19.02.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹੁਣ ਤੱਕ ਜੋ ਕੁਝ ਪੜ੍ਹਿਆ ਹੈ ਉਸਨੂੰ ਭੁੱਲ ਜਾਓ, ਜਿਉਂਦੇ ਜੀ ਮਰਨਾ ਮਤਲਬ ਸਭ ਕੁਝ ਭੁੱਲਣਾ, ਪਿੱਛਲਾ ਕੁਝ ਵੀ ਯਾਦ ਨਾ ਆਵੇ"

ਪ੍ਰਸ਼ਨ:-
ਜੋ ਪੂਰਾ ਜਿਉਂਦੇ ਜੀ ਮਰੇ ਹੋਏ ਨਹੀਂ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਬਾਪ ਨਾਲ ਵੀ ਆਰਗਿਊ ਕਰਦੇ ਰਹਿਣਗੇ। ਸ਼ਾਸਤ੍ਰਾਂ ਦਾ ਮਿਸਾਲ ਦਿੰਦੇ ਰਹਿਣਗੇ। ਜੋ ਪੂਰਾ ਮਰ ਗਏ ਉਹ ਕਹਿਣਗੇ ਬਾਬਾ ਜੋ ਸੁਣਾਉਂਦੇ ਉਹ ਹੀ ਸੱਚ ਹੈ। ਅਸੀਂ ਅੱਧਾਕਲਪ ਜੋ ਸੁਣਿਆ ਉਹ ਝੂਠ ਹੀ ਸੀ ਇਸਲਈ ਹੁਣ ਉਸਨੂੰ ਮੁੱਖ ਤੇ ਵੀ ਨਾ ਲਿਆਵੋ। ਬਾਪ ਨੇ ਕਿਹਾ ਹੈ ਹਿਅਰ ਨੋ ਇਵਿਲ...

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਬੱਚਿਆਂ ਨੂੰ ਸਮਝਾਇਆ ਗਿਆ ਹੈ ਜਦੋ ਸ਼ਾਂਤੀ ਵਿੱਚ ਬਿਠਾਉਂਦੇ ਹੋ, ਜਿਸਨੂੰ ਨੇਸ਼ਠਾ ਅੱਖਰ ਦਿੱਤਾ ਹੈ, ਇਹ ਡ੍ਰਿਲ ਕਰਾਈ ਜਾਂਦੀ ਹੈ। ਹੁਣ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਜੋ ਜਿਉਂਦੇ ਜੀ ਮਰੇ ਹਨ, ਕਹਿੰਦੇ ਹਨ ਅਸੀਂ ਜਿਉਂਦੇ ਜੀ ਮਰ ਚੁੱਕੇ ਹਾਂ, ਜਿਵੇਂ ਮਨੁੱਖ ਮਰਦਾ ਹੈ ਤਾਂ ਸਭ ਕੁਝ ਭੁੱਲ ਜਾਂਦਾ ਹੈ ਸਿਰਫ਼ ਸੰਸਕਾਰ ਰਹਿੰਦੇ ਹਨ। ਹੁਣ ਤੁਸੀਂ ਵੀ ਬਾਪ ਦਾ ਬਣਕੇ ਦੁਨੀਆਂ ਤੋਂ ਮਰ ਗਏ ਹੋ। ਬਾਪ ਕਹਿੰਦੇ ਹਨ ਤੁਹਾਡੇ ਵਿੱਚ ਭਗਤੀ ਦੇ ਸੰਸਕਾਰ ਸੀ, ਹੁਣ ਉਹ ਸੰਸਕਾਰ ਬਦਲ ਰਹੇ ਹਨ ਤਾਂ ਜਿਉਂਦੇ ਜੀ ਤੁਸੀਂ ਮਰਦੇ ਹੋ ਨਾ। ਮਰਨ ਨਾਲ ਮਨੁੱਖ ਪੜ੍ਹਿਆ ਹੋਇਆ ਸਭ ਕੁਝ ਭੁੱਲ ਜਾਂਦਾ ਹੈ ਫ਼ੇਰ ਦੂਜੇ ਜਨਮ ਵਿੱਚ ਨਵੇਂ ਸਿਰ ਪੜ੍ਹਨਾ ਹੁੰਦਾ ਹੈ। ਬਾਪ ਵੀ ਕਹਿੰਦੇ ਹਨ ਤੁਸੀਂ ਜੋ ਕੁਝ ਪੜ੍ਹੇ ਹੋਏ ਹੋ ਉਹ ਭੁੱਲ ਜਾਓ। ਤੁਸੀਂ ਤਾਂ ਬਾਪ ਦੇ ਬਣੇ ਹੋ ਨਾ। ਮੈਂ ਤੁਹਾਨੂੰ ਨਵੀਂ ਗੱਲ ਸੁਣਾਉਂਦਾ ਹਾਂ। ਤਾਂ ਹੁਣ ਵੇਦ, ਸ਼ਾਸਤ੍ਰ , ਗ੍ਰੰਥ, ਜਪ, ਤਪ ਆਦਿ ਇਹ ਸਭ ਗੱਲਾਂ ਭੁੱਲ ਜਾਓ ਇਸਲਈ ਹੀ ਕਿਹਾ ਜਾਂਦਾ ਹੈ - ਹਿਅਰ ਨੋ ਇਵਿਲ, ਸੀ ਨੋ ਇਵਿਲ…। ਇਹ ਤੁਸੀਂ ਬੱਚਿਆਂ ਦੇ ਲਈ ਹੈ। ਕਈ ਬਹੁਤ ਸ਼ਾਸਤ੍ਰ ਪੜ੍ਹੇ ਹੋਏ ਹਨ, ਪੂਰਾ ਪੜ੍ਹੇ ਨਹੀਂ ਹਨ ਤਾਂ ਫਾਲਤੂ ਆਰਗਿਊ ਕਰਣਗੇ। ਮਰ ਗਏ ਫ਼ੇਰ ਕਦੀ ਆਰਗਿਊ ਨਹੀਂ ਕਰਣਗੇ। ਕਹਿਣਗੇ ਬਾਪ ਨੇ ਜੋ ਸੁਣਾਇਆ ਹੈ ਉਹ ਹੀ ਸੱਚ ਹੈ, ਬਾਕੀ ਗੱਲਾਂ ਅਸੀਂ ਮੁੱਖ ਤੇ ਕਿਉਂ ਲਿਆਈਏ! ਬਾਪ ਕਹਿੰਦੇ ਹਨ ਇਹ ਮੁੱਖ ਵਿੱਚ ਲਿਆਓ ਹੀ ਨਹੀਂ। ਹਿਅਰ ਨੋ ਇਵਿਲ। ਬਾਪ ਨੇ ਡਾਇਰੈਕਸ਼ਨ ਦਿੱਤਾ ਨਾ - ਕੁਝ ਵੀ ਸੁਣੋ ਨਹੀਂ। ਬੋਲੋ ਹੁਣ ਅਸੀਂ ਗਿਆਨ ਸਾਗਰ ਦੇ ਬੱਚੇ ਬਣੇ ਹਾਂ ਤਾਂ ਭਗਤੀ ਨੂੰ ਕਿਉਂ ਯਾਦ ਕਰੀਏ! ਅਸੀਂ ਇੱਕ ਭਗਵਾਨ ਨੂੰ ਹੀ ਯਾਦ ਕਰਦੇ ਹਾਂ। ਬਾਪ ਨੇ ਕਿਹਾ ਹੈ ਭਗਤੀਮਾਰ੍ਗ ਨੂੰ ਭੁੱਲ ਜਾਓ। ਮੈਂ ਤੁਹਾਨੂੰ ਸਹਿਜ ਗੱਲ ਸੁਣਾਉਂਦਾ ਹਾਂ ਕਿ ਮੈਨੂੰ ਬੀਜ਼ ਨੂੰ ਯਾਦ ਕਰੋ ਤਾਂ ਝਾੜ ਸਾਰਾ ਬੁੱਧੀ ਵਿੱਚ ਆ ਜਾਵੇਗਾ। ਤੁਹਾਡੀ ਮੁੱਖ ਹੈ ਗੀਤਾ। ਗੀਤਾ ਵਿੱਚ ਹੀ ਭਗਵਾਨ ਦੀ ਸਮਝਾਣੀ ਹੈ। ਹੁਣ ਇਹ ਹਨ ਨਵੀਂਆਂ ਗੱਲਾਂ। ਨਵੀਂ ਗੱਲ ਤੇ ਹਮੇਸ਼ਾ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਹੈ ਵੀ ਬੜੀ ਸਧਾਰਨ ਗੱਲ। ਸਭਤੋਂ ਵੱਡੀ ਗੱਲ ਹੈ ਯਾਦ ਕਰਨ ਦੀ। ਘੜੀ - ਘੜੀ ਕਹਿਣਾ ਪੈਂਦਾ ਹੈ - ਮਨਮਨਾਭਵ। ਬਾਪ ਨੂੰ ਯਾਦ ਕਰੋ, ਇਹੀ ਬਹੁਤ ਡੂੰਗੀਆਂ ਗੱਲਾਂ ਹਨ, ਇਸ ਵਿੱਚ ਹੀ ਵਿਘਨ ਪੈਂਦੇ ਹਨ। ਬਹੁਤ ਬੱਚੇ ਹਨ ਜੋ ਸਾਰੇ ਦਿਨ ਵਿੱਚ ਦੋ ਮਿੰਟ ਵੀ ਯਾਦ ਨਹੀਂ ਕਰਦੇ। ਬਾਪ ਦਾ ਬਣਦੇ ਵੀ ਚੰਗਾ ਕਰਮ ਨਹੀਂ ਕਰਦੇ ਤਾਂ ਯਾਦ ਵੀ ਨਹੀਂ ਕਰਦੇ, ਵਿਕਰਮ ਕਰਦੇ ਰਹਿੰਦੇ ਹਨ। ਬੁੱਧੀ ਵਿੱਚ ਬੈਠਦਾ ਹੀ ਨਹੀਂ ਹੈ ਤਾਂ ਕਹਾਂਗੇ ਇਹ ਬਾਪ ਦੀ ਆਗਿਆ ਦਾ ਨਿਰਾਦਰ ਹੈ, ਪੜ੍ਹ ਨਹੀਂ ਸੱਕਣਗੇ, ਉਹ ਤਾਕਤ ਨਹੀਂ ਮਿਲਦੀ। ਜਿਸਮਾਨੀ ਪੜ੍ਹਾਈ ਨਾਲ ਵੀ ਬਲ ਮਿਲਦਾ ਹੈ ਨਾ। ਪੜ੍ਹਾਈ ਹੈ ਸੋਰਸ ਆਫ ਇਨਕਮ। ਸ਼ਰੀਰ ਨਿਰਵਾਹ ਹੁੰਦਾ ਹੈ ਉਹ ਵੀ ਅਲਪਕਾਲ ਦੇ ਲਈ। ਕਈ ਪੜ੍ਹਦੇ - ਪੜ੍ਹਦੇ ਮਰ ਜਾਂਦੇ ਹਨ ਤਾਂ ਉਹ ਪੜ੍ਹਾਈ ਥੋੜ੍ਹੇਹੀ ਨਾਲ ਲੈ ਜਾਣਗੇ। ਦੂਜਾ ਜਨਮ ਲੈ ਫ਼ੇਰ ਨਵੇ ਸਿਰੇ ਪੜ੍ਹਨਾ ਪਵੇ। ਇੱਥੇ ਤਾਂ ਤੁਸੀਂ ਜਿਨਾਂ ਪੜ੍ਹੋਗੇ, ਉਹ ਨਾਲ ਲੈ ਜਾਵੋਗੇ ਕਿਉਂਕਿ ਤੁਸੀਂ ਪ੍ਰਾਲਬੱਧ ਪਾਉਂਦੇ ਹੋ ਦੂਜੇ ਜਨਮ ਵਿੱਚ। ਬਾਕੀ ਤਾਂ ਉਹ ਸਭ ਹੈ ਹੀ ਭਗਤੀ ਮਾਰ੍ਗ। ਕੀ - ਕੀ ਚੀਜਾਂ ਹਨ, ਇਹ ਕੋਈ ਨਹੀਂ ਜਾਣਦੇ। ਰੂਹਾਨੀ ਬਾਪ ਤੁਸੀਂ ਰੂਹਾਂ ਨੂੰ ਬੈਠ ਗਿਆਨ ਦਿੰਦੇ ਹਨ। ਇੱਕ ਹੀ ਵਾਰ ਬਾਪ ਸੁਪ੍ਰੀਮ ਰੂਹ ਆਕੇ ਰੂਹਾਂ ਨੂੰ ਨਾਲੇਜ਼ ਦਿੰਦੀ ਹੈ, ਜਿਸ ਨਾਲ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਭਗਤੀ ਮਾਰ੍ਗ ਵਿੱਚ ਸ੍ਵਰਗ ਥੋੜ੍ਹੇਹੀ ਹੁੰਦਾ ਹੈ। ਹੁਣ ਤੁਸੀਂ ਧਨੀ ਦੇ ਬਣੇ ਹੋ। ਮਾਇਆ ਕਈ ਵਾਰ ਬੱਚਿਆਂ ਨੂੰ ਵੀ ਨਿਧਨ ਦਾ ਬਣਾ ਦਿੰਦੀ ਹੈ, ਛੋਟੀ - ਛੋਟੀ ਗੱਲਾਂ ਵਿੱਚ ਆਪਸ ਵਿੱਚ ਲੜ੍ਹ ਪੈਂਦੇ ਹਨ। ਬਾਪ ਦੀ ਯਾਦ ਵਿੱਚ ਨਹੀਂ ਰਹਿੰਦੇ ਤਾਂ ਨਿਧਨ ਦੇ ਹੋਏ ਨਾ। ਨਿਧਨਦਾ ਬਣਿਆ ਤਾਂ ਜ਼ਰੂਰ ਕੁਝ ਨਾ ਕੁਝ ਪਾਪ ਕਰਮ ਕਰ ਦੇਣਗੇ। ਬਾਪ ਕਹਿੰਦੇ ਹਨ ਮੇਰਾ ਬਣਕੇ ਮੇਰਾ ਨਾਮ ਬਦਨਾਮ ਨਾ ਕਰੋ। ਇੱਕ - ਦੂਜੇ ਨਾਲ ਬੜਾ ਪਿਆਰ ਨਾਲ ਚੱਲੋ, ਉਲਟਾ - ਸੁਲਟਾ ਬੋਲੋ ਨਹੀਂ।

ਬਾਪ ਨੂੰ ਇਹੋ - ਇਹੋ ਜਿਹੀਆਂ ਅਹਿਲਾਵਾਂ, ਕੁਬਜਾਵਾ, ਭੀਲਣੀਆਂ ਦਾ ਵੀ ਉਧਾਰ ਕਰਨਾ ਪੈਂਦਾ ਹੈ। ਕਹਿੰਦੇ ਹਨ ਭੀਲਣੀ ਦੇ ਬੇਰ ਖਾਓ। ਹੁਣ ਇਵੇਂ ਹੀ ਭੀਲਣੀ ਦੇ ਥੋੜ੍ਹੇਹੀ ਖਾ ਸਕਦੇ ਹਨ। ਭੀਲਣੀ ਤੋਂ ਜਦੋ ਬ੍ਰਾਹਮਣੀ ਬਣ ਜਾਂਦੀ ਹੈ ਤਾਂ ਫ਼ੇਰ ਕਿਉਂ ਨਹੀਂ ਖਾਣਗੇ! ਇਸਲਈ ਬ੍ਰਹਮਾ ਭੋਜਨ ਦੀ ਮਹਿਮਾ ਹੈ। ਸ਼ਿਵਬਾਬਾ ਤਾਂ ਖਾਣਗੇ ਨਹੀਂ। ਉਹ ਤਾਂ ਅਭੋਗਤਾ ਹਨ। ਬਾਕੀ ਇਹ ਰੱਥ ਤਾਂ ਖਾਂਦੇ ਹਨ ਨਾ। ਤੁਸੀਂ ਬੱਚਿਆਂ ਨੂੰ ਕਿਸੇ ਨਾਲ ਆਰਗਿਊ ਕਰਨ ਦੀ ਲੋੜ੍ਹ ਨਹੀਂ ਹੈ। ਹਮੇਸ਼ਾ ਆਪਣਾ ਸੇਫ਼ ਸਾਇਡ ਰੱਖਣਾ ਚਾਹੀਦੀ। ਅੱਖਰ ਹੀ ਦੋ ਬੋਲੋ - ਸ਼ਿਵਬਾਬਾ ਕਹਿੰਦੇ ਹਨ। ਸ਼ਿਵਬਾਬਾ ਨੂੰ ਹੀ ਰੁਦ੍ਰ ਕਿਹਾ ਜਾਂਦਾ ਹੈ। ਰੁਦ੍ਰ ਗਿਆਨ ਯੱਗ ਨਾਲ ਵਿਨਾਸ਼ ਜਵਾਲਾ ਨਿਕਲੀ ਤਾਂ ਰੁਦ੍ਰ ਭਗਵਾਨ ਹੋਇਆ ਨਾ। ਕ੍ਰਿਸ਼ਨ ਨੂੰ ਤਾਂ ਰੁਦ੍ਰ ਨਹੀਂ ਕਹਾਂਗੇ। ਵਿਨਾਸ਼ ਵੀ ਕੋਈ ਕ੍ਰਿਸ਼ਨ ਨਹੀਂ ਕਰਾਉਂਦੇ, ਬਾਪ ਹੀ ਸਥਾਪਨਾ, ਵਿਨਾਸ਼, ਪਾਲਣਾ ਕਰਾਉਂਦੇ ਹਨ। ਖ਼ੁਦ ਕੁਝ ਨਹੀਂ ਕਰਦੇ, ਨਹੀਂ ਤਾਂ ਦੋਸ਼ ਪੈ ਜਾਵੇ। ਉਹ ਹੈ ਕਰਨਕਰਾਵਨਹਾਰ। ਬਾਪ ਕਹਿੰਦੇ ਹਨ ਅਸੀਂ ਕੋਈ ਕਹਿੰਦੇ ਨਹੀਂ ਹਾਂ ਕਿ ਵਿਨਾਸ਼ ਕਰੋ। ਇਹ ਸਾਰਾ ਡਰਾਮਾ ਵਿੱਚ ਨੂੰਧਿਆ ਹੋਇਆ ਹੈ। ਸ਼ੰਕਰ ਕੁਝ ਕਰਦਾ ਹੈ ਕੀ? ਕੁਝ ਵੀ ਨਹੀਂ। ਇਹ ਸਿਰਫ਼ ਗਾਇਨ ਹੈ ਕਿ ਸ਼ੰਕਰ ਦੁਆਰਾ ਵਿਨਾਸ਼। ਬਾਕੀ ਵਿਨਾਸ਼ ਤਾਂ ਉਹ ਆਪੇਹੀ ਕਰ ਰਹੇ ਹਨ। ਇਹ ਅਨਾਦਿ ਬਣਿਆ ਹੋਇਆ ਡਰਾਮਾ ਹੈ ਜੋ ਸਮਝਾਇਆ ਜਾਂਦਾ ਹੈ। ਰਚਿਅਤਾ ਬਾਪ ਨੂੰ ਹੀ ਸਭ ਭੁੱਲ ਗਏ ਹਨ। ਕਹਿੰਦੇ ਹਨ ਗੌਡ ਫ਼ਾਦਰ ਰਚਿਅਤਾ ਹੈ ਪਰ ਉਨ੍ਹਾਂ ਨੂੰ ਜਾਣਦੇ ਹੀ ਨਹੀਂ। ਸਮਝਦੇ ਹਨ ਕਿ ਉਹ ਦੁਨੀਆਂ ਕ੍ਰਿਏਟ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਕ੍ਰਿਏਟ ਨਹੀਂ ਕਰਦਾ ਹਾਂ, ਮੈਂ ਚੇਂਜ ਕਰਦਾ ਹਾਂ। ਕਲਯੁੱਗ ਨੂੰ ਸਤਿਯੁਗ ਬਣਾਉਂਦਾ ਹਾਂ। ਮੈਂ ਸੰਗਮ ਤੇ ਆਉਂਦਾ ਹਾਂ, ਜਿਸਦੇ ਲਈ ਗਾਇਆ ਹੋਇਆ ਹੈ - ਸੁਪ੍ਰੀਮ ਅਸਪੀਸ਼ਿਯਸ ਯੁਗ। ਭਗਵਾਨ ਕਲਿਆਣਕਾਰੀ ਹੈ, ਸਭਦਾ ਕਲਿਆਣ ਕਰਦੇ ਹਨ ਪਰ ਕਿਵੇਂ ਅਤੇ ਕੀ ਕਲਿਆਣ ਕਰਦੇ ਹਨ, ਇਹ ਕੁਝ ਜਾਣਦੇ ਨਹੀਂ। ਅੰਗਰੇਜ਼ੀ ਵਿੱਚ ਕਹਿੰਦੇ ਹਨ ਲਿਬ੍ਰੇਟਰ, ਗਾਇਡ, ਪਰ ਉਨ੍ਹਾਂ ਦਾ ਅਰ੍ਥ ਥੋੜ੍ਹੇਹੀ ਸਮਝਦੇ ਹਨ। ਕਹਿੰਦੇ ਹਨ ਭਗਤੀ ਦੇ ਬਾਦ ਭਗਵਾਨ ਮਿਲੇਗਾ, ਸਦਗਤੀ ਮਿਲੇਗੀ। ਸ੍ਰਵ ਦੀ ਸਦਗਤੀ ਤਾਂ ਕੋਈ ਮਨੁੱਖ ਕਰ ਨਾ ਸਕੇ। ਨਹੀਂ ਤਾਂ ਪ੍ਰਮਾਤਮਾ ਨੂੰ ਪਤਿਤ - ਪਾਵਨ ਸ੍ਰਵ ਦਾ ਸਦਗਤੀ ਦਾਤਾ ਕਿਉਂ ਗਾਇਆ ਜਾਵੇ? ਬਾਪ ਨੂੰ ਕੋਈ ਵੀ ਜਾਣਦੇ ਨਹੀਂ, ਨਿਧਨ ਦੇ ਹਨ। ਬਾਪ ਤੋਂ ਵਿਪਰੀਤ ਬੁੱਧੀ ਹਨ। ਹੁਣ ਬਾਪ ਕੀ ਕਰੇ। ਬਾਪ ਤਾਂ ਖ਼ੁਦ ਮਾਲਿਕ ਹਨ। ਉਨ੍ਹਾਂ ਦੀ ਸ਼ਿਵ ਜਯੰਤੀ ਵੀ ਭਾਰਤ ਵਿੱਚ ਮਨਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਭਗਤਾਂ ਨੂੰ ਫ਼ਲ ਦੇਣ। ਆਉਂਦਾ ਵੀ ਭਾਰਤ ਵਿੱਚ ਹਾਂ। ਆਉਣ ਦੇ ਲਈ ਮੈਨੂੰ ਸ਼ਰੀਰ ਤਾਂ ਜ਼ਰੂਰ ਚਾਹੀਦਾ ਨਾ। ਪ੍ਰੇਣਨਾ ਨਾਲ ਥੋੜ੍ਹੇਹੀ ਕੁਝ ਹੋਵੇਗਾ। ਇਸ ਵਿੱਚ ਪ੍ਰਵੇਸ਼ ਕਰ, ਇਨ੍ਹਾਂ ਦੇ ਮੁੱਖ ਦੁਆਰਾ ਤੁਹਾਨੂੰ ਗਿਆਨ ਦਿੰਦਾ ਹਾਂ। ਗਊਮੁੱਖ ਦੀ ਗੱਲ ਨਹੀਂ ਹੈ। ਇਹ ਤਾਂ ਇਸ ਮੁੱਖ ਦੀ ਗੱਲ ਹੈ। ਮੁੱਖ ਤਾਂ ਮਨੁੱਖ ਦਾ ਚਾਹੀਦਾ, ਨਾ ਕਿ ਜਾਨਵਰ ਦਾ। ਇੰਨਾ ਵੀ ਬੁੱਧੀ ਕੰਮ ਨਹੀਂ ਕਰਦੀ ਹੈ। ਦੂਜੇ ਪਾਸੇ ਫ਼ੇਰ ਭਾਗੀਰਥ ਵਿਖਾਉਂਦੇ ਹਨ, ਉਹ ਕਿਵੇਂ ਅਤੇ ਕਦੋ ਆਉਂਦੇ ਹਨ, ਜ਼ਰਾ ਵੀ ਕਿਸੇ ਨੂੰ ਪਤਾ ਨਹੀਂ ਹੈ। ਤਾਂ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਕਿ ਤੁਸੀਂ ਮਰ ਗਏ ਤਾਂ ਭਗਤੀ ਮਾਰ੍ਗ ਨੂੰ ਇੱਕਦਮ ਭੁੱਲ ਜਾਓ। ਸ਼ਿਵ ਭਗਵਾਨੁਵਾਚ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਮੈਂ ਹੀ ਪਤਿਤ - ਪਾਵਨ ਹਾਂ। ਤੁਸੀਂ ਪਵਿੱਤਰ ਹੋ ਜਾਵੋਗੇ ਫ਼ੇਰ ਸਭਨੂੰ ਲੈ ਜਾਵਾਂਗਾ। ਮੈਸੇਜ਼ ਘਰ - ਘਰ ਵਿੱਚ ਦਵੋ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਪਵਿੱਤਰ ਬਣ ਜਾਵੋਗੇ। ਵਿਨਾਸ਼ ਸਾਹਮਣੇ ਖੜਾ ਹੈ। ਤੁਸੀਂ ਬੁਲਾਉਂਦੇ ਵੀ ਹੋ ਹੇ ਪਤਿਤ - ਪਾਵਨ ਆਓ, ਪਤਿਤ ਨੂੰ ਪਾਵਨ ਬਣਾਓ, ਰਾਮਰਾਜ ਸਥਾਪਨ ਕਰੋ, ਰਾਵਣ ਰਾਜ ਤੋਂ ਮੁਕਤ ਕਰੋ। ਉਹ ਹਰ ਇੱਕ ਆਪਣੇ - ਆਪਣੇ ਲਈ ਕੋਸ਼ਿਸ਼ ਕਰਦੇ ਹਨ। ਬਾਪ ਤਾਂ ਕਹਿੰਦੇ ਹਨ ਮੈਂ ਆਕੇ ਸ੍ਰਵ ਦੀ ਮੁਕਤੀ ਕਰਦਾ ਹਾਂ। ਸਭ 5 ਵਿਕਾਰਾਂ ਰੂਪੀ ਰਾਵਣ ਦੀ ਜੇਲ੍ਹ ਵਿੱਚ ਪਏ ਹਨ, ਮੈਂ ਸ੍ਰਵ ਦੀ ਸਦਗਤੀ ਕਰਦਾ ਹਾਂ। ਮੈਨੂੰ ਕਿਹਾ ਵੀ ਜਾਂਦਾ ਹੈ ਦੁੱਖ ਹਰਤਾ ਸੁੱਖ ਕਰਤਾ। ਰਾਮਰਾਜ ਤਾਂ ਜ਼ਰੂਰ ਨਵੀਂ ਦੁਨੀਆਂ ਵਿੱਚ ਹੋਵੇਗਾ।

ਤੁਸੀਂ ਪਾਂਡਵਾਂ ਦੀ ਹੁਣ ਹੈ ਪ੍ਰੀਤ ਬੁੱਧੀ। ਕਿਸੇ - ਕਿਸੇ ਦੀ ਤਾ ਫੋਰਨ ਪ੍ਰੀਤ ਬੁੱਧੀ ਬਣ ਜਾਂਦੀ ਹੈ। ਕਿਸੇ - ਕਿਸੇ ਦੀ ਹੌਲੀ - ਹੌਲੀ ਪ੍ਰੀਤ ਜੁਟਦੀ ਹੈ। ਕਈ ਤਾਂ ਕਹਿੰਦੇ ਹਨ ਬਸ ਅਸੀਂ ਸਭ ਕੁਝ ਬਾਪ ਨੂੰ ਸਰੈਂਡਰ ਕਰਦੇ ਹਾਂ। ਸਿਵਾਏ ਇੱਕ ਦੇ ਦੂਜਾ ਕੋਈ ਰਿਹਾ ਹੀ ਨਹੀਂ। ਸਭਦਾ ਸਹਾਰਾ ਇੱਕ ਗੌਡ ਹੀ ਹੈ। ਕਿੰਨੀ ਸਧਾਰਨ ਤੋਂ ਸਧਾਰਨ ਗੱਲ ਹੈ। ਬਾਪ ਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ ਤਾਂ ਚੱਕਰਵਰਤੀ ਰਾਜਾ - ਰਾਣੀ ਬਣੋਂਗੇ। ਇਹ ਸਕੂਲ ਹੀ ਹੈ ਵਿਸ਼ਵ ਦਾ ਮਾਲਿਕ ਬਣਨ ਦਾ, ਤਾਂ ਹੀ ਚੱਕਰਵਰਤੀ ਰਾਜਾ ਨਾਮ ਪਿਆ ਹੈ। ਚੱਕਰ ਨੂੰ ਜਾਨਣ ਨਾਲ ਫ਼ੇਰ ਚੱਕਰਵਰਤੀ ਬਣਦੇ ਹਨ। ਇਹ ਬਾਪ ਹੀ ਸਮਝਾਉਂਦੇ ਹਨ। ਬਾਕੀ ਆਰਗਿਊ ਕੁਝ ਵੀ ਨਹੀਂ ਕਰਨੀ ਹੈ। ਬੋਲੋ, ਭਗਤੀ ਮਾਰ੍ਗ ਦੀਆਂ ਸਭ ਗੱਲਾਂ ਛੱਡੋ। ਬਾਪ ਕਹਿੰਦੇ ਹਨ ਸਿਰਫ਼ ਮੈਨੂੰ ਯਾਦ ਕਰੋ। ਮੂਲ ਗੱਲ ਹੀ ਇਹ ਹੈ। ਜੋ ਤੇਜ਼ ਪੁਰਸ਼ਾਰਥੀ ਹੁੰਦੇ ਹਨ ਉਹ ਜ਼ੋਰ ਨਾਲ ਪੜ੍ਹਾਈ ਵਿੱਚ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਪੜ੍ਹਾਈ ਦਾ ਸ਼ੌਂਕ ਹੁੰਦਾ ਹੈ ਉਹ ਸਵੇਰੇ ਉੱਠਕੇ ਪੜ੍ਹਾਈ ਕਰਦੇ ਹਨ। ਭਗਤੀ ਵਾਲੇ ਵੀ ਸਵੇਰੇ ਉਠਦੇ ਹਨ। ਨੋਧਾ ਭਗਤੀ ਕਿੰਨੀ ਕਰਦੇ ਹਨ, ਜਦੋ ਸਿਰ ਕੱਟਣ ਲੱਗਦੇ ਹਨ ਤਾਂ ਸ਼ਾਖਸ਼ਤਕਾਰ ਹੁੰਦਾ ਹੈ। ਇੱਥੇ ਤਾਂ ਬਾਬਾ ਕਹਿੰਦੇ ਹਨ ਇਹ ਸ਼ਾਖ਼ਸ਼ਤਕਾਰ ਵੀ ਨੁਕਸਾਨਕਾਰਕ ਹੈ। ਸ਼ਾਖਸ਼ਤਕਾਰ ਵਿੱਚ ਜਾਣ ਨਾਲ ਪੜ੍ਹਾਈ ਅਤੇ ਯੋਗ ਦੋਨੋ ਬੰਦ ਹੋ ਜਾਂਦੇ ਹਨ। ਟਾਈਮ ਵੇਸ੍ਟ ਹੋ ਜਾਂਦਾ ਹੈ ਇਸਲਈ ਧਿਆਨ ਆਦਿ ਦਾ ਸ਼ੌਂਕ ਤਾਂ ਬਿਲਕੁਲ ਨਹੀਂ ਰੱਖਣਾ ਹੈ। ਇਹ ਵੀ ਵੱਡੀ ਬਿਮਾਰੀ ਹੈ, ਜਿਸ ਨਾਲ ਮਾਇਆ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ। ਜਿਵੇਂ ਲੜ੍ਹਾਈ ਦੇ ਵਕ਼ਤ ਨਿਊਜ਼ ਸੁਣਾਉਂਦੇ ਹਨ ਤਾਂ ਵਿੱਚ ਇਵੇਂ ਕੁਝ ਖ਼ਰਾਬੀ ਕਰ ਦਿੰਦੇ ਹਨ ਜੋ ਕੁਝ ਸੁਣ ਨਾ ਸਕੇ। ਮਾਇਆ ਵੀ ਬਹੁਤਿਆਂ ਨੂੰ ਵਿਘਨ ਪਾਉਂਦੀ ਹੈ। ਬਾਪ ਨੂੰ ਯਾਦ ਕਰਨ ਨਹੀਂ ਦਿੰਦੀ ਹੈ। ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਵਿੱਚ ਵਿਘਨ ਹਨ। ਵੇਖਿਆ ਜਾਂਦਾ ਹੈ ਕਿ ਮਾਇਆ ਦੀ ਪ੍ਰਵੇਸ਼ਤਾ ਤਾਂ ਨਹੀਂ ਹੈ। ਬੇਕ਼ਾਇਦੇ ਤਾਂ ਨਹੀਂ ਕੁਝ ਬੋਲਦੇ ਹਨ ਤਾਂ ਫ਼ੇਰ ਝੱਟ ਬਾਬਾ ਥੱਲੇ ਉਤਾਰ ਦੇਣਗੇ। ਬਹੁਤ ਮਨੁੱਖ ਕਹਿੰਦੇ ਹਨ - ਸਾਨੂੰ ਸਿਰਫ਼ ਸ਼ਾਖਸ਼ਤਕਾਰ ਹੋਵੇ ਤਾਂ ਇੰਨਾ ਸਭ ਧਨ ਮਾਲ ਆਦਿ ਅਸੀਂ ਤੁਹਾਨੂੰ ਦੇ ਦੇਵਾਂਗੇ। ਬਾਬਾ ਕਹਿੰਦੇ ਹਨ ਇਹ ਸਭ ਤੁਸੀਂ ਆਪਣੇ ਕੋਲ਼ ਹੀ ਰੱਖੋ। ਭਗਵਾਨ ਨੂੰ ਤੁਹਾਡੇ ਪੈਸੇ ਦੀ ਕੀ ਲੋੜ੍ਹ ਰੱਖੀ ਹੈ। ਬਾਪ ਤਾਂ ਜਾਣਦੇ ਹਨ ਇਸ ਪੁਰਾਣੀ ਦੁਨੀਆਂ ਵਿੱਚ ਜੋ ਕੁਝ ਹੈ, ਸਭ ਭਸਮ ਹੋ ਜਾਵੇਗਾ। ਬਾਬਾ ਕੀ ਕਰਣਗੇ? ਬਾਬਾ ਕੋਲ਼ ਤਾਂ ਫੁਰੀ - ਫੁਰੀ (ਬੂੰਦ - ਬੂੰਦ) ਤਲਾਅ ਹੋ ਜਾਂਦਾ ਹੈ। ਬਾਪ ਦੇ ਡਾਇਰੈਕਸ਼ਨ ਤੇ ਚੱਲੋ, ਹਾਸਪਿਟਲ ਕਮ ਯੂਨੀਵਰਸਿਟੀ ਖੋਲੋ, ਜਿੱਥੇ ਕੋਈ ਵੀ ਆਕੇ ਵਿਸ਼ਵ ਦਾ ਮਾਲਿਕ ਬਣ ਸਕੇ। ਤਿੰਨ ਪੈਰ ਧਰਤੀ ਵਿੱਚ ਬੈਠ ਤੁਹਾਨੂੰ ਮਨੁੱਖ ਨੂੰ ਨਰ ਤੋਂ ਨਾਰਾਇਣ ਬਣਾਉਣਾ ਹੈ। ਪਰ 3 ਪੈਰ ਧਰਤੀ ਦੇ ਵੀ ਨਹੀਂ ਮਿਲਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸਭ ਵੇਦਾਂ - ਸ਼ਾਸਤ੍ਰਾਂ ਦਾ ਸਾਰ ਦੱਸਦਾ ਹਾਂ। ਇਹ ਸ਼ਾਸਤ੍ਰ ਹਨ ਸਭ ਭਗਤੀ ਮਾਰ੍ਗ ਦੇ। ਬਾਬਾ ਕੋਈ ਨਿੰਦਾ ਨਹੀਂ ਕਰਦੇ ਹਨ। ਇਹ ਤਾਂ ਖੇਡ ਬਣਿਆ ਹੋਇਆ ਹੈ। ਇਹ ਸਿਰ੍ਫ ਸਮਝਾਉਣ ਦੇ ਲਈ ਕਿਹਾ ਜਾਂਦਾ ਹੈ। ਹੈ ਤਾਂ ਫ਼ੇਰ ਵੀ ਖੇਡ ਨਾ। ਖੇਡ ਦੀ ਅਸੀਂ ਨਿੰਦਾ ਨਹੀਂ ਕਰ ਸਕਦੇ ਹਾਂ। ਅਸੀਂ ਕਹਿੰਦੇ ਹਾਂ ਗਿਆਨ ਸੂਰਜ, ਗਿਆਨ ਚੰਦ੍ਰਮਾ ਤਾਂ ਫ਼ੇਰ ਉਹ ਚੰਦ੍ਰਮਾ ਆਦਿ ਵਿੱਚ ਜਾਕੇ ਲੱਭਦੇ ਹਨ। ਉੱਥੇ ਕੋਈ ਰਾਜਾਈ ਰੱਖੀ ਹੈ ਕੀ? ਜਪਾਨੀ ਲੋਕੀ ਸੂਰਜ ਨੂੰ ਮੰਨਦੇ ਹਨ। ਅਸੀਂ ਕਹਿੰਦੇ ਹਾਂ ਸੂਰਜਵੰਸ਼ੀ, ਉਹ ਫੇਰ ਸੂਰਜ ਦੀ ਬੈਠ ਪੂਜਾ ਕਰਦੇ ਹਨ, ਸੂਰਜ ਨੂੰ ਪਾਣੀ ਦਿੰਦੇ ਹਨ। ਤਾਂ ਬਾਬਾ ਨੇ ਬੱਚਿਆਂ ਨੂੰ ਸਮਝਾਇਆ ਹੈ ਕਿਸੇ ਗੱਲ ਵਿੱਚ ਜ਼ਿਆਦਾ ਆਰਗਿਊ ਨਹੀਂ ਕਰਨੀ ਹੈ। ਗੱਲ ਹੀ ਇੱਕ ਸੁਣਾਓ ਬਾਪ ਕਹਿੰਦੇ ਹਨ - ਮਾਮੇਕਮ ਯਾਦ ਕਰੋ ਤਾਂ ਪਾਵਨ ਬਣੋਗੇ। ਹੁਣ ਰਾਵਣ ਰਾਜ ਵਿੱਚ ਸਭ ਪਤਿਤ ਹਨ। ਪਰ ਆਪਣੇ ਨੂੰ ਪਤਿਤ ਕੋਈ ਮੰਨਦੇ ਥੋੜ੍ਹੇਹੀ ਹਨ।

ਬੱਚੇ, ਤੁਹਾਡੀ ਇੱਕ ਅੱਖ ਵਿੱਚ ਸ਼ਾਂਤੀਧਾਮ, ਇੱਕ ਅੱਖ ਵਿੱਚ ਸੁੱਖਧਾਮ ਬਾਕੀ ਦੁੱਖਧਾਮ ਨੂੰ ਭੁੱਲ ਜਾਓ। ਤੁਸੀਂ ਹੋ ਚੇਤੰਨ ਲਾਇਟ ਹਾਊਸ। ਹੁਣ ਪ੍ਰਦਰਸ਼ਨੀ ਵਿੱਚ ਵੀ ਨਾਮ ਰੱਖਿਆ ਹੈ - ਭਾਰਤ ਦੀ ਲਾਇਟ ਹਾਊਸ…ਪਰ ਉਹ ਕੋਈ ਥੋੜ੍ਹੇਹੀ ਸਮਝਣਗੇ। ਤੁਸੀਂ ਹੁਣ ਲਾਇਟ ਹਾਊਸ ਹੋ ਨਾ। ਪੋਟਰ ਉਤੇ ਲਾਇਟ ਹਾਊਸ ਸਟੀਮਰ ਨੂੰ ਰਸਤਾ ਦੱਸਦੇ ਹਨ। ਤੁਸੀਂ ਵੀ ਸਭਨੂੰ ਰਸਤਾ ਦੱਸਦੇ ਹੋ ਮੁਕਤੀ ਅਤੇ ਜੀਵਨਮੁਕਤੀ ਧਾਮ ਦਾ। ਜਦੋ ਕੋਈ ਵੀ ਪ੍ਰਦਰਸ਼ਨੀ ਵਿੱਚ ਆਉਂਦੇ ਹਨ ਤਾਂ ਬਹੁਤ ਪ੍ਰੇਮ ਨਾਲ ਬੋਲੋ - ਗੌਡ ਫ਼ਾਦਰ ਤਾਂ ਸਭਦਾ ਇੱਕ ਹੈ ਨਾ। ਗੌਡ ਫ਼ਾਦਰ ਜਾਂ ਪਰਮਪਿਤਾ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਜ਼ਰੂਰ ਮੁੱਖ ਦੁਆਰਾ ਕਹਿਣਗੇ ਨਾ। ਬ੍ਰਹਮਾ ਦੁਆਰਾ ਸਥਾਪਨਾ, ਅਸੀਂ ਸਭ ਬ੍ਰਾਹਮਣ - ਬ੍ਰਾਹਮਣੀਆਂ ਹਾਂ ਬ੍ਰਹਮਾ ਮੁੱਖ ਵੰਸ਼ਾਵਲੀ। ਤੁਸੀਂ ਬ੍ਰਾਹਮਣਾਂ ਦੀ ਉਹ ਬ੍ਰਾਹਮਣ ਵੀ ਮਹਿਮਾ ਗਾਉਂਦੇ ਹਨ ਬ੍ਰਾਹਮਣ ਦੇਵਤਾਏ ਨਮਾ। ਉੱਚ ਤੇ ਉੱਚ ਹੈ ਹੀ ਇੱਕ ਬਾਪ। ਉਹ ਕਹਿੰਦੇ ਹਨ ਮੈਂ ਤੁਹਾਨੂੰ ਉੱਚ ਤੇ ਉੱਚ ਰਾਜਯੋਗ ਸਿਖਾਉਂਦਾ ਹਾਂ, ਜਿਸ ਨਾਲ ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਉਹ ਰਾਜਾਈ ਤੁਹਾਡੇ ਤੋਂ ਕੋਈ ਖੋਹ ਨਾ ਸਕੇ। ਭਾਰਤ ਦਾ ਵਿਸ਼ਵ ਤੇ ਰਾਜ ਸੀ। ਭਾਰਤ ਦੀ ਕਿੰਨੀ ਮਹਿਮਾ ਹੈ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਸ਼੍ਰੀਮਤ ਤੇ ਇਹ ਰਾਜ ਸਥਾਪਨ ਕਰ ਰਹੇ ਹਾਂ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ-ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਤੇਜ਼ ਪੁਰਸ਼ਾਰਥੀ ਬਣਨ ਦੇ ਲਈ ਪੜ੍ਹਾਈ ਦਾ ਸ਼ੌਂਕ ਰੱਖਣਾ ਹੈ। ਸਵੇਰੇ - ਸਵੇਰੇ ਉੱਠਕੇ ਪੜ੍ਹਾਈ ਪੜ੍ਹਨੀ ਹੈ। ਸਾਖਸ਼ਤਕਾਰ ਦੀ ਆਸ਼ ਨਹੀਂ ਰੱਖਣੀ ਹੈ, ਇਸ ਵਿੱਚ ਵੀ ਟਾਈਮ ਵੇਸ੍ਟ ਜਾਂਦਾ ਹੈ।

2. ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ, ਇਸ ਦੁੱਖਧਾਮ ਨੂੰ ਭੁੱਲ ਜਾਣਾ ਹੈ। ਕਿਸੀ ਨਾਲ ਵੀ ਆਰਗਿਊ ਨਹੀਂ ਕਰਨੀ ਹੈ, ਪ੍ਰੇਮ ਨਾਲ ਮੁਕਤੀ ਅਤੇ ਜੀਵਨਮੁਕਤੀਧਾਮ ਦਾ ਰਸਤਾ ਦੱਸਣਾ ਹੈ।

ਵਰਦਾਨ:-
ਸਦਾ ਸੁਖ ਦੇ ਸਾਗਰ ਵਿੱਚ ਲਵਲੀਨ ਰਹਿਣ ਵਾਲੇ ਅੰਤਰਮੁੱਖੀ ਭਵ

ਕਿਹਾ ਜਾਂਦਾ ਅੰਤਰਮੁੱਖੀ ਸਦਾ ਸੁਖੀ। ਜੋ ਬੱਚੇ ਸਦਾ ਅੰਤਰਮੁੱਖੀ ਭਵ ਦਾ ਵਰਦਾਨ ਪ੍ਰਾਪਤ ਕਰ ਲੈਂਦੇ ਹਨ ਉਹ ਬਾਪ ਸਮਾਨ ਸਦਾ ਸੁਖ ਦੇ ਸਾਗਰ ਵਿੱਚ ਲਵਲੀਨ ਰਹਿੰਦੇ ਹਨ। ਸੁਖਦਾਤਾ ਦੇ ਬੱਚੇ ਖੁਦ ਵੀ ਸੁੱਖਦਾਤਾ ਬਣ ਜਾਂਦੇ ਹਨ। ਸਰਵ ਆਤਮਾਵਾਂ ਨੂੰ ਸੁਖ ਦਾ ਖਜ਼ਾਨਾ ਵੰਡਦੇ ਹਨ। ਤਾਂ ਹੁਣ ਅੰਤਰਮੁਖੀ ਬਣ ਇਵੇਂ ਦੀ ਸੰਪੰਨ ਮੂਰਤੀ ਬਣ ਜਾਓ ਜੋ ਤੁਹਾਡੇ ਕੋਲ ਕੋਈ ਵੀ ਭਾਵਨਾ ਤੋਂ ਆਏ, ਆਪਣੀ ਭਾਵਨਾ ਸੰਪੰਨ ਕਰਕੇ ਜਾਏ। ਜਿਵੇਂ ਬਾਪ ਦੇ ਖਜ਼ਾਨੇ ਵਿੱਚ ਅਪ੍ਰਾਪ੍ਤ ਕੋਈ ਵਸਤੂ ਨਹੀਂ, ਉਵੇਂ ਤੁਸੀਂ ਵੀ ਬਾਪ ਸਮਾਨ ਭਰਭੂਰ ਬਣੋ।

ਸਲੋਗਨ:-
ਰੂਹਾਨੀ ਸ਼ਾਨ ਵਿੱਚ ਰਹੋ ਤਾਂ ਕਦੀ ਵੀ ਅਭਿਮਾਨ ਦੀ ਫੀਲਿੰਗ ਨਹੀਂ ਆਏਗੀ।

ਅਵਿੱਅਕਤ ਇਸ਼ਾਰੇ - ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ

ਆਪਣੇ ਨੂੰ ਸਦੈਵ ਅੰਡਰਗ੍ਰਾਉੰਡ ਮਤਲਬ ਅੰਤਰਮੁੱਖੀ ਬਣਾਉਣ ਦੀ ਕੋਸ਼ਿਸ਼ ਕਰੋ।ਅੰਡਰਗਰਾਉਂਡ ਵੀ ਸਾਰੀ ਕਾਰੋਬਾਰ ਚੱਲਦੀ ਹੈ ਉਵੇਂ ਅੰਤਰਮੁਖੀ ਹੋਕੇ ਵੀ ਕੰਮ ਕਰ ਸਕਦੇ ਹੋ। ਅੰਤਰਮੁਖੀ ਹੋਕੇ ਕੰਮ ਕਰਨ ਨਾਲ ਇੱਕ ਤਾਂ ਵਿਗਣ ਤੋਂ ਬਚਾਵ, ਦੂਸਰਾ ਸਮੇਂ ਦਾ ਬਚਾਵ, ਤੀਸਰਾ ਸੰਕਲਪਾਂ ਦਾ ਬਚਾਵ ਅਤੇ ਬੱਚਤ ਹੋ ਜਾਏਗੀ। ਏਕਾਂਤਵਾਸੀ ਵੀ ਅਤੇ ਨਾਲ -ਨਾਲ ਰਮਨਿਕਤਾ ਵੀ ਐਨੀ ਹੀ ਹੋਵੇ।