17.12.24 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਬਾਪ ਦੇ ਕੋਲ ਆਏ ਹੋ ਆਪਣਾ ਸੋਭਾਗ ਬਣਾਉਣ, ਪਰਮ ਸੋਭਾਗ ਉਹਨਾਂ ਬੱਚਿਆਂ ਦਾ ਹੈ - ਜਿਨ੍ਹਾਂ ਦਾ
ਈਸ਼ਵਰ ਸਭ ਕੁਝ ਸਵੀਕਾਰ ਕਰਦਾ ਹੈ।"
ਪ੍ਰਸ਼ਨ:-
ਬੱਚਿਆਂ ਦੀ ਕਿਸ
ਇੱਕ ਭੁੱਲ ਨਾਲ ਮਾਇਆ ਬਹੁਤ ਭਲਵਾਨ ਬਣ ਜਾਂਦੀ ਹੈ?
ਉੱਤਰ:-
ਬੱਚੇ ਭੋਜਨ ਦੇ
ਸਮੇਂ ਬਾਬਾ ਨੂੰ ਭੁੱਲ ਜਾਂਦੇ ਹਨ, ਬਾਬਾ ਨੂੰ ਨਾ ਖਵਾਉਣ ਨਾਲ ਮਾਇਆ ਭੋਜਨ ਖਾ ਜਾਂਦੀ, ਜਿਸ ਨਾਲ
ਉਹ ਬਹੁਤ ਬਲਵਾਨ ਬਣ ਜਾਂਦੀ ਹੈ, ਫਿਰ ਬੱਚਿਆਂ ਨੂੰ ਹੀ ਹੈਰਾਨ ਕਰਦੀ ਹੈ। ਇਹ ਛੋਟੀ ਜਿਹੀ ਭੁੱਲ
ਮਾਇਆ ਤੋਂ ਹਾਰ ਖਵਾ ਦਿੰਦੀ ਹੈ ਇਸਲਈ ਬਾਪ ਦੀ ਆਗਿਆ ਹੈ -ਬੱਚੇ, ਯਾਦ ਵਿੱਚ ਖਾਓ। ਪੱਕਾ ਪ੍ਰਣ ਕਰੋ
- ਤੁਮਹੀ ਸੇ ਖਾਊ... ਜਦੋਂ ਯਾਦ ਕਰੋਂਗੇ ਓਦੋਂ ਹੀ ਉਹ ਰਾਜ਼ੀ ਹੋਵੇਗਾ।
ਗੀਤ:-
ਅੱਜ ਨਹੀਂ ਤੇ
ਕਲ ਬਿਖਰਣਗੇ ਇਹ ਬਾਦਲ...
ਓਮ ਸ਼ਾਂਤੀ
ਬੱਚੇ ਸਮਝਦੇ ਹਨ ਕਿ ਸਾਡੇ ਦੁਰਭਾਗ ਦੇ ਦਿਨ ਬਦਲਕੇ ਹੁਣ ਸਦਾ ਦੇ ਲਈ ਸੋਭਾਗ ਦੇ ਦਿਨ ਆ ਰਹੇ ਹਨ।
ਨੰਬਰਵਾਰ ਪੁਰਸ਼ਾਰਥ ਅਨੁਸਾਰ ਭਾਗ ਬਦਲਦੇ ਹੀ ਰਹਿੰਦੇ ਹਨ। ਸਕੂਲ ਵਿੱਚ ਵੀ ਭਾਗ ਰਹਿੰਦੇ ਹਨ ਨਾ
ਮਤਲਬ ਉੱਚ ਹੁੰਦੇ ਜਾਂਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ - ਹੁਣ ਇਹ ਰਾਤ ਖ਼ਤਮ ਹੋਣ ਵਾਲੀ
ਹੈ, ਹੁਣ ਭਾਗ ਬਦਲ ਰਿਹਾ ਹੈ। ਗਿਆਨ ਦੀ ਬਾਰਿਸ਼ ਹੁੰਦੀ ਰਹਿੰਦੀ ਹੈ। ਸੈਂਸੀਬੁਲ ਬੱਚੇ ਸਮਝਦੇ ਹਨ
ਬਰੋਬਰ ਦੁਰਭਾਗ ਤੋਂ ਅਸੀਂ ਸੋਭਾਗਸ਼ਾਲੀ ਬਣ ਰਹੇ ਹਾਂ ਮਤਲਬ ਸਵਰਗ ਦੇ ਮਾਲਿਕ ਬਣ ਰਹੇ ਹਾਂ।
ਨੰਬਰਵਾਰ ਪੁਰਸ਼ਾਰਥ ਅਨੁਸਾਰ ਅਸੀਂ ਆਪਣਾ ਦੁਰਭਾਗ ਤੋਂ ਸੋਭਾਗ ਬਣਾ ਰਹੇ ਹਾਂ। ਹੁਣ ਰਾਤ ਤੋਂ ਦਿਨ
ਹੋ ਰਿਹਾ ਹੈ। ਇਹ ਤੁਸੀਂ ਬੱਚਿਆਂ ਬਿਗਰ ਕਿਸੇ ਨੂੰ ਪਤਾ ਨਹੀਂ ਹੈ। ਬਾਬਾ ਗੁਪਤ ਹੈ ਉਹਨਾਂ ਦੀਆਂ
ਗੱਲਾਂ ਵੀ ਗੁਪਤ ਹਨ। ਭਾਵੇਂ ਮਨੁੱਖਾਂ ਨੇ ਬੈਠਕੇ ਸਹਿਜ ਰਾਜਯੋਗ ਸਹਿਜ ਗਿਆਨ ਦੀਆਂ ਗੱਲਾਂ ਸ਼ਾਸ਼ਤਰਾਂ
ਵਿੱਚ ਲਿਖੀਆਂ ਹਨ ਪਰ ਜਿਨ੍ਹਾਂ ਨੇ ਲਿਖਿਆ ਹੈ ਉਹ ਤਾਂ ਮਰ ਗਏ। ਬਾਕੀ ਜੋ ਪੜ੍ਹਦੇ ਹਨ ਉਹ ਕੁਝ ਸਮਝ
ਨਹੀਂ ਸਕਦੇ ਹਨ ਕਿਉਂਕਿ ਬੇਸਮਝ ਹਨ ਕਿੰਨਾ ਫ਼ਰਕ ਹੈ। ਤੁਸੀਂ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ
ਹੋ। ਸਭ ਇਕਰਸ ਪੁਰਸ਼ਾਰਥ ਨਹੀਂ ਕਰਦੇ ਹਨ। ਦੁਰਭਾਗ ਕਿਸਨੂੰ, ਸੋਭਾਗ ਕਿਸਨੂੰ ਕਿਹਾ ਜਾਂਦਾ ਹੈ - ਇਹ
ਸਿਰਫ਼ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਹੋਰ ਤੇ ਸਭ ਘੋਰ ਹਨ੍ਹੇਰੇ ਵਿੱਚ ਹਨ। ਉਹਨਾਂ ਨੂੰ ਜਗਾਉਣਾ
ਹੈ ਸਮਝਾਕੇ। ਸੋਭਾਗਸ਼ਾਲੀ ਕਿਹਾ ਜਾਂਦਾ ਹੈ ਸੂਰਜਵੰਸ਼ੀਆ ਨੂੰ 16 ਕਲਾ ਸੰਪੂਰਨ ਉਹ ਹੀ ਹਨ। ਅਸੀਂ
ਬਾਪ ਕੋਲੋਂ ਸਵਰਗ ਦੇ ਲਈ ਸੋਭਾਗ ਬਣਾ ਰਹੇ ਹਾਂ, ਜੋ ਬਾਪ ਸਵਰਗ ਰਚਣ ਵਾਲਾ ਹੈ। ਅੰਗਰੇਜ਼ੀ ਜਾਨਣ
ਵਾਲਿਆਂ ਨੂੰ ਵੀ ਤੁਸੀਂ ਸਮਝਾ ਸਕਦੇ ਅਸੀਂ ਹੈਵਿਨਲੀ ਗਾਡ ਫ਼ਾਦਰ ਦਵਾਰਾ ਹੈਵਿਨ ਦਾ ਸੋਭਾਗ ਬਣਾ ਰਹੇ
ਹਾਂ। ਹੈਵਿਨ ਵਿੱਚ ਹੈ ਸੁਖ, ਹੇਲ ਵਿੱਚ ਹੈ ਦੁੱਖ। ਗੋਲਡਨ ਏਜ ਮਾਨਾ ਸਤਿਯੁਗ ਸੁਖ, ਆਇਰਨ ਮਾਨਾ
ਕਲਯੁਗ ਦੁੱਖ। ਬਿਲਕੁਲ ਸਹਿਜ ਗੱਲ ਹੈ। ਹੁਣ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਅੰਗਰੇਜ਼, ਕ੍ਰਿਸ਼ਚਨ ਆਦਿ
ਬਹੁਤ ਆਉਣਗੇ। ਬੋਲੋ, ਅਸੀਂ ਹੁਣ ਸਿਰਫ਼ ਇੱਕ ਹੀ ਹੈਵਿਨਲੀ ਗੋਡ ਫਾਦਰ ਨੂੰ ਯਾਦ ਕਰਦੇ ਹਾਂ ਕਿਉਂਕਿ
ਮੌਤ ਸਾਹਮਣੇ ਖੜ੍ਹਾ ਹੈ। ਬਾਪ ਕਹਿੰਦੇ ਹਨ ਤੁਹਾਨੂੰ ਮੇਰੇ ਕੋਲ ਆਉਣਾ ਹੈ। ਜਿਵੇਂ ਤੀਰਥਾਂ ਤੇ
ਜਾਂਦੇ ਹੋ। ਬੋਧੀਆਂ ਦਾ ਆਪਣਾ ਤੀਰਥ ਸਥਾਨ ਹੈ, ਕ੍ਰਿਸ਼ਚਨਾਂ ਦਾ ਆਪਣਾ। ਹਰ ਇੱਕ ਦੀ ਰਸਮ -ਰਿਵਾਜ਼
ਆਪਣੀ ਹੁੰਦੀ ਹੈ। ਸਾਡੀ ਹੈ ਬੁੱਧੀਬਲ ਦੀ ਗੱਲ। ਜਿਥੋਂ ਪਾਰ੍ਟ ਵਜਾਉਣ ਆਏ ਹੈ, ਉੱਥੇ ਫਿਰ ਜਾਣਾ
ਹੈ। ਉਹ ਹੈ ਹੈਵਿਨ ਸਥਾਪਨ ਕਰਨ ਵਾਲੀ ਗੋਡ ਫ਼ਾਦਰ। ਉਸਨੇ ਸਾਨੂੰ ਦੱਸਿਆ ਹੈ ਅਸੀਂ ਤੁਹਾਨੂੰ ਵੀ ਸੱਚਾ
ਪੰਥ (ਰਸਤਾ) ਦੱਸਦੇ ਹਾਂ। ਬਾਪ ਗੋਡ ਫ਼ਾਦਰ ਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਏਗੀ। ਜਦੋਂ
ਕੋਈ ਬਿਮਾਰ ਪੈਂਦੇ ਹਨ ਤਾਂ ਉਹਨਾਂ ਨੂੰ ਸਭ ਜਾਕੇ ਸਾਵਧਾਨ ਕਰਦੇ ਹਨ ਕਿ ਰਾਮ ਕਹੋ। ਬੰਗਾਲ ਵਿੱਚ
ਜਦੋਂ ਕੋਈ ਮਰਨ ਵਾਲਾ ਹੁੰਦਾ ਹੈ ਤਾਂ ਗੰਗਾ ਤੇ ਲੈ ਜਾਂਦੇ ਹਨ ਕਹਿੰਦੇ ਹਨ ਹਰੀ ਬੋਲ… ਤਾਂ ਹਰੀ ਦੇ
ਕੋਲ ਚਲੇ ਜਾਵੋਗੇ। ਪਰ ਕੋਈ ਜਾਂਦੇ ਨਹੀਂ ਹਨ। ਸਤਿਯੁਗ ਵਿੱਚ ਤਾਂ ਕਹਿਣਗੇ ਨਹੀਂ ਕੀ ਰਾਮ - ਰਾਮ
ਕਹੋ ਜਾਂ ਹਰੀ ਬੋਲ ਕਹੋ। ਦਵਾਪਰ ਤੋਂ ਫਿਰ ਇਹ ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਇਵੇਂ ਨਹੀ, ਸਤਿਯੁਗ
ਵਿੱਚ ਕਿਸੇ ਭਗਵਾਨ ਜਾਂ ਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਉੱਥੇ ਤਾਂ ਸਿਰਫ਼ ਆਪਣੀ ਆਤਮਾ ਨੂੰ ਯਾਦ
ਕੀਤਾ ਜਾਂਦਾ ਹੈ, ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਸਰਾ ਲਵਾਂਗੇ। ਆਪਣੀ ਬਾਦਸ਼ਾਹੀ ਯਾਦ ਪੈਂਦੀ ਹੈ।
ਸਮਝਦੇ ਹਨ ਅਸੀਂ ਬਾਦਸ਼ਾਹੀ ਵਿੱਚ ਜਾਕੇ ਜਨਮ ਲਵਾਂਗੇ। ਇਹ ਹੁਣ ਪੱਕਾ ਨਿਸ਼ਚੇ ਹੈ. ਬਾਦਸ਼ਾਹੀ ਤਾਂ
ਮਿਲਣੀ ਹੀ ਹੈ ਨਾ। ਬਾਕੀ ਕਿਸੇਨੂੰ ਯਾਦ ਕਰਨਗੇ ਮਤਲਬ ਦਾਨ - ਪੁੰਨ ਕਰਨਗੇ? ਉੱਥੇ ਕੋਈ ਗ਼ਰੀਬ ਹੁੰਦਾ
ਹੀ ਨਹੀਂ ਜਿਸਨੂੰ ਬੈਠ ਦਾਨ ਪੁੰਨ ਕਰਨ। ਭਗਤੀ ਮਾਰਗ ਦੀ ਰਸਮ - ਰਿਵਾਜ਼ ਵੱਖ, ਗਿਆਨ ਮਾਰਗ ਦੀ ਰਸਮ
- ਰਿਵਾਜ਼ ਵੱਖ ਹੈ। ਹਾਲੇ ਬਾਪ ਨੂੰ ਸਭ - ਕੁਝ ਦੇ 21 ਜਨਮ ਦਾ ਵਰਸਾ ਲੈ ਲਿਆ। ਬਸ, ਫਿਰ ਦਾਨ -
ਪੁੰਨ ਕਰਨ ਦੀ ਲੋੜ ਨਹੀਂ। ਈਸ਼ਵਰ ਬਾਪ ਨੂੰ ਅਸੀਂ ਸਭ ਕੁਝ ਦੇ ਦਿੰਦੇ ਹਾਂ। ਈਸ਼ਵਰ ਹੀ ਸਵੀਕਾਰ ਕਰਦੇ
ਹਨ। ਸਵੀਕਾਰ ਨਾ ਕਰਨ ਤਾਂ ਫਿਰ ਦੇਣ ਕਿਵੇਂ? ਨਾ ਸਵੀਕਾਰ ਕਰਨ ਤਾਂ ਉਹ ਵੀ ਦੁਰਭਾਗ। ਸਵੀਕਾਰ ਕਰਨਾ
ਪੈਂਦਾ ਹੈ ਤਾਕੀ ਉਹਨਾਂ ਦਾ ਮਮਤਵ ਮਿਟੇ। ਇਹ ਵੀ ਰਾਜ਼ ਤੁਸੀਂ ਬੱਚੇ ਜਾਣਦੇ ਹੋ। ਜਦੋਂ ਜਰੂਰਤ ਹੀ
ਨਹੀਂ ਹੋਵੇਗੀ ਤਾਂ ਸਵੀਕਾਰ ਕੀ ਕਰਨਗੇ? ਇੱਥੇ ਤਾਂ ਕੁਝ ਇਕੱਠਾ ਨਹੀਂ ਕਰਨਾ ਹੈ। ਇੱਥੇ ਤੋਂ ਤਾਂ
ਮਮਤਵ ਮਿਟਾ ਦੇਣਾ ਪੈਂਦਾ ਹੈ।
ਬਾਬਾ ਨੇ ਸਮਝਾਇਆ ਹੈ -
ਬਾਹਰ ਕਿੱਥੇ ਜਾਂਦੇ ਹੋ ਤਾਂ ਆਪਣੇ ਨੂੰ ਬਹੁਤ ਹਲਕਾ ਸਮਝੋ। ਅਸੀਂ ਬਾਬਾ ਦੇ ਬੱਚੇ ਹਾਂ, ਅਸੀਂ ਆਤਮਾ
ਰਾਕੇਟ ਤੋਂ ਵੀ ਤਿੱਖੀ ਹੈ। ਇਵੇਂ ਦੇਹੀ - ਅਭਿਮਾਨੀ ਹੋ ਪੈਦਲ ਕਰਨਗੇ ਤਾਂ ਕਦੀ ਥੱਕਣਗੇ ਨਹੀਂ।
ਦੇਹ ਦਾ ਭਾਨ ਨਹੀਂ ਆਏਗਾ। ਜਿਵੇਂਕਿ ਇਹ ਲੱਤਾਂ ਚਲਦੀਆਂ ਨਹੀਂ। ਅਸੀਂ ਉਡਦੇ ਜਾਂ ਰਹੇ ਹਾਂ। ਦੇਹੀ
-ਅਭਿਮਾਨੀ ਹੋ ਤੁਸੀਂ ਕਿੱਥੇ ਵੀ ਜਾਓ। ਅੱਗੇ ਤਾਂ ਮਨੁੱਖ ਤੀਰਥ ਆਦਿ ਤੇ ਪੈਦਲ ਹੀ ਜਾਂਦੇ ਸੀ। ਉਸ
ਸਮੇਂ ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਨਹੀਂ ਸੀ। ਬਹੁਤ ਸ਼ਰਧਾ ਨਾਲ ਜਾਂਦੇ ਸਨ, ਥੱਕਦੇ ਨਹੀਂ ਸਨ।
ਬਾਬਾ ਨੂੰ ਯਾਦ ਕਰਨ ਨਾਲ ਮਦਦ ਤਾਂ ਮਿਲੇਗੀ ਨਾ। ਭਾਵੇਂ ਉਹ ਪੱਥਰ ਦੀ ਮੂਰਤੀ ਹੈ ਪਰ ਬਾਬਾ ਉਸ ਸਮੇਂ
ਅਲਪਕਾਲ ਦੇ ਲਈ ਮਨੋਂਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਉਸ ਸਮੇਂ ਰਜ਼ੋਪ੍ਰਧਾਨ ਯਾਦ ਸੀ ਤਾਂ ਉਸ
ਨਾਲ ਵੀ ਬਲ ਮਿਲਦਾ ਸੀ, ਥਕਾਵਟ ਨਹੀ ਹੁੰਦੀ ਸੀ। ਹੁਣ ਤਾਂ ਵੱਡੇ ਆਦਮੀ ਝੱਟ ਥੱਕ ਜਾਂਦੇ ਹਨ। ਗ਼ਰੀਬ
ਲੋਕ ਬਹੁਤ ਤੀਰਥਾਂ ਤੇ ਜਾਂਦੇ ਹਨ। ਸ਼ਾਹੂਕਾਰ ਲੋਕ ਬੜੇ ਭਭਕੇ ਨਾਲ ਘੋੜੇ ਆਦਿ ਤੇ ਜਾਣਗੇ। ਉਹ ਗਰੀਬ
ਤੇ ਪੈਦਲ ਚਲੇ ਜਾਣਗੇ। ਭਾਵਨਾ ਦਾ ਭਾੜਾ ਜਿਨਾਂ ਗਰੀਬਾਂ ਨੂੰ ਮਿਲਦਾ ਹੈ ਓਨਾ ਸ਼ਾਹੂਕਾਰਾਂ ਨੂੰ ਨਹੀਂ
ਮਿਲਦਾ। ਇਸ ਸਮੇਂ ਤੁਸੀਂ ਜਾਣਦੇ ਹੋ - ਬਾਬਾ ਗ਼ਰੀਬ ਨਿਵਾਜ਼ ਹੈ ਫਿਰ ਮੁਝਦੇ ਕਿਉਂ ਹੋ? ਭੁੱਲ ਜਾਂਦੇ
ਹੋ? ਬਾਬਾ ਕਹਿੰਦੇ ਹਨ ਤੁਹਾਨੂੰ ਕੋਈ ਤਕਲੀਫ਼ ਨਹੀਂ ਕਰਨੀ ਹੈ। ਸਿਰਫ਼ ਇੱਕ ਸਾਜਨ ਨੂੰ ਯਾਦ ਕਰਨਾ
ਹੈ। ਤੁਸੀਂ ਸਭ ਸਜਨੀਆਂ ਹੋ ਤਾਂ ਸਾਜਨ ਨੂੰ ਯਾਦ ਕਰਨਾ ਪਵੇ। ਉਸ ਸਾਜਨ ਨੂੰ ਭੋਗ ਲਗਾਉਣ ਦੇ ਬਿਨਾਂ
ਖਾਣ ਵਿੱਚ ਲੱਜਾ ਨਹੀਂ ਆਉਦੀ? ਉਹ ਸਾਜਨ ਵੀ ਹਨ, ਬਾਪ ਵੀ ਹੈ। ਕਹਿੰਦੇ ਹਨ ਮੈਨੂੰ ਤੁਸੀਂ ਨਹੀਂ
ਖਵਾਓਗੇ। ਤੁਹਾਨੂੰ ਤੇ ਮੈਨੂੰ ਖਵਾਉਣਾ ਚਾਹੀਦਾ ਹੈ ਨਾ! ਦੇਖੋ, ਬਾਬਾ ਯੁਕਤੀਆਂ ਦੱਸਦੇ ਹਨ। ਤੁਸੀਂ
ਬਾਪ ਅਤੇ ਸਾਜਨ ਮੰਨਦੇ ਹੋ ਨਾ। ਜੋ ਖਵਾਉਂਦਾ ਹੈ, ਪਹਿਲੇ ਤਾਂ ਉਨ੍ਹਾਂ ਨੂੰ ਖਵਾਉਣਾ ਚਾਹੀਦਾ ਨਾ!
ਦੇਖੋ, ਬਾਬਾ ਯੁਕਤੀਆਂ ਦੱਸਦੇ ਹਨ। ਤੁਸੀਂ ਬਾਪ ਅਤੇ ਸਾਜਨ ਮੰਨਦੇ ਹੋ ਨਾ। ਜੋ ਖ਼ਵਾਉਂਦਾ ਹੈ, ਤਾਂ
ਪਹਿਲੇ ਉਹਨਾਂ ਨੂੰ ਖਵਾਉਣਾ ਚਾਹੀਦਾ ਹੈ। ਬਾਬਾ ਕਹਿੰਦੇ ਹਨ ਮੈਨੂੰ ਭੋਗ ਲਗਾਕੇ, ਸਾਡੀ ਯਾਦ ਵਿੱਚ
ਖਾਓ। ਇਸ ਵਿੱਚ ਬੜੀ ਮਿਹਨਤ ਹੈ। ਬਾਬਾ ਬਾਰ - ਬਾਰ ਸਮਝਾਉਂਦੇ ਹਨ, ਬਾਬਾ ਨੂੰ ਯਾਦ ਜਰੂਰ ਕਰਨਾ
ਹੈ। ਬਾਬਾ ਖੁਦ ਵੀ ਬਾਰ - ਬਾਰ ਪੁਰਸ਼ਾਰਥ ਕਰਦੇ ਰਹਿੰਦੇ ਹਨ। ਤੁਸੀਂ ਕੁਮਾਰੀਆਂ ਦੇ ਲਈ ਬਹੁਤ ਸਹਿਜ
ਹੈ। ਤੁਸੀਂ ਪੌੜੀ ਚੜ੍ਹੀ ਹੀ ਨਹੀਂ ਹੋ। ਕੰਨਿਆਂ ਦੀ ਤੇ ਸਾਜਨ ਨਾਲ ਸਗਾਈ ਹੁੰਦੀ ਹੀ ਹੈ। ਤਾਂ
ਅਜਿਹੇ ਸਾਜਨ ਨੂੰ ਯਾਦ ਕਰ ਭੋਜਨ ਖਾਣਾ ਚਾਹੀਦਾ ਹੈ। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਉਹ ਸਾਡੇ
ਕੋਲ ਆ ਜਾਂਦੇ ਹਨ। ਯਾਦ ਕਰੋਂਗੇ ਤਾਂ ਭਾਸਨਾਂ ਲੱਗੇਗੀ। ਤਾਂ ਇਵੇਂ -ਇਵੇਂ ਦੀਆਂ ਗੱਲਾਂ ਕਰਨੀਆਂ
ਚਾਹੀਦੀਆਂ ਹਨ ਬਾਬਾ ਦੇ ਨਾਲ। ਤੁਹਾਡੀ ਇਹ ਪ੍ਰੇਕਟਿਸ ਹੋਵੇਗੀ ਰਾਤ ਨੂੰ ਜਾਗਣ ਨਾਲ। ਅਭਿਆਸ ਪੈ
ਜਾਏਗਾ ਤਾਂ ਫਿਰ ਦਿਨ ਵਿੱਚ ਵੀ ਯਾਦ ਰਹੇਗੀ। ਭੋਜਨ ਤੇ ਵੀ ਯਾਦ ਕਰਨਾ ਚਾਹੀਦਾ ਹੈ। ਸਾਜਨ ਦੇ ਨਾਲ
ਤੁਹਾਡੀ ਸਗਾਈ ਹੋਈ ਹੈ। ਤੁਮਹੀ ਸੇ ਖਾਊ … ਇਹ ਪੱਕਾ ਪ੍ਰਣ ਕਰਨਾ ਹੈ। ਜਦੋਂ ਯਾਦ ਕਰੋਗੇ ਤਾਂ ਹੀ
ਤੇ ਉਹ ਖਾਣਗੇ ਨਾ। ਉਹਨਾਂ ਨੂੰ ਤਾਂ ਭਾਸਨਾ ਹੀ ਮਿਲਣੀ ਹੈ ਕਿਉਂਕਿ ਉਹਨਾਂ ਨੂੰ ਆਪਣਾ ਸ਼ਰੀਰ ਨਹੀਂ
ਹੈ। ਕੁਮਾਰੀਆਂ ਦੇ ਲਈ ਤਾਂ ਬਹੁਤ ਸਹਿਜ ਹੈ, ਉਹਨਾਂ ਨੂੰ ਜਾਸਤੀ ਫੇਸਿਲਟੀਜ਼ (ਸਹੂਲਤਾਂ) ਹਨ।
ਸ਼ਿਵਬਾਬਾ ਸਾਡਾ ਸਲੋਨਾ ਸਾਜਨ ਕਿੰਨਾ ਮਿੱਠਾ ਹੈ। ਅੱਧਾਕਲਪ ਅਸੀਂ ਤੁਹਾਨੂੰ ਯਾਦ ਕੀਤਾ ਹੈ, ਹੁਣ
ਤੁਸੀਂ ਆਕੇ ਮਿਲੇ ਹੋ! ਅਸੀਂ ਜੋ ਖਾਂਦੇ ਹਾਂ, ਤੁਸੀਂ ਵੀ ਖਾਓ। ਇਵੇਂ ਨਹੀਂ, ਇੱਕ ਵਾਰ ਯਾਦ ਕੀਤਾ
ਬਸ, ਫਿਰ ਤੁਸੀਂ ਖੁਦ ਖਾਂਦੇ ਜਾਓ। ਉਹਨਾਂ ਨੂੰ ਖਵਾਉਣਾ ਭੁੱਲ ਜਾਓ। ਉਹਨਾਂ ਨੂੰ ਭੁੱਲਣ ਨਾਲ ਉਹਨਾਂ
ਨੂੰ ਮਿਲੇਗੀ ਨਹੀਂ। ਚੀਜ਼ਾਂ ਤਾਂ ਬਹੁਤ ਖਾਂਦੇ ਹੋ, ਖਿਚੜੀ ਖਾਓਗੇ, ਅੰਬ ਖਾਓਗੇ, ਮਿਠਾਈ ਖਾਓਗੇ …
ਇਵੇਂ ਥੋੜੀ ਹੀ ਸ਼ੁਰੂ ਵਿੱਚ ਯਾਦ ਕੀਤਾ, ਖਲਾਸ ਫਿਰ ਹੋਰ ਚੀਜ਼ ਉਹ ਕਿਵੇਂ ਖਾਣਗੇ। ਸਾਜਨ ਨੂੰ ਨਹੀਂ
ਖਵਾਓਗੇ ਤਾਂ ਮਾਇਆ ਵਿੱਚੋ ਵਿੱਚ ਖਾ ਜਾਏਗੀ, ਉਹਨਾਂ ਨੂੰ ਖਾਣ ਨਹੀਂ ਦਵੇਗੀ। ਅਸੀਂ ਦੇਖਦੇ ਹਾਂ
ਮਾਇਆ ਖਾ ਜਾਂਦੀ ਹੈ ਤੇ ਬਲਵਾਨ ਬਣ ਜਾਂਦੀ ਹੈ ਅਤੇ ਤੁਹਾਨੂੰ ਹਰਾਉਦੀ ਰਹਿੰਦੀ ਹੈ। ਬਾਬਾ ਯੁਕਤੀਆਂ
ਸਭ ਦੱਸਦੇ ਹਨ। ਬਾਬਾ ਨੂੰ ਯਾਦ ਕਰੋ ਤਾਂ ਬਾਪ ਅਤੇ ਸਾਜਨ ਬਹੁਤ ਰਾਜ਼ੀ ਹੋਵੇਗਾ। ਕਹਿੰਦੇ ਹੋ ਬਾਬਾ
ਤੁਮਹੀ ਸੇ ਬੈਠੂ, ਤੁਮਹੀ ਸੇ ਖਾਉ। ਅਸੀਂ ਤੁਹਾਨੂੰ ਯਾਦ ਕਰ ਖਾਂਦੇ ਹਾਂ। ਗਿਆਨ ਨਾਲ ਜਾਣਦੇ ਹਨ।
ਤੁਸੀਂ ਤਾਂ ਭਾਸਨਾ ਹੀ ਲਵੋਗੇ। ਇਹ ਤੇ ਲੋਨ ਦਾ ਸ਼ਰੀਰ ਹੈ। ਯਾਦ ਕਰਨ ਨਾਲ ਉਹ ਆਉਂਦੇ ਹਨ। ਸਾਰਾ
ਮਦਾਰ ਤੁਹਾਡੀ ਯਾਦ ਤੇ ਹੈ। ਇਸਨੂੰ ਯੋਗ ਕਿਹਾ ਜਾਂਦਾ ਹੈ। ਯੋਗ ਵਿੱਚ ਮਿਹਨਤ ਹੈ। ਸੰਨਿਆਸੀ -
ਉਦਾਸੀ ਇਵੇਂ ਕਦੀ ਨਹੀਂ ਕਹਿਣਗੇ। ਤੁਹਾਨੂੰ ਜੇਕਰ ਪੁਰਸ਼ਾਰਥ ਕਰਨਾ ਹੈ ਤਾਂ ਬਾਬਾ ਦੀ ਸ਼੍ਰੀਮਤ ਨੂੰ
ਨੋਟ ਕਰੋ। ਪੂਰਾ ਪੁਰਸ਼ਾਰਥ ਕਰੋ। ਬਾਬਾ ਆਪਣਾ ਅਨੁਭਵ ਦੱਸਦੇ ਹਨ - ਕਹਿੰਦੇ ਹਨ ਜਿਵੇਂ ਦਾ ਕਰਮ ਮੈਂ
ਕਰਦਾ ਹਾਂ, ਤੁਸੀਂ ਵੀ ਕਰੋ। ਉਹ ਹੀ ਕਰਮ ਮੈਂ ਤੁਹਾਨੂੰ ਸਿਖਾਉਂਦਾ ਹਾਂ। ਬਾਬਾ ਨੂੰ ਤਾਂ ਕਰਮ ਨਹੀਂ
ਕਰਨਾ ਹੈ। ਸਤਿਯੁਗ ਵਿੱਚ ਕਰਮ ਕੁੱਟਦੇ ਨਹੀਂ। ਬਾਬਾ ਬਹੁਤ ਸਹਿਜ ਗੱਲਾਂ ਦੱਸਦੇ ਹਨ। ਤੁਮਹੀ ਸੇ
ਬੈਠੂੰ, ਸੁਣੂ, ਤੁਮਹੀ ਸੇ ਖਾਉ …। ਇਹ ਤੁਹਾਡਾ ਹੀ ਗਾਇਨ ਹੈ। ਸਾਜਨ ਦੇ ਰੂਪ ਵਿੱਚ ਅਤੇ ਬਾਪ ਦੇ
ਰੂਪ ਵਿੱਚ ਯਾਦ ਕਰੋ। ਗਾਇਆ ਹੋਇਆ ਹੈ ਨਾ - ਵਿਚਾਰ ਸਾਗਰ ਮੰਥਨ ਕਰ ਗਿਆਨ ਦੀ ਪੁਆਇੰਟਸ ਨਿਕਲਦੇ ਹਨ।
ਇਸ ਪ੍ਰੈਕਟੀਕਲ ਨਾਲ ਵਿਕਰਮ ਵੀ ਵਿਨਾਸ਼ ਹੋਣਗੇ, ਤੰਦਰੁਸਤ ਵੀ ਬਣੋਂਗੇ। ਜੋ ਪੁਰਸ਼ਾਰਥ ਕਰਨਗੇ ਉਹਨਾਂ
ਨੂੰ ਫ਼ਾਇਦਾ ਹੋਵੇਗਾ, ਜੋ ਨਹੀਂ ਕਰੋਂਗੇ ਉਹਨਾਂ ਨੂੰ ਨੁਕਸਾਨ ਹੋਵੇਗਾ। ਸਾਰੀ ਦੁਨੀਆਂ ਤੇ ਸਵਰਗ ਦਾ
ਮਾਲਿਕ ਨਹੀਂ ਬਣਦੀ ਹੈ। ਇਹ ਵੀ ਹਿਸਾਬ -ਕਿਤਾਬ ਹੈ। ਬਾਬਾ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ।
ਗੀਤ ਤਾਂ ਸੁਣਿਆ ਬਰੋਬਰ ਅਸੀਂ ਯਾਤਰਾ ਤੇ ਚੱਲ ਰਹੇ ਹਾਂ। ਯਾਤਰਾ ਤੇ ਭੋਜਨ ਆਦਿ ਤੇ ਖਾਣਾ ਹੀ ਪੈਂਦਾ
ਹੈ, ਸਜਨੀ ਸਾਜਨ ਦੇ ਨਾਲ, ਬੱਚਾ ਬਾਪ ਦੇ ਨਾਲ ਖਾਣਗੇ। ਇੱਥੇ ਵੀ ਇਵੇਂ ਹੈ। ਤੁਹਾਡੀ ਸਾਜਨ ਦੇ ਨਾਲ
ਜਿੰਨੀ ਲਗਨ ਹੋਵੇਗੀ ਓਨੀ ਖੁਸ਼ੀ ਦਾ ਪਾਰਾ ਚੜ੍ਹੇਗਾ। ਨਿਸ਼ਚੇਬੁੱਧੀ ਵਿਜੇਯੰਤੀ ਹੁੰਦੇ ਜਾਣਗੇ। ਯੋਗ
ਮਤਲਬ ਦੌੜੀ। ਇਹ ਬੁੱਧੀਯੋਗ ਦੀ ਦੌੜੀ ਹੈ। ਅਸੀਂ ਸਟੂਡੈਂਟ ਹਾਂ, ਟੀਚਰ ਸਾਨੂੰ ਦੌੜਨਾ ਸਿਖਾਉਂਦੇ
ਹਨ। ਬਾਪ ਕਹਿੰਦੇ ਹਨ ਇਵੇਂ ਨਹੀਂ ਸਮਝੋਂ ਕਿ ਦਿਨ ਵਿੱਚ ਸਿਰਫ਼ ਕਰਮ ਹੀ ਕਰਨਾ ਹੈ। ਕਛੂਏ ਮਿਸਲ ਕਰਮ
ਕਰ ਫਿਰ ਯਾਦ ਵਿੱਚ ਬੈਠੋ ਜਾਓ। ਭ੍ਰਮਰੀ ਸਾਰਾ ਦਿਨ ਭੂੰ - ਭੂੰ ਕਰਦੀ ਹੈ। ਫਿਰ ਕੋਈ ਉੱਡ ਜਾਂਦੇ,
ਕੋਈ ਮਰ ਜਾਂਦੇ, ਉਹ ਤਾਂ ਇੱਕ ਦ੍ਰਿਸ਼ਟਾਂਤ ਹੈ। ਇੱਥੇ ਤੁਸੀਂ ਭੂੰ - ਭੂੰ ਕਰ ਆਪ ਸਮਾਨ ਬਣਾਉਂਦੇ
ਹੋ। ਉਸ ਵਿੱਚ ਕਿਸੇ ਦਾ ਤੇ ਬਹੁਤ ਲਵ ਰਹਿੰਦਾ ਹੈ। ਕੋਈ ਸੜ੍ਹ ਵੀ ਜਾਂਦੇ ਹਨ, ਕੋਈ ਅਧੂਰੇ ਰਹਿ
ਜਾਂਦੇ ਹਨ, ਭਗੰਤੀ ਹੋ ਜਾਂਦੇ ਹਨ ਫਿਰ ਜਾਕੇ ਕੀੜਾ ਬਣਦੇ ਹਨ। ਤਾਂ ਇਹ ਭੂੰ - ਭੂੰ ਕਰਨਾ ਬਹੁਤ
ਸਹਿਜ ਹੈ। ਮਨੁੱਖ ਤੋਂ ਦੇਵਤਾ ਕੀਏ ਕਰਤ ਨਾ ਲਾਗੀ ਵਾਰ…। ਹਾਲੇ ਅਸੀਂ ਯੋਗ ਲਗਾ ਰਹੇ ਹਾਂ, ਦੇਵਤਾ
ਬਣਨ ਦਾ ਪੁਰਸ਼ਾਰਥ ਕਰ ਰਹੇ ਹਾਂ। ਇਹ ਹੀ ਗਿਆਨ ਗੀਤਾ ਵਿੱਚ ਸੀ। ਉਹ ਮਨੁੱਖ ਤੋਂ ਦੇਵਤਾ ਬਣਕੇ ਗਏ
ਸੀ। ਸਤਿਯੁਗ ਵਿੱਚ ਤੇ ਸਭ ਦੇਵਤੇ ਸਨ। ਜਰੂਰ ਉਹਨਾਂ ਨੂੰ ਸੰਗਮਯੁਗ ਤੇ ਹੀ ਆਕੇ ਦੇਵਤਾ ਬਣਾਇਆ
ਹੋਵੇਗਾ। ਉੱਥੇ ਤਾਂ ਦੇਵਤਾ ਬਣਨ ਦਾ ਯੋਗ ਨਹੀਂ ਸਿਖਾਉਣਗੇ। ਸਤਿਯੁਗ ਆਦਿ ਵਿੱਚ ਦੇਵੀ - ਦੇਵਤਾ
ਧਰਮ ਸੀ ਅਤੇ ਕਲਿਯੁਗ ਅੰਤ ਵਿੱਚ ਹੈ ਆਸੁਰੀ ਧਰਮ। ਇਹ ਗੱਲ ਸਿਰਫ਼ ਗੀਤਾ ਵਿੱਚ ਹੀ ਲਿਖੀ ਹੋਈ ਹੈ।
ਮਨੁੱਖ ਨੂੰ ਦੇਵਤਾ ਬਣਨ ਵਿੱਚ ਦੇਰੀ ਨਹੀਂ ਲੱਗਦੀ ਹੈ ਕਿਉਂਕਿ ਏਮ ਆਬਜੈਕਟ ਦੱਸ ਦਿੰਦੇ ਹਨ। ਉਹ
ਸਾਰੀ ਦੁਨੀਆਂ ਵਿੱਚ ਇੱਕ ਧਰਮ ਹੋਵੇਗਾ। ਦੁਨੀਆਂ ਤੇ ਸਾਰੀ ਹੋਵੇਗੀ ਨਾ। ਇਵੇਂ ਨਹੀਂ ਚੀਨ, ਯੂਰੋਪ
ਨਹੀਂ ਹੋਣਗੇ, ਹੋਂਣਗੇ ਪਰ ਉੱਥੇ ਮਨੁੱਖ ਨਹੀਂ ਹੋਣਗੇ। ਸਿਰਫ਼ ਦੇਵਤਾ ਧਰਮ ਵਾਲੇ ਹੋਣਗੇ, ਹੋਰ ਧਰਮ
ਵਾਲੇ ਹੁੰਦੇ ਨਹੀਂ। ਹੁਣ ਹੈ ਕਲਿਯੁਗ। ਅਸੀਂ ਭਗਵਾਨ ਦਵਾਰਾ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਾਪ
ਕਹਿੰਦੇ ਹਨ ਤੁਸੀਂ 21 ਜਨਮ ਸਦਾ ਸੁਖੀ ਬਣੋਂਗੇ। ਇਸ ਵਿੱਚ ਤਕਲੀਫ਼ ਦੀ ਕੋਈ ਗੱਲ ਹੀ ਨਹੀਂ। ਭਗਤੀ
ਮਾਰਗ ਵਿੱਚ ਭਗਵਾਨ ਦੇ ਕੋਲ ਜਾਣ ਦੇ ਲਈ ਕਿੰਨੀ ਮਿਹਨਤ ਕੀਤੀ ਹੈ। ਕਹਿੰਦੇ ਹਨ ਪਾਰ ਨਿਰਵਾਣ ਗਿਆ।
ਇਵੇਂ ਕਦੀ ਨਹੀਂ ਕਹਿਣਗੇ ਕਿ ਭਗਵਾਨ ਦੇ ਕੋਲ ਗਿਆ। ਕਹਿਣਗੇ ਸਵਰਗ ਗਿਆ। ਇੱਕ ਦੇ ਜਾਣ ਨਾਲ ਸਵਰਗ
ਤੇ ਨਹੀਂ ਬਣੇਗਾ। ਸਭਨੂੰ ਜਾਣਾ ਹੈ। ਗੀਤਾ ਵਿੱਚ ਲਿਖਿਆ ਹੋਇਆ ਹੈ ਭਗਵਾਨ ਕਾਲਾਂ ਦਾ ਕਾਲ ਹੈ।
ਮੱਛਰਾਂ ਸਦ੍ਰਿਸ਼ ਸਭ ਨੂੰ ਵਾਪਿਸ ਲੈ ਜਾਂਦੇ ਹਨ। ਬੁੱਧੀ ਵੀ ਕਹਿੰਦੀ ਹੈ ਚੱਕਰ ਰਿਪਿਟ ਹੋਣਾ ਹੈ।
ਤਾਂ ਪਹਿਲੇ - ਪਹਿਲੇ ਜਰੂਰ ਸਤਿਯੁਗ ਦੇਵੀ - ਦੇਵਤਾ ਧਰਮ ਰਿਪਿਟ ਹੋਵੇਗਾ। ਫਿਰ ਬਾਅਦ ਵਿੱਚ ਹੋਰ
ਧਰਮ ਰਿਪਿਟ ਹੋਂਣਗੇ। ਬਾਬਾ ਕਿੰਨਾ ਸਹਿਜ ਦੱਸਦੇ ਹਨ - ਮਨਮਨਾਭਵ। ਬਸ। 5 ਹਜ਼ਾਰ ਵਰ੍ਹੇ ਪਹਿਲੇ ਵੀ
ਗੀਤਾ ਦੇ ਭਗਵਾਨ ਨੇ ਕਿਹਾ ਸੀ ਲਾਡਲੇ ਬੱਚੇ। ਜੇਕਰ ਸ਼੍ਰੀਕ੍ਰਿਸ਼ਨ ਕਹਿਣਗੇ ਤਾਂ ਦੂਸਰੇ ਧਰਮ ਵਾਲੇ
ਕੋਈ ਸੁਣ ਨਾ ਸਕੇ। ਭਗਵਾਨ ਕਹਿਣਗੇ ਤਾਂ ਸਭ ਨੂੰ ਲੱਗੇਗਾ - ਗੋਡ ਫ਼ਾਦਰ ਹੈਵਿਨ ਸਥਾਪਨ ਕਰਦੇ ਹਨ
ਜਿਸ ਵਿੱਚ ਫਿਰ ਅਸੀਂ ਜਾਕੇ ਚੱਕਰਵਰਤੀ ਰਾਜਾ ਬਣਾਂਗੇ। ਇਸ ਵਿੱਚ ਕੋਈ ਖ਼ਰਚੇ ਆਦਿ ਦੀ ਗੱਲ ਨਹੀਂ ਹੈ
ਸਿਰਫ਼ ਸ਼੍ਰਿਸ਼ਟੀ ਦੇ ਆਦਿ -ਮੱਧ -ਅੰਤ ਨੂੰ ਜਾਨਣਾ ਹੈ।
ਤੁਸੀਂ ਬੱਚਿਆਂ ਨੂੰ
ਵਿਚਾਰ ਸਾਗਰ ਮੰਥਨ ਕਰਨਾ ਹੈ। ਕਰਮ ਕਰਦੇ ਦਿਨ -ਰਾਤ ਇਵੇਂ ਪੁਰਸ਼ਾਰਥ ਕਰਦੇ ਰਹੋ। ਵਿਚਾਰ ਸਾਗਰ
ਮੰਥਨ ਨਹੀਂ ਕਰਨਗੇ ਜਾਂ ਬਾਪ ਨੂੰ ਯਾਦ ਨਹੀਂ ਕਰਨਗੇ, ਸਿਰਫ਼ ਕਰਮ ਕਰਦੇ ਰਹਿਣਗੇ ਤਾਂ ਰਾਤ ਨੂੰ ਵੀ
ਇਹ ਹੀ ਖਿਆਲਲਾਤ ਚੱਲਦੇ ਰਹਿਣਗੇ। ਮਕਾਨ ਬਣਾਉਣ ਵਾਲਿਆਂ ਨੂੰ ਮਕਾਨ ਦਾ ਹੀ ਖ਼ਿਆਲ ਚੱਲੇਗਾ। ਭਾਵੇਂ
ਵਿਚਾਰ ਸਾਗਰ ਮੰਥਨ ਕਰਨ ਦੀ ਜ਼ਿਮੇਦਾਰੀ ਇਹਨਾਂ ਤੇ ਹੈ ਪਰ ਕਹਿੰਦੇ ਹਨ ਕਲਸ਼ ਲਕਸ਼ਮੀ ਨੂੰ ਦਿੱਤਾ ਤਾਂ
ਤੁਸੀਂ ਲਕਸ਼ਮੀ ਬਣਦੀ ਹੋ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼੍ਰੀਮਤ ਨੂੰ
ਨੋਟ ਕਰ ਪੁਰਸ਼ਾਰਥ ਕਰਨਾ ਹੈ। ਬਾਪ ਨੇ ਜੋ ਕਰਮ ਕਰਕੇ ਸਿਖਾਇਆ ਹੈ, ਉਹ ਹੀ ਕਰਨੇ ਹਨ। ਵਿਚਾਰ ਸਾਗਰ
ਮੰਥਨ ਕਰ ਗਿਆਨ ਦੀ ਪੁਆਇੰਟਸ ਕੱਢਣੀ ਹੈ।
2. ਆਪਣੇ ਆਪ ਨਾਲ ਪ੍ਰਣ
ਕਰਨਾ ਹੈ ਕਿ ਅਸੀਂ ਬਾਪ ਦੀ ਯਾਦ ਵਿੱਚ ਹੀ ਭੋਜਨ ਖਾਵਾਂਗੇ। ਤੁਮਹੀ ਸੇ ਬੈਠੁ, ਤੁਮਹੀ ਸੇ ਖਾਉ...
ਇਹ ਵਾਇਦਾ ਪੱਕਾ ਨਿਭਾਉਣਾ ਹੈ।
ਵਰਦਾਨ:-
ਕਰਮ ਅਤੇ ਸੰਬੰਧ ਦੋਵਾਂ ਵਿੱਚ ਸਵਾਰਥ ਭਾਵ ਤੋਂ ਮੁਕਤ ਰਹਿਣ ਵਾਲੇ ਬਾਪ ਸਮਾਨ ਕਰਮਾਤੀਤ ਭਵ
ਤੁਸੀਂ ਬੱਚਿਆਂ ਦੀ ਸੇਵਾ
ਹੈ ਸਭਨੂੰ ਮੁਕਤ ਬਣਾਉਣ ਦੀ। ਤਾਂ ਹੋਰਾਂ ਨੂੰ ਮੁਕਤ ਬਣਾਉਂਦੇ ਖੁਦ ਨੂੰ ਬੰਧਨ ਵਿੱਚ ਬੰਨ੍ਹ ਨਹੀਂ
ਦੇਣਾ। ਜਦੋਂ ਹੱਦ ਦੇ ਮੇਰੇ -ਮੇਰੇ ਤੋਂ ਮੁਕਤ ਹੋਵੋਂਗੇ। ਉਦੋਂ ਅਵਿਅਕਤ ਸਥਿਤੀ ਦਾ ਅਨੁਭਵ ਕਰ
ਸਕੋਂਗੇ। ਜੋ ਬੱਚੇ ਲੌਕਿਕ ਅਤੇ ਅਲੌਕਿਕ, ਕਰਮ ਅਤੇ ਸੰਬੰਧ ਦੋਵਾਂ ਵਿੱਚੋ ਸਵਾਰਥ ਭਾਵ ਤੋਂ ਮੁਕਤ
ਹਨ ਉਹ ਹੀ ਬਾਪ ਸਮਾਨ ਕਰਮਾਤੀਤ ਸਥਿਤੀ ਦਾ ਅਨੁਭਵ ਕਰ ਸਕਦੇ ਹਨ। ਤਾਂ ਚੈਕ ਕਰੋ ਕਿਥੋਂ ਤੱਕ ਕਰਮਾ
ਦੇ ਬੰਧੰਨ ਤੋਂ ਨਿਆਰੇ ਬਣੇ ਹਨ? ਵਿਅਰਥ ਸੁਭਾਵ -ਸੰਸਕਾਰ ਦੇ ਵਸ਼ ਹੋਣ ਤੋਂ ਮੁਕਤ।
ਸਲੋਗਨ:-
ਜੋ ਸਰਲਚਿਤ ਅਤੇ
ਸਹਿਜ ਸੁਭਾਵ ਵਾਲੇ ਹਨ ਉਹ ਹੀ ਰਾਜਯੋਗੀ, ਭੋਲੇਨਾਥ ਦੇ ਪ੍ਰਿਯ ਹਨ।