18.07.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਸਰਵਿਸ ਸਮਾਚਾਰ ਸੁਣਨ, ਪੜ੍ਹਨ ਦਾ ਵੀ ਤੁਹਾਨੂੰ ਸ਼ੌਂਕ ਚਾਹੀਦਾ ਹੈ, ਕਿਉਂਕਿ ਇਸ ਨਾਲ ਉਮੰਗ ਉਤਸਾਹ ਵੱਧਦਾ ਹੈ, ਸਰਵਿਸ ਕਰਨ ਦਾ ਸੰਕਲਪ ਆਉਂਦਾ ਹੈ"

ਪ੍ਰਸ਼ਨ:-
ਸੰਗਮਯੁੱਗ ਤੇ ਬਾਪ ਤੁਹਾਨੂੰ ਸੁੱਖ ਨਹੀਂ ਦਿੰਦੇ ਹਨ ਪਰ ਸੁੱਖ ਦਾ ਰਸਤਾ ਦੱਸਦੇ ਹਨ - ਕਿਓੰ?

ਉੱਤਰ:-
ਕਿਉਂਕਿ ਬਾਪ ਦੇ ਸਭ ਬੱਚੇ ਹਨ, ਜੇਕਰ ਇੱਕ ਬੱਚੇ ਨੂੰ ਸੁੱਖ ਦੇਣ ਤਾਂ ਇਹ ਵੀ ਠੀਕ ਨਹੀਂ। ਲੌਕਿਕ ਬਾਪ ਤੋਂ ਬੱਚਿਆਂ ਨੂੰ ਬਰਾਬਰ ਹਿੱਸਾ ਮਿਲਦਾ ਹੈ, ਬੇਹੱਦ ਦਾ ਬਾਪ ਹਿੱਸਾ ਨਹੀਂ ਵੰਡਦੇ, ਸੁੱਖ ਦਾ ਰਸਤਾ ਦੱਸਦੇ ਹਨ। ਜੋ ਉਸ ਰਸਤੇ ਤੇ ਚਲਦੇ ਹਨ, ਪੁਰਸ਼ਾਰਥ ਕਰਦੇ ਹਨ, ਉਨ੍ਹਾਂ ਨੂੰ ਉੱਚ ਪਦ ਮਿਲਦਾ ਹੈ। ਬੱਚਿਆਂ ਨੂੰ, ਪੁਰਸ਼ਾਰਥ ਕਰਨਾ ਹੈ, ਸਾਰਾ ਮਦਾਰ ਪੁਰਸ਼ਾਰਥ ਤੇ ਹੈ।

ਓਮ ਸ਼ਾਂਤੀ
ਬੱਚੇ ਜਾਣਦੇ ਹਨ ਬਾਪ ਮੁਰਲੀ ਵਜਾਉਂਦੇ ਹਨ। ਮੁਰਲੀ ਸਭ ਦੇ ਕੋਲ ਜਾਂਦੀ ਹੈ ਅਤੇ ਜਿਹੜੇ ਮੁਰਲੀ ਪੜ੍ਹ ਕੇ ਸਰਵਿਸ ਕਰਦੇ ਹਨ ਉਨ੍ਹਾਂ ਦੀ ਖ਼ਬਰ ਮੈਗਜ਼ੀਨ ਵਿੱਚ ਆਉਂਦੀ ਹੈ। ਹੁਣ ਜਿਹੜ੍ਹੇ ਬੱਚੇ ਮੈਗਜ਼ੀਨ ਪੜ੍ਹਦੇ ਹਨ, ਉਨ੍ਹਾਂ ਨੂੰ ਸੈਂਟਰਜ਼ ਦੀ ਸਰਵਿਸ ਦਾ ਸਮਾਚਾਰ ਪਤਾ ਚੱਲੋਗਾ - ਫਲਾਣੀ - ਫਲਾਣੀ ਜਗ੍ਹਾ ਇਵੇਂ ਦੀ ਸਰਵਿਸ ਹੋ ਰਹੀ ਹੈ। ਜੋ ਪੜ੍ਹਣਗੇ ਹੀ ਨਹੀਂ ਉਨ੍ਹਾਂ ਨੂੰ ਕੁਝ ਵੀ ਸਮਾਚਾਰ ਦਾ ਪਤਾ ਨਹੀਂ ਚੱਲੇਗਾ ਅਤੇ ਪੁਰਸ਼ਾਰਥ ਵੀ ਨਹੀਂ ਕਰਨਗੇ। ਸਰਵਿਸ ਦਾ ਸਮਾਚਾਰ ਸੁਣਕੇ ਦਿਲ ਵਿੱਚ ਆਉਂਦਾ ਹੈ ਮੈਂ ਵੀ ਇਵੇਂ ਦੀ ਸਰਵਿਸ ਕਰਾਂ। ਮੈਗਜ਼ੀਨ ਤੋਂ ਪਤਾ ਚਲਦਾ ਹੈ, ਸਾਡੇ ਭੈਣ - ਭਰਾ ਕਿੰਨੀ ਸਰਵਿਸ ਕਰਦੇ ਹਨ। ਇਹ ਤਾਂ ਬੱਚੇ ਸਮਝਦੇ ਹਨ - ਜਿੰਨੀ ਸਰਵਿਸ ਓਨਾ ਉੱਚ ਪਦ ਮਿਲੇਗਾ ਇਸ ਲਈ ਮੈਗਜ਼ੀਨ ਵੀ ਉਤਸਾਹ ਦਵਾਉਂਦੀ ਹੈ ਸਰਵਿਸ ਦੇ ਲਈ। ਇਹ ਕੋਈ ਫਾਲਤੂ ਨਹੀਂ ਬਣਦੀ ਹੈ। ਫਾਲਤੂ ਉਹ ਸਮਝਦੇ ਹਨ ਜੋ ਖੁਦ ਪੜ੍ਹਦੇ ਨਹੀਂ ਹਨ। ਕੋਈ ਕਹਿੰਦੇ ਅਸੀਂ ਅੱਖਰ ਨਹੀਂ ਜਾਣਦੇ, ਅਰੇ ਰਾਮਾਇਣ, ਭਾਗਵਤ, ਗੀਤਾ ਆਦਿ ਸੁਣਨ ਦੇ ਲਈ ਜਾਂਦੇ ਹੋ, ਇਹ ਵੀ ਸੁਣਨੀ ਚਾਹੀਦੀ ਹੈ। ਨਹੀਂ ਤਾਂ ਸਰਵਿਸ ਦਾ ਉਮੰਗ ਨਹੀਂ ਵਧੇਗਾ। ਫਲਾਣੀ ਜਗ੍ਹਾ ਇਹ ਸਰਵਿਸ ਹੋਈ। ਸ਼ੌਂਕ ਹੋਵੇ ਤਾਂ ਕਿਸੇ ਨੂੰ ਕਹਿਣ ਪੜ੍ਹ ਕੇ ਸੁਣਾਓ। ਬਹੁਤ ਸੈਂਟਰਜ਼ ਤੇ ਇਵੇਂ ਵੀ ਹੋਵੇਗਾ ਜੋ ਮੈਗਜ਼ੀਨ ਨਹੀਂ ਪੜ੍ਹਦੇ ਹੋਣਗੇ। ਬਹੁਤ ਇਵੇਂ ਦੇ ਹਨ ਜਿਨ੍ਹਾਂ ਕੋਲ ਸਰਵਿਸ ਦਾ ਨਾਮ ਨਿਸ਼ਾਨ ਵੀ ਨਹੀਂ ਰਹਿੰਦਾ। ਤਾਂ ਪਦ ਵੀ ਇਵੇਂ ਦਾ ਪਾਉਣਗੇ। ਇਹ ਤਾਂ ਸਮਝਦੇ ਹਨ ਰਾਜਧਾਨੀ ਸਥਾਪਨ ਹੋ ਰਹੀ ਹੈ, ਉਸ ਵਿੱਚ ਜੋ ਜਿੰਨੀ ਮਿਹਨਤ ਕਰਦੇ ਹਨ, ਉਨਾਂ ਪਦ ਪਾਉਂਦੇ ਹਨ। ਪੜ੍ਹਾਈ ਵਿੱਚ ਅਟੈਂਸ਼ਨ ਨਹੀਂ ਦੇਣਗੇ ਤਾਂ ਫੇਲ੍ਹ ਹੋ ਜਾਣਗੇ। ਸਾਰਾ ਮਦਾਰ ਹੈ ਇਸ ਵਕ਼ਤ ਦੀ ਪੜ੍ਹਾਈ ਤੇ। ਜਿਨਾਂ ਪੜ੍ਹਣਗੇ ਅਤੇ ਪੜ੍ਹਾਉਣਗੇ ਉਣਾਂ ਆਪਣਾ ਹੀ ਫ਼ਾਇਦਾ ਹੈ। ਬਹੁਤ ਬੱਚੇ ਹਨ ਜਿੰਨਾਂ ਨੂੰ ਮੈਗਜ਼ੀਨ ਪੜ੍ਹਨ ਦਾ ਖ਼ਿਆਲ ਵੀ ਨਹੀਂ ਆਉਂਦਾ ਹੈ। ਉਹ ਪਾਈ ਪੈਸੇ ਦਾ ਪਦ ਪਾ ਲੈਣਗੇ। ਉਥੇ ਇਹ ਖਿਆਲ ਨਹੀਂ ਰਹਿੰਦਾ ਕਿ ਇਸਨੇ ਪੁਰਸ਼ਾਰਥ ਨਹੀਂ ਕੀਤਾ ਹੈ ਤਾਂ ਇਹ ਪਦ ਮਿਲਿਆ ਹੈ। ਨਹੀਂ। ਕਰਮ - ਵਿਕਰਮ ਦੀਆਂ ਗੱਲਾਂ ਸਭ ਇਥੇ ਬੁੱਧੀ ਵਿੱਚ ਹਨ।

ਕਲਪ ਦੇ ਸੰਗਮ ਤੇ ਹੀ ਬਾਪ ਸਮਝਾਉਂਦੇ ਹਨ, ਜੋ ਨਹੀਂ ਸਮਝਦੇ ਹਨ ਉਹ ਤਾਂ ਜਿਵੇਂ ਪਥਰਬੁੱਧੀ ਹਨ। ਤੁਸੀਂ ਵੀ ਸਮਝਦੇ ਹੋ ਅਸੀਂ ਤੁੱਛ ਬੁੱਧੀ ਸੀ ਫਿਰ ਉਸ ਵਿੱਚ ਵੀ ਪ੍ਰਸੰਟੇਜ਼ ਹੁੰਦੀ ਹੈ। ਬਾਬਾ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ, ਹਾਲੇ ਕਲਯੁੱਗ ਹੈ, ਇਸ ਵਿੱਚ ਅਪਾਰ ਦੁੱਖ ਹੁੰਦੇ ਹਨ। ਇਹ - ਇਹ ਦੁੱਖ ਹਨ, ਜੋ ਸੈਂਸੀਬੁਲ ਹੋਣਗੇ ਉਹ ਝੱਟ ਸਮਝ ਜਾਣਗੇ ਕਿ ਇਹ ਤਾਂ ਠੀਕ ਬੋਲਦੇ ਹਨ। ਤੁਸੀਂ ਵੀ ਜਾਣਦੇ ਹੋ ਕਲ ਅਸੀਂ ਕਿੰਨੇ ਦੁੱਖੀ ਸੀ, ਅਪਾਰ ਦੁੱਖਾਂ ਦੇ ਵਿੱਚ ਸੀ। ਹੁਣ ਫ਼ਿਰ ਅਪਾਰ ਸੁੱਖਾਂ ਦੇ ਵਿੱਚ ਜਾ ਰਹੇ ਹਾਂ। ਇਹ ਹੈ ਹੀ ਰਾਵਣ ਰਾਜ ਕਲਯੁੱਗ - ਇਹ ਵੀ ਤੁਸੀਂ ਜਾਣਦੇ ਹੋ। ਜੋ ਜਾਣਦੇ ਹਨ ਪਰ ਦੂਸਰਿਆਂ ਨੂੰ ਨਹੀਂ ਸਮਝਾਉਂਦੇ ਹਨ ਤਾਂ ਬਾਬਾ ਕਹੇਗਾ ਕੁਝ ਨਹੀਂ ਜਾਣਦੇ ਹਨ। ਜਾਣਦੇ ਹਨ ਉਦੋਂ ਕਹੀਏ ਜਦੋਂ ਸਰਵਿਸ ਕਰਨ, ਸਮਾਚਾਰ ਮੈਗਜ਼ੀਨ ਵਿੱਚ ਆਵੇ। ਦਿਨ - ਪ੍ਰਤੀਦਿਨ ਬਾਬਾ ਬਹੁਤ ਸਹਿਜ ਪੁਆਇੰਟਸ ਵੀ ਸੁਣਾਉਂਦੇ ਰਹਿੰਦੇ ਹਨ। ਉਹ ਲੋਕ ਤਾਂ ਸਮਝਦੇ ਕਲਯੁੱਗ ਅਜੁਨ ( ਹਾਲੇ ) ਬੱਚਾ ਹੈ, ਜਦੋਂ ਸੰਗਮ ਸਮਝਣ ਤਾਂ ਭੇਂਟ (ਫਰਕ) ਕਰ ਸਕਣ - ਸਤਿਯੁੱਗ ਅਤੇ ਕਲਯੁੱਗ ਵਿੱਚ। ਕਲਯੁੱਗ ਵਿੱਚ ਅਪਾਰ ਦੁੱਖ ਹਨ, ਸਤਿਯੁੱਗ ਵਿੱਚ ਅਪਾਰ ਸੁੱਖ ਹਨ। ਬੋਲੋ, ਅਪਾਰ ਸੁੱਖ ਸਾਨੂੰ ਬੱਚਿਆਂ ਨੂੰ ਬਾਪ ਦੇ ਰਹੇ ਹਨ ਜੋ ਅਸੀਂ ਵਰਣਨ ਕਰ ਰਹੇ ਹਾਂ। ਦੂਸਰਾ ਕੋਈ ਇਵੇਂ ਸਮਝਾ ਨਾ ਸਕੇ। ਤੁਸੀਂ ਨਵੀਆਂ ਗੱਲਾਂ ਸੁਣਾਉਂਦੇ ਹੋ ਦੂਸਰਾ ਕੋਈ ਤਾਂ ਇਹ ਪੁੱਛ ਨਾ ਸਕੇ ਕਿ ਤੁਸੀਂ ਸਵਰਗਵਾਸੀ ਹੋ ਜਾਂ ਨਰਕਵਾਸੀ ਹੋ ? ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ, ਇੰਨੇ ਪੁਆਇੰਟਸ ਯਾਦ ਨਹੀਂ ਕਰ ਸਕਦੇ ਹੋ, ਸਮਝਾਉਣ ਵਕ਼ਤ ਦੇਹ - ਅਭਿਮਾਨ ਆ ਜਾਂਦਾ ਹੈ। ਆਤਮਾ ਹੀ ਸੁਣਦੀ ਤੇ ਧਾਰਨ ਕਰਦੀ ਹੈ। ਪਰੰਤੂ ਚੰਗੇ - ਚੰਗੇ ਮਹਾਂਰਥੀ ਵੀ ਇਹ ਭੁੱਲ ਜਾਂਦੇ ਹਨ। ਦੇਹ - ਅਭਿਮਾਨ ਵਿੱਚ ਆਕੇ ਬੋਲਣ ਲੱਗ ਜਾਂਦੇ ਹਨ, ਇਵੇਂ ਸਭ ਦਾ ਹੁੰਦਾ ਹੈ। ਬਾਪ ਤਾਂ ਕਹਿੰਦੇ ਹਨ ਸਭ ਪੁਰਸ਼ਾਰਥੀ ਹਨ। ਇਵੇਂ ਨਹੀਂ ਕਿ ਆਤਮਾ ਸਮਝ ਗੱਲ ਕਰਦੇ ਹਨ। ਨਹੀਂ, ਬਾਪ ਆਤਮਾ ਸਮਝ ਗਿਆਨ ਦਿੰਦੇ ਹਨ। ਬਾਕੀ ਜੋ ਭਰਾ - ਭਰਾ ਹਨ, ਉਹ ਪੁਰਸ਼ਾਰਥ ਕਰ ਰਹੇ ਹਨ - ਇਵੇਂ ਦੀ ਅਵਸਥਾ ਵਿੱਚ ਠਹਿਰਣ ਦਾ। ਤਾਂ ਬੱਚਿਆਂ ਨੂੰ ਵੀ ਸਮਝਾਉਣਾ ਹੈ, ਕਲਯੁੱਗ ਵਿੱਚ ਅਪਾਰ ਦੁੱਖ ਹਨ, ਸਤਿਯੁੱਗ ਵਿੱਚ ਅਪਾਰ ਸੁੱਖ ਹਨ। ਹਾਲੇ ਸੰਗਮਯੁੱਗ ਚੱਲ ਰਿਹਾ ਹੈ। ਬਾਪ ਰਸਤਾ ਦੱਸਦੇ ਹਨ, ਇਵੇਂ ਨਹੀਂ ਬਾਪ ਸੁੱਖ ਦਿੰਦੇ ਹਨ। ਸੁੱਖ ਦਾ ਰਸਤਾ ਦੱਸਦੇ ਹਨ। ਰਾਵਣ ਵੀ ਦੁੱਖ ਦਿੰਦੇ ਨਹੀਂ ਹਨ, ਦੁੱਖ ਦਾ ਉਲਟਾ ਰਸਤਾ ਦੱਸਦੇ ਹਨ। ਬਾਪ ਨਾ ਦੁੱਖ ਦਿੰਦੇ ਹਨ, ਨਾ ਸੁੱਖ ਦਿੰਦੇ ਹਨ, ਸੁੱਖ ਦਾ ਰਸਤਾ ਦੱਸਦੇ ਹਨ। ਫਿਰ ਜੋ ਜਿਨਾਂ ਪੁਰਸ਼ਾਰਥ ਕਰਨਗੇ ਉਨਾਂ ਸੁੱਖ ਮਿਲੇਗਾ। ਸੁੱਖ ਦਿੰਦੇ ਨਹੀਂ ਹਨ। ਬਾਪ ਦੀ ਸ਼੍ਰੀਮਤ ਤੇ ਚੱਲਣ ਨਾਲ ਸੁੱਖ ਪਾਉਂਦੇ ਹਨ। ਬਾਪ ਤਾਂ ਸਿਰਫ਼ ਰਸਤਾ ਦੱਸਦੇ ਹਨ, ਰਾਵਣ ਤੋਂ ਦੁੱਖ ਦਾ ਰਸਤਾ ਮਿਲਦਾ ਹੈ। ਜੇਕਰ ਬਾਪ ਦਿੰਦਾ ਹੋਵੇ ਤਾਂ ਫਿਰ ਸਭ ਨੂੰ ਇਕੋ ਜਿਹਾ ਵਰਸਾ ਮਿਲਣਾ ਚਾਹੀਦਾ ਹੈ ਜਿਵੇਂ ਲੌਕਿਕ ਬਾਪ ਵੀ ਵਰਸਾ ਵੰਡਦੇ ਹਨ। ਇੱਥੇ ਤਾਂ ਜੋ ਜਿਵੇਂ ਦਾ ਪੁਰਸ਼ਾਰਥ ਕਰਨ। ਬਾਪ ਰਸਤਾ ਬਹੁਤ ਸਹਿਜ ਦੱਸਦੇ ਹਨ। ਇਵੇਂ - ਇਵੇਂ ਕਰੋਗੇ ਤਾਂ ਇਹਨਾਂ ਉੱਚ ਪਦ ਪਾਵਾਂਗੇ। ਬੱਚਿਆਂ ਨੂੰ ਪੁਰਸ਼ਾਰਥ ਕਰਨਾ ਹੁੰਦਾ ਹੈ - ਅਸੀਂ ਸਭ ਤੋਂ ਜ਼ਿਆਦਾ ਪਦ ਪਾਈਏ, ਪੜ੍ਹਨਾ ਹੈ। ਇਵੇਂ ਨਹੀਂ ਇਹ ਭਾਵੇਂ ਉੱਚ ਪਦ ਪਾਉਣ, ਮੈਂ ਬੈਠਾ ਰਹਾਂ। ਨਹੀਂ, ਪੁਰਸ਼ਾਰਥ ਫ਼ਸਟ। ਡਰਾਮੇ ਅਨੁਸਾਰ ਪੁਰਸ਼ਾਰਥ ਜ਼ਰੂਰ ਕਰਨਾ ਹੁੰਦਾ ਹੈ। ਕੋਈ ਤੇਜ਼ ਪੁਰਸ਼ਾਰਥ ਕਰਦੇ ਹਨ, ਕੋਈ ਡਲ। ਸਾਰਾ ਪੁਰਸ਼ਾਰਥ ਤੇ ਮਦਾਰ ਹੈ। ਬਾਪ ਨੇ ਰਸਤਾ ਤਾਂ ਦੱਸਿਆ ਹੈ - ਮੈਨੂੰ ਯਾਦ ਕਰੋ। ਜਿਨ੍ਹਾਂ ਯਾਦ ਕਰੋਗੇ ਉਨ੍ਹੇ ਵਿਕਰਮ ਵਿਨਾਸ਼ ਹੋਣਗੇ। ਡਰਾਮੇ ਤੇ ਛੱਡ ਨਹੀਂ ਦੇਣਾ ਹੈ। ਇਹ ਤਾਂ ਸਮਝ ਦੀ ਗੱਲ ਹੈ।

ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਰਪੀਟ ਹੁੰਦੀ ਹੈ। ਤਾਂ ਜ਼ਰੂਰ ਜੋ ਪਾਰ੍ਟ ਵਜਾਇਆ ਹੈ ਉਹ ਹੀ ਵਜਾਉਣਾ ਪਵੇ। ਸਾਰੇ ਧਰਮ ਫਿਰ ਤੋਂ ਆਪਣੇ ਸਮੇਂ ਤੇ ਆਉਣਗੇ। ਸਮਝੋ ਕ੍ਰਿਸ਼ਚਨ ਹੁਣ 100 ਕਰੋੜ ਹਨ ਫਿਰ ਇੰਨੇ ਹੀ ਪਾਰਟ ਵਜਾਉਣ ਆਉਣਗੇ। ਨਾ ਆਤਮਾ ਵਿਨਾਸ਼ ਹੁੰਦੀ , ਨਾ ਉਨ੍ਹਾਂ ਦਾ ਪਾਰ੍ਟ ਹੀ ਕਦੇ ਵਿਨਾਸ਼ ਹੋ ਸਕਦਾ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਜੋ ਸਮਝਦੇ ਹਨ ਤਾਂ ਸਮਝਾਉਣਗੇ ਵੀ ਜ਼ਰੂਰ। ਧਨ ਦਿੱਤਿਆਂ ਧਨ ਨਾ ਖੁਟੇ! ਧਾਰਨਾ ਹੁੰਦੀ ਰਹੇਗੀ, ਦੂਸਰਿਆਂ ਨੂੰ ਵੀ ਸ਼ਾਹੂਕਾਰ ਬਣਾਉਂਦੇ ਰਹੋਗੇ ਲੇਕਿਨ ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਆਪਣੇ ਨੂੰ ਵੀ ਬੇਵੱਸ ਸਮਝਦੇ ਹਨ। ਟੀਚਰ ਕਹਿਣਗੇ ਤੁਸੀਂ ਬੋਲ ਨਹੀਂ ਸਕਦੇ ਤਾਂ ਤੁਹਾਡੀ ਤਕਦੀਰ ਵਿੱਚ ਪਾਈ ਪੈਸੇ ਦਾ ਪਦ ਹੈ। ਤਕਦੀਰ ਵਿੱਚ ਨਹੀਂ ਤਾਂ ਤਦਬੀਰ ਕੀ ਕਰ ਸਕਦੇ। ਇਹ ਹੈ ਬੇਹੱਦ ਦੀ ਪਾਠਸ਼ਾਲਾ। ਹਰੇਕ ਟੀਚਰ ਦੀ ਸਬਜੈਕਟ ਆਪਣੀ ਹੁੰਦੀ ਹੈ। ਬਾਪ ਦੇ ਪੜ੍ਹਾਉਣ ਦਾ ਤਰੀਕਾ ਬਾਪ ਹੀ ਜਾਣੇ ਅਤੇ ਤੁਸੀਂ ਬੱਚੇ ਜਾਣੋ, ਹੋਰ ਕੋਈ ਨਹੀਂ ਜਾਣ ਸਕਦੇ। ਤੁਸੀਂ ਬੱਚੇ ਕਿੰਨੀ ਕੋਸ਼ਿਸ਼ ਕਰਦੇ ਹੋ ਤਾਂ ਵੀ ਜਦੋਂ ਕੋਈ ਸਮਝਣ। ਬੁੱਧੀ ਵਿੱਚ ਬੈਠਦਾ ਹੀ ਨਹੀਂ ਹੈ। ਜਿੰਨਾ ਨੇੜ੍ਹੇ ਹੁੰਦੇ ਜਾਵੋਗੇ, ਵੇਖਣ ਵਿੱਚ ਆਉਂਦਾ ਹੈ ਹੁਸ਼ਿਆਰ ਹੁੰਦੇ ਜਾਵੋਗੇ। ਹੁਣ ਮਿਊਜ਼ੀਅਮ ਰੁਹਾਨੀ ਕਾਲੇਜ ਆਦਿ ਵੀ ਖੋਲ੍ਹਦੇ ਹਨ। ਤੁਹਾਡਾ ਤੇ ਨਾਮ ਹੀ ਨਿਆਰਾ ਹੈ ਰੁਹਾਨੀ ਯੁਨੀਵਰਸਿਟੀ। ਸਰਕਾਰ ਵੀ ਵੇਖੇਗੀ। ਕਹੋ ਤੁਹਾਡੀ ਹੈ ਜਿਸਮਾਨੀ ਯੂਨੀਵਰਸਿਟੀ, ਇਹ ਹੈ ਰੁਹਾਨੀ। ਰੂਹ ਪੜ੍ਹਦੀ ਹੈ। ਸਾਰੇ 84 ਦੇ ਚੱਕਰ ਵਿੱਚ ਇੱਕ ਹੀ ਵਾਰੀ ਰੂਹਾਨੀ ਬਾਪ ਆਕੇ ਰੂਹਾਨੀ ਬੱਚਿਆਂ ਨੂੰ ਪੜ੍ਹਾਉਂਦੇ ਹਨ। ਡਰਾਮਾ ( ਫਿਲਮ) ਤੁਸੀਂ ਵੇਖੋਗੇ ਫਿਰ 3 ਘੰਟੇ ਬਾਦ ਹੂਬਹੂ ਰਪੀਟ ਹੋਵੇਗਾ। ਇਹ ਵੀ 5 ਹਜ਼ਾਰ ਵਰ੍ਹਿਆਂ ਦਾ ਚੱਕਰ ਹੂਬਹੂ ਰਪੀਟ ਹੁੰਦਾ ਹੈ। ਇਹ ਤੁਸੀਂ ਬੱਚੇ ਜਾਣਦੇ ਹੋ। ਉਹ ਤਾਂ ਸਿਰਫ਼ ਭਗਤੀ ਵਿੱਚ ਸ਼ਾਸਤਰਾਂ ਨੂੰ ਹੀ ਠੀਕ ਸਮਝਦੇ ਹਨ। ਤੁਹਾਡਾ ਤੇ ਕੋਈ ਸ਼ਾਸਤਰ ਨਹੀਂ ਹੈ। ਬਾਪ ਬੈਠ ਸਮਝਾਉਂਦੇ ਹਨ, ਬਾਪ ਕੋਈ ਸ਼ਾਸਤਰ ਪੜ੍ਹਿਆ ਹੈ ਕੀ? ਉਹ ਤਾਂ ਗੀਤਾ ਪੜ੍ਹਕੇ ਸੁਣਾਉਣਗੇ। ਪੜ੍ਹਿਆ ਹੋਇਆ ਤਾਂ ਮਾਂ ਦੇ ਪੇਟ ਤੋਂ ਨਹੀਂ ਨਿਕਲੇਗਾ। ਬੇਹੱਦ ਦੇ ਬਾਪ ਦਾ ਪਾਰ੍ਟ ਹੈ ਪੜ੍ਹਾਉਣ ਦਾ। ਆਪਣੀ ਪਹਿਚਾਣ ਦਿੰਦੇ ਹਨ। ਦੁਨੀਆਂ ਨੂੰ ਤਾਂ ਪਤਾ ਹੀ ਨਹੀਂ। ਗਾਉਂਦੇ ਵੀ ਹਨ - ਬਾਪ ਪਿਆਰ ਦਾ ਸਾਗਰ ਹੈ। ਕ੍ਰਿਸ਼ਨ ਦੇ ਲਈ ਨਹੀਂ ਕਹਿੰਦੇ ਗਿਆਨ ਦਾ ਸਾਗਰ ਹੈ। ਇਹ ਲਕਸ਼ਮੀ - ਨਾਰਾਇਣ ਗਿਆਨ ਦੇ ਸਾਗਰ ਹਨ ਕੀ? ਨਹੀਂ। ਇਹ ਹੀ ਵੰਡਰ ਹੈ, ਅਸੀਂ ਬ੍ਰਾਹਮਣ ਹੀ ਇਹ ਗਿਆਨ ਸੁਣਾਉਂਦੇ ਹਾਂ ਸ਼੍ਰੀਮਤ ਤੇ। ਤੁਸੀਂ ਸਮਝਦੇ ਹੋ ਇਸ ਹਿਸਾਬ ਨਾਲ ਅਸੀਂ ਬ੍ਰਾਹਮਣ ਹੀ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਠਹਿਰੇ। ਕਈ ਵਾਰ ਬਣੇ ਸੀ, ਫਿਰ ਬਣਾਂਗੇ। ਮਨੁੱਖਾਂ ਦੀ ਸਮਝ ਵਿੱਚ ਜਦੋਂ ਆਵੇਗਾ ਤਾਂ ਮੰਨਣਗੇ। ਤੁਸੀਂ ਜਾਣਦੇ ਹੋ ਕਲਪ - ਕਲਪ ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਅਡੋਪਟਿਡ ਬੱਚੇ ਬਣਦੇ ਹਾਂ। ਜੋ ਸਮਝਦੇ ਹਨ ਉਹ ਨਿਸ਼ਚੇ ਬੁੱਧੀ ਵੀ ਹੋ ਜਾਂਦੇ ਹਨ। ਬ੍ਰਾਹਮਣ ਬਣੇ ਬਿਨਾਂ ਦੇਵਤਾ ਕਿਵੇਂ ਬਨਣਗੇ। ਹਰੇਕ ਦੀ ਬੁੱਧੀ ਤੇ ਹੈ। ਸਕੂਲ ਵਿੱਚ ਇਵੇਂ ਹੁੰਦਾ ਹੈ - ਕੋਈ ਤਾਂ ਸਕਾਲਰਸ਼ਿਪ ਲੈਂਦੇ, ਕੋਈ ਫੇਲ ਹੋ ਜਾਂਦੇ ਹਨ। ਫਿਰ ਨਵੇਂ ਸਿਰੇ ਤੋਂ ਪੜ੍ਹਨਾ ਪਵੇ। ਬਾਪ ਕਹਿੰਦੇ ਹਨ ਵਿਕਾਰ ਵਿੱਚ ਡਿੱਗੇ ਤਾਂ ਕੀਤੀ ਕਮਾਈ ਚਟ ਹੋਈ, ਫਿਰ ਬੁੱਧੀ ਵਿੱਚ ਬੈਠੇਗਾ ਨਹੀਂ। ਅੰਦਰੋਂ ਖਾਂਦਾ ਰਹੇਗਾ।

ਤੁਸੀਂ ਸਮਝਦੇ ਹੋ ਇਸ ਜਨਮ ਵਿੱਚ ਜੋ ਪਾਪ ਕੀਤੇ ਹਨ, ਉਨ੍ਹਾਂ ਦਾ ਤਾਂ ਸਭ ਨੂੰ ਪਤਾ ਹੈ। ਬਾਕੀ ਪਹਿਲੇ ਜਨਮਾਂ ਵਿੱਚ ਕੀ ਕੀਤਾ ਹੈ ਉਹ ਤਾਂ ਯਾਦ ਨਹੀਂ ਹੈ। ਪਾਪ ਕੀਤੇ ਜ਼ਰੂਰ ਹਨ। ਜੋ ਪੁੰਨ ਆਤਮਾ ਸਨ ਉਹ ਹੀ ਫਿਰ ਪਾਪ ਆਤਮਾ ਬਣਦੇ ਹਨ। ਹਿਸਾਬ - ਕਿਤਾਬ ਬਾਪ ਬੈਠ ਸਮਝਾਉਂਦੇ ਹਨ। ਬਹੁਤ ਬੱਚੇ ਹਨ, ਭੁੱਲ ਜਾਂਦੇ ਹਨ, ਪੜ੍ਹਦੇ ਨਹੀਂ ਹਨ। ਜੇਕਰ ਪੜ੍ਹਨ ਤਾਂ ਜ਼ਰੂਰ ਪੜ੍ਹਾਉਣ ਵੀ। ਕੋਈ ਡਲ ਬੁੱਧੀ ਹੁਸ਼ਿਆਰ ਬੁੱਧੀ ਬਣ ਜਾਂਦੇ ਹਨ, ਕਿੰਨੀ ਵੱਡੀ ਪੜ੍ਹਾਈ ਹੈ। ਇਸ ਬਾਪ ਦੀ ਪੜ੍ਹਾਈ ਨਾਲ ਹੀ ਸੂਰਜਵੰਸ਼ੀ - ਚੰਦ੍ਰਵੰਸ਼ੀ ਘਰਾਣਾ ਬਣਨ ਵਾਲਾ ਹੈ। ਉਹ ਇਸ ਜਨਮ ਵਿੱਚ ਹੀ ਪੜ੍ਹ ਕੇ ਹੋਰ ਮਰਤਬਾ ਪਾ ਲੈਂਦੇ ਹਨ। ਤੁਸੀਂ ਤਾਂ ਜਾਣਦੇ ਹੋ ਇਸ ਪੜ੍ਹਾਈ ਦਾ ਪਦ ਫਿਰ ਨਵੀਂ ਦੁਨੀਆਂ ਵਿੱਚ ਮਿਲਣਾ ਹੈ। ਉਹ ਕੋਈ ਦੂਰ ਨਹੀਂ ਹੈ। ਜਿਵੇਂ ਕਪੜਾ ਬਦਲਿਆ ਜਾਂਦਾ ਹੈ ਇਵੇਂ ਹੀ ਪੁਰਾਣੀ ਦੁਨੀਆਂ ਨੂੰ ਛੱਡ ਜਾਣਾ ਹੈ ਨਵੀਂ ਦੁਨੀਆਂ ਵਿੱਚ। ਵਿਨਾਸ਼ ਵੀ ਹੋਵੇਗਾ ਜ਼ਰੂਰ। ਹੁਣ ਤੁਸੀਂ ਨਵੀਂ ਦੁਨੀਆਂ ਦੇ ਬਣ ਰਹੇ ਹੋ। ਫਿਰ ਇਹ ਪੁਰਾਣਾ ਚੋਲਾ ਛੱਡ ਜਾਣਾ ਹੈ। ਨੰਬਰਵਾਰ ਰਾਜਧਾਨੀ ਸਥਾਪਨ ਹੋ ਰਹੀ ਹੈ, ਜੋ ਚੰਗੀ ਤਰ੍ਹਾਂ ਪੜ੍ਹਣਗੇ ਉਹ ਹੀ ਪਹਿਲਾਂ ਸਵਰਗ ਵਿੱਚ ਆਉਣਗੇ। ਬਾਕੀ ਪਿੱਛੋਂ ਆਉਣਗੇ। ਸ੍ਵਰਗ ਵਿੱਚ ਥੋੜ੍ਹੀ ਨਾ ਆ ਸਕਣਗੇ। ਸ੍ਵਰਗ ਵਿੱਚ ਜੋ ਦਾਸ - ਦਾਸੀਆਂ ਹੋਣਗੇ ਉਹ ਵੀ ਦਿਲ ਤੇ ਚੜ੍ਹੇ ਹੋਏ ਹੋਣਗੇ। ਇਵੇਂ ਨਹੀਂ ਕਿ ਸਭ ਆ ਜਾਣਗੇ। ਹੁਣ ਰੂਹਾਨੀ ਕਾਲੇਜ ਆਦਿ ਖੋਲ੍ਹਦੇ ਰਹਿੰਦੇ ਹਨ, ਸਾਰੇ ਆਕੇ ਪੁਰਸ਼ਾਰਥ ਕਰਨਗੇ। ਜੋ ਪੜ੍ਹਾਈ ਵਿੱਚ ਉੱਚੇ ਤਿੱਖੇ ਜਾਣਗੇ, ਉਹ ਹੀ ਉੱਚ ਪਦਵੀ ਪਾਉਣਗੇ। ਡਲ ਬੁੱਧੀ ਛੋਟੀ ਪਦਵੀ ਪਾਉਣਗੇ। ਹੋ ਸਕਦਾ ਹੈ, ਅੱਗੇ ਜਾਕੇ ਡਲ ਬੁੱਧੀ ਵੀ ਵਧੀਆ ਪੁਰਸ਼ਾਰਥ ਕਰਨ ਲਗ ਜਾਵੇ। ਕੋਈ ਸਮਝਦਾਰ ਬੁੱਧੀ ਹੇਠਾਂ ਵੀ ਚਲੇ ਜਾਂਦੇ ਹਨ। ਪੁਰਸ਼ਾਰਥ ਤੋਂ ਸਮਝਿਆ ਜਾਂਦਾ ਹੈ। ਇਹ ਸਾਰਾ ਡਰਾਮਾ ਚਲ ਰਿਹਾ ਹੈ। ਆਤਮਾ ਸ਼ਰੀਰ ਧਾਰਨ ਕਰ ਇਥੇ ਪਾਰ੍ਟ ਵਜਾਉਂਦੀ ਹੈ, ਨਵਾਂ ਚੋਲਾ ਧਾਰਨ ਕਰ ਨਵਾਂ ਪਾਰ੍ਟ ਵਜਾਉਂਦੀ ਹੈ। ਕਦੇ ਕੀ, ਕਦੇ ਕੀ ਬਣਦੀ ਹੈ। ਸੰਸਕਾਰ ਆਤਮਾ ਵਿੱਚ ਹੁੰਦੇ ਹਨ। ਬਾਹਰ ਗਿਆਨ ਜ਼ਰਾ ਵੀ ਕਿਸੇ ਦੇ ਕੋਲ ਨਹੀਂ ਹੈ। ਬਾਪ ਜਦੋਂ ਆਕੇ ਪੜ੍ਹਾਉਣ ਤਾਂ ਹੀ ਗਿਆਨ ਮਿਲੇ। ਟੀਚਰ ਹੀ ਨਹੀਂ ਤਾਂ ਗਿਆਨ ਕਿਥੋਂ ਆਵੇ। ਉਹ ਹਨ ਭਗਤ। ਭਗਤੀ ਵਿੱਚ ਬਹੁਤ ਦੁੱਖ ਹਨ, ਮੀਰਾਂ। ਨੂੰ ਵੀ ਭਾਵੇਂ ਸਾਕਸ਼ਤਕਾਰ ਹੋਇਆ ਪਰ ਸੁੱਖ ਥੋੜ੍ਹੀ ਸੀ। ਕੀ ਬੀਮਾਰ ਨਹੀਂ ਹੋਈ ਹੋਵੇਗੀ। ਉਥੇ ਤਾਂ ਕੋਈ ਕਿਸੇ ਤਰ੍ਹਾਂ ਦੇ ਦੁੱਖ ਦੀ ਗੱਲ ਹੁੰਦੀ ਹੀ ਨਹੀਂ। ਇਥੇ ਅਪਾਰ ਦੁੱਖ ਹੈ ਉਥੇ ਅਪਾਰ ਸੁੱਖ ਹਨ। ਇਥੇ ਸਭ ਦੁੱਖੀ ਹੁੰਦੇ ਹਨ, ਰਾਜਿਆਂ ਨੂੰ ਵੀ ਦੁੱਖ ਹੈ ਨਾ, ਨਾਮ ਹੀ ਹੈ ਦੁੱਖਧਾਮ। ਉਹ ਹੈ ਸੁੱਖਧਾਮ। ਸੰਪੂਰਨ ਦੁੱਖ ਅਤੇ ਸੰਪੂਰਨ ਸੁੱਖ ਦਾ ਇਹ ਹੈ ਸੰਗਮਯੁੱਗ। ਸਤਿਯੁੱਗ ਵਿੱਚ ਸੰਪੂਰਨ ਸੁੱਖ, ਕਲਯੁੱਗ ਵਿੱਚ ਸੰਪੂਰਨ ਦੁੱਖ। ਦੁੱਖ ਦੀ ਜੋ ਵੈਰਾਇਟੀ ਹੈ ਸਭ ਵਧਦੀ ਰਹਿੰਦੀ ਹੈ। ਅੱਗੇ ਜਾਕੇ ਕਿੰਨਾ ਦੁੱਖ ਹੁੰਦਾ ਰਹੇਗਾ। ਅਥਾਹ ਦੁੱਖ ਦੇ ਪਹਾੜ ਡਿੱਗਣਗੇ।

ਇਹ ਲੋਕ ਤੁਹਾਨੂੰ ਬੋਲਣ ਦਾ ਸਮਾਂ ਬਹੁਤ ਥੋੜ੍ਹਾ ਦਿੰਦੇ ਹਨ। ਦੋ ਮਿੰਟ ਦੇਣ ਤਾਂ ਵੀ ਸਮਝਾਓ, ਸਤਿਯੁੱਗ ਵਿੱਚ ਅਪਾਰ ਸੁੱਖ ਸਨ ਜੋ ਬਾਪ ਦਿੰਦੇ ਹਨ। ਰਾਵਣ ਕੋਲੋਂ ਅਪਾਰ ਦੁੱਖ ਮਿਲਦੇ ਹਨ। ਹੁਣ ਬਾਪ ਕਹਿੰਦੇ ਨੇ ਕਾਮ ਤੇ ਜੀਤ ਪਾਓ ਤਾਂ ਜਗਤਜੀਤ ਬਣੋਗੇ। ਇਸ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਥੋੜ੍ਹਾ ਵੀ ਸੁਣਿਆ ਤਾਂ ਸਵਰਗ ਵਿੱਚ ਆਉਣਗੇ। ਪ੍ਰਜਾ ਤਾਂ ਬਹੁਤ ਬਣਦੀ ਹੈ। ਕਿੱਥੇ ਰਾਜਾ, ਕਿੱਥੇ ਰੰਕ। ਹਰੇਕ ਦੀ ਬੁੱਧੀ ਆਪਣੀ - ਆਪਣੀ ਹੈ। ਜੋ ਸਮਝਕੇ ਦੂਸਰਿਆਂ ਨੂੰ ਸਮਝਾਉਂਦੇ ਹਨ ਉਹ ਹੀ ਚੰਗੀ ਪਦਵੀ ਪਾਉਂਦੇ ਹਨ। ਇਹ ਸਕੂਲ ਵੀ ਮੋਸ੍ਟ ਅਣਕਾਮਨ ਹੈ। ਭਗਵਾਨ ਆਕੇ ਪੜ੍ਹਾਉਂਦੇ ਹਨ। ਸ਼੍ਰੀਕ੍ਰਿਸ਼ਨ ਤਾਂ ਫਿਰ ਵੀ ਦੈਵੀ ਗੁਣਾਂ ਵਾਲਾ ਦੇਵਤਾ ਹੈ। ਬਾਪ ਕਹਿੰਦੇ ਹਨ ਮੈਂ ਦੈਵੀ ਗੁਣਾਂ ਅਤੇ ਆਸੁਰੀ ਗੁਣਾਂ ਤੋਂ ਨਿਆਰਾ ਹਾਂ। ਮੈਂ ਤੁਹਾਡਾ ਬਾਪ ਆਉਂਦਾ ਹਾਂ ਪੜ੍ਹਾਉਣ। ਰੂਹਾਨੀ ਨਾਲੇਜ਼ ਸੁਪ੍ਰੀਮ ਰੂਹ ਹੀ ਦਿੰਦਾ ਹੈ। ਗੀਤਾ ਦਾ ਗਿਆਨ ਕੋਈ ਦੇਹਧਾਰੀ ਮਨੁੱਖ ਜਾਂ ਦੇਵਤਾ ਨੇ ਨਹੀਂ ਦਿੱਤਾ। ਵਿਸ਼ਨੂੰ ਦੇਵਤਾਏ ਨਮ: ਕਹਿੰਦੇ ਤਾਂ ਕ੍ਰਿਸ਼ਨ ਕੌਣ? ਦੇਵਤਾ ਕ੍ਰਿਸ਼ਨ ਹੀ ਵਿਸ਼ਨੂੰ ਹੈ - ਇਹ ਕੋਈ ਜਾਣਦੇ ਨਹੀਂ। ਤੁਹਾਡੇ ਵਿੱਚ ਵੀ ਭੁੱਲ ਜਾਂਦੇ ਹਨ। ਖੁਦ ਪੂਰਾ ਸਮਝਇਆ ਹੋਇਆ ਹੋਵੇ ਤਾਂ ਹੋਰਾਂ ਨੂੰ ਵੀ ਸਮਝਾਏ। ਸਰਵਿਸ ਕਰਕੇ ਸਬੂਤ ਲੈ ਆਵੇ ਤਾਂ ਸਮਝੇਂ ਕਿ ਸਰਵਿਸ ਕੀਤੀ ਇਸ ਲਈ ਬਾਬਾ ਕਹਿੰਦੇ ਹਨ ਲੰਬੇ - ਚੌੜੇ ਸਮਾਚਾਰ ਨਾ ਲਿਖੋ, ਉਹ ਫਲਾਣਾ ਆਉਣ ਵਾਲਾ ਹੈ, ਇਵੇਂ ਕਹਿਕੇ ਗਿਆ ਹੈ � ਇਹ ਲਿਖਣ ਦੀ ਲੋੜ ਨਹੀਂ ਹੈ। ਥੋੜ੍ਹਾ ਲਿਖਣਾ ਹੁੰਦਾ ਹੈ। ਵੇਖੋ, ਆਇਆ, ਠਹਿਰਦਾ ਹੈ? ਸਮਝਕੇ ਅਤੇ ਸਰਵਿਸ ਕਰਨ ਲਗ ਜਾਵੇ ਤਾਂ ਸਮਾਚਾਰ ਲਿਖੋ। ਕੋਈ - ਕੋਈ ਆਪਣਾ ਸ਼ੋ ਬਹੁਤ ਕਰਦੇ ਹਨ। ਬਾਬਾ ਨੂੰ ਹਰ ਗੱਲ ਦੀ ਰਿਜ਼ਲਟ ਚਾਹੀਦੀ ਹੈ। ਇਵੇਂ ਤਾਂ ਬਹੁਤ ਆਉਂਦੇ ਹਨ ਬਾਬਾ ਦੇ ਕੋਲ਼, ਫਿਰ ਚਲੇ ਜਾਂਦੇ ਹਨ, ਉਸ ਨਾਲ ਕੀ ਫਾਇਦਾ। ਉਨ੍ਹਾਂ ਨੂੰ ਬਾਬਾ ਕੀ ਕਰੇ। ਨਾ ਉਨ੍ਹਾਂ ਨੂੰ ਫ਼ਾਇਦਾ, ਨਾ ਤੁਹਾਨੂੰ। ਤੁਹਾਡੇ ਮਿਸ਼ਨ ਦਾ ਵਾਧਾ ਤਾਂ ਹੋਇਆ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਗੱਲ ਵਿੱਚ ਬੇਵੱਸ ਨਹੀਂ ਹੋਣਾ ਹੈ। ਆਪਣੇ ਵਿੱਚ ਗਿਆਨ ਨੂੰ ਧਾਰਨ ਕਰ ਦਾਨ ਕਰਨਾ ਹੈ। ਦੂਸਰਿਆਂ ਦੀ ਵੀ ਤਕਦੀਰ ਜਗਾਉਣੀ ਹੈ।

2. ਕਿਸੇ ਨਾਲ ਵੀ ਗੱਲ ਕਰਦੇ ਵਕ਼ਤ ਆਪਣੇ ਨੂੰ ਆਤਮਾ ਸਮਝ ਆਤਮਾ ਨਾਲ ਗੱਲ ਕਰਨੀ ਹੈ। ਜ਼ਰਾ ਵੀ ਦੇਹ - ਅਭਿਮਾਨ ਨਾ ਆਵੇ। ਬਾਪ ਤੋਂ ਜੋ ਅਪਾਰ ਸੁੱਖ ਮਿਲੇ ਹਨ, ਉਹ ਦੂਸਰਿਆਂ ਨੂੰ ਵੰਡਣੇ ਹਨ।

ਵਰਦਾਨ:-
ਦਿਲ ਅਤੇ ਦਿਮਾਗ ਦੇ ਬੈਲੇਂਸ ਨਾਲ ਸੇਵਾ ਕਰਨ ਵਾਲੇ ਸਦਾ ਸਫ਼ਲਤਾਮੂਰਤ ਭਵ

ਕਈ ਵਾਰ ਬੱਚੇ ਸੇਵਾ ਵਿੱਚ ਸਿਰਫ਼ ਦਿਮਾਗ ਯੂਜ਼ ਕਰਦੇ ਹਨ ਪਰ ਦਿਲ ਅਤੇ ਦਿਮਾਗ ਦੋਵਾਂ ਨੂੰ ਮਿਲਾਕੇ ਸੇਵਾ ਕਰੋ ਤਾਂ ਸੇਵਾ ਵਿੱਚ ਸਫ਼ਲਤਾਮੂਰਤ ਬਣ ਜਾਓਗੇ। ਜੋ ਸਿਰਫ਼ ਦਿਮਾਗ਼ ਨਾਲ ਕਰਦੇ ਹਨ ਉਹਨਾਂ ਨੂੰ ਦਿਮਾਗ ਵਿੱਚ ਥੋੜਾ ਟਾਈਮ ਬਾਪ ਦੀ ਯਾਦ ਰਹਿੰਦੀ ਹੈ ਕਿ ਹਾਂ ਬਾਬਾ ਹੀ ਕਰਨ ਵਾਲਾ ਹੈ ਪਰ ਕੁਝ ਸਮੇਂ ਬਾਦ ਫਿਰ ਉਹ ਮੈਂ -ਪਨ ਆ ਜਾਏਗਾ। ਅਤੇ ਜੋ ਦਿਲ ਨਾਲ ਕਰਦੇ ਹਨ ਉਹਨਾਂ ਦੇ ਦਿਲ ਵਿੱਚ ਬਾਬਾ ਦੀ ਯਾਦ ਸਦਾ ਰਹਿੰਦੀ ਹੈ। ਫ਼ਲ ਮਿਲਦਾ ਹੀ ਹੈ ਦਿਲ ਨਾਲ ਸੇਵਾ ਕਰਨ ਦਾ। ਜੇਕਰ ਦੋਵਾਂ ਦਾ ਬੈਲੇਂਸ ਹੈ ਤਾਂ ਸਦਾ ਸਫ਼ਲਤਾ ਹੈ।

ਸਲੋਗਨ:-
ਬੇਹੱਦ ਵਿੱਚ ਰਹੋ ਤਾਂ ਹੱਦ ਦੀਆਂ ਗੱਲਾਂ ਖੁਦ ਖ਼ਤਮ ਹੋ ਜਾਣਗੀਆਂ।