17.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਭਾਰਤ ਦੇ ਮੋਸ੍ਟ ਵੈਲੁਏਬਲ ਸਰਵੈਂਟ ਹੋ, ਤੁਹਾਨੂੰ ਆਪਣੇ ਤਨ - ਮਨ - ਧਨ ਨਾਲ ਸ਼੍ਰੀਮਤ ਤੇ ਇਸਨੂੰ ਰਾਮਰਾਜ ਬਣਾਉਣਾ ਹੈ"

ਪ੍ਰਸ਼ਨ:-
ਸੱਚੀ ਅਲੌਕਿਕ ਸੇਵਾ ਕਿਹੜੀ ਹੈ, ਜੋ ਹੁਣ ਤੁਸੀਂ ਬੱਚੇ ਕਰਦੇ ਹੋ?

ਉੱਤਰ:-
ਤੁਸੀਂ ਬੱਚੇ ਗੁਪਤ ਤਰ੍ਹਾਂ ਨਾਲ ਸ਼੍ਰੀਮਤ ਤੇ ਪਾਵਨ ਭੂਮੀ ਸੁੱਖਧਾਮ ਦੀ ਸਥਾਪਨਾ ਕਰ ਰਹੇ ਹੋ - ਇਹ ਹੀ ਭਾਰਤ ਦੀ ਸੱਚੀ ਅਲੌਕਿਕ ਸੇਵਾ ਹੈ। ਤੁਸੀਂ ਬੇਹੱਦ ਬਾਪ ਦੀ ਸ਼੍ਰੀਮਤ ਤੇ ਸਭਨੂੰ ਰਾਵਣ ਦੀ ਜੇਲ੍ਹ ਤੋਂ ਛੁਡਾ ਰਹੇ ਹੋ। ਇਸਦੇ ਲਈ ਤੁਸੀਂ ਪਾਵਨ ਬਣਕੇ ਦੂਜਿਆਂ ਨੂੰ ਪਾਵਨ ਬਣਾਉਂਦੇ ਹੋ।

ਗੀਤ:-
ਨੈਨ ਹੀਣ ਨੂੰ ਰਾਹ ਵਿਖਾਓ...

ਓਮ ਸ਼ਾਂਤੀ
ਹੇ ਪ੍ਰਭੂ, ਈਸ਼ਵਰ, ਪ੍ਰਮਾਤਮਾ ਕਹਿਣ ਅਤੇ ਪਿਤਾ ਅੱਖਰ ਕਹਿਣ ਵਿੱਚ ਕਿੰਨਾ ਫ਼ਰਕ ਹੈ। ਹੇ ਈਸ਼ਵਰ, ਹੇ ਪ੍ਰਭੂ ਕਹਿਣ ਨਾਲ ਰਿਗਾਰਡ ਰਹਿੰਦਾ ਹੈ। ਅਤੇ ਫੇਰ ਉਨ੍ਹਾਂ ਨੂੰ ਪਿਤਾ ਕਹਿੰਦੇ ਹਨ, ਤਾਂ ਪਿਤਾ ਅੱਖਰ ਬਹੁਤ ਸਧਾਰਨ ਹੈ। ਪਿਤਾ ਤਾਂ ਢੇਰ ਹਨ। ਪ੍ਰਾਥਨਾ ਵਿੱਚ ਵੀ ਕਹਿੰਦੇ ਹਨ - ਹੇ ਪ੍ਰਭੂ, ਹੇ ਈਸ਼ਵਰ। ਬਾਬਾ ਕਿਉਂ ਨਹੀਂ ਕਹਿੰਦੇ? ਹੈ ਤਾਂ ਪਰਮਪਿਤਾ ਨਾ। ਪਰ ਬਾਬਾ ਅੱਖਰ ਜਿਵੇਂ ਦੱਬ ਜਾਂਦਾ ਹੈ, ਪਰਮਾਤਮਾ ਅੱਖਰ ਉੱਚਾ ਹੋ ਜਾਂਦਾ ਹੈ। ਬੁਲਾਉਂਦੇ ਹਨ - ਹੇ ਈਸ਼ਵਰ, ਨੈਨ ਹੀਨ ਨੂੰ ਰਾਹ ਦੱਸੋ। ਆਤਮਾਵਾਂ ਕਹਿੰਦੀਆਂ ਹਨ - ਬਾਬਾ, ਸਾਨੂੰ ਮੁਕਤੀ - ਜੀਵਨਮੁਕਤੀ ਦੀ ਰਾਹ ਦੱਸੋ। ਪ੍ਰਭੂ ਅੱਖਰ ਕਿੰਨਾ ਵੱਡਾ ਹੈ। ਪਿਤਾ ਅੱਖਰ ਹਲ਼ਕਾ ਹੈ। ਇੱਥੇ ਤੁਸੀਂ ਜਾਣਦੇ ਹੋ ਬਾਪ ਆਕੇ ਸਮਝਾਉਂਦੇ ਹਨ। ਲੌਕਿਕ ਤਰ੍ਹਾਂ ਨਾਲ ਤਾਂ ਪਿਤਾ ਬਹੁਤ ਹਨ, ਬੁਲਾਉਂਦੇ ਵੀ ਹਨ ਤੁਸੀਂ ਮਾਤ - ਪਿਤਾ… ਕਿੰਨਾ ਸਧਾਰਨ ਅੱਖਰ ਹੈ। ਈਸ਼ਵਰ ਜਾਂ ਪ੍ਰਭੂ ਕਹਿਣ ਨਾਲ ਸਮਝਦੇ ਹਨ ਉਹ ਕੀ ਨਹੀਂ ਕਰ ਸਕਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਆਇਆ ਹੋਇਆ ਹੈ। ਬਾਪ ਰਸਤਾ ਬਹੁਤ ਹੀ ਉੱਚ ਸਹਿਜ ਦੱਸਦੇ ਹਨ। ਬਾਪ ਕਹਿੰਦੇ ਹਨ - ਮੇਰੇ ਬੱਚੇ, ਤੁਸੀਂ ਰਾਵਣ ਦੀ ਮੱਤ ਤੇ ਕਾਮ ਚਿਤਾ ਤੇ ਚੜ੍ਹ ਭਸਮੀਭੂਤ ਹੋ ਗਏ ਹੋ। ਹੁਣ ਮੈਂ ਤੁਹਾਨੂੰ ਪਾਵਨ ਬਣਾਕੇ ਘਰ ਲੈ ਜਾਣ ਆਇਆ ਹਾਂ। ਬਾਪ ਨੂੰ ਬੁਲਾਉਂਦੇ ਵੀ ਇਸਲਈ ਹਨ ਕਿ ਆਕੇ ਪਤਿਤ ਨੂੰ ਪਾਵਨ ਬਣਾਓ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਡੀ ਸੇਵਾ ਵਿੱਚ। ਤੁਸੀਂ ਬੱਚੇ ਵੀ ਸਭ ਭਾਰਤ ਦੀ ਅਲੌਕਿਕ ਸੇਵਾ ਵਿੱਚ ਹੋ। ਜੋ ਸਰਵਿਸ ਤੁਹਾਡੇ ਸਿਵਾਏ ਹੋਰ ਕੋਈ ਕਰ ਨਹੀਂ ਸਕਦੇ। ਤੁਸੀਂ ਭਾਰਤ ਦੇ ਲਈ ਹੀ ਕਰਦੇ ਹੋ, ਸ਼੍ਰੀਮਤ ਤੇ ਪਵਿੱਤਰ ਬਣ ਅਤੇ ਭਾਰਤ ਨੂੰ ਬਣਾਉਂਦੇ ਹੋ। ਬਾਪੂ ਗਾਂਧੀ ਦੀ ਵੀ ਆਸ਼ਾ ਸੀ ਕਿ ਰਾਮਰਾਜ ਹੋਵੇ। ਹੁਣ ਕੋਈ ਮਨੁੱਖ ਤਾਂ ਰਾਮਰਾਜ ਬਣਾ ਨਾ ਸਕੇ। ਨਹੀਂ ਤਾਂ ਪ੍ਰਭੂ ਨੂੰ ਪਤਿਤ - ਪਾਵਨ ਕਹਿ ਕਿਉਂ ਬੁਲਾਉਂਦੇ? ਹੁਣ ਤੁਸੀਂ ਬੱਚਿਆਂ ਨੂੰ ਭਾਰਤ ਦੇ ਲਈ ਕਿੰਨਾ ਲਵ ਹੈ। ਸੱਚੀ ਸੇਵਾ ਤਾਂ ਤੁਸੀਂ ਕਰਦੇ ਹੋ, ਖਾਸ ਭਾਰਤ ਦੀ ਅਤੇ ਆਮ ਸਾਰੀ ਦੁਨੀਆਂ ਦੀ।

ਤੁਸੀਂ ਜਾਣਦੇ ਹੋ ਭਾਰਤ ਨੂੰ ਫੇਰ ਤੋਂ ਰਾਮਰਾਜ ਬਣਾਉਂਦੇ ਹੋ, ਜੋ ਬਾਪੂ ਜੀ ਚਾਹੁੰਦੇ ਸੀ। ਉਹ ਹੱਦ ਦਾ ਬਾਪੂ ਜੀ ਸੀ, ਇਹ ਫੇਰ ਹੈ ਬੇਹੱਦ ਦਾ ਬਾਪੂ ਜੀ। ਇਹ ਬੇਹੱਦ ਦੀ ਸੇਵਾ ਕਰਦੇ ਹਨ। ਇਹ ਤੁਸੀਂ ਬੱਚੇ ਹੀ ਜਾਣਦੇ ਹੋ। ਤੁਹਾਡੇ ਵਿੱਚ ਵੀ ਨੰਬਰਵਾਰ ਇਹ ਨਸ਼ਾ ਰਹਿੰਦਾ ਹੈ ਕਿ ਅਸੀਂ ਰਾਮਰਾਜ ਬਣਾਵਾਂਗੇ। ਗਵਰਮੈਂਟ ਦੇ ਤੁਸੀਂ ਸਰਵੈਂਟ ਹੋ। ਤੁਸੀਂ ਦੈਵੀ ਗਵਰਮੈਂਟ ਬਣਾਉਂਦੇ ਹੋ। ਤੁਹਾਨੂੰ ਭਾਰਤ ਦੇ ਲਈ ਫਖਰ ਹੈ। ਜਾਣਦੇ ਹੋ ਸਤਿਯੁਗ ਵਿੱਚ ਇਹ ਪਾਵਨ ਭੂਮੀ ਸੀ, ਹੁਣ ਤਾਂ ਪਤਿਤ ਹਨ। ਤੁਸੀਂ ਜਾਣਦੇ ਹੋ ਹੁਣ ਅਸੀਂ ਬਾਪ ਦੁਆਰਾ ਫੇਰ ਤੋਂ ਪਾਵਨ ਭੂਮੀ ਜਾਂ ਸੁੱਖਧਾਮ ਬਣਾ ਰਹੇ ਹਨ, ਸੋ ਵੀ ਗੁਪਤ। ਸ਼੍ਰੀਮਤ ਵੀ ਗੁਪਤ ਮਿਲਦੀ ਹੈ। ਭਾਰਤ ਗਵਰਮੈਂਟ ਦੇ ਲਈ ਹੀ ਤੁਸੀਂ ਕਰ ਰਹੇ ਹੋ। ਸ਼੍ਰੀਮਤ ਤੇ ਤੁਸੀਂ ਭਾਰਤ ਦੀ ਉੱਚ ਤੇ ਉੱਚ ਸੇਵਾ ਆਪਣੇ ਤਨ - ਮਨ - ਧਨ ਨਾਲ ਕਰ ਰਹੇ ਹੋ। ਕਾਂਗ੍ਰਸੀ ਲੋਕੀ ਕਿੰਨਾ ਜੇਲ੍ਹ ਆਦਿ ਵਿੱਚ ਗਏ। ਤੁਹਾਨੂੰ ਤਾਂ ਜੇਲ੍ਹ ਆਦਿ ਵਿੱਚ ਜਾਣ ਲੋੜ ਨਹੀਂ। ਤੁਹਾਡੀ ਇਹ ਤਾਂ ਹੈ ਰੂਹਾਨੀ ਗੱਲ। ਤੁਹਾਡੀ ਲੜ੍ਹਾਈ ਵੀ ਹੈ 5 ਵਿਕਾਰਾਂ ਰੂਪੀ ਰਾਵਣ ਨਾਲ। ਜਿਸ ਰਾਵਣ ਦਾ ਸਾਰੀ ਪ੍ਰਿਥਵੀ ਤੇ ਰਾਜ ਹੈ। ਤੁਹਾਂਡੀ ਇਹ ਸੈਨਾ ਹੈ। ਲੰਕਾ ਤਾਂ ਇੱਕ ਛੋਟਾ ਟਾਪੂ ਹੈ। ਇਹ ਸ੍ਰਿਸ਼ਟੀ ਬੇਹੱਦ ਦਾ ਟਾਪੂ ਹੈ। ਤੁਸੀਂ ਬੇਹੱਦ ਬਾਪ ਦੀ ਸ਼੍ਰੀਮਤ ਨਾਲ ਸਭ ਨੂੰ ਰਾਵਣ ਦੀ ਜੇਲ੍ਹ ਤੋਂ ਛੁਡਾਉਂਦੇ ਹੋ। ਇਹ ਤਾਂ ਤੁਸੀਂ ਜਾਣਦੇ ਹੋ ਕਿ ਇਸ ਪਤਿਤ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਤੁਸੀਂ ਸ਼ਿਵ ਸ਼ਕਤੀਆਂ ਹੋ। ਸ਼ਿਵ ਸ਼ਕਤੀ ਤਾਂ ਇਹ ਗੋਪ ਵੀ ਹਨ। ਤੁਸੀਂ ਗੁਪਤ ਤਰ੍ਹਾ ਭਾਰਤ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ। ਅੱਗੇ ਚੱਲ ਕੇ ਸਭ ਨੂੰ ਪਤਾ ਲੱਗ ਜਾਵੇਗਾ। ਤੁਹਡੀ ਹੈ ਇਹ ਸ਼੍ਰੀਮਤ ਉੱਤੇ ਰੂਹਾਨੀ ਸੇਵਾ। ਤੁਸੀਂ ਗੁਪਤ ਹੋ। ਗਵਰਮੈਂਟ ਜਾਣਦੀ ਹੀ ਨਹੀਂ ਕਿ ਇਹ ਬੀ.ਕੇ. ਭਾਰਤ ਨੂੰ ਆਪਣੇ ਤਨ - ਮਨ - ਧਨ ਨਾਲ ਸ਼੍ਰੇਸ਼ਠ ਤੋਂ ਸ਼੍ਰੇਸ਼ਠ ਸੱਚਖੰਡ ਬਣਾਉਂਦੇ ਹਨ। ਭਾਰਤ ਸੱਚਖੰਡ ਸੀ, ਹੁਣ ਝੂਠ ਖੰਡ ਹੈ। ਸੱਚ ਤਾਂ ਇੱਕ ਹੀ ਬਾਪ ਹੈ। ਕਿਹਾ ਵੀ ਜਾਂਦਾ ਹੈ ਗੋਡ ਇਜ਼ ਟੂਥ। ਤੁਹਾਨੂੰ ਨਰ ਤੋਂ ਨਾਰਾਇਣ ਬਣਨ ਦੀ ਸੱਚ ਸਿੱਖਿਆ ਦੇ ਰਹੇ ਹਨ। ਬਾਪ ਕਹਿੰਦੇ ਹਨ ਕਲਪ ਪਹਿਲੇ ਵੀ ਤੁਹਾਨੂੰ ਨਰ ਤੋਂ ਨਾਰਾਇਣ ਬਣਾਇਆ ਸੀ, ਰਾਮਾਇਣ ਦੇ ਵਿੱਚ ਤਾਂ ਕੀ - ਕੀ ਕਹਾਣੀਆਂ ਬੈਠ ਲਿਖ ਦਿੱਤੀਆਂ ਹਨ। ਕਹਿੰਦੇ ਹਨ ਰਾਮ ਨੇ ਬਾਂਦਰ ਸੈਨਾ ਲੀਤੀ। ਤੁਸੀਂ ਪਹਿਲੇ ਬਾਂਦਰ ਮਿਸਲ ਸੀ। ਇੱਕ ਸੀਤਾ ਦੀ ਤਾਂ ਗੱਲ ਨਹੀਂ। ਬਾਪ ਸਮਝਾਉਂਦੇ ਹਨ ਕਿਵੇਂ ਅਸੀਂ ਰਾਵਣ ਰਾਜ ਦਾ ਵਿਨਾਸ਼ ਕਰਾਏ ਰਾਮ ਰਾਜ ਸਥਾਪਨ ਕਰਦੇ ਹਾਂ, ਇਸ ਵਿੱਚ ਕੋਈ ਤਕਲੀਫ਼ ਦੀ ਗੱਲ ਨਹੀਂ । ਉਹ ਤਾਂ ਕਿੰਨਾ ਖਰਚਾ ਕਰਦੇ ਹਨ। ਰਾਵਣ ਦਾ ਬੁੱਤ ਬਣਾਕੇ ਫੇਰ ਉਸ ਨੂੰ ਜਲਾਉਂਦੇ ਹਨ। ਸਮਝਦੇ ਕੁਝ ਵੀ ਨਹੀਂ। ਵੱਡੇ - ਵੱਡੇ ਲੋਕੀ ਸਭ ਜਾਂਦੇ ਹਨ, ਫ਼ਾਰਨਰਸ ਨੂੰ ਵੀ ਵਖਾਉਂਦੇ ਹਨ, ਸਮਝਦੇ ਕੁਝ ਨਹੀਂ। ਹੁਣ ਬਾਪ ਸਮਝਾਉਂਦੇ ਹਨ ਤਾਂ ਤੁਸੀਂ ਬੱਚਿਆਂ ਨੂੰ ਉਮੰਗ ਹੈ ਕਿ ਅਸੀਂ ਭਾਰਤ ਦੀ ਸੱਚੀ ਰੂਹਾਨੀ ਸੇਵਾ ਕਰ ਰਹੇ ਹਾਂ। ਬਾਕੀ ਸਾਰੀ ਦੁਨੀਆਂ ਰਾਵਣ ਦੀ ਮੱਤ ਤੇ ਹਨ, ਤੁਸੀਂ ਹੋ ਰਾਮ ਦੀ ਸ਼੍ਰੀਮਤ ਤੇ। ਰਾਮ ਕਹੋ, ਸ਼ਿਵ ਕਹੋ, ਨਾਮ ਤਾਂ ਬਹੁਤ ਰੱਖ ਦਿੱਤੇ ਹਨ।

ਤੁਸੀਂ ਭਾਰਤ ਦੇ ਮੋਸ੍ਟ ਵੈਲੁਏਬਲ ਸਰਵੈਂਟ ਹੋ ਸ਼੍ਰੀਮਤ ਤੇ। ਕਹਿੰਦੇ ਵੀ ਹਨ - ਹੇ ਪਤਿਤ ਪਾਵਨ, ਆਕੇ ਪਾਵਨ ਬਣਾਓ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਸਾਨੂੰ ਕਿੰਨਾ ਸੁੱਖ ਮਿਲਦਾ ਹੈ। ਕਾਰੁਨ ਦਾ ਖਜ਼ਾਨਾ ਮਿਲਦਾ ਹੈ। ਉੱਥੇ ਏਵਰੇਜ ਉਮਰ ਵੀ ਕਿੰਨੀ ਵੱਡੀ ਹੁੰਦੀ ਹੈ। ਉਹ ਹਨ ਯੋਗੀ, ਇੱਥੇ ਹਨ ਸਭ ਭੋਗੀ। ਉਹ ਪਾਵਨ, ਇਹ ਪਤਿਤ। ਕਿੰਨਾ ਰਾਤ ਦਿਨ ਦਾ ਫ਼ਰਕ ਹੈ। ਕ੍ਰਿਸ਼ਨ ਨੂੰ ਵੀ ਯੋਗੀ ਕਹਿੰਦੇ ਹਨ, ਮਹਾਤਮਾ ਵੀ ਕਹਿੰਦੇ ਹਨ। ਪਰ ਉਹ ਤਾਂ ਸੱਚਾ ਮਹਾਤਮਾ ਹੈ। ਉਸ ਦੀ ਮਹਿਮਾ ਗਾਈ ਜਾਂਦੀ ਹੈ ਸ੍ਰਵਗੁਣ ਸੰਪੰਨ…। ਆਤਮਾ ਅਤੇ ਸ਼ਰੀਰ ਦੋਨੋ ਪਵਿੱਤਰ ਹਨ। ਸੰਨਿਆਸੀ ਤਾਂ ਗ੍ਰਹਿਸਤਾਂ ਦੇ ਕੋਲ ਵਿਕਾਰ ਨਾਲ ਜਨਮ ਲੈਕੇ ਫੇਰ ਸੰਨਿਆਸੀ ਬਣਦੇ ਹਨ। ਇਹ ਗੱਲਾਂ ਹੁਣ ਤੁਹਾਨੂੰ ਬਾਪ ਸਮਝਾਉਂਦੇ ਹਨ। ਇਸ ਵਕ਼ਤ ਮਨੁੱਖ ਤਾਂ ਹਨ - ਅਨਰਾਇਟੀਅਸ, ਅਨਹੈਪੀ। ਸਤਿਯੁਗ ਵਿੱਚ ਕਿਵੇਂ ਸਨ? ਰਿਲੀਜਿਸ, ਰਾਇਟੀਅਸ ਸਨ। 100 ਪਰਸੈਂਟ ਸਾਲਵੈਂਟ ਸਨ। ਏਵਰ ਹੈਪੀ ਰਹਿੰਦੇ ਸਨ। ਰਾਤ - ਦਿਨ ਦਾ ਫ਼ਰਕ ਹੈ। ਇਹ ਐਕੁਰੇਟ ਤੁਸੀਂ ਹੀ ਜਾਣਦੇ ਹੋ। ਇਹ ਕਿਸੇ ਨੂੰ ਪਤਾ ਥੋੜ੍ਹੇ ਹੀ ਹੈ ਕਿ ਭਾਰਤ ਹੈਵਨ ਤੋਂ ਹੈਲ ਕਿਵੇਂ ਬਣਿਆ ਹੈ? ਲਕਸ਼ਮੀ - ਨਾਰਾਇਣ ਦੀ ਪੂਜਾ ਕਰਦੇ ਹਨ, ਮੰਦਿਰ ਬਣਾਉਂਦੇ ਹਨ ਸਮਝਦੇ ਕੁਝ ਵੀ ਨਹੀਂ। ਬਾਪ ਸਮਝਾਉਂਦੇ ਰਹਿੰਦੇ ਹਨ - ਚੰਗੀ - ਚੰਗੀ ਪੁਜੀਸ਼ਨ ਵਾਲੇ ਜੋ ਹਨ, ਬਿਰਲਾ ਨੂੰ ਸਮਝਾ ਸਕਦੇ ਹੋ, ਲਕਸ਼ਮੀ - ਨਾਰਾਇਣ ਨੇ ਇਹ ਪਦ ਕਿਵੇਂ ਪਾਇਆ, ਕੀ ਕੀਤਾ ਜੋ ਇਨ੍ਹਾਂ ਦੇ ਮੰਦਿਰ ਬਣਾਏ ਹਨ? ਬਗ਼ੈਰ ਆਕਉਪੇਸ਼ਨ ਜਾਣੇ ਪੂਜਾ ਕਰਨਾ ਵੀ ਪੱਥਰ ਪੂਜਾ ਜਾਂ ਗੁੜੀਆਂ ਦੀ ਪੂਜਾ ਹੋ ਗਈ। ਹੋਰ ਧਰਮ ਵਾਲੇ ਤਾਂ ਜਾਣਦੇ ਹਨ ਕਰਾਇਸਟ ਫਲਾਣੇ ਵਕ਼ਤ ਤੇ ਆਇਆ, ਫੇਰ ਆਵੇਗਾ।

ਤਾਂ ਤੁਸੀਂ ਬੱਚਿਆਂ ਨੂੰ ਕਿੰਨਾ ਰੂਹਾਨੀ ਗੁਪਤ ਫਖਰ ਹੋਣਾ ਚਾਹੀਦਾ। ਰੂਹ ਨੂੰ ਖੁਸ਼ੀ ਹੋਣੀ ਚਾਹੀਦੀ। ਅੱਧਾਕਲਪ ਦੇਹ - ਅਭਿਮਾਨੀ ਬਣੇ ਹੋ। ਹੁਣ ਬਾਪ ਕਹਿੰਦੇ ਹਨ - ਅਸ਼ਰੀਰੀ ਬਣੋ, ਆਪਣੇ ਨੂੰ ਆਤਮਾ ਸਮਝੋ। ਸਾਡੀ ਆਤਮਾ ਬਾਪ ਨੂੰ ਸੁਣ ਰਹੀ ਹੈ। ਹੋਰ ਸਤਿਸੰਗਾਂ ਵਿੱਚ ਇਵੇਂ ਨਹੀਂ ਸਮਝਣਗੇ। ਇਹ ਰੂਹਾਨੀ ਬਾਪ ਰੂਹਾਂ ਨੂੰ ਬੈਠ ਸਮਝਾਉਂਦੇ ਹਨ। ਰੂਹ ਹੀ ਸਭ ਕੁਝ ਸੁਣਦੀ ਹੈ ਨਾ। ਆਤਮਾ ਕਹਿੰਦੀ ਹੈ ਮੈਂ ਪ੍ਰਾਈਮ ਮਨਿਸਟਰ ਹਾਂ,ਫਲਾਣਾ ਹਾਂ। ਆਤਮਾ ਨੇ ਇਸ ਸ਼ਰੀਰ ਦੁਆਰਾ ਕਿਹਾ ਮੈਂ ਪ੍ਰਾਈਮ ਮਨਿਸਟਰ ਹਾਂ। ਹੁਣ ਤੁਸੀਂ ਕਹਿੰਦੇ ਹੋ ਅਸੀਂ ਆਤਮਾ ਪੁਰਸ਼ਾਰਥ ਕਰ ਸ੍ਵਰਗ ਦੀ ਦੇਵੀ - ਦੇਵਤਾ ਬਣ ਰਹੀ ਹਾਂ। ਅਹਿਮ ਆਤਮਾ, ਮਮ ਸ਼ਰੀਰ ਹੈ। ਦੇਹੀ - ਅਭਿਮਾਨੀ ਬਣਨ ਵਿੱਚ ਹੀ ਬੜੀ ਮਿਹਨਤ ਲੱਗਦੀ ਘੜੀ - ਘੜੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਤੁਸੀਂ ਮੋਸ੍ਟ ਉਬੀਡੀਏਂਟ ਸਰਵੈਂਟ ਹੋ। ਫਰਜ਼ ਕਰਦੇ ਹੋ ਗੁਪਤ ਤਰ੍ਹਾਂ ਨਾਲ। ਤਾਂ ਨਸ਼ਾ ਵੀ ਗੁਪਤ ਚਾਹੀਦਾ। ਅਸੀਂ ਗਵਰਮੈਂਟ ਰੂਹਾਨੀ ਸਰਵੈਂਟ ਹਾਂ। ਭਾਰਤ ਨੂੰ ਸ੍ਵਰਗ ਬਣਾਉਂਦੇ ਹਾਂ। ਬਾਪੂ ਜੀ ਚਾਹੁੰਦਾ ਸੀ ਨਵੀਂ ਦੁਨੀਆਂ ਵਿੱਚ ਨਵਾਂ ਭਾਰਤ ਹੋਵੇ, ਨਵੀਂ ਦਿੱਲੀ ਹੋਵੇ। ਅਜੇ ਨਵੀਂ ਦੁਨੀਆਂ ਤਾਂ ਹੈ ਨਹੀਂ। ਇਹ ਪੁਰਾਣੀ ਦਿੱਲੀ ਕ੍ਬਿਸਤਾਨ ਬਣਦੀ ਹੈ ਫੇਰ ਪਰਿਸਤਾਨ ਬਨਣਾ ਹੈ। ਅੱਜੇ ਇਸ ਨੂੰ ਪਰਿਸਤਾਨ ਥੋੜ੍ਹੇ ਹੀ ਕਹਾਂਗੇ। ਨਵੀਂ ਦੁਨੀਆਂ ਵਿੱਚ ਪਰਿਸਤਾਨ ਨਵੀਂ ਦਿੱਲੀ ਤੁਸੀਂ ਬਣਾ ਰਹੇ ਹੋ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ। ਭਾਰਤ ਨੂੰ ਫੇਰ ਤੋਂ ਸੁੱਖਧਾਮ ਬਣਾਉਣਾ ਕਿੰਨਾ ਵੱਡਾ ਕੰਮ ਹੈ। ਡਰਾਮਾ ਪਲੈਨ ਅਨੁਸਾਰ ਸ੍ਰਿਸ਼ਟੀ ਪੁਰਾਣੀ ਹੋਣੀ ਹੀ ਹੈ। ਦੁੱਖਧਾਮ ਹੈ ਨਾ। ਦੁੱਖਹਰਤਾ, ਸੁੱਖਕਰਤਾ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਤੁਸੀਂ ਜਾਣਦੇ ਹੋ ਬਾਪ 5 ਹਜ਼ਾਰ ਸਾਲ ਬਾਦ ਆਕੇ ਦੁੱਖੀ ਭਾਰਤ ਨੂੰ ਸੁੱਖੀ ਬਣਾਉਂਦੇ ਹਨ। ਸੁੱਖ ਵੀ ਦਿੰਦੇ ਹਨ, ਸ਼ਾਂਤੀ ਵੀ ਦਿੰਦੇ ਹਨ। ਮਨੁੱਖ ਕਹਿੰਦੇ ਵੀ ਹਨ ਮਨ ਨੂੰ ਸ਼ਾਂਤੀ ਵੀ ਕਿਵੇਂ ਮਿਲੇ? ਹੁਣ ਸ਼ਾਂਤੀ ਤਾਂ ਸ਼ਾਂਤੀਧਾਮ ਸਵੀਟ ਹੋਮ ਵਿੱਚ ਹੀ ਹੁੰਦੀ ਹੈ। ਉਸ ਨੂੰ ਕਿਹਾ ਜਾਂਦਾ ਹੈ ਸ਼ਾਂਤੀਧਾਮ, ਜਿੱਥੇ ਆਵਾਜ਼ ਨਹੀਂ, ਗ਼ਮ ਨਹੀਂ। ਸੂਰਜ ਚੰਦ ਆਦਿ ਵੀ ਨਹੀਂ ਹੁੰਦੇ। ਹੁਣ ਤੁਸੀਂ ਬੱਚਿਆਂ ਨੂੰ ਇਹ ਸਾਰਾ ਗਿਆਨ ਹੈ। ਬਾਪ ਵੀ ਆਕੇ ਉਬੀਡੀਏਂਟ ਸਰਵੈਂਟ ਬਣਿਆ ਹੈ ਨਾ। ਪਰ ਬਾਪ ਨੂੰ ਤਾਂ ਬਿਲਕੁਲ ਜਾਣਦੇ ਹੀ ਨਹੀਂ। ਸਭ ਨੂੰ ਮਹਾਤਮਾ ਕਹਿ ਦਿੰਦੇ ਹਨ। ਹੁਣ ਮਹਾਨ ਆਤਮਾ ਤਾਂ ਸਿਵਾਏ ਸ੍ਵਰਗ ਦੇ ਕਦੀ ਹੋ ਨਹੀਂ ਸਕਦੇ। ਉੱਥੇ ਆਤਮਾਵਾਂ ਪਵਿੱਤਰ ਹਨ। ਪਵਿੱਤਰ ਸਨ ਤਾਂ ਪੀਸ ਪਰਾਸਪੈਰਿਟੀ ਵੀ ਸੀ। ਹੁਣ ਪਿਓਰਟੀ ਨਹੀਂ ਤਾਂ ਕੁਝ ਨਹੀਂ ਹੈ। ਪਿਓਰਟੀ ਦਾ ਹੀ ਮਾਨ ਹੈ। ਦੇਵਤਾ ਪਵਿੱਤਰ ਹਨ ਤਾਂ ਹੀ ਤਾਂ ਉਨ੍ਹਾਂ ਅੱਗੇ ਮੱਥਾ ਟੇਕਦੇ ਹਨ। ਪਵਿੱਤਰ ਨੂੰ ਪਾਵਨ, ਅਪਵਿੱਤਰ ਨੂੰ ਪਤਿਤ ਕਿਹਾ ਜਾਂਦਾ ਹੈ। ਇਹ ਹੈ ਸਾਰੇ ਬੇਹੱਦ ਦਾ ਬਾਪੂ ਜੀ, ਇਵੇਂ ਤਾਂ ਮੇਯਰ ਨੂੰ ਕਿਹਾ ਜਾਂਦਾ ਹੈ ਸਿਟੀ ਫਾਦਰ। ਉੱਥੇ ਥੋੜ੍ਹੇਹੀ ਇਵੇਂ ਦੀਆਂ ਗੱਲਾਂ ਹੁੰਦੀਆਂ ਹਨ। ਉੱਥੇ ਤਾਂ ਕਾਇਦੇ ਸਿਰ ਰਾਜ ਚਲਦਾ ਹੈ। ਬੁਲਾਉਂਦੇ ਵੀ ਹਨ - ਹੇ ਪਤਿਤ ਪਾਵਨ ਆਓ। ਹੁਣ ਬਾਪ ਕਹਿੰਦੇ ਹਨ - ਪਵਿੱਤਰ ਬਣੋ, ਤਾਂ ਕਹਿੰਦੇ ਹਨ ਇਹ ਕਿਵੇਂ ਹੋਵੇਗਾ, ਫੇਰ ਬੱਚੇ ਕਿਵੇਂ ਪੈਦਾ ਹੋਣਗੇ।? ਸ੍ਰਿਸ਼ਟੀ ਕਿਵੇਂ ਵਾਧੇ ਨੂੰ ਪਾਵੇਗੀ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਲਕਸ਼ਮੀ - ਨਾਰਾਇਣ ਸੰਪੂਰਨ ਨਿਰਵਿਕਾਰੀ ਸਨ। ਤੁਸੀਂ ਬੱਚਿਆਂ ਨੂੰ ਕਿੰਨਾ ਓਪੋਜਿਸ਼ਨ ਸਹਿਣ ਕਰਨਾ ਪੈਂਦਾ ਹੈ।

ਡਰਾਮਾ ਵਿੱਚ ਜੋ ਕਲਪ ਪਹਿਲੇ ਹੋਇਆ ਸੀ ਉਹ ਰਿਪੀਟ ਹੁੰਦਾ ਹੈ। ਇਵੇਂ ਨਹੀਂ ਕਿ ਡਰਾਮਾ ਤੇ ਹੀ ਰੁਕ ਜਾਣਾ ਹੈ - ਡਰਾਮਾ ਵਿੱਚ ਹੋਵੇਗਾ ਤਾਂ ਮਿਲੇਗਾ! ਸਕੂਲ ਵਿੱਚ ਇਵੇਂ ਬੈਠੇ ਰਹਿਣ ਨਾਲ ਕੋਈ ਪਾਸ ਹੋ ਜਾਵਾਂਗੇ ਕੀ? ਹਰ ਇੱਕ ਚੀਜ਼ ਦੇ ਲਈ ਮਨੁੱਖ ਦਾ ਪੁਰਸ਼ਾਰਥ ਤਾਂ ਚਲਦਾ ਹੈ। ਪੁਰਸ਼ਾਰਥ ਬਗ਼ੈਰ ਪਾਣੀ ਵੀ ਨਾ ਮਿਲ ਸਕੇ। ਸੈਕਿੰਡ ਬਾਏ ਸੈਕਿੰਡ ਜੋ ਪੁਰਸ਼ਾਰਥ ਚੱਲਦਾ ਹੈ ਉਹ ਪ੍ਰਲਬੱਧ ਦੇ ਲਈ। ਇਹ ਬੇਹੱਦ ਦਾ ਪੁਰਸ਼ਾਰਥ ਕਰਨਾ ਹੈ ਬੇਹੱਦ ਦੇ ਸੁੱਖ ਦੇ ਲਈ। ਹੁਣ ਹੈ ਬ੍ਰਹਮਾ ਦੀ ਰਾਤ ਸੋ ਬ੍ਰਾਹਮਣਾਂ ਦੀ ਰਾਤ ਫੇਰ ਬ੍ਰਾਹਮਣਾਂ ਦਾ ਦਿਨ ਹੋਵੇਗਾ। ਸ਼ਾਸਤ੍ਰਾਂ ਵਿੱਚ ਵੀ ਪੜ੍ਹਦੇ ਸੀ ਪਰ ਸਮਝਦੇ ਕੁਝ ਨਹੀਂ ਸੀ। ਇਹ ਬਾਬਾ ਖੁਦ ਬੈਠਕੇ ਰਾਮਾਇਣ ਭਾਗਵਤ ਸੁਣਾਉਂਦੇ ਸੀ, ਪੰਡਿਤ ਬਣ ਬੈਠਦੇ ਸੀ। ਹੁਣ ਸਮਝਦੇ ਹਨ ਉਹ ਤਾਂ ਭਗਤੀ ਮਾਰ੍ਗ ਹੈ। ਭਗਤੀ ਵੱਖ ਹੈ, ਗਿਆਨ ਵੱਖ ਚੀਜ਼ ਹੈ। ਬਾਪ ਕਹਿੰਦੇ ਹਨ ਤੁਸੀਂ ਕਾਮ ਚਿਤਾ ਤੇ ਬੈਠ ਕਾਲੇ ਬਣ ਗਏ ਹੋ। ਕ੍ਰਿਸ਼ਨ ਨੂੰ ਸ਼ਾਮ ਸੁੰਦਰ ਕਹਿੰਦੇ ਹੈ ਨਾ। ਪੁਜਾਰੀ ਲੋਕੀ ਅੰਧਸ਼ਰਧਾਲੂ ਹਨ। ਕਿੰਨੀ ਭੂਤ ਪੂਜਾ ਹੈ। ਸ਼ਰੀਰ ਦੀ ਪੂਜਾ, ਗੋਇਆ 5 ਤਤਵਾਂ ਦੀ ਪੂਜਾ ਹੋ ਗਈ। ਇਸਨੂੰ ਕਿਹਾ ਜਾਂਦਾ ਹੈ - ਵਿਭਚਾਰੀ ਪੂਜਾ। ਭਗਤੀ ਪਹਿਲਾ ਅਵਿਭਚਾਰੀ ਹੁੰਦੀ ਸੀ। ਇੱਕ ਸ਼ਿਵ ਦੀ ਹੀ ਹੁੰਦੀ ਸੀ। ਹੁਣ ਤਾਂ ਵੇਖੋ ਕੀ - ਕੀ ਪੂਜਾ ਹੁੰਦੀ ਰਹਿੰਦੀ ਹੈ। ਬਾਪ ਵੰਡਰ ਵੀ ਵਿਖਾਉਂਦੇ ਹਨ, ਨਾਲੇਜ਼ ਵੀ ਸਮਝਾ ਰਹੇ ਹਨ। ਕੰਡਿਆਂ ਤੋਂ ਫੁਲ ਬਣਾ ਰਹੇ ਹਨ। ਉਨ੍ਹਾਂ ਨੂੰ ਕਹਿੰਦੇ ਵੀ ਹਨ ਗਾਰਡਨ ਆਫ ਫਲਾਵਰ। ਕਰਾਚੀ ਵਿੱਚ ਪਹਿਰੇ ਤੇ ਇੱਕ ਪਠਾਨ ਰਹਿੰਦਾ ਸੀ, ਉਹ ਵੀ ਧਿਆਨ ਵਿੱਚ ਚਲਿਆ ਜਾਂਦਾ ਸੀ, ਕਹਿੰਦਾ ਸੀ ਮੈਂ ਬਹਿਸ਼ਤ ਵਿੱਚ ਗਿਆ, ਖ਼ੁਦਾ ਨੇ ਸਾਨੂੰ ਫੁੱਲ ਦਿੱਤਾ। ਉਨ੍ਹਾਂ ਨੂੰ ਬੜਾ ਮਜ਼ਾ ਆਉਂਦਾ ਸੀ। ਵੰਡਰ ਹੈ ਨਾ। ਉਹ ਤਾਂ 7 ਵੰਡਰ ਕਹਿੰਦੇ ਹਨ। ਅਸਲ ਵਿੱਚ ਵੰਡਰ ਆਫ ਵਰਲਡ ਸ੍ਵਰਗ ਹੈ - ਇਹ ਕਿਸੇ ਨੂੰ ਵੀ ਪਤਾ ਨਹੀਂ ਹੈ।

ਤੁਹਾਨੂੰ ਕਿੰਨਾ ਫ਼ਸਟਕਲਾਸ ਗਿਆਨ ਮਿਲਿਆ ਹੈ। ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ। ਕਿੰਨਾ ਹਾਇਐਸਟ ਬਾਪਦਾਦਾ ਹੈ ਅਤੇ ਕਿੰਨਾ ਸਿੰਪਲ ਰਹਿੰਦੇ ਹਨ, ਬਾਪ ਦੀ ਹੀ ਮਹਿਮਾ ਗਾਈ ਜਾਂਦੀ ਹੈ, ਉਹ ਨਿਰਾਕਾਰ, ਨਿਰਹੰਕਾਰੀ ਹੈ। ਬਾਪ ਨੂੰ ਤਾਂ ਆਕੇ ਸੇਵਾ ਕਰਨੀ ਹੈ ਨਾ। ਬਾਪ ਹਮੇਸ਼ਾ ਬੱਚਿਆਂ ਦੀ ਸੇਵਾ ਕਰ, ਉਨ੍ਹਾਂ ਨੂੰ ਧਨ ਦੌਲਤ ਦੇ ਆਪ ਵਾਨਪ੍ਰਸਥ ਲੈ ਲੈਂਦੇ ਹਨ। ਬੱਚਿਆਂ ਨੂੰ ਮੱਥੇ ਤੇ ਚੜਾਉਂਦੇ ਹਨ। ਤੁਸੀਂ ਬੱਚੇ ਵਿਸ਼ਵ ਦੇ ਮਾਲਿਕ ਬਣਦੇ ਹੋ। ਸਵੀਟ ਹੋਮ ਵਿੱਚ ਜਾਕੇ ਫੇਰ ਸਵੀਟ ਬਾਦਸ਼ਾਹੀ ਆਕੇ ਲਵਾਂਗੇ, ਬਾਪ ਕਹਿੰਦੇ ਹਨ ਮੈਂ ਤਾਂ ਬਾਦਸ਼ਾਹੀ ਨਹੀਂ ਲੈਂਦਾ। ਸੱਚਾ ਨਿਸ਼ਕਾਮ ਸੇਵਾਧਾਰੀ ਤਾਂ ਇੱਕ ਬਾਪ ਹੀ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ। ਪਰ ਮਾਇਆ ਭੁਲਾ ਦਿੰਦੀ ਹੈ। ਇੰਨੇ ਵੱਡੇ ਬਾਪਦਾਦਾ ਨੂੰ ਭੁਲਾਉਣਾ ਥੋੜੀ ਚਾਹੀਦਾ। ਦਾਦਾ ਦੀ ਮਲਕੀਅਤ ਦਾ ਕਿੰਨਾ ਫ਼ਖ਼ਰ ਰਹਿੰਦਾ ਹੈ। ਤੁਹਾਨੂੰ ਤਾਂ ਸ਼ਿਵਬਾਬਾ ਮਿਲਿਆ ਹੈ ਉਨ੍ਹਾਂ ਦੀ ਮਲਕੀਅਤ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਦੈਵੀਗੁਣ ਧਾਰਨ ਕਰੋ। ਆਸੁਰੀ ਗੁਣਾ ਨੂੰ ਕੱਢ ਦੇਣਾ ਚਾਹੀਦਾ ਹੈ। ਗਾਉਂਦੇ ਵੀ ਹਨ ਮੁਝ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਨਿਰਗੁਣ ਸੰਸਥਾ ਵੀ ਹੈ। ਹੁਣ ਅਰਥ ਤਾਂ ਕੋਈ ਸਮਝਦੇ ਨਹੀਂ ਹਨ। ਨਿਰਗੁਣ ਮਤਲਬ ਕੋਈ ਗੁਣ ਨਾਹੀ। ਪਰ ਉਹ ਸਮਝਦੇ ਥੌੜੀ ਹੀ ਹਨ। ਤੁਸੀਂ ਬੱਚਿਆਂ ਨੂੰ ਬਾਪ ਇੱਕ ਹੀ ਗਲ ਸਮਝਾਉਂਦੇ ਵੀ ਹਨ - ਬੋਲੋ, ਅਸੀਂ ਤਾਂ ਭਾਰਤ ਦੀ ਸੇਵਾ ਵਿੱਚ ਹਾਂ। ਜੋ ਸਭਦੇ ਬਾਪੂ ਜੀ ਹਨ, ਅਸੀਂ ਉਨ੍ਹਾਂ ਦੀ ਸ਼੍ਰੀਮਤ ਤੇ ਚੱਲਦੇ ਵੀ ਹਾਂ। ਸ਼੍ਰੀਮਤ ਭਾਗਵਤ ਗੀਤਾ ਗਾਈ ਹੋਈ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਹਾਇਐਸਟ ਬਾਪਦਾਦਾ ਸਿੰਪਲ ਰਹਿੰਦੇ ਹਨ ਇਵੇਂ ਬਹੁਤ - ਬਹੁਤ ਸਿੰਪਲ, ਨਿਰਾਕਾਰੀ ਅਤੇ ਨਿਰਹੰਕਾਰੀ ਬਣ ਕੇ ਰਹਿਣਾ ਹੈ। ਬਾਪ ਦੁਆਰਾ ਜੋ ਫ਼ਸਟਕਲਾਸ ਗਿਆਨ ਮਿਲਿਆ ਹੈ, ਉਸਦਾ ਚਿੰਤਨ ਕਰਨਾ ਹੈ।

2. ਡਰਾਮਾ ਜੋ ਹੂਬਹੂ ਰਿਪੀਟ ਹੋ ਰਿਹਾ ਹੈ, ਇਸ ਵਿੱਚ ਬੇਹੱਦ ਦਾ ਪੁਰਸ਼ਾਰਥ ਕਰ ਬੇਹੱਦ ਸੁੱਖ ਦੀ ਪ੍ਰਾਪਤੀ ਕਰਨੀ ਹੈ। ਕਦੀ ਡਰਾਮਾ ਕਹਿ ਕੇ ਰੁਕ ਨਹੀਂ ਜਾਣਾ ਹੈ। ਪ੍ਰਲਬੱਧ ਦੇ ਲਈ ਪੁਰਸ਼ਾਰਥ ਜ਼ਰੂਰ ਕਰਨਾ ਹੈ।a

ਵਰਦਾਨ:-
ਅਵਿਅਕਤ ਸਵਰੂਪ ਦੀ ਸਾਧਨਾ ਦਵਾਰਾ ਪਾਵਰਫੁੱਲ ਵਾਯੂਮੰਡਲ ਬਣਾਉਣ ਵਾਲੇ ਅਵਿਅਕਤ ਫਰਿਸ਼ਤਾ ਭਵ

ਵਾਯੂਮੰਡਲ ਨੂੰ ਪਾਵਰਫੁੱਲ ਬਣਾਉਣ ਦਾ ਸਾਧਨ ਹੈ ਆਪਣੇ ਅਵਿਅਕਤ ਸਵਰੂਪ ਦੀ ਸਾਧਨਾ। ਇਸਦਾ ਬਾਰ -ਬਾਰ ਅਟੇੰਸ਼ਨ ਰਹੇ ਕਿਉਂਕਿ ਜਿਸ ਗੱਲ ਦੀ ਸਾਧਨਾ ਕੀਤੀ ਜਾਂਦੀ ਹੈ, ਉਸ ਗੱਲ ਦਾ ਧਿਆਨ ਰਹਿੰਦਾ ਹੈ। ਤਾਂ ਅਵਿਅਕਤ ਸਵਰੂਪ ਦੀ ਸਾਧਨਾ ਮਤਲਬ ਬਾਰ -ਬਾਰ ਅਟੇੰਸ਼ਨ ਦੀ ਤਪੱਸਿਆ ਚਾਹੀਦੀ ਹੈ ਅਵਿਅਕਤ ਚਾਹੀਦਾ ਹੈ ਇਸਲਈ ਅਵਿਅਕਤ ਫਰਿਸ਼ਤਾ ਭਵ ਦੇ ਵਰਦਾਨ ਨੂੰ ਸਮ੍ਰਿਤੀ ਵਿੱਚ ਰੱਖ ਸ਼ਕਤੀਸ਼ਾਲੀ ਵਾਯੂਮੰਡਲ ਬਣਾਉਣ ਦੀ ਤਪੱਸਿਆ ਕਰੋ, ਤਾਂ ਤੁਹਾਡੇ ਸਾਹਮਣੇ ਜੋ ਵੀ ਆਏਗਾ ਉਹ ਵਿਅਕਤ ਅਤੇ ਵਿਅਰਥ ਗੱਲਾਂ ਤੋਂ ਪਰੇ ਹੋ ਜਾਏਗਾ।

ਸਲੋਗਨ:-
ਸਰਵ ਸ਼ਕਤੀਮਾਨ ਬਾਪ ਨੂੰ ਪ੍ਰਤੱਖ ਕਰਨ ਦੇ ਲਈ ਇਕਾਗਰਤਾ ਦੀ ਸ਼ਕਤੀ ਨੂੰ ਵਧਾਓ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ

ਜਿਵੇਂ ਆਪਣੇ ਸਥੂਲ ਕੰਮ ਦੇ ਪ੍ਰੋਗ੍ਰਾਮ ਨੂੰ ਦਿਨਚਰਿਆਂ ਪ੍ਰਮਾਣ ਸੈਟ ਕਰਦੇ ਹੋ, ਇਵੇਂ ਆਪਣੀ ਮਨਸਾ ਸਮਰਥ ਸਥਿਤੀ ਦਾ ਪ੍ਰੋਗ੍ਰਾਮ ਸੈਟ ਕਰੋ। ਜਿਨਾ ਆਪਣੇ ਮਨ ਨੂੰ ਸਮਰਥ ਸੰਕਲਪਾਂ ਵਿੱਚ ਬਿਜ਼ੀ ਰਖੋਗੇ ਤਾਂ ਮਨ ਨੂੰ ਅਪਸੈੱਟ ਹੋਣ ਦਾ ਸਮੇਂ ਹੀ ਨਹੀਂ ਮਿਲੇਗਾ। ਮਨ ਸਦਾ ਸੈੱਟ ਮਤਲਬ ਇਕਾਗਰ ਹੈ ਤਾਂ ਖੁਦ ਚੰਗੇ ਵਾਈਬ੍ਰੇਸ਼ਨ ਫੈਲਦੇ ਹਨ। ਸੇਵਾ ਹੁੰਦੀ ਹੈ।