18.05.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਸੇ
ਰੂਹਾਨੀ ਨਸ਼ੇ ਵਿੱਚ ਰਹੋ ਕਿ ਅਸੀਂ ਈਸ਼ਵਰੀਏ ਫੈਮਿਲੀ ਦੇ ਹਾਂ , ਅਸੀਂ ਆਪਣੀ ਗੁਪਤ ਦੈਵੀ ਰਾਜਧਾਨੀ
ਸਥਾਪਨ ਕਰ ਰਹੇ ਹਾਂ "
ਪ੍ਰਸ਼ਨ:-
ਬੱਚਿਆਂ ਵਿੱਚ
ਕਿਹੜੀ ਆਦਤ ਪੱਕੀ ਹੋਵੇ ਤਾਂ ਸਾਰਾ ਦਿਨ ਖੁਸ਼ੀ ਬਣੀ ਰਹੇ?
ਉੱਤਰ:-
ਜੇਕਰ ਸਵੇਰੇ -
ਸਵੇਰੇ ਉੱਠਕੇ ਵਿਚਾਰ ਸਾਗਰ ਮੰਥਨ ਕਰਨ ਦੀ ਆਦਤ ਹੋਵੇ ਤਾਂ ਸਾਰਾ ਦਿਨ ਅਪਾਰ ਖੁਸ਼ੀ ਰਹੇ। ਬਾਪ ਦੀ
ਸ਼੍ਰੀਮਤ ਹੈ ਬੱਚੇ, ਅੰਮ੍ਰਿਤਵੇਲੇ ਉੱਠਕੇ ਆਪਣੇ ਆਪ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰੋ। ਵਿਚਾਰ
ਕਰੋ - ਅਸੀਂ ਹੁਣ ਕਿਹੜੀ ਫੈਮਿਲੀ ਦੇ ਹਾਂ। ਸਾਡਾ ਫਰਜ਼ ਕੀ ਹੈ, ਜੇਕਰ ਬੁੱਧੀ ਵਿੱਚ ਰਹੇ ਕਿ ਸਾਡੀ
ਇਹ ਈਸ਼ਵਰੀਏ ਫੈਮਿਲੀ ਹੈ, ਅਸੀਂ ਆਪਣੀ ਨਵੀਂ ਰਾਜਧਾਨੀ ਸਥਾਪਨ ਕਰ ਰਹੇ ਹਾਂ ਤਾਂ ਸਾਰਾ ਦਿਨ ਖੁਸ਼ੀ
ਬਣੀ ਰਹੇ।
ਓਮ ਸ਼ਾਂਤੀ
ਬੱਚੇ ਜਾਣਦੇ ਹਨ ਕਿ ਇਹ ਰੂਹਾਨੀ ਪਰਿਵਾਰ ਹੈ, ਉਹ ਸਭ ਹਨ ਜਿਸਮਾਨੀ ਪਰਿਵਾਰ। ਇਹ ਹੈ ਰੂਹਾਨੀ
ਪਰਿਵਾਰ। ਰੂਹਾਨੀ ਬਾਪ ਦਾ ਇਹ ਪਰਿਵਾਰ, ਜਿਵੇੰ ਲੌਕਿਕ ਘਰ ਵਿੱਚ ਮਾਂ - ਬਾਪ, ਬੱਚੇ ਹੁੰਦੇਂ ਹਨ,
ਇਹ ਹੋਇਆ ਹੱਦ ਦਾ ਪਰਿਵਾਰ। ਤੁਸੀਂ ਹੁਣ ਬੇਹੱਦ ਦੀ ਫੈਮਿਲੀ ਠਹਿਰੇ। ਬੱਚੇ ਗਾਉਂਦੇ ਵੀ ਹਨ ਤੁਸੀਂ
ਮਾਤ - ਪਿਤਾ… ਤਾਂ ਜਿਵੇੰ ਫੈਮਿਲੀ ਹੋ ਗਏ। ਕ੍ਰਿਏਟਰ ਦੀ ਕ੍ਰਿਏਸ਼ਨ ਠਹਿਰੇ। ਉਵੇਂ ਤਾਂ ਬੱਚੇ ਉਨ੍ਹਾਂ
ਦੀ ਕ੍ਰਿਏਸ਼ਨ ਹਨ, ਪਰੰਤੂ ਜਾਣਦੇ ਨਹੀਂ ਹਨ। ਤੁਸੀਂ ਬੱਚੇ ਹੁਣ ਜਾਣਦੇ ਹੋ, ਬਰੋਬਰ ਬੇਹੱਦ ਬਾਪ ਦੀ
ਇਹ ਫੈਮਲੀ ਹੈ। ਈਸ਼ਵਰੀਏ ਵਿਸ਼ਵ ਵਿਧਾਲਿਆ। ਇਨ੍ਹਾਂ ਦੇ ਲਈ ਗਾਇਆ ਹੋਇਆ ਹੈ ਵਿਨਾਸ਼ ਕਾਲ਼ੇ ਪ੍ਰੀਤ
ਬੁੱਧੀ ਵਿਜੇਯੰਤੀ। ਅਜਿਹੀ ਫੈਮਲੀ ਕਦੇ ਗੀਤਾ ਵਿੱਚ ਨਹੀਂ ਗਾਈ ਹੋਈ ਹੈ। ਤੁਸੀਂ ਇਸ਼ਵਰੀਏ ਫੈਮਲੀ;
ਗੁਪਤ ਦੈਵੀ ਰਾਜਧਾਨੀ ਸਥਾਪਨ ਕਰ ਰਹੇ ਹੋ। ਕਿਸੇ ਨੂੰ ਪਤਾ ਨਹੀਂ ਪੈਂਦਾ। ਤੁਹਾਨੂੰ ਨਸ਼ਾ ਹੈ, ਜੋ -
ਜੋ ਬਾਪ ਨੂੰ ਯਾਦ ਕਰਨਗੇ, ਉਨ੍ਹਾਂਨੂੰ ਨਸ਼ਾ ਰਹੇਗਾ। ਦੇਹ - ਅਭਿਮਾਨ ਵਿੱਚ ਆਉਣ ਨਾਲ ਉਹ ਨਸ਼ਾ ਉਤਰ
ਜਾਵੇਗਾ। ਇਹ ਈਸ਼ਵਰੀਏ ਫੈਮਲੀ ਹੈ। ਸਾਨੂੰ ਘਰ ਜਾਣਾ ਹੈ ਫਿਰ ਦੈਵੀ ਰਾਜਧਾਨੀ ਵਿੱਚ ਆਵਾਂਗੇ ਉੱਥੇ
ਹੈ ਦੈਵੀ ਰਾਜਧਾਨੀ। ਉਹ ਹੈ ਅਸਲ, ਇਹ ਹੈ ਤੁਹਾਡੀ ਈਸ਼ਵਰੀਏ ਫੈਮਲੀ। ਰੂਹਾਨੀ ਬਾਪਦਾਦਾ ਦੇ ਬੱਚੇ
ਭਾਈ - ਭੈਣ ਹਨ। ਬਸ ਇਹ ਹੈ ਰੂਹਾਨੀ ਪ੍ਰਵ੍ਰਿਤੀ ਮਾਰਗ। ਸਤਿਯੁਗ ਵਿੱਚ ਈਸ਼ਵਰੀਏ ਫੈਮਲੀ ਨਹੀਂ
ਕਹਾਂਗੇ। ਉੱਥੇ ਦੈਵੀ ਫੈਮਲੀ ਹੋ ਜਾਂਦੀ ਹੈ। ਇਹ ਈਸ਼ਵਰੀਏ ਫੈਮਲੀ ਬਹੁਤ ਜਬਰਦਸਤ ਹੈ। ਤੁਸੀਂ ਜਾਣਦੇ
ਹੋ ਹੁਣ ਅਸੀਂ ਈਸ਼ਵਰੀਏ ਫੈਮਲੀ, ਦੈਵੀ ਰਾਜ ਸਥਾਪਨ ਕਰ ਰਹੇ ਹਾਂ। ਇਵੇਂ - ਇਵੇਂ ਆਪਣੇ ਨਾਲ ਗੱਲਾਂ
ਕਰੋ, ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਸਵੇਰੇ ਉੱਠਕੇ ਯਾਦ ਵਿੱਚ ਬੈਠੋ ਤਾਂ ਵਿਚਾਰ ਸਾਗਰ
ਮੰਥਨ ਕਰਨ ਦੀ ਆਦਤ ਪੈ ਜਾਵੇਗੀ। ਉਮੰਗ ਵਿੱਚ ਆਉਂਦੇ ਜਾਣਗੇ। ਜਦੋਂ ਹੋਰ ਸਾਰੇ ਮਨੁੱਖ ਨੀਂਦ ਵਿੱਚ
ਸੁੱਤੇ ਰਹਿੰਦੇ ਹਨ, ਤੁਸੀਂ ਉਸ ਵਕਤ ਜਾਗਦੇ ਹੋ। ਤੁਹਾਨੂੰ ਸਵੇਰੇ - ਸਵੇਰੇ ਉੱਠਕੇ ਅਜਿਹੇ ਖਿਆਲ
ਕਰਨੇ ਚਾਹੀਦੇ ਹਨ ਫਿਰ ਵੇਖੋ ਤੁਹਾਨੂੰ ਕਿੰਨੀ ਖੁਸ਼ੀ ਰਹਿੰਦੀ ਹੈ। ਜੋ ਵੀ ਸ਼੍ਰੀਮਤ ਮਿਲਦੀ ਹੈ ਉਸ
ਤੇ ਚੱਲਣਾ ਹੈ ਫਿਰ ਤੁਹਾਨੂੰ ਖੁਸ਼ੀ ਬਹੁਤ ਹੋਵੇਗੀ, ਈਸ਼ਵਰੀਏ ਫੈਮਲੀ ਦੀ ਯਾਦ ਆਵੇਗੀ। ਆਸੁਰੀ ਫੈਮਲੀ
ਤੋਂ ਦਿਲ ਹੱਟ ਜਾਵੇਗਾ। ਨਵਾਂ ਮਕਾਨ ਜਦੋਂ ਬਿਲਕੁਲ ਤਿਆਰ ਹੋ ਜਾਂਦਾ ਹੈ ਤਾਂ ਫਿਰ ਪੁਰਾਣੇ ਤੋਂ
ਅਸਕਤੀ ਨਿਕਲ ਜਾਂਦੀ ਹੈ। ਜਦੋਂ ਤੱਕ ਨਵਾਂ ਨਹੀਂ ਬਣਿਆ ਹੈ ਉਦੋਂ ਤੱਕ ਕੁਝ ਨਾ ਕੁਝ ਮੁਰਮੰਤ ਆਦਿ
ਕਰਦੇ ਰਹਿੰਦੇ ਹਨ। ਫਿਰ ਦਿਲ ਹੱਟ ਜਾਂਦੀ ਹੈ। ਇਹ ਪੁਰਾਣੀ ਦੁਨੀਆਂ ਵੀ ਅਜਿਹੀ ਹੈ।
ਹੁਣ ਤੁਸੀਂ ਜਾਣਦੇ ਹੋ
ਇਹ ਪੁਰਾਣਾ ਘਰ ਹੈ, ਅਸੀਂ ਨਵੇਂ ਘਰ ਵਿੱਚ ਜਾਵਾਂਗੇ। ਫਿਰ ਨਵਾਂ ਚੋਲਾ ਪਾਵਾਂਗੇ। ਇਹ ਦੇਹ ਵੀ
ਪੁਰਾਣੀ ਹੈ। ਹੁਣ ਤੁਸੀਂ ਭਵਿੱਖ 21 ਜਨਮਾਂ ਦੇ ਲਈ ਰਾਜਭਾਗ ਲੈ ਰਹੇ ਹੋ। ਇੱਥੇ ਰਾਜ ਨਹੀਂ ਕਰਨਾ
ਹੈ। ਇੱਥੇ ਹੁੰਦੀ ਹੈ ਸਥਾਪਨਾ। ਇਹ ਗੱਲਾਂ ਸਿਰ੍ਫ ਤੁਸੀਂ ਹੀ ਜਾਣਦੇ ਹੋ। ਹੈ ਵੀ ਇਹ ਗੀਤਾ,
ਰਾਜਯੋਗ ਹੈ ਨਾ। ਇਸਨੂੰ ਕਿਹਾ ਜਾਂਦਾ ਹੈ ਸਹਿਜ ਰਾਜਯੋਗ। ਅਨੇਕ ਵਾਰੀ ਤੁਸੀਂ ਇਸ ਰਾਜਯੋਗ ਅਭਿਆਸ
ਦਵਾਰਾ ਦੈਵੀ ਰਾਜ ਸਥਾਪਨ ਕਰਦੇ ਹੋ। ਉੱਥੇ ਇਹ ਗੱਲਾਂ ਯਾਦ ਨਹੀਂ ਰਹਿਣਗੀਆਂ। ਜੇਕਰ ਉੱਥੇ ਇਹ ਗੱਲਾਂ
ਯਾਦ ਰਹਿਣ ਤਾਂ ਫਿਰ ਸੁਖ ਵੀ ਮਹਿਸੂਸ ਨਾ ਹੋਵੇ। ਚਿੰਤਾ ਲੱਗ ਜਾਵੇ। ਇਸ ਸਮੇਂ ਤੁਹਾਨੂੰ ਗੁਪਤ ਨਸ਼ਾ
ਹੈ। ਉੱਚ ਤੋੰ ਉੱਚ ਬਾਬਾ ਦੀ ਇਹ ਫੈਮਲੀ ਹੈ। ਇਸਨੂੰ ਕਿਹਾ ਜਾਂਦਾ ਹੈ ਈਸ਼ਵਰੀਏ ਗੁਪਤ ਫੈਮਲੀ ਟਾਈਪ।
ਈਸ਼ਵਰੀਏ ਵਿਸ਼ਵ ਵਿਧਾਲਿਆ, ਈਸ਼ਵਰੀਏ ਯਗ ਵੀ ਕਹਿੰਦੇ ਹਨ। ਫੈਮਲੀ ਹੈ, ਸਾਨੂੰ ਬਹੁਤ ਲਵਲੀ ਬਣਨਾ ਹੈ।
ਭਵਿੱਖ ਵਿੱਚ ਤੁਸੀਂ ਬਹੁਤ ਲਵਲੀ ਬਣਦੇ ਹੋ। ਤੁਸੀਂ ਹੋ ਰੂਪ ਬਸੰਤ। ਆਤਮਾ ਰੂਪ ਵੀ ਹੈ, ਬਸੰਤ ਵੀ
ਹੈ। ਇੰਨੀ ਛੋਟੀ ਜਿਹੀ ਆਤਮਾ ਅਵਿਨਾਸ਼ੀ ਪਾਰਟ ਵਜਾਉਂਦੀ ਹੈ। ਇਸ ਸਮੇਂ ਤੁਸੀਂ ਰੂਪ ਬਸੰਤ ਬਣੇ ਹੋ।
ਬਾਪ ਗਿਆਨ ਦਾ ਸਾਗਰ ਹੈ। ਗਿਆਨ ਜਰੂਰ ਦੇਣਗੇ ਉਦੋਂ ਜਦੋਂ ਇਸ ਸ਼ਰੀਰ ਵਿੱਚ ਆਉਣਗੇ। ਤੁਸੀਂ ਜਾਣਦੇ
ਹੋ ਗਿਆਨ ਦੀ ਬਾਰਿਸ਼ ਕਰਦੇ ਹਨ। ਇੱਕ - ਇੱਕ ਰਤਨ ਲੱਖਾਂ ਰੁਪਈਆਂ ਦਾ ਹੈ। ਹੁਣ ਤੁਸੀਂ ਆਤਮਾਵਾਂ
ਨੂੰ ਬਾਪ ਦਾ ਪਰਿਚੈ ਮਿਲਿਆ ਹੈ। ਬਾਪ ਨੇ ਸਮ੍ਰਿਤੀ ਦਿਲਵਾਈ ਹੈ। ਤੁਹਾਡੀ ਬੁੱਧੀ ਵਿੱਚ ਹੈ - ਇਹ
84 ਦਾ ਚੱਕਰ ਕਿਵ਼ੇਂ ਫਿਰਦਾ ਹੈ ਇਸਲਈ ਤੁਹਾਡਾ ਨਾਮ ਹੀ ਹੈ -ਸਵਦਰਸ਼ਨ ਚੱਕ੍ਰਧਾਰੀ। ਵਿਸ਼ਨੂੰ ਜਾਂ
ਲਕਸ਼ਮੀ - ਨਾਰਾਇਣ ਸਵਦਰਸ਼ਨ ਚਕ੍ਰਧਾਰੀ ਨਹੀਂ ਸਨ, ਉਨ੍ਹਾਂ ਵਿੱਚ ਇਹ ਗਿਆਨ ਨਹੀਂ ਹੁੰਦਾ। ਹੁਣ ਆਤਮਾ
ਨੂੰ ਇਹ ਗਿਆਨ ਮਿਲਦਾ ਹੈ। ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਭਾਵੇਂ ਤ੍ਰਿਮੂਰਤੀ ਕਹਿੰਦੇ ਤਾਂ
ਵੀ ਸ਼ਿਵ ਨਹੀਂ ਵਿਖਾਉਂਦੇ। ਤ੍ਰਿਮੂਰਤੀ ਦੇ ਚਿੱਤਰ ਬਹੁਤ ਵੇਖੇ ਹੋਣਗੇ। ਸਾਕਾਰ ਵਿੱਚ ਪ੍ਰਜਾਪਿਤਾ
ਬ੍ਰਹਮਾ ਤਾਂ ਇੱਥੇ ਹੈ ਨਾ। ਇਹ ਹੋ ਗਿਆ ਬਹੁਤ ਪੁਰਾਣਾ, ਗ੍ਰੇਟ - ਗ੍ਰੇਟ ਗ੍ਰੈਂਡ ਫਾਦਰ। ਤਾਂ ਇਹ
ਹੋਇਆ ਪ੍ਰਜਾਪਿਤਾ ਦਾ ਸਿਜਰਾ। ਬਾਪ ਸ੍ਰਿਸ਼ਟੀ ਰਚਦੇ ਹਨ, ਬ੍ਰਹਮਾ ਦਵਾਰਾ। ਤਾਂ ਬ੍ਰਹਮਾ ਵੱਡਾ ਹੋਇਆ
ਨਾ। ਵਿਖਾਉਂਦੇ ਵੀ ਬੁੱਢਾ ਹੈ। ਇਸ ਨੇ 84 ਜਨਮਾਂ ਦਾ ਚੱਕਰ ਲਗਾਇਆ ਹੋਇਆ ਹੈ। ਹੁਣ ਤੁਸੀਂ ਇਨ੍ਹਾਂ
ਗੱਲਾਂ ਨੂੰ ਸਮਝ ਗਏ ਹੋ। ਇਹ ਵੀ ਜਾਣਦੇ ਹੋ ਕਿ ਬਾਪ ਦੇ ਤਾਂ ਸਭ ਬੱਚੇ ਹਨ। ਆਤਮਾਵਾਂ ਨੂੰ ਬਾਪ ਦਾ
ਪਰਿਚੈ ਦੇਣਾ ਹੈ। ਹੁਣ ਭਾਰਤ ਦਾ ਬਹੁਤ ਵੱਡਾ ਕਲਿਆਣ ਹੋ ਰਿਹਾ ਹੈ। ਸਾਰੀਆਂ ਆਤਮਾਵਾਂ ਪਵਿੱਤਰ ਹੋ
ਮੁਕਤੀਧਾਮ ਵਿੱਚ ਚਲੀਆਂ ਜਾਣਗੀਆਂ। ਤੁਸੀਂ ਹੋ ਹੀ ਭਾਰਤ ਦੀ ਸੇਵਾ ਤੇ। ਭਾਰਤ ਖਾਸ ਦੁਨੀਆਂ ਆਮ।
ਤੁਸੀਂ ਹੁਣ ਥੋੜ੍ਹੇ ਹੋ, ਜੋ ਇਨ੍ਹਾਂ ਗੱਲਾਂ ਨੂੰ ਸਮਝਦੇ ਹੋ ਫਿਰ ਨਟਸ਼ੈਲ ਵਿੱਚ ਸਮਝਾਇਆ ਜਾਂਦਾ
ਹੈ, ਬੱਚੇ ਮਨਮਨਾਭਵ। ਵੱਖ ਵਿੱਚ ਵੀ ਸਮਝਾਇਆ ਜਾਂਦਾ ਹੈ, ਜੋ ਕੁਝ ਹੈ ਦੇਵੀ ਰਾਜਧਾਨੀ ਸਥਾਪਨ ਕਰਨ
ਵਿੱਚ ਲਗਾਵੋ। ਬਾਪੂ ਗਾਂਧੀ ਕੀ ਕਰਦੇ ਸਨ! ਉਹ ਵੀ ਰਾਮਰਾਜ ਚਾਉਂਦੇ ਸਨ। ਕਿਵੇਂ ਦਾ ਵੰਡਰਫੁਲ
ਖੇਲ੍ਹ ਹੈ। ਨਾ! ਹੁਣ ਤੁਸੀਂ ਸਾਖਸ਼ੀ ਹੋ ਖੇਲ੍ਹ ਵੇਖਦੇ ਹੋ। ਤੁਹਾਨੂੰ ਹੱਸੀ ਆਉਂਦਾ ਹੈ। ਕਿੱਥੋਂ
ਦੀਆਂ ਗੱਲਾਂ ਕਿੱਥੇ ਲੈ ਜਾਂਦੇ ਹਨ।
ਬਾਪ ਕਹਿੰਦੇ ਹਨ - ਡਰਾਮੇ
ਅਨੁਸਰ ਦੁਨੀਆਂ ਦੀ ਗਤੀ ਬੁਰੀ ਹੋ ਗਈ ਹੈ ਫਿਰ ਬਾਪ ਆਕੇ ਸਦਗਤੀ ਕਰਦੇ ਹਨ। ਤੁਹਾਨੂੰ ਬੱਚਿਆਂ ਨੂੰ
ਨਸ਼ਾ ਚੜ੍ਹਿਆ ਹੈ। ਇਹ ਹਨ ਸਾਰੇ ਵਰਲਡ ਦੇ ਨਿਰਾਕਾਰ ਬਾਪੂ ਜੀ। ਇਹ ਬ੍ਰਹਮਾ ਵੀ ਕਿਸ ਦਾ ਬੱਚਾ ਹੈ?
ਸ਼ਿਵਬਾਬਾ ਦਾ। ਉਹ ਕਿਸਦਾ ਬੱਚਾ? ਇਹ ਮਾਤਾਵਾਂ ਕਹਿੰਦੀਆਂ ਹਨ - ਸ਼ਿਵਬਾਬਾ ਸਾਡਾ ਬੱਚਾ। ਇਹ ਹੈ
ਸ਼ਿਵਬਾਬਾ ਦਾ ਖੇਲ੍ਪਾਲ। ਬਾਕੀ ਧਿਆਨ - ਦੀਦਾਰ ਵਿੱਚ ਤਾਂ ਮਾਇਆ ਦੀ ਬਹੁਤ ਪ੍ਰਵੇਸ਼ਤਾ ਹੁੰਦੀ ਹੈ।
ਇਹ ਜੋ ਕਹਿੰਦੇ ਹਨ ਸਾਡੇ ਵਿੱਚ ਸ਼ਿਵਬਾਬਾ ਆਉਂਦੇ ਹਨ। ਸ਼ਿਵਬਾਬਾ ਇਹ ਬੋਲਦੇ ਹਨ। ਇਹ ਸਭ ਭੂਤ ਦੀ
ਪ੍ਰਵੇਸ਼ਤਾ ਹੈ। ਤੁਸੀਂ ਬੱਚਿਆਂ ਨੇ ਖਬਰਦਾਰ ਰਹਿਣਾ ਹੈ। ਇਹ ਭੂਤ ਦੀ ਬਿਮਾਰੀ ਅਜਿਹੀ ਹੈ ਜੋ ਦੋਵੇਂ
ਜਹਾਨ ਤੋਂ ਉਡਾ ਦਿੰਦੀ ਹੈ। ਇਹ ਕਦੇ ਵੀ ਖਿਆਲ ਨਹੀਂ ਆਉਣਾ ਚਾਹੀਦਾ ਕਿ ਅਸੀਂ ਸਾਖਸ਼ਤਕਾਰ ਕਰੀਏ। ਇਹ
ਸਭ ਭਗਤੀ ਦੇ ਖਿਆਲ ਹਨ। ਗਿਆਨ ਮਾਰਗ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਮਾਇਆ ਕਈ ਤਰ੍ਹਾਂ ਨਾਲ ਧੋਖਾ
ਦਿੰਦੀ ਹੈ। ਸਾਖਸ਼ਤਕਾਰ ਆਦਿ ਨਾਲ ਕੋਈ ਫਾਇਦਾ ਨਹੀਂ। ਬਾਪ ਕਹਿੰਦੇ ਹਨ ਇਨ੍ਹਾਂ ਦਵਾਰਾ ਸਗਾਈ
ਕਰਾਉਂਦੇ ਹਾਂ। ਬਾਪ ਦਾ ਫਰਮਾਨ ਹੈ - ਤੁਸੀਂ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਤੁਸੀਂ
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਆਪਣੇ ਕਲਿਆਣ ਦੇ ਲਈ ਬਾਪ ਨੂੰ ਯਾਦ ਕਰਨਾ ਹੈ। ਇਹ ਤਾਂ
ਬਹੁਤ ਸਮਝ ਦੀ ਗੱਲ ਹੈ। ਬਾਬਾ ਨੂੰ ਕੋਈ ਵੀ ਸਮਾਚਾਰ ਲਿਖ ਸਕਦੇ ਹਨ। ਕਈ ਬੱਚਿਆਂ ਨੂੰ ਤਾਂ ਇਤਨਾ
ਵੀ ਅਕਲ ਨਹੀਂ ਕਿ ਬੇਹੱਦ ਦੇ ਬਾਪ ਨੂੰ ਚਿੱਠੀ ਵਿੱਚ ਆਪਣਾ ਖੁਸ਼ - ਖਰਾਫਤ ਦਾ ਸਮਾਚਾਰ ਲਿਖੀਏ।
ਲੌਕਿਕ ਬਾਪ ਨੂੰ ਚਿੱਠੀ ਨਾ ਲਿਖਣ ਤਾਂ ਆਰਾਮ ਹੀ ਫਿੱਟ ਜਾਂਦਾ ਹੈ। ਇਹ ਵੀ ਬੇਹੱਦ ਦਾ ਬਾਪ ਹੈ।
ਵੇਖਦੇ ਹਨ ਮਹੀਨਾ ਡੇੜ ਮਹੀਨਾ ਚਿੱਠੀ ਨਹੀਂ ਆਉਂਦੀ ਤਾਂ ਸਮਝਦੇ ਹਨ, ਇੰਨ੍ਹਾਂ ਨੂੰ ਸ਼ਾਇਦ ਮਾਇਆ ਖਾ
ਗਈ, ਜੋ ਅਜਿਹੇ ਪਾਰਲੌਕਿਕ ਬਾਪ ਨੂੰ ਚਿੱਠੀ ਨਹੀਂ ਲਿਖਦੇ ਹਨ। ਇਨਾਂ ਤਾਂ ਲਿਖਣਾ ਚਾਹੀਦਾ ਹੈ -
ਬਾਬਾ, ਅਸੀਂ ਨਰਯਾਨੀ ਨਸ਼ੇ ਵਿੱਚ ਸਦੈਵ ਰਹਿੰਦੇ ਹਾਂ। ਤੁਹਾਡੀ ਦਿੱਤੀ ਹੋਈ ਯੂਕਤੀ ਵਿੱਚ ਹੀ ਅਸੀਂ
ਤੱਤਪਰ ਰਹਿੰਦੇ ਹਾਂ। ਤਾਂ ਬਾਬਾ ਸਮਝਣਗੇ ਖੁਸ਼ੀ ਰਾਜ਼ੀ ਹਨ। ਚਿੱਠੀ ਨਹੀਂ ਲਿਖਣਗੇ ਤਾਂ ਸਮਝਣਗੇ
ਬਿਮਾਰ ਹਨ। ਯਾਦ ਵਿੱਚ ਹੀ ਨਹੀਂ ਰਹਿੰਦੇ ਹਨ। ਨਹੀਂ ਤਾਂ ਬਾਬਾ ਨੂੰ ਸਮਾਚਾਰ ਦੇਣਾ ਹੈ, ਬਾਬਾ ਅਸੀਂ
ਇਹ ਸਰਵਿਸ ਕੀਤੀ ਹੈ, ਇਨ੍ਹਾਂ ਨੂੰ ਸਮਝਾਇਆ, ਇਨ੍ਹਾਂ ਦੀ ਬੁੱਧੀ ਵਿੱਚ ਪੂਰਾ ਨਹੀਂ ਬੇਠਿਆ। ਤਾਂ
ਫਿਰ ਇਹ ਵੀ ਸਮਝਾਉਣਗੇ ਕਿ ਇਸ ਤਰ੍ਹਾਂ ਸਮਝਾਓ।
ਭਗਤੀਮਾਰਗ ਵਿੱਚ ਜੋ ਕੁਝ
ਕਹਿੰਦੇ ਹਨ, ਸਮਝਦੇ ਕੁਝ ਵੀ ਨਹੀਂ। ਮੁੱਖ ਗੱਲ - ਬਾਪ ਨੂੰ ਹੀ ਨਹੀਂ ਜਾਣਦੇ। ਬਾਪ ਨੂੰ ਜਾਣਨ ਨਾਲ
ਭਾਰਤ ਸਦਗਤੀ ਨੂੰ ਪਾਉਂਦਾ ਹੈ। ਬਾਪ ਨੂੰ ਨਾ ਜਾਨਣ ਕਾਰਨ ਭਾਰਤ ਬਿਲਕੁਲ ਦੁਰਗਤੀ ਨੂੰ ਪਾ ਲੈਂਦਾ
ਹੈ। ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - ਮੈਂ ਤੁਹਾਨੂੰ ਸਦਗਤੀ ਵਿੱਚ ਲੈ ਜਾਵਾਂਗਾ,
ਬਾਕੀ ਸਭਨੂੰ ਮੁਕਤੀ ਵਿੱਚ ਲੈ ਜਾਵਾਂਗਾ। ਭਾਰਤ ਜੀਵਨਮੁਕਤੀ ਵਿੱਚ ਹੈ ਤਾਂ ਬਾਕੀ ਸਭ ਮੁਕਤੀ ਵਿੱਚ
ਹਨ। ਇਹ ਚੇਂਜ ਸਿਵਾਏ ਬਾਪ ਦੇ ਹੋਰ ਕੋਈ ਨਹੀਂ ਕਰ ਸਕਦਾ ਹੈ। ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ
ਹੈ। ਸਭ ਦੀ ਸਦਗਤੀ ਜਰੂਰ ਕਲਪ - ਕਲਪ ਸੰਗਮ ਤੇ ਹੀ ਹੋਵੇਗੀ।
ਤੁਸੀਂ ਜਾਣਦੇ ਹੋ ਅਸੀਂ
ਆਤਮਾਵਾਂ ਦਾ ਰੂਹਾਨੀ ਬਾਪ ਇੱਕ ਹੈ। ਉਨ੍ਹਾਂਨੂੰ ਆਤਮਾ ਹੀ ਯਾਦ ਕਰਦੀ ਹੈ। ਤੁਹਾਨੂੰ ਭਗਤੀਮਾਰਗ
ਵਿੱਚ ਦੋ ਬਾਪ ਹਨ। ਸਤਿਯੁਗ ਵਿੱਚ ਹੈ ਇੱਕ ਬਾਪ। ਸੰਗਮ ਤੇ ਹਨ 3 ਬਾਪ। ਪ੍ਰਜਾਪਿਤਾ ਬ੍ਰਹਮਾ ਵੀ
ਤਾਂ ਬਾਪ ਠਹਿਰਿਆ ਨਾ। ਸ਼ਿਵ ਵੀ ਬਾਬਾ ਹੈ। ਉਹ ਹੈ ਸ੍ਰਵ ਆਤਮਾਵਾਂ ਦਾ ਬਾਪ, ਉਨ੍ਹਾਂ ਤੋਂ ਹੀ ਵਰਸਾ
ਲੈਣਾ ਹੈ। ਉਨ੍ਹਾਂਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬ੍ਰਹਮਾ ਨੂੰ ਯਾਦ ਕਰਨ ਨਾਲ
ਵਿਕਰਮ ਵਿਨਾਸ਼ ਨਹੀਂ ਹੋਣਗੇ। ਇਸਲਈ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਅਸੀਂ ਉਨ੍ਹਾਂ ਦੇ ਬਣੇ ਹਾਂ,
ਇਹ ਹੈ ਸੱਚਾ - ਸੱਚਾ ਰੀਅਲ ਗਿਆਨ, ਰੂਹਾਨੀ ਬਾਪ ਦਾ ਰੂਹਾਨੀ ਬੱਚਿਆਂ ਪ੍ਰਤੀ। ਬਾਕੀ ਸਭ ਹਨ ਦੇਹ -
ਅਭਿਮਾਨੀ। ਦੇਹ - ਅਭਿਮਾਨੀ ਪਤਿਤ ਮਨੁੱਖ ਜੋ ਕਰਤਵਿਆ ਕਰਦੇ ਹਨ ਉਹ ਪਤਿਤ ਹੀ ਕਰਦੇ ਹਨ। ਦਾਨ ਪੁੰਨ
ਆਦਿ ਜੋ ਵੀ ਕਰਦੇ ਹਨ, ਉਹ ਸਭ ਪਤਿਤ ਹੀ ਬਨਾਉਂਦੇ ਹਨ। ਰਾਵਣ ਰਾਜ ਵਿਚ ਇਹ ਹੁੰਦਾ ਹੀ ਹੈ। ਹੁਣ
ਬਾਪ ਆਕੇ ਆਰਡੀਨੈਂਸ ਕੱਡਦੇ ਹਨ। ਕਹਿੰਦੇ ਹਨ ਬੱਚੇ ਖ਼ਬਰਦਾਰ, ਵਿਕਾਰ ਵਿੱਚ ਨਹੀਂ ਜਾਣਾ, ਕਾਮ ਤੇ
ਜਿੱਤ ਪਾਉਣੀ ਹੈ। ਤੂਫ਼ਾਨ ਆਦਿ ਤਾਂ ਬਹੁਤ ਆਉਣਗੇ। ਇਸ ਵਿੱਚ ਫ਼ਾਂ ਨਹੀਂ ਹੋਣਾ ਚਾਹੀਦਾ। ਮਾਇਆ ਦੇ
ਇੰਨੇ ਵਿਕਲਪ ਆਉਣਗੇ ਜੋ ਅਗਿਆਨਕਾਲ ਵਿੱਚ ਵੀ ਨਹੀਂ ਆਏ ਹੋਣਗੇ, ਅਜਿਹੇ ਵੀ ਵਿਕਲਪ ਆਉਂਦੇ ਹਨ।
ਕਹਿੰਦੇ ਹਨ ਭਗਤੀਮਾਰਗ ਵਿੱਚ ਤਾਂ ਬਹੁਤ ਖੁਸ਼ੀ ਰਹਿੰਦੀ ਹੈ। ਹੁਣ ਤੁਹਾਨੂੰ ਯਾਦ ਕਰਨਾ ਚਾਉਂਦੇ ਹਾਂ
ਤਾਂ ਕਰ ਨਹੀਂ ਸਕਦੇ। ਬਿੰਦੀ ਯਾਦ ਨਹੀਂ ਪੈਂਦੀ ਹੈ। ਵੱਡੀ ਚੀਜ਼ ਹੋਵੇ ਤਾਂ ਯਾਦ ਕਰੀਏ।
ਬਾਬਾ ਕਹਿੰਦੇ ਹਨ ਤੁਸੀਂ
ਸ਼ਿਵਬਾਬਾ ਕਹਿ ਕੇ ਯਾਦ ਕਰੋ, ਇਸ ਪੁਰਾਣੀ ਦੁਨੀਆਂ ਨੂੰ ਭੁੱਲ ਜਾਵੋ। ਤੁਸੀਂ ਸ਼ਾਂਤੀਧਾਮ ਵਿੱਚ ਯਾਦ
ਕਰੋ। ਸਿਰ੍ਫ ਸ਼ਾਂਤੀਧਾਮ ਯਾਦ ਨਹੀਂ ਕਰਨਾ ਹੈ, ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਆਤਮਾ
ਦਾ ਸਵੀਟ ਬਾਪ ਨਾਲ ਲਵ ਚਾਹੀਦਾ ਹੈ। ਅਧਾਕਲਪ ਦਾ ਲਵਰ ਹੈ। ਆਤਮਾ ਕਹਿੰਦੀ ਹੈ ਅਸੀਂ ਅਧਾਕਲਪ ਤੁਹਾਨੂੰ
ਭੁੱਲ ਗਏ ਹਾਂ। ਇੱਥੇ ਬ੍ਰਾਹਮਣੀਆਂ ਜਿੰਨ੍ਹਾਂਨੂੰ ਲੈ ਆਉਂਦੀਆਂ ਹਨ, ਬਹੁਤ ਖਬਰਦਾਰੀ ਨਾਲ
ਨਿਸ਼ਚੇਬੁੱਧੀ ਵਾਲੇ ਨੂੰ ਹੀ ਆਉਣਾ ਹੈ। ਜੇਕਰ ਇੱਥੇ ਆਕੇ ਫਿਰ ਜਾਕੇ ਕੋਈ ਪਤਿਤ ਬਣਿਆ ਤਾਂ ਸਜਾ
ਬ੍ਰਾਹਮਣੀ ਤੇ ਆ ਜਾਵੇਗੀ ਇਸਲਈ ਬ੍ਰਾਹਮਣੀ ਤੇ ਬਹੁਤ ਰਿਸਪੋਨਸੀਬੀਲਟੀ ਹੈ। ਬਾਬਾ ਨੇ ਇਹ ਰਥ ਲਿਆ
ਹੈ। ਸਾਰੀਆਂ ਗੱਲਾਂ ਦਾ ਅਨੁਭਵੀ ਹੈ। ਇੱਥੇ ਤਾਂ ਗੰਦ ਦੀ ਗੱਲ ਨਹੀਂ। ਆਪਸ ਵਿੱਚ ਹਸਣਾ, ਖੇਡਣਾ,
ਗੱਲਬਾਤ ਕਰਨਾ ਇਸ ਦੀ ਕੋਈ ਮਨਾ ਨਹੀਂ ਹੈ। ਬਾਕੀ ਥੋੜ੍ਹਾ ਵੀ ਕਿਸੇ ਆਤਮਾ ਨਾਲ ਪਿਆਰ ਰੱਖੋਗੇ ਤਾਂ
ਫਿਰ ਜ਼ਿਆਦਾ ਵੱਧਦਾ ਜਾਵੇਗਾ। ਉਸਦੀ ਯਾਦ ਆਉਂਦੀ ਰਹੇਗੀ ਇਸਲਈ ਇਸ ਤੋਂ ਵੀ ਪਾਰ ਜਾਣਾ ਹੈ।
ਹੁਣ ਤੁਸੀਂ ਘਰ ਵਿੱਚ
ਬੈਠੇ ਹੋ ਜਾਂ ਸਤਿਯੁਗ ਵਿੱਚ ਬੈਠੇ ਹੋ? ( ਘਰ ਵਿੱਚ ) ਬਾਪ ਬੱਚਿਆਂ ਨੂੰ ਘਰ ਵਿੱਚ ਪੜ੍ਹਾਉਂਦੇ ਹਨ।
ਤੁਹਾਡਾ ਸਭ ਦਾ ਇਹ ਘਰ ਹੈ। ਜਦੋਂ ਬਾਹਰ ਜਾਂਦੇ ਹੋ ਤਾਂ ਇਵੇਂ ਨਹੀਂ ਕਹਾਂਗੇ। ਇੱਥੇ ਬਹੁਤ ਚੰਗਾ
ਨਸ਼ਾ ਰਹੇਗਾ ਦੇਹ ਦਾ ਅਭਿਮਾਨ ਛੱਡਣਾ ਹੈ। ਦੇਹੀ - ਅਭਿਮਾਨੀ ਬਣੋਂ ਤਾਂ ਜਾਤ - ਪਾਤ ਦਾ ਭੇਦ ਸਭ
ਨਿਕਲ ਜਾਵੇਗਾ। ਪੁਰਾਣੀ ਦੁਨੀਆਂ ਤਮੋਪ੍ਰਧਾਨ ਹੈ, ਉਸ ਵਿੱਚ ਭੇਦਭਾਵ ਹੋਰ ਵੀ ਵੱਧਦਾ ਜਾਂਦਾ ਹੈ।
ਪਹਿਲੋਂ ਬ੍ਰਿਟਿਸ਼ ਗੌਰਮਿੰਟ ਦੇ ਸਮੇਂ ਭਾਸ਼ਾਵਾਂ ਦੀ ਖਿਟਪਿਟ ਨਹੀਂ ਸੀ, ਹੁਣ ਦਿਨ - ਪ੍ਰਤੀਦਿਨ ਫੁਟ
ਵੱਧਦੀ ਜਾਂਦੀ ਹੈ। ਫਿਰ ਸਤਿਯੁਗ ਵਿੱਚ ਇੱਕ ਹੀ ਭਾਸ਼ਾ ਹੋਵੇਗੀ। ਕੋਈ ਭੇਦਭਾਵ ਨਹੀਂ ਹੋਵੇਗਾ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਵੀ
ਦੇਹਧਾਰੀ ਦੀ ਯਾਦ ਨਾ ਆਵੇ, ਇਸ ਦੇ ਲਈ ਕਿਸੇ ਨਾਲ ਵੀ ਪਿਆਰ ਨਹੀਂ ਕਰਨਾ ਹੈ। ਇਸ ਤੋਂ ਵੀ ਪਾਰ ਜਾਣਾ
ਹੈ। ਬਹੁਤ ਖਬਰਦਾਰੀ ਰੱਖਣੀ ਹੈ। ਮਾਇਆ ਦੇ ਵਿਕਲਪਾਂ ਤੋਂ ਘਬਰਾਉਣਾ ਨਹੀਂ ਹੈ ਵਿਜੇਈ ਬਣਨਾ ਹੈ।
2. ਧਿਆਨ ਦੀਦਾਰ ਵਿੱਚ
ਮਾਇਆ ਦੀ ਬਹੁਤ ਪ੍ਰਵੇਸ਼ਤਾ ਹੁੰਦੀ ਹੈ ਇਸ ਭੂਤ ਪ੍ਰਵੇਸ਼ਤਾ ਤੋਂ ਆਪਣੇ ਨੂੰ ਬਚਾਉਣਾ ਹੈ। ਬਾਪ ਨੂੰ
ਆਪਣਾ ਸੱਚਾ - ਸੱਚਾ ਸਮਾਚਾਰ ਦੇਣਾ ਹੈ।
ਵਰਦਾਨ:-
ਹਰ ਗੱਲ ਵਿਚ ਸਾਰ ਨੂੰ ਗ੍ਰਹਿਣ ਕਰ ਆਲਰਾਊਂਡ ਬਣਨ ਵਾਲੇ ਸਰਲ ਪੁਰਸ਼ਾਰਥੀ ਭਵ।
ਜੋ ਵੀ ਗੱਲ ਵੇਖਦੇ ਹੋ,
ਸੁਣਦੇ ਹੋ - ਉਸ ਦੇ ਸਾਰ ਨੂੰ ਸਮਝ ਲਵੋ ਅਤੇ ਜੋ ਬੋਲ ਬੋਲੋ, ਜੋ ਕਰਮ ਕਰੋ ਉਸ ਵਿੱਚ ਸਾਰ ਭਰਿਆ
ਹੋਇਆ ਹੋਵੇ ਤਾਂ ਪੁਰਸ਼ਾਰਥ ਸਰਲ ਹੋ ਜਾਵੇਗਾ। ਅਜਿਹਾ ਸਰਲ ਪੁਰਸ਼ਾਰਥੀ ਸਭ ਗੱਲਾਂ ਵਿਚ ਆਲਰਾਊਂਡ
ਹੁੰਦਾ ਹੈ। ਉਸ ਵਿੱਚ ਕੋਈ ਵੀ ਕਮੀ ਵਿਖਾਈ ਨਹੀਂ ਦਿੰਦੀ। ਕਿਸੇ ਵੀ ਗੱਲ ਵਿਚ ਹਿੰਮਤ ਘੱਟ ਨਹੀਂ
ਹੁੰਦੀ, ਮੂੰਹ ਤੋਂ ਅਜਿਹੇ ਬੋਲ ਨਹੀਂ ਨਿਕਲਦੇ ਕਿ ਅਸੀਂ ਇਹ ਨਹੀਂ ਕਰ ਸਕਦੇ। ਅਜਿਹੇ ਸਰਲ
ਪੁਰਸ਼ਾਰਥੀ ਖੁਦ ਵੀ ਸਰਲਚਿਤ ਰਹਿੰਦੇ ਹਨ ਅਤੇ ਦੂਜਿਆਂ ਨੂੰ ਸਰਲਚਿਤ ਬਣਾ ਦਿੰਦੇ ਹਨ।
ਸਲੋਗਨ:-
ਸਾਧਨ ਯੂਜ਼ ਕਰਦੇ
ਉਨ੍ਹਾਂ ਦੇ ਪ੍ਰਭਾਵ ਤੋਂ ਨਿਆਰੇ ਅਤੇ ਬਾਪ ਦੇ ਪਿਆਰੇ ਬਣੋ।
ਇਹ ਅਵਿਅਕਤ ਇਸ਼ਾਰੇ :-
ਸਦਾ ਅਚਲ, ਅਡੋਲ, ਇਕ੍ਰਸ ਸਥਿਤੀ ਦਾ ਅਨੁਭਵ ਕਰੋ।
ਇੱਕਰਸ ਸਥਿਤੀ ਬਨਾਉਣ ਦੇ
ਲਈ ਸਿਵਾਏ ਇੱਕ ਦੇ ਹੋਰ ਕੁਝ ਵੀ ਵੇਖਦੇ ਹੋਏ ਨਾ ਵੇਖੋ। ਇਹ ਜੋ ਕੁਝ ਵੇਖਦੇ ਹੋ ਇਹ ਕੋਈ ਵੀ ਚੀਜ਼
ਰਹਿਣ ਵਾਲੀ ਨਹੀਂ ਹੈ। ਤਾਂ ਇੱਕਰਸ, ਸਥੇਰੀਅਮ ਤਾਂ ਰਹਿ ਸਕੋਗੇ ਜਦੋਂ ਕੋਈ ਵੀ ਦ੍ਰਿਸ਼ ਵੇਖਦੇ ਕਿਉਂ,
ਕੀ ਦੀ ਉਤਪਤੀ ਨਾ ਹੋਵੇ, ਇਹ ਹੀ ਵਿਅਰਥ ਹਲਚਲ ਦਾ ਕਾਰਣ ਹੈ। ਇਸ ਕਿਉ ਦੀ ਸਮਾਪਤੀ ਦੇ ਬਾਅਦ ਹੀ
ਸੰਪੂਰਨਤਾ ਆਵੇਗੀ।