19.03.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਇਸ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਤੋਂ ਜਿਉਂਦੇ ਜੀ ਮਰਕੇ ਘਰ ਜਾਣਾ ਹੈ, ਇਸਲਈ ਦੇਹੀ - ਅਭਿਮਾਨੀ
ਬਣੋ"
ਪ੍ਰਸ਼ਨ:-
ਚੰਗੇ - ਚੰਗੇ
ਪੁਰਸ਼ਾਰਥੀ ਬੱਚਿਆਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਜੋ ਚੰਗੇ
ਪੁਰਸ਼ਾਰਥੀ ਹਨ ਉਹ ਸਵੇਰੇ - ਸਵੇਰੇ ਉੱਠਕੇ ਦੇਹੀ - ਅਭਿਮਾਨੀ ਰਹਿਣ ਦੀ ਪ੍ਰੈਕਟਿਸ ਕਰਣਗੇ। ਉਹ ਇੱਕ
ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰਣਗੇ। ਉਨ੍ਹਾਂ ਦਾ ਲਕ੍ਸ਼ੇ ਰਹਿੰਦਾ ਹੈ ਹੋਰ ਕੋਈ ਦੇਹਧਾਰੀ ਯਾਦ
ਨਾ ਆਵੇ, ਨਿਰੰਤਰ ਬਾਪ ਅਤੇ 84 ਦੇ ਚੱਕਰ ਦੀ ਯਾਦ ਰਹੇ। ਇਹ ਵੀ ਅਹੋ ਸੋਭਾਗਿਆ ਕਹਾਂਗੇ।
ਓਮ ਸ਼ਾਂਤੀ
ਹੁਣ ਤੁਸੀਂ ਬੱਚੇ ਜਿਉਂਦੇ ਜੀ ਮਰੇ ਹੋਏ ਹੋ। ਕਿਵੇਂ ਮਰੇ ਹੋ? ਦੇਹ ਦੇ ਅਭਿਮਾਨ ਨੂੰ ਛੱਡ ਦਿੱਤਾ
ਤਾਂ ਬਾਕੀ ਰਹੀ ਆਤਮਾ। ਸ਼ਰੀਰ ਤਾਂ ਖ਼ਤਮ ਹੋ ਜਾਂਦਾ ਹੈ। ਆਤਮਾ ਨਹੀਂ ਮਰਦੀ। ਬਾਪ ਕਹਿੰਦੇ ਹਨ ਜਿਉਂਦੇ
ਜੀ ਆਪਣੇ ਨੂੰ ਆਤਮਾ ਸਮਝੋ ਅਤੇ ਪਰਮਪਿਤਾ ਪ੍ਰਮਾਤਮਾ ਦੇ ਨਾਲ ਯੋਗ ਲਗਾਉਣ ਨਾਲ ਆਤਮਾ ਪਵਿੱਤਰ ਹੋ
ਜਾਵੇਗੀ। ਜਦੋ ਤੱਕ ਆਤਮਾ ਬਿਲਕੁਲ ਪਵਿੱਤਰ ਨਹੀਂ ਬਣੀ ਹੈ ਉਦੋਂ ਤੱਕ ਪਵਿੱਤਰ ਸ਼ਰੀਰ ਮਿਲ ਨਾ ਸਕੇ।
ਆਤਮਾ ਪਵਿੱਤਰ ਬਣ ਗਈ ਤਾਂ ਫ਼ੇਰ ਇਹ ਪੁਰਾਣਾ ਸ਼ਰੀਰ ਆਪੇਹੀ ਛੁੱਟ ਜਾਵੇਗਾ, ਜਿਵੇਂ ਸੱਪ ਦੀ ਖੱਲ
ਆਟੋਮੇਟਿਕਲੀ ਛੁੱਟ ਜਾਂਦੀ ਹੈ, ਉਨ੍ਹਾਂ ਤੋਂ ਮਮਤਵ ਮਿਟ ਜਾਂਦਾ ਹੈ, ਉਹ ਜਾਣਦਾ ਹੈ ਸਾਨੂੰ ਨਵੀਂ
ਖੱਲ ਮਿਲਦੀ ਹੈ, ਪੁਰਾਣੀ ਉਤਰ ਜਾਵੇਗੀ। ਹਰ ਇੱਕ ਨੂੰ ਆਪਣੀ - ਆਪਣੀ ਬੁੱਧੀ ਤਾਂ ਹੁੰਦੀ ਹੈ ਨਾ।
ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਜਿਉਂਦੇ ਜੀ ਇਸ ਪੁਰਾਣੀ ਦੁਨੀਆਂ ਤੋਂ, ਪੁਰਾਣੇ ਸ਼ਰੀਰ ਤੋਂ ਮਰ
ਚੁੱਕੇ ਹਾਂ ਫ਼ੇਰ ਤੁਸੀਂ ਆਤਮਾਵਾਂ ਵੀ ਸ਼ਰੀਰ ਛੱਡ ਕਿੱਥੇ ਜਾਵੋਗੀ? ਆਪਣੇ ਘਰ। ਪਹਿਲੇ - ਪਹਿਲੇ ਤਾਂ
ਇਹ ਪੱਕਾ ਯਾਦ ਕਰਨਾ ਹੈ - ਅਸੀਂ ਆਤਮਾ ਹਾਂ, ਸ਼ਰੀਰ ਨਹੀਂ। ਆਤਮਾ ਕਹਿੰਦੀ ਹੈ - ਬਾਬਾ, ਅਸੀਂ
ਤੁਹਾਡੇ ਹੋ ਚੁੱਕੇ ਹਾਂ। ਜਿਉਂਦੇ ਜੀ ਮਰ ਚੁੱਕੇ ਹਾਂ। ਹੁਣ ਆਤਮਾ ਨੂੰ ਫ਼ਰਮਾਨ ਮਿਲਿਆ ਹੋਇਆ ਹੈ ਕਿ
ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਹ ਯਾਦ ਦਾ
ਅਭਿਆਸ ਪੱਕਾ ਚਾਹੀਦਾ। ਆਤਮਾ ਕਹਿੰਦੀ ਹੈ - ਬਾਬਾ, ਤੁਸੀਂ ਆਏ ਹੋ ਤਾਂ ਅਸੀਂ ਤੁਹਾਡੇ ਹੀ ਬਣਾਂਗੇ।
ਆਤਮਾ ਮੇਲ ਹੈ, ਨਾ ਕਿ ਫੀਮੇਲ। ਹਮੇਸ਼ਾ ਕਹਿੰਦੇ ਹਨ ਅਸੀਂ ਭਰਾ - ਭਰਾ ਹਾਂ, ਇਵੇਂ ਥੋੜ੍ਹੇਹੀ
ਕਹਿੰਦੇ ਅਸੀਂ ਸਭ ਸਿਸਟਰਸ ਹਾਂ, ਸਭ ਬੱਚੇ ਹਨ। ਸਭ ਬੱਚਿਆਂ ਨੂੰ ਵਰਸਾ ਮਿਲਣਾ ਹੈ। ਜੇਕਰ ਆਪਣੇ
ਨੂੰ ਬੱਚੀ ਕਹਾਂਗੇ ਤਾਂ ਵਰਸਾ ਕਿਵੇਂ ਮਿਲੇਗਾ? ਆਤਮਾਵਾਂ ਸਭ ਭਰਾ - ਭਰਾ ਹਨ। ਬਾਪ ਸਭਨੂੰ ਕਹਿੰਦੇ
ਹਨ - ਰੂਹਾਨੀ ਬੱਚਿਓ ਮੈਨੂੰ ਯਾਦ ਕਰੋ। ਆਤਮਾ ਕਿੰਨੀ ਛੋਟੀ ਹੈ। ਇਹ ਹੈ ਬਹੁਤ ਮਹੀਨ ਸਮਝਣ ਦੀਆਂ
ਗੱਲਾਂ। ਬੱਚਿਆਂ ਨੂੰ ਯਾਦ ਠਹਿਰਦੀ ਨਹੀਂ ਹੈ। ਸੰਨਿਆਸੀ ਲੋਕ ਦ੍ਰਿਸ਼ਟਾਂਤ ਦਿੰਦੇ ਹਨ - ਮੈਂ ਭੈਂਸ
ਹਾਂ, ਭੈਂਸ ਹਾਂ.... ਇਵੇਂ ਕਹਿਣ ਨਾਲ ਫ਼ੇਰ ਭੈਂਸ ਬਣ ਜਾਂਦੇ ਹਨ। ਹੁਣ ਅਸਲ ਵਿੱਚ ਭੈਂਸ ਕੋਈ ਬਣਦੇ
ਥੋੜ੍ਹੇਹੀ ਹਨ। ਬਾਪ ਤਾਂ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਇਹ ਆਤਮਾ ਅਤੇ ਪ੍ਰਮਾਤਮਾ ਦਾ ਗਿਆਨ
ਤਾਂ ਕਿਸੇ ਨੂੰ ਹੈ ਨਹੀਂ ਇਸਲਈ ਇਵੇਂ - ਇਵੇਂ ਗੱਲਾਂ ਕਹਿ ਦਿੰਦੇ ਹਨ। ਹੁਣ ਤੁਹਾਨੂੰ ਦੇਹੀ -
ਅਭਿਮਾਨੀ ਬਣਨਾ ਹੈ, ਅਸੀਂ ਆਤਮਾ ਹਾਂ, ਇਹ ਪੁਰਾਣਾ ਸ਼ਰੀਰ ਛੱਡ ਸਾਨੂੰ ਜਾਕੇ ਨਵਾਂ ਲੈਣਾ ਹੈ।
ਮਨੁੱਖ ਮੁੱਖ ਤੋਂ ਕਹਿੰਦੇ ਵੀ ਹਨ ਕਿ ਆਤਮਾ ਸਟਾਰ ਹੈ, ਭ੍ਰਿਕੁਟੀ ਦੇ ਵਿੱਚ ਵੀ ਰਹਿੰਦੀ ਹੈ ਫ਼ੇਰ
ਕਹਿ ਦਿੰਦੇ ਅਗੂੰਠੇ ਮਿਸਲ ਹੈ। ਹੁਣ ਸਿਤਾਰਾ ਕਿੱਥੇ, ਅੰਗੂਠਾ ਕਿੱਥੇ! ਹੋਰ ਫ਼ੇਰ ਮਿੱਟੀ ਦੇ
ਸਾਲੀਗ੍ਰਾਮ ਬੈਠ ਬਣਾਉਂਦੇ ਹਨ, ਇੰਨੀ ਵੱਡੀ ਆਤਮਾ ਤਾਂ ਹੋ ਨਹੀਂ ਸਕਦੀ। ਮਨੁੱਖ ਦੇਹ - ਅਭਿਮਾਨੀ
ਹੈ ਨਾ ਤਾਂ ਬਣਾਉਂਦੇ ਵੀ ਮੋਟੇ ਰੂਪ ਵਿੱਚ ਹਨ। ਇਹ ਤਾਂ ਬੜੀ ਸੂਖਸ਼ਮ ਮਹੀਨਤਾ ਦੀਆਂ ਗੱਲਾਂ ਹਨ।
ਭਗਤੀ ਵੀ ਮਨੁੱਖ ਏਕਾਂਤ ਵਿੱਚ, ਕੋਠੀ ਵਿੱਚ ਬੈਠ ਕਰਦੇ ਹਨ। ਤੁਹਾਨੂੰ ਤਾਂ ਗ੍ਰਹਿਸਤ ਵਿਵਹਾਰ ਵਿੱਚ,
ਧੰਧੇ ਆਦਿ ਵਿੱਚ ਰਹਿੰਦੇ ਹੋਏ ਬੁੱਧੀ ਵਿੱਚ ਇਹ ਪੱਕਾ ਕਰਨਾ ਹੈ - ਅਸੀਂ ਆਤਮਾ ਹਾਂ। ਬਾਪ ਕਹਿੰਦੇ
ਹਨ - ਮੈਂ ਤੁਹਾਡਾ ਬਾਪ ਵੀ ਇੰਨੀ ਛੋਟੀ ਬਿੰਦੀ ਹਾਂ। ਇਵੇਂ ਨਹੀਂ ਕਿ ਮੈਂ ਵੱਡਾ ਹਾਂ। ਮੇਰੇ ਵਿੱਚ
ਸਾਰਾ ਗਿਆਨ ਹੈ। ਆਤਮਾ ਅਤੇ ਪ੍ਰਮਾਤਮਾ ਦੋਨੋ ਇੱਕੋ ਜਿਵੇਂ ਹੀ ਹੈ, ਸਿਰਫ਼ ਉਨ੍ਹਾਂ ਨੂੰ ਸੁਪ੍ਰੀਮ
ਕਿਹਾ ਜਾਂਦਾ ਹੈ। ਇਹ ਡਰਾਮਾ ਵਿੱਚ ਨੂੰਧ ਹੈ। ਬਾਪ ਕਹਿੰਦੇ ਹਨ - ਮੈਂ ਤਾਂ ਅਮਰ ਹਾਂ। ਮੈਂ ਅਮਰ
ਨਾ ਹੋਵਾਂ ਤਾਂ ਤੁਹਾਨੂੰ ਪਾਵਨ ਕਿਵੇਂ ਬਣਾਵਾਂ। ਤੁਹਾਨੂੰ ਸਵੀਟ ਚਿਲਡ੍ਰੇਨ ਕਿਵੇਂ ਕਹਾਂ। ਆਤਮਾ
ਹੀ ਸਭ ਕੁਝ ਕਰਦੀ ਹੈ। ਬਾਪ ਆਕੇ ਦੇਹੀ - ਅਭਿਮਾਨੀ ਬਣਾਉਂਦੇ ਹਨ, ਇਸ ਵਿੱਚ ਮਿਹਨਤ ਹੈ। ਬਾਪ
ਕਹਿੰਦੇ ਹਨ - ਮੈਨੂੰ ਯਾਦ ਕਰੋ, ਹੋਰ ਕਿਸੇ ਨੂੰ ਯਾਦ ਨਾ ਕਰੋ। ਯੋਗੀ ਤਾਂ ਦੁਨੀਆਂ ਵਿੱਚ ਬਹੁਤ ਹਨ।
ਕੰਨਿਆ ਦੀ ਸਗਾਈ ਹੁੰਦੀ ਹੈ ਤਾਂ ਫ਼ੇਰ ਪਤੀ ਦੇ ਨਾਲ ਯੋਗ ਲਗ ਜਾਂਦਾ ਹੈ ਨਾ। ਪਹਿਲੇ ਥੋੜ੍ਹੇਹੀ ਸੀ।
ਪਤੀ ਨੂੰ ਵੇਖਿਆ ਫ਼ੇਰ ਉਨ੍ਹਾਂ ਦੀ ਯਾਦ ਵਿੱਚ ਰਹਿੰਦੀ ਹੈ। ਹੁਣ ਬਾਪ ਕਹਿੰਦੇ ਹਨ - ਮਾਮੇਕਮ ਯਾਦ
ਕਰੋ। ਇਹ ਬਹੁਤ ਚੰਗੀ ਪ੍ਰੈਕਟਿਸ ਚਾਹੀਦੀ। ਜੋ ਚੰਗੇ - ਚੰਗੇ ਪੁਰਸ਼ਾਰਥੀ ਬੱਚੇ ਹਨ ਉਹ ਸਵੇਰੇ -
ਸਵੇਰੇ ਉੱਠਕੇ ਦੇਹੀ - ਅਭਿਮਾਨੀ ਰਹਿਣ ਦੀ ਪ੍ਰੈਕਟਿਸ ਕਰਣਗੇ। ਭਗਤੀ ਵੀ ਸਵੇਰੇ ਕਰਦੇ ਹਨ ਨਾ। ਆਪਣੇ
- ਆਪਣੇ ਇਸ਼੍ਟ ਦੇਵ ਨੂੰ ਯਾਦ ਕਰਦੇ ਹਨ। ਹਨੂਮਾਨ ਦੀ ਵੀ ਕਿੰਨੀ ਪੂਜਾ ਕਰਦੇ ਹਨ ਪਰ ਜਾਣਦੇ ਕੁਝ ਵੀ
ਨਹੀਂ। ਬਾਪ ਆਕੇ ਸਮਝਾਉਂਦੇ ਹਨ - ਤੁਹਾਡੀ ਬੁੱਧੀ ਬਾਂਦਰ ਮਿਸਲ ਹੋ ਗਈ ਹੈ। ਹੁਣ ਫ਼ੇਰ ਤੁਸੀਂ ਦੇਵਤਾ
ਬਣਦੇ ਹੋ। ਹੁਣ ਇਹ ਹੈ ਪਤਿਤ ਤਮੋਪ੍ਰਧਾਨ ਦੁਨੀਆਂ। ਹੁਣ ਤੁਸੀਂ ਆਏ ਹੋ ਬੇਹੱਦ ਦੇ ਬਾਪ ਕੋਲ। ਮੈਂ
ਤਾਂ ਪੁਨਰਜਨਮ ਰਹਿਤ ਹਾਂ। ਇਹ ਸ਼ਰੀਰ ਇਸ ਦਾਦਾ ਦਾ ਹੈ। ਮੇਰਾ ਕੋਈ ਸ਼ਰੀਰ ਦਾ ਨਾਮ ਨਹੀਂ। ਮੇਰਾ ਨਾਮ
ਹੀ ਹੈ ਕਲਿਆਣਕਾਰੀ ਸ਼ਿਵ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਕਲਿਆਣਕਾਰੀ ਆਕੇ ਨਰਕ ਨੂੰ ਸਵਰਗ
ਬਣਾਉਂਦੇ ਹਨ। ਕਿੰਨਾ ਕਲਿਆਣ ਕਰਦੇ ਹਨ। ਨਰਕ ਦਾ ਇਕਦਮ ਵਿਨਾਸ਼ ਕਰਾ ਦਿੰਦੇ ਹਨ। ਪ੍ਰਜਾਪਿਤਾ ਬ੍ਰਹਮਾ
ਦੁਆਰਾ ਹੁਣ ਸਥਾਪਨਾ ਹੋ ਰਹੀ ਹੈ। ਇਹ ਹੈ ਪ੍ਰਜਾਪਿਤਾ ਬ੍ਰਹਮਾ ਮੁੱਖ ਵੰਸ਼ਾਵਲੀ। ਤੁਰਦੇ ਫ਼ਿਰਦੇ ਇੱਕ
- ਦੋ ਨੂੰ ਸਾਵਧਾਨ ਕਰਨਾ ਹੈ - ਮਨਮਨਾਭਵ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼
ਹੋਣਗੇ। ਪਤਿਤ - ਪਾਵਨ ਤਾਂ ਬਾਪ ਹੈ ਨਾ। ਉਨ੍ਹਾਂ ਨੇ ਭੁੱਲ ਨਾਲ ਭਗਵਾਨੁਵਾਚ ਦੇ ਬਦਲੇ ਕ੍ਰਿਸ਼ਨ
ਭਗਵਾਨੁਵਾਚ ਲਿੱਖ ਦਿੱਤਾ ਹੈ। ਭਗਵਾਨ ਤਾਂ ਨਿਰਾਕਾਰ ਹੈ, ਉਨ੍ਹਾਂ ਨੂੰ ਪਰਮਪਿਤਾ ਪ੍ਰਮਾਤਮਾ ਕਿਹਾ
ਜਾਂਦਾ ਹੈ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵ ਦੀ ਪੂਜਾ ਵੀ ਬਹੁਤ ਹੁੰਦੀ ਹੈ। ਸ਼ਿਵ ਕਾਸ਼ੀ, ਸ਼ਿਵ ਕਾਸ਼ੀ
ਕਹਿੰਦੇ ਰਹਿੰਦੇ ਹਨ। ਭਗਤੀ ਮਾਰਗ ਵਿੱਚ ਅਨੇਕ ਪ੍ਰਕਾਰ ਦੇ ਨਾਮ ਰੱਖ ਦਿੱਤੇ ਹਨ। ਕਮਾਈ ਦੇ ਲਈ
ਅਨੇਕ ਮੰਦਿਰ ਬਣਾਏ ਹਨ। ਅਸਲੀ ਨਾਮ ਹੈ ਸ਼ਿਵ। ਫ਼ੇਰ ਸੋਮਨਾਥ ਰੱਖਿਆ ਹੈ, ਸੋਮਨਾਥ, ਸੋਮਰਸ ਪਿਲਾਉਂਦੇ
ਹਨ, ਗਿਆਨ ਧਨ ਦਿੰਦੇ ਹਨ। ਫ਼ੇਰ ਜਦੋ ਪੂਜਾਰੀ ਬਣਦੇ ਹਨ ਤਾਂ ਕਿੰਨਾ ਖ਼ਰਚਾ ਕਰਦੇ ਹਨ ਉਨ੍ਹਾਂ ਦੇ
ਮੰਦਿਰ ਬਣਾਉਣ ਤੇ ਕਿਉਂਕਿ ਸੋਮਰਸ ਦਿੱਤਾ ਹੈ ਨਾ। ਸੋਮਨਾਥ ਦੇ ਨਾਲ ਸੋਮਨਾਥਨੀ ਵੀ ਹੋਵੇਗੀ! ਜਿਵੇਂ
ਰਾਜਾ ਰਾਣੀ ਉਵੇਂ ਪ੍ਰਜਾ ਸਭ ਸੋਮਨਾਥ ਸੋਮਨਾਥਨੀ ਹਨ। ਤੁਸੀਂ ਸੋਹਣੀ ਦੁਨੀਆਂ ਵਿੱਚ ਜਾਂਦੇ ਹੋ।
ਉੱਥੇ ਸੋਨੇ ਦੀਆਂ ਇੱਟਾ ਹੁੰਦੀਆਂ ਹਨ। ਨਹੀਂ ਤਾਂ ਦੀਵਾਰਾਂ ਆਦਿ ਕਿਵੇਂ ਬਣਨ! ਬਹੁਤ ਸੋਨਾ ਹੁੰਦਾ
ਹੈ ਇਸਲਈ ਉਸਨੂੰ ਸੋਨੇ ਦੀ ਦੁਨੀਆਂ ਕਿਹਾ ਜਾਂਦਾ ਹੈ। ਇਹ ਹੈ ਲੋਹੇ, ਪੱਥਰਾਂ ਦੀ ਦੁਨੀਆਂ। ਸਵਰਗ
ਦਾ ਨਾਮ ਸੁਣਕੇ ਹੀ ਮੁੱਖ ਪਾਣੀ ਹੋ ਜਾਂਦਾ ਹੈ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਵੱਖ - ਵੱਖ
ਬਨਣਗੇ ਨਾ। ਤੁਸੀਂ ਵਿਸ਼ਨੂੰਪੂਰੀ ਦੇ ਮਾਲਿਕ ਬਣਦੇ ਹੋ। ਹੁਣ ਤੁਸੀਂ ਹੋ ਰਾਵਣ ਪੂਰੀ ਵਿੱਚ। ਤਾਂ
ਹੁਣ ਬਾਪ ਕਹਿੰਦੇ ਹਨ ਸਿਰਫ਼ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਵੀ ਪਰਮਧਾਮ
ਵਿੱਚ ਰਹਿੰਦੇ ਹਨ, ਤੁਸੀਂ ਆਤਮਾਵਾਂ ਵੀ ਪਰਮਧਾਮ ਵਿੱਚ ਰਹਿੰਦੀਆਂ ਹੋ। ਬਾਪ ਕਹਿੰਦੇ ਹਨ ਤੁਹਾਨੂੰ
ਕੋਈ ਤਕਲੀਫ਼ ਨਹੀਂ ਦਿੰਦਾ ਹਾਂ। ਬਹੁਤ ਸਹਿਜ ਹੈ। ਬਾਕੀ ਇਹ ਰਾਵਣ ਦੁਸ਼ਮਣ ਤੁਹਾਡੇ ਸਾਹਮਣੇ ਖੜਾ ਹੈ।
ਇਹ ਵਿਘਨ ਪਾਉਂਦੇ ਹਨ। ਗਿਆਨ ਵਿੱਚ ਵਿਘਨ ਨਹੀਂ ਪੈਂਦਾ, ਵਿਘਨ ਪੈਂਦਾ ਹੈ ਯਾਦ ਵਿੱਚ। ਘੜੀ - ਘੜੀ
ਮਾਇਆ ਯਾਦ ਭੁਲਾ ਦਿੰਦੀ ਹੈ। ਦੇਹ - ਅਭਿਮਾਨ ਵਿੱਚ ਲੈ ਆਉਂਦੀ ਹੈ। ਬਾਪ ਨੂੰ ਯਾਦ ਕਰਨ ਨਹੀਂ ਦਿੰਦੀ,
ਇਹ ਯੁੱਧ ਚੱਲਦੀ ਹੈ। ਬਾਪ ਕਹਿੰਦੇ ਹਨ ਤੁਸੀਂ ਕਰਮਯੋਗੀ ਤਾਂ ਹੋ ਹੀ। ਅੱਛਾ, ਦਿਨ ਵਿੱਚ ਯਾਦ ਨਹੀਂ
ਕਰ ਸਕਦੇ ਹੋ ਤਾਂ ਰਾਤ ਨੂੰ ਯਾਦ ਕਰੋ। ਰਾਤ ਦਾ ਅਭਿਆਸ ਦਿਨ ਵਿੱਚ ਕੰਮ ਆਵੇਗਾ।
ਨਿਰੰਤਰ ਸਮ੍ਰਿਤੀ ਰਹੇ -
ਜੋ ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਅਸੀਂ ਉਸਨੂੰ ਯਾਦ ਕਰਦੇ ਹਾਂ! ਬਾਪ ਦੀ ਯਾਦ ਅਤੇ
84 ਜਨਮਾਂ ਦੇ ਚੱਕਰ ਦੀ ਯਾਦ ਰਹੇ ਤਾਂ ਅਹੋ ਸੋਭਾਗਿਆ। ਹੋਰਾਂ ਨੂੰ ਵੀ ਸੁਣਾਉਣਾ ਹੈ - ਭੈਣੋ ਅਤੇ
ਭਰਾਵੋ, ਹੁਣ ਕਲਯੁਗ ਪੂਰਾ ਹੋ ਸਤਿਯੁਗ ਆਉਂਦਾ ਹੈ। ਬਾਪ ਆਏ ਹਨ, ਸਤਿਯੁਗ ਦੇ ਲਈ ਰਾਜਯੋਗ ਸਿਖਾ ਰਹੇ
ਹਨ। ਕਲਯੁਗ ਦੇ ਬਾਦ ਸਤਿਯੁਗ ਆਉਣਾ ਹੈ। ਇੱਕ ਬਾਪ ਦੇ ਸਿਵਾਏ ਹੋਰ ਕੋਈ ਨੂੰ ਯਾਦ ਨਹੀਂ ਕਰਨਾ ਹੈ।
ਵਾਨਪ੍ਰਸਥੀ ਜੋ ਹੁੰਦੇ ਹਨ ਉਹ ਸੰਨਿਆਸੀਆਂ ਦਾ ਜਾਕੇ ਸੰਗ ਕਰਦੇ ਹਨ। ਵਾਨਪ੍ਰਸਥ, ਉੱਥੇ ਵਾਣੀ ਦਾ
ਕੰਮ ਨਹੀਂ ਹੈ। ਆਤਮਾ ਸ਼ਾਂਤ ਰਹਿੰਦੀ ਹੈ। ਲੀਨ ਤਾਂ ਹੋ ਨਹੀਂ ਸਕਦੀ। ਡਰਾਮਾ ਵਿੱਚੋ ਕੋਈ ਐਕਟਰ
ਨਿਕਲ ਨਹੀਂ ਸਕਦਾ। ਇਹ ਵੀ ਬਾਪ ਨੇ ਸਮਝਾਇਆ ਹੈ - ਇੱਕ ਬਾਪ ਦੇ ਸਿਵਾਏ ਹੋਰ ਕੋਈ ਨੂੰ ਯਾਦ ਨਹੀਂ
ਕਰਨਾ ਹੈ। ਵੇਖਦੇ ਹੋਏ ਵੀ ਯਾਦ ਨਾ ਕਰੋ। ਇਹ ਪੁਰਾਣੀ ਦੁਨੀਆਂ ਤਾਂ ਵਿਨਾਸ਼ ਹੋ ਜਾਣੀ ਹੈ,
ਕਬ੍ਰਿਸਥਾਨ ਹੈ ਨਾ। ਮੁਰਦਿਆਂ ਨੂੰ ਕਦੀ ਯਾਦ ਕੀਤਾ ਜਾਂਦਾ ਹੈ ਕੀ! ਬਾਪ ਕਹਿੰਦੇ ਹਨ ਇਹ ਸਭ ਮਰੇ
ਪਏ ਹਨ। ਮੈਂ ਆਇਆ ਹਾਂ, ਪਤਿਤਾਂ ਨੂੰ ਪਾਵਨ ਬਣਾ ਲੈ ਜਾਂਦਾ ਹਾਂ। ਇੱਥੇ ਇਹ ਸਭ ਖ਼ਤਮ ਹੋ ਜਾਣਗੇ।
ਅੱਜਕਲ ਬੰਬ ਆਦਿ ਜੋ ਵੀ ਬਣਾਉਂਦੇ ਹਨ, ਬਹੁਤ ਤਿੱਖੇ - ਤਿੱਖੇ ਬਣਾਉਂਦੇ ਰਹਿੰਦੇ ਹਨ। ਕਹਿੰਦੇ ਹਨ
ਇੱਥੇ ਬੈਠੇ ਜਿਸ ਤੇ ਛੱਡਣਗੇ ਉਸ ਤੇ ਹੀ ਡਿੱਗਣਗੇ। ਇਹ ਨੂੰਧ ਹੈ, ਫ਼ੇਰ ਤੋਂ ਵਿਨਾਸ਼ ਹੋਣਾ ਹੈ।
ਭਗਵਾਨ ਆਉਂਦੇ ਹਨ, ਨਵੀਂ ਦੁਨੀਆਂ ਦੇ ਲਈ ਰਾਜਯੋਗ ਸਿਖਾ ਰਹੇ ਹਨ। ਇਹ ਮਹਾਭਾਰਤ ਲੜ੍ਹਾਈ ਹੈ, ਜੋ
ਸ਼ਾਸਤ੍ਰਾਂ ਵਿੱਚ ਗਾਈ ਹੋਈ ਹੈ। ਬਰੋਬਰ ਭਗਵਾਨ ਆਏ ਹਨ - ਸਥਾਪਨਾ ਅਤੇ ਵਿਨਾਸ਼ ਕਰਨ। ਚਿੱਤਰ ਵੀ
ਕਲੀਅਰ ਹੈ। ਤੁਸੀਂ ਸ਼ਾਖਸ਼ਤਕਾਰ ਕਰ ਰਹੇ ਹੋ - ਅਸੀਂ ਇਹ ਬਣਾਂਗੇ। ਇੱਥੇ ਹੀ ਇਹ ਪੜ੍ਹਾਈ ਖ਼ਤਮ ਹੋ
ਜਾਵੇਗੀ। ਉੱਥੇ ਤਾਂ ਬੈਰਿਸਟਰ, ਡਾਕ੍ਟਰ ਆਦਿ ਦੀ ਲੋੜ ਨਹੀਂ ਹੁੰਦੀ। ਤੁਸੀਂ ਤਾਂ ਇੱਥੇ ਦਾ ਵਰਸਾ
ਲੈ ਜਾਂਦੇ ਹੋ। ਹੁਨਰ ਵੀ ਸਭ ਇੱਥੇ ਦੇ ਹੀ ਲੈ ਜਾਣਗੇ। ਮਕਾਨ ਆਦਿ ਬਣਾਉਣ ਵਾਲੇ ਫ਼ਸਟਕਲਾਸ ਹੋਣਗੇ
ਤਾਂ ਉੱਥੇ ਵੀ ਬਣਾਉਣਗੇ। ਬਾਜ਼ਾਰ ਆਦਿ ਵੀ ਤਾਂ ਹੋਣਗੇ ਨਾ। ਕੰਮ ਤਾਂ ਚੱਲੇਗਾ। ਇਥੋਂ ਸਿੱਖੀ ਹੋਈਂ
ਹੋਈ ਅਕਲ ਲੈ ਜਾਂਦੇ ਹੋ। ਸਾਇੰਸ ਤੋਂ ਵੀ ਚੰਗੇ ਹੁਨਰ ਸਿੱਖਦੇ। ਉਹ ਸਭ ਉੱਥੇ ਕੰਮ ਆਵੇਗਾ। ਪ੍ਰਜਾ
ਵਿੱਚ ਜਾਣਗੇ। ਤੁਸੀਂ ਬੱਚਿਆਂ ਨੂੰ ਤਾਂ ਪ੍ਰਜਾ ਵਿੱਚ ਨਹੀਂ ਆਉਣਾ ਹੈ। ਤੁਸੀਂ ਆਏ ਹੋ ਬਾਬਾ - ਮੰਮਾ
ਦੇ ਤਖ਼ਤਨਸ਼ੀਨ ਬਣਨ। ਬਾਪ ਜੋ ਸ਼੍ਰੀਮਤ ਦਿੰਦੇ ਹਨ, ਉਸ ਤੇ ਚੱਲਣਾ ਹੈ। ਫ਼ਸਟਕਲਾਸ ਸ਼੍ਰੀਮਤ ਤਾਂ ਇੱਕ
ਹੀ ਦਿੰਦੇ ਹਨ ਮੈਨੂੰ ਯਾਦ ਕਰੋ। ਕੋਈ ਦਾ ਭਾਗਿਆ ਅਚਾਨਕ ਵੀ ਖੁਲ੍ਹ ਜਾਂਦਾ ਹੈ। ਕਿਸੇ ਕਾਰਨ ਨਿਮਿਤ
ਬਣ ਪੈਂਦਾ ਹੈ। ਕੁਮਾਰੀਆਂ ਨੂੰ ਵੀ ਬਾਬਾ ਕਹਿੰਦੇ ਹਨ ਵਿਆਹ ਤਾਂ ਬਰਬਾਦੀ ਹੋ ਜਾਵੇਗੀ। ਇਸ ਗਟਰ
ਵਿੱਚ ਨਾ ਡਿੱਗੋ। ਕੀ ਤੁਸੀਂ ਬਾਪ ਦਾ ਨਹੀਂ ਮੰਨੋਗੀ! ਸ੍ਵਰਗ ਦੀ ਮਹਾਰਾਣੀ ਨਹੀਂ ਬਨੋਗੀ! ਆਪਣੇ
ਨਾਲ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਉਸ ਦੁਨੀਆਂ ਵਿੱਚ ਕਦੀ ਨਹੀਂ ਜਾਵਾਂਗੇ। ਉਸ ਦੁਨੀਆਂ ਨੂੰ ਯਾਦ
ਵੀ ਨਹੀਂ ਕਰਾਂਗੇ। ਸ਼ਮਸ਼ਾਨ ਨੂੰ ਕਦੀ ਯਾਦ ਕਰਦੇ ਹੈ ਕੀ! ਇੱਥੇ ਤਾਂ ਤੁਸੀਂ ਕਹਿੰਦੇ ਹੋ ਕਿੱਥੇ ਇਹ
ਸ਼ਰੀਰ ਛੁੱਟੇ ਤਾਂ ਅਸੀਂ ਆਪਣੇ ਸਵਰਗ ਵਿੱਚ ਜਾਈਏ। ਹੁਣ 84 ਜਨਮ ਪੂਰੇ ਹੋਏ, ਹੁਣ ਅਸੀਂ ਆਪਣੇ ਘਰ
ਜਾਂਦੇ ਹਾਂ। ਹੋਰਾਂ ਨੂੰ ਵੀ ਇਹੀ ਸੁਣਾਉਣਾ ਹੈ। ਇਹ ਵੀ ਸਮਝਦੇ ਹੋ - ਬਾਬਾ ਬਗ਼ੈਰ ਸਤਿਯੁਗ ਦੀ
ਰਾਜਾਈ ਕੋਈ ਦੇ ਨਹੀਂ ਸਕਦੇ।
ਇਸ ਰਥ ਨੂੰ ਵੀ ਕਰਮਭੋਗ
ਤਾਂ ਹੁੰਦਾ ਹੈ ਨਾ। ਬਾਪਦਾਦਾ ਦੀ ਵੀ ਆਪਸ ਵਿੱਚ ਕਦੀ ਰੂਹਰਿਹਾਨ ਚੱਲਦੀ ਹੈ - ਇਹ ਬਾਬਾ ਕਹਿੰਦੇ
ਹਨ ਬਾਬਾ ਆਸ਼ੀਰਵਾਦ ਕਰ ਦਵੋ। ਖਾਂਸੀ ਦੇ ਲਈ ਕੋਈ ਦਵਾਈ ਕਰੋ ਜਾਂ ਛੂ ਮੰਤਰ ਨਾਲ ਉਡਾ ਦਵੋ। ਕਹਿੰਦੇ
ਹਨ - ਨਹੀਂ, ਇਹ ਤਾਂ ਭੋਗਣਾ ਹੀ ਹੈ। ਇਹ ਤੁਹਾਡਾ ਰਥ ਲੈਂਦਾ ਹਾਂ, ਉਸਦੇ ਇਵਜ਼ ਵਿੱਚ ਤਾਂ ਦਿੰਦਾ
ਹੀ ਹਾਂ, ਬਾਕੀ ਇਹ ਤਾਂ ਤੁਹਾਡਾ ਹਿਸਾਬ - ਕਿਤਾਬ ਹੈ। ਅੰਤ ਤੱਕ ਕੁਝ ਨਾ ਕੁਝ ਹੁੰਦਾ ਰਹੇਗਾ।
ਤੁਹਾਨੂੰ ਆਸ਼ੀਰਵਾਦ ਕਰਾ ਤਾਂ ਸਭਤੇ ਕਰਨਾ ਪਵੇ। ਅੱਜ ਇਹ ਬੱਚੀ ਇੱਥੇ ਬੈਠੀ ਹੈ, ਕਲ ਟ੍ਰੇਨ ਵਿੱਚ
ਐਕਸੀਡੈਂਟ ਹੋ ਜਾਂਦਾ ਹੈ, ਮਰ ਪੈਂਦੀ ਹੈ, ਬਾਬਾ ਕਹਿਣਗੇ ਡਰਾਮਾ। ਇਵੇਂ ਥੋੜ੍ਹੇਹੀ ਕਹਿ ਸਕਦੇ ਕਿ
ਬਾਬਾ ਨੇ ਪਹਿਲੇ ਕਿਉਂ ਨਹੀਂ ਦੱਸਿਆ। ਇਵੇਂ ਕ਼ਾਇਦਾ ਨਹੀਂ ਹੈ। ਮੈਂ ਤਾਂ ਆਉਂਦਾ ਹਾਂ ਪਤਿਤ ਨੂੰ
ਪਾਵਨ ਬਣਾਉਣ। ਇਹ ਦੱਸਣ ਥੋੜ੍ਹੇ ਹੀ ਆਇਆ ਹਾਂ। ਇਹ ਹਿਸਾਬ - ਕਿਤਾਬ ਤਾਂ ਤੁਹਾਨੂੰ ਆਪਣਾ ਚੁਕਤੂ
ਕਰਨਾ ਹੈ। ਇਸ ਵਿੱਚ ਆਸ਼ੀਰਵਾਦ ਦੀ ਗੱਲ ਨਹੀਂ। ਇਸਦੇ ਲਈ ਜਾਓ ਸੰਨਿਆਸੀ ਦੇ ਕੋਲ। ਬਾਬਾ ਤਾਂ ਗੱਲ
ਹੀ ਇੱਕ ਦੱਸਦੇ ਹਨ। ਮੈਨੂੰ ਬੁਲਾਇਆ ਹੀ ਇਸਲਈ ਹੈ ਕਿ ਸਾਨੂੰ ਆਕੇ ਨਰਕ ਤੋਂ ਸਵਰਗ ਵਿੱਚ ਲੈ ਜਾਓ।
ਗਾਉਂਦੇ ਵੀ ਹਨ ਪਤਿਤ - ਪਾਵਨ ਸੀਤਾਰਾਮ। ਪਰ ਅਰ੍ਥ ਉਲਟਾ ਕੱਢ ਦਿੱਤਾ ਹੈ। ਫ਼ੇਰ ਰਾਮ ਦੀ ਬੈਠ ਮਹਿਮਾ
ਕਰਦੇ - ਰਘੂਪਤੀ ਰਾਘਵ ਰਾਜਾ ਰਾਮ...। ਬਾਪ ਕਹਿੰਦੇ ਹਨ ਇਸ ਭਗਤੀ ਮਾਰਗ ਵਿੱਚ ਤੁਸੀਂ ਕਿੰਨੇ ਪੈਸੇ
ਗਵਾਏ ਹਨ। ਇੱਕ ਗੀਤ ਵੀ ਹੈ ਨਾ - ਕੀ ਕੋਤੂਕ ਵੇਖਿਆ...
ਦੇਵੀਆਂ ਦੀ ਮੂਰਤੀਆਂ
ਬਣਾਏ ਪੂਜਾ ਕਰ ਫ਼ੇਰ ਸਮੁੰਦਰ ਵਿੱਚ ਡੁਬੋ ਦਿੰਦੇ ਹਨ। ਹੁਣ ਸਮਝ ਵਿੱਚ ਆਉਂਦਾ ਹੈ - ਕਿੰਨੇ ਪੈਸੇ
ਬਰਬਾਦ ਕਰਦੇ ਹਨ, ਫ਼ੇਰ ਵੀ ਇਹ ਹੋਵੇਗਾ। ਸਤਿਯੁਗ ਵਿੱਚ ਤਾਂ ਕਾਮ ਹੁੰਦਾ ਹੀ ਨਹੀਂ। ਸੈਕਿੰਡ ਬਾਈ
ਸੈਕਿੰਡ ਦੀ ਨੂੰਧ ਹੈ। ਕਲਪ ਬਾਦ ਫ਼ੇਰ ਇਹੀ ਗੱਲ ਰਿਪੀਟ ਹੋਵੇਗੀ। ਡਰਾਮਾ ਨੂੰ ਬੜੀ ਚੰਗੀ ਤਰ੍ਹਾਂ
ਸਮਝਣਾ ਚਾਹੀਦਾ। ਅੱਛਾ, ਕੋਈ ਜ਼ਿਆਦਾ ਨਹੀਂ ਯਾਦ ਕਰ ਸਕਦੇ ਹਨ ਤਾਂ ਬਾਪ ਕਹਿੰਦੇ ਹਨ ਸਿਰਫ਼ ਅਲਫ਼ ਅਤੇ
ਬੇ, ਬਾਪ ਅਤੇ ਬਾਦਸ਼ਾਹੀ ਨੂੰ ਯਾਦ ਕਰੋ। ਅੰਦਰ ਵਿੱਚ ਇਹੀ ਧੁੰਨ ਲਗਾ ਦਵੋ ਕਿ ਅਸੀਂ ਆਤਮਾ ਕਿਵੇਂ
84 ਜਨਮ ਦਾ ਚੱਕਰ ਲਗਾਕੇ ਆਈ ਹਾਂ। ਚਿੱਤਰਾਂ ਤੇ ਸਮਝਾਓ, ਬਹੁਤ ਸਹਿਜ ਹੈ। ਇਹ ਹੈ ਰੂਹਾਨੀ ਬੱਚਿਆਂ
ਨਾਲ ਰੂਹਰਿਹਾਨ। ਬਾਪ ਰੂਹਰਿਹਾਨ ਕਰਦੇ ਹੀ ਹਨ ਬੱਚਿਆਂ ਨਾਲ। ਹੋਰ ਕਿਸੇ ਨਾਲ ਤਾਂ ਕਰ ਨਾ ਸੱਕਣ।
ਬਾਪ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝੋ। ਆਤਮਾ ਹੀ ਸਭ ਕੁਝ ਕਰਦੀ ਹੈ। ਬਾਪ ਯਾਦ ਦਵਾਉਂਦੇ ਹਨ,
ਤੁਸੀਂ ਹੀ 84 ਜਨਮ ਲਏ ਹਨ। ਮਨੁੱਖ ਹੀ ਬਣੇ ਹੋ। ਜਿਵੇਂ ਬਾਪ ਆਰਡੀਨੈਂਸ ਕੱਢਦੇ ਹਨ ਕਿ ਵਿਕਾਰ
ਵਿੱਚ ਨਹੀਂ ਜਾਣਾ ਹੈ, ਇਵੇਂ ਇਹ ਵੀ ਆਰਡੀਨੈਂਸ ਕੱਢਦੇ ਹਨ ਕਿ ਕਿਸੇ ਨੂੰ ਰੋਣਾ ਨਹੀਂ ਹੈ। ਸਤਿਯੁਗ
- ਤ੍ਰੇਤਾ ਵਿੱਚ ਕਦੀ ਕੋਈ ਰੌਂਦਾ ਨਹੀਂ, ਛੋਟੇ ਬੱਚੇ ਵੀ ਨਹੀਂ ਰੌਂਦੇ। ਰੋਣ ਦਾ ਹੁਕਮ ਨਹੀਂ। ਉਹ
ਹੈ ਹੀ ਖੁਸ਼ ਰਹਿਣ ਦੀ ਦੁਨੀਆਂ। ਉਸਦੀ ਪ੍ਰੈਕਟਿਸ ਸਾਰੀ ਇੱਥੇ ਕਰਨੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਤੋਂ
ਆਸ਼ੀਰਵਾਦ ਮੰਗਣ ਦੇ ਬਜਾਏ ਯਾਦ ਦੀ ਯਾਤਰਾ ਨਾਲ ਆਪਣਾ ਸਭ ਹਿਸਾਬ ਚੁਕਤੂ ਕਰਨਾ ਹੈ। ਪਾਵਨ ਬਣਨ ਦਾ
ਪੁਰਸ਼ਾਰਥ ਕਰਨਾ ਹੈ। ਇਸ ਡਰਾਮੇ ਨੂੰ ਠੀਕ ਤਰ੍ਹਾਂ ਸਮਝਣਾ ਹੈ।
2. ਇਸ ਪੁਰਾਣੀ ਦੁਨੀਆਂ
ਨੂੰ ਵੇਖਦੇ ਹੋਏ ਵੀ ਯਾਦ ਨਹੀਂ ਕਰਨਾ ਹੈ। ਕਰਮਯੋਗੀ ਬਣਨਾ ਹੈ। ਸਦਾ ਹਰਸ਼ਿਤ ਰਹਿਣ ਦਾ ਅਭਿਆਸ ਕਰਨਾ
ਹੈ। ਕਦੀ ਵੀ ਰੋਣਾ ਨਹੀਂ ਹੈ।
ਵਰਦਾਨ:-
ਪ੍ਰਵ੍ਰਤੀ ਵਿਚ ਰਹਿੰਦੇ ਮੇਰੇਪਣ ਦਾ ਤਿਆਗ ਕਰਨ ਵਾਲੇ ਸੱਚੇ ਟਰਸਟੀ ਮਾਇਆਜਿੱਤ ਭਵ।
ਜਿਵੇਂ ਗੰਦਗੀ ਵਿਚ ਕੀੜੇ
ਪੈਦਾ ਹੁੰਦੇ ਹਨ ਉਵੇਂ ਹੀ ਜਦੋਂ ਮੇਰਾਪਣ ਆਉਂਦਾ ਹੈ ਤਾਂ ਮਾਇਆ ਦਾ ਜਨਮ ਹੁੰਦਾ ਹੈ। ਮਾਇਆਜਿੱਤ
ਬਣਨ ਦਾ ਸੌਖਾ ਤਰੀਕਾ ਹੈ - ਖੁਦ ਨੂੰ ਸਦਾ ਟਰਸਟੀ ਸਮਝੋ। ਬ੍ਰਹਮਾਕੁਮਾਰ ਮਾਨਾ ਟਰਸਟੀ, ਟਰਸਟੀ ਦੀ
ਕਿਸੇ ਵਿਚ ਵੀ ਅਟੈਚਮੈਂਟ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਵਿਚ ਮੇਰਾਪਣ ਨਹੀਂ ਹੁੰਦਾ। ਗ੍ਰਹਿਸਤੀ
ਸਮਝੋਗੇ ਤਾਂ ਮਾਇਆ ਆਵੇਗੀ ਅਤੇ ਟਰਸਟੀ ਸਮਝੋਗੇ ਤਾਂ ਮਾਇਆ ਭੱਜ ਜਾਵੇਗੀ ਇਸਲਈ ਨਿਆਰੇ ਹੋਕੇ ਫਿਰ
ਪ੍ਰਵ੍ਰਤੀ ਦੇ ਕੰਮ ਵਿਚ ਆਵੋ ਤਾਂ ਮਾਇਆ ਪਰੂਫ ਰਹੋਗੇ।
ਸਲੋਗਨ:-
ਜਿੱਥੇ ਅਭਿਮਾਨ
ਹੁੰਦਾ ਹੈ ਉਥੇ ਅਪਮਾਨ ਦੀ ਫੀਲਿੰਗ ਜਰੂਰ ਆਉਂਦੀ ਹੈ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।
ਤੁਹਾਡੀ ਆਂਤਰਿਕ ਸਵੱਛਤਾ,
ਸਤਿਯਤਾ ਉੱਠਣ ਵਿਚ, ਬੈਠਣ ਵਿਚ, ਬੋਲਣ ਵਿਚ, ਸੇਵਾ ਕਰਨ ਵਿਚ ਲੋਕਾਂ ਨੂੰ ਅਨੁਭਵ ਹੋਵੇ ਤਾਂ
ਪਰਮਾਤਮ ਪ੍ਰਤੱਖਤਾ ਦੇ ਨਿਮਿਤ ਬਣ ਸਕੋਗੇ, ਇਸ ਦੇ ਲਈ ਪਵਿੱਤਰਤਾ ਦੀ ਸ਼ਮਾ ਸਦਾ ਜਗਦੀ ਰਹੇ। ਜਰਾ
ਵੀ ਹਲਚਲ ਵਿਚ ਨਾ ਆਵੇ। ਜਿੰਨੀ ਪਵਿਤ੍ਰਤਾ ਦੀ ਸ਼ਮਾ ਅਚਲ ਹੋਵੇਗੀ ਉਤਨਾ ਹੀ ਸਹਿਜ ਸਾਰੇ ਬਾਪ ਨੂੰ
ਪਹਿਚਾਣ ਸਕੋਂਗੇ।