17.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਤੁਹਾਡਾ ਮਹਿਮਾਨ ਬਣਕੇ ਆਇਆ ਹੈ ਤਾਂ ਤੁਹਾਨੂੰ ਆਦਰ ਕਰਨਾ ਹੈ, ਜਿਵੇਂ ਪ੍ਰੇਮ ਨਾਲ ਬੁਲਾਇਆ ਹੈ ਇਵੇਂ ਆਦਰ ਵੀ ਕਰਨਾ ਹੈ, ਨਿਰਾਦਰ ਨਾ ਹੋਵੇ"

ਪ੍ਰਸ਼ਨ:-
ਕਿਹੜਾ ਨਸ਼ਾ ਤੁਸੀਂ ਬੱਚਿਆਂ ਨੂੰ ਸਦਾ ਚੜ੍ਹਿਆ ਰਹਿਣਾ ਚਾਹੀਦਾ? ਜੇ ਨਸ਼ਾ ਨਹੀਂ ਚੜ੍ਹਦਾ ਹੈ ਤਾਂ ਕੀ ਕਹਾਂਗੇ?

ਉੱਤਰ:-
ਉੱਚੇ ਤੇ ਉੱਚੀ ਆਸਾਮੀ ਇਸ ਪਤਿਤ ਦੁਨੀਆਂ ਵਿੱਚ ਸਾਡਾ ਮਹਿਮਾਨ ਬਣਕੇ ਆਇਆ ਹੈ, ਇਹ ਨਸ਼ਾ ਸਦਾ ਚੜ੍ਹਿਆ ਰਹਿਣਾ ਚਾਹੀਦਾ। ਪਰ ਨੰਬਰਵਾਰ ਇਹ ਨਸ਼ਾ ਚੜ੍ਹਦਾ ਹੈ। ਕਈ ਤਾਂ ਬਾਪ ਦਾ ਬਣਕੇ ਵੀ ਸੰਸ਼ੇਬੁੱਧੀ ਬਣ ਹੱਥ ਛੱਡ ਜਾਂਦੇ ਤਾਂ ਕਹਾਂਗੇ ਇਨ੍ਹਾਂ ਦੀ ਤਕਦੀਰ।

ਓਮ ਸ਼ਾਂਤੀ
ਓਮ ਸ਼ਾਂਤੀ, ਦੋ ਵਾਰੀ ਕਹਿਣਾ ਪਵੇ। ਇਹ ਤਾਂ ਬੱਚੇ ਜਾਣਦੇ ਹਨ ਕਿ ਇੱਕ ਹੈ ਬਾਬਾ, ਦੂਜਾ ਹੈ ਦਾਦਾ। ਦੋਨੋਂ ਇਕੱਠੇ ਹੈ ਨਾ। ਭਗਵਾਨ ਦੀ ਮਹਿਮਾ ਵੀ ਕਿੰਨੀ ਉੱਚ ਕਰਦੇ ਹਨ ਪਰ ਅੱਖਰ ਕਿੰਨਾ ਸਿੰਪਲ ਹੈ - ਗੌਡ ਫ਼ਾਦਰ। ਸਿਰਫ਼ ਫ਼ਾਦਰ ਨਹੀਂ ਕਹਾਂਗੇ, ਗੌਡ ਫ਼ਾਦਰ ਉਹ ਹੈ ਉੱਚ ਤੇ ਉੱਚ। ਉਨ੍ਹਾਂ ਦੀ ਮਹਿਮਾ ਵੀ ਬਹੁਤ ਉੱਚ ਹੈ। ਉਨ੍ਹਾਂ ਨੂੰ ਬੁਲਾਉਂਦੇ ਵੀ ਪਤਿਤ ਦੁਨੀਆਂ ਵਿੱਚ ਹਨ। ਖ਼ੁਦ ਆਕੇ ਦੱਸਦੇ ਹਨ ਕਿ ਮੈਨੂੰ ਪਤਿਤ ਦੁਨੀਆਂ ਵਿੱਚ ਹੀ ਬੁਲਾਉਂਦੇ ਹੋ ਪਰ ਪਤਿਤ - ਪਾਵਨ ਉਹ ਕਿਵੇਂ ਹੈ, ਕਦੋ ਆਉਂਦੇ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ। ਅੱਧਾਕਲਪ ਸਤਿਯੁਗ ਵਿੱਚ ਕਿਸਦਾ ਰਾਜ ਸੀ, ਕਿਵੇਂ ਹੋਇਆ, ਕਿਸੇ ਨੂੰ ਇਹ ਪਤਾ ਨਹੀਂ ਹੈ। ਪਤਿਤ - ਪਾਵਨ ਬਾਪ ਆਉਂਦੇ ਵੀ ਜ਼ਰੂਰ ਹਨ, ਉਨ੍ਹਾਂ ਨੂੰ ਕੋਈ ਪਤਿਤ - ਪਾਵਨ ਕਹਿੰਦੇ, ਕੋਈ ਲਿਬ੍ਰੇਟਰ ਕਹਿੰਦੇ ਹਨ। ਪੁਕਾਰਦੇ ਹਨ ਕਿ ਸਵਰਗ ਵਿੱਚ ਲੈ ਚੱਲੋ। ਸਭਤੋਂ ਉੱਚ ਤੇ ਉੱਚ ਹੈ ਨਾ। ਉਸਨੂੰ ਪਤਿਤ ਦੁਨੀਆਂ ਵਿੱਚ ਬੁਲਾਉਂਦੇ ਹਨ ਕਿ ਆਕੇ ਸਾਨੂੰ ਭਾਰਤਵਾਸੀਆਂ ਨੂੰ ਸ਼੍ਰੇਸ਼ਠ ਬਣਾਓ। ਉਨ੍ਹਾਂ ਦਾ ਪੋਜੀਸ਼ਨ ਕਿੰਨਾ ਵੱਡਾ ਹੈ। ਹਾਇਐਸਟ ਅਥਾਰਿਟੀ ਹੈ। ਉਸਨੂੰ ਬੁਲਾਉਂਦੇ ਹਨ, ਜਦਕਿ ਰਾਵਣ ਰਾਜ ਹੈ। ਨਹੀਂ ਤਾਂ ਇਸ ਰਾਵਣ ਰਾਜ ਤੋਂ ਕੌਣ ਛੁਡਾਵੇ? ਇਹ ਸਭ ਗੱਲਾਂ ਤੁਸੀਂ ਬੱਚੇ ਸੁਣਦੇ ਹੋ ਤਾਂ ਨਸ਼ਾ ਵੀ ਚੜ੍ਹਿਆ ਰਹਿਣਾ ਚਾਹੀਦਾ। ਪਰ ਇੰਨਾ ਨਸ਼ਾ ਚੜ੍ਹਦਾ ਨਹੀਂ ਹੈ। ਸ਼ਰਾਬ ਦਾ ਨਸ਼ਾ ਸਭ ਨੂੰ ਚੜ੍ਹ ਜਾਂਦਾ ਹੈ, ਇਹ ਨਹੀਂ ਚੜ੍ਹਦਾ ਹੈ। ਇਸ ਵਿੱਚ ਹੈ ਧਾਰਨਾ ਦੀ ਗੱਲ, ਤਕਦੀਰ ਦੀ ਗੱਲ ਹੈ। ਤਾਂ ਬਾਪ ਹੈ ਬਹੁਤ ਵੱਡੀ ਆਸਾਮੀ। ਤੁਹਾਡੇ ਵਿੱਚ ਵੀ ਕੋਈ - ਕੋਈ ਨੂੰ ਪੂਰਾ ਨਿਸ਼ਚੈ ਰਹਿੰਦਾ ਹੈ। ਨਿਸ਼ਚੈ ਜੇਕਰ ਸਭਨੂੰ ਹੁੰਦਾ ਤਾਂ ਸੰਸ਼ੇ ਵਿੱਚ ਆਕੇ ਭੱਜਦੇ ਕਿਉਂ? ਬਾਪ ਨੂੰ ਭੁੱਲ ਜਾਂਦੇ ਹਨ। ਬਾਪ ਦੇ ਬਣੇ, ਫ਼ੇਰ ਬਾਪ ਦੇ ਲਈ ਕੋਈ ਸੰਸ਼ੇ ਬੁੱਧੀ ਨਹੀਂ ਹੋ ਸਕਦਾ। ਪਰ ਇਹ ਬਾਪ ਹੈ ਵੰਡਰਫੁੱਲ। ਗਾਇਨ ਵੀ ਹੈ ਆਸ਼ਚਾਰਿਆਂਵੰਤ ਬਾਬਾ ਨੂੰ ਜਾਨੰਤੀ, ਬਾਬਾ ਕਹਿਨੰਤੀ, ਗਿਆਨ ਸੁਨੰਤੀ, ਸੁਨਾਵੰਤੀ, ਓਹੋ ਮਾਇਆ ਫੇਰ ਵੀ ਸੰਸ਼ੇਬੁੱਧੀ ਬਨਾਵੰਤੀ। ਬਾਪ ਸਮਝਾਉਂਦੇ ਹਨ ਇਨ੍ਹਾਂ ਭਗਤੀ ਮਾਰਗ ਦੇ ਸ਼ਾਸਤ੍ਰਾਂ ਵਿੱਚ ਕੋਈ ਸਾਰ ਨਹੀਂ ਹੈ। ਬਾਪ ਕਹਿੰਦੇ ਹਨ ਮੈਨੂੰ ਕੋਈ ਵੀ ਜਾਣਦੇ ਨਹੀਂ। ਤੁਸੀਂ ਬੱਚਿਆਂ ਵਿਚੋਂ ਵੀ ਮੁਸ਼ਕਿਲ ਕੋਈ ਠਹਿਰ ਸਕਦੇ ਹਨ। ਤੁਸੀਂ ਵੀ ਫੀਲ ਕਰਦੇ ਹੋ ਕਿ ਉਹ ਯਾਦ ਸਥਾਈ ਠਹਿਰਦੀ ਨਹੀਂ ਹੈ। ਅਸੀਂ ਆਤਮਾ ਬਿੰਦੀ ਹਾਂ, ਬਾਬਾ ਵੀ ਬਿੰਦੀ ਹੈ, ਉਹ ਸਾਡਾ ਬਾਪ ਹੈ, ਉਨ੍ਹਾਂ ਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਕਹਿੰਦੇ ਹਨ ਮੈਂ ਇਸ ਤਨ ਦਾ ਆਧਾਰ ਲੈਂਦਾ ਹਾਂ। ਮੇਰਾ ਨਾਮ ਸ਼ਿਵ ਹੈ। ਮੇਰੀ ਆਤਮਾ ਦਾ ਨਾਮ ਕਦੀ ਬਦਲਦਾ ਨਹੀਂ ਹੈ। ਤੁਹਾਡੇ ਸ਼ਰੀਰ ਦੇ ਨਾਮ ਬਦਲਦੇ ਹਨ। ਸ਼ਰੀਰ ਤੇ ਹੀ ਨਾਮ ਪੈਂਦੇ ਹਨ। ਵਿਆਹ ਹੁੰਦਾ ਹੈ ਤਾਂ ਨਾਮ ਬਦਲ ਜਾਂਦਾ ਹੈ। ਫ਼ੇਰ ਉਹ ਨਾਮ ਪੱਕਾ ਕਰ ਲੈਂਦੇ ਹਨ। ਤਾਂ ਹੁਣ ਬਾਪ ਕਹਿੰਦੇ ਹਨ ਤੁਸੀਂ ਇਹ ਪੱਕਾ ਕਰ ਲਵੋ ਕਿ ਅਸੀਂ ਆਤਮਾ ਹਾਂ। ਇਹ ਬਾਪ ਨੇ ਹੀ ਪਰਿਚੈ ਦਿੱਤਾ ਹੈ ਕਿ ਜਦੋ - ਜਦੋ ਅਤਿਆਚਾਰ ਅਤੇ ਗਲਾਨੀ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ। ਕਿਸੇ ਅੱਖਰਾਂ ਨੂੰ ਵੀ ਫ਼ੜਨਾ ਨਹੀਂ ਹੈ। ਬਾਪ ਖ਼ੁਦ ਕਹਿੰਦੇ ਹਨ ਮੈਨੂੰ ਪੱਥਰ ਭੀਤਰ ਵਿੱਚ ਠੋਕ ਕਿੰਨੀ ਗਲਾਨੀ ਕਰਦੇ ਹਨ, ਇਹ ਵੀ ਨਵੀਂ ਗੱਲ ਨਹੀਂ। ਕਲਪ - ਕਲਪ ਇਵੇਂ ਪਤਿਤ ਬਣ ਅਤੇ ਗਲਾਨੀ ਕਰਦੇ ਹਨ, ਉਦੋਂ ਹੀ ਮੈਂ ਆਉਂਦਾ ਹਾਂ। ਕਲਪ - ਕਲਪ ਦਾ ਮੇਰਾ ਪਾਰ੍ਟ ਹੈ। ਇਸ ਵਿੱਚ ਅਦਲੀ - ਬਦਲੀ ਹੋ ਨਹੀਂ ਸਕਦੀ। ਡਰਾਮਾ ਵਿੱਚ ਨੂੰਧ ਹੈ ਨਾ। ਤੁਹਾਨੂੰ ਕਈ ਕਹਿੰਦੇ ਹਨ ਸਿਰਫ਼ ਭਾਰਤ ਵਿੱਚ ਹੀ ਆਉਂਦਾ ਹੈ! ਕੀ ਭਾਰਤ ਹੀ ਸਿਰਫ਼ ਸਵਰਗ ਬਣੇਗਾ? ਹਾਂ। ਇਹ ਤਾਂ ਅਨਾਦਿ - ਅਵਿਨਾਸ਼ੀ ਪਾਰ੍ਟ ਹੋ ਗਿਆ ਨਾ। ਬਾਪ ਕਿੰਨਾ ਉੱਚ ਤੇ ਉੱਚ ਹੈ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਬਾਪ ਕਹਿੰਦੇ ਹਨ ਮੈਨੂੰ ਬੁਲਾਉਂਦੇ ਹੀ ਇਸ ਪਤਿਤ ਦੁਨੀਆਂ ਵਿੱਚ ਹਨ। ਮੈਂ ਤਾਂ ਸਦਾ ਪਾਵਨ ਹਾਂ। ਮੈਨੂੰ ਪਾਵਨ ਦੁਨੀਆਂ ਵਿੱਚ ਬੁਲਾਉਣਾ ਚਾਹੀਦਾ ਨਾ! ਪਰ ਨਹੀਂ, ਪਾਵਨ ਦੁਨੀਆਂ ਵਿੱਚ ਬੁਲਾਉਣ ਦੀ ਲੌੜ ਹੀ ਨਹੀਂ। ਪਤਿਤ ਦੁਨੀਆਂ ਵਿੱਚ ਹੀ ਬੁਲਾਉਂਦੇ ਹਨ ਕਿ ਆਕੇ ਪਾਵਨ ਬਣਾਓ। ਮੈਂ ਕਿੰਨਾ ਵੱਡਾ ਮਹਿਮਾਨ ਹਾਂ। ਅੱਧਾਕਲਪ ਤੋਂ ਮੈਨੂੰ ਯਾਦ ਕਰਦੇ ਆਏ ਹੋ। ਇੱਥੇ ਕਿਸੇ ਵੱਡੇ ਆਦਮੀ ਨੂੰ ਬੁਲਾਉਣਗੇ, ਕਰਕੇ ਇੱਕ - ਦੋ ਵਰ੍ਹੇ ਬੁਲਾਉਣਗੇ। ਫਲਾਣਾ ਇਸ ਵਰ੍ਹੇ ਨਹੀਂ ਤਾਂ ਦੂਜੇ ਵਰ੍ਹੇ ਆਵੇਗਾ। ਇਨ੍ਹਾਂ ਨੂੰ ਤਾਂ ਅੱਧਾਕਲਪ ਤੋਂ ਯਾਦ ਕਰਦੇ ਆਏ ਹੋ। ਇਨ੍ਹਾਂ ਦੇ ਆਉਣ ਦਾ ਪਾਰ੍ਟ ਤਾਂ ਫ਼ਿਕਸ ਹੋਇਆ ਪਿਆ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਬਹੁਤ ਉੱਚ ਤੇ ਉੱਚ ਬਾਪ ਹੈ। ਮਨੁੱਖ ਬਾਪ ਨੂੰ ਇੱਕ ਪਾਸੇ ਤਾਂ ਪ੍ਰੇਮ ਨਾਲ ਬੁਲਾਉਂਦੇ ਹਨ, ਦੂਜੇ ਪਾਸੇ ਮਹਿਮਾ ਵਿੱਚ ਦਾਗ਼ ਲੱਗਾ ਦਿੰਦੇ ਹਨ। ਅਸਲ ਵਿੱਚ ਇਹ ਵੱਡੇ ਤੇ ਵੱਡਾ ਗੈਸਟ ਆਫ਼ ਆਨਰ (ਵੱਡੀ ਮਹਿਮਾ ਵਾਲਾ ਮਹਿਮਾਨ) ਹੈ, ਜਿਸਦੀ ਆਨਰ (ਮਹਿਮਾ) ਨੂੰ ਦਾਗ਼ ਲਗਾ ਦਿੱਤਾ ਹੈ, ਕਹਿ ਦਿੰਦੇ ਹਨ ਉਹ ਪੱਥਰ ਠੀਕਰ ਸਭ ਵਿੱਚ ਹੈ। ਕਿੰਨਾ ਹਾਇਐਸਟ ਅਥਾਰਿਟੀ ਹੈ, ਬੁਲਾਉਂਦੇ ਵੀ ਬਹੁਤ ਪ੍ਰੇਮ ਨਾਲ ਹਨ, ਪਰ ਹਨ ਬਿਲਕੁਲ ਬੁੱਧੂ। ਮੈਂ ਹੀ ਆਕੇ ਆਪਣਾ ਪਰਿਚੈ ਦਿੰਦਾ ਹਾਂ ਕਿ ਮੈਂ ਤੁਹਾਡਾ ਫ਼ਾਦਰ ਹਾਂ। ਮੈਨੂੰ ਗੌਡ ਫ਼ਾਦਰ ਕਹਿੰਦੇ ਹਨ। ਜਦੋ ਸਭ ਰਾਵਣ ਦੀ ਕੈਦ ਵਿੱਚ ਹੋ ਜਾਂਦੇ ਹਨ ਉਦੋਂ ਹੀ ਬਾਪ ਨੂੰ ਆਉਣਾ ਹੁੰਦਾ ਹੈ ਕਿਉਂਕਿ ਸਭ ਹਨ ਭਗਤਨੀਆਂ ਅਤੇ ਬ੍ਰਾਇਡਸ - ਸੀਤਾਵਾਂ। ਬਾਪ ਹੈ ਬ੍ਰਾਇਡਗਰੂਮ - ਰਾਮ। ਇੱਕ ਸੀਤਾ ਦੀ ਗੱਲ ਨਹੀਂ ਹੈ, ਸਭ ਸੀਤਾਵਾਂ ਨੂੰ ਰਾਵਣ ਦੀ ਜੇਲ੍ਹ ਤੋਂ ਛੁਡਾਉਂਦੇ ਹਨ। ਇਹ ਹੈ ਬੇਹੱਦ ਦੀ ਗੱਲ। ਇਹ ਹੈ ਪੁਰਾਣੀ ਪਤਿਤ ਦੁਨੀਆਂ। ਇਸਦਾ ਪੁਰਾਣਾ ਹੋਣਾ ਫ਼ੇਰ ਨਵਾਂ ਹੋਣਾ ਐਕੁਰੇਟ ਹੈ, ਇਹ ਸ਼ਰੀਰ ਆਦਿ ਤਾਂ ਕੋਈ ਜ਼ਲਦੀ ਪੁਰਾਣੇ ਹੋ ਜਾਂਦੇ, ਕੋਈ ਜ਼ਿਆਦਾ ਟਾਈਮ ਚੱਲਦੇ ਹਨ। ਇਹ ਡਰਾਮਾ ਵਿੱਚ ਐਕੁਰੇਟ ਨੂੰਧ ਹੈ। ਪੂਰੇ 5 ਹਜ਼ਾਰ ਵਰ੍ਹੇ ਬਾਦ ਫ਼ੇਰ ਮੈਨੂੰ ਆਉਣਾ ਪੈਂਦਾ ਹੈ। ਮੈਂ ਹੀ ਆਕੇ ਆਪਣਾ ਪਰਿਚੈ ਦਿੰਦਾ ਹਾਂ ਅਤੇ ਸ੍ਰਿਸ਼ਟੀ ਚੱਕਰ ਦਾ ਰਾਜ਼ ਸਮਝਾਉਂਦਾ ਹਾਂ। ਕਿਸਨੂੰ ਵੀ ਨਾ ਮੇਰੀ ਪਛਾਣ ਹੈ, ਨਾ ਬ੍ਰਹਮਾ, ਵਿਸ਼ਨੂੰ, ਸ਼ੰਕਰ ਦੀ, ਨਾ ਲਕਸ਼ਮੀ - ਨਾਰਾਇਣ ਦੀ, ਨਾ ਰਾਮ - ਸੀਤਾ ਦੀ ਪਛਾਣ ਹੈ। ਉੱਚ ਤੇ ਉੱਚ ਐਕਟਰਸ ਡਰਾਮਾ ਦੇ ਅੰਦਰ ਤਾਂ ਇਹ ਹੀ ਹੈ। ਹੈ ਤਾਂ ਮਨੁੱਖ ਦੀ ਗੱਲ। ਕੋਈ 8-10 ਬਾਹਵਾਂ ਵਾਲੇ ਮਨੁੱਖ ਨਹੀਂ ਹਨ। ਵਿਸ਼ਨੂੰ ਨੂੰ 4 ਬਾਹਵਾਂ ਕਿਉਂ ਵਿਖਾਉਂਦੇ ਹਨ? ਰਾਵਣ ਦੇ 10 ਸਿਰ ਕੀ ਹਨ? ਇਹ ਕਿਸੇ ਨੂੰ ਪਤਾ ਨਹੀਂ ਹੈ। ਬਾਪ ਹੀ ਆਕੇ ਸਾਰੇ ਵਰਲ੍ਡ ਦੇ ਆਦਿ - ਮੱਧ - ਅੰਤ ਦਾ ਨਾਲੇਜ਼ ਦੱਸਦੇ ਹਨ। ਕਹਿੰਦੇ ਹਨ ਮੈਂ ਹਾਂ ਵੱਡੇ ਤੋਂ ਵੱਡਾ ਗੈਸਟ, ਪਰ ਗੁਪਤ। ਇਹ ਵੀ ਸਿਰਫ਼ ਤੁਸੀਂ ਹੀ ਜਾਣਦੇ ਹੋ। ਪਰ ਜਾਣਦੇ ਹੋਏ ਵੀ ਫ਼ੇਰ ਭੁੱਲ ਜਾਂਦੇ ਹੋ। ਉਨ੍ਹਾਂ ਦਾ ਕਿੰਨਾ ਰਿਗਾਰਡ ਰੱਖਣਾ ਚਾਹੀਦਾ, ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ। ਆਤਮਾ ਵੀ ਨਿਰਾਕਾਰ, ਪਰਮਾਤਮਾ ਵੀ ਨਿਰਾਕਾਰ ਇਸ ਵਿੱਚ ਫ਼ੋਟੋ ਦੀ ਵੀ ਗੱਲ ਨਹੀਂ। ਤੁਹਾਨੂੰ ਤਾਂ ਆਤਮਾ ਨਿਸ਼ਚੈ ਕਰ ਬਾਪ ਨੂੰ ਯਾਦ ਕਰਨਾ ਹੈ, ਦੇਹ - ਅਭਿਮਾਨ ਛੱਡਣਾ ਹੈ। ਤੁਹਾਨੂੰ ਸਦੈਵ ਅਵਿਨਾਸ਼ੀ ਚੀਜ਼ ਨੂੰ ਵੇਖਣਾ ਚਾਹੀਦਾ। ਤੁਸੀਂ ਵਿਨਾਸ਼ੀ ਦੇਹ ਨੂੰ ਕਿਉਂ ਵੇਖਦੇ ਹੋ! ਦੇਹੀ - ਅਭਿਮਾਨੀ ਬਣੋ, ਇਸ ਵਿੱਚ ਹੀ ਮਿਹਨਤ ਹੈ। ਜਿਨ੍ਹਾਂ ਯਾਦ ਵਿੱਚ ਰਹੋਗੇ ਉਹਨਾਂ ਕਰਮਾਤੀਤ ਅਵਸਥਾ ਨੂੰ ਪਾਏ ਉੱਚ ਪਦ ਪਾਵੋਗੇ। ਬਾਪ ਬਹੁਤ ਸਹਿਜ ਯੋਗ ਮਤਲਬ ਯਾਦ ਸਿਖਾਉਂਦੇ ਹਨ। ਯੋਗ ਤਾਂ ਅਨੇਕ ਪ੍ਰਕਾਰ ਦੇ ਹਨ। ਯਾਦ ਅੱਖਰ ਹੀ ਠੀਕ ਹੈ। ਪ੍ਰਮਾਤਮਾ ਬਾਪ ਨੂੰ ਯਾਦ ਕਰਨ ਵਿੱਚ ਹੀ ਮਿਹਨਤ ਹੈ। ਕੋਈ ਵਿਰਲਾ ਸੱਚ ਦੱਸਦਾ ਹੈ ਕਿ ਮੈਂ ਇੰਨਾ ਵਕ਼ਤ ਯਾਦ ਵਿੱਚ ਰਿਹਾ। ਯਾਦ ਕਰਦੇ ਹੀ ਨਹੀਂ ਹਨ ਤਾਂ ਸੁਣਾਉਣ ਵਿੱਚ ਲੱਜਾ ਆਉਂਦੀ ਹੈ। ਲਿੱਖਦੇ ਹਨ ਸਾਰੇ ਦਿਨ ਵਿੱਚ ਇੱਕ ਘੰਟਾ ਯਾਦ ਵਿੱਚ ਰਹੇ, ਤਾਂ ਲੱਜਾ ਆਉਣੀ ਚਾਹੀਦੀ ਨਾ। ਇਹੋ ਜਿਹਾ ਬਾਪ ਜਿਸਨੂੰ ਦਿਨ - ਰਾਤ ਯਾਦ ਕਰਨਾ ਚਾਹੀਦਾ ਅਤੇ ਅਸੀਂ ਸਿਰਫ਼ ਇੱਕ ਘੰਟਾ ਯਾਦ ਕਰਦੇ ਹਾਂ! ਇਸ ਵਿੱਚ ਬੜੀ ਗੁਪਤ ਮਿਹਨਤ ਹੈ। ਬਾਪ ਨੂੰ ਬੁਲਾਉਂਦੇ ਹਨ ਤਾਂ ਦੂਰ ਤੋਂ ਆਉਣ ਵਾਲਾ ਗੈਸਟ ਹੋਇਆ ਨਾ। ਬਾਪ ਕਹਿੰਦੇ ਹਨ ਮੈਂ ਨਵੀਂ ਦੁਨੀਆਂ ਦਾ ਗੈਸਟ ਨਹੀਂ ਬਣਦਾ ਹਾਂ। ਆਉਂਦਾ ਹੀ ਪੁਰਾਣੀ ਦੁਨੀਆਂ ਵਿੱਚ ਹਾਂ। ਨਵੀਂ ਦੁਨੀਆਂ ਦੀ ਸਥਾਪਨਾ ਆਕੇ ਕਰਦਾ ਹਾਂ। ਇਹ ਪੁਰਾਣੀ ਦੁਨੀਆਂ ਹੈ, ਇਹ ਵੀ ਕੋਈ ਠੀਕ ਤਰ੍ਹਾਂ ਨਹੀਂ ਜਾਣਦੇ ਹਨ। ਨਵੀਂ ਦੁਨੀਆਂ ਦੀ ਉਮਰ ਹੀ ਨਹੀਂ ਜਾਣਦੇ। ਬਾਪ ਕਹਿੰਦੇ ਹਨ ਇਹ ਨਾਲੇਜ਼ ਮੈਂ ਹੀ ਆਕੇ ਦਿੰਦਾ ਹਾਂ ਫ਼ੇਰ ਡਰਾਮਾ ਅਨੁਸਾਰ ਇਹ ਨਾਲੇਜ਼ ਗੁੰਮ ਹੋ ਜਾਂਦੀ ਹੈ। ਫ਼ੇਰ ਕਲਪ ਬਾਦ ਇਹ ਪਾਰ੍ਟ ਰਿਪੀਟ ਹੋਵੇਗਾ। ਮੈਨੂੰ ਬੁਲਾਉਂਦੇ ਹਨ, ਵਰ੍ਹੇ - ਵਰ੍ਹੇ ਸ਼ਿਵ ਜਯੰਤੀ ਮਨਾਉਂਦੇ ਹਨ। ਜੋ ਹੋਕੇ ਜਾਂਦੇ ਹਨ ਤਾਂ ਉਨ੍ਹਾਂ ਦੀ ਵਰ੍ਹੇ - ਵਰ੍ਹੇ ਬਰਸੀ ਮਨਾਉਂਦੇ ਹਨ। ਸ਼ਿਵਬਾਬਾ ਦੀ ਵੀ 12 ਮਹੀਨੇ ਬਾਦ ਜਯੰਤੀ ਮਨਾਉਂਦੇ ਹਨ ਪਰ ਕਦੋ ਤੋਂ ਮਨਾਉਂਦੇ ਆਏ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸਿਰਫ਼ ਕਹਿ ਦਿੰਦੇ ਹਨ ਕਿ ਲੱਖਾਂ ਵਰ੍ਹੇ ਹੋਏ। ਕਲਯੁਗ ਦੀ ਉਮਰ ਹੀ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ। ਬਾਪ ਕਹਿੰਦੇ ਹਨ - ਇਹ ਹੈ 5 ਹਜ਼ਾਰ ਵਰ੍ਹੇ ਦੀ ਗੱਲ। ਬਰੋਬਰ ਇਨ੍ਹਾਂ ਦੇਵਤਾਵਾਂ ਦਾ ਭਾਰਤ ਵਿੱਚ ਰਾਜ ਸੀ ਨਾ। ਤਾਂ ਬਾਪ ਕਹਿੰਦੇ ਹਨ - ਮੈਂ ਭਾਰਤ ਦਾ ਬਹੁਤ ਵੱਡਾ ਮਹਿਮਾਨ ਹਾਂ, ਮੈਨੂੰ ਅੱਧਾਕਲਪ ਤੋਂ ਬਹੁਤ ਨਿਮੰਤ੍ਰਣ ਦਿੰਦੇ ਆਏ ਹੋ। ਜਦੋ ਬਹੁਤ ਦੁੱਖੀ ਹੁੰਦੇ ਹਨ, ਤਾਂ ਕਹਿੰਦੇ ਹਨ ਹੇ ਪਤਿਤ - ਪਾਵਨ ਆਓ। ਮੈਂ ਆਇਆ ਵੀ ਹਾਂ ਪਤਿਤ ਦੁਨੀਆਂ ਵਿੱਚ। ਰਥ ਤਾਂ ਸਾਨੂੰ ਚਾਹੀਦਾ ਨਾ। ਆਤਮਾ ਹੈ ਅਕਾਲਮੂਰਤ, ਉਨ੍ਹਾਂ ਦਾ ਇਹ ਤਖ਼ਤ ਹੈ। ਬਾਪ ਵੀ ਅਕਾਲਮੂਰਤ ਹੈ, ਇਸ ਤਖ਼ਤ ਤੇ ਆਕੇ ਵਿਰਾਜਮਾਨ ਹੁੰਦੇ ਹਨ। ਇਹ ਬੜੀ ਰਮਣੀਕ ਗੱਲਾਂ ਹਨ। ਹੋਰ ਕੋਈ ਸੁਣੇ ਤਾਂ ਹੈਰਾਨ ਹੋ ਜਾਵੇ। ਹੁਣ ਬਾਪ ਕਹਿੰਦੇ ਹਨ - ਬੱਚੇ, ਮੇਰੀ ਮੱਤ ਤੇ ਚਲੋ। ਸਮਝੋ ਸ਼ਿਵਬਾਬਾ ਮੱਤ ਦਿੰਦੇ ਹਨ, ਸ਼ਿਵਬਾਬਾ ਮੁਰਲੀ ਚਲਾਉਂਦੇ ਹਨ। ਇਹ ਕਹਿੰਦੇ ਹਨ ਮੈਂ ਵੀ ਉਨ੍ਹਾਂ ਦੀ ਮੁਰਲੀ ਸੁਣਕੇ ਵਜਾਵਾਂਗਾ। ਸੁਣਾਉਣ ਵਾਲਾ ਤਾਂ ਉਹ ਹੈ ਨਾ। ਇਹ ਨੰਬਰਵਨ ਪੂਜਯ ਸੋ ਫ਼ੇਰ ਨੰਬਰਵਨ ਪੂਜਾਰੀ ਬਣਿਆ। ਹੁਣ ਇਹ ਪੁਰਸ਼ਾਰਥੀ ਹੈ। ਬੱਚਿਆਂ ਨੂੰ ਹਮੇਸ਼ਾ ਸਮਝਣਾ ਚਾਹੀਦਾ - ਸਾਨੂੰ ਸ਼ਿਵਬਾਬਾ ਦੀ ਸ਼੍ਰੀਮਤ ਮਿਲੀ ਹੈ। ਜੇਕਰ ਕੋਈ ਉਲਟੀ ਗੱਲ ਵੀ ਹੋਈ ਤਾਂ ਉਹ ਸੁਲਟੀ ਕਰ ਦੇਣਗੇ। ਇਹ ਅਟੁੱਟ ਨਿਸ਼ਚੈ ਹੈ ਤਾਂ ਰਿਸਪਾਂਸੀਬੁਲ ਸ਼ਿਵਬਾਬਾ ਹੈ। ਇਹ ਡਰਾਮਾ ਵਿੱਚ ਨੂੰਧ ਹੈ। ਵਿਘਨ ਤਾਂ ਪੈਂਦੇ ਹੀ ਹਨ, ਬਹੁਤ ਕੜੇ - ਕੜੇ ਵਿਘਨ ਪੈਂਦੇ ਹਨ। ਆਪਣੇ ਬੱਚਿਆਂ ਦੇ ਵੀ ਵਿਘਨ ਪੈਂਦੇ ਹਨ। ਤਾਂ ਹਮੇਸ਼ਾ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ, ਤਾਂ ਯਾਦ ਰਹੇਗੀ। ਕਈ ਬੱਚੇ ਸਮਝਦੇ ਹਨ ਇਹ ਬ੍ਰਹਮਾ ਬਾਬਾ ਮਤ ਦਿੰਦੇ ਹਨ, ਪਰ ਨਹੀਂ। ਸ਼ਿਵਬਾਬਾ ਹੀ ਰਿਸਪਾਂਸੀਬੁਲ ਹਨ। ਪਰ ਦੇਹ - ਅਭਿਮਾਨ ਹੈ ਤਾਂ ਘੜੀ - ਘੜੀ ਇਨ੍ਹਾਂ ਨੂੰ ਹੀ ਵੇਖਦੇ ਰਹਿੰਦੇ ਹਨ। ਸ਼ਿਵਬਾਬਾ ਕਿੰਨਾ ਵੱਡਾ ਮਹਿਮਾਨ ਹੈ ਤਾਂ ਵੀ ਰੇਲਵੇ ਆਦਿ ਵਾਲੇ ਥੋੜ੍ਹੇਹੀ ਜਾਣਦੇ ਹਨ, ਨਿਰਾਕਾਰ ਨੂੰ ਕਿਵੇਂ ਪਛਾਣਨ ਜਾਂ ਸਮਝਣ। ਉਹ ਤਾਂ ਬਿਮਾਰ ਤਾਂ ਹੋ ਨਾ ਸੱਕਣ। ਤਾਂ ਬਿਮਾਰੀ ਆਦਿ ਦਾ ਇਨ੍ਹਾਂ ਦਾ ਕਾਰਨ ਦੱਸਦੇ ਹਨ। ਉਹ ਕੀ ਜਾਣਨ ਇਸ ਵਿੱਚ ਕੌਣ ਹਨ? ਤੁਸੀਂ ਬੱਚੇ ਵੀ ਨੰਬਰਵਾਰ ਜਾਣਦੇ ਹੋ। ਉਹ ਸਭ ਆਤਮਾਵਾਂ ਦਾ ਬਾਪ ਅਤੇ ਇਹ ਫ਼ੇਰ ਪ੍ਰਜਾਪਿਤਾ ਮਨੁੱਖਾਂ ਦਾ ਬਾਪ। ਤਾਂ ਇਹ ਦੋਨੋਂ (ਬਾਪਦਾਦਾ) ਕਿੰਨੇ ਵੱਡੇ ਗੈਸਟ ਹੋ ਗਏ।

ਬਾਪ ਕਹਿੰਦੇ ਹਨ ਜੋ ਕੁਝ ਹੁੰਦਾ ਹੈ ਡਰਾਮਾ ਵਿੱਚ ਨੂੰਧ ਹੈ, ਮੈਂ ਵੀ ਡਰਾਮਾ ਦੇ ਬੰਧਨ ਵਿੱਚ ਬੰਧਿਆ ਹੋਇਆ ਹਾਂ। ਨੂੰਧ ਬਗ਼ੈਰ ਕੁਝ ਕਰ ਨਹੀਂ ਸਕਦਾ ਹਾਂ। ਮਾਇਆ ਵੀ ਬੜੀ ਦੁਸ਼ਤਰ ਹਨ। ਰਾਮ ਅਤੇ ਰਾਵਣ ਦੋਨਾਂ ਦਾ ਪਾਰ੍ਟ ਹੈ। ਡਰਾਮਾ ਵਿੱਚ ਰਾਵਣ ਚੇਤੰਨ ਹੁੰਦਾ ਤਾਂ ਕਹਿੰਦਾ - ਮੈਂ ਵੀ ਡਰਾਮਾ ਅਨੁਸਾਰ ਆਉਂਦਾ ਹਾਂ। ਇਹ ਦੁੱਖ ਅਤੇ ਸੁੱਖ ਦਾ ਖੇਡ ਹੈ। ਸੁੱਖ ਹੈ ਨਵੀਂ ਦੁਨੀਆਂ ਵਿੱਚ, ਦੁੱਖ ਹੈ ਪੁਰਾਣੀ ਦੁਨੀਆਂ ਵਿੱਚ। ਨਵੀਂ ਦੁਨੀਆਂ ਵਿੱਚ ਥੋੜ੍ਹੇ ਮਨੁੱਖ, ਪੁਰਾਣੀ ਦੁਨੀਆਂ ਵਿੱਚ ਕਿੰਨੇ ਢੇਰ ਮਨੁੱਖ ਹਨ। ਪਤਿਤ - ਪਾਵਨ ਬਾਪ ਨੂੰ ਹੀ ਬੁਲਾਉਂਦੇ ਹਨ ਕਿ ਆਕੇ ਪਾਵਨ ਦੁਨੀਆਂ ਬਣਾਓ ਕਿਉਂਕਿ ਪਾਵਨ ਦੁਨੀਆਂ ਵਿੱਚ ਬਹੁਤ ਸੁੱਖ ਸੀ ਇਸਲਈ ਹੀ ਕਲਪ - ਕਲਪ ਪੁਕਾਰਦੇ ਹਨ। ਬਾਪ ਸਭਨੂੰ ਸੁੱਖ ਦੇਕੇ ਜਾਂਦੇ ਹਨ। ਹੁਣ ਫ਼ੇਰ ਪਾਰ੍ਟ ਰਿਪੀਟ ਹੁੰਦਾ ਹੈ। ਦੁਨੀਆਂ ਕਦੀ ਖ਼ਤਮ ਨਹੀਂ ਹੁੰਦੀ। ਖ਼ਤਮ ਹੋਣਾ ਇੰਪੋਸੀਬੁਲ ਹੈ। ਸਮੁੰਦਰ ਵੀ ਦੁਨੀਆਂ ਵਿੱਚ ਹੈ ਨਾ। ਇਹ ਥਰਡ ਫਲੋਰ ਤਾਂ ਹੈ ਨਾ। ਕਹਿੰਦੇ ਹਨ ਜਲਮਈ, ਪਾਣੀ - ਪਾਣੀ ਹੋ ਜਾਂਦਾ ਹੈ ਫੇਰ ਵੀ ਧਰਤੀ ਫਲੋਰ ਤਾਂ ਹੈ ਨਾ। ਪਾਣੀ ਵੀ ਤਾਂ ਹੈ ਨਾ। ਧਰਤੀ ਫਲੋਰ ਕੋਈ ਵਿਨਾਸ਼ ਨਹੀਂ ਹੋ ਸਕਦਾ। ਜਲ ਵੀ ਇਸ ਫਲੋਰ ਵਿੱਚ ਹੁੰਦਾ ਹੈ। ਸੈਕਿੰਡ ਅਤੇ ਫ਼ਸਟ ਫਲੋਰ, ਸੂਖਸ਼ਮਵਤਨ ਅਤੇ ਮੂਲਵਤਨ ਵਿੱਚ ਤਾਂ ਜਲ ਹੁੰਦਾ ਨਹੀਂ। ਇਹ ਬੇਹੱਦ ਸ੍ਰਿਸ਼ਟੀ ਦੇ 3 ਫਲੋਰ ਹਨ, ਜਿਸਨੂੰ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਵੀ ਨਹੀਂ ਜਾਣਦੇ। ਇਹ ਖੁਸ਼ੀ ਦੀ ਗੱਲ ਸਭਨੂੰ ਖੁਸ਼ੀ ਨਾਲ ਸੁਣਾਉਣੀ ਹੈ। ਜੋ ਪੂਰੇ ਪਾਸ ਹੁੰਦੇ ਹਨ, ਉਨ੍ਹਾਂ ਦਾ ਹੀ ਅਤੀਇੰਦ੍ਰੀਏ ਸੁੱਖ ਗਾਇਆ ਹੋਇਆ ਹੈ। ਜੋ ਰਾਤ -ਦਿਨ ਸਰਵਿਸ ਤੇ ਤੱਤਪਰ ਹਨ, ਸਰਵਿਸ ਹੀ ਕਰਦੇ ਰਹਿੰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀ ਰਹਿੰਦੀ ਹੈ। ਕੋਈ - ਕੋਈ ਇਵੇਂ ਦਿਨ ਵੀ ਆਉਂਦੇ ਹਨ ਜੋ ਮਨੁੱਖ ਰਾਤ ਨੂੰ ਵੀ ਜਾਗਦੇ ਹਨ ਪਰ ਆਤਮਾ ਥੱਕ ਜਾਂਦੀ ਹੈ ਤਾਂ ਸੋਨਾ ਹੁੰਦਾ ਹੈ। ਆਤਮਾ ਦੇ ਸੋਨ ਨਾਲ ਸ਼ਰੀਰ ਵੀ ਸੋ ਜਾਂਦਾ ਹੈ। ਆਤਮਾ ਨਾ ਸੋਵੇ ਤਾਂ ਸ਼ਰੀਰ ਵੀ ਨਾ ਸੋਵੇ। ਥੱਕਦੀ ਆਤਮਾ ਹੈ। ਅੱਜ ਮੈਂ ਥੱਕਿਆ ਪਿਆ ਹਾਂ - ਕਿਸਨੇ ਕਿਹਾ? ਆਤਮਾ ਨੇ। ਤੁਸੀਂ ਬੱਚਿਆਂ ਨੂੰ ਆਤਮ - ਅਭਿਮਾਨੀ ਹੋ ਰਹਿਣਾ ਹੈ, ਇਸ ਵਿੱਚ ਹੀ ਮਿਹਨਤ ਹੈ। ਬਾਪ ਨੂੰ ਯਾਦ ਨਹੀਂ ਕਰਦੇ, ਦੇਹੀ - ਅਭਿਮਾਨੀ ਨਹੀਂ ਰਹਿੰਦੇ, ਤਾਂ ਦੇਹ ਦੇ ਸੰਬੰਧੀ ਆਦਿ ਯਾਦ ਆ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਨੰਗੇ ਆਏ ਸੀ ਫ਼ੇਰ ਨੰਗੇ ਜਾਣਾ ਹੈ। ਇਹ ਦੇਹ ਦੇ ਸੰਬੰਧ ਆਦਿ ਭੁੱਲ ਜਾਓ। ਇਸ ਸ਼ਰੀਰ ਵਿੱਚ ਰਹਿੰਦੇ ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣੋਂਗੇ। ਬਾਪ ਕਿੰਨੀ ਵੱਡੀ ਅਥਾਰਿਟੀ ਹੈ। ਬੱਚਿਆਂ ਦੇ ਸਿਵਾਏ ਕੋਈ ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਂ ਹਾਂ ਗ਼ਰੀਬ ਨਿਵਾਜ਼, ਸਭ ਸਧਾਰਨ ਹਨ। ਪਤਿਤ - ਪਾਵਨ ਬਾਪ ਆਇਆ ਹੈ , ਇਹ ਜਾਣ ਲੈਣ ਤਾਂ ਪਤਾ ਨਹੀਂ ਕਿੰਨੀ ਭੀੜ ਹੋ ਜਾਵੇ। ਵੱਡੇ - ਵੱਡੇ ਆਦਮੀ ਆਉਂਦੇ ਹਨ ਤਾਂ ਕਿੰਨੀ ਭੀੜ ਹੋ ਜਾਂਦੀ ਹੈ। ਤਾਂ ਡਰਾਮਾ ਵਿੱਚ ਇਨ੍ਹਾਂ ਦਾ ਪਾਰ੍ਟ ਹੀ ਗੁਪਤ ਰਹਿਣ ਦਾ ਹੈ। ਅੱਗੇ ਚਲ ਹੌਲੀ - ਹੌਲੀ ਪ੍ਰਭਾਵ ਨਿਕਲੇਗਾ ਅਤੇ ਵਿਨਾਸ਼ ਹੋ ਜਾਵੇਗਾ। ਸਭ ਥੋੜ੍ਹੇਹੀ ਮਿਲ ਸਕਦੇ ਹਨ। ਯਾਦ ਕਰਦੇ ਹਨ ਨਾ ਤਾਂ ਉਨ੍ਹਾਂ ਨੂੰ ਬਾਪ ਦਾ ਪਰਿਚੈ ਮਿਲ ਜਾਵੇਗਾ। ਬਾਕੀ ਪਹੁੰਚ ਨਹੀਂ ਪਾਉਂਣਗੇ। ਜਿਵੇਂ ਬੰਧੇਲੀ ਬੱਚੀਆਂ ਮਿਲ ਨਹੀਂ ਪਾਉਂਦੀਆਂ ਹਨ, ਕਿੰਨੇ ਅਤਿਆਚਾਰ ਸਹਿਣ ਕਰਦੀਆਂ ਹਨ। ਵਿਕਾਰ ਨੂੰ ਛੱਡ ਨਹੀਂ ਸਕਦੇ ਹਨ। ਕਹਿੰਦੇ ਹਨ ਸ੍ਰਿਸ਼ਟੀ ਕਿਵੇਂ ਚੱਲੇਗੀ? ਅਰੇ. ਸ੍ਰਿਸ਼ਟੀ ਦਾ ਬੋਝ ਬਾਪ ਤੇ ਹੈ ਕਿ ਤੁਹਾਡੇ ਤੇ? ਬਾਪ ਨੂੰ ਜਾਣ ਲਵੇ ਤਾਂ ਫ਼ੇਰ ਇਵੇਂ ਪ੍ਰਸ਼ਨ ਨਾ ਪੁੱਛਣ। ਬੋਲੋ, ਪਹਿਲੇ ਬਾਪ ਨੂੰ ਜਾਣੋ ਫ਼ੇਰ ਤੁਸੀਂ ਸਭ ਕੁਝ ਜਾਣ ਜਾਵੋਗੇ। ਸਮਝਾਉਣ ਦੀ ਵੀ ਯੁਕਤੀ ਚਾਹੀਦੀ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਹੀ ਹਾਇਐਸਟ ਅਥਾਰਿਟੀ ਬਾਪ ਦੀ ਯਾਦ ਵਿੱਚ ਰਹਿਣਾ ਹੈ ਵਿਨਾਸ਼ੀ ਦੇਹ ਨੂੰ ਨਾ ਵੇਖ ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਯਾਦ ਦਾ ਸੱਚਾ - ਸੱਚਾ ਚਾਰਟ ਰੱਖਣਾ ਹੈ।

2. ਦਿਨ - ਰਾਤ ਸਰਵਿਸ ਵਿੱਚ ਤੱਤਪਰ ਰਹਿ ਖੁਸ਼ੀ ਵਿੱਚ ਰਹਿਣਾ ਹੈ। ਤਿੰਨਾਂ ਲੋਕਾਂ ਦਾ ਰਾਜ਼ ਸਭਨੂੰ ਖੁਸ਼ੀ ਨਾਲ ਸਮਝਾਉਂਣਾ ਹੈ। ਸ਼ਿਵਬਾਬਾ ਜੋ ਸ਼੍ਰੀਮਤ ਦਿੰਦੇ ਹਨ ਉਸ ਵਿੱਚ ਅਟੁੱਟ ਨਿਸ਼ਚੈ ਰੱਖਕੇ ਚੱਲਣਾ ਹੈ, ਕੋਈ ਵੀ ਵਿਘਨ ਆਵੇ ਤਾਂ ਘਬਰਾਉਂਣਾ ਨਹੀਂ ਹੈ, ਰਿਸਪਾਂਸੀਬੁਲ ਸ਼ਿਵਬਾਬਾ ਹੈ, ਇਸਲਈ ਸੰਸ਼ੇ ਨਾ ਆਵੇ।

ਵਰਦਾਨ:-
ਸ਼੍ਰੇਸ਼ਠ ਵੇਲਾ ਦੇ ਅਧਾਰ ਤੇ ਸਰਵ ਪ੍ਰਾਪਤੀਆਂ ਦੇ ਅਧਿਕਾਰ ਦਾ ਅਨੁਭਵ ਕਰਨ ਵਾਲੇ ਪਦਮਾਪਦਮ ਭਾਗਸ਼ਾਲੀ ਭਵ

ਜੋ ਸ਼੍ਰੇਸ਼ਠ ਵੇਲਾ ਵਿੱਚ ਜਨਮ ਲੈਣ ਵਾਲੇ ਭਾਗਸ਼ਾਲੀ ਬੱਚੇ ਹਨ, ਉਹ ਕਲਪ ਪਹਿਲੇ ਦੀ ਟਚਿੰਗ ਦੇ ਅਧਾਰ ਤੇ ਜੰਨਮਦੇ ਹੀ ਆਪਣੇਪਨ ਦਾ ਅਨੁਭਵ ਕਰਦੇ ਹਨ। ਉਹ ਜੰਨਮਦੇ ਹੀ ਸਾਰੀ ਪ੍ਰਾਪਰਟੀ ਦੇ ਅਧਿਕਾਰੀ ਹੁੰਦੇ ਹਨ ਜਿਵੇਂ ਬੀਜ਼ ਵਿੱਚ ਸਾਰੇ ਵਰੀਕ੍ਸ਼ ਦਾ ਸਾਰ ਸਮਾਇਆ ਹੋਇਆ ਹੈ। ਇਵੇਂ ਨੰਬਰਵਨ ਬੇਲਾ ਵਾਲੀ ਆਤਮਾ ਸਰਵ ਸਵਰੂਪ ਦੀ ਪ੍ਰਾਪਤੀ ਦੇ ਖਜ਼ਾਨੇ ਦੇ ਆਂਉਦੇ ਹੀ ਅਨੁਭਵੀ ਬਣ ਜਾਂਦੇ ਹਨ।ਉਹ ਕਦੇ ਇਵੇਂ ਨਹੀਂ ਕਹਿਣਗੇ ਕੀ ਸੁੱਖ ਦਾ ਅਨੁਭਵ ਹੁੰਦਾ ਹੈ, ਸ਼ਾਂਤੀ ਦਾ ਨਹੀਂ, ਸ਼ਾਂਤੀ ਦਾ ਹੁੰਦਾ ਸੁੱਖ ਜਾਂ ਸ਼ਕਤੀ ਦਾ ਨਹੀਂ। ਸਰਵਾ ਅਨੁਭਵਾਂ ਨਾਲ ਸੰਪੰਨ ਹੁੰਦੇ ਹਨ।

ਸਲੋਗਨ:-
ਆਪਣੀ ਪ੍ਰਸੰਨਤਾ ਦੀ ਛਾਇਆ ਨਾਲ ਸ਼ੀਤਲਤਾ ਦਾ ਅਨੁਭਵ ਕਰਾਉਣ ਦੇ ਲਈ ਨਿਰਮਲ ਅਤੇ ਨਿਰਮਾਣ ਬਣੋ।

ਅਵਿੱਅਕਤ ਇਸ਼ਾਰੇ - ਇਕਾਂਤਪ੍ਰਿਯ ਬਣੋ ਏਕਤਾ wਅਤੇ ਇਕਾਗਰਤਾ ਨੂੰ ਅਪਣਾਓ

ਸਰਵ ਸੰਬੰਧ, ਸਰਵ ਰਸਨਾਵਾਂ ਇੱਕ ਤੋਂ ਲੈਣ ਵਾਲੇ ਹੀ ਇਕਾਂਤ ਪ੍ਰਿਅ ਹੋ ਸਕਦਾ ਹੈ, ਜਦ ਇੱਕ ਦਵਾਰਾ ਸਰਵ ਰਸਨਾਵਾ ਪ੍ਰਾਪਤ ਹੋ ਸਕਦੀਆਂ ਹਨ ਤਾਂ ਅਨੇਕ ਪਾਸੇ ਜਾਣ ਦੀ ਲੋੜ ਹੀ ਕੀ ਹੈ?ਸਿਰਫ਼ ਇੱਕ ਸ਼ਬਦ ਵੀ ਯਾਦ ਰੱਖੋ ਤਾਂ ਉਸ ਵਿੱਚ ਸਾਰਾ ਗਿਆਨ ਆ ਜਾਂਦਾ, ਸਮ੍ਰਿਤੀ ਵੀ ਆ ਜਾਂਦੀ, ਸੰਬੰਧ ਵੀ ਆ ਜਾਂਦਾ, ਸਥਿਤੀ ਵੀ ਆ ਜਾਂਦੀ ਅਤੇ ਨਾਲ -ਨਾਲ ਜੋ ਪ੍ਰਾਪਤੀ ਹੁੰਦੀ ਹੈ ਉਹ ਵੀ ਉਸ ਇੱਕ ਸ਼ਬਦ ਤੋ ਸ਼ਪਸ਼ਟ ਹੋ ਜਾਂਦੀ ਹੈ, ਸਥਿਤੀ ਇੱਕ ਰਸ ਅਤੇ ਗਿਆਨ ਵੀ ਸਾਰਾ ਇੱਕ ਦੀ ਯਾਦ ਦਾ ਹੀ ਮਿਲਦਾ ਹੈ। ਪ੍ਰਾਪਤੀ ਵੀ ਹੋ ਹੁੰਦੀ ਹੈ ਉਹ ਵੀ ਇੱਕ ਰਸ ਰਹਿੰਦੀ ਹੈ।