17.11.24     Avyakt Bapdada     Punjabi Murli     30.11.2002    Om Shanti     Madhuban


“ਰਿਟਰਨ ਸ਼ਬਦ ਦੀ ਸਮ੍ਰਿਤੀ ਨਾਲ ਸਮਾਨ ਬਣੋ ਅਤੇ ਰਿਟਰਨ - ਜਰਨੀ ਦੇ ਸਮ੍ਰਿਤੀ ਸਵਰੂਪ ਬਣੋ”


ਅੱਜ ਬਾਪਦਾਦਾ ਆਪਣੇ ਚਾਰੋਂ ਪਾਸੇ ਦੇ ਦਿਲ ਤਖ਼ਤਨਸ਼ੀਨ, ਭ੍ਰਿਕੁਟੀ ਦੇ ਤਖ਼ਤ ਨਸ਼ੀਨ, ਵਿਸ਼ਵ ਰਾਜ ਦੇ ਤਖ਼ਤ ਨਸ਼ੀਨ, ਸਵਰਾਜ ਅਧਿਕਾਰੀ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਪਰਮਾਤਮ ਦਿਲ ਤਖ਼ਤ ਸਾਰੇ ਕਲਪ ਵਿੱਚ ਹੁਣ ਤੁਸੀਂ ਸਿਕੀਲੱਧੇ, ਲਾਡਲੇ ਬੱਚਿਆਂ ਨੂੰ ਹੀ ਪ੍ਰਾਪਤ ਹੋ ਰਿਹਾ ਹੈ। ਭ੍ਰਿਕੁਟੀ ਦਾ ਤਖ਼ਤ ਤਾਂ ਸਰਵ ਆਤਮਾਵਾਂ ਨੂੰ ਹੈ ਪਰ ਪਰਮਾਤਮ ਦਿਲ ਤਖ਼ਤ ਬ੍ਰਾਹਮਣ ਆਤਮਾਵਾਂ ਦੇ ਸਿਵਾਏ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੈ। ਇਹ ਦਿਲ ਤਖ਼ਤ ਹੀ ਵਿਸ਼ਵ ਦਾ ਤਖ਼ਤ ਦਵਾਉਂਦਾ ਹੈ। ਵਰਤਮਾਨ ਸਮੇਂ ਸਵਰਾਜ ਅਧਿਕਾਰੀ ਬਣੇ ਹੋ, ਹਰ ਇੱਕ ਬ੍ਰਾਹਮਣ ਆਤਮਾ ਦਾ ਸਵਰਾਜ ਗਲੇ ਦਾ ਹਾਰ ਹੈ। ਸਵਰਾਜ ਤੁਹਾਡੇ ਜਨਮ ਦਾ ਅਧਿਕਾਰ ਹੈ। ਇਵੇਂ ਖੁਦ ਨੂੰ ਅਜਿਹਾ ਸਵਰਾਜ ਅਧਿਕਾਰੀ ਅਨੁਭਵ ਕਰਦੇ ਹੋ। ਦਿਲ ਵਿੱਚ ਇਹ ਦ੍ਰਿੜ੍ਹ ਸੰਕਲਪ ਹੈ ਕਿ ਸਾਡੇ ਇਸ ਬ੍ਰਰਥ ਰਾਈਟ ਨੂੰ ਕੋਈ ਖੋਹ ਨਹੀਂ ਸਕਦਾ। ਨਾਲ -ਨਾਲ ਇਹ ਵੀ ਰੂਹਾਨੀ ਨਸ਼ਾ ਹੈ ਕਿ ਅਸੀਂ ਪ੍ਰਮਾਤਮ ਦਿਲ ਤਖ਼ਤਨਸ਼ੀਂਨ ਵੀ ਹਾਂ। ਮਾਨਵ ਜੀਵਨ ਵਿੱਚ, ਤਨ ਵਿੱਚ ਵੀ ਵਿਸ਼ੇਸ਼ ਦਿਲ ਹੀ ਮਹਾਨ ਗਾਈ ਜਾਂਦੀ ਹੈ। ਦਿਲ ਰੁਕ ਗਈ ਤਾਂ ਜੀਵਨ ਖ਼ਤਮ। ਤਾਂ ਅਧਿਆਤਮਿਕ ਜੀਵਨ ਵਿੱਚ ਦਿਲ ਤਖ਼ਤ ਦਾ ਬਹੁਤ ਮਹੱਤਵ ਹੈ। ਜੋ ਦਿਲ ਤਖ਼ਤਨਸ਼ੀਨ ਹਨ ਉਹ ਹੀ ਆਤਮਾਵਾਂ ਵਿਸ਼ਵ ਵਿੱਚ ਵਿਸ਼ੇਸ਼ ਆਤਮਾਵਾਂ ਗਾਈਆਂ ਜਾਂਦੀਆਂ ਹਨ। ਉਹ ਹੀ ਆਤਮਾਵਾਂ ਭਗਤਾ ਦੇ ਲਈ ਮਾਲਾ ਦੇ ਮਣਕਿਆਂ ਦੇ ਰੂਪ ਵਿੱਚ ਸਿਮਰੀ ਜਾਂਦੀ ਹੈ। ਉਹ ਹੀ ਆਤਮਾਵਾਂ ਕੋਟਾ ਵਿਚੋ ਕੋਈ, ਕੋਈ ਵਿੱਚੋ ਵੀ ਕੋਈ ਗਾਈ ਜਾਂਦੀ ਹੈ। ਤਾਂ ਉਹ ਕੌਣ ਹਨ? ਤੁਸੀਂ ਹੋ? ਪਾਂਡਵ ਵੀ ਹਨ? ਮਾਤਾਵਾਂ ਵੀ ਹਨ? (ਹੱਥ ਹਿਲਾ ਰਹੇ ਹਨ) ਤਾਂ ਬਾਪ ਕਹਿੰਦੇ ਹਨ ਲਾਡਲੇ ਬੱਚੇ ਕਦੀ - ਕਦੀ ਦਿਲ ਤਖ਼ਤ ਨੂੰ ਛੱਡਕੇ ਦੇਹ ਰੂਪੀ ਮਿੱਟੀ ਨਾਲ ਕਿਉਂ ਦਿਲ ਲਗਾਉਂਦੇ ਹੋ? ਦੇਹ ਮਿੱਟੀ ਹੈ। ਤਾਂ ਲਾਡਲੇ ਬੱਚੇ ਕਦੀ ਮਿੱਟੀ ਵਿੱਚ ਪੈਰ ਨਹੀਂ ਰੱਖਦੇ ਹਨ, ਸਦਾ ਤਖ਼ਤ ਤੇ, ਗੋਦੀ ਵਿੱਚ ਜਾਂ ਅਤਿਇੰਦਰੀਆਂ ਸੁਖ ਦੇ ਝੂਲੇ ਵਿੱਚ ਝੂਲਦੇ ਹਨ। ਤੁਹਾਡੇ ਲਈ ਬਾਪਦਾਦਾ ਨੇ ਭਿੰਨ - ਭਿੰਨ ਝੂਲੇ ਦਿੱਤੇ ਹਨ, ਕਦੀ ਸੁਖ ਦੇ ਝੂਲੇ ਵਿੱਚ ਝੁਲੋ, ਕਦੀ ਖੁਸ਼ੀ ਦੇ ਝੂਲੇ ਵਿਚ ਝੂਲੋ। ਕਦੀ ਅਨੰਦਮਯ ਝੂਲੇ ਵਿੱਚ ਝੂਲੋ।

ਤਾਂ ਅੱਜ ਬਾਪਦਾਦਾ ਸ਼੍ਰੇਸ਼ਠ ਬੱਚਿਆਂ ਨੂੰ ਦੇਖ ਰਹੇ ਸਨ ਕਿ ਕਿਵੇਂ ਨਸ਼ੇ ਨਾਲ ਝੂਲੇ ਵਿੱਚ ਝੂਲ ਰਹੇ ਹਨ। ਝੂਲਦੇ ਰਹਿੰਦੇ ਹੋ? ਝੂਲਦੇ ਹੋ? ਮਿੱਟੀ ਵਿੱਚ ਤੇ ਨਹੀਂ ਜਾਂਦੇ! ਕਦੀ - ਕਦੀ ਦਿਲ ਹੁੰਦੀ ਹੈ ਕੀ, ਮਿੱਟੀ ਵਿੱਚ ਪੈਰ ਰੱਖਣ ਦੀ? ਕਿਉਂਕਿ 63 ਜਨਮ ਮਿੱਟੀ ਵਿੱਚ ਹੀ ਪੈਰ ਰੱਖਦੇ, ਮਿੱਟੀ ਵਿੱਚ ਹੀ ਖੇਡਦੇ? ਤਾਂ ਹਾਲੇ ਤਾਂ ਮਿੱਟੀ ਵਿੱਚ ਨਹੀਂ ਖੇਡਦੇ? ਕਦੀ - ਕਦੀ ਮਿੱਟੀ ਵਿੱਚ ਪੈਰ ਜਾਂਦਾ ਹੈ ਕਿ ਨਹੀਂ ਜਾਂਦਾ ਹੈ? ਕਦੀ - ਕਦੀ ਚਲਾ ਜਾਂਦਾ ਹੈ। ਦੇਹਭਾਨ ਵੀ ਮਿੱਟੀ ਵਿੱਚ ਪੈਰ ਰੱਖਣਾ ਹੈ। ਦੇਹ ਅਭਿਮਾਨ ਤਾਂ ਬਹੁਤ ਗਹਿਰੀ ਮਿੱਟੀ ਵਿੱਚ ਪੈਰ ਹੈ। ਪਰ ਦੇਹ ਭਾਨ ਮਤਲਬ ਬਾਡੀ - ਕਾਂਨਸ਼ੀਅਸਨੈਸ ਇਹ ਵੀ ਮਿੱਟੀ ਹੈ। ਜਿਨਾਂ ਸੰਗਮ ਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਤਖ਼ਤਨਸ਼ੀਨ ਹੋਵੋਗੇ ਓਨਾ ਹੀ ਅੱਧਾਕਲਪ ਸੂਰਜਵੰਸ਼ ਦੀ ਰਾਜਧਾਨੀ ਵਿੱਚ ਅਤੇ ਚੰਦਰਵੰਸ਼ ਵਿੱਚ ਵੀ ਸੂਰਜਵੰਸ਼ ਦੇ ਰਾਜ ਘਰਾਣੇ ਵਿੱਚ ਹੋਵੋਂਗੇ। ਜੇਕਰ ਹੁਣ ਸੰਗਮ ਤੇ ਕਦੀ -ਕਦੀ ਤਖ਼ਤਨਸ਼ੀਂਨ ਹੋਵਾਂਗੇ ਤਾਂ ਸੂਰਜਵੰਸ਼ ਦੇ ਰਾਇਲ ਫੈਮਿਲੀ ਵਿੱਚ ਇਤਨਾ ਹੀ ਥੋੜ੍ਹਾ ਸਮਾਂ ਹੋਵਾਂਗੇ। ਤਖ਼ਤਨਸ਼ੀਨ ਭਾਵੇਂ ਟਰਨ ਬਾਈ ਟਰਨ ਹੋਣਗੇ ਪਰ ਰਾਇਲ ਫੈਮਿਲੀ, ਰਾਜ ਘਰਾਣੇ ਦੀਆਂ ਆਤਮਾਵਾਂ ਦੇ ਸਦਾ ਸੰਬੰਧ ਵਿੱਚ ਹੋਣਗੇ। ਤਾਂ ਚੈਕ ਸੰਗਮਯੁਗ ਦੇ ਆਦਿ ਸਮੇਂ ਤੋਂ ਹੁਣ ਤੱਕ ਭਾਵੇਂ 10 ਸਾਲ ਹੋਏ ਹਨ, ਭਾਵੇਂ 50, ਭਾਵੇਂ 66 ਸਾਲ ਹੋ ਗਏ, ਪਰ ਜਦੋਂ ਤੋਂ ਬ੍ਰਾਹਮਣ ਬਣੇ ਉਦੋ ਆਦਿ ਤੋਂ ਹੁਣ ਤੱਕ ਕਿੰਨਾ ਸਮੇਂ ਦਿਲ ਤਖ਼ਤਨਸ਼ੀਨ ਸਵਰਾਜ ਤਖ਼ਤਨਸ਼ੀਨ ਰਹੇ? ਬਹੁਤਕਾਲ ਰਿਹਾ, ਨਿਰੰਤਰ ਰਿਹਾ ਜਾਂ ਕਦੀ - ਕਦੀ ਰਿਹਾ? ਜੋ ਪਰਮਾਤਮ ਤਖ਼ਤਨਸ਼ੀਨ ਹੋਵੇਗਾ ਉਸਦੀ ਨਿਸ਼ਾਨੀ - ਪ੍ਰਤੱਖ ਚਲਣ ਅਤੇ ਚੇਹਰੇ ਤੋਂ ਸਦਾ ਬੇਫ਼ਿਕਰ ਬਾਦਸ਼ਾਹ ਹੋਵੇਗਾ। ਆਪਣੇ ਮਨ ਵਿੱਚ, ਸਥੂਲ ਬੋਝ ਤਾਂ ਸਿਰ ਤੇ ਹੁੰਦਾ ਹੈ ਪਰ ਸੂਕ੍ਸ਼੍ਮ ਬੋਝ ਮਨ ਵਿੱਚ ਹੁੰਦਾ ਹੈ। ਤਾਂ ਮਨ ਵਿੱਚ ਕੋਈ ਬੋਝ ਨਹੀਂ ਹੋਵੇਗਾ। ਫਿਕਰ ਹੈ ਬੋਝ, ਬੇਫਿਕਰ ਹੈ ਡਬਲ ਲਾਇਟ। ਜੇਕਰ ਕਿਸੇ ਵੀ ਤਰ੍ਹਾਂ ਦਾ ਭਾਵੇਂ ਸੇਵਾ ਦਾ, ਭਾਵੇਂ ਸੰਬੰਧ -ਸੰਪਰਕ ਦਾ, ਭਾਵੇਂ ਸਥੂਲ ਸੇਵਾ ਦਾ, ਰੂਹਾਨੀ ਸੇਵਾ ਦਾ ਬੋਝ ਨਹੀਂ, ਕੀ ਹੋਵੇਗਾ, ਕਿਵੇਂ ਹੋਵੇਗਾ …ਸਫ਼ਲਤਾ ਹੋਵੇਗੀ ਜਾਂ ਨਹੀਂ ਹੋਵੇਗੀ! ਸੋਚਣਾ, ਪਲੈਨ ਬਨਾਉਣਾ ਵੱਖ ਚੀਜ਼ ਹੈ, ਬੋਝ ਵੱਖ ਚੀਜ਼ ਹੈ। ਬੋਝ ਵਾਲੇ ਦੀ ਨਿਸ਼ਾਨੀ ਸਦਾ ਚੇਹਰੇ ਵਿੱਚ ਬਹੁਤ ਜਾਂ ਥੋੜਾ ਥਕਾਵਟ ਦੇ ਚਿੰਨ ਹੋਣਗੇ। ਥਕਾਵਟ ਹੋਣਾ ਵੱਖ ਚੀਜ਼ ਹੈ, ਥਕਾਵਟ ਦੇ ਚਿੰਨ ਥੋੜੇ ਵੀ, ਇਹ ਬੋਝ ਦੀ ਨਿਸ਼ਾਨੀ ਹੈ। ਅਤੇ ਬੇਫ਼ਿਕਰ ਬਾਦਸ਼ਾਹ ਦਾ ਇਹ ਅੱਰਥ ਨਹੀਂ ਕਿ ਅਲਬੇਲੇ ਰਹੇ, ਹੋ ਅਲਬੇਲਾਪਨ ਅਤੇ ਕਹਿਣ ਅਸੀਂ ਤਾਂ ਬੇਫ਼ਿਕਰ ਰਹਿੰਦੇ ਹਾਂ। ਅਲਬੇਲਾਪਨ, ਇਹ ਬਹੁਤ ਧੋਖਾ ਦੇਣ ਵਾਲਾ ਹੈ। ਤੀਵਰ ਪੁਰਸ਼ਾਰਥ ਦੇ ਵੀ ਉਹੀ ਸ਼ਬਦ ਹਨ ਅਤੇ ਅਲਬੇਲੇਪਨ ਦੇ ਵੀ ਉਹੀ ਸ਼ਬਦ ਹਨ। ਤੀਵਰ ਪੁਰਸ਼ਾਰਥੀ ਸਦਾ ਦ੍ਰਿੜ੍ਹ ਨਿਸ਼ਚੇ ਹੋਣ ਦੇ ਕਾਰਨ ਇਹੀ ਸੋਚਦਾ ਹੈ - ਹਰ ਕਮ ਹਿੰਮਤ ਅਤੇ ਬਾਪ ਦੀ ਮੱਦਦ ਨਾਲ ਸਫ਼ਲ ਹੋਇਆ ਹੀ ਪਿਆ ਹੈ ਅਤੇ ਅਲਬੇਲੇਪਨ ਦੇ ਵੀ ਇਹੀ ਸ਼ਬਦ ਹਨ, ਹੋ ਜਾਏਗਾ, ਹੋ ਜਾਏਗਾ, ਹੋਇਆ ਹੀ ਪਿਆ ਹੈ। ਕੋਈ ਕੰਮ ਰਿਹਾ ਹੈ ਕੀ, ਹੋ ਜਾਏਗਾ। ਤਾਂ ਸ਼ਬਦ ਇੱਕ ਹੈ ਪਰ ਰੂਪ ਵੱਖ - ਵੱਖ ਹੈ।

ਵਰਤਮਾਨ ਸਮੇਂ ਮਾਇਆ ਦੇ ਵਿਸ਼ੇਸ਼ ਦੋ ਰੂਪ ਬੱਚਿਆਂ ਦੇ ਪੇਪਰ ਲੈਂਦੇ ਹਨ। ਇੱਕ ਵਿਅਰਥ ਸੰਕਲਪ, ਵਿਕਲਪ ਨਹੀਂ, ਵਿਅਰਥ ਸੰਕਲਪ। ਦੂਸਰਾ ਮੈਂ ਰਾਈਟ ਹਾਂ”। ਜੋ ਕੀਤਾ, ਜੋ ਕਿਹਾ, ਜੋ ਸੋਚਿਆ … ਮੈਂ ਘੱਟ ਨਹੀਂ, ਰਾਈਟ ਹਾਂ। ਬਾਪਦਾਦਾ ਸਮੇਂ ਦੇ ਪ੍ਰਮਾਣ ਹੁਣ ਇਹੀ ਚਾਹੁੰਦੇ ਹਨ ਕਿ ਇੱਕ ਸ਼ਬਦ ਸਦਾ ਸਮ੍ਰਿਤੀ ਵਿੱਚ ਰੱਖੋ - ਬਾਪ ਤੋਂ ਹੋਈ ਸਰਵ ਪ੍ਰਾਪਤੀਆਂ ਦਾ, ਸਨੇਹ ਦਾ, ਸਹਿਯੋਗ ਦਾ ਰਿਟਰਨ ਕਰਨਾ ਹੈ। ਰਿਟਰਨ ਕਰਨਾ ਮਤਲਬ ਸਮਾਨ ਬਣਨਾ। ਦੂਸਰਾ - ਹੁਣ ਸਾਡੀ ਰਿਟਰਨ -ਜਰਨੀ (ਵਾਪਸੀ ਯਾਤਰਾ) ਹੈ। ਇੱਕ ਹੀ ਸ਼ਬਦ ਰਿਟਰਨ ਸਦਾ ਯਾਦ ਰਹੇ। ਇਸਦੇ ਲਈ ਬਹੁਤ ਸਹਿਜ ਸਾਧਨ ਹੈ - ਹਰ ਸੰਕਲਪ, ਬੋਲ ਅਤੇ ਕਰਮ ਨੂੰ ਬ੍ਰਹਮਾ ਬਾਪ ਨਾਲ ਟੈਲੀ (ਮਿਲਾਨ) ਕਰੋ। ਬਾਪ ਦਾ ਸੰਕਲਪ ਕੀ ਰਿਹਾ? ਬਾਪ ਦਾ ਬੋਲ ਕੀ ਰਿਹਾ? ਬਾਪ ਦਾ ਕਰਮ ਕੀ ਰਿਹਾ? ਇਸਨੂੰ ਹੀ ਕਿਹਾ ਜਾਂਦਾ ਹੈ ਫਾਲੋ ਫ਼ਾਦਰ। ਫਾਲੋ ਕਰਨਾ ਤੇ ਸਹਿਜ ਹੁੰਦਾ ਹੈ ਨਾ! ਨਵਾਂ ਸੋਚਨਾ, ਨਵਾਂ ਕਰਨਾ ਉਸਦੀ ਜਰੂਰਤ ਹੈ ਹੀ ਨਹੀਂ, ਜੋ ਬਾਪ ਨੇ ਕੀਤਾ ਉਹ ਫਾਲੋ ਫਾਦਰ। ਸਹਿਜ ਹੈ ਨਾ!

ਟੀਚਰਸ ਹੱਥ ਉਠਾਓ। - ਫਾਲੋ ਕਰਨਾ ਸਹਿਜ ਹੈ ਜਾਂ ਮੁਸ਼ਕਿਲ ਹੈ? ਸਹਿਜ ਹੈ ਨਾ! ਬਸ ਫਾਲੋ ਫ਼ਾਦਰ। ਪਹਿਲੇ ਚੈਕ ਕਰੋ, ਜਿਵੇਂ ਕਹਾਵਤ ਹੈ ਪਹਿਲੇ ਸੋਚੋ ਫਿਰ ਕਰੋ, ਪਹਿਲੇ ਤੋਲੋ ਫਿਰ ਬੋਲੋ। ਤਾਂ ਸਭ ਟੀਚਰਸ ਇਸ ਵਰ੍ਹੇ ਵਿੱਚ, ਹੁਣ ਇਸ ਵਰ੍ਹੇ ਦਾ ਲਾਸ੍ਟ ਮੰਥ ਹੈ, ਪੁਰਾਣਾ ਜਾਏਗਾ ਨਵਾਂ ਆਏਗਾ। ਨਵੇਂ ਆਉਣ ਦੇ ਪਹਿਲੇ ਕੀ ਕਰਨਾ ਹੈ, ਉਸਦੀ ਤਿਆਰੀ ਕਰ ਲਵੋ। ਇਹ ਸੰਕਲਪ ਕਰੋ ਕਿ ਸਿਵਾਏ ਬਾਪ ਦੇ ਕਦਮ ਤੇ ਕਦਮ ਰੱਖਣ ਦੇ ਹੋਰ ਕੋਈ ਵੀ ਕਦਮ ਨਹੀਂ ਉਠਾਵਾਂਗੇ। ਬਸ ਫੁੱਟ ਸਟੈਪ। ਕਦਮ ਤੇ ਕਦਮ ਰੱਖਣਾ ਤੇ ਇਜ਼ੀ ਹੈ ਨਾ! ਤਾਂ ਨਵੇਂ ਵਰ੍ਹੇ ਦੇ ਲਈ ਹੁਣ ਤੋਂ ਹੀ ਸੰਕਲਪ ਦੇ ਪਲੈਨ ਬਣਾਓ, ਜਿਵੇਂ ਬ੍ਰਹਮਾ ਬਾਪ ਸਦਾ ਨਿਮਿਤ ਅਤੇ ਨਿਰਮਾਣ ਰਹੇ, ਇਵੇਂ ਨਿਮਿਤ ਭਾਵ ਅਤੇ ਨਿਰਮਾਣ ਭਾਵ। ਸਿਰਫ਼ ਨਿਮਿਤ ਭਾਵ ਨਹੀਂ, ਨਿਮਿਤ ਭਾਵ ਦੇ ਨਾਲ ਨਿਰਮਾਣ ਭਾਵ, ਦੋਵੇ ਜਰੂਰੀ ਹਨ ਕਿਉਂਕਿ ਟੀਚਰਸ ਤਾਂ ਨਿਮਿਤ ਹਨ ਨਾ! ਤਾਂ ਸੰਕਲੱਪ ਵਿੱਚ ਵੀ, ਬੋਲ ਵਿੱਚ ਵੀ ਅਤੇ ਕਿਸੇ ਵੀ ਸੰਬੰਧ ਵਿੱਚ, ਸੰਪਰਕ ਵਿੱਚ, ਕਰਮ ਵਿੱਚ, ਹਰ ਬੋਲ ਵਿੱਚ ਨਿਰਮਾਣ। ਜੋ ਨਿਰਮਾਣ ਹਨ ਉਹੀ ਨਿਮਿਤ ਭਾਵ ਵਿੱਚ ਹਨ। ਜੋ ਨਿਰਮਾਣ ਨਹੀਂ ਹਨ ਉਸ ਵਿੱਚ ਥੋੜ੍ਹਾ ਬਹੁਤ ਸੂਕ੍ਸ਼੍ਮ, ਮਹਾਨ ਰੂਪ ਵਿੱਚ ਅਭਿਮਾਨ ਨਹੀਂ ਵੀ ਹੋਵੇ ਤਾਂ ਰੌਬ ਹੋਵੇਗਾ। ਇਹ ਰੌਬ, ਇਹ ਵੀ ਅਭਿਮਾਨ ਦਾ ਅੰਸ਼ ਹੈ ਅਤੇ ਬੋਲ ਵਿੱਚ ਵੀ ਸਦਾ ਨਿਰਮਲ ਭਾਸ਼ੀ, ਮਧੁਰ ਭਾਸ਼ੀ। ਜਦੋਂ ਸੰਬੰਧ -ਸੰਪਰਕ ਵਿੱਚ ਆਤਮਿਕ ਰੂਪ ਦੀ ਸਮ੍ਰਿਤੀ ਰਹਿੰਦੀ ਹੈ ਤਾਂ ਸਦਾ ਨਿਰਾਕਾਰੀ ਅਤੇ ਨਿਰਹੰਕਾਰੀ ਰਹਿੰਦੇ ਹਨ। ਬ੍ਰਹਮਾ ਬਾਪ ਦੇ ਲਾਸ੍ਟ ਦੇ ਤਿੰਨੋਂ ਸ਼ਬਦ ਯਾਦ ਰਹਿੰਦੇ ਹਨ? ਨਿਰਾਕਾਰੀ, ਨਿਰਹੰਕਾਰੀ ਉਹੀ ਨਿਰਵਿਕਾਰੀ। ਅੱਛਾ, ਫਾਲੋ ਫ਼ਾਦਰ। ਪੱਕਾ ਰਿਹਾ ਨਾ!

ਅਗਲੇ ਵਰ੍ਹੇ ਦਾ ਮੁਖ ਲਕਸ਼ ਸਵਰੂਪ ਦੀ ਸਮ੍ਰਿਤੀ ਹੈ - ਇਹੀ ਤਿੰਨ ਸ਼ਬਦ, ਨਿਰਾਕਾਰੀ, ਨਿਰਹੰਕਾਰੀ, ਨਿਰਵਿਕਾਰੀ। ਅੰਸ਼ ਵੀ ਨਾ ਹੋਵੇ। ਮੋਟਾ - ਮੋਟਾ ਰੂਪ ਤੇ ਠੀਕ ਹੋ ਗਿਆ ਹੈ ਪਰ ਅੰਸ਼ ਵੀ ਨਹੀਂ ਹੋਵੇ ਕਿਉਂਕਿ ਅੰਸ਼ ਵੀ ਧੋਖਾ ਦਿੰਦਾ ਹੈ। ਫਾਲੋ ਫ਼ਾਦਰ ਦਾ ਅਰਥ ਹੀ ਹੈ - ਇਹਨਾਂ ਤਿੰਨਾਂ ਸ਼ਬਦਾਂ ਨੂੰ ਸਦਾ ਸਮ੍ਰਿਤੀ ਵਿੱਚ ਰੱਖੇ। ਠੀਕ ਹੈ? ਹੈ।

ਡਬਲ ਫ਼ਾਰੇਨਰਸ ਉਠੋ :- ਅੱਛਾ ਗਰੁੱਪ ਆਇਆ ਹੈ। ਬਾਪਦਾਦਾ ਨੂੰ ਡਬਲ ਫਾਰੇਨਰਸ ਦੀ ਇੱਕ ਗੱਲ ਤੇ ਖੁਸ਼ੀ ਹੈ, ਜਾਣਦੇ ਹੋ ਕਿਹੜੀ? ਦੇਖੋ, ਕਿੰਨਾ ਦੂਰਦੇਸ਼ ਤੋਂ ਆਉਂਦੇ ਹੋ, ਡਾਇਰੈਕਸ਼ਨ ਮਿਲਿਆ ਕਿ ਇਸ ਟਰਨ ਵਿੱਚ ਵੀ ਆਉਣਾ ਹੈ ਤਾਂ ਪਹੁੰਚ ਗਏ ਨਾ। ਕਿਵੇਂ ਵੀ ਪੁਰਸ਼ਾਰਥ ਕਰ ਵੱਡਾ ਹੀ ਗਰੁੱਪ ਪਹੁੰਚ ਗਿਆ ਹੈ। ਦਾਦੀ ਦਾ ਡਾਇਰੈਕਸ਼ਨ ਠੀਕ ਮੰਨਿਆ ਹੈ ਨਾ! ਇਸਦੀ ਮੁਬਾਰਕ ਹੋ। ਬਾਪਦਾਦਾ ਇੱਕ - ਇੱਕ ਨੂੰ ਦੇਖ ਰਿਹਾ ਹੈ, ਦ੍ਰਿਸ਼ਟੀ ਦੇ ਰਿਹਾ ਹੈ। ਇਵੇਂ ਨਹੀਂ ਦੀ ਸਟੇਜ ਤੇ ਹੀ ਦ੍ਰਿਸ਼ਟੀ ਮਿਲਦੀ ਹੈ। ਦੂਰ ਤੋਂ ਹੋਰ ਹੀ ਚੰਗਾ ਦਿਖਾਈ ਦੇ ਰਿਹਾ ਹੈ। ਡਬਲ ਫਾਰੇਨਰਸ ਹਾਂ ਜੀ ਦਾ ਪਾਠ ਚੰਗਾ ਪੜ੍ਹੇ ਹੋਏ ਹਨ। ਬਾਪਦਾਦਾ ਨੂੰ ਡਬਲ ਫਾਰੇਨਰਸ ਦੇ ਉੱਪਰ ਪਿਆਰ ਤਾਂ ਹੈ ਹੀ ਪਰ ਨਾਜ਼ ਵੀ ਹੈ, ਕਿਉਂਕਿ ਵਿਸ਼ਵ ਦੇ ਕੋਨੇ - ਕੋਨੇ ਵਿੱਚ ਸੰਦੇਸ਼ ਪਹੁੰਚਾਉਣ ਦੇ ਲਈ ਡਬਲ ਫਾਰੇਨਰਸ ਹੀ ਨਿਮਿਤ ਬਣੇ ਹਨ। ਵਿਦੇਸ਼ ਵਿੱਚ ਹੁਣ ਕੋਈ ਵਿਸ਼ੇਸ਼ ਸਥਾਨ ਰਿਹਾ ਹੈ, ਗਾਂਵ - ਗਾਂਵ ਰਹੇ ਹਨ ਜਾਂ ਵਿਸ਼ੇਸ਼ ਸਥਾਨ ਰਹਿ ਗਿਆ ਹੈ? ਗਾਂਵ - ਗਾਂਵ, ਕੋਨੇ - ਕੋਨੇ ਦੇ ਛੋਟੇ ਸਥਾਨ ਰਹਿ ਗਏ ਹਨ ਜਾਂ ਵਿਸ਼ੇਸ਼ ਸਥਾਨ ਰਹਿ ਗਿਆ ਹੈ? ਕਿਹੜਾ ਸਥਾਨ ਰਿਹਾ ਹੈ? (ਮੀਡਿਲ ਈਸਟ ਦੇ ਕੁਝ ਦੇਸ਼ ਰਹੇ ਹੋਏ ਹਨ। ਫਿਰ ਵੀ ਦੇਖੋ ਇਹ ਵੀ ਗੁਰੱਪ ਜੋ ਆਇਆ ਹੈ, ਕਿੰਨੇ ਦੇਸ਼ ਦਾ ਗਰੁੱਪ ਹੈ? ਫਿਰ ਵੀ ਬਾਪਦਾਦਾ ਜਾਣਦੇ ਹਨ ਕਿ ਵਿਸ਼ਵ ਦੇ ਅਨੇਕ ਵੱਖ - ਵੱਖ ਦੇਸ਼ਾਂ ਵਿੱਚ ਤੁਸੀਂ ਆਤਮਾਵਾਂ ਨਿਮਿਤ ਬਣੇ ਹੋ। ਬਾਪਦਾਦਾ ਸਦਾ ਕਹਿੰਦੇ ਹੀ ਹਨ ਕਿ ਵਿਸ਼ਵ ਕਲਿਆਣਕਾਰੀ ਦਾ ਟਾਈਟਲ ਬਾਪ ਦਾ ਡਬਲ ਵਿਦੇਸ਼ੀਆਂ ਨੇ ਹੀ ਪ੍ਰਤੱਖ ਕੀਤਾ ਹੈ। ਚੰਗਾ ਹੈ। ਹਰ ਇੱਕ ਆਪਣੇ - ਆਪਣੇ ਸਥਾਨ ਤੇ ਖੁਦ ਆਪਣੇ ਪੁਰਸ਼ਾਰਥ ਵਿੱਚ ਅਤੇ ਸੇਵਾ ਵਿੱਚ ਅੱਗੇ ਵੱਧ ਰਹੇ ਹਨ ਅਤੇ ਸਦਾ ਅੱਗੇ ਵਧਦੇ ਰਹਿਣਗੇ। ਸਫ਼ਲਤਾ ਦੇ ਸਿਤਾਰੇ ਹੈ ਹੀ। ਬਹੁਤ ਵਧੀਆ।

ਕੁਮਾਰਾਂ ਨਾਲ :- ਮਧੂਬਨ ਦੇ ਕੁਮਾਰ ਵੀ ਹਨ। ਦੇਖੋ, ਕੁਮਾਰਾਂ ਦੀ ਸੰਖਿਆਂ ਦੇਖੋ ਕਿੰਨੀ ਹੈ? ਅੱਧਾ ਕਲਾਸ ਤਾਂ ਕੁਮਾਰਾਂ ਦਾ ਹੈ। ਕੁਮਾਰ ਹੁਣ ਸਾਧਾਰਨ ਕੁਮਾਰ ਨਹੀਂ ਹਨ। ਕਿਹੜੇ ਕੁਮਾਰ ਹੋ? ਬ੍ਰਹਮਾਕੁਮਾਰ ਤਾਂ ਹੋ ਹੀ। ਪਰ ਬ੍ਰਹਮਾਕੁਮਾਰੀ ਦੀ ਵਿਸ਼ੇਸ਼ਤਾ ਕੀ ਹੈ? ਕੁਮਾਰਾਂ ਦੀ ਵਿਸ਼ੇਸ਼ਤਾ ਹੈ ਕਿ ਸਦਾ ਜਿੱਥੇ ਵੀ ਅਸ਼ਾਂਤੀ ਹੋਵੇਗੀ ਉਸ ਵਿੱਚ ਵੀ ਸ਼ਾਂਤੀ ਫੈਲਾਉਣ ਵਾਲੇ ਸ਼ਾਂਤੀਦੂਤ ਹਨ। ਨਾ ਮਨ ਦੀ ਅਸ਼ਾਂਤੀ, ਨਾ ਬਾਹਰ ਦੀ ਅਸ਼ਾਂਤੀ। ਕੁਮਾਰਾਂ ਦਾ ਕੰਮ ਹੀ ਹੈ ਮੁਸ਼ਕਿਲ ਕੰਮ ਕਰਨਾ, ਹਾਰਡ ਵਰਕਰ ਹੁੰਦੇ ਹਨ ਨਾ! ਤਾਂ ਅੱਜ ਸਭਤੋਂ ਹਾਰਡ ਵਿੱਚ ਹਾਰਡ ਵਰਕ ਹੈ - ਅਸ਼ਾਂਤੀ ਨੂੰ ਮਿਟਾਕੇ ਸ਼ਾਂਤੀਦੂਤ ਬਣ ਸ਼ਾਂਤੀ ਫੈਲਾਉਣਾ। ਅਜਿਹੇ ਕੁਮਾਰ ਹੋ? ਅਸ਼ਾਂਤੀ ਦਾ ਨਾਮ ਨਿਸ਼ਾਨ ਨਹੀਂ ਰਹੇ - ਨਾ ਵਿਸ਼ਵ ਵਿੱਚ, ਨਾ ਤੁਹਾਡੇ ਸੰਬੰਧ- ਸੰਪਰਕ ਵਿੱਚ। ਇਵੇਂ ਸ਼ਾਂਤੀਦੂਤ ਹੋ? ਜਿਵੇਂ ਅੱਗ ਬੁਜਾਉਂਣ ਵਾਲੇ ਕਿੱਥੇ ਵੀ ਅੱਗ ਹੋਵੇਗੀ ਤਾਂ ਬੁਝਾਓਗੇ ਨਾ। ਤਾਂ ਸ਼ਾਂਤੀਦੂਤ ਦਾ ਕੰਮ ਹੀ ਹੈ ਅਸ਼ਾਂਤੀ ਨੂੰ ਸ਼ਾਂਤੀ ਵਿੱਚ ਬਦਲਣਾ। ਤਾਂ ਸ਼ਾਂਤੀਦੂਤ ਹੋ ਨਾ! ਪੱਕਾ! ਪੱਕਾ? ਬਹੁਤ ਚੰਗਾ ਲੱਗ ਰਿਹਾ ਹੈ, ਬਾਪਦਾਦਾ ਇੰਨੇ ਕੁਮਾਰਾਂ ਨੂੰ ਦੇਖ ਖੁਸ਼ ਹੁੰਦੇ ਹਨ। ਪਹਿਲੇ ਵੀ ਬਾਪਦਾਦਾ ਨੇ ਪਲੈਨ ਦਿੱਤਾ ਸੀ ਕਿ ਦਿੱਲੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੁਮਾਰ, ਜੋ ਗੌਰਮਿੰਟ ਸਮਝਦੀ ਹੈ ਕੁਮਾਰ (ਯੂਥ) ਮਤਲਬ ਝਗੜਾ ਕਰਨ ਵਾਲੇ, ਡਰਦੀ ਹੈ ਕੁਮਾਰਾਂ ਤੋਂ। ਇਵੇਂ ਡਰਨ ਵਾਲੀ ਗੌਰਮਿੰਟ, ਹਰ ਬ੍ਰਹਮਾਕੁਮਾਰ ਦਾ ਸ਼ਾਂਤੀਦੂਤ ਦੇ ਟਾਈਟਲ ਨਾਲ ਸਵਾਗਤ ਕਰੇ, ਉਦੋਂ ਹੈ ਕੁਮਾਰਾਂ ਦੀ ਕਮਾਲ। ਸਾਰੇ ਵਿਸ਼ਵ ਵਿੱਚ ਛਾ ਜਾਏ ਕਿ ਬ੍ਰਹਮਾਕੁਮਾਰ ਸ਼ਾਂਤੀਦੂਤ ਹੈ। ਹੋ ਸਕਦਾ ਹੈ ਨਾ? ਦਿੱਲੀ ਵਿੱਚ ਕਰਨਾ। ਕਰਨਾ ਹੈ ਨਾ - ਦਾਦੀਆਂ ਕਰਨਗੇ? ਇੱਕ ਗਰੁੱਪ ਵਿੱਚ ਇੰਨੇ ਕੁਮਾਰ ਹਨ ਤਾਂ ਸਭ ਗੁਰੱਪ ਵਿੱਚ ਕਿੰਨੇ ਹੋਣਗੇ? ਵਿਸ਼ਵ ਵਿੱਚ ਕਿੰਨੇ ਹੋਣਗੇ? ਵਿਸ਼ਵ ਵਿੱਚ ਕਿੰਨੇ ਹੋਂਣਗੇ? (ਲਗਭਗ 1 ਲੱਖ) ਤਾਂ ਕੁਮਾਰ ਕਰੋ ਕਮਾਲ। ਗੌਰਮਿੰਟ ਵਿੱਚ ਜੋ ਕੁਮਾਰਾਂ (ਯੁਵਕਾਂ) ਦੇ ਪ੍ਰਤੀ ਉਲਟਾ ਭਰਿਆ ਹੋਇਆ ਹੈ ਉਹ ਸੁਲਟਾ ਕਰ ਦਵੋ। ਪਰ ਮਨ ਵਿੱਚ ਵੀ ਅਸ਼ਾਂਤੀ ਨਹੀਂ, ਸਾਥੀਆਂ ਵਿੱਚ ਵੀ ਅਸ਼ਾਂਤੀ ਨਹੀਂ ਅਤੇ ਆਪਣੇ ਸਥਾਨ ਤੇ ਵੀ ਅਸ਼ਾਂਤੀ ਨਹੀਂ। ਆਪਣੇ ਸ਼ਹਿਰ ਵਿੱਚ ਵੀ ਅਸ਼ਾਂਤੀ ਨਹੀਂ। ਬਸ ਕੁਮਾਰਾਂ ਦੇ ਚੇਹਰੇ ਵਿੱਚ ਬੋਰਡ ਲਗਾਉਣ ਦੀ ਜਰੂਰਤ ਨਹੀਂ ਪਰ ਮੱਥੇ ਵਿੱਚ ਆਟੋਮੈਟਿਕ ਲਿਖਿਆ ਹੋਇਆ ਅਨੁਭਵ ਹੋਵੇ ਕਿ ਇਹ ਸ਼ਾਂਤੀਦੂਤ ਹੈ। ਠੀਕ ਹੈ ਨਾ!

ਕੁਮਾਰੀਆਂ ਨਾਲ :- ਕੁਮਾਰੀਆਂ ਵੀ ਬਹੁਤ ਹਨ। ਇਹਨਾਂ ਸਭ ਕੁਮਾਰੀਆਂ ਦਾ ਲਕਸ਼ ਕੀ ਹੈ? ਨੌਕਰੀ ਕਰਨੀ ਹੈ ਜਾਂ ਵਿਸ਼ਵ ਸੇਵਾ ਕਰਨੀ ਹੈ? ਤਾਜ ਸਿਰ ਤੇ ਰੱਖਣਾ ਹੈ ਜਾਂ ਟੋਕਰੀ ਰੱਖਣੀ ਹੈ? ਕੀ ਰੱਖਣਾ ਹੈ? ਦੇਖੋ, ਸਭ ਕੁਮਾਰੀਆਂ ਨੂੰ ਰਹਿਮਦਿਲ ਬਣਨਾ ਹੈ। ਵਿਸ਼ਵ ਦੀਆਂ ਆਤਮਾਵਾਂ ਦਾ ਕਲਿਆਣ ਹੋ ਜਾਏ, ਕੁਮਾਰੀਆਂ ਦੇ ਲਈ ਗਾਇਨ ਹੈ 21 ਕੁਲ ਦਾ ਉਦਾਰ ਕਰਨਾ ਵਾਲੀ, ਤਾਂ ਅੱਧਾਕਲਪ 21 ਕੁਲ ਹੋ ਜਾਣਗੇ। ਤਾਂ ਇਵੇਂ ਦੀਆਂ ਕੁਮਾਰੀਆਂ ਹੋ? ਜੋ 21 ਕੁਲ ਦਾ ਕਲਿਆਣ ਕਰਨਗੀਆਂ ਉਹ ਹੱਥ ਉਠਾਓ। ਇੱਕ ਪਰਿਵਾਰ ਦਾ ਨਹੀਂ, 21 ਪਰਿਵਾਰ ਦਾ। ਕਰਨਗੀਆਂ? ਦੇਖੋ, ਤੁਹਾਡਾ ਨਾਮ ਨੋਟ ਹੋਵੇਗਾ ਅਤੇ ਫਿਰ ਦੇਖਿਆ ਜਾਏਗਾ ਕਿ ਰਹਿਮਦਿਲ ਹੈ ਜਾਂ ਕੋਈ ਹਿਸਾਬ -ਕਿਤਾਬ ਰਿਹਾ ਹੋਇਆ ਹੈ? ਹਾਲੇ ਸਮੇਂ ਸੂਚਨਾ ਦੇ ਰਿਹਾ ਹੈ ਕਿ ਸਮੇਂ ਦੇ ਪਹਿਲੇ ਤਿਆਰ ਹੋ ਜਾਓ। ਸਮੇਂ ਨੂੰ ਦੇਖਦੇ ਰਹੋਂਗੇ ਤਾਂ ਸਮੇਂ ਬੀਤ ਜਾਏਗਾ, ਇਸਲਈ ਲਕਸ਼ ਰੱਖੋ ਕਿ ਅਸੀਂ ਸਭ ਵਿਸ਼ਵ ਕਲਿਆਣਕਾਰੀ ਰਹਿਮਦਿਲ ਬਾਪ ਦੇ ਬੱਚੇ ਰਹਿਮਦਿਲ ਹਾਂ। ਠੀਕ ਹੈ ਨਾ? ਰਹਿਮਦਿਲ ਹੋ ਨਾ! ਰਹਿਮਦਿਲ ਹੋਰ ਬਣੋ। ਥੋੜ੍ਹਾ ਹੋਰ ਤੀਵਰਗਤੀ ਨਾਲ ਬਣੋ। ਕੁਮਾਰੀਆਂ ਨੂੰ ਤਾਂ ਬਾਪ ਦਾ ਬਹੁਤ ਸਹਿਜ ਤਖ਼ਤ ਮਿਲਦਾ ਹੈ। ਦੇਖਣਗੇ, ਨਵੇਂ ਵਰ੍ਹੇ ਵਿੱਚ ਕੀ ਕਮਾਲ ਕਰਕੇ ਦਿਖਾਉਂਦੇ ਹੋ। ਅੱਛਾ।

ਮੀਡਿਆ ਦੇ 108 ਰਤਨ ਆਏ ਹਨ :- ਅੱਛਾ ਹੈ, ਮੀਡਿਆ ਵਾਲੇ ਕਮਾਲ ਕਰਦੇ ਦਿਖਾਏ ਜੋ ਸਭਦੀ ਬੁੱਧੀ ਵਿੱਚ ਆਏ ਕਿ ਬਾਪ ਕੋਲੋਂ ਵਰਸਾ ਲੈਣਾ ਹੀ ਹੈ। ਕੋਈ ਵੰਚਿਤ ਨਹੀਂ ਰਹਿ ਜਾਏ। ਮੀਡਿਆ ਦਾ ਕੰਮ ਹੀ ਹੈ ਆਵਾਜ਼ ਫੈਲਾਉਣਾ। ਤਾਂ ਇਹ ਆਵਾਜ਼ ਫੈਲਾਓ ਕਿ ਬਾਪ ਕੋਲੋਂ ਵਰਸਾ ਲੈ ਲਵੋ। ਕੋਈ ਵੰਚਿਤ ਨਾ ਰਹਿ ਜਾਏ। ਹੁਣ ਵਿਦੇਸ਼ ਵਿੱਚ ਵੀ ਮੀਡਿਆ ਦਾ ਪ੍ਰੋਗਰਾਮ ਚੱਲਦਾ ਰਹਿੰਦਾ ਹੈ ਨਾ! ਅੱਛਾ ਹੈ। ਵੱਖ - ਵੱਖ ਰੂਪ ਨਾਲ ਜੋ ਪ੍ਰੋਗਾਮ ਰੱਖਦੇ ਹਨ ਤਾਂ ਚੰਗੇ ਇੰਨਟਰੇਸਟੇਡ ਹੁੰਦੇ ਹਨ। ਚੰਗਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ ਅਤੇ ਸਫ਼ਲਤਾ ਤਾਂ ਹੈ ਹੀ। ਸਭ ਵਰਗਾ ਵਾਲੇ ਜੋ ਵੀ ਸੇਵਾ ਕਰ ਰਹੇ ਹਨ ਬਾਪਦਾਦਾ ਦੇ ਕੋਲ ਸਮਾਚਾਰ ਆਉਂਦਾ ਰਹਿੰਦਾ ਹੈ। ਹਰ ਵਰਗ ਦੀ ਆਪਣੀ - ਆਪਣੀ ਸੇਵਾ ਦੇ ਸਾਧਨ ਆਏ ਸੇਵਾ ਦੀ ਰੂਪਰੇਖਾ ਹੈ ਪਰ ਇਹ ਦੇਖਿਆ ਕਿ ਵਰਗ ਵੱਖ -ਵੱਖ ਹੋਣ ਨਾਲ ਹਰ ਵਰਗਾ ਇੱਕ ਦੋ ਨਾਲ ਰੇਸ ਵੀ ਕਰਦੇ ਹਨ, ਅੱਛਾ ਹੈ। ਰੀਸ ਨਹੀਂ ਕਰਨਾ, ਰੇਸ ਭਾਵੇਂ ਕਰੋ। ਹਰ ਵਰਗ ਦੀ ਰਿਜ਼ਲਟ, ਵਰਗ ਦੀ ਸੇਵਾ ਦੇ ਬਾਦ ਆਈ. ਪੀ.ਅਤੇ ਵੀ. ਆਈ. ਪੀ, ਸੰਪਰਕ ਵਿੱਚ ਕਾਫੀ ਆਏ ਹਨ, ਹਾਲੇ ਮਾਇਕ ਨਹੀਂ ਲਿਆਏ ਹਨ ਪਰ ਸੰਬੰਧ - ਸੰਪਰਕ ਵਿੱਚ ਆਏ ਹਨ। ਅੱਛਾ।

ਬਾਪਦਾਦਾ ਵਾਲੀ ਐਕਸਰਸਾਈਜ਼ ਯਾਦ ਹੈ? ਹੁਣੇ - ਹੁਣੇ ਨਿਰਾਕਾਰੀ, ਹੁਣੇ -ਹੁਣੇ ਫਰਿਸ਼ਤਾ …ਇਹ ਹੈ ਚੱਲਦੇ ਫਿਰਦੇ ਬਾਪ ਅਤੇ ਦਾਦਾ ਦੇ ਪਿਆਰ ਦਾ ਰਿਟਰਨ। ਤਾਂ ਹਾਲੇ - ਹਾਲੇ ਇਹ ਰੂਹਾਨੀ ਐਕਸਰਸਾਈਜ਼ ਕਰੋ। ਸੈਕਿੰਡ ਵਿੱਚ ਨਿਰਾਕਾਰੀ, ਸੈਕਿੰਡ ਵਿੱਚ ਫਰਿਸ਼ਤਾ। (ਬਾਪਦਾਦਾ ਨੇ ਡ੍ਰਿਲ ਕਰਾਈ) ਅੱਛਾ - ਚੱਲਦੇ -ਫਿਰਦੇ ਸਾਰੇ ਦਿਨ ਵਿੱਚ ਇਹ ਐਕਸਰਸਾਈਜ਼ ਬਾਪ ਦੀ ਸਹਿਜ ਯਾਦ ਦਿਵਾਏਗੀ।

ਚਾਰੋਂ ਪਾਸੇ ਦੇ ਬੱਚਿਆਂ ਦੀ ਯਾਦ ਸਭ ਪਾਸੇ ਤੋਂ ਬਾਪਦਾਦਾ ਨੂੰ ਪਹੁੰਚੀ ਹੈ। ਹਰ ਇੱਕ ਬੱਚਾ ਸਮਝਦਾ ਹੈ ਸਾਡੀ ਯਾਦ ਦੇਣਾ, ਸਾਡੀ ਯਾਦ ਦੇਣਾ। ਕੋਈ ਪੱਤਰ ਭੇਜਦੇ, ਕੋਈ ਕਾਰਡ ਦਵਾਰਾ, ਕੋਈ ਮੁਖ ਦਵਾਰਾ ਪਰ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ, ਇੱਕ ਇੱਕ ਨੂੰ ਨੈਣਾਂ ਵਿੱਚ ਸਮਾਉਂਦੇ ਹੋਏ ਯਾਦ ਦਾ ਰੇਸਪਾਂਡ ਪਦਮਗੁਣਾ ਯਾਦਪਿਆਰ ਦੇ ਰਹੇ ਹਨ। ਬਾਪਦਾਦਾ ਦੇਖ ਰਹੇ ਹਨ ਕਿ ਇਸ ਸਮੇਂ ਕਿੰਨਾ ਵੀ ਵਜਿਆ ਹੈ ਪਰ ਮਜ਼ੋਰਿਟੀ ਸਭਦੇ ਮਨ ਵਿੱਚ ਮਧੁਬਨ ਅਤੇ ਮਧੁਬਨ ਦਾ ਬਾਪਦਾਦਾ ਹੈ। ਅੱਛਾ!

ਚਾਰੋਂ ਪਾਸੇ ਦੇ ਤਿੰਨੋ ਤਖ਼ਤਨਸ਼ੀਂ, ਸਵਰਾਜ ਅਧਿਕਾਰੀ ਬੱਚਿਆਂ ਨੂੰ, ਸਦਾ ਬਾਪਦਾਦਾ ਨੂੰ ਰਿਟਰਨ ਬਾਪ ਸਮਾਨ ਬਣਨ ਵਾਲੇ ਬੱਚਿਆਂ ਨੂੰ, ਸਦਾ ਰਿਟਰਨ ਜਰਨੀ ਦੇ ਸਮ੍ਰਿਤੀ ਸਵਰੂਪ ਬੱਚਿਆਂ ਨੂੰ, ਸਦਾ ਸੰਕਲਪ ਵਾਣੀ ਅਤੇ ਕਰਮ ਵਿੱਚ ਫਾਲੋ ਫ਼ਾਦਰ ਕਰਨ ਵਾਲੇ ਹਰ ਇੱਕ ਬੱਚੇ ਨੂੰ ਬਾਪਦਾਦਾ ਦਾ ਬਹੁਤ -ਬਹੁਤ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਸਰਵ ਆਤਮਾਵਾਂ ਵਿੱਚ ਆਪਣੀ ਸ਼ੁਭ ਭਾਵਨਾ ਦਾ ਬੀਜ਼ ਪਾਉਣ ਵਾਲੇ ਮਾਸਟਰ ਦਾਤਾ ਭਵ

ਫਲ ਦਾ ਇੰਤਜ਼ਾਰ ਨਾ ਕਰ ਤੁਸੀਂ ਆਪਣੀ ਸ਼ੁਭ ਭਾਵਨਾ ਦਾ ਬੀਜ਼ ਹਰ ਆਤਮਾ ਵਿੱਚ ਪਾਉਂਦੇ ਚਲੋ। ਸਮੇਂ ਤੇ ਸਰਵ ਆਤਮਾਵਾਂ ਨੂੰ ਜਗਣਾ ਹੀ ਹੈ। ਕੋਈ ਆਪੋਜੀਸ਼ਨ ਵੀ ਕਰਦਾ ਹੈ ਤਾਂ ਵੀ ਤੁਹਾਨੂੰ ਰਹਿਮ ਦੀ ਭਾਵਨਾ ਨਹੀਂ ਛੱਡਣੀ ਹੈ, ਇਹ ਆਪੋਜੀਸ਼ਨ, ਇੰਨਸਲਟ, ਗਾਲ੍ਹਾਂ ਖਾਦ ਦਾ ਕੰਮ ਕਰਨਗੀਆਂ ਅਤੇ ਚੰਗਾ ਫ਼ਲ ਨਿਕਲੇਗਾ। ਜਿਨਾਂ ਗਾਲ੍ਹਾਂ ਦਿੰਦੇ ਹਨ ਓਨਾ ਗੁਣ ਗਾਉਣਗੇ, ਇਸਲਈ ਹਰ ਆਤਮਾ ਨੂੰ ਆਪਣੀ ਵ੍ਰਿਤੀ ਦਵਾਰਾ, ਵਾਈਬ੍ਰੇਸ਼ਨ ਦਵਾਰਾ, ਵਾਣੀ ਦਵਾਰਾ ਮਾਸਟਰ ਦਾਤਾ ਬਣ ਦਿੰਦੇ ਚਲੋ।

ਸਲੋਗਨ:-
ਸਦਾ ਪ੍ਰੇਮ, ਸੁਖ, ਸ਼ਾਂਤੀ ਅਤੇ ਅਨੰਦ ਦੇ ਸਾਗਰ ਵਿੱਚ ਸਮਾਏ ਹੋਏ ਬੱਚੇ ਹੀ ਸੱਚੇ ਤੱਪਸਵੀ ਹਨ।

ਸੂਚਨਾ :- ਅੱਜ ਮਹੀਣੇ ਦਾ ਤੀਸਰਾ ਰਵਿਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਸਭ ਬ੍ਰਹਮਾ ਵਤਸ ਸੰਗਠਿਤ ਰੂਪ ਵਿੱਚ ਸ਼ਾਮ 6.30 ਤੋਂ 7.30 ਵਜੇ ਤੱਕ ਵਿਸ਼ੇਸ਼ ਵਰਦਾਤਾ ਭਾਗ ਵਿਧਾਤਾ ਬਾਪਦਾਦਾ ਦੇ ਨਾਲ ਕੰਮਬਾਈਂਡ ਸਵਰੂਪ ਵਿੱਚ ਸਥਿਤ ਹੋ, ਅਵਿਅਕਤ ਵਤਨ ਤੋਂ ਸਰਵ ਆਤਮਾਵਾਂ ਨੂੰ ਸੁਖ ਸ਼ਾਂਤੀ ਦਾ ਵਰਦਾਨ ਦੇਣ ਦੀ ਸੇਵਾ ਕਰਨ।