16.03.25     Avyakt Bapdada     Punjabi Murli     05.03.2004    Om Shanti     Madhuban


"ਕਮਜੋਰ ਸੰਸਕਾਰਾਂ ਦਾ ਸੰਸਕਾਰ ਕਰ ਸੱਚੀ ਹੌਲੀ ਮਨਾਓ ਤਾਂ ਸੰਸਾਰ ਪਰਿਵਰਤਨ ਹੋਵੇਗਾ"


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਰਾਜ ਦੁਲਾਰੇ ਬੱਚਿਆਂ ਨੂੰ ਦੇਖ ਰਹੇ ਹਨ। ਇਹ ਪਰਮਾਤਮ ਦੁਲਾਰ, ਤੁਸੀਂ ਕੋਟਾ ਵਿੱਚੋ ਕੋਈ ਸ਼੍ਰੇਸ਼ਠ ਆਤਮਾਵਾਂ ਨੂੰ ਹੀ ਪ੍ਰਾਪਤ ਹੈ। ਹਰ ਇੱਕ ਬੱਚੇ ਦੇ ਤਿੰਨ ਰਾਜਤਖ਼ਤ ਦੇਖ ਰਹੇ ਹਨ। ਇਹ ਤਿੰਨ ਤਖ਼ਤ ਸਾਰੇ ਕਲਪ ਵਿੱਚ ਇਸ ਸੰਗਮ ਤੇ ਹੀ ਤੁਸੀਂ ਬੱਚਿਆਂ ਨੂੰ ਪ੍ਰਾਪਤ ਹੁੰਦੇ ਹਨ। ਦਿਖਾਈ ਦੇ ਰਹੇ ਹਨ ਤਿੰਨ ਤਖ਼ਤ? ਇੱਕ ਤੇ ਇਹ ਭ੍ਰਿਕੁਟੀ ਰੂਪੀ ਤਖ਼ਤ, ਜਿਸ ਤੇ ਆਤਮਾ ਚਮਕ ਰਹੀ ਹੈ। ਦੂਸਰਾ ਤਖ਼ਤ ਹੈ - ਪਰਮਾਤਮ ਦਿਲ ਤਖ਼ਤ। ਦਿਲ ਤਖ਼ਤ ਨਸ਼ੀਨ ਹੋ ਨਾ! ਅਤੇ ਤੀਸਰਾ ਹੈ - ਭਵਿੱਖ ਵਿਸ਼ਵ ਤਖ਼ਤ। ਸਭਤੋਂ ਭਾਗਵਾਨ ਬਣੇ ਹੋ ਦਿਲ ਤਖ਼ਤਨਸ਼ੀਨ ਬਣਨ ਨਾਲ। ਇਹ ਪਰਮਾਤਮ ਦਿਲ ਤਖ਼ਤ ਤੁਸੀਂ ਤਕਦੀਰਵਾਂਨ ਬੱਚਿਆਂ ਨੂੰ ਹੀ ਪ੍ਰਾਪਤ ਹੈ। ਭਵਿੱਖ ਵਿਸ਼ਵ ਦਾ ਰਾਜ ਤਖ਼ਤ ਤਾਂ ਪ੍ਰਾਪਤ ਹੋਣਾ ਹੀ ਹੈ। ਪਰ ਅਧਿਕਾਰੀ ਕੌਣ ਬਣਦਾ? ਜੋ ਇਸ ਸਮੇਂ ਸਵਰਾਜ ਅਧਿਕਾਰੀ ਬਣਦਾ ਹੈ। ਸਵਰਾਜ ਨਹੀਂ ਤਾਂ ਵਿਸ਼ਵ ਦਾ ਰਾਜ ਵੀ ਨਹੀਂ ਕਿਉਂਕਿ ਇਸ ਸਮੇਂ ਦੇ ਖੁਦ ਰਾਜ ਅਧਿਕਾਰ ਦਵਾਰਾ ਹੀ ਵਿਸ਼ਵ ਰਾਜ ਪ੍ਰਾਪਤ ਹੁੰਦਾ ਹੈ। ਵਿਸ਼ਵ ਦੇ ਰਾਜ ਦੇ ਸਰਵ ਸੰਸਕਾਰ ਇਸ ਸਮੇਂ ਬਣਦੇ ਹਨ। ਤਾਂ ਹਰ ਇੱਕ ਆਪਣੇ ਨੂੰ ਸਦਾ ਸਵਰਾਜ ਅਧਿਕਾਰੀ ਅਨੁਭਵ ਕਰਦੇ ਹੋ? ਜੋ ਭਵਿੱਖ ਰਾਜ ਦਾ ਗਾਇਨ ਹੈ - ਜਾਣਦੇ ਹੋ ਨਾ! ਇੱਕ ਧਰਮ ਇਕ ਰਾਜ, ਲਾਅ ਐਂਡ ਆਡਰ, ਸੁਖ -ਸ਼ਾਂਤੀ, ਸੰਪਤੀ ਨਾਲ ਭਰਪੂਰ ਰਾਜ, ਯਾਦ ਆਉਂਦਾ ਹੈ - ਕਿੰਨੇ ਵਾਰ ਇਹ ਸਵਰਾਜ ਅਤੇ ਵਿਸ਼ਵ ਰਾਜ ਕੀਤਾ ਹੈ? ਕਲੀਅਰ ਯਾਦ ਆਉਂਦਾ ਹੈ? ਕਿ ਯਾਦ ਕਰਨ ਨਾਲ ਯਾਦ ਆਉਂਦਾ ਹੈ? ਕੱਲ ਰਾਜ ਕੀਤਾ ਸੀ ਅਤੇ ਕੱਲ ਰਾਜ ਕਰਨਾ ਹੈ - ਇਵੇਂ ਸਪਸ਼ਟ ਸਮ੍ਰਿਤੀ ਹੈ? ਇਹ ਸਪਸ਼ਟ ਸਮ੍ਰਿਤੀ ਉਸ ਆਤਮਾ ਨੂੰ ਹੋਵੇਗੀ ਜੋ ਹੁਣ ਸਦਾ ਸਵਰਾਜ ਅਧਿਕਾਰੀ ਹੋਵੇਗਾ। ਤਾਂ ਸਵਰਾਜ ਅਧਿਕਾਰੀ ਹੋ? ਸਦਾ ਹੋ ਜਾਂ ਕਦੀ -ਕਦੀ? ਕੀ ਕਹੋਗੇ? ਸਦਾ ਸਵਰਾਜ ਅਧਿਕਾਰੀ ਹੋ? ਡਬਲ ਫਾਰੇਨਰਸ ਦਾ ਟਰਨ ਹੈ ਨਾ। ਤਾਂ ਸਵਰਾਜ ਅਧਿਕਾਰੀ ਸਦਾ ਹੋ? ਪਾਂਡਵ ਸਦਾ ਹਨ? ਸਦਾ ਸ਼ਬਦ ਪੁੱਛ ਰਹੇ ਹਨ? ਕਿਉਂ? ਜਦੋਂ ਇਸ ਜਨਮ ਵਿੱਚ, ਛੋਟਾ ਜਿਹਾ ਤੇ ਜਨਮ ਹੈ, ਤਾਂ ਇਸ ਛੋਟੇ ਜਿਹੇ ਜਨਮ ਵਿੱਚ ਜੇਕਰ ਸਦਾ ਸਵਰਾਜ ਅਧਿਕਾਰੀ ਨਹੀਂ ਹਨ ਤਾਂ 21 ਜਨਮ ਦਾ ਸਦਾ ਸਵਰਾਜ ਕਿਵੇ ਪ੍ਰਾਪਤ ਹੋਵੇਗਾ! 21 ਜਨਮ ਰਾਜ ਅਧਿਕਾਰੀ ਬਣਨਾ ਹੈ ਕਿ ਕਦੀ -ਕਦੀ ਬਣਨਾ ਹੈ? ਕੀ ਮੰਜ਼ੂਰ ਹੈ? ਸਦਾ ਬਣਨਾ ਹੈ? ਸਦਾ? ਮੋਢਾ ਤੇ ਹਿਲਾਓ। ਅੱਛਾ, 21 ਜਨਮ ਹੀ ਰਾਜ ਅਧਿਕਾਰੀ ਬਣਨਾ ਹੈ? ਰਾਜ ਅਧਿਕਾਰੀ ਮਤਲਬ ਰੋਇਲ ਫੈਮਿਲੀ ਵਿੱਚ ਵੀ ਰਾਜ ਅਧਿਕਾਰੀ। ਤਖ਼ਤ ਤੇ ਥੋੜੇ ਬੈਠਣਗੇ ਨਾ, ਪਰ ਉੱਥੇ ਜਿਨਾਂ ਤਖ਼ਤ ਅਧਿਕਾਰੀ ਨੂੰ ਸਵਮਾਨ ਹੈ, ਓਨਾ ਹੀ ਰਾਇਲ ਫੈਮਿਲੀ ਨੂੰ, ਵੀ ਹੈ। ਉਹਨਾਂ ਨੂੰ ਵੀ ਰਾਜ ਅਧਿਕਾਰੀ ਕਹਾਂਗੇ। ਪਰ ਹਿਸਾਬ ਹੁਣ ਦੇ ਕੁਨੈਕਸ਼ਨ ਨਾਲ ਹੈ। ਹੁਣ ਕਦੀ - ਕਦੀ ਤਾਂ ਉੱਥੇ ਵੀ ਕਦੀ -ਕਦੀ। ਹੁਣ ਸਦਾ ਤੇ ਉੱਥੇ ਵੀ ਸਦਾ। ਤਾਂ ਬਾਪਦਾਦਾ ਕੋਲੋਂ ਸੰਪੂਰਨ ਅਧਿਕਾਰ ਲੈਣਾ ਮਤਲਬ ਵਰਤਮਾਨ ਅਤੇ ਭਵਿੱਖ ਦਾ ਪੂਰਾ -ਪੂਰਾ 21 ਜਨਮ ਰਾਜ ਅਧਿਕਾਰੀ ਬਣਨਾ। ਤਾਂ ਡਬਲ ਫਾਰੇਨਰਸ ਪੂਰਾ ਅਧਿਕਾਰ ਲੈਣ ਵਾਲੇ ਹੋ ਜਾਂ ਅੱਧਾ ਜਾਂ ਥੋੜਾ? ਪੂਰਾ ਅਧਿਕਾਰ ਲੈਣਾ ਹੈ? ਪੂਰਾ। ਇੱਕ ਜਨਮ ਦਾ ਵੀ ਘੱਟ ਨਹੀਂ। ਤਾਂ ਕੀ ਕਰਨਾ ਪਵੇਗਾ?

ਬਾਪਦਾਦਾ ਹਰ ਇੱਕ ਬੱਚੇ ਨੂੰ ਸੰਪੂਰਨ ਅਧਿਕਾਰੀ ਬਣਾਉਂਦੇ ਹਨ। ਬਣੇ ਹੋ ਨਾ? ਪੱਕਾ? ਕਿ ਬਣਾਗੇ ਜਾਂ ਨਹੀਂ ਬਣਾਗੇ ਕਵੇਸਚਨ ਹੈ? ਕਦੀ -ਕਦੀ ਕਵੇਸਚਨ ਉੱਠਦਾ ਹੈ - ਪਤਾ ਨਹੀਂ ਬਣਨਗੇ, ਨਹੀਂ ਬਣਾਂਗੇ? ਬਣਨਾ ਹੀ ਹੈ। ਪੱਕਾ? ਜਿਸਨੂੰ ਬਣਨਾ ਹੀ ਹੈ ਉਹ ਹੱਥ ਉਠਾਓ। ਬਣਨਾ ਹੀ ਹੈ? ਅੱਛਾ, ਇਹ ਸਭ ਕਿਸ ਮਾਲਾ ਦੇ ਮਣਕੇ ਬਣਨਗੇ? 108 ਦੇ? ਇੱਥੇ ਤਾਂ ਕਿੰਨੇ ਆਏ ਹੋਏ ਹਨ? ਸਭ 108 ਵਿੱਚ ਆਉਣੇ ਹਨ? ਤਾਂ ਇਹ ਤਾਂ 16000 ਦੀ ਮਾਲਾ ਹੈ। ਤਾਂ 108 ਦੀ ਮਾਲਾ ਨੂੰ ਵਧਾਏਗੇ? ਅੱਛਾ। 16 ਹਜ਼ਾਰ ਤੇ ਚੰਗਾ ਨਹੀਂ ਲੱਗਦਾ। 16 ਹਜ਼ਾਰ ਵਿੱਚ ਜਾਓਗੇ ਕੀ? ਨਹੀਂ ਜਾਏਗੇ ਨਾ! ਇਹ ਨਿਸ਼ਚੇ ਅਤੇ ਨਿਸ਼ਚਿੰਤ ਹੈ, ਅਜਿਹਾ ਅਨੁਭਵ ਹੋਵੇ। ਅਸੀਂ ਨਹੀਂ ਬਣਾਂਗੇ ਤੇ ਕੌਣ ਬਣੇਗਾ। ਹੈ ਨਸ਼ਾ? ਤੁਸੀਂ ਨਹੀਂ ਬਣੋਂਗੇ ਤਾਂ ਹੋਰ ਕੋਈ ਨਹੀਂ ਬਣੇਗਾ ਨਾ। ਤੁਸੀਂ ਹੀ ਬਣਨ ਵਾਲੇ ਹੋ ਨਾ! ਬੋਲੋ, ਤੁਸੀਂ ਹੀ ਹੋ ਨਾ! ਪਾਂਡਵ ਤੁਸੀਂ ਹੀ ਬਣਨ ਵਾਲੇ ਹੋ? ਅੱਛਾ। ਆਪਣਾ ਦਰਪਣ ਵਿੱਚ ਸਾਕਸ਼ਾਤਕਾਰ ਕੀਤਾ ਹੈ? ਬਾਪਦਾਦਾ ਤੇ ਹਰ ਬੱਚੇ ਦਾ ਨਿਸ਼ਚੇ ਦੇਖ ਬਲਿਹਾਰ ਜਾਂਦੇ ਹਨ। ਵਾਹ! ਹਰ ਇੱਕ ਬੱਚੇ ਵਾਹ! ਵਾਹ ਵਾਹ ਵਾਲੇ ਹੋ ਨਾ! ਵਾਹ! ਵਾਹ! ਕਿ ਵਾਈ। ਵਾਈ ਤਾਂ ਨਹੀਂ? ਕਦੀ -ਕਦੀ ਵਾਈ ਹੋ ਜਾਂਦਾ? ਜਾਂ ਤਾਂ ਹੈ ਵਾਈ ਅਤੇ ਹਾਈ ਅਤੇ ਤੀਸਰਾ ਕ੍ਰਾਈ। ਤਾਂ ਤੁਸੀਂ ਤਾਂ ਵਾਹ! ਵਾਹ! ਵਾਲੇ ਹੋ ਨਾ!

ਬਾਪਦਾਦਾ ਨੂੰ ਡਬਲ ਫਾਰੇਨਰਸ ਤੇ ਵਿਸ਼ੇਸ਼ ਫਖੁਰ ਹੈ। ਕਿਉਂ? ਭਾਰਤਵਾਸੀਆਂ ਨੇ ਤਾਂ ਬਾਪ ਨੂੰ ਭਾਰਤ ਵਿੱਚ ਬੁਲਾ ਲਿਆ। ਪਰ ਡਬਲ ਫਾਰੇਨਰਸ ਦੇ ਉੱਪਰ ਫਖੁਰ ਇਸਲਈ ਹੈ ਕਿ ਡਬਲ ਫਾਰੇਨਰਸ ਨੇ ਬਾਪਦਾਦਾ ਨੂੰ ਆਪਣੇ ਸੱਚਾਈ ਦੇ ਪਿਆਰ ਦੇ ਬੰਧਨ ਵਿੱਚ ਬਣਿਆ ਹੈ। ਮਜ਼ੋਰਿਟੀ ਸੱਚਾਈ ਵਾਲੇ ਹਨ। ਕੋਈ - ਕੋਈ ਛਿਪਾਉਦੇ ਵੀ ਹਨ ਪਰ ਮਜ਼ੋਰਿਟੀ ਆਪਣੀ ਕਮਜ਼ੋਰੀ ਸੱਚਾਈ ਨਾਲ ਬਾਪ ਦੇ ਅੱਗੇ ਰੱਖਦੇ ਹਨ। ਤਾਂ ਬਾਪ ਨੂੰ ਸਭਤੋਂ ਵਧੀਆ ਚੀਜ਼ ਲੱਗਦੀ ਹੈ - ਸੱਚਾਈ ਇਸਲਈ ਭਗਤੀ ਵਿੱਚ ਵੀ ਕਹਿੰਦੇ ਹਨ ਗੋਡ ਇੰਜ ਟਰੁਥ। ਸਭਤੋਂ ਪਿਆਰੀ ਚੀਜ਼ ਸੱਚਾਈ ਹੈ ਕਿਉਕਿ ਜਿਸ ਵਿੱਚ ਸੱਚਾਈ ਹੁੰਦੀ ਹੈ ਉਸ ਵਿੱਚ ਸਫ਼ਾਈ ਰਹਿੰਦੀ ਹੈ। ਕਲੀਨ ਕਲੀਅਰ ਰਹਿੰਦਾ ਹੈ ਇਸਲਈ ਬਾਪਦਾਦਾ ਨੂੰ ਡਬਲ ਫਾਰੇਨਰਸ ਦੇ ਸੱਚਾਈ ਦੀ ਪ੍ਰੇਮ ਦੀ ਰੱਸੀ ਖਿਚਦੀ ਹੈ। ਥੋੜਾ ਬਹੁਤ ਤੇ ਮਿਕਸ ਤੇ ਹੁੰਦਾ ਹੈ, ਕੋਈ - ਕੋਈ। ਪਰ ਡਬਲ ਫਾਰੇਨਰਸ ਆਪਣੀ ਇਹ ਸੱਚਾਈ ਦੀ ਵਿਸ਼ੇਸ਼ਤਾ ਕਦੀ ਨਹੀਂ ਛੱਡਣਾ। ਸਤਤਾ ਦੀ ਸ਼ਕਤੀ ਇੱਕ ਲਿਫ਼ਟ ਦਾ ਕੰਮ ਕਰਦੀ ਹੈ। ਸਭਨੂੰ ਸੱਚਾਈ ਚੰਗੀ ਲੱਗਦੀ ਹੈ ਨਾ! ਪਾਂਡਵ ਚੰਗੀ ਲੱਗਦੀ ਹੈ? ਇਵੇਂ ਤਾਂ ਮਧੂਬਨ ਵਾਲਿਆਂ ਨੂੰ ਵੀ ਚੰਗੀ ਲੱਗਦੀ ਹੈ। ਸਭ ਚਾਰੋਂ ਪਾਸੇ ਦੇ ਮਧੂਬਨ ਵਾਲੇ ਹੱਥ ਉਠਾਓ। ਦਾਦੀ ਕਹਿੰਦੀ ਹੈ ਨਾ ਭੁਜਾਵਾਂ ਹਨ। ਤਾਂ ਮਧੂਬਨ, ਸ਼ਾਂਤੀਵਨ ਸਭ ਹੱਥ ਉਠਾਓ। ਵੱਡਾ ਹੱਥ ਉਠਾਓ। ਮਧੂਬਨ ਵਾਲਿਆਂ ਨੂੰ ਸੱਚਾਈ ਚੰਗੀ ਲੱਗਦੀ ਹੈ? ਜਿਸ ਵਿੱਚ ਸੱਚਾਈ ਹੋਵੇਗੀ ਨਾ, ਉਸਨੂੰ ਬਾਪ ਨੂੰ ਯਾਦ ਕਰਨਾ ਬਹੁਤ ਸਹਿਜ ਹੋਵੇਗਾ। ਕਿਉਂ? ਬਾਪ ਵੀ ਸਤ ਹੈ ਨਾ! ਤਾਂ ਸਤ ਬਾਪ ਦੀ ਯਾਦ ਜੋ ਸਤ ਹੈ ਉਸਨੂੰ ਜਲਦੀ ਆਉਂਦੀ ਹੈ। ਮਿਹਨਤ ਨਹੀਂ ਕਰਨੀ ਪੈਂਦੀ ਹੈ। ਜੇਕਰ ਹਾਲੇ ਵੀ ਯਾਦ ਵਿੱਚ ਮਿਹਨਤ ਲੱਗਦੀ ਹੈ ਤਾਂ ਸਮਝੋਂ ਕੋਈ ਨਾ ਕੋਈ ਸੂਕ੍ਸ਼੍ਮ ਸੰਕਲਪ ਮਾਤਰ, ਸੁਪਨੇ ਮਾਤਰ ਕੋਈ ਸਚਾਈ ਘੱਟ ਹੈ। ਜਿੱਥੇ ਸੱਚਾਈ ਹੈ ਉੱਥੇ ਸੰਕਲਪ ਕੀਤਾ ਬਾਬਾ, ਹਜ਼ੂਰ ਹਾਜ਼ਿਰ ਹੈ ਇਸਲਈ ਬਾਪਦਾਦਾ ਨੂੰ ਸੱਚਾਈ ਬਹੁਤ ਪ੍ਰਿਯ ਹੈ।

ਤਾਂ ਬਾਪਦਾਦਾ ਸਭ ਬੱਚਿਆਂ ਨੂੰ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਪੂਰਾ ਵਰਸਾ 21 ਜਨਮਾਂ ਦਾ ਲੈਣਾ ਹੈ ਤਾਂ ਹੁਣੇ ਸਵਰਾਜ ਨੂੰ ਚੈਕ ਕਰੋ। ਹੁਣ ਦਾ ਸਵਰਾਜ ਅਧਿਕਾਰੀ ਬਣਨਾ, ਜਿਨਾਂ ਜਿਹੋ ਜਿਹਾ ਬਣੋਂਗੇ ਓਨਾ ਹੀ ਅਧਿਕਾਰ ਪ੍ਰਾਪਤ ਹੋਵੇਗਾ। ਤਾਂ ਚੈਕ ਕਰੋ - ਜਿਵੇਂ ਗਾਇਨ ਹੈ ਇੱਕ ਰਾਜ …,ਇੱਕ ਹੀ ਰਾਜ ਹੋਵੇਗਾ, ਦੋ ਨਹੀਂ। ਤਾਂ ਵਰਤਮਾਨ ਸਵਰਾਜ ਦੀ ਸਥਿਤੀ ਵਿੱਚ ਸਦਾ ਇੱਕ ਰਾਜ ਹੈ? ਸਵਰਾਜ ਹੈ ਜਾਂ ਕਦੀ -ਕਦੀ ਪਰਾਇਆ - ਰਾਜ ਵੀ ਹੋ ਜਾਂਦਾ ਹੈ? ਕਦੀ ਮਾਇਆ ਦਾ ਰਾਜ ਜੇਕਰ ਹੈ ਤਾਂ ਪਰ -ਰਾਜ ਕਹਾਂਗੇ ਜਾਂ ਸਵਰਾਜ ਕਹਾਂਗੇ? ਤਾਂ ਸਦਾ ਇੱਕ ਰਾਜ ਹੈ, ਪਰ - ਅਧੀਨ ਤਾਂ ਨਹੀਂ ਹੋ ਜਾਂਦੇ? ਕਦੀ ਮਾਇਆ ਦਾ, ਕਦੀ ਸਵ ਦਾ? ਇਸ ਨਾਲ ਸਮਝੋ ਸੰਪੂਰਨ ਵਰਸਾ ਹੁਣ ਪ੍ਰਾਪਤ ਹੋ ਰਿਹਾ ਹੈ, ਹੋਇਆ ਨਹੀਂ ਹੈ, ਹੋ ਰਿਹਾ ਹੈ। ਤਾਂ ਚੈਕ ਕਰੋ ਸਦਾ ਇਕ ਰਾਜ ਹੈ? ਇੱਕ ਧਰਮ - ਧਰਮ ਮਤਲਬ ਧਾਰਨਾ। ਤਾਂ ਵਿਸ਼ੇਸ਼ ਧਾਰਨਾ ਕਿਹੜੀ ਹੈ? ਪਵਿੱਤਰਤਾ ਦੀ। ਤਾਂ ਇੱਕ ਧਰਮ ਹੈ ਮਤਲਬ ਸੰਕਲਪ, ਸੁਪਨੇ ਵਿੱਚ ਵੀ ਪਵਿੱਤਰਤਾ ਹੈ? ਸੰਕਲਪ ਵਿੱਚ ਵੀ, ਸੁਪਨੇ ਵਿੱਚ ਵੀ ਜੇਕਰ ਅਪਵਿਤ੍ਰਤਾ ਦੀ ਪਰਛਾਈ ਤਾਂ ਕੀ ਕਹਾਂਗੇ? ਇੱਕ ਧਰਮ ਹੈ? ਪਵਿੱਤਰਤਾ ਸੰਪੂਰਨ ਹੈ? ਤਾਂ ਚੈਕ ਕਰੋ, ਕਿਉਂ? ਸਮੇਂ ਫਾਸਟ ਜਾ ਰਿਹਾ ਹੈ। ਤਾਂ ਸਮੇਂ ਫਾਸਟ ਜਾਂ ਰਿਹਾ ਹੈ ਅਤੇ ਖੁਦ ਜੇਕਰ ਸਲੋ ਹਨ ਤਾਂ ਸਮੇਂ ਤੇ ਮੰਜ਼ਿਲ ਤੇ ਤਾਂ ਨਹੀਂ ਪਹੁੰਚ ਸਕੋਗੇ ਨਾ! ਇਸਲਈ ਬਾਰ -ਬਾਰ ਚੈਕ ਕਰੋ। ਇੱਕ ਰਾਜ ਹੈ, ਇੱਕ ਧਰਮ ਹੈ? ਲਾਅ ਅਤੇ ਆਡਰ ਹੈ? ਕਿ ਮਾਇਆ ਆਪਣਾ ਆਡਰ ਚਲਾਉਂਦੀ ਹੈ? ਪਰਮਾਤਮ ਬੱਚੇ ਸ਼੍ਰੀਮਤ ਤੇ ਲਾਅ ਅਤੇ ਆਡਰ ਤੇ ਚੱਲਣ ਵਾਲੇ। ਮਾਇਆ ਦੇ ਲਾਅ ਐਂਡ ਆਡਰ ਤੇ ਨਹੀਂ। ਤਾਂ ਚੈਕ ਕਰੋ - ਸਭ ਭਵਿੱਖ ਦੇ ਸੰਸ਼ਕਾਰ ਹੁਣੇ ਦਿਖਾਈ ਦੇਣ ਕਿਉਂਕਿ ਸੰਸਕਾਰ ਹਾਲੇ ਭਰਨੇ ਹਨ। ਉੱਥੇ ਨਹੀਂ ਭਰਨੇ ਹਨ, ਇੱਥੇ ਹੀ ਭਰਨੇ ਹਨ। ਸੁੱਖ ਹੈ? ਸ਼ਾਂਤੀ ਹੈ? ਸੰਪਤੀਵਾਂਨ ਹਨ? ਸੁਖ ਹਾਲੇ ਸਾਧਨਾ ਦੇ ਅਧਾਰ ਤੇ ਤਾਂ ਨਹੀਂ ਹੈ? ਅਤਿਇੰਦਰੀ ਸੁਖ ਹੈ? ਸਾਧਨ, ਇੰਦਰੀਆਂ ਦਾ ਅਧਾਰ ਹੈ। ਅਤਿਇੰਦਰੀਆਂ ਸੁਖ ਸਾਧਨਾ ਦੇ ਅਧਾਰ ਤੇ ਨਹੀਂ ਹੈ। ਅਖੰਡ ਸ਼ਾਂਤੀ ਹੈ? ਖੰਡਿਤ ਤਾਂ ਨਹੀਂ ਹੁੰਦੀ ਹੈ? ਕਿਉਂਕਿ ਸਤਿਯੁਗ ਦੇ ਰਾਜ ਦੀ ਮਹਿਮਾ ਕੀ ਹੈ? ਅਖੰਡ ਸ਼ਾਂਤੀ, ਅਟਲ ਸ਼ਾਂਤੀ। ਸੰਪਨਤਾ ਹੈ? ਸੰਪਤੀ ਨਾਲ ਕੀ ਹੁੰਦਾ ਹੈ? ਸੰਪਨਤਾ ਹੁੰਦੀ ਹੈ। ਸਰਵ ਸੰਪਤੀ ਹੈ? ਗੁਣ, ਸ਼ਕਤੀਆਂ, ਗਿਆਨ ਇਹ ਸੰਪਤੀ ਹੈ। ਉਸ ਦੀ ਨਿਸ਼ਨੀ ਕੀ ਹੋਵੇਗੀ। ਜੇਕਰ ਮੈਂ ਸੰਪਤੀ ਵਿੱਚ ਸੰਪੰਨ ਹਾਂ - ਤਾਂ ਉਸਦੀ ਨਿਸ਼ਾਨੀ ਕੀ? ਸੰਤੁਸ਼ਟਤਾ। ਸਰਵ ਪ੍ਰਾਪਤੀ ਦਾ ਅਧਾਰ ਹੈ ਸੰਤੁਸ਼ਟਤਾ, ਅਸੰਤੁਸ਼ਟਤਾ ਅਪ੍ਰਾਪਤੀ ਦਾ ਸਾਧਨ ਹੈ। ਤਾਂ ਚੈਕ ਕਰੋ - ਇਕ ਵੀ ਵਿਸ਼ੇਸ਼ਤਾ ਦੀ ਕਮੀ ਨਹੀਂ ਹੋਈ ਚਾਹੀਦੀ। ਤਾਂ ਐਨਾ ਚੈਕ ਕਰਦੇ ਹੋ? ਸਾਰਾ ਸੰਸਕਾਰ ਤੁਹਾਡੇ ਹੁਣ ਦੇ ਸੰਸਾਕਰ ਦਵਾਰਾ ਬਣਾਉਣ ਵਾਲੇ ਹੋ! ਹਾਲੇ ਦੇ ਸੰਸਕਾਰ, ਅਨੁਸਾਰ ਭਵਿੱਖ ਦਾ ਸੰਸਾਰ ਬਣੇਗਾ। ਤਾਂ ਤੁਸੀਂ ਸਭ ਕੀ ਕਹਿੰਦੇ ਹੋ? ਕੌਣ ਹੋ ਤੁਸੀਂ? ਵਿਸ਼ਵ ਪਰਿਵਰਤਕ ਹੋ ਨਾ! ਵਿਸ਼ਵ ਪਰਿਵਰਤਕ ਹੋ? ਤਾਂ ਵਿਸ਼ਵ ਪਰਿਵਰਤਕ ਦੇ ਪਹਿਲੇ ਖੁਦ - ਪਰਿਵਰਤਕ। ਤਾਂ ਇਹ ਸਭ ਸੰਸਕਾਰ ਆਪਣੇ ਵਿੱਚ ਚੈਕ ਕਰੋ। ਇਸਨਾਲ ਸਮਝ ਜਾਓ ਕਿ ਮੈਂ 108 ਦੀ ਮਾਲਾ ਵਿੱਚ ਹਾਂ ਜਾਂ ਅੱਗੇ ਪਿਛੇ ਹਾਂ? ਇਹ ਚੈਕਿੰਗ ਇੱਕ ਦਰਪਣ ਹੈ, ਇਸ ਦਰਪਣ ਵਿੱਚ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਦੇਖੋ। ਦੇਖ ਸਕਦੇ ਹੋ?

ਹਾਲੇ ਤੇ ਹੋਲੀ ਮਨਾਉਣ ਆਏ ਹੋ ਨਾ! ਹੋਲੀ ਮਨਾਉਣ ਆਏ ਹੋ, ਅੱਛਾ। ਹੋਲੀ ਦੇ ਅਰਥ ਨੂੰ ਵਰਨਣ ਕੀਤਾ ਹੈ ਨਾ! ਤਾਂ ਬਾਪਦਾਦਾ ਅੱਜ ਵਿਸ਼ੇਸ਼ ਡਬਲ ਫਾਰੇਨਰਸ ਨੂੰ ਕਹਿੰਦੇ ਹਨ, ਮਧੂਬਨ ਵਾਲੇ ਸਾਥ ਵਿੱਚ ਹੋ, ਇਹ ਬਹੁਤ ਅੱਛਾ ਹੈ। ਮਧੂਬਨ ਵਾਲਿਆਂ ਨੂੰ ਵੀ ਨਾਲ ਕਹਿ ਰਹੇ ਹਨ। ਜੋ ਵੀ ਆਏ ਹਨ, ਭਾਵੇਂ ਬੰਬੇ ਤੋਂ ਆਏ ਹਨ, ਭਾਵੇਂ ਦਿੱਲੀ ਤੋਂ ਆਏ ਹੋ, ਪਰ ਇਸ ਸਮੇਂ ਤੋਂ ਮਧੂਬਨ ਨਿਵਾਸੀ ਹੋ। ਡਬਲ ਫਾਰੇਨਰਸ ਵੀ ਸੀ ਸਮੇਂ ਕਿੱਥੇ ਦੇ ਹੋ? ਮਧੂਬਨ ਨਿਵਾਸੀ ਹੋ ਨਾ! ਮਧੂਬਨ ਨਿਵਾਸੀ ਬਣਨਾ ਚੰਗਾ ਹੈ ਨਾ! ਤਾਂ ਸਭ ਬੱਚੇ ਭਾਵੇਂ ਇੱਥੇ ਸਾਹਮਣੇ ਬੈਠੇ ਹਨ, ਭਾਵੇਂ ਆਪਣੇ ਆਪਣੇ ਚਾਰੋਂ ਪਾਸੇ ਦੇ ਸਥਾਨਾਂ ਤੇ ਬੈਠੇ ਹਨ. ਬਾਪਦਾਦਾ ਇੱਕ ਪਰਿਵਰਤਨ ਚਾਹੁੰਦੇ ਹਨ - ਜੇਕਰ ਹਿੰਮਤ ਹੋਵੇ ਤਾਂ ਬਾਪਦਾਦਾ ਦੱਸਣ। ਹਿੰਮਤ ਹੈ? ਹਿੰਮਤ ਹੈ? ਹਿੰਮਤ ਹੈ? ਕਰਨਾ ਪਵੇਗਾ। ਇਵੇਂ ਨਹੀਂ ਹੱਥ ਉਠਾ ਲਿਆ ਤਾਂ ਹੋ ਗਿਆ, ਇਵੇਂ ਨਹੀਂ। ਹੱਥ ਉਠਾਉਣਾ ਤੇ ਬਹੁਤ ਚੰਗਾ ਹੈ ਪਰ ਮਨ ਦਾ ਹੱਥ ਉਠਾਉਣਾ। ਅੱਜ ਸਿਰਫ਼ ਇਹ ਹੱਥ ਨਹੀਂ ਉਠਾਉਣਾ, ਮਨ ਦਾ ਹੱਥ ਉਠਾਉਣਾ।

ਡਬਲ ਫਾਰੇਨਰਸ ਨਜ਼ਦੀਕ ਬੈਠੇ ਹਨ ਨਾ, ਤਾਂ ਨਜ਼ਦੀਕ ਵਾਲੇ ਨੂੰ ਦਿਲ ਦੀ ਗੱਲਾਂ ਸੁਣਾਈ ਜਾਂਦੀ ਹੈ। ਮਜ਼ੋਰਿਟੀ ਦੇਖਣ ਵਿੱਚ ਆਉਂਦਾ ਹੈ, ਕਿ ਸਭ ਦਾ ਬਾਪਦਾਦਾ ਨਾਲ, ਸੇਵਾ ਨਾਲ ਬਹੁਤ ਪਿਆਰ ਹੈ। ਬਾਪ ਦੇ ਪਿਆਰ ਦੇ ਬਿਨਾਂ ਵੀ ਨਹੀਂ ਰਹਿ ਸਕਦੇ ਅਤੇ ਸੇਵਾ ਦੇ ਬਿਨਾ ਵੀ ਨਹੀਂ ਰਹਿ ਸਕਦੇ ਹਨ। ਇਹ ਮਜ਼ੋਰਿਟੀ ਦਾ ਸਰਟੀਫਿਕੇਟ ਠੀਕ ਹੈ। ਬਾਪਦਾਦਾ ਚਾਰੋਂ ਪਾਸੇ ਦੇਖਦੇ ਹਨ। ਪਰ …, ਪਰ ਆ ਗਿਆ। ਮਜ਼ੋਰਿਟੀ ਦਾ ਇਹ ਹੀ ਆਵਾਜ਼ ਆਉਂਦਾ ਹੈ ਕਿ ਕੋਈ ਨਾ ਕੋਈ ਇਵੇਂ ਦਾ ਸੰਸਕਾਰ, ਪੁਰਾਣਾ ਜੋ ਚਾਹੁੰਦੇ ਨਹੀਂ ਹਨ ਪਰ ਉਹ ਪੁਰਾਣਾ ਸੰਸਕਾਰ ਹਾਲੇ ਤੱਕ ਵੀ ਆਕਰਸ਼ਿਤ ਕਰ ਲੈਂਦਾ ਹੈ। ਤਾਂ ਜਦੋਂ ਹੋਲੀ ਮਨਾਉਣ ਆਏ ਹੋ ਤਾਂ ਹੋਲੀ ਦਾ ਅਰਥ ਹੈ - ਬੀਤੀ ਤੋਂ ਬੀਤੀ। ਹੋ ਲੀ, ਹੋ ਗਈ। ਤਾਂ ਕੋਈ ਜ਼ਰਾ ਵੀ ਕੋਈ ਸੰਸਕਾਰ 5 ਪਰਸੈਂਟ ਵੀ ਹੋਵੇ, 10 ਪਰਸੈਂਟ ਹੋਵੇ, 50 ਪਰਸੈਂਟ ਵੀ ਹੋਵੇ, ਕੁਝ ਵੀ ਹੋਵੇ। ਘੱਟ ਤੋਂ ਘੱਟ 5 ਪਰਸੈਂਟ ਵੀ ਹੋਵੇ ਤਾਂ ਅੱਜ ਸੰਸਕਾਰ ਦੀ ਹੋਲੀ ਜਲਾਓ। ਜੋ ਸੰਸਕਾਰ ਸਮਝਦੇ ਹਨ ਸਭ ਦੀ ਥੋੜਾ ਜਿਹਾ ਇਹ ਸੰਸਕਾਰ ਮੈਨੂੰ ਵਿੱਚ -ਵਿੱਚ ਡਿਸਟਰਬ ਕਰਦਾ ਹੈ। ਹਰ ਇੱਕ ਸਮਝਦਾ ਹੈ। ਸਮਝਦੇ ਹੋ ਨਾ? ਤਾਂ ਹੋਲੀ ਇੱਕ ਜਲਾਈ ਜਾਂਦੀ ਹੈ, ਦੂਸਰੀ ਰੰਗੀ ਜਾਂਦੀ ਹੈ। ਦੋ ਤਰ੍ਹਾਂ ਦੀ ਹੋਲੀ ਹੁੰਦੀ ਹੈ ਅਤੇ ਹੋਲੀ ਦਾ ਅਰਥ ਹੈ, ਬੀਤੀ ਸੋ ਬੀਤੀ। ਤਾਂ ਬਾਪਦਾਦਾ ਚਾਹੁੰਦੇ ਹਨ ਕਿ ਜੋ ਵੀ ਕੋਈ ਇਵੇਂ ਦਾ ਸੰਸਕਾਰ ਰਿਹਾ ਹੋਇਆ ਹੈ, ਜਿਸਦੇ ਕਾਰਨ ਸੰਸਾਰ ਪਰਿਵਰਤਨ ਨਹੀਂ ਹੋ ਰਿਹਾ ਹੈ, ਤਾਂ ਅੱਜ ਉਸ ਕਮਜ਼ੋਰ ਸੰਸਕਾਰ ਨੂੰ ਜਲਾਉਣਾ ਮਤਲਬ ਸੰਸਕਾਰ ਕਰ ਦੇਣਾ। ਜਲਾਉਣ ਨੂੰ ਵੀ ਸੰਸਕਾਰ ਕਹਿੰਦੇ ਹਨ ਨਾ। ਜਦੋਂ ਮਨੁੱਖ ਮਰਦਾ ਹੈ ਤਾਂ ਕਹਿੰਦੇ ਹਨ ਸੰਸਕਾਰ ਕਰਨਾ ਹੈ ਮਤਲਬ ਸਦਾ ਦੇ ਲਈ ਖ਼ਤਮ ਕਰਨਾ ਹੈ। ਤਾਂ ਕੀ ਅੱਜ ਸੰਸਕਾਰ ਦਾ ਵੀ ਸੰਸਕਾਰ ਕਰ ਸਕਦੇ ਹੋ? ਤੁਸੀਂ ਕਹੋਗੇ ਕਿ ਅਸੀਂ ਤਾਂ ਨਹੀਂ ਚਾਹੁੰਦੇ ਕਿ ਸੰਸਕਾਰ ਆਉਣ, ਪਰ ਆ ਜਾਂਦਾ ਹੈ, ਕੀ ਕਰੀਏ? ਇਵੇਂ ਸੋਚਦੇ ਹੋ? ਅੱਛਾ। ਆ ਜਾਂਦਾ ਹੈ, ਗਲਤੀ ਨਾਲ। ਜੇਕਰ ਕਿਸੇਨੂੰ ਦਿੱਤੀ ਹੋਈ ਚੀਜ਼, ਗਲਤੀ ਨਾਲ ਤੁਹਾਡੇ ਕੋਲ ਆ ਜਾਵੇ ਤਾਂ ਕੀ ਕਰਦੇ ਹੋ? ਸੰਭਾਲਕੇ ਅਲਮਾਰੀ ਵਿੱਚ ਰੱਖ ਦਿੰਦੇ ਹੋ? ਰੱਖ ਦਵੋਗੇ? ਤਾਂ ਜੇਕਰ ਆ ਵੀ ਜਾਏ ਤਾਂ ਦਿਲ ਵਿਚ ਨਹੀਂ ਰੱਖਣਾ ਕਿਉਂਕਿ ਦਿਲ ਵਿੱਚ ਬਾਪ ਬੈਠਾ ਹੈ ਨਾ! ਤਾਂ ਬਾਪ ਦੇ ਨਾਲ ਜੇਕਰ ਉਹ ਸੰਸਕਾਰ ਵੀ ਰੱਖੋਗੇ? ਤਾਂ ਚੰਗਾ ਲੱਗੇਗਾ? ਨਹੀਂ ਲੱਗੇਗਾ ਨਾ! ਇਸਲਈ ਜੇਕਰ ਗਲਤੀ ਨਾਲ ਆ ਵੀ ਜਾਏ, ਤਾਂ ਦਿਲ ਨਾਲ ਕਹਿਣਾ ਬਾਬਾ, ਬਾਬਾ, ਬਸ। ਖ਼ਤਮ। ਬਿੰਦੀ ਲੱਗ ਜਾਏਗੀ। ਬਾਬਾ ਕੀ ਹੈ? ਬਿੰਦੀ। ਤਾਂ ਬਿੰਦੀ ਗੱਲ ਜਾਏਗੀ। ਦਿਲ ਨਾਲ ਕਹਿਣਗੇ ਤਾਂ। ਬਾਕੀ ਇਵੇਂ ਹੀ ਮਤਲਬ ਨਾਲ ਯਾਦ ਕਰਨਗੇ - ਬਾਬਾ ਲੈ ਲੋ ਨਾ, ਰੱਖਦੇ ਹਨ ਆਪਣੇ ਪਾਸ ਅਤੇ ਕਹਿੰਦੇ ਹਨ ਲੈ ਲਵੋ ਨਾ, ਤਾਂ ਕਿਵੇਂ ਲੈਣਗੇ? ਤੁਹਾਡੀ ਚੀਜ਼ ਕਿਵੇਂ ਲਵੋਗੇ? ਪਹਿਲੇ ਤੁਸੀਂ ਆਪਣੀ ਚੀਜ਼ ਨਹੀਂ ਸਮਝੋਂ ਉਦੋਂ ਲੈਣਗੇ। ਇਵੇਂ ਥੋੜੀ ਹੀ ਦੂਸਰੇ ਦੀ ਚੀਜ਼ ਲੈ ਲਵੋਂਗੇ। ਤਾਂ ਕੀ ਕਰਨਗੇ? ਹੋਲੀ ਮਨਾਏਗੇ? ਹੋ ਲੀ, ਹੋ ਲੀ। ਅੱਛਾ, ਜੋ ਸਮਝਦੇ ਹਨ ਦ੍ਰਿੜ੍ਹ ਸੰਕਲਪ ਕਰ ਰਹੇ ਹਨ, ਉਹ ਹੱਥ ਉਠਾਓ। ਤੁਸੀਂ ਘੜੀ - ਘੜੀ ਨਿਕਾਲ ਦਵੋਗੇ ਨਾ, ਤਾਂ ਨਿਕਲ ਜਾਏਗੀ। ਅੰਦਰ ਰੱਖ ਨਹੀਂ ਦਵੋ, ਕੀ ਕਰੀਏ, ਕਿਵੇਂ ਕਰੀਏ, ਨਿਕਲਦਾ ਨਹੀਂ ਹੈ। ਇਹ ਨਹੀਂ, ਨਿਕਾਲਣਾ ਹੀ ਹੈ। ਤਾਂ ਦ੍ਰਿੜ੍ਹ ਸੰਕਲਪ ਕਰੋਂਗੇ? ਜੋ ਕਰੇਗਾ ਉਹ ਮਨ ਨਾਲ ਹੱਥ ਉਠਾਉਣਾ, ਬਾਹਰ ਤੋਂ ਨਹੀਂ ਉਠਾਉਣਾ। ਮਨ ਨਾਲ।(ਕੋਈ - ਕੋਈ ਨਹੀਂ ਉਠਾ ਰਹੇ ਹਨ) ਇਹ ਨਹੀਂ ਉਠਾ ਰਹੇ ਹਨ। (ਸਭ ਨੇ ਉਠਾਇਆ) ਬਹੁਤ ਚੰਗਾ, ਮੁਬਾਰਕ ਹੋਵੇ, ਮੁਬਾਰਕ ਹੋਵੇ। ਕੀ ਹੈ ਕਿ ਏਕ ਪਾਸੇ ਐਡਵਾਂਸ ਪਾਰਟੀ ਬਾਪਦਾਦਾ ਨੂੰ ਬਾਰ - ਬਾਰ ਕਹਿੰਦੀ ਹੈ - ਕਦੋਂ ਤੱਕ, ਕਦੋਂ ਤੱਕ, ਕਦੋਂ ਤੱਕ? ਦੂਸਰਾ - ਪ੍ਰਕ੍ਰਿਤੀ ਵੀ ਬਾਪ ਨੂੰ ਅਰਜ਼ੀ ਕਰਦੀ ਹੈ, ਹੁਣੇ ਪਰਿਵਰਤਨ ਕਰੋ। ਬ੍ਰਹਮਾ ਬਾਪ ਵੀ ਕਹਿੰਦੇ ਹਨ ਕਿ ਹੁਣ ਕਦੋਂ ਪਰਮਧਾਮ ਦਾ ਦਰਵਾਜ਼ਾ ਖੋਲੋਂਗੇ? ਨਾਲ ਚੱਲਣਾ ਹੈ ਨਾ, ਰਹਿ ਤਾਂ ਨਹੀਂ ਜਾਣਾ ਹੈ ਨਾ! ਨਾਲ ਚੱਲੋਗੇ ਨਾ! ਸਾਥ ਵਿੱਚ ਗੇਟ ਖੋਲੇਂਗੇ! ਭਾਵੇਂ ਚਾਬੀ ਬ੍ਰਹਮਾ ਬਾਬਾ ਲਗਾਏਗਾ, ਪਰ ਨਾਲ ਤੇ ਹੋਣਗੇ ਨਾ! ਤਾਂ ਹੁਣੇ ਇਹ ਪਰਿਵਰਤਨ ਕਰੋ। ਬਸ,ਲਿਆਉਣਾ ਹੀ ਨਹੀਂ ਹੈ। ਮੇਰੀ ਚੀਜ਼ ਹੀ ਨਹੀਂ ਹੈ, ਦੂਸਰੇ ਦੀ, ਰਾਵਣ ਦੀ ਚੀਜ਼ ਕਿਉਂ ਰੱਖੀ ਹੈ! ਦੂਸਰੇ ਦੀ ਚੀਜ਼ ਰੱਖੀ ਜਾਂਦੀ ਹੈ ਕੀ? ਤਾਂ ਇਹ ਕਿਸਦੀ ਹੈ? ਰਾਵਣ ਦੀ ਹੈ ਨਾ! ਉਸਦੀ ਚੀਜ਼ ਤੁਸੀਂ ਕਿਉਂ ਰੱਖੀ ਹੈ? ਰੱਖਣੀ ਹੈ? ਨਹੀਂ ਰੱਖਣੀ ਹੈ ਨਾ, ਪੱਕਾ? ਅੱਛਾ। ਤਾਂ ਰੰਗ ਦੀ ਹੋਲੀ ਭਾਵੇਂ ਮਨਾਉਣਾ ਪਰ ਪਹਿਲੇ ਇਹ ਹੋਲੀ ਮਨਾਉਣਾ। ਤੁਸੀਂ ਦੇਖਦੇ ਹੋ, ਤੁਹਾਡਾ ਗਾਇਨ ਹੈ -ਮਰਸੀਫੁੱਲ। ਤੁਸੀਂ ਮਰਸੀਫੁੱਲ ਦੇਵੀਆਂ ਅਤੇ ਦੇਵਤੇ ਹੋ ਨਾ! ਤਾਂ ਰਹਿਮ ਨਹੀਂ ਆਉਂਦਾ ਹੈ? ਤੁਹਾਡੇ ਭਰਾ -ਭੈਣਾਂ ਐਨੇ ਦੁੱਖੀ ਹਨ, ਉਹਨਾਂ ਦਾ ਦੁੱਖ ਦੇਖਕੇ ਰਹਿਮ ਨਹੀਂ ਆਉਂਦਾ? ਆਉਂਦਾ ਹੈ ਰਹਿਮ? ਤਾਂ ਸੰਸਕਾਰ ਬਦਲੋ, ਤਾਂ ਸੰਸਾਰ ਬਦਲ ਜਾਏਗਾ। ਜਦੋਂ ਤੱਕ ਸੰਸਕਾਰ ਨਹੀਂ ਬਦਲੇ ਹਨ, ਉਦੋਂ ਤੱਕ ਸੰਸਾਰ ਨਹੀਂ ਬਦਲ ਸਕਦਾ। ਤਾਂ ਕੀ ਕਰਨਗੇ?

ਅੱਜ ਖੁਸ਼ਖ਼ਬਰੀ ਸੁਣੀ ਸੀ ਕਿ ਸਭਨੂੰ ਦ੍ਰਿਸ਼ਟੀ ਲੈਣੀ ਹੈ। ਚੰਗੀ ਗੱਲ ਹੈ। ਬਾਪਦਾਦਾ ਤੇ ਬੱਚਿਆਂ ਦਾ ਆਗਿਆਕਾਰੀ ਹਨ ਪਰ... ਪਰ ਸੁਣਕੇ ਹੱਸਦੇ ਹਨ। ਭਾਵੇਂ ਹੱਸੋ। ਦ੍ਰਿਸ਼ਟੀ ਦੇ ਲਈ ਕਹਿੰਦੇ ਹਨ - ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲਦੀ ਹੈ। ਤਾਂ ਅੱਜ ਹੀ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਪਰਿਵਰਤਨ ਕਰਨਾ ਹੀ ਹੈ, ਕਿਉਂਕਿ ਸੰਪਨਤਾ ਅਤੇ ਜੋ ਵੀ ਪ੍ਰਾਪਤੀਆਂ ਹੋਇਆ ਹਨ, ਉਸਦਾ ਬਹੁਤ ਸਮੇਂ ਤੋਂ ਅਭਿਆਸ ਚਾਹੀਦਾ ਹੈ। ਇਵੇਂ ਨਹੀਂ ਸਮੇਂ ਤੇ ਹੋ ਜਾਏਗਾ, ਨਹੀਂ। ਬਹੁਤ ਸਮੇਂ ਦਾ ਰਾਜ ਭਾਗ ਲੈਣਾ ਹੈ, ਤਾਂ ਸੰਪਨਤਾ ਵੀ ਬਹੁਤ ਸਮੇਂ ਤੋਂ ਚਾਹੀਏ। ਤਾਂ ਠੀਕ ਹੈ? ਡਬਲ ਫਾਰੇਨਰਸ ਖੁਸ਼ ਹਨ? ਅੱਛਾ।

ਚਾਰੋਂ ਪਾਸੇ ਦੇ ਸਰਵ ਤਿੰਨ ਤਖਤ ਨਸ਼ੀਨ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਸਵਰਾਜ ਅਧਿਕਾਰੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਰਹਿਮਦਿਲ ਬਣ ਆਤਮਾਵਾਂ ਨੂੰ ਸੁਖ -ਸ਼ਾਂਤੀ ਦੀ ਅੰਚਲੀ ਦੇਣ ਵਾਲੇ ਮਹਾਦਾਨੀ ਆਤਮਾਵਾਂ ਨੂੰ, ਸਦਾ ਦ੍ਰਿੜ੍ਹਤਾ ਅਤੇ ਸਫ਼ਲਤਾ ਦਾ ਅਨੁਭਵ ਕਰਨ ਵਾਲੇ ਬਾਪ ਸਮਾਨ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸੰਕਲਪ ਅਤੇ ਬੋਲ ਦੇ ਵਿਸਤਾਰ ਨੂੰ ਸਾਰ ਵਿੱਚ ਲਿਆਉਣ ਵਾਲੇ ਅੰਤਰਮੁੱਖੀ ਭਵ

ਵਿਅਰਥ ਸੰਕਲਪਾਂ ਦੇ ਵਿਸਤਾਰ ਨੂੰ ਸਮੇਟ ਕੇ ਸਾਰ ਰੂਪ ਵਿੱਚ ਸਥਿਤ ਹੋਣਾ ਅਤੇ ਮੁਖ ਦੇ ਆਵਾਜ਼ ਦੇ ਵਿਅਰਥ ਨੂੰ ਸਮੇਟ ਕੇ ਸਮਰਥ ਮਤਲਬ ਸਾਰ ਰੂਪ ਵਿੱਚ ਲੈ ਆਉਣਾ – ਇਹ ਹੀ ਹੈ ਅੰਤਰਮੁੱਖਤਾ। ਅਜਿਹੇ ਅੰਤਰਮੁੱਖੀ ਬੱਚੇ ਹੀ ਸਾਈਲੈਂਸ ਦੀ ਸ਼ਕਤੀ ਦਵਾਰਾ ਭਟਕਦੀ ਹੋਈਆਂ ਆਤਮਾਵਾਂ ਨੂੰ ਸਹੀ ਠਿਕਾਣਾ ਦਿਖਾ ਸਕਦੇ ਹਨ। ਇਹ ਸਾਈਲੈਂਸ ਦੀ ਸ਼ਕਤੀ ਅਨੇਕ ਰੂਹਾਨੀ ਰੰਗਤ ਦਿਖਾਉਦੀ ਹੈ। ਸਾਈਲੈਂਸ ਦੀ ਸ਼ਕਤੀ ਨਾਲ ਹਰ ਆਤਮਾ ਦੇ ਮਨ ਦਾ ਆਵਾਜ਼ ਐਨਾ ਸਮੀਪ ਸੁਣਾਈ ਦਿੰਦਾ ਹੈ ਜਿਵੇਂ ਕੋਈ ਸਮੁਖ ਬੋਲ ਰਿਹਾ ਹੈ।

ਸਲੋਗਨ:-
ਸੁਭਾਵ, ਸੰਸਕਾਰ, ਸੰਬੰਧ, ਸੰਪਰਕ ਵਿੱਚ ਲਾਇਟ ਰਹਿਣਾ ਮਤਲਬ ਫਰਿਸ਼ਤਾ ਬਣਨਾ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ। ਸੱਚੀ ਦਿਲ ਵਾਲੇ ਸੱਤਵਾਦੀ ਬੱਚੇ, ਸੱਤਤਾ ਦੀ ਮਹਾਨਤਾ ਦੇ ਕਾਰਨ ਸੈਕਿੰਡ ਵਿੱਚ ਬਿੰਦੂ ਬਣ ਬਿੰਦੂ ਸਵਰੂਪ ਬਾਪ ਨੂੰ ਯਾਦ ਕਰ ਸਕਦੇ ਹਨ। ਸੱਚੀ ਦਿਲ ਵਾਲੇ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਦੇ ਕਾਰਨ, ਬਾਪ ਦੀਆਂ ਵਿਸ਼ੇਸ਼ ਦੁਆਵਾਂ ਦੀ ਪ੍ਰਾਪਤੀ ਦੇ ਕਾਰਨ ਸਮੇਂ ਪ੍ਰਮਾਣ ਯੁਕਤੀਯੁਕਤ, ਸਹੀ ਕੰਮ ਖੁਦ ਕਰਦਾ ਹੈ ਕਿਉਂਕਿ ਬੁਧੀਵਾਨਾਂ ਦੀ ਬੁੱਧੀ (ਬਾਪ) ਨੂੰ ਰਾਜ਼ੀ ਕੀਤਾ ਹੋਇਆ ਹੈ। ਸੂਚਨਾ:- ਅੱਜ ਅੰਤਰਰਾਸ਼ਟੀ ਯੋਗ ਦਿਵਸ ਤੀਸਰਾ ਇਤਵਾਰ ਹੈ, ਸ਼ਾਮ 6.30 ਤੋ 7.30 ਵੱਜੇ ਤੱਕ ਸਾਰੇ ਭਰਾ ਭੈਣ ਸੰਗਠਿਤ ਰੂਪ ਵਿੱਚ ਇਕੱਠੇ ਹੋਕੇ ਯੋਗ ਅਭਿਆਸ ਵਿੱਚ ਸਰਵ ਆਤਮਾਵਾਂ ਪ੍ਰਤੀ ਇਹ ਹੀ ਸ਼ੁਭ ਭਾਵਨਾ ਰੱਖਣ - ਕਿ ਸਰਵ ਆਤਮਾਵਾਂ ਦਾ ਕਲਿਆਣ ਹੋਵੇ, ਸਰਵ ਆਤਮਾਵਾਂ ਸਤ ਮਾਰਗ ਤੇ ਚਲਕੇ ਪਰਮਾਤਮ ਵਰਸੇ ਦਾ ਅਧਿਕਾਰ ਪ੍ਰਾਪਤ ਕਰ ਲੈਣ। ਮੈਂ ਬਾਪ ਸਮਾਨ ਸਰਵ ਆਤਮਾਵਾਂ ਨੂੰ ਮੁਕਤੀ ਜੀਵਨਮੁਕਤੀ ਦਾ ਵਰਦਾਨ ਦੇਣ ਵਾਲੀ ਆਤਮਾ ਹਾਂ।