17.10.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਹਿਯਰ ਨੋ ਇਵਿਲ, ਇੱਕ ਬਾਪ ਤੋਂ ਹੀ ਸੁਣਨਾ ਹੈ, ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹਿਣਾ ਹੈ"

ਪ੍ਰਸ਼ਨ:-
ਕਿਸ ਖੇਡ ਨੂੰ ਪੂਰੀ ਤਰ੍ਹਾਂ ਜਾਨਣ ਵਾਲੇ ਬੱਚੇ ਕਦੀ ਮੂੰਝ ਨਹੀਂ ਸਕਦੇ ਹਨ?

ਉੱਤਰ:-
ਦੁੱਖ ਅਤੇ ਸੁੱਖ, ਭਗਤੀ ਅਤੇ ਗਿਆਨ ਦਾ ਜੋ ਖੇਡ ਚਲਦਾ ਹੈ, ਇਸ ਨੂੰ ਪੂਰੀ ਤਰ੍ਹਾਂ ਜਾਨਣ ਵਾਲੇ ਕਦੀ ਮੂੰਝਦੇ ਨਹੀਂ। ਤੁਸੀਂ ਜਾਣਦੇ ਹੋ ਭਗਵਾਨ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹ ਹੈ ਦੁਖ ਹਰਤਾ ਸੁਖ ਕਰਤਾ। ਜਦ ਸਾਰੇ ਦੁਖੀ ਹੋ ਜਾਂਦੇ ਹਨ, ਉਦੋਂ ਦੁੱਖਾਂ ਤੋਂ ਲਿਬ੍ਰੇਟ ਕਰਨ ਦੇ ਲਈ ਉਹ ਆਉਂਦੇ ਹਨ।

ਗੀਤ:-
ਇਹ ਕੌਣ ਅੱਜ ਆਇਆ ਸਵੇਰੇ - ਸਵੇਰੇ...

ਓਮ ਸ਼ਾਂਤੀ
ਬੱਚਿਆਂ ਨੇ ਕੀ ਸੁਣਿਆ? ਭਗਤੀ ਦਾ ਗੀਤ। ਭਗਤੀ ਨੂੰ ਅੰਗਰੇਜ਼ੀ ਵਿੱਚ ਫਿਲਾਸਫੀ ਕਹਿੰਦੇ ਹਨ। ਟਾਈਟਲ ਮਿਲਦੇ ਹਨ ਡਾਕਟਰ ਆਫ ਫਿਲਾਸਫੀ। ਹੁਣ ਫਿਲਾਸਫੀ (ਭਗਤੀ) ਤਾਂ ਛੋਟੇ ਵੱਡੇ ਮਨੁੱਖ ਸਭ ਜਾਣਦੇ ਹਨ। ਕਿਸੇ ਤੋਂ ਵੀ ਪੁੱਛੋ ਈਸ਼ਵਰ ਕਿੱਥੇ ਰਹਿੰਦੇ ਹਨ, ਤਾਂ ਕਹਿ ਦੇਣਗੇ ਸਰਵਵਿਆਪੀ ਹੈ। ਇਹ ਵੀ ਫਿਲਾਸਫੀ ਹੋਈ ਨਾ। ਹੁਣ ਸ਼ਾਸਤਰਾਂ ਦੀ ਕੋਈ ਵੀ ਗੱਲ ਬਾਪ ਨਹੀਂ ਸੁਣਾਉਂਦੇ। ਕਿਸੇ ਵੀ ਭਗਤ ਨੂੰ ਗਿਆਨ ਸਾਗਰ ਨਹੀਂ ਕਹਾਂਗੇ। ਨਾ ਉਨ੍ਹਾਂ ਵਿੱਚ ਗਿਆਨ ਹੈ, ਨਾ ਗਿਆਨ ਸਾਗਰ ਦੇ ਬੱਚੇ ਹਨ। ਗਿਆਨ ਸਾਗਰ ਬਾਪ ਨੂੰ ਕੋਈ ਨਹੀਂ ਜਾਣਦੇ ਹਨ। ਨਾ ਆਪਣੇ ਨੂੰ ਬੱਚਾ ਸਮਝਦੇ ਹਨ। ਉਹ ਸਭ ਭਗਤੀ ਕਰਦੇ ਹਨ ਭਗਵਾਨ ਨਾਲ ਮਿਲਨ ਦੇ ਲਈ। ਪਰ ਭਗਵਾਨ ਨੂੰ ਜਾਣਦੇ ਨਹੀਂ ਤਾਂ ਭਗਤੀ ਤੋਂ ਕੀ ਫਾਇਦਾ ਹੋਵੇਗਾ। ਬਹੁਤਿਆਂ ਨੂੰ ਇਹ ਟਾਈਟਲ ਮਿਲਦਾ ਹੋਵੇਗਾ ਡਾਕਟਰ ਆਫ ਫਿਲਾਸਫੀ, ਉਨ੍ਹਾਂ ਦੀ ਬੁੱਧੀ ਵਿੱਚ ਤਾਂ ਇੱਕ ਹੀ ਗੱਲ ਹੈ ਕਿ ਈਸ਼ਵਰ ਸਰਵਵਿਆਪੀ ਹੈ। ਉਸ ਨੂੰ ਫਿਲਾਸਫੀ ਸਮਝਦੇ ਹਨ, ਇਸ ਤੋਂ ਹੀ ਡਿੱਗਦੇ ਆਏ ਹਨ, ਇਸ ਨੂੰ ਕਿਹਾ ਜਾਂਦਾ ਹੈ ਧਰਮ ਗਲਾਨੀ। ਅਸੀਂ ਕੋਈ ਵੀ ਮਨੁੱਖਾਂ ਨਾਲ ਸ਼ਾਸਤਰਾਂ ਦਾ ਕੁਝ ਵਾਦ - ਵਿਵਾਦ ਨਹੀਂ ਕਰ ਸਕਦੇ ਹਨ। ਅਸੀਂ ਕੋਈ ਮਨੁੱਖ ਤੋਂ ਪੜ੍ਹੇ ਹੋਏ ਨਹੀਂ ਹਾਂ ਹੋਰ ਸਭ ਮਨੁੱਖ, ਮਨੁੱਖ ਦਵਾਰਾ ਪੜ੍ਹੇ ਹੋਏ ਹੁੰਦੇ ਹਨ। ਵੇਦ ਸ਼ਾਸਤਰ ਆਦਿ ਸਭ ਮਨੁੱਖਾਂ ਤੋਂ ਹੀ ਪੜ੍ਹਦੇ ਹਨ। ਬਣਾਏ ਵੀ ਮਨੁੱਖ ਨੇ ਹਨ। ਤੁਹਾਨੂੰ ਤਾਂ ਇਹ ਗਿਆਨ ਸੁਣਾਉਣ ਵਾਲਾ ਇੱਕ ਹੀ ਰੂਹਾਨੀ ਬਾਪ ਹੈ। ਉਹ ਇੱਕ ਹੀ ਵਾਰ ਆਕੇ ਸਮਝਾਉਂਦੇ ਹਨ। ਹੁਣ ਸਾਨੂੰ ਕਿਸੇ ਮਨੁੱਖ ਤੋਂ ਕੁਝ ਵੀ ਸਿੱਖਣਾ ਨਹੀਂ ਹੈ। ਤੁਹਾਨੂੰ ਹੁਣ ਸਪ੍ਰਿਚੂਅਲ ਬਾਪ ਤੋਂ ਹੀ ਸੁਣਨਾ ਹੈ। ਸੁਣਨ ਵਾਲੇ ਹਨ ਰੂਹਾਨੀ ਬੱਚੇ, ਆਤਮਾਵਾਂ। ਉਹ ਸਭ ਮਨੁੱਖ, ਮਨੁੱਖ ਨੂੰ ਸੁਣਾਉਂਦੇ ਹਨ। ਇਹ ਹੈ ਰੂਹਾਨੀ ਬਾਪ ਦਾ ਗਿਆਨ। ਉਹ ਹੈ ਮਨੁੱਖਾਂ ਦਾ ਗਿਆਨ। ਇਹ ਬਾਬਾ ਵੀ (ਸਾਕਾਰ) ਮਨੁੱਖ ਹੈ ਨਾ। ਬੋਲੋ, ਰੂਹਾਨੀ ਬਾਪ ਇਸ ਦਵਾਰਾ ਸੁਣਾਉਂਦੇ ਹਨ। ਅਸੀਂ ਰੂਹ ਸੁਣਦੇ ਹਾਂ। ਅਸੀਂ ਰੂਹ ਫਿਰ ਸ਼ਰੀਰ ਦਵਾਰਾ ਹੋਰਾਂ ਨੂੰ ਸੁਣਾਉਂਦੇ ਹਾਂ। ਇਹ ਹੈ ਰੂਹਾਨੀ ਗਿਆਨ। ਬਾਕੀ ਸਭ ਹੈ ਜਿਸਮਾਨੀ। ਭਗਤੀ ਵਿੱਚ ਜਿਸਮ ਦੀ ਪੂਜਾ ਕਰਦੇ ਹਨ। ਬਾਪ ਕਹਿੰਦੇ ਹਨ - ਤੁਸੀਂ ਆਪਣੇ ਨੂੰ ਮਨੁੱਖ ਜਾਂ ਭਗਤ ਨਾ ਸਮਝੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਤੁਸੀਂ ਆਤਮਾਵਾਂ ਭਰਾ - ਭਰਾ ਹੋ। ਗਾਇਆ ਹੋਇਆ ਵੀ ਹੈ ਆਤਮਾ - ਪਰਮਾਤਮਾ ਵੱਖ ਰਹੇ ਬਹੁਕਾਲ ਤਾਂ ਸਾਨੂੰ ਕੋਈ ਵੀ ਮਨੁੱਖ ਤੋਂ ਸੁਣਨਾ ਨਹੀਂ ਹੈ। ਕੋਈ ਸਵਾਲ ਪੁੱਛੇ ਤਾਂ ਬੋਲੋ - ਸਾਡਾ ਕੋਈ ਸ਼ਾਸਤਰਾਂ ਦਾ ਗਿਆਨ ਨਹੀਂ ਹੈ। ਅਸੀਂ ਉਸ ਨੂੰ ਫਿਲਾਸਫੀ ਕਹਿੰਦੇ ਹਾਂ ਮਤਲਬ ਭਗਤੀ ਮਾਰਗ ਦਾ ਗਿਆਨ ਹੈ। ਸਦਗਤੀ ਦੇਣ ਦਾ ਗਿਆਨ ਸਿਰਫ ਇੱਕ ਬਾਪ ਹੀ ਦਿੰਦੇ ਹਨ। ਸਰਵ ਦਾ ਸਦਗਤੀ ਦਾਤਾ ਇੱਕ ਹੀ ਗਾਇਆ ਹੋਇਆ ਹੈ। ਤਾਂ ਤੁਸੀਂ ਬੱਚਿਆਂ ਨੂੰ ਕਿਸੇ ਨਾਲ ਡਿਬੇਟ ਨਹੀਂ ਕਰਨੀ ਹੈ।

ਬਾਪ ਕਹਿੰਦੇ ਹਨ ਗਿਆਨ ਦੀ ਅਥਾਰਿਟੀ, ਗਿਆਨ ਸਾਗਰ ਮੈਂ ਹਾਂ। ਮੈਂ ਤੁਹਾਨੂੰ ਕੋਈ ਸ਼ਾਸਤਰ ਆਦਿ ਨਹੀਂ ਸੁਣਾਉਂਦਾ ਹਾਂ। ਸਾਡਾ ਇਹ ਹੈ ਰੂਹਾਨੀ ਗਿਆਨ। ਬਾਕੀ ਸਭ ਹੈ ਜਿਸਮਾਨੀ ਗਿਆਨ। ਉਹ ਸਤਿਸੰਗ ਆਦਿ ਸਭ ਭਗਤੀ ਮਾਰਗ ਦੇ ਲਈ ਹਨ। ਇਹ ਰੂਹਾਨੀ ਬਾਪ ਬੈਠ ਰੂਹਾਂ ਨੂੰ ਸਮਝਾਉਂਦੇ ਹਨ ਇਸਲਈ ਦੇਹੀ - ਅਭਿਮਾਨੀ ਬਣਨ ਵਿੱਚ ਬੱਚਿਆਂ ਨੂੰ ਮਿਹਨਤ ਲਗਦੀ ਹੈ। ਅਸੀਂ ਆਤਮਾਵਾਂ ਬਾਪ ਤੋਂ ਵਰਸਾ ਲੈਂਦੀਆ ਹਾਂ। ਬਾਪ ਦੇ ਬੱਚੇ ਜਰੂਰ ਬਾਪ ਦੀ ਹੀ ਗੱਦੀ ਦੇ ਵਾਰਿਸ ਹੋਣਗੇ ਨਾ। ਲਕਸ਼ਮੀ - ਨਾਰਾਇਣ ਵੀ ਦੇਹਧਾਰੀ ਹਨ। ਉਨ੍ਹਾਂ ਦੇ ਬੱਚੇ ਜਿਸਮਾਨੀ ਬਾਪ ਤੋਂ ਵਰਸਾ ਪਾਉਂਦੇ ਹਨ। ਇਹ ਗੱਲ ਹੀ ਨਿਆਰੀ ਹੈ। ਸਤਿਯੁਗ ਵਿੱਚ ਵੀ ਜਿਸਮਾਨੀ ਗੱਲ ਹੋ ਜਾਂਦੀ ਹੈ। ਉੱਥੇ ਇਹ ਨਹੀਂ ਕਹਿਣਗੇ ਕਿ ਰੂਹਾਨੀ ਬਾਪ ਤੋਂ ਵਰਸਾ ਮਿਲਦਾ ਹੈ। ਦੇਹ - ਅਭਿਮਾਨ ਨੂੰ ਤੋੜਨਾ ਹੈ। ਅਸੀਂ ਆਤਮਾ ਹਾਂ ਅਤੇ ਬਾਪ ਨੂੰ ਯਾਦ ਕਰਨਾ ਹੈ। ਇਹ ਹੀ ਭਾਰਤ ਦਾ ਪ੍ਰਾਚੀਨ ਯੋਗ ਗਾਇਆ ਹੋਇਆ ਹੈ। ਯਾਦ ਅੱਖਰ ਹਿੰਦੀ ਦਾ ਹੈ। ਤਾਂ ਇਹ ਨਾਲੇਜ ਤੁਹਾਨੂੰ ਹੁਣ ਕੌਣ ਦਿੰਦੇ ਹਨ? ਇਹ ਕੋਈ ਮਨੁੱਖ ਨਹੀਂ ਜਾਣਦੇ ਹਨ। ਜਨਮ - ਜਨਮਾਂਤ੍ਰ ਮਨੁੱਖ, ਮਨੁੱਖ ਨਾਲ ਗੱਲ ਕਰਦੇ ਆਏ ਹਨ। ਹੁਣ ਰੂਹਾਨੀ ਬਾਪ ਰੂਹਾਨੀ ਬੱਚਿਆਂ ਨਾਲ ਗੱਲ ਕਰਦੇ ਹਨ। ਰੂਹ ਸੁਣਦੀ ਹੈ ਇਸਲਈ ਇਸ ਨੂੰ ਰੂਹਾਨੀ ਸਪ੍ਰਿਚੂਅਲ ਨਾਲੇਜ ਕਿਹਾ ਜਾਂਦਾ ਹੈ। ਗੀਤਾ ਨੂੰ ਵੀ ਉਹ ਸਪ੍ਰਿਚੂਅਲ ਨਾਲੇਜ ਸਮਝਦੇ ਹਨ, ਪਰ ਉਸ ਵਿੱਚ ਨਾਮ ਕ੍ਰਿਸ਼ਨ ਦੇਹਧਾਰੀ ਦਾ ਪਾ ਦਿੱਤਾ ਹੈ। ਬਾਪ ਕਹਿੰਦੇ ਹਨ ਕਿ ਕੋਈ ਵੀ ਮਨੁੱਖ ਵਿੱਚ ਇਹ ਨਾਲੇਜ ਹੋ ਨਹੀਂ ਸਕਦੀ। ਕਦੀ ਵੀ ਕੋਈ ਤੁਹਾਡੇ ਨਾਲ ਡਿਬੇਟ ਕਰਦੇ ਹਨ ਤਾਂ ਬੋਲੋ, ਇਹ ਹੈ ਤੁਹਾਡਾ ਭਗਤੀ ਦਾ ਗਿਆਨ। ਮਨੁੱਖਾਂ ਦੇ ਬਣਾਏ ਹੋਏ ਸ਼ਾਸਤਰਾਂ ਦਾ ਗਿਆਨ। ਸੱਤ ਗਿਆਨ ਤਾਂ ਇੱਕ ਗਿਆਨ ਸਾਗਰ ਬਾਪ ਦੇ ਕੋਲ ਹੀ ਹੈ, ਉਹ ਹੀ ਆਪ ਨਾਲੇਜ ਦੇ ਰਹੇ ਹਨ। ਉਨ੍ਹਾਂ ਨੂੰ ਸੁਪ੍ਰੀਮ ਬਾਪ ਕਹਿੰਦੇ ਹਨ। ਪੂਜਾ ਵੀ ਉਸ ਨਿਰਾਕਾਰ ਦੀ ਹੁੰਦੀ ਹੈ। ਜੇਕਰ ਹੋਰ ਨਿਰਾਕਾਰੀ ਦੀ ਪੂਜਾ ਹੁੰਦੀ ਹੈ ਤਾਂ ਉਹ ਵੀ ਉਨ੍ਹਾਂ ਦੇ ਬੱਚੇ ਹੀ ਹਨ। ਮਿੱਟੀ ਦਾ ਸਾਲੀਗ੍ਰਾਮ ਬਣਾਕੇ ਪੂਜਾ ਕਰਦੇ ਹਨ। ਰੁਦ੍ਰ ਯੱਗ ਰਚਦੇ ਹਨ। ਤੁਸੀਂ ਜਾਣਦੇ ਹੋ ਉਹ ਪਰਮਪਿਤਾ ਪਰਮਾਤਮਾ ਨਿਰਾਕਾਰੀ ਦੁਨੀਆਂ ਵਿੱਚ ਰਹਿੰਦੇ ਹਨ। ਅਸੀਂ ਆਤਮਾਵਾਂ ਵੀ ਉੱਥੇ ਰਹਿੰਦੀਆਂ ਹਾਂ । ਉਹ ਗਿਆਨ ਦਾ ਸਾਗਰ ਆਕੇ ਗਿਆਨ ਸੁਣਾਏ ਸਭ ਦੀ ਸਦਗਤੀ ਕਰ ਦਿੰਦੇ ਹਨ। ਉਹ ਹੈ ਪਰੇ ਤੇ ਪਰੇ ਰਹਿਣ ਵਾਲਾ ਪਰਮਪਿਤਾ ਪਰਮਾਤਮਾ। ਸਾਰੀਆਂ ਆਤਮਾਵਾਂ ਬ੍ਰਦਰ੍ਸ ਨੂੰ ਪਾਰ੍ਟ ਮਿਲਿਆ ਹੋਇਆ ਹੈ, ਜੋ ਫਿਰ ਸ਼ਰੀਰ ਧਾਰਨ ਕਰ ਭਰਾ ਭੈਣ ਬਣਦੇ ਹਨ। ਆਤਮਾ ਸਭ ਇੱਕ ਬਾਪ ਦੇ ਬੱਚੇ ਹਨ। ਆਤਮਾ ਜੱਦ ਸ਼ਰੀਰ ਧਾਰਨ ਕਰਦੀ ਹੈ ਤਾਂ ਸ੍ਵਰਗ ਵਿੱਚ ਸੁੱਖ, ਨਰਕ ਵਿੱਚ ਦੁੱਖ ਨੂੰ ਪਾਉਂਦੀ ਹੈ। ਇਹ ਕਿਓਂ ਹੁੰਦਾ ਹੈ? ਸਮਝਾਇਆ ਜਾਂਦਾ ਹੈ - ਗਿਆਨ ਅਤੇ ਭਗਤੀ। ਉਹ ਹੈ ਦਿਨ, ਉਹ ਹੈ ਰਾਤ। ਗਿਆਨ ਤੋੰ ਸੁੱਖ, ਭਗਤੀ ਤੋਂ ਦੁੱਖ, ਇਹ ਖੇਡ ਬਣਿਆ ਹੋਇਆ ਹੈ। ਇਵੇਂ ਨਹੀਂ ਕਿ ਦੁੱਖ ਸੁੱਖ ਸਭ ਭਗਵਾਨ ਹੀ ਰਚਦੇ ਹਨ। ਭਗਵਾਨ ਨੂੰ ਬੁਲਾਉਂਦੇ ਹੀ ਉਦੋਂ ਹਨ ਜਦ ਦੁਖੀ ਹੁੰਦੇ ਹਨ। ਸਮਝਦੇ ਹਨ ਉਹ ਸੁੱਖ ਦੇਣ ਵਾਲਾ ਹੈ। ਫਿਰ ਜਦ ਸੁੱਖ ਦਾ ਸਮੇਂ ਪੂਰਾ ਹੁੰਦਾ ਹੈ ਫਿਰ ਰਾਵਣ 5 ਵਿਕਾਰਾਂ ਦੇ ਕਾਰਨ ਦੁੱਖ ਸ਼ੁਰੂ ਹੁੰਦਾ ਹੈ। ਇਹ ਹੀ ਖੇਡ ਹੈ, ਜਿਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਇਸ ਨੂੰ ਹੀ ਰੂਹਾਨੀ ਗਿਆਨ ਕਿਹਾ ਜਾਂਦਾ ਹੈ। ਬਾਕੀ ਹੈ ਸਭ ਜਿਸਮਾਨੀ ਗਿਆਨ ਉਹ ਅਸੀਂ ਸੁਣਨਾ ਨਹੀਂ ਚਾਹੁੰਦੇ ਹਾਂ। ਸਾਨੂੰ ਹੁਕਮ ਮਿਲਿਆ ਹੋਇਆ ਹੈ - ਸਿਰਫ ਮੈਨੂੰ ਨਿਰਾਕਾਰ ਬਾਪ ਤੋਂ ਹੀ ਸੁਣੋ। ਬਾਪ ਕਹਿੰਦੇ ਹਨ - ਹਿਯਰ ਨੋ ਇਵਿਲ ਅਸੀਂ ਇੱਕ ਭਗਵਾਨ ਤੋਂ ਸੁਣਦੇ ਹਾਂ। ਤੁਸੀਂ ਮਨੁੱਖਾਂ ਤੋਂ ਸੁਣਦੇ ਹੋ। ਰਾਤ - ਦਿਨ ਦਾ ਫਰਕ ਹੈ। ਵੱਡੇ - ਵੱਡੇ ਵਿਦਵਾਨ ਸ਼ਾਸਤਰ ਆਦਿ ਪੜ੍ਹਦੇ ਹਨ। ਉਹ ਤਾਂ ਅਸੀਂ ਵੀ ਬਹੁਤ ਪੜ੍ਹੇ। ਹੁਣ ਭਗਵਾਨ ਕਹਿੰਦੇ ਹਨ ਤੁਸੀਂ ਗੁਰੂ ਬਹੁਤ ਕੀਤੇ ਹਨ, ਹੁਣ ਉਨ੍ਹਾਂ ਨੂੰ ਛੱਡੋ, ਮੈਂ ਜੋ ਸੁਣਾਉਂਦਾ ਹਾਂ ਉਹ ਸੁਣੋ। ਭਗਵਾਨ ਹੈ ਹੀ ਨਿਰਾਕਾਰ, ਉਨ੍ਹਾਂ ਦਾ ਨਾਮ ਹੈ ਸ਼ਿਵ। ਹੁਣ ਅਸੀਂ ਉਨ੍ਹਾਂ ਤੋਂ ਸੁਣ ਰਹੇ ਹਾਂ। ਬਾਪ ਖੁਦ ਆਪਣਾ ਪਰਿਚੈ ਅਤੇ ਆਪਣੀ ਰਚਨਾ ਦੇ ਆਦਿ ਮੱਧ ਅੰਤ ਦਾ ਪਰਿਚੈ ਦਿੰਦੇ ਹਨ। ਫਿਰ ਅਸੀਂ ਤੁਹਾਡੇ ਤੋਂ ਸ਼ਾਸਤਰਾਂ ਆਦਿ ਦੀਆਂ ਗੱਲਾਂ ਸੁਣੀਏ ਹੀ ਕਿਓਂ! ਅਸੀਂ ਤੁਹਾਨੂੰ ਰੂਹਾਨੀ ਨਾਲੇਜ ਸੁਣਾਉਂਦੇ ਹਾਂ। ਸੁਣਨਾ ਹੋ ਤਾਂ ਸੁਣੋ। ਮੁੰਝਣ ਦੀ ਤਾਂ ਕੋਈ ਗੱਲ ਹੀ ਨਹੀਂ। ਸਾਰੀ ਦੁਨੀਆਂ ਹੈ ਇੱਕ ਪਾਸੇ ਅਤੇ ਤੁਸੀਂ ਕਿੰਨੇਂ ਥੋੜ੍ਹੇ ਹੋ। ਬਾਪ ਹੁਣ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਉੱਪਰ ਜੋ ਪਾਪਾਂ ਦਾ ਬੋਝ ਹੈ ਉਹ ਉਤਰ ਜਾਵੇਗਾ ਅਤੇ ਤੁਸੀਂ ਪਵਿੱਤਰ ਬਣ ਜਾਵੋਗੇ। ਜੋ ਪਵਿੱਤਰ ਬਣਨਗੇ ਉਹ ਹੀ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਗੇ। ਹੁਣ ਪੁਰਾਣੀ ਦੁਨੀਆਂ ਬਦਲਣੀ ਹੈ। ਕਲਯੁਗ ਦੇ ਬਾਦ ਸਤਿਯੁਗ ਆਉਣਾ ਹੈ। ਸਤਿਯੁਗ ਹੈ ਪਾਵਨ ਦੁਨੀਆਂ। ਕਲਯੁਗ ਵਿੱਚ ਹੀ ਮੈਨੂੰ ਬੁਲਾਉਂਦੇ ਹਨ ਕਿ ਆਕੇ ਪਾਵਨ ਦੁਨੀਆਂ ਬਣਾਓ। ਸੋ ਮੈਂ ਹੁਣ ਆਇਆ ਹਾਂ, ਮਾਮੇਕਮ ਯਾਦ ਕਰੋ। ਹੁਣ ਦੁਨੀਆਂ ਬਦਲ ਰਹੀ ਹੈ। ਇਹ ਅੰਤਿਮ ਜਨਮ ਹੈ। ਇਸ ਪੁਰਾਣੀ ਦੁਨੀਆਂ ਵਿੱਚ ਆਸੁਰੀ ਰਾਜ ਖਲਾਸ ਹੋ ਰਾਮਰਾਜ ਸਥਾਪਨ ਹੋ ਰਿਹਾ ਹੈ ਇਸਲਈ ਹੁਣ ਅੰਤਿਮ ਜਨਮ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਦੇ ਸਮਾਨ ਪਵਿੱਤਰ ਬਣੋ। ਇਹ ਵਿਸ਼ੇ ਸਾਗਰ ਹੈ ਨਾ। ਕਮਲ ਫੁਲ ਪਾਣੀ ਦੇ ਉੱਪਰ ਰਹਿੰਦਾ ਹੈ। ਤਾਂ ਹੁਣ ਤੁਸੀਂ ਗ੍ਰਹਿਸਥ ਵਿਹਾਰ ਵਿੱਚ ਰਹਿੰਦੇ ਕਮਲ ਫੁੱਲ ਦੇ ਸਮਾਨ ਪਵਿੱਤਰ ਬਣੋ। ਤੁਸੀਂ ਬੱਚੇ ਜਾਣਦੇ ਹੋ ਅਸੀਂ ਰਾਜ ਸਥਾਪਨ ਕਰ ਰਹੇ ਹਾਂ। ਹੁਣ ਸਾਰੀ ਦੁਨੀਆਂ ਬਦਲਣੀ ਹੈ। ਉਹ ਧਰਮ ਸਥਾਪਕ ਸਿਰਫ ਆਪਣਾ - ਆਪਣਾ ਧਰਮ ਸਥਾਪਨ ਕਰਦੇ ਹਨ। ਪਹਿਲੇ ਉਹ ਪਾਵਨ ਹੁੰਦੇ ਹਨ ਫਿਰ ਪਤਿਤ ਬਣਦੇ ਹਨ। ਸਤਿਗੁਰੂ ਤਾਂ ਇੱਕ ਹੀ ਸਦਗਤੀ ਦਾਤਾ ਹੈ। ਮਨੁੱਖ ਗੁਰੂ ਕਰਦੇ ਹੀ ਉਦੋਂ ਹਨ ਜਦ ਸਦਗਤੀ ਵਿੱਚ ਜਾਣਾ ਚਾਹੁੰਦੇ ਹਨ। ਜਦ ਪਾਪ ਬਹੁਤ ਹੁੰਦੇ ਹਨ ਤਾਂ ਫਿਰ ਰੂਹਾਨੀ ਬਾਪ ਗਿਆਨ ਸੁਣਾਉਂਦੇ ਹਨ। ਭਗਤੀ ਦਾ ਫਲ ਗਿਆਨ ਤੁਹਾਨੂੰ ਭਗਵਾਨ ਤੋਂ ਮਿਲਦਾ ਹੈ। ਭਗਵਾਨ ਕੋਈ ਭਗਤੀ ਨਹੀਂ ਸਿਖਾਉਂਦੇ ਹਨ। ਉਹ ਤਾਂ ਗਿਆਨ ਦਿੰਦੇ ਹਨ। ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਹੋਰ ਕੋਈ ਪਾਵਨ ਬਣਨ ਦਾ ਰਸਤਾ ਹੀ ਨਹੀਂ। ਨਵੀਂ ਦੁਨੀਆਂ ਵਿੱਚ ਸਭ ਸ੍ਵਰਗਵਾਸੀ ਸਨ। ਹੁਣ ਪੁਰਾਣੀ ਦੁਨੀਆਂ ਵਿੱਚ ਸਭ ਨਰਕਵਾਸੀ ਹਨ ਇਸਲਈ ਬਾਪ ਕਹਿੰਦੇ ਹਨ ਕਿ ਮੈਂ ਸਭ ਦਾ ਉਧਾਰ ਕਰਨ ਆਉਂਦਾ ਹਾਂ। ਮੈਂ ਹੀ ਆਕੇ ਰੂਹਾਨੀ ਗਿਆਨ ਦਿੰਦਾ ਹਾਂ। ਬਾਪ ਆਪਣਾ ਪਰਿਚੈ ਦੇ ਰਹੇ ਹਨ। ਮੈਂ ਤੁਹਾਡਾ ਬਾਪ ਹਾਂ। ਹੁਣ ਇਹ ਹੈ ਨਰਕ। ਨਵੀਂ ਦੁਨੀਆਂ ਨੂੰ ਸ੍ਵਰਗ ਕਿਹਾ ਜਾਂਦਾ ਹੈ। ਇਵੇਂ ਕਿਵੇਂ ਕਹਿਣਗੇ ਕਿ ਇੱਥੇ ਹੀ ਸ੍ਵਰਗ ਨਰਕ ਹੈ, ਜਿਨ੍ਹਾਂ ਪਾਸ ਬਹੁਤ ਧਨ ਹੈ ਉਹ ਸ੍ਵਰਗ ਵਿੱਚ ਹੈ। ਸ੍ਵਰਗ ਤਾਂ ਹੁੰਦਾ ਹੀ ਹੈ ਨਵੀਂ ਦੁਨੀਆਂ ਵਿੱਚ। ਇੱਥੇ ਸ੍ਵਰਗ ਕਿੱਥੇ ਤੋਂ ਆਇਆ ਇਸਲਈ ਅਸੀਂ ਕੋਈ ਮਨੁੱਖਾਂ ਦੀ ਗੱਲ ਸੁਣਦੇ ਨਹੀਂ। ਬਾਪ ਕਹਿੰਦੇ ਹਨ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਤਾਂ ਮਾਮੇਕਮ ਯਾਦ ਕਰੋ। ਸਾਰਾ ਦਿਨ ਬੁੱਧੀ ਵਿੱਚ ਇਹ ਨਾਲੇਜ ਰਹਿਣੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਤੋਂ ਹੀ ਰੂਹਾਨੀ ਗੱਲਾਂ ਸੁਣਨੀਆਂ ਹਨ। ਕਿਸੇ ਨਾਲ ਦੂਜੀਆਂ ਗੱਲਾਂ ਦਾ ਵਾਦ - ਵਿਵਾਦ ਨਹੀਂ ਕਰਨਾ ਹੈ।

2. ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਸਤੋਪ੍ਰਧਾਨ ਬਣਨ ਦੇ ਲਈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ।

ਵਰਦਾਨ:-
ਕਰਮ ਦਵਾਰਾ ਗੁਣਾਂ ਦਾ ਦਾਨ ਕਰਨ ਵਾਲੇ ਡਬਲ ਲਾਈਟ ਫਰਿਸ਼ਤਾ ਮੂਰਤ ਭਵ।

ਜੋ ਬੱਚੇ ਕਰਮਣਾ ਦ੍ਵਾਰਾ ਗੁਣਾਂ ਦਾ ਦਾਨ ਕਰਦੇ ਹਨ ਉਨ੍ਹਾਂ ਦੀ ਚਲਣ ਅਤੇ ਚੇਹਰਾ ਦੋਵੇਂ ਹੀ ਫਰਿਸ਼ਤੇ ਦੀ ਤਰ੍ਹਾਂ ਵਿਖਾਈ ਦਿੰਦੇ ਹਨ। ਉਹ ਡਬਲ ਲਾਈਟ ਮਤਲਬ ਪ੍ਰਕਾਸ਼ਮਯ ਅਤੇ ਹਲਕੇਪਨ ਦੀ ਅਨੁਭੂਤੀ ਕਰਦੇ ਹਨ। ਉਨ੍ਹਾਂ ਨੂੰ ਕੋਈ ਵੀ ਬੋਝ ਮਹਿਸੂਸ ਨਹੀਂ ਹੁੰਦਾ ਹੈ। ਹਰ ਕਰਮ ਵਿਚ ਮਦਦ ਦੀ ਮਹਿਸੂਸਤਾ ਹੁੰਦੀ ਹੈ। ਜਿਵੇਂ ਕੋਈ ਸ਼ਕਤੀ ਚਲਾ ਰਹੀ ਹੈ। ਹਰ ਕਰਮ ਦ੍ਵਾਰਾ ਮਹਾਦਾਨੀ ਬਣਨ ਦੇ ਕਾਰਣ ਉਨ੍ਹਾਂ ਨੂੰ ਸਭ ਦੀ ਅਸ਼ੀਰਵਾਦ ਅਤੇ ਸਰਵ ਵਰਦਾਨਾਂ ਦੀ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ।

ਸਲੋਗਨ:-
ਸੇਵਾ ਵਿਚ ਸਫਲਤਾ ਦਾ ਸਿਤਾਰਾ ਬਣੋ, ਕਮਜੋਰ ਨਹੀਂ।

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

"ਗਿਆਨ, ਯੋਗ ਅਤੇ ਦੈਵੀ ਗੁਣਾਂ ਦੀ ਧਾਰਨਾ ਜੀਵਨ ਦਾ ਆਧਾਰ ਹੈ"

ਇਹ ਤਾਂ ਆਪਣੇ ਨੂੰ ਨਿਸ਼ਚਾ ਹੈ ਕਿ ਪਰਮਪਿਤਾ ਪਰਮਾਤਮਾ ਦਵਾਰਾ ਸਾਨੂੰ ਨਾਲੇਜ ਮਿਲ ਰਹੀ ਹੈ, ਇਸ ਨਾਲੇਜ ਵਿੱਚ ਮੁੱਖ ਤਿੰਨ ਪੁਆਇੰਟ ਹਨ ਜਿਸ ਦੇ ਲਈ ਆਪਣੇ ਨੂੰ ਪੂਰਾ ਪੁਰਸ਼ਾਰਥ ਕਰਨ ਦਾ ਧਿਆਨ ਰੱਖਣਾ ਹੈ। ਇਸ ਵਿੱਚ ਪਹਿਲੇ ਹਨ ਯੋਗ ਮਤਲੱਬ ਈਸ਼ਵਰੀ ਨਿਰੰਤਰ ਯਾਦ, ਜਿਸ ਤੋਂ ਵਿਕ੍ਰਮਾਂ ਦਾ ਵਿਨਾਸ਼ ਹੁੰਦਾ ਹੈ। ਦੂਜਾ ਹੈ ਗਿਆਨ ਮਾਨਾ ਇਸ ਸਾਰੇ ਬ੍ਰਹਮਾਂਡ, ਸ੍ਰਿਸ਼ਟੀ ਦੀ ਆਦਿ - ਮੱਧ - ਅੰਤ ਕਿਵੇਂ ਹੁੰਦੀ ਹੈ, ਜਦ ਇਹ ਨਾਲੇਜ ਹੋਵੇ ਤਾਂ ਹੀ ਇਸ ਲਾਈਫ ਵਿੱਚ ਪ੍ਰੈਕਟੀਕਲ ਚੇਂਜ ਆ ਸਕਦੀ ਹੈ ਅਤੇ ਅਸੀਂ ਭਵਿੱਖ ਪ੍ਰਾਲਬੱਧ ਚੰਗੀ ਬਣਾ ਸਕਦੇ ਹਾਂ। ਤੀਜੀ ਪੁਆਇੰਟ ਹੈ - ਕਵਾਲੀਫਿਕੇਸ਼ਨ ਤਾਂ ਸਾਨੂੰ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਜਰੂਰ ਬਣਨਾ ਹੈ ਤਾਂ ਹੀ ਦੇਵਤਾ ਬਣ ਸਕਦੇ ਹਾਂ। ਤਾਂ ਆਪਣੇ ਆਪ ਨੂੰ ਚਲਦੇ - ਫਿਰਦੇ, ਖਾਂਦੇ - ਪੀਂਦੇ ਇਨ੍ਹਾਂ ਤਿੰਨਾਂ ਪੁਆਇੰਟ ਤੇ ਧਿਆਨ ਦੇਣਾ ਜਰੂਰੀ ਹੈ। ਇਸ ਇੱਕ ਹੀ ਜਨਮ ਵਿੱਚ ਗਿਆਨ ਬਲ, ਯੋਗ ਬਲ ਅਤੇ ਦੈਵੀ ਗੁਣਾਂ ਦੀ ਧਾਰਨਾ ਕੀਤੀ ਜਾਂਦੀ ਹੈ। ਤਿੰਨਾਂ ਦਾ ਆਪਸ ਵਿੱਚ ਕੁਨੈਕਸ਼ਨ ਹੈ - ਗਿਆਨ ਬਗੈਰ ਯੋਗ ਨਹੀਂ ਲੱਗ ਸਕਦਾ ਅਤੇ ਯੋਗ ਬਗੈਰ ਦੈਵੀ ਗੁਣਾਂ ਦੀ ਧਾਰਨਾ ਨਹੀਂ ਹੁੰਦੀ, ਇਨ੍ਹਾਂ ਤਿੰਨ ਪੁਆਇੰਟਾਂ ਤੇ ਸਾਰੀ ਜੀਵਨ ਦਾ ਆਧਾਰ ਹੈ, ਤਾਂ ਹੀ ਵਿਕਰਮਾਂ ਦਾ ਖਾਤਾ ਖਲਾਸ ਹੋ ਚੰਗੇ ਕਰਮ ਬਣਦੇ ਹਨ। ਇਸਨੂੰ ਹੀ ਈਸ਼ਵਰੀ ਜੀਵਨ ਕਿਹਾ ਜਾਂਦਾ ਹੈ।

"ਭਾਰਤ ਦਾ ਪ੍ਰਾਚੀਨ ਯੋਗ ਪਰਮਾਤਮਾ ਦਵਾਰਾ ਸਿਖਾਇਆ ਹੋਇਆ ਹੈ"

ਆਪਣਾ ਇਹ ਈਸ਼ਵਰੀ ਯੋਗ ਭਾਰਤ ਵਿੱਚ ਪ੍ਰਾਚੀਨ ਯੋਗ ਦੇ ਨਾਮ ਤੋਂ ਮਸ਼ਹੂਰ ਹੈ। ਇਸ ਯੋਗ ਨੂੰ ਅਵਿਨਾਸ਼ੀ ਯੋਗ ਕਿਓਂ ਕਹਿੰਦੇ ਹਨ? ਕਿਓਂਕਿ ਅਵਿਨਾਸ਼ੀ ਪਰਮਪਿਤਾ ਪਰਮਾਤਮਾ ਦਵਾਰਾ ਸਿਖਾਇਆ ਗਿਆ ਹੈ। ਭਾਵੇਂ ਯੋਗ ਅਤੇ ਮਨੁੱਖ ਆਤਮਾਵਾਂ ਵੀ ਸਿਖਾਉਂਦੀਆਂ ਹਨ ਇਸਲਈ ਯੋਗ ਆਸ਼ਰਮ ਵਗੈਰਾ ਖੋਲਦੇ ਰਹਿੰਦੇ ਹਨ ਪਰ ਉਹ ਪ੍ਰਾਚੀਨ ਯੋਗ ਸਿਖਾ ਨਹੀਂ ਸਕਦੇ। ਜੇਕਰ ਇਵੇਂ ਯੋਗ ਹੁੰਦਾ ਤਾਂ ਫਿਰ ਉਹ ਬਲ ਕਿੱਥੇ! ਭਾਰਤ ਤਾਂ ਦਿਨ ਪ੍ਰਤੀਦਿਨ ਨਿਰਬਲ ਹੁੰਦਾ ਜਾਂਦਾ ਹੈ ਇਸ ਤੋਂ ਸਿੱਧ ਹੈ ਉਹ ਯੋਗ ਅਵਿਨਾਸ਼ੀ ਯੋਗ ਨਹੀਂ ਹੈ, ਜਿਸ ਦੇ ਨਾਲ ਯੋਗ ਲਗਾਉਣਾ ਹੈ ਉਹ ਆਪ ਹੀ ਸਿਖਾ ਸਕਦਾ ਹੈ। ਬਾਕੀ ਹੋਰਾਂ ਨਾਲ ਯੋਗ ਲਗਾਉਣਾ ਹੀ ਨਹੀਂ ਹੈ ਤਾਂ ਫਿਰ ਸਿਖਾਉਣਗੇ ਕਿਵੇਂ? ਇਹ ਤਾਂ ਆਪ ਪਰਮਾਤਮਾ ਹੀ ਕੰਮ ਕਰ ਸਕਦਾ ਹੈ, ਉਹ ਹੀ ਸਾਨੂੰ ਪੂਰਾ ਭੇਦ ਦੱਸ ਸਕਦਾ ਹੈ। ਬਾਕੀ ਤਾਂ ਸਭ ਕਹਿੰਦੇ ਰਹਿੰਦੇ ਹਨ, ਅਸੀਂ ਯੋਗ ਸਿਖਾਵਾਂਗੇ। ਇਹ ਤਾਂ ਅਸੀਂ ਜਾਣਦੇ ਹਾਂ ਕਿ ਸੱਚਾ ਯੋਗ ਤਾਂ ਆਪ ਪਰਮਾਤਮਾ ਹੀ ਸਿੱਖਲਾਏ ਸੂਰਜਵੰਸ਼ੀ ਚੰਦਰਵੰਸ਼ੀ ਘਰਾਣਾ ਅਤੇ ਦੈਵੀ ਰਾਜ ਸਥਾਪਨ ਕਰਦੇ ਹਨ। ਹੁਣ ਉਹ ਪ੍ਰਾਚੀਨ ਯੋਗ ਪਰਮਾਤਮਾ ਆਕੇ ਕਲਪ - ਕਲਪ ਸਾਨੂੰ ਸਿਖਾਉਂਦੇ ਹਨ। ਕਹਿੰਦੇ ਹਨ ਹੇ ਆਤਮਾ ਮੁਝ ਪਰਮਾਤਮਾ ਦੇ ਨਾਲ ਨਿਰੰਤਰ ਯੋਗ ਲਗਾਓ ਤਾਂ ਤੁਹਾਡੇ ਪਾਪ ਨਸ਼ਟ ਹੋ ਜਾਣਗੇ। ਅੱਛਾ। ਓਮ ਸ਼ਾਂਤੀ।

ਇਹ ਅਵਿਅਕਤ ਇਸ਼ਾਰੇ - ਪਰੋਪਕਾਰ ਦੀ ਭਾਵਨਾ ਨਾਲ ਸੰਪੰਨ ਬਣ ਅਪਕਾਰੀ ਤੇ ਵੀ ਉਪਕਾਰ ਕਰੋ।

ਕੋਈ ਕਿਵੇਂ ਦੀ ਵੀ ਆਤਮਾ ਸੰਪਰਕ ਵਿਚ ਆਵੇ - ਭਾਵੇਂ ਸਤੋਗੁਣੀ, ਭਾਵੇਂ ਤਮੋਗੁਣੀ ਸਭ ਦੇ ਪ੍ਰਤੀ ਸ਼ੁਭਚਿੰਤਕ ਮਤਲਬ ਅਪਕਾਰੀ ਦੇ ਉਪਰ ਵੀ ਉਪਕਾਰ ਕਰਨ ਵਾਲੇ। ਕਦੇ ਕਿਸੇ ਆਤਮਾ ਦੇ ਪ੍ਰਤੀ ਘ੍ਰਿਣਾ ਦ੍ਰਿਸ਼ਟੀ ਨਹੀਂ ਕਿਉਂਕਿ ਜਾਣਦੇ ਹੋ ਕਿ ਇਹ ਅਗਿਆਨ ਦੇ ਵਸ਼ੀਭੂਤ ਹੈ ਮਤਲਬ ਬੇਸਮਝ ਬੱਚਾ ਹੈ। ਬੇਸਮਝ ਬੱਚੇ ਦੇ ਕਿਸੇ ਵੀ ਕਰਮ ਤੇ ਘ੍ਰਿਣਾ ਨਹੀਂ ਹੁੰਦੀ ਹੈ ਹੋਰ ਹੀ ਉਸ ਬੱਚੇ ਤੇ ਰਹਿਮ ਅਤੇ ਸਨੇਹ ਆਵੇਗਾ।