15.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਆਪਣੀ ਜਾਂਚ ਕਰੋ ਕਿ ਕਿੰਨਾ ਵਕ਼ਤ ਬਾਪ ਦੀ ਸਮ੍ਰਿਤੀ ਰਹਿੰਦੀ ਹੈ, ਕਿਉਂਕਿ ਸਮ੍ਰਿਤੀ ਵਿੱਚ
ਹੈ ਹੀ ਫ਼ਾਇਦਾ, ਵਿਸਮ੍ਰਿਤੀ ਵਿੱਚ ਹੈ ਘਾਟਾ ”
ਪ੍ਰਸ਼ਨ:-
ਇਸ ਪਾਪ ਦੀ
ਦੁਨੀਆਂ ਵਿੱਚ ਕਿਹੜੀ ਗੱਲ ਬਿਲਕੁਲ ਅਸੰਭਵ ਹੈ ਅਤੇ ਕਿਉਂ?
ਉੱਤਰ:-
ਇੱਥੇ ਕੋਈ ਕਹੇ
ਅਸੀਂ ਪੁੰਨਯ ਆਤਮਾ ਹਾਂ, ਇਹ ਬਿਲਕੁਲ ਅਸੰਭਵ ਹੈ ਕਿਉਂਕਿ ਦੁਨੀਆਂ ਹੀ ਕਲਯੁਗੀ ਤਮੋਪ੍ਰਧਾਨ ਹੈ।
ਮਨੁੱਖ ਜਿਸਨੂੰ ਪੁੰਨਯ ਦਾ ਕੰਮ ਸਮਝਦੇ ਹਨ ਉਹ ਵੀ ਪਾਪ ਹੋ ਜਾਂਦਾ ਹੈ ਕਿਉਂਕਿ ਹਰ ਕਰਮ ਵਿਕਾਰਾਂ
ਦੇ ਵਸ਼ ਹੋ ਕਰਦੇ ਹਨ।
ਓਮ ਸ਼ਾਂਤੀ
ਇਹ ਤਾਂ ਬੱਚੇ ਸਮਝਦੇ ਹੋਣਗੇ ਅਸੀਂ ਬ੍ਰਹਮਾ ਦੇ ਬੱਚੇ ਹਾਲੇ ਬ੍ਰਹਮਾਕੁਮਾਰ - ਕੁਮਾਰੀਆਂ ਹਾਂ। ਫੇਰ
ਬਾਦ ਵਿੱਚ ਹੁੰਦੇ ਹਨ - ਦੇਵੀ - ਦੇਵਤਾ। ਇਹ ਤਾਂ ਤੁਸੀਂ ਹੀ ਸਮਝਦੇ ਹੋ, ਦੂਜੇ ਕੋਈ ਨਹੀਂ ਸਮਝਦੇ।
ਤੁਸੀਂ ਜਾਣਦੇ ਹੋ ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਬੇਹੱਦ ਦੀ ਪੜ੍ਹਾਈ ਪੜ੍ਹ ਰਹੇ ਹਾਂ। 84 ਜਨਮਾਂ
ਦੀ ਵੀ ਪੜ੍ਹਾਈ ਪੜ੍ਹਦੇ, ਸ੍ਰਿਸ਼ਟੀ ਚੱਕਰ ਦੀ ਪੜ੍ਹਾਈ ਵੀ ਪੜ੍ਹਦੇ। ਫੇਰ ਤੁਹਾਨੂੰ ਇਹ ਸਿੱਖਿਆ
ਮਿਲਦੀ ਹੈ ਕਿ ਪਵਿੱਤਰ ਬਣਨਾ ਹੈ। ਇੱਥੇ ਬੈਠੇ ਤੁਸੀਂ ਬੱਚੇ ਬਾਪ ਨੂੰ ਯਾਦ ਤਾਂ ਜ਼ਰੂਰ ਕਰਦੇ ਹੋ
ਪਾਵਨ ਬਣਨ ਦੇ ਲਈ। ਆਪਣੇ ਦਿਲ ਤੋਂ ਪੁੱਛੋਂ ਸੱਚ - ਸੱਚ ਅਸੀਂ ਬਾਪ ਦੀ ਯਾਦ ਵਿੱਚ ਬੈਠੇ ਸੀ ਜਾਂ
ਮਾਇਆ ਰਾਵਣ ਬੁੱਧੀ ਨੂੰ ਹੋਰ ਵੱਲ ਲੈ ਗਈ। ਬਾਪ ਨੇ ਕਿਹਾ ਹੈ ਮਾਮੇਕਮ ਯਾਦ ਕਰੋ ਤਾਂ ਪਾਪ ਕੱਟਣ।
ਹੁਣ ਆਪਣੇ ਤੋਂ ਪੁੱਛਣਾ ਹੈ ਅਸੀਂ ਬਾਬਾ ਦੀ ਯਾਦ ਵਿੱਚ ਰਹੇ ਜਾਂ ਬੁੱਧੀ ਕਿੱਥੇ ਚਲੀ ਗਈ? ਸਮ੍ਰਿਤੀ
ਰਹਿਣੀ ਚਾਹੀਦੀ - ਕਿੰਨਾ ਵਕ਼ਤ ਅਸੀਂ ਬਾਬਾ ਦੀ ਯਾਦ ਵਿੱਚ ਰਹੇ? ਕਿੰਨਾ ਵਕ਼ਤ ਸਾਡੀ ਬੁੱਧੀ ਕਿੱਥੇ
- ਕਿੱਥੇ ਗਈ? ਆਪਣੀ ਅਵਸਥਾ ਨੂੰ ਵੇਖੋ। ਜਿਨਾਂ ਵਕ਼ਤ ਬਾਪ ਨੂੰ ਯਾਦ ਕਰੋਗੇ, ਉਸ ਨਾਲ ਹੀ ਪਾਵਨ
ਬਣੋਗੇ। ਜਮ੍ਹਾ ਅਤੇ ਘਾਟੇ ਦਾ ਵੀ ਪੋਤਾਮੇਲ ਰੱਖਣਾ ਹੈ। ਆਦਤ ਹੋਵੇਗੀ ਤਾਂ ਯਾਦ ਵੀ ਰਹੇਗੀ। ਲਿਖਦੇ
ਰਹਿਣਗੇ। ਡਾਇਰੀ ਤਾਂ ਸਭਦੀ ਜ਼ੇਬ ਵਿੱਚ ਰਹਿੰਦੀ ਹੀ ਹੈ। ਜੋ ਵੀ ਵਪਾਰ ਵਾਲੇ ਹੁੰਦੇ ਹਨ, ਉਨ੍ਹਾਂ
ਦੀ ਹੈ ਹੱਦ ਦੀ ਡਾਇਰੀ। ਤੁਹਾਡੀ ਹੈ ਬੇਹੱਦ ਦੀ ਡਾਇਰੀ। ਤਾਂ ਤੁਹਾਨੂੰ ਆਪਣਾ ਚਾਰਟ ਨੋਟ ਕਰਨਾ ਹੈ।
ਬਾਪ ਦਾ ਫ਼ਰਮਾਨ ਹੈ - ਧੰਧਾ ਆਦਿ ਸਭ ਕੁਝ ਕਰੋ ਪਰ ਕੁਝ ਵਕ਼ਤ ਕੱਢ ਮੈਨੂੰ ਯਾਦ ਕਰੋ। ਆਪਣੇ
ਪੋਤਾਮੇਲ ਨੂੰ ਵੇਖ ਫ਼ਾਇਦਾ ਵਧਾਉਂਦੇ ਜਾਓ। ਘਾਟਾ ਨਾ ਪਾਓ। ਤੁਹਾਡੀ ਯੁੱਧ ਤਾਂ ਹੈ ਨਾ। ਸੈਕਿੰਡ
ਵਿੱਚ ਫ਼ਾਇਦਾ, ਸੈਕਿੰਡ ਵਿੱਚ ਘਾਟਾ। ਝੱਟ ਪਤਾ ਪੈਂਦਾ ਹੈ, ਅਸੀਂ ਫ਼ਾਇਦਾ ਕੀਤਾ ਜਾਂ ਘਾਟਾ? ਤੁਸੀਂ
ਵਪਾਰੀ ਹੋ ਨਾ। ਕੋਈ ਵਿਰਲਾ ਇਹ ਵਪਾਰ ਕਰੇ। ਸਮ੍ਰਿਤੀ ਨਾਲ ਹੈ ਫ਼ਾਇਦਾ, ਵਿਸਮ੍ਰਿਤੀ ਨਾਲ ਹੈ ਘਾਟਾ।
ਇਹ ਆਪਣੀ ਜਾਂਚ ਕਰਨੀ ਹੈ, ਜਿਨ੍ਹਾਂ ਨੂੰ ਉੱਚ ਪਦ ਪਾਉਣਾ ਹੈ ਉਨ੍ਹਾਂ ਨੂੰ ਤਾਂ ਓਨਾਂ ਰਹਿੰਦਾ ਹੈ
- ਵੇਖੀਏ, ਅਸੀਂ ਕਿੰਨਾ ਵਕ਼ਤ ਵਿਸਮ੍ਰਿਤੀ ਵਿੱਚ ਰਹੇ? ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਅਸੀਂ ਸਭ
ਆਤਮਾਵਾਂ ਦਾ ਬਾਪ ਪਤਿਤ - ਪਾਵਨ ਹੈ। ਅਸੀਂ ਅਸੁਲ ਆਤਮਾਵਾਂ ਹਾਂ। ਆਪਣੇ ਘਰ ਤੋਂ ਇੱਥੇ ਆਏ ਹਾਂ,
ਇਹ ਸ਼ਰੀਰ ਲੈਕੇ ਪਾਰ੍ਟ ਵਜਾਉਂਦੇ ਹਾਂ। ਸ਼ਰੀਰ ਵਿਨਾਸ਼ੀ ਹੈ, ਆਤਮਾ ਅਵਿਨਾਸ਼ੀ ਹੈ। ਸੰਸਕਾਰ ਵੀ ਆਤਮਾ
ਵਿੱਚ ਰਹਿੰਦੇ ਹਨ। ਬਾਬਾ ਪੁੱਛਦੇ ਹਨ - ਹੇ ਆਤਮਾ ਯਾਦ ਕਰੋ, ਇਸ ਜਨਮ ਦੇ ਛੋਟੇਪਨ ਵਿੱਚ ਕੋਈ ਉਲਟਾ
ਕੰਮ ਤਾਂ ਨਹੀਂ ਕੀਤਾ ਹੈ? ਯਾਦ ਕਰੋ। 3 - 4 ਵਰ੍ਹੇ ਤੋਂ ਲੈਕੇ ਯਾਦ ਤਾਂ ਰਹਿੰਦੀ ਹੈ, ਅਸੀਂ
ਛੋਟੇਪਨ ਵਿੱਚ ਕਿਵੇਂ ਬਿਤਾਏ ਹਨ, ਕੀ - ਕੀ ਕੀਤਾ ਹੈ? ਕੋਈ ਵੀ ਗੱਲ ਦਿਲ ਅੰਦਰ ਖਾਂਦੀ ਤਾਂ ਨਹੀਂ
ਹੈ? ਯਾਦ ਕਰੋ। ਸਤਿਯੁਗ ਵਿੱਚ ਪਾਪ ਕਰਮ ਹੁੰਦੇ ਹੀ ਨਹੀਂ ਤਾਂ ਪੁੱਛਣ ਦੀ ਗੱਲ ਨਹੀਂ ਰਹਿੰਦੀ। ਇੱਥੇ
ਤਾਂ ਪਾਪ ਹੁੰਦੇ ਹੀ ਹਨ। ਮਨੁੱਖ ਜਿਸਨੂੰ ਪੁੰਨਯ ਦਾ ਕੰਮ ਸਮਝਦੇ ਹਨ ਉਹ ਵੀ ਪਾਪ ਹੀ ਹੈ। ਇਹ ਹੈ
ਹੀ ਪਾਪ ਆਤਮਾਵਾਂ ਦੀ ਦੁਨੀਆਂ। ਤੁਹਾਡੀ ਲੈਣ - ਦੇਣ ਵੀ ਹੈ ਪਾਪ ਆਤਮਾਵਾਂ ਨਾਲ। ਪੁੰਨਯ ਆਤਮਾ ਇੱਥੇ
ਹੈ ਹੀ ਨਹੀਂ। ਪੁੰਨਯ ਆਤਮਾਵਾਂ ਦੀ ਦੁਨੀਆਂ ਵਿੱਚ ਫੇਰ ਇੱਕ ਵੀ ਪਾਪ ਆਤਮਾ ਨਹੀਂ। ਪਾਪ ਆਤਮਾਵਾਂ
ਦੀ ਦੁਨੀਆਂ ਵਿੱਚ ਇੱਕ ਵੀ ਪੁੰਨਯ ਆਤਮਾ ਹੋ ਨਹੀਂ ਸਕਦੀ। ਜਿਨ੍ਹਾਂ ਗੁਰੂਆਂ ਦੇ ਚਰਨਾਂ ਵਿੱਚ
ਡਿੱਗਦੇ ਹਨ ਉਹ ਵੀ ਕੋਈ ਪੁੰਨਯ ਆਤਮਾ ਨਹੀਂ ਹੈ। ਇਹ ਤਾਂ ਹੈ ਹੀ ਕਲਯੁੱਗ ਉਹ ਵੀ ਤਮੋਪ੍ਰਧਾਨ। ਤਾਂ
ਇਸ ਵਿੱਚ ਕੋਈ ਪੁੰਨਯ ਆਤਮਾ ਹੋਣਾ ਹੀ ਅਸੰਭਵ ਹੈ। ਪੁੰਨਯ ਆਤਮਾ ਬਣਨ ਦੇ ਲਈ ਹੀ ਬਾਪ ਨੂੰ ਬੁਲਾਉਂਦੇ
ਹਨ ਕਿ ਆਕੇ ਸਾਨੂੰ ਪਾਵਨ ਆਤਮਾ ਬਣਾਓ। ਇਵੇਂ ਨਹੀਂ, ਕੋਈ ਬਹੁਤ ਦਾਨ - ਪੁੰਨ ਆਦਿ ਕਰਦੇ ਹਨ,
ਧਰਮਸ਼ਾਲਾ ਆਦਿ ਬਣਾਉਂਦੇ ਹਨ ਤਾਂ ਉਹ ਕੋਈ ਪੁੰਨ ਆਤਮਾ ਹਨ। ਨਹੀਂ, ਵਿਆਹ ਆਦਿ ਦੇ ਲਈ ਹਾਲ ਆਦਿ
ਬਣਾਉਂਦੇ ਹਨ ਇਹ ਕੋਈ ਪੁੰਨ ਥੋੜ੍ਹੇਹੀ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਇਹ ਹੈ ਰਾਵਣ ਰਾਜ, ਪਾਪ
ਆਤਮਾਵਾਂ ਦੀ ਆਸੁਰੀ ਦੁਨੀਆਂ। ਇਨ੍ਹਾਂ ਗੱਲਾਂ ਨੂੰ ਸਿਵਾਏ ਤੁਹਾਡੇ ਹੋਰ ਕੋਈ ਨਹੀਂ ਜਾਣਦੇ। ਰਾਵਣ
ਭਾਵੇਂ ਹੈ ਪਰ ਉਸਨੂੰ ਪਛਾਣਦੇ ਥੋੜ੍ਹੇਹੀ ਹਨ। ਸ਼ਿਵ ਦਾ ਚਿੱਤਰ ਵੀ ਹੈ ਪਰ ਪਛਾਣਦੇ ਨਹੀਂ ਹਨ। ਵੱਡੇ
- ਵੱਡੇ ਸ਼ਿਵਲਿੰਗ ਆਦਿ ਬਣਾਉਂਦੇ ਹਨ, ਫੇਰ ਵੀ ਕਹਿ ਦਿੰਦੇ ਨਾਮ - ਰੂਪ ਤੋਂ ਨਿਆਰਾ ਹੈ, ਸ੍ਰਵਵਿਆਪੀ
ਹੈ ਇਸਲਈ ਬਾਪ ਨੇ ਕਿਹਾ ਹੈ ਯਦਾ ਯਦਾਹਿ… ਭਾਰਤ ਵਿੱਚ ਵੀ ਸ਼ਿਵਬਾਬਾ ਦੀ ਗਲਾਨੀ ਹੁੰਦੀ ਹੈ। ਜੋ ਬਾਪ
ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਤੁਸੀਂ ਮਨੁੱਖ ਮਤ ਤੇ ਚੱਲ ਉਨ੍ਹਾਂ ਦੀ ਕਿੰਨੀ ਗਲਾਨੀ
ਕਰਦੇ ਹੋ। ਮਨੁੱਖ ਮਤ ਅਤੇ ਈਸ਼ਵਰੀਏ ਮਤ ਦਾ ਕਿਤਾਬ ਵੀ ਹੈ ਨਾ। ਇਹ ਤਾਂ ਤੁਸੀਂ ਹੀ ਜਾਣਦੇ ਹੋ ਅਤੇ
ਸਮਝਾਉਂਦੇ ਹੋ ਅਸੀਂ ਸ਼੍ਰੀਮਤ ਨਾਲ ਦੇਵਤਾ ਬਣਦੇ ਹਾਂ। ਰਾਵਣ ਮਤ ਤੇ ਫੇਰ ਆਸੁਰੀ ਮਨੁੱਖ ਬਣ ਜਾਂਦੇ
ਹਨ। ਮਨੁੱਖ ਮਤ ਨੂੰ ਆਸੁਰੀ ਮਤ ਕਿਹਾ ਜਾਵੇਗਾ। ਆਸੁਰੀ ਕਰਤੱਵ ਹੀ ਕਰਦੇ ਰਹਿੰਦੇ ਹਨ। ਮੂਲ ਗੱਲ
ਈਸ਼ਵਰ ਨੂੰ ਸ੍ਰਵਵਿਆਪੀ ਕਹਿ ਦਿੰਦੇ। ਕੱਛ ਅਵਤਾਰ, ਮੱਛ ਅਵਤਾਰ… ਤਾਂ ਕਿੰਨੇ ਆਸੁਰੀ ਛੀ - ਛੀ ਬਣ
ਗਏ ਹਨ। ਤੁਹਾਡੀ ਆਤਮਾ ਕੱਛ - ਮੱਛ ਅਵਤਾਰ ਨਹੀਂ ਲੈਂਦੀ, ਮਨੁੱਖ ਤਨ ਵਿੱਚ ਹੀ ਆਉਂਦੀ ਹੈ। ਹੁਣ
ਤੁਸੀਂ ਸਮਝਦੇ ਹੋ ਅਸੀਂ ਕੋਈ ਕੱਛ - ਮੱਛ ਥੋੜ੍ਹੇਹੀ ਬਣਦੇ ਹਾਂ, 84 ਲੱਖ ਯੋਨੀਆਂ ਥੋੜ੍ਹੇਹੀ ਲੈਂਦੇ
ਹਾਂ। ਹੁਣ ਤੁਹਾਨੂੰ ਬਾਪ ਦੀ ਸ਼੍ਰੀਮਤ ਮਿਲਦੀ ਹੈ - ਬੱਚੇ, ਤੁਸੀਂ 84 ਜਨਮ ਲੈਂਦੇ ਹੋ। 84 ਅਤੇ 84
ਲੱਖ ਦਾ ਕੀ ਪਰਸੇਂਟੇਜ਼ ਕਹਾਂਗੇ! ਝੂਠ ਤਾਂ ਪੁਰਾ ਝੂਠ, ਸੱਚ ਦੀ ਰਤੀ ਨਹੀਂ। ਇਨ੍ਹਾਂ ਦਾ ਵੀ ਅਰਥ
ਸਮਝਣਾ ਚਾਹੀਦਾ। ਭਾਰਤ ਦਾ ਹਾਲ ਵੇਖੋ ਕੀ ਹੈ। ਭਾਰਤ ਸੱਚਖੰਡ ਸੀ, ਜਿਸਨੂੰ ਹੇਵਿਨ ਹੀ ਕਿਹਾ ਜਾਂਦਾ
ਸੀ। ਅੱਧਾਕਲਪ ਹੈ ਰਾਮ ਰਾਜ, ਅੱਧਾਕਲਪ ਹੈ ਰਾਵਣ ਰਾਜ। ਰਾਵਣ ਰਾਜ ਨੂੰ ਆਸੁਰੀ ਸੰਪ੍ਰਦਾਏ ਕਹਾਂਗੇ।
ਕਿੰਨਾ ਕੜਾ ਅੱਖਰ ਹੈ। ਅੱਧਾ ਕਲਪ ਦੇਵਤਾਵਾਂ ਦਾ ਰਾਜ ਚਲਦਾ ਹੈ। ਬਾਪ ਨੇ ਸਮਝਾਇਆ ਹੈ ਲਕਸ਼ਮੀ -
ਨਾਰਾਇਣ ਦੀ ਫ਼ਸਟ, ਦੀ ਸੈਕਿੰਡ, ਦੀ ਥਰਡ ਕਿਹਾ ਜਾਂਦਾ ਹੈ। ਜਿਵੇਂ ਏਡਵਰ੍ਡ ਫ਼ਸਟ ਸੈਕਿੰਡ ਹੁੰਦਾ ਹੈ
ਨਾ। ਪਹਿਲੀ ਪੀੜ੍ਹੀ, ਫੇਰ ਦੂਜੀ ਪੀੜ੍ਹੀ ਇਵੇਂ ਚੱਲਦੀ ਹੈ। ਤੁਹਾਡਾ ਵੀ ਪਹਿਲੇ ਹੁੰਦਾ ਹੈ
ਸੂਰਜਵੰਸ਼ੀ ਰਾਜ ਫੇਰ ਚੰਦਰਵੰਸ਼ੀ। ਬਾਪ ਨੇ ਆਕੇ ਡਰਾਮਾ ਦਾ ਰਾਜ਼ ਵੀ ਚੰਗੀ ਤਰ੍ਹਾਂ ਸਮਝਾਇਆ ਹੈ।
ਤੁਹਾਡੇ ਸ਼ਾਸਤ੍ਰਾ ਵਿੱਚ ਇਹ ਗੱਲਾਂ ਨਹੀਂ ਸੀ। ਕੋਈ - ਕੋਈ ਸ਼ਾਸਤ੍ਰਾਂ ਵਿੱਚ ਥੋੜੀ ਲਕੀਰਾਂ ਲਾਈਆਂ
ਹੋਈਆਂ ਹਨ ਪਰ ਉਸ ਵਕ਼ਤ ਜਿਨ੍ਹਾਂ ਨੇ ਕਿਤਾਬ ਬਣਾਏ ਹਨ ਉਨ੍ਹਾਂ ਨੇ ਕੁਝ ਸਮਝਿਆ ਨਹੀਂ ਹੈ।
ਬਾਬਾ ਵੀ ਜਦੋਂ ਬਨਾਰਸ
ਗਏ ਸੀ ਉਸ ਵਕ਼ਤ ਇਹ ਦੁਨੀਆਂ ਚੰਗੀ ਨਹੀਂ ਲੱਗਦੀ ਸੀ, ਉੱਥੇ ਸਾਰੀ ਕੰਧਾਂ ਤੇ ਲਕੀਰਾਂ ਬੈਠ ਲਗਾਉਂਦੇ
ਸੀ। ਬਾਪ ਇਹ ਸਭ ਕਰਾਉਂਦੇ ਸੀ ਪਰ ਅਸੀਂ ਤਾਂ ਉਸ ਵਕ਼ਤ ਬੱਚੇ ਸੀ ਨਾ। ਪੁਰਾ ਸਮਝ ਵਿੱਚ ਨਹੀਂ ਆਉਂਦਾ
ਸੀ। ਬਸ ਕੋਈ ਹੈ ਜੋ ਮੇਰੇ ਕੋਲੋਂ ਇਹ ਕਰਾਉਂਦਾ ਹੈ। ਵਿਨਾਸ਼ ਵੇਖਿਆ ਤਾਂ ਅੰਦਰ ਵਿੱਚ ਖੁਸ਼ੀ ਵੀ ਸੀ।
ਰਾਤ ਨੂੰ ਸੌਂਦੇ ਸੀ ਤਾਂ ਵੀ ਜਿਵੇਂ ਉਡਦੇ ਰਹਿੰਦੇ ਸੀ ਪਰ ਕੁਝ ਸਮਝ ਵਿੱਚ ਨਹੀਂ ਆਉਂਦਾ ਸੀ। ਇਵੇਂ
- ਇਵੇਂ ਲਕੀਰਾਂ ਖਿੱਚਦੇ ਰਹਿੰਦੇ ਸੀ। ਕੋਈ ਤਾਕ਼ਤ ਹੈ ਜਿੰਨੇ ਪ੍ਰਵੇਸ਼ ਕੀਤਾ ਹੈ। ਅਸੀਂ ਵੰਡਰ
ਖਾਂਦੇ ਸੀ। ਪਹਿਲੇ ਤਾਂ ਧੰਧਾ ਆਦਿ ਕਰਦੇ ਸੀ ਫੇਰ ਕੀ ਹੋਇਆ, ਕੋਈ ਨੂੰ ਵੇਖਦੇ ਸੀ ਅਤੇ ਝੱਟ ਧਿਆਨ
ਵਿੱਚ ਚਲੇ ਜਾਂਦੇ ਸੀ। ਕਹਿੰਦਾ ਸੀ ਇਹ ਕੀ ਹੁੰਦਾ ਹੈ ਜਿਸਨੂੰ ਵੇਖਦਾ ਹਾਂ ਉਨ੍ਹਾਂ ਦੀਆਂ ਅੱਖਾਂ
ਬੰਦ ਹੋ ਜਾਂਦੀਆਂ ਹਨ। ਪੁੱਛਦੇ ਸੀ ਕੀ ਵੇਖਿਆ ਤਾਂ ਕਹਿੰਦੇ ਸੀ ਬੈਕੁੰਠ ਵੇਖਿਆ, ਕ੍ਰਿਸ਼ਨ ਵੇਖਿਆ।
ਇਹ ਵੀ ਸਭ ਸਮਝਣ ਦੀਆਂ ਗੱਲਾਂ ਹੋਈਆਂ ਨਾ ਇਸਲਈ ਸਭ ਕੁਝ ਛੱਡ ਕੇ ਬਨਾਰਸ ਚਲੇ ਗਏ ਸਮਝਣ ਲਈ। ਸਾਰਾ
ਦਿਨ ਬੈਠਾ ਰਹਿੰਦਾ ਸੀ। ਪੈਂਸਿਲ ਅਤੇ ਕੰਧਾਂ ਹੋਰ ਕੋਈ ਧੰਧਾ ਹੀ ਨਹੀਂ। ਬੇਬੀ ਸੀ ਨਾ। ਤਾਂ ਇਵੇਂ
- ਇਵੇਂ ਜਦੋਂ ਵੇਖਿਆ ਤਾਂ ਸਮਝਿਆ ਹੁਣ ਇਹ ਕੁਝ ਕਰਨਾ ਨਹੀਂ ਹੈ। ਧੰਧਾ ਆਦਿ ਛੱਡਣਾ ਪਵੇਗਾ। ਖੁਸ਼ੀ
ਸੀ ਇਹ ਗਦਾਈ ਛੱਡਣੀ ਹੈ। ਰਾਵਣ ਰਾਜ ਹੈ ਨਾ। ਰਾਵਣ ਤੇ ਗਧੇ ਦਾ ਸਿਰ ਵਿਖਾਉਂਦੇ ਹੈ ਨਾ, ਤਾਂ ਖ਼ਿਆਲ
ਹੋਇਆ ਇਹ ਰਾਜਾਈ ਨਹੀਂ, ਗਦਾਈ ਹੈ। ਗਧਾ ਘੜੀ - ਘੜੀ ਮਿੱਟੀ ਵਿੱਚ ਲਬੇੜ ਕੇ ਧੋਬੀ ਦੇ ਕੱਪੜੇ ਸਭ
ਖ਼ਰਾਬ ਕਰ ਦਿੰਦਾ ਹੈ। ਬਾਪ ਵੀ ਕਹਿੰਦੇ ਹਨ ਤੁਸੀਂ ਕੀ ਸੀ, ਹੁਣ ਤੁਹਾਡੀ ਕੀ ਅਵਸਥਾ ਹੋ ਗਈ ਹੈ। ਇਹ
ਬਾਪ ਹੀ ਬੈਠ ਸਮਝਾਉਂਦੇ ਹਨ ਅਤੇ ਇਹ ਦਾਦਾ ਵੀ ਸਮਝਾਉਂਦੇ ਹਨ। ਦੋਨਾਂ ਦਾ ਚੱਲਦਾ ਰਹਿੰਦਾ ਹੈ।
ਗਿਆਨ ਵਿੱਚ ਜੋ ਚੰਗੀ ਤਰ੍ਹਾਂ ਸਮਝਾਉਂਦੇ ਹਨ ਉਹ ਤਿੱਖੇ ਕਹਾਂਗੇ। ਨੰਬਰਵਾਰ ਤਾਂ ਹੈ ਨਾ। ਤੁਸੀਂ
ਬੱਚੇ ਵੀ ਸਮਝਾਉਂਦੇ ਹੋ, ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਜ਼ਰੂਰ ਨੰਬਰਵਾਰ ਪਦ ਪਾਉਣਗੇ। ਆਤਮਾ ਹੀ
ਆਪਣਾ ਪਾਰ੍ਟ ਕਲਪ - ਕਲਪ ਵਜਾਉਂਦੀ ਹੈ। ਸਭ ਇੱਕ ਸਮਾਨ ਗਿਆਨ ਨਹੀਂ ਚੁੱਕਣਗੇ। ਇਹ ਸਥਾਪਨਾ ਹੀ
ਵੰਡਰਫੁੱਲ ਹੈ। ਦੂਜੇ ਕੋਈ ਸਥਾਪਨਾ ਦਾ ਗਿਆਨ ਥੋੜ੍ਹੇਹੀ ਦਿੰਦੇ ਹਨ। ਸਮਝੋ ਸਿੱਖ ਧਰਮ ਦੀ ਸਥਾਪਨਾ
ਹੋਈ। ਸ਼ੁੱਧ ਆਤਮਾ ਨੇ ਪ੍ਰਵੇਸ਼ ਕੀਤਾ, ਕੁਝ ਵਕ਼ਤ ਦੇ ਬਾਦ ਸਿੱਖ ਧਰਮ ਦੀ ਸਥਾਪਨਾ ਹੋਈ। ਉਨ੍ਹਾਂ ਦਾ
ਹੈਡ ਕੌਣ? ਗੁਰੂਨਾਨਕ। ਉਨ੍ਹਾਂ ਨੇ ਆਕੇ ਜਪ ਸਾਹਿਬ ਬਣਾਇਆ। ਪਹਿਲੇ ਤਾਂ ਨਵੀਂ ਆਤਮਾਵਾਂ ਹੀ
ਹੋਣਗੀਆਂ ਕਿਉਂਕਿ ਪਵਿੱਤਰ ਆਤਮਾ ਹੁੰਦੀ ਹੈ। ਪਵਿੱਤਰ ਨੂੰ ਮਹਾਨ ਆਤਮਾ ਕਹਿੰਦੇ ਹਨ। ਸੁਪ੍ਰੀਮ ਤਾਂ
ਇੱਕ ਬਾਪ ਨੂੰ ਕਿਹਾ ਜਾਂਦਾ ਹੈ। ਉਹ ਵੀ ਧਰਮ ਸਥਾਪਨਾ ਕਰਦੇ ਹਨ ਤਾਂ ਮਹਾਨ ਕਹਾਂਗੇ। ਪਰ ਨੰਬਰਵਾਰ
ਪਿੱਛੇ - ਪਿੱਛੇ ਆਉਂਦੇ ਹਨ। 500 ਵਰ੍ਹੇ ਪਹਿਲੇ ਇੱਕ ਆਤਮਾ ਆਈ, ਆਕੇ ਸਿੱਖ ਧਰਮ ਸਥਾਪਨ ਕੀਤਾ, ਉਸ
ਵਕ਼ਤ ਗ੍ਰੰਥ ਕਿੱਥੋਂ ਆਵੇਗਾ। ਜ਼ਰੂਰ ਸੁਖਮਨੀ ਜਪ ਸਾਹਿਬ ਆਦਿ ਬਾਅਦ ਵਿੱਚ ਬਣਾਏ ਹੋਣਗੇ ਨਾ! ਕੀ
ਸਿੱਖਿਆ ਦਿੰਦੇ ਹਨ। ਉਮੰਗ ਆਉਂਦਾ ਹੈ ਤਾਂ ਬਾਪ ਦੀ ਬੈਠ ਮਹਿਮਾ ਕਰਦੇ ਹਨ। ਬਾਕੀ ਕਿਤਾਬ ਆਦਿ ਤਾਂ
ਬਾਦ ਵਿੱਚ ਬਣਦੇ ਹਨ। ਜਦੋਂ ਬਹੁਤ ਹੋਣ। ਪੜ੍ਹਨ ਵਾਲੇ ਵੀ ਚਾਹੀਦੇ ਨਾ। ਸਭਦੇ ਸ਼ਾਸਤ੍ਰ ਪਿੱਛੇ ਬਣੇ
ਹੋਣਗੇ। ਜਦੋਂ ਭਗਤੀ ਮਾਰ੍ਗ ਸ਼ੁਰੂ ਹੋਵੇ ਉਦੋਂ ਸ਼ਾਸਤ੍ਰ ਪੜ੍ਹਨ। ਗਿਆਨ ਚਾਹੀਦਾ ਨਾ। ਪਹਿਲੇ
ਸਤੋਪ੍ਰਧਾਨ ਹੋਣਗੇ ਫੇਰ ਸਤੋ, ਰਜ਼ੋ, ਤਮੋ ਵਿੱਚ ਆਉਂਦੇ ਹਨ। ਜਦੋਂ ਬਹੁਤ ਵ੍ਰਿਧੀ ਹੋਵੇ ਉਦੋਂ ਮਹਿਮਾ
ਹੋਵੇ ਅਤੇ ਸ਼ਾਸਤ੍ਰ ਆਦਿ ਬਣਨ। ਨਹੀਂ ਤਾਂ ਵ੍ਰਿਧੀ ਕੌਣ ਕਰੇ। ਫਾਲੋਅਰਸ ਬਣਨ ਨਾ। ਸਿੱਖ ਧਰਮ ਦੀ
ਆਤਮਾਵਾਂ ਆਉਣ ਜੋ ਆਕੇ ਫਾਲੋ ਕਰੇ। ਉਸ ਵਿੱਚ ਬਹੁਤ ਟਾਈਮ ਚਾਹੀਦਾ।
ਨਵੀਂ ਦੁਨੀਆਂ ਜੋ ਆਉਂਦੀ
ਹੈ ਉਸਨੂੰ ਦੁੱਖ ਹੋ ਹੀ ਨਹੀਂ ਸਕਦਾ। ਲਾਅ ਨਹੀਂ ਕਹਿੰਦਾ। ਆਤਮਾ ਸਤੋਪ੍ਰਧਾਨ ਤੋਂ ਸਤੋ, ਰਜ਼ੋ, ਤਮੋ
ਵਿੱਚ ਆਵੇ ਉਦੋਂ ਦੁੱਖ ਹੋਵੇ। ਲਾਅ ਵੀ ਹੈ ਨਾ! ਇਥੇ ਹੈ ਮਿਕ੍ਸਅਪ, ਰਾਵਣ ਸੰਪ੍ਰਦਾਏ ਵੀ ਹੈ ਤਾਂ
ਰਾਮ ਸੰਪ੍ਰਦਾਏ ਵੀ ਹੈ। ਹਜ਼ੇ ਤਾਂ ਸੰਪੂਰਣ ਬਣੇ ਨਹੀਂ ਹਾਂ। ਸੰਪੂਰਣ ਬਣਾਂਗੇ ਤਾਂ ਫੇਰ ਸ਼ਰੀਰ ਛੱਡ
ਦਵਾਂਗੇ। ਕਰਮਾਤੀਤ ਅਵਸਥਾ ਵਾਲੇ ਨੂੰ ਕੋਈ ਦੁੱਖ ਹੋ ਨਾ ਸਕੇ। ਉਹ ਇਸ ਛੀ - ਛੀ ਦੁਨੀਆਂ ਵਿੱਚ ਰਹਿ
ਨਹੀਂ ਸਕਦੇ। ਉਹ ਚਲੇ ਜਾਣਗੇ ਬਾਕੀ ਜੋ ਰਹਿਣਗੇ ਉਹ ਕਰਮਾਤੀਤ ਨਹੀਂ ਬਣੇ ਹੋਣਗੇ। ਸਭ ਤਾਂ ਇੱਕ ਸਾਰ
ਕਰਮਾਤੀਤ ਹੋ ਨਹੀਂ ਸਕਦੇ। ਭਾਵੇਂ ਵਿਨਾਸ਼ ਹੁੰਦਾ ਹੈ ਤਾਂ ਵੀ ਕੁਝ ਬੱਚਣਗੇ। ਪ੍ਰਲਯ ਨਹੀਂ ਹੁੰਦੀ।
ਗਾਉਂਦੇ ਵੀ ਹਨ ਰਾਮ ਗਿਓ ਰਾਵਣ ਗਿਓ… ਰਾਵਣ ਦਾ ਬਹੁਤ ਪਰਿਵਾਰ ਸੀ। ਸਾਡਾ ਪਰਿਵਾਰ ਤਾਂ ਥੋੜਾ ਹੈ।
ਉਹ ਕਿੰਨੇ ਢੇਰ ਧਰਮ ਹਨ। ਅਸਲ ਵਿੱਚ ਸਭਤੋਂ ਵੱਡਾ ਸਾਡਾ ਪਰਿਵਾਰ ਹੋਣਾ ਚਾਹੀਦਾ ਕਿਉਂਕਿ ਦੇਵੀ -
ਦੇਵਤਾ ਧਰਮ ਸਭਤੋਂ ਪਹਿਲਾਂ ਹੈ। ਹੁਣ ਤਾਂ ਸਭ ਮਿਕ੍ਸਅਪ ਹੋਏ ਹਨ ਤਾਂ ਕ੍ਰਿਸ਼ਚਨ ਬਹੁਤ ਬਣ ਗਏ ਹਨ।
ਜਿੱਥੇ ਮਨੁੱਖ ਸੁੱਖ ਵੇਖਦੇ ਹਨ, ਪੁਜ਼ੀਸ਼ਨ ਵੇਖਦੇ ਹਨ ਤਾਂ ਉਸ ਧਰਮ ਦੇ ਬਣ ਜਾਂਦੇ ਹਨ। ਜਦੋਂ - ਜਦੋਂ
ਪੋਪ ਆਉਂਦਾ ਹੈ ਤਾਂ ਬਹੁਤ ਕ੍ਰਿਸ਼ਚਨ ਬਣਦੇ ਹਨ। ਫੇਰ ਵ੍ਰਿਧੀ ਵੀ ਬਹੁਤ ਹੁੰਦੀ ਹੈ। ਸਤਿਯੁਗ ਵਿੱਚ
ਤਾਂ ਹੈ ਹੀ ਇੱਕ ਬੱਚਾ, ਇੱਕ ਬੱਚੀ। ਹੋਰ ਕੋਈ ਧਰਮ ਦੀ ਇਵੇਂ ਵ੍ਰਿਧੀ ਨਹੀਂ ਹੁੰਦੀ। ਹੁਣ ਵੇਖੋ
ਸਭਤੋਂ ਕ੍ਰਿਸ਼ਚਨ ਤਿੱਖੇ ਹਨ। ਜੋ ਬਹੁਤ ਬੱਚੇ ਪੈਦਾ ਕਰਦੇ ਹਨ ਉਨ੍ਹਾਂ ਨੂੰ ਇਨਾਮ ਮਿਲਦਾ ਹੈ ਕਿਉਂਕਿ
ਉਨ੍ਹਾਂ ਨੂੰ ਤਾਂ ਮਨੁੱਖ ਚਾਹੀਦੇ ਨਾ। ਜੋ ਮਿਲਟ੍ਰੀ ਲਸ਼੍ਕਰ ਕੰਮ ਵਿੱਚ ਆਵੇਗਾ। ਹੈ ਤਾਂ ਸਭ
ਕ੍ਰਿਸ਼ਚਨ। ਰਸ਼ਿਆ, ਅਮੇਰਿਕਾ ਸਭ ਕ੍ਰਿਸ਼ਚਨ ਹਨ, ਇੱਕ ਕਹਾਣੀ ਹੈ ਦੋ ਬਾਂਦਰ ਲੜੇ ਮੱਖਣ ਬਿੱਲਾ ਖਾ
ਗਿਆ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਅੱਗੇ ਤਾਂ ਹਿੰਦੂ, ਮੁਸਲਮਾਨ ਇਕੱਠੇ ਰਹਿੰਦੇ ਸੀ। ਜਦੋਂ ਵੱਖ
ਹੋਏ ਉਦੋਂ ਪਾਕਿਸਤਾਨ ਦੀ ਨਵੀਂ ਰਾਜਾਈ ਖੜੀ ਹੋ ਗਈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਦੋ ਲੜਣਗੇ
ਤਾਂ ਬਾਰੂਦ ਲੈਣਗੇ, ਧੰਧਾ ਹੋਵੇਗਾ। ਉੱਚ ਤੇ ਉੱਚ ਉਨ੍ਹਾਂ ਦਾ ਇਹ ਧੰਧਾ ਹੈ। ਪਰ ਡਰਾਮਾ ਵਿੱਚ ਵਿਜੈ
ਦੀ ਭਾਵੀ ਤੁਹਾਡੀ ਹੈ। 100 ਪਰਸੈਂਟ ਸਰਟੇਨ ਹਨ, ਤੁਹਾਨੂੰ ਕੋਈ ਵੀ ਜਿੱਤ ਨਹੀਂ ਸਕਦੇ। ਬਾਕੀ ਸਭ
ਖ਼ਤਮ ਹੋ ਜਾਣਗੇ। ਤੁਸੀਂ ਜਾਣਦੇ ਹੋ ਨਵੀਂ ਦੁਨੀਆਂ ਵਿੱਚ ਸਾਡਾ ਰਾਜ ਹੋਵੇਗਾ, ਜਿਸਦੇ ਲਈ ਹੀ ਤੁਸੀਂ
ਪੜ੍ਹਦੇ ਹੋ। ਲਾਇਕ ਬਣਦੇ ਹੋ। ਤੁਸੀਂ ਲਾਇਕ ਸੀ ਹੁਣ ਨਾ ਲਾਇਕ ਬਣ ਪਏ ਹੋ ਫੇਰ ਲਾਇਕ ਬਣਨਾ ਹੈ।
ਗਾਉਂਦੇ ਵੀ ਹਨ ਪਤਿਤ - ਪਾਵਨ ਆਓ। ਪਰ ਅਰਥ ਥੋੜ੍ਹੇਹੀ ਸਮਝਦੇ ਹਨ। ਇਹ ਹੈ ਹੀ ਸਾਰਾ ਜੰਗਲ। ਹੁਣ
ਬਾਪ ਆਏ ਹਨ, ਆਕੇ ਕੰਡਿਆਂ ਦੇ ਜੰਗਲ ਨੂੰ ਗਾਰਡਨ ਆਫ਼ ਫਲਾਵਰ ਬਣਉਂਦੇ ਹਨ। ਉਹ ਹੈ ਡੀਟੀ ਵਰਲ੍ਡ। ਇਹ
ਹੈ ਡੇਵਿਲ ਵਰਲ੍ਡ। ਸਾਰੀ ਮਨੁੱਖ ਸ੍ਰਿਸ਼ਟੀ ਦਾ ਰਾਜ਼ ਸਮਝਾਇਆ ਹੈ। ਤੁਸੀਂ ਹੁਣ ਸਮਝਦੇ ਹੋ ਅਸੀਂ ਆਪਣੇ
ਧਰਮ ਨੂੰ ਭੁੱਲ ਧਰਮ ਭ੍ਰਿਸ਼ਟ ਹੋ ਗਏ ਹਾਂ। ਤਾਂ ਸਭ ਕਰਮ ਵਿਕਰਮ ਹੀ ਹੁੰਦੇ ਹਨ। ਕਰਮ, ਵਿਕਰਮ,
ਅਕਰਮ ਦੀ ਗਤੀ ਬਾਬਾ ਤੁਹਾਨੂੰ ਸਮਝਾ ਕੇ ਗਏ ਸੀ। ਤੁਸੀਂ ਸਮਝਦੇ ਹੋ ਬਰੋਬਰ ਕੱਲ ਅਸੀਂ ਇਵੇਂ ਸੀ
ਫੇਰ ਅੱਜ ਅਸੀਂ ਇਹ ਬਣਦੇ ਹਾਂ। ਨੇੜੇ ਹੈ ਨਾ। ਬਾਬਾ ਕਹਿੰਦੇ ਹਨ ਕੱਲ ਤੁਹਾਨੂੰ ਦੇਵਤਾ ਬਣਾਇਆ ਸੀ।
ਰਾਜ - ਭਾਗ ਦਿੱਤਾ ਸੀ ਫੇਰ ਸਭ ਕਿੱਥੇ ਗਿਆ? ਤੁਹਾਨੂੰ ਸਮ੍ਰਿਤੀ ਆਈ ਹੈ - ਭਗਤੀ ਮਾਰ੍ਗ ਵਿੱਚ ਅਸੀਂ
ਕਿੰਨਾ ਧੰਨ ਗਵਾਇਆ ਹੈ। ਕੱਲ ਦੀ ਗੱਲ ਹੈ ਨਾ। ਬਾਪ ਤਾਂ ਆਕੇ ਹਥੇਲੀ ਤੇ ਬਹਿਸ਼ਤ ਦਿੰਦੇ ਹਨ। ਇਹ
ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ।
ਬਾਬਾ ਨੇ ਇਹ ਵੀ ਸਮਝਾਇਆ
ਹੈ ਇਹ ਅੱਖਾਂ ਕਿੰਨਾ ਧੋਖਾ ਦਿੰਦੀਆਂ ਹਨ, ਕ੍ਰਿਮਿਨਲ ਅੱਖ ਨੂੰ ਗਿਆਨ ਨਾਲ ਸਿਵਿਲ ਬਣਾਉਣਾ ਹੈ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਬੇਹੱਦ
ਦੀ ਡਾਇਰੀ ਵਿੱਚ ਚਾਰਟ ਨੋਟ ਕਰਨਾ ਹੈ ਕਿ ਅਸੀਂ ਯਾਦ ਵਿੱਚ ਰਹਿਕੇ ਕਿੰਨਾ ਫ਼ਾਇਦਾ ਵਧਾਇਆ? ਘਾਟਾ
ਤਾਂ ਨਹੀਂ ਹੋਇਆ? ਯਾਦ ਦੇ ਵਕ਼ਤ ਬੁੱਧੀ ਕਿੱਥੇ - ਕਿੱਥੇ ਗਈ?
2. ਇਸ ਜਨਮ ਵਿੱਚ
ਛੋਟੇਪਨ ਤੋਂ ਸਾਡੇ ਕੋਲੋਂ ਕਿਹੜੇ - ਕਿਹੜੇ ਉਲਟੇ ਕਰਮ ਜਾਂ ਪਾਪ ਹੋਏ ਹਨ, ਉਹ ਨੋਟ ਕਰਨਾ ਹੈ। ਜਿਸ
ਗੱਲ ਵਿੱਚ ਦਿਲ ਖਾਂਦੀ ਹੈ ਉਸ ਨੂੰ ਬਾਪ ਨੂੰ ਸੁਣਾਕੇ ਹਲਕਾ ਹੋ ਜਾਣਾ ਹੈ। ਹੁਣ ਕੋਈ ਵੀ ਪਾਪ ਦਾ
ਕੰਮ ਨਹੀਂ ਕਰਨਾ ਹੈ।
ਵਰਦਾਨ:-
ਕਰਮਬੰਧਨ ਨੂੰ ਸੇਵਾ ਦੇ ਬੰਧਨ ਵਿੱਚ ਪਰਿਵਰਤਨ ਕਰ ਸਰਵ ਨਿਆਰੇ ਅਤੇ ਪਰਮਾਤਮ ਪਿਆਰੇ ਭਵ
ਪਰਮਾਤਮ ਪਿਆਰ ਬ੍ਰਾਹਮਣ
ਜੀਵਨ ਦਾ ਅਧਾਰ ਹੈ ਪਰ ਉਹ ਉਦੋਂ ਮਿਲੇਗਾ ਜਦੋਂ ਨਿਆਰੇ ਬਣੋਂਗੇ। ਜੇਕਰ ਪ੍ਰਵ੍ਰਿਤੀ ਵਿੱਚ ਰਹਿੰਦੇ
ਹੋ ਤਾਂ ਸੇਵਾ ਦੇ ਲਈ ਰਹਿੰਦੇ ਹੋ। ਕਦੀ ਵੀ ਇਹ ਨਹੀਂ ਸਮਝੋਂ ਕਿ ਹਿਸਾਬ -ਕਿਤਾਬ ਹੈ, ਕਰਮਬੰਧੰਨ
ਹੈ …ਪਰ ਸੇਵਾ ਹੈ। ਸੇਵਾ ਦੇ ਬੰਧਨ ਵਿੱਚ ਬੰਧਣ ਨਾਲ ਕਰਮਬੰਧਨ ਖ਼ਤਮ ਹੋ ਜਾਂਦਾ ਹੈ। ਸੇਵਾਭਾਵ ਨਹੀਂ
ਤਾਂ ਕਰਮਬੰਧਨ ਖਿੱਚਦਾ ਕਰਮ ਹੈ। ਜਿੱਥੇ ਕਰਮਬੰਧਨ ਹੈ ਉੱਥੇ ਦੁੱਖ ਦੀ ਲਹਿਰ ਹੈ, ਸੇਵਾ ਦੇ ਬੰਧਨ
ਵਿੱਚ ਖੁਸ਼ੀ ਹੈ ਇਸਲਈ ਕਰਮਬੰਧਨ ਨੂੰ ਸੇਵਾ ਦੇ ਬੰਧਨ ਵਿੱਚ ਪਰਿਵਰਤਨ ਕਰ ਨਿਆਰੇ ਪਿਆਰੇ ਰਹੋ ਤਾਂ
ਪਰਮਾਤਮ ਪਿਆਰੇ ਬਣ ਜਾਵੋਗੇ।
ਸਲੋਗਨ:-
ਸ਼੍ਰੇਸ਼ਠ ਆਤਮਾ
ਉਹ ਹੈ ਜੋ ਸਵਸਥਿਤੀ ਦਵਾਰਾ ਹਰ ਪਰਿਸਥਿਤੀ ਨੂੰ ਪਾਰ ਕਰ ਲਵੇ।