16.01.25 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ :- ਯਾਦ ਦਾ ਚਾਰਟ ਰੱਖੋ, ਜਿਨਾਂ - ਜਿਨਾਂ ਯਾਦ ਵਿਚ ਰਹਿਣ ਦੀ ਆਦਤ ਪੈਂਦੀ ਜਾਵੇਗੀ ਉਨੇ ਹੀ
ਪਾਪ ਕੱਟਦੇ ਜਾਣਗੇ, ਕਰਮਾਤੀਤ ਅਵਸਥਾ ਨੇੜ੍ਹੇ ਆਉਂਦੀ ਜਾਵੇਗੀ"
ਪ੍ਰਸ਼ਨ:-
ਚਾਰਟ ਠੀਕ ਹੈ
ਜਾਂ ਨਹੀਂ ਇਸ ਦੀ ਪਰਖ ਕਿਹੜੀਆਂ ਚਾਰ ਗੱਲਾਂ ਨਾਲ ਕੀਤੀ ਜਾਂਦੀ ਹੈ?
ਉੱਤਰ:-
1.ਆਸਾਮੀ, 2.
ਚਲਨ, 3. ਸਰਵਿਸ ਅਤੇ 4- ਖੁਸ਼ੀ। ਬਾਪਦਾਦਾ ਇਨ੍ਹਾਂ ਚਾਰ ਗੱਲਾਂ ਨੂੰ ਵੇਖਕੇ ਦੱਸਦੇ ਹਨ ਕਿ ਇੰਨ੍ਹਾਂ
ਦਾ ਚਾਰਟ ਠੀਕ ਹੈ ਜਾਂ ਨਹੀਂ? ਜੋ ਬੱਚੇ ਮਿਊਜ਼ੀਅਮ ਜਾਂ ਪ੍ਰਦਰਸ਼ਨੀ ਦੀ ਸੇਵਾ ਤੇ ਰਹਿੰਦੇ, ਜਿਨ੍ਹਾਂ
ਦੀ ਚਲਨ ਰਾਇਲ ਹੈ ਅਪਾਰ ਖੁਸ਼ੀ ਵਿੱਚ ਰਹਿੰਦੇ ਹਨ, ਤਾਂ ਜ਼ਰੂਰ ਉਨ੍ਹਾਂ ਦਾ ਚਾਰਟ ਠੀਕ ਹੋਵੇਗਾ।
ਗੀਤ:-
ਮੁੱਖੜਾ ਦੇਖ ਲੇ
ਪ੍ਰਾਣੀ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ ਇਸ ਦਾ ਅਰਥ ਵੀ ਅੰਦਰ ਜਾਣਨਾ ਚਾਹੀਦਾ ਹੈ ਕਿ ਕਿੰਨੇ ਪਾਪ ਬਚੇ ਹੋਏ ਹਨ,
ਕਿੰਨੇ ਪੁੰਨ ਜਮਾਂ ਹਨ ਮਤਲਬ ਆਤਮਾ ਨੂੰ ਸਤੋਪ੍ਰਧਾਨ ਬਣਨ ਵਿੱਚ ਕਿੰਨਾ ਸਮਾਂ ਹੈ? ਹਾਲੇ ਕਿਥੋਂ
ਤੱਕ ਪਾਵਨ ਬਣੇ ਹਨ - ਇਹ ਸਮਝ ਤਾਂ ਸਕੱਦੇ ਹਨ ਨਾ? ਚਾਰਟ ਵਿੱਚ ਕਈ ਲਿਖਦੇ ਹਨ ਅਸੀਂ ਦੋ - ਤਿੰਨ
ਘੰਟੇ ਯਾਦ ਵਿੱਚ ਰਹੇ, ਕਈ ਲਿਖ਼ਦੇ ਹਨ ਇੱਕ ਘੰਟਾ। ਇਹ ਤਾਂ ਬਹੁਤ ਘੱਟ ਹੋਇਆ। ਘੱਟ ਯਾਦ ਕਰੋਗੇ ਤਾਂ
ਘੱਟ ਪਾਪ ਕੱਟੇ ਜਾਣਗੇ। ਹਾਲੇ ਤਾਂ ਬਹੁਤ ਪਾਪ ਹਨ ਨਾ, ਜੋ ਕੱਟੇ ਨਹੀਂ ਹਨ। ਆਤਮਾ ਨੂੰ ਹੀ ਪ੍ਰਾਣੀ
ਕਿਹਾ ਜਾਂਦਾ ਹੈ। ਤਾਂ ਹੁਣ ਬਾਪ ਕਹਿੰਦੇ ਹਨ - ਹੇ ਆਤਮਾ, ਆਪਣੇ ਆਪ ਤੋਂ ਪੁੱਛੋ ਇਸ ਹਿਸਾਬ ਨਾਲ
ਕਿੰਨੇ ਪਾਪ ਕੱਟੇ ਹੋਣਗੇ? ਚਾਰਟ ਤੋਂ ਪਤਾ ਚਲਦਾ ਹੈ - ਅਸੀਂ ਕਿੰਨੀ ਪੁੰਨ ਆਤਮਾ ਬਣੇ ਹਾਂ? ਇਹ
ਤਾਂ ਬਾਪ ਨੇ ਸਮਝਾਇਆ ਹੈ, ਕਰਮਾਤੀਤ ਅਵਸਥਾ ਅੰਤ ਵਿੱਚ ਹੋਵੇਗੀ। ਯਾਦ ਕਰਦੇ - ਕਰਦੇ ਆਦਤ ਪੈ
ਜਾਵੇਗੀ ਤਾਂ ਫੇਰ ਜ਼ਿਆਦਾ ਪਾਪ ਕੱਟਣ ਲੱਗ ਜਾਣਗੇ। ਆਪਣੀ ਜਾਂਚ ਕਰਨੀ ਹੈ ਅਸੀਂ ਕਿੰਨਾ ਬਾਪ ਦੀ ਯਾਦ
ਵਿੱਚ ਰਹਿੰਦੇ ਹਾਂ? ਇਸ ਵਿੱਚ ਗੱਪ ਮਾਰਨ ਦੀ ਗੱਲ ਨਹੀਂ। ਇਹ ਤਾਂ ਆਪਣੀ ਜਾਂਚ ਕਰਨੀ ਹੁੰਦੀ ਹੈ।
ਬਾਬਾ ਨੂੰ ਆਪਣਾ ਚਾਰਟ ਲਿਖਕੇ ਦੇਣਗੇ ਤਾਂ ਝੱਟ ਬਾਬਾ ਦੱਸਣਗੇ ਕਿ ਇਹ ਚਾਰਟ ਠੀਕ ਹੈ ਜਾਂ ਨਹੀਂ?
ਆਸਾਮੀ, ਚਲਨ, ਸਰਵਿਸ ਅਤੇ ਖੁਸ਼ੀ ਨੂੰ ਵੇਖ ਬਾਬਾ ਝੱਟ ਸਮਝ ਜਾਂਦੇ ਹਨ ਕਿ ਇਨ੍ਹਾਂ ਦਾ ਚਾਰਟ ਕਿਵ਼ੇਂ
ਦਾ ਹੈ! ਘੜੀ - ਘੜੀ ਯਾਦ ਕਿਸਨੂੰ ਰਹਿੰਦੀ ਹੋਵੇਗੀ? ਜੋ ਮਿਊਜ਼ੀਅਮ ਅਤੇ ਪ੍ਰਦਰਸ਼ਨੀ ਦੀ ਸਰਵਿਸ ਵਿੱਚ
ਰਹਿੰਦੇ ਹਨ। ਮਿਊਜ਼ੀਅਮ ਵਿੱਚ ਤਾਂ ਸਾਰਾ ਦਿਨ ਆਉਣਾ - ਜਾਣਾ ਰਹਿੰਦਾ ਹੈ। ਦਿੱਲੀ ਵਿੱਚ ਤਾਂ ਬਹੁਤ
ਆਉਂਦੇ ਰਹਿਣਗੇ। ਘੜੀ - ਘੜੀ ਬਾਪ ਦਾ ਪਰਿਚੈ ਦੇਣਾ ਪੈਂਦਾ ਹੈ। ਸਮਝੋ ਕਿਸੇ ਨੂੰ ਤੁਸੀਂ ਕਹਿੰਦੇ
ਹੋ ਕਿ ਵਿਨਾਸ਼ ਵਿੱਚ ਬਾਕੀ ਥੋੜ੍ਹੇ ਸਾਲ ਹਨ। ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ? ਝੱਟ ਕਹਿਣਾ
ਚਾਹੀਦਾ, ਇਹ ਕੋਈ ਅਸੀਂ ਥੋੜ੍ਹੀ ਨਾ ਦੱਸਦੇ ਹਾਂ। ਭਗਵਾਨੁਵਾਚ ਹੈ ਨਾ। ਭਗਵਾਨੁਵਾਚ ਤਾਂ ਜ਼ਰੂਰ ਸੱਚ
ਹੀ ਹੋਵੇਗਾ ਨਾ ਇਸ ਲਈ ਬਾਪ ਸਮਝਾਉਂਦੇ ਹਨ ਘੜੀ - ਘੜੀ ਬੋਲੋ ਇਹ ਸ਼ਿਵਬਾਬਾ ਦੀ ਸ਼੍ਰੀਮਤ ਹੈ। ਅਸੀਂ
ਨਹੀਂ ਕਹਿੰਦੇ, ਸ਼੍ਰੀਮਤ ਉਨ੍ਹਾਂ ਦੀ ਹੈ। ਉਹ ਹੈ ਹੀ ਟਰੂਥ। ਪਹਿਲੇ - ਪਹਿਲੇ ਤਾਂ ਬਾਪ ਦਾ ਪਰਿਚੈ
ਜ਼ਰੂਰ ਦੇਣਾ ਪੈਂਦਾ ਹੈ ਇਸਲਈ ਬਾਬਾ ਨੇ ਕਿਹਾ ਹੈ ਹਰ ਇੱਕ ਚਿੱਤਰ ਵਿੱਚ ਲਿਖ ਦੇਵੋ - ਸ਼ਿਵ
ਭਗਵਾਨੁਵਾਚ। ਉਹ ਤਾਂ ਐਕੂਰੇਟ ਹੀ ਦੱਸਣਗੇ, ਅਸੀਂ ਥੋੜ੍ਹੀ ਨਾ ਜਾਣਦੇ ਸੀ। ਬਾਪ ਨੇ ਦੱਸਿਆ ਹੈ ਤਾਂ
ਅਸੀਂ ਕਹਿੰਦੇ ਹਾਂ। ਕਦੇ- ਕਦੇ ਅਖਬਾਰ ਵਿੱਚ ਵੀ ਪਾਉਂਦੇ ਹਨ - ਫਲਾਣੇ ਨੇ ਭਵਿੱਖ ਵਾਣੀ ਕੀਤੀ ਹੈ
ਕਿ ਵਿਨਾਸ਼ ਜਲਦੀ ਹੋਵੇਗਾ।
ਹੁਣ ਤੁਸੀਂ ਹੋ ਬੇਹੱਦ ਬਾਪ ਦੇ ਬੱਚੇ। ਪ੍ਰਜਾਪਿਤਾ ਬ੍ਰਹਮਾਕੁਮਾਰ- ਕੁਮਾਰੀਆਂ ਤਾਂ ਬੇਹੱਦ ਦੇ ਹਨ
ਨਾ। ਤੁਸੀਂ ਦਸੋਗੇ ਅਸੀਂ ਬੇਹੱਦ ਬਾਪ ਦੇ ਬੱਚੇ ਹਾਂ। ਉਹ ਹੀ ਪਤਿਤ - ਪਾਵਨ ਗਿਆਨ ਦਾ ਸਾਗਰ ਹੈ।
ਪਹਿਲੇ ਇਹ ਗੱਲ ਸਮਝਾਕੇ, ਪੱਕਾ ਕਰ ਫੇਰ ਅੱਗੇ ਵਧਣਾ ਚਾਹੀਦਾ ਹੈ। ਸ਼ਿਵਬਾਬਾ ਨੇ ਇਹ ਕਿਹਾ ਹੈ -
ਯਾਦਵ, ਕੌਰਵ ਆਦਿ ਵਿਨਾਸ਼ਕਾਲੇ ਵਪ੍ਰੀਤ ਬੁੱਧੀ। ਸ਼ਿਵਬਾਬਾ ਦਾ ਨਾਮ ਲੈਂਦੇ ਰਹੋਗੇ ਤਾਂ ਇਸ ਵਿੱਚ
ਬੱਚਿਆਂ ਦਾ ਵੀ ਕਲਿਆਣ ਹੈ, ਸ਼ਿਵਬਾਬਾ ਨੂੰ ਹੀ ਯਾਦ ਕਰਦੇ ਰਹਾਂਗੇ। ਬਾਪ ਨੇ ਜੋ ਤੁਹਾਨੂੰ ਸਮਝਾਇਆ
ਹੈ, ਉਹ ਫੇਰ ਤੁਸੀਂ ਦੂਸਰਿਆਂ ਨੂੰ ਸਮਝਾਉਂਦੇ ਰਹੋ। ਤਾਂ ਸਰਵਿਸ ਕਰਨ ਵਾਲਿਆਂ ਦਾ ਚਾਰਟ ਚੰਗਾ
ਰਹਿੰਦਾ ਹੋਵੇਗਾ। ਸਾਰੇ ਦਿਨ ਵਿੱਚ 8 ਘੰਟੇ ਸਰਵਿਸ ਵਿੱਚ ਬਿਜ਼ੀ ਰਹਿੰਦੇ ਹਨ। ਕਰਕੇ ਇੱਕ ਘੰਟਾ
ਰੈਸਟ ਲੈਂਦੇ ਹੋਣਗੇ। ਫੇਰ ਵੀ 7 ਘੰਟੇ ਤਾਂ ਸਰਵਿਸ ਵਿੱਚ ਰਹਿੰਦੇ ਹਨ ਨਾ। ਤਾਂ ਸਮਝਣਾ ਚਾਹੀਦਾ ਹੈ
ਉਨ੍ਹਾਂ ਦੇ ਵਿਕਰਮ ਬਹੁਤ ਵਿਨਾਸ਼ ਹੁੰਦੇ ਹੋਣਗੇ। ਬਹੁਤਿਆਂ ਨੂੰ ਘੜੀ - ਘੜੀ ਬਾਬਾ ਦਾ ਪਰਿਚੈ ਦਿੰਦੇ
ਹਨ ਤਾਂ ਜ਼ਰੂਰ ਅਜਿਹੇ ਸਰਵਿਸੇਬੁਲ ਬੱਚੇ ਬਾਪ ਨੂੰ ਵੀ ਪਿਆਰੇ ਲੱਗਣਗੇ। ਬਾਪ ਵੇਖਦੇ ਹਨ ਇਹ ਤਾਂ
ਬਹੁਤਿਆਂ ਦਾ ਕਲਿਆਣ ਕਰਦੇ ਹਨ, ਰਾਤ - ਦਿਨ ਇਨ੍ਹਾਂ ਨੂੰ ਇਹ ਹੀ ਚਿੰਤਨ ਹੈ - ਸਾਨੂੰ ਬਹੁਤਿਆਂ ਦਾ
ਕਲਿਆਣ ਕਰਨਾ ਹੈ। ਬਹੁਤਿਆਂ ਦਾ ਕਲਿਆਣ ਕਰਨਾ ਗੋਇਆ ਅਪਣਾ ਕਲਿਆਣ ਕਰਦੇ ਹਨ। ਸਕਾਲਰਸ਼ਿਪ ਵੀ
ਉਨ੍ਹਾਂਨੂੰ ਮਿਲੇਗੀ ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ। ਬੱਚਿਆਂ ਦਾ ਤਾਂ ਇਹ ਹੀ ਧੰਧਾ ਹੈ। ਟੀਚਰ
ਬਣ ਬਹੁਤਿਆਂ ਨੂੰ ਰਸਤਾ ਦੱਸਣਾ ਹੈ। ਪਹਿਲਾਂ ਤਾਂ ਇਹ ਨਾਲੇਜ਼ ਪੂਰੀ ਧਾਰਨ ਕਰਨੀ ਪਵੇ। ਕਿਸੇ ਦਾ
ਕਲਿਆਣ ਨਹੀਂ ਕਰਦੇ ਤਾਂ ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਬੱਚੇ ਕਹਿੰਦੇ ਹਨ
- ਬਾਬਾ, ਸਾਨੂੰ ਨੌਕਰੀ ਤੋਂ ਛੁਡਾਓ, ਅਸੀਂ ਇਸ ਸਰਵਿਸ ਵਿੱਚ ਲੱਗ ਜਾਈਏ। ਬਾਬਾ ਵੀ ਵੇਖਦੇ ਹਨ
ਬਰੋਬਰ ਇਹ ਸਰਵਿਸ ਦੇ ਲਾਇਕ ਹਨ, ਬੰਧਨਮੁਕਤ ਵੀ ਹਨ, ਤੱਦ ਕਹਿਣਗੇ ਭਾਵੇਂ 500 - 1000 ਕਮਾਓਣ ਤੋਂ
ਤਾਂ ਇਸ ਸਰਵਿਸ ਵਿੱਚ ਲੱਗ ਬਹੁਤਿਆਂ ਦਾ ਕਲਿਆਣ ਕਰੋ। ਜੇਕਰ ਬੰਧਨਮੁਕਤ ਹਨ ਤਾਂ। ਸੋ ਵੀ ਬਾਬਾ
ਸਰਵਿਸੇਬੁਲ ਵੇਖਣਗੇ ਤਾਂ ਰਾਏ ਦੇਣਗੇ। ਸਰਵਿਸੇਬਲ ਬੱਚਿਆਂ ਨੂੰ ਤਾਂ ਜਹਾਂ - ਤਹਾਂ ਬੁਲਾਉਂਦੇ
ਰਹਿੰਦੇ ਹਨ। ਸਕੂਲ ਵਿੱਚ ਸਟੂਡੈਂਟਸ ਪੜ੍ਹਦੇ ਹੈ ਨਾ , ਇਹ ਵੀ ਪੜ੍ਹਾਈ ਹੈ। ਇਹ ਕੋਈ ਕਾਮਨ ਮੱਤ ਨਹੀਂ
ਹੈ। ਸੱਤ ਮਤਲਬ ਹੀ ਸੱਚ ਬੋਲਣ ਵਾਲਾ। ਅਸੀਂ ਸ਼੍ਰੀਮਤ ਤੇ ਤੁਹਾਨੂੰ ਇਹ ਸਮਝਾਉਂਦੇ ਹਾਂ। ਈਸ਼ਵਰ ਦੀ
ਮੱਤ ਹੁਣ ਹੀ ਤੁਹਾਨੂੰ ਮਿਲਦੀ ਹੈ।
ਬਾਪ ਕਹਿੰਦੇ ਹਨ ਤੁਹਾਨੂੰ ਵਾਪਿਸ ਜਾਣਾ ਹੈ। ਹੁਣ ਬੇਹੱਦ ਸੁੱਖ ਦਾ ਵਰਸਾ ਲੳ। ਕਲਪ - ਕਲਪ ਤੁਹਾਨੂੰ
ਵਰਸਾ ਮਿਲਦਾ ਆਇਆ ਹੈ ਕਿਓਂਕਿ ਸ੍ਵਰਗ ਦੀ ਸਥਾਪਨਾ ਤਾਂ ਕਲਪ - ਕਲਪ ਹੁੰਦੀ ਹੈ ਨਾ। ਇਹ ਕਿਸੇ ਨੂੰ
ਪਤਾ ਨਹੀਂ ਹੈ ਕਿ 5 ਹਜ਼ਾਰ ਵਰ੍ਹੇ ਦਾ ਇਹ ਸ੍ਰਿਸ਼ਟੀ ਚੱਕਰ ਹੈ। ਮਨੁੱਖ ਤਾਂ ਬਿਲਕੁਲ ਹੀ ਘੋਰ
ਹਨ੍ਹੇਰੇ ਵਿੱਚ ਹਨ। ਤੁਸੀਂ ਹੁਣ ਘੋਰ ਰੋਸ਼ਨੀ ਵਿੱਚ ਹੋ। ਸ੍ਵਰਗ ਦੀ ਸਥਾਪਨਾ ਤਾਂ ਬਾਪ ਹੀ ਕਰਨਗੇ।
ਇਹ ਤਾਂ ਗਾਇਨ ਹੈ ਭੰਭੋਰ ਨੂੰ ਅੱਗ ਲੱਗ ਗਈ ਤਾਂ ਵੀ ਅਗਿਆਨ ਨੀਂਦ ਵਿੱਚ ਸੁੱਤੇ ਰਹੇ। ਤੁਸੀਂ ਬੱਚੇ
ਜਾਣਦੇ ਹੋ ਬੇਹੱਦ ਦਾ ਬਾਪ ਗਿਆਨ ਦਾ ਸਾਗਰ ਹੈ। ਉੱਚ ਤੇ ਉੱਚ ਬਾਪ ਦਾ ਕਰਤੱਵ ਵੀ ਉੱਚ ਹੈ। ਇਵੇਂ
ਨਹੀਂ, ਈਸ਼ਵਰ ਤਾਂ ਸਮਰੱਥ ਹੈ, ਜੋ ਚਾਹੇ ਸੋ ਕਰੇਂ। ਨਹੀਂ, ਇਹ ਵੀ ਡਰਾਮਾ ਅਨਾਦਿ ਬਣਿਆ ਹੋਇਆ ਹੈ।
ਸਭ ਕੁਝ ਡਰਾਮਾ ਅਨੁਸਾਰ ਹੀ ਚੱਲਦਾ ਹੈ। ਲੜਾਈ ਆਦਿ ਵਿੱਚ ਕਿੰਨੇ ਮਰਦੇ ਹਨ। ਇਹ ਵੀ ਡਰਾਮਾ ਵਿੱਚ
ਨੂੰਧ ਹੈ। ਇਸ ਵਿੱਚ ਰੱਬ ਕੀ ਕਰ ਸਕਦੇ ਹਨ। ਅਰਥਕਵੇਕ ਆਦਿ ਹੁੰਦੀ ਹੈ ਤਾਂ ਕਿੰਨੀ ਰੜੀਆਂ ਮਾਰਦੇ
ਹਨ - ਹੇ ਰੱਬ, ਪਰ ਰੱਬ ਕੀ ਕਰ ਸਕਦੇ ਹਨ। ਰੱਬ ਨੂੰ ਤਾਂ ਤੁਸੀਂ ਬੁਲਾਇਆ ਹੈ - ਆਕੇ ਵਿਨਾਸ਼ ਕਰੋ।
ਪਤਿਤ ਦੁਨੀਆਂ ਵਿੱਚ ਬੁਲਾਇਆ ਹੈ। ਸਥਾਪਨਾ ਕਰਕੇ ਸਭ ਦਾ ਵਿਨਾਸ਼ ਕਰੋ। ਮੈ ਕਰਦਾ ਨਹੀਂ ਹਾਂ, ਇਹ
ਤਾਂ ਡਰਾਮਾ ਵਿੱਚ ਨੂੰਧ ਹੈ। ਖ਼ੂਨੇ ਨਾਹਕੇ ਖੇਡ ਹੋ ਜਾਂਦਾ ਹੈ। ਇਸ ਵਿੱਚ ਬਚਾਉਣ ਆਦਿ ਦੀ ਗੱਲ ਹੀ
ਨਹੀਂ। ਤੁਸੀਂ ਕਿਹਾ ਹੈ - ਪਾਵਨ ਦੁਨੀਆਂ ਬਣਾਓ ਤਾਂ ਜ਼ਰੂਰ ਪਤਿਤ ਆਤਮਾਵਾਂ ਜਾਣਗੀਆਂ ਨਾ। ਕੋਈ ਤਾਂ
ਬਿਲਕੁਲ ਸਮਝਦੇ ਨਹੀਂ ਹਨ। ਸ਼੍ਰੀਮਤ ਦਾ ਅਰਥ ਵੀ ਨਹੀਂ ਸਮਝਦੇ ਹਨ, ਰੱਬ ਕੀ ਹੈ, ਕੁਝ ਨਹੀਂ ਸਮਝਦੇ।
ਕੋਈ ਬੱਚਾ ਠੀਕ ਪੜ੍ਹਦਾ ਨਹੀਂ ਹੈ ਤਾਂ ਮਾਂ - ਬਾਪ ਕਹਿੰਦੇ ਹਨ ਤੁਸੀਂ ਤਾਂ ਪੱਥਰਬੁੱਧੀ ਹੋ।
ਸਤਿਯੁਗ ਵਿੱਚ ਤਾਂ ਇਵੇਂ ਨਹੀਂ ਕਹਿੰਦੇ। ਕਲਯੁਗ ਵਿੱਚ ਹੈ ਹੀ ਪੱਥਰਬੁੱਧੀ। ਪਾਰਸਬੁੱਧੀ ਇੱਥੇ ਕੋਈ
ਹੋ ਨਾ ਸਕੇ। ਅੱਜਕਲ ਤਾਂ ਵੇਖੋ ਮਨੁੱਖ ਕੀ - ਕੀ ਕਰਦੇ ਰਹਿੰਦੇ ਹਨ, ਇੱਕ ਹਾਰਟ ਕੱਢ ਦੂਜੀ ਪਾ
ਦਿੰਦੇ ਹਨ। ਅੱਛਾ, ਇੰਨੀ ਮਿਹਨਤ ਕਰ ਇਹ ਕੀਤਾ ਪਰ ਇਸ ਨਾਲ ਫਾਇਦਾ ਕੀ? ਕਰਕੇ ਥੋੜੇ ਦਿਨ ਹੋਰ
ਜੀਉਂਦਾ ਰਹੇਗਾ। ਬਹੁਤ ਰਿੱਧੀ ਸਿੱਧੀ ਸਿੱਖ ਕੇ ਆਉਂਦੇ ਹਨ, ਫਾਇਦਾ ਤਾਂ ਕੁਝ ਵੀ ਨਹੀਂ। ਰੱਬ ਨੂੰ
ਯਾਦ ਹੀ ਇਸਲਈ ਕਰਦੇ ਹਨ ਸਾਨੂੰ ਆਕੇ ਪਾਵਨ ਦੁਨੀਆਂ ਦਾ ਮਾਲਿਕ ਬਣਾਓ। ਅਸੀਂ ਪਤਿਤ ਦੁਨੀਆਂ ਵਿੱਚ
ਰਹਿ ਬਹੁਤ ਦੁੱਖੀ ਹੋਏ ਹਾਂ। ਸਤਿਯੁਗ ਵਿੱਚ ਤਾਂ ਕੋਈ ਬੀਮਾਰੀ ਆਦਿ ਦੁੱਖ ਦੀ ਗੱਲ ਹੀ ਹੁੰਦੀ ਨਹੀਂ।
ਹੁਣ ਬਾਪ ਦੁਆਰਾ ਤੁਸੀਂ ਕਿੰਨਾ ਉੱਚ ਪਦ ਪਾਉਂਦੇ ਹੋ। ਇੱਥੇ ਵੀ ਮਨੁੱਖ ਪੜ੍ਹਾਈ ਤੋਂ ਹੀ ਉੱਚ ਡਿਗਰੀ
ਪਾਉਂਦੇ ਹਨ। ਬੜੇ ਖੁਸ਼ ਰਹਿੰਦੇ ਹਨ। ਤੁਸੀਂ ਬੱਚੇ ਸਮਝਦੇ ਹੋ ਇਹ ਤਾਂ ਬਾਕੀ ਥੋੜੇ ਰੋਜ਼ ਜੀਣਗੇ।
ਪਾਪਾਂ ਦਾ ਬੋਝ ਤਾਂ ਸਿਰ ਤੇ ਬਹੁਤ ਹੈ। ਬਹੁਤ ਸਜਾਵਾਂ ਖਾਣਗੇ। ਖੁਦ ਨੂੰ ਪਤਿਤ ਤਾਂ ਕਹਿੰਦੇ ਹਨ
ਨਾ। ਵਿਕਾਰ ਵਿੱਚ ਜਾਣਾ ਪਾਪ ਨਹੀਂ ਸਮਝਦੇ। ਪਾਪ ਆਤਮਾ ਤਾਂ ਬਣਦੇ ਹਨ ਨਾ। ਕਹਿੰਦੇ ਹਨ ਗ੍ਰਹਿਸਤ
ਆਸ਼ਰਮ ਤਾਂ ਅਨਾਦਿ ਚੱਲਿਆ ਆਉਂਦਾ ਹੈ। ਸਮਝਾਇਆ ਜਾਂਦਾ ਹੈ ਸਤਯੁਗ - ਤ੍ਰੇਤਾ ਵਿੱਚ ਪਵਿੱਤਰ
ਗ੍ਰਹਿਸਤ ਆਸ਼ਰਮ ਸੀ। ਪਾਪ ਆਤਮਾਵਾਂ ਨਹੀਂ ਸੀ। ਇੱਥੇ ਪਾਪ ਆਤਮਾਵਾਂ ਹਨ ਇਸ ਲਈ ਦੁੱਖੀ ਹਨ। ਇੱਥੇ
ਤਾਂ ਅਲਪਕਾਲ ਦਾ ਸੁੱਖ ਹੈ, ਬੀਮਾਰ ਹੋਇਆ ਇਹ ਮਰਿਆ। ਮੌਤ ਤਾਂ ਮੁੱਖ ਖੋਲ ਕੇ ਖੜੀ ਹੈ। ਅਚਾਨਕ
ਹਾਰਟਫੇਲ ਹੋ ਜਾਂਦੇ ਹਨ। ਇੱਥੇ ਹੈ ਹੀ ਕਾਗ ਵਿਸ਼ਟਾ ਸਮਾਨ ਸੁੱਖ। ਉੱਥੇ ਤਾਂ ਤੁਹਾਨੂੰ ਅਥਾਹ ਸੁੱਖ
ਹੈ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ। ਨਾ ਗਰਮੀ,
ਨਾ ਠੰਡੀ ਹੋਵੇਗੀ, ਹਮੇਸ਼ਾ ਬਹਾਰੀ ਮੌਸਮ ਹੋਵੇਗਾ। ਤਤਵ ਵੀ ਆਰਡਰ ਵਿੱਚ ਰਹਿੰਦੇ ਹਨ। ਸ੍ਵਰਗ ਤਾਂ
ਸ੍ਵਰਗ ਹੀ ਹੈ, ਰਾਤ - ਦਿਨ ਦਾ ਫਰਕ ਹੈ। ਤੁਸੀਂ ਸ੍ਵਰਗ ਦੀ ਸਥਾਪਨਾ ਕਰਨ ਲਈ ਹੀ ਬਾਪ ਨੂੰ
ਬੁਲਾਉਂਦੇ ਹੋ, ਆਕੇ ਪਾਵਨ ਦੁਨੀਆਂ ਸਥਾਪਨ ਕਰੋ। ਸਾਨੂੰ ਪਾਵਨ ਬਣਾਓ।
ਤਾਂ ਹਰ ਇੱਕ ਚਿੱਤਰ ਤੇ ਸ਼ਿਵ ਭਗਵਾਨੁਵਾਚ ਲਿਖਿਆ ਹੋਇਆ ਹੋਵੇ। ਇਸ ਨਾਲ ਘੜੀ - ਘੜੀ ਸ਼ਿਵਬਾਬਾ ਯਾਦ
ਆਵੇਗਾ। ਗਿਆਨ ਵੀ ਦਿੰਦੇ ਰਹਿਣਗੇ। ਮਿਯੂਜ਼ਿਯਮ ਅਥਵਾ ਪ੍ਰਦਰਸ਼ਨੀ ਦੀ ਸਰਵਿਸ ਵਿੱਚ ਗਿਆਨ ਅਤੇ ਯੋਗ
ਦੋਨੋ ਇਕੱਠੇ ਚੱਲਦੇ ਹਨ। ਯਾਦ ਵਿੱਚ ਰਹਿਣ ਨਾਲ ਨਸ਼ਾ ਚੜ੍ਹੇਗਾ। ਤੁਸੀਂ ਪਾਵਨ ਬਣ ਸਾਰੇ ਵਿਸ਼ਵ ਨੂੰ
ਪਾਵਨ ਬਣਾਉਂਦੇ ਹੋ। ਜੱਦ ਤੁਸੀਂ ਪਾਵਨ ਬਣਦੇ ਹੋ ਤਾਂ ਜਰੂਰ ਸ੍ਰਿਸ਼ਟੀ ਵੀ ਪਾਵਨ ਚਾਹੀਦੀ ਹੈ।
ਪਿਛਾੜੀ ਵਿੱਚ ਕਿਆਮਤ ਦਾ ਸਮੇਂ ਹੋਣ ਦੇ ਕਾਰਨ ਸਭ ਦਾ ਹਿਸਾਬ - ਕਿਤਾਬ ਚੁਕਤੂ ਹੋ ਜਾਂਦਾ ਹੈ।
ਤੁਹਾਡੇ ਲਈ ਸਾਨੂੰ ਨਵੀਂ ਸ੍ਰਿਸ਼ਟੀ ਦਾ ਉਦਘਾਟਨ ਕਰਨਾ ਪੈਂਦਾ ਹੈ। ਫਿਰ ਸ਼ਾਖਾਵਾਂ ਖੋਲਦੇ ਰਹਿੰਦੇ
ਹਨ। ਪਵਿੱਤਰ ਬਣਾਉਣ ਦੇ ਲਈ ਨਵੀਂ ਦੁਨੀਆਂ ਸਤਿਯੁਗ ਦਾ ਫਾਊਂਡੇਸ਼ਨ ਤਾਂ ਬਾਪ ਬਗੈਰ ਕੋਈ ਕਰ ਨਾ ਸਕੇ।
ਤਾਂ ਇਵੇਂ ਬਾਪ ਨੂੰ ਯਾਦ ਵੀ ਕਰਨਾ ਚਾਹੀਦਾ ਹੈ। ਤੁਸੀਂ ਮਿਊਜ਼ੀਅਮ ਆਦਿ ਦਾ ਉਦਘਾਟਨ ਵੱਡੇ ਆਦਮੀਆਂ
ਤੋਂ ਕਰਾਉਂਦੇ ਹੋ ਤਾਂ ਆਵਾਜ਼ ਹੋਵੇਗੀ। ਮਨੁੱਖ ਸਮਝਣਗੇ ਇੱਥੇ ਇਹ ਵੀ ਆਉਂਦੇ ਹਨ। ਕੋਈ ਕਹਿੰਦੇ ਹਨ
ਤੁਸੀਂ ਲਿੱਖਕੇ ਦੋਵੋ, ਅਸੀਂ ਬੋਲਾਂਗੇ। ਉਹ ਵੀ ਰਾਂਗ ਹੋ ਗਿਆ। ਚੰਗੀ ਰੀਤੀ - ਸਮਝਕੇ ਬੋਲਣ ਔਰਲੀ,
ਤਾਂ ਬਹੁਤ ਚੰਗਾ ਹੈ। ਕੋਈ ਤਾਂ ਲਿੱਖਤ ਪੜ੍ਹਕੇ ਸੁਣਾਉਂਦੇ ਹਨ, ਜਿਸ ਨਾਲ ਐਕੁਰੇਟ ਹੋ। ਤੁਸੀਂ
ਬੱਚਿਆਂ ਨੂੰ ਤਾਂ ਔਰਲੀ ਸਮਝਾਉਣਾ ਹੈ। ਤੁਹਾਡੀ ਆਤਮਾ ਵਿੱਚ ਸਾਰੀ ਨਾਲੇਜ ਹੈ ਨਾ। ਫਿਰ ਤੁਸੀਂ ਹੋਰਾਂ
ਨੂੰ ਦਿੰਦੇ ਹੋ। ਪ੍ਰਜਾ ਵ੍ਰਿਧੀ ਨੂੰ ਪਾਉਂਦੀ ਰਹਿੰਦੀ ਹੈ । ਆਦਮਸ਼ੁਮਾਰੀ ਵੀ ਵੱਧਦੀ ਜਾਂਦੀ ਹੈ।
ਝਾੜ ਸਾਰਾ ਜੜਜੜੀਭੂਤ ਹੋ ਗਿਆ ਹੈ। ਜੋ ਆਪਣੇ ਧਰਮ ਵਾਲੇ ਹੋਣਗੇ ਉਹ ਨਿਕਲ ਆਉਣਗੇ। ਨੰਬਰਵਾਰ ਤਾਂ
ਹੈ ਨਾ। ਸਭ ਇੱਕਰਸ ਨਹੀਂ ਪੜ੍ਹ ਸਕਦੇ ਹਨ। ਕੋਈ 100 ਵਿੱਚੋਂ ਇੱਕ ਮਾਰਕ ਵੀ ਉਠਾਉਣ ਵਾਲੇ ਹਨ, ਥੋੜਾ
ਵੀ ਸੁਣ ਲਿਆ, ਇੱਕ ਮਾਰਕ ਮਿਲੀ ਤਾਂ ਸ੍ਵਰਗ ਵਿੱਚ ਆ ਜਾਣਗੇ। ਇਹ ਹੈ ਬੇਹੱਦ ਦੀ ਪੜ੍ਹਾਈ, ਜੋ
ਬੇਹੱਦ ਦਾ ਬਾਪ ਹੀ ਪੜ੍ਹਾਉਂਦੇ ਹਨ। ਜੋ ਇਸ ਧਰਮ ਦੇ ਹੋਣਗੇ ਉਹ ਨਿਕਲ ਆਉਣਗੇ। ਪਹਿਲੇ ਤਾਂ ਸਭ ਨੂੰ
ਮੁਕਤੀਧਾਮ ਆਪਣੇ ਘਰ ਜਾਣਾ ਹੈ ਫਿਰ ਨੰਬਰਵਾਰ ਆਉਂਦੇ ਰਹਿਣਗੇ। ਕੋਈ ਤਾਂ ਤ੍ਰੇਤਾ ਦੇ ਅੰਤ ਤੱਕ ਵੀ
ਆਉਣਗੇ। ਭਾਵੇਂ ਬ੍ਰਾਹਮਣ ਬਣਦੇ ਹਨ ਪਰ ਸਾਰੇ ਬ੍ਰਾਹਮਣ ਕੋਈ ਸਤਿਯੁਗ ਵਿੱਚ ਨਹੀਂ ਆਉਂਦੇ, ਤ੍ਰੇਤਾ
ਅੰਤ ਤੱਕ ਆਉਣਗੇ। ਇਹ ਸਮਝਣ ਦੀਆਂ ਗੱਲਾਂ ਹਨ। ਬਾਬਾ ਜਾਣਦੇ ਹਨ ਰਾਜਧਾਨੀ ਸਥਾਪਨ ਹੋ ਰਹੀ ਹੈ, ਸਭ
ਇੱਕਰਸ ਹੋ ਨਹੀਂ ਸਕਦੇ। ਰਜਾਈ ਵਿੱਚ ਤਾਂ ਸਭ ਵਰਾਇਟੀ ਚਾਹੀਦੀ ਹੈ। ਪ੍ਰਜਾ ਨੂੰ ਬਾਹਰ ਵਾਲਾ ਕਿਹਾ
ਜਾਂਦਾ ਹੈ। ਬਾਬਾ ਨੇ ਸਮਝਾਇਆ ਸੀ ਉੱਥੇ ਵਜ਼ੀਰ ਆਦਿ ਦੀ ਦਰਕਾਰ ਨਹੀਂ ਰਹਿੰਦੀ। ਉਨ੍ਹਾਂ ਨੂੰ
ਸ਼੍ਰੀਮਤ ਮਿਲੀ, ਜਿਸ ਨਾਲ ਇਹ ਬਣੇਂ। ਫਿਰ ਇਹ ਥੋੜੀ ਕੋਈ ਤੋਂ ਰਾਏ ਲੈਣਗੇ। ਵਜ਼ੀਰ ਆਦਿ ਕੁਝ ਨਹੀਂ
ਹੁੰਦੇ। ਫਿਰ ਜੱਦ ਪਤਿਤ ਹੁੰਦੇ ਹਨ ਤਾਂ ਇੱਕ ਵਜ਼ੀਰ, ਇੱਕ ਰਾਜਾ - ਰਾਣੀ ਹੁੰਦੇ ਹਨ। ਹੁਣ ਤਾਂ
ਕਿੰਨੇ ਵਜ਼ੀਰ ਹਨ। ਇੱਥੇ ਤਾਂ ਪੰਚਾਇਤੀ ਰਾਜ ਹੈ ਨਾ। ਇੱਕ ਦੀ ਮੱਤ ਨਾ ਮਿਲੇ ਦੂਜੇ ਨਾਲ। ਇੱਕ ਨਾਲ
ਦੋਸਤੀ ਰੱਖੋ, ਸਮਝਾਓ, ਕੰਮ ਕਰ ਦੇਣਗੇ। ਦੂਜਾ ਫਿਰ ਆਇਆ, ਉਨ੍ਹਾਂ ਨੂੰ ਖਿਆਲ ਵਿੱਚ ਨਾ ਆਇਆ ਤਾਂ
ਹੋਰ ਹੀ ਕੰਮ ਨੂੰ ਵਿਗਾੜ ਦੇਣਗੇ। ਇੱਕ ਦੀ ਬੁੱਧੀ ਨਾ ਮਿਲੇ ਦੂਜੇ ਨਾਲ। ਉੱਥੇ ਤਾਂ ਤੁਹਾਡੀ ਸਭ
ਕਾਮਨਾਵਾਂ ਪੂਰੀ ਹੋ ਜਾਂਦੀਆਂ ਹਨ। ਤੁਸੀਂ ਕਿੰਨਾ ਦੁੱਖ ਉਠਾਇਆ ਹੈ, ਇਸਦਾ ਨਾਮ ਹੀ ਹੈ ਦੁੱਖਧਾਮ।
ਭਗਤੀ ਮਾਰਗ ਵਿੱਚ ਕਿੰਨੇ ਧੱਕੇ ਖਾਦੇ ਹਨ। ਇਹ ਵੀ ਡਰਾਮਾ ਹੈ। ਜਦ ਦੁਖੀ ਹੋ ਜਾਂਦੇ ਹਨ ਤੱਦ ਬਾਪ
ਆਕੇ ਸੁੱਖ ਦਾ ਵਰਸਾ ਦਿੰਦੇ ਹਨ। ਬਾਪ ਨੇ ਤੁਹਾਡੀ ਬੁੱਧੀ ਕਿੰਨੀ ਖੋਲ ਦਿੱਤੀ ਹੈ। ਮਨੁੱਖ ਤਾਂ ਕਹਿ
ਦਿੰਦੇ ਹਨ ਸ਼ਾਹੂਕਾਰਾਂ ਦੇ ਲਈ ਸ੍ਵਰਗ ਹੈ, ਗਰੀਬ ਨਰਕ ਵਿੱਚ ਹਨ। ਤੁਸੀਂ ਪੂਰੀ ਤਰ੍ਹਾਂ ਜਾਣਦੇ ਹੋ
- ਸ੍ਵਰਗ ਕਿਸ ਨੂੰ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਥੋੜੀ ਕੋਈ ਰਹਿਮਦਿਲ ਕਹਿ ਬੁਲਾਉਣਗੇ। ਇੱਥੇ
ਬੁਲਾਉਂਦੇ ਹਨ - ਰਹਿਮ ਕਰੋ, ਲਿਬ੍ਰੇਟ ਕਰੋ। ਬਾਪ ਹੀ ਸਭ ਨੂੰ ਸ਼ਾਂਤੀਧਾਮ, ਸੁੱਖਧਾਮ ਲੈ ਜਾਂਦੇ ਹਨ।
ਅਗਿਆਨ ਕਾਲ ਵਿੱਚ ਤੁਸੀਂ ਕੁਝ ਨਹੀਂ ਜਾਣਦੇ ਸੀ। ਜੋ ਨੰਬਰਵਨ ਤਮੋਪ੍ਰਧਾਨ, ਉਹ ਹੀ ਫਿਰ ਨੰਬਰਵਨ
ਸਤੋਪ੍ਰਧਾਨ ਬਣਦੇ ਹਨ। ਇਹ ਆਪਣੀ ਵਡਿਆਈ ਨਹੀਂ ਕਰਦੇ ਹਨ। ਵਡਿਆਈ ਤਾਂ ਇੱਕ ਦੀ ਹੀ ਹੈ। ਲਕਸ਼ਮੀ -
ਨਾਰਾਇਣ ਨੂੰ ਵੀ ਇਵੇਂ ਬਣਾਉਣ ਵਾਲਾ ਤਾਂ ਉਹ ਹੈ ਨਾ। ਉੱਚ ਤੇ ਉੱਚ ਰੱਬ। ਉਹ ਬਣਾਉਂਦੇ ਵੀ ਉੱਚ ਹਨ।
ਬਾਬਾ ਜਾਣਦੇ ਹਨ, ਸਭ ਤੋਂ ਉੱਚ ਨਹੀਂ ਬਣਨਗੇ। ਫਿਰ ਵੀ ਪੁਰਸ਼ਾਰਥ ਕਰਨਾ ਪਵੇ। ਇੱਥੇ ਤੁਸੀਂ ਆਉਂਦੇ
ਹੀ ਹੋ ਨਰ ਤੋਂ ਨਾਰਾਇਣ ਬਣਨ। ਕਹਿੰਦੇ ਹਨ - ਬਾਬਾ, ਅਸੀਂ ਤਾਂ ਸ੍ਵਰਗ ਦੀ ਬਾਦਸ਼ਾਹੀ ਲਵਾਂਗੇ। ਅਸੀਂ
ਸੱਤ ਨਾਰਾਇਣ ਦੀ ਸੱਚੀ ਕਥਾ ਸੁਣਨ ਆਏ ਹਾਂ। ਬਾਬਾ ਕਹਿੰਦੇ ਹਨ - ਅੱਛਾ, ਤੇਰੇ ਮੂੰਹ ਵਿੱਚ ਗੁਲਾਬ,
ਮਿਹਨਤ ਕਰੋ। ਸਭ ਤਾਂ ਲਕਸ਼ਮੀ - ਨਾਰਾਇਣ ਨਹੀਂ ਬਣਨਗੇ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਰਜਾਈ
ਘਰਾਣੇ ਵਿੱਚ, ਪ੍ਰਜਾ ਘਰਾਣੇ ਵਿੱਚ ਚਾਹੀਦੇ ਤਾਂ ਬਹੁਤ ਨਾ। ਆਸ਼ਚਰਿਆਵਤ ਸੁੰਨਤੀ, ਕਥੰਤੀ, ਫਾਰਕਤੀ
ਦੇਵੰਤੀ… ਫਿਰ ਵਾਪਿਸ ਵੀ ਆ ਜਾਂਦੇ ਹਨ। ਜੋ ਬੱਚੇ ਆਪਣੀ ਕੁਝ ਨਾ ਕੁਝ ਉੱਨਤੀ ਕਰਦੇ ਹਨ ਤਾਂ ਚੜ੍ਹ
ਪੈਂਦੇ ਹਨ। ਸਰੈਂਡਰ ਹੁੰਦੇ ਹੀ ਹਨ ਗਰੀਬ। ਦੇਹ - ਸਹਿਤ ਹੋਰ ਕੋਈ ਵੀ ਯਾਦ ਨਾ ਰਹੇ, ਵੱਡੀ ਮੰਜ਼ਿਲ
ਹੈ। ਜੇ ਸੰਬੰਧ ਜੁਟਿਆ ਹੋਇਆ ਹੋਵੇਗਾ ਤਾਂ ਉਹ ਯਾਦ ਜਰੂਰ ਪਵੇਗਾ। ਬਾਪ ਨੂੰ ਕੀ ਯਾਦ ਪਵੇਗਾ? ਸਾਰਾ
ਦਿਨ ਬੇਹੱਦ ਵਿੱਚ ਹੀ ਬੁੱਧੀ ਰਹਿੰਦੀ ਹੈ। ਕਿੰਨੀ ਮਿਹਨਤ ਕਰਨੀ ਪੈਂਦੀ ਹੈ ਬਾਪ ਕਹਿੰਦੇ ਹਨ ਮੇਰੇ
ਬੱਚਿਆਂ ਵਿੱਚ ਵੀ ਉੱਤਮ, ਮਧਿਅਮ, ਕਨਿਸ਼ਟ ਹੈ। ਦੂਜੇ ਕੋਈ ਆਉਂਦੇ ਹਨ ਤਾਂ ਵੀ ਸਮਝਦੇ ਹਨ ਇਹ ਪਤਿਤ
ਦੁਨੀਆਂ ਦੇ ਹਨ। ਫਿਰ ਵੀ ਯੱਗ ਦੀ ਸਰਵਿਸ ਕਰਦੇ ਹਨ ਤਾਂ ਰਿਗਾਰ੍ਡ ਦੇਣਾ ਪੈਂਦਾ ਹੈ। ਬਾਪ
ਯੁਕਤੀਬਾਜ਼ ਤਾਂ ਹੈ ਨਾ। ਨਹੀਂ ਤਾਂ ਇਹ ਟਾਵਰ ਆਫ ਸਾਈਲੈਂਸ, ਹੋਲੀਏਸਟ ਆਫ ਹੋਲੀ ਟਾਵਰ ਹੈ, ਜਿੱਥੇ
ਹੋਲੀਏਸਟ ਆਫ ਹੋਲੀ ਬਾਪ ਸਾਰੇ ਵਿਸ਼ਵ ਨੂੰ ਬੈਠ ਹੋਲੀ ਬਣਾਉਂਦੇ ਹਨ। ਇੱਥੇ ਕੋਈ ਪਤਿਤ ਆ ਨਾ ਸਕੇ।
ਪਰ ਬਾਪ ਕਹਿੰਦੇ ਹਨ ਮੈ ਆਇਆ ਹੀ ਹਾਂ ਸਾਰਿਆਂ ਨੂੰ ਪਾਵਨ ਬਣਾਉਣ, ਇਸ ਖੇਡ ਵਿੱਚ ਮੇਰਾ ਵੀ ਪਾਰ੍ਟ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੇ ਚਾਰਟ
ਨੂੰ ਵੇਖਕੇ ਜਾਂਚ ਕਰਨੀ ਹੈ ਕਿ ਕਿੰਨੇ ਪੁੰਨ ਜਮਾ ਹੈ? ਆਤਮਾ ਸਤੋਪ੍ਰਧਾਨ ਕਿੰਨੀ ਬਣੀ ਹੈ? ਯਾਦ
ਵਿੱਚ ਰਹਿ ਕੇ ਸਭ ਹਿਸਾਬ - ਕਿਤਾਬ ਚੁਕਤੂ ਕਰਨੇ ਹੈ।
2. ਸਕਾਲਰਸ਼ਿਪ ਲੈਣ ਦੇ
ਲਈ ਸਰਵਿਸੇਬਲ ਬਣ ਬਹੁਤਿਆਂ ਦਾ ਕਲਿਆਣ ਕਰਨਾ ਹੈ। ਬਾਪ ਦਾ ਪਿਆਰਾ ਬਣਨਾ ਹੈ। ਟੀਚਰ ਬਣ ਬਹੁਤਿਆਂ
ਨੂੰ ਰਸਤਾ ਦੱਸਣਾ ਹੈ।
ਵਰਦਾਨ:-
ਆਪਣੇ ਫਰਿਸ਼ਤੇ ਸਵਰੂਪ ਦਵਾਰਾ ਸਰਵ ਨੂੰ ਵਰਸੇ ਦਾ ਅਧਿਕਾਰ ਦਵਾਉਣ ਵਾਲੇ ਆਕਰਸ਼ਣ ਮੂਰਤ ਭਵ
ਫਰਿਸ਼ਤੇ ਸਵਰੂਪ ਦੀ ਅਜਿਹੀ
ਚਮਕੀਲੀ ਡਰੈਸ ਧਾਰਨ ਕਰੋ ਜੋ ਦੂਰ - ਦੂਰ ਤੋਂ ਅਮਤਾਵਾਂ ਨੂੰ ਆਪਣੇ ਵਲ ਆਕਰਸ਼ਿਤ ਕਰੇ ਅਤੇ ਸਰਵ ਨੂੰ
ਭਿਖਾਰੀਪਨ ਤੋਂ ਛੁਡਾਕੇ ਵਰਸੇ ਦਾ ਅਧਿਕਾਰੀ ਬਣਾ ਦਵੇ, ਇਸਦੇ ਲਈ ਗਿਆਨ ਮੂਰਤ ਬਣ , ਯਾਦ ਮੂਰਤ ਅਤੇ
ਸਰਵ ਦਿਵਯ ਗੁਣ ਮੂਰਤ ਬਣ ਉੱਡਦੀ ਕਲਾ ਵਿੱਚ ਸਥਿਤ ਰਹਿਣ ਦਾ ਅਭਿਆਸ ਵਧਾਉਂਦੇ ਚੱਲੋ। ਤੁਹਾਡੀ ਉੱਡਦੀ
ਕਲਾ ਹੀ ਸਰਵ ਨੂੰ ਚੱਲਦੇ ਫਿਰਦੇ ਫਰਿਸ਼ਤਾ ਸੋ ਦੇਵਤਾ ਸਵਰੂਪ ਦਾ ਸਾਕਸ਼ਾਤਕਾਰ ਕਰਾਏਗੀ। ਇਹ ਹੀ
ਵਿਧਾਤਾ, ਵਰਦਾਤਾ ਪਨ ਦੀ ਸਟੇਜ ਹੈ।
ਸਲੋਗਨ:-
ਹੋਰਾਂ ਦੇ ਮਨ
ਦੇ ਭਾਵਾਂ ਨੂੰ ਜਾਨਣ ਦੇ ਲਈ ਸਦਾ ਮਨਮਨਾਭਵ ਦੀ ਸਥਿਤੀ ਵਿੱਚ ਸਥਿਤ ਰਹੋ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ
ਮਨਸਾ ਸ਼ਕਤੀ ਦਾ ਦਰਪਣ ਹੈ
- ਬੋਲ ਅਤੇ ਕਰਮ। ਭਾਵੇਂ ਅਗਿਆਨੀ ਆਤਮਾਵਾਂ, ਭਾਵੇਂ ਗਿਆਨੀ ਆਤਮਾਵਾਂ - ਦੋਵਾਂ ਦੇ ਸੰਬੰਧ -
ਸੰਪਰਕ ਵਿੱਚ ਬੋਲ ਅਤੇ ਸ਼ੁਭ -ਭਾਵਨਾ , ਸ਼ੁਭ ਕਾਮਨਾ ਵਾਲੇ ਹੋ। ਜਿਸਦੀ ਮਨਸਾ ਸ਼ਕਤੀਸ਼ਾਲੀ ਅਤੇ ਸ਼ੁਭ
ਹੋਵਗੀ ਉਸਦੀ ਵਾਚਾ ਅਤੇ ਕਰਮਣਾ ਖੁਦ ਹੀ ਸ਼ਕਤੀਸ਼ਾਲੀ ਸ਼ੁੱਧ ਹੋਵੇਗੀ, ਸ਼ੁਭ -ਭਾਵਨਾ ਵਾਲੀ ਹੋਵੇਗੀ।
ਮਨਸਾ ਸ਼ਕਤੀਸ਼ਾਲੀ ਮਤਲਬ ਯਾਦ ਦੀ ਸ਼ਕਤੀ ਸ਼੍ਰੇਸ਼ਠ ਹੋਵੇਗੀ, ਸ਼ਕਤੀਸ਼ਾਲੀ ਹੋਵੇਗੀ, ਸਹਿਯੋਗੀ ਹੋਣਗੇ।