17.07.24 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਇਸ
ਸ਼ਰੀਰ ਨੂੰ ਨਾ ਵੇਖ ਆਤਮਾ ਨੂੰ ਵੇਖੋ, ਆਪਣੇ ਨੂੰ ਆਤਮਾ ਸਮਝ ਆਤਮਾ ਨਾਲ ਗੱਲ ਕਰੋ, ਇਸ ਅਵਸਥਾ ਨੂੰ
ਪੱਕਾ ਕਰਨਾ ਹੈ, ਇਹ ਹੀ ਉੱਚੀ ਮੰਜ਼ਿਲ ਹੈ"
ਪ੍ਰਸ਼ਨ:-
ਤੁਸੀਂ ਬੱਚੇ
ਬਾਪ ਦੇ ਨਾਲ ਉੱਪਰ( ਘਰ ਵਿੱਚ ) ਕਦੋਂ ਜਾਵੋਗੇ?
ਉੱਤਰ:-
ਜਦੋਂ ਅਪਵਿੱਤਰਤਾ
ਦੀ ਮਾਤਰਾ ਰਿੰਚਕ ਵੀ ਨਹੀਂ ਰਹੇਗੀ। ਜਿਵੇਂ ਬਾਪ ਪਿਓਰ ਹਨ ਇਵੇਂ ਤੁਸੀਂ ਬੱਚੇ ਵੀ ਪਿਓਰ ਬਣੋਗੇ
ਤਾਂ ਉੱਪਰ ਜਾ ਸਕੋਗੇ। ਹੁਣ ਤੁਸੀਂ ਬੱਚੇ ਬਾਪ ਦੇ ਸਾਮ੍ਹਣੇ ਹੋ। ਗਿਆਨ ਸਾਗਰ ਤੋਂ ਗਿਆਨ ਸੁਣ -
ਸੁਣ ਕੇ ਜਦੋਂ ਪੂਰੇ ਭਰ ਜਾਵੋਗੇ ਬਾਪ ਨੂੰ ਨਾਲੇਜ਼ ਤੋਂ ਖ਼ਾਲੀ ਕਰ ਦੇਵੋਗੇ ਫਿਰ ਉਹ ਵੀ ਸ਼ਾਂਤ ਹੋ
ਜਾਣਗੇ ਅਤੇ ਤੁਸੀਂ ਬੱਚੇ ਵੀ ਸ਼ਾਂਤੀਧਾਮ ਵਿੱਚ ਚਲੇ ਜਾਵੋਗੇ। ਉਥੇ ਗਿਆਨ ਟਪਕਣਾ ਬੰਦ ਹੋ ਜਾਂਦਾ।
ਸਭ ਕੁਝ ਦੇ ਦਿੱਤਾ ਫਿਰ ਉਨ੍ਹਾਂ ਦਾ ਪਾਰ੍ਟ ਹੈ ਸਾਈਲੈਂਸ ਦਾ।
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਜਦੋਂ ਸ਼ਿਵ ਭਗਵਾਨੁਵਾਚ ਕਿਹਾ ਜਾਂਦਾ ਹਾਂ ਤਾਂ ਸਮਝ ਜਾਣਾ ਚਾਹੀਦਾ ਹੈ - ਇੱਕ
ਸ਼ਿਵ ਹੀ ਭਗਵਾਨ ਜਾਂ ਪਰਮਪਿਤਾ ਹੈ। ਉਨ੍ਹਾਂ ਨੂੰ ਹੀ ਤੁਸੀਂ ਬੱਚੇ ਵਾ ਆਤਮਾ ਯਾਦ ਕਰਦੇ ਹੋ।
ਪਹਿਚਾਣ ਤਾਂ ਮਿਲੀ ਹੈ ਰਚਤਾ ਬਾਪ ਤੋਂ। ਇਹ ਤਾਂ ਜ਼ਰੂਰ ਹੈ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਯਾਦ
ਕਰਦੇ ਹੋਣਗੇ। ਸਭ ਇੱਕ ਰਸ ਯਾਦ ਨਹੀਂ ਕਰਣਗੇ। ਇਹ ਬਹੁਤ ਸੂਖਮ ( ਸੂਖਸ਼ਮ) ਗੱਲ ਹੈ। ਆਪਣੇ ਨੂੰ ਆਤਮਾ
ਸਮਝ ਦੂਸਰੇ ਨੂੰ ਵੀ ਆਤਮਾ ਸਮਝਣ, ਇਹ ਅਵਸਥਾ ਪੱਕੀ ਕਰਨ ਲਈ ਸਮਾਂ ਲਗਦਾ ਹੈ। ਉਹ ਮਨੁੱਖ ਲੋਕ ਤਾਂ
ਕੁਝ ਵੀ ਨਹੀਂ ਜਾਣਦੇ। ਨਾ ਜਾਨਣ ਦੇ ਕਾਰਣ ਸਰਵਵਿਆਪੀ ਕਹਿ ਦਿੰਦੇ। ਜਿਸ ਤਰ੍ਹਾਂ ਤੁਸੀਂ ਬੱਚੇ ਆਪਣੇ
ਨੂੰ ਆਤਮਾ ਸਮਝਦੇ ਹੋ, ਬਾਪ ਨੂੰ ਯਾਦ ਕਰਦੇ ਹੋ, ਇਵੇਂ ਹੋਰ ਕੋਈ ਯਾਦ ਨਹੀਂ ਕਰ ਸਕਦੇ ਹੋਣਗੇ। ਕਿਸੇ
ਵੀ ਆਤਮਾ ਦਾ ਯੋਗ ਬਾਪ ਦੇ ਨਾਲ ਹੈ ਨਹੀਂ। ਇਹ ਗੱਲਾਂ ਹਨ ਬਹੁਤ ਗੁਪਤ, ਮਹੀਨ। ਆਪਣੇ ਨੂੰ ਆਤਮਾ
ਸਮਝ ਬਾਪ ਨੂੰ ਯਾਦ ਕਰਨਾ ਹੈ। ਕਹਿੰਦੇ ਵੀ ਹਨ ਅਸੀਂ ਭਰਾ - ਭਰਾ ਹਾਂ ਤਾਂ ਆਤਮਾ ਨੂੰ ਹੀ ਵੇਖਣਾ
ਚਾਹੀਦਾ ਹੈ। ਸ਼ਰੀਰ ਨੂੰ ਨਹੀਂ ਵੇਖਣਾ ਚਾਹੀਦਾ। ਇਹ ਬਹੁਤ ਵੱਡੀ ਮੰਜ਼ਿਲ ਹੈ। ਬਹੁਤ ਹਨ ਜੋ ਬਾਪ ਨੂੰ
ਕਦੇ ਯਾਦ ਵੀ ਨਹੀਂ ਕਰਦੇ ਹੋਣਗੇ। ਆਤਮਾ ਤੇ ਮੈਲ ਚੜੀ ਹੋਈ ਹੈ। ਮੁੱਖ ਗੱਲ ਹੀ ਆਤਮਾ ਦੀ ਹੈ। ਆਤਮਾ
ਹੀ ਹੁਣ ਤਮੋਪ੍ਰਧਾਨ ਬਣੀ ਹੈ, ਜੋ ਸਤੋਪ੍ਰਧਾਨ ਸੀ - ਇਹ ਗਿਆਨ ਆਤਮਾ ਦੇ ਵਿੱਚ ਹੈ। ਗਿਆਨ ਸਾਗਰ
ਪਰਮਾਤਮਾ ਹੀ ਹੈ। ਤੁਸੀਂ ਆਪਣੇ ਨੂੰ ਗਿਆਨ ਸਾਗਰ ਨਹੀਂ ਕਹੋਗੇ। ਤੁਸੀਂ ਜਾਣਦੇ ਹੋ ਅਸੀਂ ਬਾਬਾ ਕੋਲੋਂ
ਪੂਰਾ ਹੀ ਗਿਆਨ ਲੈਣਾ ਹੈ। ਉਹ ਆਪਣੇ ਕੋਲ ਰੱਖਕੇ ਕੀ ਕਰਣਗੇ। ਅਵਿਨਾਸ਼ੀ ਗਿਆਨ ਰਤਨਾਂ ਦਾ ਧਨ ਤੇ
ਬੱਚਿਆਂ ਨੂੰ ਦੇਣਾ ਹੀ ਹੈ। ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਲੈਣ ਵਾਲੇ ਹਨ। ਜੋ ਜ਼ਿਆਦਾ ਲੈਂਦੇ
ਹਨ ਉਹ ਹੀ ਚੰਗੀ ਸਰਵਿਸ ਕਰ ਸਕਦੇ ਹਨ। ਬਾਬਾ ਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ । ਉਹ ਵੀ ਆਤਮਾ,
ਤੁਸੀਂ ਵੀ ਆਤਮਾਵਾਂ। ਤੁਸੀਂ ਆਤਮਾਵਾਂ ਸਾਰਾ ਗਿਆਨ ਲੈ ਲੈਂਦੀਆਂ ਹੋ। ਜਿਵੇਂ ਉਹ ਏਵਰ ਪਿਓਰ ਹੈ,
ਤੁਸੀਂ ਵੀ ਏਵਰ ਪਿਓਰ ਬਣੋਗੇ। ਫਿਰ ਜਦੋਂ ਅਪਵਿੱਤਰਤਾ ਰਿੰਚਕ ( ਜ਼ਰਾ ) ਵੀ ਨਹੀਂ ਰਹੇਗੀ ਤਾਂ ਉੱਪਰ
ਚਲੇ ਜਾਵੋਗੇ। ਬਾਪ ਯਾਦ ਦੀ ਯਾਤਰਾ ਦੀ ਯੁਕਤੀ ਸਿਖਾਉਂਦੇ ਹਨ। ਇਹ ਤਾਂ ਜਾਣਦੇ ਹਾਂ ਸਾਰਾ ਦਿਨ ਯਾਦ
ਨਹੀਂ ਰਹਿੰਦੀ ਹੈ। ਇਥੇ ਤੁਹਾਨੂੰ ਬੱਚਿਆਂ ਨੂੰ ਬਾਪ ਸਾਮ੍ਹਣੇ ਬੈਠ ਸਮਝਾਉਂਦੇ ਹਨ, ਦੂਸਰੇ ਬੱਚੇ
ਤਾਂ ਸਾਮ੍ਹਣੇ ਨਹੀਂ ਸੁਣਦੇ। ਮੁਰਲੀ ਪੜ੍ਹਦੇ ਹਨ। ਇਥੇ ਤੁਸੀਂ ਸਾਮ੍ਹਣੇ ਹੋ। ਆਪਣੇ ਨੂੰ ਆਤਮਾ ਸਮਝ
ਬਾਪ ਨੂੰ ਯਾਦ ਕਰੋ ਅਤੇ ਗਿਆਨ ਵੀ ਧਾਰਨ ਕਰੋ। ਸਾਨੂੰ ਬਾਪ ਵਰਗਾ ਸੰਪੂਰਨ ਗਿਆਨ ਸਾਗਰ ਬਣਨਾ ਹੈ।
ਸਾਰੀ ਨਾਲੇਜ਼ ਸਮਝ ਜਾਣਗੇ ਤਾਂ ਜਿਵੇਂ ਬਾਪ ਨੂੰ ਨਾਲੇਜ਼ ਤੋੰ ਖ਼ਾਲੀ ਕਰ ਦੇਣਗੇ ਫਿਰ ਉਹ ਸ਼ਾਂਤ ਹੋ
ਜਾਣਗੇ। ਇਵੇਂ ਨਹੀਂ ਉਨ੍ਹਾਂ ਦੇ ਅੰਦਰ ਗਿਆਨ ਟਪਕਦਾ ਹੋਵੇਗਾ। ਸਭ ਕੁਝ ਦੇ ਦਿੱਤਾ ਫਿਰ ਉਨ੍ਹਾਂ ਦਾ
ਪਾਰ੍ਟ ਰਿਹਾ ਸਾਈਲੈਂਸ ਦਾ। ਜਿਵੇਂ ਤੁਸੀਂ ਸਾਈਲੈਂਸ ਵਿੱਚ ਰਹੋਗੇ ਤਾਂ ਗਿਆਨ ਥੋੜ੍ਹੀ ਨਾ ਟਪਕੇਗਾ।
ਇਹ ਵੀ ਬਾਪ ਨੇ ਸਮਝਾਇਆ ਹੈ ਆਤਮਾ ਸੰਸਕਾਰ ਲੈ ਜਾਂਦੀ ਹੈ। ਕਿਸੇ ਸੰਨਿਆਸੀ ਦੀ ਆਤਮਾ ਹੋਵੇਗੀ ਤਾਂ
ਬਚਪਣ ਵਿੱਚ ਹੀ ਉਸਨੂੰ ਸ਼ਾਸਤਰ ਯਾਦ ਹੋ ਜਾਣਗੇ। ਫਿਰ ਉਨ੍ਹਾਂ ਦਾ ਨਾਮ ਬਹੁਤ ਹੋ ਜਾਂਦਾ ਹੈ। ਹੁਣ
ਤੁਸੀਂ ਤੇ ਆਏ ਹੋ ਨਵੀਂ ਦੁਨੀਆਂ ਵਿੱਚ ਜਾਣ ਦੇ ਲਈ। ਉਥੋਂ ਤਾਂ ਗਿਆਨ ਦੇ ਸੰਸਕਾਰ ਨਹੀਂ ਲੈ ਆ ਸਕਦੇ।
ਇਹ ਸੰਸਕਾਰ ਮਰਜ਼ ਹੋ ਜਾਂਦੇ ਹਨ। ਬਾਕੀ ਆਤਮਾ ਨੇ ਆਪਣੀ ਸੀਟ ਲੈਣੀ ਹੈ ਨੰਬਰਵਾਰ ਪੁਰਸ਼ਾਰਥ ਅਨੁਸਾਰ।
ਫਿਰ ਤੁਹਾਡੇ ਸ਼ਰੀਰਾਂ ਦੇ ਨਾਮ ਪੈਂਦੇ ਹਨ। ਸ਼ਿਵਬਾਬਾ ਤਾਂ ਹੈ ਹੀ ਨਿਰਾਕਾਰ। ਕਹਿੰਦੇ ਹਨ ਮੈਂ ਇਹਨਾਂ
ਆਰਗਨਸ( ਸ਼ਰੀਰ ) ਦਾ ਲੋਨ ਲੈਂਦਾ ਹਾਂ। ਉਹ ਤਾਂ ਸਿਰਫ਼ ਸੁਣਾਉਣ ਹੀ ਆਉਂਦੇ ਹਨ। ਉਹ ਕਿਸੇ ਦਾ ਗਿਆਨ
ਸੁਣਨਗੇ ਨਹੀਂ ਕਿਉਂਕਿ ਉਹ ਖੁਦ ਗਿਆਨ ਦੇ ਸਾਗਰ ਹਨ ਨਾ। ਸਿਰਫ਼ ਮੂੰਹ ਦੁਆਰਾ ਹੀ ਉਹ ਮੁੱਖ ਕੰਮ ਕਰਦੇ
ਹਨ। ਆਉਂਦੇ ਹੀ ਹਨ ਸਭ ਨੂੰ ਰਸਤਾ ਦੱਸਣ ਬਾਕੀ ਸੁਣਕੇ ਕੀ ਕਰਣਗੇ। ਉਹ ਸਦਾ ਸੁਣਾਉਂਦੇ ਹੀ ਰਹਿੰਦੇ
ਹਨ ਕਿ ਇਵੇਂ - ਇਵੇਂ ਕਰੋ। ਸਾਰੇ ਝਾੜ ਦਾ ਰਾਜ਼ ਸੁਣਾਉਂਦੇ ਹਨ। ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ
ਹੈ ਕਿ ਨਵੀਂ ਦੁਨੀਆਂ ਤਾਂ ਬਹੁਤ ਛੋਟੀ ਹੋਵੇਗੀ। ਇਹ ਪੁਰਾਣੀ ਦੁਨੀਆਂ ਤਾਂ ਬਹੁਤ ਵੱਡੀ ਹੈ। ਸਾਰੀ
ਦੁਨੀਆਂ ਵਿੱਚ ਕਿੰਨੀ ਲਾਈਟ ਜਲਦੀ ਹੈ। ਲਾਈਟ ਦੁਆਰਾ ਕੀ - ਕੀ ਹੁੰਦਾ ਹੈ। ਉੱਥੇ ਤਾਂ ਦੁਨੀਆਂ ਵੀ
ਛੋਟੀ ਲਾਈਟ ਵੀ ਘੱਟ ਹੋਵੇਗੀ। ਜਿਵੇਂ ਇੱਕ ਛੋਟਾ ਜਿਹਾ ਪਿੰਡ ਹੋਵੇਗਾ। ਹੁਣ ਤਾਂ ਕਿੰਨੇ ਵੱਡੇ-
ਵੱਡੇ ਪਿੰਡ ਹਨ। ਉਥੇ ਇੰਨੇ ਨਹੀਂ ਹੋਣਗੇ। ਥੋੜ੍ਹੇ ਮੁੱਖ - ਮੁੱਖ ਚੰਗੇ ਰਸਤੇ ਹੋਣਗੇ। 5 ਤੱਤਵ ਵੀ
ਉਥੇ ਸਤੋਪ੍ਰਧਾਨ ਬਣ ਜਾਂਦੇ ਹਨ। ਕਦੇ ਚੰਚਲਤਾ ਨਹੀਂ ਕਰਦੇ। ਸੁੱਖਧਾਮ ਕਿਹਾ ਜਾਂਦਾ ਹੈ। ਉਸਦਾ ਨਾਮ
ਹੀ ਹੈ ਹੈਵਿਨ। ਅੱਗੇ ਜਾਕੇ ਤੁਸੀਂ ਜਿਨਾਂ ਨੇੜ੍ਹੇ ਆਉਂਦੇ ਰਹੋਗੇ ਉਨਾਂ ਵਾਧੇ ਨੂੰ ਪਾਉਂਦੇ ਰਹੋਗੇ।
ਬਾਪ ਵੀ ਸਾਕਸ਼ਤ੍ਕਾਰ ਕਰਵਾਉਂਦੇ ਰਹਿਣਗੇ। ਫਿਰ ਉਸ ਵਕ਼ਤ ਲੜ੍ਹਾਈ ਵਿੱਚ ਵੀ ਲਸ਼ਕਰ ਦੀ ਅਥਵਾ ਹਵਾਈ
ਜਹਾਜ਼ ਆਦਿ ਦੀ ਲੋੜ ਨਹੀਂ ਰਹੇਗੀ। ਉਹ ਤਾਂ ਕਹਿੰਦੇ ਅਸੀਂ ਇੱਥੇ ਬੈਠੇ ਹੀ ਸਭ ਨੂੰ ਖ਼ਤਮ ਕਰ ਸਕਦੇ
ਹਾਂ। ਫਿਰ ਇਹ ਐਰੋਪਲੇਨ ਆਦਿ ਥੋੜ੍ਹੀ ਨਾ ਕੰਮ ਵਿੱਚ ਆਉਣਗੇ। ਫਿਰ ਉਹ ਚੰਦਰਮਾ ਆਦਿ ਵਿੱਚ ਪਲਾਟ ਆਦਿ
ਵੇਖਣ ਵੀ ਨਹੀਂ ਜਾਣਗੇ। ਇਹ ਸਭ ਫ਼ਾਲਤੂ ਸਾਂਇੰਸ ਦਾ ਘਮੰਡ ਹੈ। ਕਿੰਨਾ ਸ਼ੋ ਕਰ ਰਹੇ ਹਨ। ਗਿਆਨ ਵਿੱਚ
ਕਿੰਨੀ ਸਾਈਲੈਂਸ ਹੈ ਇਸਨੂੰ ਇਸ਼ਵਰੀਏ ਦਾਤ ( ਦੇਣ ) ਕਹਿੰਦੇ ਹਨ। ਸਾਂਇੰਸ ਵਿੱਚ ਹੰਗਾਮਾ ਹੀ ਹੰਗਾਮਾ
ਹੈ। ਉਹ ਸ਼ਾਂਤੀ ਨੂੰ ਜਾਣਦੇ ਹੀ ਨਹੀਂ।
ਤੁਸੀਂ ਸਮਝਦੇ ਹੋ ਵਿਸ਼ਵ
ਵਿੱਚ ਸ਼ਾਂਤੀ ਤਾਂ ਨਵੀਂ ਦੁਨੀਆਂ ਵਿੱਚ ਸੀ, ਉਹ ਹੈ ਸੁੱਖਧਾਮ। ਹੁਣ ਤਾਂ ਦੁੱਖ ਅਸ਼ਾਂਤੀ ਹੈ। ਇਹ ਵੀ
ਸਮਝਾਉਣਾ ਹੈ ਤੁਸੀਂ ਸ਼ਾਂਤੀ ਚਾਹੁੰਦੇ ਹੋ, ਕਦੇ ਅਸ਼ਾਂਤੀ ਹੋਵੇ ਹੀ ਨਾ, ਉਹ ਤਾਂ ਹੈ ਸ਼ਾਂਤੀਧਾਮ ਅਤੇ
ਸੁੱਖਧਾਮ ਵਿੱਚ। ਸ੍ਵਰਗ ਤਾਂ ਸਭ ਚਾਹੁੰਦੇ ਹਨ। ਭਾਰਤਵਾਸੀ ਹੀ ਬੈਕੁੰਠ ਸ੍ਵਰਗ ਨੂੰ ਯਾਦ ਕਰਦੇ ਹਨ।
ਦੂਸਰੇ ਧਰਮ ਵਾਲੇ ਬੈਕੁੰਠ ਨੂੰ ਯਾਦ ਨਹੀਂ ਕਰਦੇ। ਉਹ ਸਿਰਫ ਸ਼ਾਂਤੀ ਨੂੰ ਯਾਦ ਕਰਣਗੇ। ਸੁੱਖ ਨੂੰ
ਤਾਂ ਯਾਦ ਕਰ ਨਾ ਸਕਣ। ਲਾਅ ਨਹੀਂ ਕਹਿੰਦਾ। ਸੁੱਖ ਨੂੰ ਤਾਂ ਤੁਸੀਂ ਹੀ ਯਾਦ ਕਰਦੇ ਹੋ ਇਸ ਲਈ
ਪੁਕਾਰਦੇ ਹੋ ਸਾਨੂੰ ਦੁੱਖ ਤੋਂ ਲਿਬਰੇਟ ਕਰੋ। ਆਤਮਾਵਾਂ ਅਸਲ ਸ਼ਾਂਤੀਧਾਮ ਵਿੱਚ ਰਹਿਣ ਵਾਲੀਆਂ ਹਨ।
ਇਹ ਵੀ ਕੋਈ ਜਾਣਦੇ ਥੋੜ੍ਹੀ ਨਾ ਹਨ। ਬਾਪ ਸਮਝਾਉਂਦੇ ਹਨ ਤੁਸੀਂ ਬੇਸਮਝ ਸੀ। ਕਦੋਂ ਤੋੰ ਬੇਸੱਮਝ ਬਣੇ?
16 ਕਲਾਂ ਤੋਂ 12 - 14 ਕਲਾਂ ਬਣਦੇ ਜਾਂਦੇ, ਮਤਲਬ ਬੇਸਮਝ ਬਣਦੇ ਜਾਂਦੇ। ਹੁਣ ਕੋਈ ਕਲਾ ਨਹੀਂ ਰਹੀ
ਹੈ। ਕਾਨਫਰੰਸ ਕਰਦੇ ਰਹਿੰਦੇ ਹਨ। ਔਰਤਾਂ ਨੂੰ ਦੁੱਖ ਕਿਓੰ ਹੈ? ਅਰੇ, ਦੁੱਖ ਤਾਂ ਸਾਰੀ ਦੁਨੀਆਂ
ਵਿੱਚ ਹੈ। ਅਥਾਹ ਦੁੱਖ ਹਨ। ਹੁਣ ਸੰਸਾਰ ਵਿੱਚ ਸ਼ਾਂਤੀ ਕਿਵੇਂ ਹੋਵੇ? ਹੁਣ ਤਾਂ ਢੇਰ ਦੇ ਢੇਰ ਧਰਮ
ਹਨ। ਸਾਰੀ ਦੁਨੀਆਂ ਵਿੱਚ ਸ਼ਾਂਤੀ ਤੇ ਹੁਣ ਹੋ ਨਾ ਸਕੇ। ਸੁੱਖ ਨੂੰ ਤਾਂ ਜਾਣਦੇ ਹੀ ਨਹੀਂ। ਤੁਸੀਂ
ਬੱਚੀਆਂ ਬੈਠ ਸਮਝਾਉਗੀਆਂ ਇਸ ਦੁਨੀਆਂ ਵਿੱਚ ਕਈਆਂ ਤਰ੍ਹਾਂ ਦੇ ਦੁੱਖ ਹਨ, ਅਸ਼ਾਂਤੀ ਹੈ! ਜਿਥੋਂ ਅਸੀਂ
ਆਤਮਾਵਾਂ ਆਈਆਂ ਹਾਂ ਉਹ ਹੈ ਸ਼ਾਂਤੀਧਾਮ ਅਤੇ ਜਿਥੇ ਇਹ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਉਹ ਸੀ
ਸੁੱਖਧਾਮ। ਆਦਿ ਸਨਾਤਨ ਹਿੰਦੂ ਧਰਮ ਨਹੀਂ ਕਹਾਂਗੇ। ਆਦਿ ਮਾਨਾ ਪ੍ਰਾਚੀਨ। ਉਹ ਤਾਂ ਸਤਯੁੱਗ ਵਿੱਚ
ਸੀ। ਉਸ ਵਕ਼ਤ ਸਭ ਪਵਿੱਤਰ ਸਨ। ਉਹ ਹੈ ਨਿਰਵਿਕਾਰੀ ਦੁਨੀਆਂ, ਵਿਕਾਰ ਦਾ ਨਾਮ ਨਹੀਂ। ਫਰਕ ਹੈ ਨਾ।
ਪਹਿਲਾਂ - ਪਹਿਲਾਂ ਤਾਂ ਨਿਰਵਿਕਾਰੀਪਣਾ ਚਾਹੀਦਾ ਹੈ ਨਾ ਇਸ ਲਈ ਬਾਪ ਕਹਿੰਦੇ ਹਨ ਮਿੱਠੇ - ਮਿੱਠੇ
ਬੱਚਿਓ ਕਾਮ ਤੇ ਜਿੱਤ ਪਾਓ। ਆਪਣੇ ਨੂੰ ਆਤਮਾ ਸਮਝੋ। ਹੁਣ ਆਤਮਾ ਅਪਵਿੱਤਰ ਹੈ, ਆਤਮਾ ਵਿੱਚ ਖਾਦ ਪਈ
ਹੈ ਤਾਂ ਜ਼ੇਵਰ ਵੀ ਇਵੇਂ ਦੇ ਬਣੇ ਹਨ। ਆਤਮਾ ਪਵਿੱਤਰ ਤਾਂ ਜ਼ੇਵਰ ਵੀ ਪਵਿੱਤਰ ਹੋਵੇਗਾ, ਉਸਨੂੰ ਹੀ
ਵਾਈਸਲੈਂਸ ਵਰਲਡ ਕਿਹਾ ਜਾਂਦਾ ਹੈ। ਬੋੜ੍ਹ ਦਾ ਮਿਸਾਲ ਵੀ ਤੁਸੀਂ ਦੇ ਸਕਦੇ ਹੋ। ਸਾਰਾ ਝਾੜ ਖੜਾ
ਹੈ, ਫਾਊਂਡੇਸ਼ਨ (ਨੀਂਹ) ਹੈ ਨਹੀਂ। ਇਹ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ ਹੋਰ ਸਾਰੇ
ਖੜ੍ਹੇ ਹਨ। ਸਭ ਅਪਵਿੱਤਰ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਮਨੁੱਖ। ਉਹ ਹਨ ਦੇਵਤੇ। ਮੈਂ ਮਨੁੱਖ
ਤੋੰ ਦੇਵਤਾ ਬਣਾਉਣ ਆਇਆ ਹਾਂ। 84 ਜਨਮ ਵੀ ਮਨੁੱਖ ਲੈਂਦੇ ਹਨ। ਪੌੜੀ ਵਿਖਾਉਣੀ ਹੈ ਕਿ ਤਮੋਪ੍ਰਧਾਨ
ਬਣਦੇ ਹਨ ਤਾਂ ਹਿੰਦੂ ਕਹਿ ਦਿੰਦੇ ਹਨ। ਦੇਵਤਾ ਕਹਿ ਨਹੀਂ ਸਕਦੇ ਕਿਉਂਕਿ ਪਤਿਤ ਹਨ। ਡਰਾਮੇ ਵਿੱਚ
ਇਹ ਰਾਜ਼ ਹੈ ਨਾ। ਨਹੀਂ ਤਾਂ ਹਿੰਦੂ ਧਰਮ ਕੋਈ ਹੈ ਨਹੀਂ। ਆਦਿ ਸਨਾਤਨ ਅਸੀਂ ਵੀ ਦੇਵੀ - ਦੇਵਤੇ ਸੀ।
ਭਾਰਤ ਹੀ ਪਵਿੱਤਰ ਸੀ, ਹੁਣ ਅਪਵਿੱਤਰ ਹੈ। ਤਾਂ ਆਪਣੇ ਨੂੰ ਹਿੰਦੂ ਕਹਾਂਉਂਦੇ ਹਨ। ਹਿੰਦੂ ਧਰਮ ਤਾਂ
ਕਿਸੇ ਨੇ ਸਥਾਪਨ ਕੀਤਾ ਨਹੀਂ ਹੈ। ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਧਾਰਨ ਕਰ ਸਮਝਾਉਣਾ ਹੈ। ਅੱਜਕਲ
ਤਾਂ ਇਨਾਂ ਸਮਾਂ ਵੀ ਨਹੀਂ ਦਿੰਦੇ ਹਨ। ਘੱਟ ਤੋਂ ਘੱਟ ਅੱਧਾ ਘੰਟਾ ਦੇਵੋ ਤਾਂ ਪੁਆਇੰਟ ਸੁਣਾਈ ਜਾਵੇ।
ਪੁਇੰਟਸ ਤਾਂ ਢੇਰ ਹਨ। ਫਿਰ ਉਨਾਂ ਵਿਚੋਂ ਮੁੱਖ - ਮੁੱਖ ਸੁਣਾਏ ਜਾਂਦੇ ਹਨ। ਪੜ੍ਹਾਈ ਵਿੱਚ ਵੀ ਜਿਵੇਂ-
ਜਿਵੇਂ ਪੜ੍ਹਦੇ ਜਾਂਦੇ ਹਾਂ ਤਾਂ ਫਿਰ ਹਲਕੀ ਪੜ੍ਹਾਈ ਅਲਫ਼ - ਬੇ ਆਦਿ ਥੋੜ੍ਹੀ ਨਾ ਯਾਦ ਰਹਿੰਦੀ ਹੈ।
ਉਹ ਭੁੱਲ ਜਾਂਦੀ ਹੈ। ਤੁਹਾਨੂੰ ਵੀ ਕਹਿਣਗੇ ਹੁਣ ਤੁਹਾਡਾ ਗਿਆਨ ਬਦਲ ਗਿਆ ਹੈ। ਅਰੇ, ਪੜ੍ਹਾਈ ਵਿੱਚ
ਉੱਪਰ ਚੜ੍ਹਦੇ ਜਾਂਦੇ ਹਾਂ ਤਾਂ ਪਹਿਲੀ ਪੜ੍ਹਾਈ ਭੁੱਲਦੀ ਜਾਂਦੀ ਹੈ ਨਾ ਬਾਪ ਵੀ ਸਾਨੂੰ ਰੋਜ਼ - ਰੋਜ਼
ਨਵੀਆਂ ਗੱਲਾਂ ਸੁਣਾਉਂਦੇ ਹਨ। ਪਹਿਲਾਂ ਹਲਕੀ ਪੜ੍ਹਾਈ ਸੀ ਹੁਣ ਬਾਪ ਗਹਿਰੀਆਂ - ਗਹਿਰੀਆਂ ਗੱਲਾਂ
ਸੁਣਾਉਂਦੇ ਰਹਿੰਦੇ ਹਨ। ਗਿਆਨ ਦਾ ਸਾਗਰ ਹੈ ਨਾ। ਸੁਣਾਉਂਦੇ - ਸੁਣਾਉਂਦੇ ਫਿਰ ਪਿਛਾੜੀ ਵਿੱਚ ਦੋ
ਅੱਖਰ ਕਹਿ ਦਿੰਦੇ ਅਲਫ਼ ਨੂੰ ਸਮਝਿਆ ਤਾਂ ਵੀ ਬਹੁਤ ਹੈ। ਅਲਫ ਨੂੰ ਜਾਨਣ ਨਾਲ ਬੇ ਨੂੰ ਜਾਣ ਲਵੋਗੇ।
ਇਨਾਂ ਸਿਰਫ਼ ਸਮਝਾਓ ਤਾਂ ਵੀ ਠੀਕ ਹੈ। ਜੋ ਜ਼ਿਆਦਾ ਗਿਆਨ ਨਹੀਂ ਧਾਰਨ ਕਰ ਸਕਦੇ ਉਹ ਉੱਚ ਪਦ ਵੀ ਪਾ
ਨਹੀਂ ਸਕਦੇ। ਪਾਸ ਵਿਦ ਔਨਰ ਹੋ ਨਾ ਸਕਣ। ਕਰਮਤੀਤ ਅਵਸਥਾ ਨੂੰ ਪਾ ਨਹੀਂ ਸਕਣ, ਇਸ ਵਿੱਚ ਬਹੁਤ
ਮਿਹਨਤ ਚਾਹੀਦੀ ਹੈ। ਯਾਦ ਦੀ ਵੀ ਮਿਹਨਤ ਹੈ। ਗਿਆਨ ਧਾਰਨ ਕਰਨ ਦੀ ਵੀ ਮਿਹਨਤ ਹੈ। ਦੋਵਾਂ ਵਿੱਚ ਸਭ
ਹੁਸ਼ਿਆਰ ਹੋ ਜਾਣ ਉਹ ਵੀ ਤੇ ਹੋ ਨਾ ਸਕਣ। ਰਾਜਧਾਨੀ ਸਥਾਪਨ ਹੋ ਰਹੀ ਹੈ। ਸਾਰੇ ਨਰ ਤੋਂ ਨਰਾਇਣ ਕਿਵੇਂ
ਬਣਨਗੇ। ਇਸ ਗੀਤਾ ਪਾਠਸ਼ਾਲਾ ਦੀ ਏਮ ਆਬਜੈਕਟ ਤਾਂ ਇਹ ਹੈ। ਉਹੀ ਗੀਤਾ ਗਿਆਨ ਹੈ। ਉਹ ਵੀ ਕੌਣ ਦਿੰਦੇ
ਹਨ, ਇਹ ਤਾਂ ਸਿਵਾਏ ਤੁਹਾਡੇ ਕੋਈ ਜਾਣਦੇ ਹੀ ਨਹੀਂ। ਹੁਣ ਹੈ ਕਬਰੀਸਥਾਨ ਫਿਰ ਪਰੀਸਥਾਨ ਹੋਣ ਵਾਲਾ
ਹੈ।
ਹੁਣ ਤੁਸੀਂ ਗਿਆਨ ਚਿਤਾ
ਤੇ ਬੈਠ ਪੁਜਾਰੀ ਤੋਂ ਪੂਜਿਏ ਜ਼ਰੂਰ ਬਣਨਾ ਹੈ। ਸਾਂਇੰਸ ਵਾਲੇ ਵੀ ਕਿੰਨੇ ਹੁਸ਼ਿਆਰ ਹੁੰਦੇ ਜਾਂਦੇ ਹਨ।
ਇਨਵੇਂਸ਼ਨ ਨਿਕਾਲਦੇ ਰਹਿੰਦੇ ਹਨ। ਭਾਰਤਵਾਸੀ ਹਰ ਗੱਲ ਦੀ ਅਕਲ ਉਥੋਂ ਸਿਖਕੇ ਆਉਂਦੇ ਹਨ। ਉਹ ਵੀ
ਪਿਛਾੜੀ ਵਿੱਚ ਆਉਣਗੇ ਤਾਂ ਇਨਾਂ ਗਿਆਨ ਉਠਾਉਣਗੇ ਨਹੀਂ। ਫਿਰ ਉਥੇ ਵੀ ਆਕੇ ਇਹੀ ਇੰਜੀਨਿਅਰਿੰਗ ਆਦਿ
ਦਾ ਕੰਮ ਕਰਨਗੇ। ਰਾਜਾ ਰਾਣੀ ਤਾਂ ਬਣ ਨਾ ਸਕਣ, ਰਾਜਾ - ਰਾਣੀ ਦੇ ਅੱਗੇ ਸਰਵਿਸ ਵਿੱਚ ਰਹਿਣਗੇ। ਇਵੇਂ
- ਇਵੇਂ ਇਨਵੇਂਸ਼ਨ ਕੱਢਦੇ ਰਹਿਣਗੇ। ਰਾਜਾ - ਰਾਣੀ ਬਣਦੇ ਹੀ ਹਨ ਸੁੱਖ ਦੇ ਲਈ। ਉਥੇ ਤਾਂ ਸਭ ਸੁੱਖ
ਮਿਲ ਜਾਣੇ ਹਨ। ਤਾਂ ਬੱਚਿਆਂ ਨੂੰ ਪੁਰਸ਼ਾਰਥ ਪੂਰਾ ਕਰਨਾ ਚਾਹੀਦਾ ਹੈ। ਫੁੱਲ ਪਾਸ ਹੋਕੇ ਕਰਮਾਤੀਤ
ਅਵਸਥਾ ਨੂੰ ਪਾਉਣਾ ਹੈ। ਜਲਦੀ ਜਾਣ ਦਾ ਖਿਆਲ ਨਹੀਂ ਆਉਣਾ ਚਾਹੀਦਾ। ਹੁਣ ਤੁਸੀਂ ਹੋ ਇਸ਼ਵਰੀਏ ਸੰਤਾਨ।
ਬਾਪ ਪੜ੍ਹਾ ਰਹੇ ਹਨ। ਇਹ ਮਿਸ਼ਨ ਹੈ ਮਨੁੱਖਾਂ ਨੂੰ ਬਦਲਣ ਦੀ। ਜਿਵੇਂ ਬੋਧੀਆਂ ਦੀ, ਕ੍ਰਿਸ਼ਚਨਸ ਦੀ
ਮਿਸ਼ਨ ਹੁੰਦੀ ਹੈ ਨਾ। ਕ੍ਰਿਸ਼ਨ ਅਤੇ ਕ੍ਰਿਸ਼ਚਨ ਦੀ ਵੀ ਰਾਸ ਮਿਲਦੀ ਹੈ। ਉਨ੍ਹਾਂ ਦੇ ਲੈਣ - ਦੇਣ ਦਾ
ਵੀ ਬਹੁਤ ਕੁਨੈਕਸ਼ਨ ਹੈ। ਜੋ ਇਨੀ ਮਦਦ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਆਦਿ ਛੱਡ ਦੇਣਾ ਇਹ ਵੀ ਇੱਕ
ਇੰਸਲਟ ਹੈ। ਉਹ ਤਾਂ ਆਉਂਦੇ ਹੀ ਪਿੱਛੋਂ ਹਨ। ਨਾ ਬਹੁਤ ਸੁੱਖ , ਨਾ ਬਹੁਤ ਦੁੱਖ ਪਾਉਂਦੇ। ਸਾਰੀ
ਇਨਵੇਂਸ਼ਨ ( ਕਾਢ) ਉਹ ਲੋਕ ਕੱਢਦੇ ਹਨ। ਇਥੇ ਭਾਵੇਂ ਕੋਸ਼ਿਸ਼ ਕਰਦੇ ਹਨ ਪਰ ਐਕੂਰੇਟ ਕਦੇ ਬਣਾ ਨਹੀਂ
ਸਕਣਗੇ। ਵਿਲਾਇਤ ਦੀ ਚੀਜ਼ ਵਧੀਆ ਹੁੰਦੀ ਹੈ। ਇਮਾਨਦਾਰੀ ਨਾਲ ਬਣਾਉਂਦੇ ਹਨ। ਇਥੇ ਤਾਂ ਡਿਸ - ਅਨੇਸਟੀ(
ਬੇਈਮਾਨੀ ) ਨਾਲ ਬਣਾਉਂਦੇ ਹਨ, ਅਥਾਹ ਦੁੱਖ ਹਨ। ਸਭ ਦੇ ਦੁੱਖ ਦੂਰ ਕਰਨ ਵਾਲਾ ਇੱਕ ਬਾਪ ਤੋਂ
ਸਿਵਾਏ ਹੋਰ ਕੋਈ ਮਨੁੱਖ ਹੋ ਨਾ ਸਕੇ। ਭਾਵੇਂ ਕਿੰਨੀਆਂ ਵੀ ਕਾਨਫਰੰਸ ਕਰਦੇ ਹਨ, ਦੁਨੀਆਂ ਵਿੱਚ
ਸ਼ਾਂਤੀ ਹੋਵੇ, ਧੱਕੇ ਖਾਂਦੇ ਰਹਿੰਦੇ ਹਨ। ਸਿਰਫ਼ ਮਾਤਾਵਾਂ ਦੇ ਦੁੱਖ ਦੀ ਗੱਲ ਨਹੀਂ, ਇਥੇ ਤਾਂ ਬਹੁਤ
ਤਰ੍ਹਾਂ ਦੇ ਦੁੱਖ ਹਨ। ਸਾਰੀ ਦੁਨੀਆਂ ਵਿੱਚ ਝਗੜ੍ਹੇ ਮਾਰਾ ਮਾਰੀ ਦੀ ਹੀ ਗੱਲ ਹੈ। ਪਾਈ - ਪੈਸੇ ਦੀ
ਗੱਲ ਤੇ ਮਾਰਾਮਾਰੀ ਕਰ ਦਿੰਦੇ ਹਨ। ਉਥੇ ਤਾਂ ਦੁੱਖ ਦੀ ਗੱਲ ਨਹੀਂ ਹੁੰਦੀ। ਇਹ ਵੀ ਹਿਸਾਬ ਕੱਢਣਾ
ਚਾਹੀਦਾ ਹੈ। ਲੜ੍ਹਾਈ ਕਦੇ ਵੀ ਸ਼ੂਰੁ ਹੋ ਸਕਦੀ ਹੈ। ਭਾਰਤ ਵਿੱਚ ਰਾਵਣ ਜਦੋਂ ਆਉਂਦਾ ਹੈ ਤਾਂ ਪਹਿਲੋਂ
- ਪਹਿਲੋਂ ਘਰ ਵਿੱਚ ਲੜ੍ਹਾਈ ਸ਼ੂਰੁ ਹੁੰਦੀ ਹੈ। ਵੱਖ - ਵੱਖ ਹੋ ਜਾਂਦੇ ਹਨ। ਆਪਸ ਵਿੱਚ ਲੜ੍ਹਦੇ
ਮਰਦੇ ਹਨ ਫਿਰ ਬਾਹਰ ਵਾਲੇ ਆਉਂਦੇ ਹਨ। ਪਹਿਲਾਂ ਬ੍ਰਿਟਿਸ਼ ਥੋੜ੍ਹੀ ਹੀ ਸਨ ਫਿਰ ਉਹ ਆਕੇ ਵਿਚਕਾਰ
ਰਿਸ਼ਵਤ ਆਦਿ ਦੇਕੇ ਆਪਣਾ ਰਾਜ ਕਰ ਲੈਂਦੇ ਹਨ। ਕਿੰਨਾ ਰਾਤ - ਦਿਨ ਦਾ ਫ਼ਰਕ ਹੈ। ਨਵਾਂ ਕੋਈ ਵੀ ਸਮਝ
ਨਾ ਸਕੇ। ਨਵੀਂ ਨਾਲੇਜ਼ ਹੈ ਨਾ, ਜੋ ਫਿਰ ਪਰਾਏ ਲੋਪ ਹੋ ਜਾਂਦੀ ਹੈ। ਬਾਪ ਨਾਲੇਜ਼ ਦਿੰਦੇ ਹਨ ਫਿਰ ਉਹ
ਗੁੰਮ ਹੋ ਜਾਂਦੀ ਹੈ। ਇਹ ਇੱਕ ਹੀ ਪੜਾਈ ਇੱਕ ਹੀ ਵਾਰ, ਇੱਕ ਹੀ ਬਾਪ ਤੋਂ ਮਿਲਦੀ ਹੈ। ਅੱਗੇ ਚਲ
ਤੁਹਾਨੂੰ ਸਭ ਨੂੰ ਸਾਕਸ਼ਤ੍ਕਾਰ ਹੁੰਦੇ ਰਹਿਣਗੇ ਕੀ ਤੁਸੀਂ ਇਹ ਬਣੋਗੇ। ਪਰੰਤੂ ਇਸ ਸਮੇਂ ਕਰ ਹੀ ਕੀ
ਸਕੋਗੇ। ਉਨੱਤੀ ਤਾਂ ਪਾ ਨਹੀਂ ਸਕੋਗੇ। ਰਿਜ਼ਲਟ ਨਿਕਲ ਚੁੱਕੀ ਫਿਰ ਟਰਾਂਸਫਰ ਹੋਣ ਦੀ ਗੱਲ ਹੋ ਜਾਵੇਗੀ।
ਫਿਰ ਰੋਣਗੇ, ਪਿੱਟਣਗੇ। ਅਸੀਂ ਬਦਲੀ ਹੋ ਜਾਵਾਂਗੇ ਨਵੀਂ ਦੁਨੀਆਂ ਦੇ ਲਈ। ਤੁਸੀਂ ਮਿਹਨਤ ਕਰਦੇ ਹੋ,
ਜਲਦੀ ਚਾਰੋਂ ਪਾਸੇ ਆਵਾਜ਼ ਨਿਕਲ ਜਾਵੇ। ਫਿਰ ਆਪੇ ਹੀ ਸੈਂਟਰਜ਼ ਤੇ ਭੱਜਦੇ ਰਹਿਣਗੇ। ਪਰੰਤੂ ਜਿੰਨੀ
ਦੇਰੀ ਹੁੰਦੀ ਜਾਵੇਗੀ, ਟੂ ਲੇਟ ਹੁੰਦੇ ਰਹਿਣਗੇ। ਫਿਰ ਕੁਝ ਜਮਾਂ ਨਹੀਂ ਹੋਵੇਗਾ। ਪੈਸੇ ਦੀ ਲੋੜ ਨਹੀਂ
ਰਹੇਗੀ। ਤੁਹਾਨੂੰ ਸਮਝਾਉਣ ਦੇ ਲਈ ਇਹ ਬੈਜ਼ ਹੀ ਕਾਫ਼ੀ ਹੈ। ਇਹ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ
ਬ੍ਰਹਮਾ। ਇਹ ਬੈਜ਼ ਇਵੇਂ ਦਾ ਹੈ ਜੋ ਸਭ ਸ਼ਾਸਤਰਾਂ ਦਾ ਸਾਰ ਇਸ ਵਿੱਚ ਹੈ। ਬਾਬਾ ਬੈਜ਼ ਦੀ ਬਹੁਤ ਮਹਿਮਾ
ਕਰਦੇ ਹਨ। ਉਹ ਵਕ਼ਤ ਵੀ ਆਵੇਗਾ ਜੋ ਤੁਹਾਡੇ ਬੈਜ਼ ਸਭ ਅੱਖਾਂ ਤੇ ਰੱਖਦੇ ਰਹਿਣਗੇ। ਮਨਮਨਾਭਵ, ਇਸ
ਵਿੱਚ ਹੈ - ਮੈਨੂੰ ਯਾਦ ਕਰੋ ਤਾਂ ਇਹ ਬਣਾਂਗੇ। ਫਿਰ ਇਹ 84 ਜਨਮ ਲੈਂਦੇ ਹਨ। ਪੁਨਰਜਨਮ ਨਾ ਲੈਣ
ਵਾਲਾ ਇੱਕ ਹੀ ਬਾਪ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯਾਦ ਦੀ
ਮਿਹਨਤ ਅਤੇ ਗਿਆਨ ਦੀ ਧਾਰਨਾ ਨਾਲ ਕਰਮਾਤੀਤ ਅਵਸਥਾ ਨੂੰ ਪਾਉਣ ਦਾ ਪੁਰਸ਼ਾਰਥ ਕਰਨਾ ਹੈ। ਗਿਆਨ ਸਾਗਰ
ਦੀ ਸੰਪੂਰਨ ਨਾਲੇਜ਼ ਆਪਣੇ ਵਿੱਚ ਧਾਰਨ ਕਰਨੀ ਹੈ।
2. ਆਤਮਾ ਵਿੱਚ ਜੋ ਖ਼ਾਦ
ਪਈ ਹੋਈ ਹੈ ਉਸਨੂੰ ਕੱਢ ਸੰਪੂਰਨ ਵਾਈਸਲੈਸ ਬਣਨਾ ਹੈ। ਰਿੰਚਕ ਮਾਤ੍ਰ ਵੀ ਅਪਵਿੱਤਰਤਾ ਦਾ ਅੰਸ਼ ਨਾ
ਰਹੇ। ਅਸੀਂ ਆਤਮਾ ਭਰਾ - ਭਰਾ ਹਾਂ... ਇਹ ਅਭਿਆਸ ਕਰਨਾ ਹੈ।
ਵਰਦਾਨ:-
ਸਮੇਂ ਅਤੇ ਸੰਕਲਪ ਰੂਪੀ ਖਜ਼ਾਨੇ ਤੇ ਅਟੇੰਸ਼ਨ ਦਵੋ ਜਮਾਂ ਦਾ ਖਾਤਾ ਵਧਾਉਣ ਵਾਲੇ ਪਦਮਾਪਦਮਪਤਿ ਭਵ
ਉਵੇਂ ਖਜ਼ਾਨੇ ਤੇ ਬਹੁਤ
ਹਨ ਪਰ ਸਮੇਂ ਅਤੇ ਸੰਕਲਪ ਵਿਸ਼ੇਸ਼ ਇਹਨਾਂ ਦੋ ਖਜ਼ਾਨਿਆਂ ਤੇ ਅਟੇੰਸ਼ਨ ਦਵੋ। ਹਰ ਸਮੇਂ ਸੰਕਲਪ ਸ਼੍ਰੇਸ਼ਠ
ਅਤੇ ਸ਼ੁਭ ਹੋਵੇ ਤਾਂ ਜਮਾਂ ਦਾ ਖਾਤਾ ਵਧਦਾ ਜਾਏਗਾ। ਇਸ ਸਮੇਂ ਇੱਕ ਜਮਾਂ ਕਰੋਂਗੇ ਤਾਂ ਪਦਮ ਮਿਲੇਗਾ,
ਹਿਸਾਬ ਹੈ। ਇੱਕ ਦਾ ਪਦਮਗੁਣਾਂ ਕਰਕੇ ਦੇਣ ਦੀ ਇਹ ਬੈਂਕ ਹੈ, ਇਸਲਈ ਕੁਝ ਵੀ ਹੋਵੇ, ਤਿਆਗ ਕਰਨਾ ਪਵੇ,
ਤਪੱਸਿਆ ਕਰਨੀ ਪਵੇ, ਨਿਰਮਾਣ ਬਣਨਾ ਪਵੇ, ਕੁਝ ਵੀ ਹੋ ਜਾਏ... ਇਹਨਾਂ ਦੋ ਗੱਲਾਂ ਤੇ ਅਟੇੰਸ਼ਨ ਹੋਵੇ
ਤਾਂ ਪਦਮਾਪਦਮਪਤੀ ਬਣ ਜਾਣਗੇ।
ਸਲੋਗਨ:-
ਮਨੋਬਲ ਨਾਲ ਸੇਵਾ
ਕਰੋ ਤਾਂ ਉਸਦੀ ਪ੍ਰਾਲਬੱਧ ਕਈ ਗੁਣਾਂ ਜ਼ਿਆਦਾ ਮਿਲੇਗੀ।