15.07.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਦੇਹ - ਅਭਿਮਾਨ ਆਸੁਰੀ ਕਰੈਕਟਰ ਹੈ, ਉਸ ਨੂੰ ਬਦਲ ਕੇ ਦੈਵੀ ਚਰਿੱਤਰ ਧਾਰਨ ਕਰੋ ਤਾਂ ਰਾਵਣ ਦੀ ਜੇਲ੍ਹ ਵਿਚੋਂ ਛੁੱਟ ਜਾਵੋਗੇ"

ਪ੍ਰਸ਼ਨ:-
ਹਰ ਇੱਕ ਆਤਮਾ ਆਪਣੇ ਪਾਪ ਕਰਮਾਂ ਦੀ ਸਜ਼ਾ ਕਿਵੇਂ ਭੁਗਤਦੀ ਹੈ, ਉਸ ਤੋਂ ਬਚਣ ਦਾ ਸਾਧਨ ਕੀ ਹੈ?

ਉੱਤਰ:-
ਹਰ ਇੱਕ ਆਤਮਾ ਆਪਣੇ ਪਾਪਾਂ ਦੀ ਸਜ਼ਾ ਇੱਕ ਤਾਂ ਗਰਭ ਜੇਲ੍ਹ ਵਿੱਚ ਭੋਗਦੇ ਹਨ, ਦੂਸਰਾ ਰਾਵਣ ਦੀ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਦੁੱਖ ਪਾਉਂਦੇ ਹਨ। ਬਾਬਾ ਆਇਆ ਹੈ ਤੁਹਾਨੂੰ ਬੱਚਿਆਂ ਨੂੰ ਇੰਨਾਂ ਜੇਲ੍ਹਾਂ ਵਿਚੋਂ ਛੁਡਾਉਣ। ਇੰਨਾਂ ਤੋਂ ਬਚਣ ਦੇ ਲਈ ਸਭਿਆਚਾਰਕ ਬਣੋ।

ਓਮ ਸ਼ਾਂਤੀ
ਡਰਾਮੇ ਦੇ ਪਲਾਨ ਅਨੁਸਾਰ ਬਾਪ ਬੈਠ ਸਮਝਾਉਂਦੇ ਹਨ। ਬਾਪ ਹੀ ਆਕੇ ਰਾਵਣ ਦੀ ਜੇਲ੍ਹ ਵਿਚੋਂ ਛੁਡਾਉਂਦੇ ਹਨ। ਕਿਉਂਕਿ ਸਾਰੀਆਂ ਅਪਰਾਧੀ ਪਾਪ ਆਤਮਾਵਾਂ ਹਨ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਅਪਰਾਧੀ ਹੋਣ ਦੇ ਕਾਰਣ ਰਾਵਣ ਦੀ ਜੇਲ੍ਹ ਵਿੱਚ ਹਨ। ਫਿਰ ਜਦੋਂ ਸ਼ਰੀਰ ਛੱਡਦੇ ਹਨ ਤਾਂ ਵੀ ਗਰਭ ਜੇਲ੍ਹ ਵਿੱਚ ਜਾਂਦੇ ਹਨ। ਬਾਪ ਆਕੇ ਦੋਵਾਂ ਜੇਲ੍ਹਾਂ ਤੋਂ ਛੁਡਾਉਂਦੇ ਹਨ। ਫਿਰ ਤੁਸੀਂ ਅੱਧਾਕਲਪ ਰਾਵਣ ਦੀ ਜੇਲ੍ਹ ਵਿੱਚ ਵੀ ਨਹੀਂ ਅਤੇ ਗਰਭ ਜੇਲ੍ਹ ਵਿੱਚ ਵੀ ਨਹੀਂ ਜਾਵੋਗੇ। ਤੁਸੀਂ ਜਾਣਦੇ ਹੋ ਬਾਪ ਹੌਲੀ - ਹੌਲੀ ਪੁਰਸ਼ਾਰਥ ਅਨੁਸਾਰ ਸਾਨੂੰ ਰਾਵਣ ਦੀ ਜੇਲ੍ਹ ਤੋਂ ਅਤੇ ਗਰਭ ਦੀ ਜੇਲ੍ਹ ਤੋਂ ਛੁਡਾਉਂਦੇ ਰਹਿੰਦੇ ਹਨ। ਬਾਪ ਦੱਸਦੇ ਹਨ ਤੁਸੀਂ ਸਭ ਅਪਰਾਧੀ ਹੋ ਰਾਵਣ ਦੇ ਰਾਜ ਵਿੱਚ। ਫਿਰ ਰਾਮ ਰਾਜ ਵਿੱਚ ਸਭਿਆਚਾਰਕ ਹੁੰਦੇ ਹਨ। ਕਿਸੇ ਵੀ ਭੂਤ ਦੀ ਪ੍ਰਵੇਸ਼ਤਾ ਨਹੀਂ ਹੁੰਦੀ ਹੈ। ਦੇਹ ਦਾ ਅਭਿਮਾਨ ਆਉਣ ਨਾਲ ਹੀ ਫੇਰ ਹੋਰ ਭੂਤਾਂ ਦੀ ਪ੍ਰਵੇਸ਼ਤਾ ਹੁੰਦੀ ਹੈ। ਹੁਣ ਤੁਸੀਂ ਬੱਚਿਆਂ ਨੇ ਪੁਰਸ਼ਾਰਥ ਕਰ ਦੇਹੀ - ਅਭਿਮਾਨੀ ਬਣਨਾ ਹੈ। ਜਦੋਂ ਇਵੇਂ ( ਲਕਸ਼ਮੀ ਨਾਰਾਇਣ) ਬਣ ਜਾਵਾਂਗੇ ਤਾਂ ਹੀ ਦੇਵਤੇ ਕਹਾਵਾਂਗੇ। ਹੁਣ ਤਾਂ ਤੁਸੀਂ ਬ੍ਰਾਹਮਣ ਕਹਾਂਉਂਦੇ ਹੋ। ਰਾਵਣ ਦੀ ਜੇਲ੍ਹ ਵਿਚੋਂ ਛੁੱਡਾਉਣ ਦੇ ਲਈ ਬਾਪ ਆਕੇ ਪੜ੍ਹਾਉਂਦੇ ਵੀ ਹਨ ਅਤੇ ਜੋ ਸਭ ਦੇ ਚਰਿੱਤਰ ਵਿਗੜੇ ਹੋਏ ਹਨ ਉਹ ਸੁਧਾਰਦੇ ਵੀ ਹਨ। ਅੱਧਾ ਕਲਪ ਤੋਂ ਚਰਿੱਤਰ ਵਿਗੜਦੇ - ਵਿਗੜਦੇ ਬਹੁਤ ਵਿਗੜ ਗਏ ਹਨ। ਇਸ ਵਕਤ ਹਨ ਤਮੋਪ੍ਰਧਾਨ ਚਰਿੱਤਰ। ਦੈਵੀ ਅਤੇ ਆਸੁਰੀ ਕਰੈਕਟਰਜ਼ ਵਿੱਚ ਰਾਤ - ਦਿਨ ਦਾ ਅੰਤਰ ਹੈ। ਬਾਪ ਸਮਝਾਉਂਦੇ ਹਨ ਹੁਣ ਪੁਰਸ਼ਾਰਥ ਕਰ ਆਪਣਾ ਦੈਵੀ ਕਰੈਕਟਰਜ਼ ਬਣਾਉਣਾ ਹੈ, ਤਾਂ ਹੀ ਆਸੁਰੀ ਕਰੈਕਟਰਜ਼ ਤੋਂ ਛੁੱਟਦੇ ਜਾਵੋਗੇ। ਆਸੁਰੀ ਚਰਿੱਤਰ ਵਿੱਚ ਦੇਹ - ਅਭਿਮਾਨ ਹੈ ਨੰਬਰਵਨ। ਦੇਹੀ - ਅਭਿਮਾਨੀ ਦੇ ਚਰਿੱਤਰ ਕਦੇ ਵਿਗੜਦੇ ਨਹੀਂ ਹਨ। ਸਾਰਾ ਮਦਾਰ ਚਰਿੱਤਰ ਤੇ ਹੈ। ਦੇਵਤਾਵਾਂ ਦਾ ਚਰਿੱਤਰ ਕਿਵੇਂ ਵਿਗੜਦਾ ਹੈ। ਜਦੋਂ ਉਹ ਵਾਮ ਮਾਰਗ ਵਿਚ ਜਾਂਦੇ ਹਨ ਮਤਲਬ ਵਿਕਾਰੀ ਬਣਦੇ ਹਨ ਤਾਂ ਕਰੈਕਟਰਜ਼ ਵਿਗੜਦੇ ਹਨ। ਜਗਨਨਾਥ ਦੇ ਮੰਦਿਰ ਵਿੱਚ ਇਵੇਂ ਦੇ ਚਿੱਤਰ ਵਿਖਾਏ ਹਨ ਵਾਮ ਮਾਰਗ ਦੇ। ਇਹ ਤਾਂ ਬਹੁਤ ਵਰ੍ਹਿਆਂ ਦਾ ਪੁਰਾਣਾ ਮੰਦਿਰ ਹੈ, ਪਹਿਨਾਵਾ ਦੇਵਤਿਆਂ ਦਾ ਹੀ ਹੈ। ਵਿਖਾਉਂਦੇ ਹਨ ਦੇਵਤੇ ਵਾਮ ਮਾਰਗ ਵਿੱਚ ਕਿਵੇਂ ਜਾਂਦੇ ਹਨ। ਪਹਿਲੀ - ਪਹਿਲੀ ਕ੍ਰਿਮੀਨਲਿਟੀ ਹੈ ਹੀ ਇਹ। ਕਾਮ ਚਿਤਾ ਤੇ ਚੜ੍ਹਦੇ ਹਨ, ਫ਼ਿਰ ਰੰਗ ਬਦਲਦੇ - ਬਦਲਦੇ ਬਿਲਕੁਲ ਕਾਲੇ ਹੋ ਜਾਂਦੇ ਹਨ। ਪਹਿਲਾਂ - ਪਹਿਲਾਂ ਗੋਲਡਨ ਏਜ਼ ਵਿੱਚ ਹਨ ਸੰਪੂਰਨ ਗੋਰੇ, ਫਿਰ ਦੋ ਕਲਾ ਘੱਟ ਹੋ ਜਾਂਦੀਆਂ ਹਨ। ਤ੍ਰੇਤਾ ਨੂੰ ਸਵਰਗ ਨਹੀਂ ਕਹਾਂਗੇ ਉਹ ਹੈ ਸੈਮੀ ਸਵਰਗ। ਬਾਪ ਨੇ ਸਮਝਾਇਆ ਹੈ ਰਾਵਣ ਦੇ ਆਉਣ ਕਾਰਣ ਹੀ ਤੁਹਾਡੇ ਉਪਰ ਕੱਟ ਚੜ੍ਹਨੀ ਸ਼ੁਰੂ ਹੋਈ ਹੈ। ਪੂਰੇ ਕ੍ਰਿਮੀਨਲ ਆਖਿਰ ਵਿੱਚ ਬਣਦੇ ਹੋ। ਹੁਣ 100 ਪ੍ਰਤੀਸ਼ਤ ਕ੍ਰਿਮੀਨਲ ਕਹਾਂਗੇ। 100 ਪ੍ਰਤੀਸ਼ਤ ਵਾਇਸਲੈਸ ਸਨ ਫਿਰ 100 ਪ੍ਰਤੀਸ਼ਤ ਵਿਸ਼ਸ ਬਣੇ। ਹੁਣ ਬਾਪ ਕਹਿੰਦੇ ਹਨ ਸੁਧਰ ਜਾਵੋ, ਇਹ ਰਾਵਣ ਦੀ ਜੇਲ੍ਹ ਬੜੀ ਵੱਡੀ ਹੈ। ਸਭ ਨੂੰ ਕ੍ਰਿਮੀਨਲ ਹੀ ਕਹਾਂਗੇ ਕਿਉਂਕਿ ਸਭ ਰਾਵਣ ਰਾਜ ਵਿੱਚ ਹਨ ਨਾ। ਰਾਮ ਰਾਜ ਅਤੇ ਰਾਵਣ ਰਾਜ ਦਾ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ। ਹਾਲੇ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਰਾਮ ਰਾਜ ਵਿੱਚ ਜਾਣ ਦਾ। ਸੰਪੂਰਨ ਤਾਂ ਕੋਈ ਬਣਿਆ ਨਹੀਂ ਹੈ। ਕੋਈ ਫ਼ਸਟ, ਕੋਈ ਸੈਕਿੰਡ, ਕੋਈ ਥਰਡ ਵਿੱਚ ਹਨ। ਹੁਣ ਬਾਪ ਪੜ੍ਹਾਉਂਦੇ ਹਨ, ਦੈਵੀ ਗੁਣ ਧਾਰਨ ਕਰਵਾਉਂਦੇ ਹਨ। ਦੇਹ - ਅਭਿਮਾਨ ਤਾਂ ਸਾਰਿਆਂ ਵਿੱਚ ਹੈ। ਜਿਨਾਂ - ਜਿਨਾਂ ਤੁਸੀਂ ਸਰਵਿਸ ਵਿੱਚ ਲੱਗੇ ਰਹੋਗੇ ਉਤਨਾ - ਉਤਨਾ ਦੇਹ - ਅਭਿਮਾਨ ਘੱਟ ਹੁੰਦਾ ਜਾਵੇਗਾ। ਸਰਵਿਸ ਕਰਨ ਨਾਲ ਹੀ ਦੇਹ - ਅਭਿਮਾਨ ਘੱਟ ਹੋਵੇਗਾ। ਦੇਹੀ - ਅਭਿਮਾਨੀ ਵੱਡੀ - ਵੱਡੀ ਸਰਵਿਸ ਕਰਨਗੇ। ਬਾਬਾ ਦੇਹੀ - ਅਭਿਮਾਨੀ ਹਨ ਤਾਂ ਕਿੰਨੀ ਵਧੀਆ ਸਰਵਿਸ ਕਰਦੇ ਹਨ ਸਭ ਨੂੰ ਕ੍ਰਿਮੀਨਲ ਰਾਵਣ ਦੀ ਜੇਲ੍ਹ ਵਿਚੋਂ ਛੁਡਾ ਕੇ ਸਦਗਤੀ ਪ੍ਰਾਪਤ ਕਰਵਾ ਦਿੰਦੇ ਹਨ, ਉਥੇ ਫਿਰ ਦੋਵੇਂ ਜੇਲ੍ਹਾਂ ਨਹੀਂ ਹੋਣਗੀਆਂ। ਇਥੇ ਡਬਲ ਜੇਲ੍ਹ ਹੈ, ਸਤਿਯੁਗ ਵਿੱਚ ਨਾ ਕਚਿਹਰੀ ਹੈ, ਨਾ ਪਾਪ ਆਤਮਾਵਾਂ ਹਨ, ਨਾ ਤੇ ਰਾਵਣ ਦੀ ਜੇਲ੍ਹ ਹੀ ਹੈ। ਰਾਵਣ ਦੀ ਹੈ ਬੇਹੱਦ ਦੀ ਜੇਲ੍ਹ। ਸਾਰੇ ਪੰਜ ਵਿਕਾਰਾਂ ਦੀਆਂ ਰੱਸੀਆਂ ਵਿੱਚ ਬਣੇ ਹੋਏ ਹਨ। ਬੇਅੰਤ ਦੁੱਖ ਹਨ। ਦਿਨ - ਪ੍ਰਤੀਦਿਨ ਦੁੱਖ ਵਧਦਾ ਰਹਿੰਦਾ ਹੈ।

ਸਤਿਯੁਗ ਨੂੰ ਕਿਹਾ ਜਾਂਦਾ ਹੈ ਗੋਲਡਨ ਏਜ਼, ਤ੍ਰੇਤਾ ਨੂੰ ਸਿਲਵਰ ਏਜ਼। ਸਤਿਯੁਗ ਵਾਲਾ ਸੁੱਖ ਤ੍ਰੇਤਾ ਵਿੱਚ ਨਹੀਂ ਹੋ ਸਕਦਾ ਕਿਉਂਕਿ ਆਤਮਾ ਦੀਆਂ ਦੋ ਕਲਾਵਾਂ ਘੱਟ ਹੋ ਜਾਂਦੀਆਂ ਹਨ। ਆਤਮਾ ਦੀ ਕਲਾ ਘੱਟ ਹੋਣ ਦੇ ਕਾਰਣ ਸ਼ਰੀਰ ਵੀ ਇਵੇਂ ਦੇ ਹੋ ਜਾਂਦੇ ਹਨ, ਤਾਂ ਇਹ ਸਮਝਣਾ ਚਾਹੀਦਾ ਹੈ ਕਿ ਬਰੋਬਰ ਅਸੀਂ ਰਾਵਣ ਦੇ ਰਾਜ ਵਿੱਚ ਦੇਹ - ਅਭਿਮਾਨੀ ਬਣ ਗਏ ਹਾਂ। ਹੁਣ ਬਾਪ ਆਇਆ ਹੈ ਰਾਵਣ ਦੀ ਜੇਲ੍ਹ ਵਿਚੋਂ ਛੁਡਾਉਣ ਦੇ ਲਈ। ਅੱਧਾਕਲਪ ਦਾ ਦੇਹ ਅਭਿਮਾਨ ਨਿਕਲਣ ਵਿੱਚ ਦੇਰ ਤਾਂ ਲਗਦੀ ਹੈ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਲਦੀ ਵਿੱਚ ਜੋ ਸ਼ਰੀਰ ਛੱਡ ਗਏ ਉਹ ਫੇਰ ਵੀ ਵੱਡੇ ਹੋ ਆਕੇ ਕੁਝ ਗਿਆਨ ਉਠਾ ਸਕਦੇ ਹਨ। ਜਿੰਨੀ ਦੇਰ ਹੁੰਦੀ ਜਾਂਦੀ ਹੈ ਤਾਂ ਫਿਰ ਪੁਰਸ਼ਾਰਥ ਤਾਂ ਕਰ ਨਹੀਂ ਸਕਦੇ। ਕੋਈ ਮਰੇ ਫਿਰ ਆਕੇ ਪੁਰਸ਼ਾਰਥ ਕਰੇ ਉਹ ਤਾਂ ਜਦੋਂ ਆਰਗਨਸ( ਸ਼ਰੀਰ, ਅੰਗ) ਵੱਡੇ ਹੋਣ, ਸਮਝਦਾਰ ਹੋਣ ਤਾਂ ਹੀ ਕੁਝ ਕਰ ਵੀ ਸਕਣ। ਦੇਰ ਨਾਲ ਜਾਣ ਵਾਲੇ ਤਾਂ ਕੁਝ ਕਰ ਨਹੀਂ ਸਕਣਗੇ। ਜਿੰਨਾ ਸਿੱਖਿਆ ਉਤਨਾ ਸਿੱਖਿਆ ਇਸ ਲਈ ਮਰਨ ਤੋਂ ਪਹਿਲਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ, ਜਿੰਨਾ ਹੋ ਸਕੇ ਇਸ ਪਾਸੇ ਆਉਣ ਦੀ ਕੋਸ਼ਿਸ਼ ਜਰੂਰ ਕਰਨਗੇ। ਇਸ ਹਾਲਤ ਵਿੱਚ ਬਹੁਤ ਆਉਣਗੇ। ਝਾੜ ਵਧਦਾ ਜਾਵੇਗਾ। ਸਮਝਾਉਣੀ ਤਾਂ ਬਹੁਤ ਸਹਿਜ ਹੈ। ਬਾਂਬੇ ਵਿੱਚ ਬਾਪ ਦੀ ਪਹਿਚਾਣ ਦੇਣ ਲਈ ਮੌਕਾ ਬਹੁਤ ਵਧੀਆ ਹੈ - ਇਹ ਸਾਡਾ, ਸਭ ਦਾ ਬਾਪ ਹੈ, ਬਾਪ ਤੋਂ ਵਰਸਾ ਤਾਂ ਜ਼ਰੂਰ ਸਵਰਗ ਦਾ ਹੀ ਚਾਹੀਦਾ ਹੈ। ਕਿੰਨਾ ਸੌਖਾ ਹੈ। ਦਿਲ ਅੰਦਰ ਗਦਗਦ ਹੋਣਾ ਚਾਹੀਦਾ ਹੈ, ਇਹ ਸਾਨੂੰ ਪੜ੍ਹਾਉਣ ਵਾਲਾ ਹੈ। ਇਹ ਸਾਡੀ ਏਮ ਆਬਜੈਕਟ ਹੈ। ਅਸੀਂ ਪਹਿਲੋਂ ਸਦਗਤੀ ਵਿੱਚ ਸੀ ਫਿਰ ਦੁਰਗਤੀ ਵਿੱਚ ਆਏ। ਹੁਣ ਫਿਰ ਦੁਰਗਤੀ ਤੋਂ ਸਦਗਤੀ ਵਿੱਚ ਜਾਣਾ ਹੈ। ਸ਼ਿਵਬਾਬਾ ਕਹਿੰਦੇ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣਗੇ।

ਤੁਸੀਂ ਬੱਚੇ ਜਾਣਦੇ ਹੋ - ਜਦੋਂ ਦਵਾਪਰ ਵਿੱਚ ਰਾਵਣ ਰਾਜ ਹੁੰਦਾ ਹੈ ਤਾਂ 5 ਵਿਕਾਰ ਰੂਪੀ ਰਾਵਣ ਸ੍ਰਵਵਿਆਪੀ ਹੋ ਜਾਂਦਾ ਹੈ। ਜਿਥੇ ਵਿਕਾਰ ਸ੍ਰਵਵਿਆਪੀ ਹਨ ਉਥੇ ਬਾਪ ਸ੍ਰਵਵਿਆਪੀ ਕਿਵੇਂ ਹੋ ਸਕਦਾ ਹੈ। ਸਾਰੇ ਮਨੁੱਖ ਪਾਪ ਆਤਮਾਵਾਂ ਹਨ ਨਾ। ਬਾਪ ਸਾਮ੍ਹਣੇ ਹਨ ਨਾ ਤਾਂ ਹੀ ਤੇ ਇਵੇਂ ਕਹਿੰਦੇ ਹਨ ਮੈਂ ਕਿਹਾ ਹੀ ਨਹੀਂ ਹੈ, ਉਲਟਾ ਸਮਝ ਗਏ ਹਨ। ਉਲਟਾ ਸਮਝਦੇ, ਵਿਕਾਰਾਂ ਵਿੱਚ ਡਿੱਗਦੇ - ਡਿੱਗਦੇ, ਗਾਲੀਆਂ ਦਿੰਦੇ - ਦਿੰਦੇ ਭਾਰਤ ਦਾ ਇਹ ਹਾਲ ਹੋਇਆ ਹੈ। ਕ੍ਰਿਸ਼ਚਨ ਲੋਕ ਵੀ ਜਾਣਦੇ ਹਨ ਕਿ 5 ਹਜ਼ਾਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ, ਸਾਰੇ ਸਤੋਪ੍ਰਧਾਨ ਸਨ। ਭਾਰਤਵਾਸੀ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ ਕਿਉਂਕਿ ਤਮੋਪ੍ਰਧਾਨ ਬੁੱਧੀ ਬਣ ਗਏ ਹਨ। ਉਹ ਫੇਰ ਨਾ ਇੰਨੇ ਉਚੇ ਬਣੇ ਨਾ ਇੰਨੇ ਨੀਚ ਬਣੇ ਹਨ। ਉਹ ਤਾਂ ਸਮਝਦੇ ਹਨ ਬਰੋਬਰ ਸ੍ਵਰਗ ਸੀ। ਬਾਪ ਕਹਿੰਦੇ ਹਨ ਇਹ ਠੀਕ ਕਹਿੰਦੇ ਹਨ - 5 ਹਜ਼ਾਰ ਵਰ੍ਹੇ ਪਹਿਲਾਂ ਵੀ ਮੈਂ ਤੁਹਾਨੂੰ ਬੱਚਿਆਂ ਨੂੰ ਰਾਵਣ ਦੀ ਜੇਲ੍ਹ ਵਿਚੋਂ ਛੁੱਡਾਉਣ ਆਇਆ ਸੀ। ਹੁਣ ਫਿਰ ਛੁਡਾਉਣ ਲਈ ਆਇਆ ਹਾਂ। ਅੱਧਾਕਲਪ ਹੈ ਰਾਮ ਰਾਜ, ਅੱਧਾਕਲਪ ਹੈ ਰਾਵਣ ਰਾਜ ਬੱਚਿਆਂ ਨੂੰ ਮੌਕਾ ਮਿਲਦਾ ਹੈ ਤਾਂ ਸਮਝਾਉਣਾ ਚਾਹੀਦਾ ਹੈ। ਬਾਪ ਵੀ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - ਬੱਚੇ, ਇਵੇਂ - ਇਵੇਂ ਸਮਝਾਓ। ਇੰਨੇ ਅਪਰਮਪਾਰ ਦੁੱਖ ਕਿਓੰ ਹੋਏ ਹਨ? ਪਹਿਲਾਂ ਤਾਂ ਬੇਹੱਦ ਸੁੱਖ ਸਨ ਜਦੋਂ ਇਹਨਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ। ਇਹ ਸ੍ਰਵਗੁਣ ਸੰਪੰਨ ਸਨ, ਹੁਣ ਇਹ ਨਾਲੇਜ਼ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ। ਪੜ੍ਹਾਈ ਹੈ, ਇਸ ਦੇ ਨਾਲ ਦੈਵੀ ਕਰੈਕਟਰਜ਼ ਬਣਦੇ ਹਨ। ਇਸ ਵਕ਼ਤ ਰਾਵਣ ਦੇ ਰਾਜ ਵਿੱਚ ਸਭ ਦੇ ਕਰੈਕਟਰਜ਼ ਵਿਗੜੇ ਹੋਏ ਹਨ। ਸਭ ਦੇ ਚਰਿੱਤਰ ਸੁਧਾਰਨ ਵਾਲਾ ਤਾਂ ਇੱਕ ਹੀ ਰਾਮ ਹੈ। ਇਸ ਵਕ਼ਤ ਕਿੰਨੇ ਧਰਮ ਹਨ ਮਨੁੱਖਾਂ ਦਾ ਕਿੰਨਾ ਵਾਧਾ ਹੁੰਦਾ ਰਹਿੰਦਾ ਹੈ, ਇਵੇਂ ਹੀ ਵਾਧਾ ਹੁੰਦਾ ਰਿਹਾ ਤਾਂ ਫਿਰ ਖਾਣਾ ਵੀ ਕਿਥੋਂ ਮਿਲੇਗਾ! ਸਤਿਯੁਗ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਹਨ। ਉਥੇ ਦੁੱਖ ਦੀ ਕੋਈ ਗੱਲ ਹੀ ਨਹੀਂ। ਇਹ ਕਲਯੁਗ ਹੈ ਦੁੱਖਧਾਮ, ਸਭ ਵਿਕਾਰੀ ਹਨ। ਉਹ ਹੈ ਸੁੱਖਧਾਮ ਸਾਰੇ ਸੰਪੂਰਨ ਨਿਰਵਿਕਾਰੀ ਹਨ। ਬਾਰ - ਬਾਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਤਾਂ ਕੁੱਝ ਸਮਝ ਜਾਣ। ਬਾਪ ਕਹਿੰਦੇ ਹਨ ਮੈਂ ਪਤਿਤਪਾਵਨ ਹਾਂ, ਮੈਨੂੰ ਯਾਦ ਕਰਨ ਨਾਲ ਤੁਹਾਡੇ ਜਨਮ -ਜਨਮਾਂਤ੍ਰ ਦੇ ਪਾਪ ਕੱਟ ਜਾਣਗੇ। ਹੁਣ ਬਾਪ ਕਿਵੇਂ ਕਹਿਣਗੇ! ਜ਼ਰੂਰ ਸ਼ਰੀਰ ਧਾਰਨ ਕਰਕੇ ਬੋਲਣਗੇ ਨਾ। ਪਤਿਤ ਪਾਵਨ ਸਭ ਦਾ ਸਦਗਤੀ ਦਾਤਾ ਇੱਕ ਬਾਪ ਹੈ, ਜ਼ਰੂਰ ਉਹ ਕਿਸੇ ਰੱਥ ਵਿੱਚ ਆਇਆ ਹੋਵੇਗਾ। ਬਾਪ ਕਹਿੰਦੇ ਹਨ ਮੈਂ ਇਸ ਰੱਥ ਵਿੱਚ ਆਉਂਦਾ ਹਾਂ, ਜੋ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਬਾਪ ਸਮਝਾਉਂਦੇ ਹਨ ਇਹ 84 ਜਨਮਾਂ ਦਾ ਖੇਲ੍ਹ ਹੈ, ਜੋ ਪਹਿਲਾਂ - ਪਹਿਲਾਂ ਆਏ ਹੋਣਗੇ ਉਹ ਹੀ ਆਉਣਗੇ, ਉਨ੍ਹਾਂ ਦੇ ਵੀ ਬਹੁਤ ਜਨਮ ਹੋਣਗੇ ਫਿਰ ਘੱਟ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਦੇਵਤੇ ਆਏ। ਬਾਬਾ ਬੱਚਿਆਂ ਨੂੰ ਭਾਸ਼ਣ ਕਰਨਾ ਸਿਖਾਉਂਦੇ ਹਨ ਇਵੇਂ - ਇਵੇਂ ਸਮਝਾਉਂਣਾ ਚਾਹੀਦਾ ਹੈ। ਚੰਗੀ ਤਰ੍ਹਾਂ ਯਾਦ ਵਿੱਚ ਰਹਾਂਗੇ, ਦੇਹ - ਅਭਿਮਾਨ ਨਹੀਂ ਹੋਵੇਗਾ ਤਾਂ ਭਾਸ਼ਣ ਚੰਗਾ ਕਰਨਗੇ। ਸ਼ਿਵਬਾਬਾ ਦੇਹੀ - ਅਭਿਮਾਨੀ ਹਨ ਨਾ। ਕਹਿੰਦੇ ਰਹਿੰਦੇ ਹਨ ਬੱਚੇ ਦੇਹੀ - ਅਭਿਮਾਨੀ ਭਵ। ਕੋਈ ਵਿਕਾਰ ਨਾ ਰਹੇ, ਅੰਦਰ ਵਿੱਚ ਕੋਈ ਸ਼ੈਤਾਨੀ ਨਾ ਰਹੇ। ਤੁਸੀਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ, ਕਿਸੇ ਦੀ ਨਿੰਦਾ ਨਹੀਂ ਕਰਨੀ ਹੈ। ਤੁਹਾਨੂੰ ਬੱਚਿਆਂ ਨੂੰ ਕਦੇ ਵੀ ਸੁਣੀ - ਸੁਣਾਈ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਬਾਪ ਤੋਂ ਪੁੱਛੋ - ਇਵੇਂ ਕਹਿੰਦੇ ਹਨ ਕੀ ਸੱਚ ਹੈ? ਬਾਬਾ ਦੱਸ ਦੇਣਗੇ। ਨਹੀ ਤਾਂ ਬਹੁਤ ਹਨ ਜੋ ਝੂਠੀਆਂ ਗੱਲਾਂ ਬਣਾਉਣ ਵਿੱਚ ਦੇਰ ਨਹੀਂ ਕਰਦੇ - ਫਲਾਣੇ ਨੇ ਤੁਹਾਡੇ ਲਈ ਇਵੇਂ ਇਵੇਂ ਕਿਹਾ , ਸੁਣਾਕੇ ਉਨਾਂ ਨੂੰ ਹੀ ਖ਼ਾਕ ਕਰ ਦੇਣਗੇ। ਬਾਬਾ ਜਾਣਦੇ ਹਨ ਇਵੇਂ ਬਹੁਤ ਹੁੰਦਾ ਹੈ। ਉਲਟੀ - ਸੁਲਟੀ ਗੱਲਾਂ ਸੁਣਾਕੇ ਦਿਲ ਨੂੰ ਖਰਾਬ ਕਰ ਦਿੰਦੇ ਹਨ ਇਸ ਲਈ ਕਦੇ ਵੀ ਝੂਠੀਆਂ ਗੱਲਾਂ ਸੁਣਕੇ ਅੰਦਰ ਵਿੱਚ ਜਲਨਾ ਨਹੀਂ ਚਾਹੀਦਾ। ਪੁੱਛੋ ਫਲਾਣੇ ਨੇ ਮੇਰੇ ਲਈ ਇਵੇਂ ਕਿਹਾ ਹੈ? ਅੰਦਰ ਸਫ਼ਾਈ ਹੋਣੀ ਚਾਹੀਦੀ ਹੈ। ਕਈ ਬੱਚੇ ਸੁਣੀਆਂ ਸੁਣਾਈਆਂ ਗੱਲਾਂ ਤੇ ਵੀ ਆਪਸ ਵਿੱਚ ਦੁਸ਼ਮਣੀ ਰੱਖ ਲੈਂਦੇਂ ਹਨ। ਬਾਪ ਮਿਲਿਆ ਹੈ ਤਾਂ ਬਾਪ ਨੂੰ ਪੁੱਛਣਾ ਚਾਹੀਦਾ ਹੈ ਨਾ। ਬ੍ਰਹਮਾ ਬਾਬਾ ਤੇ ਵੀ ਬਹੁਤਿਆਂ ਨੂੰ ਵਿਸ਼ਵਾਸ਼ ਨਹੀਂ ਹੁੰਦਾ ਹੈ। ਸ਼ਿਵਬਾਬਾ ਨੂੰ ਵੀ ਭੁੱਲ ਜਾਂਦੇ ਹਨ ਬਾਪ ਤਾਂ ਆਏ ਹਨ ਸਭ ਨੂੰ ਉੱਚ ਬਣਾਉਣ। ਪਿਆਰ ਨਾਲ ਉਠਾਉਂਦੇ ਰਹਿੰਦੇ ਹਨ। ਇਸ਼ਵਰੀਏ ਮਤ ਲੈਣੀ ਚਾਹੀਦੀ ਹੈ। ਨਿਸ਼ਚੇ ਹੀ ਨਹੀਂ ਹੋਵੇਗਾ ਤਾਂ ਪੁੱਛਣਗੇ ਹੀ ਨਹੀਂ ਤਾਂ ਰਿਸਪੌਂਡ ਹੀ ਨਹੀਂ ਮਿਲੇਗਾ। ਬਾਪ ਜੋ ਸਮਝਾਉਂਦੇ ਹਨ ਉਸ ਨੂੰ ਧਾਰਨ ਕਰਨਾ ਚਾਹੀਦਾ ਹੈ।

ਤੁਸੀਂ ਬੱਚੇ ਸ਼੍ਰੀਮਤ ਤੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨ ਦੇ ਨਿਮਿਤ ਬਣੇ ਹੋ। ਇੱਕ ਬਾਪ ਦੇ ਸਿਵਾਏ ਹੋਰ ਕੋਈ ਦੀ ਮੱਤ ਉੱਚ ਤੋਂ ਉੱਚ ਹੋ ਨਹੀਂ ਸਕਦੀ। ਉੱਚ ਤੋ ਉੱਚ ਮਤ ਹੈ ਹੀ ਭਗਵਾਨ ਦੀ। ਜਿਸ ਨਾਲ ਮਰਤਬਾ ਵੀ ਕਿੰਨਾ ਉੱਚਾ ਮਿਲਦਾ ਹੈ। ਬਾਪ ਕਹਿੰਦੇ ਹਨ ਆਪਣਾ ਕਲਿਆਣ ਕਰ ਉੱਚ ਪਦ ਪਾਵੋ, ਮਹਾਂਰਥੀ ਬਣੋ। ਪੜ੍ਹਨਗੇ ਹੀ ਨਹੀਂ ਤਾਂ ਕੀ ਪਦ ਪਾਉਣਗੇ। ਇਹ ਹੈ ਕਲਪ ਕਲਪਾਂਤਰ ਦੀ ਗੱਲ। ਸਤਿਯੁਗ ਵਿੱਚ ਦਾਸ - ਦਾਸੀਆਂ ਵੀ ਨੰਬਰਵਾਰ ਹੁੰਦੇ ਹਨ। ਬਾਪ ਤਾਂ ਆਏ ਹਨ ਉੱਚ ਬਣਾਉਣ ਪਰੰਤੂ ਪੜ੍ਹਦੇ ਹੀ ਨਹੀਂ ਹਨ ਤਾਂ ਕੀ ਪਦ ਪਾਉਣਗੇ। ਪ੍ਰਜਾ ਵਿੱਚ ਵੀ ਤਾਂ ਉੱਚ - ਨੀਚ ਪਦ ਹੁੰਦੇ ਹਨ ਨਾ, ਇਹ ਬੁੱਧੀ ਨਾਲ ਸਮਝਣਾ ਹੈ। ਮਨੁੱਖਾਂ ਨੂੰ ਪਤਾ ਹੀ ਨਹੀਂ ਚਲਦਾ ਹੈ ਕਿ ਅਸੀਂ ਕਿਥੇ ਜਾਂਦੇ ਹਾਂ। ਉੱਪਰ ਜਾਂਦੇ ਹਾਂ ਜਾਂ ਹੇਠਾਂ ਉਤਰਦੇ ਜਾਂਦੇ ਹਾਂ। ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ, ਕਿਥੇ ਤੁਸੀਂ ਗੋਲਡਨ, ਸਿਲਵਰ ਏਜ਼ ਵਿੱਚ ਸੀ, ਕਿਥੇ ਆਇਰਨ ਏਜ਼ ਵਿੱਚ ਆਏ ਹੋ। ਇਸ ਵੇਲੇ ਤਾਂ ਮਨੁੱਖ, ਮਨੁੱਖ ਨੂੰ ਖਾ ਲੈਂਦੇ ਹਨ। ਹੁਣ ਇਹ ਸਾਰੀਆਂ ਗੱਲਾਂ ਜੇ ਸਮਝਣ ਤਾਂ ਕਹਾਂਗੇ ਕਿ ਗਿਆਨ ਕਿਸ ਨੂੰ ਕਿਹਾ ਜਾਂਦਾ ਹੈ। ਕਈ ਬੱਚੇ ਇੱਕ ਕੰਨ ਤੋਂ ਸੁਣਕੇ ਦੂਜੇ ਤੋਂ ਕੱਢ ਦਿੰਦੇ ਹਨ। ਚੰਗੇ - ਚੰਗੇ ਸੈਂਟਰਜ਼ ਦੇ ਚੰਗੇ - ਚੰਗੇ ਬੱਚਿਆਂ ਦੀ ਕ੍ਰਿਮੀਨਲ ਅੱਖ ਰਹਿੰਦੀ ਹੈ। ਫਾਇਦਾ, ਨੁਕਸਾਨ ਇਜ਼ਤ ਦੀ ਪ੍ਰਵਾਹ ਥੋੜ੍ਹੀ ਨਾ ਰੱਖਦੇ ਹਨ। ਮੂਲ ਗੱਲ ਹੈ ਹੀ ਪਵਿੱਤਰਤਾ ਦੀ। ਇਸ ਤੇ ਕਿੰਨੇ ਝਗੜੇ ਹੁੰਦੇ ਹਨ। ਬਾਪ ਸਮਝਾਉਂਦੇ ਹਨ ਇਹ ਕਾਮ ਮਹਾਸ਼ਤਰੂ ਹੈ, ਇਸਨੂੰ ਜਿੱਤਣ ਲਈ ਕਿੰਨਾ ਮੱਥਾ ਮਾਰਦੇ ਹਨ। ਮੂਲ ਗੱਲ ਹੈ ਹੀ ਪਵਿੱਤਰਤਾ ਦੀ। ਇਸਤੇ ਹੀ ਕਿੰਨੇ ਝਗੜ੍ਹੇ ਹੁੰਦੇ ਹਨ। ਬਾਪ ਕਹਿੰਦੇ ਹਨ ਇਹ ਕਾਮ ਮਹਾਸ਼ਤਰੂ ਹੈ, ਇਸਤੇ ਜਿੱਤ ਪਾਓ ਤਾਂ ਹੀ ਜਗਤ ਜੀਤ ਬਣਾਂਗੇ। ਦੇਵਤੇ ਸੰਪੂਰਨ ਨਿਰਵਿਕਾਰੀ ਹਨ ਨਾ। ਅੱਗੇ ਜਾਕੇ ਸਮਝ ਹੀ ਜਾਣਗੇ। ਸਥਾਪਨਾ ਹੋ ਹੀ ਜਾਵੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਦੇ ਵੀ ਸੁਣੀਆਂ - ਸੁਣਾਈਆਂ ਗੱਲਾਂ ਤੇ ਯਕੀਨ ਕਰਕੇ ਆਪਣੀ ਸਥਿਤੀ ਖ਼ਰਾਬ ਨਹੀਂ ਕਰਨੀ ਹੈ। ਅੰਦਰ ਵਿੱਚ ਸਫ਼ਾਈ ਰੱਖਣੀ ਹੈ। ਝੂਠੀਆਂ ਗੱਲਾਂ ਸੁਣਕੇ ਅੰਦਰੋਂ ਸੜਨਾ ਨਹੀਂ ਹੈ, ਇਸ਼ਵਰੀਏ ਮਤ ਲੈ ਲੈਣੀ ਹੈ।

2. ਦੇਹੀ - ਅਭਿਮਾਨੀ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਹੈ, ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਹੈ। ਫ਼ਾਇਦਾ, ਨੁਕਸਾਨ ਅਤੇ ਇਜ਼ੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਮੀਨੀਅਲ ਆਈ ਨੂੰ ਖ਼ਤਮ ਕਰਨਾ ਹੈ। ਬਾਪ ਜੋ ਸੁਣਾਉਂਦੇ ਹਨ ਉਸ ਨੂੰ ਇੱਕ ਕੰਨ ਤੋਂ ਸੁਣਕੇ ਦੂਸਰੇ ਤੋਂ ਕੱਢਣਾ ਨਹੀਂ ਹੈ।

ਵਰਦਾਨ:-
ਤ੍ਰਿਕਾਲਦਰਸ਼ੀ ਦੀ ਸੀਟ ਤੇ ਸੈੱਟ ਹੋ ਹਰ ਕਰਮ ਕਰਨ ਵਾਲੇ ਸ਼ਕਤੀਸ਼ਾਲੀ ਆਤਮਾ ਭਵ

ਜੋ ਬੱਚੇ ਤ੍ਰਿਕਾਲਦਰਸ਼ੀ ਦੀ ਸੀਟ ਤੇ ਸੈੱਟ ਹੋਕੇ ਹਰ ਸਮੇਂ, ਹਰ ਕਰਮ ਕਰਦੇ ਹਨ, ਉਹ ਜਾਣਦੇ ਹਨ ਗੱਲਾਂ ਤੇ ਅਨੇਕ ਆਉਣੀਆ ਹਨ, ਭਾਵੇਂ ਖੁਦ ਦਵਾਰਾ, ਭਾਵੇਂ ਹੋਰਾਂ ਦਵਾਰਾ, ਭਾਵੇਂ ਮਾਇਆ ਜਾਂ ਪ੍ਰਕ੍ਰਿਤੀ ਦਵਾਰਾ ਸਭ ਤਰ੍ਹਾਂ ਦੀ ਪਰਿਸਥਿਤੀ ਤੇ ਆਏਗੀ, ਆਉਣੀ ਹੀ ਹੈ ਪਰ ਖੁਦ ਸਥਿਤੀ ਸ਼ਕਤੀਸ਼ਾਲੀ ਹੈ ਤਾਂ ਪਰ - ਸਥਿਤੀ ਉਸਦੇ ਅੱਗੇ ਕੁਝ ਵੀ ਨਹੀਂ ਹੈ।ਸਿਰਫ਼ ਹਰ ਕਰਮ ਕਰਨ ਤੋਂ ਪਹਿਲੇ ਉਸਦੇ ਆਦਿ -ਮੱਧ -ਅੰਤ ਤਿੰਨਾਂ ਦਾ ਕਾਲ ਚੈਕ ਕਰਕੇ, ਸਮਝ ਕੇ ਫਿਰ ਕੁਝ ਵੀ ਕਰੋ ਤਾਂ ਸ਼ਕਤੀਸ਼ਾਲੀ ਬਣ ਪਰਸਥਿਤੀਆਂ ਨੂੰ ਪਾਰ ਕਰ ਲੈਣਗੇ।

ਸਲੋਗਨ:-
ਸਰਵ ਸ਼ਕਤੀ ਅਤੇ ਗਿਆਨ ਸੰਪੰਨ ਬਣਨਾ ਹੀ ਸੰਗਮਯੁਗ ਦੀ ਪ੍ਰਾਲਬੱਧ ਹੈ।