18.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਬਾਪ ਹੈ ਅਵਿਨਾਸ਼ੀ ਵੈਦ, ਜੋ ਇੱਕ ਹੀ ਮਹਾਮੰਤ੍ਰ ਨਾਲ ਤੁਹਾਡੇ ਸਭ ਦੁੱਖ ਦੂਰ ਕਰ ਦਿੰਦਾ ਹੈ "
ਪ੍ਰਸ਼ਨ:-
ਮਾਇਆ ਤੁਹਾਡੇ
ਵਿੱਚ ਰੁਕਾਵਟ ਕਿਓੰ ਪਾਉਂਦੀ ਹੈ? ਕੋਈ ਕਾਰਨ ਦੱਸੋ?
ਉੱਤਰ:-
1. ਕਿਉਂਕਿ ਤੁਸੀਂ
ਮਾਇਆ ਦੇ ਵੱਡੇ ਤੋਂ ਵੱਡੇ ਗ੍ਰਾਹਕ ਹੋ। ਉਸਦੀ ਗ੍ਰਾਹਕੀ ਖ਼ਤਮ ਹੁੰਦੀ ਹੈ ਇਸਲਈ ਵਿਘਨ ਪਾਉਂਦੀ ਹੈ।
2. ਜਦੋਂ ਅਵਿਨਾਸ਼ੀ ਵੈਦ ਤੁਹਾਨੂੰ ਦਵਾਈ ਦਿੰਦਾ ਹੈ ਤਾਂ ਮਾਇਆ ਦੀ ਬਿਮਾਰੀ ਉਥਲਦੀ ਹੈ ਇਸਲਈ ਵਿਘਨਾਂ
ਤੋਂ ਡਰਨਾ ਨਹੀਂ ਹੈ। ਮਨਮਨਾਭਵ ਦੇ ਮੰਤਰ ਨਾਲ ਮਾਇਆ ਭੱਜ ਜਾਵੇਗੀ।
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਮਨੁੱਖ 'ਮਨ ਦੀ ਸ਼ਾਂਤੀ, ਮਨ ਦੀ ਸ਼ਾਂਤੀ' ਕਹਿ ਹੈਰਾਨ ਹੁੰਦੇ
ਹਨ। ਰੋਜ਼ ਕਹਿੰਦੇ ਵੀ ਹਨ ਓਮ ਸ਼ਾਂਤੀ। ਪਰ ਇਸ ਦਾ ਅਰਥ ਨਾ ਸਮਝਣ ਦੇ ਕਾਰਨ ਸ਼ਾਂਤੀ ਮੰਗਦੇ ਹੀ ਰਹਿੰਦੇ
ਹਨ। ਕਹਿੰਦੇ ਵੀ ਹਨ ਆਈ ਐਮ ਆਤਮਾ ਮਤਲਬ ਆਈ ਐਮ ਸਾਈਲੈਂਸ। ਫੇਰ ਜਦ ਕਿ ਸਵਧਰਮ ਸ਼ਾਂਤੀ ਹੈ ਤਾਂ ਫੇਰ
ਮੰਗਣਾ ਕਿਓੰ? ਅਰਥ ਨਾ ਸਮਝਣ ਦੇ ਕਾਰਨ ਫੇਰ ਵੀ ਮੰਗਦੇ ਰਹਿੰਦੇ ਹਨ। ਤੁਸੀਂ ਸਮਝਦੇ ਹੋ ਇਹ ਰਾਵਣ
ਰਾਜ ਹੈ। ਪਰ ਇਹ ਵੀ ਨਹੀਂ ਸਮਝਦੇ ਹਨ ਕਿ ਰਾਵਣ ਸਾਰੀ ਦੁਨੀਆਂ ਦਾ ਆਮ ਅਤੇ ਭਾਰਤ ਦਾ ਖਾਸ ਦੁਸ਼ਮਣ
ਹੈ ਇਸਲਈ ਰਾਵਣ ਨੂੰ ਸਾੜਦੇ ਰਹਿੰਦੇ ਹਨ। ਅਜਿਹਾ ਕੋਈ ਵੀ ਮਨੁੱਖ ਹੈ, ਜਿਸਨੂੰ ਕੋਈ ਹਰ ਵਰ੍ਹੇ
ਸਾੜਦੇ ਹੋਣ? ਇਸਨੂੰ ਤਾਂ ਜਨਮ - ਜਨਮਾਂਤ੍ਰ ਕਲਪ ਕਲਪਾਂਤ੍ਰ ਸਾੜਦੇ ਆਏ ਹਨ ਕਿਉਂਕਿ ਇਹ ਤੁਹਾਡਾ
ਦੁਸ਼ਮਣ ਬਹੁਤ ਵੱਡਾ ਹੈ। 5 ਵਿਕਾਰਾਂ ਵਿੱਚ ਸਭ ਫਸਦੇ ਹਨ। ਜਨਮ ਹੀ ਭ੍ਰਿਸ਼ਟਾਚਾਰ ਨਾਲ ਹੁੰਦਾ ਹੈ
ਤਾਂ ਰਾਵਣ ਦਾ ਰਾਜ ਹੋਇਆ। ਇਸ ਵਕ਼ਤ ਅਥਾਹ ਦੁੱਖ ਹਨ। ਇਸ ਦਾ ਨਿਮਿਤ ਕੌਣ? ਰਾਵਣ। ਇਹ ਕਿਸੇ ਨੂੰ
ਪਤਾ ਨਹੀਂ - ਦੁੱਖ ਕਿਸ ਕਾਰਨ ਹੁੰਦਾ ਹੈ। ਇਹ ਤਾਂ ਰਾਜ ਹੀ ਰਾਵਣ ਦਾ ਹੈ। ਸਭ ਤੋਂ ਵੱਡਾ ਦੁਸ਼ਮਣ
ਇਹ ਹੈ। ਹਰ ਵਰ੍ਹੇ ਉਸਦੀ ਐਫ. ਜੀ. (ਪੁਤਲਾ) ਬਣਾ ਕੇ ਸਾੜਦੇ ਰਹਿੰਦੇ ਹਨ। ਦਿਨ ਪ੍ਰਤੀ ਦਿਨ ਹੋਰ
ਵੀ ਵੱਡਾ ਬਣਾਉਂਦੇ ਜਾਂਦੇ ਹਨ। ਦੁੱਖ ਵੀ ਵੱਧ ਜਾਂਦਾ ਹੈ। ਇੰਨੇ ਵੱਡੇ - ਵੱਡੇ ਸਾਧੂ ਸੰਤ ਮਹਾਤਮਾ,
ਰਾਜੇ ਆਦਿ ਹਨ ਪਰ ਇੱਕ ਨੂੰ ਵੀ ਇਹ ਪਤਾ ਨਹੀ ਹੈ ਕਿ ਰਾਵਣ ਸਾਡਾ ਦੁਸ਼ਮਣ ਹੈ, ਜਿਸਨੂੰ ਅਸੀਂ ਹਰ
ਵਰ੍ਹੇ ਸਾੜਦੇ ਹਾਂ। ਅਤੇ ਫੇਰ ਖੁਸ਼ੀ ਮਨਾਉਂਦੇ ਹਾਂ। ਸਮਝਦੇ ਹਨ ਰਾਵਣ ਮਰਿਆ ਅਤੇ ਅਸੀਂ ਲੰਕਾ ਦੇ
ਮਾਲਿਕ ਬਣੇ। ਪ੍ਰੰਤੂ ਮਾਲਿਕ ਬਣਦੇ ਨਹੀਂ ਹਨ। ਕਿੰਨਾ ਪੈਸਾ ਖਰਚ ਕਰਦੇ ਹਨ। ਬਾਪ ਕਹਿੰਦੇ ਹਨ
ਤੁਹਾਨੂੰ ਇਨੇ ਅਣਗਿਣਤ ਪੈਸੇ ਦਿੱਤੇ, ਸਾਰੇ ਕਿੱਥੇ ਗਵਾਏ? ਦੁਸ਼ਹਿਰੇ ਤੇ ਕਿੰਨੇ ਪੈਸੇ ਖ਼ਰਚ ਕਰਦੇ
ਹਨ। ਰਾਵਣ ਨੂੰ ਮਾਰਕੇ ਫੇਰ ਲੰਕਾ ਨੂੰ ਲੁੱਟਦੇ ਹਨ। ਕੁਝ ਵੀ ਸਮਝਦੇ ਨਹੀਂ, ਰਾਵਣ ਨੂੰ ਕਿਓੰ ਸਾੜਦੇ
ਹਨ। ਇਸ ਵਕ਼ਤ ਸਭ ਇਨਾਂ ਵਿਕਾਰਾਂ ਦੀ ਜੇਲ੍ਹ ਵਿੱਚ ਪਏ ਹਨ। ਅੱਧਾਕਲਪ ਰਾਵਣ ਨੂੰ ਸਾੜਦੇ ਹਨ ਕਿਉਂਕਿ
ਦੁੱਖੀ ਹਨ। ਸਮਝਦੇ ਵੀ ਹਨ ਰਾਵਣ ਦੇ ਰਾਜ ਵਿੱਚ ਅਸੀਂ ਬਹੁਤ ਦੁੱਖੀ ਹਾਂ। ਇਹ ਨਹੀਂ ਸਮਝਦੇ ਹਨ ਕਿ
ਸਤਿਯੁਗ ਵਿੱਚ ਇਹ 5 ਵਿਕਾਰ ਹੁੰਦੇ ਨਹੀਂ। ਇਹ ਰਾਵਣ ਨੂੰ ਸਾੜਨਾ ਆਦਿ ਹੁੰਦਾ ਨਹੀਂ। ਪੁੱਛੋ ਇਹ ਕਦੋਂ
ਤੋਂ ਮਨਾਉਂਦੇ ਆਏ ਹੋ! ਕਹਿਣਗੇ ਇਹ ਤਾਂ ਅਨਾਦਿ ਚਲਿਆ ਆਉਂਦਾ ਹੈ। ਰਕਸ਼ਾਬੰਧਨ ਕਦੋਂ ਤੋੰ ਸ਼ੁਰੂ
ਹੋਇਆ? ਕਹਿਣਗੇ ਅਨਾਦਿ ਚਲਿਆ ਆਉਂਦਾ ਹੈ। ਤਾਂ ਇਹ ਸਭ ਸਮਝ ਦੀਆਂ ਗੱਲਾਂ ਹਨ ਨਾ। ਮਨੁੱਖਾਂ ਦੀ
ਬੁੱਧੀ ਕੀ ਬਣ ਗਈ ਹੈ। ਨਾ ਜਾਨਵਰ ਹਨ, ਨਾ ਮਨੁੱਖ ਹਨ। ਕਿਸੇ ਕੰਮ ਦੇ ਨਹੀਂ। ਸ੍ਵਰਗ ਨੂੰ ਬਿਲਕੁੱਲ
ਜਾਣਦੇ ਨਹੀਂ। ਸਮਝਦੇ ਹਨ - ਬਸ, ਇਹ ਹੀ ਦੁਨੀਆਂ ਭਗਵਾਨ ਨੇ ਬਣਾਈ ਹੈ। ਦੁੱਖ ਵਿੱਚ ਯਾਦ ਤਾਂ ਫੇਰ
ਵੀ ਭਗਵਾਨ ਨੂੰ ਕਰਦੇ ਹਨ - ਹੇ ਭਗਵਾਨ ਇਸ ਦੁੱਖ ਤੋਂ ਛੁਡਾਓ। ਪ੍ਰੰਤੂ ਕਲਯੁੱਗ ਵਿੱਚ ਤਾਂ ਸੁੱਖੀ
ਹੋ ਨਾ ਸਕਣ। ਦੁੱਖ ਤੇ ਜਰੂਰ ਭੋਗਨਾ ਹੀ ਹੈ। ਪੌੜ੍ਹੀ ਉਤਰਨੀ ਹੀ ਹੈ। ਨਵੀਂ ਦੁਨੀਆਂ ਤੋਂ ਪੁਰਾਣੀ
ਦੁਨੀਆਂ ਦੇ ਅੰਤ ਤੱਕ ਦੇ ਸਭ ਰਾਜ਼ ਬਾਪ ਸਮਝਾਉਂਦੇ ਹਨ। ਬੱਚਿਆਂ ਦੇ ਕੋਲ ਆਉਂਦੇ ਹਨ ਤਾਂ ਬੋਲਦੇ ਹਨ
ਸਾਰੇ ਦੁੱਖਾਂ ਦੀ ਦਵਾਈ ਇੱਕ ਹੀ ਹੈ। ਅਵਿਨਾਸ਼ੀ ਵੈਦ ਹੈ ਨਾ। 21 ਜਨਮਾਂ ਦੇ ਲਈ ਸਭ ਨੂੰ ਦੁੱਖਾਂ
ਤੋਂ ਮੁਕਤ ਕਰ ਦਿੰਦੇ ਹਨ। ਇਹ ਵੈਦ ਲੋਕੀ ਤਾਂ ਖੁਦ ਵੀ ਬੀਮਾਰ ਹੋ ਜਾਂਦੇ ਹਨ। ਇਹ ਤਾਂ ਹਨ ਅਵਿਨਾਸ਼ੀ
ਵੈਦ। ਇਹ ਵੀ ਸਮਝਦੇ ਹੋ - ਦੁੱਖ ਵੀ ਅਥਾਹ ਹਨ, ਸੁੱਖ ਵੀ ਅਥਾਹ ਹਨ। ਬਾਪ ਅਥਾਹ ਸੁੱਖ ਦਿੰਦੇ ਹਨ।
ਉੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ ਹੁੰਦਾ। ਸੁਖੀ ਬਣਨ ਦੀ ਹੀ ਦਵਾਈ ਹੈ। ਸਿਰ੍ਫ ਮੈਨੂੰ ਯਾਦ ਕਰੋ
ਤਾਂ ਪਾਵਨ ਸਤੋਪ੍ਰਧਾਨ ਬਣ ਜਾਣਗੇ, ਸਭ ਦੁੱਖ ਦੂਰ ਹੋ ਜਾਣਗੇ। ਫੇਰ ਸੁੱਖ ਹੀ ਸੁੱਖ ਹੋਵੇਗਾ। ਗਾਇਆ
ਵੀ ਜਾਂਦਾ ਹੈ - ਬਾਪ ਦੁੱਖ ਹਰਤਾ, ਸੁੱਖ ਕਰਤਾ ਹੈ। ਅੱਧਾਕਲਪ ਦੇ ਲਈ ਤੁਹਾਡੇ ਸਭ ਦੁੱਖ ਦੂਰ ਹੋ
ਜਾਂਦੇ ਹਨ। ਤੁਸੀਂ ਸਿਰ੍ਫ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ।
ਆਤਮਾ ਅਤੇ ਜੀਵ ਦੋ ਦੀ
ਖੇਡ ਹੈ। ਨਿਰਾਕਾਰੀ ਆਤਮਾ ਅਵਿਨਾਸ਼ੀ ਹੈ ਅਤੇ ਸਾਕਾਰ ਸ਼ਰੀਰ ਵਿਨਾਸ਼ੀ ਹੈ ਇਨ੍ਹਾਂ ਦੀ ਖੇਡ ਹੈ। ਹੁਣ
ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਸਬੰਧਾਂ ਨੂੰ ਭੁੱਲ ਜਾਵੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ
ਆਪਣੇ ਨੂੰ ਅਜਿਹਾ ਸਮਝੋ ਕਿ ਅਸੀਂ ਹੁਣ ਵਾਪਿਸ ਜਾਣਾ ਹੈ। ਪਤਿਤ ਤਾਂ ਜਾ ਨਹੀਂ ਸਕਦੇ ਇਸਲਈ ਮਾਮੇਕਮ
ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਣਗੇ। ਬਾਪ ਦੇ ਕੋਲ ਦਵਾਈ ਹੈ ਨਾ। ਇਹ ਵੀ ਦੱਸਦਾ ਹਾਂ, ਮਾਇਆ
ਵਿਘਨ ਜ਼ਰੂਰ ਪਾਵੇਗੀ। ਤੁਸੀਂ ਰਾਵਣ ਦੇ ਗ੍ਰਾਹਕ ਹੋ ਨਾ। ਉਨ੍ਹਾਂਦੀ ਗ੍ਰਾਹਕੀ ਚਲੀ ਜਾਵੇਗੀ ਤਾਂ
ਜ਼ਰੂਰ ਫਥਕਣਗੇ ( ਕੁੱਟਣਗੇ ) । ਤਾਂ ਬਾਪ ਸਮਝਾਉਂਦੇ ਹਨ ਇਹ ਤਾਂ ਪੜ੍ਹਾਈ ਹੈ। ਕੋਈ ਦਵਾਈ ਨਹੀਂ
ਹੈ। ਦਵਾਈ ਇਹ ਹੈ ਯਾਦ ਦੀ ਯਾਤਰਾ। ਇੱਕ ਹੀ ਦਵਾਈ ਨਾਲ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ, ਜੇਕਰ
ਮੈਨੂੰ ਨਿਰੰਤਰ ਯਾਦ ਕਰਨ ਦਾ ਪੁਰਸ਼ਾਰਥ ਕਰੋਗੇ ਤਾਂ। ਭਗਤੀ ਮਾਰਗ ਵਿੱਚ ਅਜਿਹੇ ਬਹੁਤ ਹਨ ਜਿਨ੍ਹਾਂ
ਦਾ ਮੂੰਹ ਚਲਦਾ ਹੀ ਰਹਿੰਦਾ ਹੈ। ਕੋਈ ਨਾ ਕੋਈ ਮੰਤਰ ਰਾਮ ਨਾਮ ਜਪਦੇ ਰਹਿੰਦੇ ਹਨ, ਉਨ੍ਹਾਂ ਨੂੰ
ਗੁਰੂ ਦਾ ਮੰਤਰ ਮਿਲਿਆ ਹੋਇਆ ਹੈ। ਐਨੀਂ ਵਾਰੀ ਤੁਸੀਂ ਰੋਜ਼ ਜਪਣਾ ਹੈ। ਉਸਨੂੰ ਕਹਿੰਦੇ ਹਨ ਰਾਮ ਦੇ
ਨਾਮ ਦੀ ਮਾਲਾ ਜਪਣਾ। ਇਸਨੂੰ ਹੀ ਰਾਮ ਦੇ ਨਾਮ ਦਾ ਦਾਨ ਕਹਿੰਦੇ ਹਨ। ਅਜਿਹੀਆਂ ਬਹੁਤ ਸੰਸਥਾਵਾਂ
ਬਣੀਆਂ ਹੋਈਆਂ ਹਨ। ਰਾਮ - ਰਾਮ ਜਪਦੇ ਰਹਿਣਗੇ ਤਾਂ ਝਗੜ੍ਹਾ ਆਦਿ ਕੋਈ ਕਰਣਗੇ ਨਹੀਂ, ਬਿਜ਼ੀ ਰਹਿਣਗੇ।
ਕੋਈ ਕੁਝ ਕਹੇਗਾ ਵੀ ਤਾਂ ਵੀ ਰਿਸਪਾਂਡ ਨਹੀਂ ਦੇਣਗੇ। ਬਹੁਤ ਥੋੜ੍ਹੇ ਇਵੇਂ ਕਰਦੇ ਹਨ। ਇੱਥੇ ਫੇਰ
ਬਾਪ ਸਮਝਾਉਂਦੇ ਹਨ ਰਾਮ - ਰਾਮ ਕੋਈ ਮੂੰਹੋਂ ਕਹਿਣਾ ਨਹੀਂ ਹੈ। ਇਹ ਤਾਂ ਅਜਪਾਜਾਪ ਹੈ ਸਿਰ੍ਫ ਬਾਪ
ਨੂੰ ਯਾਦ ਕਰਦੇ ਰਹੋ। ਬਾਪ ਕਹਿੰਦੇ ਹਨ ਮੈਂ ਕੋਈ ਰਾਮ ਨਹੀਂ ਹਾਂ। ਰਾਮ ਤੇ ਤ੍ਰੇਤਾ ਦਾ ਸੀ ਜਿਸਦੀ
ਰਾਜਾਈ ਸੀ, ਉਨ੍ਹਾਂ ਨੂੰ ਤਾਂ ਜਪਣਾ ਨਹੀਂ ਹੈ। ਹੁਣ ਬਾਪ ਸਮਝਾਉਂਦੇ ਹਨ ਭਗਤੀ ਮਾਰਗ ਵਿੱਚ ਇਹ ਸਭ
ਸਿਮਰਨ ਕਰਦੇ, ਪੂਜਾ ਕਰਦੇ ਤੁਸੀਂ ਪੌੜ੍ਹੀ ਹੇਠਾਂ ਉਤਰਦੇ ਹੀ ਆਏ ਹੋ ਕਿਉਂਕਿ ਇਹ ਸਭ ਹੈ
ਅਣਰਾਈਟੀਅਸ। ਰਾਈਟੀਅਸ ਤਾਂ ਇੱਕ ਹੀ ਬਾਪ ਹੈ। ਉਹ ਤੁਹਾਨੂੰ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਇਹ
ਕਿਵੇਂ ਭੁੱਲ - ਭੁਲਈਆ ਦੀ ਖੇਡ ਹੈ। ਜਿਸ ਬਾਪ ਤੋਂ ਇਨਾਂ ਬੇਹੱਦ ਦਾ ਵਰਸਾ ਮਿਲਦਾ ਹੈ ਉਨ੍ਹਾਂ ਨੂੰ
ਯਾਦ ਕਰਨ ਤਾਂ ਚੇਹਰਾ ਹੀ ਉਨ੍ਹਾਂ ਦਾ ਚਮਕਦਾ ਰਹੇ। ਖੁਸ਼ੀ ਨਾਲ ਚੇਹਰਾ ਖਿਲ ਜਾਂਦਾ ਹੈ। ਮੂੰਹ ਤੇ
ਮੁਸਕਰਾਹਟ ਆ ਜਾਂਦੀ ਹੈ। ਤੁਸੀਂ ਜਾਣਦੇ ਹੋ ਬਾਪ ਨੂੰ ਯਾਦ ਕਰਨ ਨਾਲ ਅਸੀਂ ਇਹ ਬਣਾਂਗੇ। ਅੱਧਾਕਲਪ
ਦੇ ਲਈ ਸਾਡੇ ਸਭ ਦੁੱਖ ਦੂਰ ਹੋ ਜਾਣਗੇ। ਇਵੇਂ ਨਹੀਂ, ਬਾਬਾ ਕੁਝ ਕਿਰਪਾ ਕਰ ਦੇਣਗੇ। ਨਹੀਂ, ਇਹ
ਸਮਝਣਾ ਹੈ - ਅਸੀਂ ਬਾਪ ਨੂੰ ਜਿੰਨਾ ਯਾਦ ਕਰਾਂਗੇ ਉਹਨਾਂ ਹੀ ਸਤੋਪ੍ਰਧਾਨ ਬਣ ਜਾਵਾਂਗੇ। ਇਹ ਲਕਸ਼ਮੀ
- ਨਾਰਾਇਣ ਵਿਸ਼ਵ ਦੇ ਮਾਲਿਕ ਕਿੰਨੇ ਹਰਸ਼ਿਤਮੁੱਖ ਹਨ। ਅਜਿਹਾ ਬਣਨਾ ਹੈ। ਬੇਹੱਦ ਦੇ ਬਾਪ ਨੂੰ ਯਾਦ
ਕਰ ਅੰਦਰ ਵਿੱਚ ਖੁਸ਼ੀ ਹੁੰਦੀ ਹੈ ਫੇਰ ਤੋਂ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ। ਇਹ ਆਤਮਾ ਦੀ ਖੁਸ਼ੀ ਦੇ
ਸੰਸਕਾਰ ਹੀ ਫੇਰ ਨਾਲ ਜਾਣਗੇ। ਫੇਰ ਥੋੜ੍ਹਾ - ਥੋੜ੍ਹਾ ਘੱਟ ਹੁੰਦਾ ਜਾਵੇਗਾ। ਇਸ ਵਕ਼ਤ ਮਾਇਆ
ਤੁਹਾਨੂੰ ਫਤਕਾਏਗੀ (ਕੁੱਟੇਗੀ) ਵੀ ਬਹੁਤ। ਮਾਇਆ ਕੋਸ਼ਿਸ਼ ਕਰੇਗੀ - ਤੁਹਾਡੀ ਯਾਦ ਨੂੰ ਭੁਲਾਉਣ ਦੀ।
ਸਦਾ ਇਸੇ ਤਰ੍ਹਾਂ ਹਰਸ਼ਿਤ ਮੁੱਖ ਰਹਿ ਨਹੀਂ ਸਕਣਗੇ। ਜ਼ਰੂਰ ਕਿਸੇ ਵਕਤ ਘੁਟਕਾ ਖਾਣਗੇ। ਮਨੁੱਖ ਜਦੋਂ
ਬੀਮਾਰ ਪੈਂਦੇ ਹਨ ਤਾਂ ਉਨ੍ਹਾਂ ਨੂੰ ਕਹਿੰਦੇ ਵੀ ਹੋਣਗੇ ਸ਼ਿਵਬਾਬਾ ਨੂੰ ਯਾਦ ਕਰੋ ਪਰੰਤੂ ਸ਼ਿਵਬਾਬਾ
ਹੈ ਕੌਣ ਇਹ ਕਿਸੇ ਨੂੰ ਪਤਾ ਨਹੀਂ ਤਾਂ ਕੀ ਸਮਝ ਯਾਦ ਕਰਨ? ਕਿਓੰ ਯਾਦ ਕਰਨ? ਤੁਸੀਂ ਬੱਚੇ ਤਾਂ
ਜਾਣਦੇ ਹੋ ਬਾਪ ਨੂੰ ਯਾਦ ਕਰਨ ਨਾਲ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਂਗੇ। ਦੇਵੀ - ਦੇਵਤੇ
ਸਤੋਪ੍ਰਧਾਨ ਹਨ ਨਾ, ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਡੀ. ਟੀ. ਵਰਲਡ। ਮਨੁੱਖਾਂ ਦੀ ਦੁਨੀਆਂ ਨਹੀਂ
ਕਿਹਾ ਜਾਂਦਾ। ਮਨੁੱਖ ਨਾਮ ਹੁੰਦਾ ਨਹੀਂ। ਫਲਾਣਾ ਦੇਵਤਾ। ਉਹ ਹੈ ਹੀ ਡੀ. ਟੀ. ਵਰਲਡ, ਇਹ ਹੈ
ਹਿਊਮਨ ਵਰਲਡ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਬਾਪ ਹੀ ਸਮਝਾਉਂਦੇ ਹਨ ਬਾਪ ਨੂੰ ਕਿਹਾ ਜਾਂਦਾ ਹੈ
ਗਿਆਨ ਦਾ ਸਾਗਰ। ਬਾਪ ਅਨੇਕ ਤਰ੍ਹਾਂ ਦੀ ਸਮਝਾਉਣੀ ਦਿੰਦੇ ਰਹਿੰਦੇ ਹਨ। ਫੇਰ ਵੀ ਪਿਛਾੜੀ ਵਿੱਚ
ਮਹਾਂਮੰਤ੍ਰ ਦਿੰਦੇ ਹਨ - ਬਾਪ ਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ ਅਤੇ ਅਤੇ ਤੁਹਾਡੇ
ਸਭ ਦੁੱਖ ਦੂਰ ਹੋ ਜਾਣਗੇ। ਕਲਪ ਪਹਿਲੇ ਵੀ ਤੁਸੀਂ ਦੇਵੀ - ਦੇਵਤਾ ਬਣੇ ਸੀ। ਤੁਹਾਡੀ ਸੀਰਤ ਦੇਵਤਿਆਂ
ਵਰਗੀ ਸੀ। ਉੱਥੇ ਕੋਈ ਵੀ ਉਲਟਾ - ਸੁਲਟਾ ਬੋਲਦੇ ਨਹੀਂ ਸੀ। ਅਜਿਹਾ ਕੋਈ ਕੰਮ ਹੀ ਨਹੀਂ ਹੁੰਦਾ ਸੀ।
ਉਹ ਹੈ ਡੀ. ਟੀ. ਵਰਲਡ। ਇਹ ਹੈ ਹਿਊਮਨ ਵਰਲਡ। ਫ਼ਰਕ ਹੈ ਨਾ। ਇਹ ਬਾਪ ਬੈਠ ਸਮਝਾਉਂਦੇ ਹਨ। ਮਨੁੱਖ
ਤਾਂ ਸਮਝਦੇ ਹਨ ਡੀ. ਟੀ. ਵਰਲਡ ਨੂੰ ਲੱਖਾਂ ਵਰ੍ਹੇ ਹੋ ਗਏ। ਇੱਥੇ ਤਾਂ ਕਿਸੇ ਨੂੰ ਦੇਵਤਾ ਕਹਿ ਨਹੀਂ
ਸਕਦੇ। ਦੇਵਤੇ ਤਾਂ ਸਵੱਛ ਸਨ। ਮਹਾਨ ਆਤਮਾ ਦੇਵੀ - ਦੇਵਤਿਆਂ ਨੂੰ ਕਿਹਾ ਜਾਂਦਾ ਹੈ। ਮਨੁੱਖ ਨੂੰ
ਕਦੇ ਨਹੀਂ ਕਹਿ ਸਕਦੇ। ਇਹ ਹੈ ਰਾਵਣ ਦੀ ਦੁਨੀਆਂ। ਰਾਵਣ ਬੜਾ ਭਾਰੀ ਦੁਸ਼ਮਣ ਹੈ। ਇਹੋ ਜਿਹਾ ਕੋਈ
ਦੁਸ਼ਮਣ ਹੁੰਦਾ ਨਹੀਂ। ਹਰ ਵਰ੍ਹੇ ਤੁਸੀਂ ਰਾਵਣ ਨੂੰ ਸਾੜਦੇ ਹੋ। ਇਹ ਹੈ ਕੌਣ? ਕਿਸੇ ਨੂੰ ਪਤਾ ਨਹੀਂ
ਹੈ। ਕੋਈ ਮਨੁੱਖ ਤਾਂ ਨਹੀਂ ਹੈ, ਇਹ ਹੈ 5 ਵਿਕਾਰ ਇਸ ਲਈ ਇਸਨੂੰ ਰਾਵਣ ਰਾਜ ਕਿਹਾ ਜਾਂਦਾ ਹੈ। 5
ਵਿਕਾਰਾਂ ਦਾ ਰਾਜ ਹੈ ਨਾ। ਸਭ ਦੇ ਵਿੱਚ 5 ਵਿਕਾਰ ਹਨ। ਇਹ ਦੁਰਗਤੀ ਅਤੇ ਸਦਗਤੀ ਦੀ ਖੇਡ ਬਣੀ ਹੋਈ
ਹੈ। ਹੁਣ ਤੁਹਾਨੂੰ ਸਦਗਤੀ ਦੇ ਸਮੇਂ ਆਦਿ ਦਾ ਵੀ ਬਾਪ ਨੇ ਸਮਝਾਇਆ ਹੈ। ਦੁਰਗਤੀ ਦਾ ਵੀ ਸਮਝਾਇਆ
ਹੈ। ਤੁਸੀਂ ਹੀ ਉੱਚੇ ਚੜ੍ਹਦੇ ਹੀ ਫੇਰ ਤੁਸੀਂ ਹੀ ਹੇਠਾਂ ਡਿਗਦੇ ਹੋ। ਸ਼ਿਵਜਯੰਤੀ ਵੀ ਭਾਰਤ ਵਿੱਚ
ਹੀ ਹੁੰਦੀ ਹੈ। ਰਾਵਣ ਜਯੰਤੀ ਵੀ ਭਾਰਤ ਵਿੱਚ ਹੀ ਹੁੰਦੀ ਹੈ। ਅੱਧਾਕਲਪ ਹੈ ਦੇਵੀ ਦੁਨੀਆਂ, ਲਕਸ਼ਮੀ
- ਨਾਰਾਇਣ, ਰਾਮ - ਸੀਤਾ ਦਾ ਰਾਜ ਹੁੰਦਾ ਹੈ। ਹੁਣ ਤੁਸੀਂ ਬੱਚੇ ਸਭ ਦੀ ਬਾਓਗ੍ਰਾਫ਼ੀ ਨੂੰ ਜਾਣਦੇ
ਹੋ। ਮਹਿਮਾ ਸਾਰੀ ਤੁਹਾਡੀ ਹੈ। ਨਵਰਾਤ੍ਰੀ ਤੇ ਪੂਜਾ ਆਦਿ ਵੀ ਸਭ ਤੁਹਾਡੀ ਹੁੰਦੀ ਹੈ। ਤੁਸੀਂ ਹੀ
ਸਥਾਪਨਾ ਕਰਦੇ ਹੋ। ਸ਼੍ਰੀਮਤ ਤੇ ਚੱਲ ਤੁਸੀਂ ਵਿਸ਼ਵ ਨੂੰ ਚੇਂਜ ਕਰਦੇ ਹੋ ਤਾਂ ਸ਼੍ਰੀਮਤ ਤੇ ਪੂਰਾ ਚਲਣਾ
ਚਾਹੀਦਾ ਹੈ ਨਾ। ਨੰਬਰਵਾਰ ਪੁਰਸ਼ਾਰਥ ਕਰਦੇ ਰਹਿੰਦੇ ਹਨ। ਸਥਾਪਨਾ ਹੁੰਦੀ ਰਹਿੰਦੀ ਹੈ। ਇਸ ਵਿੱਚ
ਲੜ੍ਹਾਈ ਆਦਿ ਦੀ ਕੋਈ ਗੱਲ ਨਹੀਂ। ਹੁਣ ਤੁਸੀਂ ਸਮਝਦੇ ਹੋ ਇਹ ਪੁਰਸ਼ੋਤਮ ਸੰਗਮਯੁੱਗ ਹੈ ਹੀ ਬਿਲਕੁਲ
ਵੱਖ। ਪੁਰਾਣੀ ਦੁਨੀਆਂ ਦਾ ਅੰਤ, ਨਵੀਂ ਦੁਨੀਆਂ ਦਾ ਆਦਿ। ਬਾਪ ਆਉਂਦੇ ਹੀ ਹਨ ਪੁਰਾਣੀ ਦੁਨੀਆਂ ਨੂੰ
ਚੇਂਜ ਕਰਨ। ਤੁਹਾਨੂੰ ਸਮਝਾਉਂਦੇ ਤਾਂ ਬਹੁਤ ਹਨ ਪਰੰਤੂ ਬਹੁਤ ਹਨ ਜੋ ਭੁੱਲ ਜਾਂਦੇ ਹਨ। ਭਾਸ਼ਨ ਦੇ
ਬਾਦ ਸਮ੍ਰਿਤੀ ਆਉਂਦੀ ਹੈ - ਇਹ - ਇਹ ਪੁਆਇੰਟਸ ਸਮਝਾਉਣੇ ਸਨ। ਹੂਬਹੂ ਕਲਪ - ਕਲਪ ਜਿਵੇਂ ਸਥਾਪਨਾ
ਹੋਈ ਹੈ ਉਵੇਂ ਹੀ ਹੁੰਦੀ ਰਹੇਗੀ, ਜਿੰਨ੍ਹਾਂਨੇ ਜੋ ਪਦ ਪਾਇਆ ਹੈ ਉਹ ਹੀ ਪਾਉਣਗੇ। ਸਭ ਇਕ ਜਿਹਾ ਪਦ
ਪਾ ਨਹੀ ਸਕਦੇ। ਉੱਚ ਤੋੰ ਉੱਚ ਪਦ ਪਾਉਣ ਵਾਲੇ ਵੀ ਹਨ ਤਾਂ ਘੱਟ ਤੋਂ ਘੱਟ ਪਦ ਪਾਉਣ ਵਾਲੇ ਵੀ ਹਨ।
ਜੋ ਅੰਨਨਯ ਬੱਚੇ ਹਨ ਉਹ ਅੱਗੇ ਜਾਕੇ ਬਹੁਤ ਫੀਲ ਕਰਣਗੇ - ਇਹ ਸ਼ਾਹੂਕਾਰਾਂ ਦੀ ਦਾਸੀ ਬਣੇਗੀ, ਇਹ
ਰਾਜਾਈ ਘਰਾਣੇ ਦੀ ਦਾਸੀ ਬਣੇਗੀ। ਇਹ ਬਹੁਤ ਸ਼ਾਹੂਕਾਰ ਬਣਨਗੇ, ਜਿੰਨ੍ਹਾਂਨੂੰ ਕਦੇ - ਕਦੇ ਇਨਵਾਈਟ
ਕਰਦੇ ਰਹਿਣਗੇ। ਸਭ ਨੂੰ ਥੋੜ੍ਹੀ ਨਾ ਇਨਵਾਈਟ ਕਰਣਗੇ, ਸਾਰੇ ਮੂੰਹ ਥੋੜ੍ਹੀ ਨਾ ਵੇਖਣਗੇ।
ਬਾਪ ਵੀ ਬ੍ਰਹਮਾ ਮੁੱਖ
ਨਾਲ ਸਮਝਾਉਂਦੇ ਹਨ, ਸਾਹਮਣੇ ਸਾਰੇ ਥੋੜ੍ਹੀ ਨਾ ਵੇਖ ਸਕਣਗੇ। ਤੁਸੀਂ ਹੁਣ ਸਾਹਮਣੇ ਆਏ ਹੋ, ਪਵਿੱਤਰ
ਬਣੇ ਹੋ। ਇਵੇਂ ਵੀ ਹੁੰਦਾ ਹੈ ਜੋ ਅਪਵਿੱਤਰ ਆਕੇ ਇੱਥੇ ਬੈਠਦੇ ਹਨ, ਕੁਝ ਸੁਣਨਗੇ ਤਾਂ ਫੇਰ ਦੇਵਤਾ
ਬਣ ਜਾਣਗੇ ਫੇਰ ਵੀ ਕੁਝ ਸੁਣਨਗੇ ਤਾਂ ਅਸਰ ਪਵੇਗਾ। ਨਹੀਂ ਸੁਣਨ ਤਾਂ ਫੇਰ ਆਉਣ ਹੀ ਨਹੀਂ। ਤਾਂ ਮੂਲ
ਗੱਲ ਬਾਪ ਕਹਿੰਦੇ ਹਨ ਮਨਮਨਾਭਵ। ਇਸ ਇੱਕ ਹੀ ਮੰਤਰ ਨਾਲ ਤੁਹਾਡੇ ਸਭ ਦੁੱਖ ਦੂਰ ਹੋ ਜਾਂਦੇ ਹਨ।
ਮਨਮਨਾਭਵ - ਇਹ ਬਾਪ ਕਹਿੰਦੇ ਹਨ ਫੇਰ ਟੀਚਰ ਹੋਕੇ ਕਹਿੰਦੇ ਹਨ ਮੱਧਿਆਜੀ ਭਵ। ਇਹ ਬਾਪ ਵੀ ਹੈ ਟੀਚਰ
ਵੀ ਹੈ, ਗੁਰੂ ਵੀ ਹੈ। ਤਿੰਨੇ ਹੀ ਯਾਦ ਰਹਿਣ ਤਾਂ ਵੀ ਬਹੁਤ ਹਰਸ਼ਿਤਮੁੱਖ ਅਵਸਥਾ ਰਹੇ। ਬਾਪ
ਪੜ੍ਹਾਉਂਦੇ ਹਨ ਫੇਰ ਬਾਪ ਹੀ ਨਾਲ ਲੈ ਜਾਂਦੇ ਹਨ। ਅਜਿਹੇ ਬਾਪ ਨੂੰ ਕਿੰਨਾ ਯਾਦ ਕਰਨਾ ਚਾਹੀਦਾ
ਹੈ।। ਭਗਤੀ ਮਾਰਗ ਵਿੱਚ ਤਾਂ ਬਾਪ ਨੂੰ ਕੋਈ ਜਾਣਦੇ ਹੀ ਨਹੀਂ। ਸਿਰ੍ਫ ਇਨਾਂ ਜਾਣਦੇ ਹਨ ਭਗਵਾਨ ਹਨ,
ਅਸੀਂ ਸਭ ਭਰਾ ਹਾਂ। ਬਾਪ ਤੋੰ ਕੀ ਮਿਲਣਾ ਹੈ, ਉਹ ਕੁਝ ਵੀ ਪਤਾ ਨਹੀਂ ਹੈ। ਤੁਸੀਂ ਹੁਣ ਸਮਝਦੇ ਹੋ
ਇੱਕ ਬਾਪ ਹੈ, ਅਸੀਂ ਉਨ੍ਹਾਂ ਦੇ ਬੱਚੇ ਸਭ ਭਰਾ ਹਾਂ। ਇਹ ਬੇਹੱਦ ਦੀ ਗੱਲ ਹੈ ਨਾ। ਸਾਰੇ ਬੱਚਿਆਂ
ਨੂੰ ਟੀਚਰ ਬਣ ਪੜ੍ਹਾਉਂਦੇ ਹਨ। ਫੇਰ ਸਭ ਦਾ ਹਿਸਾਬ - ਕਿਤਾਬ ਚੁਕਤੂ ਕਰਵਾ ਵਾਪਿਸ ਲੈ ਜਾਣਗੇ। ਇਸ
ਛੀ - ਛੀ ਦੁਨੀਆਂ ਤੋੰ ਵਾਪਿਸ ਜਾਣਾ ਹੈ, ਨਵੀਂ ਦੁਨੀਆ ਵਿੱਚ ਆਉਣ ਦੇ ਲਈ ਤੁਹਾਨੂੰ ਲਾਈਕ ਬਣਾਉਂਦੇ
ਹਨ। ਜੋ - ਜੋ ਲਾਈਕ ਬਣਦੇ ਹਨ, ਉਹ ਸਤਿਯੁਗ ਵਿੱਚ ਆਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣੀ ਅਵਸਥਾ
ਨੂੰ ਸਦਾ ਹਰਸ਼ਿਤਮੁੱਖ ਰੱਖਣ ਦੇ ਲਈ ਬਾਪ, ਟੀਚਰ ਅਤੇ ਸਤਗੁਰੂ ਤਿੰਨਾਂ ਨੂੰ ਯਾਦ ਕਰਨਾ ਹੈ। ਇੱਥੋ
ਹੀ ਖੁਸ਼ੀ ਦੇ ਸੰਸਕਾਰ ਭਰਨੇ ਹਨ। ਵਰਸੇ ਦੀ ਸਮ੍ਰਿਤੀ ਨਾਲ ਚੇਹਰਾ ਸਦਾ ਚਮਕਦਾ ਰਹੇ।
2. ਸ਼੍ਰੀਮਤ ਤੇ ਚੱਲ ਕੇ
ਸਾਰੇ ਵਿਸ਼ਵ ਨੂੰ ਚੇਂਜ ਕਰਨ ਦੀ ਸੇਵਾ ਕਰਨੀ ਹੈ। 5 ਵਿਕਾਰਾਂ ਵਿੱਚ ਜੋ ਫਸੇ ਹਨ ਉਨ੍ਹਾਂ ਨੂੰ ਕੱਢਣਾ
ਹੈ। ਆਪਣੇ ਸਵਧਰਮ ਦੀ ਪਛਾਣ ਦੇਣੀ ਹੈ।
ਵਰਦਾਨ:-
ਸਰਵ ਦੇ ਪ੍ਰਤੀ ਦ੍ਰਿਸ਼ਟੀ ਅਤੇ ਭਾਵਨਾ ਪਿਆਰ ਰੱਖਣ ਵਾਲੇ ਸਰਵ ਦੇ ਪਿਆਰੇ ਫਰਿਸ਼ਤਾ ਭਵ
ਸੁਪਨੇ ਵਿੱਚ ਵੀ ਕਿਸੇ
ਦੇ ਕੋਲ ਫਰਿਸ਼ਤਾ ਆਉਂਦਾ ਹੈ ਤਾਂ ਕਿੰਨਾ ਖੁਸ਼ ਹੁੰਦੇ ਹਨ। ਫਰਿਸ਼ਤਾ ਮਤਲਬ ਸਰਵ ਦੇ ਪਿਆਰੇ। ਹੱਦ ਦੇ
ਪਿਆਰੇ ਨਹੀਂ, ਬੇਹੱਦ ਦੇ ਪਿਆਰੇ। ਜੋ ਪਿਆਰ ਕਰੇ ਉਸਦੇ ਪਿਆਰੇ ਨਹੀਂ ਪਰ ਸਰਵ ਦੇ ਪਿਆਰੇ। ਕੋਈ ਕਿਵੇਂ
ਦੀ ਵੀ ਆਤਮਾ ਹੋਵੇ ਪਰ ਤੁਹਾਡੀ ਦ੍ਰਿਸ਼ਟੀ, ਤੁਹਾਡੀ ਭਾਵਨਾ ਪਿਆਰ ਦੀ ਹੋਵੇ - ਉਸਨੂੰ ਕਿਹਾ ਜਾਂਦਾ
ਹੈ ਸਰਵ ਦੇ ਪਿਆਰੇ। ਕੋਈ ਇੰਨਸੇਲਟ ਕਰੇ, ਘ੍ਰਿਣਾ ਕਰੇ ਤਾਂ ਵੀ ਉਸਦੇ ਪ੍ਰਤੀ ਪਿਆਰ ਅਤੇ ਕਲੀਆਣ ਦੀ
ਭਾਵਨਾ ਪੈਦਾ ਹੋਵੇ ਕਿਉਂਕਿ ਉਸ ਸਮੇਂ ਉਹ ਪਰਵਸ਼ ਹੈ।
ਸਲੋਗਨ:-
ਜੋ ਸਰਵ
ਪ੍ਰਾਪਤੀਆਂ ਨਾਲ ਸੰਪੰਨ ਹੈ ਉਹ ਹੀ ਸਦਾ ਹਰਸ਼ਿਤ, ਸਦਾ ਸੁਖੀ ਅਤੇ ਖੁਸ਼ਨਸੀਬ ਹਨ।