15.12.24 Avyakt Bapdada Punjabi Murli
28.02.2003 Om Shanti Madhuban
"ਸੇਵਾ ਦੇ ਨਾਲ-ਨਾਲ ਹੁਣ
ਸੰਪੰਨ ਬਣਨ ਦਾ ਪਲੈਨ ਬਣਾਓ, ਕਰਮਾਤੀਤ ਬਣਨ ਦੀ ਧੁੰਨ ਲਗਾਓ"
ਅੱਜ ਸ਼ਿਵ ਬਾਪ ਆਪਣੇ
ਸ਼ਾਲੀਗ੍ਰਾਮ ਬੱਚਿਆਂ ਦੇ ਨਾਲ ਆਪਣੀ ਅਤੇ ਬੱਚਿਆਂ ਦੇ ਅਵਤਰਨ ਦੀ ਜਯੰਤੀ ਮਨਾਉਣ ਆਏ ਹਨ। ਇਹ ਅਵਤਰਨ
ਦੀ ਜਯੰਤੀ ਕਿੰਨੀ ਵੰਡਰਫੁੱਲ ਹੈ, ਜੋ ਬਾਪ ਬੱਚਿਆਂ ਨੂੰ ਅਤੇ ਬੱਚੇ ਬਾਪ ਨੂੰ ਪਦਮਾਪਦਮ ਵਾਰ
ਮੁਬਾਰਕ ਦੇ ਰਹੇ ਹਨ। ਚਾਰੋਂ ਪਾਸੇ ਦੇ ਬੱਚੇ ਖ਼ੁਸ਼ੀ ਵਿੱਚ ਝੂਮ ਰਹੇ ਹਨ - ਵਾਹ ਬਾਬਾ, ਵਾਹ ਅਸੀਂ
ਸ਼ਾਲੀਗਗ੍ਰਾਮ ਆਤਮਾਵਾਂ! ਵਾਹ! ਵਾਹ! ਦੇ ਗੀਤ ਗਾ ਰਹੇ ਹਨ। ਇਸੀ ਤੁਹਾਡੇ ਜਨਮ ਦਿਵਸ ਦਾ ਯਾਦਗਾਰ
ਦਵਾਪਰ ਤੋਂ ਹੁਣ ਤੱਕ ਭਗਤ ਵੀ ਮਨਾਉਂਦੇ ਰਹਿੰਦੇ ਹਨ। ਭਗਤ ਵੀ ਭਾਵਨਾ ਵਿੱਚ ਘੱਟ ਨਹੀਂ ਹਨ। ਪਰ
ਭਗਤ ਹਨ, ਬੱਚੇ ਨਹੀਂ ਹਨ। ਉਹ ਹਰ ਵਰ੍ਹੇ ਮਨਾਉਂਦੇ ਹਨ ਅਤੇ ਤੁਸੀਂ ਸਾਰੇ ਕਲਪ ਵਿੱਚ ਇੱਕ ਵਾਰ
ਅਵਤਰਨ ਦਾ ਮਹੱਤਵ ਮਨਾਉਂਦੇ ਹੋ। ਉਹ ਹਰ ਵਰ੍ਹੇ ਵਰਤ ਰੱਖਦੇ ਹਨ, ਵਰਤ ਰੱਖਦੇ ਵੀ ਹਨ ਅਤੇ ਵਰਤ
ਲੈਂਦੇ ਵੀ ਹਨ। ਤੁਸੀਂ ਇੱਕ ਹੀ ਵਾਰ ਵਰਤ ਲੈ ਲੈਂਦੇ ਹੋ। ਕਾਪੀ ਤੁਹਾਡੀ ਹੀ ਕੀਤੀ ਹੈ ਪਰ ਤੁਹਾਡਾ
ਮਹੱਤਵ ਅਤੇ ਉਹਨਾਂ ਦੇ ਯਾਦਗਾਰ ਦੇ ਮਹੱਤਵ ਵਿੱਚ ਅੰਤਰ ਹੈ। ਉਹ ਵੀ ਪਵਿੱਤਰਤਾ ਦਾ ਵਰਤ ਲੈਂਦੇ ਹਨ
ਪਰ ਹਰ ਵਰ੍ਹੇ ਵਰਤ ਲੈਂਦੇ ਹਨ ਇਕ ਦਿਨ ਦੇ ਲਈ। ਤੁਸੀਂ ਸਭ ਨੇ ਵੀ ਜਨਮ ਲੈਂਦੇ ਇੱਕ ਵਾਰ ਪਵਿੱਤਰਤਾ
ਦਾ ਵਰਤ ਲਿਆ ਹੈ ਨਾ! ਲਿਆ ਹੈ ਨਾ ਕਿ ਲੈਣਾ ਹੈ! ਲੈ ਲਿਤਾ ਹੈ। ਇੱਕ ਵਾਰ ਲਿਆ, ਉਹ ਵਰ੍ਹੇ - ਵਰ੍ਹੇ
ਲੈਂਦੇ ਹਨ। ਸਭ ਨੇ ਲਿਆ ਹੈ? ਸਿਰਫ਼ ਬ੍ਰਹਮਚਰਯ ਨਹੀਂ, ਸੰਪੂਰਨ ਪਵਿੱਤਰਤਾ ਦਾ ਵਰਤ ਲਿਆ ਹੈ। ਪਾਂਡਵ,
ਸੰਪੂਰਨ ਪਵਿੱਤਰਤਾ ਦਾ ਵਰਤ ਲਿਆ ਹੈ? ਜਾਂ ਸਿਰਫ਼ ਬ੍ਰਹਮਚਰਯ ਵਿੱਚ ਠੀਕ ਹੈ! ਬ੍ਰਹਮਚਾਰਯ ਤੇ
ਫਾਊਂਡੇਸ਼ਨ ਹੈ ਪਰ ਸਿਰਫ਼ ਬ੍ਰਹਮਚਾਰਯ ਨਹੀਂ ਨਾਲ ਹੋਰ ਚਾਰ ਵੀ ਹਨ। ਚਾਰ ਦਾ ਵੀ ਵਰਤ ਲਿਆ ਹੈ ਕਿ
ਸਿਰਫ਼ ਇੱਕ ਦਾ ਲਿਆ ਹੈ। ਚੈਕ ਕਰੋ। ਕ੍ਰੋਧ ਕਰਨ ਦੀ ਤਾਂ ਛੁੱਟੀ ਹੈ ਨਾ? ਨਹੀਂ ਛੁੱਟੀ ਹੈ? ਥੋੜ੍ਹਾ
-ਥੋੜ੍ਹਾ ਤੇ ਕ੍ਰੋਧ ਕਰਨਾ ਪੈਂਦਾ ਹੈ ਨਾ? ਨਹੀਂ ਕਰਨਾ ਪੈਂਦਾ ਹੈ? ਬੋਲੋ ਪਾਂਡਵ, ਕ੍ਰੋਧ ਨਹੀਂ
ਕਰਨਾ ਪੈਂਦਾ ਹੈ? ਕਰਨਾ ਤਾਂ ਪੈਂਦਾ ਹੈ! ਚੱਲੋ, ਬਾਪਦਾਦਾ ਨੇ ਦੇਖਿਆ ਕਿ ਕ੍ਰੋਧ ਅਤੇ ਸਾਰੇ ਸਾਥੀ
ਜੋ ਹਨ, ਮਹਾਭੂਤ ਦਾ ਤੇ ਤਿਆਗ ਕੀਤਾ ਹੈ ਪਰ ਜਿਵੇਂ ਮਾਤਾਵਾਂ ਨੂੰ, ਪ੍ਰਵ੍ਰਿਤੀ ਵਾਲਿਆਂ ਨੂੰ ਬੜੇ
ਬੱਚਿਆਂ ਨਾਲ ਇਤਨਾ ਪਿਆਰ ਨਹੀਂ ਹੁੰਦਾ, ਮੋਹ ਨਹੀਂ ਹੁੰਦਾ ਪਰ ਪੋਤਰੇ - ਦੋਤਰੇਆਂ ਨਾਲ ਬਹੁਤ ਹੁੰਦਾ
ਹੈ। ਛੋਟੇ-ਛੋਟੇ ਬੱਚੇ ਬਹੁਤ ਪਿਆਰੇ ਲੱਗਦੇ ਹਨ। ਤਾਂ ਬਾਪਦਾਦਾ ਨੇ ਦੇਖਿਆ ਕਿ ਬੱਚਿਆਂ ਨੂੰ ਵੀ ਇਹ
5 ਵਿਕਾਰਾਂ ਦੇ ਮਹਾਭੂਤ ਜੋ ਹਨ, ਮਹਾਰੂਪ ਉਹਨਾਂ ਨਾਲ ਤੇ ਪਿਆਰ ਘੱਟ ਹੋ ਗਿਆ ਹੈ ਪਰ ਇਹਨਾਂ ਵਿਕਾਰਾਂ
ਦੇ ਜੋ ਬਾਲ ਬੱਚੇ ਹਨ ਨਾ, ਛੋਟੇ -ਛੋਟੇ ਅੰਸ਼ ਮਾਤਰ, ਵੰਸ਼ ਮਾਤਰ, ਉਸ ਨਾਲ ਹੁਣ ਵੀ ਥੋੜ੍ਹਾ -ਥੋੜ੍ਹਾ
ਪਿਆਰ ਹੈ। ਹੈ ਪਿਆਰ! ਕਦੀ -ਕਦੀ ਤੇ ਪਿਆਰ ਹੋ ਜਾਂਦਾ ਹੈ। ਹੋ ਜਾਂਦਾ ਹੈ? ਮਾਤਾਏ? ਡਬਲ ਫਾਰੇਨਰਸ,
ਕ੍ਰੋਧ ਨਹੀਂ ਆਉਂਦਾ? ਕਈ ਬੱਚੇ ਬੜੀ ਚਤੁਰਾਈ ਨਾਲ ਗੱਲਾਂ ਕਰਦੇ ਹਨ, ਸੁਣਾਵੇਂ ਕੀ ਕਹਿੰਦੇ ਹਨ?
ਸੁਣਾਵੇਂ? ਜੇਕਰ ਸੁਣਾਵੇਂ ਤੇ ਅੱਜ ਛੱਡਣਾ ਪਵੇਗਾ? ਤਿਆਰ ਹੋ? ਤਿਆਰ ਹੋ ਛੱਡਣ ਲਈ? ਜਾਂ ਫਿਰ ਫਾਇਲ
ਵਿੱਚ ਕਾਗਜ਼ ਜਮਾਂ ਕਰਨਗੇ? ਜਿਵੇਂ ਹਰ ਸਾਲ ਕਰਦੇ ਹੋ ਨਾ! ਪ੍ਰਤਿਗਿਆ ਦੇ ਫਾਇਲ ਬਾਪ ਦੇ ਕੋਲ ਬਹੁਤ
-ਬਹੁਤ ਵੱਡੇ ਹੋ ਗਏ ਹਨ, ਤਾਂ ਹੁਣ ਵੀ ਇਵੇਂ ਤਾਂ ਨਹੀਂ ਕਿ ਇੱਕ ਪ੍ਰਤਿਗਿਆ ਦਾ ਕਾਗਜ਼ ਫਾਈਨਲ ਵਿੱਚ
ਐੱਡ ਕਰ ਦੇਣਗੇ, ਇਵੇਂ ਤਾਂ ਨਹੀਂ! ਫਾਈਨਲ ਕਰਨਗੇ ਜਾਂ ਫਾਈਲ ਵਿੱਚ ਪਾਉਣਗੇ? ਕੀ ਕਰਨਗੇ? ਬੋਲੋ,
ਟੀਚਰਸ ਕੀ ਕਰਨਗੇ? ਫਾਈਨਲ? ਹੱਥ ਉਠਾਓ। ਇਵੇਂ ਹੀ ਵਾਇਦਾ ਨਹੀਂ ਕਰਨਾ। ਬਾਪਦਾਦਾ ਫਿਰ ਥੋੜ੍ਹਾ ਜਿਹਾ
ਰੂਪ ਧਾਰਨ ਕਰੇਗਾ। ਠੀਕ ਹੈ! ਡਬਲ ਫਾਰੇਨਰਸ - ਕਰਨਗੇ ਫਾਈਨਲ? ਜੋ ਫਾਈਨਾਲ ਕਰਨਗੇ ਉਹ ਹੱਥ ਉਠਾਓ।
ਟੀ.ਵੀ. ਵਿੱਚ ਕੱਢੋ। ਛੋਟਾ ਤ੍ਰੇਤਾਯੁਗੀ ਹੱਥ ਨਹੀਂ, ਵੱਡਾ ਹੱਥ ਉਠਾਓ। ਅੱਛਾ, ਠੀਕ ਹੈ।
ਸੁਣੋ, ਬਾਪ ਅਤੇ ਬੱਚਿਆਂ
ਦੀਆਂ ਗੱਲਾਂ ਕੀ ਹੁੰਦੀਆਂ ਹਨ? ਬਾਪਦਾਦਾ ਮੁਸਕੁਰਾਉਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਕ੍ਰੋਧ ਕਿਉਂ
ਕੀਤਾ? ਕਹਿੰਦੇ ਹਨ ਮੈਂ ਨਹੀਂ ਕੀਤਾ, ਪਰ ਕ੍ਰੋਧ ਕਰਾਇਆ ਗਿਆ। ਕੀਤਾ ਨਹੀਂ, ਮੈਨੂੰ ਕਰਾਇਆ ਗਿਆ।
ਹੁਣ ਬਾਪ ਕੀ ਕਹਿਣ? ਫਿਰ ਬਾਪ ਕਹਿੰਦੇ ਹਨ, ਜੇਕਰ ਤੁਸੀਂ ਵੀ ਹੁੰਦੇ ਤਾਂ ਤੁਹਨੂੰ ਵੀ ਆ ਜਾਂਦਾ।
ਮਿੱਠੀਆਂ -ਮਿੱਠੀਆਂ ਗੱਲਾਂ ਕਰਦੇ ਹਨ ਨਾ! ਫਿਰ ਕਹਿੰਦੇ ਹਨ ਨਿਰਾਕਾਰ ਤੋਂ ਸਾਕਾਰ ਤਨ ਲੈਕੇ ਦੇਖੇ।
ਹੁਣ ਦੱਸੋ ਇਵੇਂ ਦੇ ਮਿੱਠੇ ਬੱਚਿਆਂ ਨੂੰ ਬਾਪ ਕੀ ਕਹੇ! ਬਾਪ ਨੂੰ ਫੇਰ ਵੀ ਰਹਿਮਦਿਲ ਬਣਨਾ ਹੀ
ਪੈਂਦਾ ਹੈ। ਕਹਿੰਦੇ ਹਨ ਅੱਛਾ, ਹੁਣ ਮਾਫ਼ ਕਰ ਰਹੇ ਹਨ ਪਰ ਅੱਗੇ ਨਹੀਂ ਕਰਨਾ। ਪਰ ਜਵਾਬ ਬਹੁਤ ਵਧੀਆ
-ਵਧਿਆ ਦਿੰਦੇ ਹਨ। ਤਾਂ ਪਵਿੱਤਰਤਾ ਤੁਸੀਂ ਬ੍ਰਾਹਮਣਾਂ ਦਾ ਵੱਡੇ ਤੋਂ ਵੱਡਾ ਸ਼ਿੰਗਾਰ ਹੈ, ਇਸਲਈ
ਤੁਹਾਡੇ ਚਿਤਰਾਂ ਦਾ ਕਿੰਨਾ ਸ਼ਿੰਗਾਰ ਕਰਦੇ ਹਨ। ਇਹ ਪਵਿੱਤਰਤਾ ਦਾ ਯਾਦਗਾਰ ਸ਼ਿੰਗਾਰ ਹੈ। ਪਵਿੱਤਰਤਾ,
ਸੰਪੂਰਨ ਪਵਿੱਤਰਤਾ, ਕੰਮ ਚਲਾਓ ਪਵਿੱਤਰਤਾ ਨਹੀਂ। ਸੰਪੂਰਨ ਪਵਿੱਤਰਤਾ ਤੁਸੀਂ ਬ੍ਰਾਹਮਣਾਂ ਦੀ ਵੱਡੇ
ਤੋਂ ਵੱਡੀ ਪ੍ਰਾਪਰਟੀ ਹੈ, ਰਾਇਲਟੀ ਹੈ, ਪਰਸਨੈਲਿਟੀ ਹੈ। ਇਸਲਈ ਭਗਤ ਲੋਕ ਵੀ ਇਕ ਦਿਨ ਪਵਿੱਤਰਤਾ
ਦਾ ਵਰਤ ਰੱਖਦੇ ਹਨ। ਇਹ ਤੁਹਾਡੀ ਕਾਪੀ ਕੀਤੀ ਹੈ। ਦੂਸਰਾ ਵਰਤ ਲੈਂਦੇ ਹਨ - ਖਾਣ -ਪੀਣ ਦਾ। ਖਾਣ
ਪੀਣ ਦਾ ਜ਼ਰੂਰੀ ਹੁੰਦਾ ਹੈ। ਕਿਉਂ? ਤੁਸੀਂ ਬ੍ਰਾਹਮਣਾਂ ਨੇ ਵੀ ਖਾਣ -ਪੀਣ ਦਾ ਵਰਤ ਪੱਕਾ ਲਿਆ ਹੈ
ਨਾ! ਜਦੋਂ ਮਧੂਬਨ ਆਉਣ ਦਾ ਫ਼ਾਰਮ ਸਭਤੋਂ ਭਰਾਦੇ ਹੋ, ਤਾਂ ਇਹ ਵੀ ਫ਼ਾਰਮ ਭਰਾਉਦੇ ਹੋ ਨਾ - ਖਾਣਾ -ਪੀਣਾ
ਸ਼ੁੱਧ ਹੈ? ਭਰਾਉਂਦੇ ਹੋ ਨਾ - ਖਾਣਾ -ਪੀਣਾ ਸ਼ੁੱਧ ਹੈ? ਭਰਾਉਦੇ ਹੋ ਨਾ! ਤਾਂ ਖਾਣ -ਪੀਣ ਦਾ ਵਰਤ
ਪੱਕਾ ਹੈ? ਹੈ ਪੱਕਾ ਕਿ ਕਦੀ -ਕਦੀ ਕੱਚਾ ਹੋ ਜਾਂਦਾ ਹੈ? ਡਬਲ ਵਿਦੇਸ਼ੀਆਂ ਦਾ ਤੇ ਡਬਲ ਪੱਕਾ ਹੋਵੇਗਾ
ਨਾ! ਡਬਲ ਵਿਦੇਸ਼ੀਆਂ ਦਾ ਡਬਲ ਪੱਕਾ ਹੈ ਜਾਂ ਕਦੀ ਥੱਕ ਜਾਂਦੇ ਹੋ ਤਾਂ ਕਹਿੰਦੇ ਹੋ ਅੱਛਾ ਥੋੜ੍ਹਾ
ਖਾ ਲੈਂਦੇ ਹਾਂ। ਥੋੜ੍ਹਾ ਢਿਲਾ ਕਰ ਦਿੰਦੇ ਹਾਂ, ਨਹੀਂ। ਖਾਣ -ਪੀਣ ਦਾ ਪੱਕਾ ਹੈ, ਇਸਲਈ ਭਗਤ ਲੋਕ
ਵੀ ਖਾਣ -ਪੀਣ ਦਾ ਵਰਤ ਲੈਂਦੇ ਹਨ। ਤੀਸਰਾ ਵਰਤ ਲੈਂਦੇ ਹਨ ਜਾਗਰਨ ਦਾ - ਰਾਤ ਜਾਗਦੇ ਹਨ ਨਾ! ਤਾਂ
ਤੁਸੀਂ ਬ੍ਰਾਹਮਣ ਵੀ ਅਗਿਆਨ ਨੀਂਦ ਤੋਂ ਜਾਗਣ ਦਾ ਵਰਤ ਲੈਂਦੇ ਹੋ। ਵਿੱਚ -ਵਿੱਚ ਅਗਿਆਨ ਦੀ ਨੀਂਦ
ਤੇ ਨਹੀਂ ਆਉਂਦੀ ਹੈ ਨਾ! ਭਗਤ ਲੋਕ ਵੀ ਤੁਹਾਨੂੰ ਕਾਪੀ ਕਰ ਰਹੇ ਹਨ, ਤਾਂ ਤੁਸੀਂ ਪੱਕੇ ਹੋ ਤਾਂ ਹੀ
ਤੇ ਕਾਪੀ ਕਰਦੇ ਹਨ। ਕਦੀ ਵੀ ਅਗਿਆਨ ਮਤਲਬ ਕਮਜ਼ੋਰੀ ਦੀ, ਅਲਬੇਲੇਪਨ ਦੀ, ਆਲਸ ਦੀ ਨੀਂਦ ਨਹੀਂ ਆਏ।
ਜਾਂ ਥੋੜ੍ਹਾ ਬਹੁਤ ਝੂਟਕਾ ਆਏ ਤਾਂ ਹਰਜਾ ਨਹੀਂ ਹੈ? ਝੂਟਕਾ ਖਾਂਦੇ ਹੋ? ਇਵੇਂ ਅੰਮ੍ਰਿਤਵੇਲੇ ਵੀ
ਕਈ ਝੁਟਕੇ ਖਾਂਦੇ ਹਨ। ਪਰ ਇਹ ਸੋਚੋਂ ਕਿ ਸਾਡੇ ਯਾਦਗਾਰ ਵਿੱਚ ਭਗਤ ਲੋਕ ਕੀ -ਕੀ ਕਾਪੀ ਕਰ ਰਹੇ ਹਨ!
ਉਹ ਇੰਨੇ ਪੱਕੇ ਰਹਿੰਦੇ ਹਨ, ਕੁਝ ਵੀ ਹੋ ਜਾਏ, ਪਰ ਵਰਤ ਨਹੀਂ ਤੋੜਦੇ ਹਨ। ਅੱਜ ਦੇ ਦਿਨ ਭਗਤ ਲੋਕ
ਵਰਤ ਰੱਖਣਗੇ ਖਾਣ -ਪੀਣ ਦਾ ਵੀ ਅਤੇ ਤੁਸੀਂ ਕੀ ਕਰੋਂਗੇ ਅੱਜ? ਪਿਕਨਿਕ ਕਰੋਂਗੇ? ਉਹ ਵਰਤ ਰੱਖਣਗੇ
ਤੁਸੀਂ ਪਿਕਨਿਕ ਕਰੋਂਗੇ, ਕੇਕ ਕਟੋਗੇ ਨਾ! ਪਿਕਨਿਕ ਕਰੋਂਗੇ ਕਿਉਂਕਿ ਤੁਸੀਂ ਜਨਮ ਤੋਂ ਵਰਤ ਲੈ ਲਿਆ
ਹੈ ਇਸਲਈ ਅੱਜ ਦੇ ਦਿਨ ਪਿਕਨਿਕ ਕਰੋਗੇ।
ਬਾਪਦਾਦਾ ਹੁਣ ਬੱਚਿਆਂ
ਤੋਂ ਕੀ ਚਾਹੁੰਦੇ ਹਨ? ਜਾਣਦੇ ਤਾਂ ਹੋ। ਸੰਕਲਪ ਬਹੁਤ ਵਧੀਆ ਕਰਦੇ ਹੋ, ਇੰਨੇ ਵਧੀਆ ਸੰਕਲਪ ਕਰਦੇ
ਹੋ ਜੋ ਸੁਣ -ਸੁਣ ਖੁਸ਼ ਹੋ ਜਾਂਦੇ ਹਨ। ਸੰਕਲਪ ਕਰਦੇ ਹੋ ਪਰ ਬਾਅਦ ਵਿੱਚ ਕੀ ਹੁੰਦਾ ਹੈ? ਸੰਕਲਪ
ਕਮਜ਼ੋਰ ਕਿਉਂ ਹੋ ਜਾਂਦੇ ਹਨ? ਜਦੋਂ ਚਾਹੁੰਦੇ ਵੀ ਹੋ ਕਿਉਂਕਿ ਬਾਪ ਨਾਲ ਪਿਆਰ ਬਹੁਤ ਹੈ, ਬਾਪ ਵੀ
ਜਾਣਦੇ ਹਨ ਕਿ ਬਾਪਦਾਦਾ ਨਾਲ ਸਭ ਬੱਚਿਆਂ ਦਾ ਦਿਲ ਤੋਂ ਪਿਆਰ ਹੈ ਅਤੇ ਪਿਆਰ ਵਿੱਚ ਸਭ ਹੱਥ ਉਠਾਉਂਦੇ
ਹਨ ਕਿ 100 ਪਰਸੈਂਟ ਤਾਂ ਕੀ ਪਰ 100 ਪਰਸੈਂਟ ਤੋਂ ਵੀ ਜ਼ਿਆਦਾ ਪਿਆਰ ਹੈ ਅਤੇ ਬਾਪ ਵੀ ਮੰਨਦੇ ਹਨ
ਕਿ ਪਿਆਰ ਵਿੱਚ ਸਭ ਪਾਸ ਹਨ। ਪਰ ਕੀ ਹੈ? ਪਰ ਹੈ ਕਿ ਨਹੀਂ ਹੈ? ਪਰ ਆਉਂਦਾ ਹੈ ਕਿ ਨਹੀਂ ਆਉਂਦਾ
ਹੈ? ਪਾਂਡਵ, ਵਿੱਚ -ਵਿੱਚ ਲੇਕਿਨ ਆ ਜਾਂਦਾ ਹੈ? ਨਾ ਨਹੀਂ ਕਰਦੇ ਹਨ, ਤਾਂ ਹਾਂ ਹੈ। ਬਾਪਦਾਦਾ ਨੇ
ਮਜ਼ੋਰਿਟੀ ਬੱਚਿਆਂ ਦੀ ਇੱਕ ਗੱਲ ਨੋਟ ਕੀਤੀ ਹੈ, ਪ੍ਰਤਿਗਿਆ ਕਮਜ਼ੋਰ ਹੋਣ ਦਾ ਇੱਕ ਹੀ ਕਾਰਨ ਹੈ, ਇੱਕ
ਹੀ ਸ਼ਬਦ ਹੈ। ਸੋਚੋਂ, ਉਹ ਸ਼ਬਦ ਕੀ ਹੈ? ਟੀਚਰਸ ਬੋਲੋ ਇੱਕ ਸ਼ਬਦ ਕੀ ਹੈ? ਪਾਂਡਵ ਬੋਲੋ ਇੱਕ ਸ਼ਬਦ ਕੀ
ਹੈ? ਯਾਦ ਤਾਂ ਆ ਗਿਆ ਨਾ! ਇੱਕ ਸ਼ਬਦ ਹੈ -’ਮੈਂ’। ਅਭਿਮਾਨ ਦੇ ਰੂਪ ਵਿੱਚ ਵੀ ‘ਮੈਂ” ਆਉਂਦਾ ਹੈ ਅਤੇ
ਕਮਜ਼ੋਰ ਕਰਨ ਵਿੱਚ ਵੀ “ਮੈਂ’ ਆਉਂਦਾ ਹੈ। ਮੈਂ ਜੋ ਕਿਹਾ, ਮੈਂ ਜੋ ਕੀਤਾ, ਮੈਂ ਜੋ ਸਮਝਿਆ, ਉਹ ਹੀ
ਰਾਈਟ ਹੈ। ਉਹ ਹੀ ਹੋਣਾ ਚਾਹੀਦਾ ਹੈ। ਇਹ ਅਭਿਮਾਨ ਦਾ “ਮੈਂ’। ਮੈਂ ਜਦੋਂ ਪੂਰਾ ਨਹੀਂ ਹੁੰਦਾ ਤਾਂ
ਦਿਲਸ਼ਿਕਸ਼ਤ ਵਿੱਚ ਵੀ ਆਉਂਦਾ ਹੈ, ਮੈਂ ਕਰ ਨਹੀਂ ਸਕਦਾ, ਚੱਲ ਨਹੀਂ ਸਕਦਾ, ਬਹੁਤ ਮੁਸ਼ਕਿਲ ਹੈ। ਇੱਕ
ਬਾਡੀ ਕਾਂਨਸੇਅਸ ਦਾ ‘ਮੈਂ’ ਬਦਲ ਜਾਏ, ‘ਮੈਂ’ ਸਵਮਾਨ ਵੀ ਯਾਦ ਦਵਾਉਂਦਾ ਹੈ ਅਤੇ ‘ਮੈਂ’ ਦੇਹ -ਅਭਿਮਾਨ
ਵਿੱਚ ਵੀ ਲਿਆਉਂਦਾ ਹੈ। ‘ਮੈਂ’ ਦਿਲਸ਼ਿਕਸ਼ਤ ਵੀ ਕਰਦਾ ਹੈ ਅਤੇ ‘ਮੈਂ’ ਦਿਲਖੁਸ਼ ਵੀ ਕਰਨਾ ਹੈ ਅਤੇ
ਅਭਿਮਾਨ ਦੀ ਨਿਸ਼ਾਨੀ ਜਾਣਦੇ ਹੋ ਕੀ ਹੁੰਦੀ ਹੈ? ਕਦੀ ਵੀ ਕਿਸੇ ਵਿੱਚ ਵੀ ਜੇਕਰ ਬਾਡੀ ਕਾਂਨਸੇਸ ਅੰਸ਼
ਮਾਤਰ ਵੀ ਹੈ, ਉਸਦੀ ਨਿਸ਼ਾਨੀ ਕੀ ਹੋਵੇਗੀ? ਉਹ ਆਪਣਾ ਅਪਮਾਨ ਸਹਿਣ ਨਹੀਂ ਕਰ ਸਕੇਗਾ। ਅਭਿਮਾਨ
ਅਪਮਾਨ ਸਹਿਣ ਨਹੀਂ ਕਰਾਏਗਾ। ਜ਼ਰਾ ਵੀ ਕੋਈ ਕਹੇਗਾ ਨਾ - ਇਹ ਠੀਕ ਨਹੀਂ ਹੈ, ਥੋੜ੍ਹਾ ਨਿਰਮਾਣ ਬਣ
ਜਾਓ, ਤਾਂ ਅਪਮਾਨ ਲੱਗੇਗਾ, ਇਹ ਅਭਿਮਾਨ ਦੀ ਨਿਸ਼ਾਨੀ ਹੈ।
ਬਾਪਦਾਦਾ ਵਤਨ ਵਿੱਚ
ਮੁਸਕੁਰਾ ਰਹੇ ਸਨ - ਇਹ ਬੱਚੇ ਸ਼ਿਵਰਾਤਰੀ ਤੇ ਇੱਥੇ -ਉੱਥੇ ਭਾਸ਼ਣ ਕਰਦੇ ਹਨ ਨਾ, ਹਾਲੇ ਬਹੁਤ ਭਾਸ਼ਣ
ਕਰ ਰਹੇ ਹਨ ਨਾ। ਉਸ ਵਿੱਚ ਕਹਿੰਦੇ ਹਨ, ਬਾਪਦਾਦਾ ਨੂੰ ਬੱਚਿਆਂ ਦੀ ਪੁਆਇੰਟਸ ਯਾਦ ਆਈ। ਤਾਂ ਉਸ
ਵਿੱਚ ਕਹਿੰਦੇ ਹਨ ਕਿ ਸ਼ਿਵਰਾਤਰੀ ਤੇ ਬੱਕਰੇ ਦੀ ਬਲੀ ਚੜਾਉਂਦੇ ਹਨ - ਉਹ ਬਕਰਾ ਮੈਂ - ਮੈਂ ਬਹੁਤ
ਕਰਦਾ ਹੈ ਨਾ, ਤਾਂ ਇਵੇਂ ਸ਼ਿਵਰਾਤ੍ਰੀ ਤੇ ਇਹ “ਮੈਂ’ “ਮੈਂ” ਦੀ ਬਲੀ ਚੜਾ ਦਵੋ। ਤਾਂ ਬਾਪ ਸੁਣ -
ਸੁਣਕੇ ਮੁਸਕੁਰਾ ਰਹੇ ਸਨ। ਤਾਂ ਇਸ ‘ਮੈਂ’ ਦੀ ਤੁਸੀਂ ਵੀ ਬਲੀ ਚੜਾ ਦਵੋ। ਸਰੈਡਰ ਕਰ ਸਕਦੇ ਹੋ? ਕਰ
ਸਕਦੇ ਹੋ? ਪਾਂਡਵ ਕਰ ਸਕਦੇ ਹੋ? ਡਬਲ ਫਾਰੇਨਰਸ ਕਰ ਸਕਦੇ ਹੋ? ਫੁਲ ਸਰੈਂਡਰ ਜਾਂ ਸਰੈਂਡਰ? ਫੁੱਲ
ਸਰੈਂਡਰ। ਅੱਜ ਬਾਪਦਾਦਾ ਝੰਡੇ ਤੇ ਇਵੇਂ ਹੀ ਪ੍ਰਤਿਗਿਆ ਨਹੀਂ ਕਰਾਉਣਗੇ। ਅੱਜ ਪ੍ਰਤਿਗਿਆ ਕਰੋ ਅਤੇ
ਫਾਈਨਲ ਵਿੱਚ ਕਾਗਜ਼ ਜਮਾਂ ਕਰਨਾ ਪਵੇ, ਇਵੇਂ ਦੀ ਪ੍ਰਤਿਗਿਆ ਨਹੀਂ ਕਰਾਏਗਾ। ਕੀ ਸੋਚਦੇ ਹੋ, ਦਾਦੀਆਂ
ਅੱਜ ਵੀ ਇਵੇਂ ਦੀ ਪ੍ਰਤਿਗਿਆ ਕਰਾਏ? ਫਾਈਨਲ ਕਰਨਗੇ ਜਾਂ ਫਾਈਨਲ ਵਿੱਚ ਜਮਾਂ ਕਰਨਗੇ? ਬੋਲੋਂ, (ਫਾਈਨਲ
ਕਰਾਓ) ਹਿੰਮਤ ਹੈ? ਹਿੰਮਤ ਹੈ? ਸੁਣਨ ਵਿੱਚ ਮਗਨ ਹੋ ਗਏ ਹਨ, ਹੱਥ ਨਹੀਂ ਉਠਾ ਰਹੇ ਹਨ। ਕਲ ਤੇ ਕੁਝ
ਨਹੀਂ ਹੋ ਜਾਏਗਾ! ਨਹੀਂ ਨਾ! ਕਲ ਮਾਇਆ ਚੱਕਰ ਲਗਾਉਣ ਆਏਗੀ। ਮਾਇਆ ਦੀ ਵੀ ਤੁਹਾਡੇ ਨਾਲ ਪਿਆਰ ਹੈ
ਨਾ ਕਿਉਂਕਿ ਅੱਜਕਲ ਤੇ ਸਭ ਧੂਮਧਾਮ ਨਾਲ ਸੇਵਾ ਦਾ ਪਲੈਨ ਬਣਾ ਰਹੇ ਹਨ ਨਾ। ਜਦੋਂ ਸੇਵਾ ਜ਼ੋਰ -ਸ਼ੋਰ
ਨਾਲ ਕਰ ਰਹੇ ਹੋ ਤਾਂ ਸੇਵਾ ਜ਼ੋਰ -ਸ਼ੋਰ ਨਾਲ ਕਰਨਾ ਮਤਲਬ ਸਮਾਪਤੀ ਦੇ ਸਮੇਂ ਨੂੰ ਸਮੀਪ ਲਿਆਉਣਾ ਹੈ।
ਇਵੇਂ ਨਹੀਂ ਸਮਝੋਂ ਭਾਸ਼ਣ ਕਰਕੇ ਆਏ ਪਰ ਸਮੇਂ ਨੂੰ ਸਮੀਪ ਲਿਆ ਰਹੇ ਹੋ। ਸੇਵਾ ਚੰਗੀ ਕਰ ਰਹੇ ਹੋ।
ਬਾਪਦਾਦਾ ਖੁਸ਼ ਹਨ। ਪਰ ਬਾਪਦਾਦਾ ਦੇਖਦੇ ਹਨ ਕਿ ਸਮੇਂ ਸਮੀਪ ਆ ਰਿਹਾ ਹੈ, ਲਿਆ ਰਹੇ ਹੋ ਤੁਸੀਂ, ਇਵੇਂ
ਹੀ ਲੱਖ ਡੇਢ ਲੱਖ ਇਕੱਠਾ ਨਹੀਂ ਕੀਤਾ, ਇਹ ਸਮੇਂ ਨੂੰ ਸਮੀਪ ਲਿਆਇਆ। ਹੁਣ ਗੁਜਰਾਤ ਨੇ ਕੀਤਾ, ਬੰਬੇ
ਕਰੇਗਾ ਅਤੇ ਹੋਰ ਵੀ ਕਰ ਰਹੇ ਹਨ। ਚਲੋ ਲੱਖ ਨਹੀਂ ਤਾਂ 50 ਹਜ਼ਾਰ ਹੀ ਸਹੀ ਪਰ ਸੰਦੇਸ਼ ਦੇ ਰਹੇ ਹੋ
ਤਾਂ ਸੰਦੇਸ਼ ਦੇ ਨਾਲ -ਨਾਲ ਸੰਪੰਨਤਾ ਦੀ ਵੀ ਤਿਆਰੀ ਹੈ? ਤਿਆਰੀ ਹੈ? ਵਿਨਾਸ਼ ਨੂੰ ਬੁਲਾ ਰਹੇ ਹੋ
ਤਾਂ ਤਿਆਰੀ ਹੈ? ਦਾਦੀ ਨੇ ਕਵੇਸ਼ਚਨ ਕੀਤਾ ਸੀ ਕਿ ਹੁਣ ਕੀ ਅਜਿਹਾ ਪਲੈਨ ਬਣਾਏ ਜੋ ਜਲਦੀ -ਜਲਦੀ
ਪ੍ਰਤਖਤਾ ਹੋ ਜਾਏ? ਤਾਂ ਬਾਪਦਾਦਾ ਕਹਿੰਦੇ ਹਨ - ਪ੍ਰਤਖਤਾ ਤੇ ਸੈਕਿੰਡ ਦੀ ਗੱਲ ਹੈ ਪਰ ਪ੍ਰਤਖਤਾ
ਦੇ ਪਹਿਲੇ ਬਾਪਦਾਦਾ ਪੁੱਛਦੇ ਹਨ ਸਥਾਪਨਾ ਵਾਲੇ ਏਵਰਰੇਡੀ ਹਨ? ਪਰਦਾ ਖੋਲ੍ਹੇ? ਕਿ ਕੋਈ ਕੰਨ ਦਾ
ਸ਼ਿੰਗਾਰ ਕਰ ਰਿਹਾ ਹੋਵੇਗਾ,ਕੋਈ ਮੱਥੇ ਦਾ? ਤਿਆਰ ਹੋ? ਹੋ ਜਾਣਗੇ, ਕਦੋਂ? ਡੇਟ ਦੱਸੋ। ਜਿਵੇਂ ਹੁਣ
ਡੇਟ ਫਿਕਸ ਕੀਤੀ ਨਾ! ਇਸ ਮਹੀਨੇ ਦੇ ਅੰਦਰ ਸੰਦੇਸ਼ ਦੇਣਾ ਹੈ, ਇਵੇਂ ਸਭ ਏਵਰਰੇਡੀ, ਘੱਟ ਤੋਂ ਘੱਟ
16 ਹਜ਼ਾਰ ਤੇ ਏਵਰਰੇਡੀ ਹੋ, 9 ਲੱਖ ਛੱਡੋ, ਉਸਨੂੰ ਛੱਡ ਦਵੋ। 16 ਹਜ਼ਾਰ ਤਿਆਰ ਹੋ? ਹੈ ਤਿਆਰ? ਵਜਾਏ
ਤਾਲੀ? ਇਵੇਂ ਹੀ ਹਾਂ ਨਹੀਂ ਕਰਨਾ। ਏਵਰਰੇਡੀ ਹੋ ਜਾਓ ਤਾਂ ਬਾਪਦਾਦਾ ਟੱਚ ਕਰੇਗਾ, ਤਾਲੀ ਵਜਾਏਗਾ,
ਪ੍ਰਕ੍ਰਿਤੀ ਆਪਣਾ ਕੰਮ ਸ਼ੁਰੂ ਕਰੇਗੀ। ਸਾਇੰਸ ਵਾਲੇ ਆਪਣਾ ਕੰਮ ਸ਼ੁਰੂ ਕਰ ਦੇਣਗੇ। ਕੀ ਦੇਰੀ ਹੈ, 16
ਹਜ਼ਾਰ ਤਿਆਰ ਹੈ? ਹੈ ਤਿਆਰ? ਹੋ ਜਾਣਗੇ (ਤੁਹਨੂੰ ਜ਼ਿਆਦਾ ਪਤਾ ਹੈ) ਇਹ ਜਵਾਬ ਤੋਂ ਛਡਾਉਣ ਦਾ ਹੈ।
16 ਹਜ਼ਾਰ ਦੀ ਰਿਪੋਰਟ ਆਉਣੀ ਚਾਹੀਦੀ ਏਵਰਰੇਡੀ, ਸੰਪੂਰਨ ਪਵਿੱਤਰਤਾ ਨਾਲ ਸੰਪੰਨ ਹੋ ਗਏ। ਬਾਪਦਾਦਾ
ਨੂੰ ਤਾਲੀ ਵਜਾਉਣ ਵਿੱਚ ਕੋਈ ਦੇਰੀ ਨਹੀਂ ਹੈ। ਡੇਟ ਦੱਸੋ। (ਤੁਸੀਂ ਡੇਟ ਦਵੋ) ਸਭ ਕੋਲੋਂ ਪੁੱਛੋ।
ਦੇਖੋ ਹੋਣਾ ਤਾਂ ਹੈ ਹੀ ਪਰ ਜੋ ਸੁਣਾਇਆ ਇੱਕ ‘ਮੈਂ” ਸ਼ਬਦ ਦਾ ਸੰਪੂਰਨ ਪਰਿਵਰਤਨ, ਉਦੋਂ ਬਾਪ ਦੇ
ਨਾਲ ਚੱਲੋਗੇ। ਨਹੀਂ ਤਾਂ ਪਿੱਛੇ -ਪਿੱਛੇ ਚੱਲਣਾ ਪਵੇਗਾ। ਬਾਪਦਾਦਾ ਇਸਲਈ ਹੁਣ ਗੇਟ ਖੋਲ੍ਹਦੇ ਹਨ
ਕਿਉਂਕਿ ਨਾਲ ਚੱਲਣਾ ਹੈ।
ਬ੍ਰਹਮਾ ਬਾਪ ਸਭ ਬੱਚਿਆਂ
ਕੋਲੋਂ ਪੁੱਛਦੇ ਹਨ ਕਿ ਗੇਟ ਖੋਲ੍ਹਣ ਦੀ ਡੇਟ ਦੱਸੋ। ਗੇਟ ਖੋਲਣਾ ਹੈ ਨਾ! ਅੱਜ ਮੰਨਣਾ ਮਤਲਬ ਬਣਨਾ।
ਸਿਰਫ਼ ਕੇਕ ਨਹੀਂ ਕੱਟਣਗੇ ਪਰ ਮੈਂ ਨੂੰ ਸਮਾਪਤ ਕਰਨਗੇ। ਸੋਚ ਰਹੇ ਹਨ ਜਾਂ ਸੋਚ ਲਿਆ ਹੈ? ਕਿਉਂਕਿ
ਬਾਪਦਾਦਾ ਦੇ ਕੋਲ ਅੰਮ੍ਰਿਤਵੇਲੇ ਸਭਦੇ ਬਹੁਤ ਵਰਾਇਟੀ ਸੰਕਲਪ ਪਹੁੰਚਦੇ ਹਨ। ਤਾਂ ਆਪਸ ਵਿੱਚ ਰਾਏ
ਕਰਨਾ ਅਤੇ ਡੇਟ ਬਾਪ ਨੂੰ ਦੱਸਣਾ। ਜਦੋਂ ਤੱਕ ਡੇਟ ਨਹੀਂ, ਫਿਕਸ ਕੀਤੀ ਹੈ ਨਾ, ਉਦੋਂ ਤੱਕ ਕੋਈ ਕੰਮ
ਨਹੀਂ ਹੁੰਦਾ। ਪਹਿਲੇ ਆਪਸ ਵਿੱਚ ਮਹਾਰਥੀ ਡੇਟ ਫਿਕਸ ਕਰੋ ਫਿਰ ਸਭ ਫਾਲੋ ਕਰਨਗੇ। ਫਾਲੋ ਕਰਨ ਵਾਲੇ
ਤਿਆਰ ਹਨ ਅਤੇ ਤੁਹਾਡੀ ਹਿੰਮਤ ਨਾਲ ਹੋਰ ਹੀ ਬਲ ਮਿਲ ਜਾਏਗਾ। ਜਿਵੇਂ ਦੇਖੋ ਹਾਲੇ ਉਮੰਗ -ਉਤਸ਼ਾਹ
ਦਵਾਇਆ ਤਾਂ ਤਿਆਰ ਹੋ ਗਏ ਨਾ! ਇਵੇਂ ਸੰਪੰਨ ਬਣਨ ਦਾ ਪਲੈਨ ਬਣਾਓ। ਧੁੰਨ ਲਗਾਓ, ਕਰਮਾਤੀਤ ਬਣਨਾ ਹੀ
ਹੈ। ਕੁਝ ਵੀ ਹੋ ਜਾਏ ਬਣਨਾ ਹੀ ਹੈ, ਕਰਨਾ ਹੀ ਹੈ, ਹੋਣਾ ਹੀ ਹੈ। ਸਾਇੰਸ ਵਾਲਿਆਂ ਦਾ ਵੀ ਆਵਾਜ਼,
ਵਿਨਾਸ਼ ਕਰਨ ਵਾਲਿਆਂ ਦਾ ਵੀ ਆਵਾਜ਼ ਬਾਪ ਦੇ ਕੰਨਾਂ ਵਿੱਚ ਆਉਂਦਾ ਹੈ, ਉਹ ਵੀ ਕਹਿੰਦੇ ਹਨ ਕਿਉਂ
ਰੋਕਦੇ ਹਨ, ਕਿਉਂ ਰੋਕਦੇ ਹਨ…ਐਡਵਾਂਸ ਪਾਰਟੀ ਵੀ ਕਹਿੰਦੀ ਹੈ ਡੇਟ ਫਿਕਸ ਕਰੋ, ਡੇਟ ਫਿਕਸ ਕਰੋ।
ਬ੍ਰਹਮਾ ਬਾਪ ਵੀ ਕਹਿੰਦੇ ਹਨ ਡੇਟ ਫਿਕਸ ਕਰੋ। ਤਾਂ ਇਹ ਮੀਟਿੰਗ ਕਰੋ। ਬਾਪਦਾਦਾ ਤੋਂ ਹੁਣ ਇਤਨਾ
ਦੁੱਖ ਦੇਖਿਆ ਨਹੀਂ ਜਾਂਦਾ ਹੈ। ਪਹਿਲੇ ਤਾਂ ਤੁਸੀਂ ਸ਼ਕਤੀਆਂ ਨੂੰ, ਦੇਵਤਾ ਰੂਪ ਵਿੱਚ ਪਾਂਡਵਾਂ ਨੂੰ
ਰਹਿਮ ਆਉਣਾ ਚਾਹੀਦਾ ਹੈ। ਕਿੰਨਾ ਪੁਕਾਰ ਰਹੇ ਹਨ। ਹਾਲੇ ਆਵਾਜ਼ ਪੁਕਾਰ ਦਾ ਤੁਹਾਡੇ ਕੰਨਾਂ ਵਿੱਚ
ਗੁੰਜ਼ਣਾ ਚਾਹੀਦਾ ਹੈ। ਸਮੇਂ ਦੀ ਪੁਕਾਰ ਦਾ ਪ੍ਰੋਗ੍ਰਾਮ ਕਰਦੇ ਹੋ ਨਾ! ਹੁਣ ਭਗਤਾਂ ਦੀ ਪੁਕਾਰ ਵੀ
ਸੁਣੋ, ਦੁਖੀਆਂ ਦੀ ਪੁਕਾਰ ਵੀ ਸੁਣੋਂ। ਸੇਵਾ ਵਿੱਚ ਨੰਬਰ ਚੰਗਾ ਹੈ, ਇਹ ਤਾਂ ਬਾਪਦਾਦਾ ਵੀ
ਸਰਟੀਫਿਕੇਟ ਦਿੰਦੇ ਹਨ, ਉਮੰਗ -ਉਤਸ਼ਾਹ ਚੰਗਾ ਹੈ, ਗੁਜ਼ਰਾਤ ਨੇ ਨੰਬਰਵਨ ਲਿਆ, ਤਾਂ ਨੰਬਰਵਨ ਦੀ
ਮੁਬਾਰਕ ਹੈ। ਹਾਲੇ ਥੋੜੀ -ਥੋੜੀ ਪੁਕਾਰ ਸੁਣੋ ਤਾਂ ਸਹੀ, ਵਿਚਾਰੇ ਬਹੁਤ ਪੁਕਾਰ ਰਹੇ ਹਨ, ਜਿਗਰ
ਤੋਂ ਪੁਕਾਰ ਰਹੇ ਹਨ, ਤੜਫ਼ ਰਹੇ ਹਨ। ਸਾਇੰਸ ਵਾਲੇ ਵੀ ਬਹੁਤ ਚਿੱਲਾ ਰਹੇ ਹਨ, ਕਦੋਂ ਕਰੀਏ, ਕਦੋਂ
ਕਰੀਏ, ਕਦੋਂ ਕਰੀਏ, ਪੁਕਾਰ ਰਹੇ ਹਨ। ਅੱਜ ਭਾਵੇਂ ਕੇਕ ਕੱਟ ਲਵੋ, ਪਰ ਕੱਲ ਤੋਂ ਪੁਕਾਰ ਸੁਣਨਾ।
ਮੰਨਣਾ ਤਾਂ ਸੰਗਮਯੁੱਗ ਦੇ ਸਵਹੇਜ਼ ਹਨ। ਇੱਕ ਪਾਸੇ ਮੰਨਣਾ ਦੂਸਰੇ ਪਾਸੇ ਆਤਮਾਵਾਂ ਨੂੰ ਬਣਾਉਣਾ।
ਅੱਛਾ। ਤਾਂ ਕੀ ਸੁਣਿਆ?
ਤੁਹਾਡਾ ਗੀਤ ਹੈ -
ਦੁਖੀਆਂ ਤੇ ਕੁਝ ਰਹਿਮ ਕਰੋ। ਸਿਵਾਏ ਤੁਹਾਡੇ ਕੋਈ ਰਹਿਮ ਨਹੀਂ ਕਰ ਸਕਦਾ ਇਸਲਈ ਹਾਲੇ ਸਮੇਂ ਪ੍ਰਮਾਣ
ਰਹਿਮ ਦੇ ਮਾਸਟਰ ਸਾਗਰ ਬਣੋ। ਖ਼ੁਦ ਤੇ ਵੀ ਰਹਿਮ, ਹੋਰ ਆਤਮਾਵਾਂ ਦੇ ਪ੍ਰਤੀ ਵੀ ਰਹਿਮ। ਹਾਲੇ ਆਪਣਾ
ਇਹ ਹੀ ਸਵਰੂਪ ਲਾਇਟ ਹਾਊਸ ਬਣ ਵੱਖ - ਵੱਖ ਲਾਇਟ੍ਸ ਦੀਆਂ ਕਿਰਨਾਂ ਦਵੋ। ਸਾਰੇ ਵਿਸ਼ਵ ਦੀ ਅਪ੍ਰਾਪ੍ਤ
ਆਤਮਾਵਾਂ ਨੂੰ ਪ੍ਰਾਪਤੀ ਦੀ ਅੰਚਲੀ ਦੀਆਂ ਕਿਰਨਾਂ ਦਵੋ। ਅੱਛਾ। ।
ਸਰਵ ਸਾਕਸ਼ਾਤ ਬਾਪ ਮੂਰਤ
ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਉਮੰਗ -ਉਤਸ਼ਾਹ ਵਿੱਚ ਰਹਿਣ ਵਾਲੇ ਬਾਪ ਸਮੀਪ ਆਤਮਾਵਾਂ ਨੂੰ, ਸਦਾ ਸਰਵ
ਕਦਮ ਬਾਪ ਸਮਾਨ ਕਰਨ ਵਾਲੇ ਬੱਚਿਆਂ ਨੂੰ, ਚਾਰੋਂ ਪਾਸੇ ਦੇ ਬ੍ਰਾਹਮਣ ਜਨਮ ਦੇ ਮੁਬਾਰਕ ਪਾਤਰ ਬੱਚਿਆਂ
ਨੂੰ, ਸਦਾ ਇਕਾਗਰਤਾ ਦੀ ਸ਼ਕਤੀ ਸੰਪੰਨ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਪਦਮਗੁਣਾਂ ਜਨਮ
ਮੁਬਾਰਕ ਹੋਵੇ, ਮੁਬਾਰਕ ਹੋਵ, ਮੁਬਾਰਕ ਹੋਵੇ ਅਤੇ ਨਮਸਤੇ।
ਪਿਆਰੇ ਅਵਿਅਕਤ ਬਾਪਦਾਦਾ
ਨੇ ਆਪਣੇ ਹੱਥਾਂ ਨਾਲ ਸ਼ਿਵ ਧਵਜ ਫਹਿਰਾਇਆ ਅਤੇ ਸਭਨੂੰ ਵਧਾਈਆਂ ਦਿੱਤੀ:-
ਅੱਜ ਦੇ ਦਿਨ ਸਭ ਨੇ ਆਪਣੇ
ਜਨਮ ਦਿਨ ਦੀ ਮੁਰਾਬਰਕ ਦਿੱਤੀ ਅਤੇ ਝੰਡਾ ਵੀ ਲਹਿਰਾਇਆ। ਪਰ ਹਾਲੇ ਉਹ ਦਿਨ ਜਲਦੀ ਲਿਆਉਣਾ ਹੈ ਜੋ
ਵਿਸ਼ਵ ਦੇ ਗਲੋਬ ਦੇ ਉੱਪਰ ਸਰਵ ਆਤਮਾਵਾਂ ਖੜੀਆਂ ਹੋਕੇ ਤੁਸੀਂ ਸਭਦੇ ਫੇਸ ਵਿੱਚ ਬਾਪ ਦਾ ਝੰਡਾ ਦੇਖੇ।
ਕਪੜੇ ਦਾ ਝੰਡਾ ਤਾਂ ਨਿਮਿਤ ਮਾਤਰ ਹੈ ਪਰ ਇੱਕ-ਇੱਕ ਬੱਚੇ ਦਾ ਫੇਸ ਬਾਪ ਦਾ ਚਿੱਤਰ ਦਿਖਾਵੇ। ਅਜਿਹਾ
ਝੰਡਾ ਲਹਿਰਾਉਣਾ ਹੈ। ਉਹ ਦਿਨ ਵੀ ਬਹੁਤ -ਬਹੁਤ ਜਲਦੀ ਲਿਆਉਣਾ ਹੈ, ਆਉਣਾ ਹੈ, ਆਉਣਾ ਹੈ। ਓਮ ਸ਼ਾਤੀ।
ਵਰਦਾਨ:-
ਹੱਦ ਦੀਆਂ ਰਾਇਲ
ਇਛਾਵਾਂ ਤੋਂ ਮੁਕਤ ਰਹਿ ਸੇਵਾ ਕਰਨ ਵਾਲੇ ਨਿਸਵਾਰਥ ਸੇਵਾਧਾਰੀ ਭਵ
ਜਿਵੇਂ ਬ੍ਰਹਮਾ ਬਾਪ ਨੇ
ਕਰਮ ਦੇ ਬੰਧਨ ਤੋਂ ਮੁਕਤ, ਨਿਆਰੇ ਬਣਨ ਦਾ ਸਬੂਤ ਦਿੱਤਾ। ਸਿਵਾਏ ਸੇਵਾ ਦੇ ਸਨੇਹ ਦੇ ਹੋਰ ਕੋਈ
ਬੰਧਨ ਨਹੀਂ। ਸੇਵਾ ਵਿੱਚ ਜੋ ਹੱਦ ਦੀਆਂ ਰਾਇਲ ਇਛਾਵਾਂ ਹੁੰਦੀ ਹੈ ਉਹ ਵੀ ਹਿਸਾਬ -ਕਿਤਾਬ ਦੇ ਬੰਧਨ
ਵਿੱਚ ਬਣਦੀ ਹੈ, ਸੱਚੇ ਸੇਵਾਧਾਰੀ ਇਸ ਹਿਸਾਬ -ਕਿਤਾਬ ਤੋਂ ਵੀ ਮੁਕਤ ਰਹਿੰਦੇ ਹਨ। ਜਿਵੇਂ ਦੇਹ ਦਾ
ਬੰਧਨ, ਦੇਹ ਦੇ ਸੰਬੰਧ ਦਾ ਬੰਧਨ ਹੈ। ਇਵੇਂ ਸੇਵਾ ਵਿੱਚ ਸਵਾਰਥ - ਇਹ ਵੀ ਬੰਧਨ ਹੈ। ਇਸ ਬੰਧਨ ਨਾਲ
ਅਤੇ ਰਾਇਲ ਹਿਸਾਬ -ਕਿਤਾਬ ਤੋਂ ਵੀ ਮੁਕਤ ਨਿਸਵਾਰਥ ਸੇਵਾਧਾਰੀ ਬਣੋ।
ਸਲੋਗਨ:-
ਵਾਦਿਆਂ ਨੂੰ
ਫਾਇਲ ਵਿੱਚ ਨਹੀਂ ਰੱਖੋ, ਫਾਈਨਲ ਬਣਾਕੇ ਦਿਖਾਓ।
ਸੂਚਨਾ:- ਅੱਜ ਮਹੀਣੇ ਦਾ
ਤੀਸਰਾ ਇਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਸਭ ਬ੍ਰਹਮਾ ਵਤਸ ਸੰਗਠਿਤ ਰੂਪ ਵਿੱਚ ਸ਼ਾਮ 6:30 ਤੋਂ 7
:30 ਵਜੇ ਤੱਕ ਵਿਸ਼ੇਸ਼ ਮੂਲਵਤਨ ਦੀ ਗਹਿਣ ਸ਼ਾਂਤੀ ਦਾ ਅਨੁਭਵ ਕਰਨ। ਮਨ -ਬੁੱਧੀ ਨੂੰ ਇਕਾਗਰ ਕਰ ਜਵਾਲਾ
ਸਵਰੂਪ ਵਿੱਚ ਸਥਿਤ ਹੋ, ਸੰਪੰਨਤਾ ਅਤੇ ਸੰਪੂਰਨਤਾ ਦਾ ਅਨੁਭਵ ਕਰੋ।