19.10.25     Avyakt Bapdada     Punjabi Murli     31.03.2007    Om Shanti     Madhuban


“ਸਪੂਤ ਬਣ ਆਪਣੀ ਸੂਰਤ ਤੋਂ ਬਾਪ ਦੀ ਸੂਰਤ ਵਿਖਾਉਣਾ , ਨਿਰਮਾਣ ( ਸੇਵਾ ) ਦੇ ਨਾਲ ਨਿਰਮਲ ਵਾਣੀ , ਨਿਰਮਾਣ ਸਥਿਤੀ ਦਾ ਬੇਲੈਂਸ ਰੱਖਣਾ”


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਦੇ ਭਾਗ ਦੀਆਂ ਰੇਖਾਵਾਂ ਵੇਖ ਹਰਸ਼ਿਤ ਹੋ ਰਹੇ ਹਨ। ਸਾਰੇ ਬੱਚਿਆਂ ਦੇ ਮਸਤਕ ਵਿਚ ਚਮਕਦੀ ਹੋਈ ਜੋਤੀ ਦੀ ਰੇਖਾ ਚਮਕ ਰਹੀ ਹੈ। ਨੈਣਾਂ ਵਿਚ ਰੂਹਾਨੀਅਤ ਦੀ ਭਾਗ ਰੇਖਾ ਵਿਖਾਈ ਦੇ ਰਹੀ ਹੈ। ਮੁੱਖ ਵਿਚ ਸ੍ਰੇਸ਼ਠ ਵਾਣੀ ਦੇ ਭਾਗ ਦੀ ਰੇਖਾ ਵਿਖਾਈ ਦੇ ਰਹੀ ਹੈ। ਹੋਠਾਂ ਵਿਚ ਰੂਹਾਨੀ ਮੁਸਕੁਰਾਹਟ ਵੇਖ ਰਹੇ ਹਨ। ਹਥਾਂ ਵਿਚ ਸਰਬ ਪਰਮਾਤਮ ਖਜਾਨੇ ਦੀ ਰੇਖਾ ਵਿਖਾਈ ਦੇ ਰਹੀ ਹੈ। ਹਰ ਯਾਦ ਦੇ ਕਦਮ ਵਿਚ ਪਦਮਾਂ ਦੀ ਰੇਖਾ ਦੇਖ ਰਹੇ ਹਨ। ਹਰ ਇੱਕ ਦੇ ਦਿਲ ਵਿਚ ਬਾਪ ਦੇ ਲਵ ਵਿਚ ਲਵਲੀਨ ਦੀ ਰੇਖਾ ਦੇਖ ਰਹੇ ਹਨ। ਅਜਿਹਾ ਸ੍ਰੇਸ਼ਟ ਭਾਗ ਹਰ ਇੱਕ ਅਨੁਭਵ ਕਰ ਰਹੇ ਹਨ! ਕਿਉਂਕਿ ਇਹ ਭਾਗ ਦੀਆਂ ਰੇਖਾਵਾਂ ਖੁਦ ਬਾਪ ਨੇ ਹਰ ਇੱਕ ਦੇ ਸ੍ਰੇਸ਼ਠ ਕਰਮ ਦੀ ਕਲਮ ਨਾਲ ਖਿੱਚੀ ਹੈ। ਅਜਿਹਾ ਸ੍ਰੇਸ਼ਠ ਭਾਗ ਜੋ ਅਵਿਨਾਸ਼ੀ ਹੈ, ਸਿਰਫ ਇਸ ਜਨਮ ਦੇ ਲਈ ਨਹੀਂ ਹੈ ਲੇਕਿਨ ਅਨੇਕ ਜਨਮ ਦੀ ਅਵਿਨਾਸ਼ੀ ਭਾਗ ਰੇਖਾਵਾਂ ਹਨ। ਅਵਿਨਾਸ਼ੀ ਬਾਪ ਹੈ ਅਤੇ ਅਵਿਨਾਸ਼ੀ ਭਾਗ ਦੀਆਂ ਰੇਖਾਵਾਂ ਹਨ। ਇਸ ਸਮੇਂ ਸ੍ਰੇਸ਼ਠ ਕਰਮ ਦੇ ਆਧਾਰ ਤੇ ਸਰਵ ਰੇਖਾਵਾਂ ਪ੍ਰਾਪਤ ਹੁੰਦੀਆਂ। ਹਨ। ਇਸ ਵੇਲੇ ਦਾ ਪੁਰਸ਼ਾਰਥ ਅਨੇਕ ਜਨਮ ਦੀ ਪ੍ਰਾਲਬਧ ਬਣਾ ਦਿੰਦਾ ਹੈ।

ਸਾਰੇ ਬੱਚਿਆਂ ਨੂੰ ਜੋ ਪ੍ਰਾਲਬਧ ਅਨੇਕ ਜਨਮ ਮਿਲਣੀ ਹੈ, ਬਾਪਦਾਦਾ ਉਹ ਹੁਣ ਇਸ ਜਨਮ ਵਿੱਚ ਪੁਰਸ਼ਾਰਥ ਦੇ ਪ੍ਰਾਲਬੱਧ ਦੀ ਪ੍ਰਾਪਤੀ ਦੇਖਣਾ ਚਾਹੁੰਦੇ ਹਨ। ਸਿਰਫ਼ ਭਵਿੱਖ ਨਹੀਂ ਪਰ ਹੁਣ ਵੀ ਇਹ ਸਭ ਰੇਖਾਵਾਂ ਸਦਾ ਅਨੁਭਵ ਵਿੱਚ ਆਉਣ ਕਿਉਂਕਿ ਹੁਣ ਦੇ ਇਹ ਦਿਵਯ ਸੰਸਕਾਰ ਤੁਹਾਡਾ ਨਵਾਂ ਸੰਸਾਰ ਬਣਾ ਰਿਹਾ ਹੈ। ਤਾਂ ਚੈਕ ਕਰੋ, ਚੈਕ ਕਰਨਾ ਆਉਦਾ ਹੈ ਨਾ! ਖੁਦ ਹੀ ਖੁਦ ਦੇ ਚੈਕਰ ਬਣੋ। ਤਾਂ ਸਰਵ ਭਾਗ ਦੀ ਰੇਖਾਵਾਂ ਹੁਣ ਵੀ ਅਨੁਭਵ ਹੁੰਦੀ ਹੈ? ਇਵੇਂ ਤਾਂ ਨਹੀਂ ਸਮਝਦੇ ਕਿ ਇਹ ਪ੍ਰਾਲਬੱਧ ਅੰਤ ਵਿੱਚ ਦਿਖਾਈ ਦਵੇਗੀ? ਪ੍ਰਾਪਤੀ ਵੀ ਹੁਣ ਹੈ ਤਾਂ ਪ੍ਰਾਲਬੱਧ ਦਾ ਅਨੁਭਵ ਵੀ ਹੁਣ ਕਰਨਾ ਹੈ। ਭਵਿੱਖ ਸੰਸਕਾਰ ਦੇ ਸੰਸਕਾਰ ਹੁਣ ਪ੍ਰਤੱਖ ਜੀਵਨ ਵਿੱਚ ਅਨੁਭਵ ਹੋਣਾ ਹੈ। ਤਾਂ ਕੀ ਚੈਕ ਕਰੋ? ਭਵਿੱਖ ਸੰਸਕਾਰ ਦੇ ਸੰਸਕਾਰਾਂ ਦਾ ਗਾਇਨ ਕਰਦੇ ਹੋ ਕਿ ਭਵਿੱਖ ਸੰਸਾਰ ਵਿੱਚ ਇੱਕ ਰਾਜ ਹੋਵੇਗਾ। ਯਾਦ ਹੈ ਨਾ ਉਹ ਸੰਸਾਰ! ਕਿੰਨੇ ਵਾਰ ਉਸ ਸੰਸਾਰ ਵਿੱਚ ਰਾਜ ਕੀਤਾ ਹੈ? ਯਾਦ ਹੈ ਕਿ ਯਾਦ ਦਵਾਉਣ ਤੇ ਯਾਦ ਅਉਂਦੀ ਹੈ? ਕੀ ਸੀ, ਉਹ ਸਮ੍ਰਿਤੀ ਹੈ ਨਾ? ਪਰ ਉਹ ਹੀ ਸੰਸਕਾਰ ਹੁਣ ਦੇ ਜੀਵਨ ਵਿੱਚ ਪ੍ਰਤੱਖ ਰੂਪ ਵਿੱਚ ਹਨ? ਤਾਂ ਚੈਕ ਕਰੋ ਹੁਣ ਵੀ ਮਨ ਵਿੱਚ, ਬੁੱਧੀ ਵਿੱਚ, ਸੰਬੰਧ -ਸੰਪਰਕ , ਜੀਵਨ ਵਿੱਚ ਇੱਕ ਰਾਜ ਹੈ? ਜਾਂ ਕਦੀ -ਕਦੀ ਆਤਮਾ ਦੇ ਰਾਜ ਦੇ ਨਾਲ -ਨਾਲ ਮਾਇਆ ਦਾ ਰਾਜ ਵੀ ਤਾਂ ਨਹੀਂ ਹੈ? ਜਿਵੇਂ ਭਵਿੱਖ ਵਿੱਚ ਇੱਕ ਹੀ ਰਾਜ ਹੈ, ਦੋ ਨਹੀਂ ਹਨ। ਤਾਂ ਹੁਣ ਵੀ ਦੋ ਰਾਜ ਤਾਂ ਨਹੀਂ ਹਨ? ਉਵੇਂ ਭਵਿੱਖ ਰਾਜ ਵਿੱਚ ਇੱਕ ਰਾਜ ਦੇ ਨਾਲ ਇੱਕ ਧਰਮ ਹੈ, ਉਹ ਧਰਮ ਕਿਹੜਾ ਹੈ? ਸੰਪੂਰਨ ਪਵਿੱਤਰਤਾ ਦੀ ਧਾਰਨਾ ਦਾ ਧਰਮ ਹੈ। ਤਾਂ ਹੁਣ ਚੈਕ ਕਰੋ ਕਿ ਪਵਿੱਤਰਤਾ ਸੰਪਰੂੰਨ ਹੈ? ਸੁਪਨੇ ਵਿੱਚ ਵੀ ਅਪਵਿਤ੍ਰਤਾ ਦਾ ਨਾਮਨਿਸ਼ਾਨ ਨਹੀਂ ਹੋਵੇ। ਪਵਿੱਤਰਤਾ ਮਤਲਬ ਸੰਕਲਪ, ਬੋਲ, ਕਰਮ ਅਤੇ ਸੰਬੰਧ -ਸੰਪਰਕ ਵਿੱਚ ਇੱਕ ਹੀ ਧਾਰਨਾ ਸੰਪੂਰਨ ਪਵਿੱਤਰਤਾ ਦੀ ਹੋਵੇ। ਬ੍ਰਹਮਾਚਾਰੀ ਹੋ। ਆਪਣੀ ਚੈਕਿੰਗ ਕਰਨੀ ਆਉਂਦੀ ਹੈ? ਜਿਸਨੂੰ ਆਪਣੀ ਚੈਕਿੰਗ ਕਰਨੀ ਆਉਂਦੀ ਹੈ ਉਹ ਹੱਥ ਉਠਾਓ। ਆਉਦੀ ਹੈ ਅਤੇ ਕਰਦੇ ਵੀ ਹਨ? ਕਰਦੇ ਹਨ, ਕਰਦੇ ਹਨ? ਟੀਚਰਸ ਨੂੰ ਆਉਂਦਾ ਹੈ? ਡਬਲ ਫਾਰੇਨਰਸ ਨੂੰ ਆਉਂਦਾ ਹੈ? ਕਿਉਂ? ਹੁਣ ਦੀ ਪਵਿੱਤਰਤਾ ਦੇ ਕਾਰਨ ਤੁਹਾਡੇ ਜੜ੍ਹ ਚਿਤਰ ਵੀ ਪਵਿੱਤਰਤਾ ਦੀ ਮੰਗ ਕਰਦੇ ਹਨ। ਪਵਿੱਤਰਤਾ ਮਤਲਬ ਇੱਕ ਧਰਮ ਹੁਣ ਦੀ ਸਥਾਪਨਾ ਹੈ ਜੋ ਭਵਿੱਖ ਵਿੱਚ ਵੀ ਚੱਲਦੀ ਹੈ। ਇਵੇਂ ਹੀ ਭਵਿੱਖ ਦਾ ਕੀ ਗਾਇਨ ਹੈ? ਇੱਕ ਰਾਜ, ਇਕ ਧਰਮ ਅਤੇ ਸਾਥ ਵਿੱਚ ਸਦਾ ਸੁਖ-ਸ਼ਾਂਤੀ, ਸੰਪਤੀ, ਅਖੰਡ ਸੁਖ, ਅਖੰਡ ਸ਼ਾਂਤੀ, ਅਖੰਡ ਸੰਪਤੀ। ਤਾਂ ਹੁਣ ਦੇ ਤੁਹਾਡੇ ਸਵਰਾਜ ਦੇ ਜੀਵਨ ਵਿੱਚ, ਉਹ ਹੈ ਵਿਸ਼ਵ ਰਾਜ ਅਤੇ ਇਸ ਸਮੇਂ ਹੈ ਸਵਰਾਜ, ਤਾਂ ਚੈਕ ਕਰੋ ਅਵਿਨਾਸ਼ੀ ਸੁਖ, ਪਰਮਾਤਮ ਸੁਖ, ਅਵਿਨਾਸ਼ੀ ਅਨੁਭਵ ਹੁਣ ਹੈ? ਕੋਈ ਸਾਧਨ ਅਤੇ ਕੋਈ ਸੈਲੀਵੇਸ਼ਨ ਦੇ ਅਧਾਰ ਤੇ ਸੁਖ ਦਾ ਅਨੁਭਵ ਤਾਂ ਨਹੀਂ ਹੁੰਦਾ? ਕਦੀ ਕਿਸੇ ਵੀ ਕਰਨ ਨਾਲ ਸੁਖ ਦਾ ਅਨੁਭਵ ਨਹੀਂ ਹੁੰਦਾ? ਕਦੀ ਕਿਸੇ ਵੀ ਕਾਰਨ ਨਾਲ ਦੁੱਖ ਦੀ ਲਹਿਰ ਅਨੁਭਵ ਵਿੱਚ ਨਹੀਂ ਆਉਣਾ ਚਾਹੀਦਾ। ਕੋਈ ਨਾਮ, ਮਾਨ -ਸ਼ਾਨ ਦੇ ਅਧਾਰ ਤੇ ਤਾਂ ਸੁਖ ਅਨੁਭਵ ਨਹੀਂ ਹੁੰਦਾ ਹੈ? ਕਿਉਂ? ਇਹ ਨਾਮ ਮਾਨ ਸ਼ਾਨ, ਸਾਧਨ, ਸੈਲੀਵਸ਼ਨ ਇਹ ਖੁਦ ਹੀ ਵਿਨਾਸ਼ੀ ਹੈ, ਅਲਪਕਾਲ ਦੇ ਹਨ। ਤਾਂ ਵਿਨਾਸ਼ੀ ਅਧਾਰ ਨਾਲ ਅਵਿਨਾਸ਼ੀ ਸੁਖ ਨਹੀਂ ਮਿਲਦਾ। ਚੈਕ ਕਰਦੇ ਜਾਓ। ਹੁਣ ਵੀ ਸੁਣਦੇ ਵੀ ਜਾਓ ਅਤੇ ਆਪਣੇ ਚੈਕ ਵੀ ਕਰਦੇ ਜਾਓ ਤਾਂ ਪਤਾ ਲੱਗੇਗਾ ਕਿ ਹੁਣ ਦੇ ਸੰਸਾਰ ਅਤੇ ਭਵਿੱਖ ਸੰਸਕਾਰ ਅਤੇ ਭਵਿੱਖ ਦੀ ਪ੍ਰਾਲਬੱਧ ਵਿੱਚ ਕਿੰਨਾ ਅੰਤਰ ਹੈ! ਤੁਸੀਂ ਸਭਨੇ ਜੰਮਦੇ ਹੀ ਬਾਪਦਾਦਾ ਨਾਲ ਵਾਇਦਾ ਕੀਤਾ ਹੈ, ਯਾਦ ਹੈ ਕਿ ਭੁੱਲ ਗਿਆ ਹੈ? ਇਹ ਹੀ ਵਾਇਦਾ ਕੀਤਾ ਹੈ ਕਿ ਅਸੀਂ ਸਭ ਬਾਪ ਦੇ ਸਾਥੀ ਬਣ, ਵਿਸ਼ਵ ਕਲਿਆਣਕਾਰੀ ਬਣ ਨਵਾਂ ਸੁੱਖ ਸ਼ਾਤੀਮਯ ਸੰਸਾਰ ਬਣਾਉਣ ਵਾਲੇ ਹਾਂ। ਯਾਦ ਹੈ? ਆਪਣਾ ਵਾਇਦਾ ਯਾਦ ਹੈ? ਯਾਦ ਹੈ ਤਾਂ ਹੱਥ ਉਠਾਓ। ਪੱਕਾ ਵਾਇਦਾ ਹੈ ਜਾਂ ਥੋੜਾ ਗੜਬੜ ਹੋ ਜਾਂਦੀ ਹੈ? ਨਵਾਂ ਸੰਸਾਰ ਹੁਣ ਪਰਮਾਤਮ ਸੰਸਕਾਰ ਦੇ ਅਧਾਰ ਨਾਲ ਹੀ ਬਣਨ ਵਾਲੇ ਹਨ। ਤਾਂ ਸਿਰਫ਼ ਹੁਣ ਪੁਰਸ਼ਾਰਥ ਨਹੀਂ ਕਰਨਾ ਹੈ ਪਰ ਪੁਰਸ਼ਾਰਥ ਦੀ ਪ੍ਰਾਲਬੱਧ ਵੀ ਹੁਣ ਅਨੁਭਵ ਕਰਨੀ ਹੈ। ਸੁਖ ਦੇ ਸਾਥ ਸ਼ਾਂਤੀ ਨੂੰ ਵੀ ਚੈਕ ਕਰੋ - ਅਸ਼ਾਂਤ ਸਰਕਮਸਟਾਂਸ਼, ਅਸ਼ਾਂਤ ਵਾਯੂਮੰਡਲ ਉਸ ਵਿੱਚ ਵੀ ਤੁਸੀਂ ਸ਼ਾਂਤੀ ਦੇ ਸਾਗਰ ਦੇ ਬੱਚੇ ਸਦਾ ਕਮਲ ਪੁਸ਼ਪ ਸਮਾਨ ਅਸ਼ਾਂਤੀ ਨੂੰ ਵੀ ਸ਼ਾਂਤੀ ਦੇ ਵਾਯੂਮੰਡਲ ਵਿੱਚ ਪਰਿਵਰਤਨ ਕਰ ਸਕਦੇ ਹੋ? ਸ਼ਾਂਤ ਵਾਯੂਮੰਡਲ ਹੈ, ਉਸ ਵਿੱਚ ਤੁਸੀ ਸ਼ਾਂਤੀ ਅਨੁਭਵ ਕੀਤੀ, ਇਹ ਕੋਈ ਵੱਡੀ ਗੱਲ ਨਹੀਂ ਹੈ ਹੈ ਪਰ ਆਪਣਾ ਵਾਇਦਾ ਹੈ ਅਸ਼ਾਂਤੀ ਨੂੰ ਸ਼ਾਂਤੀ ਵਿੱਚ ਪਰਿਵਰਤਨ ਕਰਨ ਵਾਲੇ ਹਨ। ਤਾਂ ਚੈਕ ਕਰੋ - ਚੈਕ ਕਰ ਰਹੇ ਹਨ ਨਾ? ਪਰਿਵਰਤਕ ਹੋ, ਪਰਵਸ਼ ਤਾਂ ਨਹੀਂ ਹੋ ਨਾ! ਪਰਿਵਰਤਕ ਹੋ। ਪਰਿਵਰਤਕ ਕਦੀ ਪਰਵਸ਼ ਨਹੀਂ ਹੋ ਸਕਦਾ। ਇਸੀ ਤਰ੍ਹਾਂ ਨਾਲ ਸੰਪਤੀ, ਅਖੁੱਟ ਸੰਪਤੀ, ਉਹ ਸਵਰਾਜ ਅਧਿਕਾਰੀ ਦੀ ਕੀ ਹੈ? ਗਿਆਨ, ਗੁਣ ਅਤੇ ਸ਼ਕਤੀਆਂ ਸਵਰਾਜ ਅਧਿਕਾਰੀ ਦੀ ਸੰਪਤੀਆਂ ਇਹ ਹਨ। ਤਾਂ ਚੈਕ ਕਰੋ - ਗਿਆਨ ਦੇ ਸਾਰੇ ਵਿਸਤਾਰ ਦੇ ਸਾਰ ਨੂੰ ਸਪਸ਼ਟ ਜਾਣ ਗਏ ਹੋ ਨਾ? ਗਿਆਨ ਦਾ ਅਰਥ ਇਹ ਨਹੀਂ ਹੈ ਕਿ ਸਿਰਫ਼ ਭਾਸ਼ਣ ਕੀਤਾ, ਕੋਰਸ ਕਰਾਇਆ, ਗਿਆਨ ਦਾ ਅਰਥ ਹੈ ਸਮਝ। ਤਾਂ ਹਰ ਸੰਕਲਪ, ਹਰ ਕਰਮ ਬੋਲ, ਗਿਆਨ ਮਤਲਬ ਸਮਝਦਾਰ, ਨਾਲੇਜ਼ਫੁੱਲ ਬਣਕੇ ਕਰਦੇ ਹਨ? ਸਰਵਗੁਣ ਪ੍ਰੈਕਟੀਕਲ ਜੀਵਨ ਵਿੱਚ ਇਮਰਜ ਰਹਿੰਦੇ ਹਨ? ਸਰਵ ਹਨ ਜਾਂ ਯਥਾਸ਼ਕਤੀ ਹੈ? ਇਸੀ ਤਰ੍ਹਾਂ ਸਰਵ ਸ਼ਕਤੀਆਂ - ਤੁਹਾਡਾ ਟਾਈਟਲ ਹੈ - ਮਾਸਟਰ ਸਰਵਸ਼ਕਤੀਮਾਨ, ਸ਼ਕਤੀਵਾਨ ਨਹੀਂ ਹਨ। ਤਾਂ ਸਰਵ ਸ਼ਕਤੀਆਂ ਸੰਪੰਨ ਹਨ? ਅਤੇ ਦੂਸਰੀ ਗੱਲ ਸਰਵ ਸ਼ਕਤੀਆਂ ਸਮੇਂ ਤੇ ਕੰਮ ਕਰਦੀ ਹੈ? ਸਮੇਂ ਤੇ ਹਾਜ਼ਿਰ ਹੁੰਦੀ ਹੈ ਜਾਂ ਸਮੇਂ ਬੀਤ ਜਾਂਦਾ ਹੈ ਫਿਰ ਯਾਦ ਆਉਂਦਾ ਹੈ? ਤਾਂ ਚੈਕ ਕਰੋ ਤਿੰਨੋ ਹੀ ਗਲਾਂ ਇੱਕ ਰਾਜ, ਇੱਕ ਧਰਮ ਅਤੇ ਅਵਿਨਾਸ਼ੀ ਸੁਖ -ਸ਼ਾਂਤੀ, ਸੰਪਤੀ ਕਿਉਂਕਿ ਨਵੇਂ ਸੰਸਾਰ ਵਿੱਚ ਇਹ ਗੱਲਾਂ ਜੋ ਹੁਣ ਸਵਰਾਜ ਦੇ ਸਮੇਂ ਦਾ ਅਨੁਭਵ ਹੈ, ਉਹ ਨਹੀਂ ਹੋ ਸਕੇਗਾ। ਹੁਣ ਇਹਨਾਂ ਸਭ ਗੱਲਾਂ ਦਾ ਅਨੁਭਵ ਕਰ ਸਕਦੇ ਹਨ। ਹੁਣ ਤੋਂ ਇਹ ਸੰਸਕਾਰ ਇਮਰਜ਼ ਹੋਣਗੇ ਉਦੋਂ ਅਨੇਕ ਜਨਮ ਪ੍ਰਾਲਬੱਧ ਦੇ ਰੂਪ ਵਿੱਚ ਚੱਲਣਗੇ। ਇਵੇਂ ਤਾਂ ਨਹੀਂ ਸਮਝਦੇ ਹਨ ਕਿ ਧਾਰਨ ਕਰ ਰਹੇ ਹਾਂ, ਹੋ ਜਾਏਗਾ, ਅੰਤ ਤੱਕ ਤਾਂ ਹੋ ਹੀ ਜਾਵਾਂਗੇ!

ਬਾਪਦਾਦਾ ਨੇ ਪਹਿਲੇ ਤੋਂ ਹੀ ਇਸ਼ਾਰਾ ਦੇ ਦਿੱਤਾ ਹੈ ਕਿ ਬਹੁਤਕਾਲ ਦਾ ਹੁਣ ਦਾ ਅਭਿਆਸ ਬਹੁਤਕਾਲ ਦੀ ਪ੍ਰਾਪਤੀ ਦਾ ਅਧਾਰ ਹੈ। ਅੰਤ ਵਿੱਚ ਹੋ ਜਾਏਗਾ ਨਹੀਂ ਸੋਚਨਾ, ਹੋ ਜਾਏਗਾ ਨਹੀਂ, ਹੋਣਾ ਹੀ ਹੈ। ਕਿਉਂ? ਸਵਰਾਜ ਦਾ ਜੋ ਅਧਿਕਾਰ ਹੈ ਉਹ ਹੁਣ ਬਹੁਤਕਾਲ ਦਾ ਅਭਿਆਸ ਚਾਹੀਦਾ ਹੈ। ਜੇਕਰ ਇੱਕ ਜਨਮ ਵਿੱਚ ਅਧਿਕਾਰੀ ਨਹੀਂ ਬਣ ਸਕਦੇ, ਅਧੀਨ ਬਣ ਜਾਂਦੇ ਤਾਂ ਅਨੇਕ ਜਨਮ ਕਿਵੇਂ ਹੋਣਗੇ! ਇਸਲਈ ਬਾਪਦਾਦਾ ਸਭ ਚਾਰੋ ਪਾਸੇ ਦੇ ਬੱਚਿਆਂ ਨੂੰ ਬਾਰ -ਬਾਰ ਇਸ਼ਾਰਾ ਦੇ ਰਹੇ ਹਨ ਕਿ ਹੁਣ ਸਮੇਂ ਦੀ ਰਫ਼ਤਾਰ ਤੀਵਰਗਤੀ ਵਿੱਚ ਜਾ ਰਹੀ ਹੈ ਇਸਲਈ ਸਭ ਬੱਚਿਆਂ ਨੂੰ ਹੁਣ ਸਿਰਫ਼ ਪੁਰਸ਼ਾਰਥੀ ਨਹੀਂ ਬਣਨਾ ਹੈ ਪਰ ਤੀਵਰ ਪੁਰਸ਼ਾਰਥੀ ਬਣ, ਪੁਰਸ਼ਾਰਥ ਨੂੰ ਪ੍ਰਾਲਬੱਧ ਦਾ ਹੁਣ ਬਹੁਤਕਾਲ ਦਾ ਅਨੁਭਵ ਕਰਨਾ ਹੈ। ਤੀਵਰ ਪੁਰਸ਼ਾਰਥ ਦੀ ਨਿਸ਼ਾਨੀਆਂ ਬਾਪਦਾਦਾ ਨੇ ਪਹਿਲੇ ਵੀ ਸੁਣਾਈ ਹੈ। ਤੀਵਰ ਪੁਰਸ਼ਾਰਥੀ ਸਦਾ ਮਾਸਟਰ ਦਾਤਾ ਹੋਵੇਗਾ, ਲੇਵਤਾ ਨਹੀਂ ਦੇਵਤਾ, ਦੇਣ ਵਾਲਾ। ਇਹ ਹੋ ਤਾਂ ਮੇਰਾ ਪੁਰਸ਼ਾਰਥ ਹੋਵੇ, ਇਹ ਕਰੇ ਤਾਂ ਮੈਂ ਵੀ ਕਰੇ, ਇਹ ਬਦਲੇ ਤਾਂ ਮੈਂ ਵੀ ਬਦਲਾਂ, ਇਹ ਬਦਲੇ, ਇਹ ਕਰੇ, ਇਹ ਦਾਤਾਪਨ ਦੀ ਨਿਸ਼ਾਨੀ ਨਹੀਂ ਹਨ। ਕੋਈ ਕਰੇ ਨਾ ਕਰੇ, ਪਰ ਮੈਂ ਬਾਪਦਾਦਾ ਸਮਾਨ ਕਰਾਂ, ਬ੍ਰਹਮਾ ਬਾਪ ਸਮਾਨ ਵੀ, ਸਾਕਾਰ ਵਿੱਚ ਵੀ ਦੇਖਿਆ, ਬੱਚੇ ਕਰੇ ਤਾਂ ਮੈਂ ਕਰਾਂ - ਕਦੀ ਨਹੀਂ ਕਿਹਾ, ਮੈਂ ਕਰਕੇ ਬੱਚਿਆਂ ਤੋਂ ਕਰਾਵਾਂ। ਦੂਸਰੀ ਨਿਸ਼ਾਨੀ ਹੈ ਤੀਵਰ ਪੁਰਸ਼ਾਰਥ ਦੀ, ਸਦਾ ਨਿਰਮਾਣ, ਕੰਮ ਕਰਦੇ ਵੀ ਨਿਰਮਾਣ, ਨਿਰਮਾਨ ਅਤੇ ਨਿਰਮਾਣ ਦੋਵਾਂ ਦਾ ਬੈਲੇਂਸ ਚਾਹੀਦਾ ਹੈ। ਕਿਉਂ? ਨਿਰਮਾਣ ਬਣਕੇ ਕੰਮ ਕਰਨ ਵਿੱਚ ਸਰਵ ਦਵਾਰਾ ਦਿਲ ਦਾ ਸਨੇਹ ਅਤੇ ਦੁਆਵਾਂ ਮਿਲਦੀਆਂ ਹਨ। ਬਾਪਦਾਦਾ ਨੇ ਦੇਖਿਆ ਕਿ ਨਿਰਮਾਣ ਮਤਲਬ ਸੇਵਾ ਦੇ ਖੇਤਰ ਵਿੱਚ ਅੱਜਕਲ ਸਭ ਚੰਗੇ ਉਮੰਗ -ਉਤਸ਼ਾਹ ਨਾਲ ਨਵੇਂ -ਨਵੇਂ ਪਲੈਨ ਬਣਾ ਰਹੇ ਹਨ। ਇਸਦੀ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ।

ਬਾਪਦਾਦਾ ਦੇ ਕੋਲ ਨਿਰਮਾਣ ਦੇ, ਸੇਵਾ ਦੇ ਪਲੈਨ ਬਹੁਤ ਚੰਗੇ -ਚੰਗੇ ਆਏ ਹਨ। ਪਰ ਬਾਪਦਾਦਾ ਨੇ ਦੇਖਿਆ ਕਿ ਨਿਰਮਾਣ ਦੇ ਕੰਮ ਤਾਂ ਬਹੁਤ ਚੰਗੇ ਪਰ ਜਿਨਾਂ ਸੇਵਾ ਦੇ ਕੰਮ ਵਿੱਚ ਉਮੰਗ - ਉਤਸ਼ਾਹ ਹੈ ਓਨਾ ਜੇਕਰ ਨਿਰਮਾਣ ਸਟੇਜ ਦਾ ਬੈਲੇਂਸ ਹੋਵੇ ਤਾਂ ਨਿਰਮਾਣ ਮਤਲਬ ਸੇਵਾ ਦੇ ਕੰਮ ਵਿੱਚ ਸਫ਼ਲਤਾ ਅਤੇ ਜ਼ਿਆਦਾ ਪ੍ਰਤੱਖ ਰੂਪ ਵਿੱਚ ਹੋ ਸਕਦੀ ਹੈ। ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਹੈ - ਨਿਰਮਾਣ ਸੁਭਾਵ, ਨਿਰਮਾਣ ਬੋਲ ਅਤੇ ਨਿਰਮਾਣ ਸਥਿਤੀ ਨਾਲ ਸੰਬੰਧ -ਸੰਪਰਕ ਵਿੱਚ ਆਉਣਾ, ਦੇਵਤਾਵਾਂ ਦਾ ਗਾਇਨ ਕਰਦੇ ਹਨ ਪਰ ਬ੍ਰਾਹਮਣਾ ਦਾ ਗਾਇਨ, ਦੇਵਤਾਵਾਂ ਦੇ ਲਈ ਕਹਿੰਦੇ ਹਨ ਉਹਨਾਂ ਦੇ ਮੁਖ ਤੋਂ ਜੋ ਬੋਲ ਨਿਕਲਦੇ ਉਹ ਜਿਵੇਂ ਹੀਰੇ ਮੋਤੀ, ਅਮੁੱਲ, ਨਿਰਮਾਣ ਵਾਣੀ , ਨਿਰਮਲ ਸੁਭਾਵ। ਹੁਣ ਬਾਪਦਾਦਾ ਦੇਖਦੇ ਹਨ, ਰਿਜ਼ਲਟ ਸੁਣਾਉਂਦੇ ਹਨ ਨਾ, ਕਿਉਂਕਿ ਇਸ ਸੀਜ਼ਨ ਦਾ ਲਾਸ੍ਟ ਟਰਨ ਹੈ। ਤਾਂ ਬਾਪਦਾਦਾ ਨੇ ਦੇਖਿਆ ਕਿ ਨਿਰਮਲ ਵਾਨੀ, ਨਿਰਮਾਣ ਸਥਿਤੀ ਉਸ ਵਿੱਚ ਅਟੇੰਸ਼ਨ ਚਾਹੀਦੀ ਹੈ।

ਬਾਪਦਾਦਾ ਨੇ ਖਜ਼ਾਨੇ ਦੇ ਤਿੰਨ ਖ਼ਾਤੇ ਜਮਾਂ ਕਰੋ, ਇਹ ਪਹਿਲੇ ਦੱਸਿਆ ਹੈ। ਤਾਂ ਰਿਜ਼ਲਟ ਵਿੱਚ ਕੀ ਦੇਖਿਆ? ਤਿੰਨ ਖ਼ਾਤੇ ਕਿਹੜੇ ਹਨ? ਉਹ ਤਾਂ ਯਾਦ ਹੋਵੇਗਾ ਨਾ! ਫਿਰ ਵੀ ਰਿਵਾਇਜ ਕਰ ਰਹੇ ਹਨ - ਇੱਕ ਹੈ ਆਪਣੇ ਪੁਰਸ਼ਾਰਥ ਨਾਲ ਜਮਾਂ ਦਾ ਖਾਤਾ ਵਧਾਉਣਾ। ਦੂਸਰਾ ਹੈ - ਸਦਾ ਖੁਦ ਵੀ ਸੰਤੁਸ਼ਟ ਰਹੇ ਅਤੇ ਦੂਸਰੇ ਨੂੰ ਵੀ ਸੰਤੁਸ਼ਟ ਕਰਨ, ਭਿੰਨ - ਭਿੰਨ ਸੰਸਾਕਰ ਨੂੰ ਜਾਣਦੇ ਹੋਏ ਵੀ ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ, ਇਸਨਾਲ ਦੁਆਵਾਂ ਦਾ ਖਾਤਾ ਜਮਾਂ ਹੁੰਦਾ ਹੈ। ਜੇਕਰ ਕਿਸੇ ਵੀ ਕਾਰਨ ਨਾਲ ਸੰਤੁਸ਼ਟ ਕਰਨ ਵਿੱਚ ਕਮੀ ਰਹਿ ਜਾਂਦੀ ਹੈ ਤਾਂ ਪੁੰਨ ਦੇ ਖ਼ਾਤੇ ਵਿੱਚ ਜਮਾਂ ਨਹੀਂ ਹੁੰਦਾ। ਸੰਤੁਸ਼ਟਤਾ ਪੁੰਨ ਦੀ ਚਾਬੀ ਹੈ, ਭਾਵੇਂ ਰਹਿਣਾ, ਭਾਵੇਂ ਕਰਨਾ। ਅਤੇ ਤੀਸਰਾ ਹੈ - ਸੇਵਾ ਵਿੱਚ ਵੀ ਸਦਾ ਨਿ: ਸਵਾਰਥ, ਖਾਤਾ ਮੈਂ ਪਨ ਨਹੀਂ। ਮੈਂ ਕੀਤਾ, ਜਾਂ ਮੇਰਾ ਹੋਣਾ ਚਾਹੀਦਾ, ਇਹ ਮੈਂ ਅਤੇ ਮੇਰਾਪਨ ਜਿੱਥੇ ਸੇਵਾ ਵਿੱਚ ਆ ਜਾਂਦਾ ਹੈ ਉੱਥੇ ਪੁੰਨ ਦਾ ਖਾਤਾ ਜਮਾਂ ਨਹੀਂ ਹੁੰਦਾ। ਮੇਰਾਪਨ, ਅਨੁਭਵੀ ਹੋ ਇਹ ਰਾਇਲ ਰੂਪ ਦਾ ਵੀ ਮੇਰਾਪਨ ਬਹੁਤ ਹੈ। ਰਾਇਲ ਰੂਪ ਦੇ ਮੇਰੇਪਨ ਦੀ ਲਿਸਟ ਸਾਧਾਰਨ ਮੇਰੇਪਨ ਨਾਲ ਲੰਬੀ ਹੈ। ਤਾਂ ਜਿੱਥੇ ਵੀ ਮੈਂ ਅਤੇ ਮੇਰੇਪਨ ਦਾ ਸਵਾਰਥ ਆ ਜਾਂਦਾ ਹੈ, ਨਿ: ਸਵਾਰਥ ਨਹੀਂ ਹੈ ਉੱਥੇ ਪੁੰਨ ਦਾ ਖਾਤਾ ਜਮਾਂ ਹੁੰਦਾ ਹੈ। ਮੇਰੇਪਨ ਦੀ ਲਿਸਟ ਫਿਰ ਕਦੀ ਸੁਣਾਉਣਗੇ, ਬੜੀ ਲੰਬੀ ਹੈ ਅਤੇ ਬੜੀ ਸੂਕ੍ਸ਼੍ਮ ਹੈ! ਤਾਂ ਬਾਪਦਾਦਾ ਨੇ ਦੇਖਿਆ ਕਿ ਆਪਣੇ ਪੁਰਸ਼ਾਰਥ ਨਾਲ ਸ਼ਕਤੀ ਅਨੁਸਾਰ ਸਭ ਆਪਣਾ -ਆਪਣਾ ਖਾਤਾ ਜਮਾਂ ਕਰ ਰਹੇ ਹਨ ਪਰ ਦੁਆਵਾਂ ਦਾ ਖਾਤਾ ਅਤੇ ਪੁੰਨ ਦਾ ਖਾਤਾ ਉਹ ਹੁਣ ਭਰਨ ਦੀ ਜਰੂਰਤ ਹੈ ਇਸਲਈ ਤਿੰਨਾਂ ਜਮਾਂ ਕਰਨ ਦਾ ਅਟੇੰਸ਼ਨ। ਸੰਸਕਾਰ ਵਰਾਇਟੀ ਹੁਣ ਵੀ ਦਿਖਾਈ ਦੇਣਗੇ , ਸਭਦੇ ਸੰਸਕਾਰ ਹਾਲੇ ਸੰਪੰਨ ਨਹੀਂ ਹੋਏ ਹਨ ਪਰ ਸਾਡੇ ਉਪਰ ਹੋਰਾਂ ਦੇ ਕਮਜ਼ੋਰ ਸੁਭਾਵ ਕਮਜ਼ੋਰ ਸੰਸਕਾਰ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਮੈਂ ਮਾਸਟਰ ਸਰਵਸ਼ਕਤੀਵਾਨ ਹਾਂ, ਕਮਜ਼ੋਰ ਸੰਸਕਾਰ ਸ਼ਕਤੀਸ਼ਾਲੀ ਨਹੀਂ ਹਨ। ਮੈਂ ਮਾਸਟਰ ਸਰਵਸ਼ਕਤੀਵਾਂਨ ਦੇ ਉਪਰ ਕਮਜ਼ੋਰ ਸੰਸਕਾਰ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ। ਸੇਫ਼ਟੀ ਦਾ ਸਾਧਨ ਹੈ ਬਾਪਦਾਦਾ ਦੀ ਛਤਰਛਾਇਆ ਵਿੱਚ ਰਹਿਣਾ। ਬਾਪਦਾਦਾ ਦੇ ਨਾਲ ਕੰਮਬਾਇੰਡ ਰਹਿਣਾ। ਛਤਰਛਾਇਆ ਹੈ ਸ਼੍ਰੀਮਤ।

ਅੱਜ ਬਾਪਦਾਦਾ ਇਸ਼ਾਰਾ ਦੇ ਰਹੇ ਹਨ ਕਿ ਖੁਦ ਪ੍ਰਤੀ ਹਰ ਇਕ ਨੂੰ ਸੰਕਲਪ, ਬੋਲ, ਸੰਪਰਕ -ਸੰਬੰਧ , ਕਰਮ ਵਿੱਚ ਨਵੀਨਤਾ ਲਿਆਉਣ ਦਾ ਪਲੈਨ ਬਣਾਉਣਾ ਹੀ ਹੈ। ਬਾਪਦਾਦਾ ਪਹਿਲੇ ਰਿਜ਼ਲਟ ਦੇਖਣਗੇ ਕੀ ਨਵੀਨਤਾ ਲਿਆਉਦੀ? ਕੀ ਪੁਰਾਣਾ ਸੰਸਕਾਰ ਦ੍ਰਿੜ੍ਹ ਸੰਕਲਪ ਨਾਲ ਪਰਿਵਰਤਨ ਕੀਤਾ? ਇਹ ਰਿਜ਼ਲਟ ਪਹਿਲੇ ਦੇਖਣਗੇ। ਕੀ ਸੋਚਦੇ ਹੋ, ਇਵੇਂ ਕਰੀਏ? ਕਰੀਏ? ਅੱਛਾ। ਕਰੋਂਗੇ ਜਾਂ ਦੂਸਰੇ ਨੂੰ ਦੇਖਣਗੇ? ਕੀ ਕਰਨਗੇ? ਦੂਸਰੇ ਨੂੰ ਨਹੀਂ ਦੇਖਣਾ, ਬਾਪਦਾਦਾ ਨੂੰ ਦੇਖਣਾ, ਆਪਣੀ ਵੱਡੀ ਦਾਦੀ ਨੂੰ ਦੇਖਣਾ। ਕਿੰਨੀ ਨਿਆਰੀ ਅਤੇ ਪਿਆਰੀ ਸਟੇਜ ਹੈ। ਬਾਪਦਾਦਾ ਕਹਿੰਦੇ ਹਨ ਜੇਕਰ ਮੈਂ ਅਤੇ ਹੱਦ ਦਾ ਮੇਰਾਪਨ ਤੋਂ ਨਿਆਰਾ ਦੇਖਣਾ ਹੋਵੇ ਤਾਂ ਆਪਣੇ ਬਾਪਦਾਦਾ ਦੇ ਦਿਲਤਖ਼ਤਨਸ਼ੀਨ ਦਾਦੀ ਨੂੰ ਦੇਖੋ। ਸਾਰੀ ਲਾਇਫ ਵਿੱਚ ਹੱਦ ਦਾ ਮੇਰਾਪਨ, ਹੱਦ ਦਾ ਮੈਂ -ਪਨ ਇਸਤੋਂ ਨਿਆਰੀ ਰਹੀ ਹੈ, ਉਸਦੀ ਰਿਜ਼ਲਟ ਬਿਮਾਰੀ ਕਿੰਨੀ ਵੀ ਹੈ ਪਰ ਦੁੱਖ ਦਰਦ ਦੀ ਭਾਸਨਾ ਤੋਂ ਨਿਆਰੀ ਹੈ। ਇੱਕ ਹੀ ਸ਼ਬਦ ਪੱਕਾ ਹੈ, ਕੋਈ ਵੀ ਪੁੱਛਦਾ ਦਾਦੀ ਕੁਝ ਦਰਦ ਹੈ, ਦਾਦੀ ਕੁਝ ਹੋ ਰਿਹਾ ਹੈ? ਕੀ ਉੱਤਰ ਮਿਲਦਾ? ਕੁਝ ਨਹੀਂ ਕਿਉਂਕਿ ਨਿ:ਸਵਾਰਥ ਅਤੇ ਦਿਲਘੜੀ, ਸਰਵ ਨੂੰ ਸਮਾਉਣ ਵਾਲੀ, ਸਰਵ ਦੀ ਪਿਆਰੀ, ਇਸਦੀ ਪ੍ਰੈਕਟੀਕਲ ਨਿਸ਼ਾਨੀ ਦੇਖ ਰਹੇ ਹਨ। ਤਾਂ ਜਦੋਂ ਬ੍ਰਹਮਾ ਬਾਪ ਦੀ ਗੱਲ ਕਹਿੰਦੇ ਹਨ, ਤਾਂ ਕਹਿੰਦੇ ਹਨ ਉਸ ਵਿੱਚ ਤਾਂ ਬਾਪ ਸੀ ਨਾ, ਪਰ ਦਾਦੀ ਤਾਂ ਤੁਹਾਡੇ ਨਾਲ ਪ੍ਰਭੂ ਪਾਲਣਾ ਵਿੱਚ ਰਹੀ, ਪੜ੍ਹਾਈ ਵਿੱਚ ਰਹੀ, ਸੇਵਾ ਵਿੱਚ ਸਾਥੀ ਰਹੀ, ਤਾਂ ਜਦੋਂ ਇੱਕ ਬਣ ਸਕਦਾ ਹੈ, ਨਿ: ਸਵਾਰਥ ਵਿੱਚ ਤਾਂ ਕੀ ਤੁਸੀਂ ਸਭ ਨਹੀਂ ਬਣ ਸਕਦੇ? ਬਣ ਸਕਦੇ ਹਨ ਨਾ! ਬਾਪਦਾਦਾ ਨੂੰ ਨਿਸ਼ਚੇ ਹੈ ਕਿ ਤੁਸੀਂ ਹੀ ਬਣਨ ਵਾਲੇ ਹੋ। ਕਿੰਨੇ ਵਾਰ ਬਣੇ ਹਨ? ਯਾਦ ਹੈ? ਅਨੇਕ ਕਲਪ ਬਾਪ ਸਮਾਨ ਬਣੇ ਹਨ ਅਤੇ ਹੁਣ ਵੀ ਤੁਸੀ ਹੀ ਬਣਨ ਵਾਲੇ ਹੋ। ਇਸੀ ਉਮੰਗ ਨਾਲ, ਉਤਸ਼ਾਹ ਨਾਲ ਉਡਦੇ ਚੱਲੋ। ਬਾਪ ਨੂੰ ਤੁਹਾਡੇ ਵਿੱਚ ਨਿਸ਼ਚੇ ਹੈ ਤਾਂ ਤੁਸੀਂ ਆਪਣੇ ਵਿੱਚ ਸਦਾ ਨਿਸ਼ਚੇਬੁੱਧੀ, ਬਣਨਾ ਹੀ ਹੈ ਇਵੇਂ ਨਿਸ਼ਚੇਬੁੱਧੀ ਬਣ ਉਡਦੇ ਚਲੋ। ਜਦੋਂ ਬਾਪ ਨਾਲ ਪਿਆਰ ਹੈ 100 ਪਰਸੈਂਟ ਤੋਂ ਵੀ ਜ਼ਿਆਦਾ ਹੈ। ਇਵੇਂ ਕਹਿੰਦੇ ਹੋ। ਇਹ ਠੀਕ ਹੈ? ਜੋ ਵੀ ਸਭ ਬੈਠੇ ਹਨ ਜਾਂ ਜੋ ਵੀ ਆਪਣੇ -ਆਪਣੇ ਸਥਾਨ ਤੇ ਸੁਣ ਰਹੇ ਹਨ, ਦੇਖ ਰਹੇ ਹਨ ਉਹ ਸਭ ਪਿਆਰ ਦੀ ਸਬਜੈਕਟ ਵਿੱਚ ਆਪਣੇ ਨੂੰ 100 ਪਰਸੈਂਟ ਸਮਝਦੇ ਹਨ? ਉਹ ਹੱਥ ਉਠਾਓ। 100 ਪਰਸੈਂਟ? ( ਸਭ ਨੇ ਉਠਾਇਆ) ਅੱਛਾ। ਪਿੱਛੇ ਵਾਲੇ ਲੰਬੇ ਹੱਥ ਉਠਾਓ, ਹਿਲਾ ਓ। (ਅੱਜ 22 ਹਜ਼ਾਰ ਤੋਂ ਵੀ ਜ਼ਿਆਦਾ ਭਰਾ ਭੈਣਾਂ ਪਹੁੰਚੇ ਹੋਏ ਹਨ) ਇਸ ਵਿੱਚ ਤਾਂ ਸਭ ਨੇ ਹੱਥ ਉਠਾਇਆ। ਤਾਂ ਪਿਆਰ ਦੀ ਨਿਸ਼ਾਨੀ ਹੈ ਸਮਾਨ ਬਣਨਾ। ਜਿਸ ਨਾਲ ਪਿਆਰ ਹੁੰਦਾ ਹੈ ਉਸ ਵਰਗਾ ਬੋਲਣਾ, ਉਸ ਵਰਗਾ ਚੱਲਣਾ, ਉਸ ਵਰਗਾ ਸੰਬੰਧ - ਸੰਪਰਕ ਨਿਭਾਉਣਾ, ਇਹ ਹੈ ਪਿਆਰ ਦੀ ਨਿਸ਼ਾਨੀ

ਅੱਜ ਬਾਪਦਾਦਾ ਹੁਣ - ਹੁਣ ਦੇਖਣਾ ਚਾਹੁੰਦੇ ਹਨ ਕਿ ਇੱਕ ਸੈਕਿੰਡ ਵਿੱਚ ਸਵਰਾਜ ਦੇ ਸੀਟ ਤੇ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਦੇ ਸੰਸਕਾਰ ਵਿੱਚ ਇਮਰਜ਼ ਰੂਪ ਵਿੱਚ ਸੈਕਿੰਡ ਵਿੱਚ ਬੈਠ ਸਕਦੇ ਹਨ! ਤਾਂ ਇੱਕ ਸੈਕਿੰਡ ਵਿੱਚ ਦੋ ਤਿੰਨ ਮਿੰਟ ਦੇ ਲਈ ਰਾਜ ਅਧਿਕਾਰੀ ਦੀ ਸੀਟ ਤੇ ਸੈੱਟ ਹੋ ਜਾਓ। ਅੱਛਾ। (ਡਰਿੱਲ)

ਚਾਰੋਂ ਪਾਸੇ ਦੇ ਬੱਚਿਆਂ ਦੀ ਯਾਦਪਿਆਰ ਦੇ ਪੱਤਰ ਅਤੇ ਨਾਲ -ਨਾਲ ਜੋ ਵੀ ਸਾਇੰਸ ਦੇ ਸਾਧਨ ਹਨ ਉਹਨਾਂ ਦੇ ਦਵਾਰਾ ਯਾਦਪਿਆਰ ਬਾਪਦਾਦਾ ਕੋਲ ਪਹੁੰਚ ਗਈ ਹੈ। ਆਪਣੇ ਦਿਲ ਦਾ ਸਮਾਚਾਰ ਵੀ ਬਹੁਤ ਬੱਚੇ ਲਿਖਦੇ ਵੀ ਹਨ ਅਤੇ ਰੂਹਰਿਹਾਂਨ ਵਿੱਚ ਵੀ ਸੁਣਦੇ ਹਨ। ਬਾਪਦਾਦਾ ਉਹਨਾਂ ਸਭ ਬੱਚਿਆਂ ਨੂੰ ਰੇਸਪਾਂਡ ਦੇ ਰਹੇ ਹਨ ਕਿ ਸਦਾ ਸੱਚੀ ਦਿਲ ਤੇ ਸ਼ਾਹਿਬ ਰਾਜ਼ੀ ਹੈ। ਦਿਲ ਦੀ ਦੁਆਵਾਂ ਅਤੇ ਦਿਲ ਦਾ ਦੁਲਾਰ ਬਾਪਦਾਦਾ ਦਾ ਵਿਸ਼ੇਸ਼ ਉਹਨਾਂ ਆਤਮਾਵਾਂ ਪ੍ਰਤੀ ਹੈ। ਚਾਰੋਂ ਪਾਸੇ ਦੇ ਜੋ ਵੀ ਸਮਾਚਾਰ ਦਿੰਦੇ ਹਨ, ਸਭ ਚੰਗੇ -ਚੰਗੇ ਉਮੰਗ -ਉਤਸਾਹ ਦੇ ਪਲੈਨ ਜੋ ਵੀ ਬਣਾਏ ਹਨ, ਉਸਦੀ ਬਾਪਦਾਦਾ ਮੁਬਾਰਕ ਵੀ ਦੇ ਰਹੇ ਹਨ ਅਤੇ ਵਰਦਾਨ ਵੀ ਦੇ ਰਹੇ ਹਨ, ਵੱਧਦੇ ਚੱਲੋ, ਵੱਧਦੇ ਚਲੋ।

ਚਾਰੋਂ ਪਾਸੇ ਦੇ ਬਾਪਦਾਦਾ ਦੇ ਕੋਟਾਂ ਵਿੱਚ ਕੋਈ, ਕੋਈ ਵਿੱਚ ਵੀ ਕੋਈ ਸ਼੍ਰੇਸ਼ਠ ਭਾਗਵਾਨ ਬੱਚਿਆਂ ਨੂੰ ਬਾਪਦਾਦਾ ਦਾ ਵਿਸ਼ੇਸ਼ ਯਾਦਪਿਆਰ, ਬਾਪਦਾਦਾ ਸਭ ਬੱਚਿਆਂ ਨੂੰ ਹਿੰਮਤ ਅਤੇ ਉਮੰਗ -ਉਤਸ਼ਾਹ ਦੀ ਮੁਬਾਰਕ ਦੇ ਰਹੇ ਹਨ। ਅੱਗੇ ਤੀਵਰ ਪੁਰਸ਼ਾਰਥੀ ਬਣਨ ਦੀ, ਬੈਲੇਂਸ ਦੀ ਪਦਮਾ -ਪਦਮਗੁਣਾਂ ਬਲੈਸਿੰਗ ਵੀ ਦੇ ਰਹੇ ਹਨ। ਸਭ ਦੇ ਭਾਗ ਦਾ ਸਿਤਾਰਾ ਸਦਾ ਚਮਕਦਾ ਰਹੇ ਅਤੇ ਹੋਰਾਂ ਦੇ ਭਾਗ ਬਨਵਾਉਦੇ ਰਹਿਣ ਇਸਦੀ ਵੀ ਦੁਆਵਾਂ ਦੇ ਰਹੇ ਹਨ। ਚਾਰੋਂ ਪਾਸੇ ਦੇ ਬੱਚੇ ਆਪਣੇ ਆਪਣੇ ਸਥਾਨ ਤੇ ਸੁਣ ਵੀ ਰਹੇ ਹਨ, ਦੇਖ ਵੀ ਰਹੇ ਹਨ ਅਤੇ ਬਾਪਦਾਦਾ ਵੀ ਸਭ ਚਾਰੋਂ ਪਾਸੇ ਦੇ ਦੂਰ ਬੈਠੇ ਬੱਚਿਆਂ ਨੂੰ ਦੇਖ -ਦੇਖ ਖੁਸ਼ ਹੋ ਰਹੇ ਹਨ, ਦੇਖਦੇ ਰਹੋ ਅਤੇ ਮਧੂਬਨ ਦੀ ਸ਼ੋਭਾ ਸਦਾ ਵਧਾਉਦੇ ਰਹੋ। ਤਾਂ ਸਭ ਬੱਚਿਆਂ ਨੂੰ ਦਿਲ ਦੀਆਂ ਦੁਆਵਾਂ ਨਾਲ ਨਮਸਤੇ।

ਵਰਦਾਨ:-
ਅਟੇੰਸ਼ਨ ਰੂਪੀ ਘਿਓ ਦਵਾਰਾ ਆਤਮਿਕ ਸਵਰੂਪ ਦੇ ਸਿਤਾਰੇ ਦੀ ਚਮਕ ਨੂੰ ਵਧਾਉਣ ਵਾਲੇ ਆਕਰਸ਼ਣ ਮੂਰਤ ਭਵ

ਜਦੋਂ ਬਾਪ ਦਵਾਰਾ, ਨਾਲੇਜ਼ ਦਵਾਰਾ ਆਤਮਿਕ ਸਵਰੂਪ ਦਾ ਸਿਤਾਰਾ ਚਮਕ ਗਿਆ ਤਾਂ ਬੁਝ ਨਹੀਂ ਸਕਦਾ, ਪਰ ਚਮਕ ਦੀ ਪਰਸੈਂਟੇਜ ਘਟ ਅਤੇ ਜ਼ਿਆਦਾ ਹੋ ਸਕਦੀ ਹੈ। ਇਹ ਸਿਤਾਰਾ ਸਦਾ ਚਮਕਦਾ ਹੋਇਆ ਸਭਨੂੰ ਆਕਰਸ਼ਿਤ ਉਦੋਂ ਕਰੇਗਾ ਜਦੋਂ ਰੋਜ਼ ਅੰਮ੍ਰਿਤਵੇਲੇ ਅਟੇੰਨਸ਼ਨ ਰੂਪੀ ਘਿਓ ਪਾਉਦੇ ਰਹੋਗੇ। ਜਿਵੇਂ ਦੀਪਕ ਵਿੱਚ ਘਿਓ ਪਾਉਦੇ ਹਨ ਤਾਂ ਉਹ ਇਕਰਸ ਚਲਦਾ ਹੈ। ਇਵੇਂ ਸੰਪੂਰਨ ਅਟੇੰਸ਼ਨ ਦੇਣਾ ਮਤਲਬ ਬਾਪ ਦੇ ਸਰਵ ਗੁਣ ਅਤੇ ਸ਼ਕਤੀਆਂ ਨੂੰ ਖੁਦ ਵਿੱਚ ਧਾਰਨ ਕਰਨਾ। ਇਸੀ ਅਟੇੰਸ਼ਨ ਨਾਲ ਆਕਰਸ਼ਣ ਮੂਰਤ ਬਣ ਜਾਓਗੇ।

ਸਲੋਗਨ:-
ਬੇਹੱਦ ਦੀ ਵੈਰਾਗਵ੍ਰਿਤੀ ਦਵਾਰਾ ਸਾਧਨਾ ਦੇ ਬੀਜ਼ ਨੂੰ ਪ੍ਰਤੱਖ ਕਰੋ।

ਅਵਿੱਅਕਤ ਇਸ਼ਾਰੇ - ਖੁਦ ਅਤੇ ਸਰਵ ਦੇ ਪ੍ਰਤੀ ਮਨਸਾ ਦਵਾਰਾ ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰੋ ਯੋਗ ਦੀ ਸ਼ਕਤੀ ਜਮਾਂ ਕਰਨ ਦੇ ਲਈ ਕਰਮ ਅਤੇ ਯੋਗ ਦਾ ਬੈਲੇਂਸ ਹੋਰ ਵਧਾਓ। ਕਰਮ ਕਰਦੇ ਯੋਗ ਦੀ ਪਾਵਰਫੁੱਲ ਸਟੇਜ ਰਹੇ - ਇਸਦਾ ਅਭਿਆਸ ਵਧਾਓ। ਜਿਵੇਂ ਸੇਵਾ ਦੇ ਲਈ ਇਨਵੇਂਸ਼ਨ ਕਰਦੇ ਉਵੇਂ ਇਹਨਾਂ ਵਿਸ਼ੇਸ਼ ਅਨੁਭਵਾਂ ਦੇ ਅਭਿਆਸ ਦੇ ਲਈ ਸਮੇਂ ਨਿਕਲੋ ਅਤੇ ਨਵੀਨਤਾ ਲਿਆਕੇ ਸਭਦੇ ਅੱਗੇ ਐਗਜਾਮਪਲ ਬਣੋ। ਸੂਚਨਾ :- ਅੱਜ ਮਾਸ ਦਾ ਤੀਸਰਾ ਰਵਿਵਾਰ ਹੈ, ਸਭ ਰਾਜਯੋਗੀ, ਸਭ ਰਾਜਯੋਗੀ ਤੱਪਸਵੀ ਭਰਾ ਭੈਣਾਂ ਸ਼ਾਮ 6.30 ਤੋਂ 7.30 ਵਜੇ ਤਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਮਾਸਟਰ ਸਰਵਸ਼ਕਤੀਵਾਨ ਦੇ ਸ਼ਕਤੀਸ਼ਾਲੀ ਸਵਰੂਪ ਵਿੱਚ ਸਥਿਤ ਹੋ ਪ੍ਰਕ੍ਰਿਤੀ ਸਹਿਤ ਸਰਵ ਆਤਮਾਵਾਂ ਨੂੰ ਪਵਿੱਤਰਤਾ ਦੀਆਂ ਕਿਰਨਾਂ ਦਵੋ, ਸਤੋਪ੍ਰਧਾਨ ਬਣਨ ਦੀ ਸੇਵਾ ਕਰੋ।