸਿਰਫ਼ ਰੋਜ਼ ਇੱਕ ਘੰਟਾ ਪੜ੍ਹੋ। ਬਸ। ਉਹ ਪੜ੍ਹਾਈ ਤਾਂ 4-5 ਘੰਟੇ ਦੇ ਲਈ ਹੁੰਦੀ ਹੈ। ਇਹ ਇੱਕ ਘੰਟਾ ਵੀ ਬਸ ਹੈ। ਉਹ ਵੀ ਸਵੇਰੇ ਦਾ ਟਾਈਮ ਇਵੇਂ ਹੈ ਜੋ ਸਭਨੂੰ ਫ੍ਰੀ ਹੈ। ਬਾਕੀ ਕੋਈ ਬੰਧੇਲੇ ਆਦਿ ਹਨ, ਸਵੇਰੇ ਨਹੀਂ ਆ ਸਕਦੇ ਤਾਂ ਹੋਰ ਟਾਈਮ ਰੱਖੇ ਹਨ। ਬੈਜ ਲੱਗਾ ਹੋਇਆ ਹੋਵੇ, ਕਿੱਥੇ ਵੀ ਜਾਓ, ਇਹ ਪੈਗ਼ਾਮ ਦਿੰਦੇ ਜਾਓ। ਅਖਬਾਰਾਂ ਵਿੱਚ ਤਾਂ ਬੈਜ ਪਾ ਨਹੀਂ ਸਕਦੇ ਹਨ, ਇੱਕ ਪਾਸੇ ਦਾ ਪਾ ਸੱਕਣਗੇ। ਮਨੁੱਖ ਇਵੇਂ ਤਾਂ ਸਮਝ ਵੀ ਨਹੀਂ ਸੱਕਣਗੇ, ਸਿਵਾਏ ਸਮਝਾਉਣ ਦੇ। ਹੈ ਬਹੁਤ ਸਹਿਜ। ਇਹ ਧੰਧਾ ਤਾਂ ਕੋਈ ਵੀ ਕਰ ਸਕਦੇ ਹਨ। ਅੱਛਾ, ਖ਼ੁਦ ਭਾਵੇਂ ਯਾਦ ਵੀ ਨਾ ਕਰਨ, ਦੂਜਿਆਂ ਨੂੰ ਯਾਦ ਦਵਾਓ। ਉਹ ਵੀ ਚੰਗਾ ਹੈ। ਦੂਜਿਆਂ ਨੂੰ ਕਹੋਗੇ ਦੇਹੀ - ਅਭਿਮਾਨੀ ਬਣੋ ਅਤੇ ਖ਼ੁਦ ਦੇਹ - ਅਭਿਮਾਨੀ ਹੋਣਗੇ ਤਾਂ ਕੁਝ ਨਾ ਕੁਝ ਵਿਕਰਮ ਹੁੰਦਾ ਰਹੇਗਾ। ਪਹਿਲੇ - ਪਹਿਲੇ ਤੂਫ਼ਾਨ ਆਉਂਦੇ ਹਨ ਮਨਸਾ ਵਿੱਚ, ਫ਼ੇਰ ਕਰਮਨਾਂ ਵਿੱਚ ਆਉਂਦੇ ਹਨ। ਮਨਸਾ ਵਿੱਚ ਬਹੁਤ ਆਉਣਗੇ, ਉਸ ਤੇ ਫੇਰ ਬੁੱਧੀ ਨਾਲ ਕੰਮ ਲੈਣਾ ਹੈ, ਬੁਰਾ ਕੰਮ ਕਦੀ ਕਰਨਾ ਨਹੀਂ ਹੈ। ਚੰਗਾ ਕਰਮ ਕਰਨਾ ਹੈ। ਸੰਕਲਪ ਚੰਗੇ ਵੀ ਹੁੰਦੇ ਹਨ, ਬੁਰੇ ਵੀ ਆਉਂਦੇ ਹਨ। ਬੁਰੇ ਨੂੰ ਰੋਕਣਾ ਚਾਹੀਦਾ। ਇਹ ਬੁੱਧੀ ਬਾਪ ਨੇ ਦਿੱਤੀ ਹੈ। ਦੂਜਾ ਕੋਈ ਸਮਝ ਨਾ ਸਕੇ। ਉਹ ਤਾਂ ਗ਼ਲਤ ਕੰਮ ਹੀ ਕਰਦੇ ਰਹਿੰਦੇ ਹਨ। ਤੁਹਾਨੂੰ ਹੁਣ ਰਾਈਟ ਕੰਮ ਹੀ ਕਰਨਾ ਹੈ। ਚੰਗੇ ਪੁਰਸ਼ਾਰਥ ਨਾਲ ਰਾਈਟ ਕੰਮ ਹੁੰਦਾ ਹੈ। ਬਾਪ ਤਾਂ ਹਰ ਗੱਲ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ। ਚੰਗਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਇੱਕ - ਇੱਕ ਅਵਿਨਾਸ਼ੀ ਗਿਆਨ ਰਤਨ ਲੱਖਾਂ - ਕਰੋੜਾਂ ਰੁਪਇਆ ਦਾ ਹੈ, ਇਨ੍ਹਾਂ ਨੂੰ ਦਾਨ ਕਰ ਕਦਮ - ਕਦਮ ਤੇ ਪਦਮਾ ਦੀ ਕਮਾਈ ਜਮਾ ਕਰਨੀ ਹੈ। ਆਪ ਸਮਾਨ ਬਣਾਕੇ ਉੱਚ ਪਦ ਪਾਉਣਾ ਹੈ।

2. ਵਿਕਰਮਾ ਤੋਂ ਬਚਣ ਦੇ ਲਈ ਦੇਹੀ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਮਨਸਾ ਵਿੱਚ ਕਦੀ ਬੂਰੇ ਸੰਕਲਪ ਆਵੇ ਤਾਂ ਉਨ੍ਹਾਂ ਨੂੰ ਰੋਕਣਾ ਹੈ। ਚੰਗੇ ਸੰਕਲਪ ਚਲਾਉਣੇ ਹਨ। ਕਰਮਇੰਦ੍ਰੀਆਂ ਤੋਂ ਕਦੀ ਕੋਈ ਉਲਟਾ ਕਰਮ ਨਹੀਂ ਕਰਨਾ ਹੈ।

ਵਰਦਾਨ:-
ਰੂਹਾਨੀਅਤ ਦੇ ਪ੍ਰਭਾਵ ਦਵਾਰਾ ਫਰਿਸ਼ਤੇ ਪਨ ਦਾ ਮੇਕਪ ਕਰਨ ਵਾਲੇ ਸਰਵ ਦੇ ਸਨੇਹੀ ਭਵ

ਜੋ ਬੱਚੇ ਸਦਾ ਬਾਪਦਾਦਾ ਦੇ ਸੰਗ ਵਿੱਚ ਰਹਿੰਦੇ ਹਨ - ਉਹਨਾਂ ਨੂੰ ਸੰਗ ਦਾ ਰੰਗ ਇਵੇਂ ਲੱਗਦਾ ਹੈ ਜੋ ਹਰ ਇੱਕ ਦੇ ਚੇਹਰੇ ਤੇ ਰੂਹਾਨੀਅਤ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਜਿਸ ਰੂਹਾਨੀਅਤ ਵਿੱਚ ਰਹਿਣ ਨਾਲ ਫਰਿਸ਼ਤੇਪਨ ਦਾ ਮੇਕੱਪ ਖੁਦ ਹੋ ਜਾਂਦਾ ਹੈ। ਜਿਵੇਂ ਮੇਕੱਪ ਕਰਨ ਤੋਂ ਬਾਅਦ ਕੋਈ ਕਿਵੇਂ ਵੀ ਹੋਵੇ ਬਦਲ ਜਾਂਦਾ ਹੈ, ਮੇਕੱਪ ਕਰਨ ਨਾਲ ਸੁੰਦਰ ਲੱਗਦਾ ਹੈ। ਇੱਥੇ ਵੀ ਫਰਿਸ਼ਤੇ ਪਨ ਦੇ ਮੇਕੱਪ ਨਾਲ ਚਮਕਣ ਲੱਗਣਗੇ ਅਤੇ ਇਹ ਰੂਹਾਨੀ ਮੇਕੱਪ ਸਰਵ ਦਾ ਸਨੇਹੀ ਬਣਾ ਦਵੇਗਾ।

ਸਲੋਗਨ:-
ਬ੍ਰਹਮਚਾਰਯ, ਯੋਗ ਅਤੇ ਦਿਵਯਗੁਣਾਂ ਦੀ ਧਾਰਨਾ ਹੀ ਅਸਲ ਪੁਰਸ਼ਾਰਥ ਹੈ।

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕੇ

"ਕਰਮ - ਬੰਧਨ ਤੋੜਨ ਦਾ ਪੁਰਸ਼ਾਰਥ"

ਬਹੁਤ ਮਨੁੱਖ ਪ੍ਰਸ਼ਨ ਪੁੱਛਦੇ ਹਨ ਕਿ ਸਾਨੂੰ ਕੀ ਕਰਨਾ ਹੈ, ਕਿਵੇਂ ਆਪਣਾ ਕਰਮ - ਬੰਧਨ ਤੋੜੀਏ? ਹੁਣ ਹਰੇਕ ਦੀ ਜਨਮਪਤ੍ਰੀ ਨੂੰ ਤਾਂ ਬਾਪ ਜਾਣਦਾ ਹੈ। ਬੱਚੇ ਦਾ ਕੰਮ ਹੈ ਇੱਕ ਵਾਰ ਆਪਣੀ ਦਿਲ ਨਾਲ ਬਾਪ ਨੂੰ ਸਮ੍ਰਪਿਤ ਹੋ ਜਾਵੋ, ਆਪਣੀ ਜਵਾਬਦਾਰੀ ਉਨ੍ਹਾਂ ਦੇ ਹੱਥ ਵਿੱਚ ਦੇ ਦਵੋ। ਫ਼ੇਰ ਉਹ ਹਰੇਕ ਨੂੰ ਵੇਖ ਰਾਏ ਦਵੇਗਾ ਕਿ ਤੁਹਾਨੂੰ ਕੀ ਕਰਨਾ ਹੈ, ਸਹਾਰਾ ਵੀ ਪ੍ਰੈਕਟੀਕਲ ਵਿੱਚ ਲੈਣਾ ਹੈ, ਬਾਕੀ ਇਵੇਂ ਨਹੀਂ ਸਿਰਫ਼ ਸੁਣਦੇ ਰਹੋ ਅਤੇ ਆਪਣੀ ਮਤ ਤੇ ਚੱਲਦੇ ਚੱਲੋ। ਬਾਪ ਸਾਕਾਰ ਹੈ ਤਾਂ ਬੱਚੇ ਨੂੰ ਵੀ ਸਥੂਲ ਵਿੱਚ ਪਿਤਾ, ਗੁਰੂ, ਟੀਚਰ ਦਾ ਸਹਾਰਾ ਲੈਣਾ ਹੈ। ਇਵੇਂ ਵੀ ਨਹੀਂ ਆਗਿਆ ਮਿਲੇ ਅਤੇ ਪਾਲਨ ਨਾ ਕਰ ਸੱਕਣ ਤਾਂ ਹੋਰ ਹੀ ਅਕਲਿਆਣ ਹੋ ਜਾਵੇ। ਤਾਂ ਫ਼ਰਮਾਨ ਪਾਲਨ ਕਰਨ ਦੀ ਵੀ ਹਿੰਮਤ ਚਾਹੀਦੀ, ਚੱਲਾਉਣ ਵਾਲਾ ਤਾਂ ਰਮਜ਼ਬਾਜ਼ ਹੈ, ਉਹ ਜਾਣਦਾ ਹੈ ਇਸਦਾ ਕਲਿਆਣ ਕਿਸ ਵਿੱਚ ਹੈ, ਤਾਂ ਉਹ ਇਵੇਂ ਡਾਇਰੈਕਸ਼ਨ ਦਵੇਗਾ ਕਿ ਕਿਵੇਂ ਕਰਮ - ਬੰਧਨ ਤੋੜੋ। ਕਿਸੇ ਨੂੰ ਫ਼ੇਰ ਇਹ ਖ਼ਿਆਲ ਵਿੱਚ ਨਹੀਂ ਆਉਣਾ ਚਾਹੀਦਾ ਕਿ ਫ਼ੇਰ ਬੱਚਿਆਂ ਆਦਿ ਦਾ ਕੀ ਹਾਲ ਹੋਵੇਗਾ? ਇਸ ਵਿੱਚ ਘਰਬਾਰ ਛੱਡਣ ਦੀ ਗੱਲ ਨਹੀਂ, ਇਹ ਤਾਂ ਥੋੜ੍ਹੇ ਜਿਹੇ ਬੱਚਿਆਂ ਦਾ ਇਸ ਡਰਾਮਾ ਵਿੱਚ ਪਾਰ੍ਟ ਸੀ ਤੋੜਨ ਦਾ, ਜੇਕਰ ਇਹ ਪਾਰ੍ਟ ਨਾ ਹੁੰਦਾ ਤਾਂ ਤੁਹਾਡੀ ਜੋ ਹੁਣ ਸੇਵਾ ਹੋ ਰਹੀ ਹੈ ਫ਼ੇਰ ਕੌਣ ਕਰੇਗਾ? ਹੁਣ ਤਾਂ ਛੱਡਣ ਦੀ ਗੱਲ ਹੀ ਨਹੀਂ, ਪਰ ਪ੍ਰਮਾਤਮਾ ਦਾ ਹੋ ਜਾਣਾ ਹੈ, ਡਰੋ ਨਹੀਂ, ਹਿੰਮਤ ਰੱਖੋ। ਬਾਕੀ ਜੋ ਡਰਦੇ ਹਨ ਉਹ ਨਾ ਖ਼ੁਦ ਖੁਸ਼ੀ ਵਿੱਚ ਰਹਿੰਦੇ ਹਨ, ਨਾ ਫ਼ੇਰ ਬਾਪ ਦੇ ਮਦਦਗਾਰ ਬਣਦੇ ਹਨ। ਇੱਥੇ ਤਾਂ ਉਹਨਾਂ ਨਾਲ ਪੂਰਾ ਮਦਦਗਾਰ ਬਣਨਾ ਹੈ, ਜਦੋ ਜਿੰਦੇ ਜੀ ਮਰੋਗੇ ਉਦੋਂ ਹੀ ਮਦਦਗਾਰ ਬਣ ਸਕਦੇ ਹਨ। ਕਿੱਥੇ ਵੀ ਅਟਕ ਪਵੋਗੇ ਤਾਂ ਫ਼ੇਰ ਉਹ ਮਦਦ ਦੇਕੇ ਪਾਰ ਕਰਣਗੇ। ਤਾਂ ਬਾਬਾ ਦੇ ਨਾਲ ਮਨਸਾ - ਵਾਚਾ - ਕਰਮਣਾ ਮਦਦਗਾਰ ਹੋਣਾ ਹੈ, ਇਸ ਵਿੱਚ ਜ਼ਰਾ ਵੀ ਮੋਹ ਦੀ ਰਗ ਹੋਵੇਗੀ ਤਾਂ ਉਹ ਡਿੱਗਾ ਦਵੇਗੀ। ਤਾਂ ਹਿੰਮਤ ਰੱਖੋ ਅੱਗੇ ਵਧੋ। ਕਿੱਥੇ ਹਿੰਮਤ ਵਿੱਚ ਕਮਜ਼ੋਰ ਹੁੰਦੇ ਹਨ ਤਾਂ ਮੂੰਝ ਪੈਂਦੇ ਹਨ ਇਸਲਈ ਆਪਣੀ ਬੁੱਧੀ ਨੂੰ ਬਿਲਕੁਲ ਪਵਿੱਤਰ ਬਣਾਉਣਾ ਹੈ, ਵਿਕਾਰ ਦਾ ਜ਼ਰਾ ਵੀ ਅੰਸ਼ ਨਾ ਹੋਵੇ, ਮੰਜ਼ਿਲ ਕੋਈ ਦੂਰ ਹੈ ਕੀ! ਮਗਰ ਚੜਾਈ ਥੋੜੀ ਟੇਡੀ - ਬਾਂਕੀ ਹੈ, ਪਰ ਸਮਰਥ ਦਾ ਸਹਾਰਾ ਲਵੋਗੇ ਤਾਂ ਨਾ ਡਰ ਹੈ, ਨਾ ਥਕਾਵਟ ਹੈ। ਅੱਛਾ। ਓਮ ਸ਼ਾਂਤੀ।

ਅਵਿਅਕਤ ਇਸ਼ਾਰੇ - ਸੱਤਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਤੁਹਾਡਾ ਬੋਲ ਅਤੇ ਸਵਰੂਪ ਦੋਵੇ ਨਾਲ -ਨਾਲ ਹੋਣ - ਬੋਲ ਸਪੱਸ਼ਟ ਵੀ ਹੋਣ, ਉਸ ਵਿੱਚ ਸਨੇਹ ਵੀ ਹੋਵੇ, ਨਿਮਰਤਾ ਅਤੇ ਮਧੁਰਤਾ ਅਤੇ ਸੱਤਤਾ ਵੀ ਹੋਵੇ ਪਰ ਸਵਰੂਪ ਦੀ ਨਿਮਰਤਾ ਵੀ ਹੋਵੇ, ਇਸੀ ਰੂਪ ਨਾਲ ਬਾਪ ਨੂੰ ਪ੍ਰਤੱਖ ਕਰ ਸਕੋਗੇ। ਨਿਰਭੇ ਹੋ ਪਰ ਬੋਲ ਮਰਿਆਦਾ ਦੇ ਅੰਦਰ ਹੋਣ, ਫਿਰ ਤੁਹਾਡੇ ਸ਼ਬਦ ਕੜੇ ਨਹੀਂ, ਮਿੱਠੇ ਲੱਗਣਗੇ।