16.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਵੰਡਰਫੁਲ ਸਤਿਸੰਗ ਹੈ ਜਿੱਥੇ ਤੁਹਾਨੂੰ ਜਿਉਂਦੇ ਜੀ ਮਰਨਾ ਸਿਖਾਇਆ ਜਾਂਦਾ ਹੈ, ਜਿਉਂਦੇ ਜੀ ਮਰਨ ਵਾਲੇ ਹੀ ਹੰਸ ਬਣਦੇ ਹਨ”

ਪ੍ਰਸ਼ਨ:-
ਤੁਹਾਨੂੰ ਬੱਚਿਆਂ ਨੂੰ ਹੁਣ ਕਿਹੜੀ ਇੱਕ ਫਿਕਰਾਤ ਹੈ?

ਉੱਤਰ:-
ਸਾਨੂੰ ਵਿਨਾਸ਼ ਤੋਂ ਪਹਿਲਾਂ ਸੰਪੰਨ ਬਣਨਾ ਹੈ। ਜਿਹੜੇ ਬੱਚੇ ਗਿਆਨ ਅਤੇ ਯੋਗ ਵਿੱਚ ਮਜ਼ਬੂਤ ਹੋ ਜਾਂਦੇ ਹਨ, ਉਨ੍ਹਾਂ ਨੂੰ ਮਨੁੱਖ ਤੋਂ ਦੇਵਤਾ ਬਣਾਉਣ ਦੀ ਆਦਤ ਹੁੰਦੀ ਜਾਂਦੀ ਹੈ। ਉਹ ਸਰਵਿਸ ਤੋਂ ਬਗ਼ੈਰ ਰਹਿ ਨਹੀਂ ਸਕਦੇ। ਜਿੰਨ ਦੇ ਵਾਂਗੂੰ ਭੱਜਦੇ ਰਹਿਣਗੇ। ਸਰਵਿਸ ਦੇ ਨਾਲ - ਨਾਲ ਖੁਦ ਨੂੰ ਵੀ ਸੰਪੰਨ ਬਣਾਉਣ ਦੀ ਚਿੰਤਾ ਹੋਵੇਗੀ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ - ਰੂਹ ਹੁਣ ਸਾਕਾਰ ਵਿੱਚ ਹੈ ਅਤੇ ਫੇਰ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੈ ਕਿਉਂਕਿ ਏਡਾਪਟ ਕੀਤੇ ਹੋਏ ਹਨ। ਤੁਹਾਡੇ ਲਈ ਸਾਰੇ ਕਹਿੰਦੇ ਹਨ ਇਹ ਭਰਾ - ਭੈਣ ਬਣਾ ਦਿੰਦੀਆਂ ਹਨ। ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ ਅਸਲ ਵਿੱਚ ਤੁਸੀਂ ਆਤਮਾਵਾਂ ਭਰਾ - ਭਰਾ ਹੋ। ਹੁਣ ਨਵੀਂ ਸ਼੍ਰਿਸ਼ਟੀ ਹੁੰਦੀ ਹੈ ਤਾਂ ਪਹਿਲਾਂ - ਪਹਿਲਾਂ ਬ੍ਰਾਹਮਣ ਚੋਟੀ ਚਾਹੀਦੀ ਹੈ। ਤੁਸੀਂ ਸ਼ੂਦਰ ਸੀ, ਹੁਣ ਟ੍ਰਾਸਫ਼ਰ ਹੋਏ ਹੋ। ਬ੍ਰਾਹਮਣ ਵੀ ਤਾਂ ਜ਼ਰੂਰ ਚਾਹੀਦੇ ਹਨ। ਪ੍ਰਜਾਪਿਤਾ ਬ੍ਰਹਮਾ ਦਾ ਨਾਮ ਤਾਂ ਬਾਲਾ ਹੈ। ਇਸ ਹਿਸਾਬ ਨਾਲ ਤੁਸੀਂ ਸਮਝਦੇ ਹੋ ਅਸੀਂ ਸਭ ਬੱਚੇ - ਭਰਾ ਭੈਣ ਠਹਿਰੇ। ਜਿਹੜੇ ਵੀ ਆਪਣੇ ਨੂੰ ਬ੍ਰਹਮਾਕੁਮਾਰ - ਕੁਮਾਰੀ ਕਹਾਉਂਦੇ ਹਨ ਉਹ ਜ਼ਰੂਰ ਭਰਾ - ਭੈਣ ਠਹਿਰੇ। ਸਭ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹਨ ਤਾਂ ਭਰਾ - ਭੈਣ ਜ਼ਰੂਰ ਹੋਣੇ ਚਾਹੀਦੇ। ਇਹ ਸਮਝਾਉਣਾ ਹੈ ਬੇਸਮਝਿਆਂ ਨੂੰ। ਬੇਸਮਝ ਵੀ ਹਨ ਅਤੇ ਬਲਾਇੰਡ ਫੇਥ ਵੀ ਹੈ। ਜਿਨ੍ਹਾਂ ਦੀ ਪੂਜਾ ਕਰਦੇ ਹਨ, ਫੇਥ ਰੱਖਦੇ ਹਨ ਇਹ ਫਲਾਣਾ ਹੈ, ਪਰ ਉਸਨੂੰ ਜਾਣਦੇ ਕੁਝ ਵੀ ਨਹੀਂ। ਲੱਛਮੀ - ਨਰਾਇਣ ਦੀ ਪੂਜਾ ਕਰਦੇ ਹਨ ਪਰ ਉਹ ਕਦੋਂ ਆਏ, ਕਿਵੇਂ ਬਣੇ, ਫੇਰ ਕਿੱਥੇ ਗਏ? ਕੁਝ ਵੀ ਨਹੀਂ ਜਾਣਦੇ। ਕਈ ਮਨੁੱਖ ਨਹਿਰੂ ਆਦਿ ਨੂੰ ਜਾਣਦੇ ਹਨ, ਤਾਂ ਉਨ੍ਹਾਂ ਦੀ ਹਿਸਟਰੀ - ਜੋਗ੍ਰਾਫੀ ਦਾ ਵੀ ਸਭ ਪਤਾ ਹੈ। ਜੇਕਰ ਬਾਇਓਗ੍ਰਾਫੀ ਨੂੰ ਨਹੀਂ ਜਾਣਦੇ ਤਾਂ ਉਹ ਕਿਸ ਕੰਮ ਦਾ। ਪੂਜਾ ਕਰਦੇ ਹਨ, ਪਰ ਉਸਦੀ ਜੀਵਨ ਕਹਾਣੀ ਨੂੰ ਨਹੀਂ ਜਾਣਦੇ। ਮਨੁੱਖਾਂ ਦੀ ਜੀਵਨ ਕਹਾਣੀ ਨੂੰ ਤਾਂ ਜਾਣਦੇ ਹਨ ਪਰ ਜਿਹੜੇ ਵੱਡੇ ਪਾਸਟ ਹੋ ਗਏ ਹਨ, ਉਨ੍ਹਾਂ ਇੱਕ ਦੀ ਵੀ ਜੀਵਨ ਕਹਾਣੀ ਨੂੰ ਨਹੀਂ ਜਾਣਦੇ। ਸ਼ਿਵ ਦੇ ਕਿੰਨੇ ਢੇਰ ਪੂਜਾਰੀ ਹਨ। ਪੂਜਾ ਕਰਦੇ ਹਨ, ਫੇਰ ਮੁੱਖ ਨਾਲ ਕਹਿ ਦਿੰਦੇ ਉਹ ਤਾਂ ਪੱਥਰ - ਭਿੱਤਰ ਵਿੱਚ ਹਨ, ਕਣ - ਕਣ ਵਿੱਚ ਹੈ। ਕੀ ਇਹ ਜੀਵਨ ਕਹਾਣੀ ਠਹਿਰੀ? ਇਹ ਤਾਂ ਅਕਲ ਦੀ ਗੱਲ ਨਹੀਂ ਹੋਈ। ਆਪਣੇ ਨੂੰ ਵੀ ਪਤਿਤ ਕਹਿੰਦੇ ਹਨ। ਪਤਿਤ ਅੱਖਰ ਕਿੰਨਾ ਫਿੱਟ ਹੈ। ਪਤਿਤ ਮਤਲਬ ਵਿਕਾਰੀ। ਤੁਸੀਂ ਸਮਝਾ ਸਕਦੇ ਹੋ ਕਿ ਅਸੀਂ ਬ੍ਰਹਮਾਕੁਮਾਰ - ਕੁਮਾਰੀ ਕਿਓੰ ਕਹਾਉਂਦੇ ਹਾਂ? ਕਿਉਂਕਿ ਬ੍ਰਹਮਾ ਦੀ ਔਲਾਦ ਹਾਂ ਅਤੇ ਏਡਾਪਟਡ ਹਾਂ। ਅਸੀਂ ਕੁੱਖ ਵੰਸ਼ਾਵਲੀ ਨਹੀਂ, ਮੁੱਖ ਵੰਸ਼ਾਵਲੀ ਹਾਂ। ਬ੍ਰਾਹਮਣ- ਬ੍ਰਾਹਮਣੀਆਂ ਤਾਂ ਭਰਾ - ਭੈਣ ਠਹਿਰੇ ਨਾ। ਤਾਂ ਉਨ੍ਹਾਂ ਦੀ ਆਪਸ ਵਿੱਚ ਕ੍ਰਿਮੀਨਲ ਅੱਖ ਹੋ ਨਾ ਸਕੇ। ਖਰਾਬ ਖਿਆਲ ਮੁੱਖ ਹੈ ਹੀ ਕਾਮ ਦਾ। ਤੁਸੀਂ ਕਹਿੰਦੇ ਹੋ ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਭਰਾ - ਭੈਣ ਬਣਦੇ ਹਾਂ। ਤੁਸੀਂ ਸਮਝਦੇ ਹੋ ਅਸੀਂ ਸਭ ਸ਼ਿਵਬਾਬਾ ਦੀ ਸੰਤਾਨ ਭਰਾ - ਭਰਾ । ਇਹ ਵੀ ਪੱਕਾ ਹੈ। ਦੁਨੀਆਂ ਨੂੰ ਕੁਝ ਵੀ ਪਤਾ ਨਹੀਂ ਹੈ। ਇਵੇਂ ਹੀ ਕਹਿ ਦਿੰਦੇ ਹਨ। ਤੁਸੀਂ ਸਮਝਾ ਸਕਦੇ ਹੋ ਸਾਰੀਆਂ ਆਤਮਾਵਾਂ ਦਾ ਬਾਪ ਉਹ ਇੱਕ ਹੈ। ਉਸਨੂੰ ਸਭ ਬੁਲਾਉਂਦੇ ਹਨ। ਤੁਸੀਂ ਚਿੱਤਰ ਵੀ ਵਖਾਇਆ ਹੈ। ਵੱਡੇ - ਵੱਡੇ ਧਰਮ ਵਾਲੇ ਵੀ ਇਸ ਨਿਰਾਕਾਰ ਬਾਪ ਨੂੰ ਮੰਨਦੇ ਹਨ। ਉਹ ਹੈ ਨਿਰਾਕਾਰ ਆਤਮਾਵਾਂ ਦਾ ਬਾਪ ਅਤੇ ਫ਼ੇਰ ਸਾਕਾਰ ਵਿੱਚ ਸਾਰੀਆਂ ਆਤਮਾਵਾਂ ਦਾ ਬਾਪ ਪ੍ਰਜਾਪਿਤਾ ਬ੍ਰਹਮਾ ਹੈ ਜਿਸ ਨਾਲ ਫੇਰ ਵਾਧੇ ਨੂੰ ਪਾਉਂਦੇ ਰਹਿੰਦੇ ਹਨ, ਝਾੜ ਵਧਦਾ ਜਾਂਦਾ ਹੈ। ਵੱਖ - ਵੱਖ ਧਰਮਾਂ ਵਿੱਚ ਆਉਂਦੇ ਜਾਂਦੇ ਹਨ। ਆਤਮਾ ਤਾਂ ਇਸ ਸ਼ਰੀਰ ਤੋਂ ਨਿਆਰੀ ਹੈ। ਸ਼ਰੀਰ ਨੂੰ ਵੇਖ ਕੇ ਕਹਿੰਦੇ ਹਨ - ਇਹ ਅਮੇਰਿਕਨ ਹਨ, ਇਹ ਫ਼ਲਾਣਾ ਹੈ। ਆਤਮਾਵਾਂ ਨੂੰ ਤਾਂ ਨਹੀਂ ਕਹਿੰਦੇ। ਆਤਮਾਵਾਂ ਸਭ ਸ਼ਾਂਤੀਧਾਮ ਵਿੱਚ ਰਹਿੰਦੀਆਂ ਹਨ। ਉੱਥੋਂ ਦੀ ਆਉਂਦੀਆਂ ਹਨ ਪਾਰ੍ਟ ਵਜਾਉਣ। ਤੁਸੀਂ ਕਿਸੇ ਵੀ ਧਰਮ ਵਾਲੇ ਨੂੰ ਸੁਣਾਓ, ਪੁਨਰਜਨਮ ਤਾਂ ਸਭ ਲੈਂਦੇ ਹਨ ਅਤੇ ਉਪਰੋਂ ਵੀ ਨਵੀਆਂ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ। ਤੇ ਬਾਪ ਸਮਝਾਉਂਦੇ ਹਨ - ਤੁਸੀਂ ਵੀ ਮਨੁੱਖ ਹੋ, ਮਨੁੱਖ ਨੂੰ ਹੀ ਤਾਂ ਸ਼੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਪਤਾ ਹੋਣਾ ਚਾਹੀਦਾ ਕਿ ਇਹ ਸ਼੍ਰਿਸ਼ਟੀ ਚੱਕਰ ਕਿਵੇਂ ਘੁੰਮਦਾ ਹੈ, ਇਸਦਾ ਰਚਿਅਤਾ ਕੌਣ ਹੈ, ਕਿੰਨਾ ਵਕਤ ਇਸਨੂੰ ਫ਼ਿਰਨ ਵਿੱਚ ਲੱਗਦਾ ਹੈ? ਇਹ ਤੁਸੀਂ ਹੀ ਜਾਣਦੇ ਹੋ, ਦੇਵਤਾ ਤੇ ਨਹੀਂ ਜਾਣਦੇ ਹਨ। ਮਨੁੱਖ ਹੀ ਜਾਣਕੇ ਫੇਰ ਦੇਵਤਾ ਬਣਦੇ ਹਨ। ਮਨੁੱਖ ਨੂੰ ਦੇਵਤਾ ਬਣਾਉਣ ਵਾਲਾ ਹੈ ਬਾਪ। ਬਾਪ ਆਪਣਾ ਅਤੇ ਰਚਨਾ ਦਾ ਵੀ ਪਰਿਚੈ ਦਿੰਦੇ ਹਨ। ਤੁਸੀਂ ਜਾਣਦੇ ਹੋ ਅਸੀਂ ਬੀਜਰੂਪ ਬਾਪ ਦੇ ਬੀਜਰੂਪ ਬੱਚੇ ਹਾਂ। ਜਿਵੇਂ ਬਾਪ ਇਸ ਉਲਟੇ ਬ੍ਰਿਖ ਨੂੰ ਜਾਣਦੇ ਹਨ, ਉਸ ਤਰ੍ਹਾਂ ਅਸੀਂ ਵੀ ਜਾਣ ਗਏ ਹਾਂ। ਮਨੁੱਖ, ਮਨੁੱਖ ਨੂੰ ਕਦੀ ਇਹ ਸਮਝਾ ਨਾ ਸਕੇ। ਪਰ ਤੁਹਾਨੂੰ ਬਾਪ ਨੇ ਸਮਝਾਇਆ ਹੈ।

ਜਦੋਂ ਤੱਕ ਤੁਸੀਂ ਬ੍ਰਹਮਾ ਦੇ ਬੱਚੇ ਨਹੀਂ ਬਣੇ ਹੋ ਉਦੋਂ ਤੱਕ ਇੱਥੇ ਆ ਨਹੀਂ ਸਕਦੇ। ਜਦੋਂ ਤੱਕ ਪੂਰਾ ਕੋਰਸ ਲੈਕੇ ਸਮਝਦੇ ਨਹੀਂ ਉਦੋਂ ਤੱਕ ਤੁਸੀਂ ਬ੍ਰਾਹਮਣਾ ਦੀ ਸਭਾ ਵਿੱਚ ਬੈਠ ਕਿਵੇਂ ਸਕਦੇ ਹੋ। ਇਸ ਨੂੰ ਇੰਦ੍ਰ ਸਭਾ ਵੀ ਕਹਿੰਦੇ ਹਨ। ਇੰਦ੍ਰ ਕੋਈ ਪਾਣੀ ਦੀ ਬਰਸਾਤ ਨਹੀਂ ਬਰਸਾਉਂਦੇ ਹਨ। "ਇੰਦ੍ਰ ਸਭਾ" ਕਿਹਾ ਜਾਂਦਾ ਹੈ। ਪਰੀਆਂ ਵੀ ਤੁਹਾਨੂੰ ਬਣਨਾ ਹੈ। ਅਨੇਕ ਪ੍ਰਕਾਰ ਦੀਆਂ ਪਰੀਆਂ ਗਾਈਆਂ ਹੋਈਆਂ ਹਨ। ਕੋਈ ਬੱਚੇ ਚੰਗੇ ਸ਼ੋਭਾਵਾਨ ਹੁੰਦੇ ਹਨ ਤੇ ਕਹਿੰਦੇ ਹਨ ਨਾ ਇਹ ਤਾਂ ਜਿਵੇਂ ਪਰੀ ਹੈ। ਪਾਊਡਰ ਆਦਿ ਲੱਗਾ ਕੇ ਸੋਹਣੇ ਬਣ ਜਾਂਦੇ ਹਨ। ਸਤਿਯੁਗ ਵਿੱਚ ਤੁਸੀਂ ਬਣਦੇ ਹੋ ਪਰੀਆਂ, ਪਰੀਜਾਦੇ। ਹੁਣ ਤੁਸੀਂ ਗਿਆਨ ਸਾਗਰ ਵਿੱਚ ਗਿਆਨ ਇਸ਼ਨਾਨ ਕਰਨ ਨਾਲ ਪਰੀਆਂ (ਦੇਵੀ - ਦੇਵਤਾ) ਬਣ ਜਾਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਕੀ ਤੋਂ ਕੀ ਬਣ ਰਹੇ ਹਾਂ। ਜਿਹੜਾ ਸਦਾ ਪਿਓਰ ਬਾਪ ਹੈ, ਸਦਾ ਖੂਬਸੂਰਤ ਹੈ, ਉਹ ਮੁਸਾਫ਼ਿਰ ਤੁਹਾਨੂੰ ਇਵੇਂ ਬਣਾਉਣ ਲਈ ਸਾਂਵਰੇ ਤਨ ਵਿੱਚ ਪ੍ਰਵੇਸ਼ ਕਰਦੇ ਹਨ। ਹੁਣ ਗੋਰਾ ਕੌਣ ਬਣਾਵੇ? ਬਾਬਾ ਨੂੰ ਬਣਾਉਣਾ ਪਵੇ ਨਾ। ਸ਼੍ਰਿਸ਼ਟੀ ਦਾ ਚੱਕਰ ਤਾਂ ਫ਼ਿਰਨਾ ਹੈ ਨਾ। ਹੁਣ ਤੁਹਾਨੂੰ ਗੋਰਾ ਬਣਨਾ ਹੈ। ਪੜ੍ਹਾਉਣ ਵਾਲਾ ਗਿਆਨ ਸਾਗਰ ਇੱਕ ਹੀ ਬਾਪ ਹਨ। ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ ਹਨ। ਉਸ ਬਾਪ ਦੀ ਜੋ ਮਹਿਮਾ ਗਾਈ ਜਾਂਦੀ ਹੈ, ਉਹ ਲੌਕਿਕ ਬਾਪ ਦੀ ਥੌੜੀ ਹੀ ਹੋ ਸਕਦੀ ਹੈ। ਬੇਹੱਦ ਦੇ ਬਾਪ ਦੀ ਹੀ ਮਹਿਮਾ ਹੈ। ਉਸ ਨੂੰ ਹੀ ਸਭ ਬਲਾਉਂਦੇ ਹਨ ਕਿ ਸਾਨੂੰ ਇਵੇਂ ਦੀ ਮਹਿਮਾ ਵਾਲਾ ਆਕੇ ਬਣਾਓ। ਹੁਣ ਤੁਸੀਂ ਬਣ ਰਹੇ ਹੋ ਨਾ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਪੜ੍ਹਾਈ ਵਿੱਚ ਸਭ ਇੱਕਰਸ ਨਹੀਂ ਹੁੰਦੇ ਹਨ। ਰਾਤ - ਦਿਨ ਦਾ ਫ਼ਰਕ ਰਹਿੰਦਾ ਹੈ ਨਾ। ਤੁਹਾਡੇ ਕੋਲ਼ ਵੀ ਬਹੁਤ ਆਉਣਗੇ। ਬ੍ਰਾਹਮਣ ਜ਼ਰੂਰ ਬਣਨਾ ਹੈ। ਫੇਰ ਕੋਈ ਚੰਗੀ ਤਰ੍ਹਾਂ ਪੜ੍ਹਦੇ ਹਨ, ਕੋਈ ਘੱਟ। ਜਿਹੜੇ ਪੜ੍ਹਾਈ ਵਿੱਚ ਸਭ ਤੋਂ ਚੰਗੇ ਹੋਣਗੇ ਤਾਂ ਦੂਜਿਆਂ ਨੂੰ ਵੀ ਪੜ੍ਹਾ ਸਕਣਗੇ। ਤੁਸੀਂ ਸਮਝ ਸਕਦੇ ਹੋ, ਇੰਨ੍ਹੇ ਕਾਲੇਜ਼ ਨਿਕਲਦੇ ਰਹਿੰਦੇ ਹਨ। ਬਾਬਾ ਵੀ ਕਹਿੰਦੇ ਹਨ ਕਾਲੇਜ਼ ਅਜਿਹਾ ਬਣਾਓ ਜਿਹੜਾ ਕੋਈ ਵੀ ਸਮਝ ਸਕੇ ਕਿ ਇਸ ਕਾਲੇਜ਼ ਵਿੱਚ ਰਚਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਦੀ ਨਾਲੇਜ ਮਿਲਦੀ ਹੈ। ਬਾਪ ਭਾਰਤ ਵਿੱਚ ਹੀ ਆਉਂਦੇ ਹਨ ਤੇ ਭਾਰਤ ਵਿੱਚ ਹੀ ਕਾਲੇਜ਼ ਖੁਲ੍ਹਦੇ ਰਹਿੰਦੇ ਹਨ। ਅੱਗੇ ਚੱਲ ਵਿਦੇਸ਼ ਵਿੱਚ ਵੀ ਖੁਲ੍ਹਦੇ ਜਾਣਗੇ। ਬਹੁਤ ਕਾਲੇਜ਼, ਯੂਨੀਵਰਸਿਟੀਜ਼ ਚਾਹੀਦੀਆਂ ਹਨ ਨਾ। ਜਿੱਥੇ ਬਹੁਤ ਆਕੇ ਪੜ੍ਹਨਗੇ ਫੇਰ ਜਦੋਂ ਪੜ੍ਹਾਈ ਪੂਰੀ ਹੋਵੇਗੀ ਤਾਂ ਸਭ ਦੇਵੀ - ਦੇਵਤਾ ਧਰਮ ਵਿੱਚ ਸਭ ਟ੍ਰਾਂਸਫਰ ਹੋ ਜਾਣਗੇ ਮਤਲਬ ਮਨੁੱਖ ਤੋਂ ਦੇਵਤਾ ਬਣ ਜਾਣਗੇ। ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ ਨਾ। ਗਾਇਨ ਵੀ ਹੈ - ਮਨੁੱਖ ਤੋਂ ਦੇਵਤਾ ਕੀਤੇ…। ਇੱਥੇ ਇਹ ਹੈ ਮਨੁੱਖਾਂ ਦੀ ਦੁਨੀਆਂ, ਉਹ ਹੈ ਦੇਵਤਾਵਾਂ ਦੀ ਦੁਨੀਆਂ। ਦੇਵਤਾਵਾਂ ਅਤੇ ਮਨੁੱਖਾਂ ਵਿੱਚ ਰਾਤ - ਦਿਨ ਦਾ ਫ਼ਰਕ ਹੈ! ਦਿਨ ਵਿੱਚ ਹਨ ਦੇਵਤਾ, ਰਾਤ ਵਿੱਚ ਹਨ ਮਨੁੱਖ। ਸਭ ਭਗਤ ਹੀ ਭਗਤ ਹਨ, ਪੁਜਾਰੀ ਹਨ। ਹੁਣ ਤੁਸੀਂ ਪੁਜਾਰੀ ਤੋਂ ਪੂਜਯ ਬਣਦੇ ਹੋ। ਸਤਿਯੁਗ ਵਿੱਚ ਸ਼ਾਸਤ੍ਰ, ਭਗਤੀ ਆਦਿ ਦਾ ਨਾਮ ਨਹੀਂ ਹੁੰਦਾ ਹੈ। ਉੱਥੇ ਹਨ ਸਭ ਦੇਵਤਾ। ਮਨੁੱਖ ਹੁੰਦੇ ਹਨ ਭਗਤ। ਮਨੁੱਖ ਹੀ ਫੇਰ ਦੇਵਤਾ ਬਣਦੇ ਹਨ। ਉਹ ਹੈ ਦੈਵੀ ਦੁਨੀਆਂ, ਇਸਨੂੰ ਕਿਹਾ ਜਾਂਦਾ ਹੈ ਆਸੁਰੀ ਦੁਨੀਆਂ। ਰਾਮ ਰਾਜ ਅਤੇ ਰਾਵਣ ਰਾਜ। ਪਹਿਲਾਂ ਤੁਹਾਡੀ ਬੁੱਧੀ ਵਿੱਚ ਇਹ ਥੋੜੀ ਸੀ ਕਿ ਰਾਵਣ ਰਾਜ ਕਿਸਨੂੰ ਕਿਹਾ ਜਾਂਦਾ ਹੈ? ਰਾਵਣ ਕਦੋਂ ਆਇਆ? ਕੁਝ ਵੀ ਪਤਾ ਨਹੀਂ ਸੀ। ਕਹਿੰਦੇ ਹਨ ਲੰਕਾ ਸਮੁੰਦਰ ਵਿੱਚ ਡੁੱਬ ਗਈ। ਇਵੇਂ ਹੀ ਫੇਰ ਦਵਾਰਿਕਾ ਦੇ ਲਈ ਵੀ ਕਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਇਹ ਸਾਰੀ ਲੰਕਾ ਡੁੱਬਣ ਵਾਲੀ ਹੀ ਹੈ, ਸਾਰੀ ਦੁਨੀਆਂ ਵੀ ਬੇਹੱਦ ਦੀ ਲੰਕਾ ਹੈ। ਇਹ ਸਭ ਡੁੱਬ ਜਾਵੇਗੀ, ਪਾਣੀ ਆ ਜਾਵੇਗਾ। ਬਾਕੀ ਸ੍ਵਰਗ ਕੋਈ ਡੁੱਬਦਾ ਥੌੜੀ ਹੀ ਹੈ। ਕਿੰਨਾ ਅਥਾਹ ਧੰਨ ਸੀ। ਬਾਪ ਨੇ ਸਮਝਾਇਆ ਹੈ ਇੱਕ ਹੀ ਸੋਮਨਾਥ ਮੰਦਿਰ ਨੂੰ ਮੁਸਲਮਾਨਾਂ ਨੇ ਕਿੰਨਾ ਲੁੱਟਿਆ। ਹੁਣ ਵੇਖੋ ਕੁਝ ਵੀ ਨਹੀਂ ਰਿਹਾ ਹੈ। ਭਾਰਤ ਵਿੱਚ ਕਿੰਨਾ ਅਥਾਹ ਧੰਨ ਸੀ। ਭਾਰਤ ਨੂੰ ਹੀ ਸ੍ਵਰਗ ਕਿਹਾ ਜਾਂਦਾ ਹੈ। ਹੁਣ ਸ੍ਵਰਗ ਕਹਾਂਗੇ? ਹੁਣ ਤਾਂ ਨਰਕ ਹੈ, ਫੇਰ ਸ੍ਵਰਗ ਬਣੇਗਾ। ਸ੍ਵਰਗ ਕੌਣ, ਨਰਕ ਕੌਣ ਬਣਾਉਂਦੇ ਹਨ? ਇਹ ਹੁਣ ਤੁਸੀਂ ਜਾਣ ਗਏ ਹੋ। ਰਾਵਣ ਰਾਜ ਕਿੰਨਾ ਵਕਤ ਚੱਲਦਾ ਹੈ, ਉਹ ਵੀ ਦੱਸਿਆ ਹੈ। ਰਾਵਣ ਰਾਜ ਵਿੱਚ ਕਿੰਨੇ ਅਥਾਹ ਧਰਮ ਹੋ ਜਾਂਦੇ ਹਨ। ਰਾਮ ਰਾਜ ਵਿੱਚ ਤਾਂ ਸਿਰਫ਼ ਸੂਰਜਵੰਸ਼ੀ - ਚੰਦ੍ਰਵੰਸ਼ੀ ਰਹਿੰਦੇ ਹਨ। ਹੁਣ ਤੁਸੀਂ ਪੜ੍ਹ ਰਹੇ ਹੋ। ਇਹ ਪੜ੍ਹਾਈ ਹੋਰ ਕਿਸੀ ਦੀ ਬੁੱਧੀ ਵਿੱਚ ਨਹੀਂ ਹੈ। ਉਹ ਤਾਂ ਹੈ ਹੀ ਰਾਵਣ ਰਾਜ ਵਿੱਚ। ਰਾਮ ਰਾਜ ਹੁੰਦਾ ਹੈ ਸਤਿਯੁਗ ਵਿੱਚ। ਬਾਪ ਕਹਿੰਦੇ ਹਨ ਅਸੀਂ ਤੁਹਾਨੂੰ ਲਾਇਕ ਬਣਾਉਂਦੇ ਹਾਂ। ਫੇਰ ਤੁਸੀਂ ਨਾਲਾਇਕ ਬਣ ਜਾਂਦੇ ਹੋ। ਨਾਲਾਇਕ ਕਿਉਂ ਕਹਿੰਦੇ ਹਨ? ਕਿਉਂਕਿ ਪਤਿਤ ਬਣ ਜਾਂਦੇ ਹੋ। ਦੇਵਤਾਵਾਂ ਦੀ ਲਾਇਕੀ ਦੀ ਮਹਿਮਾ ਅਤੇ ਆਪਣੀ ਨਾਲਾਇਕੀ ਦੀ ਮਹਿਮਾ ਗਾਉਂਦੇ ਹਨ।

ਬਾਪ ਸਮਝਾਉਂਦੇ ਹਨ - ਤੁਸੀਂ ਜਦੋਂ ਪੂਜਯ ਸੀ ਤਾਂ ਨਵੀਂ ਦੁਨੀਆਂ ਸੀ। ਬਹੁਤ ਥੋੜ੍ਹੇ ਮਨੁੱਖ ਸਨ। ਸਾਰੇ ਵਿਸ਼ਵ ਦੇ ਤੁਸੀਂ ਹੀ ਮਾਲਿਕ ਸੀ। ਹੁਣ ਤੁਹਾਨੂੰ ਖੁਸ਼ੀ ਬਹੁਤ ਹੋਣੀ ਚਾਹੀਦੀ ਹੈ। ਭਰਾ - ਭੈਣ ਤਾਂ ਬਣਦੇ ਹੋ ਨਾ। ਉਹ ਕਹਿੰਦੇ ਹਨ ਇਹ ਘਰ ਫਿਟਾਉਂਦੇ ਹਨ। ਉਹ ਹੀ ਫੇਰ ਆਕੇ ਜਦ ਸਿੱਖਿਆ ਲੈਂਦੇ ਹਨ ਤਾਂ ਇੱਥੇ ਆਉਣ ਨਾਲ ਸਮਝਦੇ ਹਨ ਕਿ ਨਾਲੇਜ਼ ਤਾਂ ਬਹੁਤ ਚੰਗੀ ਹੈ। ਅਰਥ ਸਮਝਦੇ ਹਨ ਨਾ। ਭਰਾ - ਭੈਣ ਬਗ਼ੈਰ ਪਵਿੱਤਰਤਾ ਕਿਥੋਂ ਆਏ। ਸਾਰਾ ਮਦਾਰ ਪਵਿੱਤਰਤਾ ਤੇ ਹੀ ਹੈ। ਬਾਪ ਆਉਂਦੇ ਵੀ ਹਨ ਮਗਧ ਦੇਸ਼ ਵਿੱਚ, ਜਿਹੜਾ ਕਿ ਬਹੁਤ ਗਿਰਿਆ ਹੋਇਆ ਦੇਸ਼ ਹੈ, ਬਹੁਤ ਪਤਿਤ ਹਨ, ਖਾਣ - ਪਾਣ ਵੀ ਗੰਦਾ ਹੈ। ਬਾਪ ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਵਾਲੇ ਸ਼ਰੀਰ ਵਿੱਚ ਹੀ ਪ੍ਰਵੇਸ਼ ਕਰਦਾ ਹਾਂ। ਇਹ ਹੀ 84 ਜਨਮ ਲੈਂਦੇ ਹਨ। ਲਾਸ੍ਟ ਸੋ ਫੇਰ ਫ਼ਸਟ, ਫ਼ਸਟ ਸੋ ਲਾਸ੍ਟ। ਮਿਸਾਲ ਤਾਂ ਇੱਕ ਦੀ ਦੱਸਣਗੇ ਨਾ। ਤੁਹਾਡੀ ਡਨਾਇਸਟੀ ਬਣਨ ਵਾਲੀ ਹੈ। ਜਿੰਨਾਂ ਚੰਗੀ ਰੀਤੀ ਸਮਝਦੇ ਜਾਣਗੇ, ਫੇਰ ਤਾਂ ਤੁਹਾਡੇ ਕੋਲ਼ ਬਹੁਤ ਆਉਣਗੇ। ਹੁਣ ਇਹ ਬਹੁਤ ਛੋਟਾ ਝਾੜ ਹੈ। ਤੂਫ਼ਾਨ ਵੀ ਬਹੁਤ ਲੱਗਦੇ ਹਨ। ਸਤਿਯੁਗ ਵਿੱਚ ਤੂਫ਼ਾਨਾਂ ਦੀ ਗੱਲ ਹੀ ਨਹੀਂ। ਉਪਰੋਂ ਦੀ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ। ਇੱਥੇ ਤੂਫ਼ਾਨ ਲੱਗਦੇ ਹੀ ਡਿੱਗ ਪੈਂਦੇ ਹਨ। ਉੱਥੇ ਤਾਂ ਮਾਇਆ ਦਾ ਤੂਫ਼ਾਨ ਹੁੰਦਾ ਹੀ ਨਹੀਂ। ਇੱਥੇ ਤਾਂ ਬੈਠੇ - ਬੈਠੇ ਮਰ ਜਾਂਦੇ ਹਨ ਅਤੇ ਫੇਰ ਤੁਹਾਡੀ ਮਾਇਆ ਦੇ ਨਾਲ ਯੁੱਧ ਹੈ, ਤੇ ਉਹ ਵੀ ਹੈਰਾਨ ਕਰਦੀ ਹੈ। ਸਤਿਯੁਗ ਵਿੱਚ ਇਹ ਨਹੀਂ ਹੋਵੇਗਾ। ਦੂਜੇ ਕਿਸੇ ਧਰਮ ਵਿੱਚ ਇਵੇਂ ਦੀ ਗੱਲ ਹੁੰਦੀ ਨਹੀਂ। ਰਾਵਣ ਰਾਜ ਅਤੇ ਰਾਮ ਰਾਜ ਨੂੰ ਹੋਰ ਕੋਈ ਸਮਝਦੇ ਹੀ ਨਹੀਂ ਹਨ। ਭਾਵੇਂ ਸਤਿਸੰਗ ਵਿੱਚ ਜਾਂਦੇ ਹਨ, ਉੱਥੇ ਮਰਨ - ਜਿਉਣ ਦੀ ਗੱਲ ਨਹੀਂ ਹੁੰਦੀ। ਇੱਥੇ ਤਾਂ ਬੱਚੇ ਏਡਾਪਟ ਹੁੰਦੇ ਹਨ। ਕਹਿੰਦੇ ਹਨ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ, ਉਨ੍ਹਾਂ ਕੋਲੋਂ ਵਰਸਾ ਲੈਂਦੇ ਹਾਂ। ਲੈਂਦੇ - ਲੈਂਦੇ ਫੇਰ ਡਿੱਗ ਪੈਂਦੇ ਹਨ ਤਾਂ ਵਰਸਾ ਵੀ ਖ਼ਤਮ। ਹੰਸ ਤੋਂ ਬਦਲ ਕੇ ਬਗੁਲ਼ਾ ਬਣ ਜਾਂਦੇ ਹਨ। ਫੇਰ ਵੀ ਬਾਪ ਰਹਿਮਦਿਲ ਹਨ ਤੇ ਸਮਝਾਉਂਦੇ ਰਹਿੰਦੇ ਹਨ। ਕੋਈ ਫੇਰ ਤੋਂ ਚੜ ਜਾਂਦੇ ਹਨ। ਜੋ ਥੰਮੇ (ਸਥਿਰ) ਰਹਿੰਦੇ ਹਨ, ਉਨ੍ਹਾਂ ਨੂੰ ਕਹਾਂਗੇ ਮਹਾਂਵੀਰ, ਹਨੂੰਮਾਨ। ਤੁਸੀਂ ਹੋ ਮਹਾਂਵੀਰ - ਮਹਾਂਵੀਰਨੀ। ਨੰਬਰਵਾਰ ਤਾਂ ਹੈ ਹੀ। ਸਭਤੋਂ ਪਹਿਲਵਾਨ ਨੂੰ ਮਹਾਂਵੀਰ ਕਿਹਾ ਜਾਂਦਾ ਹੈ। ਆਦਿ ਦੇਵ ਨੂੰ ਵੀ ਮਹਾਂਵੀਰ ਕਹਿੰਦੇ ਹਨ, ਜਿਸ ਨਾਲ ਹੀ ਇਹ ਮਹਾਂਵੀਰ ਪੈਦਾ ਹੁੰਦੇ ਹਨ ਜਿਹੜੇ ਵਿਸ਼ਵ ਤੇ ਰਾਜ ਕਰਦੇ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਰਾਵਣ ਤੇ ਜਿੱਤ ਪਾਉਣ ਲਈ ਪੁਰਸ਼ਾਰਥ ਕਰਦੇ ਰਹਿੰਦੇ ਹਨ। ਰਾਵਣ ਹੈ 5 ਵਿਕਾਰ। ਇਹ ਤਾਂ ਸਮਝ ਦੀ ਗੱਲ ਹੈ। ਹੁਣ ਤੁਹਾਡੀ ਬੁੱਧੀ ਦਾ ਤਾਲਾ ਬਾਪ ਖੋਲ੍ਹਦੇ ਹਨ। ਫੇਰ ਤਾਲਾ ਇੱਕਦਮ ਬੰਦ ਹੋ ਜਾਂਦਾ ਹੈ। ਇੱਥੇ ਵੀ ਇਵੇਂ ਹੈ ਜਿਨ੍ਹਾਂ ਦਾ ਤਾਲਾ ਖੁਲ੍ਹਦਾ ਹੈ ਤਾਂ ਉਹ ਜਾਕੇ ਸਰਵਿਸ ਕਰਦੇ ਹਨ। ਬਾਪ ਕਹਿੰਦੇ ਹਨ ਜਾਕੇ ਸਵਰਿਸ ਕਰੋ, ਗਟਰ ਵਿੱਚ ਜਿਹੜੇ ਪਏ ਹਨ ਉਨ੍ਹਾਂ ਨੂੰ ਕੱਢੋ। ਇਵੇਂ ਨਹੀਂ ਕਿ ਤੁਸੀਂ ਵੀ ਗਟਰ ਵਿੱਚ ਡਿੱਗੋ। ਤੁਸੀਂ ਬਾਹਰ ਨਿਕਲ ਹੋਰਾਂ ਨੂੰ ਵੀ ਕੱਢੋ। ਵਿਸ਼ੇ ਵੈਤਰਨੀ ਨਦੀ ਵਿੱਚ ਅਪ੍ਰਮਪਾਰ ਦੁੱਖ ਹਨ। ਹੁਣ ਤੁਹਾਨੂੰ ਅਪ੍ਰਮਪਾਰ ਸੁੱਖਾਂ ਵਿੱਚ ਚੱਲਣਾ ਹੈ। ਜੋ ਅਪ੍ਰਮਪਾਰ ਸੁੱਖ ਦਿੰਦੇ ਹਨ, ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਰਾਵਣ ਜਿਹੜਾ ਦੁੱਖ ਦਿੰਦਾ ਹੈ, ਉਸਦੀ ਮਹਿਮਾ ਹੋਵੇਗੀ ਕੀ? ਰਾਵਣ ਨੂੰ ਕਿਹਾ ਜਾਂਦਾ ਹੈ ਅਸੁਰ। ਬਾਪ ਕਹਿੰਦੇ ਹਨ ਤੁਸੀਂ ਰਾਵਣ ਰਾਜ ਵਿੱਚ ਸੀ, ਹੁਣ ਅਪਾਰ ਸੁੱਖ ਪਾਉਣ ਲਈ ਤੁਸੀਂ ਇੱਥੇ ਆਏ ਹੋ। ਤੁਹਾਨੂੰ ਕਿੰਨੇ ਅਪਾਰ ਸੁੱਖ ਮਿਲਦੇ ਹਨ। ਖੁਸ਼ੀ ਕਿੰਨੀ ਰਹਿਣੀ ਚਾਹੀਦੀ ਅਤੇ ਖਬਰਦਾਰ ਵੀ ਰਹਿਣਾ ਚਾਹੀਦਾ ਹੈ। ਪੁਜ਼ੀਸ਼ਨ ਤਾਂ ਨੰਬਰਵਾਰ ਹੁੰਦੀ ਹੈ। ਹਰ ਇੱਕ ਐਕਟਰ ਦਾ ਪੁਜ਼ੀਸ਼ਨ ਵੱਖ ਹੁੰਦਾ ਹੈ। ਸਭ ਵਿੱਚ ਈਸ਼ਵਰ ਹੋ ਨਾ ਸਕੇ। ਬਾਪ ਹਰ ਇੱਕ ਗੱਲ ਬੈਠ ਸਮਝਾਉਂਦੇ ਹਨ। ਤੁਸੀਂ ਬਾਪ ਨੂੰ ਅਤੇ ਰਚਨਾ ਦੇ ਆਦਿ, ਮੱਧ, ਅੰਤ ਨੂੰ ਜਾਣ ਜਾਂਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਨੰਬਰਵਾਰ ਪੜ੍ਹਾਈ ਵਿੱਚ ਹੀ ਮਾਰਕਸ ਹੁੰਦੇ ਹਨ। ਇਹ ਹੈ ਬੇਹੱਦ ਦੀ ਪੜ੍ਹਾਈ, ਇਸ ਵਿੱਚ ਬੱਚਿਆਂ ਨੂੰ ਬਹੁਤ ਅਟੈਂਸ਼ਨ ਹੋਣੀ ਚਾਹੀਦੀ। ਪੜ੍ਹਾਈ ਇੱਕ ਰੋਜ਼ ਵੀ ਮਿਸ ਨਾ ਹੋਵੇ। ਅਸੀਂ ਹਾਂ ਸਟੂਡੈਂਟ, ਗੋਡ ਫਾਦਰ ਪੜ੍ਹਾਉਂਦੇ ਹਨ - ਇਹ ਨਸ਼ਾ ਬੱਚਿਆਂ ਨੂੰ ਚੜਿਆ ਰਹਿਣਾ ਚਾਹੀਦਾ ਹੈ। ਭਗਵਾਨੁਵਾਚ, ਸਿਰਫ਼ ਉਨ੍ਹਾਂ ਨੇ ਨਾਮ ਬਦਲ ਕੇ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਭੁੱਲ ਨਾਲ ਸ਼੍ਰੀਕ੍ਰਿਸ਼ਨ ਨੂੰ ਭਗਵਾਨੁਵਾਚ ਸਮਝ ਲਿਆ ਹੈ ਕਿਉਂਕਿ ਸ਼੍ਰੀ ਕ੍ਰਿਸ਼ਨ ਹੋਇਆ ਨੈਕ੍ਸ੍ਟ ਟੂ ਗੋਡ। ਸ੍ਵਰਗ ਜੋ ਬਾਪ ਸਥਾਪਨ ਕਰਦੇ ਹਨ ਉਨ੍ਹਾਂ ਵਿੱਚ ਨੰਬਰਵਾਰ ਇਹ ਹੈ ਨਾ। ਇਹ ਗਿਆਨ ਹੁਣ ਤੁਹਾਨੂੰ ਮਿਲਿਆ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਆਪਣਾ ਵੀ ਕਲਿਆਣ ਕਰਦੇ ਹਨ ਅਤੇ ਦੂਜਿਆਂ ਦਾ ਵੀ ਕਲਿਆਣ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਸਰਵਿਸ ਬਗ਼ੈਰ ਕਦੀ ਸੁੱਖ ਨਹੀਂ ਆਵੇਗਾ।

ਤੁਸੀਂ ਬੱਚੇ ਯੋਗ ਅਤੇ ਗਿਆਨ ਵਿੱਚ ਮਜ਼ਬੂਤ ਹੋ ਜਾਓਗੇ ਤਾਂ ਕੰਮ ਇਵੇਂ ਕਰੋਗੇ ਜਿਵੇਂ ਜਿੰਨ। ਮਨੁੱਖ ਨੂੰ ਦੇਵਤਾ ਬਣਾਉਣ ਦੀ ਹਾਬੀ (ਆਦਤ) ਲੱਗ ਜਾਵੇਗੀ। ਮੌਤ ਤੋਂ ਪਹਿਲਾਂ ਹੀ ਪਾਸ ਹੋਣਾ ਹੈ। ਸਰਵਿਸ ਬਹੁਤ ਕਰਨੀ ਹੈ। ਪਿੱਛੇ ਤਾਂ ਲੜ੍ਹਾਈ ਲੱਗੇਗੀ। ਨੈਚੁਰਲ ਕੈਲੇਮਿਟਿਜ਼ ਵੀ ਆਉਣਗੀਆਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਲਾਸ੍ਟ ਸੋ ਫ਼ਸਟ ਜਾਣ ਦੇ ਲਈ ਮਹਾਂਵੀਰ ਬਣ ਪੁਰਸ਼ਾਰਥ ਕਰਨਾ ਹੈ। ਮਾਇਆ ਦੇ ਤੂਫ਼ਾਨਾਂ ਵਿੱਚ ਹਿਲਣਾ ਨਹੀਂ ਹੈ। ਬਾਪ ਸਮਾਨ ਰਹਿਮਦਿਲ ਬਣ ਮਨੁੱਖਾਂ ਦੀ ਬੁੱਧੀ ਦਾ ਤਾਲਾ ਖੋਲ੍ਹਣ ਦੀ ਸੇਵਾ ਕਰਨੀ ਹੈ।

2. ਗਿਆਨ ਸਾਗਰ ਵਿੱਚ ਰੋਜ਼ ਇਸ਼ਨਾਨ ਕਰ ਪਰੀਜ਼ਾਦਾ ਬਣਨਾ ਹੈ। ਇੱਕ ਦਿਨ ਵੀ ਪੜ੍ਹਾਈ ਮਿਸ ਨਹੀਂ ਕਰਨੀ ਹੈ। ਰੱਬ ਦੇ ਅਸੀਂ ਬੱਚੇ ਹਾਂ - ਇਸ ਨਸ਼ੇ ਵਿੱਚ ਰਹਿਣਾ ਹੈ।

ਵਰਦਾਨ:-
ਗੰਭੀਰਤਾ ਦੇ ਗੁਣ ਦ੍ਵਾਰਾ ਫੁੱਲ ਮਾਰਕਸ ਜਮਾ ਕਰਨ ਵਾਲੇ ਗੰਭੀਰਤਾ ਦੀ ਦੇਵੀ ਅਤੇ ਦੇਵਤਾ ਭਵ

ਵਰਤਮਾਨ ਸਮੇਂ ਗੰਭੀਰਤਾ ਦੇ ਗੁਣ ਦੀ ਬਹੁਤ - ਬਹੁਤ ਲੋੜ ਹੈ ਕਿਉਂਕਿ ਬੋਲਣ ਦੀ ਆਦਤ ਬਹੁਤ ਹੋ ਗਈ ਹੈ, ਜੋ ਆਉਂਦਾ ਹੈ ਉਹ ਬੋਲ ਦਿੰਦੇ ਹੋ। ਕਿਸੇ ਨੇ ਕੋਈ ਚੰਗਾ ਕੰਮ ਕੀਤਾ ਅਤੇ ਬੋਲ ਦਿੱਤਾ ਤਾਂ ਅੱਧਾ ਖਤਮ ਹੋ ਜਾਂਦਾ ਹੈ। ਅੱਧਾ ਹੀ ਜਮਾ ਹੁੰਦਾ ਹੈ ਅਤੇ ਜੋ ਗੰਭੀਰ ਹੁੰਦਾ ਹੈ ਉਸ ਦਾ ਫੁੱਲ ਜਮਾ ਹੁੰਦਾ ਹੈ। ਇਸਲਈ ਗੰਭੀਰਤਾ ਦੀ ਦੇਵੀ ਅਤੇ ਦੇਵਤਾ ਬਣੋ ਅਤੇ ਆਪਣੇ ਫੁੱਲ ਮਾਰਕਸ ਇੱਕਠੇ ਕਰੋ। ਵਰਣਨ ਕਰਨ ਤੇ ਮਾਰਕਸ ਘੱਟ ਹੋ ਜਾਣਗੇ।

ਸਲੋਗਨ:-
ਬਿੰਦੂ ਰੂਪ ਵਿਚ ਸਥਿਤ ਰਹੋ ਤਾਂ ਸਮੱਸਿਆਵਾਂ ਨੂੰ ਸੈਕਿੰਡ ਵਿਚ ਬਿੰਦੂ ਲਗਾ ਸਕੋਗੇ।