19.01.25 Avyakt Bapdada Punjabi Murli
30.11.2003 Om Shanti Madhuban
"ਚਾਰੋਂ ਹੀ ਸਬਜੈਕਟ
ਵਿੱਚ ਅਨੁਭਵ ਦੀ ਅਥਾਰਿਟੀ ਬਣ ਸਮੱਸਿਆ ਨੂੰ ਸਮਾਧਾਨ ਸਵਰੂਪ ਵਿੱਚ ਪਰਿਵਰਤਨ ਕਰੋ"
ਅੱਜ ਬ੍ਰਾਹਮਣ ਸੰਸਾਰ ਦੇ
ਰਚਤਾ ਆਪਣੇ ਚਾਰੋਂ ਪਾਸੇ ਦੇ ਬ੍ਰਾਹਮਣ ਬੱਚਿਆਂ ਨੂੰ ਦੇਖ ਰਹੇ ਹਨ। ਇਹ ਬ੍ਰਾਹਮਣ ਪਰਿਵਾਰ ਛੋਟਾ
ਜਿਹਾ ਸੰਸਾਰ ਹੈ, ਪਰ ਅਤਿ ਸ਼੍ਰੇਸ਼ਠ, ਅਤਿ ਪਿਆਰਾ ਸੰਸਾਰ ਹੈ। ਇਹ ਬ੍ਰਾਹਮਣ ਸੰਸਾਰ ਸਾਰੇ ਵਿਸ਼ਵ ਦੀ
ਵਿਸ਼ੇਸ ਆਤਮਾਵਾਂ ਦਾ ਸੰਸਾਰ ਹੈ। ਹਰ ਇੱਕ ਬ੍ਰਾਹਮਣ ਕੋਟਾਂ ਵਿੱਚ ਕੋਈ, ਕੋਈ ਵਿੱਚ ਵੀ ਕੋਈ ਆਤਮਾ
ਹੈ ਕਿਉਂਕਿ ਆਪਣੇ ਬਾਪ ਨੂੰ ਪਹਿਚਾਣ, ਬਾਪ ਦੇ ਵਰਸੇ ਦੇ ਅਧਿਕਾਰੀ ਬਣੇ ਹਨ। ਜਿਵੇਂ ਬਾਪ ਉੱਚੇ ਤੋਂ
ਉੱਚਾ ਹੈ ਤਾਂ ਬਾਪ ਨੂੰ ਪਹਿਚਾਣ ਬਾਪ ਦਾ ਬਣਨ ਵਾਲੀ ਆਤਮਾਵਾਂ ਵੀ ਵਿਸ਼ੇਸ਼ ਆਤਮਾਵਾਂ ਹਨ। ਹਰ
ਬ੍ਰਾਹਮਣ ਆਤਮਾ ਦੇ ਜੰਮਦੇ ਹੀ ਭਾਗ ਵਿਧਾਤਾ ਬਾਪ ਨੇ ਮੱਥੇ ਤੇ ਸ਼੍ਰੇਸ਼ਠ ਭਾਗ ਦੀ ਲਕੀਰ ਖਿੱਚ ਲਈ
ਹੈ, ਇਵੇਂ ਦੀ ਸ਼੍ਰੇਸ਼ਠ ਭਾਗਵਾਨ ਆਤਮਾ ਹਨ। ਇਵੇਂ ਦੇ ਭਾਗਵਾਨ ਆਪਣੇ ਨੂੰ ਸਮਝਦੇ ਹੋ? ਐਨਾ ਵੱਡਾ
ਰੂਹਾਨੀ ਨਸ਼ਾ ਅਨੁਭਵ ਹੁੰਦਾ ਹੈ? ਹਰ ਇੱਕ ਬ੍ਰਾਹਮਣ ਦੇ ਦਿਲ ਵਿੱਚ ਦਿਲਾਰਾਮ, ਦਿਲ ਦਾ ਦੁਲਾਰ, ਦਿਲ
ਦਾ ਪਿਆਰ ਦੇ ਰਹੇ ਹਨ। ਇਹ ਪਰਮਾਤਮ ਪਿਆਰ ਸਾਰੇ ਕਲਪ ਵਿੱਚ ਇੱਕ ਦਵਾਰਾ ਅਤੇ ਇੱਕ ਸਮੇਂ ਤੇ ਹੀ
ਪ੍ਰਾਪਤ ਹੁੰਦਾ ਹੈ। ਇਹ ਰੂਹਾਨੀ ਨਸ਼ਾ ਸਦਾ ਹਰ ਕਰਮ ਵਿੱਚ ਰਹਿੰਦਾ ਹੈ? ਕਿਉਂਕਿ ਤੁਸੀਂ ਵਿਸ਼ਵ ਨੂੰ
ਚੈਲੇਂਜ ਕਰਦੇ ਹੋ ਕਿ ਅਸੀਂ ਕਰਮਯੋਗੀ ਜੀਵਨ ਵਾਲੇ ਵਿਸ਼ੇਸ਼ ਆਤਮਾਵਾਂ ਹਾਂ। ਸਿਰਫ਼ ਯੋਗ ਲਗਾਉਣ ਵਾਲੇ
ਯੋਗੀ ਨਹੀਂ, ਯੋਗੀ ਜੀਵਨ ਵਾਲੇ ਹੋ। ਜੀਵਨ ਸਦਾਕਾਲ ਦੀ ਹੁੰਦੀ ਹੈ। ਨੇਚਰੁਲ ਅਤੇ ਨਿਰੰਤਰ ਹੁੰਦੀ
ਹੈ। 8 ਘੰਟੇ, 6 ਘੰਟੇ ਦੇ ਯੋਗੀ ਜੀਵਨ ਵਾਲੇ ਨਹੀਂ। ਯੋਗ ਮਤਲਬ ਯਾਦ ਤਾਂ ਬ੍ਰਾਹਮਣ ਜੀਵਨ ਦਾ ਲਕਸ਼
ਹੁੰਦਾ ਹੈ ਉਵੇਂ ਦੇ ਲਕਸ਼ਨ ਵੀ ਖੁਦ ਹੀ ਆਉਂਦੇ ਹਨ।
ਬਾਪਦਾਦਾ ਹਰ ਬ੍ਰਾਹਮਣ
ਆਤਮਾ ਦੇ ਮੱਥੇ ਵਿੱਚ ਚਮਕਦਾ ਹੋਇਆ ਭਾਗ ਦਾ ਸਿਤਾਰਾ ਦੇਖਦੇ ਹਨ। ਬਾਪਦਾਦਾ ਸਦਾ ਹਰ ਬੱਚੇ ਨੂੰ
ਸ਼੍ਰੇਸ਼ਠ ਸਵਮਾਨਧਾਰੀ, ਸਵਰਾਜਧਾਰੀ ਦੇਖਦੇ ਹਨ। ਤਾਂ ਤੁਸੀ ਸਭ ਵੀ ਆਪਣੇ ਨੂੰ ਸਵਮਾਨਧਾਰੀ ਆਤਮਾ ਹਾਂ
ਸਵਰਾਜਧਾਰੀ ਆਤਮਾ ਹਾਂ - ਇਵੇਂ ਅਨੁਭਵ ਕਰਦੇ ਹੋ? ਸੈਕਿੰਡ ਇਹ ਜੇਕਰ ਸਮ੍ਰਿਤੀ ਵਿੱਚ ਲਿਆਓ ਕਿ ਮੈਂ
ਸਵਮਾਨਧਾਰੀ ਆਤਮਾ ਹਾਂ -ਤਾਂ ਸੈਕਿੰਡ ਵਿੱਚ ਸਵਮਾਨ ਦੀ ਕਿੰਨੀ ਲਿਸਟ ਆ ਜਾਂਦੀ ਹੈ! ਹਨ ਤਾਂ ਹਾਲੇ
ਵੀ ਆਪਣੇ ਸਵਮਾਨ ਦੀ ਲਿਸਟ ਸਮ੍ਰਿਤੀ ਵਿੱਚ ਆਈ? ਲੰਬੀ ਲਿਸਟ ਹੈ ਨਾ! ਸਵਮਾਨ, ਅਭਿਮਾਨ ਨੂੰ ਖ਼ਤਮ ਕਰ
ਦਿੰਦਾ ਹੈ ਕਿਉਂਕਿ ਸਵਮਾਨ ਹੈ ਸ਼੍ਰੇਸ਼ਠ ਅਭਿਮਾਨ। ਤਾਂ ਸ਼੍ਰੇਸ਼ਠ ਅਭਿਮਾਨ ਅਸ਼ੁੱਧ ਵੱਖ - ਵੱਖ ਦੇਹ -
ਅਭਿਮਾਨ ਨੂੰ ਖ਼ਤਮ ਕਰ ਦਿੰਦਾ ਹੈ। ਜਿਵੇਂ ਸੈਕਿੰਡ ਵਿੱਚ ਲਾਇਟ ਦਾ ਸਵਿੱਚ ਓਨ ਕਰਨ ਨਾਲ ਹਨ੍ਹੇਰਾ
ਭੱਜ ਜਾਂਦਾ ਹੈ, ਹਨ੍ਹੇਰੇ ਨੂੰ ਭਜਾਇਆ ਨਹੀਂ ਜਾਂਦਾ ਹੈ ਜਾਂ ਹਨ੍ਹੇਰੇ ਨੂੰ ਕੱਢਣ ਦੀ ਮਿਹਨਤ ਨਹੀਂ
ਕਰਨੀ ਪੈਂਦੀ ਹੈ ਪਰ ਸਵਿੱਚ ਓਨ ਕੀਤਾ ਤੇ ਹਨ੍ਹੇਰਾ ਖੁਦ ਹੀ ਖਤਮ ਹੋ ਜਾਂਦਾ ਹੈ। ਇਵੇਂ ਸਵਮਾਨ ਦੀ
ਸਮ੍ਰਿਤੀ ਦਾ ਸਵਿੱਚ ਓਨ ਕਰੋ ਤਾਂ ਵੱਖ - ਵੱਖ ਦੇਹ -ਅਭਿਮਾਨ ਖ਼ਤਮ ਕਰਨ ਦੀ ਮਿਹਨਤ ਨਹੀਂ ਕਰਨੀ
ਪਵੇਗੀ। ਮਿਹਨਤ ਕਦੋਂ ਤੱਕ ਕਰਨੀ ਪੈਂਦੀ ਹੈ ਜਦੋਂ ਤੱਕ ਸਵਮਾਨ ਦੇ ਸਮ੍ਰਿਤੀ ਸਵਰੂਪ ਨਹੀਂ ਬਣਦੇ।
ਬਾਪਦਾਦਾ ਬੱਚਿਆਂ ਦਾ ਖੇਲ ਦੇਖਦੇ ਹਨ - ਸਵਮਾਨ ਨੂੰ ਦਿਲ ਵਿੱਚ ਵਰਨਣ ਕਰਦੇ ਹਨ - “ਮੈਂ ਬਾਪਦਾਦਾ
ਦੇ ਦਿਲ ਤਖ਼ਤਨਸ਼ੀਨ ਹਾਂ”,ਵਰਨਣ ਵੀ ਕਰ ਰਹੇ ਹਨ, ਸੋਚ ਵੀ ਰਹੇ ਹਨ ਪਰ ਅਨੁਭਵ ਦੀ ਸੀਟ ਤੇ ਸੈੱਟ ਨਹੀਂ
ਹੁੰਦੇ। ਜੋ ਸੋਚਦੇ ਹਨ ਉਹ ਅਨੁਭਵ ਹੋਣਾ ਜਰੂਰੀ ਹੈ ਕਿਉਂਕਿ ਸਭਤੋਂ ਸ਼੍ਰੇਸ਼ਠ ਅਥਾਰਿਟੀ ਅਨੁਭਵ ਦੀ
ਅਥਾਰਿਟੀ ਹੈ। ਤਾਂ ਬਾਪਦਾਦਾ ਦੇਖਦੇ ਹਨ - ਸੁਣਦੇ ਬਹੁਤ ਵਧੀਆ ਹਨ - ਸੁਣਦੇ ਬਹੁਤ ਵਧੀਆ ਹਨ, ਸੋਚਦੇ
ਵੀ ਬਹੁਤ ਚੰਗਾ ਹੈ ਪਰ ਸੁਣਨਾ ਅਤੇ ਸੋਚਣਾ ਵੱਖ ਚੀਜ਼ ਹੈ, ਅਨੁਭਵੀ ਸਵਰੂਪ ਬਣਨਾ - ਇਹ ਹੀ ਬ੍ਰਾਹਮਣ
ਜੀਵਨ ਦੀ ਸ਼੍ਰੇਸ਼ਠ ਅਥਾਰਿਟੀ ਹੈ। ਇਹ ਹੀ ਭਗਤੀ ਅਤੇ ਗਿਆਨ ਵਿੱਚ ਅੰਤਰ ਹੈ। ਭਗਤੀ ਵਿੱਚ ਵੀ ਸੁਣਨ
ਦੀ ਮਸਤੀ ਵਿੱਚ ਬਹੁਤ ਮਸਤ ਹੁੰਦੇ ਹਨ। ਸੋਚਦੇ ਵੀ ਹਨ ਪਰ ਅਨੁਭਵ ਨਹੀਂ ਕਰ ਸਕਦੇ ਹਨ। ਗਿਆਨ ਦਾ
ਅਰਥ ਹੀ ਹੈ, ਗਿਆਨੀ ਤੂੰ ਆਤਮਾ ਮਤਲਬ ਹਰ ਸਵਮਾਨ ਦੇ ਅਨੁਭਵੀ ਬਣਨਾ। ਅਨੁਭਵੀ ਸਵਰੂਪ ਰੂਹਾਨੀ ਨਸ਼ਾ
ਚੜਦਾ ਹੈ। ਅਨੁਭਵ ਕਦੀ ਵੀ ਜੀਵਨ ਵਿੱਚ ਭੁਲਣਾ ਨਹੀਂ ਹੈ, ਸੁਣਿਆ ਹੋਇਆ, ਸੋਚਿਆ ਹੋਇਆ ਭੁੱਲ ਜਾਂਦਾ
ਹੈ ਪਰ ਅਨੁਭਵ ਦੀ ਅਥਾਰਿਟੀ ਕਦੀ ਘੱਟ ਨਹੀਂ ਹੁੰਦੀ ਹੈ।
ਤਾਂ ਬਾਪਦਾਦਾ ਇਹ ਹੀ
ਬੱਚਿਆਂ ਨੂੰ ਸਮ੍ਰਿਤੀ ਦਵਾਉਂਦੇ ਹਨ - ਹਰ ਸੁਣੀ ਹੋਈ ਗੱਲ ਜੋ ਭਗਵਾਨ ਬਾਪ ਕੋਲੋਂ ਸੁਣੀ, ਉਸਦੇ
ਅਨੁਭਵੀ ਮੂਰਤ ਬਣੋ। ਅਨੁਭਵ ਕੀਤੀ ਹੋਈ ਗੱਲ ਹਜ਼ਾਰ ਲੋਕ ਵੀ ਜੇਕਰ ਮਿਟਾਉਣਾ ਚਾਹਨ ਤਾਂ ਮਿਟ ਨਹੀਂ
ਸਕਦੀ। ਮਾਇਆ ਵੀ ਅਨੁਭਵ ਨੂੰ ਮਿਟਾ ਨਹੀਂ ਸਕਦੀ। ਜਿਵੇਂ ਸ਼ਰੀਰ ਧਾਰਨ ਕਰਦੇ ਇਹ ਅਨੁਭਵ ਕਰਦੇ ਹੋ ਕਿ
ਮੈਂ ਫਲਾਣਾ ਹਾਂ, ਤਾਂ ਕਿੰਨਾ ਪੱਕਾ ਹੈ! ਕਦੀ ਆਪਣੀ ਦੇਹ ਦਾ ਨਾਮ ਭੁਲਦਾ ਹੈ? ਕੋਈ ਤੁਹਾਨੂੰ ਕਹੇ
ਕਿ ਤੁਸੀਂ ਫਲਾਣਾ ਜਾਂ ਫਲਾਣੀ ਨਹੀਂ ਹੋ, ਤਾਂ ਮਨ ਸਕਦੇ ਹੋ? ਇਵੇਂ ਹੀ ਹਰ ਸਵਮਾਨ ਦੀ ਲਿਸਟ ਅਨੁਭਵ
ਕਰਨ ਨਾਲ ਕਦੀ ਸਵਮਾਨ ਭੁੱਲ ਨਹੀਂ ਸਕਦਾ। ਪਰ ਬਾਪਦਾਦਾ ਨੇ ਦੇਖਿਆ ਕਿ ਅਨੁਭਵ ਹਰ ਸਵਮਾਨ ਦਾ ਹਰ
ਪੁਆਇੰਟ ਦਾ, ਅਨੁਭਵੀ ਬਣਨ ਵਿੱਚ ਨੰਬਰਵਾਰ ਹੈ। ਜਦੋਂ ਅਨੁਭਵ ਕਰ ਲਿਆ ਕਿ ਮੈਂ ਹਾਂ ਹੀ ਆਤਮਾ, ਆਤਮਾ
ਦੇ ਸਿਵਾਏ ਹੋਰ ਹੋ ਹੀ ਕੀ! ਦੇਹ ਨੂੰ ਤਾਂ ਮੇਰਾ ਕਹਿੰਦੇ ਹੋ ਪਰ ਮੈਂ ਹੂੰ ਹੀ ਆਤਮਾ, ਜਦੋਂ ਹੋ ਹੀ
ਆਤਮਾ ਤਾਂ ਦੇਹਭਾਨ ਕਿਥੋਂ ਤੋਂ ਆਇਆ? ਕਿਉਂ ਆਇਆ? ਕਾਰਨ, 63 ਜਨਮ ਦਾ ਅਭਿਆਸ, ਮੈਂ ਦੇਹ ਹਾਂ, ਉਲਟਾ
ਅਭਿਆਸ ਪੱਕਾ ਹੈ। ਅਸਲ ਅਭਿਆਸ ਅਨੁਭਵ ਵਿੱਚ ਭੁੱਲ ਜਾਂਦਾ ਹੈ। ਬਾਪਦਾਦਾ ਬੱਚਿਆਂ ਨੂੰ ਜਦੋਂ ਮਿਹਨਤ
- ਕਰਦਾ ਦੇਖਦੇ ਹਨ ਤਾਂ ਬੱਚਿਆਂ ਤੇ ਪਿਆਰ ਆਉਂਦਾ ਹੈ। ਪਰਮਾਤਮ ਬੱਚੇ ਅਤੇ ਮਿਹਨਤ, ਅਨੁਭਵ ਮੂਰਤ
ਦੀ ਕਮੀ ਹੈ। ਜਦੋਂ ਦੇਹਭਾਨ ਦਾ ਅਨੁਭਵ ਕੁਝ ਵੀ ਹੋ ਜਾਏ, ਜਦੋਂ ਕੋਈ ਵੀ ਕਰਮ ਕਰਦੇ ਦੇਹਭਾਨ ਭੁਲਦਾ
ਨਹੀਂ ਹੈ, ਤਾਂ ਬ੍ਰਾਹਮਣ ਜੀਵਨ ਮਤਲਬ ਕਰਮਯੋਗੀ ਜੀਵਨ, ਯੋਗੀ ਜੀਵਨ ਦਾ ਅਨੁਭਵ ਭੁੱਲ ਕਿਵੇਂ ਸਕਦਾ!
ਤਾਂ ਚੈਕ ਕਰੋ - ਹਰ
ਸਬਜੈਕਟ ਨੂੰ ਅਨੁਭਵ ਵਿੱਚ ਲਿਆਉਂਦਾ ਹੈ? ਗਿਆਨ ਸੁਣਨਾ ਅਤੇ ਸੁਨਾਓਣਾ ਤਾਂ ਸਹਿਜ ਹੈ ਪਰ ਗਿਆਨ
ਸਵਰੂਪ ਬਣਨਾ ਹੈ। ਗਿਆਨ ਨੂੰ ਸਵਰੂਪ ਵਿੱਚ ਲਿਆਏ ਤਾਂ ਖੁਦ ਹੀ ਹਰ ਕਰਮ ਨਾਲੇਜ਼ਫੁੱਲ ਮਤਲਬ ਨਾਲੇਜ਼
ਦੀ ਲਾਇਟ ਮਾਇਟ ਵਾਲਾ ਹੋਵੇਗਾ। ਨਾਲੇਜ਼ ਨੂੰ ਕਿਹਾ ਹੀ ਜਾਂਦਾ ਹੈ ਲਾਇਟ ਅਤੇ ਮਾਇਟ। ਇਵੇਂ ਹੀ ਯੋਗੀ
ਸਵਰੂਪ, ਯੋਗਯੁਕਤ, ਯੁਕਤੀਯੁਕਤ ਸਵਰੂਪ। ਧਾਰਨਾ ਸਵਰੂਪ ਮਤਲਬ ਹਰ ਕਰਮ, ਹਰ ਕਰਮਇੰਦ੍ਰੀ, ਹਰ ਗੁਣ
ਦੇ ਧਾਰਨਾ ਸਵਰੂਪ ਹੋਵੇਗੀ। ਸੇਵਾ ਦੇ ਅਨੁਭਵੀ ਮੂਰਤ ਸੇਵਾਧਾਰੀ, ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ
ਕਰਮਣਾ, ਭਾਵੇਂ ਸੰਬੰਧ- ਸੰਪਰਕ ਹਰ ਕਰਮ ਵਿੱਚ ਸੇਵਾ ਨੇਚਰੁਲ ਹੁੰਦੀ ਰਹੇ, ਇਸਨੂੰ ਕਿਹਾ ਜਾਂਦਾ ਹੈ
ਚਾਰ ਹੀ ਸਬਜੈਕਟ ਵਿੱਚ ਅਨੁਭਵ ਸਵਰੂਪ। ਤਾਂ ਸਭ ਚੈਕ ਕਰੋ - ਕਿਥੋਂ ਤੱਕ ਅਨੁਭਵੀ ਬਣੇ ਹੋ? ਹਰ ਗੁਣ
ਦਾ ਅਨੁਭਵੀ, ਹਰ ਸ਼ਕਤੀ ਦਾ ਅਨੁਭਵੀ। ਉਵੇਂ ਵੀ ਕਹਾਵਤ ਹੈ ਕਿ ਅਨੁਭਵ ਸਮੇਂ ਤੇ ਬਹੁਤ ਕੰਮ ਆਉਂਦਾ
ਹੈ। ਤਾਂ ਅਨੁਭਵੀ ਮੂਰਤ ਦਾ ਅਨੁਭਵ ਕਿਵੇਂ ਦੀ ਵੀ ਸਮੱਸਿਆ ਹੋਵੇ, ਅਨੁਭਵੀ ਮੂਰਤ ਅਨੁਭਵ ਦੀ
ਅਥਾਰਿਟੀ ਨਾਲ ਸਮੱਸਿਆ ਨੂੰ ਸੈਕਿੰਡ ਵਿੱਚ ਸਮਾਧਾਨ ਸਵਰੂਪ ਵਿੱਚ ਪਰਿਵਰਤਨ ਕਰ ਲੈਂਦੇ ਹਨ। ਸਮੱਸਿਆ,
ਸਮੱਸਿਆ ਨਹੀਂ ਰਹੇਗੀ, ਸਮਾਧਾਨ ਸਵਰੂਪ ਬਣ ਜਾਏਗੀ। ਸਮਝਾ।
ਹੁਣ ਸਮੇਂ ਦੀ ਸਮੀਪਤਾ,
ਬਾਪ ਸਮਾਨ ਬਣਨ ਦੀ ਸਮੀਪਤਾ ਸਮਾਧਾਨ ਸਵਰੂਪ ਦਾ ਅਨੁਭਵ ਕਰਾਏ। ਬਹੁਤ ਸਮੇਂ ਸਮੱਸਿਆ ਦਾ ਆਉਣਾ,
ਸਮਾਧਾਨ ਕਰਨਾ ਇਹ ਮਿਹਨਤ ਕੀਤੀ, ਹੁਣ ਬਾਪਦਾਦਾ ਹਰ ਬੱਚੇ ਨੂੰ ਸਵਮਾਣਧਾਰੀ, ਸਵਰਾਜ ਅਧਿਕਾਰੀ,
ਸਮਾਧਾਨ ਸਵਰੂਪ ਵਿੱਚ ਦੇਖਣਾ ਚਾਹੁੰਦੇ ਹਨ। ਅਨੁਭਵੀ ਮੂਰਤ ਸੈਕਿੰਡ ਵਿੱਚ ਪਰਿਵਰਤਨ ਕਰ ਸਕਦਾ ਹੈ।
ਅੱਛਾ।
ਸਭ ਪਾਸੇ ਦੇ ਪਹੁੰਚ ਗਏ
ਹਨ। ਡਬਲ ਫਾਰੇਨਰਸ ਵੀ ਹਰ ਗਰੁੱਪ ਵਿੱਚ ਆਪਣਾ ਚਾਂਸ ਚੰਗਾ ਲੈ ਰਹੇ ਹਨ। ਅੱਛਾ - ਇਸ ਗੁਰਪ ਵਿੱਚ
ਪਾਂਡਵ ਵੀ ਘੱਟ ਨਹੀਂ ਹਨ। ਪਾਂਡਵ ਸਭ ਹੱਥ ਉਠਾਓ। ਮਾਤਾਵਾਂ, ਕੁਮਾਰੀਆਂ, ਟੀਚਰਸ ਹੱਥ ਉਠਾਓ। ਪਹਿਲੇ
ਗੁਰਪ ਵਿੱਚ ਮਾਤਾਵਾਂ ਜ਼ਿਆਦਾ ਸੀ ਪਰ ਇਸ ਗਰੁੱਪ ਵਿੱਚ ਪਾਂਡਵਾਂ ਨੇ ਵੀ ਰੇਸ ਚੰਗੀ ਕੀਤੀ ਹੈ।
ਪਾਂਡਵਾਂ ਦਾ ਨਸ਼ਾ ਅਤੇ ਨਿਸ਼ਚੇ ਹੁਣ ਤੱਕ ਗਾਇਨ ਵਿੱਚ ਗਾਇਆ ਹੋਇਆ ਹੈ। ਕੀ ਗਾਇਆ ਹੋਇਆ ਹੈ? ਜਾਣਦੇ
ਹੋ? 5 ਪਾਂਡਵ ਪਰ ਨਸ਼ਾ ਅਤੇ ਨਿਸ਼ਚੇ ਦੇ ਅਧਾਰ ਨਾਲ ਵਿਜੇਈ ਬਣੇ, ਇਹ ਗਾਇਨ ਹੁਣ ਤੱਕ ਹੈ। ਤਾਂ ਇਵੇਂ
ਦੇ ਪਾਂਡਵ ਹੋ? ਅੱਛਾ - ਨਸ਼ਾ ਹੈ? ਤਾਂ ਪਾਂਡਵ ਜਦੋਂ ਵੀ ਸੁਣਦੇ ਹੋਣਗੇ ਤੁਸੀਂ ਪਾਂਡਵ ਹੋ, ਤਾਂ
ਪਾਂਡਵਾਂ ਨੂੰ ਪਾਂਡਵਪਤੀ ਤਾਂ ਨਹੀਂ ਭੁੱਲਦਾ ਹੈ ਨਾ! ਕਦੀ - ਕਦੀ ਭੁੱਲਦਾ ਹੈ? ਪਾਂਡਵ ਅਤੇ
ਪਾਂਡਵਪਤੀ, ਪਾਂਡਵਾਂ ਨੂੰ ਕਦੀ ਵੀ ਪਾਂਡਵਪਤੀ ਭੁੱਲ ਨਹੀਂ ਸਕਦਾ। ਪਾਂਡਵਾਂ ਨੂੰ ਇਹ ਨਸ਼ਾ ਹੋਣਾ
ਚਾਹੀਦਾ ਹੈ, ਕਿ ਅਸੀਂ ਕਲਪ -ਕਲਪ ਦੇ ਪਾਂਡਵ, ਪਾਂਡਵਪਤੀ ਦੇ ਪਿਆਰੇ ਹਾਂ। ਯਾਦਗਾਰ ਵਿੱਚ ਪਾਂਡਵਾਂ
ਦਾ ਵੀ ਨਾਮ ਘੱਟ ਨਹੀਂ ਹੈ। ਪਾਂਡਵਾਂ ਦਾ ਟਾਈਟਲ ਹੀ ਹੈ ਵਿਜੇਈ ਪਾਂਡਵ। ਤਾਂ ਅਜਿਹੇ ਪਾਂਡਵ ਹਨ?
ਬਸ ਅਸੀਂ ਵਿਜੇਈ ਪਾਂਡਵ ਹੈ, ਸਿਰਫ਼ ਪਾਂਡਵ ਨਹੀਂ, ਵਿਜੇਈ ਪਾਂਡਵ। ਵਿਜੇ ਦਾ ਤਿਲਕ ਅਵਿਨਾਸ਼ੀ ਮੱਥੇ
ਤੇ ਲੱਗਿਆ ਹੋਇਆ ਹੀ ਹੈ।
ਮਾਤਾਵਾਂ ਨੂੰ ਕੀ ਨਸ਼ਾ
ਰਹਿੰਦਾ ਹੈ? ਬਹੁਤ ਨਸ਼ਾ ਰਹਿੰਦਾ ਹੈ! ਮਾਤਾਵਾਂ ਨਸ਼ੇ ਵਿੱਚ ਕਹਿੰਦੀ ਹੈ ਕਿ ਬਾਬਾ ਆਇਆ ਹੀ ਹੈ ਸਾਡੇ
ਲਈ। ਇਵੇਂ ਹੈ ਨਾ! ਕਿਉਂਕਿ ਅੱਧਾਕਲਪ ਵਿੱਚ ਮਾਤਾਵਾਂ ਨੂੰ ਮਰਤਬਾ ਨਹੀਂ ਮਿਲਿਆ ਹੈ, ਹੁਣ ਸੰਗਮ ਤੇ
ਰਾਜਨਿਤੀ ਵਿੱਚ ਵੀ ਮਾਤਾਵਾਂ ਨੂੰ ਅਧਿਕਾਰ ਮਿਲਿਆ ਹੈ। ਹਰ ਡਿਪਾਰਟਮੈਂਟ ਵਿੱਚ ਤੁਸੀਂ ਸ਼ਕਤੀਆਂ ਨੂੰ
ਬਾਪ ਨੇ ਅੱਗੇ ਰੱਖਿਆ ਨਾ, ਤਾਂ ਸੰਸ਼ਾਰ ਵਿੱਚ ਵੀ ਹਰ ਵਰਗਾ ਵਿੱਚ ਹੁਣ ਮਾਤਾਵਾਂ ਨੂੰ ਅਧਿਕਾਰ ਮਿਲਦਾ
ਹੈ। ਕੋਈ ਵੀ ਅਜਿਹਾ ਵਰਗ ਨਹੀਂ ਹੈ ਜਿਸ ਵਿੱਚ ਮਾਤਾਵਾਂ ਨਹੀਂ ਹੋਣ। ਇਹ ਸੰਗਮਯੁਗ ਦਾ ਮਰਤਬਾ ਹੈ।
ਤਾਂ ਮਾਤਾਵਾਂ ਨੂੰ ਰਹਿੰਦਾ ਹੈ - ਸਾਡਾ ਬਾਬਾ। ਰਹਿੰਦਾ ਹੈ - ਮੇਰਾ ਬਾਬਾ? ਨਸ਼ਾ ਹੈ ? ਮਾਤਾਵਾਂ
ਹੱਥ ਹਿਲਾ ਰਹੀਆਂ ਹਨ। ਅੱਛਾ ਹੈ। ਭਗਵਾਨ ਨੂੰ ਆਪਣਾ ਬਣਾ ਲਿਆ ਤਾਂ ਜਾਦੂਗਰਨੀ ਤੇ ਮਾਤਾਵਾਂ ਹੋਈਆਂ
ਨਾ! ਬਾਪਦਾਦਾ ਦੇਖਦਾ ਹੈ ਮਾਤਾਵਾਂ ਭਾਵੇਂ ਪਾਂਡਵ, ਬਾਪਦਾਦਾ ਦੇ ਸਰਵ ਸੰਬੰਧਾਂ ਨਾਲ, ਪਿਆਰ ਤਾਂ
ਸਰਵ ਸੰਬੰਧਾਂ ਨਾਲ ਹੈ ਪਰ ਕਿਸਨੂੰ ਕਿਹੜਾ ਵਿਸ਼ੇਸ਼ ਸੰਬੰਧ ਪਿਆਰਾ ਹੈ, ਉਹ ਵੀ ਦੇਖਦੇ ਹਨ। ਕਈ
ਬੱਚਿਆਂ ਨੂੰ ਖੁਦਾ ਨੂੰ ਦੋਸਤ ਬਣਾਉਣਾ ਬਹੁਤ ਚੰਗਾ ਲੱਗਦਾ ਹੈ, ਇਸਲਈ ਖੁਦਾ ਦੋਸਤ ਦੀ ਕਹਾਣੀ ਵੀ
ਹੈ। ਬਾਪਦਾਦਾ ਇਹ ਹੀ ਕਹਿੰਦੇ, ਜਿਸ ਸਮੇਂ ਜਿਸ ਸੰਬੰਧ ਦੀ ਜਰੂਰਤ ਹੋਵੇ ਤਾਂ ਭਗਵਾਨ ਨੂੰ ਉਸ
ਸੰਬੰਧ ਨਾਲ ਆਪਣਾ ਬਣਾ ਸਕਦੇ ਹੋ। ਸਰਵ ਸੰਬੰਧ ਨਿਭਾ ਸਕਦੇ ਹੋ। ਬੱਚਿਆਂ ਨੇ ਕਿਹਾ ਬਾਬਾ ਮੇਰਾ, ਅਤੇ
ਬਾਪ ਨੇ ਕੀ ਕਿਹਾ, ਮੈਂ ਤੇਰਾ।
ਮਧੂਬਨ ਦੀ ਰੌਣਕ ਚੰਗੀ
ਲੱਗਦੀ ਹੈ ਨਾ! ਭਾਵੇਂ ਕਿੰਨਾ ਵੀ ਦੂਰ ਬੈਠੇ ਸੁਣੇ ਵੀ, ਦੇਖੇ ਵੀ ਪਰ ਮਧੂਬਨ ਦੀ ਰੌਣਕ ਆਪਣੀ ਹੈ।
ਮਧੂਬਨ ਵਿੱਚ ਬਾਪਦਾਦਾ ਤੇ ਮਿਲਦੇ ਹੀ ਹਨ ਪਰ ਹੋਰ ਕਿੰਨੀਆਂ ਪ੍ਰਾਪਤੀਆਂ ਹੁੰਦੀਆਂ ਹਨ? ਜੇਕਰ ਲਿਸਟ
ਨਿਕਾਲੋ ਤਾਂ ਕਿੰਨੀ ਪ੍ਰਾਪਤੀ ਹੈ? ਸਭਤੋਂ ਵੱਡੀ ਤੋਂ ਵੱਡੀ ਪ੍ਰਾਪਤੀ ਸਹਿਜ ਯੋਗ, ਖੁਦ ਯੋਗ ਰਹਿੰਦਾ
ਹੈ। ਮਿਹਨਤ ਨਹੀਂ ਕਰਨੀ ਪੈਂਦੀ। ਜੇਕਰ ਕੋਈ ਮਧੂਬਨ ਦੇ ਵਾਯੂਮੰਡਲ ਦਾ ਮਹੱਤਵ ਰੱਖੇ, ਤਾਂ ਮਧੂਬਨ
ਦਾ ਵਾਯੂਮੰਡਲ, ਮਧੂਬਨ ਦੀ ਦਿਨਚਰਿਆ ਸਹਿਜਯੋਗੀ ਖੁਦ ਯੋਗੀ ਬਣਾਉਣ ਵਾਲੀ ਹੈ। ਕਿਉਂ? ਮਧੂਬਨ ਵਿੱਚ
ਵ੍ਰਿਧੀ ਵਿੱਚ ਸਿਰਫ਼ ਇੱਕ ਹੀ ਕੰਮ ਹੈ, ਸੇਵਾਧਾਰੀ ਗਰੁੱਪ ਆਉਂਦਾ ਹੈ ਉਹ ਵੱਖ ਗੱਲ ਹੈ ਪਰ ਜੋ
ਰਿਫਰੇਸ਼ ਹੋਣ ਦੇ ਲਈ ਆਉਂਦੇ ਹਨ ਤਾਂ ਮਧੂਬਨ ਵਿੱਚ ਕੀ ਕੰਮ ਹੈ? ਕੋਈ ਜਿੱਮੇਵਾਰੀ ਹੈ ਕੀ? ਖਾਓ,
ਪਿਓ , ਮੋਜ਼ ਕਰੋ, ਪੜ੍ਹਾਈ ਕਰੋ। ਤਾਂ ਮਧੂਬਨ, ਮਧੂਬਨ ਹੀ ਹੈ। ਵਿਦੇਸ਼ ਵਿੱਚ ਵੀ ਸੁਣ ਰਹੇ ਹਨ। ਪਰ
ਉਹ ਸੁਣਨਾ ਅਤੇ ਮਧੂਬਨ ਵਿੱਚ ਆਉਣਾ, ਇਸ ਵਿੱਚ ਰਾਤ ਦਿਨ ਦਾ ਫ਼ਰਕ ਹੈ। ਬਾਪਦਾਦਾ ਸਾਧਨਾਂ ਦਵਾਰਾ
ਸੁਣਨ, ਦੇਖਣ ਵਾਲਿਆਂ ਨੂੰ ਵੀ ਯਾਦਪਿਆਰ ਤਾਂ ਦਿੰਦੇ ਹਨ, ਕੋਈ ਬੱਚੇ ਤਾਂ ਰਾਤ ਜਾਗਕੇ ਵੀ ਸੁਣਦੇ
ਹਨ। ਨਾ ਤੋਂ ਚੰਗਾ ਜਰੂਰ ਹੈ ਪਰ ਚੰਗੇ ਤੇ ਚੰਗਾ ਮਧੂਬਨ ਪਿਆਰਾ ਹੈ। ਮਧੂਬਨ ਵਿੱਚ ਆਉਣਾ ਚੰਗਾ
ਲੱਗਿਆ ਹੈ, ਜਾਂ ਉੱਥੇ ਬੈਠਕੇ ਮੁਰਲੀ ਸੁਣ ਲੋ! ਕੀ ਚੰਗਾ ਲੱਗਦਾ ਹੈ? ਉੱਥੇ ਵੀ ਤੇ ਮੁਰਲੀ ਸੁਣੇਗੇ
ਨਾ। ਇੱਥੇ ਵੀ ਤੇ ਪਿੱਛੇ - ਪਿੱਛੇ ਟੀ. ਵੀ. ਵਿੱਚ ਦੇਖਦੇ ਹਨ। ਤਾਂ ਜੋ ਸਮਝਦੇ ਹਨ ਮਧੂਬਨ ਵਿੱਚ
ਆਉਣਾ ਚੰਗਾ ਹੈ, ਉਹ ਹੱਥ ਉਠਾਓ।
(ਸਭ ਨੇ ਉਠਾਇਆ) ਅੱਛਾ।
ਫਿਰ ਵੀ ਦੇਖੋ ਭਗਤੀ ਵਿੱਚ ਵੀ ਗਾਇਨ ਕੀ ਹੈ? ਮਧੂਬਨ ਵਿੱਚ ਮੁਰਲੀ ਵਾਜੇ। ਇਹ ਨਹੀਂ ਹੈ ਲੰਡਨ ਵਿੱਚ
ਮੁਰਲੀ ਵਾਜੇ। ਕਿੱਥੇ ਵੀ ਹੋ, ਮਧੂਬਨ ਦੀ ਮਹਿਮਾ ਦਾ ਮਹੱਤਵ ਜਾਨਣਾ ਮਤਲਬ ਖੁਦ ਨੂੰ ਮਹਾਨ ਬਣਾਉਣਾ।
ਅੱਛਾ - ਸਭ ਜੋ ਵੀ ਆਏ
ਉਹ ਯੋਗੀ ਜੀਵਨ, ਗਿਆਨੀ ਤੂੰ ਆਤਮਾ ਜੀਵਨ, ਧਾਰਨਾ ਸਵਰੂਪ ਦਾ ਅਨੁਭਵ ਕਰ ਰਹੇ ਹਨ। ਹੁਣ ਪਹਿਲੇ ਟਰਨ
ਵਿੱਚ ਇਸ ਸੀਜਨ ਦੇ ਲਈ ਵਿਸ਼ੇਸ਼ ਅਟੇੰਸ਼ਨ ਦਿਲਾਇਆ ਸੀ ਕਿ ਇਹ ਪੂਰਾ ਸੀਜਨ ਸੰਤੁਸ਼ਟਮਨੀ ਬਣ ਰਹਿਣਾ ਹੈ
ਅਤੇ ਸੰਤੁਸ਼ਟ ਕਰਨਾ ਹੈ। ਸਿਰਫ਼ ਬਣਨਾ ਹੈ ਨਹੀਂ, ਕਰਨਾ ਵੀ ਹੈ। ਸਾਥ ਵਿੱਚ ਹੁਣ ਸਮੇਂ ਅਨੁਸਾਰ ਕਦੀ
ਵੀ ਕੁਝ ਵੀ ਹੋ ਸਕਦਾ ਹੈ, ਪ੍ਰਸ਼ਨ ਨਹੀਂ ਪੁੱਛੋਂ ਕਦੋਂ ਹੋਵੇਗਾ, ਇੱਕ ਸਾਲ ਵਿੱਚ ਹੋਵੇਗਾ, 6 ਮਹੀਣੇ
ਵਿੱਚ ਹੋਵੇਗਾ। ਅਚਾਨਕ ਕੁਝ ਵੀ ਕਿਸੇ ਵੀ ਸਮੇਂ ਵੀ ਹੋ ਸਕਦਾ ਹੈ ਇਸਲਈ ਆਪਣੇ ਸਮ੍ਰਿਤੀ ਦਾ ਸਵਿੱਚ
ਬਹੁਤ ਪਾਵਰਫੁੱਲ ਬਣਾਓ। ਸੈਕਿੰਡ ਵਿੱਚ ਸਵਿੱਚ ਓਨ ਅਤੇ ਅਨੁਭਵ ਸਵਰੂਪ ਬਣ ਜਾਓ। ਸਵਿੱਚ ਢਿਲਾ ਹੁੰਦਾ
ਹੈ ਨਾ ਤਾਂ ਘੜੀ - ਘੜੀ ਓਨ - ਆਫ਼ ਕਰਨਾ ਪੈਂਦਾ ਹੈ ਅਤੇ ਸਮੇਂ ਲੱਗਦਾ ਹੈ, ਠੀਕ ਹੋਣਾ ਵਿੱਚ। ਪਰ
ਸੈਕਿੰਡ ਵਿੱਚ ਸਵਿੱਚ ਓਨ ਸਵਮਾਨ ਦਾ, ਸਵਰਾਜ ਅਧਿਕਾਰੀ ਦਾ, ਅੰਤਰਮੁਖੀ ਹੋਕੇ ਅਨੁਭਵ ਕਰਦੇ ਜਾਓ।
ਅਨੁਭਵਾਂ ਦੇ ਸਾਗਰ ਵਿੱਚ ਸਮਾ ਜਾਓ। ਅਨੁਭਵ ਦੀ ਅਥਾਰਿਟੀ ਨੂੰ ਕੋਈ ਵੀ ਅਥਾਰਿਟੀ ਜਿੱਤ ਨਹੀਂ ਸਕਦੀ।
ਸਮਝਾ, ਕੀ ਕਰਨਾ ਹੈ? ਬਾਪਦਾਦਾ ਇਸ਼ਾਰਾ ਤੇ ਦੇ ਦਿੰਦਾ ਹੈ ਪਰ ਇੰਤਜ਼ਾਰ ਨਹੀਂ ਕਰੋ, ਕਦੋਂ - ਕਦੋ -
ਕਦੋਂ ਨਹੀਂ, ਹੁਣ। ਏਵਰਰੇਡੀ। ਸੈਕਿੰਡ ਵਿੱਚ ਸਮ੍ਰਿਤੀ ਦਾ ਸਵਿੱਚ ਓਨ ਕਰ ਸਕਦੇ ਹੋ? ਕਰ ਸਕਦੇ ਹੋ?
ਕਿਵੇਂ ਦੇ ਵੀ ਸਰਕਮਸਟਾਂਨਸ਼ ਹੋਣ, ਕਿਵੇਂ ਦੀ ਵੀ ਸਮੱਸਿਆ ਹੋਵੇ, ਸਮ੍ਰਿਤੀ ਦਾ ਸਵਿੱਚ ਓਨ ਕਰੋ। ਇਹ
ਅਭਿਆਸ ਕਰੋ ਕਿਉਂਕਿ ਫਾਈਨਲ ਪੇਪਰ ਸੈਕਿੰਡ ਦਾ ਹੀ ਹੋਣਾ ਹੈ, ਮਿੰਟ ਵੀ ਨਹੀਂ। ਸੋਚਣ ਵਾਲਾ ਨਹੀਂ
ਪਾਸ ਕਰ ਸਕੇਗਾ, ਅਨੁਭਵ ਵਾਲਾ ਪਾਸ ਹੋ ਜਾਏਗਾ। ਤਾਂ ਹਾਲੇ ਸੈਕਿੰਡ ਵਿੱਚ ਸਭ “ਮੈਂ ਪਰਮਧਾਮ ਨਿਵਾਸੀ
ਸ਼੍ਰੇਸ਼ਠ ਆਤਮਾ ਹਾਂ”, ਇਸ ਸਮ੍ਰਿਤੀ ਦੇ ਸਵਿੱਚ ਨੂੰ ਓਨ ਕਰੋ ਅਤੇ ਹੋਰ ਕੋਈ ਵੀ ਸਮ੍ਰਿਤੀ ਨਹੀਂ ਹੋਵੇ।
ਕੋਈ ਬੁੱਧੀ ਵਿੱਚ ਹਲਚਲ ਨਹੀਂ ਹੋਵੇ,। ਅਚਲ (ਡ੍ਰਿੱਲ) ਅੱਛਾ।
ਚਾਰੋਂ ਪਾਸੇ ਦੇ ਸ਼੍ਰੇਸ਼ਠ
ਸਵਮਾਨਧਾਰੀ, ਅਨੁਭਵੀ ਆਤਮਾਵਾਂ ਨੂੰ, ਸਦਾ ਹਰ ਸਬਜੈਕਟ ਨੂੰ ਅਨੁਭਵ ਵਿੱਚ ਲਿਆਉਣ ਵਾਲੇ, ਸਦਾ ਯੋਗੀ
ਜੀਵਨ ਵਿੱਚ ਚੱਲਣ ਵਾਲੇ ਨਿਰੰਤਰ ਯੋਗੀ ਆਤਮਾਵਾਂ ਨੂੰ, ਸਦਾ ਆਪਣੇ ਵਿਸ਼ੇਸ਼ ਭਾਗ ਨੂੰ ਹਰ ਕਰਮ ਵਿੱਚ
ਇਮਰਜ ਸਵਰੂਪ ਵਿੱਚ ਰੱਖਣ ਵਾਲੇ ਕੋਟਾ ਵਿੱਚ ਕੋਈ, ਕੋਈ ਵਿੱਚ ਵੀ ਕੋਈ, ਵਿਸ਼ੇਸ਼ ਆਤਮਾਵਾਂ ਨੂੰ
ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਦਾਦੀ ਜੀ ਨਾਲ:-
ਸਭ ਨੂੰ ਉਮੰਗ -ਉਤਸ਼ਾਹ
ਵਿੱਚ ਲਿਆਉਣ ਦਾ ਚੰਗਾ ਕੰਮ ਕਰ ਰਹੇ ਹੋ।( ਹਾਲੇ ਤੇ ਕਰੋੜਾਂ ਨੂੰ ਸੰਦੇਸ਼ ਦੇਣ ਦਾ ਪਲੈਨ ਚਲ ਰਿਹਾ
ਹੈ) ਕਰੋੜ ਕੀ ਸਾਰੇ ਵਿਸ਼ਵ ਦੀਆਂ ਆਤਮਾਵਾਂ ਨੂੰ ਸੰਦੇਸ਼ ਮਿਲਣਾ ਹੈ। ਅਹੋ ਪ੍ਰਭੂ ਤੇ ਕਹਿਣਗੇ ਨਾ!
ਅਹੋ ਪ੍ਰਭੂ ਕਹਿਣ ਦੇ ਲਈ ਵੀ ਤਿਆਰ ਕਰਨਾ ਹੈ ਨਾ! (ਦਾਦੀਆਂ ਨਾਲ) ਇਹ ਵੀ ਸਹਿਯੋਗ ਦੇ ਰਹੀ ਹੈ।
ਅੱਛਾ ਹੈ, ਮਧੂਬਨ ਨੂੰ ਸੰਭਾਲ ਰਹੇ ਹਨ। ਅੱਛਾ ਸਹਿਯੋਗੀ ਗੁਰੱਪ ਮਿਲਿਆ ਹੈ ਨਾ! ਇੱਕ - ਇੱਕ ਦੀ
ਵਿਸ਼ੇਸ਼ਤਾ ਹੈ। ਫਿਰ ਵੀ ਆਦਿ ਰਤਨਾਂ ਦਾ ਪ੍ਰਭਾਵ ਪੈਂਦਾ ਹੈ। ਭਾਵੇਂ ਕਿੰਨੀ ਵੀ ਉਮਰ ਹੋ ਜਾਏ, ਨਵੇਂ
-ਨਵੇਂ ਤੇ ਅੱਗੇ ਵੱਧ ਰਹੇ ਹਨ ਪਰ ਫਿਰ ਵੀ ਆਦਿ ਰਤਨਾਂ ਦੀ ਪਾਲਣਾ ਆਪਣੀ ਹੈ, ਇਸਲਈ ਗਰੁੱਪ ਚੰਗਾ
ਹੈ।
ਵਰਦਾਨ:-
ਵਿਘਣ ਪਰੂਫ਼
ਚਮਕੀਲੀ ਫਰਿਸ਼ਤਾ ਡਰੈਸ ਧਾਰਨ ਕਰਨ ਵਾਲੇ ਸਦਾ ਵਿਘਣ - ਵਿਨਾਸ਼ਕ ਭਵ
ਖੁਦ ਦੇ ਪ੍ਰਤੀ ਅਤੇ ਸਰਵ
ਦੇ ਪ੍ਰਤੀ ਵਿਘਣ ਵਿਨਾਸ਼ਕ ਬਣਨ ਦੇ ਲਈ ਕਵੇਸਚਨ ਮਾਰਕ ਨੂੰ ਵਿਦਾਈ ਦੇਣਾ ਅਤੇ ਫੁੱਲ ਸਟਾਪ ਦਵਾਰਾ
ਸਰਵ ਸ਼ਕਤੀਆਂ ਦਾ ਫੁੱਲ ਸਟਾਕ ਕਰਨਾ। ਸਦਾ ਵਿਘਣ ਪਰੂਫ ਚਮਕੀਲੀ ਫਰਿਸ਼ਤਾ ਡਰੈਸ ਪਾ ਕੇ ਰੱਖਣਾ, ਮਿੱਟੀ
ਦੀ ਡਰੈਸ ਨਹੀਂ ਪਾਉਣਾ। ਨਾਲ - ਨਾਲ ਸਰਵ ਗੁਣਾਂ ਦੇ ਗਹਿਣੇ ਨਾਲ ਸਜੇ ਰਹਿਣਾ। ਸਦਾ ਅਸ਼ਟ ਸ਼ਕਤੀ
ਸ਼ਸਤਰਧਾਰੀ ਸੰਪੰਨ ਮੂਰਤੀ ਬਣਕੇ ਰਹਿਣਾ ਅਤੇ ਕਮਲ ਪੁਸ਼ਪ ਦੇ ਆਸਨ ਤੇ ਆਪਣੇ ਸ਼੍ਰੇਸ਼ਠ ਜੀਵਨ ਦੇ ਪੈਰ
ਰੱਖਣਾ।
ਸਲੋਗਨ:-
ਅਭਿਆਸ ਤੇ ਪੂਰਾ
-ਪੂਰਾ ਅਟੇੰਸ਼ਨ ਦਵੋ ਤਾਂ ਫਸਟ ਡਵੀਜਨ ਵਿੱਚ ਨੰਬਰ ਆ ਜਾਏਗਾ।
ਆਪਣੀ ਸ਼ਕਤੀਸ਼ਾਲੀ ਮਨਸਾ
ਦਵਾਰਾ ਸਕਾਸ਼ ਦੇਣ ਦੀ ਸੇਵਾ ਕਰੋ। ਜਿਵੇਂ ਵਾਚਾ ਸੇਵਾ ਨੇਚਰੁਲ ਹੋ ਗਈ ਹੈ, ਇਵੇਂ ਮਨਸਾ ਸੇਵਾ ਵੀ
ਨਾਲ -ਨਾਲ ਅਤੇ ਨੇਚਰੁਲ ਹੋਵੇ। ਵਾਣੀ ਦੇ ਨਾਲ -ਨਾਲ ਮਨਸਾ ਸੇਵਾ ਵੀ ਕਰਦੇ ਰਹੋ ਤਾਂ ਤੁਹਾਨੂੰ ਘੱਟ
ਬੋਲਣਾ ਪਵੇਗਾ। ਬੋਲਣ ਵਿੱਚ ਵੀ ਐਨਰਜੀ ਲਗਾਉਂਦੇ ਹੋ ਉਹ ਮਨਸਾ ਸੇਵਾ ਦੇ ਸਹਿਯੋਗ ਦੇ ਕਾਰਨ ਵਾਣੀ
ਦੀ ਐਨਰਜੀ ਜਮਾਂ ਹੋਵੇਗੀ ਅਤੇ ਮਨਸਾ ਦੀ ਸ਼ਕਤੀਸ਼ਾਲੀ ਸੇਵਾ ਸਫ਼ਲਤਾ ਜ਼ਿਆਦਾ ਅਨੁਭਵ ਕਰਾਏਗੀ। ਸੂਚਨਾ:-
ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੀਸਰਾ ਰਵਿਵਾਰ ਹੈ , ਸ਼ਾਮ 6.30 ਤੋਂ 7.30 ਵਜੇ ਤੱਕ ਸਭ ਭਰਾ ਭੈਣਾਂ
ਸੰਗਠਿਤ ਰੂਪ ਵਿੱਚ ਇੱਕ ਹੀ ਸ਼ੁੱਧ ਸੰਕਲਪ ਨਾਲ ਪ੍ਰਕ੍ਰਿਤੀ ਸਹਿਤ ਸਰਵ ਵਿਸ਼ਵ ਦੀਆਂ ਆਤਮਾਵਾਂ ਨੂੰ
ਸ਼ਾਂਤੀ ਅਤੇ ਸ਼ਕਤੀ ਦੀ ਸਾਕਸ਼ ਦੇਣ ਦੀ ਵਿਸ਼ੇਸ਼ ਸੇਵਾ ਕਰਨ। ਅਨੁਭਵ ਕਰਨ ਕੀ ਬਾਪਦਾਦਾ ਦੇ ਮਸਤਕ ਤੋਂ
ਸ਼ਕਤੀਸ਼ਾਲੀ ਕਿਰਨਾਂ ਨਿਕਲਕੇ ਮੇਰੀ ਭ੍ਰਿਕੁਟੀ ਤੇ ਆ ਰਹੀਆਂ ਹਨ ਅਤੇ ਮੇਰੇ ਤੋਂ ਸਾਰੇ ਗਲੋਬ ਵਿੱਚ
ਜਾ ਰਹੀਆਂ ਹਨ।