18.12.24 Punjabi Morning Murli Om Shanti BapDada Madhuban
"ਮਿੱਠੇ ਬੱਚੇ:-
ਸ੍ਰਵਸ਼ਕਤੀਮਾਨ ਬਾਪ ਨਾਲ ਬੁੱਧੀਯੋਗ ਲਗਾਉਣ ਨਾਲ ਸ਼ਕਤੀ ਮਿਲੇਗੀ, ਯਾਦ ਨਾਲ ਹੀ ਆਤਮਾ ਰੂਪੀ ਬੈਟਰੀ
ਚਾਰ੍ਜ ਹੁੰਦੀ ਹੈ, ਆਤਮਾ ਪਵਿੱਤਰ ਸਤੋਪ੍ਰਧਾਨ ਬਣ ਜਾਂਦੀ ਹੈ।
ਪ੍ਰਸ਼ਨ:-
ਸੰਗਮਯੁਗ ਤੇ
ਤੁਸੀਂ ਬੱਚੇ ਕਿਹੜਾ ਪੁਰਸ਼ਾਰਥ ਕਰਦੇ ਹੋ ਜਿਸਦੀ ਪ੍ਰਾਲਬੱਧ ਵਿੱਚ ਦੇਵਤਾ ਪਦ ਮਿਲਦਾ ਹੈ?
ਉੱਤਰ:-
ਸੰਗਮ ਤੇ ਅਸੀਂ
ਸ਼ੀਤਲ ਬਣਨ ਦਾ ਪੁਰਸ਼ਾਰਥ ਕਰਦੇ ਹਾਂ। ਸ਼ੀਤਲ ਮਤਲਬ ਪਵਿੱਤਰ ਬਣਨ ਨਾਲ ਅਸੀਂ ਦੇਵਤਾ ਬਣ ਜਾਂਦੇ ਹਾਂ।
ਜਦੋਂ ਤੱਕ ਸ਼ੀਤਲ ਨਾ ਬਣੇ ਉਦੋਂ ਤੱਕ ਦੇਵਤਾ ਬਣ ਨਹੀਂ ਸਕਦੇ। ਸੰਗਮ ਤੇ ਸ਼ੀਤਲ ਦੇਵੀਆਂ ਬਣ ਸਭ ਤੇ
ਗਿਆਨ ਦੇ ਠੰਡੇ ਛਿੱਟੇ ਪਾ ਸਭਨੂੰ ਸ਼ੀਤਲ ਕਰਨਾ ਹੈ। ਸਭਦੀ ਤਪਤ ਬੁਝਾਉਣੀ ਹੈ। ਖੁਦ ਵੀ ਸ਼ੀਤਲ ਬਣਨਾ
ਹੈ ਅਤੇ ਸਭਨੂੰ ਵੀ ਬਣਾਉਣਾ ਹੈ।
ਓਮ ਸ਼ਾਂਤੀ
ਬੱਚਿਆਂ ਨੂੰ ਪਹਿਲੇ - ਪਹਿਲੇ ਇੱਕ ਹੀ ਗੱਲ ਸਮਝਾਉਣ ਦੀ ਹੈ ਕਿ ਅਸੀਂ ਸਭ ਭਰਾ - ਭਰਾ ਹਾਂ ਅਤੇ
ਸ਼ਿਵਬਾਬਾ ਸਾਰਿਆਂ ਦਾ ਬਾਪ ਹੈ। ਉਨ੍ਹਾਂ ਨੂੰ ਸ੍ਰਵਸ਼ਕਤੀਮਾਨ ਕਿਹਾ ਜਾਂਦਾ ਹੈ। ਤੁਹਾਡੇ ਵਿੱਚ ਸ੍ਰਵ
ਸ਼ਕਤੀਆਂ ਸੀ। ਤੁਸੀਂ ਸਾਰੇ ਵਿਸ਼ਵ ਤੇ ਰਾਜ ਕਰਦੇ ਸੀ। ਭਾਰਤ ਵਿੱਚ ਇਨ੍ਹਾਂ ਦੇਵੀ - ਦੇਵਤਾਵਾਂ ਦਾ
ਰਾਜ ਸੀ, ਤੁਸੀਂ ਹੀ ਪਵਿੱਤਰ ਦੇਵੀ - ਦੇਵਤਾ ਸੀ, ਤੁਹਾਡੇ ਕੁੱਲ ਜਾਂ ਡਾਇਨੇਸਟੀ ਵਿੱਚ ਸਾਰੇ
ਨ੍ਰਿਵਿਕਾਰੀ ਸੀ। ਕੌਣ ਨਿਰਵਿਕਾਰੀ ਸਨ? ਆਤਮਾਵਾਂ। ਹੁਣ ਫੇਰ ਤੋਂ ਤੁਸੀਂ ਨਿਰਵਿਕਾਰੀ ਬਣ ਰਹੇ ਹੋ।
ਸ੍ਰਵਸ਼ਕਤੀਮਾਨ ਬਾਪ ਦੀ ਯਾਦ ਨਾਲ ਸ਼ਕਤੀ ਲੈ ਰਹੇ ਹੋ। ਬਾਪ ਨੇ ਸਮਝਾਇਆ ਹੈ ਆਤਮਾ ਹੀ 84 ਦਾ ਪਾਰ੍ਟ
ਵਜਾਉਂਦੀ ਹੈ। ਆਤਮਾ ਵਿੱਚ ਹੀ ਸਤੋਪ੍ਰਧਾਨਤਾ ਦੀ ਤਾਕ਼ਤ ਸੀ, ਉਹ ਫੇਰ ਦਿਨ - ਪ੍ਰਤੀਦਿਨ ਘੱਟ ਹੁੰਦੀ
ਜਾਂਦੀ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਤਾਂ ਬਣਨਾ ਹੀ ਹੈ। ਜਿਵੇਂ ਬੈਟਰੀ ਦੀ ਤਾਕ਼ਤ ਘੱਟ ਹੁੰਦੀ
ਜਾਂਦੀ ਹੈ ਤਾਂ ਮੋਟਰ ਖੜੀ ਹੋ ਜਾਂਦੀ ਹੈ। ਬੈਟਰੀ ਡਿਸਚਾਰ੍ਜ ਹੋ ਜਾਂਦੀ ਹੈ। ਆਤਮਾ ਦੀ ਬੈਟਰੀ
ਫੁੱਲ ਡਿਸਚਾਰ੍ਜ ਨਹੀਂ ਹੁੰਦੀ, ਕੁਝ ਨਾ ਕੁਝ ਤਾਕ਼ਤ ਰਹਿੰਦੀ ਹੈ। ਜਿਵੇਂ ਕੋਈ ਮਰਦਾ ਹੈ ਤਾਂ ਦੀਵਾ
ਜਲਾਉਂਦੇ ਹਨ, ਉਸ ਵਿੱਚ ਘ੍ਰਿਤ ਪਾਉਂਦੇ ਹੀ ਰਹਿੰਦੇ ਹਨ ਕਿ ਕਿਤੇ ਜੋਤੀ ਬੁੱਝ ਨਾ ਜਾਵੇ। ਹੁਣ ਤੁਸੀਂ
ਬੱਚੇ ਸਮਝਦੇ ਹੋ ਤੁਹਾਡੀ ਆਤਮਾ ਵਿੱਚ ਪੂਰੀ ਸ਼ਕਤੀ ਸੀ, ਹੁਣ ਨਹੀਂ ਹੈ। ਹੁਣ ਫੇਰ ਤੁਸੀਂ
ਸ੍ਰਵਸ਼ਕਤੀਮਾਨ ਬਾਪ ਨਾਲ ਆਪਣਾ ਬੁੱਧੀਯੋਗ ਲਗਾਉਂਦੇ ਹੋ, ਆਪਣੇ ਵਿੱਚ ਸ਼ਕਤੀ ਭਰਦੇ ਹੋ ਕਿਉਂਕਿ ਸ਼ਕਤੀ
ਘੱਟ ਹੋ ਗਈ ਹੈ। ਸ਼ਕਤੀ ਇੱਕਦਮ ਖ਼ਤਮ ਹੋ ਜਾਵੇ ਤਾਂ ਸ਼ਰੀਰ ਹੀ ਨਾ ਰਹੇ। ਆਤਮਾ ਬਾਪ ਨੂੰ ਯਾਦ ਕਰਦੇ -
ਕਰਦੇ ਇੱਕਦਮ ਪਿਉਰ ਹੋ ਜਾਂਦੀ ਹੈ। ਸਤਿਯੁਗ ਵਿੱਚ ਤੁਹਾਡੀ ਬੈਟਰੀ ਫੁੱਲ ਚਾਰ੍ਜ ਰਹਿੰਦੀ ਹੈ। ਫ਼ੇਰ
ਹੌਲੀ - ਹੌਲੀ ਕਲਾ ਮਤਲਬ ਬੈਟਰੀ ਘੱਟ ਹੁੰਦੀ ਜਾਂਦੀ ਹੈ। ਕਲਯੁੱਗ ਅੰਤ ਤੱਕ ਆਤਮਾ ਦੀ ਤਾਕ਼ਤ
ਇੱਕਦਮ ਥੋੜੀ ਰਹਿ ਜਾਂਦੀ ਹੈ। ਜਿਵੇਂ ਤਾਕ਼ਤ ਦਾ ਦਿਵਾਲਾ ਨਿਕਲ ਜਾਂਦਾ ਹੈ। ਬਾਪ ਨੂੰ ਯਾਦ ਕਰਨ
ਨਾਲ ਆਤਮਾ ਫੇਰ ਤੋਂ ਭਰਪੂਰ ਹੋ ਜਾਂਦੀ ਹੈ। ਤਾਂ ਹੁਣ ਬਾਪ ਸਮਝਾਉਂਦੇ ਹਨ ਇੱਕ ਨੂੰ ਹੀ ਯਾਦ ਕਰਨਾ
ਹੈ। ਉੱਚ ਤੇ ਉੱਚ ਹੈ ਭਗਵੰਤ। ਬਾਕੀ ਸਭ ਹਨ ਰਚਨਾ। ਰਚਨਾ ਨੂੰ ਰਚਨਾ ਤੋਂ ਹੱਦ ਦਾ ਵਰਸਾ ਮਿਲਦਾ
ਹੈ। ਕ੍ਰਿਏਟਰ ਤਾਂ ਇੱਕ ਹੀ ਬੇਹੱਦ ਦਾ ਬਾਪ ਹੈ। ਬਾਕੀ ਸਭ ਹਨ ਹੱਦ ਦੇ। ਬੇਹੱਦ ਦੇ ਬਾਪ ਨੂੰ ਯਾਦ
ਕਰਨ ਨਾਲ ਬੇਹੱਦ ਦਾ ਵਰਸਾ ਮਿਲਦਾ ਹੈ। ਤਾਂ ਬੱਚਿਆਂ ਨੂੰ ਦਿਲ ਅੰਦਰ ਸਮਝਣਾ ਚਾਹੀਦਾ ਕਿ ਬਾਬਾ ਸਾਡੇ
ਲਈ ਸ੍ਵਰਗ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ। ਡਰਾਮਾ ਪਲੈਨ ਅਨੁਸਾਰ ਸ੍ਵਰਗ ਦੀ ਸਥਾਪਨਾ ਹੋ ਰਹੀ
ਹੈ, ਜਿਸ ਵਿੱਚ ਤੁਸੀਂ ਬੱਚੇ ਹੀ ਆਕੇ ਰਾਜ ਕਰਦੇ ਹੋ। ਮੈਂ ਤਾਂ ਏਵਰ ਪਵਿੱਤਰ ਹਾਂ। ਮੈਂ ਕਦੀ ਗਰ੍ਭ
ਤੋਂ ਜਨਮ ਨਹੀਂ ਲੈਂਦਾ ਹਾਂ, ਨਾ ਦੇਵੀ - ਦੇਵਤਾਵਾਂ ਦੇ ਵਾਂਗ ਜਨਮ ਲੈਂਦਾ ਹਾਂ। ਸਿਰਫ਼ ਤੁਸੀਂ
ਬੱਚਿਆਂ ਨੂੰ ਸ੍ਵਰਗ ਦੀ ਬਾਦਸ਼ਾਹੀ ਦੇਣ ਦੇ ਲਈ ਜਦੋਂ ਇਹ (ਬਾਬਾ) 60 ਵਰ੍ਹੇ ਦੀ ਵਾਨਪ੍ਰਸਥ ਅਵਸਥਾ
ਵਿੱਚ ਹੁੰਦਾ ਹੈ ਉਦੋਂ ਇਨ੍ਹਾਂ ਦੇ ਤਨ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਇਹੀ ਫੇਰ ਨੰਬਰਵਨ
ਤਮੋਪ੍ਰਧਾਨ ਤੋਂ ਨੰਬਰਵਨ ਸਤੋਪ੍ਰਧਾਨ ਬਣਦਾ ਹੈ। ਉੱਚ ਤੇ ਉੱਚ ਹੈ ਭਗਵਾਨ। ਫੇਰ ਹੈ ਬ੍ਰਹਮਾ, ਵਿਸ਼ਨੂੰ,
ਸ਼ੰਕਰ - ਸੂਖਸ਼ਮਵਤਨ ਵਾਸੀ। ਇਹ ਬ੍ਰਹਮਾ, ਵਿਸ਼ਨੂੰ, ਸ਼ੰਕਰ ਕਿੱਥੋਂ ਆਏ? ਇਹ ਸਿਰਫ਼ ਸ਼ਾਖਸ਼ਤਕਾਰ ਹੁੰਦਾ
ਹੈ। ਸੁਖਸ਼ਮਵਤਨ ਵਿੱਚਕਾਰ ਦਾ ਹੈ ਨਾ। ਜਿੱਥੇ ਸਥੂਲ ਸ਼ਰੀਰ ਹੈ ਨਹੀਂ। ਸੂਖਸ਼ਮ ਸ਼ਰੀਰ ਸਿਰਫ਼ ਦਿਵਯ
ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਬ੍ਰਹਮਾ ਤਾਂ ਹੈ ਸਫ਼ੇਦ ਵਸਤ੍ਰਧਾਰੀ। ਉਹ ਵਿਸ਼ਨੂੰ ਹੈ ਹੀਰੇ
ਜਵਾਹਰਾਤ ਨਾਲ ਸਜਿਆ - ਸਜਾਇਆ। ਫੇਰ ਸ਼ੰਕਰ ਦੇ ਗਲੇ ਵਿੱਚ ਨਾਗ ਆਦਿ ਵਿਖਾਉਂਦੇ ਹਨ। ਇਵੇਂ ਸ਼ੰਕਰ ਆਦਿ
ਕੋਈ ਹੋ ਨਹੀਂ ਸਕਦਾ। ਵਿਖਾਉਂਦੇ ਹਨ ਅਮਰਨਾਥ ਤੇ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ। ਹੁਣ
ਫੇਰ ਸੂਖਸ਼ਮਵਤਨ ਵਿੱਚ ਤਾਂ ਮਨੁੱਖ ਸ੍ਰਿਸ਼ਟੀ ਹੈ ਨਹੀਂ। ਤਾਂ ਕਥਾ ਉੱਥੇ ਕਿਵੇਂ ਸੁਣਾਉਣਗੇ? ਬਾਕੀ
ਸੂਖਸ਼ਮਵਤਨ ਦਾ ਸਿਰਫ਼ ਸ਼ਾਖਸ਼ਤਕਾਰ ਹੁੰਦਾ ਹੈ। ਜੋ ਬਿਲਕੁਲ ਪਵਿੱਤਰ ਹੋ ਜਾਂਦੇ ਹਨ ਉਨ੍ਹਾਂ ਦਾ
ਸ਼ਾਖਸ਼ਤਕਾਰ ਹੁੰਦਾ ਹੈ। ਇਹੀ ਫੇਰ ਸਤਿਯੁਗ ਜਾਕੇ ਸ੍ਵਰਗ ਦੇ ਮਾਲਿਕ ਬਣਦੇ ਹਨ। ਤਾਂ ਬੁੱਧੀ ਵਿੱਚ
ਆਉਣਾ ਚਾਹੀਦਾ ਕਿ ਇਨ੍ਹਾਂ ਨੇ ਫੇਰ ਇਹ ਰਾਜ - ਭਾਗਿਆ ਕਿਵੇਂ ਪਾਇਆ? ਲੜ੍ਹਾਈ ਆਦਿ ਤਾਂ ਕੁਝ ਹੁੰਦੀ
ਨਹੀਂ ਹੈ। ਦੇਵਤਾ ਹਿੰਸਾ ਕਿਵੇਂ ਕਰਣਗੇ? ਹੁਣ ਤੁਸੀਂ ਬਾਪ ਨੂੰ ਯਾਦ ਕਰ ਰਾਜਾਈ ਲੈਂਦੇ ਹੋ, ਕੋਈ
ਮੰਨੇ ਜਾਂ ਨਾ ਮੰਨੇ। ਗੀਤਾ ਵਿੱਚ ਵੀ ਹੈ ਦੇਹ ਸਹਿਤ ਦੇਹ ਦੇ ਸਭ ਧਰਮਾਂ ਨੂੰ ਭੁੱਲ ਮਾਮੇਕਮ ਯਾਦ
ਕਰੋ। ਬਾਪ ਨੂੰ ਤਾਂ ਦੇਹ ਹੀ ਨਹੀਂ ਹੈ, ਜਿਸ ਵਿੱਚ ਮਮਤਵ ਹੋਵੇ। ਬਾਪ ਕਹਿੰਦੇ ਹਨ - ਥੋੜ੍ਹੇ ਵਕ਼ਤ
ਦੇ ਲਈ ਇਸ ਸ਼ਰੀਰ ਦਾ ਲੋਨ ਲੈਂਦਾ ਹਾਂ। ਨਹੀਂ ਤਾਂ ਮੈਂ ਨਾਲੇਜ਼ ਕਿਵੇਂ ਦਿਆਂ? ਮੈਂ ਇਸ ਝਾੜ ਦਾ
ਚੇਤੰਨ ਬੀਜਰੂਪ ਹਾਂ। ਇਸ ਝਾੜ ਦੀ ਨਾਲੇਜ਼ ਮੇਰੇ ਹੀ ਕੋਲ ਹੈ। ਇਸ ਸ੍ਰਿਸ਼ਟੀ ਦੀ ਉਮਰ ਕਿੰਨੀ ਹੈ?
ਕਿਵੇਂ ਉਤਪਤੀ, ਪਾਲਣਾ, ਵਿਨਾਸ਼ ਹੁੰਦਾ ਹੈ? ਮਨੁੱਖਾਂ ਨੂੰ ਕੁਝ ਪਤਾ ਨਹੀਂ ਹੈ। ਉਹ ਪੜ੍ਹਦੇ ਹਨ
ਹੱਦ ਦੀ ਪੜ੍ਹਾਈ। ਬਾਪ ਤਾਂ ਬੇਹੱਦ ਦੀ ਪੜ੍ਹਾਈ ਪੜਾਕੇ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ।
ਭਗਵਾਨ ਕਦੀ ਦੇਹਧਾਰੀ
ਮੁਨੱਖ ਨੂੰ ਨਹੀਂ ਕਿਹਾ ਜਾਂਦਾ। ਇਨ੍ਹਾਂ ਨੂੰ (ਬ੍ਰਹਮਾ- ਵਿਸ਼ਨੂੰ - ਸ਼ੰਕਰ ਨੂੰ) ਵੀ ਆਪਣੀ ਸ਼ੁਖਸ਼ਮ
ਦੇਹ ਹੈ ਇਸਲਈ ਇਨ੍ਹਾਂ ਨੂੰ ਭਗਵਾਨ ਨਹੀਂ ਕਹਾਂਗੇ। ਇਹ ਸ਼ਰੀਰ ਤਾਂ ਇਸ ਦਾਦਾ ਦੀ ਆਤਮਾ ਦਾ ਤਖ਼ਤ ਹੈ।
ਅਕਾਲ ਤਖ਼ਤ ਹੈ ਨਾ। ਹੁਣ ਇਹ ਅਕਾਲਮੂਰਤ ਬਾਪ ਦਾ ਤਖ਼ਤ ਹੈ। ਅੰਮ੍ਰਿਤਸਰ ਵਿੱਚ ਵੀ ਅਕਾਲਤਖ਼ਤ ਹੈ। ਵੱਡੇ
- ਵੱਡੇ ਜੋ ਹੁੰਦੇ ਹਨ, ਉੱਥੇ ਅਕਾਲਤਖ਼ਤ ਤੇ ਜਾਕੇ ਬੈਠਦੇ ਹਨ। ਹੁਣ ਬਾਪ ਸਮਝਾਉਂਦੇ ਹਨ ਇਹ ਆਤਮਾਵਾਂ
ਦਾ ਅਕਾਲਤਖ਼ਤ ਹੈ। ਆਤਮਾ ਵਿੱਚ ਹੀ ਚੰਗੇ ਜਾਂ ਬੁਰੇ ਸੰਸਕਾਰ ਹੁੰਦੇ ਹਨ, ਉਦੋਂ ਤਾਂ ਕਹਿੰਦੇ ਹਨ ਇਹ
ਕਰਮਾਂ ਦਾ ਫ਼ਲ ਹੈ। ਸਭ ਆਤਮਾਵਾਂ ਦਾ ਬਾਪ ਇੱਕ ਹੀ ਹੈ। ਬਾਬਾ ਕੋਈ ਸ਼ਾਸਤ੍ਰ ਆਦਿ ਪੜ੍ਹਕੇ ਨਹੀਂ
ਸਮਝਾਉਂਦੇ ਹਨ। ਇਹ ਗੱਲਾਂ ਵੀ ਸ਼ਾਸਤ੍ਰਾਂ ਆਦਿ ਵਿੱਚ ਨਹੀਂ ਹਨ, ਉਦੋਂ ਤਾਂ ਲੋਕੀ ਚਿੜਦੇ ਹਨ,
ਕਹਿੰਦੇ ਹਨ ਇਹ ਲੋਕੀ ਸ਼ਾਸਤ੍ਰਾਂ ਨੂੰ ਨਹੀਂ ਮੰਨਦੇ। ਸਾਧੂ - ਸੰਤ ਆਦਿ ਗੰਗਾ ਵਿੱਚ ਜਾਕੇ ਇਸ਼ਨਾਨ
ਕਰਦੇ ਹਨ ਤਾਂ ਕੀ ਪਾਵਨ ਬਣ ਗਏ? ਵਾਪਿਸ ਤਾਂ ਕੋਈ ਜਾ ਨਹੀਂ ਸਕਦੇ। ਸਭ ਪਿਛਾੜੀ ਵਿੱਚ ਜਾਣਗੇ। ਜਿਵੇਂ
ਮੱਕੜੀਆਂ ਦਾ ਝੁੰਡ ਜਾਂ ਮੱਖੀਆਂ ਦਾ ਝੁੰਡ ਜਾਂਦਾ ਹੈ। ਮੱਖੀਆਂ ਵਿੱਚ ਵੀ ਕਵੀਨ ਹੁੰਦੀ ਹੈ, ਉਨ੍ਹਾਂ
ਦੇ ਪਿਛਾੜੀ ਸਾਰੇ ਜਾਂਦੇ ਹਨ, ਬਾਪ ਵੀ ਜਾਣਗੇ ਤਾਂ ਉਨ੍ਹਾਂ ਦੇ ਪਿਛਾੜੀ ਸਭ ਆਤਮਾਵਾਂ ਵੀ ਜਾਣਗੀਆਂ।
ਮੂਲਵਤਨ ਵਿੱਚ ਵੀ ਜਿਵੇਂ ਸਾਰੀਆਂ ਆਤਮਾਵਾਂ ਦਾ ਝੁੰਡ ਹੈ। ਇੱਥੇ ਫੇਰ ਹੈ ਸਾਰੇ ਮਨੁੱਖਾਂ ਦਾ ਝੁੰਡ।
ਤਾਂ ਇਹ ਝੁੰਡ ਵੀ ਇੱਕ ਦਿਨ ਭੱਜਣਾ ਹੈ। ਬਾਪ ਆਕੇ ਸਾਰੀ ਆਤਮਾਵਾਂ ਨੂੰ ਲੈ ਜਾਂਦੇ ਹਨ। ਸ਼ਿਵ ਦੀ
ਬਰਾਤ ਗਾਈ ਹੋਈ ਹੈ। ਬੱਚੇ ਕਹੋ ਜਾਂ ਬੱਚੀਆਂ ਕਹੋ। ਬਾਪ ਆਕੇ ਬੱਚਿਆਂ ਨੂੰ ਯਾਦ ਦੀ ਯਾਤਰਾ
ਸਿਖਾਉਂਦੇ ਹਨ। ਪਵਿੱਤਰ ਬਣੇ ਬਗ਼ੈਰ ਆਤਮਾ ਘਰ ਵਾਪਿਸ ਜਾ ਨਹੀਂ ਸਕਦੀ। ਜਦੋਂ ਪਵਿੱਤਰ ਬਣ ਜਾਵੇਗੀ
ਤਾਂ ਪਹਿਲੇ ਸ਼ਾਂਤੀਧਾਮ ਵਿੱਚ ਜਾਵੇਗੀ ਫੇਰ ਉਥੋਂ ਹੌਲੀ - ਹੌਲੀ ਆਉਂਦੇ ਰਹਿੰਦੇ ਹਨ, ਵ੍ਰਿਧੀ ਹੁੰਦੀ
ਰਹਿੰਦੀ ਹੈ। ਰਾਜਧਾਨੀ ਬਣਨੀ ਹੈ ਨਾ। ਸਭ ਇਕੱਠੇ ਨਹੀਂ ਆਉਂਦੇ ਹਨ। ਝਾੜ ਹੌਲੀ - ਹੌਲੀ ਵ੍ਰਿਧੀ
ਨੂੰ ਪਾਉਂਦਾ ਹੈ ਨਾ। ਪਹਿਲੇ - ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਜੋ ਬਾਪ ਸਥਾਪਨ ਕਰਦੇ
ਹਨ। ਬ੍ਰਾਹਮਣ ਵੀ ਪਹਿਲੇ - ਪਹਿਲੇ ਉਹੀ ਬਣਦੇ ਹਨ ਜਿਨ੍ਹਾਂ ਨੂੰ ਦੇਵਤਾ ਬਣਨਾ ਹੈ। ਪ੍ਰਜਾਪਿਤਾ
ਬ੍ਰਹਮਾ ਤਾਂ ਹੈ ਨਾ। ਪ੍ਰਜਾ ਵਿੱਚ ਵੀ ਭਰਾ - ਭੈਣ ਹੋ ਜਾਂਦੇ ਹਨ। ਬ੍ਰਹਮਾਕੁਮਾਰ - ਕੁਮਾਰੀਆਂ
ਤਾਂ ਇੱਥੇ ਢੇਰ ਬਣਦੇ ਹਨ। ਜ਼ਰੂਰ ਨਿਸ਼ਚੈਬੁੱਧੀ ਹੋਣਗੇ ਉਦੋਂ ਤਾਂ ਇੰਨੇ ਢੇਰ ਨੰਬਰ ਲੈਂਦੇ ਹਨ।
ਤੁਹਾਡੇ ਵਿੱਚ ਜੋ ਪੱਕੇ ਹਨ ਉਹ ਉੱਥੇ ਪਹਿਲਾਂ ਆਉਂਦੇ ਹਨ, ਕੱਚੇ ਵਾਲੇ ਪਿਛਾੜੀ ਵਿੱਚ ਹੀ ਆਉਣਗੇ।
ਮੂਲਵਤਨ ਵਿੱਚ ਸਭ ਆਤਮਾਵਾਂ ਰਹਿੰਦੀਆਂ ਹਨ ਫੇਰ ਥੱਲੇ ਆਉਂਦੀਆਂ ਹਨ ਤਾਂ ਵ੍ਰਿਧੀ ਹੁੰਦੀ ਜਾਂਦੀ
ਹੈ। ਸ਼ਰੀਰ ਬਗ਼ੈਰ ਆਤਮਾ ਕਿਵੇਂ ਪਾਰ੍ਟ ਵਜਾਏਗੀ? ਇਹ ਪਾਰ੍ਟਧਾਰੀਆ ਦੀ ਦੁਨੀਆਂ ਹੈ ਜੋ ਚਾਰੋਂ ਯੁਗਾਂ
ਵਿੱਚ ਫ਼ਿਰਦੀ ਰਹਿੰਦੀ ਹੈ। ਸਤਿਯੁਗ ਵਿੱਚ ਅਸੀਂ ਸੋ ਦੇਵਤਾ ਸੀ ਫੇਰ ਖ਼ੱਤ੍ਰੀ, ਵੈਸ਼, ਸ਼ੁਦ੍ਰ ਬਣਦੇ
ਹਨ। ਹੁਣ ਇਹ ਹੈ ਪੁਰਸ਼ੋਤਮ ਸੰਗਮਯੁਗ। ਇਹ ਯੁਗ ਹੁਣ ਹੀ ਬਣਦਾ ਹੈ ਜਦਕਿ ਬਾਪ ਆਉਂਦੇ ਹਨ। ਇਹ ਹੁਣ
ਬੇਹੱਦ ਦੀ ਨਾਲੇਜ਼ ਬੇਹੱਦ ਦਾ ਬਾਪ ਹੀ ਦਿੰਦੇ ਹਨ। ਸ਼ਿਵਬਾਬਾ ਨੂੰ ਆਪਣੇ ਸ਼ਰੀਰ ਦਾ ਕੋਈ ਨਾਮ ਨਹੀਂ
ਹੈ। ਇਹ ਸ਼ਰੀਰ ਤਾਂ ਇਸ ਦਾਦਾ ਦਾ ਹੈ। ਬਾਬਾ ਨੇ ਥੋੜ੍ਹੇ ਵਕ਼ਤ ਦੇ ਲਈ ਲੋਨ ਲਿਆ ਹੈ। ਬਾਪ ਕਹਿੰਦੇ
ਹਨ ਮੈਨੂੰ ਤੁਹਾਡੇ ਨਾਲ ਗੱਲ ਕਰਨ ਦੇ ਲਈ ਮੂੰਹ ਤਾਂ ਚਾਹੀਦਾ ਨਾ। ਮੂੰਹ ਨਾ ਹੋਵੇ ਤਾਂ ਬਾਪ ਬੱਚਿਆਂ
ਨਾਲ ਗੱਲ ਵੀ ਨਾ ਕਰ ਸੱਕਣ। ਫਿਰ ਬੇਹੱਦ ਦੀ ਨਾਲੇਜ ਵੀ ਇਸ ਮੂੰਹ ਤੋਂ ਸੁਣਾਉਂਦਾ ਹਾਂ, ਇਸਲਈ ਇਸ
ਨੂੰ ਗੌਮੁੱਖ ਵੀ ਕਹਿੰਦੇ ਹਨ। ਪਹਾੜਾਂ ਤੋਂ ਪਾਣੀ ਕਿੱਥੇ ਵੀ ਨਿਕਲ ਸਕਦਾ ਹੈ। ਫਿਰ ਇੱਥੇ ਗੋਮੁੱਖ
ਬਣਾ ਦਿੱਤੀ ਹੈ, ਉਸ ਵਿੱਚੋਂ ਪਾਣੀ ਆਉਂਦਾ ਹੈ। ਉਸਨੂੰ ਫਿਰ ਗੰਗਾਜਲ ਸਮਝ ਪੀਂਦੇ ਹਨ। ਉਸ ਪਾਣੀ ਦਾ
ਫਿਰ ਕਿੰਨਾ ਮਹੱਤਵ ਰੱਖਦੇ ਹਨ। ਇਸ ਦੁਨੀਆਂ ਵਿੱਚ ਹੈ ਸਭ ਝੂਠ। ਸੱਚ ਤਾਂ ਇੱਕ ਬਾਪ ਹੀ ਸੁਣਾਉਂਦੇ
ਹਨ। ਫਿਰ ਇਹ ਝੂਠੇ ਮਨੁੱਖ ਇਸ ਬਾਪ ਦੀ ਨਾਲੇਜ ਨੂੰ ਝੂਠ ਸਮਝ ਲੈਂਦੇ ਹਨ। ਭਾਰਤ ਵਿੱਚ ਜੱਦ ਸਤਿਯੁਗ
ਸੀ ਤਾਂ ਇਸ ਨੂੰ ਸੱਚਖੰਡ ਕਿਹਾ ਜਾਂਦਾ ਸੀ। ਫਿਰ ਭਾਰਤ ਹੀ ਪੁਰਾਣਾ ਬਣਦਾ ਹੈ ਤਾਂ ਹਰ ਗੱਲ, ਹਰ
ਚੀਜ਼ ਝੂਠੀ ਹੁੰਦੀ ਹੈ। ਕਿੰਨਾ ਫਰਕ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਤੁਸੀਂ ਸਾਡੀ ਗਲਾਨੀ ਕਰਦੇ
ਹੋ। ਸਰਵ - ਵਿਆਪੀ ਕਹਿ ਕਿੰਨਾ ਇੰਸਲਟ ਕੀਤਾ ਹੈ। ਸ਼ਿਵਬਾਬਾ ਨੂੰ ਬੁਲਾਉਂਦੇ ਹੀ ਹਨ ਕਿ ਇਸ ਪੁਰਾਣੀ
ਦੁਨੀਆਂ ਤੋਂ ਲੈ ਜਾਓ। ਬਾਪ ਕਹਿੰਦੇ ਹਨ ਮੇਰੇ ਸਾਰੇ ਬੱਚੇ ਕਾਮ ਚਿਤਾ ਤੇ ਚੜ੍ਹ ਕੇ ਕੰਗਾਲ ਬਣ ਗਏ
ਹਨ। ਬਾਪ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਤਾਂ ਸਵਰਗ ਦੇ ਮਾਲਿਕ ਸੀ ਨਾ। ਸਮ੍ਰਿਤੀ ਆਉਂਦੀ ਹੈ?
ਬੱਚਿਆਂ ਨੂੰ ਹੀ ਸਮਝਾਉਂਦੇ ਹਨ, ਸਾਰੀ ਦੁਨੀਆਂ ਨੂੰ ਤਾਂ ਨਹੀਂ ਸਮਝਾਉਣਗੇ। ਬੱਚੇ ਹੀ ਬਾਪ ਨੂੰ
ਸਮਝਦੇ ਹਨ। ਦੁਨੀਆਂ ਇਸ ਗੱਲ ਨੂੰ ਕੀ ਜਾਣੇ!
ਸਭ ਤੋਂ ਵੱਡਾ ਕੰਡਾ ਹੈ
ਕਾਮ ਦਾ। ਨਾਮ ਹੀ ਹੈ ਪਤਿਤ ਦੁਨੀਆਂ। ਸਤਿਯੁਗ ਹੈ 100 ਪਰਸੈਂਟ ਪਵਿੱਤਰ ਦੁਨੀਆਂ। ਮਨੁੱਖ ਹੀ,
ਪਵਿੱਤਰ ਦੇਵਤਾਵਾਂ ਦੇ ਅੱਗੇ ਜਾਕੇ ਨਮਨ ਕਰਦੇ ਹਨ। ਭਾਵੇਂ ਬਹੁਤ ਭਗਤ ਹਨ ਜੋ ਵੇਜੀਟੇਰੀਅਨ ਹਨ, ਪਰ
ਇਵੇਂ ਨਹੀਂ ਕਿ ਵਿਕਾਰ ਵਿੱਚ ਨਹੀਂ ਜਾਂਦੇ ਹਨ। ਇਵੇਂ ਤਾਂ ਬਹੁਤ ਬਾਲ ਬ੍ਰਹਮਚਾਰੀ ਵੀ ਰਹਿੰਦੇ ਹਨ।
ਛੋਟੇਪਨ ਤੋਂ ਕਦੀ ਛੀ - ਛੀ ਖਾਣਾ ਆਦਿ ਨਹੀਂ ਖਾਂਦੇ ਹਨ। ਸੰਨਿਆਸੀ ਵੀ ਕਹਿੰਦੇ ਹਨ ਨਿਰਵਿਕਾਰੀ ਬਣੋ।
ਘਰਬਾਰ ਦਾ ਸੰਨਿਆਸ ਕਰਦੇ ਹਨ ਫਿਰ ਦੂਜੇ ਜਨਮ ਵਿੱਚ ਵੀ ਕਿਸੇ ਗ੍ਰਹਿਸਤੀ ਕੋਲ ਜਨਮ ਲੈਣਗੇ ਫਿਰ
ਘਰਬਾਰ ਛੱਡ ਜੰਗਲ ਵਿੱਚ ਚਲੇ ਜਾਂਦੇ ਹਨ। ਪਰ ਕੀ ਪਤਿਤ ਤੋਂ ਪਾਵਨ ਬਣ ਸਕਦੇ ਹਾਂ? ਨਹੀਂ। ਪਤਿਤ -
ਪਾਵਨ ਬਾਪ ਦੀ ਸ਼੍ਰੀਮੱਤ ਬਗੈਰ ਕੋਈ ਪਤਿਤ ਤੋਂ ਪਾਵਨ ਬਣ ਨਹੀਂ ਸਕਦਾ। ਭਗਤੀ ਹੈ ਉਤਰਦੀ ਕਲਾ ਦਾ
ਮਾਰਗ। ਤਾਂ ਫਿਰ ਪਾਵਨ ਕਿਵੇਂ ਬਣਨਗੇ? ਪਾਵਨ ਬਣੀਏ ਤਾਂ ਘਰ ਜਾਈਏ, ਸ੍ਵਰਗ ਵਿੱਚ ਆ ਜਾਈਏ। ਸਤਿਯੁਗੀ
ਦੇਵੀ - ਦੇਵਤਾ ਕੱਦੇ ਘਰਬਾਰ ਛੱਡਦੇ ਹਨ ਕੀ? ਉਨ੍ਹਾਂ ਦਾ ਹੈ ਹੱਦ ਦਾ ਸੰਨਿਆਸ, ਤੁਹਾਡਾ ਹੈ ਬੇਹੱਦ
ਦਾ ਸੰਨਿਆਸ। ਸਾਰੀ ਦੁਨੀਆਂ, ਮਿੱਤਰ - ਸੰਬੰਧੀ ਆਦਿ ਸਭ ਦਾ ਸੰਨਿਆਸ। ਤੁਹਾਡੇ ਲਈ ਹੁਣ ਸ੍ਵਰਗ ਦੀ
ਸਥਾਪਨਾ ਹੋ ਰਹੀ ਹੈ। ਤੁਹਾਡੀ ਬੁੱਧੀ ਸਵਰਗ ਤਰਫ ਹੈ। ਮਨੁੱਖ ਤਾਂ ਨਰਕ ਵਿੱਚ ਹੀ ਲਟਕੇ ਪਏ ਹਨ।
ਤੁਸੀਂ ਬੱਚੇ ਫਿਰ ਬਾਪ ਦੀ ਯਾਦ ਵਿੱਚ ਲਟਕੇ ਪਏ ਹੋ।
ਤੁਹਾਨੂੰ ਸ਼ੀਤਲ ਦੇਵੀਆਂ
ਬਣਾਉਣ ਦੇ ਲਈ ਗਿਆਨ ਚਿਤਾ ਤੇ ਬਿਠਾਇਆ ਜਾਂਦਾ ਹੈ। ਸ਼ੀਤਲ ਅੱਖਰ ਦੇ ਅਗੇਂਸਟ ਹੈ ਤਪਤ। ਤੁਹਾਡਾ ਨਾਮ
ਹੀ ਹੈ ਸ਼ੀਤਲਾਦੇਵੀ। ਇੱਕ ਤਾਂ ਨਹੀਂ ਹੋਵੇਗੀ ਨਹੀਂ। ਜਰੂਰ ਬਹੁਤ ਹੋਣਗੀਆਂ, ਜਿਨ੍ਹਾਂ ਨੇ ਭਾਰਤ
ਨੂੰ ਸ਼ੀਤਲ ਬਣਾਇਆ ਹੈ। ਇਸ ਸਮੇਂ ਕਾਮ- ਚਿਤਾ ਤੇ ਜਲ ਰਹੇ ਹਨ। ਤੁਹਾਡਾ ਨਾਮ ਇੱਥੇ ਸ਼ੀਤਲਾ ਦੇਵੀਆਂ
ਹੈ। ਤੁਸੀਂ ਸ਼ੀਤਲ ਕਰਨ ਵਾਲੀ, ਠੰਡਾ ਛਿੱਟਾ ਪਾਉਣ ਵਾਲੀ ਦੇਵੀਆਂ ਹੋ। ਛਿੱਟਾਂ ਪਾਉਣ ਜਾਂਦੇ ਹਨ
ਨਾ। ਇਹ ਹੈ ਗਿਆਨ ਦੇ ਛਿੱਟੇ, ਜੋ ਆਤਮਾ ਦੇ ਉੱਪਰ ਪਾਏ ਜਾਂਦੇ ਹਨ। ਆਤਮਾ ਪਵਿੱਤਰ ਬਣਨ ਨਾਲ ਸ਼ੀਤਲ
ਬਣ ਜਾਂਦੀ ਹੈ। ਇਸ ਸਮੇਂ ਸਾਰੀ ਦੁਨੀਆਂ ਕਾਮ ਚਿਤਾ ਤੇ ਚੜ੍ਹ ਕਾਲੀ ਹੋ ਪੈਂਦੀ ਹੈ। ਹੁਣ ਕਲਸ਼ ਮਿਲਦਾ
ਹੈ ਤੁਸੀਂ ਬੱਚਿਆਂ ਨੂੰ। ਕਲਸ਼ ਤੋਂ ਤੁਸੀਂ ਖੁਦ ਵੀ ਸ਼ੀਤਲ ਬਣਦੇ ਹੋ ਅਤੇ ਦੂਜਿਆਂ ਨੂੰ ਵੀ ਬਣਾਉਂਦੇ
ਹੋ। ਇਹ ਵੀ ਸ਼ੀਤਲ ਬਣੇ ਹੈ ਨਾ। ਦੋਨੋ ਇਕੱਠੇ ਹਨ। ਘਰਬਾਰ ਛੱਡਨ ਦੀ ਤਾਂ ਗੱਲ ਹੀ ਨਹੀਂ, ਪਰ ਗਊਸ਼ਾਲਾ
ਬਣੀ ਹੋਵੇਗੀ ਤਾਂ ਜਰੂਰ ਕੋਈ ਨਾ ਘਰਬਾਰ ਛੱਡਿਆ ਹੋਵੇਗਾ। ਕਿਸਲਈ? ਗਿਆਨ ਚਿਤਾ ਤੇ ਬੈਠ ਸ਼ੀਤਲ ਬਣਨ
ਦੇ ਲਈ। ਜੱਦ ਤੁਸੀਂ ਇੱਥੇ ਸ਼ੀਤਲ ਬਣੋਗੇ ਤੱਦ ਹੀ ਤੁਸੀਂ ਦੇਵਤਾ ਬਣ ਸਕਦੇ ਹੋ। ਹੁਣ ਤੁਸੀਂ ਬੱਚਿਆਂ
ਦਾ ਬੁੱਧੀਯੋਗ ਪੁਰਾਣੇ ਘਰ ਦੀ ਤਰਫ ਨਹੀਂ ਜਾਣਾ ਚਾਹੀਦਾ। ਬਾਪ ਦੇ ਨਾਲ ਬੁੱਧੀ ਲਟਕੀ ਰਹੇ ਕਿਓਂਕਿ
ਤੁਸੀਂ ਸਭ ਨੂੰ ਬਾਪ ਦੇ ਕੋਲ ਘਰ ਜਾਣਾ ਹੈ। ਬਾਪ ਕਹਿੰਦੇ ਹਨ - ਮਿੱਠੇ ਬੱਚੇ, ਮੈ ਪੰਡਾ ਬਣ ਕੇ
ਆਇਆ ਹਾਂ ਤੁਹਾਨੂੰ ਲੈ ਜਾਣ। ਇਹ ਸ਼ਿਵ ਸ਼ਕਤੀ ਪਾਂਡਵ ਸੈਨਾ ਹੈ। ਤੁਸੀਂ ਹੋ ਸ਼ਿਵ ਤੋਂ ਸ਼ਕਤੀ ਲੈਣ ਵਾਲੀ,
ਉਹ ਹੈ ਸਰਵਸ਼ਕਤੀਮਾਨ। ਮਨੁੱਖ ਤਾਂ ਸਮਝਦੇ ਹਨ - ਪਰਮਾਤਮਾ ਮਰੇ ਹੋਏ ਨੂੰ ਜਿੰਦਾ ਕਰ ਸਕਦਾ ਹੈ। ਪਰ
ਬਾਪ ਕਹਿੰਦੇ ਹਨ - ਲਾਡਲੇ ਬੱਚੇ, ਇਸ ਡਰਾਮਾ ਵਿੱਚ ਹਰ ਇੱਕ ਨੂੰ ਅਨਾਦਿ ਪਾਰ੍ਟ ਮਿਲਿਆ ਹੋਇਆ ਹੈ।
ਮੈਂ ਵੀ ਕ੍ਰਿਏਟਰ, ਡਾਇਰੈਕਟਰ, ਪ੍ਰਿੰਸੀਪਲ ਐਕਟਰ ਹਾਂ। ਡਰਾਮਾ ਦੇ ਪਾਰ੍ਟ ਨੂੰ ਅਸੀਂ ਕੁਝ ਵੀ
ਚੇਂਜ ਨਹੀਂ ਕਰ ਸਕਦੇ। ਮਨੁੱਖ ਸਮਝਦੇ ਹਨ ਪੱਤਾ - ਪੱਤਾ ਵੀ ਪਰਮਾਤਮਾ ਦੇ ਹੁਕਮ ਨਾਲ ਹਿਲਦਾ ਹੈ ਪਰ
ਪਰਮਾਤਮਾ ਤਾਂ ਖੁਦ ਕਹਿੰਦੇ ਹਨ ਮੈ ਵੀ ਡਰਾਮਾ ਦੇ ਅਧੀਨ ਹਾਂ, ਇਸ ਦੇ ਬੰਧਨ ਵਿੱਚ ਬੰਨਿਆ ਹੋਇਆ
ਹਾਂ। ਇਵੇਂ ਨਹੀਂ ਕਿ ਮੇਰੇ ਹੁਕਮ ਨਾਲ ਪੱਤੇ ਹਿੱਲਣਗੇ। ਸਰਵ - ਵਿਆਪੀ ਦੇ ਗਿਆਨ ਨੇ ਭਾਰਤਵਾਸੀਆਂ
ਨੂੰ ਬਿਲਕੁਲ ਕੰਗਾਲ ਬਣਾ ਦਿੱਤਾ ਹੈ। ਬਾਪ ਦੇ ਗਿਆਨ ਨਾਲ ਭਾਰਤ ਫਿਰ ਸਿਰਤਾਜ ਬਣਦਾ ਹੈ। ਅੱਛਾ!
ਮਿੱਠੇ - ਮਿੱਠੇ
ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ
ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੂਰਜਵੰਸ਼ੀ
ਵਿੱਚ ਪਹਿਲੇ - ਪਹਿਲੇ ਆਉਣ ਦੇ ਲਈ ਨਿਸ਼ਚੈਬੁੱਧੀ ਬਣ ਫੁੱਲ ਮਾਰਕਸ ਲੈਣੀ ਹੈ। ਪੱਕਾ ਬ੍ਰਾਹਮਣ ਬਣਨਾ
ਹੈ। ਬੇਹੱਦ ਦੀ ਨਾਲੇਜ਼ ਸਮ੍ਰਿਤੀ ਵਿੱਚ ਰੱਖਣੀ ਹੈ।
2. ਗਿਆਨ ਚਿਤਾ ਤੇ ਬੈਠ
ਸ਼ੀਤਲ ਮਤਲਬ ਪਵਿੱਤਰ ਬਣਨਾ ਹੈ। ਗਿਆਨ ਅਤੇ ਯੋਗ ਨਾਲ ਕਾਮ ਦੀ ਤਪਤ ਖਤਮ ਕਰਨੀ ਹੈ। ਬੁੱਧੀਯੋਗ ਸਦਾ
ਇੱਕ ਬਾਪ ਦੇ ਵੱਲ ਲਟਕਿਆ ਰਹੇ।
ਵਰਦਾਨ:-
ਬ੍ਰਾਹਮਣ ਜੀਵਨ ਵਿੱਚ ਸ਼੍ਰੇਸ਼ਠ ਸਥਿਤੀ ਰੂਪੀ ਮੈਡਲ ਪ੍ਰਾਪਤ ਕਰਨ ਵਾਲੇ ਬੇਗਮਪੁਰ ਦੇ ਬਾਦਸ਼ਾਹ ਭਵ
ਤੁਸੀਂ ਸਭ ਆਪਣੀ ਸਵਸਥਿਤੀ
ਚੰਗੇ ਤੋਂ ਚੰਗੀ ਬਣਾਉਣ ਦੇ ਲਈ ਹੀ ਬ੍ਰਾਹਮਣ ਬਣੇ ਹੋ। ਬ੍ਰਾਹਮਣ ਜੀਵਨ ਵਿੱਚ ਸ੍ਰੇਸ਼ਠ ਸਥਿਤੀ ਹੀ
ਤੁਹਾਡੀ ਪ੍ਰਾਪਟੀ ਹੈ। ਇਹ ਬ੍ਰਾਹਮਣ ਜੀਵਨ ਦਾ ਮੈਡਲ ਹੈ। ਜੋ ਇਹ ਮੈਡਲ ਪ੍ਰਾਪਤ ਕਰ ਲੈਂਦੇ ਹਨ ਉਹ
ਸਦਾ ਅਚਲ ਅਡੋਲ ਇੱਕਰਸ ਸਥਿਤੀ ਵਿੱਚ ਰਹਿੰਦੇ, ਸਦਾ ਨਿਸ਼ਚਿੰਤ, ਬੇਗਮਪੁਰ ਦੇ ਬਾਦਸ਼ਾਹ ਬਣ ਜਾਂਦੇ ਹਨ।
ਉਹ ਸਰਵ ਇਛਾਵਾਂ ਤੋਂ ਮੁਕਤ, ਇੱਛਾ ਮਾਤਰਮ ਅਵਿਧਾ ਸਵਰੂਪ ਹੁੰਦੇ ਹਨ।
ਸਲੋਗਨ:-
ਅਟੁੱਟ ਨਿਸ਼ਚੇ
ਅਤੇ ਫ਼ਲਕ ਨਾਲ ਕਹੋ "ਮੇਰਾ ਬਾਬਾ" ਤਾਂ ਮਾਇਆ ਨੇੜੇ ਨਹੀਂ ਆਏਗੀ।