18.01.25 Avyakt Bapdada Punjabi Murli Om Shanti Madhuban
"ਪਿਤਾਸ਼੍ਰੀ ਜੀ ਦੇ ਪੁਨਯ
ਸਮ੍ਰਿਤੀ ਦਿਵਸ ਤੇ ਸਵੇਰੇ ਕਲਾਸ ਵਿੱਚ ਸੁਣਨ ਦੇ ਲਈ ਬਾਪਦਾਦਾ ਦੇ ਮਧੁਰ ਅਨਮੋਲ ਮਹਾਂਵਾਂਕ"
ਓਮ ਸ਼ਾਂਤੀ:- ਰੂਹਾਨੀ
ਬਾਪ ਹੁਣ ਤੁਸੀਂ ਬੱਚਿਆਂ ਨਾਲ ਰੂਹਰਿਹਾਨ ਕਰ ਰਹੇ ਹਨ, ਸਿੱਖਿਆ ਦੇ ਰਹੇ ਹਨ। ਟੀਚਰ ਦਾ ਕੰਮ ਹੈ
ਸਿੱਖਿਆ ਦੇਣਾ ਅਤੇ ਗੁਰੂ ਦਾ ਕੰਮ ਹੈ ਮੰਜ਼ਿਲ ਦੱਸਣਾ। ਮੰਜ਼ਿਲ ਹੈ ਮੁਕਤੀ ਜੀਵਨਮੁਕਤੀ ਦੀ। ਮੁਕਤੀ
ਦੇ ਲਈ ਯਾਦ ਦੀ ਯਾਤਰਾ ਬਹੁਤ ਜਰੂਰੀ ਹੈ ਅਤੇ ਜੀਵਨਮੁਕਤੀ ਦੇ ਲਈ ਰਚਨਾ ਦੇ ਆਦਿ ਮੱਧ ਅੰਤ ਨੂੰ
ਜਾਨਣਾ ਜਰੂਰੀ ਹੈ। ਹੁਣ 84 ਦਾ ਚੱਕਰ ਪੂਰਾ ਹੁੰਦਾ ਹੈ, ਹੁਣ ਵਾਪਿਸ ਘਰ ਜਾਣਾ ਹੈ। ਆਪਣੇ ਨਾਲ ਇਵੇਂ
-ਇਵੇਂ ਦੀਆਂ ਗੱਲਾਂ ਕਰਨ ਨਾਲ ਬੜੀ ਖੁਸ਼ੀ ਆਏਗੀ ਅਤੇ ਫਿਰ ਦੂਸਰੇ ਨੂੰ ਵੀ ਖੁਸ਼ੀ ਵਿੱਚ ਲਿਆਉਣਗੇ।
ਦੂਸਰੇ ਤੇ ਵੀ ਮਿਹਰ ਕਰਨੀ ਹੈ ਰਸਤਾ ਦੱਸਣ ਦੀ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀ। ਬਾਬਾ ਨੇ
ਤੁਹਾਨੂੰ ਬੱਚਿਆਂ ਨੂੰ ਪੁੰਨ ਅਤੇ ਪਾਪ ਦੀ ਗਹਿਨ ਗਤੀ ਵੀ ਸਮਝਾਈ ਹੈ। ਪੁੰਨ ਕੀ ਹੈ ਅਤੇ ਪਾਪ ਕੀ
ਹੈ! ਸਭਤੋਂ ਵੱਡਾ ਪੁੰਨ ਹੈ - ਬਾਪ ਨੂੰ ਯਾਦ ਕਰਨਾ ਅਤੇ ਦੂਸਰੇ ਨੂੰ ਵੀ ਯਾਦ ਦਵਾਉਣਾ। ਸੈਂਟਰ
ਖੋਲ੍ਹਣਾ, ਤਨ -ਮਨ -ਧਨ ਦੂਸਰੇ ਦੀ ਸੇਵਾ ਵਿੱਚ ਲਗਾਉਣਾ, ਇਹ ਹੈ ਪੁੰਨ। ਸੰਗਦੋਸ਼ ਵਿੱਚ ਆਕੇ ਵਿਅਰਥ
ਚਿੰਤਨ, ਪਰਚਿੰਤਨ ਵਿੱਚ ਆਪਣਾ ਸਮੇਂ ਬਰਬਾਦ ਕਰਨਾ ਇਹ ਹੈ ਪਾਪ। ਜੇਕਰ ਕੋਈ ਪੁੰਨ ਕਰਦੇ -ਕਰਦੇ ਪਾਪ
ਕਰ ਲੈਂਦੇ ਹਨ ਤਾਂ ਕੀਤੀ ਕਮਾਈ ਸਾਰੀ ਖ਼ਤਮ ਹੋ ਜਾਂਦੀ ਹੈ। ਜੋ ਕੁਝ ਵੀ ਪੁੰਨ ਕੀਤਾ ਸਭ ਖ਼ਤਮ ਹੋ
ਜਾਂਦਾ ਹੈ, ਜਮਾਂ ਦੇ ਬਦਲੇ ਨਾ ਹੋ ਜਾਂਦੀ ਹੈ। ਪਾਪ ਕਰਮ ਦੀ ਸਜ਼ਾ ਵੀ ਗਿਆਨੀ ਤੂੰ ਆਤਮਾ ਬੱਚਿਆਂ
ਦੇ ਲਈ 100 ਗੁਣਾਂ ਹੈ ਕਿਉਂਕਿ ਸਤਿਗੁਰੂ ਦੇ ਨਿੰਦਕ ਬਣ ਜਾਂਦੇ ਹਨ ਇਸਲਈ ਬਾਪ ਸਿੱਖਿਆ ਦਿੰਦੇ ਹਨ
ਮਿੱਠੇ ਬੱਚੇ, ਕਦੀ ਵੀ ਪਾਪ ਕਰਮ ਨਹੀਂ ਕਰਨਾ। ਵਿਕਾਰਾਂ ਦੀ ਚੋਟ ਖਾਣ ਤੋਂ ਬੱਚਕੇ ਰਹਿਣਾ।
ਬਾਪ ਦਾ ਬੱਚਿਆਂ ਤੇ ਲਵ
ਹੈ ਤਰਸ ਵੀ ਪੈਂਦਾ ਹੈ। ਬਾਪ ਅਨੁਭਵ ਸੁਣਾਉਦੇ ਹਨ ਜਦੋਂ ਏਕਾਂਤ ਵਿੱਚ ਬੈਠਦੇ ਹਨ ਤਾਂ ਪਹਿਲੇ
ਅਨੰਨਿਆ ਬੱਚੇ ਯਾਦ ਆਉਂਦੇ ਹਨ। ਭਾਵੇਂ ਵਿਲਾਇਤ ਵਿੱਚ ਹਨ ਜਾਂ ਕਿੱਥੇ ਵੀ ਹਨ। ਕੋਈ ਚੰਗਾ
ਸਰਵਿਸਏਬੁਲ ਬੱਚਾ ਸ਼ਰੀਰ ਛੱਡ ਜਾਂਦਾ ਹੈ ਤਾਂ ਉਹਨਾਂ ਦੀ ਆਤਮਾ ਨੂੰ ਵੀ ਯਾਦ ਕਰ ਸਰਚਲਾਇਟ ਦਿੰਦੇ
ਹਨ। ਇਹ ਤੁਸੀਂ ਬੱਚੇ ਜਾਣਦੇ ਹੋ ਇੱਥੇ ਦੋ ਬੱਤੀਆਂ ਹਨ, ਦੋਵੇਂ ਲਾਇਟ ਇਕੱਠੀ ਹਨ। ਇਹ ਦੋਵੇਂ
ਜਬਰਦਸਤ ਲਾਇਟ ਹਨ। ਸਵੇਰ ਦਾ ਟਾਇਮ ਚੰਗਾ ਹੈ ਸਨਾਂਨ ਕਰ ਏਕਾਂਤ ਵਿੱਚ ਚਲੇ ਜਾਣਾ ਲਾਇਟ ਇਕੱਠੀ ਹੈ।
ਅੰਦਰ ਖੁਸ਼ੀ ਵੀ ਬਹੁਤ ਰਹਿਣੀ ਚਾਹੀਦੀ ਹੈ।
ਬੇਹੱਦ ਦਾ ਬਾਪ ਬੱਚਿਆਂ
ਨੂੰ ਬੈਠ ਸਮਝਾਉਂਦੇ ਹਨ - ਮਿੱਠੇ ਬੱਚੇ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਅਤੇ ਆਪਣੇ ਘਰ ਨੂੰ
ਯਾਦ ਕਰੋ। ਬੱਚੇ, ਇਸ ਯਾਦ ਦੀ ਯਾਤਰਾ ਨੂੰ ਕਦੀ ਭੁਲਣਾ ਨਹੀਂ। ਯਾਦ ਨਾਲ ਹੀ ਤੁਸੀਂ ਪਾਵਨ ਬਣੋਂਗੇ।
ਪਾਵਨ ਬਣਨ ਬਿਗਰ ਤੁਸੀਂ ਵਾਪਿਸ ਘਰ ਨਹੀਂ ਜਾ ਸਕਦੇ। ਮੁੱਖ ਹੈ ਗਿਆਨ ਅਤੇ ਯੋਗ। ਬਾਪ ਦੇ ਕੋਲ ਇਹ
ਬਹੁਤ ਵੱਡਾ ਖਜ਼ਾਨਾ ਹੈ ਜੋ ਬੱਚਿਆਂ ਨੂੰ ਦਿੰਦੇ ਹਨ, ਇਸ ਵਿੱਚ ਯੋਗ ਦੀ ਬਹੁਤ ਵੱਡੀ ਸਬਜੈਕਟ ਹੈ।
ਬੱਚੇ ਚੰਗੀ ਤਰ੍ਹਾਂ ਯਾਦ ਕਰਦੇ ਹਨ ਤਾਂ ਬਾਪ ਦੀ ਵੀ ਯਾਦ ਨਾਲ ਯਾਦ ਮਿਲਦੀ ਹੈ। ਯਾਦ ਨਾਲ ਬੱਚੇ
ਬਾਪ ਨੂੰ ਖਿੱਚਦੇ ਹਨ। ਪਿਛਾੜੀ ਵਿੱਚ ਆਉਣ ਵਾਲੇ ਜੋ ਉੱਚ ਪਦਵੀ ਪਾਉਂਦੇ ਹਨ, ਉਸਦਾ ਅਧਾਰ ਵੀ ਯਾਦ
ਹੈ। ਇਹ ਕਸ਼ਿਸ਼ ਕਰਦੇ ਹਨ। ਕਹਿੰਦੇ ਹਨ ਨਾ - ਬਾਬਾ ਰਹਿਮ ਕਰੋ, ਕ੍ਰਿਪਾ ਕਰੋ, ਇਸ ਵਿੱਚ ਵੀ ਮੁਖ
ਚਾਹੀਦੀ ਹੈ ਯਾਦ। ਯਾਦ ਨਾਲ ਹੀ ਕਰੰਟ ਮਿਲਦੀ ਰਹੇਗੀ, ਇਸਨਾਲ ਆਤਮਾ ਹੈਲਥੀ ਬਣਦੀ ਹੈ, ਭਰਪੂਰ ਹੋ
ਜਾਂਦੀ ਹੈ। ਕਿਸੇ ਸਮੇਂ ਬਾਪ ਨੂੰ ਕਿਸੇ ਬੱਚੇ ਨੂੰ ਕਰੰਟ ਦੇਣੀ ਹੁੰਦੀ ਹੈ ਤਾਂ ਨੀਂਦ ਫਿੱਟ ਜਾਂਦੀ
ਹੈ। ਇਹ ਫੁਰਨਾ ਲੱਗਿਆ ਰਹਿੰਦਾ ਹੈ ਕਿ ਫਲਾਣੇ ਨੂੰ ਕਰੰਟ ਦੇਣੀ ਹੈ। ਤੁਸੀਂ ਜਾਣਦੇ ਹੋ ਕਰੰਟ ਮਿਲਣ
ਨਾਲ ਉਮਰ ਵੱਧਦੀ ਹੈ, ਏਵਰਹੈਲਥੀ ਬਣਦੇ ਹਨ। ਇਵੇਂ ਵੀ ਨਹੀਂ ਕੀ ਇੱਕ ਜਗਾ ਬੈਠ ਯਾਦ ਕਰਨਾ ਹੈ। ਬਾਪ
ਸਮਝਾਉਂਦੇ ਹਨ ਚੱਲਦੇ ਫਿਰਦੇ ਭੋਜਨ ਖਾਂਦੇ ਕੰਮ ਕਰਦੇ ਵੀ ਬਾਪ ਨੂੰ ਯਾਦ ਕਰੋ। ਦੂਸਰੇ ਨੂੰ ਕਰੰਟ
ਦੇਣੀ ਹੈ ਤਾਂ ਰਾਤ ਨੂੰ ਜਾਗੋ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ - ਸਵੇਰੇ ਉੱਠ ਕੇ ਜਿਨਾ ਬਾਪ ਨੂੰ
ਯਾਦ ਕਰੋਗੇ ਓਨਾ ਕਸ਼ਿਸ਼ ਹੋਵੇਗੀ। ਬਾਪ ਵੀ ਸਰਚਲਾਇਟ ਦਣੇਗੇ। ਆਤਮਾ ਨੂੰ ਯਾਦ ਕਰਨਾ ਮਤਲੱਬ ਸਰਚਲਾਇਟ
ਦੇਣਾ, ਫਿਰ ਇਸਨੂੰ ਕ੍ਰਿਪਾ ਕਹੋ ਆਸਿਰਵਾਦ ਕਹੋ।
ਤੁਸੀਂ ਬੱਚੇ ਜਾਣਦੇ ਹੋ
ਇਹ ਅਨਾਦਿ ਬਣਿਆ ਬਣਾਇਆ ਡਰਾਮਾ ਹੈ। ਇਹ ਹਾਰ ਜਿੱਤ ਦਾ ਖੇਡ ਹੈ। ਜੋ ਹੁੰਦਾ ਹੈ ਉਹ ਠੀਕ ਹੈ।
ਕ੍ਰੀਏਟਰ ਨੂੰ ਡਰਾਮਾ ਜ਼ਰੂਰ ਪਸੰਦ ਹੋਵੇਗਾ ਨਾ। ਤਾਂ ਕ੍ਰੀਏਟਰ ਦੇ ਬੱਚਿਆਂ ਨੂੰ ਵੀ ਪਸੰਦ ਹੋਵੇਗਾ।
ਇਸ ਡਰਾਮੇ ਵਿੱਚ ਬਾਪ ਇੱਕ ਹੀ ਵਾਰ ਬੱਚਿਆਂ ਦੇ ਕੋਲ ਬੱਚਿਆਂ ਦੀ ਦਿਲ ਅਤੇ ਜਾਨ, ਸਿਕ ਵਾ ਪ੍ਰੇਮ
ਨਾਲ ਸੇਵਾ ਕਰਨ ਆਉਂਦੇ ਹਨ। ਬਾਪ ਨੂੰ ਤਾਂ ਸਭ ਬੱਚੇ ਪਿਆਰੇ ਹਨ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ
ਵੀ ਸਭ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਜਾਨਵਰਾਂ ਵਿੱਚ ਵੀ ਪਿਆਰ ਰਹਿੰਦਾ ਹੈ।
ਅਜਿਹੇ ਕੋਈ ਜਾਨਵਰ ਨਹੀਂ
ਹੁੰਦੇ ਜੋ ਪਿਆਰ ਨਾਲ ਨਾ ਰਹਿਣ। ਤਾਂ ਤੁਹਾਨੂੰ ਬੱਚਿਆਂ ਨੂੰ ਇੱਥੇ ਮਾਸਟਰ ਪਿਆਰ ਦੇ ਸਾਗਰ ਬਣਨਾ
ਹੈ। ਇੱਥੇ ਬਣਾਂਗੇ ਤਾਂ ਉਹ ਸੰਸਕਾਰ ਅਵਿਨਾਸ਼ੀ ਬਣ ਜਾਣਗੇ। ਬਾਪ ਕਹਿੰਦੇ ਹਨ ਕਲਪ ਪਹਿਲੇ ਮਿਸਲ
ਹੂਬਹੂ ਫਿਰ ਤੋਂ ਪਿਆਰਾ ਬਣਾਉਣ ਆਇਆ ਹਾਂ। ਕਦੀ ਕਿਸੇ ਬੱਚੇ ਦਾ ਗੁੱਸੇ ਦਾ ਆਵਾਜ਼ ਸੁਣਦੇ ਹਨ ਤਾਂ
ਬਾਪ ਸਿੱਖਿਆ ਦਿੰਦੇ ਹਨ ਬੱਚੇ ਗੁੱਸਾ ਕਰਨਾ ਠੀਕ ਨਹੀਂ ਹੈ, ਇਸ ਨਾਲ ਤੁਸੀਂ ਵੀ ਦੁੱਖੀ ਹੋਵੋਗੇ,
ਦੂਸਰੇ ਨੂੰ ਵੀ ਦੁੱਖੀ ਕਰੋਂਗੇ। ਬਾਪ ਸਦਾਕਾਲ ਦਾ ਸੁਖ ਦੇਣ ਵਾਲਾ ਹੈ ਤਾਂ ਬੱਚਿਆਂ ਨੂੰ ਵੀ ਬਾਪ
ਸਮਾਨ ਬਣਨਾ ਹੈ। ਇੱਕ ਦੋ ਨੂੰ ਕਦੀ ਦੁੱਖ ਨਹੀਂ ਦੇਣਾ ਹੈ। ਬਹੁਤ -ਬਹੁਤ ਲਵਲੀ ਬਣਨਾ ਹੈ। ਲਵਲੀ
ਬਾਪ ਨੂੰ ਬਹੁਤ ਲਵ ਨਾਲ ਯਾਦ ਕਰੋਂਗੇ ਤਾਂ ਆਪਣਾ ਹੀ ਕਲਿਆਣ, ਦੂਸਰੇ ਦਾ ਵੀ ਕਲਿਆਣ ਕਰੋਂਗੇ।
ਹੁਣ ਵਿਸ਼ਵ ਦਾ ਮਾਲਿਕ
ਤੁਹਾਡੇ ਕੋਲ ਮਹਿਮਾਨ ਬਣਕੇ ਆਇਆ ਹੈ। ਤੁਹਾਡੇ ਬੱਚਿਆਂ ਦੇ ਸਹਿਯੋਗ ਨਾਲ ਹੀ ਵਿਸ਼ਵ ਦਾ ਕਲਿਆਣ ਹੋਣਾ
ਹੈ। ਜਿਵੇਂ ਤੁਸੀਂ ਰੂਹਾਨੀ ਬੱਚਿਆਂ ਨੂੰ ਬਾਪ ਅਤਿ ਪਿਆਰਾ ਲੱਗਦਾ, ਉਵੇਂ ਬਾਪ ਨੂੰ ਵੀ ਤੁਸੀਂ
ਰੂਹਾਨੀ ਬੱਚੇ ਬਹੁਤ ਪਿਆਰੇ ਲਗਦੇ ਹੋ ਕਿਉਂਕਿ ਤੁਸੀਂ ਹੀ ਸ਼੍ਰੀਮਤ ਤੇ ਸਾਰੇ ਵਿਸ਼ਵ ਦਾ ਕਲਿਆਣ ਕਰਨ
ਵਾਲੇ ਹੋ। ਹੁਣ ਤੁਸੀਂ ਇੱਥੇ ਈਸ਼ਵਰੀ ਪਰਿਵਾਰ ਵਿੱਚ ਬੈਠੇ ਹੋ। ਬਾਪ ਸਮੁਖ ਬੈਠਾ ਹੈ। ਤੁਮਹੀ ਸੇ
ਖਾਉ, ਤੁਮਹਿ ਸੇ ਬੈਠੁ, ਤੁਸੀਂ ਜਾਣਦੇ ਹੋ ਸ਼ਿਵਬਾਬਾ ਇਸ ਵਿੱਚ ਆਕੇ ਕਹਿੰਦੇ ਹਨ ਮਿੱਠੇ ਬੱਚੇ, ਦੇਹ
ਸਹਿਤ ਦੇਹ ਦੇ ਸਭ ਸੰਬੰਧਾਂ ਨੂੰ ਭੁੱਲ ਮਾਮੇਕਮ ਯਾਦ ਕਰੋ। ਇਹ ਅੰਤਿਮ ਜਨਮ ਹੈ, ਇਹ ਪੁਰਾਣੀ ਦੁਨੀਆਂ,
ਪੁਰਾਣੀ ਦੇਹ ਖ਼ਤਮ ਹੋ ਜਾਣੀ ਹੈ। ਕਹਾਵਤ ਵੀ ਹੈ ਆਪ ਮੁਏ ਮਰ ਗਈ ਦੁਨੀਆਂ। ਪੁਰਸ਼ਾਰਥ ਦੇ ਲਈ ਥੋੜ੍ਹਾ
ਜਿਹਾ ਸੰਗਮ ਦਾ ਸਮੇਂ ਹੈ। ਬੱਚੇ ਪੁੱਛਦੇ ਹਨ ਬਾਬਾ ਇਹ ਪੜ੍ਹਾਈ ਕਦੋਂ ਤੱਕ ਚੱਲੇਗੀ, ਜਦੋਂ ਤੱਕ
ਦੈਵੀ ਰਾਜਧਾਨੀ ਸਥਾਪਨ ਹੋ ਜਾਏ ਉਦੋਂ ਤੱਕ ਸੁਣਾਉਦੇ ਰਹਿਣਗੇ। ਫਿਰ ਟ੍ਰਾਂਸਫਰ ਹੋਵਾਂਗੇ ਨਵੀਂ
ਦੁਨੀਆਂ ਵਿੱਚ। ਬਾਬਾ ਕਿੰਨਾ ਨਿਰਹੰਕਾਰ ਨਾਲ ਤੁਸੀਂ ਬੱਚਿਆਂ ਦੀ ਸੇਵਾ ਕਰਦੇ ਹਨ, ਤਾਂ ਤੁਹਾਨੂੰ
ਬੱਚਿਆਂ ਨੂੰ ਵੀ ਐਨੀ ਸੇਵਾ ਕਰਨੀ ਚਾਹੀਦੀ ਹੈ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਕਿਧਰੇ ਆਪਣੀ ਮੱਤ
ਦਿਖਾਈ ਤਾਂ ਤਕਦੀਰ ਨੂੰ ਲਕੀਰ ਲੱਗ ਜਾਏਗੀ। ਤੁਸੀਂ ਬ੍ਰਾਹਮਣ ਈਸ਼ਵਰੀ ਸੰਤਾਨ ਹੋ। ਬ੍ਰਹਮਾ ਦੀ ਔਲਾਦ
ਭਰਾ - ਭੈਣ ਹੋ, ਈਸ਼ਵਰੀ ਪੋਤਰੇ - ਪੋਤਰੀਆਂ ਹੋ, ਉਸ ਵਿੱਚ ਵਰਸਾ ਲੈ ਰਹੇ ਹੋ। ਜਿਨਾ ਪੁਰਸ਼ਾਰਥ
ਕਰੋਂਗੇ ਓਨਾ ਪਦਵੀ ਪਾਓਗੇ। ਇਸ ਵਿੱਚ ਸਾਕਸ਼ੀ ਰਹਿਣ ਦਾ ਵੀ ਬਹੁਤ ਅਭਿਆਸ ਚਾਹੀਦਾ ਹੈ। ਬਾਪ ਦਾ
ਪਹਿਲਾ ਫਰਮਾਨ ਹੈ ਅਸ਼ੀਰੀਰੀ ਭਵ, ਅਭਿਮਾਨੀ ਭਵ। ਆਪਣੇ ਨੂੰ ਆਤਮਾ ਸਮਝ ਮੁਝ ਬਾਪ ਨੂੰ ਯਾਦ ਕਰੋ ਉਦੋਂ
ਹੀ ਜੋ ਖਾਦ ਪਈ ਹੈ ਉਹ ਨਿਕਲੇਗੀ, ਸੱਚਾ ਸੋਨਾ ਬਣ ਜਾਓਗੇ। ਤੁਸੀਂ ਬੱਚੇ ਅਧਿਕਾਰ ਨਾਲ ਕਹਿ ਸਕਦੇ
ਹੋ ਬਾਬਾ ਓ ਮਿੱਠੇ ਬਾਬਾ, ਤੁਸੀਂ ਮੈਨੂੰ ਆਪਣਾ ਬਣਾਕੇ ਸਭ ਕੁਝ ਵਰਸੇ ਵਿੱਚ ਦੇ ਦਿੱਤਾ ਹੈ। ਇਸ
ਵਰਸੇ ਨੂੰ ਕੋਈ ਖੋਹ ਨਹੀਂ ਸਕਦਾ ਹੈ, ਐਨਾ ਤੁਸੀਂ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ। ਤੁਸੀਂ
ਹੀ ਸਭ ਨੂੰ ਮੁਕਤੀ ਜੀਵਨਮੁਕਤੀ ਦਾ ਰਸਤਾ ਦੱਸਣ ਵਾਲੇ ਲਾਇਟ ਹਾਊਸ ਹੋ, ਉੱਠਦੇ -ਬੈਠਦੇ, ਚੱਲਦੇ -ਫਿਰਦੇ
ਤੁਸੀਂ ਲਾਇਟ ਹਾਊਸ ਹੋਕੇ ਰਹੋ।
ਬਾਪ ਕਹਿੰਦੇ ਹਨ ਬੱਚੇ,
ਹੁਣ ਟਾਇਮ ਬਹੁਤ ਥੋੜਾ ਹੈ, ਗਾਇਆ ਵੀ ਜਾਂਦਾ ਹੈ ਇੱਕ ਘੜੀ ਅੱਧੀ ਘੜੀ … ਜਿਨਾਂ ਹੋ ਸਕੇ ਇੱਕ ਬਾਪ
ਨੂੰ ਯਾਦ ਕਰਨ ਲਗ ਜਾਓ ਅਤੇ ਫਿਰ ਚਾਰਟ ਨੂੰ ਵਧਾਉਂਦੇ ਜਾਓ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਲੱਕੀ ਅਤੇ ਲਵਲੀ ਗਿਆਨ ਸਿਤਾਰਿਆਂ ਨੂੰ ਮਾਤ - ਪਿਤਾ ਬਾਪਦਾਦਾ ਦਾ ਦਿਲ ਵਾ ਜਾਨ ਸਿਕ ਵਾ ਪ੍ਰੇਮ
ਨਾਲ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਅਵਿਅਕਤ -ਮਹਾਂਵਾਕ -ਨਿਰੰਤਰ
ਯੋਗੀ ਬਣੋ
ਜਿਵੇਂ ਇੱਕ ਸੈਕਿੰਡ ਵਿੱਚ ਸਵਿੱਚ ਓਨ ਅਤੇ ਆਫ਼ ਕੀਤਾ ਜਾਂਦਾ ਹੈ, ਇਵੇਂ ਹੀ ਇੱਕ ਸੈਕਿੰਡ ਵਿੱਚ
ਸ਼ਰੀਰ ਦਾ ਅਧਾਰ ਲਿਆ ਅਤੇ ਫਿਰ ਇੱਕ ਸੈਕਿੰਡ ਵਿੱਚ ਸ਼ਰੀਰ ਤੋਂ ਪਰੇ ਅਸ਼ਰੀਰੀ ਸਥਿਤੀ ਵਿੱਚ ਸਥਿਤ ਹੋ
ਜਾਓ। ਹੁਣੇ - ਹੁਣੇ ਸ਼ਰੀਰ ਵਿੱਚ ਆਏ ਫਿਰ ਹੁਣੇ - ਹੁਣੇ ਅਸ਼ੀਰੀਰੀ ਬਣ ਗਏ, ਇਹ ਪ੍ਰਕਟਿਸ ਕਰਨੀ ਹੈ,
ਇਸਨੂੰ ਹੀ ਕਰਮਾਤੀਤ ਅਵਸਥਾ ਕਿਹਾ ਜਾਂਦਾ ਹੈ। ਜਿਵੇਂ ਕੋਈ ਕਪੜੇ ਧਾਰਨ ਕਰਨਾ ਅਤੇ ਨਾ ਕਰਨਾ ਆਪਣੇ
ਹੱਥ ਵਿੱਚ ਰਹਿੰਦਾ ਹੈ। ਜਰੂਰਤ ਹੋਈ ਧਾਰਨ ਕੀਤਾ, ਜਰੂਰਤ ਨਾ ਹੋਈ ਤਾਂ ਉਤਾਰ ਦਿੱਤਾ। ਇਵੇਂ ਹੀ
ਅਨੁਭਵ ਇਸ ਸ਼ਰੀਰ ਰੂਪੀ ਕਪੜੇ ਨੂੰ ਧਾਰਨ ਕਰਨ ਅਤੇ ਉਤਾਰਨ ਵਿੱਚ ਹੋਵੇ। ਕਰਮ ਕਰਨਾ ਵੀ ਇਵੇਂ ਅਨੁਭਵ
ਹੋਣਾ ਚਾਹੀਦਾ ਹੈ ਜਿਵੇਂ ਕੋਈ ਕਪੜਾ ਧਾਰਨ ਕਰ ਕੰਮ ਕਰ ਰਹੇ ਹਨ, ਕੰਮ ਪੂਰਾ ਹੋਇਆ ਅਤੇ ਕਪੜੇ ਤੋਂ
ਨਿਆਰੇ ਹੋਏ। ਸ਼ਰੀਰ ਅਤੇ ਆਤਮਾ ਦੋਵਾਂ ਦਾ ਨਿਆਰਾਪਨ ਚੱਲਦੇ -ਫਿਰਦੇ ਵੀ ਅਨੁਭਵ ਹੋਵੇ। ਜਿਵੇਂ ਕੋਈ
ਪਰੈਟਿਕ੍ਸ ਕੀਤੀ ਜਾਂਦੀ ਹੈ ਨਾ, ਪਰ ਇਹ ਪਰੈਟਿਕ੍ਸ ਕਿਵੇਂ ਹੋ ਸਕਦੀ ਹੈ? ਜੋ ਸ਼ਰੀਰ ਦੇ ਨਾਲ ਜਾਂ
ਸ਼ਰੀਰ ਦੇ ਸੰਬੰਧ ਵਿੱਚ ਜੋ ਵੀ ਗੱਲਾਂ ਹਨ, ਸ਼ਰੀਰ ਦੀ ਦੁਨੀਆਂ, ਸੰਬੰਧ ਅਤੇ ਅਨੇਕ ਜੋ ਵੀ ਵਸਤੂਆਂ
ਹਨ ਉਹਨਾਂ ਤੋਂ ਬਿਲਕੁਲ ਡਿਟੈਚ ਹੋਣਗੇ, ਜ਼ਰਾ ਵੀ ਲਗਾਵ ਨਹੀਂ ਹੋਵੇਗਾ ਉਦੋਂ ਨਿਆਰਾ ਹੋ ਸਕਣਗੇ।
ਜੇਕਰ ਸੂਕ੍ਸ਼੍ਮ ਸੰਕਲਪ ਵਿੱਚ ਵੀ ਹਲਕਾਪਨ ਨਹੀਂ ਹੈ, ਡਿਟੈਚ ਨਹੀਂ ਹੋ ਸਕਦੇ ਤਾਂ ਨਿਆਰੇਪਨ ਦਾ
ਅਨੁਭਵ ਨਹੀਂ ਕਰ ਸਕਣਗੇ। ਤਾਂ ਹਰ ਇੱਕ ਨੂੰ ਇਹ ਪ੍ਰੈਕਟਿਸ ਕਰਨੀ ਹੈ, ਬਿਲਕੁਲ ਹੀ ਨਿਆਰੇਪਨ ਦਾ
ਅਨੁਭਵ ਹੋਵੇ। ਇਸ ਸਟੇਜ ਤੇ ਰਹਿਣ ਨਾਲ ਹੋਰ ਆਤਮਾਵਾਂ ਨੂੰ ਵੀ ਤੁਸੀਂ ਲੋਕਾਂ ਤੋਂ ਨਿਆਰੇਪਨ ਦਾ
ਅਨੁਭਵ ਹੋਵੇਗਾ, ਉਹ ਵੀ ਮਹਿਸੂਸ ਕਰਨਗੇ। ਜਿਵੇਂ ਯੋਗ ਵਿੱਚ ਬੈਠਣ ਦੇ ਸਮੇਂ ਕਈ ਆਤਮਾਵਾਂ ਨੂੰ
ਅਨੁਭਵ ਹੁੰਦਾ ਹੈ ਨਾ, ਇਹ ਡਰਿਲ ਕਰਾਉਣ ਵਾਲੀ ਨਿਆਰੀ ਸਟੇਜ ਵਿੱਚ ਹਨ, ਇਵੇਂ ਚੱਲਦੇ - ਫਿਰਦੇ
ਫਰਿਸ਼ਤੇਪਨ ਦੇ ਸਾਕਸ਼ਾਤਕਾਰ ਹੋਣਗੇ। ਇੱਥੇ ਬੈਠੇ ਹੋਏ ਵੀ ਅਨੇਕ ਆਤਮਾਵਾਂ ਨੂੰ, ਜੋ ਵੀ ਆਪਣੇ
ਸਤਿਯੁਗੀ ਫੈਮਿਲੀ ਵਿੱਚ ਸਮੀਪ ਆਉਣ ਵਾਲੇ ਹੋਣਗੇ, ਉਹਨਾਂ ਨੂੰ ਤੁਸੀਂ ਲੋਕਾਂ ਦੇ ਫਰਿਸ਼ਤੇ ਰੂਪ ਅਤੇ
ਭਵਿੱਖ ਰਾਜ ਪਦਵੀ ਦੇ ਦੋਵਾਂ ਦੇ ਇਕੱਠੇ ਸਾਕਸ਼ਾਤਕਾਰ ਹੋਣਗੇ। ਜਿਵੇਂ ਸ਼ੁਰੂ ਵਿੱਚ ਸੰਪੂਰਨ ਸਵਰੂਪ
ਅਤੇ ਸ਼੍ਰੀਕ੍ਰਿਸਨ ਦਾ ਦੋਵੇ ਨਾਲ -ਨਾਲ ਸਾਕਸ਼ਾਤਕਾਰ ਕਰਦੇ ਸਨ, ਇਵੇਂ ਹੁਣ ਉਹਨਾਂ ਨੂੰ ਤੁਹਾਡੇ ਡਬਲ
ਰੂਪ ਦਾ ਸਾਕਸ਼ਾਤਕਾਰ ਹੋਵੇਗਾ। ਜਿਵੇਂ - ਜਿਵੇਂ ਨੰਬਰਵਾਰ ਇਸ ਨਿਆਰੀ ਸਟੇਜ ਤੇ ਆਉਂਦੇ ਜਾਣਗੇ ਤਾਂ
ਤੁਸੀਂ ਲੋਕਾਂ ਦੇ ਵੀ ਇਹ ਡਬਲ ਸਾਕਸ਼ਾਤਕਾਰ ਹੋਣਗੇ। ਹੁਣ ਇਹ ਪੂਰੀ ਪ੍ਰੈਕਟਿਸ ਹੋ ਜਾਏ ਤਾਂ ਇੱਥੇ
ਉੱਥੇ ਤੋਂ ਇਹ ਹੀ ਸਮਾਚਾਰ ਆਉਣੇ ਸ਼ੁਰੂ ਹੋ ਜਾਣਗੇ। ਜਿਵੇਂ ਸ਼ੁਰੂ ਵਿੱਚ ਘਰ ਬੈਠੇ ਵੀ ਅਨੇਕ ਸਮੀਪ
ਆਉਣ ਵਾਲੀ ਆਤਮਾਵਾਂ ਨੂੰ ਸਾਕਸ਼ਾਤਕਾਰ ਹੋਏ ਨਾ। ਉਵੇ ਹੁਣ ਵੀ ਸਾਕਸ਼ਾਤਕਾਰ ਹੋਣਗੇ। ਇੱਥੇ ਬੈਠੇ ਵੀ
ਬੇਹੱਦ ਵਿੱਚ ਤੁਸੀਂ ਲੋਕਾਂ ਦਾ ਸੂਕ੍ਸ਼੍ਮ ਸਵਰੂਪ ਸਰਵਿਸ ਕਰੇਗਾ। ਹੁਣ ਇਹ ਹੀ ਸਰਵਿਸ ਰਹੀ ਹੋਈ ਹੈ।
ਸਾਕਾਰ ਵਿੱਚ ਸਭ ਐਗਜਾਮਪਲ ਤਾਂ ਦੇਖ ਲਿਆ। ਸਭ ਗੱਲਾਂ ਨੰਬਰਵਾਰ ਡਰਾਮੇ ਅਨੁਸਾਰ ਹੋਣੀ ਹੈ ਜਿਨਾ -
ਜਿਨਾ ਖੁਦ ਆਕਾਰੀ ਫਰਿਸ਼ਤਾ ਸਵਰੂਪ ਵਿੱਚ ਹੋਣਗੇ ਓਨਾ ਤੁਹਾਡਾ ਫਰਿਸ਼ਤਾ ਰੂਪ ਸਰਵਿਸ ਕਰੇਗਾ। ਆਤਮਾ
ਨੂੰ ਸਾਰੇ ਵਿਸ਼ਵ ਦਾ ਚੱਕਰ ਲਗਾਉਣ ਵਿਚ ਕਿੰਨਾ ਸਮਾਂ ਲੱਗਦਾ ਹੈ? ਤਾਂ ਹਾਲੇ ਤੁਹਾਡੇ ਸੂਕ੍ਸ਼੍ਮ
ਸਵਰੂਪ ਵੀ ਸਰਵਿਸ ਕਰਨਗੇ ਪਰ ਜੋ ਇਸ ਨਿਆਰੀ ਸਥਿਤੀ ਵਿੱਚ ਹੋਣਗੇ। ਖੁਦ ਫਰਿਸ਼ਤਾ ਰੂਪ ਵਿੱਚ ਸਥਿਤ
ਹੋਣਗੇ। ਸ਼ੁਰੂ ਵਿੱਚ ਸਭ ਸਾਕਸ਼ਾਤਕਾਰ ਹੋਏ ਹਨ। ਫਰਿਸ਼ਤੇ ਰੂਪ ਵਿੱਚ ਸੰਪੂਰਨ ਸਟੇਜ ਅਤੇ ਪੁਰਸ਼ਾਰਥੀ
ਸਟੇਜ ਦੋਵੇ ਦਾ ਵੱਖ - ਵੱਖ ਸਾਕਸ਼ਾਤਕਾਰ ਹੁੰਦਾ ਸੀ। ਜਿਵੇਂ ਸਾਕਾਰ ਬ੍ਰਹਮਾ ਅਤੇ ਸੰਪੂਰਨ ਬ੍ਰਹਮਾ
ਦਾ ਵੱਖ - ਵੱਖ ਸਾਕਸ਼ਾਤਕਾਰ ਹੁੰਦਾ ਸੀ । ਉਵੇਂ ਦੂਜੇ ਬੱਚਿਆਂ ਦੇ ਸਾਕਸ਼ਾਤਕਾਰ ਵੀ ਹੋਣਗੇ। ਹੰਗਾਮਾਂ
ਜਦੋਂ ਹੋਵੇਗਾ ਤਾਂ ਸਾਕਾਰ ਸ਼ਰੀਰ ਦਵਾਰਾ ਤਾਂ ਕੁਝ ਕਰ ਨਹੀਂ ਸਕਣਗੇ ਅਤੇ ਪ੍ਰਭਾਵ ਵੀ ਇਸ ਸਰਵਿਸ
ਨਾਲ ਪਵੇਗਾ। ਜਿਵੇਂ ਸ਼ੁਰੂ ਵਿੱਚ ਵੀ ਸਾਕਸ਼ਾਤਕਾਰ ਨਾਲ ਹੀ ਪ੍ਰਭਾਵ ਹੋਇਆ ਨਾ। ਪ੍ਰੋਕਸ਼ -ਅਪ੍ਰੋਕਸ਼
ਅਨੁਭਵ ਨੇ ਪ੍ਰਭਾਵ ਪਾਇਆ। ਉਵੇਂ ਅੰਤ ਵਿੱਚ ਵੀ ਇਹ ਹੀ ਸਰਵਿਸ ਹੋਣੀ ਹੈ। ਆਪਣੇ ਸੰਪੂਰਨ ਸਵਰੂਪ ਦਾ
ਸਾਕਸ਼ਾਤਕਾਰ ਆਪਣੇ ਆਪ ਨੂੰ ਹੀ ਹੁੰਦਾ ਹੈ? ਹਾਲੇ ਸ਼ਕਤੀਆਂ ਨੂੰ ਪੁਕਾਰਣਾ ਸ਼ੁਰੂ ਹੋ ਗਿਆ ਹੈ। ਹਾਲੇ
ਪਰਮਾਤਮਾ ਨੂੰ ਘੱਟ ਪੁਕਾਰਦੇ ਹਨ, ਸ਼ਕਤੀਆਂ ਦੀ ਪੁਕਾਰ ਤੇਜ਼ ਰਫ਼ਤਾਰ ਨਾਲ ਚਾਲੂ ਹੋ ਗਈ ਹੈ। ਤਾਂ ਇਵੇਂ
ਦੀ ਪ੍ਰੈਕਟਿਸ ਵਿੱਚ - ਵਿੱਚ ਕਰਨੀ ਹੈ। ਆਦਤ ਪੈ ਜਾਣ ਨਾਲ ਫਿਰ ਬਹੁਤ ਅਨੰਦ ਫੀਲ ਹੋਵੇਗਾ। ਇਕ
ਸੈਕਿੰਡ ਵਿੱਚ ਆਤਮਾ ਸ਼ਰੀਰ ਤੋਂ ਨਿਆਰੀ ਹੋ ਜਾਏਗੀ, ਪ੍ਰੈਕਟਿਸ ਹੋ ਜਾਏਗੀ। ਹਾਲੇ ਇੱਥੇ ਪੁਰਸ਼ਾਰਥ
ਕਰਨਾ ਹੈ। ਵਰਤਮਾਨ ਸਮੇਂ ਮਨਨ ਸ਼ਕਤੀ ਨਾਲ ਆਤਮਾਵਾਂ ਵਿੱਚ ਸਰਵ ਸ਼ਕਤੀਆਂ ਭਰਨ ਦੀ ਜਰੂਰਤ ਹੈ ਉਦੋ
ਮਗਨ ਅਵਸਥਾ ਰਹੇਗੀ ਅਤੇ ਵਿਘਣ ਟਲ ਜਾਣਗੇ। ਵਿਘਣਾ ਦੀ ਲਹਿਰ ਉਦੋਂ ਆਉਂਦੀ ਹੈ ਜਦੋਂ ਰੁਹਾਨੀਅਤ ਦੇ
ਵੱਲ ਫੋਰਸ ਘੱਟ ਹੋ ਜਾਂਦਾ ਹੈ। ਤਾਂ ਵਰਤਮਾਨ ਸਮੇਂ ਸ਼ਿਵਰਾਤ੍ਰੀ ਦੀ ਸਰਵਿਸ ਦੇ ਪਹਿਲੇ ਖੁਦ ਵਿੱਚ
ਸ਼ਕਤੀ ਭਰਨ ਦਾ ਫੋਰਸ ਚਾਹੀਦਾ ਹੈ। ਭਾਵੇਂ ਯੋਗ ਦੇ ਪ੍ਰੋਗਾਮ ਰੱਖਦੇ ਹੋ ਪਰ ਯੋਗ ਨਾਲ ਸ਼ਕਤੀਆਂ ਦਾ
ਅਨੁਭਵ ਕਰਨਾ, ਕਰਾਉਣਾ ਹੁਣ ਇਵੇਂ ਦੀ ਕਲਾਸੇਜ ਦੀ ਜਰੂਰਤ ਹੈ। ਪ੍ਰੈਕਟੀਕਲ ਆਪਣੇ ਬਲ ਦੇ ਅਧਾਰ ਨਾਲ
ਹੋਰਾਂ ਨੂੰ ਵੀ ਬਲ ਦੇਣਾ ਹੈ। ਸਿਰਫ਼ ਬਾਹਰ ਦੀ ਸਰਵਿਸ ਦੇ ਪਲੈਨ ਨਹੀਂ ਸੋਚਣੇ ਹਨ ਪਰ ਪੂਰੀ ਹੀ ਨਜ਼ਰ
ਚਾਹੀਦੀ ਹੈ ਸਭ ਵਲ। ਜੋ ਨਿਮਿਤ ਬਣੇ ਹੋਏ ਹਨ ਉਹਨਾਂ ਨੂੰ ਹੀ ਇਹ ਖਿਆਲ ਆਉਣਾ ਚਾਹੀਦਾ ਹੈ ਕਿ ਸਾਡੀ
ਫੁਲਵਾਰੀ ਕਿਸ ਗੱਲ ਵਿੱਚ ਕਮਜ਼ੋਰ ਹੈ। ਕਿਸੇ ਵੀ ਤਰ੍ਹਾਂ ਨਾਲ ਆਪਣੀ ਫੁਲਵਾਰੀ ਦੀ ਕਮਜ਼ੋਰੀ ਤੇ ਕੜੀ
ਦ੍ਰਿਸ਼ਟੀ ਰੱਖਣੀ ਚਾਹੀਦੀ ਹੈ। ਸਮੇਂ ਦੇਕੇ ਵੀ ਕਮਜ਼ੋਰੀਆਂ ਨੂੰ ਖ਼ਤਮ ਕਰਨਾ ਹੈ।
ਜਿਵੇਂ ਸਾਕਾਰ ਰੂਪ ਵਿੱਚ
ਦੇਖਿਆ, ਕੋਈ ਵੀ ਅਜਿਹੀ ਲਹਿਰ ਦਾ ਸਮੇਂ ਹੁੰਦਾ, ਤਾਂ ਦਿਨ -ਰਾਤ ਸਾਕਾਸ਼ ਦੇਣ ਦੀ ਵਿਸ਼ੇਸ਼ ਸਰਵਿਸ
ਵਿਸ਼ੇਸ਼ ਪਲੈਂਨਸ ਚੱਲਦੇ ਸਨ। ਨਿਰਬਲ ਆਤਮਾਵਾਂ ਨੂੰ ਬਲ ਭਰਨ ਦਾ ਵਿਸ਼ੇਸ਼ ਅਟੇੰਸ਼ਨ ਰਹਿੰਦਾ ਸੀ ਜਿਸ
ਨਾਲ ਅਨੇਕ ਆਤਮਾਵਾਂ ਨੂੰ ਅਨੁਭਵ ਵੀ ਹੁੰਦਾ ਸੀ। ਰਾਤ - ਰਾਤ ਨੂੰ ਵੀ ਸਮੇਂ ਕੱਢ ਕੇ ਆਤਮਾਵਾਂ ਨੂੰ
ਸਾਕਾਸ਼ ਭਰਨ ਦੀ ਸਰਵਿਸ ਚੱਲਦੀ ਸੀ। ਤਾਂ ਹੁਣ ਵਿਸ਼ੇਸ਼ ਸਾਕਾਸ਼ ਦੇਣ ਦੀ ਸਰਵਿਸ ਕਰਨੀ ਹੈ। ਲਾਇਟ ਹਾਊਸ,
ਮਾਇਟ ਹਾਊਸ ਬਣਕੇ ਇਹ ਸਰਵਿਸ ਖਾਸ ਕਰਨੀ ਹੈ, ਉਦੋਂ ਚਾਰੋਂ ਪਾਸੇ ਲਾਇਟ ਅਤੇ ਮਾਇਟ ਦਾ ਪ੍ਰਭਾਵ
ਫੈਲੇਗਾ। ਹੁਣ ਇਹ ਹੀ ਜਰੂਰਤ ਹੈ। ਜਿਵੇਂ ਕੋਈ ਸ਼ਾਹੂਕਾਰ ਹੁੰਦਾ ਹੈ ਤਾਂ ਆਪਣੇ ਨਜ਼ਦੀਕ ਸੰਬੰਧੀਆਂ
ਨੂੰ ਮਦਦ ਦੇ ਕੇ ਉੱਚਾ ਉਠਾ ਲੈਂਦਾ ਹੈ, ਇਵੇ ਵਰਤਮਾਨ ਸਮੇਂ ਜੋ ਕਮਜ਼ੋਰ ਆਤਮਾਵਾਂ ਸੰਬੰਧ ਸੰਪਰਕ
ਵਿੱਚ ਹਨ, ਉਹਨਾਂ ਨੂੰ ਵਿਸ਼ੇਸ਼ ਸਾਕਾਸ਼ ਦੇਣੀ ਹੈ। ਅੱਛਾ -
ਵਰਦਾਨ:-
ਹਜ਼ਾਰ ਬਾਹਵਾਂ
ਵਾਲੇ ਬ੍ਰਹਮਾ ਬਾਪ ਦੇ ਸਾਥ ਦਾ ਨਿਰੰਤਰ ਅਨੁਭਵ ਕਰਨ ਵਾਲੇ ਸੱਚੇ ਸਨੇਹੀ ਭਵ
ਵਰਤਮਾਨ ਸਮੇਂ ਹਜ਼ਾਰ
ਬਾਹਵਾਂ ਵਾਲੇ ਬ੍ਰਹਮਾ ਬਾਪ ਦੇ ਰੂਪ ਦਾ ਪਾਰ੍ਟ ਚਲ ਰਿਹਾ ਹੈ। ਜਿਵੇਂ ਆਤਮਾ ਦੇ ਬਿਨਾਂ ਬਾਂਹ ਕੁਝ
ਨਹੀਂ ਕਰ ਸਕਦੀ, ਉਵੇਂ ਬਾਪਦਾਦਾ ਦੇ ਬਿਨਾਂ ਬਾਂਹ ਰੂਪੀ ਬੱਚੇ ਕੁਝ ਨਹੀਂ ਕਰ ਸਕਦੇ। ਹਰ ਕੰਮ ਵਿੱਚ
ਪਹਿਲੇ ਬਾਪ ਦਾ ਸਹਿਯੋਗ ਹੈ। ਜਦੋ ਤੱਕ ਸਥਾਪਨਾ ਦਾ ਪਾਰ੍ਟ ਹੈ ਉਦੋਂ ਤੱਕ ਬਾਪਦਾਦਾ ਬੱਚਿਆਂ ਦੇ ਹਰ
ਸੰਕਲਪ ਅਤੇ ਸੈਕਿੰਡ ਵਿੱਚ ਨਾਲ -ਨਾਲ ਹੈ ਇਸਲਈ ਕਦੀ ਵੀ ਜੁਦਾਈ ਦਾ ਪਰਦਾ ਪਾ ਵਿਯੋਗੀ ਨਹੀਂ ਬਣੋ।
ਪ੍ਰੇਮ ਦੇ ਸਾਗਰ ਦੀਆਂ ਲਹਿਰਾ ਵਿੱਚ ਲਹਿਰਾਓ, ਗੁਣਦਾਨ ਕਰੋ ਪਰ ਜਖ਼ਮੀ ਨਹੀਂ ਬਣੋ। ਬਾਪ ਦੇ ਸਨੇਹ
ਦਾ ਪ੍ਰਤੱਖ ਸਵਰੂਪ ਸੇਵਾ ਦੇ ਸਨੇਹੀ ਬਣੋ।
ਸਲੋਗਨ:-
ਅਸ਼ਰੀਰੀ ਸਥਿਤੀ
ਦਾ ਅਨੁਭਵ ਅਤੇ ਅਭਿਆਸ ਹੀ ਨੰਬਰ ਅੱਗੇ ਆਉਣ ਦਾ ਆਧਾਰ ਹੈ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ ਹਰ ਸਮੇਂ, ਹਰ ਆਤਮਾ ਦੇ ਪ੍ਰਤੀ ਮਨਸਾ ਖੁਦ ਸ਼ੁਭ ਭਾਵਨਾ ਅਤੇ ਸ਼ੁਭ
ਕਾਮਨਾ ਦੇ ਸ਼ੁੱਧ ਵਾਈਬ੍ਰੇਸ਼ਨ ਵਾਲੀ ਖੁਦ ਨੂੰ ਅਤੇ ਦੂਸਰਿਆਂ ਨੂੰ ਅਨੁਭਵ ਹੋਵੇ। ਮਨ ਨਾਲ ਹਰ ਸਮੇਂ
ਸਰਵ ਆਤਮਾਵਾਂ ਪ੍ਰਤੀ ਦੁਆਵਾਂ ਨਿਕਲਦੀਆਂ ਰਹਿਣ। ਮਨਸਾ ਸਦਾ ਇਸ ਹੀ ਸੇਵਾ ਵਿੱਚ ਬਿਜ਼ੀ ਰਹੇ। ਜਿਵੇਂ
ਵਾਚਾ ਦੀ ਸੇਵਾ ਵਿੱਚ ਬਿਜ਼ੀ ਰਹਿਣ ਦੇ ਅਨੁਭਵੀ ਹੋ ਗਏ ਹੋ। ਜੇਕਰ ਸੇਵਾ ਨਹੀਂ ਮਿਲਦੀ ਤਾਂ ਆਪਣੇ
ਨੂੰ ਖ਼ਾਲੀ ਅਨੁਭਵ ਕਰਦੇ ਹੋ। ਇਵੇਂ ਹਰ ਸਮੇਂ ਵਾਣੀ ਦੇ ਨਾਲ - ਨਾਲ ਮਾਨਸਾ ਸੇਵਾ ਖੁਦ ਹੁੰਦੀ ਰਹੇ।