19.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸਭ ਤੋਂ ਮੂਲ ਸੇਵਾ ਹੈ ਬਾਪ ਦੀ ਯਾਦ ਵਿੱਚ ਰਹਿਣਾ ਅਤੇ ਦੂਜਿਆਂ ਨੂੰ ਯਾਦ ਦਵਾਉਣਾ, ਤੁਸੀਂ ਕਿਸੇ ਨੂੰ ਵੀ ਬਾਪ ਦੀ ਪਹਿਚਾਣ ਦੇਕੇ ਉਨ੍ਹਾਂ ਦਾ ਕਲਿਆਣ ਕਰ ਸਕਦੇ ਹੋ"

ਪ੍ਰਸ਼ਨ:-
ਕਿਹੜੀ ਇੱਕ ਛੋਟੀ ਜਿਹੀ ਆਦਤ ਵੀ ਬਹੁਤ ਵੱਡੀ ਭੁੱਲ ਕਰਵਾ ਦਿੰਦੀ ਹੈ। ਉਸ ਤੋਂ ਬਚਣ ਦਾ ਤਰੀਕਾ ਕੀ ਹੈ?

ਉੱਤਰ:-
ਜੇਕਰ ਕਿਸੇ ਵਿੱਚ ਕੁੱਝ ਲੁਕਾਉਣ ਦੀ ਜਾਂ ਚੋਰੀ ਕਰਨ ਦੀ ਆਦਤ ਹੈ ਤਾਂ ਬਹੁਤ ਵੱਡੀ ਭੁੱਲ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕੱਖ ਦਾ ਚੋਰ ਸੋ ਲੱਖ ਦਾ ਚੋਰ। ਲੋਭ ਦੇ ਕਾਰਣ ਭੁੱਖ ਲੱਗੀ ਤਾਂ ਲੁਕਾ ਕੇ ਬਿਨਾਂ ਪੁੱਛੇ ਖਾ ਲੈਣਾ ਚੋਰੀ ਕਰ ਲੈਣਾ - ਇਹ ਬਹੁਤ ਖ਼ਰਾਬ ਆਦਤ ਹੈ। ਇਸ ਆਦਤ ਤੋਂ ਬਚਣ ਦੇ ਲਈ ਬ੍ਰਹਮਾ ਬਾਪ ਸਮਾਨ ਟਰੱਸਟੀ ਬਣੋ। ਜੋ ਵੀ ਇਵੇਂ ਦੀਆਂ ਆਦਤਾਂ ਹਨ, ਉਹ ਬਾਪ ਨੂੰ ਸੱਚ - ਸੱਚ ਦਸ ਦੇਵੋ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਅਸੀਂ ਬੇਹੱਦ ਦੇ ਬਾਪ ਦੇ ਸਾਮ੍ਹਣੇ ਬੈਠੇ ਹਾਂ। ਅਸੀਂ ਇਸ਼ਵਰੀਏ ਪਰਿਵਾਰ ਦੇ ਹਾਂ। ਈਸ਼ਵਰ ਨਿਰਕਾਰ ਹੈ। ਇਹ ਵੀ ਜਾਣਦੇ ਹਨ, ਤੁਸੀਂ ਆਤਮ - ਅਭਿਮਾਨੀ ਹੋਕੇ ਬੈਠੇ ਹੋ। ਹੁਣ ਇਸ ਵਿੱਚ ਕੋਈ ਸਾਂਇੰਸ ਘਮੰਡ ਜਾਂ ਹਠਯੋਗ ਆਦਿ ਕਰਨ ਦੀ ਗੱਲ ਨਹੀਂ ਹੈ। ਇਹ ਹੈ ਬੁੱਧੀ ਦਾ ਕੰਮ। ਇਸ ਸ਼ਰੀਰ ਦਾ ਕੁੱਝ ਵੀ ਕੰਮ ਨਹੀਂ ਹੈ। ਹਠਯੋਗ ਵਿੱਚ ਸ਼ਰੀਰ ਦਾ ਕੰਮ ਰਹਿੰਦਾ ਹੈ। ਇੱਥੇ ਬੱਚੇ ਸਮਝ ਬਾਪ ਦੇ ਸਾਮ੍ਹਣੇ ਅਸੀਂ ਬੈਠੇ ਹਾਂ। ਅਸੀਂ ਜਾਣਦੇ ਹਾਂ ਕਿ ਬਾਪ ਸਾਨੂੰ ਪੜ੍ਹਾ ਰਹੇ ਹਨ। ਇੱਕ ਤਾਂ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਮਿੱਠੇ ਬੱਚਿਓ ਤੁਹਾਡੇ ਸਭ ਪਾਪ ਕੱਟ ਜਾਣਗੇ। ਅਤੇ ਚੱਕਰ ਫਿਰਾਓ, ਦੂਸਰਿਆਂ ਦੀ ਸਰਵਿਸ ਕਰ ਆਪ ਸਮਾਨ ਬਣਾਓ। ਬਾਪ ਇੱਕ - ਇੱਕ ਨੂੰ ਬੈਠ ਵੇਖਦੇ ਹਨ ਕਿ ਇਹ ਕੀ ਸਰਵਿਸ ਕਰ ਰਹੇ ਹਨ। ਸਥੂਲ ਸੇਵਾ ਕਰਦੇ ਹਨ, ਸੂਖਸ਼ਮ ਸੇਵਾ ਕਰਦੇ ਹਨ ਜਾਂ ਮੂਲ ਸੇਵਾ ਕਰਦੇ ਹਨ। ਇੱਕ - ਇੱਕ ਨੂੰ ਬਾਪ ਵੇਖਦੇ ਹਨ। ਇਹ ਸਭ ਨੂੰ ਬਾਪ ਦਾ ਪਰਿਚੈ ਦਿੰਦੇ ਹਨ? ਮੂਲ ਗੱਲ ਹੈ ਇਹ। ਹਰ ਇੱਕ ਬੱਚੇ ਨੂੰ ਬਾਪ ਦਾ ਪਰਿਚੈ ਦਿੰਦੇ ਹਨ, ਹੋਰਾਂ ਨੂੰ ਸਮਝਾਉਂਦੇ ਹਨ ਕਿ ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮੰਤ੍ਰੁ ਦੇ ਪਾਪ ਮਿਟ ਜਾਣ। ਕਿਥੋਂ ਤੱਕ ਇਸ ਸਰਵਿਸ ਵਿੱਚ ਰਹਿੰਦੇ ਹਨ? ਆਪਣੇ ਨਾਲ ਭੇਂਟ ਕਰਦੇ ਹਨ, ਸਭ ਤੋਂ ਜ਼ਿਆਦਾ ਸਰਵਿਸ ਕੌਣ ਕਰਦੇ ਹਨ? ਕਿਓੰ ਨਹੀਂ ਮੈਂ ਇਨ੍ਹਾਂ ਤੋਂ ਵੀ ਜ਼ਿਆਦਾ ਸਰਵਿਸ ਕਰਾਂ! ਇਨ੍ਹਾਂ ਤੋਂ ਵੀ ਜ਼ਿਆਦਾ ਯਾਦ ਦੀ ਯਾਤਰਾ ਵਿੱਚ ਦੌੜ ਲਗਾ ਸਕਦੇ ਹਾਂ ਜਾਂ ਨਹੀਂ? ਹਰ ਇੱਕ ਨੂੰ ਬਾਬਾ ਵੇਖਦਾ ਹੈ। ਬਾਬਾ ਹਰ ਇੱਕ ਨੂੰ ਸਮਾਚਾਰ ਪੁੱਛਦੇ ਹਨ - ਕੀ - ਕੀ ਸੇਵਾ ਕਰਦੇ ਹੋ? ਕੋਈ ਨੂੰ ਬਾਪ ਦਾ ਪਰਿਚੈ ਦੇ ਉਨ੍ਹਾਂ ਦਾ ਕਲਿਆਣ ਕਰਦੇ ਹਨ? ਸਮੇਂ ਵਿਅਰਥ ਤਾਂ ਨਹੀਂ ਕਰਦੇ ਹਨ? ਮੂਲ ਗੱਲ ਹੈ ਹੀ ਇਹ, ਇਸ ਸਮੇਂ ਸਭ ਆਰਫ਼ਨ ਹਨ। ਬੇਹੱਦ ਦੇ ਬਾਪ ਨੂੰ ਕੋਈ ਨਹੀਂ ਜਾਣਦੇ। ਬਾਪ ਤੋਂ ਵਰਸਾ ਤਾਂ ਜਰੂਰ ਮਿਲਦਾ ਹੈ। ਤੁਹਾਨੂੰ ਬੱਚਿਆਂ ਨੂੰ ਮੁਕਤੀ-ਜੀਵਨ ਮੁਕਤੀ ਧਾਮ ਦੋਵੇਂ ਬੁੱਧੀ ਵਿੱਚ ਹਨ। ਬੱਚਿਆਂ ਨੂੰ ਇਹ ਵੀ ਸਮਝਣਾ ਹੈ ਕਿ ਅਸੀਂ ਹੁਣ ਪੜ੍ਹ ਰਹੇ ਹਾਂ। ਫਿਰ ਸ੍ਵਰਗ ਵਿੱਚ ਆਕੇ ਜੀਵਨਮੁਕਤੀ ਦਾ ਰਾਜ - ਭਾਗ ਲਵਾਂਗੇ। ਬਾਕੀ ਢੇਰ ਆਤਮਾਵਾਂ ਜੋ ਦੂਸਰੇ ਧਰਮ ਵਾਲੀਆਂ ਹਨ, ਉਹ ਤਾਂ ਕੋਈ ਵੀ ਰਹਿਣਗੀਆਂ ਨਹੀਂ। ਸਿਰਫ਼ ਅਸੀਂ ਹੀ ਭਾਰਤ ਵਿੱਚ ਰਹਾਂਗੇ। ਬਾਪ ਬੱਚਿਆਂ ਨੂੰ ਬੈਠ ਸਿਖਾਉਂਦੇ ਹਨ - ਬੁੱਧੀ ਵਿੱਚ ਕੀ - ਕੀ ਰਹਿਣਾ ਚਾਹੀਦਾ ਹੈ! ਇੱਥੇ ਤੁਸੀਂ ਸੰਗਮਯੁੱਗ ਤੇ ਬੈਠੇ ਹੋ ਤਾਂ ਖਾਣ - ਪੀਣ ਵੀ ਸ਼ੁੱਧ ਪਵਿੱਤਰ ਜ਼ਰੂਰ ਚਾਹੀਦਾ ਹੈ। ਜਾਣਦੇ ਹੋ ਅਸੀਂ ਭਵਿੱਖ ਵਿੱਚ ਸ੍ਰਵਗੁਣਸਪੰਨ, 16 ਕਲਾਂ ਸੰਪੂਰਨ, ਸੰਪੂਰਨ ਨਿਰਵਿਕਾਰੀ ਬਣਦੇ ਹਾਂ। ਇਹ ਮਹਿਮਾ ਸ਼ਰੀਰਧਾਰੀ ਆਤਮਾਵਾਂ ਦੀ ਹੈ, ਸਿਰਫ ਆਤਮਾ ਦੀ ਮਹਿਮਾ ਤੇ ਨਹੀਂ ਹੈ। ਹਰ ਇੱਕ ਆਤਮਾ ਦਾ ਪਾਰਟ ਆਪਣਾ - ਆਪਣਾ ਹੈ, ਜੋ ਇੱਥੇ ਆਕੇ ਵਜਾਉਂਦੀਆਂ ਹਨ। ਤੁਹਾਡੀ ਬੁੱਧੀ ਵਿੱਚ ਏਮ ਆਬਜੈਕਟ ਹੈ, ਅਸੀਂ ਇਨ੍ਹਾਂ ਵਰਗੇ ਬਣਨਾ ਹੈ। ਬਾਪ ਦਾ ਫ਼ਰਮਾਨ ਹੈ ਬੱਚੇ ਪਵਿੱਤਰ ਬਣੋ। ਪੁੱਛਣਗੇ ਕਿ ਕਿਵੇਂ ਪਵਿੱਤਰ ਰਹੀਏ? ਕਿਉਂਕਿ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਬੁੱਧੀ ਕਿੱਥੇ - ਕਿੱਥੇ ਚਲੀ ਜਾਂਦੀ ਹੈ। ਉਨ੍ਹਾਂ ਨੂੰ ਕਿਵੇਂ ਛੱਡੀਏ? ਬੱਚਿਆਂ ਦੀ ਬੁੱਧੀ ਤਾਂ ਚਲਦੀ ਹੈ ਨਾ। ਹੋਰ ਕਿਸੇ ਦੀ ਬੁੱਧੀ ਨਹੀਂ ਚਲਦੀ। ਬਾਪ, ਟੀਚਰ, ਗੁਰੂ ਵੀ ਤੁਹਾਨੂੰ ਮਿਲਿਆ ਹੈ ਨਾ। ਇਹ ਵੀ ਤੁਸੀਂ ਜਾਣਦੇ ਹੋ - ਉੱਚ ਤੋਂ ਉੱਚ ਭਗਵਾਨ ਹੈ। ਉਹ ਬਾਪ, ਟੀਚਰ, ਗਿਆਨ ਦਾ ਸਾਗਰ ਵੀ ਹੈ। ਬਾਪ ਆਏ ਹਨ ਸਾਨੂੰ ਆਤਮਾਵਾਂ ਨੂੰ ਨਾਲ ਲੈ ਜਾਣ ਦੇ ਲਈ। ਸਤਿਯੁੱਗ ਵਿੱਚ ਬਹੁਤ ਥੋੜ੍ਹੇ ਦੇਵੀ - ਦੇਵਤਾ ਰਹਿੰਦੇ ਹਨ। ਇਹ ਗੱਲਾਂ ਤੁਹਾਡੇ ਇਲਾਵਾ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਣਗੀਆਂ। ਤੁਹਾਡੀ ਬੁੱਧੀ ਵਿੱਚ ਹੈ ਕਿ ਵਿਨਾਸ਼ ਦੇ ਬਾਦ ਅਸੀਂ ਹੀ ਥੋੜ੍ਹੇ ਹੋਵਾਂਗੇ। ਹੋਰ ਇੰਨੇ ਸਭ ਧਰਮ, ਖੰਡ ਆਦਿ ਨਹੀਂ ਹੋਣਗੇ। ਅਸੀਂ ਹੀ ਵਿਸ਼ਵ ਦੇ ਮਾਲਿਕ ਹੋਵਾਂਗੇ। ਸਾਡਾ ਹੀ ਇੱਕ ਰਾਜ ਹੋਵੇਗਾ। ਬਹੁਤ ਸੁੱਖ ਦਾ ਰਾਜ ਹੋਵੇਗਾ। ਬਾਕੀ ਉਸ ਵਿੱਚ ਵੈਰਾਇਟੀ ਪਦ ਵਾਲੇ ਹੋਣਗੇ। ਸਾਡਾ ਕੀ ਪਦ ਹੋਵੇਗਾ? ਅਸੀਂ ਕਿੰਨੀ ਰੂਹਾਨੀ ਸੇਵਾ ਕਰਦੇ ਹਾਂ? ਬਾਪ ਵੀ ਪੁੱਛਦੇ ਹਨ। ਇਵੇਂ ਨਹੀਂ, ਬਾਬਾ ਅੰਤਰਯਾਮੀ ਹੈ। ਬੱਚੇ ਹਰ ਇੱਕ ਖੁਦ ਸਮਝ ਸਕਦੇ ਹਨ - ਅਸੀਂ ਕੀ ਕਰ ਰਹੇ ਹਾਂ? ਜਰੂਰ ਸਮਝਦੇ ਹੋਣਗੇ ਪਹਿਲੇ ਨੰਬਰ ਵਿੱਚ ਸੇਵਾ ਤਾਂ ਇਹ ਦਾਦਾ ਹੀ ਕਰ ਰਹੇ ਹਨ ਸ਼੍ਰੀਮਤ ਤੇ। ਬਾਰ - ਬਾਰ ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚੇ, ਆਪਣੇ ਨੂੰ ਆਤਮਾ ਸਮਝੋ, ਦੇਹ ਅਭਿਮਾਨ ਛੱਡੋ। ਆਤਮਾ ਕਿੰਨਾ ਵਕ਼ਤ ਸਮਝਦੇ ਹਾਂ? ਇਹ ਪੱਕਾ ਕਰਨਾ ਹੈ - ਅਸੀਂ ਆਤਮਾ ਹਾਂ। ਬਾਪ ਨੂੰ ਯਾਦ ਕਰਨਾ ਹੈ। ਇਸ ਨਾਲ ਹੀ ਬੇੜਾ ਪਾਰ ਹੁੰਦਾ ਹੈ। ਯਾਦ ਕਰਦੇ - ਕਰਦੇ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਚਲੇ ਜਾਣਗੇ। ਹੁਣ ਬਾਕੀ ਘੱਟ ਵਕ਼ਤ ਹੈ। ਫਿਰ ਅਸੀਂ ਆਪਣੇ ਸੁੱਖਧਾਮ ਵਿੱਚ ਚਲੇ ਜਾਵਾਂਗੇ। ਮੁੱਖ ਰੂਹਾਨੀ ਸੇਵਾ ਹੈ - ਸਭ ਨੂੰ ਬਾਪ ਦਾ ਪਰਿਚੈ ਦੇਣਾ, ਇਹ ਹੈ ਸਭ ਤੋਂ ਸੌਖੀ ਗੱਲ। ਸਥੂਲ ਸਰਵਿਸ ਕਰਨ ਵਿੱਚ, ਭੋਜਨ ਬਣਾਉਣ ਵਿੱਚ, ਭੋਜਨ ਖਾਣ ਨੂੰ ਵੀ ਮਿਹਨਤ ਲਗਦੀ ਹੈ। ਇਸ ਵਿੱਚ ਮਿਹਨਤ ਦੀ ਤਾਂ ਕੋਈ ਗੱਲ ਨਹੀਂ। ਸਿਰਫ ਆਪਣੇ ਨੂੰ ਆਤਮਾ ਸਮਝਣਾ ਹੈ। ਆਤਮਾ ਅਵਿਨਾਸ਼ੀ, ਸ਼ਰੀਰ ਵਿਨਾਸ਼ੀ ਹੈ। ਆਤਮਾ ਹੀ ਸਾਰਾ ਪਾਰਟ ਵਜਾਉਂਦੀ ਹੈ। ਇਹ ਸਿੱਖਿਆ ਬਾਪ ਇੱਕ ਹੀ ਵਾਰੀ ਆਕੇ ਦਿੰਦੇ ਹਨ ਜਦੋਂ ਕਿ ਵਿਨਾਸ਼ ਦਾ ਸਮਾਂ ਹੁੰਦਾ ਹੈ। ਨਵੀਂ ਦੁਨੀਆਂ ਹੈ ਹੀ ਦੇਵੀ - ਦੇਵਤਾਵਾਂ ਦੀ। ਉਸ ਵਿੱਚ ਜਰੂਰ ਜਾਣਾ ਹੈ। ਬਾਕੀ ਸਾਰੀ ਦੁਨੀਆਂ ਨੇ ਸ਼ਾਂਤੀਧਾਮ ਜਾਣਾ ਹੈ, ਇਹ ਪੁਰਾਣੀ ਦੁਨੀਆਂ ਰਹੇਗੀ ਨਹੀਂ। ਤੁਸੀ ਨਵੀਂ ਦੁਨੀਆਂ ਵਿੱਚ ਹੋਵੋਗੇ ਤਾਂ ਪੁਰਾਣੀ ਦੁਨੀਆਂ ਦੀ ਯਾਦ ਹੋਵੇਗੀ? ਕੁੱਝ ਵੀ ਨਹੀਂ। ਤੁਸੀਂ ਸ੍ਵਰਗ ਵਿੱਚ ਹੀ ਹੋਵੋਗੇ, ਰਾਜ ਕਰਦੇ ਹੋਵੋਗੇ। ਇਹ ਬੁੱਧੀ ਵਿੱਚ ਰਹਿਣ ਨਾਲ ਖੁਸ਼ੀ ਹੁੰਦੀ ਹੈ। ਸ੍ਵਰਗ ਨੂੰ ਅਨੇਕ ਨਾਮ ਦਿੱਤੇ ਜਾਂਦੇ ਹਨ। ਨਰਕ ਨੂੰ ਵੀ ਅਨੇਕ ਨਾਮ ਦਿੱਤੇ ਹੋਏ ਹਨ - ਪਾਪ ਆਤਮਾਵਾਂ ਦੀ ਦੁਨੀਆਂ, ਹੈਲ, ਦੁੱਖਧਾਮ। ਹੁਣ ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦਾ ਬਾਪ ਇੱਕ ਹੀ ਹੈ। ਅਸੀਂ ਉਨ੍ਹਾਂ ਦੇ ਸਿਕੀਲੱਧੇ ਬੱਚੇ ਹਾਂ, ਤਾਂ ਇਵੇਂ ਦੇ ਬਾਪ ਨਾਲ ਲਵ ਵੀ ਬਹੁਤ ਹੋਣਾ ਚਾਹੀਦਾ। ਬਾਪ ਦਾ ਵੀ ਬਹੁਤ ਲਵ ਹੈ ਬੱਚਿਆਂ ਵਿੱਚ, ਜੋ ਬਹੁਤ ਸੇਵਾ ਕਰਦੇ ਹਨ, ਕੰਢਿਆਂ ਨੂੰ ਫੁੱਲ ਬਣਾਉਂਦੇ ਹਨ। ਮਨੁੱਖ ਤੋਂ ਦੇਵਤਾ ਬਣਨਾ ਹੈ ਨਾ। ਬਾਪ ਆਪ ਨਹੀਂ ਬਣਦੇ ਹਨ, ਸਾਨੂੰ ਬਣਾਉਣ ਆਏ ਹਨ। ਤਾਂ ਅੰਦਰ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਸ੍ਵਰਗ ਵਿੱਚ ਅਸੀਂ ਕਿਹੜਾ ਪਦ ਪਾਵਾਂਗੇ? ਅਸੀਂ ਕੀ ਸੇਵਾ ਕਰਦੇ ਹਾਂ? ਘਰ ਵਿੱਚ ਨੌਕਰ ਚਾਕਰ ਹਨ, ਉਨ੍ਹਾਂਨੂੰ ਵੀ ਬਾਪ ਦੀ ਪਹਿਚਾਣ ਦੇਣੀ ਚਾਹੀਦੀ ਹੈ। ਜੋ ਖੁਦ ਕੁਨੈਕਸ਼ਨ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਸਭ ਦੀ ਸੇਵਾ ਕਰਨੀ ਹੈ ਨਾ - ਅਬਲਾਵਾਂ ਦੀ ਗਰੀਬਾਂ ਦੀ, ਭੀਲਣੀਆਂ ਦੀ। ਗ਼ਰੀਬ ਤਾਂ ਬਹੁਤ ਹਨ , ਉਹ ਸੁਧਰ ਜਾਣਗੇ। ਕੋਈ ਪਾਪ ਆਦਿ ਨਹੀਂ ਕਰਨਗੇ। ਨਹੀਂ ਤਾਂ ਪਾਪ ਕਰਮ ਕਰਦੇ ਰਹਿਣਗੇ। ਵੇਖਦੇ ਹੋ ਝੂਠ ਚੋਰੀ ਵੀ ਕਿੰਨੀ ਹੈ। ਨੌਕਰ ਲੋਕ ਵੀ ਚੋਰੀ ਕਰ ਲੈਂਦੇ ਹਨ। ਨਹੀਂ ਤਾਂ ਘਰ ਵਿੱਚ ਬੱਚੇ ਹਨ ਤਾਲਾ ਕਿਉਂ ਲਗਾਈਏ। ਪਰੰਤੂ ਅੱਜਕਲ੍ਹ ਦੇ ਬੱਚੇ ਵੀ ਚੋਰ ਬਣ ਜਾਂਦੇ ਹਨ। ਕੁਝ ਨਾ ਕੁਝ ਛੁਪਾ ਕੇ ਚੁੱਕ ਲੈਂਦੇ ਹਨ। ਕਿਸੇ ਨੂੰ ਭੁੱਖ ਲਗਦੀ ਹੈ ਤਾਂ ਲਾਲਚ ਦੇ ਕਾਰਣ ਖਾ ਲੈਂਦੇ ਹਨ। ਲੋਭ ਵਾਲਾ ਜ਼ਰੂਰ ਕੁਝ ਚੋਰੀ ਕਰ ਖਾਂਦਾ ਹੋਵੇਗਾ। ਇਹ ਤਾਂ ਸ਼ਿਵਬਾਬਾ ਦਾ ਭੰਡਾਰਾ ਹੈ, ਇਸ ਵਿੱਚ ਤਾਂ ਪਾਈ ਦੀ ਵੀ ਚੋਰੀ ਨਹੀਂ ਕਰਨੀ ਚਾਹੀਦੀ। ਬ੍ਰਹਮਾ ਤਾਂ ਟਰੱਸਟੀ ਹੈ। ਬੇਹੱਦ ਦਾ ਬਾਪ ਭਗਵਾਨ ਤੁਹਾਡੇ ਕੋਲ ਆਇਆ ਹੈ। ਭਗਵਾਨ ਦੇ ਘਰ ਵਿੱਚ ਕਦੇ ਕੋਈ ਚੋਰੀ ਕਰਦਾ ਹੋਵੇਗਾ? ਸੁਪਨੇ ਵਿੱਚ ਵੀ ਨਹੀਂ। ਤੁਸੀਂ ਜਾਣਦੇ ਹੋ ਉੱਚ ਤੋਂ ਉੱਚ ਸ਼ਿਵ ਭਗਵਾਨ ਹੈ। ਉਨ੍ਹਾਂ ਦੇ ਅਸੀਂ ਬੱਚੇ ਹਾਂ। ਤਾਂ ਸਾਨੂੰ ਦੈਵੀ ਕਰਮ ਕਰਨੇ ਚਾਹੀਦੇ ਹਨ।

ਤੁਸੀਂ ਚੋਰੀ ਕਰਨ ਵਾਲਿਆਂ ਨੂੰ ਵੀ ਜੇਲ਼ ਵਿੱਚ ਜਾਕੇ ਗਿਆਨ ਦਿੰਦੇ ਹੋ। ਇੱਥੇ ਕੀ ਚੋਰੀ ਕਰਨਗੇ? ਕਦੇ ਅੰਬ ਚੁੱਕਿਆ, ਕੋਈ ਚੀਜ਼ ਚੁੱਕ ਕੇ ਖਾਧੀ - ਇਹ ਵੀ ਚੋਰੀ ਹੈ ਨਾ। ਕੋਈ ਵੀ ਚੀਜ਼ ਬਗੈਰ ਪੁੱਛੇ ਚੁੱਕਣੀ ਨਹੀਂ ਚਾਹੀਦੀ। ਹੱਥ ਵੀ ਨਹੀਂ ਲਗਾਉਣਾ ਚਾਹੀਦਾ। ਸ਼ਿਵਬਾਬਾ ਸਾਡੇ ਬਾਪ ਹਨ, ਉਹ ਸੁਣਦੇ ਹਨ, ਵੇਖਦੇ ਹਨ। ਪੁੱਛਦੇ ਹਨ ਬੱਚਿਆਂ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਜੇਕਰ ਕੋਈ ਅਵਗੁਣ ਹੈ ਤਾਂ ਸੁਣਾ ਦੇਵੋ। ਦਾਨ ਵਿੱਚ ਦੇ ਦੇਵੋ। ਦਾਨ ਵਿੱਚ ਦੇਕੇ ਫ਼ਿਰ ਕੋਈ ਭੁੱਲ ਕਰੋਗੇ ਤਾਂ ਬਹੁਤ ਸਜ਼ਾਵਾਂ ਖਾਓਗੇ। ਚੋਰੀ ਦੀ ਆਦਤ ਬਹੁਤ ਬੁਰੀ ਹੁੰਦੀ ਹੈ। ਸਮਝੋ, ਕੋਈ ਸਾਈਕਲ ਚੁੱਕਦੇ ਹਨ, ਫੜੇ ਜਾਂਦੇ ਹਨ। ਕਿਸੇ ਦੁਕਾਨ ਵਿੱਚ ਗਏ, ਬਿਸਕੁਟ ਦਾ ਡੱਬਾ ਲੁਕਾ ਲਿਆ ਜਾਂ ਕੋਈ ਛੋਟੀਆਂ - ਛੋਟੀਆਂ ਚੀਜ਼ਾਂ ਲੁਕਾ ਲੈਂਦੇ ਹਨ। ਦੁਕਾਨ ਵਾਲੇ ਬੜੀ ਸੰਭਾਲ ਰੱਖਦੇ ਹਨ। ਤਾਂ ਇਹ ਵੀ ਬਹੁਤ ਵੱਡੀ ਸਰਕਾਰ ਹੈ, ਪਾਂਡਵ ਗੋਰਮਿੰਟ ਆਪਣਾ ਦੈਵੀ ਸਵਰਾਜ ਸਥਾਪਨ ਕਰ ਰਹੀ ਹੈ। ਬਾਪ ਕਹਿੰਦੇ ਮੈਂ ਤਾਂ ਰਾਜ ਨਹੀਂ ਕਰਦਾ। ਤੁਸੀਂ ਪਾਂਡਵ ਹੀ ਰਾਜ ਕਰਦੇ ਹੋ। ਉਨ੍ਹਾਂ ਨੇ ਫਿਰ ਪਾਂਡਵਪਤੀ ਸ਼੍ਰੀਕ੍ਰਿਸ਼ਨ ਨੂੰ ਕਹਿ ਦਿੱਤਾ ਹੈ। ਪਾਂਡਵ ਪਿਤਾ ਕੌਣ ਹੈ? ਤੁਸੀਂ ਜਾਣਦੇ ਹੋ - ਸਾਹਮਣੇ ਬੈਠੇ ਹਨ। ਹਰ ਇੱਕ ਅੰਦਰ ਵਿੱਚ ਸਮਝ ਸਕਦੇ ਹਨ - ਅਸੀਂ ਬਾਬਾ ਦੀ ਕੀ ਸੇਵਾ ਕਰਦੇ ਹਾਂ। ਬਾਬਾ ਸਾਨੂੰ ਵਿਸ਼ਵ ਦੀ ਬਾਦਸ਼ਾਹੀ ਦੇ ਖੁਦ ਵਾਣਪ੍ਰਸਥ ਵਿੱਚ ਚਲੇ ਜਾਂਦੇ ਹਨ। ਕਿੰਨੀ ਨਿਸ਼ਕਾਮ ਸੇਵਾ ਕਰਦੇ ਹਨ। ਸਾਰੇ ਸੁੱਖੀ ਅਤੇ ਸ਼ਾਂਤ ਹੋ ਜਾਂਦੇ ਹਨ। ਉਹ ਤਾਂ ਸਿਰਫ਼ ਕਹਿੰਦੇ ਹਨ। ਵਿਸ਼ਵ ਵਿੱਚ ਸ਼ਾਂਤੀ ਹੋਵੇ। ਸ਼ਾਂਤੀ ਦੀ ਪ੍ਰਾਈਜ਼ ਦਿੰਦੇ ਰਹਿੰਦੇ ਹਨ। ਇੱਥੇ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਤਾਂ ਬਹੁਤ ਭਾਰੀ ਪ੍ਰਾਈਜ਼ ਮਿਲਦੀ ਹੈ। ਜੋ ਚੰਗੀ ਸਰਵਿਸ ਕਰਦੇ ਹਨ, ਉਨ੍ਹਾਂ ਨੂੰ ਵੱਡੀ ਪ੍ਰਾਈਜ਼ ਮਿਲਦੀ ਹੈ। ਉੱਚ ਤੋਂ ਉੱਚ ਸੇਵਾ ਹੈ- ਬਾਪ ਦਾ ਪਰਿਚੈ ਦੇਣਾ, ਇਹ ਤਾਂ ਕੋਈ ਵੀ ਕਰ ਸਕਦਾ ਹੈ। ਬੱਚਿਆਂ ਨੂੰ ਇਹ (ਦੇਵਤਾ) ਬਣਨਾ ਹੈ ਤਾਂ ਸੇਵਾ ਵੀ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਵੇਖੋ ਇਹ ਵੀ ਲੌਕਿਕ ਪਰਿਵਾਰ ਵਾਲਾ ਸੀ ਨਾ। ਇਨ੍ਹਾਂ ਤੋਂ ਬਾਬਾ ਨੇ ਕਰਵਾਇਆ। ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ ਵੀ ਕਹਿੰਦੇ ਹਨ, ਤਾਂ ਤੁਹਾਨੂੰ ਵੀ ਕਹਿੰਦੇ ਹਨ ਕਿ ਇਹ ਕਰੋ। ਸਾਨੂੰ ਕਿਵੇਂ ਕਹਿਣਗੇ? ਸਾਡੇ ਵਿੱਚ ਪ੍ਰਵੇਸ਼ ਹੋਕੇ ਕਰਵਾਉਂਦੇ ਹਨ। ਕਰਨ - ਕਰਾਵਨਹਾਰ ਹੈ ਨਾ। ਬੈਠੇ - ਬੈਠੇ ਕਿਹਾ ਇਹ ਛੱਡੋ, ਇਹ ਤਾਂ ਛੀ - ਛੀ ਦੁਨੀਆਂ ਹੈ, ਚੱਲੋ ਬੈਕੁੰਠ। ਹੁਣ ਬੈਕੁੰਠ ਦਾ ਮਾਲਿਕ ਬਣਨਾ ਹੈ। ਬਸ, ਵੈਰਾਗ ਆ ਗਿਆ। ਸਭ ਸਮਝਦੇ ਸਨ- ਇਨ੍ਹਾਂ ਨੂੰ ਕੀ ਹੋਇਆ ਹੈ। ਇਨ੍ਹਾਂ ਚੰਗਾ ਜ਼ਬਰਦਸਤ ਫਾਇਦੇ ਵਾਲਾ ਵਪਾਰੀ ਇਹ ਕੀ ਕਰਦੇ ਹਨ! ਪਤਾ ਥੋੜ੍ਹੀ ਨਾ ਸੀ ਕਿ ਇਹ ਜਾਕੇ ਕੀ ਕਰਨਗੇ। ਛੱਡਣਾ ਕੋਈ ਵੱਡੀ ਗੱਲ ਥੋੜ੍ਹੀ ਨਾ ਹੈ। ਬਸ ਸਬ ਕੁਝ ਤਿਆਗ ਦਿੱਤਾ। ਅਤੇ ਸਭ ਨੂੰ ਵੀ ਤਿਆਗ ਕਰਵਾਇਆ। ਬੱਚੀ ਨੂੰ ਵੀ ਤਿਆਗ ਕਰਵਾਇਆ। ਹੁਣ ਇਹ ਰੂਹਾਨੀ ਸੇਵਾ ਕਰਨੀ ਹੈ, ਸਭ ਨੂੰ ਪਵਿੱਤਰ ਬਣਾਉਣਾ ਹੈ। ਸਾਰੇ ਕਹਿੰਦੇ ਸਨ - ਅਸੀਂ ਗਿਆਨ ਅੰਮ੍ਰਿਤ ਪੀਣ ਲਈ ਜਾਂਦੇ ਹਾਂ। ਨਾਮ ਮਾਤਾ ਦਾ ਲੈਂਦੇ ਸਨ। ਓਮ ਰਾਧੇ ਦੇ ਕੋਲ ਗਿਆਨ ਅੰਮ੍ਰਿਤ ਪੀਣ ਲਈ ਜਾਂਦੇ ਹਾਂ। ਕਿਸਨੇ ਇਹ ਯੁਕਤੀ ਰਚੀ? ਸ਼ਿਵਬਾਬਾ ਨੇ ਇਨ੍ਹਾਂ ਵਿੱਚ ਪ੍ਰਵੇਸ਼ ਕਰ ਕਿੰਨੀ ਵਧੀਆ ਯੁਕਤੀ ਰਚੀ। ਜੋ ਕੋਈ ਆਵੇਗਾ, ਗਿਆਨ ਅੰਮ੍ਰਿਤ ਪੀਵੇਗਾ। ਇਹ ਵੀ ਗਾਇਨ ਹੈ ਕਿ ਅੰਮ੍ਰਿਤ ਛੱਡ ਵਿਸ਼ ਕਾਹੇ ਕੋ ਖਾਏ। ਵਿਸ਼ ਛੱਡ ਗਿਆਨ ਅੰਮ੍ਰਿਤ ਪੀਕੇ ਪਾਵਨ ਦੇਵਤਾ ਬਣਨਾ ਹੈ। ਸ਼ੁਰੂ ਵਿੱਚ ਇਹ ਗੱਲ ਸੀ। ਕੋਈ ਵੀ ਆਉਂਦਾ ਸੀ ਤਾਂ ਉਨ੍ਹਾਂ ਨੂੰ ਕਹਿੰਦੇ ਸਨ ਪਾਵਨ ਬਣੋ। ਅੰਮ੍ਰਿਤ ਪੀਣਾ ਹੈ ਤਾਂ ਵਿਸ਼ ਨੂੰ ਛੱਡ ਦੇਣਾ ਹੈ। ਪਾਵਨ ਬੈਕੁੰਠ ਦਾ ਮਾਲਿਕ ਬਣਨਾ ਹੈ ਤਾਂ ਇੱਕ ਨੂੰ ਹੀ ਯਾਦ ਕਰਨਾ ਹੈ। ਤਾਂ ਜਰੂਰ ਝਗੜਾ ਚੱਲੇਗਾ ਨਾ। ਸ਼ੁਰੂ ਦੀ ਖਿਟਪਿਟ ਹੁਣ ਤੱਕ ਚਲਦੀ ਆਈ ਹੈ। ਅਬਲਾਵਾਂ ਤੇ ਕਿੰਨੇ ਅਤਿਆਚਾਰ ਹੁੰਦੇ ਹਨ। ਜਿਨ੍ਹਾਂ ਤੁਸੀਂ ਬਹੁਤ ਪੱਕੇ ਹੁੰਦੇ ਜਾਓਗੇ ਫਿਰ ਸਮਝਣਗੇ ਪਵਿੱਤਰਤਾ ਤੇ ਵਧੀਆ ਹੈ। ਉਸਦੇ ਲਈ ਹੀ ਪੁਕਾਰਦੇ ਹਨ ਬਾਬਾ ਆਕੇ ਸਾਨੂੰ ਪਾਵਨ ਬਣਾਓ। ਪਹਿਲੋਂ ਤੁਹਾਡੇ ਵੀ ਕਰੈਕਟਰ ਕੀ ਸਨ? ਹੁਣ ਕੀ ਬਣ ਰਹੇ ਹੋ? ਪਹਿਲਾਂ ਤਾਂ ਦੇਵਤਿਆਂ ਦੇ ਅੱਗੇ ਜਾਕੇ ਕਹਿੰਦੇ ਸੀ ਅਸੀਂ ਪਾਪੀ ਹਾਂ। ਹੁਣ ਇਵੇਂ ਨਹੀਂ ਕਹੋਗੇ ਕਿਉਂਕਿ ਤੁਸੀਂ ਜਾਣਦੇ ਹੋ ਅਸੀਂ ਹੁਣ ਇਹ ਬਣ ਰਹੇ ਹਾਂ।

ਬੱਚਿਆਂ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ - ਅਸੀਂ - ਕਿਥੋਂ ਤੱਕ ਸੇਵਾ ਕਰਦੇ ਹਾਂ? ਜਿਵੇਂ ਭੰਡਾਰੀ ਹੈ ( ਭੋਜਣ ਬਣਾਉਣ ਵਾਲੀ ) ਤੁਹਾਡੇ ਲਈ ਕਿੰਨੀ ਸੇਵਾ ਕਰਦੀ ਹੈ! ਕਿੰਨਾ ਉਸਦਾ ਪੁੰਨ ਬਣਦਾ ਹੈ! ਬਹੁਤਿਆਂ ਦੀ ਸੇਵਾ ਕਰਦੀ ਹੈ ਤਾਂ ਸਭ ਦਾ ਅਸ਼ੀਰਵਾਦ ਉਸ ਤੇ ਆਉਂਦਾ ਹੈ। ਬਹੁਤ ਮਹਿਮਾ ਲਿਖਦੇ ਹਨ। ਭੰਡਾਰੀ ਦੀ ਤਾਂ ਕਮਾਲ ਹੈ, ਕਿੰਨਾ ਪ੍ਰਬੰਧ ਰੱਖਦੀ ਹੈ। ਇਹ ਤਾਂ ਹੋਈ ਸਥੂਲ ਸਰਵਿਸ। ਸੂਖਸ਼ਮ ਵੀ ਕਰਨੀ ਚਾਹੀਦੀ ਹੈ। ਬੱਚੇ ਕਹਿੰਦੇ ਹਨ - ਬਾਬਾ, ਇਹ 5 ਭੂਤ ਬੜੇ ਤਿੱਖੇ ਹਨ, ਜੋ ਯਾਦ ਵਿੱਚ ਰਹਿਣ ਨਹੀਂ ਦਿੰਦੇ ਹਨ। ਬਾਬਾ ਕਹਿੰਦੇ ਹਨ ਬੱਚੇ ਸ਼ਿਵਬਾਬਾ ਨੂੰ ਯਾਦ ਕਰ ਭੋਜਨ ਬਣਾਓ। ਇੱਕ ਸ਼ਿਵਬਾਬਾ ਦੇ ਸਿਵਾਏ ਹੋਰ ਕੋਈ ਹੈ ਨਹੀਂ। ਉਹ ਹੀ ਮਦਦ ਕਰਦੇ ਹਨ। ਗਾਇਨ ਵੀ ਹੈ ਨਾ ਸ਼ਰਣ ਪਈ ਮੈਂ ਤੇਰੇ… । ਸਤਿਯੁੱਗ ਵਿੱਚ ਥੋੜ੍ਹੀ ਨਾ ਇਵੇਂ ਕਹਾਂਗੇ। ਹੁਣ ਤੁਸੀਂ ਸ਼ਰਨ ਵਿੱਚ ਆਏ ਹੋ। ਕਿਸੇ ਨੂੰ ਭੂਤ ਲਗਦੇ, ਤਾਂ ਬਹੁਤ ਦੁੱਖੀ ਕਰਦੇ ਹਨ। ਉਹ ਅਸ਼ੁੱਧ ਸੋਲ ਆਉਂਦੀ ਹੈ। ਤੁਹਾਨੂੰ ਕਿੰਨੇ ਭੂਤ ਲੱਗੇ ਹੋਏ ਹਨ। ਕਾਮ, ਕ੍ਰੋਧ, ਲੋਭ, ਮੋਹ … ਇਹ ਭੂਤ ਤੁਹਾਨੂੰ ਬਹੁਤ ਦੁੱਖੀ ਕਰਦੇ ਹਨ। ਉਹ ਅਸ਼ੁੱਧ ਆਤਮਾ ਤੇ ਕਿਸੇ - ਕਿਸੇ ਨੂੰ ਤੰਗ ਕਰਦੀ ਹੈ। ਤੁਹਾਨੂੰ ਪਤਾ ਹੈ - ਇਹ 5 ਭੂਤ ਤਾਂ 2500 ਵਰ੍ਹਿਆਂ ਤੋਂ ਚਲਦੇ ਆ ਰਹੇ ਹਨ। ਤੁਸੀਂ ਕਿੰਨੇ ਤੰਗ ਹੋ ਗਏ ਹੋ। ਇਨ੍ਹਾਂ 5 ਭੂਤਾਂ ਨੇ ਕੰਗਾਲ ਬਣਾ ਦਿੱਤਾ ਹੈ। ਦੇਹ - ਅਭਿਮਾਨ ਦਾ ਭੂਤ ਹੈ ਨੰਬਰਵਨ। ਕਾਮ ਦਾ ਵੀ ਬੜਾ ਭੂਤ ਹੈ। ਉਨ੍ਹਾਂ ਨੇ ਤੁਹਾਨੂੰ ਕਿੰਨਾ ਸਤਾਇਆ ਹੈ, ਇਹ ਬਾਪ ਨੇ ਦੱਸਿਆ ਹੈ। ਕਲਪ - ਕਲਪ ਤੁਹਾਨੂੰ ਇਹ ਭੂਤ ਲਗਦੇ ਹਨ। ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ, ਸਭ ਨੂੰ ਭੂਤ ਲੱਗਿਆ ਹੋਇਆ ਹੈ। ਤਾਂ ਇਸ ਨੂੰ ਭੂਤਾਂ ਦੀ ਦੁਨੀਆਂ ਕਹਾਂਗੇ। ਰਾਵਣ ਰਾਜਿਆ ਮਾਨਾ ਆਸੁਰੀ ਰਾਜ। ਸਤਿਯੁੱਗ ਤ੍ਰੇਤਾ ਵਿੱਚ ਭੂਤ ਹੁੰਦੇ ਨਹੀਂ। ਇੱਕ ਵੀ ਭੂਤ ਕਿੰਨਾ ਤੰਗ ਕਰ ਦਿੰਦਾ ਹੈ। ਇਸਦਾ ਕਿਸੇ ਨੂੰ ਪਤਾ ਨਹੀਂ ਹੈ। 5 ਵਿਕਾਰਾਂ ਰੂਪੀ ਰਾਵਣ ਦਾ ਭੂਤ ਹੈ, ਜਿਸਤੋਂ ਬਾਪ ਆਕੇ ਛੁਡਾਉਂਦੇ ਹਨ। ਤੁਹਾਡੇ ਵਿੱਚ ਕੋਈ- ਕੋਈ ਸੈਂਸੀਬੁਲ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਬੈਠਦਾ ਹੈ। ਇਸ ਜਨਮ ਵਿੱਚ ਤਾਂ ਇਵੇਂ ਦਾ ਕੋਈ ਕੰਮ ਨਹੀਂ ਕਰਨਾ ਹੈ। ਚੋਰੀ ਕੀਤੀ, ਦੇਹ - ਅਭਿਮਾਨ ਆਇਆ ਤਾਂ ਨਤੀਜ਼ਾ ਕੀ ਹੋਵੇਗਾ? ਪਦ ਭ੍ਰਸ਼ਟ ਹੋ ਜਾਵੇਗਾ। ਕੁੱਝ ਨਾ ਕੁੱਝ ਚੁੱਕ ਲੈਂਦੇ ਹਨ। ਕਹਿੰਦੇ ਨੇ ਕੱਖ ਦਾ ਚੋਰ ਸੋ ਲਖ ਦਾ ਚੋਰ। ਯੱਗ ਵਿੱਚ ਤਾਂ ਇਵੇਂ ਦਾ ਕੰਮ ਕਦੇ ਨਹੀਂ ਕਰਨਾ ਹੈ। ਆਦਤ ਪੈ ਜਾਂਦੀ ਹੈ ਤਾਂ ਫਿਰ ਕਦੇ ਛੁੱਟਦੀ ਨਹੀਂ ਹੈ। ਕਿੰਨਾ ਮੱਥਾ ਮਾਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਥੂਲ ਸੇਵਾ ਦੇ ਨਾਲ - ਨਾਲ ਸੂਖਸ਼ਮ ਅਤੇ ਮੂਲ ਸੇਵਾ ਵੀ ਕਰਨੀ ਹੈ। ਸਭਨੂੰ ਬਾਪ ਦਾ ਪਰਿਚੈ ਦੇਣਾ, ਆਤਮਾਵਾਂ ਦਾ ਕਲਿਆਣ ਕਰਨਾ, ਯਾਦ ਦੀ ਯਾਤਰਾ ਵਿੱਚ ਰਹਿਣਾ ਹੈ ਇਹ ਹੈ ਸੱਚੀ ਸੇਵਾ। ਇਸੇ ਸੇਵਾ ਵਿੱਚ ਬਿਜ਼ੀ ਰਹਿਣਾ ਹੈ, ਆਪਣਾ ਸਮਾਂ ਵੇਸਟ ਨਹੀਂ ਕਰਨਾ ਹੈ।

2. ਸੈਂਸੀਬੁਲ ਬਣ ਵਿਕਾਰਾਂ ਰੂਪੀ ਭੂਤਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਚੋਰੀ ਵਾ ਝੂਠ ਬੋਲਣ ਦੀ ਆਦਤ ਕੱਢ ਦੇਣੀ ਹੈ। ਦਾਨ ਵਿੱਚ ਦਿੱਤੀ ਹੋਈ ਚੀਜ਼ ਵਾਪਿਸ ਨਹੀਂ ਲੈਣੀ ਹੈ।

ਵਰਦਾਨ:-
ਸ਼ਰੀਰ ਦੀ ਬਿਮਾਰੀਆਂ ਦੇ ਚਿੰਤਨ ਤੋਂ ਮੁਕਤ, ਗਿਆਨ ਅਤੇ ਸਵਚਿੰਤਨ ਕਰਨ ਵਾਲੇ ਸ਼ੁਭਚਿੰਤਕ ਭਵ

ਇਕ ਹੈ ਸ਼ਰੀਰ ਦੀ ਵਿਆਦੀ ਆਉਣਾ, ਇਕ ਹੈ ਵਿਆਦੀ ਵਿੱਚ ਹਿਲ ਜਾਣਾ। ਵਿਆਦੀ ਆਉਣਾ ਇਹ ਤਾਂ ਭਾਵੀ ਹੈ ਪਰ ਸ਼੍ਰੇਸ਼ਠ ਸ਼ਥਿਤੀ ਦਾ ਹਿਲ ਜਾਣਾ - ਇਹ ਬੰਧੰਨਯੁਕਤ ਦੀ ਨਿਸ਼ਾਨੀ ਹੈ। ਜੋ ਸ਼ਰੀਰ ਦੀ ਵਿਆਦੀ ਦੇ ਚਿੰਤਨ ਤੋਂ ਮੁਕਤ ਰਹਿ ਸਵਚਿੰਤਨ, ਗਿਆਨ ਚਿੰਤਨ ਕਰਦੇ ਹਨ ਉਹ ਹੀ ਸ਼ੁਭਚਿੰਤਕ ਹਨ। ਪ੍ਰਕ੍ਰਿਤੀ ਦਾ ਚਿੰਤਨ ਜਿਆਦਾ ਕਰਨ ਨਾਲ ਚਿੰਤਾ ਦਾ ਰੂਪ ਹੋ ਜਾਂਦਾ ਹੈ। ਇਸ ਬੰਧੰਨ ਤੋਂ ਮੁਕਤ ਹੋਣਾ ਇਸਨੂੰ ਹੀ ਕਰਮਾਤੀਤ ਸ਼ਥਿਤੀ ਕਿਹਾ ਜਾਂਦਾ ਹੈ।

ਸਲੋਗਨ:-
ਸਨੇਹ ਦੀ ਸ਼ਕਤੀ ਸੱਮਿਸਿਆ ਰੂਪੀ ਪਹਾੜ ਨੂੰ ਪਾਣੀ ਵਰਗਾ ਹਲਕਾ ਬਣ ਦਿੰਦੀ ਹੈ।