18.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਅਵਗੁਣਾਂ ਨੂੰ ਕੱਢਣ ਦਾ ਪੂਰਾ ਪੁਰਸ਼ਾਰਥ ਕਰੋ, ਜਿਹੜੇ ਗੁਣ ਦੀ ਕਮੀ ਹੈ ਉਸ ਦਾ ਪੋਤਾਮੇਲ ਰੱਖੋ, ਗੁਣਾਂ ਦਾ ਦਾਨ ਕਰੋ ਤਾਂ ਗੁਣਵਾਨ ਬਣ ਜਾਵਾਂਗੇ"

ਪ੍ਰਸ਼ਨ:-
ਗੁਣਵਾਨ ਬਣਨ ਦੇ ਲਈ ਕਿਹੜੀ ਪਹਿਲੀ-ਪਹਿਲੀ ਸ਼੍ਰੀਮਤ ਮਿਲੀ ਹੋਈ ਹੈ?

ਉੱਤਰ:-
ਮਿੱਠੇ ਬੱਚੇ ਗੁਣਵਾਨ ਬਣਨਾ ਹੈ ਤਾਂ - 1. ਕਿਸੇ ਦੀ ਵੀ ਦੇਹ ਨੂੰ ਨਾ ਵੇਖੋ। ਆਪਣੇ ਨੂੰ ਆਤਮਾ ਸਮਝੋ। ਇੱਕ ਬਾਪ ਤੋਂ ਸੁਣੋ, ਇੱਕ ਬਾਪ ਨੂੰ ਵੇਖੋ। ਮਨੁੱਖ ਮਤ ਨੂੰ ਨਹੀਂ ਵੇਖੋ।
2. ਦੇਹ - ਅਭਿਮਾਨ ਦੇ ਵਸ਼ ਇਵੇਂ ਦੀ ਕੋਈ ਐਕਟੀਵੀਟੀ ਨਾ ਹੋਵੇ ਜਿਸ ਨਾਲ ਬਾਪ ਦਾ ਜਾਂ ਬ੍ਰਾਹਮਣ ਕੁਲ ਦਾ ਨਾਮ ਬਦਨਾਮ ਹੋਵੇ। ਉਲਟੇ ਚਲਣ ਵਾਲੇ ਗੁਣਵਾਨ ਨਹੀਂ ਬਣ ਸਕਦੇ। ਉਨ੍ਹਾਂ ਨੂੰ ਕੁਲ ਕਲੰਕਿਤ ਕਿਹਾ ਜਾਂਦਾ ਹੈ।

ਓਮ ਸ਼ਾਂਤੀ
(ਬਾਪਦਾਦਾ ਦੇ ਹੱਥ ਵਿੱਚ ਮੋਤੀਏ ਦੇ ਫੁੱਲ ਸੀ) ਬਾਬਾ ਸਾਕਸ਼ਤਕਾਰ ਕਰਾਉਂਦੇ ਹਨ, ਇਵੇਂ ਦੇ ਖੁਸ਼ਬੂਦਾਰ ਫੁੱਲ ਬਣਨ ਦਾ ਹੈ। ਬੱਚੇ ਜਾਣਦੇ ਹਨ ਅਸੀਂ ਫੁੱਲ ਬਣੇ ਸੀ ਜਰੂਰ। ਗੁਲਾਬ ਦੇ ਫੁੱਲ, ਮੋਤੀਏ ਦੇ ਫੁੱਲ ਵੀ ਬਣੇ ਅਤੇ ਹੀਰੇ ਵੀ ਬਣੇ ਸੀ, ਹੁਣ ਫਿਰ ਬਣ ਰਹੇ ਹਾਂ। ਇਹ ਹਨ ਸੱਚੇ, ਅੱਗੇ ਤਾਂ ਸੀ ਝੂਠੇ। ਝੂਠ ਹੀ ਝੂਠ, ਸੱਚ ਦੀ ਰੱਤੀ ਵੀ ਨਹੀਂ। ਹੁਣ ਤੁਸੀਂ ਸੱਚੇ ਬਣਦੇ ਹੋ ਤਾਂ ਫਿਰ ਸੱਚੇ ਵਿੱਚ ਸਾਰੇ ਗੁਣ ਵੀ ਚਾਹੀਦੇ ਹਨ। ਜਿੰਨੇ ਜਿਸ ਵਿੱਚ ਗੁਣ ਹਨ, ਉਨਾ ਹੋਰਾਂ ਨੂੰ ਵੀ ਗਿਆਨ ਦੇਕੇ ਆਪਸਮਾਨ ਬਣਾ ਸਕਦੇ ਹਨ ਇਸ ਲਈ ਬਾਪ ਬੱਚਿਆਂ ਨੂੰ ਕਹਿੰਦੇ ਰਹਿੰਦੇ ਹਨ - ਬੱਚੇ, ਪੋਤਾਮੇਲ ਰੱਖੋ, ਆਪਣੇ ਗੁਣਾਂ ਦਾ। ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਦੈਵੀ ਗੁਣਾਂ ਵਿੱਚ ਕੀ ਕਮੀ ਹੈ? ਰਾਤ ਨੂੰ ਰੋਜ਼ ਆਪਣਾ ਪੋਤਾਮੇਲ ਕੱਢੋ। ਦੁਨੀਆਂ ਦੇ ਮਨੁੱਖਾਂ ਦੀ ਤਾਂ ਗੱਲ ਹੀ ਵੱਖ ਹੈ। ਤੁਸੀਂ ਹੁਣ ਮਨੁੱਖ ਤਾਂ ਨਹੀਂ ਹੋ ਨਾ। ਤੁਸੀਂ ਹੋ ਬ੍ਰਾਹਮਣ। ਭਾਵੇਂ ਮਨੁੱਖ ਤਾਂ ਸਾਰੇ ਮਨੁੱਖ ਹੀ ਹਨ। ਪਰ ਹਰ ਇੱਕ ਦੇ ਗੁਣਾਂ ਵਿੱਚ, ਚਲਣ ਵਿੱਚ ਫਰਕ ਪੈਂਦਾ ਹੈ। ਮਾਇਆ ਦੇ ਰਾਜ ਵਿੱਚ ਵੀ ਕੋਈ - ਕੋਈ ਮਨੁੱਖ ਬਹੁਤ ਚੰਗੇ ਗੁਣਵਾਨ ਹੁੰਦੇ ਹਨ ਪਰ ਬਾਪ ਨੂੰ ਨਹੀਂ ਜਾਣਦੇ। ਬੜੇ ਰਿਲੀਜਸ ਮਾਈਂਡੇਡ, ਨਰਮ ਦਿਲ ਹੁੰਦੇ ਹਨ। ਦੁਨੀਆਂ ਵਿੱਚ ਤਾਂ ਮਨੁੱਖਾਂ ਦੇ ਗੁਣਾਂ ਦੀ ਵੈਰਾਇਟੀ ਹੈ। ਅਤੇ ਜਦ ਦੇਵਤਾ ਬਣਦੇ ਹਨ ਤਾਂ ਦੈਵੀ ਗੁਣ ਤਾਂ ਸਾਰਿਆਂ ਵਿੱਚ ਹਨ। ਬਾਕੀ ਪੜ੍ਹਾਈ ਦੇ ਕਾਰਣ ਮਰਤਬੇ ਘੱਟ ਹੋ ਪੈਂਦੇ ਹਨ। ਇੱਕ ਤਾਂ ਪੜ੍ਹਨਾ ਹੈ, ਦੂਜਾ ਅਵਗੁਣਾਂ ਨੂੰ ਕੱਢਣਾ ਹੈ। ਇਹ ਤਾਂ ਬੱਚੇ ਜਾਣਦੇ ਹਨ ਅਸੀਂ ਸਾਰੀ ਦੁਨੀਆਂ ਤੋਂ ਨਿਆਰੇ ਹਾਂ। ਇੱਥੇ ਇਹ ਜਿਵੇਂ ਇੱਕ ਹੀ ਬ੍ਰਾਹਮਣ ਕੁਲ ਬੈਠਾ ਹੋਇਆ ਹੈ। ਸ਼ੂਦ੍ਰ ਕੁਲ ਵਿੱਚ ਹੈ ਮਨੁੱਖ ਮਤ। ਬ੍ਰਾਹਮਣ ਕੁਲ ਵਿੱਚ ਹੈ ਇਸ਼ਵਰੀਏ ਮਤ। ਪਹਿਲੇ - ਪਹਿਲੇ ਤੁਹਾਨੂੰ ਬਾਪ ਦਾ ਪਰਿਚੈ ਦੇਣਾ ਹੈ, ਤੁਸੀਂ ਦੱਸਦੇ ਹੋ ਕਿ ਫਲਾਣਾ ਆਰਗਿਊ ( ਬਹਿਸ ) ਕਰਦਾ ਹੈ। ਬਾਬਾ ਨੇ ਸਮਝਾਇਆ ਸੀ, ਲਿੱਖ ਦਿਓ ਅਸੀਂ ਬ੍ਰਾਹਮਣ ਹਾਂ ਅਤੇ ਬੀ .ਕੇ ਹਾਂ ਇਸ਼ਵਰੀਏ ਮਤ ਤੇ ਤਾਂ ਸਮਝ ਜਾਣਗੇ ਕਿ ਇਨ੍ਹਾਂ ਤੋਂ ਉੱਚਾ ਤਾਂ ਕੋਈ ਹੈ ਨਹੀਂ। ਉੱਚ ਤੋਂ ਉੱਚ ਹੈ ਰੱਬ, ਤੇ ਅਸੀਂ ਬੱਚੇ ਵੀ ਉਨ੍ਹਾਂ ਦੀ ਮਤ ਤੇ ਹਾਂ। ਮਨੁੱਖ ਮਤ ਤੇ ਅਸੀਂ ਚੱਲਦੇ ਨਹੀਂ, ਈਸ਼ਵਰੀਏ ਮਤ ਤੇ ਚੱਲ ਅਸੀਂ ਦੇਵਤਾ ਬਣਦੇ ਹਾਂ। ਮਨੁੱਖ ਮਤ ਬਿਲਕੁਲ ਛੱਡ ਦਿੱਤੀ ਹੈ। ਫਿਰ ਤੁਹਾਡੇ ਨਾਲ ਕੋਈ ਆਰਗਿਯੂ ਕਰ ਨਾ ਸਕੇ। ਕੋਈ ਕਹੇ ਇਹ ਕਿੱਥੋਂ ਸੁਣਿਆ, ਕਿਸਨੇ ਸਿਖਾਇਆ ਹੈ? ਤੁਸੀਂ ਕਹੋਗੇ ਅਸੀਂ ਹਾਂ ਈਸ਼ਵਰੀਏ ਮਤ ਤੇ। ਪ੍ਰੇਰਨਾ ਦੀ ਗੱਲ ਨਹੀਂ। ਬੇਹੱਦ ਦੇ ਬਾਪ ਈਸ਼ਵਰ ਤੋਂ ਅਸੀਂ ਸਮਝੇ ਹੋਏ ਹਾਂ। ਬੋਲੋ, ਭਗਤੀ ਮਾਰਗ ਦੇ ਸ਼ਾਸਤਰ ਮਤ ਤੇ ਤਾਂ ਅਸੀਂ ਬਹੁਤ ਸਮਾਂ ਚੱਲੇ। ਹੁਣ ਸਾਨੂੰ ਮਿਲੀ ਹੈ ਈਸ਼ਵਰੀਏ ਮਤ। ਤੁਸੀਂ ਬੱਚਿਆਂ ਨੂੰ ਬਾਪ ਦੀ ਹੀ ਮਹਿਮਾ ਕਰਨੀ ਹੈ। ਪਹਿਲੇ - ਪਹਿਲੇ ਬੁੱਧੀ ਵਿੱਚ ਬਿਠਾਉਣਾ ਹੈ, ਅਸੀਂ ਈਸ਼ਵਰੀਏ ਮਤ ਤੇ ਹਾਂ। ਮਨੁੱਖ ਮਤ ਤੇ ਅਸੀਂ ਚਲੱਦੇ ਨਹੀਂ, ਸੁਣਦੇ ਨਹੀਂ। ਈਸ਼ਵਰ ਨੇ ਕਿਹਾ ਹੈ ਹਿਅਰ ਨੋ ਈਵਲ, ਸੀ ਨੋ ਈਵਲ… ਮਨੁੱਖ ਮਤ। ਆਤਮਾ ਨੂੰ ਵੇਖੋ, ਸ਼ਰੀਰ ਨੂੰ ਨਹੀਂ ਵੇਖੋ। ਇਹ ਤਾਂ ਪਤਿਤ ਸ਼ਰੀਰ ਹੈ। ਇਨ੍ਹਾਂ ਨੂੰ ਕੀ ਵੇਖਣਾ ਹੈ, ਇਨ੍ਹਾਂ ਅੱਖਾਂ ਨਾਲ ਇਹ ਨਹੀਂ ਵੇਖੋ। ਇਹ ਸ਼ਰੀਰ ਤਾਂ ਪਤਿਤ ਦਾ ਪਤਿਤ ਹੀ ਹੈ। ਇੱਥੋਂ ਦੇ ਇਹ ਸ਼ਰੀਰ ਤਾਂ ਸੁਧਰਨੇ ਨਹੀਂ ਹਨ ਹੋਰ ਹੀ ਪੁਰਾਣੇ ਹੋਣੇ ਹਨ। ਦਿਨ - ਪ੍ਰਤੀਦਿਨ ਸੁਧਰਦੀ ਹੈ ਆਤਮਾ। ਆਤਮਾ ਹੀ ਅਵਿਨਾਸ਼ੀ ਹੈ, ਇਸਲਈ ਬਾਪ ਕਹਿੰਦੇ ਹਨ ਸੀ ਨੋ ਈਵਲ। ਸ਼ਰੀਰ ਨੂੰ ਵੀ ਨਹੀਂ ਵੇਖਣਾ ਹੈ। ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧ ਹਨ, ਉਨ੍ਹਾਂ ਨੂੰ ਭੁੱਲ ਜਾਣਾ ਹੈ। ਆਤਮਾ ਨੂੰ ਵੇਖੋ, ਇੱਕ ਪਰਮਾਤਮਾ ਬਾਪ ਤੋਂ ਸੁਣੋ, ਇਸ ਵਿੱਚ ਹੀ ਮਿਹਨਤ ਹੈ। ਤੁਸੀਂ ਫੀਲ ਕਰਦੇ ਹੋ ਇਹ ਵੱਡੀ ਸਬਜੈਕਟ ਹੈ। ਜੋ ਹੁਸ਼ਿਆਰ ਹੋਣਗੇ, ਉਨ੍ਹਾਂ ਨੂੰ ਪਦ ਵੀ ਇੰਨਾ ਉੱਚਾ ਮਿਲੇਗਾ। ਸੈਕਿੰਡ ਵਿੱਚ ਜੀਵਨਮੁਕਤੀ ਮਿਲ ਸਕਦੀ ਹੈ। ਪਰ ਜੇ ਪੂਰਾ ਪੁਰਸ਼ਾਰਥ ਨਹੀਂ ਕੀਤਾ ਤਾਂ ਫਿਰ ਸਜਾਵਾਂ ਵੀ ਬਹੁਤ ਖਾਣੀਆਂ ਪੈਣਗੀਆਂ।

ਤੁਸੀਂ ਬੱਚੇ ਅੰਨਿਆਂ ਦੀ ਲਾਠੀ ਬਣਦੇ ਹੋ ਬਾਪ ਦਾ ਪਰਿਚੈ ਦੇਣ ਦੇ ਲਈ। ਆਤਮਾ ਨੂੰ ਵੇਖਿਆ ਨਹੀਂ ਜਾਂਦਾ, ਜਾਣਿਆ ਜਾਂਦਾ ਹੈ। ਆਤਮਾ ਕਿੰਨੀ ਛੋਟੀ ਹੈ। ਇਸ ਅਕਾਸ਼ ਤੱਤਵ ਵਿੱਚ ਵੇਖੋ ਮਨੁੱਖ ਕਿੰਨੀ ਜਗ੍ਹਾ ਲੈਂਦੇ ਹਨ। ਮਨੁੱਖ ਤਾਂ ਆਓਂਦੇ ਜਾਂਦੇ ਰਹਿੰਦੇ ਹਨ ਨਾ। ਆਤਮਾ ਕਿੱਥੇ ਆਓਂਦੀ ਜਾਂਦੀ ਹੈ ਕੀ? ਆਤਮਾ ਦੀ ਕਿੰਨੀ ਛੋਟੀ - ਜਿਹੀ ਜਗ੍ਹਾ ਹੋਵੇਗੀ! ਵਿਚਾਰ ਦੀ ਗੱਲ ਹੈ। ਆਤਮਾਵਾਂ ਦਾ ਝੁੰਡ ਹੋਵੇਗਾ। ਸ਼ਰੀਰ ਦੇ ਮੁਕਾਬਲੇ ਆਤਮਾ ਕਿੰਨੀ ਛੋਟੀ ਹੈ, ਉਹ ਕਿੰਨੀ ਥੋੜ੍ਹੀ ਜਗ੍ਹਾ ਲੈਂਦੀ ਹੈ। ਤੁਹਾਨੂੰ ਤਾਂ ਰਹਿਣ ਦੇ ਲਈ ਬਹੁਤ ਜਗ੍ਹਾ ਚਾਹੀਦੀ ਹੈ। ਹੁਣ ਤੁਸੀਂ ਬੱਚੇ ਵਿਸ਼ਾਲ ਬੁੱਧੀ ਬਣੇ ਹੋ। ਬਾਪ ਨਵੀਆਂ ਗੱਲਾਂ ਸਮਝਾਉਂਦੇ ਹਨ ਨਵੀ ਦੁਨੀਆਂ ਦੇ ਲਈ ਅਤੇ ਫਿਰ ਦੱਸਣ ਵਾਲਾ ਵੀ ਨਵਾਂ ਹੈ। ਮਨੁੱਖ ਤਾਂ ਸਭ ਤੋਂ ਰਹਿਮ ਮੰਗਦੇ ਰਹਿੰਦੇ ਹਨ। ਆਪਣੇ ਵਿੱਚ ਤਾਕਤ ਨਹੀਂ ਹੈ, ਜੋ ਆਪਣੇ ਤੇ ਰਹਿਮ ਕਰਨ। ਤੁਹਾਨੂੰ ਤਾਕਤ ਮਿਲਦੀ ਹੈ। ਤੁਸੀਂ ਬਾਪ ਤੋਂ ਵਰਸਾ ਲਿਆ ਹੈ ਹੋਰ ਕੋਈ ਨੂੰ ਰਹਿਮਦਿਲ ਨਹੀਂ ਕਿਹਾ ਜਾਂਦਾ ਹੈ। ਮਨੁੱਖ ਨੂੰ ਕਦੀ ਦੇਵਤਾ ਨਹੀਂ ਕਹਿ ਸਕਦੇ ਹਾਂ। ਰਹਿਮਦਿਲ ਇੱਕ ਹੀ ਬਾਪ ਹੈ, ਜੋ ਮਨੁੱਖ ਨੂੰ ਦੇਵਤਾ ਬਣਾਉਂਦੇ ਹਨ ਇਸ ਲਈ ਕਹਿੰਦੇ ਹਨ ਪਰਮਪਿਤਾ ਪਰਮਾਤਮਾ ਦੀ ਮਹਿਮਾ ਅਪਰੰਪਾਰ ਹੈ, ਉਸਦਾ ਪਾਰਾਵਾਰ ਨਹੀਂ। ਹੁਣ ਤੁਸੀਂ ਜਾਣਦੇ ਹੋ, ਉਨ੍ਹਾਂ ਦੇ ਰਹਿਮ ਦਾ ਪਾਰਾਵਾਰ ਨਹੀਂ ਹੈ। ਬਾਬਾ ਜੋ ਨਵੀ ਦੁਨੀਆਂ ਬਣਾਉਂਦੇ ਹਨ,ਉਸ ਵਿੱਚ ਸਭ ਕੁਝ ਨਵਾਂ ਹੁੰਦਾ ਹੈ। ਮਨੁੱਖ, ਪਸ਼ੁ, ਪੰਛੀ ਸਭ ਸਤੋਪ੍ਰਧਾਨ ਹੁੰਦੇ ਹਨ। ਬਾਪ ਨੇ ਸਮਝਾਇਆ ਹੈ ਤੁਸੀਂ ਉੱਚ ਬਣਦੇ ਹੋ ਤਾਂ ਤੁਹਾਡਾ ਫਰਨੀਚਰ ਵੀ ਇਵੇਂ ਉੱਚ ਤੋਂ ਉੱਚ ਗਾਇਆ ਹੋਇਆ ਹੈ। ਬਾਪ ਨੂੰ ਵੀ ਕਹਿੰਦੇ ਹਨ ਉੱਚੇ ਤੋਂ ਉੱਚਾ, ਜਿਸ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਬਾਪ ਸਾਫ਼ ਕਹਿੰਦੇ ਹਨ ਅਸੀਂ ਹਥੇਲੀ ਤੇ ਬਹਿਸ਼ਤ ਲੈ ਆਓਂਦਾ ਹਾਂ। ਉਹ ਲੋਕ ਹਥੇਲੀ ਤੋਂ ਕੇਸਰ ਆਦਿ ਕੱਢਦੇ ਹਨ, ਇੱਥੇ ਤਾਂ ਪੜ੍ਹਾਈ ਦੀ ਗੱਲ ਹੈ। ਇਹ ਹੈ ਸੱਚ ਪੜ੍ਹਾਈ। ਤੁਸੀਂ ਸਮਝਦੇ ਹੋ ਅਸੀਂ ਪੜ੍ਹ ਰਹੇ ਹਾਂ। ਪਾਠਸ਼ਾਲਾ ਵਿੱਚ ਆਏ ਹਾਂ, ਪਾਠਸ਼ਾਲਾਵਾਂ ਤੁਸੀਂ ਬਹੁਤ ਖੋਲੀਆਂ ਹਨ ਤਾਂ ਤੁਹਾਡੀ ਐਕਟੀਵਿਟੀ ਨੂੰ ਦੇਖੋ। ਕੋਈ ਫ਼ਿਰ ਉਲਟੀ ਚਲਣ ਚਲਦੇ ਹਨ ਤਾਂ ਨਾਮ ਬਦਨਾਮ ਕਰਦੇ ਹਨ। ਦੇਹ - ਅਭਿਮਾਨ ਵਾਲੇ ਦੀ ਐਕਟੀਵਿਟੀ ਹੀ ਵੱਖ ਹੋਵੇਗੀ। ਵੇਖਣਗੇ ਇਵੇਂ ਦੀ ਐਕਟੀਵਿਟੀ ਹੈ ਤਾਂ ਫਿਰ ਜਿਵੇਂ ਸਾਰਿਆਂ ਤੇ ਕਲੰਕ ਲੱਗ ਜਾਂਦਾ ਹੈ। ਸਮਝਦੇ ਹਨ ਇਨ੍ਹਾਂ ਦੀ ਐਕਟੀਵਿਟੀ ਵਿੱਚ ਤਾਂ ਕੋਈ ਫਰਕ ਨਹੀਂ ਹੈ ਤਾਂ ਗੋਇਆ ਬਾਪ ਦੀ ਨਿੰਦਾ ਕਰਾਈ ਨਾ। ਟਾਈਮ ਲੱਗਦਾ ਹੈ। ਸਾਰਾ ਦੋਸ਼ ਉਸ ਤੇ ਆ ਜਾਂਦਾ ਹੈ। ਮੈਨਰਸ ਬਹੁਤ ਚੰਗੇ ਚਾਹੀਦੇ ਹਨ। ਤੁਹਾਡੇ ਕਰੈਕਟਰਜ਼ ਬਦਲਣ ਵਿੱਚ ਕਿੰਨਾ ਸਮਾਂ ਲਗਦਾ ਹੈ। ਤੁਸੀਂ ਸਮਝਦੇ ਹੋ ਕਿਸੇ - ਕਿਸੇ ਦੇ ਕਰੈਕਟਜ਼ ਬਹੁਤ ਚੰਗੇ ਫਸਟਕਲਾਸ ਹੁੰਦੇ ਹਨ। ਉਹ ਵਿਖਾਈ ਵੀ ਦੇਣਗੇ। ਬਾਬਾ ਇੱਕ - ਇੱਕ ਬੱਚੇ ਨੂੰ ਬੈਠ ਵੇਖਦੇ ਹਨ, ਇਨ੍ਹਾਂ ਵਿੱਚ ਕੀ ਕਮੀ ਹੈ ਜੋ ਨਿਕਲਣੀ ਚਾਹੀਦੀ ਹੈ ਇੱਕ - ਇੱਕ ਦੀ ਜਾਂਚ ਕਰਦੇ ਹਨ। ਖਾਮੀਆਂ ਤਾਂ ਸਭ ਵਿੱਚ ਹਨ। ਤਾਂ ਬਾਪ ਸਭਨੂੰ ਵੇਖਦੇ ਰਹਿੰਦੇ ਹਨ। ਨਤੀਜ਼ਾ ਵੇਖਦੇ ਰਹਿੰਦੇ ਹਨ। ਬਾਪ ਦਾ ਤੇ ਬੱਚਿਆਂ ਨਾਲ ਲਵ ਰਹਿੰਦਾ ਹੈ ਨਾ। ਜਾਣਦੇ ਹਨ ਇਨ੍ਹਾਂ ਵਿੱਚ ਇਹ ਕਮੀ ਹੈ, ਇਸ ਕਾਰਣ ਇਹ ਇਨਾ ਉੱਚ ਪਦ ਪਾ ਨਹੀਂ ਸਕਣਗੇ। ਜੇਕਰ ਖਾਮੀਆਂ ਨਹੀਂ ਨਿਕਲੀਆਂ ਤਾਂ ਬੜਾ ਔਖਾ ਹੈ। ਵੇਖਣ ਨਾਲ ਹੀ ਪਤਾ ਪੈ ਜਾਂਦਾ ਹੈ। ਇਹ ਤਾਂ ਜਾਣਦੇ ਹਨ ਹਾਲੇ ਸਮਾਂ ਪਿਆ ਹੈ। ਇੱਕ - ਇੱਕ ਦੀ ਜਾਂਚ ਕਰਦੇ, ਬਾਪ ਦੀ ਨਜ਼ਰ ਇੱਕ - ਇੱਕ ਦੇ ਗੁਣ ਤੇ ਪਏਗੀ। ਪੁੱਛਣਗੇ ਤੁਹਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਬਾਪ ਦੇ ਅੱਗੇ ਤਾਂ ਸੱਚ ਦੱਸ ਦਿੰਦੇ ਹਨ। ਕਿਸੇ - ਕਿਸੇ ਨੂੰ ਦੇਹ - ਅਭਿਮਾਨ ਰਹਿੰਦਾ ਹੈ ਤਾਂ ਨਹੀਂ ਦੱਸਦੇ ਹਨ। ਬਾਪ ਤਾਂ ਕਹਿੰਦੇ ਰਹਿੰਦੇ ਹਨ - ਆਪੇ ਜੋ ਕਰੇ ਸੋ ਦੇਵਤਾ। ਕਹਿਣ ਨਾਲ ਕਰੇ ਉਹ ਮਨੁੱਖ, ਜੋ ਕਹਿਣ ਨਾਲ ਵੀ ਨਾ ਕਰੇ…। ਬਾਪ ਕਹਿੰਦੇ ਰਹਿੰਦੇ ਹਨ ਜੋ ਵੀ ਖਾਮੀਆਂ ਇਸ ਜਨਮ ਦੀਆਂ ਹਨ ਉਹ ਬਾਪ ਦੇ ਅੱਗੇ ਆਪ ਦੱਸੋ। ਬਾਬਾ ਤਾਂ ਸਭ ਨੂੰ ਕਹਿ ਦਿੰਦੇ ਹਨ ਖਾਮੀਆਂ ਸਰਜਨ ਨੂੰ ਦੱਸਣੀਆਂ ਚਾਹੀਦੀਆਂ ਹਨ। ਸ਼ਰੀਰ ਦੀ ਬਿਮਾਰੀ ਨਹੀਂ, ਅੰਦਰ ਦੀ ਬਿਮਾਰੀ ਦੱਸਣੀ ਹੈ। ਤੁਹਾਡੇ ਕੋਲ ਅੰਦਰ ਵਿੱਚ ਕੀ - ਕੀ ਅਸੁਰੀ ਖ਼ਿਆਲਾਤ ਰਹਿੰਦੇ ਹਨ? ਤਾਂ ਇਸ ਤੇ ਬਾਬਾ ਸਮਝਾਉਣਗੇ। ਇਸ ਹਾਲਤ ਵਿੱਚ ਤੁਸੀਂ ਉੱਚ ਪਦ ਪਾ ਨਹੀਂ ਸਕੋਗੇ, ਜਦ ਤੱਕ ਅਵਗੁਣ ਨਿਕਲਣ, ਅਵਗੁਣ ਬਹੁਤ ਨਿੰਦਾ ਕਰਾਉਂਦੇ ਹਨ। ਮਨੁੱਖਾਂ ਨੂੰ ਵਹਿਮ ਪੈਂਦਾ ਹੈ - ਰੱਬ ਇਨ੍ਹਾਂ ਨੂੰ ਪੜ੍ਹਾਉਂਦੇ ਹਨ। ਰੱਬ ਤਾਂ ਨਾਮ - ਰੂਪ ਤੋਂ ਨਿਆਰਾ ਹੈ, ਸਰਵਵਿਆਪੀ ਹੈ, ਉਹ ਕਿਵੇਂ ਇਨ੍ਹਾਂ ਨੂੰ ਪੜ੍ਹਾਉਣਗੇ, ਇਨ੍ਹਾਂ ਦੀ ਚਲਣ ਕਿੱਦਾਂ ਦੀ ਹੈ। ਇਹ ਤਾਂ ਬਾਪ ਜਾਣਦੇ ਹਨ - ਤੁਹਾਡੇ ਗੁਣ ਕਿਵੇਂ ਫ਼ਸਟਕਲਾਸ ਹੋਣੇ ਚਾਹੀਦੇ ਹਨ। ਅਵਗੁਣ ਲੁਕਾ ਦਵਾਂਗੇ ਤਾਂ ਕੋਈ ਨੂੰ ਇੰਨਾ ਤੀਰ ਨਹੀਂ ਲੱਗੇਗਾ ਇਸ ਲਈ ਜਿੰਨਾ ਹੋ ਸਕੇ ਆਪਣੇ ਅੰਦਰ ਜਿੰਨੇ ਅਵਗੁਣ ਹਨ ਉਨ੍ਹਾਂ ਨੂੰ ਕੱਢਦੇ ਜਾਵੋ। ਨੋਟ ਕਰੋ, ਸਾਡੇ ਅੰਦਰ ਇਹ - ਇਹ ਖਾਮੀਆਂ ਹਨ ਤੇ ਦਿਲ ਅੰਦਰ ਵਿੱਚ ਖਾਏਗੀ। ਘਾਟਾ ਪੈਂਦਾ ਹੈ ਤਾਂ ਦਿਲ ਖਾਂਦੀ ਹੈ। ਵਪਾਰੀ ਲੋਕ ਆਪਣਾ ਖਾਤਾ ਰੋਜ ਕੱਢਦੇ ਹਨ ਅੱਜ ਕਿੰਨਾ ਫਾਇਦਾ ਹੋਇਆ, ਰੋਜ ਦਾ ਖਾਤਾ ਵੇਖਦੇ ਹਨ। ਇਹ ਬਾਪ ਵੀ ਕਹਿੰਦੇ ਹਨ ਰੋਜ਼ ਆਪਣੀ ਚਾਲ ਵੇਖੋ ਨਹੀਂ ਤਾਂ ਆਪਣਾ ਨੁਕਸਾਨ ਕਰ ਦੇਵਾਂਗੇ। ਬਾਪ ਦੀ ਇੱਜ਼ਤ ਗੁਆ ਦੇਣਗੇ।

ਗੁਰੂ ਦੀ ਨਿੰਦਾ ਕਰਾਉਣ ਵਾਲੇ ਠੋਰ ਨਾ ਪਾਏ। ਦੇਹ - ਅਭਿਮਾਨੀ ਠੋਰ ਨਹੀਂ ਪਾ ਸਕਣਗੇ। ਦੇਹੀ - ਅਭਿਮਾਨੀ ਚੰਗੀ ਠੋਰ ਪਾਉਣਗੇ। ਦੇਹੀ - ਅਭਿਮਾਨੀ ਬਣਨ ਦੇ ਲਈ ਹੀ ਸਾਰੇ ਪੁਰਸ਼ਾਰਥ ਕਰਦੇ ਹਨ। ਦਿਨ - ਪ੍ਰਤੀਦਿਨ ਸੁਧਰਦੇ ਜਾਂਦੇ ਹਨ। ਦੇਹ - ਅਭਿਮਾਨ ਤੋਂ ਜੋ ਕਰਤੱਵ ਹੁੰਦੇ ਹਨ, ਉਨ੍ਹਾਂ ਨੂੰ ਕੱਟਦੇ ਰਹਿਣਾ ਹੈ। ਦੇਹ - ਅਭਿਮਾਨ ਨਾਲ ਪਾਪ ਜਰੂਰ ਹੁੰਦੇ ਹਨ ਇਸਲਈ ਦੇਹੀ - ਅਭਿਮਾਨੀ ਬਣਦੇ ਰਹੋ। ਇਹ ਤਾਂ ਸਮਝ ਸਕਦੇ ਹੋ ਜੰਮਦੇ ਹੀ ਰਾਜਾ ਕੋਈ ਹੁੰਦਾ ਨਹੀਂ। ਦੇਹੀ - ਅਭਿਮਾਨੀ ਬਣਨ ਵਿੱਚ ਟਾਈਮ ਤੇ ਲੱਗਦਾ ਹੈ ਨਾ। ਇਹ ਵੀ ਤੁਸੀਂ ਸਮਝਦੇ ਹੋ, ਹੁਣ ਸਾਨੂੰ ਵਾਪਸ ਜਾਣਾ ਹੈ। ਬਾਬਾ ਦੇ ਕੋਲ ਬੱਚੇ ਆਉਂਦੇ ਹਨ। ਕੋਈ 6 ਮਾਹੀਣੇ ਬਾਦ ਆਉਂਦੇ, ਕੋਈ 8 ਮਾਹੀਣੇ ਬਾਦ ਵੀ ਆਉਂਦੇ ਹਨ ਤਾ ਬਾਬਾ ਵੇਖਦੇ ਹਨ ਇੰਨੇ ਸਮੇਂ ਵਿੱਚ ਕੀ ਤਰੱਕੀ ਹੋਈ? ਦਿਨ - ਪ੍ਰਤੀਦਿਨ ਕੁਝ ਸੁਧਰਦੇ ਰਹਿੰਦੇ ਹੋ ਜਾਂ ਕੁਝ ਦਾਲ ਵਿੱਚ ਕਾਲਾ ਹੈ? ਕੋਈ ਚਲਦੇ - ਚਲਦੇ ਪੜ੍ਹਾਈ ਛੱਡ ਦਿੰਦੇ ਹਨ। ਬਾਬਾ ਕਹਿੰਦੇ ਹਨ ਇਹ ਕੀ, ਰੱਬ ਤੁਹਾਨੂੰ ਪੜਾਉਂਦੇ ਹਨ ਭਗਵਾਨ ਭਗਵਤੀ ਬਣਾਉਣ ਲਈ, ਇਵੇਂ ਦੀ ਪੜ੍ਹਾਈ ਤੁਸੀਂ ਛੱਡ ਦਿੰਦੇ ਹੋ! ਅਰੇ! ਵਰਲਡ ਗੌਡ ਫਾਦਰ ਪੜ੍ਹਾਉਂਦੇ ਹਨ, ਇਸ ਵਿੱਚ ਐਬਸੇਂਟ! ਮਾਇਆ ਕਿੰਨੀ ਪ੍ਰਬਲ ਹੈ। ਫ਼ਸਟਕਲਾਸ ਪੜ੍ਹਾਈ ਤੋਂ ਤੁਹਾਡਾ ਮੁੱਖ ਮੋੜ ਦਿੰਦੀ ਹੈ। ਬਹੁਤ ਹਨ ਜੋ ਚਲਦੇ ਰਹਿੰਦੇ ਹਨ, ਫਿਰ ਪੜ੍ਹਾਈ ਨੂੰ ਲੱਤ ਮਾਰ ਦਿੰਦੇ ਹਨ। ਇਹ ਤਾਂ ਤੁਸੀਂ ਸਮਝਦੇ ਹੋ ਹੁਣ ਸਾਡਾ ਮੂੰਹ ਸ੍ਵਰਗ ਵੱਲ ਹੈ, ਲੱਤ ਹੈ ਨਰਕ ਵੱਲ। ਤੁਸੀਂ ਹੋ ਸੰਗਮ ਯੁਗੀ ਬ੍ਰਾਹਮਣ। ਇਹ ਪੁਰਾਣੀ ਰਾਵਣ ਦੀ ਦੁਨੀਆਂ ਹੈ। ਅਸੀਂ ਵਾਇਆ ਸਾਂਤੀਧਾਮ, ਸੁਖਦਾਮ ਵੱਲ ਜਾਵਾਂਗੇ। ਬੱਚਿਆਂ ਨੂੰ ਇਹ ਹੀ ਯਾਦ ਰੱਖਣਾ ਪਵੇ। ਟਾਈਮ ਬਹੁਤ ਘੱਟ ਹੈ, ਕਲ ਵੀ ਸ਼ਰੀਰ ਛੁੱਟ ਸਕਦਾ ਹੈ। ਬਾਪ ਦੀ ਯਾਦ ਨਹੀਂ ਹੋਏਗੀ ਤਾ ਫਿਰ ਅੰਤਕਾਲ…ਬਾਪ ਸਮਝਾਉਂਦੇ ਤਾਂ ਬਹੁਤ ਹਨ। ਇਹ ਸਭ ਗੁਪਤ ਗੱਲਾਂ ਹਨ। ਨਾਲੇਜ ਵੀ ਗੁਪਤ ਹੈ। ਇਹ ਵੀ ਜਾਣਦੇ ਹਨ ਕਲਪ ਪਹਿਲੇ ਜਿਸਨੇ ਜਿੰਨਾ ਪੁਰਸ਼ਾਰਥ ਕੀਤਾ ਹੈ, ਉਹ ਹੀ ਕਰ ਰਹੇ ਹਨ। ਡਰਾਮਾ ਅਨੁਸਾਰ ਬਾਪ ਵੀ ਕਲਪ ਪਹਿਲੇ ਮੁਆਫਿਕ ਸਮਝਾਉਂਦੇ ਰਹਿੰਦੇ ਹਨ, ਇਸ ਵਿੱਚ ਅੰਤਰ ਨਹੀਂ ਪੈ ਸਕਦਾ ਹੈ। ਬਾਪ ਨੂੰ ਯਾਦ ਕਰਦੇ ਰਹੋ ਤਾ ਤੁਹਾਡੇ ਵਿਕਰਮ ਵਿਨਾਸ਼ ਹੁੰਦੇ ਜਾਣਗੇ। ਸਜਾ ਨਹੀਂ ਖਾਣੀ ਚਾਹੀਦੀ। ਬਾਪ ਦੇ ਸਾਹਮਣੇ ਸਜਾਵਾਂ ਬੈਠ ਖਾਣਗੇ ਤਾਂ ਬਾਪ ਕੀ ਕਹਿਣਗੇ! ਤੁਸੀਂ ਸਾਕਸ਼ਤਕਾਰ ਵੀ ਕੀਤੇ ਹਨ, ਉਸ ਸਮੇਂ ਮਾਫ ਨਹੀਂ ਕਰ ਸਕਦੇ। ਇਨ੍ਹਾਂ ਦੁਆਰਾ ਬਾਪ ਪੜ੍ਹਾਉਂਦੇ ਹਨ ਤਾਂ ਇਨ੍ਹਾਂ ਦਾ ਹੀ ਸਾਕਸ਼ਤਕਾਰ ਹੋਵੇਗਾ। ਇਨ੍ਹਾਂ ਦੁਆਰਾ ਬਾਪ ਉੱਥੇ ਵੀ ਸਮਝਾਉਂਦੇ ਰਹਿਣਗੇ - ਤੁਸੀਂ ਇਹ - ਇਹ ਕੀਤਾ ਫਿਰ ਉਸ ਸਮੇ ਬਹੁਤ ਰੋਣਗੇ, ਚਿਲਾਓਣਗੇ, ਅਫਸੋਸ ਵੀ ਕਰਣਗੇ। ਬਗੈਰ ਸਾਕਸ਼ਤਕਾਰ ਸਜਾ ਦੇ ਨਹੀਂ ਸਕਦੇ। ਕਹਿਣਗੇ ਤੁਹਾਨੂੰ ਇੰਨਾ ਪੜ੍ਹਾਉਂਦੇ ਸੀ ਫਿਰ ਇਵੇ - ਇਵੇ ਕੰਮ ਕੀਤੇ। ਤੁਸੀਂ ਵੀ ਸਮਝਦੇ ਹੋ ਰਾਵਣ ਦੀ ਮਤ ਤੇ ਅਸੀਂ ਕਿੰਨੇ ਪਾਪ ਕੀਤੇ ਹਨ। ਪੂਜਯ ਤੋਂ ਪੁਜਾਰੀ ਬਣ ਪਏ ਹਨ। ਬਾਪ ਨੂੰ ਸਰਵ ਵਿਆਪੀ ਕਹਿੰਦੇ ਆਏ। ਇਹ ਤੇ ਪਹਿਲੇ ਨੰਬਰ ਦੀ ਇੰਸਲਟ ਹੈ। ਇਸਦਾ ਹਿਸਾਬ - ਕਿਤਾਬ ਵੀ ਬਹੁਤ ਹੈ। ਬਾਪ ਉਲਾਹਣਾ ਦਿੰਦੇ ਹਨ, ਤੁਸੀਂ ਆਪਣੇ ਨੂੰ ਕਿਵੇਂ ਚੰਡ ਮਾਰੀ ਹੈ। ਭਾਰਤ ਵਾਸੀ ਹੀ ਕਿੰਨਾ ਡਿੱਗੇ ਹਨ। ਬਾਪ ਆਕੇ ਸਮਝਾਉਂਦੇ ਹਨ। ਹੁਣ ਤੁਹਾਨੂੰ ਕਿੰਨੀ ਸਮਝ ਮਿਲੀ ਹੈ। ਸੋ ਵੀ ਨੰਬਰ ਵਾਰ ਸਮਝਦੇ ਹਨ, ਡਰਾਮਾ ਅਨੁਸਾਰ। ਪਹਿਲੋਂ ਵੀ ਇਵੇਂ ਹੀ ਇਸ ਸਮੇਂ ਤੱਕ ਦੀ ਕਲਾਸ ਦੀ ਇਹ ਰਿਜ਼ਲਟ ਸੀ। ਬਾਪ ਦੱਸਣਗੇ ਤੇ ਸਹੀ ਨਾ। ਤਾਂ ਜੋ ਬੱਚੇ ਆਪਣੀ ਤਰੱਕੀ ਕਰਦੇ ਰਹਿਣ। ਮਾਇਆ ਅਜਿਹੀ ਹੈ ਜੋ ਦੇਹੀ - ਅਭਿਮਾਨੀ ਰਹਿਣ ਨਹੀਂ ਦਿੰਦੀ ਹੈ। ਇਹ ਵੱਡੀ ਸਬਜੈਕਟ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਪਾਪ ਭਸਮ ਹੋ ਜਾਣ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦੇਹ - ਅਭਿਮਾਨ ਵਿੱਚ ਆਉਣ ਨਾਲ ਪਾਪ ਜਰੂਰ ਹੁੰਦੇ ਹਨ, ਦੇਹ - ਅਭਿਮਾਨੀ ਨੂੰ ਠੋਰ ਨਹੀਂ ਮਿਲ ਸਕਦੀ, ਇਸਲਈ ਦੇਹੀ - ਅਭਿਮਾਨੀ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਹੈ। ਕੋਈ ਵੀ ਕਰਮ ਬਾਪ ਦੀ ਨਿੰਦਾ ਕਰਵਾਉਣ ਵਾਲਾ ਨਾ ਹੋਵੇ।

2. ਅੰਦਰ ਦੀਆਂ ਬਿਮਾਰੀਆਂ ਬਾਪ ਨੂੰ ਸੱਚ - ਸੱਚ ਦੱਸਣੀਆਂ ਹਨ, ਅਵਗੁਣ ਛਿਪਾਓਣੇ ਨਹੀਂ ਹਨ। ਆਪਣੀ ਜਾਂਚ ਕਰਨੀ ਹੈ ਕਿ ਮੇਰੇ ਵਿੱਚ ਕੀ - ਕੀ ਅਵਗੁਣ ਹਨ? ਪੜ੍ਹਾਈ ਨਾਲ ਆਪਣੇ ਆਪ ਨੂੰ ਗੁਣਵਾਨ ਬਣਾਉਣਾ ਹੈ।

ਵਰਦਾਨ:-
ਹੱਦ ਦੀ ਰਾਇਲ ਇਛਾਵਾਂ ਤੋਂ ਮੁਕਤ ਰਹਿ ਸੇਵਾ ਕਰਨ ਵਾਲੇ ਨਿਸਵਾਰਥ ਸੇਵਾਧਾਰੀ ਭਵ

ਜਿਵੇਂ ਬ੍ਰਹਮਾ ਬਾਪ ਨੇ ਕਰਮ ਦੇ ਬੰਧੰਨ ਤੋਂ ਮੁਕਤ, ਨਿਆਰੇ ਬਣਨ ਦਾ ਸਬੂਤ ਦਿੱਤਾ। ਸਿਵਾਏ ਸੇਵਾ ਦੇ ਸਨੇਹ ਦੇ ਹੋਰ ਕੋਈ ਬੰਧੰਨ ਨਹੀਂ। ਸੇਵਾ ਵਿੱਚ ਜੋ ਰਾਇਲ ਇੱਛਾਵਾਂ ਹੁੰਦੀਆਂ ਹਨ ਉਹ ਵੀ ਹਿਸਾਬ -ਕਿਤਾਬ ਦੇ ਬੰਧੰਨ ਵਿੱਚ ਬੰਨਦੀ ਹੈ, ਸੱਚੇ ਸੇਵਾਧਾਰੀ ਇਸ ਹਿਸਾਬ - ਕਿਤਾਬ ਤੋਂ ਵੀ ਮੁਕਤ ਰਹਿੰਦੇ ਹਨ। ਜਿਵੇਂ ਦੇਹ ਦਾ ਬੰਧੰਨ, ਦੇਹ ਦੇ ਸੰਬੰਧ ਦਾ ਬੰਧੰਨ ਹੈ, ਅਜਿਹੀ ਸੇਵਾ ਵਿੱਚ ਸਵਾਰਥ - ਇਹ ਵੀ ਬੰਧੰਨ ਹੈ। ਇਸ ਬੰਧੰਨ ਨਾਲ ਅਤੇ ਰਾਇਲ ਹਿਸਾਬ - ਕਿਤਾਬ ਤੋਂ ਵੀ ਮੁਕਤ ਨਿਸਵਾਰਥ ਸੇਵਾਧਾਰੀ ਬਣੋ।

ਸਲੋਗਨ:-
ਵਾਇਦਿਆਂ ਨੂੰ ਫਾਇਲ ਵਿੱਚ ਨਹੀਂ ਰੱਖੋ, ਫਾਈਨਲ ਬਣਕੇ ਦਿਖਾਓ।