18.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੋ ਧਰਤੀ ਦੇ ਚੈਤੰਨ ਸਿਤਾਰੇ , ਤੁਹਾਨੂੰ ਸਾਰੇ ਵਿਸ਼ਵ ਨੂੰ ਰੋਸ਼ਨੀ ਦੇਣੀ ਹੈ”
ਪ੍ਰਸ਼ਨ:-
ਸ਼ਿਵਬਾਬਾ ਤੁਹਾਡੇ
ਬੱਚਿਆਂ ਦੀ ਕਾਇਆ ਨੂੰ ਕੰਚਨ ਕਿਵੇਂ ਬਣਾਉਂਦੇ ਹਨ?
ਉੱਤਰ:-
ਬ੍ਰਹਮਾ ਮਾਂ ਦੇ
ਦੁਆਰਾ ਤੁਹਾਨੂੰ ਗਿਆਨ ਦੁੱਧ ਪਿਆਕੇ ਤੁਹਾਡੀ ਕਾਇਆ ਕੰਚਨ ਕਰ ਦਿੰਦੇ ਹਨ, ਇਸ ਲਈ ਉਨ੍ਹਾਂ ਦੀ ਮਹਿਮਾ
ਵਿੱਚ ਗਾਉਂਦੇ ਹਨ, ਤਵਮੇਵ ਮਾਤੇਸ਼ਵਰ ਪਿਤਾ… ਹੁਣ ਤੁਸੀਂ ਬ੍ਰਹਮਾ ਮਾਂ ਦੁਆਰਾ ਗਿਆਨ ਦੁੱਧ ਪੀ ਰਹੇ
ਹੋ, ਜਿਸ ਨਾਲ ਤੁਹਾਡੇ ਸਭ ਪਾਪ ਕੱਟ ਜਾਣਗੇ। ਕੰਚਨ ਬਣ ਜਾਵੋਗੇ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਸਮਝਾਉਂਦੇ ਹਨ ਜਿਵੇਂ ਅਸਮਾਨ ਵਿੱਚ ਸਿਤਾਰੇ ਹਨ ਉਸ ਤਰ੍ਹਾਂ ਹੀ ਤੁਸੀ ਬੱਚਿਆਂ
ਲਈ ਗਾਇਆ ਜਾਂਦਾ ਹੈ - ਇਹ ਧਰਤੀ ਦੇ ਸਿਤਾਰੇ ਹਨ। ਉਨ੍ਹਾਂ ਨੂੰ ਵੀ ਨਕਸ਼ੱਤਰ ਦੇਵਤਾ ਕਿਹਾ ਜਾਂਦਾ
ਹੈ। ਹੁਣ ਉਹ ਕੋਈ ਦੇਵਤਾ ਤਾਂ ਹੈ ਨਹੀਂ। ਤੇ ਤੁਸੀਂ ਉਨ੍ਹਾਂ ਤੋਂ ਮਹਾਨ ਬਲਵਾਨ ਹੋ ਕਿਉਂਕਿ ਤੁਸੀਂ
ਸਿਤਾਰੇ ਸਾਰੇ ਵਿਸ਼ਵ ਨੂੰ ਰੋਸ਼ਨ ਕਰਦੇ ਹੋ। ਤੁਸੀਂ ਹੀ ਦੇਵਤਾ ਬਣਨ ਵਾਲੇ ਹੋ। ਤੁਹਾਡਾ ਹੀ ਚੜਨਾ ਅਤੇ
ਡਿੱਗਣਾ ਹੁੰਦਾ ਹੈ। ਉਹ ਤਾਂ ਕਰਕੇ ਮਾਂਡਵੇ ਦੇ ਲਈ ਰੋਸ਼ਨੀ ਦਿੰਦੇ ਹਨ, ਉਨ੍ਹਾਂ ਨੂੰ ਦੇਵਤਾ ਨਹੀਂ
ਕਹਾਂਗੇ। ਤੁਸੀਂ ਦੇਵਤਾ ਬਣ ਰਹੇ ਹੋ। ਤੁਸੀਂ ਸਾਰੇ ਵਿਸ਼ਵ ਨੂੰ ਰੋਸ਼ਨ ਕਰਨ ਵਾਲੇ ਹੋ। ਹੁਣ ਸਾਰੇ
ਵਿਸ਼ਵ ਤੇ ਘੋਰ ਹਨ੍ਹੇਰਾ ਹੈ। ਪਤਿਤ ਬਣ ਗਏ ਹਾਂ। ਹੁਣ ਬਾਪ ਤੁਸੀਂ ਮਿੱਠੇ - ਮਿੱਠੇ ਬੱਚਿਆਂ ਨੂੰ
ਦੇਵਤਾ ਬਣਾਉਣ ਆਉਂਦੇ ਹਨ। ਮਨੁੱਖ ਲੋਕ ਤਾਂ ਸਭ ਨੂੰ ਦੇਵਤਾ ਸਮਝ ਲੈਂਦੇ ਹਨ। ਸੂਰਜ ਨੂੰ ਵੀ ਦੇਵਤਾ
ਕਹਿ ਦਿੰਦੇ ਹਨ। ਕਿਤੇ - ਕਿਤੇ ਸੂਰਜ ਦਾ ਝੰਡਾ ਵੀ ਲਗਾਉਂਦੇ ਹਨ। ਆਪਣੇ ਨੂੰ ਸੂਰਜਵੰਸ਼ੀ ਵੀ
ਕਹਾਉਂਦੇ ਹਨ। ਅਸਲ ਵਿੱਚ ਤੁਸੀਂ ਸੂਰਜਵੰਸ਼ੀ ਹੋ ਨਾ। ਤਾਂ ਬਾਪ ਬੈਠ ਤੁਸੀਂ ਬੱਚਿਆਂ ਨੂੰ ਸਮਝਾਉਂਦੇ
ਹਨ। ਭਾਰਤ ਵਿੱਚ ਹੀ ਘੋਰ ਹਨੇਰਾ ਹੋਇਆ ਹੈ। ਹੁਣ ਭਾਰਤ ਵਿੱਚ ਹੀ ਸੋਝਰਾ ਚਾਹੀਦਾ ਹੈ। ਬਾਪ ਤੁਸੀਂ
ਬੱਚਿਆਂ ਨੂੰ ਗਿਆਨ ਅੰਜਨ ਦੇ ਰਹੇ ਹਨ। ਤੁਸੀਂ ਅਗਿਆਨ ਨੀਂਦ ਵਿੱਚ ਸੁੱਤੇ ਹੋਏ ਸੀ, ਬਾਪ ਫੇਰ ਆਕੇ
ਜਗਾਉਂਦੇ ਹਨ। ਕਹਿੰਦੇ ਹਨ ਡਰਾਮਾ ਦੇ ਪਲਾਨ ਅਨੁਸਾਰ ਕਲਪ - ਕਲਪ ਦੇ ਪੁਰਸ਼ੋਤਮ ਸੰਗ਼ਮਯੁਗੇ ਮੈਂ ਫ਼ੇਰ
ਤੋਂ ਆਉਂਦਾ ਹਾਂ। ਇਹ ਪੁਰਸ਼ੋਤਮ ਸੰਗ਼ਮਯੁਗ ਕਿਸੇ ਵੀ ਸ਼ਾਸਤ੍ਰ ਵਿੱਚ ਹੈ ਨਹੀਂ। ਇਸ ਯੁੱਗ ਨੂੰ ਹੁਣ
ਤੁਸੀਂ ਬੱਚੇ ਹੀ ਜਾਣਦੇ ਹੋ, ਜਦ ਕਿ ਤੁਸੀਂ ਸਿਤਾਰੇ ਫ਼ੇਰ ਦੇਵਤਾ ਬਣਦੇ ਹੋ। ਤੁਹਾਨੂੰ ਹੀ ਕਹਿਣਗੇ
ਨਕਸ਼ੱਤਰ ਦੇਵਤਾਏ ਨਮ:। ਹੁਣ ਤੁਸੀਂ ਪੁਜਾਰੀ ਤੋਂ ਪੂਜਯ ਬਣਦੇ ਹੋ। ਉੱਥੇ ਤੁਸੀਂ ਪੂਜਯ ਬਣ ਜਾਂਦੇ
ਹੋ, ਇਹ ਵੀ ਸਮਝਣ ਦੀ ਗੱਲ ਹੈ ਨਾ। ਇਸਨੂੰ ਰੂਹਾਨੀ ਪੜ੍ਹਾਈ ਕਿਹਾ ਜਾਂਦਾ ਹੈ, ਇਸ ਵਿੱਚ ਕਦੀ ਵੀ
ਕਿਸੇ ਦੀ ਲੜ੍ਹਾਈ ਨਹੀਂ ਹੁੰਦੀ। ਟੀਚਰ ਸਾਧਾਰਨ ਤਰ੍ਹਾਂ ਪੜ੍ਹਾਉਂਦੇ ਹਨ, ਅਤੇ ਬੱਚੇ ਵੀ ਸਾਧਾਰਨ
ਤਰ੍ਹਾਂ ਪੜ੍ਹਦੇ ਹਨ। ਇਸ ਵਿੱਚ ਕਦੀ ਲੜ੍ਹਾਈ ਦੀ ਗੱਲ ਹੀ ਨਹੀਂ। ਇਹ ਇਵੇਂ ਥੋੜੀ ਕਹਿੰਦੇ ਹਨ ਕਿ
ਮੈਂ ਭਗਵਾਨ ਹਾਂ। ਤੁਸੀਂ ਬੱਚੇ ਵੀ ਜਾਣਦੇ ਹੋ ਪੜ੍ਹਾਉਣ ਵਾਲਾ ਇਨਕਾਰਪੋਰਿਯਲ ਸ਼ਿਵਬਾਬਾ ਹੈ। ਉਨ੍ਹਾਂ
ਨੂੰ ਆਪਣਾ ਸ਼ਰੀਰ ਨਹੀਂ ਹੈ। ਕਹਿੰਦੇ ਹਨ ਮੈਂ ਇਸ ਰੱਥ ਦਾ ਲੋਨ ਲੈਂਦਾ ਹਾਂ। ਭਾਗੀਰਥ ਵੀ ਕਿਓਂ ਕਿਹਾ
ਜਾਂਦਾ ਹੈ? ਕਿਉਂਕਿ ਬਹੁਤ - ਬਹੁਤ ਭਾਗਿਆਸ਼ਾਲੀ ਰੱਥ ਹੈ। ਇਹ ਹੀ ਫੇਰ ਵਿਸ਼ਵ ਦੇ ਮਾਲਿਕ ਬਣਦੇ ਹਨ
ਤਾਂ ਭਾਗੀਰਥ ਠਹਿਰਿਆ ਨਾ। ਤਾਂ ਸਭ ਦਾ ਅਰ੍ਥ ਸਮਝਣਾ ਚਾਹੀਦਾ ਹੈ ਨਾ। ਇਹ ਹੈ ਸਭ ਤੋਂ ਵੱਡੀ
ਪੜ੍ਹਾਈ। ਦੁਨੀਆਂ ਵਿੱਚ ਤਾਂ ਝੂਠ ਹੀ ਝੂਠ ਹੈ ਨਾ। ਕਹਾਵਤ ਵੀ ਹੈ ਨਾ - ਸੱਚ ਦੀ ਨਈਆ ਡੋਲੇ…
ਅੱਜਕਲ ਤਾਂ ਅਨੇਕ ਪ੍ਰਕਾਰ ਦੇ ਭਗਵਾਨ ਨਿਕਲ ਪਏ ਹਨ। ਆਪਣੇ ਨੂੰ ਤਾਂ ਛੱਡੋ ਪਰ ਠਿੱਕਰ ਭਿੱਤਰ ਨੂੰ
ਵੀ ਭਗਵਾਨ ਕਹਿ ਦਿੰਦੇ ਹਨ। ਭਗਵਾਨ ਨੂੰ ਕਿੰਨਾ ਭਟਕਾ ਦਿੱਤਾ ਹੈ। ਬਾਪ ਬੈਠ ਸਮਝਾਉਂਦੇ ਹਨ, ਜਿਵੇਂ
ਲੌਕਿਕ ਬਾਪ ਵੀ ਬੱਚਿਆਂ ਨੂੰ ਸਮਝਾਉਂਦੇ ਹਨ, ਪਰ ਉਹ ਇਵੇਂ ਨਹੀਂ ਹੁੰਦੇ ਜਿਵੇਂ ਬਾਪ ਵੀ ਹੋਵੇ,
ਟੀਚਰ ਵੀ ਹੋਵੇ ਅਤੇ ਉਹ ਹੀ ਗੁਰੂ ਵੀ ਹੋਵੇ। ਪਹਿਲਾਂ ਬਾਪ ਕੋਲ਼ ਜਨਮ ਲੈਂਦੇ ਹਨ, ਫੇਰ ਥੋੜ੍ਹੇ ਵੱਡੇ
ਹੁੰਦੇ ਹਨ ਤਾਂ ਟੀਚਰ ਚਾਹੀਦੀ ਹੈ ਪੜ੍ਹਾਉਣ ਲਈ। ਫੇਰ 60 ਵਰ੍ਹੇ ਬਾਦ ਗੁਰੂ ਚਾਹੀਦਾ ਹੈ। ਇਹ ਤਾਂ
ਇੱਕ ਹੀ ਬਾਪ, ਟੀਚਰ, ਸਤਿਗੁਰੂ ਹਨ। ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਦਾ ਬਾਪ ਹਾਂ। ਪੜ੍ਹਦੀ ਵੀ
ਆਤਮਾ ਹੈ। ਆਤਮਾ ਨੂੰ ਆਤਮਾ ਕਿਹਾ ਜਾਂਦਾ ਹੈ। ਬਾਕੀ ਸ਼ਰੀਰਾਂ ਦੇ ਅਨੇਕ ਨਾਮ ਹਨ। ਖਿਆਲ ਕਰੋ - ਇਹ
ਹੈ ਬੇਹੱਦ ਦਾ ਨਾਟਕ। ਬਣੀ ਬਣਾਈ ਬਣ ਰਹੀ… ਕੋਈ ਨਵੀਂ ਗੱਲ ਨਹੀਂ। ਇਹ ਅਨਾਦਿ ਬਣਿਆ ਬਣਾਇਆ ਡਰਾਮਾ
ਹੈ ਜੋ ਫ਼ਿਰਦਾ ਰਹਿੰਦਾ ਹੈ। ਪਾਰ੍ਟਧਾਰੀ ਆਤਮਾਵਾਂ ਹਨ। ਆਤਮਾ ਕਿੱਥੇ ਰਹਿੰਦੀ ਹੈ? ਕਹਿਣਗੇ ਅਸੀਂ
ਆਪਣੇ ਘਰ ਪਰਮਧਾਮ ਵਿੱਚ ਰਹਿਣ ਵਾਲੇ ਹਾਂ ਫੇਰ ਆਉਂਦੇ ਹਾਂ ਇੱਥੇ ਬੇਹੱਦ ਦਾ ਪਾਰ੍ਟ ਵਜਾਉਣ। ਬਾਪ
ਤਾਂ ਸਦੈਵ ਉੱਥੇ ਹੀ ਰਹਿੰਦੇ ਹਨ। ਉਹ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਹੁਣ ਤੁਹਾਨੂੰ ਰਚਿਅਤਾ
ਬਾਪ, ਆਪਣਾ ਅਤੇ ਰਚਨਾ ਦਾ ਸਾਰ ਸੁਣਾਉਂਦੇ ਹਨ। ਤੁਹਾਨੂੰ ਕਹਿੰਦੇ ਹਨ ਸਵਦਰਸ਼ਨ ਚੱਕਰਧਾਰੀ ਬੱਚੇ।
ਇਸਦਾ ਅਰਥ ਵੀ ਕੋਈ ਹੋਰ ਸਮਝ ਨਾ ਸਕੇ ਕਿਉਂਕਿ ਉਹ ਸਮਝਦੇ ਹਨ ਸਵਦਰਸ਼ਨ ਚੱਕਰਧਾਰੀ ਵਿਸ਼ਨੂੰ ਹਨ, ਇਹ
ਫੇਰ ਮਨੁੱਖਾਂ ਨੂੰ ਕਿਉਂ ਕਹਿੰਦੇ। ਇਹ ਤੁਸੀਂ ਜਾਣਦੇ ਹੋ। ਸ਼ੂਦ੍ਰ ਸੀ ਤਾਂ ਵੀ ਮਨੁੱਖ ਹੀ ਸਨ,
ਹੁਣ ਬ੍ਰਾਹਮਣ ਬਣੇ ਹਨ ਤਾਂ ਵੀ ਮਨੁੱਖ ਹੀ ਹਨ ਫੇਰ ਦੇਵਤਾ ਬਣਨਗੇ ਤਾਂ ਵੀ ਮਨੁੱਖ ਹੀ ਰਹਿਣਗੇ, ਪਰ
ਕਰੈਕਟਰ ਬਦਲਦੇ ਹਨ। ਰਾਵਣ ਆਉਂਦਾ ਹੈ ਤਾਂ ਤੁਹਾਡੇ ਕਰੈਕਟਰ ਕਿੰਨੇ ਵਿਗੜ ਜਾਂਦੇ ਹਨ। ਸਤਿਯੁਗ
ਵਿੱਚ ਇਹ ਵਿਕਾਰ ਹੁੰਦੇ ਹੀ ਨਹੀਂ।
ਹੁਣ ਬਾਪ ਤੁਸੀਂ ਬੱਚਿਆਂ
ਨੂੰ ਅਮਰਕਥਾ ਸੁਣਾ ਰਹੇ ਹਨ। ਭਗਤੀ ਮਾਰ੍ਗ ਵਿੱਚ ਤੁਸੀਂ ਕਿੰਨੀਆਂ ਕਥਾਵਾਂ ਸੁਣੀਆਂ ਹੋਣਗੀਆਂ।
ਕਹਿੰਦੇ ਹਨ ਅਮਰਨਾਥ ਨੇ ਪਾਰਵਰਤੀ ਨੂੰ ਕਥਾ ਸੁਣਾਈ। ਹੁਣ ਉਨ੍ਹਾਂ ਨੂੰ ਤਾਂ ਸ਼ੰਕਰ ਸੁਣਾਉਣਗੇ ਨਾ।
ਸ਼ਿਵ ਕਿਵੇਂ ਸੁਣਾਉਣਗੇ। ਕਿੰਨੇ ਢੇਰ ਮਨੁੱਖ ਜਾਂਦੇ ਹਨ ਸੁਣਨ ਦੇ ਲਈ। ਇਹ ਭਗਤੀ ਮਾਰ੍ਗ ਦੀਆਂ ਗੱਲਾਂ
ਬਾਪ ਬੈਠ ਸਮਝਾਉਂਦੇ ਹਨ। ਬਾਪ ਇਵੇਂ ਨਹੀਂ ਕਹਿੰਦੇ - ਭਗਤੀ ਕੋਈ ਖਰਾਬ ਹੈ। ਨਹੀਂ, ਇਹ ਤਾਂ ਡਰਾਮਾ
ਜਿਹੜਾ ਅਨਾਦਿ ਹੈ, ਉਹ ਸਮਝਾਇਆਂ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਇੱਕ ਤਾਂ ਆਪਣੇ ਨੂੰ ਆਤਮਾ ਸਮਝੋ।
ਮੂਲ ਗੱਲ ਹੀ ਇਹ ਹੈ। ਭਗਵਾਨੁਵਾਚ - ਮਨਮਨਾਭਵ। ਇਸਦਾ ਅਰਥ ਕੀ ਹੈ? ਇਹ ਬਾਪ ਬੈਠ ਮੁੱਖ ਨਾਲ
ਸੁਣਾਉਂਦੇ ਹਨ ਤਾਂ ਇਹ ਗਊਮੁੱਖ ਹੈ। ਇਹ ਵੀ ਸਮਝਾਇਆ ਹੈ ਤਵਮੇਵ ਮਾਤਾਸ਼ਚ ਪਿਤਾ… ਉਹਨਾਂ ਨੂੰ ਹੀ
ਕਹਿੰਦੇ ਹਨ। ਤਾਂ ਇਸ ਮਾਤਾ ਦੁਵਾਰਾ ਤੁਹਾਨੂੰ ਸਭ ਨੂੰ ਏਡਾਪਟ ਕੀਤਾ ਹੈ। ਸ਼ਿਵਬਾਬਾ ਕਹਿੰਦੇ ਹਨ ਇਸ
ਮੁੱਖ ਦੁਆਰਾ ਤੁਹਾਨੂੰ ਬੱਚਿਆਂ ਨੂੰ ਗਿਆਨ ਦੁੱਧ ਪਿਲਾਉਂਦਾ ਹਾਂ ਤਾਂ ਤੁਹਾਡੇ ਜੋ ਪਾਪ ਹਨ ਉਹ ਸਭ
ਭਸਮ ਹੋਕੇ ਤੁਹਾਡੀ ਆਤਮਾ ਕੰਚਨ ਬਣਦੀ ਹੈ। ਤਾਂ ਕਾਯਾ ਵੀ ਕੰਚਨ ਮਿਲਦੀ ਹੈ। ਆਤਮਾਵਾਂ ਬਿਲਕੁੱਲ
ਪਿਓਰ ਕੰਚਨ ਬਣ ਜਾਂਦੀਆ ਹਨ ਫੇਰ ਹੌਲੀ - ਹੌਲੀ ਪੌੜੀ ਉੱਤਰਦੇ ਹਨ। ਹੁਣ ਤੁਸੀਂ ਸਮਝ ਗਏ ਹੋ ਅਸੀਂ
ਆਤਮਾਵਾਂ ਵੀ ਕੰਚਨ ਸੀ, ਸ਼ਰੀਰ ਵੀ ਕੰਚਨ ਸੀ ਫੇਰ ਡਰਾਮਾ ਅਨੁਸਾਰ ਅਸੀਂ 84 ਦੇ ਚੱਕਰ ਵਿੱਚ ਆਏ
ਹਾਂ। ਹੁਣ ਕੰਚਨ ਨਹੀਂ ਹਾਂ। ਹੁਣ ਤਾਂ 9 ਕੈਰਟ ਕਹਾਂਗੇ, ਬਾਕੀ ਥੋੜ੍ਹਾ ਪਰਸੈਂਟ ਜਾਕੇ ਰਹੇ ਹਨ।
ਇਕਦਮ ਪਰਾਏ: ਲੋਪ ਨਹੀਂ ਕਹਾਂਗੇ। ਕੁਝ ਨਾ ਕੁਝ ਸ਼ਾਂਤੀ ਰਹਿੰਦੀ ਹੈ। ਬਾਪ ਨੇ ਇਹ ਨਿਸ਼ਾਨੀ ਵੀ ਦੱਸੀ
ਹੈ। ਲੱਛਮੀ - ਨਰਾਇਣ ਦਾ ਚਿੱਤਰ ਹੈ ਨੰਬਰਵਨ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਆ ਗਿਆ ਹੈ।
ਬਾਪ ਦਾ ਪਰਿਚੈ ਵੀ ਆ ਗਿਆ ਹੈ। ਭਾਵੇਂ ਹੁਣ ਤੁਹਾਡੀ ਆਤਮਾ ਪੂਰੀ ਕੰਚਨ ਨਹੀਂ ਬਣੀ ਹੈ ਪਰ ਬਾਪ ਦਾ
ਪਰਿਚੈ ਬੁੱਧੀ ਵਿੱਚ ਹੈ ਨਾ। ਕੰਚਨ ਹੋਣ ਦੀ ਯੁਕਤੀ ਦੱਸਦੇ ਹਨ। ਆਤਮਾ ਵਿੱਚ ਜੋ ਖਾਦ ਪਈ ਹੈ ਉਹ
ਨਿਕਲੇ ਕਿਵੇਂ? ਉਸ ਦੇ ਲਈ ਯਾਦ ਦੀ ਯਾਤਰਾ ਹੈ। ਇਸ ਨੂੰ ਕਿਹਾ ਜਾਂਦਾ ਹੈ ਯੁੱਧ ਦਾ ਮੈਦਾਨ। ਤੁਸੀਂ
ਹਰ ਇੱਕ ਇੰਡੀਪੈਂਡੈਂਟ ਯੁੱਧ ਦੇ ਮੈਦਾਨ ਵਿੱਚ ਸਿਪਾਹੀ ਹੋ। ਹੁਣ ਹਰ ਇੱਕ ਜਿਨ੍ਹਾਂ ਚਾਹੇ ਉਨ੍ਹਾਂ
ਪੁਰਸ਼ਾਰਥ ਕਰੇ। ਪੁਰਸ਼ਾਰਥ ਕਰਨਾ ਤਾਂ ਸਟੂਡੈਂਟ ਦਾ ਕੰਮ ਹੈ। ਕਿਤੇ ਵੀ ਜਾਓ, ਇੱਕ - ਦੋ ਨੂੰ
ਸਾਵਧਾਨ ਕਰਦੇ ਰਹੋ - ਮਨਮਨਾਭਵ। ਸ਼ਿਵਬਾਬਾ ਯਾਦ ਹੈ? ਇੱਕ ਦੋ ਨੂੰ ਇਹ ਹੀ ਇਸ਼ਾਰਾ ਦੇਣਾ ਹੈ। ਬਾਪ
ਦੀ ਪੜ੍ਹਾਈ ਇਸ਼ਾਰਾ ਹੈ ਤਦ ਤਾਂ ਬਾਪ ਕਹਿੰਦੇ ਹਨ ਇੱਕ ਸੈਕੰਡ ਵਿੱਚ ਕਾਇਆ ਕੰਚਨ ਹੋ ਜਾਂਦੀ ਹੈ।
ਵਿਸ਼ਵ ਦਾ ਮਾਲਿਕ ਬਣਾ ਦਿੰਦਾ ਹਾਂ। ਬਾਪ ਦੇ ਬੱਚੇ ਬਣੇ ਤਾਂ ਵਿਸ਼ਵ ਦੇ ਮਾਲਿਕ ਬਣ ਗਏ। ਫੇਰ ਵਿਸ਼ਵ
ਵਿੱਚ ਹੈ ਬਾਦਸ਼ਾਹੀ। ਉਸ ਵਿੱਚ ਉੱਚ ਪੱਦ ਪਾਉਣਾ - ਇਹ ਹੈ ਪੁਰਸ਼ਾਰਥ ਕਰਨਾ। ਬਾਕੀ ਸੈਕਿੰਡ ਵਿੱਚ
ਜੀਵਨਮੁਕਤੀ। ਰਾਈਟ ਤਾਂ ਹੈ ਨਾ। ਪੁਰਸ਼ਾਰਥ ਕਰਨਾ ਹਰ ਇੱਕ ਦੇ ਉੱਪਰ ਹੈ। ਤੁਸੀਂ ਬਾਪ ਨੂੰ ਯਾਦ ਕਰਦੇ
ਰਹੋ ਤਾਂ ਆਤਮਾ ਇੱਕਦਮ ਪਵਿੱਤਰ ਹੋ ਜਾਵੇਗੀ। ਸਤੋਪ੍ਰਧਾਨ ਬਣ ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣ
ਜਾਵਾਂਗੇ। ਕਿੰਨੀ ਵਾਰ ਤੁਸੀਂ ਤਮੋਪ੍ਰਧਾਨ ਤੋਂ ਫੇਰ ਸਤੋਪ੍ਰਧਾਨ ਬਣੇ ਹੋ! ਇਹ ਚੱਕਰ ਫ਼ਿਰਦਾ ਰਹਿੰਦਾ
ਹੈ। ਇਸਦਾ ਕਦੀ ਅੰਤ ਨਹੀਂ ਆਉਂਦਾ। ਬਾਪ ਕਿੰਨਾ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ। ਕਹਿੰਦੇ ਹਨ
ਮੈਂ ਕਲਪ - ਕਲਪ ਆਉਂਦਾ ਹਾਂ। ਤੁਸੀਂ ਬੱਚੇ ਮੈਨੂੰ ਛੀ - ਛੀ ਦੁਨੀਆਂ ਵਿੱਚ ਨਿਮੰਤਰਣ ਦਿੰਦੇ ਹੋ।
ਕੀ ਨਿਮੰਤਰਣ ਦਿੰਦੇ ਹੋ? ਕਹਿੰਦੇ ਹੋ ਅਸੀਂ ਜਿਹੜੇ ਪਤਿਤ ਬਣ ਗਏ ਹਾਂ, ਤੁਸੀਂ ਆਕੇ ਪਾਵਨ ਬਣਾਓ।
ਵਾਹ ਤੁਹਾਡਾ ਨਿਮੰਤਰਣ! ਕਹਿੰਦੇ ਹੋ ਸਾਨੂੰ ਸ਼ਾਂਤੀਧਾਮ - ਸੁੱਖਧਾਮ ਵਿੱਚ ਲੈ ਚੱਲੋ ਤਾਂ ਤੁਹਾਡਾ
ਓਬੀਡੀਅੰਟ ਸਰਵੈਂਟ ਹਾਂ। ਇਹ ਵੀ ਡਰਾਮਾ ਦਾ ਖੇਡ ਹੈ। ਤੁਸੀਂ ਸਮਝਦੇ ਹੋ - ਅਸੀਂ ਕਲਪ - ਕਲਪ ਉਹ
ਹੀ ਪੜ੍ਹਦੇ ਹਾਂ, ਪਾਰ੍ਟ ਵਜਾਉਂਦੇ ਹਾਂ। ਆਤਮਾ ਹੀ ਪਾਰ੍ਟ ਵਜਾਉਂਦੀ ਹੈ। ਇੱਥੇ ਬੈਠੇ ਵੀ ਬਾਪ
ਆਤਮਾਵਾਂ ਨੂੰ ਵੇਖਦੇ ਹਨ। ਸਿਤਾਰਿਆਂ ਨੂੰ ਵੇਖਦੇ ਹਨ। ਕਿੰਨੀ ਛੋਟੀ ਆਤਮਾ ਹੈ। ਜਿਵੇਂ ਸਿਤਾਰਿਆਂ
ਦੀ ਝਿਲਮਿਲ ਰਹਿੰਦੀ ਹੈ। ਕੋਈ ਸਿਤਾਰਾ ਬਹੁਤ ਤਿੱਖਾ ਹੁੰਦਾ ਹੈ, ਕੋਈ ਹਲਕਾ। ਕੋਈ ਚੰਦ੍ਰਮਾ ਦੇ
ਨਜ਼ਦੀਕ ਹੁੰਦੇ ਹਨ। ਤੁਸੀਂ ਵੀ ਯੋਗਬਲ ਨਾਲ ਚੰਗੀ ਤਰ੍ਹਾਂ ਪਵਿੱਤਰ ਬਣਦੇ ਹੋ ਤਾਂ ਚਮਕਦੇ ਹੋ। ਬਾਬਾ
ਵੀ ਕਹਿੰਦੇ ਹਨ ਬੱਚਿਆਂ ਵਿੱਚ ਜਿਹੜਾ ਬਹੁਤ ਚੰਗਾ ਨਕਸ਼ੱਤਰ ਹੈ, ਉਸਨੂੰ ਫੁੱਲ ਦਿਉ। ਬੱਚੇ ਵੀ ਇੱਕ
- ਦੋ ਨੂੰ ਜਾਣਦੇ ਤਾਂ ਹੈ ਨਾ। ਬਰੋਬਰ ਕੋਈ ਬਹੁਤ ਤਿੱਖੇ ਹੁੰਦੇ ਹਨ, ਕੋਈ ਬਹੁਤ ਢਿੱਲੇ ਹੁੰਦੇ ਹਨ।
ਉਨ੍ਹਾਂ ਸਿਤਾਰਿਆਂ ਨੂੰ ਦੇਵਤਾ ਨਹੀਂ ਕਹਿ ਸਕਦੇ। ਤੁਸੀਂ ਵੀ ਹੋ ਮਨੁੱਖ ਪਰ ਤੁਹਾਡੀ ਆਤਮਾ ਨੂੰ
ਬਾਪ ਪਵਿੱਤਰ ਬਣਾਏ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕਿੰਨੀ ਤਾਕ਼ਤ ਬਾਪ ਵਰਸੇ ਵਿੱਚ ਦਿੰਦੇ ਹਨ।
ਆਲਮਾਇਟੀ ਬਾਪ ਹੈ ਨਾ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਇੰਨੀ ਮਾਈਟ ਦਿੰਦਾ ਹਾਂ।
ਗਾਉਂਦੇ ਵੀ ਹੈ ਨਾ - ਸ਼ਿਵਬਾਬਾ ਤੁਸੀਂ ਤਾਂ ਸਾਨੂੰ ਬੈਠਕੇ ਪੜ੍ਹਾਈ ਨਾਲ ਮਨੁੱਖ ਤੋਂ ਦੇਵਤਾ
ਬਣਾਉਂਦੇ ਹੋ। ਵਾਹ! ਇਵੇਂ ਤਾਂ ਕੋਈ ਨਹੀਂ ਬਣਾਉਂਦੇ। ਪੜ੍ਹਾਈ ਸੋਰਸ ਆਫ਼ ਇਨਕਮ ਹੈ ਨਾ। ਸਾਰਾ ਅਕਾਸ਼,
ਧਰਤੀ ਆਦਿ ਸਭ ਸਾਡੇ ਹੋ ਜਾਂਦੇ ਹਨ। ਕੋਈ ਖੋਹ ਨਾ ਸਕੇ। ਉਸਨੂੰ ਕਿਹਾ ਜਾਂਦਾ ਹੈ ਅਡੋਲ ਰਾਜ। ਕੋਈ
ਵੀ ਖੰਡਨ ਨਾ ਕਰ ਸਕੇ। ਕੋਈ ਸਾੜ ਨਾ ਸਕੇ। ਤਾਂ ਇਵੇਂ ਦੇ ਬਾਪ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ
ਨਾ। ਹਰ ਇੱਕ ਨੂੰ ਆਪਣਾ ਪੁਰਸ਼ਾਰਥ ਕਰਨਾ ਹੈ।
ਬੱਚੇ ਮਿਊਜ਼ੀਅਮ ਆਦਿ
ਬਣਾਉਂਦੇ ਹਨ - ਇਨ੍ਹਾਂ ਚਿੱਤਰਾਂ ਆਦਿ ਦੁਆਰਾ ਹਮਜਿਨਸ ਨੂੰ ਸਮਝਾਵੋ। ਬਾਪ ਡਾਇਰੈਕਸ਼ਨ ਦਿੰਦੇ
ਰਹਿੰਦੇ ਹਨ - ਜਿਹੜੇ ਚਿੱਤਰ ਚਾਹੀਦੇ ਭਾਵੇਂ ਬਣਾਓ। ਬੁੱਧੀ ਤਾਂ ਸਭ ਦੀ ਕੰਮ ਕਰਦੀ ਹੈ। ਮਨੁੱਖਾਂ
ਦੇ ਕਲਿਆਣ ਲਈ ਹੀ ਇਹ ਬਣਾਏ ਜਾਂਦੇ ਹਨ। ਤੁਸੀਂ ਜਾਣਦੇ ਹੋ ਸੈਂਟਰ ਵਿੱਚ ਕਦੀ ਕੋਈ ਆਉਂਦੇ ਹਨ, ਹੁਣ
ਇਵੇਂ ਦੀ ਕਿਹੜੀ ਯੁਕਤੀ ਰਚੀਏ ਜੋ ਆਪੇ ਲੋਕੀਂ ਆਉਣ ਮਿਠਾਈ ਲੈਣ। ਕਿਸੇ ਦੀ ਚੰਗੀ ਮਿਠਾਈ ਹੁੰਦੀ ਹੈ
ਤਾਂ ਐਡਵਰਟਾਇਜ਼ ਹੋ ਜਾਂਦੀ ਹੈ। ਸਭ ਇੱਕ - ਦੋ ਨੂੰ ਕਹਿਣਗੇ ਫਲਾਨੀ ਦੁਕਾਨ ਤੇ ਜਾਓ। ਇਹ ਤਾਂ ਬੜੀ
ਚੰਗੀ ਤੋਂ ਚੰਗੀ ਨੰਬਰਵਨ ਮਿਠਾਈ ਹੈ। ਇਵੇਂ ਦੀ ਮਿਠਾਈ ਕੋਈ ਦੇ ਨਾ ਸਕੇ। ਇੱਕ ਵੇਖ ਕੇ ਜਾਂਦੇ ਹਨ
ਤਾਂ ਦੂਜਿਆਂ ਨੂੰ ਵੀ ਸੁਣਾਉਂਦੇ ਹਨ। ਖ਼ਿਆਲ ਤਾਂ ਚਲਦਾ ਹੈ ਸਾਰਾ ਭਾਰਤ ਕਿਵੇਂ ਗੋਲਡਨ ਏਜ਼ ਵਿੱਚ ਆ
ਜਾਵੇ, ਉਸ ਲਈ ਕਿੰਨਾ ਸਮਝਾਉਂਦੇ ਹਨ ਪਰ ਪੱਥਰਬੁੱਧੀ ਹਨ, ਮਿਹਨਤ ਤਾਂ ਲੱਗੇਗੀ ਨਾ। ਸ਼ਿਕਾਰ ਕਰਨਾ
ਵੀ ਸਿੱਖਣਾ ਪੈਂਦਾ ਹੈ ਨਾ। ਪਹਿਲਾਂ - ਪਹਿਲਾਂ ਛੋਟਾ ਸ਼ਿਕਾਰ ਸਿੱਖਿਆ ਜਾਂਦਾ ਹੈ। ਵੱਡੇ ਸ਼ਿਕਾਰ ਲਈ
ਤਾਂ ਤਾਕ਼ਤ ਚਾਹੀਦੀ ਹੈ ਨਾ। ਕਿੰਨੇ ਵੱਡੇ - ਵੱਡੇ ਵਿਦਵਾਨ - ਪੰਡਿਤ ਹਨ। ਵੇਦ - ਸ਼ਾਸਤ੍ਰ ਆਦਿ
ਪੜ੍ਹੇ ਹੋਏ ਹਨ। ਆਪਣੇ ਨੂੰ ਕਿੰਨੀ ਵੱਡੀ ਅਥਾਰਟੀ ਸਮਝਦੇ ਹਨ। ਬਨਾਰਸ ਵਿੱਚ ਕਿੰਨੇ ਉਨ੍ਹਾਂਨੂੰ
ਵੱਡੇ - ਵੱਡੇ ਟਾਇਟਲ ਮਿਲਦੇ ਹਨ। ਉਦੋਂ ਬਾਬਾ ਨੇ ਸਮਝਾਇਆ ਸੀ ਪਹਿਲਾਂ - ਪਹਿਲਾਂ ਤਾਂ ਬਨਾਰਸ
ਵਿੱਚ ਸੇਵਾ ਦਾ ਘੇਰਾ ਪਾਓ। ਵੱਡਿਆਂ ਦਾ ਆਵਾਜ਼ ਨਿਕਲੇ ਤਾ ਕੋਈ ਸੁਣੇ। ਛੋਟੇ ਦੀ ਗੱਲ ਤਾਂ ਕੋਈ
ਸੁਣਦੇ ਨਹੀਂ। ਸ਼ੇਰਾਂ ਨੂੰ ਸਮਝਾਉਣਾ ਹੈ ਜੋ ਆਪਣੇ ਨੂੰ ਸ਼ਾਸਤ੍ਰਾਂ ਦੀ ਅਥਾਰਟੀ ਸਮਝਦੇ ਹਨ। ਕਿੰਨੇ
ਵੱਡੇ - ਵੱਡੇ ਟਾਇਟਲ ਦਿੰਦੇ ਹਨ। ਸ਼ਿਵਬਾਬਾ ਦੇ ਵੀ ਇਨ੍ਹੇ ਟਾਇਟਿਲ ਨਹੀਂ ਹਨ। ਭਗਤੀ ਮਾਰ੍ਗ ਦਾ
ਰਾਜ ਹੈ ਨਾ ਫੇਰ ਹੁੰਦਾ ਹੈ ਗਿਆਨ ਮਾਰ੍ਗ ਦਾ ਰਾਜ। ਗਿਆਨ ਮਾਰ੍ਗ ਵਿੱਚ ਭਗਤੀ ਹੁੰਦੀ ਨਹੀਂ। ਭਗਤੀ
ਵਿੱਚ ਫੇਰ ਗਿਆਨ ਬਿਲਕੁਲ ਹੁੰਦਾ ਨਹੀਂ। ਤਾਂ ਇਹ ਬਾਪ ਸਮਝਾਉਂਦੇ ਹਨ, ਬਾਪ ਵੇਖਦੇ ਵੀ ਇਵੇਂ ਹਨ,
ਸਮਝਦੇ ਹਨ ਇਹ ਸਿਤਾਰੇ ਬੈਠੇ ਹਨ। ਦੇਹ ਦਾ ਭਾਨ ਛੱਡ ਦੇਣਾ ਹੈ। ਜਿਵੇਂ ਉੱਪਰ ਸਿਤਾਰਿਆਂ ਦੀ
ਝਿਲਮਿਲ ਲੱਗੀ ਹੋਈ ਹੈ ਉਵੇਂ ਇੱਥੇ ਵੀ ਝਿਲਮਿਲ ਲੱਗੀ ਹੋਈ ਹੈ। ਕੋਈ - ਕੋਈ ਬਹੁਤ ਤਿੱਖੀ ਰੋਸ਼ਨੀ
ਵਾਲੇ ਬਣ ਗਏ ਹਨ। ਇਹ ਹਨ ਧਰਤੀ ਦੇ ਸਿਤਾਰੇ ਜਿਸਨੂੰ ਹੀ ਦੇਵਤਾ ਕਿਹਾ ਜਾਂਦਾ ਹੈ। ਇਹ ਕਿੰਨਾ ਵੱਡਾ
ਬੇਹੱਦ ਦਾ ਮਾਂਡਵਾ ਹੈ। ਬਾਪ ਸਮਝਾਉਂਦੇ ਹਨ ਉਹ ਹੈ ਹੱਦ ਦੀ ਰਾਤ ਅਤੇ ਦਿਨ। ਇਹ ਹੈ ਫੇਰ ਅੱਧਾਕਲਪ
ਦੀ ਰਾਤ, ਅੱਧਾਕਲਪ ਦਾ ਦਿਨ, ਬੇਹੱਦ ਦਾ। ਦਿਨ ਵਿੱਚ ਸੁੱਖ ਹੀ ਸੁੱਖ ਹਨ। ਕਿੱਥੇ ਵੀ ਧੱਕੇ ਖਾਣ ਦੀ
ਲੋੜ ਨਹੀਂ। ਗਿਆਨ ਵਿੱਚ ਹੈ ਸੁੱਖ, ਭਗਤੀ ਵਿੱਚ ਹੈ ਦੁੱਖ। ਸਤਿਯੁਗ ਵਿੱਚ ਦੁੱਖ ਦਾ ਨਾਮ ਨਹੀਂ।
ਉੱਥੇ ਕਾਲ ਹੁੰਦਾ ਨਹੀਂ। ਤੁਸੀਂ ਕਾਲ ਤੇ ਜਿੱਤ ਪਾਉਂਦੇ ਹੋ। ਮੌਤ ਦਾ ਨਾਮ ਨਹੀਂ ਹੁੰਦਾ। ਉਹ ਹੈ
ਅਮਰਲੋਕ। ਤੁਸੀਂ ਜਾਣਦੇ ਹੋ ਬਾਪ ਸਾਨੂੰ ਅਮਰਕਥਾ ਸੁਣਾ ਰਹੇ ਹਨ ਅਮਰਲੋਕ ਲਈ। ਹੁਣ ਤੁਸੀਂ ਮਿੱਠੇ -
ਮਿੱਠੇ ਬੱਚਿਆਂ ਨੂੰ ਉਪਰੋਂ ਦੀ ਲੈਕੇ ਸਾਰਾ ਚੱਕਰ ਬੁੱਧੀ ਵਿੱਚ ਹੈ। ਜਾਣਦੇ ਹੋ ਸਾਡੀ ਆਤਮਾਵਾਂ ਦਾ
ਘਰ ਹੈ ਬ੍ਰਹਮ ਲੋਕ। ਉਥੋਂ ਦੀ ਇੱਥੇ ਆਉਂਦੇ ਹੋ ਨੰਬਰਵਾਰ ਪਾਰ੍ਟ ਵਜਾਉਣ। ਢੇਰ ਆਤਮਾਵਾਂ ਹਨ, ਇੱਕ
- ਇੱਕ ਦਾ ਥੋੜੀ ਬੈਠ ਦੱਸਣਗੇ। ਨਟਸ਼ੈਲ ਵਿੱਚ ਦੱਸਣਗੇ। ਕਿੰਨੀਆਂ ਟਾਲ - ਟਾਲੀਆਂ ਹਨ। ਨਿਕਲਦੇ -
ਨਿਕਲਦੇ ਝਾੜ ਵਾਧੇ ਨੂੰ ਪਾ ਲੈਂਦਾ ਹੈ। ਬਹੁਤ ਹਨ ਜਿੰਨ੍ਹਾਂ ਨੂੰ ਆਪਣੇ ਧਰਮ ਦਾ ਵੀ ਪਤਾ ਨਹੀਂ
ਹੈ। ਬਾਪ ਆਕੇ ਸਮਝਾਉਂਦੇ ਹਨ ਤੁਸੀਂ ਅਸਲ ਦੇਵੀ - ਦੇਵਤਾ ਧਰਮ ਦੇ ਹੋ ਪਰ ਹੁਣ ਧਰਮ ਭ੍ਰਿਸ਼ਟ ਕਰਮ
ਭ੍ਰਿਸ਼ਟ ਬਣ ਗਏ ਹੋ।
ਹੁਣ ਤੁਹਾਡੇ ਬੱਚਿਆਂ ਦੀ
ਬੁੱਧੀ ਵਿੱਚ ਹੈ ਕਿ ਅਸੀਂ ਅਸਲ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ ਫੇਰ ਆਉਂਦੇ ਹਾਂ ਪਾਰ੍ਟ ਵਜਾਉਣ ਲਈ।
ਇਨ੍ਹਾਂ ਲੱਛਮੀ - ਨਾਰਾਇਣ ਦਾ ਰਾਜ ਸੀ, ਇਨ੍ਹਾਂ ਦੀ ਡਿਨਾਇਸਟੀ ਸੀ। ਫੇਰ ਹੁਣ ਸੰਗ਼ਮਯੁੱਗ ਤੇ ਖੜ੍ਹੇ
ਹਾਂ। ਬਾਪ ਨੇ ਦੱਸਿਆਂ ਹੈ ਤੁਸੀਂ ਸੂਰਜਵੰਸ਼ੀ ਸੀ ਫੇਰ ਚੰਦ੍ਰਵੰਸ਼ੀ ਬਣੇ।। ਬਾਕੀ ਵਿੱਚ ਤਾਂ ਹੈ
ਬਾਈਪਲਾਟ੍ਸ। ਇਹ ਖੇਡ ਹੈ ਬੇਹੱਦ ਦਾ। ਇਹ ਕਿੰਨਾ ਛੋਟਾ ਝਾੜ ਹੈ। ਬ੍ਰਾਹਮਣਾ ਦਾ ਕੁੱਲ ਹੈ। ਫੇਰ
ਕਿੰਨਾ ਵੱਡਾ ਹੋ ਜਾਵੇਗਾ, ਸਭਨੂੰ ਵੇਖ ਮਿਲ਼ ਵੀ ਨਹੀਂ ਸਕਾਂਗੇ। ਜਿੱਥੇ - ਕਿੱਥੇ ਘੇਰਾਵ ਪਾਂਦੇ
ਜਾਂਦੇ ਹਨ। ਬਾਪ ਕਹਿੰਦੇ ਹਨ ਦਿੱਲੀ ਨੂੰ, ਬਨਾਰਸ ਨੂੰ ਘੇਰਾਵ ਪਾਓ। ਫੇਰ ਕਹਿੰਦੇ ਹਨ ਸਾਰੀ ਦੁਨੀਆਂ
ਨੂੰ ਤੁਸੀਂ ਘੇਰਾਵ ਪਾਣ ਵਾਲੇ ਹੋ। ਤੁਸੀਂ ਯੋਗਬਲ ਨਾਲ ਸਾਰੀ ਦੁਨੀਆਂ ਤੇ ਇੱਕ ਰਾਜ ਦੀ ਸਥਾਪਨਾ
ਕਰਦੇ ਹੋ, ਕਿੰਨੀ ਖੁਸ਼ੀ ਹੁੰਦੀ ਹੈ। ਕੋਈ ਕਿੱਥੇ, ਕੋਈ ਕਿੱਥੇ ਜਾਂਦੇ ਰਹਿੰਦੇ ਹਨ। ਇਸ ਵੇਲੇ
ਤੁਹਾਡੀ ਕੋਈ ਗੱਲ ਨਹੀਂ ਸੁਣਦੇ। ਜਦੋਂ ਵੱਡੇ - ਵੱਡੇ ਆਉਣਗੇ, ਅਖਬਾਰਾਂ ਵਿੱਚ ਪਵੇਗਾ ਉਦੋਂ ਸਮਝਣਗੇ।
ਹੁਣ ਛੋਟਾ - ਛੋਟਾ ਸ਼ਿਕਾਰ ਹੁੰਦਾ ਹੈ। ਵੱਡੇ - ਵੱਡੇ ਸ਼ਾਹੂਕਾਰ ਲੋਕੀਂ ਤਾਂ ਸਮਝਦੇ ਹਨ ਸ੍ਵਰਗ ਸਾਡੇ
ਲਈ ਇੱਥੇ ਹੀ ਹੈ। ਗ਼ਰੀਬ ਹੀ ਆਕੇ ਵਰਸਾ ਲੈਂਦੇ ਹਨ। ਕਹਿੰਦੇ ਹਨ - ਬਾਬਾ ਮੇਰੇ ਤਾਂ ਤੁਸੀਂ ਦੂਜਾ
ਨਾ ਕੋਈ ਪ੍ਰੰਤੂ ਜਦੋਂ ਮੋਹ ਮਮਤਵ ਸਾਰੀ ਦੁਨੀਆਂ ਤੋਂ ਵੀ ਟੁੱਟੇ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਤਮਾ ਨੂੰ
ਕੰਚਨ ਬਣਾਉਣ ਦੇ ਲਈ ਇੱਕ - ਦੋ ਨੂੰ ਸਾਵਧਾਨ ਕਰਨਾ ਹੈ। ਮਨਮਨਾਭਵ ਦਾ ਇਸ਼ਾਰਾ ਦੇਣਾ ਹੈ। ਯੋਗਬਲ ਦੇ
ਨਾਲ ਪਵਿੱਤਰ ਬਣ ਚਮਕਦਾਰ ਸਿਤਾਰਾ ਬਣਨਾ ਹੈ।
2. ਇਸ ਬੇਹੱਦ ਦੇ ਬਣੇ
ਬਣਾਏ ਨਾਟਕ ਨੂੰ ਚੰਗੀ ਰੀਤੀ ਸਮਝ ਕੇ ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਗਿਆਨ ਅੰਜਨ ਦੇਕੇ ਮਨੁੱਖਾਂ
ਨੂੰ ਅਗਿਆਨ ਦੇ ਘੋਰ ਹਨ੍ਹੇਰੇ ਤੋਂ ਕੱਢਣਾ ਹੈ।
ਵਰਦਾਨ:-
ਬਾਲਕ ਸੋ ਮਾਲਿਕਪਨ ਦੀ ਸਮ੍ਰਿਤੀ ਨਾਲ ਸਰਵ ਖਜ਼ਾਨਿਆਂ ਨੂੰ ਆਪਣਾ ਬਣਾਉਣ ਵਾਲੇ ਸਵਰਾਜ ਅਧਿਕਾਰੀ ਭਵ
ਇਸ ਸਮੇਂ ਤੁਸੀਂ ਬੱਚੇ
ਸਿਰਫ਼ ਬਾਲਕ ਨਹੀਂ ਹੋ ਪਰ ਬਾਲਕ ਸੋ ਮਾਲਿਕ ਹੋ, ਇੱਕ ਸਵਰਾਜ ਅਧਿਕਾਰੀ ਮਾਲਿਕ ਅਤੇ ਦੂਸਰਾ ਬਾਪ ਦੇ
ਵਰਸੇ ਦੇ ਮਾਲਿਕ। ਜਦੋਂ ਸਵਰਾਜ ਅਧਿਕਾਰੀ ਹੋ ਤਾਂ ਖੁਦ ਦੀ ਸਰਵ ਕਰਮਿੰਦਰਿਆਂ ਆਡਰ ਪ੍ਰਮਾਣ ਹੋ। ਪਰ
ਸਮੇਂ ਪ੍ਰਤੀ ਸਮੇਂ ਮਲਿਕਪਨ ਦੀ ਸਮ੍ਰਿਤੀ ਨੂੰ ਭੁਲਾਕੇ ਵਸ਼ ਵਿੱਚ ਕਰਾਂਉਣ ਵਾਲਾ ਇਹ ਮਨ ਹੈ ਇਸਲਈ
ਬਾਪ ਦਾ ਮੰਤਰ ਹੈ ਮਨਮਨਾਭਵ। ਮਨਮਨਾਭਵ ਰਹਿਣ ਨਾਲ ਕਿਸੇ ਵੀ ਵਿਅਰਥ ਗੱਲ ਦਾ ਪ੍ਰਭਾਵ ਨਹੀਂ ਪਵੇਗਾ
ਅਤੇ ਸਰਵ ਖਜ਼ਾਨੇ ਆਪਣੇ ਅਨੁਭਵ ਹੋਣਗੇ।
ਸਲੋਗਨ:-
ਪ੍ਰਮਾਤਮ
ਮੁਹੱਬਤ ਦੇ ਝੂਲੇ ਵਿੱਚ ਉੱਡਦੀ ਕਲਾ ਦੀ ਮੋਜ਼ ਇਹ ਹੀ ਸਭਤੋਂ ਸ਼੍ਰੇਸ਼ਠ ਭਾਗ ਹੈ।