17.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਯਾਦ ਅਤੇ ਪੜ੍ਹਾਈ ਤੋਂ ਹੀ ਡਬਲ ਤਾਜ ਮਿਲੇਗਾ, ਇਸਲਈ ਆਪਣੀ ਏਮ ਆਬਜੈਕਟ ਨੂੰ ਸਾਹਮਣੇ ਰੱਖ ਦੈਵੀ ਗੁਣ ਧਾਰਨ ਕਰੋ"

ਪ੍ਰਸ਼ਨ:-
ਵਿਸ਼ਵ ਰਚਤਾ ਬਾਪ ਤੁਹਾਡੀ ਕਿਹੜੀ ਖ਼ਿਦਮਤ (ਸੇਵਾ) ਕਰਦੇ ਹਨ?

ਉੱਤਰ:-
1. ਬੱਚਿਆਂ ਨੂੰ ਬੇਹੱਦ ਦਾ ਵਰਸਾ ਦੇ ਸੁੱਖੀ ਬਣਾਉਣਾ ਇਹ ਖ਼ਿਦਮਤ ਹੈ। ਬਾਪ ਵਰਗੀ ਨਿਸ਼ਕਾਮ ਸੇਵਾ ਕੋਈ ਕਰ ਨਹੀਂ ਸਕਦਾ।
2. ਬੇਹੱਦ ਦਾ ਬਾਪ ਕਿਰਾਏ ਤੇ ਤਖਤ ਲੈ ਕੇ ਤੁਹਾਨੂੰ ਵਿਸ਼ਵ ਦਾ ਤਖਤ ਨਸ਼ੀਨ ਬਣਾ ਦਿੰਦੇ ਹਨ। ਆਪ ਤਾਂ ਤਾਊਸੀ ਤਖਤ ਤੇ ਨਹੀਂ ਬੈਠਦੇ ਪਰ ਬੱਚਿਆਂ ਨੂੰ ਤਾਉਸੀ ਤਖਤ ਤੇ ਬਿਠਾ ਦਿੰਦੇ ਹਨ। ਬਾਪ ਦੇ ਤਾਂ ਜੜ੍ਹ ਮੰਦਿਰ ਬਣਾਉਂਦੇ, ਉਸ ਵਿੱਚ ਉਨ੍ਹਾਂ ਨੂੰ ਕੀ ਟੇਸਟ ਆਉਣਗੇ। ਮਜ਼ਾ ਤਾਂ ਬੱਚਿਆਂ ਨੂੰ ਹੈ ਜੋ ਸ੍ਵਰਗ ਦਾ ਰਾਜ - ਭਾਗ ਲੈਂਦੇ ਹਨ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਬਾਪ ਕਹਿੰਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਓਮ ਸ਼ਾਂਤੀ ਦਾ ਅਰਥ ਤਾਂ ਬੱਚਿਆਂ ਨੂੰ ਸਮਝਾਇਆ ਹੈ। ਬਾਪ ਵੀ ਬੋਲਦੇ ਹਨ, ਤੇ ਬੱਚੇ ਵੀ ਬੋਲਦੇ ਹਨ ਓਮ ਸ਼ਾਂਤੀ ਕਿਓਂਕਿ ਆਤਮਾ ਦਾ ਸਵਧਰਮ ਹੈ ਸ਼ਾਂਤ। ਤੁਸੀਂ ਹੁਣ ਜਾਣ ਗਏ ਹੋ ਅਸੀਂ ਸ਼ਾਂਤੀਧਾਮ ਤੋਂ ਇੱਥੇ ਆਓਂਦੇ ਹਾਂ ਪਹਿਲੇ - ਪਹਿਲੇ ਸੁੱਖਧਾਮ ਵਿੱਚ, ਫਿਰ 84 ਪੁਨਰਜਨਮ ਲੈਂਦੇ - ਲੈਂਦੇ ਦੁੱਖਧਾਮ ਵਿੱਚ ਆਉਂਦੇ ਹਾਂ। ਇਹ ਤਾਂ ਯਾਦ ਹੈ ਨਾ। ਬੱਚੇ 84 ਜਨਮ ਲੈਂਦੇ, ਜੀਵ ਆਤਮਾ ਬਣਦੇ ਹਨ। ਬਾਪ ਜੀਵ ਆਤਮਾ ਨਹੀਂ ਬਣਦੇ ਹਨ। ਕਹਿੰਦੇ ਹਨ ਮੈਂ ਟੈਮ੍ਪਰੇਰੀ ਇਨ੍ਹਾਂ ਦਾ ਆਧਾਰ ਲੈਂਦਾ ਹਾਂ। ਨਹੀਂ ਤਾਂ ਪੜ੍ਹਾਉਣਗੇ ਕਿੱਦਾਂ? ਬੱਚਿਆਂ ਨੂੰ ਘੜੀ - ਘੜੀ ਕਿਵੇਂ ਕਹਿਣਗੇ ਕਿ ਮਨਮਨਾਭਵ, ਆਪਣੀ ਰਾਜਾਈ ਨੂੰ ਯਾਦ ਕਰੋ? ਇਸ ਨੂੰ ਕਿਹਾ ਜਾਂਦਾ ਹੈ ਸੈਕੇਂਡ ਵਿੱਚ ਵਿਸ਼ਵ ਦੀ ਰਾਜਾਈ। ਬੇਹੱਦ ਦਾ ਬਾਪ ਹੈ ਨਾ ਤਾਂ ਜਰੂਰ ਬੇਹੱਦ ਦੀ ਖੁਸ਼ੀ, ਬੇਹੱਦ ਦਾ ਵਰਸਾ ਹੀ ਦੇਣਗੇ। ਬਾਪ ਬਹੁਤ ਸਹਿਜ ਰਸਤਾ ਦੱਸਦੇ ਹਨ। ਕਹਿੰਦੇ ਹਨ ਹੁਣ ਇਸ ਦੁੱਖਧਾਮ ਨੂੰ ਬੁੱਧੀ ਵਿੱਚੋਂ ਕੱਢ ਦਵੋ। ਜੋ ਨਵੀ ਦੁਨੀਆਂ ਸ੍ਵਰਗ ਸਥਾਪਨ ਕਰ ਰਹੇ ਹਨ, ਉਸਦਾ ਮਾਲਿਕ ਬਣਨ ਲਈ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਤੁਸੀਂ ਫਿਰ ਤੋਂ ਸਤੋਪ੍ਰਧਾਨ ਬਣ ਜਾਓਗੇ, ਇਸ ਨੂੰ ਕਿਹਾ ਜਾਂਦਾ ਹੈ ਸਹਿਜ ਯਾਦ। ਜਿਵੇਂ ਬੱਚੇ ਲੌਕਿਕ ਬਾਪ ਨੂੰ ਕਿੰਨਾ ਸਹਿਜ ਯਾਦ ਕਰਦੇ ਹਨ, ਇਵੇਂ ਹੀ ਤੁਸੀਂ ਬੱਚਿਆਂ ਨੂੰ ਬੇਹੱਦ ਦੇ ਬਾਪ ਨੂੰ ਯਾਦ ਕਰਨਾ ਹੈ। ਬਾਪ ਹੀ ਦੁੱਖਧਾਮ ਤੋਂ ਕੱਢ ਸੁੱਖਧਾਮ ਲੈ ਜਾਂਦੇ ਹਨ। ਉੱਥੇ ਦੁੱਖ ਦਾ ਨਾਮੋ - ਨਿਸ਼ਾਨ ਨਹੀਂ। ਬਹੁਤ ਸਹਿਜ ਗੱਲ ਕਰਦੇ ਹਨ - ਆਪਣੇ ਸ਼ਾਂਤੀਧਾਮ ਨੂੰ ਯਾਦ ਕਰੋ, ਜੋ ਬਾਪ ਦਾ ਘਰ ਹੈ ਉਹ ਹੀ ਤੁਹਾਡਾ ਘਰ ਹੈ ਅਤੇ ਨਵੀਂ ਦੁਨੀਆਂ ਨੂੰ ਯਾਦ ਕਰੋ, ਉਹ ਤੁਹਾਡੀ ਰਾਜਧਾਨੀ ਹੈ। ਬਾਪ ਤੁਸੀਂ ਬੱਚਿਆਂ ਦੀ ਕਿੰਨੀ ਨਿਸ਼ਕਾਮ ਸੇਵਾ ਕਰਦੇ ਹਨ। ਤੁਸੀਂ ਬੱਚਿਆਂ ਨੂੰ ਸੁੱਖੀ ਕਰ ਫਿਰ ਵਾਣਪ੍ਰਸਤ, ਪਰਮਧਾਮ ਵਿੱਚ ਬੈਠ ਜਾਂਦੇ ਹਨ। ਤੁਸੀਂ ਵੀ ਪਰਮਧਾਮ ਦੇ ਵਾਸੀ ਹੋ। ਉਸ ਨੂੰ ਨਿਰਵਾਨ ਧਾਮ, ਵਾਣਪ੍ਰਸਤ ਵੀ ਕਿਹਾ ਜਾਂਦਾ ਹੈ। ਬਾਪ ਆਓਂਦੇ ਹਨ ਬੱਚਿਆਂ ਦੀ ਖ਼ਿਦਮਤ ਕਰਨ ਮਤਲਬ ਵਰਸਾ ਦੇਣ। ਇਹ ਖੁਦ ਵੀ ਬਾਪ ਤੋਂ ਵਰਸਾ ਲੈਂਦੇ ਹਨ। ਸ਼ਿਵਬਾਬਾ ਤਾਂ ਹੈ ਉੱਚ ਤੇ ਉੱਚ ਰੱਬ, ਸ਼ਿਵ ਦੇ ਮੰਦਿਰ ਵੀ ਹਨ। ਉਨ੍ਹਾਂ ਦਾ ਕੋਈ ਬਾਪ ਜਾਂ ਟੀਚਰ ਨਹੀਂ ਹੈ। ਸਾਰੀ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਗਿਆਨ ਉਨ੍ਹਾਂ ਦੇ ਕੋਲ ਹੈ। ਕਿੱਥੋਂ ਆਇਆ? ਕੀ ਕੋਈ ਵੇਦ - ਸ਼ਾਸਤਰ ਆਦਿ ਪੜ੍ਹੇ? ਨਹੀਂ। ਬਾਪ ਤਾਂ ਹੈ ਗਿਆਨ ਦਾ ਸਾਗਰ, ਸੁੱਖ ਸ਼ਾਂਤੀ ਦਾ ਸਾਗਰ। ਬਾਪ ਦੀ ਮਹਿਮਾ ਅਤੇ ਦੈਵੀਗੁਣਾਂ ਵਾਲੇ ਮਨੁੱਖਾਂ ਦੀ ਮਹਿਮਾ ਵਿੱਚ ਫਰਕ ਹੈ। ਤੁਸੀਂ ਦੈਵੀਗੁਣ ਧਾਰਨ ਕਰ ਇਹ ਦੇਵਤਾ ਬਣਦੇ ਹੋ। ਪਹਿਲੇ ਆਸੁਰੀ ਗੁਣ ਸੀ। ਅਸੁਰ ਤੋਂ ਦੇਵਤਾ ਬਣਾਉਣਾ, ਇਹ ਤਾਂ ਬਾਪ ਦਾ ਹੀ ਕੰਮ ਹੈ। ਏਮ ਆਬਜੈਕਟ ਵੀ ਤੁਹਾਡੇ ਸਾਹਮਣੇ ਹੈ। ਜਰੂਰ ਇਵੇਂ ਦੇ ਸ਼੍ਰੇਸ਼ਠ ਕਰਮ ਕੀਤੇ ਹੋਣਗੇ। ਕਰਮ - ਅਕਰਮ - ਵਿਕਰਮ ਦੀ ਗਤਿ ਤੇ ਹਰ ਗੱਲ ਸਮਝਣ ਵਿੱਚ ਇੱਕ ਸੈਕੇਂਡ ਲੱਗਦਾ ਹੈ।

ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਆਂ ਨੂੰ ਪਾਰ੍ਟ ਵਜਾਉਣਾ ਹੀ ਹੈ। ਇਹ ਪਾਰ੍ਟ ਤੁਹਾਨੂੰ ਅਨਾਦਿ, ਅਵਿਨਾਸ਼ੀ ਮਿਲਿਆ ਹੋਇਆ ਹੈ। ਤੁਸੀਂ ਕਿੰਨੀ ਵਾਰੀ ਸੁੱਖ - ਦੁੱਖ ਦੇ ਖੇਲ ਵਿੱਚ ਆਏ ਹੋ। ਕਿੰਨੀ ਵਾਰ ਤੁਸੀਂ ਵਿਸ਼ਵ ਦੇ ਮਾਲਿਕ ਬਣੇ ਹੋ। ਬਾਪ ਕਿੰਨਾ ਉੱਚ ਬਣਾਉਂਦੇ ਹਨ। ਪਰਮਾਤਮਾ ਜੋ ਸੁਪਰੀਮ ਸੋਲ ਹੈ, ਉਹ ਵੀ ਕਿੰਨਾ ਛੋਟਾ ਹੈ। ਉਹ ਬਾਪ ਗਿਆਨ ਦਾ ਸਾਗਰ ਹੈ। ਤੇ ਆਤਮਾਵਾਂ ਨੂੰ ਵੀ ਆਪ ਸਮਾਨ ਬਣਾਉਂਦੇ ਹਨ। ਤੁਸੀਂ ਪ੍ਰੇਮ ਦੇ ਸਾਗਰ, ਸੁੱਖ ਦੇ ਸਾਗਰ ਬਣਦੇ ਹੋ। ਦੇਵਤਾਵਾਂ ਦਾ ਆਪਸ ਵਿੱਚ ਕਿੰਨਾ ਪ੍ਰੇਮ ਹੈ। ਕਦੀ ਝਗੜਾ ਨਹੀਂ ਹੁੰਦਾ। ਤੇ ਬਾਪ ਆਕੇ ਤੁਹਾਨੂੰ ਆਪ ਸਮਾਨ ਬਣਾਉਂਦੇ ਹਨ। ਹੋਰ ਕੋਈ ਇਵੇਂ ਦਾ ਬਣਾ ਨਾ ਸਕੇ। ਖੇਡ ਸਥੂਲਵਤਨ ਵਿੱਚ ਹੁੰਦਾ ਹੈ। ਪਹਿਲੇ ਆਦਿ ਸਨਾਤਮ ਦੇਵੀ - ਦੇਵਤਾ ਧਰਮ ਫਿਰ ਇਸਲਾਮੀ, ਬੋਧੀ ਆਦਿ ਨੰਬਰਵਾਰ ਇਸ ਮਾਂਡਵੇ ਵਿੱਚ ਮਤਲਬ ਨਾਟਕਸ਼ਾਲਾ ਵਿੱਚ ਆਓਂਦੇ ਹਨ। 84 ਜਨਮ ਤੁਸੀਂ ਲੈਂਦੇ ਹੋ। ਗਾਇਨ ਵੀ ਹੈ ਆਤਮਾਵਾਂ ਪਰਮਾਤਮਾ ਵੱਖ ਰਹੇ…। ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ, ਪਹਿਲੇ - ਪਹਿਲੇ ਵਿਸ਼ਵ ਵਿੱਚ ਪਾਰ੍ਟ ਵਜਾਉਣ ਤੁਸੀਂ ਆਏ ਹੋ। ਮੈਂ ਤਾਂ ਥੋੜੇ ਸਮੇਂ ਵਾਸਤੇ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਤਾਂ ਪੁਰਾਣੀ ਜੁੱਤੀ ਹੈ। ਪੁਰਸ਼ ਦੀ ਇੱਕ ਇਸਤਰੀ ਮਰ ਜਾਂਦੀ ਹੈ ਤੇ ਕਹਿੰਦੇ ਹਨ ਪੁਰਾਣੀ ਜੁੱਤੀ ਗਈ, ਹੁਣ ਫਿਰ ਨਵੀ ਲੈਂਦੇ ਹਨ। ਇਹ ਵੀ ਪੁਰਾਣਾ ਤਨ ਹੈ ਨਾ। 84 ਜਨਮਾਂ ਦਾ ਚੱਕਰ ਲਾਇਆ ਹੈ। ਤਤ੍ਵਮ, ਤੇ ਮੈਂ ਆਕੇ ਇਸ ਰੱਥ ਦਾ ਆਧਾਰ ਲੈਂਦਾ ਹਾਂ। ਪਾਵਨ ਦੁਨੀਆਂ ਵਿੱਚ ਤਾਂ ਮੈਂ ਕਦੀ ਆਓਂਦਾ ਹੀ ਨਹੀਂ ਹਾਂ। ਤੁਸੀਂ ਪਤਿਤ ਹੋ, ਮੈਨੂੰ ਬੁਲਾਉਂਦੇ ਹੋ ਕਿ ਆਕੇ ਪਾਵਨ ਬਣਾਓ। ਅਖਰੀਨ ਤੁਹਾਡੀ ਯਾਦ ਫਲੀਭੂਤ ਹੋਵੇਗੀ ਨਾ। ਜਦ ਪੁਰਾਣੀ ਦੁਨੀਆਂ ਦਾ ਖਤਮ ਹੋਣ ਦਾ ਸਮਾਂ ਹੁੰਦਾ ਹੈ, ਉਦੋਂ ਮੈ ਆਓਂਦਾ ਹਾਂ। ਬ੍ਰਹਮਾ ਦੁਆਰਾ ਸਥਾਪਨਾ। ਬ੍ਰਹਮਾ ਦੁਆਰਾ ਮਤਲਬ ਬ੍ਰਾਹਮਣਾਂ ਦੁਆਰਾ। ਪਹਿਲੇ ਚੋਟੀ ਬ੍ਰਾਹਮਣ, ਫਿਰ ਖੱਤਰੀ… ਤਾਂ ਬਾਜੋਲੀ ਖੇਡਦੇ ਹੋ। ਹੁਣ ਦੇਹ - ਅਭਿਮਾਨ ਛੱਡ ਦੇਹੀ - ਅਭਿਮਾਨੀ ਬਣਨਾ ਹੈ। ਤੁਸੀਂ 84 ਜਨਮ ਲੈਂਦੇ ਹੋ। ਮੈਂ ਤਾਂ ਇੱਕ ਹੀ ਵਾਰ ਸਿਰਫ ਇਸ ਤਨ ਦਾ ਲੋਨ ਲੈਂਦਾ ਹਾਂ। ਕਿਰਾਏ ਤੇ ਲੈਂਦਾ ਹਾਂ। ਅਸੀਂ ਇਸ ਮਕਾਨ ਦੇ ਮਾਲਿਕ ਨਹੀਂ ਹਾਂ। ਇਨ੍ਹਾਂ ਨੂੰ ਤਾਂ ਫਿਰ ਵੀ ਅਸੀਂ ਛੱਡ ਦਿਆਂਗੇ। ਕਿਰਾਇਆ ਤਾਂ ਦੇਣਾ ਹੀ ਪੈਂਦਾ ਹੈ ਨਾ। ਬਾਪ ਵੀ ਕਹਿੰਦੇ ਹਨ, ਮੈਂ ਮਕਾਨ ਦਾ ਕਿਰਾਇਆ ਦਿੰਦਾ ਹਾਂ। ਬੇਹੱਦ ਦਾ ਬਾਪ ਹੈ, ਕੁਝ ਤਾਂ ਕਿਰਾਇਆ ਦਿੰਦੇ ਹੋਣਗੇ ਨਾ। ਇਹ ਤਖਤ ਲੈਂਦੇ ਹਨ, ਤੁਹਾਨੂੰ ਸਮਝਾਉਣ ਲਈ। ਇਵੇਂ ਦਾ ਸਮਝਾਉਂਦੇ ਹਨ ਜੋ ਤੁਸੀਂ ਵੀ ਵਿਸ਼ਵ ਦੇ ਮਾਲਿਕ ਤਖਤਨਾਸ਼ੀਨ ਬਣ ਜਾਂਦੇ ਹੋ। ਆਪ ਕਹਿੰਦੇ ਹਨ, ਮੈਂ ਨਹੀਂ ਬਣਦਾ ਹਾਂ। ਤਖਤਨਸ਼ੀਨ ਮਤਲਬ ਤਾਉਸੀ ਤਖਤ ਤੇ ਬਿਠਾਉਂਦੇ ਹਨ। ਸ਼ਿਵਬਾਬਾ ਦੀ ਯਾਦ ਵਿੱਚ ਹੀ ਸੋਮਨਾਥ ਦਾ ਮੰਦਿਰ ਬਣਾਇਆ ਹੈ। ਬਾਪ ਕਹਿੰਦੇ ਹਨ ਇਸ ਤੋਂ ਮੈਨੂੰ ਕੀ ਟੇਸਟ ਆਏਗੀ। ਜੜ੍ਹ ਪੁਤਲਾ ਰੱਖ ਦਿੰਦੇ ਹਨ। ਮਜ਼ਾ ਤਾਂ ਤੁਸੀਂ ਬੱਚਿਆਂ ਨੂੰ ਸ੍ਵਰਗ ਵਿੱਚ ਹੈ। ਮੈਂ ਤਾਂ ਸ੍ਵਰਗ ਵਿੱਚ ਆਓਂਦਾ ਹੀ ਨਹੀਂ ਹਾਂ। ਫਿਰ ਭਗਤੀ ਮਾਰਗ ਜੱਦ ਸ਼ੁਰੂ ਹੁੰਦਾ ਹੈ ਤਾਂ ਇਹ ਮੰਦਿਰ ਆਦਿ ਬਣਾਉਣ ਵਿੱਚ ਕਿੰਨਾ ਖਰਚ ਕੀਤਾ। ਫਿਰ ਵੀ ਚੋਰ ਲੁੱਟ ਲੈ ਗਏ। ਰਾਵਣ ਦੇ ਰਾਜ ਵਿੱਚ ਤੁਹਾਡਾ ਧਨ - ਦੌਲਤ ਆਦਿ ਸਭ ਖਤਮ ਹੋ ਜਾਂਦਾ ਹੈ। ਹੁਣ ਉਹ ਤਾਉਸੀ ਤਖਤ ਹੈ? ਬਾਪ ਕਹਿੰਦੇ ਹਨ ਜੋ ਸਾਡਾ ਮੰਦਿਰ ਬਣਾਇਆ ਹੋਇਆ ਸੀ, ਉਹ ਮੁਹੰਮਦ ਗਜ਼ਨਵੀ ਆਕੇ ਲੁੱਟ ਲੈ ਗਏ।

ਭਾਰਤ ਵਰਗਾ ਸਾਲਵੇਂਟ ਹੋਰ ਕੋਈ ਦੇਸ਼ ਨਹੀਂ। ਇਨ੍ਹਾਂ ਵਰਗਾ ਤੀਰਥ ਹੋਰ ਕੋਈ ਬਣ ਨਹੀਂ ਸਕਦਾ। ਪਰ ਅੱਜ ਤਾ ਹਿੰਦੂ ਧਰਮ ਦੇ ਕਈ ਤੀਰਥ ਹੋ ਗਏ ਹਨ। ਅਸਲ ਵਿੱਚ ਬਾਪ ਜੋ ਸਰਵ ਦੀ ਸਦਗਤੀ ਕਰਦੇ ਹਨ। ਤੀਰਥ ਤਾਂ ਉਨ੍ਹਾਂ ਦਾ ਹੋਣਾ ਚਾਹੀਦਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਸਮਝਣ ਵਿੱਚ ਬਹੁਤ ਸਹਿਜ ਹੈ। ਪਰ ਨੰਬਰਵਾਰ ਹੀ ਸਮਝਦੇ ਹਨ ਕਿਉਂਕਿ ਰਾਜਧਾਨੀ ਸਥਾਪਨ ਹੋ ਰਹੀ ਹਾਂ। ਸ੍ਵਰਗ ਦੇ ਮਾਲਿਕ ਇਹ ਲਕਸ਼ਮੀ -ਨਾਰਾਇਣ ਹਨ। ਇਹ ਹੈ ਉੱਤਮ ਤੋਂ ਉੱਤਮ ਪੁਰਸ਼ ਜਿਨ੍ਹਾਂ ਨੂੰ ਫਿਰ ਦੇਵਤਾ ਕਿਹਾ ਜਾਂਦਾ ਹੈ। ਦੈਵੀ ਗੁਣ ਵਾਲੇ ਨੂੰ ਦੇਵਤਾ ਕਿਹਾ ਜਾਂਦਾ ਹੈ। ਇਹ ਉੱਚ ਦੇਵਤਾ ਧਰਮ ਵਾਲੇ ਪ੍ਰਵ੍ਰਿਤੀ ਮਾਰਗ ਦੇ ਸੀ। ਉਸ ਸਮੇਂ ਤੁਹਾਡਾ ਹੀ ਪ੍ਰਵ੍ਰਿਤੀ ਮਾਰਗ ਰਹਿੰਦਾ ਹੈ। ਬਾਪ ਨੇ ਤੁਹਾਨੂੰ ਡਬਲ ਤਾਜਧਾਰੀ ਬਣਾਇਆ ਹੈ। ਰਾਵਣ ਨੇ ਫਿਰ ਦੋਨੋ ਹੀ ਤਾਜ ਲਾ ਦਿੱਤੇ। ਹੁਣ ਤਾਂ ਨੋ ਤਾਜ, ਨਾ ਪਵਿੱਤਰਤਾ ਦਾ ਤਾਜ, ਨਾ ਧਨ ਦਾ ਤਾਜ, ਦੋਵੇਂ ਰਾਵਣ ਨੇ ਲਾ ਦਿੱਤੇ ਹਨ। ਫਿਰ ਬਾਪ ਆਕੇ ਤੁਹਾਨੂੰ ਦੋਨੋ ਤਾਜ ਦਿੰਦੇ ਹਨ - ਇਸ ਯਾਦ ਅਤੇ ਪੜ੍ਹਾਈ ਤੋਂ ਇਸਲਈ ਗਾਉਂਦੇ ਹਨ - ਓ ਗੌਡ ਫਾਦਰ ਸਾਡੇ ਗਾਈਡ ਬਣੋ, ਲਿਬਰੇਟ ਵੀ ਕਰੋ। ਤਾਂ ਤੁਹਾਡਾ ਨਾਮ ਵੀ ਪੰਡਾ ਰੱਖਿਆ ਹੋਇਆ ਹੈ। ਪਾਂਡਵ, ਕੌਰਵ, ਯਾਦਵ ਕਿ ਕਰਤ ਭਏ। ਕਹਿੰਦੇ ਹਨ ਬਾਬਾ ਸਾਨੂੰ ਦੁੱਖ ਦੇ ਰਾਜ ਤੋਂ ਛੁਡਾ ਕੇ ਨਾਲ ਲੈ ਜਾਓ। ਬਾਪ ਹੀ ਸੱਚਖੰਡ ਦੀ ਸਥਾਪਨਾ ਕਰਦੇ ਹਨ, ਜਿਸਨੂੰ ਸਵਰਗ ਕਿਹਾ ਜਾਂਦਾ ਹੈ। ਫਿਰ ਰਾਵਣ ਝੂਠ ਖੰਡ ਬਣਾਉਂਦੇ ਹਨ। ਉਹ ਕਹਿੰਦੇ ਕ੍ਰਿਸ਼ਨ ਭਗਵਾਨੁਵਾਚ। ਬਾਪ ਕਹਿੰਦੇ ਹਨ ਸ਼ਿਵ ਭਗਵਾਨੁਵਾਚ। ਭਾਰਤਵਾਸੀਆਂ ਨੇ ਨਾਮ ਬਦਲ ਲਿਆ ਤਾਂ ਸਾਰੀ ਦੁਨੀਆਂ ਨੇ ਬਦਲ ਲਿਆ। ਕ੍ਰਿਸ਼ਨ ਤਾਂ ਦੇਹਧਾਰੀ ਹਨ, ਵਿਦੇਹੀ ਤਾਂ ਇੱਕ ਸ਼ਿਵਬਾਬਾ ਹੈ। ਹੁਣ ਬਾਪ ਦੁਆਰਾ ਤੁਹਾਨੂੰ ਬੱਚਿਆਂ ਨੂੰ ਮਾਈਟ ਮਿਲਦੀ ਹੈ। ਸਾਰੇ ਵਿਸ਼ਵ ਦੇ ਤੁਸੀਂ ਮਾਲਿਕ ਬਣਦੇ ਹੋ। ਸਾਰਾ ਅਸਮਾਨ ਧਰਤੀ ਤੁਹਾਨੂੰ ਮਿਲ ਜਾਂਦੀ ਹੈ। ਕਿਸੇ ਦੀ ਤਾਕਤ ਨਹੀਂ ਜੋ ਤੁਹਾਡੇ ਤੋਂ ਖੋਹ ਸਕੇ, ਪੌਣਾ ਕਲਪ। ਉਨ੍ਹਾਂ ਦਾ ਤੇ ਜਦੋਂ ਵਾਧਾ ਹੋਕੇ ਕਰੋੜਾਂ ਦੀ ਤਦਾਦ ਵਿੱਚ ਹੋਵੇ ਤਾਂ ਲਸ਼ਕਰ ਲੈ ਕੇ ਤੁਹਾਨੂੰ ਜਿੱਤਣ। ਬਾਪ ਬੱਚਿਆਂ ਨੂੰ ਕਿੰਨਾ ਸੁੱਖ ਦਿੰਦੇ ਹਨ। ਉਨ੍ਹਾਂ ਦਾ ਗਾਇਨ ਹੀ ਹੈ ਦੁੱਖ ਹਰਤਾ, ਸੁੱਖ ਕਰਤਾ। ਇਸ ਵਕ਼ਤ ਬਾਪ ਤੁਹਾਨੂੰ ਕਰਮ- ਅਕਰਮ -ਵਿਕਰਮ ਦੀ ਗਤੀ ਬੈਠ ਸਮਝਾਉਂਦੇ ਹਨ। ਰਾਵਣ ਰਾਜ ਵਿੱਚ ਕਰਮ ਵਿਕਰਮ ਬਣ ਜਾਂਦੇ ਹਨ। ਸਤਿਯੁੱਗ ਵਿੱਚ ਕਰਮ ਅਕਰਮ ਹੋ ਜਾਂਦੇ ਹਨ। ਹੁਣ ਤੁਹਾਨੂੰ ਇੱਕ ਸਤਿਗੂਰੁ ਮਿਲਿਆ ਹੈ, ਜਿਸਨੂੰ ਪਤੀਆਂ ਦਾ ਪਤੀ ਕਹਿੰਦੇ ਹਨ ਕਿਉਂਕਿ ਉਹ ਪਤੀ ਲੋਕ ਵੀ ਸਭ ਉਸਨੂੰ ਯਾਦ ਕਰਦੇ ਹਨ। ਤਾਂ ਬਾਪ ਸਮਝਾਉਂਦੇ ਹਨ ਇਹ ਕਿੰਨਾ ਵੰਡਰਫੁਲ ਡਰਾਮਾ ਹੈ। ਇਤਨੀ ਛੋਟੀ ਜਿਹੀ ਆਤਮਾ ਵਿੱਚ ਅਵਿਨਾਸ਼ੀ ਪਾਰਟ ਭਰਿਆ ਹੋਇਆ ਹੈ, ਜੋ ਕਦੇ ਮਿਟਣ ਵਾਲਾ ਨਹੀਂ ਹੈ। ਇਸਨੂੰ ਅਨਾਦਿ - ਅਵਿਨਾਸ਼ੀ ਡਰਾਮਾ ਕਿਹਾ ਜਾਂਦਾ ਹੈ। ਗੌਡ ਇਜ਼ ਵਨ। ਰਚਨਾ ਅਥਵਾ ਸੀੜੀ ਅਤੇ ਚੱਕਰ ਸਭ ਇੱਕ ਹੀ ਹਨ। ਨਾ ਕੋਈ ਰਚਤਾ ਨੂੰ, ਨਾ ਰਚਨਾ ਨੂੰ ਜਾਣਦੇ। ਰਿਸ਼ੀ- ਮੁਨੀ ਵੀ ਕਹਿ ਦਿੰਦੇ ਅਸੀਂ ਨਹੀਂ ਜਾਣਦੇ। ਹਾਲੇ ਤੁਸੀਂ ਸੰਗਮ ਤੇ ਬੈਠੇ ਹੋ, ਤੁਹਾਡਾ ਮਾਇਆ ਨਾਲ ਯੁੱਧ ਹੈ। ਉਹ ਛੱਡਦੀ ਨਹੀਂ ਹੈ। ਬੱਚੇ ਕਹਿੰਦੇ ਹਨ - ਬਾਬਾ ਮਾਇਆ ਦਾ ਥੱਪੜ ਲੱਗ ਗਿਆ। ਬਾਬਾ ਕਹਿੰਦੇ ਹਨ - ਬੱਚੇ, ਕੀਤੀ ਕਮਾਈ ਚਟ ਕਰ ਦਿੱਤੀ! ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ ਤਾਂ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਇਵੇਂ ਦੀ ਪੜ੍ਹਾਈ ਤਾਂ ਫਿਰ 5 ਹਜ਼ਾਰ ਸਾਲ ਬਾਦ ਮਿਲੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਦੁੱਖਧਾਮ ਤੋਂ ਬੁੱਧੀਯੋਗ ਨਿਕਾਲ ਨਵੀਂ ਦੁਨੀਆਂ ਸਥਾਪਨ ਕਰਨ ਵਾਲੇ ਬਾਪ ਨੂੰ ਯਾਦ ਕਰਨਾ ਹੈ, ਸਤੋਪ੍ਰਧਾਨ ਬਣਨਾ ਹੈ।

2. ਬਾਪ ਸਮਾਨ ਪ੍ਰੇਮ ਦਾ ਸਾਗਰ, ਸ਼ਾਂਤੀ ਅਤੇ ਸੁੱਖ ਦਾ ਸਾਗਰ ਬਣਨਾ ਹੈ। ਕਰਮ, ਅਕਰਮ, ਅਤੇ ਵਿਕਰਮ ਦੀ ਗਤੀ ਨੂੰ ਜਾਣ ਸਦਾ ਸ੍ਰੇਸ਼ਠ ਕਰਮ ਕਰਨੇ ਹਨ।

ਵਰਦਾਨ:-
ਸਦਾ ਉਮੰਗ- ਉਤਸ਼ਾਹ ਵਿੱਚ ਰਹਿ ਖੁਸ਼ੀ ਦੇ ਗੀਤ ਗਾਉਣ ਵਾਲੇ ਅਵਿਨਾਸ਼ੀ ਖੁਸ਼ਨਸੀਬ ਭਵ

ਤੁਸੀਂ ਖੁਸ਼ਨਸੀਬ ਬੱਚੇ ਅਵਿਨਾਸ਼ੀ ਵਿਧੀ ਨਾਲ ਅਵਿਨਾਸ਼ੀ ਸਿੱਧੀਆਂ ਪ੍ਰਾਪਤ ਕਰਦੇ ਹੋ। ਤੁਹਾਡੇ ਮਨ ਤੋਂ ਸਦਾ ਵਾਹ - ਵਾਹ ਦੇ ਗੀਤ ਵੱਜਦੇ ਰਹਿੰਦੇ ਹਨ। ਵਾਹ ਬਾਬਾ! ਵਾਹ ਤਕਦੀਰ! ਵਾਹ ਮਿੱਠਾ ਪਰਿਵਾਰ! ਵਾਹ ਸ਼੍ਰੇਸ਼ਠ ਸੰਗਮ ਦਾ ਸੁਹਾਵਣਾ ਸਮਾਂ! ਹਰ ਕਰਮ ਵਾਹ - ਵਾਹ ਹੈ ਇਸਲਈ ਤੁਸੀਂ ਅਵਿਨਾਸ਼ੀ ਖੁਸ਼ਨਸੀਬ ਹੋ। ਤੁਹਾਡੇ ਮਨ ਵਿੱਚ ਕਦੀ ਵਾਈ, ਆਈ (ਕਿਉਂ, ਮੈਂ) ਨਹੀਂ ਆ ਸਕਦਾ। ਵਾਹੀ ਦੇ ਬਜਾਏ ਵਾਹ - ਵਾਹ ਅਤੇ ਆਈ ਦੀ ਬਜਾਏ ਬਾਬਾ - ਬਾਬਾ ਸ਼ਬਦ ਹੀ ਆਉਂਦਾ ਹੈ।

ਸਲੋਗਨ:-
ਜੋ ਸੰਕਲਪ ਕਰਦੇ ਹੋ ਉਸਨੂੰ ਅਵਿਨਾਸ਼ੀ ਗੌਰਮਿੰਟ ਦੀ ਸਟੈਂਪ ਲਗਾ ਦੋ ਤਾਂ ਅਟਲ ਰਹੋਂਗੇ।

ਮਾਤੇਸ਼ਵਰੀ ਜੀ ਦੇ ਮਹਾਵਾਕਿਆ - " ਜੀਵਨ ਦੀ ਆਸ ਪੂਰੀ ਹੋਣ ਦਾ ਸੁਹਾਵਣਾ ਸਮਾਂ "

ਅਸੀਂ ਸਾਰੀਆਂ ਆਤਮਾਵਾਂ ਦੀ ਬਹੁਤ ਸਮੇ ਤੋਂ ਇਹ ਆਸ ਸੀ ਕਿ ਜੀਵਨ ਵਿੱਚ ਸਦਾ ਸੁੱਖ ਸ਼ਾਂਤੀ ਮਿਲੇ, ਹੁਣ ਬਹੁਤ ਜਨਮ ਦੀ ਆਸ ਕਦੇ ਤਾਂ ਪੂਰੀ ਹੋਵੇਗੀ। ਹੁਣ ਇਹ ਹੈ ਸਾਡਾ ਅੰਤਿਮ ਜਨਮ, ਉਸ ਅੰਤ ਦੇ ਜਨਮ ਦਾ ਵੀ ਅੰਤ ਹੈ। ਇੰਵੇਂ ਕੋਈ ਸਮਝੇ ਨਹੀਂ ਮੈਂ ਤਾਂ ਹਾਲੇ ਛੋਟਾ ਹਾਂ, ਛੋਟੇ ਵੱਡੇ ਨੂੰ ਸੁੱਖ ਤਾਂ ਚਾਹੀਦਾ ਹੈ ਨਾ, ਪਰੰਤੂ ਦੁੱਖ ਕਿਹੜੀ ਚੀਜ਼ ਤੋਂ ਮਿਲਦਾ ਹੈ ਉਸ ਦਾ ਵੀ ਪਹਿਲੋਂ ਗਿਆਨ ਚਾਹੀਦਾ ਹੈ। ਹੁਣ ਤੁਹਾਨੂੰ ਨਾਲੇਜ ਮਿਲੀ ਹੈ ਕਿ ਇਨ੍ਹਾਂ ਪੰਜ ਵਿਕਾਰਾਂ ਵਿੱਚ ਫਸਣ ਦੇ ਕਾਰਣ ਇਹ ਜਿਹੜਾ ਕਰਮਬੰਧਨ ਬਣਿਆ ਹੋਇਆ ਹੈ ਉਸਨੂੰ ਪਰਮਾਤਮਾ ਦੀ ਯਾਦ ਅਗਨੀ ਨਾਲ ਭਸਮ ਕਰਨਾ ਹੈ, ਇਹ ਹੈ ਕਰਮਬੰਧਨ ਤੋਂ ਛੁੱਟਣ ਦਾ ਸਹਿਜ ਉਪਾਏ। ਇਸ ਸ੍ਰਵਸ਼ਕਤੀਮਾਨ ਬਾਬਾ ਨੂੰ ਚਲਦੇ - ਫਿਰਦੇ ਸਵਾਸ- ਸਵਾਸ ਯਾਦ ਕਰੋ। ਹੁਣ ਇਹ ਉਪਾਏ ਦੱਸਣ ਦੀ ਮਦਦ ਖੁੱਦ ਪਰਮਾਤਮਾ ਆਕੇ ਕਰਦਾ ਹੈ, ਪਰੰਤੂ ਇਸ ਵਿੱਚ ਪੁਰਸ਼ਾਰਥ ਤਾਂ ਹਰ ਇੱਕ ਆਤਮਾ ਨੂੰ ਕਰਨਾ ਹੈ। ਪਰਮਾਤਮਾ ਤੇ ਬਾਪ, ਟੀਚਰ, ਗੁਰੂ ਰੂਪ ਵਿੱਚ ਆਕੇ ਸਾਨੂੰ ਵਰਸਾ ਦਿੰਦੇ ਹਨ। ਤਾਂ ਪਹਿਲਾਂ ਉਸ ਬਾਪ ਦਾ ਹੋ ਜਾਣਾ ਹੈ, ਫ਼ਿਰ ਟੀਚਰ ਤੋਂ ਪੜ੍ਹਨਾ ਹੈ ਜਿਸ ਪੜ੍ਹਾਈ ਨਾਲ ਜਨਮ - ਜਨਮੰਤ੍ਰੁ ਸੁੱਖ ਦੀ ਪਰਾਲਬੱਧ ਬਣੇਗੀ ਮਤਲਬ ਜੀਵਨ ਮੁਕਤੀ ਪਦ ਵਿੱਚ ਪੁਰਸ਼ਾਰਥ ਅਨੁਸਾਰ ਮਰਤਬਾ ਮਿਲਦਾ ਹੈ। ਅਤੇ ਗੁਰੂ ਰੂਪ ਵਿੱਚ ਪਵਿੱਤਰ ਬਣਾ ਮੁਕਤੀ ਦਿੰਦਾ ਹੈ, ਤਾਂ ਇਸ ਰਾਜ਼ ਨੂੰ ਸਮਝ ਇਵੇਂ ਦਾ ਪੁਰਸ਼ਾਰਥ ਕਰਨਾ ਹੈ। ਇਹ ਹੀ ਵਕ਼ਤ ਹੈ ਪੁਰਾਣਾ ਖਾਤਾ ਖਤਮ ਕਰ ਨਵੀਂ ਜੀਵਨ ਬਣਾਉਣ ਦਾ, ਇਸ ਸਮੇਂ ਜਿਨ੍ਹਾਂ ਪੁਰਸ਼ਾਰਥ ਕਰ ਆਪਣੀ ਆਪਣੀ ਆਤਮਾ ਨੂੰ ਪਵਿੱਤਰ ਬਣਾਵਾਂਗੇ ਓਨਾ ਹੀ ਸ਼ੁੱਧ ਰਿਕਾਰਡ ਭਰਾਂਗੇ ਫਿਰ ਸਾਰਾ ਕਲਪ ਚਲੇਗਾ, ਤਾਂ ਸਾਰੇ ਕਲਪ ਦਾ ਮਦਾਰ ਇਸ ਸਮੇਂ ਦੀ ਕਮਾਈ ਤੇ ਹੈ। ਵੇਖੋ, ਇਸ ਸਮੇਂ ਹੀ ਤੁਹਾਨੂੰ ਆਦਿ - ਮੱਧ - ਅੰਤ ਦਾ ਗਿਆਨ ਮਿਲਦਾ ਹੈ, ਅਸੀਂ ਸੋ ਦੇਵਤਾ ਬਣਨਾ ਹੈ ਅਤੇ ਸਾਡੀ ਚੜ੍ਹਦੀ ਕਲਾ ਹੈ ਫ਼ਿਰ ਓਥੇ ਜਾਕੇ ਪਰਾਲਬੱਧ ਭੋਗਾਂਗੇ। ਉੱਥੇ ਦੇਵਤਾਵਾਂ ਨੂੰ ਬਾਦ ਦਾ ਪਤਾ ਨਹੀਂ ਲਗਦਾ ਕਿ ਅਸੀਂ ਡਿੱਗਾਂਗੇ, ਜੇਕਰ ਇਹ ਪਤਾ ਹੁੰਦਾ ਕਿ ਸੁੱਖ ਭੋਗਣਾ ਫ਼ਿਰ ਡਿੱਗਣਾ ਹੈ ਤਾਂ ਡਿੱਗਣ ਦੀ ਚਿੰਤਾ ਵਿੱਚ ਸੁੱਖ ਵੀ ਭੋਗ ਨਹੀਂ ਸਕਣਗੇ। ਤਾਂ ਇਹ ਇਸ਼ਵਰੀਏ ਕ਼ਾਇਦਾ ਰਚਿਆ ਹੋਇਆ ਹੈ ਕਿ ਮਨੁੱਖ ਸਦਾ ਚੜ੍ਹਨ ਦਾ ਪੁਰਸ਼ਾਰਥ ਕਰਦਾ ਹੈ ਮਤਲਬ ਸੁੱਖ ਦੇ ਲਈ ਕਮਾਈ ਕਰਦਾ ਹੈ। ਪਰੰਤੂ ਡਰਾਮੇ ਵਿੱਚ ਅੱਧਾ - ਅੱਧਾ ਪਾਰਟ ਬਣਿਆ ਪਿਆ ਹੈ ਜਿਸ ਰਾਜ਼ ਨੂੰ ਅਸੀਂ ਜਾਣਦੇ ਹਾਂ, ਪਰੰਤੂ ਜਿਸ ਵਕ਼ਤ ਸੁੱਖ ਦੀ ਵਾਰੀ ਹੈ ਤਾਂ ਪੁਰਸ਼ਾਰਥ ਕਰ ਸੁੱਖ ਲੈਣਾ ਹੈ, ਇਹ ਹੈ ਪੁਰਸ਼ਾਰਥ ਦੀ ਖ਼ੂਬੀ। ਐਕਟਰ ਦਾ ਕੰਮ ਹੈ ਐਕਟ ਕਰਦੇ ਵਕ਼ਤਸੰਪੂਰਨ ਖ਼ੂਬੀ ਨਾਲ ਪਾਰਟ ਵਜਾਉਣਾ ਜੋ ਵੇਖਣ ਵਾਲੇ ਹੇਅਰ ਹੇਅਰ ( ਵਾਹ ਵਾਹ ) ਕਰਨ, ਇਸਲਈ ਹੀਰੋ ਹੀਰੋਇਨ ਦਾ ਪਾਰਟ ਦੇਵਤਿਆਂ ਨੂੰ ਮਿਲਿਆ ਹੈ ਜਿਨ੍ਹਾਂ ਦਾ ਯਾਦਗਰ ਚਿੱਤਰ ਗਾਇਆ ਅਤੇ ਪੂਜਿਆ ਜਾਂਦਾ ਹੈ। ਨਿਰਵਿਕਾਰੀ ਪ੍ਰਵ੍ਰਿਤੀ ਵਿੱਚ ਰਹਿ ਕਮਲਫੁਲ ਅਵਸਥਾ ਬਣਾਉਣਾ, ਇਹ ਹੀ ਦੇਵਤਾਵਾਂ ਦੀ ਖ਼ੂਬੀ ਹੈ। ਇਸ ਖ਼ੂਬੀ ਨੂੰ ਭੁੱਲਣ ਨਾਲ ਹੀ ਭਾਰਤ ਦੀ ਐਸੀ ਦੁਰਦਸ਼ਾ ਹੋਈ ਹੈ, ਹੁਣ ਫਿਰ ਤੋਂ ਇਵੇਂ ਦੀ ਜੀਵਨ ਬਣਾਉਣ ਵਾਲਾ ਖੁਦ ਪਰਮਾਤਮਾ ਆਇਆ ਹੋਇਆ ਹੈ, ਹੁਣ ਉਨ੍ਹਾਂ ਦਾ ਹੱਥ ਫੜਨ ਨਾਲ ਜੀਵਨ ਨਈਆ ਪਾਰ ਹੋਵੇਗੀ।