16.02.25     Avyakt Bapdada     Punjabi Murli     02.02.2004    Om Shanti     Madhuban


" ਪੂਰਵਜ ਅਤੇ ਪੂਜੀਏ ਦੇ ਸਵਮਾਂਨ ਵਿਚ ਰਹਿ ਵਿਸ਼ਵ ਦੀ ਹਰ ਆਤਮਾ ਦੀ ਪਾਲਣਾ ਕਰੋ, ਦੁਆਵਾਂ ਦਵੋ ਅਤੇ ਦੁਆਵਾਂ ਲਵੋ"


ਅੱਜ ਚਾਰੋਂ ਪਾਸੇ ਦੇ ਸਰਵ ਸ੍ਰੇਸ਼ਠ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਦਾ ਬੱਚਾ ਪੂਰਵਜ ਵੀ ਹੈ ਅਤੇ ਪੂਜਯ ਵੀ ਹੈ ਇਸਲਈ ਇਸ ਕਲਪ ਵਰੀਕ੍ਸ਼ ਦੇ ਤੁਸੀਂ ਸਭ ਜੜ੍ਹ ਹੋ, ਤਨਾ ਵੀ ਹੋ। ਤਨਾ ਦਾ ਕੁਨੈਕਸ਼ਨ ਸਾਰੇ ਵਰੀਕ੍ਸ਼ ਦੇ ਟਾਲ ਟਾਲੀਆਂ ਨਾਲ, ਪੱਤਿਆਂ ਨਾਲ ਖੁਦ ਹੀ ਹੁੰਦਾ ਹੈ। ਤਾਂ ਸਭ ਆਪਣੇ ਨੂੰ ਅਜਿਹੀ ਸ਼੍ਰੇਸ਼ਠ ਆਤਮਾ ਸਾਰੇ ਵਰੀਕ੍ਸ਼ ਦੇ ਪੂਰਵਜ ਸਮਝਦੇ ਹੋ? ਜਿਵੇਂ ਬ੍ਰਹਮਾ ਨੂੰ ਗ੍ਰੇਟ -ਗ੍ਰੇਟ ਗ੍ਰੈੰਡ ਫ਼ਾਦਰ ਕਿਹਾ ਜਾਂਦਾ ਹੈ, ਉਹਨਾਂ ਦੇ ਸਾਥੀ ਤੁਸੀਂ ਵੀ ਮਾਸਟਰ ਗ੍ਰੈੰਡ ਫ਼ਾਦਰ ਹੋ। ਪੂਰਵਜ ਆਤਮਾਵਾਂ ਦਾ ਕਿੰਨਾ ਸਵਮਾਨ ਹੈ! ਉਸ ਨਸ਼ੇ ਵਿੱਚ ਰਹਿੰਦੇ ਹੋ? ਸਾਰੇ ਵਿਸ਼ਵ ਦੀਆਂ ਆਤਮਾਵਾਂ ਨਾਲ ਭਾਵੇਂ ਕਿਸੇ ਵੀ ਧਰਮ ਦੀ ਆਤਮਾਵਾਂ ਹਨ ਪਰ ਸਰਵ ਆਤਮਾਵਾਂ ਦ ਤੁਸੀਂ ਤਨੇ ਦੇ ਰੂਪ ਵਿੱਚ ਅਧਾਰਮੂਰਤ ਪੂਰਵਜ਼ ਹੋਣ ਦੇ ਕਾਰਨ ਪੂਜਯ ਵੀ ਹੋ। ਪੂਰਵਜ ਦਵਾਰਾ ਹਰ ਆਤਮਾ ਨੂੰ ਸਕਾਸ਼ ਖੁਦ ਹੀ ਮਿਲਦੀ ਰਹਿੰਦੀ ਹੈ। ਝਾੜ ਨੂੰ ਦੇਖੋ, ਤਨੇ ਦਵਾਰਾ, ਜੜ੍ਹ ਦਵਾਰਾ ਲਾਸ੍ਟ ਪੱਤੇ ਨੂੰ ਵੀ ਸਕਾਸ਼ ਮਿਲਦੀ ਰਹਿੰਦੀ ਹੈ। ਪੂਰਵਜ ਦਾ ਕੰਮ ਕੀ ਹੁੰਦਾ ਹੈ? ਪੂਰਵਜ ਦਾ ਕੰਮ ਹੈ ਸਰਵ ਦੀ ਪਾਲਣਾ ਕਰਨਾ। ਲੌਕਿਕ ਵਿੱਚ ਵੀ ਦੇਖੋ ਪੂਰਵਜਾਂ ਦਵਾਰਾ ਹੀ ਭਾਵੇਂ ਸ਼ਰੀਰਿਕ ਸ਼ਕਤੀ ਦੀ ਪਾਲਣਾ, ਸਥੂਲ ਭੌਜਨ ਦਵਾਰਾ ਸ਼ਕਤੀ ਭਰਨ ਦੀ ਪਾਲਣਾ ਹੁੰਦੀ ਹੈ। ਤਾਂ ਤੁਸੀਂ ਪੂਰਵਜ ਆਤਮਾਵਾਂ ਨੂੰ ਬਾਪ ਦਵਾਰਾ ਮਿਲੀਆਂ ਹੋਈਆਂ ਸ਼ਕਤੀਆਂ ਨਾਲ ਸਰਵ ਆਤਮਾਵਾਂ ਦੀ ਪਾਲਣਾ ਕਰਨਾ ਹੈ।

ਅੱਜ ਦੇ ਸਮੇਂ ਅਨੁਸਾਰ ਸਰਵ ਆਤਮਾਵਾਂ ਨੂੰ ਸ਼ਕਤੀਆਂ ਦਵਾਰਾ ਪਾਲਣਾ ਦੀ ਜਰੂਰਤ ਹੈ। ਜਾਣਦੇ ਹੋ ਅੱਜਕਲ ਆਤਮਾਵਾਂ ਵਿੱਚ ਅਸ਼ਾਂਤੀ ਅਤੇ ਦੁੱਖ ਦੀ ਲਹਿਰ ਛਾਈ ਹੋਈ ਹੈ। ਤਾਂ ਤੁਸੀਂ ਪੂਰਵਜ ਅਤੇ ਪੂਜਯ ਆਤਮਾਵਾਂ ਨੂੰ ਆਪਣੇ ਵੰਸ਼ਾਵਲੀ ਦੇ ਉੱਪਰ ਰਹਿਮ ਆਉਂਦਾ ਹੈ? ਜਿਵੇਂ ਜਦੋਂ ਕੋਈ ਵਿਸ਼ੇਸ਼ ਅਸ਼ਾਂਤੀ ਦਾ ਵਾਯੂਮੰਡਲ ਹੁੰਦਾ ਹੈ ਤਾਂ ਵਿਸ਼ੇਸ਼ ਰੂਪ ਨਾਲ ਮਿਲਟਰੀ ਜਾਂ ਪੁਲਿਸ ਅਲਰਟ ਹੋ ਜਾਂਦੀ ਹੈ। ਇਵੇਂ ਹੀ ਅੱਜਕਲ ਦੇ ਵਾਤਾਵਰਣ ਵਿੱਚ ਤੁਸੀਂ ਪੂਰਵਜ ਵੀ ਵਿਸ਼ੇਸ਼ ਸੇਵਾ ਦੇ ਅਰਥ ਖੁਦ ਨੂੰ ਨਿਮਿਤ ਸਮਝਦੇ ਹੋ! ਸਾਰੇ ਵਿਸ਼ਵ ਦੀਆਂ ਆਤਮਾਵਾਂ ਦੇ ਨਿਮਿਤ ਹਾਂ, ਇਹ ਸਮ੍ਰਿਤੀ ਰਹਿੰਦੀ ਹੈ? ਸਾਰੇ ਵਿਸ਼ਵ ਦੀਆਂ ਆਤਮਾਵਾਂ ਨੂੰ ਅੱਜ ਤੁਹਾਡੇ ਸਕਾਸ਼ ਦੀ ਜਰੂਰਤ ਹੈ। ਇਵੇਂ ਬੇਹੱਦ ਦੇ ਵਿਸ਼ਵ ਦੀ ਪੂਰਵਜ ਆਤਮਾ ਆਪਣੇ ਨੂੰ ਅਨੁਭਵ ਕਰਦੇ ਹੋ? ਵਿਸ਼ਵ ਦੀ ਸੇਵਾ ਯਾਦ ਆਉਂਦੀ ਹੈ ਜਾਂ ਆਪਣੇ ਸੈਂਟਰਸ ਦੀ ਸੇਵਾ ਯਾਦ ਆਉਂਦੀ ਹੈ? ਅੱਜ ਆਤਮਾਵਾਂ ਤੁਸੀਂ ਪੂਜਯ ਦੇਵ ਆਤਮਾਵਾਂ ਨੂੰ ਪੁਕਾਰ ਰਹੀਆਂ ਹਨ। ਹਰ ਇੱਕ ਨੂੰ ਆਪਣੇ -ਆਪਣੇ ਵੱਖ - ਵੱਖ ਦੇਵੀਆਂ ਅਤੇ ਦੇਵਤਿਆਂ ਨੂੰ ਪੁਕਾਰ ਰਹੇ ਹਨ - ਆਓ, ਸ਼ਮਾ ਕਰੋ, ਕਿਰਪਾ ਕਰੋ। ਤਾਂ ਭਗਤਾਂ ਦਾ ਆਵਾਜ਼ ਸੁਣਨ ਆਉਂਦਾ ਹੈ? ਆਉਦਾ ਹੈ ਸੁਣਨਾ ਜਾਂ ਨਹੀਂ? ਕਿਸ ਵੀ ਧਰਮ ਦੀਆਂ ਆਤਮਾਵਾਂ ਹਨ, ਜਦੋਂ ਉਨ੍ਹਾਂ ਨੂੰ ਮਿਲਦੇ ਹੋ ਤਾਂ ਆਪਣੇ ਨੂੰ ਪੂਰਵਜ ਆਤਮਾ ਸਮਝ ਕੇ ਮਿਲਦੇ ਹੋ? ਇਵੇਂ ਅਨੁਭਵ ਹੁੰਦਾ ਹੈ ਕਿ ਇਹ ਵੀ ਸਾਡੀਆਂ ਪੂਰਵਜਾਂ ਦੀਆਂ ਹੀ ਟਾਲ - ਟਾਲੀਆਂ ਹਨ! ਇਨ੍ਹਾਂ ਨੂੰ ਵੀ ਸਾਕਾਸ਼ ਦੇਣ ਵਾਲੇ ਤੁਸੀਂ ਪੂਰਵਜ ਹੋ। ਆਪਣੇ ਕਲਪ ਬ੍ਰਿਖ ਦਾ ਚਿੱਤਰ ਸਾਮ੍ਹਣੇ ਲਿਆਵੋ, ਆਪਣੇ ਨੂੰ ਵੇਖੋ ਸਾਡਾ ਸਥਾਨ ਕਿੱਥੇ ਹੈ! ਜੜ ਵਿਚ ਵੀ ਤੁਸੀਂ ਹੋ, ਤਨਾ ਵੀ ਤੁਸੀ ਹੋ। ਨਾਲ ਹੀ ਪਰਮਧਾਮ ਵਿਚ ਵੀ ਵੇਖੋ ਤੁਸੀ ਪੂਰਵਜ ਆਤਮਾਵਾਂ ਦੀ ਜਗ੍ਹਾ ਬਾਪ ਦੇ ਨਾਲ ਨੇੜੇ ਹੈ। ਜਾਣਦੇ ਹੋ ਨਾ! ਇਸੇ ਨਸ਼ੇ ਵਿਚ ਕਿਸੇ ਵੀ ਆਤਮਾ ਨੂੰ ਮਿਲਦੇ ਹੋ ਤਾਂ ਹਰ ਧਰਮ ਦੀ ਆਤਮਾ ਤੁਹਾਨੂੰ ਇਹ ਸਾਡੇ ਹਨ, ਆਪਣੇ ਹਨ, ਉਸ ਦ੍ਰਿਸ਼ਟੀ ਨਾਲ ਵੇਖਦੇ ਹਨ। ਜੇਕਰ ਉਸ ਪੂਰਵਜ ਦੇ ਨਸ਼ੇ ਨਾਲ, ਸਮ੍ਰਿਤੀ ਨਾਲ, ਵ੍ਰਿਤੀ ਨਾਲ, ਦ੍ਰਿਸ਼ਟੀ ਨਾਲ ਮਿਲਦੇ ਹੋ, ਤਾਂ ਉਨ੍ਹਾਂ ਨੂੰ ਵੀ ਆਪਣੇਪਣ ਦਾ ਆਭਾਸ ਹੁੰਦਾ ਹੈ ਕਿਉਂਕਿ ਤੁਸੀ ਸਰਵ ਦੇ ਪੂਰਵਜ ਹੋ, ਸਭ ਦੇ ਹੋ। ਅਜਿਹੀ ਸਮ੍ਰਿਤੀ ਨਾਲ ਸੇਵਾ ਕਰਨ ਤੇ ਹਰ ਆਤਮਾ ਅਨੁਭਵ ਕਰੇਗੀ ਕਿ ਇਹ ਸਾਡੇ ਹੈ ਪੂਰਵਜ ਜਾਂ ਇਸ਼ਟ ਫਿਰ ਤੋਂ ਸਾਨੂੰ ਮਿਲ ਗਏ। ਫਿਰ ਪੂਜੀਏ ਵੀ ਦੇਖੋ ਕਿੰਨੀ ਵੱਡੀ ਪੂਜਾ ਹੈ। ਕੋਈ ਵੀ ਧਰਮਾਤਮਾ, ਮਹਾਤਮਾ ਦੀ ਅਜਿਹੀ ਤੁਸੀ ਦੇਵੀ - ਦੇਵਤਾਵਾਂ ਦੇ ਸਮਾਨ ਵਿਧੀ ਪੂਰਵਕ ਪੂਜਾ ਨਹੀ ਹੁੰਦੀ। ਪੂਜੀਏ ਬਣਦੇ ਹਨ ਪਰ ਤੁਹਾਡੇ ਵਰਗੀ ਵਿਧੀ ਪੂਰਵਕ ਪੂਜਾ ਨਹੀ ਹੁੰਦੀ। ਗਾਇਨ ਵੀ ਦੇਖੋ ਕਿੰਨਾ ਵਿਧੀ ਪੂਰਵਕ ਕੀਰਤਨ ਕਰਦੇ ਹਨ, ਆਰਤੀ ਕਰਦੇ ਹਨ। ਅਜਿਹੇ ਪੂਰਵਜ ਤੁਸੀਂ ਪੂਜਯ ਹੀ ਬਣਦੇ ਹੋ। ਤਾਂ ਆਪਣੇ ਨੂੰ ਇਵੇਂ ਸਮਝਦੇ ਹੋ? ਅਜਿਹਾ ਨਸ਼ਾ ਹੈ? ਹੈ ਨਸ਼ਾ? ਜੋ ਸਮਝਦੇ ਹਨ ਅਸੀਂ ਪੂਰਵਜ ਆਤਮਾਵਾਂ ਹਾਂ, ਇਹ ਨਸ਼ਾ ਰਹਿੰਦਾ ਹੈ, ਇਹ ਸਮ੍ਰਿਤੀ ਰਹਿੰਦੀ ਹੈ ਉਹ ਹੱਥ ਉਠਾਓ। ਰਹਿੰਦੀ ਹੈ? ਅੱਛਾ! ਰਹਿੰਦੀ ਹੈ ਉਹ ਤਾਂ ਹੱਥ ਉਠਾਇਆ? ਬਹੁਤ ਚੰਗਾ। ਹੁਣ ਦੂਜਾ ਪ੍ਰਸ਼ਨ ਕਿਹੜਾ ਹੁੰਦਾ ਹੈ? ਸਦਾ ਰਹਿੰਦਾ ਹੈ?

ਬਾਪਦਾਦਾ ਸਾਰੇ ਬੱਚਿਆਂ ਨੂੰ ਹਰ ਪ੍ਰਾਪਤੀ ਵਿੱਚ ਅਵਿਨਾਸ਼ੀ ਦੇਖਣਾ ਚਾਹੁੰਦੇ ਹਨ। ਕਦੇ ਕਦੇ ਨਹੀਂ, ਕਿਉਂ। ਜਵਾਬ ਬਹੁਤ ਚਤੁਰਾਈ ਨਾਲ ਦਿੰਦੇ ਹਨ, ਕੀ ਕਹਿੰਦੇ ਹਨ? ਰਹਿੰਦੇ ਤੇ ਹਾਂ। .., ਚੰਗਾ ਰਹਿੰਦੇ ਹੋ। ਫੇਰ ਹੋਲੀ ਜਿਹੀ ਕਹਿੰਦੇ ਹਨ ਥੋੜ੍ਹਾ ਕਦੇ -ਕਦੇ ਹੋ ਜਾਂਦਾ ਹੈ। ਦੇਖੋ ਬਾਪ ਵੀ ਅਵਿਨਾਸ਼ੀ, ਤੁਸੀਂ ਆਤਮਾਵਾਂ ਵੀ ਅਵਿਨਾਸ਼ੀ ਹੋ ਨਾ! ਪ੍ਰਾਪਤੀਆਂ ਵੀ ਅਵਿਨਾਸ਼ੀ, ਗਿਆਨ ਅਵਿਨਾਸ਼ੀ ਦਵਾਰਾ ਅਵਿਨਾਸ਼ੀ ਗਿਆਨ ਹੈ। ਤਾਂ ਧਾਰਨਾ ਵੀ ਕੀ ਹੋਣੀ ਚਾਹੀਦੀ ਹੈ? ਅਵਿਨਾਸ਼ੀ ਹੋਣੀ ਚਾਹੀਦੀ ਹੈ ਜਾਂ ਕਦੇ ਕਦੇ?

ਬਾਪਦਾਦਾ ਹੁਣ ਸਾਰੇ ਬੱਚਿਆਂ ਨੂੰ ਸਮੇਂ ਦੇ ਸਰਕਮਸਟਾਨਸ਼ ਅਨੁਸਾਰ ਬੇਹੱਦ ਦੀ ਸੇਵਾ ਵਿੱਚ ਸਦਾ ਬਿਜ਼ੀ ਦੇਖਣਾ ਚਾਹੁੰਦੇ ਹਨ। ਕਿਉਂਕਿ ਸੇਵਾ ਵਿੱਚ ਬਿਜ਼ੀ ਰਹਿਣ ਦੇ ਕਾਰਨ ਕਈ ਤਰ੍ਹਾਂ ਦੀ ਹਲਚਲ ਤੋਂ ਬਚ ਜਾਂਦੇ ਹਨ। ਪਰ ਜਦੋਂ ਵੀ ਸੇਵਾ ਕਰਦੇ ਹੋ, ਪਲੈਨ ਬਣਾਉਂਦੇ ਹੋ ਅਤੇ ਪਲੈਨ ਅਨੁਸਾਰ ਪ੍ਰੈਕਟੀਕਲ ਵਿੱਚ ਵੀ ਆਉਂਦੇ ਹੋ, ਸਫ਼ਲਤਾ ਵੀ ਪ੍ਰਾਪਤ ਕਰਦੇ ਹੋ। ਪਰ ਬਾਪਦਾਦਾ ਚਾਹੁੰਦੇ ਹਨ ਕਿ ਇੱਕ ਸਮੇਂ ਤੇ ਤਿੰਨੋਂ ਸੇਵਾਵਾਂ ਇਕੱਠੀਆਂ ਹੋਣ ਸਿਰਫ਼ ਵਾਚਾ ਨਹੀਂ ਹੋਵੇ, ਮਨਸਾ ਵੀ ਹੋਵੇ, ਫੇਰ ਵਾਚਾ ਵੀ ਹੋਵੇ ਅਤੇ ਕਰਮਣਾ ਮਤਲਬ ਸੰਬੰਧ ਸੰਪਰਕ ਵਿੱਚ ਆਉਂਦੇ ਹੋਏ ਵੀ ਸੇਵਾ ਹੋਵੇ। ਸੇਵਾ ਦਾ ਭਾਵ ਸੇਵਾ ਦੀ ਭਾਵਨਾ ਹੋਵੇ। ਇਸ ਸਮੇਂ ਵਾਚਾ ਦੇ ਸੇਵਾ ਦੀ ਪਰਸੈਂਟੇਜ ਜ਼ਿਆਦਾ ਹੈ, ਮਨਸਾ ਹੈ ਪਰ ਵਾਚਾ ਦੀ ਪਰਸੈਂਟੇਜ ਜਿਆਦਾ ਹੈ। ਇੱਕ ਹੀ ਸਮੇਂ ਤੇ ਤਿੰਨੋ ਸੇਵਾਵਾਂ ਨਾਲ -ਨਾਲ ਹੋਣ ਦੇ ਨਾਲ ਸੇਵਾ ਵਿੱਚ ਸਫ਼ਲਤਾ ਹੋਰ ਜ਼ਿਆਦਾ ਹੋਵੇਗੀ।

ਬਾਪਦਾਦਾ ਨੇ ਸਮਾਚਾਰ ਸੁਣਿਆ ਹੈ ਕਿ ਇਸ ਗਰੁੱਪ ਵਿੱਚ ਵੀ ਵੱਖ -ਵੱਖ ਵਰਗ ਵਾਲੇ ਆਏ ਹੋਏ ਹਨ। ਅਤੇ ਸੇਵਾ ਦੇ ਪਲੈਨ ਚੰਗੇ ਬਣਾ ਰਹੇ ਹਨ। ਚੰਗਾ ਕਰ ਰਹੇ ਹਨ, ਪਰ ਤਿੰਨੋ ਸੇਵਾਵਾਂ ਇਕੱਠੀਆਂ ਹੋਣ ਦੇ ਨਾਲ ਸੇਵਾ ਦੀ ਸਪੀਡ ਹੋਰ ਵਾਧੇ ਨੂੰ ਪ੍ਰਾਪਤ ਹੋਵੇਗੀ। ਸਾਰੇ ਚਾਰੋਂ ਪਾਸੇ ਤੋਂ ਬੱਚੇ ਪਹੁੰਚ ਗਏ ਹਨ, ਇਹ ਦੇਖ ਬਾਪਦਾਦਾ ਨੂੰ ਵੀ ਖੁਸ਼ੀ ਹੁੰਦੀ ਹੈ। ਨਵੇਂ -ਨਵੇਂ ਬੱਚੇ ਉਮੰਗ -ਉਤਸ਼ਾਹ ਨਾਲ ਪਹੁੰਚ ਜਾਂਦੇ ਹਨ।

ਹੁਣ ਬਾਪਦਾਦਾ ਸਾਰੇ ਬੱਚਿਆਂ ਨੂੰ ਸਦਾ ਨਿਰਵਿਘਨ ਸਵਰੂਪ ਵਿੱਚ ਦੇਖਣਾ ਚਾਹੁੰਦੇ ਹਨ, ਕਿਉਂ? ਜਦੋਂ ਤੁਸੀਂ ਨਿਮਿਤ ਬਣੇ ਹੋਏ ਨਿਰਵਿਘਨ ਸਥਿਤੀ ਵਿੱਚ ਸਥਿਤ ਰਹੋ ਤਾਂ ਵਿਸ਼ਵ ਦੀਆਂ ਆਤਮਾਵਾਂ ਨੂੰ ਸਰਵ ਸਮੱਸਿਆਵਾਂ ਤੋਂ ਨਿਰਵਿਘਨ ਬਣਾ ਸਕੋ। ਇਸ ਦੇ ਲਈ ਵਿਸ਼ੇਸ਼ ਦੋ ਗੱਲਾਂ ਤੇ ਅੰਡਰਲਾਇਨ ਕਰੋ। ਕਰਦੇ ਵੀ ਹੋ ਪਰ ਹੋਰ ਅੰਡਰਲਾਇਨ ਕਰੋ। ਇੱਕ ਤਾਂ ਹਰ ਇੱਕ ਆਤਮਾ ਨੂੰ ਆਪਣੀ ਆਤਮਿਕ ਦ੍ਰਿਸ਼ਟੀ ਨਾਲ ਵੇਖੋ। ਆਤਮਾ ਦੇ ਓਰਿਜਨਲ ਸੰਸਕਾਰ ਦੇ ਸਵਰੂਪ ਵਿੱਚ ਦੇਖੋ। ਭਾਵੇਂ ਕਿਵੇਂ ਦੇ ਵੀ ਸੰਸਕਾਰ ਵਾਲੀ ਆਤਮਾ ਹੈ ਪਰ ਤੁਹਾਡੀ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ, ਪਰਿਵਰਤਨ ਦੀ ਸ਼੍ਰੇਸ਼ਠ ਭਾਵਨਾ, ਉਹਨਾਂ ਦੇ ਸੰਸਕਾਰ ਨੂੰ ਥੋੜ੍ਹੇ ਸਮੇਂ ਦੇ ਲਈ ਬਦਲ ਸਕਦੀ ਹੈ। ਆਤਮਿਕ ਭਾਵ ਇਮਰਜ਼ ਕਰੋ । ਜਿਵੇਂ ਸ਼ੁਰੂ -ਸ਼ੁਰੂ ਵਿੱਚ ਦੇਖਿਆ ਤਾਂ ਸੰਗਠਨ ਵਿੱਚ ਰਹਿੰਦੇ ਆਤਮਿਕ ਦ੍ਰਿਸ਼ਟੀ, ਆਤਮਿਕ ਵ੍ਰਿਤੀ, ਆਤਮਾ ਆਤਮਾ ਨਾਲ ਮਿਲ ਰਹੀ ਹੈ, ਗੱਲ ਕਰ ਰਹੀ ਹੈ, ਇਸ ਦ੍ਰਿਸ਼ਟੀ ਨਾਲ ਫਾਉਂਡੇਂਸ਼ਨ ਕਿੰਨਾ ਪੱਕਾ ਹੋ ਗਿਆ। ਹੁਣ ਸੇਵਾ ਦੇ ਵਿਸਤਾਰ ਵਿੱਚ, ਸੇਵਾ ਦੇ ਵਿਸਤਾਰ ਦੇ ਸੰਬੰਧ ਵਿੱਚ, ਆਤਮਿਕ ਭਾਵ ਨਾਲ ਚਲਣਾ, ਬੋਲਣਾ, ਸੰਪਰਕ ਵਿੱਚ ਆਉਣਾ ਮਰਜ਼ ਹੋ ਗਿਆ ਹੈ। ਖ਼ਤਮ ਨਹੀਂ ਹੋਇਆ ਹੈ ਪਰ ਮਰਜ਼ ਹੋ ਗਿਆ ਹੈ। ਆਤਮਿਕ ਸਵਮਾਨ, ਆਤਮਾ ਨੂੰ ਸਹਿਜ ਸਫ਼ਲਤਾ ਦਿਵਾਉਂਦਾ ਹੈ। ਕਿਉਂਕਿ ਤੁਸੀਂ ਸਾਰੇ ਕੌਣ ਆਕੇ ਇਕੱਠੇ ਹੋਏ ਹੋ? ਉਹ ਹੀ ਕਲਪ ਪਹਿਲੇ ਵਾਲੇ ਦੇਵ ਆਤਮਾਵਾਂ, ਬ੍ਰਾਹਮਣ ਆਤਮਾਵਾਂ ਇਕੱਠੇ ਹੋਏ ਹੋ। ਬ੍ਰਾਹਮਣ ਆਤਮਾ ਦੇ ਰੂਪ ਵਿੱਚ ਵੀ ਸਾਰੀਆਂ ਸ੍ਰੇਸ਼ਠ ਆਤਮਾਵਾਂ ਹੋ, ਦੇਵ ਆਤਮਾਵਾਂ ਦੇ ਹਿਸਾਬ ਨਾਲ ਵੀ ਸ਼੍ਰੇਸ਼ਠ ਆਤਮਾਵਾਂ ਹੋ। ਉਸੀ ਸਵਰੂਪ ਨਾਲ ਸੰਬੰਧ ਸੰਪਰਕ ਵਿੱਚ ਆਓ। ਹਰ ਸਮੇਂ ਚੈਕ ਕਰੋ - ਮੁਝ ਦੇਵ ਆਤਮਾ, ਬ੍ਰਾਹਮਣ ਆਤਮਾ ਦਾ ਸ਼੍ਰੇਸ਼ਠ ਕਰਤਵ, ਸ਼੍ਰੇਸ਼ਠ ਸੇਵਾ ਕੀ ਹੈ? "ਦੁਆਵਾਂ ਦੇਣਾ ਅਤੇ ਦੁਆਵਾਂ ਲੈਣਾ।" ਤੁਹਾਡੇ ਜੜ੍ਹ ਚਿੱਤਰ ਕੀ ਸੇਵਾ ਕਰਦੇ ਹਨ? ਕਿਵੇਂ ਦੀ ਵੀ ਆਤਮਾ ਹੋਵੇ ਪਰ ਦੁਆਵਾਂ ਲੈਣ ਜਾਂਦੇ, ਦੁਆਵਾਂ ਲੈਕੇ ਆਉਂਦੇ। ਹੋਰ ਕੋਈ ਵੀ ਜੇਕਰ ਪੁਰਸ਼ਾਰਥ ਵਿੱਚ ਮਿਹਨਤ ਸਮਝਦੇ ਹਨ ਤਾਂ ਸਭਤੋਂ ਸਹਿਜ ਪੁਰਸ਼ਾਰਥ ਹੈ, ਸਾਰਾ ਦਿਨ ਦ੍ਰਿਸ਼ਟੀ, ਵ੍ਰਿਤੀ, ਬੋਲ, ਭਾਵਨਾ ਸਭ ਤੋਂ ਦੁਆਵਾਂ ਦਵੋ, ਦੁਆਵਾਂ ਲਵੋ। ਤੁਹਾਡਾ ਟਾਈਟਲ ਹੈ, ਵਰਦਾਨ ਹੀ ਹੈ ਮਹਾਦਾਨੀ, ਸੇਵਾ ਕਰਦੇ, ਕੰਮ ਵਿੱਚ ਸੰਬੰਧ -ਸੰਪਰਕ ਵਿੱਚ ਆਉਂਦੇ ਸਿਰਫ਼ ਇਹ ਹੀ ਕੰਮ ਕਰੋ – ਦੁਆਵਾਂ ਦਵੋ ਅਤੇ ਦੁਆਵਾਂ ਲਵੋ। ਇਹ ਮੁਸ਼ਕਿਲ ਹੈ ਕੀ? ਕਿ ਸਹਿਜ ਹੈ? ਜੋ ਸਮਝਦੇ ਹਨ ਸਹਿਜ ਹੈ, ਉਹ ਹੱਥ ਉਠਾਓ। ਕੋਈ ਤੁਹਾਡੀ ਓਪੋਜਿਸ਼ਨ ਕਰੇ ਤਾਂ? ਤਾਂ ਵੀ ਦੁਆਵਾਂ ਦਵੋਗੇ? ਦਵੋਗੇ? ਏਨੀਆਂ ਦੁਆਵਾਂ ਦਾ ਸਟਾਕ ਹੈ ਤੁਹਾਡੇ ਕੋਲ? ਓਪੋਜਿਸ਼ਨ ਤਾਂ ਹੋਵੇਗੀ ਕਿਉਂਕਿ ਓਪੋਜਿਸ਼ਨ ਹੀ ਪੋਜ਼ੀਸ਼ਨ ਤੱਕ ਪਹੁੰਚਾਉਦੀ ਹੈ। ਦੇਖੋ, ਸਭ ਤੋਂ ਜ਼ਿਆਦਾ ਓਪੋਜਿਸ਼ਨ ਬ੍ਰਹਮਾ ਬਾਪ ਦੀ ਹੋਈ। ਹੋਈ ਨਾ? ਹੋਰ ਪੋਜੀਸ਼ਨ ਕਿਸਨੇ ਨੰਬਰਵਨ ਪਾਈ। ਬ੍ਰਹਮਾ ਨੇ ਪਾਈ ਨਾ! ਕੁਝ ਵੀ ਹੋਏ ਪਰ ਮੈਂ ਬ੍ਰਹਮਾ ਬਾਪ ਸਮਾਨ ਦੁਆਵਾਂ ਦੇਣੀਆਂ ਹਨ। ਕੀ ਬ੍ਰਹਮਾ ਬਾਪ ਦੇ ਅੱਗੇ ਵਿਅਰਥ ਬੋਲਣ, ਵਿਅਰਥ ਕਰਨ ਵਾਲੇ ਨਹੀਂ ਸਨ? ਪਰ ਬ੍ਰਹਮਾ ਬਾਪ ਨੇ ਦੁਆਵਾਂ ਦਿੱਤੀਆਂ, ਦੁਆਵਾਂ ਲਿਤੀਆ, ਸਮਾਉਣ ਦੀ ਸ਼ਕਤੀ ਰੱਖੀ। ਬੱਚਾ ਹੈ, ਬਦਲ ਜਾਏਗਾ। ਇਵੇਂ ਹੀ ਤੁਸੀਂ ਵੀ ਇਹ ਹੀ ਵ੍ਰਿਤੀ ਦ੍ਰਿਸ਼ਟੀ ਰੱਖੋ - ਇਹ ਕਲਪ ਪਹਿਲੇ ਵਾਲੇ ਸਾਡੇ ਹੀ ਪਰਿਵਾਰ ਦੇ, ਬ੍ਰਾਹਮਣ ਪਰਿਵਾਰ ਦੇ ਹਨ। ਮੈਨੂੰ ਬਦਲ ਕੇ ਇਸ ਨੂੰ ਵੀ ਬਦਲਣਾ ਹੈ। ਇਹ ਬਦਲੇ ਤਾਂ ਮੈਂ ਬਦਲਾਂ, ਨਹੀਂ। ਮੈ ਬਦਲਕੇ ਬਦਲਣਾ ਹੈ, ਮੇਰੀ ਜਿੰਮੇਵਾਰੀ ਹੈ। ਉਦੋਂ ਦੁਆਵਾਂ ਨਿਕਲਣਗੀਆਂ ਅਤੇ ਦੁਆਵਾਂ ਮਿਲਣਗੀਆਂ।

ਹੁਣ ਸਮੇਂ ਜਲਦੀ ਤੋਂ ਪਰਿਵਰਤਨ ਦੇ ਵਲ ਜਾ ਰਿਹਾ ਹੈ। ਅਤਿ ਵਿੱਚ ਜਾ ਰਿਹਾ ਹੈ ਪਰ ਸਮੇਂ ਪਰਿਵਰਤਨ ਦੇ ਪਹਿਲੇ ਤੁਸੀਂ ਵਿਸ਼ਵ ਪਰਿਵਰਤਕ ਸ਼੍ਰੇਸ਼ਠ ਆਤਮਾਵਾਂ ਖੁਦ ਪ੍ਰੀਵਰਤਨ ਦਵਾਰਾ ਸਰਵ ਦੇ ਪਰਿਵਰਤਨ ਦੇ ਅਧਾਰਮੂਰਤ ਬਣੋ। ਤੁਸੀਂ ਵੀ ਵਿਸ਼ਵ ਦੇ ਅਧਾਰਮੂਰਤ, ਉਧਾਰਮੂਰਤ ਹੋ। ਹਰ ਇੱਕ ਆਤਮਾ ਲਕਸ਼ ਰੱਖੋ - ਮੈ ਨਿਮਿਤ ਬਣਨਾ ਹੈ। ਸਿਰਫ਼ ਤਿੰਨ ਗੱਲਾਂ ਦਾ ਆਪਣੇ ਵਿੱਚ ਸੰਕਲਪ ਮਾਤਰ ਵੀ ਨਾ ਹੋਵੇ। ਇਹ ਪਰਿਵਰਤਨ ਕਰੋ। ਇੱਕ - ਪਰਚਿੰਤਨ। ਦੂਸਰਾ - ਪ੍ਰਦਰਸ਼ਨ। ਸਵਦ੍ਰਸ਼ਨ ਦੀ ਬਜਾਏ ਪ੍ਰਦਰਸ਼ਨ ਨਹੀਂ। ਤੀਸਰਾ ਪਰਮਤ ਜਾਂ ਪਰਸੰਗ, ਕੁਸੰਗ। ਸ੍ਰੇਸ਼ਟ ਸੰਗ ਕਰੋ ਕਿਉਂਕਿ ਸੰਗ ਦੋਸ਼ ਬਹੁਤ ਨੁਕਸਾਨ ਕਰਦਾ ਹੈ। ਪਹਿਲੇ ਵੀ ਬਾਪ ਦਾਦਾ ਨੇ ਕਿਹਾ ਸੀ - ਇੱਕ ਪਰਉਪਕਾਰੀ ਬਣੋ ਅਤੇ ਉਹ ਤਿੰਨ ਵਾਰੀ ਕੱਟ ਦਵੋ। ਪਰ ਦਰਸ਼ਨ, ਪਰ ਚਿੰਤਨ, ਪਰਮਤ ਮਤਲਬ ਕੁਸੰਗ, ਪਰ ਦਾ ਫਾਲਤੂ ਸੰਗ, ਪਰ ਉਪਕਾਰੀ ਬਣੋ ਤਾਂ ਹੀ ਦੀਆਂਵਾਂ ਮਿਲਣਗੀਆਂ ਅਤੇ ਦੁਆਵਾਂ ਦੇਣਗੇ। ਕੋਈ ਕੁਝ ਵੀ ਦਵੋ ਪਰ ਤੁਸੀਂ ਦੁਆਵਾਂ ਦਵੋ। ਇਤਨੀ ਹਿੰਮਤ ਹੈ? ਹੈ ਹਿੰਮਤ? ਤਾਂ ਬਾਪਦਾਦਾ ਚਾਰੋਂ ਪਾਸੇ ਦੇ ਸਰਵ ਸੈਂਟਰ ਵਾਲੇ ਬੱਚਿਆਂ ਨੂੰ ਕਹਿੰਦੇ ਹਨ - ਜੇਕਰ ਤੁਸੀਂ ਸਭ ਬੱਚਿਆਂ ਨੇ ਹਿੰਮਤ ਰੱਖੀ, ਕੋਈ ਵੀ ਕੁਝ ਦਵੋ ਪਰ ਸਾਨੂੰ ਦੁਆਵਾਂ ਦੇਣੀਆਂ ਹਨ, ਤਾਂ ਬਾਪਦਾਦਾ ਇਸ ਵਰ੍ਹੇ ਐਕਸਟ੍ਰਾ ਤੁਹਾਨੂੰ ਹਿੰਮਤ ਦੇ ਉਮੰਗ ਦੇ ਕਾਰਣ ਮਦਦ ਦੇਣਗੇ। ਐਕਸਟ੍ਰਾ ਮਦੱਦ ਦੇਣਗੇ। ਲੇਕਿਨ ਦੁਆਵਾਂ ਦੇਣਗੇ ਤਾਂ। ਮਿਕਸ ਨਹੀਂ ਕਰਨਾ। ਬਾਪਦਾਦਾ ਦੇ ਕੋਲ ਤਾਂ ਸਾਰਾ ਰਿਕਾਰਡ ਆਉਂਦਾ ਹੈ ਨਾ! ਸੰਕਲਪ ਵਿਚ ਵੀ ਦੁਆਵਾਂ ਦੇ ਬਦਲੇ ਹੋਰ ਕੁਝ ਨਾ ਹੋਵੇ। ਹਿੰਮਤ ਹੈ? ਹੈ ਤਾਂ ਹੱਥ ਉਠਾਓ। ਕਰਨਾ ਪਵੇਗਾ। ਸਿਰਫ ਹੱਥ ਨਹੀਂ ਉਠਾਉਣਾ। ਕਰਨਾ ਪਵੇਗਾ। ਕਰੋਂਗੇ? ਮਧੂਬਨ ਵਾਲੇ, ਟੀਚਰਜ਼ ਕਰਨਗੇ? ਅੱਛਾ, ਐਕਸਟ੍ਰਾ ਮਾਰਕਸ ਜਮਾ ਕਰਨਗੇ? ਮੁਬਾਰਕ ਹੋਵੇ। ਕਿਉਂ? ਬਾਪਦਾਦਾ ਦੇ ਕੋਲ ਅਡਵਾਂਸ ਪਾਰਟੀ ਬਾਰ -ਬਾਰ ਆਉਂਦੀ ਹੈ। ਉਹ ਕਹਿੰਦੀ ਹੈ ਸਾਨੂੰ ਤਾਂ ਅਡਵਾਂਸ ਪਾਰਟੀ ਦਾ ਪਾਰ੍ਟ ਦਿੱਤਾ, ਉਹ ਵਜਾ ਰਹੇ ਹਾਂ ਪਰ ਸਾਡੇ ਸਾਥੀ ਅਡਵਾਂਸ ਸਟੇਜ ਕਿਉਂ ਨਹੀਂ ਬਣਾਉਂਦੇ? ਹੁਣ ਉੱਤਰ ਕੀ ਦੇਈਏ? ਕੀ ਉੱਤਰ ਦਈਏ? ਅਡਵਾਂਸ ਸਟੇਜ ਅਤੇ ਅਡਵਾਂਸ ਪਾਰਟੀ ਦਾ ਪਾਰ੍ਟ, ਜਦੋਂ ਦੋਵੇ ਮਿਲਣ ਤਾਂ ਤੇ ਸਮਾਪਤੀ ਹੋਵੇਗੀ। ਤਾਂ ਉਹ ਪੁੱਛਦੇ ਹਨ ਤਾਂ ਕੀ ਜਵਾਬ ਦਈਏ? ਕਿੰਨੇ ਵਰ੍ਹਿਆਂ ਵਿੱਚ ਬਣੇਗੀ? ਸਭ ਮਨਾ ਲਿਆ, ਸਿਲਵਰ ਜੁਬਲੀ, ਗੋਲਡਨ ਜੁਬਲੀ, ਡਾਇਮੰਡ ਜੁਬਲੀ ਸਭ ਮਨਾ ਲਿਆ। ਹੁਣ ਅਡਵਾਂਸ ਸਟੇਜ ਸੈਰੇਮਨੀ ਮਨਾਓ। ਉਸ ਦੀ ਡੇਟ ਫਿਕਸ ਕਰੋ। ਪਾਂਡਵ ਦੱਸੋ, ਡੇਟ ਹੋਵੇਗੀ ਉਸਦੀ? ਪਹਿਲੀ ਲਾਇਨ ਵਾਲੇ ਬੋਲੋ। ਡੇਟ ਫਿਕਸ ਹੋਵੇਗੀ ਕੀ ਅਚਾਨਕ ਹੋਵੇਗਾ? ਕੀ ਹੋਵੇਗਾ? ਅਚਾਨਕ ਹੋਵੇਗਾ ਕੀ ਹੋ ਜਾਏਗਾ? ਬੋਲੋ, ਕੁਝ ਬੋਲੋ। ਸੋਚ ਰਹੇ ਹੋ ਕੀ? ਨਿਰਵੈਰ ਤੋਂ ਪੁੱਛ ਰਹੇ ਹਨ? ਸੈਰੀਮਨੀ ਹੋਵੇਗੀ ਜਾਂ ਅਚਾਨਕ ਹੋਵੇਗਾ? ਤੁਸੀਂ ਦਾਦੀ ਤੋਂ ਪੁੱਛ ਰਹੇ ਹੋ? ਇਹ ਦਾਦੀ ਨੂੰ ਦੇਖ ਰਿਹਾ ਹੈ ਕੀ ਦਾਦੀ ਕੁਝ ਬੋਲੇ। ਤੁਸੀਂ ਦੱਸੋ, ਰਮੇਸ਼ ਨੂੰ ਕਹਿੰਦੇ ਹਨ ਦੱਸੋ? (ਆਖਰ ਤੇ ਇਹ ਹੋਣਾ ਹੀ ਹੈ) ਆਖਰ ਵੀ ਕਦ?(ਤੁਸੀਂ ਡੇਟ ਦੱਸੋ ਉਸ ਡੇਟ ਤੱਕ ਕਰ ਲਵੋਗੇ) ਅੱਛਾ - ਬਾਪਦਾਦਾ ਨੇ ਇੱਕ ਸਾਲ ਦੀ ਐਸਟਰਾ ਡੇਟ ਦਿੱਤੀ ਹੈ। ਹਿੰਮਤ ਨਾਲ ਐਸਟਰਾ ਮਦਦ ਮਿਲੇਗੀ। ਇਹ ਤਾਂ ਕਰ ਸਕਦੇ ਹੋ ਨਾ, ਇਹ ਕਰ ਕੇ ਦਿਖਾਓ ਫੇਰ ਬਾਪ ਡੇਟ ਫਿਕਸ ਕਰਨਗੇ। (ਤੁਹਾਡਾ ਡਾਇਰੈਕਸ਼ਨ ਚਾਹੀਦਾ ਤਾਂ ਇਸ 2004 ਨੂੰ ਇਸ ਤਰ੍ਹਾਂ ਮਨਾ ਲਵਾਂਗੇ) ਮਤਲਬ ਇਹ ਹੈ ਕੀ ਹਾਲੇ ਇੰਨੀ ਤਿਆਰੀ ਨਹੀਂ ਹੈ। ਤਾਂ ਅਡਵਾਂਸ ਪਾਰਟੀ ਨੂੰ ਹੁਣ ਇੱਕ ਵਰ੍ਹੇ ਤੇ ਰਹਿਣਾ ਪਵੇਗਾ ਨਾ। ਅੱਛਾ ਕਿਉਂਕਿ ਹੁਣ ਤੋਂ ਲਕਸ਼ ਰੱਖੋਗੇ -ਕਰਨਾ ਹੀ ਹੈ, ਤਾਂ ਬਹੁਤ ਕਾਲ ਐੱਡ ਹੋ ਜਾਵੇਗਾ ਕਿਉਂਕਿ ਬਹੁਤ ਕਾਲ ਦਾ ਵੀ ਹਿਸਾਬ ਹੈ ਨਾ! ਜੇਕਰ ਅੰਤ ਵਿੱਚ ਕਰੋਗੇ ਤਾਂ ਬਹੁਤ ਕਾਲ ਦਾ ਹਿਸਾਬ ਠੀਕ ਨਹੀਂ ਹੋਵੇਗਾ ਇਸ ਲਈ ਹੁਣ ਤੋਂ ਅਟੇੰਸ਼ਨ ਪਲੀਸ। ਅੱਛਾ।

ਹੁਣ ਰੂਹਾਨੀ ਡ੍ਰਿਲ ਯਾਦ ਹੈ? ਇੱਕ ਸੈਕਿੰਡ ਵਿੱਚ ਆਪਣੇ ਪੁਰਵਜ ਸਟੇਜ ਵਿੱਚ ਆ ਕੇ ਪਰਮਧਾਮ ਨਿਵਾਸੀ ਬਾਪ ਦੇ ਨਾਲ -ਨਾਲ ਲਾਇਟ ਹਾਊਸ ਬਣ ਵਿਸ਼ਵ ਨੂੰ ਲਾਇਟ ਦੇ ਸਕਦੇ ਹੋ? ਤਾਂ ਇੱਕ ਸੈਕਿੰਡ ਵਿੱਚ ਸਾਰੇ ਚਾਰੋਂ ਪਾਸੇ ਦੇਸ਼ - ਵਿਦੇਸ਼ ਵਿੱਚ ਸੁਣਨ ਵਾਲੇ, ਵੇਖਣ ਵਾਲੇ ਲਾਇਟ ਹਾਊਸ ਬਣ ਵਿਸ਼ਵ ਦੇ ਚਾਰੋਂ ਪਾਸੇ ਸਰਵ ਆਤਮਾਵਾਂ ਨੂੰ ਲਾਇਟ ਦਵੋ, ਸਾਕਾਸ਼ ਦਵੋ, ਸ਼ਕਤੀਆਂ ਦਵੋ ਅੱਛਾ। ਚਾਰੋਂ ਪਾਸੇ ਦੇ ਵਿਸ਼ਵ ਦੇ ਪੂਰਵਜ ਅਤੇ ਪੂਜਯ ਆਤਮਾਵਾਂ ਨੂੰ, ਸਦਾ ਦਾਤਾ ਬਣ ਸਰਵ ਨੂੰ ਦੁਆਵਾਂ ਦੇਣ ਵਾਲੇ ਮਹਾਦਾਨੀ ਆਤਮਾਵਾਂ ਨੂੰ, ਸਦਾ ਦ੍ਰਿੜ੍ਹਤਾ ਦਵਾਰਾ ਖੁਦ ਦੇ ਪਰਿਵਰਤਨ ਨਾਲ ਸਰਵ ਦਾ ਪਰਿਵਰਤਨ ਕਰਨ ਵਾਲੇ ਵਿਸ਼ਵ ਪਰਿਵਰਤਕ ਆਤਮਾਵਾਂ ਨੂੰ, ਸਦਾ ਲਾਇਟ ਹਾਊਸ ਬਣ ਸਰਵ ਆਤਮਾਵਾਂ ਨੂੰ ਲਾਇਟ ਦੇਣ ਵਾਲੇ ਨੇੜੇ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਸਹਿਤ ਨਮਸਤੇ।

ਦਾਦੀ ਜੀ, ਦਾਦੀ ਜਾਨਕੀ ਜੀ ਨਾਲ:- ਚੰਗਾ ਹੈ, ਦੋਵੇ ਦਾਦੀਆਂ ਬਹੁਤ ਚੰਗੀ ਪਾਲਣਾ ਕਰ ਰਹੀਆਂ ਹੋ। ਚੰਗੀ ਪਾਲਣਾ ਹੋ ਰਹੀ ਹੈ ਨਾ! ਬਹੁਤ ਚੰਗਾ। ਸੇਵਾ ਦੇ ਨਿਮਿਤ ਬਣੀ ਹੋਈ ਹੋ ਨਾ! ਤਾਂ ਤੁਸੀਂ ਸਭਨੂੰ ਵੀ ਦਾਦੀਆਂ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਨਾ! ਜਿੰਮੇਵਾਰੀ ਦਾ ਸੁਖ ਵੀ ਤਾਂ ਮਿਲਦਾ ਹੈ ਨਾ! ਸਭ ਦੀਆਂ ਦੁਆਵਾਂ ਕਿੰਨੀਆਂ ਮਿਲਦੀਆਂ ਹਨ ਸਭਨੂੰ ਖੁਸ਼ੀ ਹੁੰਦੀ ਹੈ, (ਦੋਵੇ ਦਾਦੀਆਂ ਬਾਪਦਾਦਾ ਨੂੰ ਗਲੇ ਲੱਗੀ) ਜਿਵੇਂ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਉਵੇਂ ਇਹਨਾਂ ਵਰਗੇ ਬਣਕੇ ਕਿੰਨੀ ਖੁਸ਼ੀ ਹੋਵੇਗੀ ਕਿਉਂਕਿ ਬਾਪਦਾਦਾ ਨੇ ਨਿਮਿਤ ਬਣਾਇਆ ਹੈ ਤਾਂ ਕੋਈ ਵਿਸ਼ੇਸ਼ਤਾ ਹੈ ਤਾਂ ਤੇ ਨਿਮਿਤ ਬਣਾਇਆ ਹੈ। ਅਤੇ ਉਹ ਹੀ ਵਿਸ਼ੇਸ਼ਤਾਵਾਂ ਹਰਇਕ ਵਿੱਚ ਆ ਜਾਣ ਤਾਂ ਕੀ ਹੋ ਜਾਵੇਗਾ? ਆਪਣਾ ਰਾਜ ਆ ਜਾਵੇਗਾ। ਜੋ ਬਾਪਦਾਦਾ ਡੇਟ ਕਹਿੰਦੇ ਹਨ ਨਾ, ਉਹ ਆ ਜਾਵੇਗੀ। ਹਾਲੇ ਯਾਦ ਹੈ ਨਾ ਡੇਟ ਫਿਕਸ ਕਰਨੀ ਹੈ। ਹਰਇੱਕ ਸਮਝੇ ਮੈਂ ਕਰਨੀ ਹੈ। ਤਾਂ ਸਾਰੇ ਨਿਮਿਤ ਬਣ ਜਾਣਗੇ ਤਾਂ ਵਿਸ਼ਵ ਦਾ ਨਵ ਨਿਰਮਾਣ ਹੋ ਹੀ ਜਾਵੇਗਾ। ਨਿਮਿਤ ਭਾਵ, ਇਹ ਗੁਣਾਂ ਦੀ ਖਾਨ ਹੈ। ਸਿਰਫ ਹਰ ਵੇਲੇ ਨਿਮਿਤ ਭਾਵ ਆ ਜਾਏ ਤਾਂ ਸਾਰੇ ਗੁਣ ਸਹਿਜ ਆ ਸਕਦੇ ਹਨ। ਕਿਉਂਕਿ ਨਿਮਿਤ ਭਾਵ ਵਿੱਚ ਮੈਂਪਨ ਨਹੀਂ ਹੈ ਅਤੇ ਮੈਂਪਨ ਹੀ ਹਲਚਲ ਵਿੱਚ ਲਿਆਉਦਾ ਹੈ। ਨਿਮਿਤ ਬਣਨ ਨਾਲ ਮੇਰਾਪਨ ਵੀ ਖ਼ਤਮ, ਤੇਰਾ, ਤੇਰਾ ਹੋ ਜਾਂਦਾ ਹੈ। ਸਹਿਜ ਯੋਗੀ ਬਣ ਜਾਂਦੇ ਹਨ ਤਾਂ ਸਭ ਦਾ ਦਾਦੀਆਂ ਨਾਲ ਪਿਆਰ ਹੈ, ਬਾਪਦਾਦਾ ਨਾਲ ਪਿਆਰ ਹੈ, ਤਾਂ ਪਿਆਰ ਦਾ ਰਿਟਰਨ ਹੈ - ਵਿਸ਼ੇਸ਼ਤਾਵਾਂ ਨੂੰ ਸਮਾਨ ਬਣਾਉਣਾ। ਤਾਂ ਅਜਿਹੇ ਲਕਸ਼ ਰੱਖੋ। ਵਿਸ਼ੇਸ਼ਤਾਵਾਂ ਨੂੰ ਸਮਾਨ ਬਣਾਉਣਾ ਹੈ। ਕਿਸੇ ਵਿੱਚ ਵੀ ਕੋਈ ਵਿਸ਼ੇਸ਼ਤਾ ਦੇਖੋ, ਵਿਸ਼ੇਸ਼ਤਾ ਨੂੰ ਭਾਵੇਂ ਫਾਲੋ ਕਰੋ। ਆਤਮਾ ਨੂੰ ਫਾਲੋ ਕਰਨ ਵਿੱਚ ਦੋਵੇ ਵਿਖਾਈ ਦੇਣਗੇ। ਵਿਸ਼ੇਸ਼ਤਾ ਨੂੰ ਦੇਖੋ ਅਤੇ ਉਸ ਵਿੱਚ ਸਮਾਨ ਬਣੋ ਅੱਛਾ।

ਵਰਦਾਨ:-
ਨਿਸ਼ਚੇ ਦੀ ਅਖੰਡ ਰੇਖਾ ਦਵਾਰਾ ਨੰਬਰਵਨ ਭਾਗ ਬਣਾਉਣ ਵਾਲੇ ਵਿਜੇ ਦੇ ਤਿਲਕਧਾਰੀ ਭਵ

ਜੋ ਨਿਸ਼ਚੇ ਬੁੱਧੀ ਬੱਚੇ ਹਨ ਉਹ ਕਦੀ ਕਿਵੇ ਜਾਂ ਇਵੇਂ ਦੇ ਵਿਸਤਾਰ ਵਿੱਚ ਨਹੀਂ ਜਾਂਦੇ। ਉਹਨਾਂ ਦੇ ਨਿਸ਼ਚੇ ਦੀ ਅਟੁੱਟ ਰੇਖਾ ਦੂਜੀਆਂ ਆਤਮਾਵਾਂ ਨੂੰ ਵੀ ਸਪਸ਼ਟ ਦਿਖਾਈ ਦਿੰਦੀ ਹੈ। ਉਹਨਾਂ ਦੇ ਨਿਸ਼ਚੇ ਦੀ ਰੇਖਾ ਦੀ ਲਾਇਨ ਵਿੱਚ - ਵਿੱਚ ਦੀ ਖੰਡਿਤ ਨਹੀਂ ਹੁੰਦੀ। ਅਜਿਹੀ ਰੇਖਾ ਵਾਲੇ ਦੇ ਮੱਥੇ ਵਿੱਚ ਮਤਲਬ ਸਮ੍ਰਿਤੀ ਵਿੱਚ ਸਦਾ ਵਿਜੇ ਦਾ ਤਿਲਕ ਨਜ਼ਰ ਆਏਗਾ। ਉਹ ਜੰਮਦੇ ਹੀ ਸੇਵਾ ਦੀ ਜਿੰਮੇਵਾਰੀ ਦੇ ਤਾਜਧਾਰੀ ਹੋਣਗੇ। ਸਦਾ ਗਿਆਨ ਰਤਨਾਂ ਨਾਲ ਖੇਡਣ ਵਾਲੇ ਹੋਣਗੇ। ਸਦਾ ਯਾਦ ਅਤੇ ਖੁਸ਼ੀ ਦੇ ਝੂਲੇ ਵਿੱਚ ਝੂਲਦੇ ਹੋਏ ਜੀਵਨ ਬਿਤਾਉਣ ਵਾਲੇ ਹੋਣਗੇ। ਇਹ ਹੀ ਹੈ ਨੰਬਰਵਨ ਭਾਗ ਦੀ ਰੇਖਾ।

ਸਲੋਗਨ:-
ਬੁੱਧੀ ਰੂਪੀ ਕੰਪਿਊਟਰ ਵਿੱਚ ਫੁਲ ਸਟਾਪ ਦੀ ਮਾਤਰਾ ਆਉਣਾ ਮਾਨਾ ਪ੍ਰਸਨਚਿਤ ਰਹਿਣਾ।

ਅਵਿੱਅਕਤ ਇਸ਼ਾਰੇ -ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ ਏਕਾਂਤਪ੍ਰਿਯ ਉਹ ਹੋਵੇਗਾ ਜਿਨ੍ਹਾਂ ਦਾ ਅਨੇਕ ਵਲੋਂ ਬੁੱਧੀਯੋਗ ਟੁੱਟਿਆ ਹੋਇਆ ਹੋਵੇਗਾ ਅਤੇ ਇੱਕ ਦਾ ਹੀ ਪ੍ਰਿਯ ਹੋਵੇਗਾ, ਇੱਕ ਦਾ ਪ੍ਰਿਯ ਹੋਣ ਕਾਰਨ ਇੱਕ ਦੀ ਯਾਦ ਵਿੱਚ ਰਹਿ ਸਕਦਾ ਹੈ। ਅਨੇਕ ਦਾ ਪ੍ਰਿਯ ਹੋਣ ਕਾਰਨ ਇੱਕ ਦੀ ਯਾਦ ਵਿੱਚ ਰਹਿ ਨਹੀਂ ਸਕਦਾ, ਅਨੇਕ ਵੱਲੋਂ ਬੁੱਧੀ ਯੋਗ ਟੁੱਟਿਆ ਹੋਇਆ ਹੋਵੇ, ਇੱਕ ਵੱਲ ਜੁਡ਼ਿਆ ਹੋਇਆ ਹੋਵੇ ਮਤਲਬ ਇੱਕ ਦੇ ਸਿਵਾਏ ਦੂਜਾ ਨਾ ਕੋਈ - ਅਜਿਹੀ ਸਥਿਤੀ ਵਾਲਾ ਜੋ ਹੋਵੇਗਾ ਉਹ ਏਕਾਂਤਪ੍ਰਿਯ ਹੋ ਸਕਦਾ ਹੈ। ਸੂਚਨਾ:- ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੀਸਰਾ ਐਤਵਾਰ ਹੈ, ਸ਼ਾਮ 6:30 ਤੋਂ 7 :30 ਵਜੇ ਤੱਕ ਸਾਰੇ ਭਰਾ -ਭੈਣ ਸੰਗਠਿਤ ਰੂਪ ਵਿੱਚ ਇਕੱਠੇ ਹੋਕੇ ਯੋਗ ਅਭਿਆਸ ਵਿੱਚ ਇਹ ਹੀ ਸ਼ੁਭ ਸੰਕਲਪ ਕਰਨ ਕੀ ਮੇਰੀ ਆਤਮਾ ਦਵਾਰਾ ਪਵਿੱਤਰਤਾ ਦੀਆਂ ਕਿਰਨਾਂ ਨਿਕਲ ਕੇ ਸਾਰੇ ਵਿਸ਼ਵ ਨੂੰ ਪਾਵਨ ਬਣਾ ਰਹੀਆਂ ਹਨ। ਮੈਂ ਮਾਸਟਰ ਪਤਿਤ ਪਾਵਨੀ ਆਤਮਾ ਹਾਂ।