19.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਤੁਹਾਡੀ ਯਾਦ ਬਹੁਤ ਵੰਡਰਫੁੱਲ ਹੈ ਕਿਉਂਕਿ ਤੁਸੀਂ ਇੱਕ ਸਾਰ ਹੀ ਬਾਪ, ਟੀਚਰ ਅਤੇ ਸਤਿਗੁਰੂ
ਤਿੰਨਾਂ ਨੂੰ ਯਾਦ ਕਰਦੇ ਹੋ”
ਪ੍ਰਸ਼ਨ:-
ਕਿਸੀ ਵੀ ਬੱਚੇ
ਨੂੰ ਮਾਇਆ ਜਦੋਂ ਮਗਰੂਰ ਬਣਾਉਂਦੀ ਹੈ ਤਾਂ ਕਿਸ ਗੱਲ ਦੀ ਡੋਂਟਕੇਅਰ ਕਰਦੇ ਹਨ?
ਉੱਤਰ:-
ਮਗ਼ਰੂਰ ਬੱਚੇ
ਦੇਹ - ਅਭਿਮਾਨ ਵਿੱਚ ਆਕੇ ਮੁਰਲੀ ਨੂੰ ਡੋਂਟ - ਕੇਅਰ ਕਰਦੇ ਹਨ, ਕਹਾਵਤ ਹੈ ਨਾ - ਚੂਹੇ ਨੂੰ ਹਲਦੀ
ਦੀ ਗੰਢ ਮਿਲੀ, ਸਮਝਿਆ ਮੈਂ ਪੰਸਾਰੀ ਹਾਂ… । ਬਹੁਤ ਹਨ ਜੋ ਮੁਰਲੀ ਪੜ੍ਹਦੇ ਹੀ ਨਹੀਂ, ਕਹਿ ਦਿੰਦੇ
ਹਨ ਸਾਡਾ ਤਾਂ ਡਾਇਰੇਕਟ ਸ਼ਿਵਬਾਬਾ ਨਾਲ ਕਨੈਕਸ਼ਨ ਹੈ। ਬਾਬਾ ਕਹਿੰਦੇ ਬੱਚੇ ਮੁਰਲੀ ਵਿੱਚ ਤਾਂ ਨਵੀਆਂ
- ਨਵੀਆਂ ਗੱਲਾਂ ਨਿਕਲਦੀਆਂ ਹਨ ਇਸਲਈ ਮੁਰਲੀ ਕਦੀ ਮਿਸ ਨਹੀਂ ਕਰਨਾ, ਇਸ ਤੇ ਬਹੁਤ ਅਟੈਂਸ਼ਨ ਰਹੇ।
ਓਮ ਸ਼ਾਂਤੀ
ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਨੂੰ ਰੂਹਾਨੀ ਬਾਪ ਪੁੱਛਦੇ ਹਨ ਇੱਥੇ ਤੁਸੀਂ ਬੈਠੇ ਹੋ, ਕਿਸਦੀ
ਯਾਦ ਵਿੱਚ ਬੈਠੇ ਹੋ? (ਬਾਪ, ਸਿੱਖਿਅਕ, ਸਤਿਗੁਰੂ ਦੀ) ਸਾਰੇ ਇਨ੍ਹਾਂ ਤਿੰਨਾਂ ਦੀ ਯਾਦ ਵਿੱਚ ਬੈਠੇ
ਹੋ? ਹਰ ਇੱਕ ਆਪਣੇ ਨੂੰ ਪੁੱਛੇ ਇਹ ਸਿਰਫ਼ ਇੱਥੇ ਬੈਠੇ ਯਾਦ ਹੈ ਜਾਂ ਤੁਰਦੇ - ਫ਼ਿਰਦੇ ਯਾਦ ਰਹਿੰਦੀ
ਹੈ? ਕਿਉਂਕਿ ਇਹ ਹੈ ਵੰਡਰਫੁੱਲ ਗੱਲ। ਹੋਰ ਕੋਈ ਆਤਮਾ ਨੂੰ ਕਦੀ ਇਵੇਂ ਨਹੀਂ ਕਿਹਾ ਜਾਂਦਾ। ਭਾਵੇਂ
ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਹਨ ਪਰ ਉਨ੍ਹਾਂ ਦੀ ਆਤਮਾ ਨੂੰ ਕਦੀ ਇਵੇਂ ਨਹੀਂ ਕਹਾਂਗੇ ਕਿ
ਇਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਭਾਵੇਂ ਸਾਰੀ ਦੁਨੀਆਂ ਵਿੱਚ ਜੋ ਵੀ ਜੀਵ ਆਤਮਾਵਾਂ
ਹਨ, ਕੋਈ ਵੀ ਆਤਮਾ ਨੂੰ ਇਵੇਂ ਨਹੀਂ ਕਹਾਂਗੇ। ਤੁਸੀਂ ਬੱਚੇ ਹੀ ਇਵੇਂ ਯਾਦ ਕਰਦੇ ਹੋ। ਅੰਦਰ ਵਿੱਚ
ਆਉਂਦਾ ਹੈ ਇਹ ਬਾਬਾ, ਬਾਬਾ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਉਹ ਵੀ ਸੁਪ੍ਰੀਮ। ਤਿੰਨਾਂ
ਨੂੰ ਯਾਦ ਕਰਦੇ ਹੋ ਜਾਂ ਇੱਕ ਨੂੰ? ਭਾਵੇਂ ਉਹ ਇੱਕ ਹੈ ਪਰ ਤਿੰਨਾਂ ਗੁਣਾਂ ਨਾਲ ਯਾਦ ਕਰਦੇ ਹੋ।
ਸ਼ਿਵਬਾਬਾ ਸਾਡਾ ਬਾਪ ਵੀ ਹੈ, ਟੀਚਰ ਅਤੇ ਸਤਿਗੁਰੂ ਵੀ ਹੈ। ਇਹ ਐਕਸਟ੍ਰਾ ਓਡਿਨਰੀ ਕਿਹਾ ਜਾਂਦਾ ਹੈ।
ਜਦੋਂ ਬੈਠੇ ਹੋ ਜਾਂ ਤੁਰਦੇ ਫ਼ਿਰਦੇ ਹੋ ਤਾਂ ਇਹ ਯਾਦ ਰਹਿਣਾ ਚਾਹੀਦਾ। ਬਾਬਾ ਪੁੱਛਦੇ ਹਨ ਇਵੇਂ ਯਾਦ
ਕਰਦੇ ਹੋ ਕਿ ਇਹ ਸਾਡਾ ਬਾਪ, ਟੀਚਰ, ਸਤਿਗੁਰੂ ਵੀ ਹੈ। ਇਵੇਂ ਕੋਈ ਵੀ ਦੇਹਧਾਰੀ ਹੋ ਨਹੀਂ ਸਕਦਾ।
ਦੇਹਧਾਰੀ ਨੰਬਰਵਨ ਹੈ ਸ਼੍ਰੀਕ੍ਰਿਸ਼ਨ, ਉਨ੍ਹਾਂ ਨੂੰ ਬਾਪ, ਟੀਚਰ, ਸਤਿਗੁਰੂ ਕਹਿ ਨਹੀਂ ਸਕਦੇ, ਇਹ
ਬਿਲਕੁਲ ਵੰਡਰਫੁੱਲ ਗੱਲ ਹੈ। ਤਾਂ ਸੱਚ ਦੱਸਣਾ ਚਾਹੀਦਾ ਤਿੰਨੋ ਰੂਪ ਵਿੱਚ ਯਾਦ ਕਰਦੇ ਹੋ? ਭੋਜਨ ਤੇ
ਬੈਠਦੇ ਹੋ ਤਾਂ ਸਿਰਫ਼ ਸ਼ਿਵਬਾਬਾ ਨੂੰ ਯਾਦ ਕਰਦੇ ਹੋ ਜਾਂ ਤਿੰਨੋ ਬੁੱਧੀ ਵਿੱਚ ਆਉਂਦੇ ਹਨ? ਹੋਰ ਤਾਂ
ਕੋਈ ਵੀ ਆਤਮਾ ਨੂੰ ਇਵੇਂ ਨਹੀਂ ਕਹਿ ਸਕਦੇ। ਇਹ ਹੈ ਵੰਡਰਫੁੱਲ ਗੱਲ। ਵਚਿੱਤਰ ਮਹਿਮਾ ਹੈ ਬਾਪ ਦੀ।
ਤਾਂ ਬਾਪ ਨੂੰ ਯਾਦ ਵੀ ਇਵੇਂ ਕਰਨਾ ਹੈ। ਤਾਂ ਬੁੱਧੀ ਇੱਕਦਮ ਉਸ ਵੱਲ ਚਲੀ ਜਾਵੇਗੀ ਜੋ ਇਵੇਂ
ਵੰਡਰਫੁੱਲ ਹਨ। ਬਾਪ ਹੀ ਬੈਠ ਆਪਣਾ ਪਰਿਚੈ ਦਿੰਦੇ ਹਨ ਫੇਰ ਸਾਰੇ ਚੱਕਰ ਦਾ ਵੀ ਨਾਲੇਜ਼ ਦਿੰਦੇ ਹਨ।
ਇਵੇਂ ਇਹ ਯੁਗ ਹੈ, ਇੰਨੇ - ਇੰਨੇ ਵਰ੍ਹੇ ਦੇ ਹਨ ਜੋ ਫ਼ਿਰਦੇ ਰਹਿੰਦੇ ਹਨ। ਇਹ ਗਿਆਨ ਵੀ ਉਹ ਰਚਿਅਤਾ
ਬਾਪ ਹੀ ਦਿੰਦੇ ਹਨ। ਤਾਂ ਉਨ੍ਹਾਂ ਨੂੰ ਯਾਦ ਕਰਨ ਵਿੱਚ ਬਹੁਤ ਮਦਦ ਮਿਲੇਗੀ। ਬਾਪ, ਟੀਚਰ, ਗੁਰੂ ਉਹ
ਇੱਕ ਹੀ ਹੈ। ਇੰਨੀ ਉੱਚ ਆਤਮਾ ਹੋਰ ਕੋਈ ਹੋ ਨਹੀਂ ਸਕਦੀ। ਪਰ ਮਾਇਆ ਅਜਿਹੇ ਬਾਪ ਦੀ ਯਾਦ ਵੀ ਭੁਲਾ
ਦਿੰਦੀ ਹੈ ਤਾਂ ਟੀਚਰ ਅਤੇ ਗੁਰੂ ਨੂੰ ਵੀ ਭੁੱਲ ਜਾਂਦੇ ਹਨ। ਇਹ ਹਰ ਇੱਕ ਨੂੰ ਆਪਣੇ - ਆਪਣੇ ਦਿਲ
ਵਿੱਚ ਲੱਗਣਾ ਚਾਹੀਦਾ। ਬਾਬਾ ਸਾਨੂੰ ਅਜਿਹੇ ਵਿਸ਼ਵ ਦਾ ਮਾਲਿਕ ਬਣਾਉਣਗੇ। ਬੇਹੱਦ ਦੇ ਬਾਪ ਦਾ ਵਰਸਾ
ਜ਼ਰੂਰ ਬੇਹੱਦ ਦਾ ਹੀ ਹੈ। ਨਾਲ - ਨਾਲ ਇਹ ਮਹਿਮਾ ਵੀ ਬੁੱਧੀ ਵਿੱਚ ਆਏ, ਤੁਰਦੇ - ਫ਼ਿਰਦੇ ਤਿੰਨੋ ਹੀ
ਯਾਦ ਆਉਣ। ਇਸ ਇੱਕ ਆਤਮਾ ਦੀ ਤਿੰਨੋ ਹੀ ਸਰਵਿਸ ਇਕੱਠੀ ਹੈ ਇਸਲਈ ਉਨ੍ਹਾਂ ਨੂੰ ਸੁਪ੍ਰੀਮ ਕਿਹਾ
ਜਾਂਦਾ ਹੈ।
ਹੁਣ ਕਾਨਫ਼੍ਰੇੰਸ ਆਦਿ
ਬੁਲਾਉਂਦੇ ਹਨ, ਕਹਿੰਦੇ ਹਨ ਵਿਸ਼ਵ ਵਿੱਚ ਸ਼ਾਂਤੀ ਹੋਵੇ? ਉਹ ਤਾਂ ਹੁਣ ਹੋ ਰਹੀ ਹੈ। ਆਕੇ ਸਮਝੋ। ਕੌਣ
ਕਰ ਰਹੇ ਹਨ? ਤੁਹਾਨੂੰ ਬਾਪ ਦਾ ਆਕੁਪੇਸ਼ਨ ਸਿੱਧ ਕਰ ਦੱਸਣਾ ਹੈ। ਬਾਪ ਦੇ ਆਕੁਪੇਸ਼ਨ ਅਤੇ
ਸ਼੍ਰੀਕ੍ਰਿਸ਼ਨ ਦੇ ਆਕੁਪੇਸ਼ਨ ਵਿੱਚ ਬਹੁਤ ਫ਼ਰਕ ਹੈ। ਹੋਰ ਤਾਂ ਸਭਦਾ ਨਾਮ ਸ਼ਰੀਰ ਦਾ ਹੀ ਲਿਆ ਜਾਂਦਾ
ਹੈ। ਉਨ੍ਹਾਂ ਦੀ ਆਤਮਾ ਦਾ ਨਾਮ ਗਾਇਆ ਜਾਂਦਾ ਹੈ। ਉਹ ਆਤਮਾ ਬਾਪ ਵੀ ਹੈ, ਟੀਚਰ, ਗੁਰੂ ਵੀ ਹੈ।
ਆਤਮਾ ਵਿੱਚ ਨਾਲੇਜ਼ ਹੈ ਪਰ ਉਹ ਦੇਣ ਕਿਵੇਂ? ਸ਼ਰੀਰ ਦੁਆਰਾ ਹੀ ਦੇਣਗੇ ਨਾ। ਜਦੋਂ ਦਿੰਦੇ ਹਨ ਉਦੋਂ
ਤਾਂ ਮਹਿਮਾ ਗਾਈ ਜਾਂਦੀ ਹੈ। ਹੁਣ ਸ਼ਿਵ ਜਯੰਤੀ ਤੇ ਬੱਚੇ ਕਾਨਫ਼੍ਰੇੰਸ ਕਰਦੇ ਹਨ। ਸਭ ਧਰਮ ਦੇ ਨੇਤਾਵਾਂ
ਨੂੰ ਬੁਲਾਉਂਦੇ ਹਨ। ਤੁਹਾਨੂੰ ਸਮਝਉਂਣਾ ਹੈ ਈਸ਼ਵਰ ਸ੍ਰਵਵਿਆਪੀ ਤਾਂ ਹੈ ਨਹੀਂ। ਜੇਕਰ ਸਭ ਵਿੱਚ
ਈਸ਼ਵਰ ਹੈ ਤਾਂ ਕੀ ਹਰ ਇੱਕ ਆਤਮਾ ਭਗਵਾਨ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ! ਦੱਸੋ ਸ੍ਰਿਸ਼ਟੀ
ਦੇ ਆਦਿ, ਮੱਧ, ਅੰਤ ਦੀ ਨਾਲੇਜ਼ ਹੈ? ਇਹ ਤਾਂ ਕੋਈ ਵੀ ਸੁਣਾ ਨਾ ਸਕੇ।
ਤੁਸੀਂ ਬੱਚਿਆਂ ਦੇ ਅੰਦਰ
ਆਉਣਾ ਚਾਹੀਦਾ ਉੱਚ ਤੇ ਉੱਚ ਬਾਪ ਦੀ ਕਿੰਨੀ ਮਹਿਮਾ ਹੈ। ਉਹ ਸਾਰੇ ਵਿਸ਼ਵ ਨੂੰ ਪਾਵਨ ਬਣਾਉਣ ਵਾਲਾ
ਹੈ। ਪ੍ਰਕ੍ਰਿਤੀ ਵੀ ਪਾਵਨ ਬਣ ਜਾਂਦੀ ਹੈ। ਕਾਨਫ਼੍ਰੇੰਸ ਵਿੱਚ ਪਹਿਲੇ - ਪਹਿਲੇ ਤਾਂ ਤੁਸੀਂ ਇਹ
ਪੁੱਛੋਗੇ ਕਿ ਗੀਤਾ ਦਾ ਭਗਵਾਨ ਕੌਣ ਹੈ? ਸਤਿਯੁਗੀ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਨ ਵਾਲਾ ਕੌਣ?
ਜੇਕਰ ਸ਼੍ਰੀਕ੍ਰਿਸ਼ਨ ਦੇ ਲਈ ਕਹਾਂਗੇ ਤਾਂ ਬਾਪ ਨੂੰ ਗੁੰਮ ਕਰ ਦੇਣਗੇ ਜਾਂ ਤਾਂ ਫੇਰ ਕਹਿ ਦਿੰਦੇ ਉਹ
ਨਾਮ - ਰੂਪ ਤੋਂ ਨਿਆਰਾ ਹੈ। ਜਿਵੇਂ ਕਿ ਹੈ ਹੀ ਨਹੀਂ। ਤਾਂ ਬਾਪ ਬਗ਼ੈਰ ਆਰਫਨਸ ਠਹਿਰੇ ਨਾ। ਬੇਹੱਦ
ਦੇ ਬਾਪ ਨੂੰ ਹੀ ਨਹੀਂ ਜਾਣਦੇ। ਇੱਕ ਦੋ ਤੇ ਕਾਮ ਕਟਾਰੀ ਚਲਾਕੇ ਕਿੰਨਾ ਤੰਗ ਕਰਦੇ ਹਨ। ਇੱਕ - ਦੋ
ਨੂੰ ਦੁੱਖ ਦਿੰਦੇ ਹਨ। ਤਾਂ ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿੱਚ ਚੱਲਣੀਆਂ ਚਾਹੀਦੀਆਂ ਹਨ।
ਕੰਟ੍ਰਾਸਟ ਕਰਨਾ ਹੈ - ਇਹ ਲਕਸ਼ਮੀ - ਨਾਰਾਇਣ ਭਗਵਾਨ - ਭਗਵਤੀ ਹੈ ਨਾ, ਇਨ੍ਹਾਂ ਦੀ ਵੀ ਵੰਸ਼ਾਵਲੀ
ਹੈ ਨਾ। ਤਾਂ ਜ਼ਰੂਰ ਸਭ ਇਵੇਂ ਗੌਡ - ਗਾਡੇਜ਼ ਹੋਣੇ ਚਾਹੀਦੇ। ਤਾਂ ਤੁਸੀਂ ਸਭ ਧਰਮ ਵਾਲਿਆਂ ਨੂੰ
ਬੁਲਾਉਂਦੇ ਹੋ। ਜੋ ਚੰਗੀ ਤਰ੍ਹਾਂ ਪੜ੍ਹੇ - ਲਿੱਖੇ ਹਨ, ਬਾਪ ਦਾ ਪਰਿਚੈ ਦੇ ਸਕਦੇ ਹਨ, ਉਨ੍ਹਾਂ
ਨੂੰ ਹੀ ਬੁਲਾਉਣਾ ਹੈ। ਤੁਸੀਂ ਲਿੱਖ ਸਕਦੇ ਹੋ ਜੋ ਆਕੇ ਰਚਿਅਤਾ ਅਤੇ ਰਚਨਾ ਦੇ ਆਦਿ, ਮੱਧ, ਅੰਤ ਦਾ
ਪਰਿਚੈ ਦੇਣ ਉਨ੍ਹਾਂ ਦੇ ਲਈ ਅਸੀਂ ਆਉਣ - ਜਾਣ, ਰਹਿਣ ਆਦਿ ਦਾ ਸਭ ਪ੍ਰਬੰਧ ਕਰਾਂਗੇ - ਜੇਕਰ ਰਚਿਅਤਾ
ਅਤੇ ਰਚਨਾ ਦਾ ਪਰਿਚੈ ਦਿੱਤਾ ਤਾਂ। ਇਹ ਤਾਂ ਜਾਣਦੇ ਹਨ ਕੋਈ ਵੀ ਇਹ ਗਿਆਨ ਦੇ ਨਹੀਂ ਸਕਦੇ। ਭਾਵੇਂ
ਕੋਈ ਵਿਲਾਇਤ ਤੋਂ ਆਵੇ, ਰਚਿਅਤਾ ਦੇ ਆਦਿ, ਮੱਧ, ਅੰਤ ਦਾ ਪਰਿਚੈ ਦਿੱਤਾ ਤਾਂ ਅਸੀਂ ਖ਼ਰਚਾ ਦੇ
ਦਵਾਂਗੇ। ਇਵੇਂ ਏਡਵਰਟਾਇਜ਼ ਹੋਰ ਕੋਈ ਕਰ ਨਾ ਸਕੇ। ਤੁਸੀਂ ਤਾਂ ਬਹਾਦੁਰ ਹੋ ਨਾ। ਮਹਾਵੀਰ -
ਮਹਾਵੀਰਨੀਆਂ ਹੋ। ਤੁਸੀਂ ਜਾਣਦੇ ਹੋ ਇਨ੍ਹਾਂ ਨੇ (ਲਕਸ਼ਮੀ - ਨਾਰਾਇਣ) ਵਿਸ਼ਵ ਦੀ ਬਾਦਸ਼ਾਹੀ ਕਿਵੇਂ
ਲਈ? ਕਿਹੜੀ ਬਹਾਦੁਰੀ ਕੀਤੀ? ਬੁੱਧੀ ਵਿੱਚ ਇਹ ਸਭ ਗੱਲਾਂ ਆਉਣੀਆਂ ਚਾਹੀਦੀਆਂ ਹਨ। ਕਿੰਨਾ ਤੁਸੀਂ
ਉੱਚ ਕੰਮ ਕਰ ਰਹੇ ਹੋ। ਸਾਰੇ ਵਿਸ਼ਵ ਨੂੰ ਪਾਵਨ ਬਣਾ ਰਹੇ ਹੋ। ਤਾਂ ਬਾਪ ਨੂੰ ਯਾਦ ਕਰਨਾ ਹੈ, ਵਰਸਾ
ਵੀ ਯਾਦ ਕਰਨਾ ਹੈ। ਸਿਰਫ਼ ਇਹ ਨਹੀਂ ਕਿ ਸ਼ਿਵਬਾਬਾ ਯਾਦ ਹੈ। ਪਰ ਉਨ੍ਹਾਂ ਦੀ ਮਹਿਮਾ ਵੀ ਦੱਸਣੀ ਹੈ।
ਇਹ ਮਹਿਮਾ ਹੈ ਹੀ ਨਿਰਾਕਾਰ ਦੀ। ਪਰ ਨਿਰਾਕਾਰ ਆਪਣਾ ਪਰਿਚੈ ਕਿਵੇਂ ਦੇਣ? ਜ਼ਰੂਰ ਰਚਨਾ ਦੇ ਆਦਿ,
ਮੱਧ, ਅੰਤ ਦਾ ਨਾਲੇਜ਼ ਦੇਣ ਲਈ ਮੂੰਹ ਚਾਹੀਦਾ ਨਾ। ਮੂੰਹ ਦੀ ਕਿੰਨੀ ਮਹਿਮਾ ਹੈ। ਮਨੁੱਖ ਗਊਮੁੱਖ ਤੇ
ਜਾਂਦੇ ਹਨ, ਕਿੰਨਾ ਧੱਕਾ ਖਾਂਦੇ ਹਨ। ਕੀ - ਕੀ ਗੱਲਾਂ ਬਣਾ ਦਿੱਤੀਆਂ ਹਨ। ਤੀਰ ਮਾਰਿਆ ਗੰਗਾ ਨਿਕਲ
ਆਈ। ਗੰਗਾ ਨੂੰ ਸਮਝਦੇ ਹਨ ਪਤਿਤ - ਪਾਵਨੀ। ਹੁਣ ਪਾਣੀ ਕਿਵੇਂ ਪਤਿਤ ਤੋਂ ਪਾਵਨ ਬਣਾ ਸਕਦਾ। ਪਤਿਤ
- ਪਾਵਨ ਤਾਂ ਬਾਪ ਹੀ ਹੈ। ਤਾਂ ਬਾਪ ਤੁਸੀਂ ਬੱਚਿਆਂ ਨੂੰ ਕਿੰਨਾ ਸਿਖਾਉਂਦੇ ਰਹਿੰਦੇ ਹਨ। ਬਾਪ ਤਾਂ
ਕਹਿੰਦੇ ਹਨ ਇਵੇਂ - ਇਵੇਂ ਕਰੋ। ਕੌਣ ਆਕੇ ਬਾਪ ਰਚਿਅਤਾ ਅਤੇ ਰਚਨਾ ਦਾ ਪਰਿਚੈ ਦੇਣਗੇ। ਸਾਧੂ -
ਸੰਨਿਆਸੀ ਆਦਿ ਇਹ ਵੀ ਜਾਣਦੇ ਹਨ ਕਿ ਰਿਸ਼ੀ - ਮੁਨੀ ਆਦਿ ਸਭ ਕਹਿੰਦੇ ਸੀ - ਨੇਤੀ - ਨੇਤੀ, ਅਸੀਂ
ਨਹੀਂ ਜਾਣਦੇ ਹਾਂ, ਮਤਲਬ ਨਾਸਤਿਕ ਸੀ। ਹੁਣ ਵੇਖੋ ਕੋਈ ਆਸਤਿਕ ਨਿਕਲਦਾ ਹੈ? ਹੁਣ ਤੁਸੀਂ ਬੱਚੇ
ਨਾਸਤਿਕ ਤੋਂ ਆਸਤਿਕ ਬਣ ਰਹੇ ਹੋ। ਤੁਸੀਂ ਬੇਹੱਦ ਦੇ ਬਾਪ ਨੂੰ ਜਾਣਦੇ ਹੋ ਜੋ ਤੁਹਾਨੂੰ ਇੰਨਾ ਉੱਚ
ਬਣਾਉਂਦੇ ਹਨ। ਪੁਕਾਰਦੇ ਵੀ ਹਨ - ਓ ਗੌਡ ਫ਼ਾਦਰ, ਲਿਬ੍ਰੇਟ ਕਰੋ। ਬਾਪ ਸਮਝਾਉਂਦੇ ਹਨ, ਇਸ ਵਕ਼ਤ
ਰਾਵਣ ਦਾ ਸਾਰੇ ਵਿਸ਼ਵ ਤੇ ਰਾਜ ਹੈ। ਸਭ ਭ੍ਰਿਸ਼ਟਾਚਾਰੀ ਹਨ ਫੇਰ ਸ਼੍ਰੇਸ਼ਠਾਚਾਰੀ ਵੀ ਹੋਣਗੇ ਨਾ। ਤੁਸੀਂ
ਬੱਚਿਆਂ ਦੀ ਬੁੱਧੀ ਵਿੱਚ ਹੈ - ਪਹਿਲੇ - ਪਹਿਲੇ ਪਵਿੱਤਰ ਦੁਨੀਆਂ ਸੀ। ਬਾਪ ਅਪਵਿੱਤਰ ਦੁਨੀਆਂ
ਥੋੜ੍ਹੇਹੀ ਬਣਾਉਣਗੇ। ਬਾਪ ਤਾਂ ਆਕੇ ਪਾਵਨ ਦੁਨੀਆਂ ਸਥਾਪਨ ਕਰਦੇ ਹਨ, ਜਿਸਨੂੰ ਸ਼ਿਵਾਲਿਆ ਕਿਹਾ
ਜਾਂਦਾ ਹੈ। ਸ਼ਿਵਬਾਬਾ ਸ਼ਿਵਾਲਿਆ ਬਨਾਉਣਗੇ ਨਾ। ਉਹ ਕਿਵੇਂ ਬਨਾਉਂਦੇ ਹਨ ਉਹ ਵੀ ਤੁਸੀਂ ਜਾਣਦੇ ਹੋ।
ਮਹਾਪ੍ਰਲਯ, ਜਲਮਈ ਆਦਿ ਤਾਂ ਹੁੰਦੀ ਨਹੀਂ। ਸ਼ਾਸਤ੍ਰਾਂ ਵਿੱਚ ਤਾਂ ਕੀ - ਕੀ ਲਿਖਿਆ ਹੈ। ਬਾਕੀ 5
ਪਾਂਡਵ ਬਚੇ ਜੋ ਹਿਮਾਲਿਆ ਪਹਾੜ ਤੇ ਗੱਲ ਗਏ, ਫੇਰ ਰਿਜ਼ਲਟ ਕੋਈ ਨੂੰ ਪਤਾ ਨਹੀਂ। ਇਹ ਸਭ ਗੱਲਾਂ ਬਾਪ
ਬੈਠ ਸਮਝਾਉਂਦੇ ਹਨ। ਇਹ ਵੀ ਤੁਸੀਂ ਹੀ ਜਾਣਦੇ ਹੋ- ਉਹ ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ
ਵੀ ਹੈ। ਉੱਥੇ ਤਾਂ ਇਹ ਮੰਦਿਰ ਹੁੰਦੇ ਨਹੀਂ। ਇਹ ਦੇਵਤਾ ਹੋਕੇ ਗਏ ਹਨ, ਜਿਨ੍ਹਾਂ ਦੇ ਯਾਦਗਾਰ
ਮੰਦਿਰ ਇੱਥੇ ਹਨ। ਇਹ ਸਭ ਡਰਾਮਾ ਵਿੱਚ ਨੂੰਧ ਹੈ। ਸੈਕਿੰਡ ਬਾਈ ਸੈਕਿੰਡ ਨਵੀਂ ਗੱਲ ਹੁੰਦੀ ਰਹਿੰਦੀ
ਹੈ, ਚੱਕਰ ਫ਼ਿਰਦਾ ਰਹਿੰਦਾ ਹੈ। ਹੁਣ ਬਾਪ ਬੱਚਿਆਂ ਨੂੰ ਡਾਇਰੈਕਸ਼ਨ ਤਾਂ ਬਹੁਤ ਦਿੰਦੇ ਹਨ। ਬਹੁਤ
ਦੇਹ - ਅਭਿਮਾਨੀ ਬੱਚੇ ਹਨ ਜੋ ਸਮਝਦੇ ਹਨ ਅਸੀਂ ਤਾਂ ਸਭ ਕੁਝ ਜਾਣ ਗਏ ਹਾਂ। ਮੁਰਲੀ ਵੀ ਨਹੀਂ
ਪੜ੍ਹਦੇ ਹਨ। ਕਦਰ ਹੀ ਨਹੀਂ ਹੈ। ਬਾਬਾ ਤਾਕੀਦ ਕਰਦੇ ਹਨ, ਕੋਈ - ਕੋਈ ਵਕ਼ਤ ਮੁਰਲੀ ਬਹੁਤ ਚੰਗੀ
ਚਲਦੀ ਹੈ। ਮਿਸ ਨਹੀਂ ਕਰਨੀ ਚਾਹੀਦੀ। 10 - 15 ਦਿਨ ਦੀ ਮੁਰਲੀ ਜੋ ਮਿਸ ਹੁੰਦੀ ਹੈ ਉਹ ਬੈਠ ਪੜ੍ਹਨੀ
ਚਾਹੀਦੀ। ਇਹ ਵੀ ਬਾਪ ਕਹਿੰਦੇ ਹਨ ਇਵੇਂ - ਇਵੇਂ ਚੈਲੇਂਜ ਦੇਵੋ - ਇਹ ਰਚਿਅਤਾ ਅਤੇ ਰਚਨਾ ਦੇ ਆਦਿ,
ਮੱਧ, ਅੰਤ ਦੀ ਨਾਲੇਜ਼ ਕੋਈ ਆਕੇ ਦੇਵੇ ਤਾਂ ਉਨ੍ਹਾਂ ਨੂੰ ਖ਼ਰਚਾ ਆਦਿ ਸਭ ਦੇਣਗੇ। ਇਵੇਂ ਚੈਲੇਂਜ ਤਾਂ
ਜੋ ਜਾਣਦੇ ਹਨ ਉਹ ਦੇਣਗੇ ਨਾ। ਟੀਚਰ ਖੁਦ ਜਾਣਦਾ ਹੈ ਤਦ ਤਾਂ ਪੁੱਛਦੇ ਹਨ ਨਾ। ਬਗ਼ੈਰ ਜਾਣੇ ਪੁੱਛਣਗੇ
ਕਿਵੇਂ।
ਕੋਈ - ਕੋਈ ਬੱਚੇ ਮੁਰਲੀ
ਦੀ ਵੀ ਡੋਂਟਕੇਅਰ ਕਰਦੇ ਹਨ। ਬਸ ਸਾਡਾ ਤਾਂ ਸ਼ਿਵ ਬਾਬਾ ਨਾਲ ਕਨੈਕਸ਼ਨ ਹੈ। ਪਰ ਸ਼ਿਵਬਾਬਾ ਜੋ
ਸੁਣਾਉਂਦੇ ਹਨ ਉਹ ਵੀ ਸੁਣਨਾ ਹੈ ਨਾ ਕਿ ਸਿਰਫ਼ ਉਨ੍ਹਾਂ ਨੂੰ ਯਾਦ ਕਰਨਾ ਹੈ। ਬਾਪ ਕਿਵੇਂ ਚੰਗੀ -
ਚੰਗੀ ਮਿੱਠੀਆਂ ਗੱਲਾਂ ਸੁਣਾਉਂਦੇ ਹਨ। ਪਰ ਮਾਇਆ ਬਿਲਕੁਲ ਹੀ ਮਗ਼ਰੂਰ ਕਰ ਦਿੰਦੀ ਹੈ। ਕਹਾਵਤ ਹੈ ਨਾ
- ਚੂਹੇ ਨੂੰ ਹਲਦੀ ਦੀ ਗੰਢ ਮਿਲੀ, ਸਮਝਿਆ ਮੈਂ ਪੰਸਾਰੀ ਹਾਂ...। ਬਹੁਤ ਹਨ ਜੋ ਮੁਰਲੀ ਪੜ੍ਹਦੇ ਹੀ
ਨਹੀਂ। ਮੁਰਲੀ ਵਿੱਚ ਤਾਂ ਨਵੀਂ - ਨਵੀਂ ਗੱਲਾਂ ਨਿਕਲਦੀਆਂ ਹੈ ਨਾ। ਤਾਂ ਇਹ ਸਭ ਗੱਲਾਂ ਸਮਝਣ ਦੀਆਂ
ਹਨ। ਜਦੋਂ ਬਾਪ ਦੀ ਯਾਦ ਵਿੱਚ ਬੈਠਦੇ ਹੋ ਤਾਂ ਇਹ ਵੀ ਯਾਦ ਕਰਨਾ ਹੈ ਕਿ ਉਹ ਬਾਪ ਟੀਚਰ ਵੀ ਹੈ ਅਤੇ
ਸਤਿਗੁਰੂ ਵੀ ਹੈ। ਨਹੀਂ ਤਾਂ ਪੜ੍ਹਣਗੇ ਕਿੱਥੋਂ। ਬਾਪ ਨੇ ਤਾਂ ਬੱਚਿਆਂ ਨੂੰ ਸਭ ਸਮਝਾ ਦਿੱਤਾ ਹੈ।
ਬੱਚੇ ਹੀ ਬਾਪ ਦਾ ਸ਼ੋਅ ਕਰਣਗੇ। ਸਨ ਸ਼ੋਜ਼ ਫ਼ਾਦਰ। ਸਨ ਦਾ ਫੇਰ ਫ਼ਾਦਰ ਸ਼ੋ ਕਰਦੇ ਹਨ। ਆਤਮਾ ਦਾ ਸ਼ੋਅ
ਕਰਦੇ ਹਨ। ਫੇਰ ਬੱਚਿਆਂ ਦਾ ਕੰਮ ਹੈ ਬਾਪ ਦਾ ਸ਼ੋਅ ਕਰਨਾ। ਬਾਪ ਵੀ ਬੱਚਿਆਂ ਨੂੰ ਛੱਡਦੇ ਨਹੀਂ ਹਨ,
ਕਹਿਣਗੇ ਅੱਜ ਫਲਾਣੀ ਜਗਾ ਜਾਓ, ਅੱਜ ਇੱਥੇ ਜਾਓ। ਇਨ੍ਹਾਂ ਨੂੰ ਥੋੜ੍ਹੇਹੀ ਕੋਈ ਆਡਰ ਕਰਨ ਵਾਲੇ
ਹੋਣਗੇ। ਤਾਂ ਇਹ ਨਿਮੰਤ੍ਰਣ ਆਦਿ ਅਖ਼ਬਾਰਾਂ ਵਿੱਚ ਪੜ੍ਹਣਗੇ। ਇਸ ਵਕ਼ਤ ਸਾਰੀ ਦੁਨੀਆਂ ਹੈ ਨਾਸਤਿਕ।
ਬਾਪ ਹੀ ਆਕੇ ਆਸਤਿਕ ਬਨਾਉਂਦੇ ਹਨ। ਇਸ ਵਕ਼ਤ ਸਾਰੀ ਦੁਨੀਆਂ ਹੈ ਵਰਥ ਨਾਟ ਏ ਪੈਨੀ। ਅਮੇਰਿਕਾ ਦੇ
ਕੋਲ ਭਾਵੇਂ ਕਿੰਨੀ ਵੀ ਧਨ ਦੌਲਤ ਹੈ ਪਰ ਵਰਥ ਨਾਟ ਏ ਪੈਨੀ ਹੈ। ਇਹ ਤਾਂ ਸਭ ਖ਼ਤਮ ਹੋ ਜਾਣਾ ਹੈ ਨਾ।
ਸਾਰੀ ਦੁਨੀਆਂ ਵਿੱਚ ਤੁਸੀਂ ਵਰਥ ਪਾਉਂਡ ਬਣ ਰਹੇ ਹੋ। ਉੱਥੇ ਕੋਈ ਕੰਗਾਲ ਹੋਵੇਗਾ ਨਹੀਂ।
ਤੁਸੀਂ ਬੱਚਿਆਂ ਨੂੰ
ਸਦੈਵ ਗਿਆਨ ਦਾ ਸਿਮਰਨ ਕਰ ਹਰਸ਼ਿਤ ਰਹਿਣਾ ਚਾਹੀਦਾ। ਉਨ੍ਹਾਂ ਲਈ ਹੀ ਗਇਨ ਹੈ - ਅਤਿਇੰਦ੍ਰਰੀਏ ਸੁੱਖ
ਗੋਪ - ਗੋਪੀਆਂ ਤੋਂ ਪੁੱਛੋਂ। ਇਹ ਸੰਗਮ ਦੀਆਂ ਹੀ ਗੱਲਾਂ ਹਨ। ਸੰਗਮਯੁਗ ਨੂੰ ਕੋਈ ਵੀ ਜਾਣਦੇ ਨਹੀਂ।
ਵਿਹੰਗ ਮਾਰ੍ਗ ਦੀ ਵੀ ਸਰਵਿਸ ਕਰਨ ਵਿੱਚ ਸ਼ਾਇਦ ਮਹਿਮਾ ਨਿਕਲੇ। ਗਾਇਨ ਵੀ ਹੈ ਅਹੋ ਪ੍ਰਭੂ ਤੇਰੀ ਲੀਲਾ।
ਇਹ ਕੋਈ ਵੀ ਨਹੀਂ ਜਾਣਦੇ ਸੀ ਕਿ ਭਗਵਾਨ ਬਾਪ, ਟੀਚਰ, ਸਤਿਗੁਰੂ ਵੀ ਹਨ। ਹੁਣ ਫ਼ਾਦਰ ਤਾਂ ਬੱਚਿਆਂ
ਨੂੰ ਸਿਖਾਉਂਦੇ ਰਹਿੰਦੇ ਹਨ। ਬੱਚਿਆਂ ਨੂੰ ਇਹ ਨਸ਼ਾ ਸਥਾਈ ਰਹਿਣਾ ਚਾਹੀਦਾ। ਅੰਤ ਤੱਕ ਨਸ਼ਾ ਰਹਿਣਾ
ਚਾਹੀਦਾ। ਹੁਣ ਤਾਂ ਨਸ਼ਾ ਝੱਟ ਸੋਡਾਵਾਟਰ ਹੋ ਜਾਂਦਾ ਹੈ। ਸੋਡਾ ਵੀ ਇਵੇਂ ਹੁੰਦਾ ਹੈ ਨਾ। ਥੋੜ੍ਹੇ
ਟਾਈਮ ਰੱਖਣ ਨਾਲ ਜਿਵੇਂ ਖਾਰਾਪਾਣੀ ਹੋ ਜਾਂਦਾ ਹੈ। ਇਵੇਂ ਤਾਂ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਇਵੇਂ
ਸਮਝਾਓ ਜੋ ਉਹ ਵੀ ਵੰਡਰ ਖਾਵੇ। ਚੰਗਾ - ਚੰਗਾ ਕਹਿੰਦੇ ਵੀ ਹਨ ਪਰ ਉਹ ਫੇਰ ਟਾਈਮ ਕੱਢ ਸਮਝੇ, ਜੀਵਨ
ਬਣਾਵੇ ਇਹ ਬੜਾ ਮੁਸ਼ਕਿਲ ਹੈ। ਬਾਬਾ ਕੋਈ ਮਨਾ ਨਹੀਂ ਕਰਦੇ ਹਨ ਕਿ ਧੰਧਾ ਆਦਿ ਨਹੀਂ ਕਰੋ। ਪਵਿੱਤਰ
ਬਣੋ ਹੋਰ ਜੋ ਪੜ੍ਹਾਉਂਦਾ ਹਾਂ ਉਹ ਯਾਦ ਕਰੋ। ਇਹ ਤਾਂ ਟੀਚਰ ਹੈ ਨਾ। ਅਤੇ ਇਹ ਅਣਕਾਮਨ ਪੜ੍ਹਾਈ।
ਕੋਈ ਮਨੁੱਖ ਨਹੀਂ ਪੜ੍ਹਾ ਸਕਦੇ। ਬਾਪ ਹੀ ਭਾਗਿਆਸ਼ਾਲੀ ਰੱਥ ਤੇ ਆਕੇ ਪੜ੍ਹਾਉਂਦੇ ਹਨ। ਬਾਪ ਨੇ
ਸਮਝਾਇਆ ਹੈ - ਇਹ ਤੁਹਾਡਾ ਤਖ਼ਤ ਹੈ ਜਿਸ ਤੇ ਅਕਾਲ ਮੂਰਤ ਆਤਮਾ ਬੈਠਦੀ ਹੈ। ਉਨ੍ਹਾਂ ਨੂੰ ਇਹ ਸਾਰਾ
ਪਾਰ੍ਟ ਮਿਲਿਆ ਹੋਇਆ ਹੈ। ਹੁਣ ਤੁਸੀਂ ਸਮਝਦੇ ਹੋ ਇਹ ਤਾਂ ਸੱਚ ਗੱਲ ਹੈ। ਬਾਕੀ ਇਹ ਸਭ ਤਾਂ ਹਨ
ਆਰਟੀਫਿਸ਼ਲ ਗੱਲਾਂ। ਇਹ ਚੰਗੀ ਤਰ੍ਹਾਂ ਧਾਰਨ ਕਰ ਗੰਢ ਬੰਨ ਲਵੋ। ਤਾਂ ਹੱਥ ਲਗਾਉਣ ਨਾਲ ਯਾਦ ਆਵੇਗਾ।
ਪਰ ਗੰਢ ਕਿਉਂ ਬੰਨੀ ਹੋਈ ਹੈ, ਉਹ ਵੀ ਭੁੱਲ ਜਾਂਦੇ ਹਨ। ਤੁਹਾਨੂੰ ਤਾਂ ਇਹ ਪੱਕਾ ਯਾਦ ਕਰਨਾ ਹੈ।
ਬਾਪ ਦੀ ਯਾਦ ਦੇ ਨਾਲ ਨਾਲੇਜ਼ ਵੀ ਚਾਹੀਦੀ। ਮੁਕਤੀ ਵੀ ਹੈ ਤਾਂ ਜੀਵਨਮੁਕਤੀ ਵੀ ਹੈ। ਬਹੁਤ ਮਿੱਠੇ -
ਮਿੱਠੇ ਬੱਚੇ ਬਣੋ। ਬਾਬਾ ਅੰਦਰ ਵਿੱਚ ਸਮਝਦੇ ਹਨ ਕਲਪ - ਕਲਪ ਇਹ ਬੱਚੇ ਪੜ੍ਹਦੇ ਰਹਿੰਦੇ ਹਨ।
ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਵਰਸਾ ਲਵਾਂਗੇ। ਫੇਰ ਵੀ ਪੜ੍ਹਾਉਣ ਦਾ ਟੀਚਰ ਪੁਰਸ਼ਾਰਥ ਤਾਂ ਕਰਾਉਣਗੇ
ਨਾ। ਤੁਸੀਂ ਘੜੀ - ਘੜੀ ਭੁੱਲ ਜਾਂਦੇ ਹੋ ਇਸਲਈ ਯਾਦ ਕਰਾਇਆ ਜਾਂਦਾ ਹੈ। ਸ਼ਿਵਬਾਬਾ ਨੂੰ ਯਾਦ ਕਰੋ।
ਉਹ ਬਾਪ, ਟੀਚਰ, ਸਤਿਗੁਰੂ ਵੀ ਹੈ। ਛੋਟੇ ਬੱਚੇ ਇਵੇਂ ਯਾਦ ਨਹੀਂ ਕਰਣਗੇ। ਕ੍ਰਿਸ਼ਨ ਦੇ ਲਈ ਥੋੜ੍ਹੇਹੀ
ਕਹਿਣਗੇ ਉਹ ਬਾਪ, ਟੀਚਰ, ਸਤਿਗੁਰੂ ਹੈ। ਸਤਿਯੁਗ ਦਾ ਪ੍ਰਿੰਸ ਸ਼੍ਰੀਕ੍ਰਿਸ਼ਨ ਉਹ ਫੇਰ ਗੁਰੂ ਕਿਵੇਂ
ਬਣੇਗਾ। ਗੁਰੂ ਚਾਹੀਦਾ ਦੁਰਗਤੀ ਵਿੱਚ। ਗਾਇਨ ਵੀ ਹੈ - ਬਾਪ ਆਕੇ ਸਭਦੀ ਸਦਗਤੀ ਕਰਦੇ ਹਨ। ਕ੍ਰਿਸ਼ਨ
ਨੂੰ ਤਾਂ ਸਾਵਰਾਂ ਇਵੇਂ ਬਣਾ ਦਿੰਦੇ ਜਿਵੇਂ ਕਾਲਾ ਕੋਇਲਾ। ਬਾਪ ਕਹਿੰਦੇ ਹਨ ਇਸ ਵਕ਼ਤ ਸਭ ਕਾਮ ਚਿਤਾ
ਤੇ ਚੜ ਕਾਲੇ ਕੋਇਲੇ ਬਣ ਪਏ ਹਨ ਉਦੋਂ ਸਾਵਰਾਂ ਕਿਹਾ ਜਾਂਦਾ ਹੈ। ਕਿੰਨੀ ਗੁਪਤ ਗੱਲਾਂ ਸਮਝਣ ਦੀਆਂ
ਹਨ। ਗੀਤਾ ਤਾਂ ਸਭ ਪੜ੍ਹਦੇ ਹਨ। ਭਾਰਤਵਾਸੀ ਹੀ ਹਨ ਜੋ ਸਾਰੇ ਸ਼ਾਸਤ੍ਰਾ ਨੂੰ ਮੰਨਦੇ ਹਨ। ਸਭਦੇ
ਚਿੱਤਰ ਰੱਖਦੇ ਰਹਿਣਗੇ। ਤਾਂ ਉਨ੍ਹਾਂ ਨੂੰ ਕੀ ਕਹਾਂਗੇ? ਵਿਅਭਚਾਰੀ ਭਗਤੀ ਠਹਿਰੀ ਨਾ। ਅਵਿਭਚਾਰੀ
ਭਗਤੀ ਇੱਕ ਹੀ ਸ਼ਿਵ ਦੀ ਹੈ। ਗਿਆਨ ਵੀ ਇੱਕ ਹੀ ਸ਼ਿਵਬਾਬਾ ਤੋਂ ਮਿਲਦਾ ਹੈ। ਇਹ ਗਿਆਨ ਹੀ ਡਿਫਰੇਂਟ
ਹੈ, ਇਸਨੂੰ ਕਿਹਾ ਜਾਂਦਾ ਹੈ ਸਪ੍ਰਿਚੂਅਲ ਨਾਲੇਜ਼। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਨਾਸ਼ੀ ਨਸ਼ੇ
ਨੂੰ ਛੱਡ ਅਲੌਕਿਕ ਨਸ਼ਾ ਰਹੇ ਕਿ ਅਸੀਂ ਹੁਣ ਵਰਥ ਨਾਟ ਪੈਨੀ ਤੋਂ ਵਰਥ ਪਾਉਂਡ ਬਣ ਰਹੇ ਹਾਂ। ਸਵੈ
ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਸਾਡੀ ਪੜ੍ਹਾਈ ਅਣਕਾਮਨ ਹੈ। ।
2. ਆਸਤਿਕ ਬਣ ਬਾਪ ਦਾ
ਸ਼ੋਅ ਕਰਨ ਵਾਲੀ ਸਰਵਿਸ ਕਰਨੀ ਹੈ। ਕਦੀ ਵੀ ਮਗ਼ਰੂਰ ਬਣ ਮੁਰਲੀ ਮਿਸ ਨਹੀਂ ਕਰਨੀ ਹੈ।
ਵਰਦਾਨ:-
ਪਵਿੱਤਰਤਾ ਦੇ ਫਾਉਂਡੇਸ਼ਨ ਦਵਾਰਾ ਸਦਾ ਸ਼੍ਰੇਸ਼ਠ ਕਰਮ ਕਰਨ ਵਾਲੀ ਪੂਜਯ ਆਤਮਾ ਭਵ
ਪਵਿੱਤ੍ਰਤਾ ਪੂਜਯ
ਬਣਾਉਂਦੀ ਹੈ। ਪੂਜਯ ਉਹ ਹੀ ਬਣਦੇ ਹਨ ਜੋ ਸਦਾ ਸ਼੍ਰੇਸ਼ਠ ਕਰਮ ਕਰਦੇ ਹਨ। ਪਰ ਪਵਿੱਤਰਤਾ ਸਿਰਫ਼
ਬ੍ਰਹਮਾਚਾਰਯ ਨਹੀਂ। ਮਨਸਾ ਸੰਕਲਪ ਵਿੱਚ ਵੀ ਕਿਸੇ ਦੇ ਪ੍ਰਤੀ ਨਿਗਟਿਵ ਸੰਕਲਪ ਪੈਦਾ ਨਾ ਹੋਵੇ। ਬੋਲ
ਵੀ ਗਲਤ ਨਾ ਹੋਵੇ। ਸੰਬੰਧ - ਸੰਪਰਕ ਵਿੱਚ ਵੀ ਫ਼ਰਕ ਨਾ ਹੋਵੇ, ਸਭਦੇ ਨਾਲ ਚੰਗਾ ਇੱਕ ਜਿਹਾ ਸੰਬੰਧ
ਹੋਵੇ। ਮਨਸਾ -ਵਾਚਾ - ਕਰਮਣਾ ਕਿਸੇ ਵਿੱਚ ਵੀ ਪਵਿੱਤਰਤਾ ਖੰਡਿਤ ਨਾ ਹੋਵੇ ਤਾਂ ਕਹਾਂਗੇ ਪੂਜਯ ਆਤਮਾ।
ਮੈਂ ਪਰਮ ਪੂਜਯ ਆਤਮਾ ਹਾਂ - ਇਸ ਸਮ੍ਰਿਤੀ ਨਾਲ ਪਵਿੱਤਰਤਾ ਦਾ ਫਾਊਂਡੇਸ਼ਨ ਮਜ਼ਬੂਤ ਬਣਾਓ।
ਸਲੋਗਨ:-
ਸਦਾ ਇਸੀ
ਅਲੌਕਿਕ ਨਸ਼ੇ ਵਿੱਚ ਰਹੋ “ਵਾਹ ਰੇ ਮੈਂ” ਤਾਂ ਮਨ ਅਤੇ ਤਨ ਨਾਲ ਨੇਚਰੁਲ ਖੁਸ਼ੀ ਦੀ ਡਾਂਸ ਕਰਦੇ
ਰਹਾਂਗੇ।