16.06.24     Avyakt Bapdada     Punjabi Murli     03.03.20    Om Shanti     Madhuban


“ ਸ਼ੁਭ ਭਾਵ ਅਤੇ ਪ੍ਰੇਮ ਭਾਵਨਾ ਇਮ੍ਰਜ ਕਰ ਕ੍ਰੋਧ ਮਹਾਸ਼ਤਰੂ ਤੇ ਵਿਜੇਈ ਬਣੋ।”


ਅੱਜ ਬਾਪਦਾਦਾ ਆਪਣੇ ਜਨਮ ਦੇ ਸਾਥੀਆਂ ਨੂੰ, ਨਾਲ - ਨਾਲ ਸੇਵਾ ਦੇ ਸਾਥੀਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਅੱਜ ਤੁਹਾਨੂੰ ਸਭ ਨੂੰ ਵੀ ਬਾਪਦਾਦਾ ਦੇ ਅਲੌਕਿਕ ਜਨਮ, ਨਾਲ ਹੀ ਜਨਮ ਸਾਥੀਆਂ ਦੇ ਜਨਮ ਦਿਵਸ ਦੀ ਖੁਸ਼ੀ ਹੈ, ਕਿਓਂ? ਅਜਿਹਾ ਨਿਆਰਾ ਅਤੇ ਅਤਿ ਪਿਆਰਾ ਅਲੌਕਿਕ ਜਨਮ ਹੋਰ ਕਿਸੇ ਦਾ ਵੀ ਹੋ ਨਹੀਂ ਸਕਦਾ। ਇਵੇਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿ ਬਾਪ ਦਾ ਜਨਮ ਦਿਨ ਵੀ ਉਹ ਹੀ ਅਤੇ ਬੱਚਿਆਂ ਦਾ ਜਨਮ - ਦਿਵਸ ਵੀ ਉਹ ਹੀ। ਇਹ ਨਿਆਰਾ ਅਤੇ ਪਿਆਰਾ ਅਲੌਕਿਕ ਹੀਰੇ ਸਮਾਨ ਜਨਮ ਅੱਜ ਤੁਸੀ ਮਨਾ ਰਹੇ ਹੋ। ਨਾਲ - ਨਾਲ ਸਭ ਨੂੰ ਇਹ ਵੀ ਨਿਆਰਾ ਅਤੇ ਪਿਆਰਾ-ਪਨ ਸਮ੍ਰਿਤੀ ਵਿੱਚ ਹੈ ਕਿ ਇਹ ਅਲੌਕਿਕ ਜਨਮ ਅਜਿਹਾ ਵਚਿੱਤਰ ਹੈ ਜੋ ਖੁਦ ਭਗਵਾਨ ਬਾਪ ਬੱਚਿਆਂ ਦਾ ਮਨਾ ਰਹੇ ਹਨ। ਪਰਮ ਆਤਮਾ ਬੱਚਿਆਂ ਦਾ, ਸ੍ਰੇਸ਼ਠ ਆਤਮਾਵਾਂ ਦਾ ਜਨਮ - ਦਿਵਸ ਮਨਾ ਰਹੇ ਹਨ। ਦੁਨੀਆ ਵਿਚ ਕਹਿਣ ਮਾਤਰ ਕਈ ਲੋਕੀ ਕਹਿੰਦੇ ਹਨ ਕਿ ਸਾਨੂੰ ਪੈਦਾ ਕਰਨਵਾਲਾ ਭਾਵੇਂ ਹੈ, ਪਰਮ ਆਤਮਾ ਹੈ। ਪ੍ਰੰਤੂ ਨਾ ਜਾਣਦੇ ਹਨ, ਨਾ ਉਸ ਸਮ੍ਰਿਤੀ ਵਿਚ ਚਲਦੇ ਹਨ। ਤੁਸੀ ਸਭ ਅਨੁਭਵ ਨਾਲ ਕਹਿੰਦੇ ਹੋ - ਅਸੀਂ ਪਰਮਾਤਮਾ ਵੰਸ਼ੀ ਹਾਂ, ਬ੍ਰਹਮਾ ਵੰਸ਼ੀ ਹਾਂ। ਪਰਮ ਆਤਮਾ ਸਾਡਾ ਜਨਮ ਦਿਨ ਮਨਾਉਂਦੇ ਹਨ। ਅਸੀ ਪਰਮਾਤਮਾ ਦਾ ਜਨਮ ਦਿਵਸ ਮਨਾਉਂਦੇ ਹਾਂ।

ਅੱਜ ਸਾਰੇ ਪਾਸਿਓਂ ਇੱਥੇ ਪਹੁੰਚੇ ਹਨ ਕਿਸਲਈ? ਮੁਬਾਰਕ ਦੇਣ ਅਤੇ ਮੁਬਾਰਕ ਲੈਣ ਦੇ ਲਈ। ਤਾਂ ਬਾਪਦਾਦਾ ਵਿਸ਼ੇਸ਼ ਆਪਣੇ ਜਨਮ ਸਾਥੀਆਂ ਨੂੰ ਮੁਬਾਰਕ ਦੇ ਰਹੇ ਹਨ। ਸੇਵਾ ਦੇ ਸਾਥੀਆਂ ਨੂੰ ਵੀ ਮੁਬਾਰਕ ਦੇ ਰਹੇ ਹਨ। ਮੁਬਾਰਕ ਦੇ ਨਾਲ - ਨਾਲ ਪਰਮ ਪ੍ਰੇਮ ਦੇ ਮੋਤੀ, ਹੀਰੇ, ਜਵਾਹਰਾਂ ਦ੍ਵਾਰਾ ਬਰਖਾ ਕਰ ਰਹੇ ਹਨ। ਪ੍ਰੇਮ ਦੇ ਮੋਤੀ ਵੇਖੇ ਹਨ ਨਾ। ਪ੍ਰੇਮ ਦੇ ਮੋਤੀਆਂ ਨੂੰ ਜਾਣਦੇ ਹੋ ਨਾ? ਫੁੱਲਾਂ ਦੀ ਬਾਰਿਸ਼, ਸੋਨੇ ਦੀ ਬਾਰਿਸ਼ ਤਾਂ ਸਭ ਕਰਦੇ ਹਨ, ਲੇਕਿਨ ਬਾਪਦਾਦਾ ਤੁਸੀ ਸਭ ਤੇ ਪਰਮ ਪ੍ਰੇਮ, ਅਲੌਕਿਕ ਸਨੇਹ ਦੇ ਮੋਤੀਆਂ ਦੀ ਬਾਰਿਸ਼ ਕਰ ਰਹੇ ਹਨ। ਇੱਕ ਗੁਣਾਂ ਨਹੀਂ, ਪਦਮ - ਪਦਮ - ਪਦਮ ਗੁਣਾਂ ਦਿਲ ਤੋਂ ਮੁਬਾਰਕ ਦੇ ਰਹੇ ਹਨ। ਤੁਸੀ ਸਭ ਵੀ ਦਿਲ ਤੋਂ ਮੁਬਾਰਕ ਦੇ ਰਹੇ ਹੋ, ਉਹ ਵੀ ਬਾਪਦਾਦਾ ਦੇ ਕੋਲ ਪਹੁੰਚ ਰਹੀ ਹੈ ਤਾਂ ਅੱਜ ਮਨਾਉਣ ਦਾ ਮੁਬਾਰਕ ਦਾ ਦਿਨ ਹੈ। ਮਨਾਉਣ ਦੇ ਸਮਾ ਕੀ ਕਰਦੇ ਹੋ? ਬੈਂਡ ਵਜਾਉਂਦੇ ਹੋ। ਤਾਂ ਬਾਪਦਾਦਾ ਸਭ ਬੱਚਿਆਂ ਦੇ ਮਨ ਦੇ ਖੁਸ਼ੀ ਦੀ ਬੈਂਡ ਕਹੋ, ਬਾਜੇ - ਗਾਜੇ ਸੁਣ ਰਹੇ ਹਨ। ਭਗਤ ਲੋਕੀ ਪੁਕਾਰਦੇ ਰਹਿੰਦੇ ਹਨ ਅਤੇ ਤੁਸੀ ਬੱਚੇ ਬਾਪ ਦੇ ਪਿਆਰ ਵਿਚ ਸਮਾਏ ਜਾਂਦੇ ਹੋ। ਸਮਾਏ ਜਾਣਾ ਆਉਂਦਾ ਹੈ ਨਾ? ਇਹ ਸਮਾਏ ਜਾਣਾ ਹੀ ਸਮਾਨ ਬਣਾਉਂਦਾ ਹੈ।

ਬਾਪਦਾਦਾ ਬੱਚਿਆਂ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੇ। ਬੱਚੇ ਵੀ ਵੱਖ ਹੋਣਾ ਚਾਹੁੰਦੇ ਨਹੀਂ ਹਨ ਲੇਕਿਨ ਕਦੇ - ਕਦੇ ਮਾਇਆ ਦੇ ਖੇਲ੍ਹ - ਖੇਲ੍ਹ ਵਿਚ ਥੋੜ੍ਹਾ ਜਿਹਾ ਕਿਨਾਰਾ ਕਰ ਲੈਂਦੇ ਹਨ। ਬਾਪਦਾਦਾ ਕਹਿੰਦੇ ਹਨ ਮੈਂ ਤੁਸੀ ਬੱਚਿਆਂ ਦਾ ਸਹਾਰਾ ਹਾਂ, ਲੇਕਿਨ ਬੱਚੇ ਨਟਖ਼ਟ ਹੁੰਦੇ ਹਨ ਨਾ। ਮਾਇਆ ਨਟਖ਼ਟ ਬਣਾ ਦਿੰਦੀ ਹੈ, ਹੋ ਨਹੀਂ, ਮਾਇਆ ਬਣਾ ਦਿੰਦੀ ਹੈ। ਤਾਂ ਸਹਾਰਾ ਤੋਂ ਕਿਨਾਰਾ ਕਰਵਾ ਲੈਂਦੀ ਹੈ। ਫਿਰ ਵੀ ਬਾਪਦਾਦਾ ਸਹਾਰਾ ਬਣ ਨੇੜੇ ਲੈ ਆਉਂਦੇ ਹਨ। ਬਾਪਦਾਦਾ ਸਭ ਬੱਚਿਆਂ ਤੋਂ ਪੁੱਛਦੇ ਹਨ ਕਿ ਹਰ ਇੱਕ ਜੀਵਨ ਵਿਚ ਕੀ ਚਾਹੁੰਦਾ ਹੈ? ਫੋਰਨਰਜ ਦੋ ਗੱਲਾਂ ਨੂੰ ਬਹੁਤ ਪਸੰਦ ਕਰਦੇ ਹਨ। ਡਬਲ ਫਾਰਨਰਜ ਦੇ ਫ਼ੇਵਰੇਟ ਦੋ ਸ਼ਬਦ ਕਿਹੜੇ ਹਨ? ( ਕੰਪੇਨਿਅਨ ਅਤੇ ਕੰਪਨੀ ) ਇਹ ਦੋਵੇਂ ਪਸੰਦ ਹਨ। ਜੇਕਰ ਪਸੰਦ ਹਨ ਤਾਂ ਇੱਕ ਹੱਥ ਉਠਾਓ। ਭਾਰਤ ਵਾਲਿਆਂ ਨੂੰ ਪਸੰਦ ਹੈ? ਕੰਪੇਨਿਅਨ ਵੀ ਜਰੂਰੀ ਹੈ ਅਤੇ ਕੰਪਨੀ ਵੀ ਜਰੂਰੀ ਹੈ। ਕੰਪਨੀ ਬਿਨਾਂ ਵੀ ਨਹੀਂ ਰਹਿ ਸਕਦੇ ਅਤੇ ਕੰਪੇਨਿਅਨ ਬਿਨਾਂ ਵੀ ਨਹੀਂ ਰਹਿ ਸਕਦੇ। ਤਾਂ ਤੁਹਾਨੂੰ ਸਭ ਨੂੰ ਕੀ ਮਿਲਿਆ ਹੈ? ਕੰਪੇਨਿਅਨ ਮਿਲਿਆ ਹੈ? ਬੋਲੋ ਹਾਂ ਜਾਂ ਨਾ ਜੀ? ( ਹਾਂ ਜੀ ) ਕੰਪਨੀ ਮਿਲੀ ਹੈ? (ਹਾਂ ਜੀ) ਅਜਿਹੀ ਕੰਪਨੀ ਅਤੇ ਅਜਿਹਾ ਕੰਪੇਨਿਅਨ ਸਾਰੇ ਕਲਪ ਵਿਚ ਮਿਲਿਆ ਸੀ? ਕਲਪ ਪਹਿਲਾਂ ਮਿਲਿਆ ਸੀ? ਅਜਿਹਾ ਕੰਪੇਨਿਅਨ ਜੋ ਕਦੇ ਵੀ ਕਿਨਾਰਾ ਨਹੀਂ ਕਰਦਾ, ਕਿਨਾਂ ਵੀ ਨਟਖਟ ਹੋ ਜਾਵੋ ਲੇਕਿਨ ਉਹ ਫਿਰ ਵੀ ਸਹਾਰਾ ਹੀ ਬਣਦਾ ਹੈ। ਅਤੇ ਜੋ ਤੁਹਾਡੇ ਦਿਲ ਦੀਆਂ ਪ੍ਰਾਪਤੀਆਂ ਹਨ, ਉਹ ਸਭ ਪ੍ਰਾਪਤੀਆਂ ਪੂਰਨ ਕਰਦਾ ਹੈ। ਕੋਈ ਅਪ੍ਰਾਪਤੀ ਹੈ? ਸਭ ਦੀ ਦਿਲ ਕਹਿੰਦੀ ਹੈ ਜਾਂ ਮਰਿਆਦਾ ਪੂਰਵਕ ਹਾਂ ਕਹਿੰਦੇ ਹੋ? ਗਾਉਂਦੇ ਤਾਂ ਹੋ ਜੋ ਪਾਉਣਾ ਸੀ ਉਹ ਪਾ ਲਿਆ, ਜਾਂ ਪਾਉਣਾ ਹੈ ? ਪਾ ਲਿਆ? ਹੁਣ ਪਾਉਣ ਦਾ ਕੁਝ ਨਹੀਂ ਹੈ ਜਾਂ ਥੋੜ੍ਹੀਆਂ - ਥੋੜ੍ਹੀਆਂ ਆਸ਼ਾਵਾਂ ਰਹਿ ਗਈਆਂ ਹਨ? ਸਭ ਆਸ਼ਾਵਾਂ ਪੂਰੀਆਂ ਹੋ ਗਈਆਂ ਹਨ ਜਾਂ ਰਹਿ ਗਈਆਂ ਹਨ। ਬਾਪਦਾਦਾ ਕਹਿੰਦੇ ਹਨ ਰਹਿ ਗਈ ਹੈ। ( ਬਾਪ ਨੂੰ ਪ੍ਰਤੱਖ ਕਰਨ ਦਾ ਆਸ ਰਹਿ ਗਈ ਹੈ ) ਇਹ ਤਾਂ ਬਾਪ ਦੀ ਆਸ ਹੈ ਕਿ ਸਾਰੇ ਬੱਚਿਆਂ ਨੂੰ ਪਤਾ ਚਲ ਜਾਵੇ। ਬਾਪ ਆਇਆ ਅਤੇ ਕੋਈ ਰਹਿ ਜਾਵੇ!… ਤਾਂ ਇਹ ਬਾਪਦਾਦਾ ਦੀ ਵਿਸ਼ੇਸ਼ ਆਸ ਹੈ ਕਿ ਸਾਰਿਆਂ ਨੂੰ ਘਟ ਤੋਂ ਘਟ ਪਤਾ ਤੇ ਪੈ ਜਾਵੇ ਕਿ ਸਾਡਾ ਸਦਾ ਦਾ ਬਾਪ ਆਇਆ ਹੈ। ਲੇਕਿਨ ਬੱਚਿਆਂ ਦੀਆਂ ਹੱਦ ਦੀਆਂ ਹੋਰ ਆਸ਼ਾਵਾਂ ਪੂਰੀਆਂ ਹੋ ਗਈਆਂ ਹਨ, ਪ੍ਰੇਮ ਦੀਆਂ ਆਸ਼ਾਵਾਂ ਹਨ। ਹਰ ਇੱਕ ਚਾਹੁੰਦਾ ਹੈ ਸਟੇਜ ਤੇ ਆਵੇ, ਇਹ ਆਸ਼ਾ ਹੈ? (ਹੁਣ ਤੇ ਬਾਬਾ ਖੁਦ ਸਭਦੇ ਕੋਲ ਆਉਂਦੇ ਹਨ) ਇਹ ਵੀ ਆਸ਼ ਪੂਰੀ ਹੋ ਗਈ? ਸੰਤੁਸ਼ਟ ਅਤਮਾਵਾਂ ਹਨ, ਮੁਬਾਰਕ ਹੋਵੇ ਕਿਉਂਕਿ ਸਭ ਬੱਚੇ ਸਮਝਦਾਰ ਹਨ। ਸਮਝਦੇ ਹਨ ਕਿ ਜਿਵੇਂ ਦਾ ਸਮੇਂ ਉਵੇਂ ਸਵਰੂਪ ਬਣਨਾ ਹੀ ਹੈ ਇਸਲਈ ਬਾਪਦਾਦਾ ਵੀ ਡਰਾਮੇ ਦੇ ਬੰਧਨ ਵਿੱਚ ਤਾਂ ਹਨ ਨਾ! ਤਾਂ ਸਭ ਬੱਚੇ ਹੁਣ ਸਮੇਂ ਅਨੁਸਾਰ ਸੰਤੁਸ਼ਟ ਹਨ ਅਤੇ ਸਦਾ ਸੰਤੁਸ਼ਟਮਨੀ ਬਣ ਚਮਕਦੇ ਰਹਿੰਦੇ ਹਨ। ਕਿਉਂ? ਤੁਸੀਂ ਖੁਦ ਵੀ ਕਹਿੰਦੇ ਹੋ -ਪਾਣਾ ਸੀ ਉਹ ਪਾ ਲਿਆ। ਇਹ ਬ੍ਰਹਮਾ ਬਾਪ ਦੇ ਆਦਿ ਅਨੁਭਵ ਦੇ ਬੋਲ ਹਨ ਤਾਂ ਜੋ ਬ੍ਰਹਮਾ ਬਾਪ ਦੇ ਬੋਲ ਉਹ ਹੀ ਸਰਵ ਬ੍ਰਾਹਮਣਾਂ ਦੇ ਬੋਲ। ਤਾਂ ਬਾਪਦਾਦਾ ਸਭ ਬੱਚਿਆਂ ਨੂੰ ਇਹ ਹੀ ਰਿਵਾਇਜ ਕਰਾ ਰਹੇ ਹਨ ਕਿ ਸਦਾ ਬਾਪ ਦੀ ਕੰਪਨੀ ਵਿੱਚ ਰਹੋ। ਬਾਪ ਨੇ ਸਰਵ ਸੰਬੰਧਾਂ ਦਾ ਅਨੁਭਵ ਕਰਾਇਆ ਹੈ। ਕਹਿੰਦੇ ਹੀ ਹੋ ਕਿ ਬਾਪ ਹੀ ਸਰਵ ਸੰਬੰਧੀ ਹੈ। ਜੋ ਸਰਵ ਸੰਬੰਧੀ ਹਨ ਤਾਂ ਜਿਵੇਂ ਦਾ ਸਮੇਂ ਉਵੇਂ ਦੇ ਸੰਬੰਧ ਨੂੰ ਕੰਮ ਵਿੱਚ ਕਿਉਂ ਨਹੀਂ ਲਗਾਉਂਦੇ! ਅਤੇ ਇਹ ਹੀ ਸੇਵਾ ਸੰਬੰਧ ਦਾ ਸਮੇਂ ਪ੍ਰਤੀ ਸਮੇਂ ਅਨੁਭਵ ਕਰਦੇ ਰਹੋ ਤਾਂ ਕੰਪੇਨਿਅਨ ਵੀ ਹੋਵੇਗਾ, ਕੰਪਨੀ ਵੀ ਹੋਵੇਗੀ। ਹੋਰ ਕੋਈ ਸਾਥੀਆਂ ਦੇ ਵਲ ਮਨ ਅਤੇ ਬੁੱਧੀ ਜਾ ਨਹੀਂ ਸਕਦੀ। ਬਾਪਦਾਦਾ ਆਫ਼ਰ ਕਰ ਰਹੇ ਹਨ - ਜਦੋਂ ਸਰਵ ਸੰਬੰਧ ਆਫ਼ਰ ਕਰ ਰਹੇ ਹਨ ਤਾਂ ਸਰਵ ਸੰਬੰਧਾਂ ਦਾ ਸੁਖ ਲਵੋ। ਸੰਬੰਧਾਂ ਨੂੰ ਕੰਮ ਵਿੱਚ ਲਗਾਓ।

ਬਾਪਦਾਦਾ ਜਦੋਂ ਦੇਖਦੇ ਹਨ - ਕਈ - ਕਈ ਬੱਚੇ ਕਿਸੇ -ਕਿਸੇ ਸਮੇਂ ਅਪਣੇ ਨੂੰ ਇੱਕਲਾ ਅਤੇ ਥੋੜਾ ਜਿਹਾ ਨੀਰਸ ਅਨੁਭਵ ਕਰਦੇ ਹਨ ਤਾਂ ਬਾਪਦਾਦਾ ਨੂੰ ਰਹਿਮ ਆਉਂਦਾ ਹੈ ਕਿ ਇਵੇਂ ਦੀ ਸ਼੍ਰੇਸ਼ਠ ਕੰਪਨੀ ਹੁੰਦੇ, ਕੰਪਨੀ ਨੂੰ ਕੰਮ ਵਿੱਚ ਕਿਉਂ ਨਹੀਂ ਲਗਾਉਂਦੇ? ਫਿਰ ਕੀ ਕਹਿੰਦੇ? ਵਾਈ -ਵਾਈ (ਕਿਉਂ, ਕਿਉਂ) ਬਾਪਦਾਦਾ ਨੇ ਕਿਹਾ ਵਾਈ ਨਹੀਂ ਕਹੋ, ਜਦੋਂ ਇਹ ਸ਼ਬਦ ਆਉਂਦਾ ਹੈ, ਵਾਈ ਨਿਗਟਿਵ ਹੈ ਅਤੇ ਪਾਜ਼ਿਟਿਵ ਹੈ ਫਲਾਈ (ਉੱਡਣਾ), ਤਾਂ ਵਾਈ - ਵਾਈ ਕਦੀ ਨਹੀਂ ਕਰਨਾ, ਫਲਾਈ ਯਾਦ ਰੱਖੋ। ਬਾਪ ਨੂੰ ਸਾਥੀ ਬਣਾਏ ਫਲਾਈ ਕਰੋ ਤਾਂ ਬੜਾ ਮਜ਼ਾ ਆਏਗਾ। ਉਹ ਕਮ੍ਪਨੀ ਅਤੇ ਕੰਪੇਨਿਅਨ ਫਿਰ ਮਿਲੇਗਾ? ਬਾਪਦਾਦਾ ਇੰਨੇ ਤੱਕ ਕਹਿੰਦੇ ਹਨ - ਜੇਕਰ ਤੁਸੀਂ ਦਿਮਾਗ ਨਾਲ ਅਤੇ ਸ਼ਰੀਰ ਦੋਵਾਂ ਤਰ੍ਹਾਂ ਨਾਲ ਥੱਕ ਵੀ ਜਾਓ ਤਾਂ ਕੰਪੇਨਿਅਨ ਤੁਹਾਨੂੰ ਦੋਵੇ ਤਰ੍ਹਾਂ ਨਾਲ ਮਾਲਿਸ਼ ਕਰਨ ਦੇ ਲਈ ਵੀ ਤਿਆਰ ਹੈ। ਮਨੋਰੰਜਨ ਕਰਾਉਣ ਲਈ ਵੀ ਏਵਰਰੇਡੀ ਹੈ। ਫਿਰ ਹੱਦ ਦੇ ਮਨੋਰੰਜਨ ਦੀ ਜਰੂਰਤ ਹੀ ਨਹੀਂ ਪਵੇਗੀ। ਇਵੇਂ ਯੂਜ਼ ਕਰਨਾ ਆਉਂਦਾ ਹੈ ਜਾਂ ਸਮਝਦੇ ਹੋ ਵੱਡੇ ਤੋਂ ਵੱਡਾ ਬਾਬਾ ਹੈ, ਟੀਚਰ ਹੈ, ਸਤਿਗੁਰੂ ਹੈ … ? ਪਰ ਸਰਵ ਸੰਬੰਧ ਹਨ। ਸਮਝਾ! ਡਬਲ ਵਿਦੇਸ਼ੀਆਂ ਨੇ?

ਅੱਛਾ - ਸਭ ਬਰਥ ਡੇ ਮਨਾਉਣ ਆਏ ਹੋ ਨਾ! ਮਨਾਉਣਾ ਹੈ ਨਾ! ਚੰਗਾ ਜਦੋਂ ਬਰਥ ਡੇ ਮਨਾਂਉਦੇ ਹੋ, ਤਾਂ ਜਿਸਦਾ ਬਰਥ ਡੇ ਮਨਾਉਂਦੇ ਹੋ ਉਸਨੂੰ ਗਿਫ਼੍ਟ ਦਿੰਦੇ ਹੋ ਜਾਂ ਨਹੀਂ ਦਿੰਦੇ ਹੋ? (ਦਿੰਦੇ ਹੋ) ਤਾਂ ਅੱਜ ਤੁਸੀਂ ਸਭ ਬਾਪ ਦਾ ਬਰ੍ਥ ਡੇ ਮਨਾਉਣ ਆਏ ਹੋ। ਨਾਮ ਤਾਂ ਸ਼ਿਵਰਾਤਰੀ ਹੈ, ਤਾਂ ਬਾਪ ਦਾ ਖਾਸ ਮਨਾਉਣ ਆਏ ਹੋ। ਮਨਾਉਣ ਆਏ ਹੋ ਨਾ! ਤਾਂ ਬਰਥ ਡੇ ਦੀ ਅੱਜ ਦੀ ਗਿਫ਼੍ਟ ਕੀ ਦਿੱਤੀ? ਜਾਂ ਸਿਰਫ਼ ਮੋਮਬਤੀ ਜਗਾਉਗੇ, ਕੇਕ ਕਟੋਗੇ …ਇਹ ਹੀ ਮਨਾਓਗੇ? ਅੱਜ ਕੀ ਗਿਫ਼੍ਟ ਦਿੱਤੀ? ਜਾਂ ਕਲ ਦਵੋ ਗੇ? ਭਾਵੇਂ ਛੋਟੀ ਦਵੋ, ਭਾਵੇਂ ਮੋਟੀ ਦਵੋ, ਪਰ ਗਿਫ਼੍ਟ ਤਾਂ ਦਿੰਦੇ ਹਨ ਨਾ! ਤਾਂ ਕੀ ਦਿੱਤੀ? ਸੋਚ ਰਹੇ ਹਨ। ਅੱਛਾ ਦੇਣੀ ਹੈ? ਦੇਣ ਦੇ ਲਈ ਤਿਆਰ ਹੋ? ਜੋ ਬਾਪਦਾਦਾ ਕਹੇਗਾ ਉਹ ਦਵੋਗੇ ਜਾਂ ਤੁਸੀਂ ਆਪਣੀ ਇੱਛਾ ਨਾਲ ਦਵੋਗੇ? ਕੀ ਕਰੋਂਗੇ? ( ਜੋ ਬਾਪਦਾਦਾ ਕਹਿਣਗੇ ਉਹ ਦਵਾਂਗੇ) ਦੇਖਣਾ, ਥੋੜੀ ਹਿੰਮਤ ਰੱਖਣੀ ਪਵੇਗੀ। ਹਿੰਮਤ ਹੈ? ਮਧੂਬਨ ਵਾਲੇ ਹਿੰਮਤ ਹੈ? ਡਬਲ ਫਾਰਨੇਰਸ ਵਿੱਚ ਹਿੰਮਤ ਹੈ? ਹੱਥ ਤੇ ਬਹੁਤ ਵਧੀਆ ਉਠਾ ਰਹੇ ਹਨ। ਅੱਛਾ - ਸ਼ਕਤੀਆਂ ਵਿੱਚ, ਪਾਂਡਵਾਂ ਵਿੱਚ ਹਿੰਮਤ ਹੈ? ਭਾਰਤ ਵਾਲਿਆਂ ਵਿੱਚ ਹਿੰਮਤ ਹੈ? ਬਹੁਤ ਵਧੀਆ। ਇਹ ਹੀ ਬਾਪ ਨੂੰ ਮੁਬਾਰਕ ਮਿਲ ਗਈ। ਅੱਛਾ, ਸੁਣਾਵੇਂ। ਇਹ ਤਾਂ ਨਹੀਂ ਕਹੋਗੇ ਕਿ ਇਹ ਤਾਂ ਸੋਚਣਾ ਪਵੇਗਾ? ਗਾ - ਗਾ ਨਹੀਂ ਕਰਨਾ। ਇੱਕ ਗੱਲ ਬਾਪਦਾਦਾ ਨੇ ਮਜ਼ੋਰਿਟੀ ਵਿੱਚ ਦੇਖੀ ਹੈ। ਮਨਾਰਿਟੀ ਨਹੀਂ ਮਜ਼ੋਰਿਟੀ। ਕੀ ਦੇਖਿਆ? ਜਦੋਂ ਕੋਈ ਸਰਕਮਸਟਾਸ਼ ਸਾਹਮਣੇ ਆਉਂਦਾ ਹੈ ਤਾਂ ਮਜ਼ੋਰਿਟੀ ਵਿੱਚ ਇੱਕ, ਦੋ ਤਿੰਨ ਨੰਬਰ ਵਿੱਚ ਕ੍ਰੋਧ ਦਾ ਅੰਸ਼ ਨਾ ਚਾਹੁੰਦੇ ਵੀ ਇਮਰਜ਼ ਹੋ ਜਾਂਦਾ ਹੈ। ਕਿਸੇ ਵਿੱਚ ਮਹਾਨ ਕ੍ਰੋਧ ਦੇ ਰੂਪ ਵਿੱਚ ਹੁੰਦਾ, ਕਿਸੇ ਵਿੱਚ ਜੋਸ਼ ਦੇ ਰੂਪ ਵਿੱਚ ਹੁੰਦਾ, ਕਿਸੇ ਵਿੱਚ ਤੀਸਰਾ ਨੰਬਰ ਚਿੜਚਿੜੇਪਨ ਰੂਪ ਵਿੱਚ ਹੁੰਦਾ ਹੈ। ਚਿੜਚਿੜਾਪਨ ਸਮਝਦੇ ਹੋ? ਉਹ ਵੀ ਕ੍ਰੋਧ ਦਾ ਅੰਸ਼ ਹੈ, ਹਲਕਾ ਹੈ। ਤੀਸਰਾ ਨੰਬਰ ਹੈ ਨਾ ਤਾਂ ਉਹ ਹਲਕਾ ਹੈ। ਪਹਿਲਾ ਜ਼ੋਰ ਨਾਲ ਹੈ, ਦੂਸਰਾ ਉਸ ਨਾਲੋ ਥੋੜਾ। ਫਿਰ ਭਾਸ਼ਾ ਤਾਂ ਅੱਜਕਲ ਸਭਦੀ ਰਾਇਲ ਹੋ ਗਈ ਹੈ। ਤਾਂ ਰਾਇਲ ਰੂਪ ਵਿੱਚ ਕੀ ਕਹਿੰਦੇ ਹਨ? ਗੱਲ ਹੀ ਇਵੇਂ ਹੈ ਨਾ, ਜੋਸ਼ ਤੇ ਆਏਗਾ ਹੀ। ਤਾਂ ਅੱਜ ਬਾਪਦਾਦਾ ਸਭ ਕੋਲੋਂ ਇਹ ਗਿਫ਼੍ਟ ਲੈਣਾ ਚਾਹੁੰਦੇ ਹਨ ਕਿ ਕ੍ਰੋਧ ਤਾਂ ਛੱਡੋ ਪਰ ਕ੍ਰੋਧ ਦਾ ਅੰਸ਼ ਮਾਤਰ ਵੀ ਨਹੀਂ ਰਹੇ। ਕਿਉਂ? ਕ੍ਰੋਧ ਵਿੱਚ ਆਕੇ ਡਿਸ - ਸਰਵਿਸ ਕਰਦੇ ਹਨ ਕਿਉਂਕਿ ਕ੍ਰੋਧ ਹੁੰਦਾ ਹੈ ਦੋ ਦੇ ਵਿਚ। ਇੱਕਲਾ ਨਹੀਂ ਹੁੰਦਾ ਹੈ, ਦੋ ਦੇ ਵਿਚ ਹੁੰਦਾ ਹੈ ਤਾਂ ਦਿਖਾਈ ਦਿੰਦਾ ਹੈ। ਭਾਵੇਂ ਮਨਸਾ ਵਿੱਚ ਵੀ ਕਿਸੇਦੇ ਪ੍ਰਤੀ ਘ੍ਰਿਣਾ ਭਾਵ ਦਾ ਅੰਸ਼ ਵੀ ਹੁੰਦਾ ਹੈ ਤਾਂ ਮਨ ਵਿੱਚ ਵੀ ਉਸ ਆਤਮਾ ਦੇ ਪ੍ਰਤੀ ਜੋਸ਼ ਜਰੂਰ ਆਉਂਦਾ ਹੈ। ਤਾਂ ਬਾਪਦਾਦਾ ਨੂੰ ਇਹ ਡਿਸ - ਸਰਵਿਸ ਦਾ ਕਾਰਣ ਚੰਗਾ ਨਹੀਂ ਲੱਗਦਾ ਹੈ। ਤਾਂ ਕ੍ਰੋਧ ਦਾ ਭਾਵ ਅੰਸ਼ ਮਾਤਰ ਵੀ ਪੈਦਾ ਨਾ ਹੋਵੇ। ਜਿਵੇਂ ਬ੍ਰਹਮਚਾਰਯ ਦੇ ਉੱਪਰ ਅਟੇੰਸ਼ਨ ਦਿੰਦੇ ਹੋ, ਇਵੇਂ ਹੀ ਕਾਮ ਮਹਾਸ਼ਤਰੂ, ਕ੍ਰੋਧ ਮਹਾਸ਼ਤਰੂ ਗਾਇਆ ਹੋਇਆ ਹੈ। ਸ਼ੁਭ ਭਾਵ, ਪ੍ਰੇਮ ਭਾਵ ਉਹ ਇਮਰਜ ਹੁੰਦਾ ਹੈ। ਫਿਰ ਮੂਡ ਆਫ਼ ਕਰ ਦੇਣਗੇ। ਉਸ ਆਤਮਾ ਤੋਂ ਕਿਨਾਰਾ ਕਰ ਦੇਣਗੇ। ਸਾਹਮਣੇ ਨਹੀਂ ਆਉਣਗੇ, ਗੱਲ ਨਹੀਂ ਕਰਨਗੇ। ਉਸਦੀਆਂ ਗੱਲਾਂ ਨੂੰ ਠੁਕਰਾਉਣਗੇ। ਅੱਗੇ ਵੱਧਣ ਨਹੀਂ ਦੇਣਗੇ। ਇਹ ਸਭ ਪਤਾ ਬਾਹਰ ਵਾਲਿਆਂ ਨੂੰ ਪੈਂਦਾ ਹੈ ਫਿਰ ਭਾਵੇ ਕਹਿ ਦਿੰਦੇ ਹਨ, ਅੱਜ ਇਸਦੀ ਤਬੀਅਤ ਠੀਕ ਨਹੀਂ ਹੈ, ਬਾਕੀ ਕੁਝ ਨਹੀਂ ਹੈ। ਤਾਂ ਕੀ ਜਨਮ - ਦਿਨ ਦੀ ਇਹ ਗਿਫ਼੍ਟ ਦੇ ਸਕਦੇ ਹੋ? ਜੋ ਸਮਝਦੇ ਹਨ ਕੋਸ਼ਿਸ਼ ਕਰਾਂਗੇ, ਉਹ ਹੱਥ ਉਠਾਓ। ਸੌਗਾਤ ਦੇਣ ਦੇ ਲਈ ਸੋਚਣਗੇ, ਕੋਸ਼ਿਸ਼ ਕਰਨਗੇ ਉਹ ਹੱਥ ਉਠਾਓ। ਸੱਚੀ ਦਿਲ ਤੇ ਵੀ ਸ਼ਾਹਿਬ ਰਾਜ਼ੀ ਹੁੰਦਾ ਹੈ। ( ਕਈ ਭਰਾ - ਭੈਣਾਂ ਖੜੇ ਹੋਏ) ਹੌਲੀ -ਹੌਲੀ ਉੱਠ ਰਹੇ ਹਨ। ਸੱਚ ਬੋਲਣ ਦੀ ਮੁਬਾਰਕ ਹੋਵੇ। ਅੱਛਾ ਜਿਨ੍ਹਾਂ ਨੇ ਕਿਹਾ ਕੋਸ਼ਿਸ਼ ਕਰਨਗੇ, ਠੀਕ ਹੈ ਕੋਸ਼ਿਸ਼ ਭਾਵੇਂ ਕਰੋ ਪਰ ਕੋਸ਼ਿਸ਼ ਦੇ ਲਈ ਕਿੰਨਾ ਸਮਾਂ ਚਾਹੀਦਾ ਹੈ? ਇੱਕ ਮਾਸ ਚਾਹੀਦਾ, 6 ਮਹੀਨੇ ਚਾਹ੍ਦੇ, ਕਿੰਨੇ ਚਾਹੀਦੇ ਹਨ? ਛੜੋਗੇ ਜਾਂ ਛੱਡਣ ਦੇ ਲਕਸ਼ ਹੀ ਨਹੀਂ ਹੈ? ਜਿਨ੍ਹਾਂ ਨੇ ਕਿਹਾ ਕੋਸ਼ਿਸ਼ ਕਰਾਂਗੇ ਉਹ ਫਿਰ ਤੋਂ ਉੱਠੋ। ਜੋ ਸਮਝਦੇ ਹਨ ਕਿ ਅਸੀਂ ਦੋ ਤਿੰਨ ਮਹੀਨੇ ਵਿੱਚ ਕੋਸ਼ਿਸ਼ ਕਰਕੇ ਛੱਡਾਂਗੇ ਉਹ ਬੈਠ ਜਾਓ। ਅਤੇ ਜੋ ਸਮਝਦੇ ਹਨ 6 ਮਹੀਨੇ ਚਾਹੀਦੇ ਹਨ, ਜੇਕਰ 6 ਮਹੀਨੇ ਪੂਰੇ ਲੱਗੇ ਵੀ ਤਾਂ ਘਟ ਕਰਨਾ, ਇਸ ਗੱਲ ਨੂੰ ਛਡਣਾ ਨਹੀਂ ਕਿਉਂਕਿ ਬਹੁਤ ਜਰੂਰੀ ਹੈ। ਇਹ ਡਿਸ - ਸਰਵਿਸ ਦਿਖਾਈ ਦਿੰਦੀ ਹੈ। ਮੁਖ ਨਾਲ ਨਹੀਂ ਬੋਲੋ, ਸ਼ਕਲ ਬੋਲਦੀ ਹੈ ਇਸਲਈ ਜਿਨ੍ਹਾਂ ਨੇ ਹਿੰਮਤ ਰੱਖੀ ਹੈ ਉਹਨਾਂ ਸਭ ਤੇ ਬਾਪਦਾਦਾ ਗਿਆਨ, ਪ੍ਰੇਮ, ਸੁਖ, ਸ਼ਾਂਤੀ ਦੇ ਮੋਤੀਆਂ ਦੀ ਵਰਖਾ ਕਰ ਰਹੇ ਹਨ। ਅੱਛਾ।

ਬਾਪਦਾਦਾ ਰਿਟਰਨ ਸੌਗਾਤ ਵਿੱਚ ਇਹ ਵਿਸ਼ੇਸ਼ ਸਭ ਨੂੰ ਵਰਦਾਨ ਦੇ ਰਹੇ ਹਨ ਹਨ - ਜਦੋਂ ਵੀ ਗਲਤੀ ਨਾਲ ਵੀ, ਨਾ ਚਾਹੁੰਦੇ ਹੋਏ ਵੀ ਕਦੀ ਕ੍ਰੋਧ ਆ ਵੀ ਜਾਏ ਤਾਂ ਸਿਰਫ਼ ਦਿਲ ਨਾਲ “ਮਿੱਠਾ ਬਾਬਾ” ਸ਼ਬਦ ਕਹਿਣਾ, ਤਾਂ ਬਾਪਦਾਦਾ ਦੀ ਐਕਸਟਰਾ ਮਦਦ ਹਿੰਮਤ ਵਾਲਿਆਂ ਨੂੰ ਮਿਲਦੀ ਰਹੇਗੀ। ਮਿੱਠਾ ਬਾਬਾ ਕਹਿਣਾ, ਸਿਰਫ਼ ਬਾਬਾ ਨਹੀਂ ਕਹਿਣਾ,” ਮਿੱਠਾ ਬਾਬਾ” ਤਾਂ ਮਦਦ ਮਿਲੇਗੀ, ਜਰੂਰ ਮਿਲੇਗੀ ਕਿਉਂਕਿ ਲਕਸ਼ ਰੱਖਿਆ ਹੈ ਨਾ। ਤਾਂ ਲਕਸ਼ ਵਿੱਚ ਲੱਛਣ ਆਉਣੇ ਹੀ ਹੈ। ਮਧੂਬਨ ਵਾਲੇ ਹੱਥ ਉਠਾਓ। ਅੱਛਾ - ਕਰਨਾ ਹੀ ਹੈ ਨਾ! (ਹਾਂ ਜੀ ) ਮੁਬਾਰਕ ਹੋਵੇ। ਬਹੁਤ ਵਧੀਆ। ਅੱਜ ਖਾਸ ਮਧੂਬਨ ਵਾਲਿਆਂ ਨੂੰ ਟੋਲੀ ਦੇਣਗੇ। ਮਿਹਨਤ ਬਹੁਤ ਕਰਦੇ ਹਨ। ਕੋਧ ਦੇ ਲਈ ਨਹੀਂ ਦਿੰਦੇ ਹਨ, ਮਿਹਨਤ ਦੇ ਲਈ ਦਿੰਦੇ ਹਨ। ਸਭ ਸਮਝਣਗੇ ਹੱਥ ਉਠਾਇਆ ਹੈ, ਇਸਲਈ ਟੋਲੀ ਦਿੰਦੇ ਹਨ। ਮਿਹਨਤ ਬਹੁਤ ਵਧੀਆ ਕਰਦੇ ਹਨ। ਸਭਨੂੰ ਸੇਵਾ ਵਿੱਚ ਸੰਤੁਸ਼ਟ ਕਰਨਾ, ਇਹ ਤਾਂ ਮਧੂਬਨ ਦਾ ਇਗਜੇਂਪਲ ਹੈ ਇਸਲਈ ਜਾਂ ਮੁਖ ਮਿੱਠਾ ਕਰਾਵਾਂਗੇ। ਤੁਸੀਂ ਸਭ ਇਹਨਾਂ ਦਾ ਮੁਖ ਮਿੱਠਾ ਦੇਖ, ਮਿੱਠਾ ਮੁਖ ਕਰ ਲੈਣਾ, ਖੁਸ਼ੀ ਹੋਵੇਗੀ ਨਾ। ਇਹ ਵੀ ਇੱਕ ਬ੍ਰਾਹਮਣ ਪਰਿਵਾਰ ਦਾ ਕਲਚਰ ਹੈ। ਅੱਜਕਲ ਤੁਸੀਂ ਲੋਕ ਕਲਚਰ ਆਫ਼ ਪੀਸ ਦਾ ਪ੍ਰੋਗਰਾਮ ਬਣਾ ਰਹੇ ਹੋ ਨਾ। ਤਾਂ ਇਹ ਵੀ ਫਸਟ ਨੰਬਰ ਦਾ ਕਲਚਰ ਹੈ - “ਬ੍ਰਾਹਮਣ ਕੁਲ ਦੀ ਸੱਭਿਅਤਾ। ਬਾਪਦਾਦਾ ਨੇ ਦੇਖਿਆ ਹੈ, ਇਹ ਦਾਦੀ ਜਦੋਂ ਸੌਗਾਤ ਦਿੰਦੀ ਹੈ ਨਾ। ਉਸ ਵਿੱਚ ਇੱਕ ਬੋਰੀ ਦਾ ਥੈਲਾ ਹੁੰਦਾ ਹੈ। ਉਸ ਵਿੱਚ ਲਿਖਿਆ ਹੁੰਦਾ ਹੈ - “ਘੱਟ ਬੋਲੋ, ਹੋਲੀ ਬੋਲੋ, ਮਿੱਠਾ ਬੋਲੋ”। ਤਾਂ ਅੱਜ ਬਾਪਦਾਦਾ ਇਹ ਸੌਗਾਤ ਦੇ ਰਹੇ ਹਨ, ਬੋਰੀ ਵਾਲਾ ਥੈਲਾ ਨਹੀਂ ਦਿੰਦੇ, ਵਰਦਾਨ ਵਿੱਚ ਇਹ ਸ਼ਬਦ ਦਿੰਦੇ ਹਨ। ਹਰ ਇੱਕ ਬ੍ਰਾਹਮਣ ਦੇ ਚੇਹਰੇ ਅਤੇ ਚੱਲਣ ਵਿੱਚ ਬ੍ਰਾਹਮਣ ਕਲਚਰ ਪ੍ਰਤੱਖ ਹੋਵੇ। ਪ੍ਰੋਗ੍ਰਾਮ ਤਾਂ ਬਣਾਓਗੇ, ਭਾਸ਼ਣ ਵੀ ਕਰਨਗੇ ਪਰ ਪਹਿਲੇ ਖੁਦ ਵਿੱਚ ਇਹ ਸੱਭਿਅਤਾ ਜਰੂਰੀ ਹੈ। ਹਰ ਇੱਕ ਬ੍ਰਾਹਮਣ ਮੁਸ੍ਕੁਰਾਉਂਦਾ ਹੋਇਆ ਹਰ ਇੱਕ ਨਾਲ ਸੰਪਰਕ ਵਿੱਚ ਆਏ। ਕਿਸੇ ਨਾਲ ਕਿਵੇਂ, ਕਿਸੇ ਨਾਲ ਕਿਵੇਂ ਨਹੀਂ। ਕਿਸੇ ਨੂੰ ਦੇਖ ਕੇ ਆਪਣਾ ਕਲਚਰ ਨਹੀਂ ਛੱਡੋ। ਬੀਤੀਆਂ ਗੱਲਾਂ ਭੁੱਲ ਜਾਓ। ਨਵੇਂ ਸੰਸਕਾਰ ਸੱਭਿਅਤਾ ਦੇ ਜੀਵਨ ਵਿੱਚ ਦਿਖਾਓ। ਹੁਣ ਦਿਖਾਉਣਾ ਹੈ, ਠੀਕ ਹੈ ਨਾ! (ਸਭ ਨੇ ਕਿਹਾ ਹਾਂ ਜੀ)

ਇਹ ਬਹੁਤ ਚੰਗਾ ਹੈ, ਡਬਲ ਫ਼ਾਰਨਰਜ ਮਜ਼ੋਰਿਟੀ ਹਾਂ ਜੀ ਕਰਨ ਵਿੱਚ ਬਹੁਤ ਵਧੀਆ ਹਨ। ਚੰਗਾ ਹੈ - ਭਾਰਤਵਾਸੀਆਂ ਦੀ ਤਾਂ ਇੱਕ ਮਰਿਆਦਾ ਹੀ ਹੈ - “ਹਾਂ ਜੀ ਕਰਨਾ।” ਸਿਰਫ਼ ਮਾਇਆ ਨੂੰ ਨਾਂ ਜੀ ਕਰੋ, ਬਸ ਹੋਰ ਆਤਮਾਵਾਂ ਨੂੰ ਹਾਂ ਜੀ, ਹਾਂ ਜੀ ਕਰੋ। ਮਾਇਆ ਨੂੰ ਨਾਂ - ਜੀ ਕਰੋ। ਅੱਛਾ - ਸਭ ਨੇ ਜਨਮ ਦਿਨ ਮਨਾ ਲਿਆ? ਮਨਾਇਆ, ਗਿਫ਼੍ਟ ਦੇ ਦਿੱਤੀ, ਗਿਫ਼੍ਟ ਲੈ ਲਿਤੀ।

ਅੱਛਾ - ਤੁਹਾਡੇ ਨਾਲ- ਨਾਲ ਹੋਰ ਵੀ ਜਗ੍ਹਾ - ਜਗ੍ਹਾ ਤੇ ਸਭਾਵਾਂ ਲੱਗੀਆਂ ਹੋਇਆ ਹਨ। ਕਿਤੇ ਛੋਟੀਆਂ ਸਭਾਵਾਂ ਹਨ, ਕੀਤੇ ਵੱਡੀਆਂ ਸਭਾਵਾਂ ਹਨ, ਸਭ ਸੁਣ ਰਹੇ ਹਨ, ਦੇਖ ਰਹੇ ਹਨ। ਉਹਨਾਂ ਨੂੰ ਵੀ ਬਾਪਦਾਦਾ ਇਹ ਹੀ ਕਹਿੰਦੇ ਹਨ ਕਿ ਅੱਜ ਦੇ ਦਿਨ ਦੀ ਤੁਸੀਂ ਸਭਨੇ ਵੀ ਸੌਗਾਤ ਦਿੱਤੀ ਹੈ ਜਾਂ ਨਹੀਂ? ਸਭ ਕਹਿ ਰਹੇ ਹਨ, ਹਾਂ ਜੀ ਬਾਬਾ। ਚੰਗੇ ਹਨ, ਦੂਰ ਬੈਠੇ ਵੀ ਜਿਵੇਂ ਸਾਹਮਣੇ ਹੀ ਸੁਣ ਰਹੇ ਹਨ ਕਿਉਂਕਿ ਸਾਇੰਸ ਵਾਲੇ ਜੋ ਇੰਨੀ ਮਿਹਨਤ ਕਰਦੇ ਹਨ, ਮਿਹਨਤ ਤਾਂ ਬਹੁਤ ਚੰਗੀ ਕਰਦੇ ਹਨ ਨਾ। ਤਾਂ ਸਭਤੋਂ ਜ਼ਿਆਦਾ ਫਾਇਦਾ ਬ੍ਰਾਹਮਣਾਂ ਨੂੰ ਹੋਣਾ ਚਾਹੀਦਾ ਹੈ ਨਾ! ਇਸਲਈ ਜਦੋਂ ਤੋਂ ਸੰਗਮਯੁਗ ਸ਼ੁਰੂ ਹੋਇਆ ਹੈ ਉਦੋਂ ਤੋਂ ਇਹ ਸਾਇੰਸ ਦੇ ਸਾਧਨ ਵੀ ਵੱਧਦੇ ਜਾ ਰਹੇ ਹਨ। ਸਤਿਯੁਗ ਵਿੱਚ ਤਾਂ ਤੁਹਾਡੀ ਦੇਵਤਾ ਰੂਪ ਵਿੱਚ ਇਹ ਸਾਇੰਸ ਸੇਵਾ ਕਰੇਗੀ ਪਰ ਸੰਗਮਯੁਗ ਵਿੱਚ ਵੀ ਸਾਇੰਸ ਦੇ ਸਾਧਨ ਤੁਸੀਂ ਬ੍ਰਾਹਮਣਾਂ ਨੂੰ ਮਿਲ ਰਹੇ ਹਨ ਅਤੇ ਸੇਵਾ ਵਿੱਚ ਵੀ ਪ੍ਰਤਖਤਾ ਕਰਨ ਵਿੱਚ ਵੀ ਇਹ ਸਾਂਇੰਸ ਦੇ ਸਾਧਨ ਬਹੁਤ ਵਿਸ਼ਾਲ ਰੂਪ ਨਾਲ ਸਹਿਯੋਗੀ ਬਣਨਗੇ ਇਸਲਈ ਸਾਂਇੰਸ ਦੇ ਨਿਮਿਤ ਬਣਨ ਵਾਲਿਆਂ ਬੱਚਿਆਂ ਨੂੰ ਵੀ ਬਾਪਦਾਦਾ ਮਿਹਨਤ ਦੀ ਮੁਬਾਰਕ ਦਿੰਦੇ ਹਨ।

ਬਾਕੀ ਬਾਪਦਾਦਾ ਨੇ ਦੇਖਿਆ ਮਧੂਬਨ ਵਿੱਚ ਵੀ ਦੇਸ਼ - ਵਿਦੇਸ਼ ਤੋਂ ਬਹੁਤ ਸ਼ੋਭਨਿਕ - ਸ਼ੋਭਨਿਕ ਕਾਰਡ, ਪੱਤਰ ਅਤੇ ਕਈਆਂ ਦਵਾਰਾ ਯਾਦਪਿਆਰ ਮੈਸੇਜ ਭੇਜੇ ਹਨ। ਬਾਪਦਾਦਾ ਉਹਨਾਂ ਨੂੰ ਵੀ ਵਿਸ਼ੇਸ਼ ਯਾਦਪਿਆਰ ਅਤੇ ਜਨਮ ਦਿਨ ਦੀ ਪਦਮ - ਪਦਮ ਪਦਮ - ਪਦਮ ਗੁਣਾ ਮੁਬਾਰਕ ਦੇ ਰਹੇ ਹਨ। ਸਭ ਬੱਚੇ ਬਾਪਦਾਦਾ ਦੇ ਨੈਣਾਂ ਦੇ ਸਾਹਮਣੇ ਆ ਰਹੇ ਹਨ। ਤੁਸੀਂ ਲੋਕਾਂ ਨੇ ਸਿਰਫ਼ ਕਾਰਡ ਦੇਖੇ, ਪਰ ਬਾਪਦਾਦਾ ਬੱਚਿਆਂ ਦੇ ਨੈਣਾਂ ਨੂੰ ਦੇਖ ਰਹੇ ਹਨ। ਬਹੁਤ ਸਨੇਹ ਨਾਲ ਭੇਜਦੇ ਹਨ ਅਤੇ ਉਸੀ ਸਨੇਹ ਨਾਲ ਬਾਪਦਾਦਾ ਨੇ ਸਵੀਕਾਰ ਕੀਤਾ ਹੈ। ਕਈਆਂ ਨੇ ਆਪਣੀ ਅਵਸਥਾਵਾਂ ਵੀ ਲਿਖਿਆ ਹਨ ਤਾਂ ਬਾਪਦਾਦਾ ਕਹਿੰਦੇ ਹਨ - ਉੱਡੋ ਅਤੇ ਉਡਾਓ। ਉੱਡਣ ਨਾਲ ਸਭ ਗੱਲਾਂ ਥੱਲੇ ਰਹਿ ਜਾਣਗੀਆਂ ਅਤੇ ਤੁਸੀਂ ਸਦਾ ਉੱਚੇ ਤੇ ਉੱਚੇ ਬਾਪ ਦੇ ਨਾਲ ਉੱਚੇ ਰਹੋਗੇ। ਸੈਕਿੰਡ ਵਿੱਚ ਸਟਾਪ ਅਤੇ ਸਟਾਕ ਸ਼ਕਤੀਆਂ ਦਾ, ਗੁਣਾ ਦਾ ਇਮਰਜ ਕਰੋ। ਅੱਛਾ।

ਚਾਰੋਂ ਪਾਸੇ ਦੇ ਸਰਵ ਸ਼੍ਰੇਸ਼ਠ ਬ੍ਰਾਹਮਣ ਆਤਮਾਏ, ਸਦਾ ਬਾਪ ਦੀ ਕੰਪਨੀ ਵਿੱਚ ਰਹਿਣ ਵਾਲੇ, ਬਾਪ ਨੂੰ ਕੰਪੇਨਿਅਨ ਬਣਾਉਣ ਵਾਲੇ ਸਨੇਹੀ ਆਤਮਾਵਾਂ, ਸਦਾ ਬਾਪ ਦੇ ਗੁਣਾਂ ਦੇ ਸਾਗਰ ਵਿੱਚ ਸਮਾਉਣ ਵਾਲੇ ਸਮਾਨ ਬਾਪਦਾਦਾ ਦੀ ਸ਼੍ਰੇਸ਼ਠ ਆਤਮਾਵਾਂ, ਸਦਾ ਸੈਕਿੰਡ ਵਿੱਚ ਬਿੰਦੀ ਲਗਾਉਣ ਵਾਲੇ ਮਾਸਟਰ ਸਿੰਧੂ ਸਵਰੂਪ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਬਹੁਤ - ਬਹੁਤ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਨਮਸਤੇ ਤਾਂ ਬਾਪਦਾਦਾ ਹਰ ਸਮੇਂ, ਹਰ ਬੱਚੇ ਨੂੰ ਕਰਦੇ ਹਨ, ਅੱਜ ਵੀ ਨਮਸਤੇ।

ਵਰਦਾਨ:-
ਪਵਿੱਤਰਤਾ ਦੀ ਸ਼ਕਤੀਸ਼ਾਲੀ ਦ੍ਰਿਸ਼ਟੀ ਵ੍ਰਿਤੀ ਦ੍ਵਾਰਾ ਸਰਵ ਪ੍ਰਾਪਤੀਆਂ ਕਰਾਉਣ ਵਾਲੇ ਦੁੱਖ ਹਰਤਾ ਸੁੱਖਕਰਤਾ ਭਵ।

ਸਾਇੰਸ ਦੀ ਦਵਾਈ ਵਿਚ ਅਲਪਕਾਲ ਦੀ ਸ਼ਕਤੀ ਹੈ ਜੋ ਦੁੱਖ ਦਰਦ ਨੂੰ ਖਤਮ ਕਰ ਲੈਂਦੀ ਹੈ ਲੇਕਿਨ ਪਵਿੱਤਰਤਾ ਦੀ ਸ਼ਕਤੀ ਮਤਲਬ ਸਾਇਲੇਂਸ ਦੀ ਸ਼ਕਤੀ ਵਿਚ ਤਾਂ ਦੁਆ ਦੀ ਸ਼ਕਤੀ ਹੈ। ਇਹ ਪਵਿੱਤਰਤਾ ਦੀ ਸ਼ਕਤੀਸ਼ਾਲੀ ਦ੍ਰਿਸ਼ਟੀ ਅਤੇ ਵ੍ਰਿਤੀ ਸਦਾਕਾਲ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਇਸਲਈ ਤੁਹਾਡੇ ਜੜ ਚਿੱਤਰਾਂ ਦੇ ਸਾਮਨੇ ਓ ਦਿਆਲੂ, ਦਯਾ ਕਰੋ ਕਹਿ ਕੇ ਦਯਾ ਅਤੇ ਦੁਆ ਮੰਗਦੇ ਹਨ। ਤਾਂ ਜਦੋਂ ਚੇਤੰਨ ਵਿਚ ਅਜਿਹੇ ਮਾਸਟਰ ਦੁੱਖ ਹਰਤਾ ਸੁਖਕਰਤਾ ਬਣ ਦਯਾ ਕੀਤੀ ਹੈ ਤਾਂ ਤੇ ਭਗਤੀ ਵਿਚ ਪੂਜੇ ਜਾਂਦੇ ਹੋ।

ਸਲੋਗਨ:-
ਸਮੇਂ ਦੀ ਸਮੀਪਤਾ ਪ੍ਰਮਾਣ ਸੱਚੀ ਤਪੱਸਿਆ ਜਾਂ ਸਾਧਨਾ ਹੈ ਹੀ ਬੇਹੱਦ ਦਾ ਵੈਰਾਗ।

ਸੂਚਨਾ :- ਅੱਜ ਮਹੀਨੇ ਦਾ ਤੀਜਾ ਇਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਸਾਰੇ ਬ੍ਰਹਮਾ ਬੱਚੇ ਸੰਗਠਿਤ ਰੂਪ ਵਿੱਚ ਸ਼ਾਮ 6.30 ਤੋਂ 7.30 ਤੱਕ ਵਿਸ਼ੇਸ਼ ਆਪਣੇ ਮਾਸਟਰ ਦਾਤਾ ਸਵਰੂਪ ਵਿਚ ਸਥਿਤ ਹੋ, ਸਰਵ ਆਤਮਾਵਾਂ ਨੂੰ ਮਨਸਾ ਦ੍ਵਾਰਾ ਸਰਵਸ਼ਕਤੀ ਦਾ ਦਾਨ ਦੇਣਾ, ਵਰਦਾਨ ਦੇਣਾ, ਭਰਪੂਰਤਾ ਦਾ ਅਨੁਭਵ ਕਰਾਉਣਾ।