16.12.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਇਹ ਪਾਵਨ ਬਣਨ ਦੀ ਪੜਾਈ ਸਾਰੀਆਂ ਪੜਾਈਆਂ ਨਾਲੋਂ ਸਹਿਜ ਹੈ, ਇਸ ਨੂੰ ਬੱਚੇ, ਜਵਾਨ, ਬੁੱਢੇ ਸਭ ਪੜ੍ਹ ਸਕਦੇ ਹਨ, ਸਿਰਫ 84 ਜਨਮਾਂ ਨੂੰ ਜਾਣਨਾ ਹੈ।"

ਪ੍ਰਸ਼ਨ:-
ਹਰ ਇੱਕ ਛੋਟੇ ਅਤੇ ਵੱਡੇ ਨੂੰ ਕਿਹੜੀ ਪ੍ਰੈਕਟਿਸ ਜਰੂਰ ਕਰਨੀ ਚਾਹੀਦੀ ਹੈ?

ਉੱਤਰ:-
ਹਰ ਇੱਕ ਨੂੰ ਮੁਰਲੀ ਚਲਾਉਣ ਦੀ ਪ੍ਰੈਕਟਿਸ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਮੁਰਲੀਧਰ ਦੇ ਬੱਚੇ ਹੋ। ਜੇਕਰ ਮੁਰਲੀ ਨਹੀਂ ਚਲਾਉਂਦੇ ਹੋ ਤਾਂ ਉੱਚ ਪਦਵੀ ਪਾ ਨਹੀਂ ਸਕੋਗੇ। ਕਿਸੇ ਨੂੰ ਸੁਣਾਉਂਦੇ ਰਹੋ ਤਾਂ ਮੂੰਹ ਖੁਲ ਜਾਵੇਗਾ। ਤੁਹਾਨੂੰ ਹਰ ਇੱਕ ਨੂੰ ਬਾਪ ਸਮਾਨ ਟੀਚਰ ਜਰੂਰ ਬਣਨਾ ਹੈ। ਜੋ ਪੜ੍ਹਦੇ ਹੋ ਉਹ ਪੜਾਉਣਾ ਹੈ। ਛੋਟੇ ਬੱਚਿਆਂ ਨੂੰ ਵੀ ਇਹ ਪੜ੍ਹਾਈ ਪੜ੍ਹਣ ਦਾ ਹੱਕ ਹੈ। ਉਹ ਵੀ ਬੇਹੱਦ ਦੇ ਬਾਪ ਦਾ ਵਰਸਾ ਲੈਣ ਦੇ ਅਧਿਕਾਰੀ ਹਨ।

ਓਮ ਸ਼ਾਂਤੀ
ਹੁਣ ਆਉਂਦੀ ਹੈ ਸ਼ਿਵ ਬਾਬਾ ਦੀ ਜਯੰਤੀ। ਉਸਤੇ ਕਿਵੇਂ ਸਮਝਾਉਣਾ ਚਾਹੀਦਾ ਹੈ? ਬਾਪ ਨੇ ਤੁਹਾਨੂੰ ਸਮਝਾਇਆ ਹੈ ਓਵੇਂ ਹੀ ਤੁਹਾਨੂੰ ਫਿਰ ਹੋਰਾਂ ਨੂੰ ਸਮਝਾਉਣਾ ਹੈ। ਇਵੇ ਤਾਂ ਨਹੀਂ ਹੈ, ਬਾਬਾ ਜਿਵੇ ਤੁਹਾਨੂੰ ਪੜਾਉਂਦਾ ਹੈ ਓਵੇਂ ਬਾਬਾ ਨੇ ਹੀ ਸਭ ਨੂੰ ਪੜਾਉਣਾ ਹੈ। ਸ਼ਿਵਬਾਬਾ ਨੇ ਤੁਹਾਨੂੰ ਪੜ੍ਹਾਇਆ ਹੈ, ਜਾਣਦੇ ਹੋ ਇਸ ਸ਼ਰੀਰ ਦੁਆਰਾ ਪੜ੍ਹਾਇਆ ਹੈ। ਬਰੋਬਰ ਅਸੀਂ ਸ਼ਿਵਬਾਬਾ ਦੀ ਜਯੰਤੀ ਮਨਾਉਂਦੇ ਹਾਂ। ਅਸੀਂ ਨਾਮ ਵੀ ਸ਼ਿਵ ਦਾ ਲੈਂਦੇ ਹਾਂ, ਉਹ ਤਾਂ ਹੈ ਨਿਰਾਕਾਰ। ਉਸਨੂੰ ਸ਼ਿਵ ਕਿਹਾ ਜਾਂਦਾ ਹੈ। ਉਹ ਲੋਕ ਕਹਿੰਦੇ ਹਨ - ਸ਼ਿਵ ਤਾਂ ਜਨਮ ਮਰਨ ਰਹਿਤ ਹੈ। ਉਨ੍ਹਾਂ ਦੀ ਫਿਰ ਜਯੰਤੀ ਕਿਵੇਂ ਹੋਵੇਗੀ? ਇਹ ਤਾਂ ਤੁਸੀਂ ਜਾਣਦੇ ਹੋ ਕਿਵੇਂ ਨੰਬਰਵਾਰ ਮਨਾਉਂਦੇ ਆਉਂਦੇ ਹਨ। ਮਨਾਉਂਦੇ ਹੀ ਰਹਾਂਗੇ। ਤਾਂ ਉਨ੍ਹਾਂ ਨੂੰ ਸਮਝਾਉਣਾ ਪਵੇਗਾ। ਬਾਪ ਆਕੇ ਇਸ ਤਨ ਦਾ ਆਧਾਰ ਲੈਂਦੇ ਹਨ। ਮੁੱਖ ਤਾਂ ਜਰੂਰ ਚਾਹੀਦਾ ਹੈ, ਇਸਲਈ ਗਊਮੁੱਖ ਦੀ ਹੀ ਮਹਿਮਾ ਹੈ। ਇਹ ਰਾਜ਼ ਜਰਾ ਪੇਂਚੀਲਾ ਹੈ। ਸ਼ਿਵਬਾਬਾ ਦੇ ਆਕੂਪੇਸ਼ਨ ਨੂੰ ਸਮਝਣਾ ਹੈ। ਸਾਡਾ ਬੇਹੱਦ ਦਾ ਬਾਪ ਆਇਆ ਹੋਇਆ ਹੈ, ਉਨ੍ਹਾਂ ਤੋਂ ਹੀ ਸਾਨੂੰ ਬੇਹੱਦ ਦਾ ਵਰਸਾ ਮਿਲਦਾ ਹੈ। ਬਰੋਬਰ ਭਾਰਤ ਨੂੰ ਬੇਹੱਦ ਦਾ ਵਰਸਾ ਸੀ ਅਤੇ ਹੋਰ ਕਿਸੇ ਨੂੰ ਹੁੰਦਾ ਨਹੀਂ। ਭਾਰਤ ਨੂੰ ਹੀ ਸੱਚਖੰਡ ਕਿਹਾ ਜਾਂਦਾ ਹੈ ਅਤੇ ਬਾਪ ਨੂੰ ਵੀ ਟਰੁਥ ਕਿਹਾ ਜਾਂਦਾ ਹੈ। ਤਾਂ ਇਹ ਗੱਲਾਂ ਸਮਝਾਉਣੀਆਂ ਪੈਂਦੀਆਂ ਹਨ ਅਤੇ ਫਿਰ ਕਿਸੇ ਨੂੰ ਜਲਦੀ ਸਮਝ ਨਹੀਂ ਆਉਂਦਾ ਹੈ। ਕੋਈ ਤਾ ਝੱਟ ਸਮਝ ਜਾਂਦੇ ਹਨ। ਇਹ ਯੋਗ ਅਤੇ ਐਜੂਕੇਸ਼ਨ (ਪੜ੍ਹਾਈ) ਦੋਵੇ ਖਿਸਕਣ ਵਾਲੀਆਂ ਚੀਜ਼ਾਂ ਹਨ। ਉਸ ਵਿੱਚ ਵੀ ਯੋਗ ਜ਼ਿਆਦਾ ਖਿਸਕਦਾ ਹੈ। ਨਾਲੇਜ ਤਾ ਬੁੱਧੀ ਵਿੱਚ ਰਹਿੰਦੀ ਹੀ ਹੈ ਬਾਕੀ ਯਾਦ ਵੀ ਘੜੀ-ਘੜੀ ਭੁੱਲ ਜਾਂਦੀ ਹੈ। ਨਾਲੇਜ ਤਾਂ ਤੁਹਾਡੀ ਬੁੱਧੀ ਵਿੱਚ ਹੀ ਹੈ ਕਿ ਅਸੀਂ ਕਿਵੇਂ 84 ਜਨਮ ਲੈਂਦੇ ਹਾਂ, ਜਿਨ੍ਹਾਂ ਨੂੰ ਇਹ ਨਾਲੇਜ ਹੈ ਉਹ ਹੀ ਬੁੱਧੀ ਨਾਲ ਸਮਝ ਸਕਦੇ ਹਨ ਕਿ ਜਿਹੜੇ ਪਹਿਲੇ ਪਹਿਲੇ ਨੰਬਰ ਵਿੱਚ ਆਉਂਦੇ ਹਨ ਉਹ ਹੀ 84 ਜਨਮ ਲੈਣਗੇ। ਪਹਿਲਾ ਉੱਚੇ ਤੇ ਉੱਚਾ ਲਕਸ਼ਮੀ ਨਰਾਇਣ ਨੂੰ ਕਹਾਂਗੇ। ਨਰ ਤੋਂ ਨਰਾਇਣ ਬਣਨ ਦੀ ਕਥਾ ਵੀ ਨਾਮਿਗ੍ਰਾਮੀ ਹੈ। ਪੂਰਨਮਾਸ਼ੀ ਤੇ ਬਹੁਤ ਜਗ੍ਹਾ ਸੱਤ ਨਰਾਇਣ ਦੀ ਕਥਾ ਚਲਦੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਸੱਚਮੁੱਚ ਬਾਬਾ ਦੁਆਰਾ ਨਰ ਤੋਂ ਨਰਾਇਣ ਬਣਨ ਦੀ ਪੜਾਈ ਪੜ੍ਹਦੇ ਹਾਂ। ਇਹ ਹੈ ਪਾਵਨ ਬਣਨ ਦੀ ਪੜਾਈ, ਅਤੇ ਹੈ ਵੀ ਸਭ ਪੜਾਈਆ ਤੋਂ ਬਿਲਕੁਲ ਸੌਖੀ। 84 ਜਨਮਾਂ ਦੇ ਚੱਕਰ ਨੂੰ ਜਾਣਨਾ ਹੈ ਅਤੇ ਫਿਰ ਇਹ ਪੜਾਈ ਸਭ ਦੇ ਲਈ ਇੱਕ ਹੀ ਹੈ। ਬੁੱਢੇ, ਬੱਚੇ, ਜਵਾਨ ਜੋ ਵੀ ਹੋ ਸਭ ਦੇ ਲਈ ਇੱਕ ਹੀ ਪੜਾਈ ਹੈ। ਛੋਟੇ ਬੱਚਿਆਂ ਨੂੰ ਵੀ ਹੱਕ ਹੈ। ਜੇਕਰ ਮਾਂ-ਬਾਪ ਇਨ੍ਹਾਂ ਨੂੰ ਥੋੜਾ - ਥੋੜਾ ਸਿਖਾਉਂਦੇ ਰਹਿਣ ਤਾਂ ਟਾਈਮ ਬੜਾ ਪਿਆ ਹੈ। ਬੱਚਿਆਂ ਨੂੰ ਵੀ ਇਹ ਸਿਖਾਇਆ ਜਾਂਦਾ ਹੈ ਕਿ ਸ਼ਿਵਬਾਬਾ ਨੂੰ ਯਾਦ ਕਰੋ। ਆਤਮਾ ਅਤੇ ਸ਼ਰੀਰ ਦੋਵਾਂ ਦਾ ਬਾਪ ਵੱਖ-ਵੱਖ ਹੈ। ਆਤਮਾ ਬੱਚਾ ਵੀ ਨਿਰਾਕਾਰੀ ਹੈ ਤਾਂ ਬਾਪ ਵੀ ਨਿਰਾਕਾਰੀ ਹੈ। ਇਹ ਵੀ ਤੁਹਾਡੇ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਨਿਰਾਕਾਰ ਸ਼ਿਵਬਾਬਾ ਸਾਡਾ ਬਾਪ ਹੈ, ਕਿੰਨਾ ਛੋਟਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਭੁੱਲਣਾ ਨਹੀਂ ਚਾਹੀਦਾ। ਅਸੀਂ ਆਤਮਾ ਵੀ ਬਿੰਦੀ ਮਿਸਲ ਛੋਟੀ ਹਾਂ। ਇਵੇਂ ਨਹੀਂ, ਉਪਰ ਜਾਵਾਂਗੇ ਤਾਂ ਵੱਡੀ ਦਿਖਾਈ ਦਵੇਗੀ। ਥੱਲੇ ਛੋਟੀ ਹੋ ਜਾਵੇਗੀ। ਨਹੀਂ, ਉਹ ਤਾਂ ਹੈ ਬਿੰਦੀ। ਉਪਰ ਵਿੱਚ ਜਾਵਾਂਗੇ ਤਾਂ ਤੁਹਾਨੂੰ ਜਿਵੇਂ ਦੇਖਣ ਵਿੱਚ ਵੀ ਨਹੀਂ ਆਵੇਗੀ। ਬਿੰਦੀ ਹੈ ਨਾ। ਬਿੰਦੀ ਕੀ ਦੇਖਣ ਵਿੱਚ ਆਵੇਗੀ। ਇਨ੍ਹਾਂ ਗੱਲਾਂ ਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਵਿਚਾਰ ਵੀ ਕਰਨਾ ਹੈ। ਅਸੀਂ ਆਤਮਾਵਾਂ ਉਪਰ ਤੋਂ ਆਈਆਂ ਹਾਂ, ਸ਼ਰੀਰ ਨਾਲ ਪਾਰਟ ਵਜਾਉਣ ਦੇ ਲਈ। ਆਤਮਾ ਘਟਦੀ-ਵੱਧਦੀ ਨਹੀਂ ਹੈ। ਆਰਗਨਸ ਪਹਿਲਾਂ ਛੋਟੇ, ਪਿੱਛੇ ਵੱਡੇ ਹੁੰਦੇ ਹਨ।

ਹੁਣ ਜਿਵੇਂ ਤੁਸੀਂ ਸਮਝਿਆ ਹੈ ਓਵੇਂ ਫਿਰ ਹੋਰਾਂ ਨੂੰ ਵੀ ਸਮਝਾਉਣਾ ਹੈ। ਇਹ ਤਾਂ ਜਰੂਰ ਹੈ ਨੰਬਰਵਾਰ ਜੋ ਜਿਨਾਂ ਪੜ੍ਹਿਆ ਹੈ ਉਨਾਂ ਹੀ ਪੜਾਉਂਦੇ ਹਨ, ਸਭ ਨੂੰ ਟੀਚਰ ਵੀ ਜਰੂਰ ਬਣਨਾ ਹੈ, ਸਿਖਾਉਣ ਦੇ ਲਈ। ਬਾਪ ਵਿੱਚ ਤਾਂ ਨਾਲੇਜ ਹੈ, ਉਹ ਇੰਨੀ ਛੋਟੀ ਜਿਹੀ ਪਰਮ ਆਤਮਾ ਹੈ, ਸਦਾ ਪਰਮਧਾਮ ਵਿੱਚ ਰਹਿੰਦੇ ਹਨ। ਇੱਥੇ ਇੱਕ ਹੀ ਵਾਰ ਸੰਗਮ ਤੇ ਆਉਂਦੇ ਹਨ। ਬਾਪ ਨੂੰ ਪੁਕਾਰਦੇ ਵੀ ਓਦੋ ਹਨ ਜਦੋ ਬਹੁਤ ਦੁਖੀ ਹੁੰਦੇ ਹਨ। ਕਹਿੰਦੇ ਹਨ ਆਕੇ ਸਾਨੂੰ ਸੁਖੀ ਬਣਾਵੋ। ਬੱਚੇ ਹੁਣ ਜਾਣਦੇ ਹਨ ਅਸੀਂ ਪੁਕਾਰਦੇ ਰਹਿੰਦੇ ਹਾਂ - ਬਾਬਾ, ਆਕੇ ਸਾਨੂੰ ਪਤਿਤ ਦੁਨੀਆਂ ਤੋਂ ਨਵੀ ਸਤਿਯੁੱਗੀ ਸੁੱਖੀ ਪਾਵਨ ਦੁਨੀਆਂ ਵਿੱਚ ਲੈ ਚੱਲੋ ਅਤੇ ਓਥੇ ਜਾਣ ਦਾ ਰਸਤਾ ਦੱਸੋ। ਉਹ ਵੀ ਜਦੋ ਆਪ ਆਵੇ ਫਿਰ ਆਕੇ ਰਸਤਾ ਦੱਸੇ। ਉਹ ਆਉਣਗੇ ਓਦੋਂ ਜਦੋ ਦੁਨੀਆਂ ਨੂੰ ਬਦਲਣਾ ਹੋਵੇਗਾ। ਇਹ ਬੜੀਆਂ ਸਿੰਪਲ ਗੱਲਾਂ ਹਨ, ਨੋਟ ਕਰਨਾ ਹੈ। ਬਾਬਾ ਨੇ ਅੱਜ ਇਹ ਸਮਝਾਇਆ ਹੈ, ਅਸੀਂ ਵੀ ਇਵੇਂ ਸਮਝਾਉਂਦੇ ਹਾਂ। ਇਵੇਂ ਪ੍ਰੈਕਟਿਸ ਕਰਦੇ-ਕਰਦੇ ਮੁੱਖ ਖੁੱਲ ਜਾਵੇਗਾ। ਤੁਸੀਂ ਮੁਰਲੀਧਰ ਦੇ ਬੱਚੇ ਹੋ, ਤੁਹਾਨੂੰ ਮੁਰਲੀਧਰ ਜਰੂਰ ਬਣਨਾ ਹੈ। ਜਦੋ ਹੋਰਾਂ ਦਾ ਕਲਿਆਣ ਕਰਾਂਗੇ ਫਿਰ ਤਾਂ ਨਵੀਂ ਦੁਨੀਆਂ ਵਿੱਚ ਉੱਚ ਪਦਵੀ ਪਾਵਾਂਗੇ। ਉਹ ਪੜਾਈ ਤਾਂ ਹੈ ਇਥੋਂ ਦੇ ਲਈ। ਇਹ ਹੈ ਭਵਿੱਖ ਨਵੀਂ ਦੁਨੀਆਂ ਦੇ ਲਈ। ਓਥੇ ਤਾਂ ਸਦਾ ਸੁੱਖ ਹੀ ਸੁੱਖ ਹੈ। ਓਥੇ 5 ਵਿਕਾਰ ਤੰਗ ਕਰਨ ਵਾਲੇ ਨਹੀਂ ਹੁੰਦੇ ਹਨ। ਇੱਥੇ ਰਾਵਣ ਰਾਜ ਮਤਲਬ ਪਰਾਏ ਰਾਜ ਵਿੱਚ ਅਸੀਂ ਹਾਂ। ਤੁਸੀਂ ਹੀ ਪਹਿਲਾਂ ਆਪਣੇ ਰਾਜ ਵਿੱਚ ਸੀ। ਤੁਸੀਂ ਕਹੋਗੇ ਨਵੀਂ ਦੁਨੀਆਂ, ਫਿਰ ਭਾਰਤ ਨੂੰ ਹੀ ਪੁਰਾਣੀ ਦੁਨੀਆਂ ਕਿਹਾ ਜਾਂਦਾ ਹੈ। ਗਾਇਨ ਵੀ ਹੈ ਨਵੀ ਦੁਨੀਆ ਵਿੱਚ ਭਾਰਤ… ਇਵੇਂ ਨਹੀਂ ਕਹਿਣਗੇ ਕੀ ਨਵੀਂ ਦੁਨੀਆਂ ਵਿੱਚ ਇਸਲਾਮੀ, ਬੋਧੀ। ਨਹੀਂ। ਹੁਣ ਤੁਹਾਡੀ ਬੁੱਧੀ ਵਿੱਚ ਹੈ ਬਾਪ ਆਕੇ ਸਾਨੂੰ ਬੱਚਿਆਂ ਨੂੰ ਜਗਾਉਂਦੇ ਹਨ। ਡਰਾਮਾ ਵਿੱਚ ਪਾਰਟ ਹੀ ਉਨ੍ਹਾਂ ਦਾ ਇਵੇਂ ਦਾ ਹੈ। ਭਾਰਤ ਨੂੰ ਹੀ ਆਕੇ ਸਵਰਗ ਬਣਾਉਂਦੇ ਹਨ। ਭਾਰਤ ਹੀ ਪਹਿਲਾ ਦੇਸ਼ ਹੈ। ਭਾਰਤ ਪਹਿਲੇ ਦੇਸ਼ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਭਾਰਤ ਦੀ ਉਮਰ ਵੀ ਲਿਮਿਟਡ ਹੈ। ਲੱਖਾਂ ਸਾਲ ਕਹਿਣਾ ਇਹ ਤਾਂ ਅਨਲਿਮਿਟਡ ਹੋ ਜਾਂਦਾ ਹੈ। ਲੱਖਾਂ ਸਾਲ ਦੀ ਕੋਈ ਗੱਲ ਖਿਆਲ ਵਿੱਚ ਆ ਨਹੀਂ ਸਕਦੀ ਹੈ। ਨਵਾਂ ਭਾਰਤ ਸੀ, ਹੁਣ ਪੁਰਾਣ ਭਾਰਤ ਹੀ ਕਹਾਂਗੇ। ਭਾਰਤ ਹੀ ਨਵੀਂ ਦੁਨੀਆਂ ਹੋਵੇਗੀ। ਤੁਸੀਂ ਜਾਣਦੇ ਹੋ ਅਸੀਂ ਹੁਣ ਨਵੀਂ ਦੁਨੀਆਂ ਦਾ ਮਾਲਿਕ ਬਣ ਰਹੇ ਹਾਂ। ਬਾਪ ਨੇ ਰਾਏ ਦੱਸੀ ਹੈ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਨਵੀਂ ਪਿਉਰ ਬਣ ਜਾਵੇਗੀ। ਫਿਰ ਸ਼ਰੀਰ ਵੀ ਨਵਾਂ ਮਿਲੇਗਾ। ਆਤਮਾ ਅਤੇ ਸ਼ਰੀਰ ਦੋਵੇਂ ਸਤੋਪ੍ਰਧਾਨ ਬਣਦੇ ਹਨ। ਤੁਹਾਨੂੰ ਰਾਜ ਮਿਲਦਾ ਹੈ ਸੁੱਖ ਦੇ ਲਈ। ਇਹ ਵੀ ਡਰਾਮਾ ਅਨਾਦਿ ਬਣਿਆ ਹੋਇਆ ਹੈ। ਨਵੀਂ ਦੁਨੀਆਂ ਵਿੱਚ ਸੁੱਖ ਅਤੇ ਸ਼ਾਂਤੀ ਹੈ। ਓਥੇ ਕੋਈ ਤੂਫ਼ਾਨ ਆਦਿ ਹੁੰਦੇ ਨਹੀਂ ਹਨ। ਬੇਹੱਦ ਦੀ ਸ਼ਾਂਤੀ ਵਿੱਚ ਸਭ ਸ਼ਾਂਤ ਹੋ ਜਾਂਦੇ ਹਨ। ਇੱਥੇ ਹੈ ਅਸ਼ਾਂਤੀ ਤਾਂ ਸਭ ਅਸ਼ਾਂਤ ਹਨ। ਸਤਿਯੁੱਗ ਵਿੱਚ ਸਭ ਸ਼ਾਂਤ ਹੁੰਦੇ ਹਨ। ਵੰਡਰਫੁੱਲ ਗੱਲਾਂ ਹਨ। ਇਹ ਅਨਾਦਿ ਬਣਿਆ ਹੋਇਆ ਖੇਡ ਹੈ। ਇਹ ਹੈ ਬੇਹੱਦ ਦੀਆਂ ਗੱਲਾਂ। ਉਹ ਹੱਦ ਦੀ ਬੇਰਿਸਟ੍ਰੀ, ਇੰਜੀਨੀਅਰ ਆਦਿ ਪੜ੍ਹਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਬੇਹੱਦ ਦੀ ਨਾਲੇਜ ਹੈ। ਇੱਕ ਹੀ ਵਾਰ ਆਕੇ ਬਾਪ ਬੇਹੱਦ ਡਰਾਮਾ ਦਾ ਰਾਜ਼ ਸਮਝਾਉਂਦੇ ਹਨ। ਅੱਗੇ ਤਾਂ ਇਹ ਨਾਮ ਵੀ ਨਹੀਂ ਸੁਣਿਆ ਸੀ ਕਿ ਬੇਹੱਦ ਦਾ ਡਰਾਮਾ ਕਿਵੇਂ ਚਲਦਾ ਹੈ। ਹੁਣ ਸਮਝਦੇ ਹੋ ਸਤਿਯੁੱਗ-ਤ੍ਰੇਤਾ ਜਰੂਰ ਉਹ ਪਾਸਟ ਹੋ ਗਿਆ, ਉਸ ਵਿੱਚ ਇਨ੍ਹਾਂ ਦਾ ਰਾਜ ਸੀ। ਤ੍ਰੇਤਾ ਵਿੱਚ ਰਾਮ ਰਾਜ ਸੀ, ਪਿੱਛੇ ਫਿਰ ਹੋਰ ਹੋਰ ਧਰਮ ਆਉਂਦੇ ਹਨ। ਇਸਲਾਮੀ, ਬੋਧੀ, ਕ੍ਰਿਸ਼ਚਨ… ਸਾਰੇ ਧਰਮਾਂ ਦਾ ਪੂਰਾ ਪਤਾ ਹੈ। ਇਹ ਸਭ 2500 ਸਾਲ ਦੇ ਅੰਦਰ ਆਏ ਹਨ। ਉਸ ਵਿੱਚ ਸਭ 1250 ਸਾਲ ਕਲਯੁੱਗ ਦੇ ਹਨ। ਸਭ ਹਿਸਾਬ ਹੈ ਨਾ। ਇਵੇਂ ਤਾਂ ਨਹੀਂ ਸ੍ਰਿਸ਼ਟੀ ਦੀ ਉਮਰ ਹੀ 2500 ਸਾਲ ਹੈ। ਨਹੀਂ। ਫਿਰ ਹੋਰ ਕੌਣ ਸੀ, ਵਿਚਾਰ ਕੀਤਾ ਜਾਂਦਾ ਹੈ। ਇਨ੍ਹਾਂ ਦੇ ਅੱਗੇ ਬਰੋਬਰ ਦੇਵੀ ਦੇਵਤਾ… ਉਹ ਵੀ ਸੀ ਤਾਂ ਮਨੁੱਖ ਹੀ। ਪਰ ਦੈਵੀ ਗੁਣਾਂ ਵਾਲੇ ਸੀ। ਸੂਰਜਵੰਸ਼ੀ-ਚੰਦਰਵੰਸ਼ੀ 2500 ਸਾਲ ਵਿੱਚ। ਬਾਕੀ ਅੱਧੇ ਵਿੱਚ ਉਹ ਸਭ ਸਨ। ਇਸ ਵਿੱਚ ਜ਼ਿਆਦਾ ਦਾ ਤੇ ਕੋਈ ਹਿਸਾਬ- ਕਿਤਾਬ ਨਿਕਲ ਨਹੀਂ ਸਕਦਾ ਹੈ। ਫੁੱਲ, ਪੌਣਾ, ਅੱਧਾ, ਚੋਥਾ। ਚਾਰ ਹਿੱਸੇ ਹਨ। ਕਾਇਦੇਸਿਰ ਟੁੱਕੜੇ ਟੁੱਕੜੇ ਕਰਣਗੇ। ਅੱਧੇ ਵਿੱਚ ਤਾਂ ਇਹ ਹੈ ਨਾ। ਕਹਿੰਦੇ ਵੀ ਹਨ ਸਤਿਯੁੱਗ ਵਿੱਚ ਸੂਰਜਵੰਸ਼ੀ, ਤ੍ਰੇਤਾ ਵਿੱਚ ਚੰਦਰਵੰਸ਼ੀ ਰਾਮਰਾਜ - ਇਹ ਤੁਸੀਂ ਸਿੱਧ ਕਰਕੇ ਦੱਸਦੇ ਹੋ। ਤਾਂ ਜਰੂਰ ਸਭ ਤੋਂ ਵੱਡੀ ਉਮਰ ਉਸਦੀ ਹੋਵੇਗੀ, ਜੋ ਪਹਿਲੇ ਪਹਿਲੇ ਸਤਿਯੁੱਗ ਵਿੱਚ ਆਉਂਦੇ ਹਨ। ਕਲਪ ਹੀ 5 ਹਜਾਰ ਸਾਲ ਦਾ ਹੈ। ਉਹ ਲੋਕ 84 ਲੱਖ ਯੋਨੀਆਂ ਕਹਿ ਦਿੰਦੇ ਹਨ ਅਤੇ ਕਲਪ ਦੀ ਉਮਰ ਵੀ ਲੱਖਾਂ ਸਾਲ ਕਹਿ ਦਿੰਦੇ ਹਨ। ਕੋਈ ਮੰਨਦੇ ਵੀ ਨਹੀਂ। ਇੰਨੀ ਵੱਡੀ ਦੁਨੀਆਂ ਵੀ ਹੋ ਨਹੀਂ ਸਕਦੀ ਹੈ। ਤਾਂ ਬਾਪ ਬੈਠ ਸਮਝਾਉਂਦੇ ਹਨ - ਉਹ ਸਭ ਹੈ ਅਗਿਆਨ ਅਤੇ ਇਹ ਹੈ ਗਿਆਨ। ਗਿਆਨ ਕਿਥੋਂ ਆਇਆ - ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਗਿਆਨ ਦਾ ਸਾਗਰ ਤਾਂ ਇੱਕ ਹੀ ਬਾਪ ਹੈ, ਉਹ ਹੀ ਗਿਆਨ ਦਿੰਦੇ ਹਨ ਮੂੰਹ ਨਾਲ। ਕਹਿੰਦੇ ਹਨ ਗਉਮੁੱਖ। ਇਸ ਗਊਮਾਤਾ ਤੋਂ ਤੁਹਾਨੂੰ ਸਭ ਨੂੰ ਅਡੋਪਟ ਕਰਦੇ ਹਨ। ਇਹ ਥੋੜੀ ਜਿਹੀਆਂ ਗੱਲਾਂ ਸਮਝਾਉਣ ਵਿੱਚ ਤਾਂ ਬੜੀਆਂ ਸੋਖੀਆਂ ਹਨ। ਇੱਕ ਰੋਜ ਸਮਝ ਕੇ ਫਿਰ ਛੱਡ ਦੇਣਗੇ ਤਾਂ ਬੁੱਧੀ ਫਿਰ ਹੋਰ-ਹੋਰ ਗੱਲਾਂ ਵਿੱਚ ਲੱਗ ਜਾਵੇਗੀ। ਸਕੂਲ ਵਿੱਚ ਇੱਕ ਦਿਨ ਪੜ੍ਹਿਆ ਜਾਂਦਾ ਹੈ ਜਾ ਰੈਗੂਲਰ ਪੜ੍ਹਨਾ ਹੁੰਦਾ ਹੈ! ਨਾਲੇਜ ਇੱਕ ਦਿਨ ਵਿੱਚ ਨਹੀਂ ਸਮਝੀ ਜਾ ਸਕਦੀ ਹੈ। ਬੇਹੱਦ ਦਾ ਬਾਪ ਸਾਨੂੰ ਪੜਾਉਂਦੇ ਹਨ ਤਾਂ ਜਰੂਰ ਬੇਹੱਦ ਦੀ ਪੜਾਈ ਹੋਵੇਗੀ। ਬੇਹੱਦ ਦਾ ਰਾਜ ਦਿੰਦੇ ਹਨ। ਭਾਰਤ ਵਿੱਚ ਬੇਹੱਦ ਦਾ ਰਾਜ ਸੀ ਨਾ। ਇਹ ਲਕਸ਼ਮੀ-ਨਰਾਇਣ ਬੇਹੱਦ ਦਾ ਰਾਜ ਕਰਦੇ ਸੀ। ਕਿਸੇ ਨੂੰ ਇਹ ਗੱਲਾਂ ਸੁਪਨੇ ਵਿੱਚ ਵੀ ਨਹੀਂ ਹਨ, ਜੋ ਪੁੱਛੀਏ ਕਿ ਇਨ੍ਹਾਂ ਨੇ ਇਹ ਰਾਜ ਕਿਵੇਂ ਲਿਆ? ਉਨ੍ਹਾਂ ਵਿੱਚ ਪਿਉਰਿਟੀ ਜ਼ਿਆਦਾ ਸੀ, ਯੋਗੀ ਹੈ ਨਾ ਇਸਲਈ ਉਮਰ ਵੀ ਵੱਡੀ ਹੁੰਦੀ ਹੈ। ਅਸੀਂ ਵੀ ਯੋਗੀ ਸੀ। ਫਿਰ 84 ਜਨਮ ਲੈ ਕੇ ਭੋਗੀ ਵੀ ਜਰੂਰ ਬਣਨਾ ਹੈ। ਮਨੁੱਖ ਨਹੀਂ ਜਾਣਦੇ ਕਿ ਇਹ ਵੀ ਜਰੂਰ ਪੁਨਰਜਨਮ ਵਿੱਚ ਆਏ ਹੋਣਗੇ। ਇਨ੍ਹਾਂ ਨੂੰ ਭਗਵਾਨ ਭਗਵਤੀ ਨਹੀਂ ਕਿਹਾ ਜਾਂਦਾ। ਇਨ੍ਹਾਂ ਤੋਂ ਪਹਿਲਾਂ ਤਾਂ ਕੋਈ ਹੈ ਨਹੀਂ ਜਿਸਨੇ 84 ਜਨਮ ਲਿਆ ਹੋਵੇ। ਪਹਿਲਾਂ ਪਹਿਲਾਂ ਜੋ ਸਤਿਯੁੱਗ ਵਿੱਚ ਰਾਜ ਕਰਦੇ ਹਨ ਉਹ ਹੀ 84 ਜਨਮ ਲੈਂਦੇ ਹਨ ਫਿਰ ਨੰਬਰਵਾਰ ਥੱਲੇ ਆਉਂਦੇ ਹਨ। ਅਸੀਂ ਆਤਮਾ ਸੋ ਦੇਵਤਾ ਬਣਾਂਗੇ ਫਿਰ ਅਸੀਂ ਹੀ ਖੱਤਰੀ… ਡਿਗਰੀ ਘੱਟ ਹੋਵੇਗੀ। ਗਾਇਆ ਵੀ ਜਾਂਦਾ ਹੈ ਪੂਜਯ ਤੋਂ ਪੂਜਾਰੀ। ਸਤੋਪ੍ਰਧਾਨ ਤੋਂ ਫਿਰ ਤਮੋਪ੍ਰਧਾਨ ਬਣਦੇ ਹਾਂ। ਇਵੇ ਪੁਨਰਜਨਮ ਲੈਂਦੇ ਲੈਂਦੇ ਥੱਲੇ ਚਲੇ ਜਾਵਾਂਗੇ। ਇਹ ਕਿੰਨਾ ਸਹਿਜ ਹੈ। ਪਰ ਮਾਇਆ ਇਵੇਂ ਦੀ ਹੈ ਜੋ ਸਭ ਗੱਲਾਂ ਭੁਲਾ ਦਿੰਦੀ ਹੈ। ਇਹ ਸਭ ਪੁਆਇੰਟ ਇਕੱਠੀ ਕਰ ਕਿਤਾਬ ਆਦਿ ਬਣਾਵੇ, ਲੇਕਿਨ ਉਹ ਤਾਂ ਕੁਝ ਰਹਿਣਗੀਆਂ ਨਹੀਂ। ਇਹ ਟੈਮਪ੍ਰੇਰੀ ਹੈ। ਬਾਪ ਨੇ ਕੋਈ ਗੀਤਾ ਨਹੀਂ ਸੁਣਾਈ ਸੀ। ਬਾਪ ਤਾਂ ਜਿਵੇ ਹੁਣ ਸਮਝਾ ਰਹੇ ਹਨ, ਇਵੇ ਸਮਝਾਇਆ ਸੀ। ਇਹ ਵੇਦ ਸ਼ਾਸਤਰ ਆਦਿ ਸਭ ਬਾਅਦ ਵਿੱਚ ਬਣਦੇ ਹਨ। ਇਹ ਸਭ ਹੋਲ ਲਾਟ(ਬਹੁਤ ਜ਼ਿਆਦਾ) ਜੋ ਹੈ, ਵਿਨਾਸ਼ ਹੋਵੇਗਾ ਤਾਂ ਇਹ ਸਭ ਜਲ ਜਾਣਗੇ। ਸਤਿਯੁੱਗ-ਤ੍ਰੇਤਾ ਵਿੱਚ ਕੋਈ ਕਿਤਾਬ ਹੁੰਦਾ ਨਹੀਂ ਹੈ ਫਿਰ ਭਗਤੀ ਮਾਰਗ ਵਿੱਚ ਬਣਦੇ ਹਨ। ਕਿੰਨੀਆਂ ਚੀਜ਼ਾਂ ਬਣਦੀਆਂ ਹਨ। ਰਾਵਣ ਨੂੰ ਵੀ ਬਣਾਉਂਦੇ ਹਨ ਪਰ ਕਿੰਨੀ ਬੇਸਮਝੀ ਨਾਲ। ਕੁਝ ਵੀ ਦੱਸ ਨਹੀਂ ਸਕਦੇ ਹਨ। ਬਾਪ ਸਮਝਾਉਂਦੇ ਹਨ ਇਹ ਹਰ ਸਾਲ ਬਣਾਉਂਦੇ ਹਨ ਅਤੇ ਸਾੜਦੇ ਹਨ, ਜਰੂਰ ਵੱਡਾ ਦੁਸ਼ਮਣ ਹੈ। ਪਰ ਦੁਸ਼ਮਣ ਕਿਵੇਂ ਹੈ, ਇਹ ਕੋਈ ਨਹੀਂ ਜਾਣਦੇ ਹਨ। ਉਹ ਸਮਝਦੇ ਸੀਤਾ ਚੁਰਾ ਲੈ ਗਏ ਇਸਲਈ ਸ਼ਾਇਦ ਦੁਸ਼ਮਣ ਹੈ। ਰਾਮ ਦੀ ਸੀਤਾ ਨੂੰ ਚੁਰਾ ਕੇ ਲੈ ਜਾਵੇ ਤਾਂ ਵੱਡਾ ਡਾਕੂ ਹੋਇਆ ਨਾ! ਕਦੇ ਚੋਰੀ ਕੀਤੀ! ਤ੍ਰੇਤਾ ਵਿੱਚ ਕਹੀਏ ਜਾ ਤ੍ਰੇਤਾ ਦੇ ਅੰਤ ਵਿੱਚ। ਇਨ੍ਹਾਂ ਗੱਲਾਂ ਤੇ ਵਿਚਾਰ ਕੀਤਾ ਜਾਂਦਾ ਹੈ। ਕਦੇ ਚੋਰੀ ਹੋਣੀ ਚਾਹੀਦੀ ਹੈ! ਕਹਿੰਦੇ ਰਾਮ ਦੀ ਸੀਤਾ ਚੋਰੀ ਹੋਈ? ਰਾਮ-ਸੀਤਾ ਦੀ ਵੀ ਰਾਜਧਾਨੀ ਚੱਲੀ ਹੈ ਕੀ? ਇੱਕ ਹੀ ਰਾਮ ਸੀਤਾ ਚਲੇ ਆਏ ਕੀ? ਇਹ ਤਾਂ ਸ਼ਾਸਤਰਾਂ ਵਿੱਚ ਜਿਵੇ ਕੀ ਕਹਾਣੀ ਲਿੱਖ ਦਿੱਤੀ ਹੋਈ ਹੈ। ਵਿਚਾਰ ਕੀਤਾ ਜਾਂਦਾ ਹੈ - ਕਿਹੜੀ ਸੀਤਾ? 12 ਨੰਬਰ ਹੁੰਦੇ ਹਨ ਨਾ ਰਾਮ ਸੀਤਾ। ਤਾਂ ਕਿਹੜੀ ਸੀਤਾ ਨੂੰ ਚੋਰੀ ਕੀਤਾ? ਜਰੂਰ ਪਿੱਛੇ ਦਾ ਹੋਵੇਗਾ। ਇਹ ਜੋ ਕਹਿੰਦੇ ਹਨ ਰਾਮ ਦੀ ਸੀਤਾ ਚੋਰੀ ਹੋਈ। ਹੁਣ ਰਾਮ ਦੇ ਰਾਜ ਵਿੱਚ ਸਾਰਾ ਸਮਾਂ ਇੱਕ ਦਾ ਰਾਜ ਤਾਂ ਨਹੀਂ ਹੋਵੇਗਾ। ਜਰੂਰ ਡਾਇਨੇਸਟੀ ਹੋਵੇਗੀ। ਤਾਂ ਕਿਹੜੇ ਨੰਬਰ ਦੀ ਸੀਤਾ ਚੋਰੀ ਹੋਈ? ਇਹ ਸਭ ਗੱਲਾਂ ਬੜੀਆਂ ਸਮਝਣ ਦੀਆਂ ਹਨ। ਤੁਸੀਂ ਬੱਚੇ ਬੜੀ ਸ਼ੀਤਲਤਾ ਨਾਲ ਕਿਸੇ ਨੂੰ ਵੀ ਇਹ ਰਾਜ਼ ਸਮਝਾ ਸਕਦੇ ਹੋ।

ਬਾਪ ਸਮਝਾਉਂਦੇ ਹਨ ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਧੱਕਾ ਖਾਂਦੇ-ਖਾਂਦੇ ਦੁਖੀ ਹੋ ਗਏ ਹਨ। ਜਦੋ ਅਤਿ ਦੁੱਖ ਹੁੰਦੇ ਹਨ ਤਾਂ ਸਭ ਰੜੀਆਂ ਮਾਰਦੇ ਰਹਿੰਦੇ ਹਨ - ਬਾਬਾ ਇਸ ਦੁੱਖ ਤੋਂ ਛੁਡਾਵੋ। ਰਾਵਣ ਤਾਂ ਕੋਈ ਚੀਜ ਨਹੀਂ ਹੈ ਨਾ। ਜੇਕਰ ਹੈ ਤਾਂ ਆਪਣੇ ਰਾਜਾ ਨੂੰ ਹਰ ਸਾਲ ਕਿਉਂ ਮਾਰਦੇ ਹੋ! ਰਾਵਣ ਦੀ ਜਰੂਰ ਪਤਨੀ ਵੀ ਹੋਵੇਗੀ। ਮਦੋਦਰੀ ਦਿਖਾਉਂਦੇ ਹਨ। ਮਦੋਦਰੀ ਦਾ ਬੁੱਤ ਬਣਾ ਕੇ ਜਲਾਉਣ, ਇਵੇਂ ਕਦੇ ਦੇਖਿਆ ਨਹੀਂ ਹੈ। ਤਾਂ ਬਾਪ ਬੈਠ ਸਮਝਾਉਂਦੇ ਹਨ ਇਹ ਹੈ ਹੀ ਝੂਠੀ ਮਾਇਆ, ਝੂਠੀ ਕਾਇਆ...ਹੁਣ ਤੁਸੀਂ ਝੂਠੇ ਮਨੁੱਖ ਤੋਂ ਸੱਚੇ ਦੇਵਤਾ ਬਣਨ ਬੈਠੇ ਹੋ। ਫਰਕ ਤਾਂ ਹੋਇਆ ਨਾ! ਉੱਥੇ ਤਾਂ ਸਦਾ ਸੱਚ ਬੋਲਣਗੇ। ਉਹ ਹੈ ਸੱਚਖੰਡ। ਇਹ ਹੈ ਝੂਠਖੰਡ। ਤਾਂ ਝੂਠ ਹੀ ਬੋਲਦੇ ਰਹਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਸਾਗਰ ਬਾਪ ਜੋ ਰੋਜ ਬੇਹੱਦ ਦੀ ਪੜਾਈ ਪੜਾਉਂਦੇ ਹਨ, ਉਸਤੇ ਵਿਚਾਰ ਸਾਗਰ ਮੰਥਨ ਕਰਨਾ ਹੈ। ਜੋ ਪੜ੍ਹਿਆ ਹੈ ਉਹ ਦੂਜਿਆਂ ਨੂੰ ਵੀ ਜਰੂਰ ਪੜਾਉਣਾ ਹੈ।

2. ਇਹ ਬੇਹੱਦ ਦਾ ਡਰਾਮਾ ਕਿਵੇਂ ਚੱਲ ਰਿਹਾ ਹੈ, ਇਹ ਅਨਾਦਿ ਬਣਾ-ਬਣਾਇਆ ਵੰਡਰਫੁੱਲ ਡਰਾਮਾ ਹੈ, ਇਸ ਰਾਜ਼ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਸਮਝਾਉਣਾ ਹੈ।

ਵਰਦਾਨ:-
ਪਵਿੱਤਰਤਾ ਦੀ ਸ਼੍ਰੇਸ਼ਠ ਧਰਨਾ ਦਵਾਰਾ ਇੱਕ ਧਰਮ ਦੇ ਸੰਸਕਾਰ ਵਾਲੇ ਸਮਰਥ ਸਮਰਾਟ ਭਵ

ਤੁਹਾਡੇ ਸਵਰਾਜ ਦਾ ਧਰਮ ਮਤਲਬ ਧਾਰਨਾ ਹੈ "ਪਵਿੱਤਰਤਾ"। ਇੱਕ ਧਰਮ ਮਤਲਬ ਇੱਕ ਧਾਰਨਾ। ਸੁਪਨੇ ਜਾਂ ਸੰਕਲਪ ਮਾਤਰ ਵੀ ਅਪਵਿੱਤਰਤਾ ਮਤਲਬ ਦੂਸਰਾ ਧਰਮ ਨਾ ਹੋਵੇ ਕਿਉਂਕਿ ਉੱਥੇ ਜਿੱਥੇ ਪਵਿੱਤਰਤਾ ਹੈ ਉੱਥੇ ਅਪਵਿੱਤਰਤਾ ਮਤਲਬ ਵਿਅਰਥ ਅਤੇ ਵਿਕਲਪ ਦਾ ਨਾਮ ਨਿਸ਼ਾਨ ਨਹੀਂ ਹੋਵੇਗਾ। ਇਵੇਂ ਸੰਪੂਰਨ ਪਵਿੱਤਰਤਾ ਦੇ ਸੰਸਕਾਰ ਭਰਨ ਵਾਲੇ ਸਮਰਥ ਸਮ੍ਰਾਟ ਹਨ। ਹੁਣ ਦੇ ਸ਼੍ਰੇਸ਼ਠ ਸੰਸਕਾਰਾਂ ਦੇ ਆਧਾਰ ਨਾਲ ਭਵਿੱਖ ਸੰਸਾਰ ਬਣਦਾ ਹੈ। ਹੁਣ ਦੇ ਸੰਸਕਾਰ ਭਵਿੱਖ ਸੰਸਕਾਰ ਦਾ ਫਾਊਡੇਸ਼ਨ ਹਨ।

ਸਲੋਗਨ:-
ਵਿਜੇਈ ਰਤਨ ਉਹ ਹੀ ਬਣਦੇ ਹਨ ਜਿਨ੍ਹਾਂ ਦੀ ਸੱਚੀ ਪ੍ਰੀਤ ਪਰਮਾਤਮਾ ਨਾਲ ਹੈ।