16.07.24 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਡਰਾਮਾ
ਦੀ ਅਸਲ ਨਾਲੇਜ਼ ਨਾਲ ਹੀ ਤੁਸੀਂ ਅਚਲ, ਅਡੋਲ ਤੇ ਇੱਕ ਰਸ ਰਹਿ ਸਕਦੇ ਹੋ ਮਾਇਆ ਦੇ ਤੂਫ਼ਾਨ ਤੁਹਾਨੂੰ
ਹਿਲਾ ਨਹੀਂ ਸਕਦੇ"
ਪ੍ਰਸ਼ਨ:-
ਦੇਵਤਾਵਾਂ ਦਾ
ਮੁੱਖ ਕਿਹੜਾ ਇੱਕ ਗੁਣ ਤੁਸੀਂ ਬੱਚਿਆਂ ਵਿੱਚ ਦਿਖਾਈ ਦੇਣਾ ਚਾਹੀਦਾ ਹੈ?
ਉੱਤਰ:-
ਹਰਸ਼ਿਤ ਰਹਿਣਾ।
ਦੇਵਤਾਵਾਂ ਨੂੰ ਹਮੇਸ਼ਾ ਮੁਸਕੁਰਾਉਂਦੇ ਹੋਏ ਤੇ ਖੁਸ਼ ਵਿਖਾਉਂਦੇ ਹਨ। ਇਵੇਂ ਤੁਸੀਂ ਬੱਚਿਆਂ ਨੂੰ ਵੀ
ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕੋਈ ਵੀ ਗੱਲ ਹੋਵੇਂ, ਮੁਸਕੁਰਾਉਂਦੇ ਰਹੋ। ਕਦੀ ਵੀ ਉਦਾਸੀ ਜਾਂ
ਗੁੱਸਾ ਨਹੀਂ ਆਉਣਾ ਚਾਹੀਦਾ। ਜਿਵੇਂ ਬਾਪ ਤੁਹਾਨੂੰ ਰਾਈਟ ਤੇ ਰਾਂਗ ਦੀ ਸਮਝਾਉਣੀ ਦਿੰਦੇ ਹਨ, ਕਦੀ
ਗੁੱਸਾ ਨਹੀਂ ਕਰਦੇ, ਉਦਾਸ ਨਹੀਂ ਹੁੰਦੇ, ਇਵੇਂ ਤੁਸੀਂ ਬੱਚਿਆਂ ਨੇ ਵੀ ਉਦਾਸ ਨਹੀਂ ਹੋਣਾ ਹੈ।
ਓਮ ਸ਼ਾਂਤੀ
ਬੇਹੱਦ ਦੇ ਬੱਚਿਆਂ ਨੂੰ ਬੇਹੱਦ ਦੇ ਬਾਪ ਸਮਝਾਉਂਦੇ ਹਨ। ਲੌਕਿਕ ਬਾਪ ਨੂੰ ਤਾਂ ਇਵੇਂ ਨਹੀਂ ਕਹਾਂਗੇ।
ਉਨ੍ਹਾਂ ਦੇ ਬਹੁਤ ਕਰਕੇ ਤਾਂ 5 - 7 ਬੱਚੇ ਹੋਣਗੇ। ਇਹ ਜੋ ਸਾਰੀਆਂ ਆਤਮਾਵਾਂ ਹਨ ਆਪਸ ਵਿੱਚ
ਬ੍ਰਦਰਜ਼ ਹਨ। ਇਨ੍ਹਾਂ ਦਾ ਸਾਰਿਆਂ ਦਾ ਜ਼ਰੂਰ ਬਾਪ ਹੋਵੇਗਾ। ਕਹਿੰਦੇ ਵੀ ਹਨ ਅਸੀਂ ਸਾਰੇ ਭਰਾ - ਭਰਾ
ਹਾਂ। ਸਭ ਦੇ ਲਈ ਕਹਿੰਦੇ ਹਨ। ਜੋ ਵੀ ਆਵੇਗਾ, ਉਨ੍ਹਾਂ ਦੇ ਲਈ ਕਹਾਂਗੇ ਅਸੀਂ ਭਰਾ - ਭਰਾ ਹਾਂ।
ਡਰਾਮਾ ਵਿੱਚ ਤਾਂ ਸਾਰੇ ਬੰਨੇ ਹੋਏ ਹਨ, ਜਿਸ ਨੂੰ ਕੋਈ ਨਹੀਂ ਜਾਣਦੇ। ਇਹ ਨਾ ਜਾਣਨਾ ਵੀ ਡਰਾਮੇ
ਵਿੱਚ ਨੂੰਧ ਹੈ। ਜੋ ਬਾਪ ਹੀ ਆਕੇ ਸੁਣਾਉਂਦੇ ਹਨ, ਕਥਾਵਾਂ ਆਦਿ ਬੈਠ ਸੁਣਾਉਂਦੇ ਹਨ ਤਾਂ ਕਹਿੰਦੇ
ਹਨ - ਪਰਮਪਿਤਾ ਪ੍ਰਮਾਤਾਏ ਨਮ:। ਹੁਣ ਉਹ ਕੌਣ ਹੈ - ਇਹ ਜਾਣਦੇ ਨਹੀਂ। ਕਹਿੰਦੇ ਹਨ ਬ੍ਰਹਮਾ ਦੇਵਤਾ,
ਵਿਸ਼ਨੂੰ ਦੇਵਤਾ, ਸ਼ੰਕਰ ਦੇਵਤਾ ਪਰ ਸਮਝ ਨਾਲ ਨਹੀਂ ਕਹਿੰਦੇ ਹਨ। ਬ੍ਰਹਮਾ ਨੂੰ ਅਸਲ ਵਿੱਚ ਦੇਵਤਾ ਨਹੀਂ
ਕਹਾਂਗੇ। ਦੇਵਤਾ ਵਿਸ਼ਨੂੰ ਨੂੰ ਕਿਹਾ ਜਾਂਦਾ ਹੈ। ਬ੍ਰਹਮਾ ਦਾ ਕਿਸੇ ਨੂੰ ਪਤਾ ਨਹੀਂ ਹੈ। ਵਿਸ਼ਨੂੰ
ਦੇਵਤਾ ਠੀਕ ਹੈ, ਸ਼ੰਕਰ ਦਾ ਤਾਂ ਕੁਝ ਵੀ ਪਾਰ੍ਟ ਹੈ ਨਹੀਂ। ਉਸ ਦੀ ਬਾਇਓਗ੍ਰਾਫੀ ਨਹੀਂ ਹੈ, ਸ਼ਿਵਬਾਬਾ
ਦੀ ਤਾਂ ਬਾਇਓਗ੍ਰਾਫੀ ਹੈ ਉਹ ਆਓਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ, ਨਵੀ ਦੁਨੀਆਂ ਸਥਾਪਨ ਕਰਨ।
ਹੁਣ ਇੱਕ ਆਦਿ ਸਨਾਤਮ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋਰ ਧਰਮਾਂ ਦਾ ਵਿਨਾਸ਼ ਹੁੰਦਾ ਹੈ। ਸਾਰੇ
ਕਿੱਥੇ ਜਾਂਦੇ ਹਨ? ਸ਼ਾਂਤੀਧਾਮ। ਸ਼ਰੀਰ ਤਾਂ ਸਾਰਿਆਂ ਦੇ ਵਿਨਾਸ਼ ਹੋਣੇ ਹਨ। ਨਵੀਂ ਦੁਨੀਆਂ ਵਿੱਚ
ਹੋਵੋਗੇ ਤਾਂ ਸਿਰਫ ਤੁਸੀਂ। ਜੋ ਵੀ ਮੁੱਖ ਧਰਮ ਹੈ, ਉਸ ਨੂੰ ਤੁਸੀਂ ਜਾਣਦੇ ਹੋ। ਸਭ ਦੇ ਨਾਮ ਤਾਂ
ਲੈ ਨਹੀਂ ਸਕਾਂਗੇ। ਛੋਟੀ - ਛੋਟੀ ਟਾਲ - ਟਾਲੀਆਂ ਤਾਂ ਬਹੁਤ ਹਨ। ਪਹਿਲੇ - ਪਹਿਲੇ ਹੈ ਡਿਟੀਜ਼ਮ
ਫਿਰ ਇਸਲਾਮੀ। ਇਹ ਗੱਲਾਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਹੁਣ ਉਹ ਆਦਿ
ਸਨਾਤਮ ਦੇਵੀ -ਦੇਵਤਾ ਧਰਮ ਪਰਾਏ ਅਲੋਪ ਹੈ ਇਸ ਲਈ ਬੈਨਨ ਟ੍ਰੀ ( ਬੋੜ੍ਹ ਦਾ ਰੁੱਖ ) ਦਾ ਮਿਸਾਲ
ਦਿੰਦੇ ਹਨ। ਸਾਰਾ ਝਾੜ ਖੜਿਆ ਹੈ। ਫਾਉਂਡੇਸ਼ਨ ਹੈ ਨਹੀਂ। ਸਭ ਤੋਂ ਵੱਡੀ ਉਮਰ ਇਸ ਬੈਨਨ ਟ੍ਰੀ ਦੀ
ਹੁੰਦੀ ਹੈ। ਤੇ ਇਸ ਵਿੱਚ ਸਭ ਤੋਂ ਵੱਡੀ ਉਮਰ ਹੈ ਹੀ ਆਦਿ ਸਨਾਤਨ ਦੇਵੀ + ਦੇਵਤਾ ਧਰਮ ਦੀ। ਜਦੋਂ
ਉਹ ਪਰਾਏ ਅਲੋਪ ਹੋਵੇ ਤਾਂ ਤੇ ਬਾਪ ਆਕੇ ਕਹਿੰਦੇ ਹਨ ਕਿ ਹੁਣ ਇੱਕ ਧਰਮ ਦੀ ਸਥਾਪਨਾ ਤੇ ਅਨੇਕ ਧਰਮਾਂ
ਦਾ ਵਿਨਾਸ਼ ਹੋਣਾ ਹੈ, ਇਸ ਲਈ ਤ੍ਰਿਮੂਰਤੀ ਵੀ ਬਣਿਆ ਹੈ। ਪਰ ਅਰਥ ਨਹੀਂ ਸਮਝਦੇ। ਤੁਸੀਂ ਬੱਚੇ ਜਾਣਦੇ
ਹੋ ਉੱਚ ਤੋਂ ਉੱਚ ਤੇ ਰੱਬ ਹੈ ਫਿਰ ਬ੍ਰਹਮਾ - ਵਿਸ਼ਨੂੰ - ਸ਼ੰਕਰ, ਫਿਰ ਸ੍ਰਿਸ਼ਟੀ ਤੇ ਆਓਂਦੇ ਹਨ ਤਾਂ
ਦੇਵੀ - ਦੇਵਤਾ ਧਰਮ ਦੇ ਸਿਵਾਏ ਹੋਰ ਕੋਈ ਧਰਮ ਹੈ ਨਹੀਂ। ਭਗਤੀ ਮਾਰਗ ਦੀ ਡਰਾਮਾ ਵਿੱਚ ਨੂੰਦ ਹੈ।
ਪਹਿਲਾਂ ਸ਼ਿਵ ਦੀ ਭਗਤੀ ਕਰਦੇ ਹਨ ਫਿਰ ਦੇਵਤਾਵਾਂ ਦੀ। ਭਾਰਤ ਦੀ ਹੀ ਤਾਂ ਗੱਲ ਹੈ। ਬਾਕੀ ਤਾਂ ਸਮਝਦੇ
ਹਨ ਸਾਡਾ ਧਰਮ, ਮੱਠ, ਪੰਥ ਕਦੋਂ ਸਥਾਪਨ ਹੁੰਦਾ ਹੈ ਜਿਵੇਂ ਆਰਿਆ ਲੋਕ ਕਹਿੰਦੇ ਹਨ ਅਸੀਂ ਬਹੁਤ
ਪੁਰਾਣੇ ਹਾਂ। ਅਸਲ ਵਿੱਚ ਸਭ ਤੋਂ ਪੁਰਾਣਾ ਹੈ ਹੀ ਆਦਿ ਸਨਾਤਮ ਦੇਵੀ - ਦੇਵਤਾ ਧਰਮ। ਤੁਸੀਂ ਜਦੋਂ
ਝਾੜ ਉਤੇ ਸਮਝਾਉਂਦੇ ਹੋ ਤਾਂ ਖੁਦ ਹੀ ਸਮਝ ਜਾਣਗੇ ਕਿ ਸਾਡਾ ਧਰਮ ਫਲਾਣੇ ਸਮੇਂ ਤੇ ਆਏਗਾ। ਸਾਰਿਆਂ
ਨੂੰ ਜੋ ਅਨਾਦਿ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ ਸੋ ਵਜਾਉਣਾ ਹੈ, ਇਸ ਵਿੱਚ ਕਿਸੇ ਦਾ ਦੋਸ਼ ਜਾਂ
ਭੁੱਲ ਨਹੀਂ ਕਹਿ ਸਕਦੇ ਹਾਂ। ਇਹ ਤਾਂ ਸਿਰਫ ਸਮਝਾਇਆ ਜਾਂਦਾ ਹੈ ਕਿ ਪਾਪ ਆਤਮਾ ਕਿਓਂ ਬਣੇ ਹਨ।
ਮਨੁੱਖ ਕਹਿੰਦੇ ਹਨ ਅਸੀਂ ਬੇਹੱਦ ਦੇ ਸਭ ਬੱਚੇ ਹਾਂ, ਫਿਰ ਇਹ ਸਭ ਬ੍ਰਦਰ੍ਜ਼ ਸਤਿਯੁਗ ਵਿੱਚ ਕਿਓਂ ਨਹੀਂ
ਹਨ? ਪਰ ਡਰਾਮਾ ਵਿੱਚ ਪਾਰ੍ਟ ਹੀ ਨਹੀਂ ਹੈ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ, ਇਸ ਵਿੱਚ ਨਿਸ਼ਚਾ
ਰੱਖੋ, ਹੋਰ ਕੋਈ ਗੱਲ ਬੋਲੋ ਨਾ। ਚੱਕਰ ਵੀ ਵਿਖਾਇਆ ਹੈ - ਕਿਵੇਂ ਇਹ ਫਿਰਦਾ ਹੈ। ਕਲਪ ਰੁੱਖ ਦਾ ਵੀ
ਚਿੱਤਰ ਹੈ। ਪਰ ਇਹ ਕੋਈ ਜਾਣਦੇ ਨਹੀਂ ਕਿ ਇਸ ਦੀ ਉਮਰ ਕਿੰਨੀ ਹੈ। ਬਾਪ ਕਿਸੇ ਦੀ ਨਿੰਦਿਆ ਨਹੀਂ
ਕਰਦੇ ਹਨ। ਇਹ ਜੋ ਸਮਝਾਇਆ ਜਾਂਦਾ ਹੈ, ਤੁਹਾਨੂੰ ਵੀ ਸਮਝਾਉਂਦੇ ਹਨ ਤੁਸੀਂ ਕਿੰਨੇ ਪਾਵਨ ਸੀ, ਹੁਣ
ਪਤਿਤ ਬਣੇ ਹੋ ਤੇ ਪੁਕਾਰਦੇ ਹੋ - ਹੇ ਪਤਿਤ ਪਾਵਨ ਆਓ। ਪਹਿਲੇ ਤਾਂ ਤੁਸੀਂ ਸਭ ਨੂੰ ਪਾਵਨ ਬਣਾਉਣਾ
ਹੈ। ਫਿਰ ਨੰਬਰਵਾਰ ਪਾਰ੍ਟ ਵਜਾਉਣ ਆਉਣਾ ਹੈ। ਆਤਮਾਵਾਂ ਸਭ ਉੱਪਰ ਵਿੱਚ ਰਹਿੰਦੀਆਂ ਹਨ। ਬਾਪ ਵੀ
ਉੱਪਰ ਵਿੱਚ ਰਹਿੰਦੇ ਹਨ, ਫਿਰ ਉਨ੍ਹਾਂ ਨੂੰ ਬੁਲਾਉਂਦੇ ਹਨ ਕਿ ਆਓ। ਇਵੇਂ ਉਹ ਬੁਲਾਉਣ ਨਾਲ ਆਓਂਦੇ
ਨਹੀਂ ਹਨ। ਬਾਪ ਕਹਿੰਦੇ ਹਨ ਮੇਰਾ ਵੀ ਡਰਾਮਾ ਵਿੱਚ ਪਾਰ੍ਟ ਨੂੰਧਿਆ ਹੋਇਆ ਹੈ। ਜਿਵੇਂ ਹੱਦ ਦੇ
ਡਰਾਮੇ ਵਿੱਚ ਵੀ ਵੱਡੇ - ਵੱਡੇ ਮੁੱਖ ਐਕਟਰ ਦਾ ਪਾਰ੍ਟ ਹੁੰਦਾ ਹੈ, ਇਹ ਫਿਰ ਹੈ ਬੇਹੱਦ ਦਾ ਡਰਾਮਾ।
ਸਭ ਡਰਾਮਾ ਦੇ ਬੰਧਨ ਵਿੱਚ ਬੰਨੇ ਹੋਏ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਧਾਗੇ ਵਿੱਚ ਬੰਨੇ ਹੋਏ
ਹਨ। ਨਹੀਂ। ਇਹ ਬਾਪ ਸਮਝਾਉਂਦੇ ਹਨ। ਉਹ ਹੈ ਜੜ੍ਹ ਝਾੜ। ਜੇ ਬੀਜ ਚੈਤੰਨ ਹੁੰਦਾ ਹੈ ਤਾਂ ਉਸ ਨੂੰ
ਪਤਾ ਹੁੰਦਾ ਹੈ ਕਿ ਇਹ ਕਿਵੇਂ ਝਾੜ ਵੱਡਾ ਹੋ ਫਲ ਦੇਵੇਗਾ। ਇਹ ਹੈ ਚੈਤੰਨ ਬੀਜ ਇਸ ਮਨੁੱਖ ਸ੍ਰਿਸ਼ਟੀ
ਰੂਪੀ ਝਾੜ ਦਾ, ਇਸ ਨੂੰ ਉਲਟਾ ਝਾੜ ਕਿਹਾ ਜਾਂਦਾ ਹੈ। ਬਾਪ ਤਾਂ ਹੈ ਨਾਲੇਜ਼ਫੁਲ, ਉਸ ਨੂੰ ਸਾਰੇ ਝਾੜ
ਦੀ ਨਾਲੇਜ਼ ਹੈ। ਇਹ ਹੈ ਉਹ ਹੀ ਗੀਤਾ ਦੀ ਨਾਲੇਜ਼। ਕੋਈ ਨਵੀ ਗੱਲ ਨਹੀਂ ਹੈ। ਇੱਥੇ ਬਾਬਾ ਕੋਈ ਸ਼ਲੋਕ
ਆਦਿ ਨਹੀਂ ਉਚਾਰਦੇ ਹਨ। ਉਹ ਲੋਕ ਗ੍ਰੰਥ ਪੜ੍ਹ ਕੇ ਫਿਰ ਅਰਥ ਬੈਠ ਸਮਝਾਉਂਦੇ ਹਨ। ਬਾਪ ਸਮਝਾਉਂਦੇ
ਹਨ ਇਹ ਹੈ ਪੜ੍ਹਾਈ, ਇਸ ਵਿੱਚ ਸ਼ਲੋਕ ਆਦਿ ਦੀ ਲੋੜ ਨਹੀਂ। ਉਨ੍ਹਾਂ ਸ਼ਾਸਤਰਾਂ ਦੀ ਪੜ੍ਹਾਈ ਵਿੱਚ ਕੋਈ
ਏਮ ਆਬਜੈਕਟ ਹੈ ਨਹੀਂ। ਕਹਿੰਦੇ ਵੀ ਹਨ ਗਿਆਨ, ਭਗਤੀ, ਵੈਰਾਗ। ਇਹ ਪੁਰਾਣੀ ਦੁਨੀਆਂ ਵਿਨਾਸ਼ ਹੁੰਦੀ
ਹੈ। ਸੰਨਿਆਸੀਆਂ ਦਾ ਹੈ ਹੱਦ ਦਾ ਵੈਰਾਗ, ਤੁਹਾਡਾ ਹੈ ਬੇਹੱਦ ਦਾ ਵੈਰਾਗ। ਸ਼ੰਕਰਾਚਾਰਿਆ ਆਓਂਦੇ ਹਨ
ਤੱਦ ਉਹ ਬੈਠ ਸਿਖਲਾਓਂਦੇ ਹਨ ਘਰ - ਬਾਰ ਨਾਲੋਂ ਵੈਰਾਗ। ਉਹ ਵੀ ਸ਼ੁਰੂ ਤੋਂ ਸ਼ਾਸਤਰ ਆਦਿ ਨਹੀਂ
ਸਿਖਾਉਂਦੇ। ਜਦੋਂ ਬਹੁਤ ਵਾਧਾ ਹੋ ਜਾਂਦਾ ਹੈ ਤੱਦ ਸ਼ਾਸਤਰ ਬਣਾਉਣੇ ਸ਼ੁਰੂ ਕਰਦੇ ਹਨ। ਪਹਿਲੇ - ਪਹਿਲੇ
ਤਾਂ ਧਰਮ ਸਥਾਪਨ ਕਰਨ ਵਾਲਾ ਇੱਕ ਹੀ ਹੁੰਦਾ ਹੈ ਫਿਰ ਹੌਲੀ -ਹੌਲੀ ਵਾਧੇ ਨੂੰ ਪਾਉਂਦੇ ਹਨ। ਇਹ ਵੀ
ਸਮਝਾਉਣਾ ਹੈ। ਸ੍ਰਿਸ਼ਟੀ ਵਿੱਚ ਪਹਿਲੇ - ਪਹਿਲੇ ਕਿਹੜਾ ਧਰਮ ਸੀ। ਹੁਣ ਤਾਂ ਕਈ ਧਰਮ ਹਨ। ਆਦਿ
ਸਨਾਤਨ ਦੇਵੀ - ਦੇਵਤਾ ਧਰਮ ਸੀ, ਜਿਸ ਨੂੰ ਸਵਰਗ ਹੈਵਿਨ ਕਹਿੰਦੇ ਹਨ। ਤੁਸੀਂ ਬੱਚੇ ਰਚਤਾ ਤੇ ਰਚਣਾ
ਨੂੰ ਜਾਣਨ ਨਾਲ ਆਸਤਿਕ ਬਣ ਜਾਂਦੇ ਹੋ। ਨਾਸਤਿਕਪਣੇ ਦਾ ਕਿੰਨਾ ਦੁੱਖ ਹੁੰਦਾ ਹੈ, ਨਿਧਨਕੇ ਬਣ ਜਾਂਦੇ
ਹੋ, ਆਪਸ ਵਿੱਚ ਲੜਦੇ - ਝਗੜਦੇ ਰਹਿੰਦੇ ਹੈ। ਕਹਿੰਦੇ ਹੈ ਨਾ - ਤੁਸੀਂ ਆਪਸ ਵਿੱਚ ਲੜਦੇ ਰਹਿੰਦੇ
ਹੋ, ਤੁਹਾਡਾ ਕੋਈ ਧਨੀ ਧੋਣੀ ਨਹੀਂ ਹੈ ਕੀ? ਇਸ ਸਮੇਂ ਸਭ ਨਿਧਨਕੇ ਬਣ ਗਏ ਹਨ। ਨਵੀ ਦੁਨੀਆਂ ਵਿੱਚ
ਪਵਿੱਤਰਤਾ,ਸੁੱਖ, ਸ਼ਾਂਤੀ ਸਭ ਸੀ, ਅਪਾਰ ਸੁੱਖ ਸੀ। ਇਥੇ ਅਪਰੰਪਾਰ ਦੁੱਖ ਹਨ। ਉਹ ਹੈ ਸਤਿਯੁਗ ਦੇ,
ਇਹ ਹੈ ਕਲਯੁਗ ਦੇ, ਹੁਣ ਤੁਹਾਡਾ ਹੈ ਪੁਰਸ਼ੋਤਮ ਸੰਗਮਯੁਗ। ਇਹ ਪੁਰਸ਼ੋਤਮ ਸੰਗਮਯੁਗ ਇਕ ਹੀ ਹੁੰਦਾ
ਹੈ। ਸਤਿਯੁਗ - ਤਰੇਤਾ ਦੇ ਸੰਗਮ ਨੂੰ ਪੁਰਸ਼ੋਤਮ ਨਹੀਂ ਕਹਾਂਗੇ। ਇਹ ਹਨ ਅਸੁਰ, ਉਹ ਹਨ ਦੇਵਤਾ। ਤੁਸੀਂ
ਜਾਣਦੇ ਹੋ ਇਹ ਰਾਵਣ ਰਾਜ ਹੈ। ਰਾਵਣ ਦੇ ਉਪਰ ਗਧੇ ਦਾ ਸਿਰ ਦਿਖਾਂਉਂਦੇ ਹਨ। ਗਧੇ ਨੂੰ ਜਿਨਾਂ ਮਰਜ਼ੀ
ਸਾਫ਼ ਕਰ ਉਸ ਤੇ ਕੱਪੜੇ ਰੱਖੋ, ਗਧਾ ਫਿਰ ਵੀ ਮਿੱਟੀ ਵਿੱਚ ਲੇਟ ਕੇ ਕੱਪੜੇ ਖਰਾਬ ਕਰ ਦੇਵੇਗਾ। ਬਾਪ
ਤੁਹਾਡੇ ਕੱਪੜੇ ਸਾਫ਼ ਕਰ ਗੁਲ - ਗ਼ੁਲ ਬਣਾਉਂਦੇ ਹਨ, ਫੇਰ ਰਾਵਣ ਰਾਜ ਵਿੱਚ ਲਿਬੁੜ ਕੇ, ਅਪਵਿੱਤਰ ਬਣ
ਜਾਂਦੇ ਹਨ। ਆਤਮਾ ਤੇ ਸ਼ਰੀਰ ਦੋਨੋ ਅਪਵਿੱਤਰ ਬਣ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਸਾਰਾ ਸਿੰਗਾਰ
ਗਵਾਂ ਦਿੱਤਾ। ਬਾਪ ਨੂੰ ਪਤਿਤ ਪਾਵਨ ਕਹਿੰਦੇ ਹਨ। ਤੁਸੀਂ ਭਰੀ ਸਭਾ ਵਿੱਚ ਕਹਿ ਸਕਦੇ ਹੋ ਕਿ ਗੋਲਡਨ
ਏਜ਼ ਵਿੱਚ ਕਿੰਨੇ ਸਿੰਗਾਰੇ ਹੋਏ ਸੀ, ਕਿੰਨਾ ਫਸਟ ਕਲਾਸ ਰਾਜ - ਭਾਗ ਸੀ। ਫੇਰ ਮਾਇਆ ਰੂਪੀ ਧੂਲ
ਵਿੱਚ ਲਿਥੜ ਕੇ ਮੈਲੇ ਹੋ ਗਏ।
ਬਾਪ ਕਹਿੰਦੇ ਹੈ ਇਹ ਅੰਧੇਰੀ ਨਗਰੀ ਹੈ। ਰੱਬ ਨੂੰ ਸਰਵਵਿਆਪੀ ਕਹਿ ਦਿੰਦੇ ਹਨ। ਜੋ ਕੁਝ ਹੋਇਆ ਉਹ
ਹੂਬਹੂ ਰਪੀਟ ਹੋਵੇਗਾ, ਇਸ ਵਿੱਚ ਮੁੰਝਣ ਦੀ ਲੋੜ ਨਹੀਂ ਹੈ। 5 ਹਜ਼ਾਰ ਵਰ੍ਹੇ ਵਿੱਚ ਕਿੰਨੇ ਮਿੰਟ,
ਘੰਟੇ, ਸੇਕੇਂਡ ਹਨ, ਇੱਕ ਬੱਚੇ ਨੇ ਸਾਰੇ ਧਰਮਾਂ ਦਾ ਹਿਸਾਬ ਕੱਢ ਕੇ ਭੇਜਿਆ ਸੀ। ਇਸ ਵਿੱਚ ਵੀ
ਬੁੱਧੀ ਵਿਅਰਥ ਕੀਤੀ ਹੋਵੇਗੀ। ਬਾਬਾ ਤੇ ਇਵੇਂ ਹੀ ਸਮਝਾਉਂਦੇ ਹਨ ਕੀ ਦੁਨੀਆਂ ਕਿਵੇਂ ਚਲਦੀ ਹੈ।
ਪ੍ਰਜਾਪਿਤਾ ਬ੍ਰਹਮਾ ਹੈ ਗ੍ਰੇਟ - ਗ੍ਰੇਟ ਗ੍ਰੈੰਡਫਾਦਰ। ਉਹਨਾਂ ਦਾ ਆਕੁਪੇਸ਼ਨ ਕੋਈ ਨਹੀਂ ਜਾਣਦੇ।
ਵਿਰਾਟ ਰੂਪ ਬਣਾਇਆ ਹੈ ਤੇ ਪ੍ਰਜਾਪਿਤਾ ਬ੍ਰਹਮਾ ਨੂੰ ਉੱਡਾ ਦਿਤਾ ਹੈ। ਬਾਪ ਅਤੇ ਬ੍ਰਾਹਮਣਾਂ ਨੂੰ
ਠੀਕ ਤਰ੍ਹਾਂ ਜਾਣਦੇ ਨਹੀਂ ਹਨ। ਉਨ੍ਹਾਂ ਨੂੰ ਕਹਿੰਦੇ ਵੀ ਹਨ ਆਦਿ ਦੇਵ। ਬਾਪ ਸਮਝਾਉਂਦੇ ਹਨ ਮੈਂ
ਇਸ ਝਾੜ ਦਾ ਚੈਤੰਨ ਬੀਜਰੂਪ ਹਾਂ। ਇਹ ਉਲਟਾ ਝਾੜ ਹੈ। ਬਾਪ ਜੋ ਸੱਤ ਹੈ, ਚੈਤੰਨ ਹੈ, ਗਿਆਨ ਦਾ
ਸਾਗਰ ਹੈ, ਉਸ ਦੀ ਹੀ ਮਹਿਮਾ ਕੀਤੀ ਜਾਂਦੀ ਹੈ। ਆਤਮਾ ਨਾ ਹੋਵੇ ਤਾ ਚਲ ਫਿਰ ਵੀ ਨਾ ਸਕਣ। ਗਰਭ
ਵਿੱਚ ਵੀ 5-6 ਮਹੀਨੇ ਬਾਦ ਆਤਮਾ ਪ੍ਰਵੇਸ਼ ਕਰਦੀ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਫੇਰ ਆਤਮਾ
ਨਿਕਲ ਜਾਂਦੀ ਹੈ ਤਾ ਖਤਮ। ਆਤਮਾ ਅਵਿਨਾਸ਼ੀ ਹੈ, ਉਹ ਪਾਰ੍ਟ ਵਜਾਉਂਦੀ ਹੈ, ਇਹ ਬਾਪ ਆਕੇ ਰਿਅਲਾਈਜ਼
ਕਰਵਾਉਂਦੇ ਹਨ। ਆਤਮਾ ਏਨੀ ਛੋਟੀ ਬਿੰਦੀ ਹੈ, ਉਸ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਪਰਮਪਿਤਾ
ਵੀ ਆਤਮਾ ਹੈ, ਉਸ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਉਹ ਹੀ ਆਤਮਾ ਦਾ ਰਿਅਲਾਈਜੇਸ਼ਨ ਕਰਵਾਉਂਦੇ
ਹਨ। ਉਹ ਤਾ ਕਹਿ ਦਿੰਦੇ ਹਨ ਕੀ ਪ੍ਰਮਾਤਮਾ ਸਰਵਸ਼ਕਤੀਮਾਣ ਹੈ, ਹਜ਼ਾਰਾਂ ਸੂਰਜ ਤੋਂ ਤੇਜੋਮਏ ਹੈ। ਪਰ
ਸਮਝਦੇ ਕੁਝ ਵੀ ਨਹੀਂ। ਬਾਪ ਕਹਿੰਦੇ ਹਨ ਇਹ ਭਗਤੀ ਮਾਰਗ ਵਿੱਚ ਦੱਸਿਆ ਹੋਇਆ ਹੈ ਤੇ ਸ਼ਾਸਤਰਾਂ ਵਿੱਚ
ਲਿਖ ਦਿੱਤਾ ਹੈ। ਅਰਜੁਨ ਨੂੰ ਸਕਸ਼ਾਤ੍ਰਕਾਰ ਹੋਇਆ ਤੇ ਕਿਹਾ ਮੈਂ ਇੰਨਾ ਤੇਜ਼ ਸਹਿਣ ਨਹੀਂ ਕਰ ਸਕਦਾ
ਹਾਂ, ਤੇ ਉਹ ਗੱਲ ਮਨੁੱਖਾਂ ਦੀ ਬੁੱਧੀ ਵਿੱਚ ਬੈਠੀ ਹੋਈ ਹੈ। ਇੰਨਾ ਤੇਜੋਮਏ ਕਿਸੇ ਦੇ ਅੰਦਰ
ਪ੍ਰਵੇਸ਼ ਕਰੇ ਤਾਂ ਫੱਟ ਜਾਵੇ। ਗਿਆਨ ਤੇ ਨਹੀਂ ਹੈ ਨਾ। ਇਹ ਸਮਝਦੇ ਹਨ ਪਰਮਾਤਮਾ ਤਾਂ ਹਜ਼ਾਰਾਂ ਸੂਰਜ
ਤੋਂ ਤੇਜੋਮਏ ਹੈ, ਸਾਨੂੰ ਉਨ੍ਹਾਂ ਦਾ ਸਾਕ੍ਸ਼ਾਤ੍ਰਕਾਰ ਚਾਹੀਦਾ ਹੈ। ਭਗਤੀ ਦੀ ਭਾਵਨਾ ਬੈਠੀ ਹੋਈ ਹੈ
ਤਾਂ ਉਨ੍ਹਾਂ ਨੂੰ ਵੀ ਸਾਕ੍ਸ਼ਾਤ੍ਕਾਰ ਹੁੰਦਾ ਹੈ। ਸ਼ੁਰੂ - ਸ਼ੁਰੂ ਵਿੱਚ ਤੁਸੀਂ ਵੀ ਇਵੇਂ ਦੇ ਬਹੁਤ
ਸਾਕ੍ਸ਼ਾਤ੍ਰਕਾਰ ਕੀਤੇ ਸੀ, ਅੱਖਾਂ ਲਾਲ ਹੋ ਜਾਂਦੀਆਂ ਸੀ। ਸਾਕ੍ਸ਼ਾਤ੍ਕਾਰ ਕੀਤਾ ਫਿਰ ਅੱਜ ਉਹ ਕਿੱਥੇ
ਹੈ। ਉਹ ਸਾਰੀਆਂ ਹਨ ਭਗਤੀ ਮਾਰਗ ਦੀਆਂ ਗੱਲਾਂ। ਤਾਂ ਇਹ ਸਭ ਗੱਲਾਂ ਬਾਪ ਸਮਝਾਉਂਦੇ ਹਨ, ਇਸ ਵਿੱਚ
ਗਲਾਨੀ ਦੀ ਕੋਈ ਗੱਲ ਨਹੀਂ ਹੈ। ਬੱਚਿਆਂ ਨੂੰ ਹਮੇਸ਼ਾ ਹਰਸ਼ਿਤ ਰਹਿਣਾ ਹੈ। ਇਹ ਤਾਂ ਡਰਾਮਾ ਬਣਿਆ
ਹੋਇਆ ਹੈ। ਮੈਨੂੰ ਇੰਨੀਆਂ ਗਾਲੀਆਂ ਦਿੰਦੇ ਹਨ, ਫੇਰ ਮੈਂ ਕੀ ਕਰਦਾ ਹਾਂ? ਗੁੱਸਾ ਆਓਂਦਾ ਹੈ ਕੀ!
ਸਮਝਦਾ ਹਾਂ ਡਰਾਮਾ ਅਨੁਸਾਰ ਇਹ ਸਾਰੇ ਭਗਤੀ ਮਾਰਗ ਵਿੱਚ ਫਸੇ ਹੋਏ ਹਨ ਨਾਰਾਜ਼ ਹੋਣ ਦੀ ਕੋਈ ਗੱਲ ਹੀ
ਨਹੀਂ ਹੈ। ਡਰਾਮਾ ਅਜਿਹਾ ਬਣਿਆ ਹੋਇਆ ਹੈ। ਪਿਆਰ ਨਾਲ ਸਮਝਾਓਣੀ ਦੇਣੀ ਹੁੰਦੀ ਹੈ। ਵਿਚਾਰੇ ਅਗਿਆਨ
ਹਨੇਰੇ ਵਿੱਚ ਪਏ ਹੋਏ ਹਨ, ਨਹੀਂ ਸਮਝਦੇ ਤਾਂ ਤਰਸ ਵੀ ਪੈਂਦਾ ਹੈ। ਹਮੇਸ਼ਾ ਮੁਸਕੁਰਾਉਂਦੇ ਰਹਿਣਾ
ਚਾਹੀਦਾ ਹੈ। ਇਹ ਵਿਚਾਰੇ ਸਵਰਗ ਦੇ ਦੁਆਰੇ ਆ ਨਹੀਂ ਸਕਣਗੇ, ਇਹ ਸਭ ਸ਼ਾਂਤੀ ਧਾਮ ਵਿੱਚ ਜਾਣ ਵਾਲੇ
ਹਨ। ਸਭ ਚਾਹੁੰਦੇ ਵੀ ਸ਼ਾਂਤੀ ਹੀ ਹਨ। ਤੇ ਬਾਪ ਹੀ ਰਿਅਲ ਸਮਝਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ ਇਹ
ਖੇਡ ਬਣਿਆ ਹੋਇਆ ਹੈ। ਡਰਾਮਾ ਵਿੱਚ ਹਰ ਇੱਕ ਨੂੰ ਪਾਰ੍ਟ ਮਿਲਿਆ ਹੋਇਆ ਹੈ, ਇਸ ਵਿੱਚ ਬੜੀ ਅਚੱਲ,
ਸਥੇਰੀਅਮ ਬੁੱਧੀ ਚਾਹੀਦੀ ਹੈ। ਜੱਦ ਤੱਕ ਅਚੱਲ, ਅਡੋਲ, ਇੱਕਰਸ ਅਵਸਥਾ ਨਹੀਂ ਤੱਦ ਤੱਕ ਪੁਰਸ਼ਾਰਥ
ਕਿਵੇਂ ਕਰਨਗੇ। ਕੁਝ ਵੀ ਹੋਵੇ, ਭਾਵੇਂ ਤੂਫ਼ਾਨ ਆਵੇ ਪਰ ਸਥੇਰੀਅਮ ਰਹਿਣਾ ਹੈ। ਮਾਇਆ ਦੇ ਤੂਫ਼ਾਨ ਤਾਂ
ਢੇਰ ਆਉਣਗੇ ਤੇ ਪਿਛਾੜੀ ਤੱਕ ਆਉਣਗੇ। ਅਵਸਥਾ ਮਜ਼ਬੂਤ ਚਾਹੀਦੀ ਹੈ। ਇਹ ਹੈ ਗੁਪਤ ਮਿਹਨਤ। ਕਈ ਬੱਚੇ
ਪੁਰਸ਼ਾਰਥ ਕਰ ਤੂਫ਼ਾਨ ਨੂੰ ਉਡਾਉਂਦੇ ਰਹਿੰਦੇ ਹਨ। ਜਿੰਨਾ ਜੋ ਪਾਸ ਹੋਵੇਗਾ ਉੰਨਾ ਉੱਚ ਪਦ ਪਾਵੇਗਾ।
ਰਾਜਧਾਨੀ ਵਿੱਚ ਪਦ ਤਾਂ ਬਹੁਤ ਹੈ ਨਾ।
ਸਾਰਿਆਂ ਤੋਂ ਚੰਗੇ ਚਿੱਤਰ ਹਨ ਤ੍ਰਿਮੂਰਤੀ ਗੋਲਾ ਤੇ ਝਾੜ। ਇਹ ਸ਼ੁਰੂ ਦੇ ਬਣੇ ਹੋਏ ਹਨ। ਵਿਲਾਇਤ
ਵਿੱਚ ਸਰਵਿਸ ਦੇ ਲਈ ਵੀ ਇਹ ਦੋ ਚਿੱਤਰ ਲੈ ਜਾਣੇ ਹਨ। ਇਸ ਉੱਤੇ ਹੀ ਉਹ ਚੰਗੀ ਰੀਤੀ ਸਮਝ ਸਕਣਗੇ।
ਹੋਲੀ - ਹੋਲੀ ਬਾਬਾ ਜੋ ਕਹਿੰਦੇ ਹਨ ਕਿ ਇਹ ਚਿੱਤਰ ਕਪੜੇ ਤੇ ਹੋਣ, ਉਹ ਵੀ ਬਣਦੇ ਜਾਣਗੇ। ਤੁਸੀਂ
ਸਮਝਾਵੋਗੇ ਕਿ ਕਿਵੇਂ ਸਥਾਪਨਾ ਹੋ ਰਹੀ ਹੈ। ਤੁਸੀਂ ਇਸ ਨੂੰ ਸਮਝੋਗੇ ਤਾਂ ਆਪਣੇ ਧਰਮ ਵਿੱਚ ਉੱਚ ਪਦ
ਪਾਓਗੇ। ਕ੍ਰਿਸ਼ਚਨ ਧਰਮ ਵਿੱਚ ਤੁਸੀਂ ਉੱਚ ਪਦ ਪਾਉਣਾ ਚਾਹੁੰਦੇ ਹੋ ਤਾਂ ਉਹ ਚੰਗੀ ਰੀਤੀ ਸਮਝੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ।
ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪੁਰਸ਼ੋਤਮ
ਸੰਗਮ ਯੁਗ ਤੇ ਪਵਿੱਤਰ ਬਣ ਆਪਣਾ ਸ਼ਿੰਗਾਰ ਕਰਨਾ ਹੈ। ਕਦੀ ਵੀ ਮਾਇਆ ਦੀ ਧੂਲ ਵਿੱਚ ਲਿਬੜ ਕੇ
ਸ਼ਿੰਗਾਰ ਵਿਗਾੜਨਾ ਨਹੀਂ ਹੈ।
2. ਇਸ ਡਰਾਮਾ ਨੂੰ ਠੀਕ
ਤਰ੍ਹਾਂ ਸਮਝ ਕੇ ਆਪਣੀ ਅਵਸਥਾ ਅਚੱਲ, ਅਡੋਲ, ਸਥੇਰਿਮ ਬਨਾਓਨੀ ਹੈ। ਕਦੀ ਵੀ ਮੁੰਝਣਾ ਨਹੀਂ ਹੈ,
ਹਮੇਸ਼ਾ ਹਰਸ਼ਿਤ ਰਹਿਣਾ ਹੈ।
ਵਰਦਾਨ:-
ਸੋਚ -ਸਮਝਕੇ ਹਰ ਕਰਮ ਕਰਨ ਵਾਲੇ ਪਸ਼ਚਾਤਾਪ ਤੋਂ ਮੁਕਤ ਗਿਆਨੀ ਤੂੰ ਆਤਮਾ ਭਵ
ਦੁਨੀਆਂ ਵਿੱਚ ਵੀ ਕਹਿੰਦੇ
ਹਨ ਪਹਿਲੇ ਸੋਚੋ ਫਿਰ ਕਰੋ। ਜੋ ਸੋਚਕੇ ਨਹੀਂ ਕਰਦੇ, ਕਰਕੇ ਫਿਰ ਸੋਚਦੇ ਹਨ ਤਾਂ ਪਸ਼ਚਾਤਾਪ ਦਾ ਰੂਪ
ਹੋ ਜਾਂਦਾ ਹੈ। ਪਿੱਛੇ ਸੋਚਣਾ, ਇਹ ਪਸ਼ਚਾਤਾਪ ਦਾ ਰੂਪ ਹੈ ਅਤੇ ਪਹਿਲੇ ਸੋਚਣਾ - ਇਹ ਗਿਆਨੀ ਤੂੰ
ਆਤਮਾ ਦਾ ਗੁਣ ਹੈ। ਦਵਾਪਰ - ਕਲਿਯੁਗ ਵਿੱਚ ਤੇ ਅਨੇਕ ਤਰ੍ਹਾਂ ਦੇ ਪਸ਼ਚਾਤਾਪ ਹੀ ਕਰਦੇ ਰਹੇ ਪਰ ਹੁਣ
ਸੰਗਮ ਤੇ ਸੋਚ ਸਮਝਕੇ ਸੰਕਲਪ ਅਤੇ ਕਰਮ ਕਰੋ ਜੋ ਕਦੀ ਮਨ ਵਿੱਚ ਵੀ, ਇੱਕ ਸੈਕਿੰਡ ਵੀ ਪਸ਼ਚਾਤਾਪ ਨਾ
ਹੋਵੇ, ਉਦੋਂ ਕਹਾਂਗੇ ਗਿਆਨੀ ਤੂੰ ਆਤਮਾ।
ਸਲੋਗਨ:-
ਰਹਿਮਦਿਲ ਬਣ
ਸਰਵ ਗੁਣਾਂ ਅਤੇ ਸ਼ਕਤੀਆਂ ਦਾ ਦਾਨ ਦੇਣ ਵਾਲੇ ਹੀ ਮਾਸਟਰ ਦਾਤਾ ਹਨ।