19.07.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਤੁਸੀਂ ਡਬਲ ਸਿਰਤਾਜ ਰਾਜਾ ਬਣਨਾ ਹੈ ਤਾਂ ਬਹੁਤ ਸਰਵਿਸ ਕਰੋ, ਪ੍ਰਜਾ ਬਣਾਓ, ਸੰਗਮ ਤੇ ਤੁਹਾਨੂੰ ਸਰਵਿਸ ਹੀ ਕਰਨੀ ਹੈ, ਇਸ ਵਿੱਚ ਹੀ ਕਲਿਆਣ ਹੈ। "

ਪ੍ਰਸ਼ਨ:-
ਪੁਰਾਣੀ ਦੁਨੀਆਂ ਦੇ ਵਿਨਾਸ਼ ਤੋਂ ਪਹਿਲਾਂ ਹਰ ਕਿਸੇ ਨੇ ਕਿਹੜਾ ਸ਼ਿੰਗਾਰ ਕਰਨਾ ਹੈ?

ਉੱਤਰ:-
ਤੁਸੀਂ ਬੱਚੇ ਯੋਗਬਲ ਨਾਲ ਆਪਣਾ ਸ਼ਿੰਗਾਰ ਕਰੋ, ਇਸ ਯੋਗਬਲ ਨਾਲ ਹੀ ਸਾਰਾ ਵਿਸ਼ਵ ਪਾਵਨ ਬਣੇਗਾ। ਤੁਹਾਨੂੰ ਹੁਣ ਵਾਨਪ੍ਰਸ੍ਥ ਵਿੱਚ ਜਾਣਾ ਹੈ, ਇਸ ਲਈ ਇਸ ਸ਼ਰੀਰ ਦਾ ਸ਼ਿੰਗਾਰ ਕਰਨ ਦੀ ਲੋੜ ਨਹੀਂ। ਇਹ ਤਾਂ ਵਰਥ ਨਾਟ ਪੈਣੀ ਹੈ, ਇਸ ਵਿੱਚੋ ਮਮਤਵ ਕੱਢ ਦਿਓ। ਵਿਨਾਸ਼ ਤੋਂ ਪਹਿਲਾ ਬਾਪ ਸਮਾਨ ਰਹਮਦਿਲ ਬਣ ਆਪਣਾ ਤੇ ਦੂਸਰਿਆਂ ਦਾ ਸ਼ਿੰਗਾਰ ਕਰੋ। ਅੰਨਿਆ ਦੀ ਲਾਠੀ ਬਣੋ।

ਓਮ ਸ਼ਾਂਤੀ
ਹੁਣ ਇਹ ਤਾਂ ਬੱਚੇ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਬਾਪ ਆਓਂਦੇ ਹਨ ਪਾਵਨ ਬਣਨ ਦਾ ਰਸਤਾ ਦੱਸਣ। ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਇਹੋ ਇੱਕ ਗੱਲ ਲਈ ਕਿ ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ ਕਿਉਂਕਿ ਪਾਵਨ ਦੁਨੀਆਂ ਪਾਸਟ ਹੋ ਗਈ, ਹੁਣ ਪਤਿਤ ਦੁਨੀਆਂ ਹੈ। ਪਾਵਨ ਦੁਨੀਆਂ ਕਦੋ ਪਾਸਟ ਹੋਈ, ਕਿੰਨਾ ਸਮਾਂ ਹੋਇਆ, ਇਹ ਕੋਈ ਨਹੀਂ ਜਾਣਦਾ। ਤੁਸੀਂ ਬੱਚੇ ਜਾਣਦੇ ਹੋ ਬਾਪ ਇਸ ਸ਼ਰੀਰ ਵਿੱਚ ਆਇਆ ਹੋਇਆ ਹੈ। ਤੁਸੀਂ ਹੀ ਬੁਲਾਇਆ ਹੈ ਕਿ ਬਾਬਾ ਆਕੇ ਸਾਨੂੰ ਪਤਿਤਾਂ ਨੂੰ ਰਸਤਾ ਦੱਸੋ, ਅਸੀਂ ਪਾਵਨ ਕਿਵੇਂ ਬਣੀਏ? ਇਹ ਤਾਂ ਜਾਣਦੇ ਹੋ ਅਸੀਂ ਪਾਵਨ ਦੁਨੀਆਂ ਵਿੱਚ ਸੀ, ਹੁਣ ਪਤਿਤ ਦੁਨੀਆਂ ਵਿੱਚ ਹਾਂ। ਹੁਣ ਇਹ ਦੁਨੀਆਂ ਬਦਲ ਰਹੀ ਹੈ। ਨਵੀਂ ਦੁਨੀਆਂ ਦੀ ਉਮਰ ਕਿੰਨੀ, ਪੁਰਾਣੀ ਦੁਨੀਆਂ ਦੀ ਉਮਰ ਕਿੰਨੀ ਹੈ - ਇਹ ਕੋਈ ਨਹੀਂ ਜਾਣਦਾ। ਪੱਕਾ ਮਕਾਨ ਬਣਾਓ ਤਾਂ ਕਹਿਣਗੇ ਕਿ ਇਸ ਦੀ ਉਮਰ ਇੰਨੇ ਵਰ੍ਹੇ ਹੋਵੇਗੀ। ਕੱਚਾ ਮਕਾਨ ਬਣਾਉਣਗੇ ਤਾਂ ਕਹਿਣਗੇ ਇਸ ਦੀ ਉਮਰ ਇੰਨੇ ਵਰ੍ਹੇ ਹੋਵੇਗੀ। ਸਮਝ ਸਕਦੇ ਹਨ ਇਹ ਕਿੰਨੇ ਵਰ੍ਹੇ ਤੱਕ ਚਲ ਸਕਦਾ ਹੈ। ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਕਿ ਇਹ ਜੋ ਸਾਰੀ ਦੁਨੀਆਂ ਹੈ ਇਸ ਦੀ ਉਮਰ ਕਿੰਨੀ ਹੈ? ਤਾਂ ਜ਼ਰੂਰ ਬਾਪ ਨੂੰ ਆਕੇ ਦੱਸਣਾ ਪਵੇ। ਬਾਪ ਕਹਿੰਦੇ ਹਨ - ਬੱਚੇ, ਹੁਣ ਇਹ ਪੁਰਾਣੀ ਪਤਿਤ ਦੁਨੀਆਂ ਪੂਰੀ ਹੋਣੀ ਹੈ। ਨਵੀਂ ਪਾਵਨ ਦੁਨੀਆਂ ਸਥਾਪਨ ਹੋ ਰਹੀ ਹੈ। ਨਵੀਂ ਦੁਨੀਆਂ ਵਿੱਚ ਬਹੁਤ ਥੋੜੇ ਮਨੁੱਖ ਸੀ। ਨਵੀਂ ਦੁਨੀਆਂ ਹੈ ਸਤਿਯੁਗ ਜਿਸਨੂੰ ਸੁੱਖਧਾਮ ਕਹਿੰਦੇ ਹਨ। ਇਹ ਹੈ ਦੁੱਖਧਾਮ, ਇਸ ਦਾ ਅੰਤ ਜ਼ਰੂਰ ਆਉਣਾ ਹੈ। ਫੇਰ ਸੁੱਖਧਾਮ ਦੀ ਹਿਸਟਰੀ ਰਪੀਟ ਹੋਣੀ ਹੈ। ਸਾਰਿਆਂ ਨੂੰ ਇਹ ਸਮਝਾਉਣਾ ਹੈ। ਬਾਪ ਡਾਇਰੈਕਸ਼ਨ ਦਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਤੇ ਫੇਰ ਹੋਰਾਂ ਨੂੰ ਇਹ ਰਸਤਾ ਦੱਸੋ। ਲੌਕਿਕ ਬਾਪ ਨੂੰ ਤਾਂ ਸਾਰੇ ਜਾਣਦੇ ਹਨ, ਪਾਰਲੌਕਿਕ ਬਾਪ ਨੂੰ ਤਾਂ ਕੋਈ ਨਹੀਂ ਜਾਣਦੇ। ਸਰਵਵਿਆਪੀ ਕਹਿ ਦਿੰਦੇ ਹਨ। ਕੱਛ - ਮੱਛ ਅਵਤਾਰ ਜਾਂ 84 ਲੱਖ ਯੋਨੀਆਂ ਵਿੱਚ ਲੈ ਗਏ ਹਨ। ਦੁਨੀਆਂ ਵਿੱਚ ਕੋਈ ਵੀ ਬਾਪ ਨੂੰ ਨਹੀਂ ਜਾਣਦੇ। ਬਾਪ ਨੂੰ ਜਾਨਣ ਤਾਂ ਸਮਝਣ। ਜੇ ਪੱਥਰ - ਠਿੱਕਰ ਵਿੱਚ ਹੈ ਤਾਂ ਵਰਸੇ ਦੀ ਗੱਲ ਹੀ ਨਹੀਂ ਠਹਿਰਦੀ। ਦੇਵਤਾਵਾਂ ਦੀ ਵੀ ਪੂਜਾ ਕਰਦੇ ਹਨ ਪਰ ਕਿਸੇ ਦਾ ਆਕੁਪੇਸ਼ਨ ਨਹੀਂ ਜਾਣਦੇ, ਬਿਲਕੁਲ ਹੀ ਇਨ੍ਹਾਂ ਗੱਲਾਂ ਤੋਂ ਅਣਜਾਣ ਹਨ। ਤੇ ਪਹਿਲਾਂ - ਪਹਿਲਾਂ ਮੂਲ ਗੱਲ ਸਮਝਾਉਣੀ ਚਾਹੀਦੀ ਹੈ। ਸਿਰਫ਼ ਚਿੱਤਰਾਂ ਤੇ ਕੋਈ ਸਮਝ ਨਾ ਸਕੇ। ਮਨੁੱਖ ਵਿਚਾਰੇ ਨਾ ਬਾਪ ਨੂੰ ਜਾਣਦੇ ਹਨ, ਨਾ ਰਚਨਾ ਨੂੰ ਜਾਣਦੇ ਹਨ ਕਿ ਸ਼ੁਰੂ ਤੋਂ ਲੈਕੇ ਰਚਨਾ ਕਿਵੇਂ ਰਚੀ। ਦੇਵਤਾਵਾਂ ਦਾ ਰਾਜ ਕਦੋਂ ਸੀ, ਜਿੰਨ੍ਹਾਂਨੂੰ ਪੂਜਦੇ ਹਾਂ, ਕੁਝ ਵੀ ਪਤਾ ਨਹੀਂ। ਸਮਝਦੇ ਹਨ ਲੱਖਾਂ ਵਰ੍ਹੇ ਸੂਰਜਵੰਸ਼ੀ ਰਾਜਧਾਨੀ ਚੱਲੀ, ਫੇਰ ਚੰਦਰਵੰਸ਼ੀ ਲੱਖਾਂ ਵਰ੍ਹੇ ਚੱਲੀ, ਇਸ ਨੂੰ ਕਿਹਾ ਜਾਂਦਾ ਹੈ ਅਗਿਆਨ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ, ਤੁਸੀਂ ਫੇਰ ਰਪੀਟ ਕਰਦੇ ਹੋ। ਬਾਪ ਵੀ ਰਪੀਟ ਕਰਦੇ ਹੈ ਨਾ। ਇਵੇਂ ਸਮਝਾਓ, ਪੈਗਾਮ ਦਿਉ, ਨਹੀਂ ਤਾਂ ਰਾਜਧਾਨੀ ਕਿਵੇਂ ਸਥਾਪਨ ਹੋਵੇਗੀ। ਇਥੇ ਬੈਠ ਜਾਣ ਨਾਲ ਨਹੀਂ ਹੋਵੇਗਾ। ਹਾਂ, ਘਰ ਵਿੱਚ ਬੈਠਣ ਵਾਲੇ ਵੀ ਚਾਹੀਦੇ ਹਨ। ਉਹ ਤਾਂ ਡਰਾਮਾ ਅਨੁਸਾਰ ਬੈਠੇ ਹਨ। ਯੱਗ ਦੀ ਸੰਭਾਲ ਕਰਨ ਵਾਲੇ ਵੀ ਚਾਹੀਦੇ ਹਨ। ਬਾਪ ਦੇ ਕੋਲ ਕਿੰਨੇ ਬੱਚੇ ਆਉਂਦੇ ਹਨ ਬਾਪ ਨੂੰ ਮਿਲਣ ਲਈ ਕਿਉਂਕਿ ਬਾਪ ਦੇ ਕੋਲੋਂ ਵਰਸਾ ਲੈਣਾ ਹੈ। ਲੌਕਿਕ ਬਾਪ ਦੇ ਕੋਲ ਬੱਚਾ ਆਇਆ ਤੇ ਉਹ ਸਮਝੇਗਾ ਅਸੀਂ ਬਾਪ ਕੋਲੋਂ ਵਰਸਾ ਲੈਣਾ ਹੈ। ਬੱਚੀ ਤਾ ਜਾਕੇ ਹਾਫ਼ ਪਾਟਨਰ ਬਣਦੀ ਹੈ। ਸਤਿਯੁੱਗ ਵਿੱਚ ਤਾਂ ਮਲਕੀਅਤ ਵਾਸਤੇ ਲੜਾਈ ਆਦਿ ਹੁੰਦੀ ਨਹੀਂ। ਇਥੇ ਲੜਾਈ ਹੁੰਦੀ ਹੈ ਕਾਮ ਵਿਕਾਰ ਤੇ। ਓਥੇ ਤਾ ਇਹ 5 ਵਿਕਾਰ ਹੁੰਦੇ ਨਹੀਂ, ਤਾਂ ਦੁੱਖ ਦਾ ਨਾਮ ਨਿਸ਼ਾਨ ਨਹੀਂ। ਸਭ ਨਸ਼ਟੋਮੋਹਾ ਹੁੰਦੇ ਹਨ। ਇਹ ਤਾਂ ਸਮਝਦੇ ਹਨ ਸ੍ਵਰਗ ਸੀ, ਜੋ ਪਾਸਟ ਹੋ ਗਿਆ। ਚਿੱਤਰ ਵੀ ਹਨ ਪਰ ਇਹ ਖ਼ਿਆਲਾਤ ਤੁਸੀਂ ਬੱਚਿਆਂ ਨੂੰ ਹੁਣ ਆਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਇਹ ਚੱਕਰ ਹਰ 5 ਹਜ਼ਾਰ ਵਰ੍ਹੇ ਬਾਦ ਰਪੀਟ ਹੁੰਦਾ ਹੈ। ਸ਼ਾਸ਼ਤਰਾਂ ਵਿੱਚ ਕੋਈ ਇਹ ਨਹੀਂ ਲਿਖਿਆ ਹੈ ਕਿ ਸੂਰਜਵੰਸ਼ੀ ਚੰਦ੍ਰਵੰਸ਼ੀ ਡਾਇਨੇਸਟੀ 2500 ਸਾਲ ਚੱਲੀ। ਅਖ਼ਬਾਰ ਵਿੱਚ ਪੜ੍ਹਿਆ ਸੀ ਕਿ ਬੜੌਦਾ ਦੇ ਰਾਜਭਵਨ ਵਿੱਚ ਰਾਮਾਇਣ ਸੁਣ ਰਹੇ ਸਨ। ਕੁਝ ਵੀ ਆਫ਼ਤਾਂ ਆਉਂਦੀਆਂ ਹਨ ਤਾਂ ਮਨੁੱਖ ਭਗਤੀ ਵਿੱਚ ਲੱਗ ਜਾਂਦੇ ਹਨ, ਭਗਵਾਨ ਨੂੰ ਮਨਾਉਣ ਲਈ। ਇਹ ਤਾਂ ਡਰਾਮੇ ਵਿੱਚ ਨੂੰਧ ਹੈ, ਭਗਤੀ ਨਾਲ ਕਦੇ ਭਗਵਾਨ ਰਾਜ਼ੀ ਨਹੀਂ ਹੁੰਦਾ। ਤੁਸੀਂ ਬੱਚੇ ਜਾਣਦੇ ਹੋ ਅੱਧਾਕਲਪ ਭਗਤੀ ਚਲਦੀ ਹੈ, ਖੁਦ ਹੀ ਉਠਦੇ ਬੈਠਦੇ ਰਹਿੰਦੇ ਹਨ। ਭਗਤੀ ਕਰਦੇ - ਕਰਦੇ ਸਾਰੇ ਪੈਸੇ ਖ਼ਲਾਸ ਕਰ ਦਿੰਦੇ ਹਨ। ਇਹ ਗੱਲਾਂ ਤਾਂ ਕੋਈ ਵਿਰਲੇ ਹੀ ਸਮਝਣਗੇ ਜੋ ਬੱਚੇ ਸਰਵਿਸ ਤੇ ਹਨ, ਉਹ ਖ਼ਬਰ ਵੀ ਦਿੰਦੇ ਰਹਿੰਦੇ ਹਨ। ਸਮਝਾਇਆ ਜਾਂਦਾ ਹੈ ਇਹ ਇਸ਼ਵਰੀਏ ਪਰਿਵਾਰ ਹੈ। ਈਸ਼ਵਰ ਤਾਂ ਦਾਤਾ ਹੈ, ਉਹ ਲੈਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਤਾਂ ਕੋਈ ਵੀ ਦਿੰਦੇ ਨਹੀਂ, ਹੋਰ ਹੀ ਸਭ ਬਰਬਾਦ ਕਰਦੇ ਰਹਿੰਦੇ ਹਨ। ਬਾਪ ਤੁਹਾਨੂੰ ਬੱਚਿਆਂ ਨੂੰ ਪੁੱਛਦੇ ਹਨ, ਤੁਹਾਨੂੰ ਕਿੰਨੇ ਅਥਾਹ ਪੈਸੇ ਦਿੱਤੇ। ਤੁਹਾਨੂੰ ਸਵਰਗ ਦਾ ਮਾਲਿਕ ਬਣਾਇਆ ਫੇਰ ਉਹ ਸਭ ਕਿੱਥੇ ਗਿਆ? ਇੰਨੇ ਕੰਗਾਲ ਕਿਵੇਂ ਬਣੇ? ਹੁਣ ਮੈਂ ਫੇਰ ਆਇਆ ਹਾਂ, ਤੁਸੀਂ ਕਿੰਨੇ ਪਦਮਾਪਦਮ ਭਾਗਿਆਵਾਨ ਬਣ ਰਹੇ ਹੋ। ਮਨੁੱਖ ਤਾਂ ਇਨ੍ਹਾਂ ਗੱਲਾਂ ਨੂੰ ਕੋਈ ਵੀ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਹੁਣ ਇਸ ਪੁਰਾਣੀ ਦੁਨੀਆਂ ਵਿੱਚ ਇੱਥੇ ਰਹਿਣਾ ਨਹੀਂ ਹੈ। ਇਹ ਤਾਂ ਖ਼ਤਮ ਹੋ ਜਾਣੀ ਹੈ। ਮਨੁੱਖਾਂ ਦੇ ਕੋਲ ਜੋ ਢੇਰ ਪੈਸੇ ਹਨ ਉਹ ਕਿਸੇ ਦੇ ਹੱਥ ਆਉਣੇ ਨਹੀਂ ਹਨ। ਵਿਨਾਸ਼ ਹੋਵੇਗਾ ਤਾਂ ਸਭ ਖ਼ਤਮ ਹੋ ਜਾਏਗਾ। ਕਿੰਨੇ ਮੀਲਾਂ ਵਿੱਚ ਵੱਡੇ - ਵੱਡੇ ਮਕਾਨ ਆਦਿ ਬਣੇ ਹੋਏ ਹਨ। ਢੇਰ ਦੀ ਢੇਰ ਮਲਕੀਅਤ ਹੈ, ਸਭ ਖ਼ਤਮ ਹੋ ਜਾਵੇਗੀ ਕਿਉਂਕਿ ਤੁਸੀਂ ਜਾਣਦੇ ਹੋ ਜਦੋਂ ਸਾਡਾ ਰਾਜ ਸੀ ਤਾਂ ਹੋਰ ਕੋਈ ਹੈ ਹੀ ਨਹੀਂ ਸੀ। ਉੱਥੇ ਅਥਾਹ ਧਨ ਸੀ। ਤੁਸੀਂ ਅੱਗੇ ਜਾਕੇ ਵੇਖਦੇ ਰਹੋਗੇ ਕੀ - ਕੀ ਹੁੰਦਾ ਹੈ। ਉਨ੍ਹਾਂ ਦੇ ਕੋਲ ਕਿਨਾਂ ਸੋਨਾ, ਕਿੰਨੀ ਚਾਂਦੀ, ਨੋਟ ਆਦਿ ਹਨ, ਉਹ ਸਭ ਬਜ਼ਟ ਨਿਕਲਦਾ ਹੈ, ਅਨਾਉਂਸ ਕਰਦੇ ਹਨ ਇਨਾਂ ਬਜ਼ਟ ਹੈ ਅਤੇ ਇਨਾਂ ਖਰਚ ਹੈ। ਬਾਰੂਦ ਤੇ ਕਿੰਨਾ ਖਰਚਾ ਹੈ। ਹੁਣ ਬਾਰੂਦ ਤੇ ਇੰਨਾ ਖਰਚਾ ਕਰਦੇ ਹਨ ਉਸ ਨਾਲ ਆਮਦਨੀ ਤਾਂ ਕੁਝ ਹੈ ਨਹੀਂ। ਇਹ ਰੱਖਣ ਵਾਲੀ ਚੀਜ਼ ਤਾਂ ਹੈ ਨਹੀਂ। ਰੱਖਣ ਦਾ ਹੁੰਦਾ ਹੈ ਸੋਨਾ ਅਤੇ ਚਾਂਦੀ। ਦੁਨੀਆਂ ਗੋਲਡਨ ਏਜ਼ਡ ਹੈ ਤਾਂ ਸੋਨੇ ਦੇ ਸਿੱਕੇ ਹੁੰਦੇ ਹਨ। ਸਿਲਵਰ ਏਜ਼ਡ ਵਿੱਚ ਚਾਂਦੀ ਹੁੰਦੀ ਹੈ। ਉੱਥੇ ਤਾਂ ਆਪਾਰ ਧਨ ਹੁੰਦਾ ਹੈ। ਫੇਰ ਘੱਟ ਹੁੰਦੇ- ਹੁੰਦੇ ਹੁਣ ਵੇਖੋ ਕੀ ਨਿਕਲਿਆ ਹੈ! ਕਾਗ਼ਜ਼ ਦੇ ਨੋਟ। ਵਿਲਾਇਤ ਵਿੱਚ ਵੀ ਕਾਗਜ਼ ਦੇ ਨਿਕਲੇ ਹਨ। ਕਾਗਜ਼ ਤਾਂ ਕੰਮ ਦੀ ਚੀਜ਼ ਨਹੀਂ। ਬਾਕੀ ਕੀ ਰਹੇਗਾ? ਇਹ ਵੱਡੀਆਂ - ਵੱਡੀਆਂ ਇਮਾਰਤਾਂ ਆਦਿ ਸਭ ਖ਼ਤਮ ਹੋ ਜਾਣਗੀਆਂ ਇਸ ਲਈ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚੇ, ਇਹ ਜੋ ਕੁਝ ਵੇਖਦੇ ਹੋ, ਇੰਵੇਂ ਸਮਝੋ ਇਹ ਹੈ ਨਹੀਂ। ਇਹ ਤਾਂ ਸਭ ਖ਼ਲਾਸ ਹੋ ਜਾਣਾ ਹੈ। ਸ਼ਰੀਰ ਵੀ ਪੁਰਾਣਾ ਵਰਥ ਨੋਟ ਏ ਪੈਣੀ ਹੈ। ਭਾਵੇਂ ਕੋਈ ਕਿੰਨਾ ਵੀ ਸੋਹਣਾ ਹੋਵੇ। ਇਹ ਦੁਨੀਆਂ ਹੀ ਬਾਕੀ ਥੋੜ੍ਹਾ ਸਮਾਂ ਹੈ। ਕੁਝ ਠਿਕਾਣਾ ਥੋੜ੍ਹੇ ਹੀ ਹੈ। ਬੈਠੇ - ਬੈਠੇ ਮਨੁੱਖ ਦਾ ਕੀ ਹੋ ਜਾਂਦਾ ਹੈ। ਹਾਰਟ ਫੇਲ ਹੋ ਜਾਂਦੇ ਹਨ। ਮਨੁੱਖ ਦਾ ਕੋਈ ਭਰੋਸਾ ਨਹੀਂ। ਸਤਿਯੁਗ ਵਿੱਚ ਥੋੜ੍ਹੀ ਨਾ ਅਜਿਹਾ ਹੋਵੇਗਾ। ਉੱਥੇ ਤਾਂ ਕਾਇਆ ਕਲਪੰਤਰੂ ਵਾਂਗ ਹੁੰਦੀ ਹੈ, ਯੋਗਬਲ ਨਾਲ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਮਿਲਿਆ ਹੈ, ਕਹਿੰਦੇ ਹਨ ਇਸ ਦੁਨੀਆਂ ਵਿੱਚ ਤੁਸੀਂ ਰਹਿਣਾ ਨਹੀਂ ਹੈ। ਇਹ ਛੀ - ਛੀ ਦੁਨੀਆਂ ਹੈ। ਹੁਣ ਤਾਂ ਯੋਗਬਲ ਨਾਲ ਆਪਣਾ ਸ਼ਿੰਗਾਰ ਕਰਨਾ ਹੈ। ਉੱਥੇ ਤਾਂ ਬੱਚੇ ਵੀ ਯੋਗਬਲ ਨਾਲ ਹੁੰਦੇ ਹਨ। ਵਿਕਾਰ ਦੀ ਗੱਲ ਹੀ ਉੱਥੇ ਨਹੀਂ ਹੁੰਦੀ। ਯੋਗਬਲ ਨਾਲ ਤੁਸੀਂ ਸਾਰੇ ਵਿਸ਼ਵ ਨੂੰ ਪਾਵਨ ਬਣਾਉਂਦੇ ਹੋ ਤਾਂ ਬਾਕੀ ਕੀ ਵੱਡੀ ਗੱਲ ਹੈ। ਇਨ੍ਹਾਂ ਗੱਲਾਂ ਨੂੰ ਵੀ ਉਹ ਹੀ ਸਮਝਣਗੇ ਜੋ ਆਪਣੇ ਘਰਾਣੇ ਦੇ ਹੋਣਗੇ। ਬਾਕੀ ਤਾਂ ਸਭ ਨੇ ਸ਼ਾਂਤੀਧਾਮ ਵਿੱਚ ਜਾਣਾ ਹੈ, ਉਹ ਤਾਂ ਹੈ ਘਰ। ਪਰੰਤੂ ਮਨੁੱਖ ਉਸਨੂੰ ਆਪਣਾ ਘਰ ਵੀ ਨਹੀਂ ਸਮਝਦੇ ਹਨ। ਉਹ ਤਾਂ ਕਹਿੰਦੇ ਹਨ ਇੱਕ ਆਤਮਾ ਜਾਂਦੀ ਹੈ, ਦੂਸਰੀ ਆਉਂਦੀ ਰਹਿੰਦੀ ਹੈ। ਸ੍ਰਿਸ਼ਟੀ ਵਾਧੇ ਨੂੰ ਪਾਉਂਦੀ ਜਾਂਦੀ ਹੈ। ਰਚਤਾ ਤੇ ਰਚਨਾ ਨੂੰ ਤੁਸੀਂ ਜਾਣਦੇ ਹੋ, ਇਸਲਈ ਕੋਸ਼ਿਸ਼ ਕਰਦੇ ਹੋ ਹੋਰਾਂ ਨੂੰ ਸਮਝਾਉਣ ਦੀ। ਇਹ ਸਮਝ ਕੇ ਕਿ ਉਹ ਬਾਬਾ ਦਾ ਸਟੂਡੈਂਟ ਬਣ ਜਾਏ, ਸਭ ਕੁਝ ਜਾਣ ਜਾਏ, ਖੁਸ਼ੀ ਵਿੱਚ ਆ ਜਾਏ। ਅਸੀਂ ਤਾਂ ਹੁਣ ਅਮਰਲੋਕ ਵਿੱਚ ਜਾਂਦੇ ਹਾਂ। ਅੱਧਾ ਕਲਪ ਤਾ ਝੂਠੀ ਕਥਾਵਾਂ ਸੁਣਦੇ ਹਨ। ਹੁਣ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ - ਅਮਰਲੋਕ ਵਿੱਚ ਅਸੀਂ ਜਾਵਾਂਗੇ। ਇਸ ਮ੍ਰਿਤੂ ਲੋਕ ਦਾ ਹੁਣ ਅੰਤ ਹੈ। ਅਸੀਂ ਖੁਸ਼ੀ ਦਾ ਖਜਾਨਾ ਇਥੋਂ ਭਰ ਕੇ ਲੈ ਜਾਂਦੇ ਹਾਂ। ਤਾਂ ਇਸ ਕਮਾਈ ਕਰਨ ਵਿੱਚ, ਝੋਲੀ ਭਰਨ ਵਿੱਚ ਚੰਗੀ ਰੀਤੀ ਲੱਗ ਜਾਣਾ ਚਾਹੀਦਾ ਹੈ। ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਬਸ, ਹੁਣ ਤਾਂ ਸਾਨੂੰ ਹੋਰਾਂ ਦੀ ਸਰਵਿਸ ਕਰਨੀ ਹੈ, ਝੋਲੀ ਭਰਨੀ ਹੈ। ਬਾਪ ਸਿਖਾਉਂਦੇ ਹਨ, ਰਹਿਮ ਦਿਲ ਕਿਵੇਂ ਬਣੋ? ਅੰਨਿਆਂ ਦੀ ਲਾਠੀ ਬਣੋ। ਇਹ ਸਵਾਲ ਤਾਂ ਕੋਈ ਸੰਨਿਆਸੀ, ਵਿਦਵਾਨ ਆਦਿ ਪੁੱਛ ਨਹੀਂ ਸਕਦੇ। ਉਨ੍ਹਾਂ ਨੂੰ ਕੀ ਪਤਾ ਸ੍ਵਰਗ ਕਿਥੇ ਹੈ, ਨਰਕ ਕਿੱਥੇ ਹੁੰਦਾ ਹੈ। ਭਾਵੇਂ ਕਿੰਨੇ ਵੀ ਵੱਡੇ - ਵੱਡੇ ਪੋਜ਼ੀਸ਼ਨ ਵਾਲੇ ਹਨ, ਕਮਾਂਡਰ ਚੀਫ ਐਰੋਪਲੇਨਸ ਦੇ ਹਨ, ਕਮਾਂਡਰ ਚੀਫ ਲੜਾਈ ਦੇ ਹਨ, ਸਟੀਮਰ ਦੇ ਹਨ, ਪਰ ਤੁਹਾਡੇ ਅੱਗੇ ਇਹ ਸਭ ਕੀ ਹਨ! ਤੁਸੀਂ ਜਾਣਦੇ ਹੋ ਬਾਕੀ ਥੋੜਾ ਸਮਾਂ ਹੈ। ਸ੍ਵਰਗ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਇਹ ਸਮੇਂ ਤਾਂ ਸਭ ਤਰਫ ਮਾਰਾ ਮਾਰੀ ਚਲ ਰਹੀ ਹੈ, ਫਿਰ ਉਨ੍ਹਾਂ ਨੂੰ ਐਰੋਪਲੇਨਸ ਅਤੇ ਲਸ਼ਕਰ ਆਦਿ ਦੀ ਲੋੜ ਨਹੀਂ ਰਹੇਗੀ। ਇਹ ਸਭ ਖਤਮ ਹੋ ਜਾਣਗੇ। ਬਾਕੀ ਥੋੜੇ ਮਨੁੱਖ ਰਹਿਣਗੇ। ਇਹ ਬੱਤੀਆਂ, ਐਰੋਪਲੇਨ ਰਹਿਣਗੇ ਪਰ ਦੁਨੀਆਂ ਕਿੰਨੀ ਛੋਟੀ ਰਹੇਗੀ, ਭਾਰਤ ਹੀ ਰਹੇਗਾ। ਜਿਵੇਂ ਮਾਡਲ ਛੋਟਾ ਬਣਾਉਂਦੇ ਹੈ ਨਾ। ਤੇ ਕਿਸੇ ਦੇ ਬੁੱਧੀ ਵਿੱਚ ਨਹੀਂ ਰਹਿੰਦਾ ਕਿ ਮੌਤ ਅਖੀਰ ਕਿਵੇਂ ਆਉਣੀ ਹੈ। ਤੁਸੀਂ ਜਾਣਦੇ ਹੋ ਮੌਤ ਸਾਹਮਣੇ ਖੜ੍ਹਾ ਹੈ। ਉਹ ਕਹਿੰਦੇ ਹਨ ਅਸੀਂ ਇੱਥੇ ਬੈਠੇ ਹੀ ਬੰਬ ਛੱਡਾਂਗੇ। ਜਿੱਥੇ ਡਿੱਗਣਗੇ ਸਭ ਖਤਮ ਹੋ ਜਾਣਗੇ। ਕੋਈ ਲਸ਼ਕਰ ਆਦਿ ਦੀ ਲੋੜ ਨਹੀਂ ਹੈ। ਇੱਕ - ਇੱਕ ਐਰੋਪਲੇਨ ਵੀ ਕਰੋੜਾਂ ਖਰਚਾ ਖਾ ਜਾਂਦਾ ਹੈ। ਕਿੰਨਾ ਸੋਨਾ ਸਭ ਦੇ ਕੋਲ ਰਹਿੰਦਾ ਹੈ। ਟੰਨ ਦੇ ਟੰਨ ਸੋਨਾ ਹੈ ਉਹ ਸਭ ਸਮੁੰਦਰ ਵਿੱਚ ਚਲਾ ਜਾਵੇਗਾ।

ਇਹ ਸਾਰਾ ਰਾਵਣ ਰਾਜ ਇੱਕ ਆਈਲੈਂਡ ਹੈ। ਅਣਗਿਣਤ ਮਨੁੱਖ ਹਨ। ਤੁਸੀਂ ਸਭ ਆਪਣਾ ਰਾਜ ਸਥਾਪਨ ਕਰ ਰਹੇ ਹੋ। ਤੇ ਸਰਵਿਸ ਵਿੱਚ ਬਿਜ਼ੀ ਰਹਿਣਾ ਚਾਹੀਦਾ ਹੈ ਕਿੱਥੇ ਬਾੜ ਆਦਿ ਹੁੰਦੀ ਹੈ ਤਾਂ ਵੇਖੋ ਕਿੰਨੇ ਬਿਜ਼ੀ ਹੋ ਜਾਂਦੇ ਹਨ। ਸਭ ਨੂੰ ਖਾਣਾ ਆਦਿ ਪਹੁੰਚਾਉਣ ਦੀ ਸਰਵਿਸ ਵਿੱਚ ਲੱਗ ਜਾਂਦੇ ਹਨ। ਪਾਣੀ ਆਉਂਦਾ ਹੈ ਤਾਂ ਪਹਿਲੇ ਤੋਂ ਹੀ ਭਜਨਾ ਸ਼ੁਰੂ ਕਰ ਕਰਦੇ ਹਨ। ਤਾਂ ਵਿਚਾਰ ਕਰੋ ਸਭ ਖ਼ਤਮ ਕਿਵੇਂ ਹੋਵੇਗਾ। ਸ਼੍ਰਿਸਟੀ ਦੇ ਆਲਰਾਉਂਡਰ ਸਾਗਰ ਹੈ। ਵਿਨਾਸ਼ ਹੋਵੇਗਾ ਤਾਂ ਜਲਮਈ ਹੋ ਜਾਣਗੇ ਪਾਣੀ ਹੀ ਪਾਣੀ। ਬੁੱਧੀ ਵਿੱਚ ਰਹਿੰਦਾ ਹੈ ਸਾਡਾ ਰਾਜ ਸੀ ਤਾਂ ਇਹ ਬਾਂਬੇ - ਕਰਾਚੀ ਤੇ ਸੀ ਨਹੀਂ। ਭਾਰਤ ਕਿੰਨਾ ਛੋਟਾ ਜਾਕੇ ਰਹੇਗਾ, ਸੋ ਵੀ ਮਿੱਠੇ ਪਾਣੀ ਤੇ। ਉੱਥੇ ਖ਼ੂਹ ਆਦਿ ਦੀ ਲੋੜ ਨਹੀਂ। ਪਾਣੀ ਬੜਾ ਸਾਫ ਪੀਣ ਲਈ ਰਹਿੰਦਾ ਹੈ। ਨਦੀਆਂ ਤੇ ਖੇਲਪਾਨ ਕਰਦੇ ਹਨ। ਗੰਦਗੀ ਦੀ ਕੋਈ ਗੱਲ ਹੀ ਨਹੀਂ। ਨਾਮ ਹੀ ਹੈ ਸ੍ਵਰਗ, ਅਮਰਲੋਕ। ਨਾਮ ਸੁਣ ਕੇ ਹੀ ਹੁੰਦਾ ਹੈ ਜਲਦੀ - ਜਲਦੀ ਬਾਪ ਤੋਂ ਪੂਰਾ ਪੜ੍ਹ ਕੇ ਵਰਸਾ ਲਈਏ ਪੂਰਾ ਪੜ੍ਹ ਕੇ ਤੇ ਫਿਰ ਪੜ੍ਹਾਈਏ। ਸਭ ਨੂੰ ਪੈਗਾਮ ਦੇਵੇ। ਕਲਪ ਪਹਿਲੇ ਜਿਨ੍ਹਾਂ ਨੇ ਵਰਸਾ ਲਿਆ ਹੈ ਉਹ ਹੀ ਲੈਣਗੇ। ਪੁਰਸ਼ਾਰਥ ਕਰਦੇ ਰਹਿੰਦੇ ਹਨ ਕਿਓਂਕਿ ਵਿਚਾਰੇ ਬਾਪ ਨੂੰ ਨਹੀਂ ਜਾਣਦੇ ਹਨ। ਬਾਪ ਕਹਿੰਦੇ ਹਨ ਪਵਿੱਤਰ ਬਣੋ। ਜਿਨ੍ਹਾਂ ਨੂੰ ਹਥੇਲੀ ਤੇ ਬਹਿਸ਼ਤ ਮਿਲੇਗਾ ਉਹ ਕਿਓਂ ਨਾ ਪਵਿੱਤਰ ਰਹਿਣਗੇ। ਬੋਲੋ, ਅਸੀਂ ਕਿਓਂ ਨਹੀਂ ਇੱਕ ਜਨਮ ਪਵਿੱਤਰ ਬਣਾਂਗੇ ਜਦ ਕਿ ਸਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਭਗਵਾਨੁਵਾਚ - ਤੁਸੀਂ ਅੰਤਿਮ ਜਨਮ ਵਿੱਚ ਪਵਿੱਤਰ ਬਣੋਗੇ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ, 21 ਜਨਮ ਦੇ ਲਈ। ਸਿਰਫ ਇਹ ਇੱਕ ਜਨਮ ਮੇਰੀ ਸ਼੍ਰੀਮਤ ਤੇ ਚੱਲੋ। ਰਕਸ਼ਾ ਬੰਧਨ ਵੀ ਇਸਦੀ ਨਿਸ਼ਾਨੀ ਹੈ। ਤਾਂ ਕਿਓਂ ਨਹੀਂ ਅਸੀਂ ਪਵਿੱਤਰ ਰਹਿ ਸਕਦੇ। ਬੇਹੱਦ ਦਾ ਬਾਪ ਗਰੰਟੀ ਕਰਦੇ ਹਨ। ਬਾਪ ਨੇ ਭਾਰਤ ਨੂੰ ਸ੍ਵਰਗ ਦਾ ਵਰਸਾ ਦਿੱਤਾ ਸੀ। ਜਿਸਨੂੰ ਸੁੱਖ ਧਾਮ ਕਹਿੰਦੇ ਹਨ। ਅਪਾਰ ਸੁੱਖ ਸੀ, ਇਹ ਹੈ ਦੁੱਖਧਾਮ। ਇੱਕ ਕੋਈ ਵੱਡੇ ਨੂੰ ਤੁਸੀਂ ਇਵੇਂ ਸਮਝਾਓਗੇ ਤਾਂ ਸਭ ਸਮਝਦੇ ਰਹਿਣਗੇ। ਯੋਗ ਵਿੱਚ ਰਹਿ ਸਭ ਨੂੰ ਦੱਸੋ ਤਾਂ ਸਭ ਨੂੰ ਟਾਈਮ ਆਦਿ ਵੀ ਭੁੱਲ ਜਾਏਗਾ। ਕੋਈ ਕੁਝ ਕਹਿ ਨਾ ਸਕੇ। 15 - 20 ਮਿੰਟ ਦੇ ਬਦਲੇ ਘੰਟਾ ਵੀ ਸੁਣਦੇ ਰਹਿਣਗੇ ਪਰ ਉਹ ਤਾਕਤ ਚਾਹੀਦੀ ਹੈ। ਦੇਹ - ਅਭਿਮਾਨ ਨਹੀਂ ਹੋਣਾ ਚਾਹੀਦਾ। ਇੱਥੇ ਤਾਂ ਸਰਵਿਸ ਹੀ ਸਰਵਿਸ ਕਰਨੀ ਹੈ, ਤਦ ਹੀ ਕਲਿਆਣ ਹੋਵੇਗਾ। ਰਾਜਾ ਬਣਨਾ ਹੈ ਤਾਂ ਪ੍ਰਜਾ ਕਿੱਥੇ ਬਣਾਈ ਹੈ। ਇਵੇਂ ਹੀ ਬਾਪ ਥੋੜੇ ਹੀ ਮੱਥੇ ਤੇ ਪੈਰ ਰੱਖ ਦੇਣਗੇ। ਪ੍ਰਜਾ ਡਬਲ ਸਿਰਤਾਜ ਬਣਦੀ ਹੈ ਕੀ? ਤੁਹਾਡੀ ਏਮ ਆਬਜੈਕਟ ਹੀ ਹੈ ਡਬਲ ਸਰਤਾਜ ਬਣਨ ਦੀ। ਬਾਪ ਤਾਂ ਬੱਚਿਆਂ ਨੂੰ ਖੁਸ਼ੀ ਦਵਾਉਂਦੇ ਹਨ। ਜਨਮ - ਜਨਮਾਨਤ੍ਰ ਦੇ ਪਾਪ ਸਿਰ ਤੇ ਹਨ, ਉਹ ਯੋਗਬਲ ਦੇ ਨਾਲ ਹੀ ਕੱਟ ਸਕਦੇ ਹਨ। ਬਾਕੀ ਇਸ ਜਨਮ ਵਿੱਚ ਕੀ - ਕੀ ਕੀਤਾ ਹੈ ਉਹ ਤਾਂ ਤੁਸੀਂ ਸਮਝ ਸਕਦੇ ਹੋ ਨਾ। ਪਾਪ ਕਟਾਉਣ ਦੇ ਲਈ ਯੋਗ ਆਦਿ ਸਿਖਾਇਆ ਜਾਂਦਾ ਹੈ। ਬਾਕੀ ਇਸ ਜਨਮ ਦੀ ਕੋਈ ਗੱਲ ਨਹੀਂ। ਤਮੋਪ੍ਰਧਾਨ ਬਣਨ ਦੀ ਯੁਕਤੀ ਬਾਪ ਬੈਠ ਦੱਸਦੇ ਹਨ, ਬਾਕੀ ਕਿਰਪਾ ਆਦਿ ਤਾਂ ਜਾਕੇ ਸਾਧੂਆਂ ਕੋਲੋਂ ਮੰਗੋ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਮਰਲੋਕ ਵਿੱਚ ਜਾਣ ਲਈ ਸੰਗਮ ਤੇ ਖੁਸ਼ੀ ਦਾ ਖਜਾਨਾ ਭਰਨਾ ਹੈ। ਟਾਈਮ ਵੇਸਟ ਨਹੀਂ ਕਰਨਾ ਹੈ। ਆਪਣੀ ਝੋਲੀ ਭਰ ਕੇ ਰਹਿਮਦਿਲ ਬਣ ਅੰਨਿਆਂ ਦੀ ਲਾਠੀ ਬਣਨਾ ਹੈ।

2. ਹਥੇਲੀ ਤੇ ਬਹਿਸ਼ਤ ਲੈਣ ਦੇ ਲਈ ਪਵਿੱਤਰ ਜ਼ਰੂਰ ਬਣਨਾ ਹੈ। ਆਪਣੇ ਨੂੰ ਸਤੋਪ੍ਰਧਾਨ ਬਣਾਉਣ ਲਈ ਯੁਕਤੀਆਂ ਰਚ ਆਪਣੇ ਉੱਤੇ ਆਪੇ ਕਿਰਪਾ ਕਰਨੀ ਹੈ। ਯੋਗਬਲ ਜਮ੍ਹਾ ਕਰਨਾ ਹੈ।

ਵਰਦਾਨ:-
ਹਜ਼ੂਰ ਨੂੰ ਸਦਾ ਨਾਲ ਰੱਖ ਕੰਮਬਾਇੰਡ ਸਵਰੂਪ ਦਾ ਅਨੁਭਵ ਕਰਨ ਵਾਲੇ ਵਸ਼ੇਸ਼ ਪਾਰ੍ਟਧਾਰੀ ਭਵ

ਬੱਚੇ ਜਦੋਂ ਦਿਲ ਤੋਂ ਕਹਿੰਦੇ ਹਨ ਬਾਬਾ ਤਾਂ ਦਿਲਾਰਾਮ ਹਾਜ਼ਿਰ ਹੋ ਜਾਂਦਾ ਹੈ, ਇਸਲਈ ਕਹਿੰਦੇ ਹਨ ਹਜ਼ੂਰ ਹਾਜ਼ਿਰ ਹੈ। ਅਤੇ ਵਿਸ਼ੇਸ਼ ਆਤਮਾਵਾਂ ਤੇ ਹੈ ਹੀ ਕੰਮਬਾਇੰਡ। ਲੋਕ ਕਹਿੰਦੇ ਹਨ ਜਿਧਰ ਦੇਖਦੇ ਹਾਂ ਉਧਰ ਤੂੰ ਹੀ ਤੂੰ ਹੈ ਬੱਚੇ ਕਹਿੰਦੇ ਹਨ ਅਸੀਂ ਜੋ ਵੀ ਕਰਦੇ ਹਾਂ, ਜਿੱਥੇ ਵੀ ਜਾਂਦੇ ਹਾਂ ਬਾਪ ਨਾਲ ਹੀ ਹੈ। ਕਿਹਾ ਜਾਂਦਾ ਹੈ ਕਰਨਕਰਾਵਨਹਾਰ, ਤਾਂ ਕਰਨਹਾਰ ਅਤੇ ਕਰਾਵਨਹਾਰ ਕੰਮਬਾਇੰਡ ਹੋ ਗਿਆ। ਇਸ ਸਮ੍ਰਿਤੀ ਵਿੱਚ ਰਹਿਕੇ ਪਾਰ੍ਟ ਵਜਾਉਣ ਵਾਲੇ ਵਿਸ਼ੇਸ਼ ਪਾਰ੍ਟਧਾਰੀ ਬਣ ਜਾਂਦੇ ਹਨ।

ਸਲੋਗਨ:-
ਖੁਦ ਨੂੰ ਇਸ ਪੁਰਾਣੀ ਦੁਨੀਆਂ ਵਿੱਚ ਗੈਸਟ ਸਮਝਕੇ ਰਹੋ ਤਾਂ ਪੁਰਾਣੇ ਸੰਸਕਾਰਾਂ ਅਤੇ ਸੰਕਲਪਾਂ ਨੂੰ ਗੈਟ ਆਓਟ ਕਰ ਸਕਣਗੇ।