18.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਸ
ਵਕ਼ਤ ਤੁਹਾਡੀ ਇਹ ਜੀਵਨ ਬਹੁਤ - ਬਹੁਤ ਅਮੁੱਲ ਹੈ ਕਿਉਂਕਿ ਤੁਸੀਂ ਹੱਦ ਤੋਂ ਨਿਕਲ ਬੇਹੱਦ ਵਿੱਚ ਆਏ
ਹੋ, ਤੁਸੀਂ ਜਾਣਦੇ ਹੋ ਅਸੀਂ ਇਸ ਜਗਤ ਦਾ ਕਲਿਆਣ ਕਰਨ ਵਾਲੇ ਹਾਂ"
ਪ੍ਰਸ਼ਨ:-
ਬਾਪ ਦੇ ਵਰਸੇ
ਦਾ ਅਧਿਕਾਰ ਕਿਸ ਪੁਰਸ਼ਾਰਥ ਨਾਲ ਪ੍ਰਾਪਤ ਹੁੰਦਾ ਹੈ?
ਉੱਤਰ:-
ਸਦਾ ਭਰਾ - ਭਰਾ
ਦੀ ਦ੍ਰਿਸ਼ਟੀ ਰਹੇ। ਇਸਤ੍ਰੀ - ਪੁਰਸ਼ ਦਾ ਜੋ ਭਾਨ ਹੈ ਉਹ ਨਿਕਲ ਜਾਵੇ, ਉਦੋਂ ਬਾਪ ਦੇ ਵਰਸੇ ਦਾ ਪੂਰਾ
ਅਧਿਕਾਰ ਪ੍ਰਾਪਤ ਹੋਵੇ। ਪਰ ਇਸਤ੍ਰੀ - ਪੁਰਸ਼ ਦਾ ਭਾਨ ਜਾਂ ਇਹ ਦ੍ਰਿਸ਼ਟੀ ਕੱਢਣਾ ਬੜਾ ਮੁਸ਼ਕਿਲ ਹੈ।
ਇਸਦੇ ਲਈ ਦੇਹੀ - ਅਭਿਮਾਨੀ ਬਣਨ ਦਾ ਅਭਿਆਸ ਚਾਹੀਦਾ। ਜਦੋ ਬਾਪ ਦੇ ਬੱਚੇ ਬਣਨਗੇ ਉਦੋਂ ਵਰਸਾ
ਮਿਲੇਗਾ। ਇੱਕ ਬਾਪ ਦੀ ਯਾਦ ਨਾਲ ਸਤੋਪ੍ਰਧਾਨ ਬਣਨ ਵਾਲੇ ਹੀ ਮੁਕਤੀ - ਜੀਵਨਮੁਕਤੀ ਦਾ ਵਰਸਾ ਪਾਉਂਦੇ
ਹਨ।
ਗੀਤ:-
ਅਖੀਰ ਉਹ ਦਿਨ
ਆਇਆ ਅੱਜ...
ਓਮ ਸ਼ਾਂਤੀ
ਬੱਚੇ ਇਹ ਜਾਣਦੇ ਹਨ ਓਮ ਮਤਲਬ ਅਹਿਮ ਆਤਮਾ ਮਮ ਸ਼ਰੀਰ। ਹੁਣ ਤੁਸੀਂ ਇਸ ਡਰਾਮਾ ਨੂੰ, ਸ੍ਰਿਸ਼ਟੀ ਚੱਕਰ
ਨੂੰ ਅਤੇ ਇਸ ਸ੍ਰਿਸ਼ਟੀ ਚੱਕਰ ਨੂੰ ਜਾਣਨ ਵਾਲੇ ਬਾਪ ਨੂੰ ਜਾਣ ਗਏ ਹੋ ਕਿਉਂਕਿ ਚੱਕਰ ਨੂੰ ਜਾਣਨ ਵਾਲੇ
ਨੂੰ ਰਚਤਾ ਹੀ ਕਹਾਂਗੇ। ਰਚਤਾ ਅਤੇ ਰਚਨਾ ਨੂੰ ਹੋਰ ਕੋਈ ਵੀ ਨਹੀਂ ਜਾਣਦੇ ਹਨ। ਭਾਵੇਂ ਪੜ੍ਹੇ -
ਲਿੱਖੇ ਵੱਡੇ - ਵੱਡੇ ਵਿਦਵਾਨ - ਪੰਡਿਤ ਆਦਿ ਹਨ। ਉਨ੍ਹਾਂ ਨੂੰ ਆਪਣਾ ਘਮੰਡ ਤਾਂ ਰਹਿੰਦਾ ਹੈ ਨਾ।
ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ, ਕਹਿੰਦੇ ਵੀ ਹਨ ਗਿਆਨ, ਭਗਤੀ ਅਤੇ ਵੈਰਾਗ। ਹੁਣ ਇਹ 3 ਚੀਜ਼ਾਂ
ਹੋ ਜਾਂਦੀਆਂ ਹਨ, ਇਨ੍ਹਾਂ ਦਾ ਵੀ ਅਰ੍ਥ ਨਹੀਂ ਸਮਝਦੇ। ਸੰਨਿਆਸੀਆਂ ਨੂੰ ਵੈਰਾਗ ਆਉਂਦਾ ਹੈ ਘਰ
ਤੋਂ। ਉਨ੍ਹਾਂ ਨੂੰ ਵੀ ਉੱਚ ਅਤੇ ਨੀਚ ਦੀ ਈਰਖਾ ਰਹਿੰਦੀ ਹੈ। ਇਹ ਉੱਚ ਕੁਲ ਦਾ ਹੈ, ਇਹ ਮਧਿਅਮ ਕੁਲ
ਦਾ ਹੈ - ਇਸ ਤੇ ਇਨ੍ਹਾਂ ਦਾ ਬਹੁਤ ਚੱਲਦਾ ਹੈ। ਕੁੰਭ ਦੇ ਮੇਲੇ ਵਿੱਚ ਵੀ ਉਨ੍ਹਾਂ ਦਾ ਬਹੁਤ ਝਗੜਾ
ਹੋ ਪੈਂਦਾ ਹੈ ਕਿ ਪਹਿਲੇ ਕਿਸਦੀ ਸਵਾਰੀ ਚੱਲੇ। ਇਸ ਤੇ ਬਹੁਤ ਲੜ੍ਹਦੇ ਹਨ ਫ਼ੇਰ ਪੁਲਿਸ ਆਕੇ ਛਡਾਉਂਦੀ
ਹੈ। ਤਾਂ ਇਹ ਵੀ ਦੇਹ - ਅਭਿਮਾਨ ਹੋਇਆ ਨਾ। ਦੁਨੀਆਂ ਵਿੱਚ ਜੋ ਵੀ ਮਨੁੱਖ ਮਾਤਰ ਹਨ, ਸਭ ਹਨ ਦੇਹ -
ਅਭਿਮਾਨੀ। ਤੁਹਾਨੂੰ ਤਾਂ ਹੁਣ ਦੇਹੀ - ਅਭਿਮਾਨੀ ਬਣਨਾ ਹੈ। ਬਾਪ ਕਹਿੰਦੇ ਹਨ ਦੇਹ - ਅਭਿਮਾਨ ਛੱਡੋ,
ਆਪਣੇ ਨੂੰ ਆਤਮਾ ਸਮਝੋ। ਆਤਮਾ ਹੀ ਪਤਿਤ ਬਣੀ ਹੈ, ਉਸ ਵਿੱਚ ਖ਼ਾਦ ਪਈ ਹੈ। ਆਤਮਾ ਹੀ ਸਤੋਪ੍ਰਧਾਨ,
ਤਮੋਪ੍ਰਧਾਨ ਬਣਦੀ ਹੈ। ਜਿਹੋ ਜਿਹੀ ਆਤਮਾ ਉਵੇਂ ਸ਼ਰੀਰ ਮਿਲਦਾ ਹੈ। ਕ੍ਰਿਸ਼ਨ ਦੀ ਆਤਮਾ ਸੁੰਦਰ ਹੈ
ਤਾਂ ਸ਼ਰੀਰ ਵੀ ਬਹੁਤ ਸੁੰਦਰ ਹੁੰਦਾ ਹੈ, ਉਨ੍ਹਾਂ ਦੇ ਸ਼ਰੀਰ ਵਿੱਚ ਬਹੁਤ ਕਸ਼ਿਸ਼ ਹੁੰਦੀ ਹੈ। ਪਵਿੱਤਰ
ਆਤਮਾ ਹੀ ਕਸ਼ਿਸ਼ ਕਰਦੀ ਹੈ। ਲਕਸ਼ਮੀ - ਨਾਰਾਇਣ ਦੀ ਇੰਨੀ ਮਹਿਮਾ ਨਹੀਂ ਹੈ, ਜਿਵੇਂ ਕ੍ਰਿਸ਼ਨ ਦੀ ਹੈ
ਕਿਉਂਕਿ ਕ੍ਰਿਸ਼ਨ ਤਾਂ ਪਵਿੱਤਰ ਛੋਟਾ ਬੱਚਾ ਹੈ। ਇੱਥੇ ਵੀ ਕਹਿੰਦੇ ਹਨ ਛੋਟਾ ਬੱਚਾ ਅਤੇ ਮਹਾਤਮਾ
ਇੱਕ ਸਮਾਨ ਹੈ। ਮਹਾਤਮਾ ਤਾਂ ਫ਼ੇਰ ਵੀ ਜੀਵਨ ਦਾ ਅਨੁਭਵ ਕਰ ਫ਼ੇਰ ਵਿਕਾਰਾਂ ਨੂੰ ਛੱਡਦੇ ਹਨ। ਘ੍ਰਿਣਾ
ਆਉਂਦੀ ਹੈ, ਬੱਚਾ ਤਾਂ ਹੈ ਹੀ ਪਵਿੱਤਰ। ਉਨ੍ਹਾਂ ਨੂੰ ਉੱਚ ਮਹਾਤਮਾ ਸਮਝਦੇ ਹਨ। ਤਾਂ ਬਾਪ ਨੇ
ਸਮਝਾਇਆ ਹੈ ਇਹ ਨਿਰਵ੍ਰਿਤੀ ਮਾਰਗ ਵਾਲੇ ਸੰਨਿਆਸੀ ਵੀ ਕੁਝ ਥਮਾਉਂਦੇ ਹਨ। ਜਿਵੇਂ ਮਕਾਨ ਅੱਧਾ
ਪੁਰਾਣਾ ਹੁੰਦਾ ਹੈ ਤਾਂ ਫ਼ੇਰ ਮੁਰੰਮਤ ਕੀਤੀ ਜਾਂਦੀ ਹੈ। ਸੰਨਿਆਸੀ ਵੀ ਮੁਰੰਮਤ ਕਰਦੇ ਹਨ, ਪਵਿੱਤਰ
ਹੋਣ ਨਾਲ ਭਾਰਤ ਥੰਮਿਆ ਰਹਿੰਦਾ ਹੈ। ਭਾਰਤ ਜਿਹਾ ਪਵਿੱਤਰ ਅਤੇ ਧਨਵਾਨ ਖੰਡ ਹੋਰ ਕੋਈ ਹੋ ਨਹੀਂ ਸਕਦਾ।
ਹੁਣ ਬਾਪ ਤੁਹਾਨੂੰ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਸਮ੍ਰਿਤੀ ਦਵਾਉਂਦੇ ਹਨ ਕਿਉਂਕਿ ਇਹ
ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਗੀਤਾ ਵਿੱਚ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ,
ਉਨ੍ਹਾਂ ਨੂੰ ਕਦੇ ਬਾਬਾ ਕਹਾਂਗੇ ਕੀ! ਜਾਂ ਪਤਿਤ - ਪਾਵਨ ਕਹਾਂਗੇ ਕੀ! ਜਦੋ ਮਨੁੱਖ ਪਤਿਤ - ਪਾਵਨ
ਕਹਿੰਦੇ ਹਨ ਤਾਂ ਕ੍ਰਿਸ਼ਨ ਨੂੰ ਯਾਦ ਨਹੀਂ ਕਰਦੇ ਉਹ ਤਾਂ ਭਗਵਾਨ ਨੂੰ ਯਾਦ ਕਰਦੇ ਹਨ, ਫ਼ੇਰ ਕਹਿ
ਦਿੰਦੇ ਪਤਿਤ - ਪਾਵਨ ਸੀਤਾਰਾਮ, ਰਘੁਪਤੀ ਰਾਘਵ ਰਾਜਾ ਰਾਮ। ਕਿੰਨਾ ਮੁਝਾਰਾ ਹੈ। ਬਾਪ ਕਹਿੰਦੇ ਹਨ
ਮੈਂ ਤੁਸੀਂ ਬੱਚਿਆਂ ਨੂੰ ਆਕੇ ਅਸਲ ਤਰ੍ਹਾਂ ਸਭ ਵੇਦਾਂ - ਸ਼ਾਸਤਰਾਂ ਆਦਿ ਦਾ ਸਾਰ ਦੱਸਦਾ ਹਾਂ।
ਪਹਿਲੀ - ਪਹਿਲੀ ਮੁੱਖ ਗੱਲ ਸਮਝਾਉਂਦੇ ਹਨ ਕਿ ਤੁਸੀਂ ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ
ਕਰੋ ਤਾਂ ਤੁਸੀਂ ਪਾਵਨ ਬਣੋਗੇ। ਤੁਸੀਂ ਹੋ ਭਰਾ - ਭਰਾ, ਫ਼ੇਰ ਬ੍ਰਹਮਾ ਦੀ ਸੰਤਾਨ ਕੁਮਾਰ -
ਕੁਮਾਰੀਆਂ ਤਾਂ ਭਰਾ - ਭੈਣ ਹੋ ਗਏ। ਇਹ ਬੁੱਧੀ ਵਿੱਚ ਯਾਦ ਰਹੇ। ਅਸਲ ਵਿੱਚ ਆਤਮਾਵਾਂ ਭਰਾ - ਭਰਾ
ਹਨ, ਫ਼ੇਰ ਇੱਥੇ ਸ਼ਰੀਰ ਵਿੱਚ ਆਉਣ ਨਾਲ ਭਰਾ - ਭੈਣ ਹੋ ਜਾਂਦੇ ਹਨ। ਇੰਨੀ ਵੀ ਬੁੱਧੀ ਨਹੀਂ ਹੈ ਸਮਝਣ
ਦੀ। ਉਹ ਅਸੀਂ ਆਤਮਾਵਾਂ ਦਾ ਫ਼ਾਦਰ ਹੈ ਤਾਂ ਅਸੀਂ ਬ੍ਰਦਰਸ ਠਹਿਰੇ ਨਾ। ਫ਼ੇਰ ਸ੍ਰਵਵਿਆਪੀ ਕਿਵੇਂ
ਕਹਿੰਦੇ ਹਨ। ਵਰਸਾ ਤਾਂ ਬੱਚੇ ਨੂੰ ਹੀ ਮਿਲੇਗਾ, ਫ਼ਾਦਰ ਨੂੰ ਤਾਂ ਨਹੀਂ ਮਿਲਦਾ। ਬਾਪ ਤੋਂ ਬੱਚਿਆਂ
ਨੂੰ ਵਰਸਾ ਮਿਲਦਾ ਹੈ। ਬ੍ਰਹਮਾ ਵੀ ਸ਼ਿਵਬਾਬਾ ਦਾ ਬੱਚਾ ਹੈ ਨਾ, ਇਨ੍ਹਾਂ ਨੂੰ ਵੀ ਵਰਸਾ ਮਿਲਦਾ ਹੈ।
ਤੁਸੀਂ ਹੋ ਜਾਂਦੇ ਪੋਤ੍ਰੇ - ਪੋਤਰੀਆਂ। ਤੁਹਾਨੂੰ ਵੀ ਹੱਕ ਹੈ। ਤਾਂ ਆਤਮਾ ਦੇ ਰੂਪ ਵਿੱਚ ਸਭ ਬੱਚੇ
ਹੋ ਫ਼ੇਰ ਸ਼ਰੀਰ ਵਿੱਚ ਆਉਂਦੇ ਹੋ ਤਾਂ ਭਰਾ - ਭੈਣ ਕਹਿੰਦੇ ਹੋ। ਹੋਰ ਕੋਈ ਨਾਤਾ ਨਹੀਂ। ਸਦਾ ਭਰਾ -
ਭਰਾ ਦੀ ਦ੍ਰਿਸ਼ਟੀ ਰਹੇ, ਇਸਤ੍ਰੀ - ਪੁਰਸ਼ ਦਾ ਭਾਨ ਵੀ ਨਿਕਲ ਜਾਵੇ। ਜਦੋ ਮੇਲ - ਫੀਮੇਲ ਦੋਨੋ ਹੀ
ਕਹਿੰਦੇ ਹੋ ਓ ਗੌਡ ਫ਼ਾਦਰ ਭਰਾ - ਭੈਣ ਹੋਏ ਨਾ। ਭਰਾ - ਭੈਣ ਉਦੋਂ ਹੁੰਦੇ ਹਨ ਜਦੋ ਬਾਪ ਸੰਗਮ ਤੇ
ਆਕੇ ਰਚਨਾ ਰਚਦੇ ਹਨ। ਪਰ ਇਸਤ੍ਰੀ - ਪੁਰੁਸ਼ ਦੀ ਦ੍ਰਿਸ਼ਟੀ ਬੜੀ ਮੁਸ਼ਕਿਲ ਨਿਕਲਦੀ ਹੈ। ਬਾਪ ਕਹਿੰਦੇ
ਹਨ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ। ਬਾਪ ਦੇ ਬੱਚੇ ਬਣੋਗੇ ਉਦੋਂ ਹੀ ਵਰਸਾ ਮਿਲੇਗਾ। ਮਾਮੇਕਮ
ਯਾਦ ਕਰੋ ਤਾਂ ਸਤੋਪ੍ਰਧਾਨ ਬਣੋਗੇ। ਸਤੋਪ੍ਰਧਾਨ ਬਣਨ ਬਗ਼ੈਰ ਤੁਸੀਂ ਵਾਪਿਸ ਮੁਕਤੀ - ਜੀਵਨਮੁਕਤੀ
ਵਿੱਚ ਜਾ ਨਹੀਂ ਸਕੋਗੇ। ਇਹ ਯੁਕਤੀ ਸੰਨਿਆਸੀ ਆਦਿ ਕਦੀ ਨਹੀਂ ਦੱਸਣਗੇ। ਉਹ ਇਵੇਂ ਕਦੀ ਕਹਿਣਗੇ ਨਹੀਂ
ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਨੂੰ ਕਿਹਾ ਜਾਂਦਾ ਹੈ ਪਰਮਪਿਤਾ ਪਰਮ ਆਤਮਾ,
ਸੁਪ੍ਰੀਮ। ਆਤਮਾ ਤਾਂ ਸਭਨੂੰ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ। ਉਹ
ਬਾਪ ਕਹਿੰਦੇ ਹਨ - ਬੱਚਿਓ ਮੈਂ ਆਇਆ ਹਾਂ ਤੁਸੀਂ ਬੱਚਿਆਂ ਦੇ ਕੋਲ। ਮੈਨੂੰ ਬੋਲਣ ਦੇ ਲਈ ਮੁੱਖ ਤਾਂ
ਚਾਹੀਦਾ ਨਾ। ਅੱਜਕਲ ਵੇਖੋ ਜਿੱਥੇ - ਕਿੱਥੇ ਗਊ - ਮੁੱਖ ਜ਼ਰੂਰ ਰੱਖਦੇ ਹਨ। ਫ਼ੇਰ ਕਹਿੰਦੇ ਹਨ ਗਊ -
ਮੁੱਖ ਤੋਂ ਅੰਮ੍ਰਿਤ ਨਿਕਲਦਾ ਹੈ। ਅਸਲ ਵਿੱਚ ਅੰਮ੍ਰਿਤ ਤਾਂ ਕਿਹਾ ਜਾਂਦਾ ਹੈ ਗਿਆਨ ਨੂੰ। ਗਿਆਨ
ਅੰਮ੍ਰਿਤ ਮੁੱਖ ਤੋਂ ਹੀ ਨਿਕਲਦਾ ਹੈ। ਪਾਣੀ ਦੀ ਤਾਂ ਇਸ ਵਿੱਚ ਗੱਲ ਨਹੀਂ। ਇਹ ਗਊ ਮਾਤਾ ਵੀ ਹੈ।
ਬਾਬਾ ਇਸ ਵਿੱਚ ਪ੍ਰਵੇਸ਼ ਹੋਇਆ ਹੈ। ਬਾਪ ਨੇ ਇਨ੍ਹਾਂ ਦੁਆਰਾ ਤੁਹਾਨੂੰ ਆਪਣਾ ਬਣਾਇਆ ਹੈ। ਇਨ੍ਹਾਂ
ਤੋਂ ਗਿਆਨ ਨਿਕਲਦਾ ਹੈ। ਉਨ੍ਹਾਂ ਨੇ ਤਾਂ ਪੱਥਰ ਦਾ ਬਣਾਕੇ ਉਸ ਵਿੱਚ ਮੁੱਖ ਬਣਾ ਦਿੱਤਾ ਹੈ, ਜਿਥੋਂ
ਪਾਣੀ ਨਿਕਲਦਾ ਹੈ। ਉਹ ਤਾਂ ਭਗਤੀ ਦੀ ਰਸਮ ਹੋ ਗਈ ਨਾ। ਅਸਲ ਗੱਲਾਂ ਤੁਸੀਂ ਜਾਣਦੇ ਹੋ। ਭੀਸ਼ਮ
ਪਿਤਾਮਹ ਆਦਿ ਨੂੰ ਤੁਸੀਂ ਕੁਮਾਰੀਆਂ ਨੇ ਬਾਣ ਲਗਾਏ ਹਨ। ਤੁਸੀਂ ਤਾਂ ਬ੍ਰਹਮਾਕੁਮਾਰ - ਕੁਮਾਰੀਆਂ
ਹੋ। ਤਾਂ ਕੁਮਾਰੀ ਕਿਸੇਦੀ ਹੋਵੇਗੀ ਨਾ। ਅਧਰਕੁਮਾਰੀ ਅਤੇ ਕੁਮਾਰੀ ਦੋਨਾਂ ਦੇ ਮੰਦਿਰ ਹਨ।
ਪ੍ਰੈਕਟੀਕਲ ਵਿੱਚ ਤੁਹਾਡਾ ਯਾਦਗ਼ਾਰ ਮੰਦਿਰ ਹੈ ਨਾ। ਹੁਣ ਬਾਪ ਬੈਠ ਸਮਝਾਉਂਦੇ ਹਨ ਤੁਸੀਂ ਜਦਕਿ
ਬ੍ਰਹਮਾਕੁਮਾਰ - ਕੁਮਾਰੀਆਂ ਹੋ ਤਾਂ ਕ੍ਰਿਮਿਨਲ ਏਸਾਲ੍ਟ ਹੋ ਨਾ ਸਕੇ। ਨਹੀਂ ਤਾਂ ਬਹੁਤ ਕੜੀ ਸਜ਼ਾ
ਹੋ ਜਾਵੇ। ਦੇਹ - ਅਭਿਮਾਨ ਵਿੱਚ ਆਉਣ ਨਾਲ ਇਹ ਭੁੱਲ ਜਾਂਦਾ ਹੈ ਕਿ ਅਸੀਂ ਭਰਾ - ਭੈਣ ਹਾਂ। ਇਹ ਵੀ
ਬੀ.ਕੇ. ਹਨ, ਅਸੀਂ ਵੀ ਬੀ.ਕੇ. ਹਾਂ ਤਾਂ ਵਿਕਾਰ ਦੀ ਦ੍ਰਿਸ਼ਟੀ ਜਾ ਨਾ ਸਕੇ। ਪਰ ਆਸੁਰੀ ਸੰਪ੍ਰਦਾਏ
ਦੇ ਮਨੁੱਖ ਵਿਕਾਰ ਦੇ ਬਗ਼ੈਰ ਰਹਿ ਨਹੀਂ ਸਕਦੇ ਤਾਂ ਵਿਘਨ ਪਾਉਂਦੇ ਹਨ। ਹੁਣ ਤੁਸੀਂ ਬ੍ਰਹਮਾਕੁਮਾਰ -
ਕੁਮਾਰੀਆਂ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ, ਪਵਿੱਤਰ ਬਣਨਾ ਹੈ।
ਇਹ ਹੈ ਵਿਕਾਰੀ ਮ੍ਰਿਤੁਲੋਕ ਦਾ ਅੰਤਿਮ ਜਨਮ। ਇਹ ਵੀ ਕੋਈ ਜਾਣਦੇ ਨਹੀਂ। ਅਮਰਲੋਕ ਵਿੱਚ ਵਿਕਾਰ ਕੋਈ
ਹੁੰਦੇ ਨਹੀਂ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਤੋਪ੍ਰਧਾਨ ਸੰਪੂਰਨ ਨਿਰਵਿਕਾਰੀ। ਇੱਥੇ ਹਨ
ਤਮੋਪ੍ਰਧਾਨ ਸੰਪੂਰਨ ਵਿਕਾਰੀ। ਗਾਉਂਦੇ ਵੀ ਹਨ ਉਹ ਸੰਪੂਰਨ ਨਿਰਵਿਕਾਰੀ, ਅਸੀਂ ਵਿਕਾਰੀ, ਪਾਪੀ
ਹਾਂ। ਸੰਪੂਰਨ ਨਿਰਵਿਕਾਰੀਆਂ ਦੀ ਪੂਜਾ ਕਰਦੇ ਹਨ। ਬਾਪ ਨੇ ਸਮਝਾਇਆ ਹੈ ਤੁਸੀਂ ਭਾਰਤਵਾਸੀ ਹੀ ਪੂਜਯ
ਸੋ ਫ਼ੇਰ ਪੁਜਾਰੀ ਬਣਦੇ ਹੋ। ਇਸ ਵਕ਼ਤ ਭਗਤੀ ਦਾ ਪ੍ਰਭਾਵ ਬਹੁਤ ਹੈ। ਭਗਤ ਭਗਵਾਨ ਨੂੰ ਯਾਦ ਕਰਦੇ ਹਨ
ਕਿ ਆਕੇ ਭਗਤੀ ਦਾ ਫ਼ਲ ਦਵੋ। ਭਗਤੀ ਵਿੱਚ ਕੀ ਹਾਲ ਹੋ ਗਿਆ ਹੈ। ਬਾਪ ਨੇ ਸਮਝਾਇਆ ਹੈ ਮੁੱਖ ਧਰਮ
ਸ਼ਾਸਤ੍ਰ 4 ਹਨ। ਇੱਕ ਤਾਂ ਡਿਟੀਜਮ, ਇਸ ਵਿੱਚ ਬ੍ਰਾਹਮਣ ਦੇਵਤਾ ਖ਼ਤ੍ਰੀ ਤਿੰਨੋ ਹੀ ਆ ਜਾਂਦੇ ਹਨ।
ਬਾਪ ਬ੍ਰਾਹਮਣ ਧਰਮ ਸਥਾਪਨ ਕਰਦੇ ਹਨ। ਬ੍ਰਾਹਮਣਾਂ ਦੀ ਚੋਟੀ ਹੈ ਸੰਗਮਯੁਗ ਦੀ। ਤੁਸੀਂ ਬ੍ਰਾਹਮਣ
ਹੁਣ ਪੁਰਸ਼ੋਤਮ ਬਣ ਰਹੇ ਹੋ। ਬ੍ਰਾਹਮਣ ਬਣੇ ਫ਼ੇਰ ਦੇਵਤਾ ਬਣਦੇ ਹੋ। ਉਹ ਬ੍ਰਾਹਮਣ ਵੀ ਹਨ ਵਿਕਾਰੀ।
ਉਹ ਵੀ ਇਨ੍ਹਾਂ ਬ੍ਰਾਹਮਣਾਂ ਦੇ ਅੱਗੇ ਨਮਸਤੇ ਕਰਦੇ ਹਨ। ਬ੍ਰਾਹਮਣ ਦੇਵੀ - ਦੇਵਤਾ ਨਮਾ ਕਹਿੰਦੇ ਹਨ
ਕਿਉਂਕਿ ਸਮਝਦੇ ਹਨ ਉਹ ਬ੍ਰਹਮਾ ਦੀ ਸੰਤਾਨ ਸਨ, ਅਸੀਂ ਤਾਂ ਬ੍ਰਹਮਾ ਦੀ ਸੰਤਾਨ ਨਹੀਂ ਹਾਂ। ਹੁਣ
ਤੁਸੀਂ ਬ੍ਰਹਮਾ ਦੀ ਸੰਤਾਨ ਹੋ। ਤੁਹਾਨੂੰ ਸਭ ਨਮਾ ਕਰਣਗੇ। ਤੁਸੀਂ ਫ਼ੇਰ ਦੇਵੀ - ਦੇਵਤਾ ਬਣਦੇ ਹੋ।
ਹੁਣ ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ ਬਣੇ ਹੋ ਫ਼ੇਰ ਬਣੋਗੇ ਦੈਵੀ ਕੁਮਾਰ - ਕੁਮਾਰੀਆਂ।
ਇਸ ਵਕ਼ਤ ਤੁਹਾਡੀ ਇਹ
ਜੀਵਨ ਬਹੁਤ - ਬਹੁਤ ਅਮੁੱਲ ਹੈ ਕਿਉਂਕਿ ਤੁਸੀਂ ਜਗਤ ਦੀਆਂ ਮਾਤਾਵਾਂ ਗਾਈਆਂ ਹੋਈਆਂ ਹੋ। ਤੁਸੀਂ
ਹੱਦ ਤੋਂ ਨਿਕਲ ਬੇਹੱਦ ਵਿੱਚ ਆਏ ਹੋ। ਤੁਸੀਂ ਜਾਣਦੇ ਹੋ ਅਸੀਂ ਇਸ ਜਗਤ ਦਾ ਕਲਿਆਣ ਕਰਨ ਵਾਲੇ ਹਾਂ।
ਤਾਂ ਹਰ ਇੱਕ ਜਗਤ ਅੰਬਾ ਜਗਤਪਿਤਾ ਠਹਿਰੇ। ਇਸ ਨਰਕ ਵਿੱਚ ਮਨੁੱਖ ਬੜੇ ਦੁੱਖੀ ਹਨ, ਅਸੀਂ ਉਨ੍ਹਾਂ
ਦੀ ਰੂਹਾਨੀ ਸੇਵਾ ਕਰਨ ਆਏ ਹਾਂ। ਅਸੀਂ ਉਨ੍ਹਾਂ ਨੂੰ ਸਵਰਗਵਾਸੀ ਬਣਾਕੇ ਹੀ ਛੱਡਾਂਗੇ। ਤੁਸੀਂ ਹੋ
ਸੈਨਾ। ਇਸ ਨੂੰ ਯੁੱਧ - ਸਥੱਲ ਵੀ ਕਿਹਾ ਜਾਂਦਾ ਹੈ। ਯਾਦਵ, ਕੌਰਵ ਅਤੇ ਪਾਂਡਵ ਇਕੱਠੇ ਰਹਿੰਦੇ ਹਨ।
ਭਰਾ - ਭਰਾ ਹਨ ਨਾ। ਹੁਣ ਤੁਹਾਡੀ ਯੁੱਧ ਭਰਾ - ਭੈਣਾਂ ਨਾਲ ਨਹੀਂ, ਤੁਹਾਡੀ ਯੁੱਧ ਹੈ ਰਾਵਣ ਨਾਲ।
ਭਰਾ - ਭੈਣਾਂ ਨੂੰ ਤੁਸੀਂ ਸਮਝਾਉਂਦੇ ਹੋ, ਮਨੁੱਖ ਤੋਂ ਦੇਵਤਾ ਬਣਾਉਣ ਲਈ। ਤਾਂ ਬਾਪ ਸਮਝਾਉਂਦੇ ਹਨ
ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡਣੇ ਹਨ। ਇਹ ਹੈ ਪੁਰਾਣੀ ਦੁਨੀਆਂ। ਕਿੰਨੇ ਵੱਡੇ - ਵੱਡੇ ਡੈਮ,
ਕੇਨਾਲਸ ਆਦਿ ਬਣਾਉਂਦੇ ਹਨ, ਕਿਉਂਕਿ ਪਾਣੀ ਨਹੀਂ ਹੈ। ਪ੍ਰਜਾ ਬਹੁਤ ਵੱਧ ਗਈ ਹੈ। ਉੱਥੇ ਤਾਂ ਤੁਸੀਂ
ਰਹਿੰਦੇ ਹੀ ਬਹੁਤ ਥੋੜ੍ਹੇ ਹੋ। ਨਦੀਆਂ ਵਿੱਚ ਪਾਣੀ ਵੀ ਢੇਰ ਰਹਿੰਦਾ ਹੈ, ਅਨਾਜ਼ ਵੀ ਬਹੁਤ ਹੁੰਦਾ
ਹੈ। ਇੱਥੇ ਤਾਂ ਇਸ ਧਰਤੀ ਤੇ ਕਰੋੜਾਂ ਮਨੁੱਖ ਹਨ। ਉੱਥੇ ਸਾਰੀ ਧਰਨੀ ਤੇ ਸ਼ੁਰੂ ਵਿੱਚ 9 - 10 ਲੱਖ
ਹੁੰਦੇ ਹਨ, ਹੋਰ ਕੋਈ ਖੰਡ ਹੁੰਦਾ ਹੀ ਨਹੀਂ। ਤੁਸੀਂ ਥੋੜ੍ਹੇ ਹੀ ਉੱਥੇ ਰਹਿੰਦੇ ਹੋ। ਤੁਹਾਨੂੰ
ਕਿੱਥੇ ਜਾਣ ਦੀ ਵੀ ਲੌੜ ਨਹੀਂ ਰਹਿੰਦੀ। ਉੱਥੇ ਹੈ ਹੀ ਬਹਾਰੀ ਮੌਸਮ। 5 ਤੱਤਵ ਵੀ ਕੋਈ ਤਕਲੀਫ਼ ਨਹੀਂ
ਦਿੰਦੇ ਹਨ, ਆਡਰ ਵਿੱਚ ਰਹਿੰਦੇ ਹਨ। ਦੁੱਖ ਦਾ ਨਾਮ ਨਹੀਂ। ਉਹ ਹੈ ਹੀ ਬਹਿਸ਼ਤ। ਹੁਣ ਹੈ ਦੋਜ਼ਕ। ਇਹ
ਸ਼ੁਰੂ ਹੁੰਦਾ ਹੈ ਵਿਚਕਾਰੋਂ। ਦੇਵਤਾ ਵਾਮ ਮਾਰਗ ਵਿੱਚ ਡਿੱਗਦੇ ਹਨ ਤਾਂ ਫ਼ੇਰ ਰਾਵਣ ਦਾ ਰਾਜ ਸ਼ੁਰੂ
ਹੋ ਜਾਂਦਾ ਹੈ। ਤੁਸੀਂ ਸਮਝ ਗਏ ਹੋ - ਅਸੀਂ ਡਬਲ ਸਿਰਤਾਜ਼ ਪੂਜਯ ਬਣਦੇ ਹਾਂ ਫ਼ੇਰ ਸਿੰਗਲ ਤਾਜ਼ ਵਾਲੇ
ਬਣਦੇ ਹਾਂ। ਸਤਿਯੁਗ ਵਿੱਚ ਪਵਿੱਤਰਤਾ ਦੀ ਵੀ ਨਿਸ਼ਾਨੀ ਹੈ। ਦੇਵਤਾ ਤਾਂ ਸਭ ਹਨ ਪਵਿੱਤਰ। ਇੱਥੇ
ਪਵਿੱਤਰ ਕੋਈ ਹੈ ਨਹੀਂ। ਜਨਮ ਤਾਂ ਫ਼ੇਰ ਵੀ ਵਿਕਾਰ ਨਾਲ ਲੈਂਦੇ ਹੈ ਨਾ ਇਸਲਈ ਇਹਨੂੰ ਭ੍ਰਿਸ਼ਟਾਚਾਰੀ
ਦੁਨੀਆਂ ਕਿਹਾ ਜਾਂਦਾ ਹੈ। ਸਤਿਯੁਗ ਹੈ ਸ੍ਰੇਸ਼ਠਾਚਾਰੀ। ਵਿਕਾਰ ਨੂੰ ਹੀ ਭ੍ਰਿਸ਼ਟਾਚਾਰ ਕਿਹਾ ਜਾਂਦਾ
ਹੈ। ਬੱਚੇ ਜਾਣਦੇ ਹਨ ਸਤਿਯੁਗ ਵਿੱਚ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ, ਹੁਣ ਅਪਵਿੱਤਰ ਹੋ ਗਏ ਹਨ।
ਹੁਣ ਫ਼ੇਰ ਪਵਿੱਤਰ ਸ੍ਰੇਸ਼ਠਾਚਾਰੀ ਦੁਨੀਆਂ ਬਣਦੀ ਹੈ। ਸ੍ਰਿਸ਼ਟੀ ਦਾ ਚੱਕਰ ਫ਼ਿਰਦਾ ਹੈ ਨਾ। ਪਰਮਪਿਤਾ
ਪ੍ਰਮਾਤਮਾ ਨੂੰ ਹੀ ਪਤਿਤ - ਪਾਵਨ ਕਿਹਾ ਜਾਂਦਾ ਹੈ। ਮਨੁੱਖ ਕਹਿ ਦਿੰਦੇ ਹਨ ਭਗਵਾਨ ਪ੍ਰੇਰਣਾ ਕਰਦਾ
ਹੈ, ਹੁਣ ਪ੍ਰੇਰਣਾ ਮਤਲਬ ਵਿਚਾਰ, ਇਸ ਵਿੱਚ ਪ੍ਰੇਰਣਾ ਦੀ ਤਾਂ ਗੱਲ ਹੀ ਨਹੀਂ। ਉਹ ਖ਼ੁਦ ਕਹਿੰਦੇ ਹਨ
ਮੈਂਨੂੰ ਸ਼ਰੀਰ ਦਾ ਆਧਾਰ ਲੈਣਾ ਪੈਂਦਾ ਹੈ। ਮੈਂ ਬਗ਼ੈਰ ਮੁੱਖ ਦੇ ਸਿੱਖਿਆ ਕਿਵੇਂ ਦੇਵਾਂ। ਪ੍ਰੇਰਣਾ
ਨਾਲ ਕੋਈ ਸਿੱਖਿਆ ਦਿੱਤੀ ਜਾਂਦੀ ਹੈ ਕੀ! ਭਗਵਾਨ ਪ੍ਰੇਰਣਾ ਨਾਲ ਕੁਝ ਵੀ ਨਹੀਂ ਕਰਦੇ ਹਨ। ਬਾਪ ਤਾਂ
ਬੱਚਿਆਂ ਨੂੰ ਪੜ੍ਹਾਉਂਦੇ ਹਨ। ਪ੍ਰੇਰਣਾ ਨਾਲ ਪੜ੍ਹਾਈ ਥੋੜ੍ਹੇਹੀ ਹੋ ਸਕਦੀ। ਸਿਵਾਏ ਬਾਪ ਦੇ
ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਦਾ ਰਾਜ਼ ਕੋਈ ਵੀ ਦੱਸ ਨਾ ਸਕੇ। ਬਾਪ ਨੂੰ ਹੀ ਨਹੀਂ ਜਾਣਦੇ ਹਨ। ਕੋਈ
ਕਹਿੰਦੇ ਲਿੰਗ ਹੈ, ਕੋਈ ਕਹਿੰਦੇ ਅਖੰਡ ਜੋਤੀ ਹੈ। ਕੋਈ ਕਹਿੰਦੇ ਬ੍ਰਹਮ ਹੀ ਈਸ਼ਵਰ ਹੈ। ਤੱਤਵ ਗਿਆਨੀ
ਬ੍ਰਹਮ ਗਿਆਨੀ ਵੀ ਹੈ ਨਾ। ਸ਼ਾਸਤ੍ਰਾਂ ਵਿੱਚ ਵਿਖਾ ਦਿੱਤਾ ਹੈ 84 ਲੱਖ ਯੋਨੀਆਂ। ਹੁਣ ਜੇਕਰ 84 ਲੱਖ
ਜਨਮ ਹੁੰਦੇ ਤਾਂ ਕਲਪ ਬਹੁਤ ਵੱਡਾ ਚਾਹੀਦਾ। ਕੋਈ ਹਿਸਾਬ ਹੀ ਕੱਢ ਨਾ ਸਕੇ। ਉਹ ਤਾਂ ਸਤਿਯੁਗ ਨੂੰ
ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਬਾਪ ਕਹਿੰਦੇ ਹਨ ਸਾਰਾ ਸ੍ਰਿਸ਼ਟੀ ਚੱਕਰ ਹੀ 5 ਹਜ਼ਾਰ ਵਰ੍ਹੇ ਦਾ
ਹੈ। 84 ਲੱਖ ਜਨਮਾਂ ਦੇ ਲਈ ਤਾਂ ਟਾਈਮ ਵੀ ਇੰਨਾ ਚਾਹੀਦਾ ਨਾ। ਇਹ ਸ਼ਾਸਤ੍ਰ ਸਭ ਹਨ ਭਗਤੀ ਮਾਰਗ ਦੇ।
ਬਾਪ ਕਹਿੰਦੇ ਹਨ ਮੈਂ ਆਕੇ ਤੁਹਾਨੂੰ ਇਨ੍ਹਾਂ ਸਭ ਸ਼ਾਸਤ੍ਰਾਂ ਦਾ ਸਾਰ ਸਮਝਾਉਂਦਾ ਹਾਂ। ਇਹ ਸਭ ਭਗਤੀ
ਮਾਰਗ ਦੀ ਸਮਗ੍ਰੀ ਹੈ, ਇਸ ਨਾਲ ਕੋਈ ਵੀ ਮੈਨੂੰ ਪ੍ਰਾਪਤ ਨਹੀਂ ਕਰਦੇ। ਮੈਂ ਜਦੋ ਆਉਂਦਾ ਹਾਂ ਉਦੋਂ
ਹੀ ਸਭਨੂੰ ਲੈ ਜਾਂਦਾ ਹਾਂ। ਮੈਨੂੰ ਬੁਲਾਉਂਦੇ ਹੀ ਹਨ - ਹੇ ਪਤਿਤ - ਪਾਵਨ ਆਓ। ਪਾਵਨ ਬਣਾਕੇ ਪਾਵਨ
ਦੁਨੀਆਂ ਵਿੱਚ ਲੈ ਚੱਲੋ। ਫ਼ੇਰ ਲੱਭਣ ਦੇ ਲਈ ਧੱਕੇ ਕਿਉਂ ਖਾਂਦੇ ਹੋ? ਕਿੰਨਾ ਦੂਰ - ਦੂਰ ਪਹਾੜਾਂ
ਆਦਿ ਤੇ ਜਾਂਦੇ ਹਨ। ਅੱਜਕਲ ਤਾਂ ਕਿੰਨੇ ਮੰਦਿਰ ਖਾਲੀ ਪਏ ਹਨ, ਕੋਈ ਜਾਂਦਾ ਨਹੀਂ ਹੈ। ਹੁਣ ਤੁਸੀਂ
ਬੱਚੇ ਉੱਚ ਤੇ ਉੱਚ ਬਾਪ ਦੀ ਬਾਇਓਗ੍ਰਾਫੀ ਨੂੰ ਵੀ ਜਾਣ ਗਏ ਹੋ। ਬਾਪ ਬੱਚਿਆਂ ਨੂੰ ਸਭ ਕੁਝ ਦੇਕੇ
60 ਵਰ੍ਹੇ ਬਾਦ ਵਾਨਪ੍ਰਸਥ ਵਿੱਚ ਬੈਠ ਜਾਂਦੇ ਹਨ। ਇਹ ਰਸਮ ਵੀ ਹੁਣ ਦੀ ਹੈ, ਤਿਓਹਾਰ ਵੀ ਸਭ ਇਸ
ਵਕ਼ਤ ਦੇ ਹਨ।
ਤੁਸੀਂ ਜਾਣਦੇ ਹੋ ਹੁਣ
ਅਸੀਂ ਸੰਗਮ ਤੇ ਖੜੇ ਹਨ। ਰਾਤ ਦੇ ਬਾਦ ਫ਼ੇਰ ਦਿਨ ਹੋਵੇਗਾ। ਹੁਣ ਤਾਂ ਘੋਰ ਹਨ੍ਹੇਰਾ ਹੈ। ਗਾਉਂਦੇ
ਵੀ ਹਨ ਗਿਆਨ ਸੂਰਜ ਪ੍ਰਗਟਿਆ... ਤੁਸੀਂ ਬਾਪ ਨੂੰ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਹੁਣ
ਜਾਣਦੇ ਹੋ। ਜਿਵੇਂ ਬਾਪ ਨਾਲੇਜ਼ਫੁੱਲ ਹੈ, ਤੁਸੀਂ ਵੀ ਮਾਸਟਰ ਨਾਲੇਜ਼ਫੁੱਲ ਹੋ ਗਏ। ਤੁਸੀਂ ਬੱਚਿਆਂ
ਨੂੰ ਬਾਪ ਤੋਂ ਵਰਸਾ ਮਿਲਦਾ ਹੈ ਬੇਹੱਦ ਦੇ ਸੁੱਖ ਦਾ। ਲੌਕਿਕ ਬਾਪ ਤੋਂ ਹੱਦ ਦਾ ਵਰਸਾ ਮਿਲਦਾ ਹੈ,
ਜਿਸ ਨਾਲ ਅਲਪਕਾਲ ਦਾ ਸੁੱਖ ਮਿਲਦਾ ਹੈ। ਜਿਨ੍ਹਾਂ ਨੂੰ ਸੰਨਿਆਸੀ ਕਾਗ ਵਿਸ਼ਟਾ ਸਮਾਨ ਸੁੱਖ ਕਹਿ
ਦਿੰਦੇ ਹਨ। ਉਹ ਫ਼ੇਰ ਇੱਥੇ ਆਕੇ ਸੁੱਖ ਦੇ ਲਈ ਪੁਰਸ਼ਾਰਥ ਕਰ ਨਾ ਸਕਣ। ਉਹ ਹੈ ਹੀ ਹਠਯੋਗੀ, ਤੁਸੀਂ
ਹੋ ਰਾਜਯੋਗੀ। ਤੁਹਾਡਾ ਯੋਗ ਹੈ ਬਾਪ ਦੇ ਨਾਲ, ਉਨ੍ਹਾਂ ਦਾ ਹੈ ਤੱਤਵ ਦੇ ਨਾਲ। ਇਹ ਵੀ ਡਰਾਮਾ ਬਣਿਆ
ਹੋਇਆ ਹੈ। ਅੱਛਾ!
ਮਿੱਠੇ-ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪਾਵਨ ਬਣਨ
ਦੇ ਲਈ ਅਸੀਂ ਆਤਮਾ ਭਰਾ - ਭਰਾ ਹਾਂ, ਫ਼ੇਰ ਬ੍ਰਹਮਾ ਬਾਪ ਦੀ ਸੰਤਾਨ ਭਰਾ - ਭੈਣ ਹਾਂ, ਇਹ ਦ੍ਰਿਸ਼ਟੀ
ਪੱਕੀ ਕਰਨੀ ਹੈ। ਆਤਮਾ ਅਤੇ ਸ਼ਰੀਰ ਦੋਨਾਂ ਨੂੰ ਹੀ ਪਾਵਨ ਸਤੋਪ੍ਰਧਾਨ ਬਣਾਉਣਾ ਹੈ। ਦੇਹ - ਅਭਿਮਾਨ
ਛੱਡ ਦੇਣਾ ਹੈ।
2. ਮਾਸਟਰ ਨਾਲੇਜ਼ਫੁੱਲ
ਬਣ ਸਭ ਨੂੰ ਸਭ ਰਚਤਾ ਅਤੇ ਰਚਨਾ ਦਾ ਗਿਆਨ ਸੁਣਾਕੇ ਘੋਰ ਹਨੇਰੇ ਤੋਂ ਕੱਢਣਾ ਹੈ। ਨਰਕਵਾਸੀ ਮਨੁੱਖਾਂ
ਦੀ ਰੂਹਾਨੀ ਸੇਵਾ ਕਰ ਸਵਰਗਵਾਸੀ ਬਣਾਉਣਾ ਹੈ।
ਵਰਦਾਨ:-
ਮਾਸਟਰ ਗਿਆਨ ਸਾਗਰ ਬਣ ਗਿਆਨ ਦੀ ਗਹਿਰਾਈ ਵਿੱਚ ਜਾਣ ਵਾਲੇ ਅਨੁਭਵ ਰੂਪੀ ਰਤਨਾਂ ਨਾਲ ਸੰਪੰਨ ਭਵ।
ਜੋ ਬੱਚੇ ਗਿਆਨ ਦੀ
ਗਹਿਰਾਈ ਵਿੱਚ ਜਾਂਦੇ ਹਨ ਉਹ ਅਨੁਭਵ ਰੂਪੀ ਰਤਨਾਂ ਨਾਲ ਸੰਪੰਨ ਬਣਦੇ ਹਨ। ਇੱਕ ਹੈ ਗਿਆ ਸੁਨਣਾ ਅਤੇ
ਸੁਣਾਉਣਾ, ਦੂਜਾ ਹੈ ਅਨੁਭਵੀ ਮੂਰਤ ਬਣਨਾ। ਅਨੁਭਵੀ ਸਦਾ ਅਵਿਨਾਸ਼ੀ ਅਤੇ ਨਿਰਵਿਘਨ ਰਹਿੰਦੇ ਹਨ।
ਉਨ੍ਹਾਂ ਨੂੰ ਕੋਈ ਵੀ ਹਿਲਾ ਨਹੀਂ ਸਕਦਾ। ਅਨੁਭਵੀ ਦੇ ਅੱਗੇ ਮਾਇਆ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ
ਹੁੰਦੀ। ਅਨੁਭਵੀ ਕਦੇ ਧੋਖਾ ਨਹੀਂ ਖਾ ਸਕਦੇ। ਇਸਲਈ ਅਨੁਭਵਾਂ ਨੂੰ ਵਧਾਉਂਦੇ ਹੋਏ ਹਰ ਗੁਣ ਦੇ
ਅਨੁਭਵੀ ਬਣੋ। ਮਨਨ ਸ਼ਕਤੀ ਦ੍ਵਾਰਾ ਸ਼ੁੱਧ ਸੰਕਲਪਾਂ ਦਾ ਸਟਾਕ ਜਮਾ ਕਰੋ।
ਸਲੋਗਨ:-
ਫਰਿਸ਼ਤਾ ਉਹ ਹੈ
ਜੋ ਸੂਖਸ਼ਮ ਅਭਿਮਾਨ ਦੇ ਸੰਬੰਧ ਤੋਂ ਵੀ ਨਿਆਰਾ ਹੈ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਸੰਪੂਰਨ ਸਤਿਯਤਾ ਵੀ
ਪਵਿੱਤਰਤਾ ਦੇ ਆਧਾਰ ਤੇ ਹੁੰਦੀ ਹੈ। ਪਵਿਤ੍ਰਤਾ ਨਹੀਂ ਤਾਂ ਸਦਾ ਸਤਿਯਤਾ ਰਹਿ ਨਹੀਂ ਸਕਦੀ ਹੈ,
ਸਿਰਫ ਕਾਮ ਵਿਕਰ ਅਪਵਿਤ੍ਰਤਾ ਨਹੀਂ ਹੈ, ਪਰ ਉਸਦੇ ਹੋਰ ਵੀ ਸਾਥੀ ਹਨ। ਤਾਂ ਮਹਾਨ ਪਵਿੱਤਰ ਮਤਲਬ
ਅਪਵਿਤ੍ਰਤਾ ਦਾ ਨਾਮ ਨਿਸ਼ਾਨ ਨਾ ਹੋਵੇ ਤਾਂ ਪਰਮਾਤਮ ਪ੍ਰਤੱਖਤਾ ਦੇ ਨਿਮਿਤ ਬਣ ਸਕੋਗੇ।