19.12.24 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਇਹ
ਪੁਰਸ਼ੋਤਮ ਸੰਗਮਯੁਗ ਟ੍ਰਾਂਸਫਰ ਹੋਣ ਦਾ ਯੁਗ ਹੈ, ਹੁਣ ਤੁਹਾਨੂੰ ਕਨਿਸ਼ਟ ਤੋਂ ਉੱਤਮ ਪੁਰਖ਼ ਬਣਨਾ ਹੈ"
ਪ੍ਰਸ਼ਨ:-
ਬਾਪ ਦੇ ਨਾਲ -
ਨਾਲ ਕਿਨ੍ਹਾ ਬੱਚਿਆਂ ਦੀ ਵੀ ਮਹਿਮਾ ਗਾਈ ਜਾਂਦੀ ਹੈ?
ਉੱਤਰ:-
ਜੋ ਟੀਚਰ ਬਣ
ਬਹੁਤਿਆਂ ਦਾ ਕਲਿਆਣ ਕਰਨ ਦੇ ਨਿਮਿਤ ਬਣਦੇ ਹਨ, ਉਨ੍ਹਾਂ ਦੀ ਮਹਿਮਾ ਵੀ ਬਾਪ ਦੇ ਨਾਲ - ਨਾਲ ਗਾਈ
ਜਾਂਦੀ ਹੈ। ਕਰਨ - ਕਰਾਵਨਹਾਰ ਬਾਬਾ ਬੱਚਿਆਂ ਤੋਂ ਕਈਆਂ ਦਾ ਕਲਿਆਣ ਕਰਾਉਂਦੇ ਹਨ ਤਾਂ ਬੱਚਿਆਂ ਦੀ
ਵੀ ਮਹਿਮਾ ਹੋ ਜਾਂਦੀ ਹੈ। ਕਹਿੰਦੇ ਹਨ - ਬਾਬਾ, ਫਲਾਣੇ ਨੇ ਸਾਡੇ ਤੇ ਦਇਆ ਕੀਤੀ, ਜੋ ਅਸੀਂ ਕੀ
ਤੋਂ ਕੀ ਬਣ ਗਏ! ਟੀਚਰ ਬਣੇ ਬਗੈਰ ਅਸ਼ੀਰਵਾਦ ਮਿਲ ਨਹੀਂ ਸਕਦੀ।
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਤੋਂ ਪੁੱਛਦੇ ਹਨ। ਸਮਝਾਉਂਦੇ ਵੀ ਹਨ ਫਿਰ ਪੁੱਛਦੇ ਵੀ ਹਨ। ਹੁਣ ਬਾਪ
ਨੂੰ ਬੱਚਿਆਂ ਨੇ ਜਾਣਿਆ ਹੈ। ਭਾਵੇਂ ਕੋਈ ਸਰਵ-ਵਿਆਪੀ ਵੀ ਕਹਿੰਦੇ ਹਨ ਪਰ ਉਸ ਤੋਂ ਪਹਿਲਾਂ ਬਾਪ
ਨੂੰ ਪਛਾਣਨਾ ਤੇ ਚਾਹੀਦਾ ਹੈ ਨਾ - ਬਾਪ ਕੌਣ ਹੈ? ਪਹਿਚਾਣ ਕਰ ਫਿਰ ਕਹਿਣਾ ਚਾਹੀਦਾ, ਬਾਪ ਦਾ
ਨਿਵਾਸ ਸਥਾਨ ਕਿੱਥੇ ਹੈ? ਬਾਪ ਨੂੰ ਜਾਣਦੇ ਹੀ ਨਹੀਂ ਤਾਂ ਉਨ੍ਹਾਂ ਦੇ ਨਿਵਾਸ ਸਥਾਨ ਦਾ ਪਤਾ ਕਿਵੇਂ
ਪਵੇ। ਕਹਿ ਦਿੰਦੇ ਉਹ ਤਾਂ ਨਾਮ - ਰੂਪ ਤੋਂ ਨਿਆਰਾ ਹੈ, ਗੋਇਆ ਹੈ ਨਹੀਂ। ਤਾਂ ਜੋ ਚੀਜ਼ ਹੈ ਨਹੀਂ
ਉਨ੍ਹਾਂ ਦੇ ਰਹਿਣ ਦੇ ਸਥਾਨ ਦਾ ਵੀ ਕਿਵੇਂ ਵਿਚਾਰ ਕੀਤਾ ਜਾਵੇ? ਇਹ ਹੁਣ ਤੁਸੀਂ ਬੱਚੇ ਜਾਣਦੇ ਹੋ।
ਬਾਪ ਨੇ ਪਹਿਲੇ - ਪਹਿਲੇ ਤਾਂ ਆਪਣੀ ਪਹਿਚਾਣ ਦਿੱਤੀ ਹੈ, ਫਿਰ ਰਹਿਣ ਦਾ ਸਥਾਨ ਸਮਝਾਇਆ ਜਾਂਦਾ ਹੈ।
ਬਾਪ ਕਹਿੰਦੇ ਹਨ ਮੈਂ ਤੁਹਾਨੂੰ ਇਸ ਰਥ ਦੁਆਰਾ ਪਹਿਚਾਣ ਦੇਣ ਆਇਆ ਹਾਂ। ਮੈਂ ਤੁਸੀਂ ਸਾਰਿਆਂ ਦਾ
ਬਾਪ ਹਾਂ, ਜਿਸ ਨੂੰ ਪਰਮਪਿਤਾ ਕਿਹਾ ਜਾਂਦਾ ਹੈ। ਆਤਮਾ ਨੂੰ ਵੀ ਕੋਈ ਨਹੀਂ ਜਾਣਦੇ ਹਨ। ਬਾਪ ਦਾ
ਨਾਮ, ਰੂਪ, ਦੇਸ਼, ਕਾਲ ਨਹੀਂ ਹੈ ਤਾਂ ਬੱਚਿਆਂ ਦਾ ਫਿਰ ਕਿਥੋਂ ਆਇਆ? ਬਾਪ ਹੀ ਨਾਮ - ਰੂਪ ਤੋਂ
ਨਿਆਰਾ ਹੈ ਤਾਂ ਬੱਚੇ ਫਿਰ ਕਿਥੋਂ ਆਏ? ਬੱਚੇ ਹੈ ਤਾਂ ਜਰੂਰ ਬਾਪ ਵੀ ਹੈ। ਸਿੱਧ ਹੁੰਦਾ ਹੈ ਕਿ ਉਹ
ਨਾਮ ਰੂਪ ਤੋਂ ਨਿਆਰਾ ਨਹੀਂ ਹੈ। ਬੱਚਿਆਂ ਦਾ ਵੀ ਨਾਮ - ਰੂਪ ਹੈ। ਭਾਵੇਂ ਕਿੰਨਾ ਵੀ ਸੂਕ੍ਸ਼੍ਮ ਹੋਵੇ।
ਆਕਾਸ਼ ਸੂਕ੍ਸ਼੍ਮ ਹੈ ਤਾਂ ਵੀ ਨਾਮ ਤਾਂ ਹੈ ਨਾ ਆਕਾਸ਼। ਜੀਵਨ ਇਹ ਪੋਲਾਰ ਸੂਕ੍ਸ਼੍ਮ ਹੈ, ਉਵੇਂ ਬਾਪ ਵੀ
ਬਹੁਤ ਸੂਕ੍ਸ਼੍ਮ ਹੈ। ਬੱਚੇ ਵਰਨਣ ਕਰਦੇ ਹਨ ਵੰਡਰਫੁੱਲ ਸਿਤਾਰਾ ਹੈ, ਜੋ ਇਨ੍ਹਾਂ ਵਿੱਚ ਪ੍ਰਵੇਸ਼ ਕਰਦੇ
ਹਨ, ਜਿਸ ਨੂੰ ਆਤਮਾ ਕਹਿੰਦੇ ਹਨ। ਬਾਪ ਤਾਂ ਰਹਿੰਦੇ ਹੀ ਹਨ ਪਰਮਧਾਮ ਵਿੱਚ, ਉਹ ਰਹਿਣ ਦਾ ਸਥਾਨ
ਹੈ। ਉੱਪਰ ਨਜ਼ਰ ਜਾਂਦੀ ਹੈ ਨਾ। ਉੱਪਰ ਉਂਗਲੀ ਦਾ ਇਸ਼ਾਰਾ ਕਰ ਯਾਦ ਕਰਦੇ ਹਨ। ਤਾਂ ਜਰੂਰ ਜਿਸ ਨੂੰ
ਯਾਦ ਕਰਦੇ ਹਨ, ਕੋਈ ਵਸਤੂ ਹੋਵੇਗੀ। ਪਰਮਪਿਤਾ ਪਰਮਾਤਮਾ ਕਹਿੰਦੇ ਤਾਂ ਹਨ ਨਾ। ਫਿਰ ਵੀ ਨਾਮ - ਰੂਪ
ਤੋਂ ਨਿਆਰਾ ਕਹਿਣਾ - ਇਸ ਨੂੰ ਅਗਿਆਨ ਕਿਹਾ ਜਾਂਦਾ ਹੈ। ਬਾਪ ਨੂੰ ਜਾਣਨਾ, ਇਸ ਨੂੰ ਗਿਆਨ ਕਿਹਾ
ਜਾਂਦਾ ਹੈ। ਇਹ ਵੀ ਤੁਸੀਂ ਸਮਝਦੇ ਹੋ ਅਸੀਂ ਪਹਿਲੇ ਅਗਿਆਨੀ ਸੀ। ਬਾਪ ਨੂੰ ਵੀ ਨਹੀਂ ਜਾਣਦੇ ਸੀ,
ਆਪਣੇ ਨੂੰ ਵੀ ਨਹੀਂ ਜਾਣਦੇ ਸੀ। ਹੁਣ ਸਮਝਦੇ ਹੋ ਅਸੀਂ ਆਤਮਾ ਹਾਂ, ਨਾ ਕਿ ਸ਼ਰੀਰ। ਆਤਮਾ ਨੂੰ
ਅਵਿਨਾਸ਼ੀ ਕਿਹਾ ਜਾਂਦਾ ਹੈ ਤਾਂ ਜਰੂਰ ਕੋਈ ਚੀਜ਼ ਹੈ ਨਾ। ਅਵਿਨਾਸ਼ੀ ਕੋਈ ਨਾਮ ਨਹੀਂ। ਅਵਿਨਾਸ਼ੀ ਮਤਲਬ
ਜੋ ਵਿਨਾਸ਼ ਨੂੰ ਨਹੀਂ ਪਾਉਂਦੀ। ਤਾਂ ਜਰੂਰ ਕੋਈ ਵਸਤੂ ਹੈ। ਬੱਚਿਆਂ ਨੂੰ ਚੰਗੀ ਰੀਤੀ ਸਮਝਾਇਆ ਗਿਆ
ਹੈ, ਮਿੱਠੇ - ਮਿੱਠੇ ਬੱਚਿਓ, ਜਿਨ੍ਹਾਂ ਨੂੰ ਬੱਚੇ - ਬੱਚੇ ਕਹਿੰਦੇ ਹਨ ਉਹ ਆਤਮਾਵਾਂ ਅਵਿਨਾਸ਼ੀ ਹਨ।
ਇਨ੍ਹਾਂ ਆਤਮਾਵਾਂ ਦਾ ਬਾਪ ਪਰਮਪਿਤਾ ਪਰਮਾਤਮਾ ਬੈਠ ਸਮਝਾਉਂਦੇ ਹਨ। ਇਹ ਖੇਡ ਇੱਕ ਹੀ ਵਾਰ ਹੁੰਦਾ
ਹੈ ਜੱਦ ਕਿ ਬਾਪ ਆਕੇ ਬੱਚਿਆਂ ਨੂੰ ਆਪਣਾ ਪਰਿਚੈ ਦਿੰਦੇ ਹਨ। ਮੈਂ ਵੀ ਪਾਰ੍ਟਧਾਰੀ ਹਾਂ। ਕਿਵੇਂ
ਪਾਰ੍ਟ ਵਜਾਉਂਦਾ ਹਾਂ, ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਪੁਰਾਣੀ ਮਤਲਬ ਪਤਿਤ ਆਤਮਾ ਨੂੰ ਨਵਾਂ
ਪਾਵਨ ਬਣਾਉਂਦੇ ਹਨ ਤਾਂ ਫਿਰ ਸ਼ਰੀਰ ਵੀ ਤੁਹਾਡੇ ਉੱਥੇ ਗੁਲ - ਗੁਲ ਹੁੰਦੇ ਹਨ। ਇਹ ਤਾਂ ਬੁੱਧੀ
ਵਿੱਚ ਹੈ ਨਾ।
ਹੁਣ ਤੁਸੀਂ ਬਾਬਾ - ਬਾਬਾ
ਕਹਿੰਦੇ ਹੋ, ਇਹ ਪਾਰ੍ਟ ਚਲ ਰਿਹਾ ਹੈ ਨਾ। ਆਤਮਾ ਕਹਿੰਦੀ ਹੈ ਬਾਬਾ ਆਇਆ ਹੋਇਆ ਹੈ - ਅਸੀਂ ਬੱਚਿਆਂ
ਨੂੰ ਸ਼ਾਂਤੀਧਾਮ ਘਰ ਲੈ ਜਾਣ ਦੇ ਲਈ। ਸ਼ਾਂਤੀਧਾਮ ਦੇ ਬਾਦ ਹੈ ਹੀ ਸੁੱਖਧਾਮ। ਸ਼ਾਂਤੀਧਾਮ ਦੇ ਬਾਦ
ਦੁੱਖਧਾਮ ਹੋ ਨਾ ਸਕੇ। ਨਵੀਂ ਦੁਨੀਆਂ ਵਿੱਚ ਸੁੱਖ ਹੀ ਕਿਹਾ ਜਾਂਦਾ ਹੈ। ਇਹ ਦੇਵੀ - ਦੇਵਤੇ ਜੇ
ਚੇਤੰਨ ਹੋਣ ਅਤੇ ਉਨ੍ਹਾਂ ਤੋਂ ਕੋਈ ਪੁੱਛੇ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ, ਤਾਂ ਕਹਿਣਗੇ ਅਸੀਂ
ਸ੍ਵਰਗ ਦੇ ਰਹਿਣ ਵਾਲੇ ਹਾਂ। ਹੁਣ ਇਹ ਜੜ ਮੂਰਤੀ ਤਾਂ ਨਹੀਂ ਕਹਿ ਸਕਦੀ। ਤੁਸੀਂ ਤਾਂ ਕਹਿ ਸਕਦੇ ਹੋ
ਨਾ, ਅਸੀਂ ਅਸਲ ਸ੍ਵਰਗ ਵਿੱਚ ਰਹਿਣ ਵਾਲੇ ਦੇਵੀ - ਦੇਵਤਾ ਸੀ ਫਿਰ 84 ਦਾ ਚੱਕਰ ਲਗਾਇਆ ਹੁਣ ਸੰਗਮ
ਤੇ ਆਏ ਹਾਂ। ਇਹ ਟਰਾਂਸਫਰ ਹੋਣ ਦਾ ਪੁਰਸ਼ੋਤਮ ਸੰਗਮਯੁਗ ਹੈ। ਬੱਚੇ ਜਾਣਦੇ ਹਨ ਅਸੀਂ ਬਹੁਤ ਉੱਤਮ
ਪੁਰਖ਼ ਬਣਦੇ ਹਾਂ। ਅਸੀਂ ਹਰ 5 ਹਜ਼ਾਰ ਵਰ੍ਹੇ ਬਾਦ ਸਤੋਪ੍ਰਧਾਨ ਬਣਦੇ ਹਾਂ। ਸਤੋਪ੍ਰਧਾਨ ਵੀ ਨੰਬਰਵਾਰ
ਕਹਿਣਗੇ। ਤਾਂ ਇਹ ਸਾਰਾ ਪਾਰ੍ਟ ਆਤਮਾ ਨੂੰ ਮਿਲਿਆ ਹੋਇਆ ਹੈ। ਇਵੇਂ ਨਹੀਂ ਕਹਿਣਗੇ ਕਿ ਮਨੁੱਖ ਨੂੰ
ਪਾਰ੍ਟ ਮਿਲਿਆ ਹੋਇਆ ਹੈ। ਅਹਿਮ ਆਤਮਾ ਨੂੰ ਪਾਰ੍ਟ ਮਿਲਿਆ ਹੋਇਆ ਹੈ। ਮੈ ਆਤਮਾ 84 ਜਨਮ ਲੈਂਦੀ
ਹਾਂ। ਅਸੀਂ ਆਤਮਾ ਵਾਰਿਸ ਹਾਂ, ਵਾਰਿਸ ਹਮੇਸ਼ਾ ਮੇਲ ਹੁੰਦੇ ਹਨ, ਫੀਮੇਲ ਨਹੀਂ। ਤਾਂ ਹੁਣ ਬੱਚਿਆਂ
ਨੂੰ ਇਹ ਪੱਕਾ ਸਮਝਣਾ ਹੈ ਅਸੀਂ ਸਭ ਆਤਮਾਵਾਂ ਮੇਲ ਹਾਂ। ਸਭ ਨੂੰ ਬੇਹੱਦ ਦੇ ਬਾਪ ਤੋਂ ਵਰਸਾ ਮਿਲਦਾ
ਹੈ। ਹੱਦ ਦੇ ਲੌਕਿਕ ਬਾਪ ਤੋਂ ਸਿਰਫ ਬੱਚਿਆਂ ਨੂੰ ਵਰਸਾ ਮਿਲਦਾ ਹੈ, ਬੱਚੀ ਨੂੰ ਨਹੀਂ। ਇਵੇਂ ਵੀ
ਨਹੀਂ ਆਤਮਾ ਸਦੈਵ ਫੀਮੇਲ ਬਣਦੀ ਹੈ। ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਕਦੀ ਮੇਲ ਦਾ, ਕਦੀ ਫੀਮੇਲ
ਦਾ ਸ਼ਰੀਰ ਲੈਂਦੀ ਹੈ। ਇਸ ਸਮੇਂ ਤੁਸੀਂ ਸਭ ਮੇਲਸ ਹੋ। ਸਭ ਆਤਮਾਵਾਂ ਨੂੰ ਇੱਕ ਬਾਪ ਤੋਂ ਵਰਸਾ ਮਿਲਦਾ
ਹੈ। ਸਭ ਬੱਚੇ ਹੀ ਬੱਚੇ ਹਨ। ਸਭ ਦਾ ਬਾਪ ਇੱਕ ਹੈ। ਬਾਪ ਵੀ ਕਹਿੰਦੇ ਹਨ - ਹੇ ਬੱਚੇ, ਤੁਸੀਂ ਸਭ
ਆਤਮਾਵਾਂ ਮੇਲ ਹੋ। ਸਾਡੇ ਰੂਹਾਨੀ ਬੱਚੇ ਹੋ। ਫਿਰ ਪਾਰ੍ਟ ਵਜਾਉਣ ਲਈ ਮੇਲ - ਫੀਮੇਲ ਦੋਨੋ ਚਾਹੀਦਾ
ਹੈ। ਤਾਂ ਤੇ ਮਨੁੱਖ ਸ੍ਰਿਸ਼ਟੀ ਵ੍ਰਿਧੀ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਤੁਹਾਡੇ ਸਿਵਾਏ ਕੋਈ ਵੀ ਨਹੀਂ
ਜਾਣਦੇ ਹਨ। ਭਾਵੇਂ ਕਹਿੰਦੇ ਤਾਂ ਹਨ ਅਸੀਂ ਸਭ ਬ੍ਰਦਰ੍ਸ ਹਾਂ ਪਰ ਸਮਝਦੇ ਨਹੀਂ ਹਨ।
ਹੁਣ ਤੁਸੀਂ ਕਹਿੰਦੇ ਹੋ
ਬਾਬਾ ਅਸੀਂ ਤੁਹਾਡੇ ਤੋਂ ਕਈ ਵਾਰ ਵਰਸਾ ਲਿਆ ਹੈ। ਆਤਮਾ ਨੂੰ ਇਹ ਪੱਕਾ ਹੋ ਜਾਂਦਾ ਹੈ। ਆਤਮਾ ਬਾਪ
ਨੂੰ ਜਰੂਰ ਯਾਦ ਕਰਦੀ ਹੈ - ਓ ਬਾਬਾ ਰਹਿਮ ਕਰੋ। ਬਾਬਾ ਹੁਣ ਆਪ ਆਓ, ਅਸੀਂ ਤੁਹਾਡੇ ਬੱਚੇ ਬਣਾਂਗੇ।
ਦੇਹ ਸਾਹਿਤ ਦੇਹ ਦੇ ਸਭ ਸੰਬੰਧ ਛੱਡ ਅਸੀਂ ਆਤਮਾ ਤੁਹਾਨੂੰ ਹੀ ਯਾਦ ਕਰਾਂਗੇ। ਬਾਪ ਨੇ ਸਮਝਾਇਆ ਹੈ
ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਬਾਪ ਤੋਂ ਅਸੀਂ ਵਰਸਾ ਕਿਵੇਂ ਪਾਉਂਦੇ ਹਾਂ, ਫਿਰ
5 ਹਜ਼ਾਰ ਵਰ੍ਹੇ ਬਾਦ ਅਸੀਂ ਇਹ ਦੇਵਤਾ ਕਿਵੇਂ ਬਣਦੇ ਹਾਂ, ਇਹ ਵੀ ਜਾਣਨਾ ਚਾਹੀਦਾ ਹੈ ਨਾ। ਸ੍ਵਰਗ
ਦਾ ਵਰਸਾ ਕਿਸ ਤੋਂ ਮਿਲਦਾ ਹੈ, ਹੁਣ ਇਹ ਤੁਸੀਂ ਸਮਝਦੇ ਹੋ। ਬਾਪ ਤਾਂ ਸ੍ਵਰਗਵਾਸੀ ਨਹੀਂ ਹੈ,
ਬੱਚਿਆਂ ਨੂੰ ਬਣਾਉਂਦੇ ਹਨ। ਖੁਦ ਤਾਂ ਨਰਕ ਵਿੱਚ ਹੀ ਆਉਂਦੇ ਹਨ, ਤੁਸੀਂ ਬਾਪ ਨੂੰ ਬੁਲਾਉਂਦੇ ਵੀ
ਨਰਕ ਵਿੱਚ ਹੀ ਹੋ, ਜੱਦ ਕਿ ਤੁਸੀਂ ਤਮੋਪ੍ਰਧਾਨ ਬਣਦੇ ਹੋ। ਇਹ ਤਮੋਪ੍ਰਧਾਨ ਦੁਨੀਆਂ ਹੈ ਨਾ।
ਸਤੋਪ੍ਰਧਾਨ ਦੁਨੀਆ ਸੀ, 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਦਾ ਰਾਜ ਸੀ। ਇਨ੍ਹਾਂ ਗੱਲਾਂ ਨੂੰ, ਇਸ
ਪੜ੍ਹਾਈ ਨੂੰ ਵੀ ਤੁਸੀਂ ਹੀ ਜਾਣਦੇ ਹੋ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ। ਮਨੁੱਖ ਤੋਂ
ਦੇਵਤਾ ਕੀਤੇ ਕਰਤ ਨਾ ਲਾਗੀ ਵਾਰ… ਬੱਚਾ ਬਣਾ ਅਤੇ ਵਾਰਿਸ ਬਣਾ, ਬਾਪ ਕਹਿੰਦੇ ਹਨ ਤੁਸੀਂ ਸਭ ਆਤਮਾਵਾਂ
ਮੇਰੇ ਬੱਚੇ ਹੋ। ਤੁਹਾਨੂੰ ਵਰਸਾ ਦਿੰਦਾ ਹਾਂ। ਤੁਸੀਂ ਭਰਾ - ਭਰਾ ਹੋ, ਰਹਿਣ ਦਾ ਸਥਾਨ ਮੂਲਵਤਨ ਅਤੇ
ਨਿਰਵਾਣਧਾਮ ਹੈ, ਜਿਸ ਨੂੰ ਨਿਰਾਕਾਰੀ ਦੁਨੀਆਂ ਵੀ ਕਹਿੰਦੇ ਹਨ। ਸਭ ਆਤਮਾਵਾਂ ਉੱਥੇ ਰਹਿੰਦੀਆਂ ਹਨ
। ਇਸ ਸੂਰਜ ਚੰਦ ਤੋਂ ਵੀ ਉਸ ਪਾਰ ਉਹ ਤੁਹਾਡਾ ਸਵੀਟ ਸਾਈਲੈਂਸ ਘਰ ਹੈ ਪਰ ਉੱਥੇ ਬੈਠ ਤਾਂ ਨਹੀਂ
ਜਾਣਾ ਹੈ। ਬੈਠ ਕੇ ਕੀ ਕਰਣਗੇ। ਉਹ ਤਾਂ ਜਿਵੇਂ ਜੜ੍ਹ ਅਵਸਥਾ ਹੋ ਗਈ। ਆਤਮਾ ਜੱਦ ਪਾਰ੍ਟ ਵਜਾਏ ਤੱਦ
ਹੀ ਚੇਤੰਨ ਕਹਾਉਂਦੀ ਹੈ। ਹੈ ਚੇਤੰਨ ਪਰ ਪਾਰ੍ਟ ਨਾ ਵਜਾਏ ਤਾਂ ਜੜ ਹੋਈ ਨਾ। ਤੁਸੀਂ ਇੱਥੇ ਖੜੇ ਹੋ
ਜਾਓ, ਹੱਥ ਪੈਰ ਨਾ ਚਲਾਓ ਤਾਂ ਜਿਵੇਂ ਜੜ੍ਹ ਹੋਏ। ਉੱਥੇ ਤਾਂ ਨੈਚੁਰਲ ਸ਼ਾਂਤੀ ਰਹਿੰਦੀ ਹੈ, ਆਤਮਾਵਾਂ
ਜਿਵੇਂ ਕਿ ਜੜ ਹਨ। ਪਾਰ੍ਟ ਕੁਝ ਵੀ ਨਹੀਂ ਵਜਾਉਂਦੀਆਂ। ਸ਼ੋਭਾ ਤਾਂ ਪਾਰ੍ਟ ਵਿੱਚ ਹੈ ਨਾ। ਸ਼ਾਂਤੀਧਾਮ
ਵਿੱਚ ਕੀ ਸ਼ੋਭਾ ਹੋਵੇਗੀ? ਆਤਮਾਵਾਂ ਸੁੱਖ - ਦੁੱਖ ਦੀ ਭਾਸਨਾ ਤੋਂ ਪਰੇ ਰਹਿੰਦੀ ਹੈ। ਕੁਝ ਪਾਰ੍ਟ
ਹੀ ਨਹੀਂ ਵਜਾਉਂਦੀ ਤਾਂ ਉੱਥੇ ਰਹਿਣ ਦਾ ਕਿ ਫਾਇਦਾ? ਪਹਿਲੇ - ਪਹਿਲੇ ਸੁੱਖ ਦਾ ਪਾਰ੍ਟ ਵਜਾਉਣਾ
ਹੈ। ਹਰ ਇੱਕ ਨੂੰ ਪਹਿਲੇ ਤੋਂ ਹੀ ਪਾਰ੍ਟ ਮਿਲਿਆ ਹੋਇਆ ਹੈ। ਕੋਈ ਕਹਿੰਦੇ ਹਨ ਸਾਨੂੰ ਤਾਂ ਮੋਕਸ਼
ਚਾਹੀਦਾ ਹੈ। ਬੁਲਬੁਲਾ ਪਾਣੀ ਵਿੱਚ ਮਿਲ ਗਿਆ ਬਸ, ਆਤਮਾ ਜਿਵੇਂ ਕਿ ਹੈ ਨਹੀਂ। ਕੁਝ ਵੀ ਪਾਰ੍ਟ ਨਾ
ਵਜਾਵੇ ਤਾਂ ਜਿਵੇਂ ਜੜ ਕਹਾਂਗੇ। ਚੇਤੰਨ ਹੁੰਦੇ ਹੋਏ ਜੜ ਹੋਕੇ ਪਿਆ ਰਹੇ ਤਾਂ ਕੀ ਫਾਇਦਾ? ਪਾਰ੍ਟ
ਤਾਂ ਸਭ ਨੇ ਵਜਾਉਣਾ ਹੀ ਹੈ। ਮੁੱਖ ਹੀਰੋ - ਹੀਰੋਇਨ ਦਾ ਪਾਰ੍ਟ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ
ਨੂੰ ਹੀਰੋ - ਹੀਰੋਇਨ ਦਾ ਟਾਈਟਲ ਮਿਲਦਾ ਹੈ। ਆਤਮਾ ਇੱਥੇ ਪਾਰ੍ਟ ਵਜਾਉਂਦੀ ਹੈ। ਪਹਿਲੇ ਸੁੱਖ ਦਾ
ਰਾਜ ਕਰਦੀ ਹੈ ਫਿਰ ਦੁੱਖ ਦੇ ਰਾਜ ਵਿੱਚ ਜਾਂਦੀ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਬੱਚੇ ਸਭ ਨੂੰ
ਇਹ ਪੈਗਾਮ ਦੋ। ਟੀਚਰ ਬਣ ਹੋਰਾਂ ਨੂੰ ਸਮਝਾਓ। ਜੋ ਟੀਚਰ ਨਹੀਂ ਬਣਦੇ ਉਨ੍ਹਾਂ ਦਾ ਪਦ ਘੱਟ ਹੋਵੇਗਾ।
ਟੀਚਰ ਬਣਨ ਬਗੈਰ ਕਿਸੇ ਨੂੰ ਅਸ਼ੀਰਵਾਦ ਕਿਵੇਂ ਮਿਲੇਗੀ? ਕਿਸੇ ਨੂੰ ਪੈਸਾ ਦਵਾਂਗੇ ਤਾਂ ਉਨ੍ਹਾਂ ਨੂੰ
ਖੁਸ਼ੀ ਤਾਂ ਹੋਵੇਗੀ ਨਾ। ਅੰਦਰ ਵਿੱਚ ਸਮਝਦੇ ਹਨ ਬੀ.ਕੇ. ਸਾਡੇ ਉੱਪਰ ਬਹੁਤ ਦਇਆ ਕਰਦੀ ਹੈ, ਜੋ ਸਾਨੂੰ
ਕੀ ਤੋਂ ਕੀ ਬਣਾ ਦਿੰਦੀ ਹੈ! ਵੈਸੇ ਤਾਂ ਮਹਿਮਾ ਇੱਕ ਬਾਪ ਦੀ ਹੀ ਕਰਦੇ ਹਨ - ਵਾਹ ਬਾਬਾ, ਆਪ ਇਨ੍ਹਾਂ
ਬੱਚਿਆਂ ਦੁਆਰਾ ਸਾਡਾ ਕਿੰਨਾ ਕਲਿਆਣ ਕਰਦੇ ਹੋ! ਕੋਈ ਦੁਆਰਾ ਤਾਂ ਹੁੰਦਾ ਹੈ ਨਾ। ਬਾਪ
ਕਰਨਕਰਾਵਣਹਾਰ ਹੈ, ਤੁਹਾਡੇ ਦੁਆਰਾ ਕਰਾਉਂਦੇ ਹਨ। ਤੁਹਾਡਾ ਕਲਿਆਣ ਹੁੰਦਾ ਹੈ। ਤਾਂ ਤੁਸੀਂ ਫਿਰ
ਹੋਰਾਂ ਨੂੰ ਕਲਮ ਲਗਾਉਂਦੇ ਹੋ। ਜਿਵੇਂ- ਜਿਵੇਂ ਜੋ ਸਰਵਿਸ ਕਰਦੇ ਹਨ, ਉੰਨਾ ਉੱਚਾ ਪਦ ਪਾਉਂਦੇ ਹਨ।
ਰਾਜਾ ਬਣਨਾ ਹੈ ਤਾਂ ਪ੍ਰਜਾ ਵੀ ਬਣਾਉਣੀ ਹੈ। ਫਿਰ ਜੋ ਚੰਗੇ ਨੰਬਰ ਵਿੱਚ ਆਉਂਦੇ ਹਨ ਉਹ ਹੀ ਰਾਜਾ
ਬਣਦੇ ਹਨ। ਮਾਲਾ ਬਣਦੀ ਹੈ ਨਾ। ਆਪਣੇ ਤੋਂ ਪੁੱਛਣਾ ਚਾਹੀਦਾ ਅਸੀਂ ਮਾਲਾ ਵਿੱਚ ਕਿਹੜਾ ਨੰਬਰ ਬਣਾਂਗੇ?
9 ਰਤਨ ਮੁੱਖ ਹਨ ਨਾ। ਵਿੱਚਕਾਰ ਹੈ ਹੀਰਾ ਬਣਾਉਣ ਵਾਲਾ। ਹੀਰੇ ਨੂੰ ਵਿੱਚਕਾਰ ਰੱਖਦੇ ਹਨ। ਮਾਲਾ
ਵਿੱਚ ਉੱਪਰ ਫੁੱਲ ਵੀ ਹੈ ਨਾ। ਅੰਤ ਵਿੱਚ ਤੁਹਾਨੂੰ ਪਤਾ ਪਵੇਗਾ - ਕਿਹੜੇ ਮੁੱਖ ਦਾਨੇ ਬਣਦੇ ਹਨ,
ਜੋ ਡਾਇਨੈਸਟੀ ਵਿੱਚ ਆਉਣਗੇ। ਪਿਛਾੜੀ ਵਿੱਚ ਤੁਹਾਨੂੰ ਸਭ ਸਾਕ੍ਸ਼ਾਤ੍ਕਰ ਹੋਣਗੇ ਜਰੂਰ। ਵੇਖਣਗੇ,
ਕਿਵੇਂ ਇਹ ਸਭ ਸਜਾਵਾਂ ਖਾਂਦੇ ਹਨ। ਸ਼ੁਰੂ ਵਿੱਚ ਦਿਵਯ ਦ੍ਰਿਸ਼ਟੀ ਵਿੱਚ ਤੁਸੀਂ ਸੁਕਸ਼ਮਵਤਨ ਵਿੱਚ
ਵੇਖਦੇ ਸੀ। ਇਹ ਵੀ ਗੁਪਤ ਹੈ। ਆਤਮਾ ਸਜਾਵਾਂ ਕਿੱਥੇ ਖਾਂਦੀ ਹੈ - ਇਹ ਵੀ ਡਰਾਮਾ ਵਿੱਚ ਪਾਰ੍ਟ ਹੈ।
ਗਰਭ ਜੇਲ ਵਿੱਚ ਸਜਾਵਾਂ ਮਿਲਦੀਆਂ ਹਨ। ਜੇਲ ਵਿੱਚ ਧਰਮਰਾਜ ਨੂੰ ਵੇਖਦੇ ਹਨ ਫਿਰ ਕਹਿੰਦੇ ਹਨ ਬਾਹਰ
ਕੱਢੋ। ਬਿਮਾਰੀਆਂ ਆਦਿ ਹੁੰਦੀਆਂ ਹਨ, ਉਹ ਵੀ ਕਰਮ ਦਾ ਹਿਸਾਬ ਹੈ ਨਾ। ਇਹ ਸਭ ਸਮਝਣ ਦੀਆਂ ਗੱਲਾਂ
ਹਨ। ਬਾਪ ਤਾਂ ਜਰੂਰ ਰਾਈਟ ਹੀ ਸੁਣਾਉਣਗੇ ਨਾ। ਹੁਣ ਤੁਸੀਂ ਰਾਈਟਿਅਸ ਬਣਦੇ ਹੋ। ਰਾਈਟਿਅਸ ਉਨ੍ਹਾਂ
ਨੂੰ ਕਿਹਾ ਜਾਂਦਾ ਹੈ ਜੋ ਬਾਪ ਤੋਂ ਬਹੁਤ ਤਾਕਤ ਲੈਂਦੇ ਹਨ।
ਤੁਸੀਂ ਵਿਸ਼ਵ ਦੇ ਮਾਲਿਕ
ਬਣਦੇ ਹੋ ਨਾ। ਕਿੰਨੀ ਤਾਕਤ ਰਹਿੰਦੀ ਹੈ। ਹੰਗਾਮੇ ਆਦਿ ਦੀ ਕੋਈ ਗੱਲ ਨਹੀਂ। ਤਾਕਤ ਘੱਟ ਹੈ ਤਾਂ
ਕਿੰਨੇ ਹੰਗਾਮੇ ਹੋ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਤਾਕਤ ਮਿਲਦੀ ਹੈ - ਅੱਧਾਕਲਪ ਦੇ ਲਈ। ਫਿਰ ਵੀ
ਨੰਬਰਵਾਰ ਪੁਰਸ਼ਾਰਥ ਅਨੁਸਾਰ। ਇੱਕੋ ਜਿਹੀ ਤਾਕਤ ਨਹੀਂ ਪਾ ਸਕਦੇ, ਨਾ ਇੱਕ ਵਰਗਾ ਪਦ ਪਾ ਸਕਦੇ ਹਨ।
ਇਹ ਵੀ ਪਹਿਲੇ ਤੋਂ ਨੂੰਧ ਹੈ। ਡਰਾਮਾ ਵਿੱਚ ਅਨਾਦਿ ਨੂੰਧ ਹੈ। ਕੋਈ ਪਿਛਾੜੀ ਵਿੱਚ ਆਉਂਦੇ ਹਨ, ਇੱਕ
- ਦੋ ਜਨਮ ਲੀਤੇ ਅਤੇ ਸ਼ਰੀਰ ਛੱਡਿਆ। ਜਿਵੇਂ ਦੀਵਾਲੀ ਤੇ ਮੱਛਰ ਹੁੰਦੇ ਹਨ, ਰਾਤ ਨੂੰ ਜਨਮ ਲੈਂਦੇ
ਹਨ, ਸਵੇਰੇ ਨੂੰ ਮਰ ਜਾਂਦੇ ਹਨ। ਉਹ ਤਾਂ ਅਣਗਿਣਤ ਹੁੰਦੇ ਹਨ। ਮਨੁੱਖ ਦੀ ਤਾਂ ਫਿਰ ਵੀ ਗਿਣਤੀ
ਹੁੰਦੀ ਹੈ। ਪਹਿਲੇ - ਪਹਿਲੇ ਜੋ ਆਤਮਾਵਾਂ ਆਉਂਦੀਆਂ ਹਨ ਉਨ੍ਹਾਂ ਦੀ ਉਮਰ ਕਿੰਨੀ ਵੱਡੀ ਹੁੰਦੀ ਹੈ!
ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ - ਅਸੀਂ ਬਹੁਤ ਵੱਡੀ ਉਮਰ ਵਾਲੇ ਬਣਾਂਗੇ। ਤੁਸੀਂ
ਫੁੱਲ ਪਾਰ੍ਟ ਵਜਾਉਂਦੇ ਹੋ। ਬਾਪ ਤੁਹਾਨੂੰ ਹੀ ਸਮਝਾਉਂਦੇ ਹਨ, ਤੁਸੀਂ ਕਿਵੇਂ ਫੁੱਲ ਪਾਰ੍ਟ ਵਜਾਉਂਦੇ
ਹੋ। ਪੜ੍ਹਾਈ ਅਨੁਸਾਰ ਉੱਪਰ ਤੋਂ ਆਉਂਦੇ ਹੋ ਪਾਰ੍ਟ ਵਜਾਉਣ। ਤੁਹਾਡੀ ਇਹ ਪੜ੍ਹਾਈ ਹੈ ਹੀ ਨਵੀਂ
ਦੁਨੀਆਂ ਦੇ ਲਈ। ਬਾਪ ਕਹਿੰਦੇ ਹਨ ਅਨੇਕ ਵਾਰ ਤੁਹਾਨੂੰ ਪੜ੍ਹਾਉਂਦਾ ਹਾਂ। ਇਹ ਪੜ੍ਹਾਈ ਅਵਿਨਾਸ਼ੀ ਹੋ
ਜਾਂਦੀ ਹੈ। ਅੱਧਾ ਕਲਪ ਤੁਸੀਂ ਪ੍ਰਾਲਬੱਧ ਪਾਉਂਦੇ ਹੋ। ਉਸ ਵਿਨਾਸ਼ੀ ਪੜ੍ਹਾਈ ਤੋਂ ਸੁੱਖ ਵੀ ਅਲਪਕਾਲ
ਲਈ ਮਿਲਦਾ ਹੈ। ਹੁਣ ਕੋਈ ਬੈਰਿਸਟਰ ਬਣਦਾ ਹੈ ਫਿਰ ਕਲਪ ਬਾਦ ਬੈਰਿਸਟਰ ਬਣੇਗਾ। ਇਹ ਵੀ ਤੁਸੀਂ ਜਾਣਦੇ
ਹੋ - ਜੋ ਵੀ ਸਾਰਿਆਂ ਦਾ ਪਾਰ੍ਟ ਹੈ, ਉਹ ਹੀ ਪਾਰ੍ਟ ਕਲਪ - ਕਲਪ ਵੱਜਦਾ ਰਹੇਗਾ। ਦੇਵਤਾ ਹੋ ਜਾਂ
ਸ਼ੂਦਰ ਹੋ, ਹਰ ਇੱਕ ਦਾ ਪਾਰ੍ਟ ਉਹ ਹੀ ਵੱਜਦਾ ਹੈ, ਜੋ ਕਲਪ - ਕਲਪ ਵੱਜਦਾ ਹੈ। ਉਨ੍ਹਾਂ ਵਿੱਚ ਕੋਈ
ਫਰਕ ਨਹੀਂ ਹੋ ਸਕਦਾ। ਹਰ ਇੱਕ ਆਪਣਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਇਹ ਸਾਰਾ ਬਣਾ ਬਣਾਇਆ ਖੇਡ ਹੈ।
ਪੁੱਛਦੇ ਹਨ ਪੁਰਸ਼ਾਰਥ ਵੱਡਾ ਜਾ ਪ੍ਰਾਲਬੱਧ ਵੱਡੀ? ਹੁਣ ਪੁਰਸ਼ਾਰਥ ਬਗੈਰ ਤਾਂ ਪ੍ਰਾਲਬੱਧ ਮਿਲਦੀ ਨਹੀਂ।
ਪੁਰਸ਼ਾਰਥ ਤੋਂ ਪ੍ਰਾਲਬੱਧ ਮਿਲਦੀ ਹੈ ਡਰਾਮਾ ਅਨੁਸਾਰ। ਤਾਂ ਸਾਰਾ ਬੋਝ ਡਰਾਮਾ ਤੇ ਆ ਜਾਂਦਾ ਹੈ।
ਪੁਰਸ਼ਾਰਥ ਕੋਈ ਕਰਦੇ ਹਨ, ਕੋਈ ਨਹੀਂ ਕਰਦੇ ਹਨ। ਆਉਂਦੇ ਵੀ ਹਨ ਫਿਰ ਵੀ ਪੁਰਸ਼ਾਰਥ ਨਹੀਂ ਕਰਦੇ ਤਾਂ
ਪ੍ਰਾਲਬੱਧ ਨਹੀਂ ਮਿਲਦੀ। ਸਾਰੀ ਦੁਨੀਆਂ ਵਿੱਚ ਜੋ ਵੀ ਐਕਟ ਚੱਲਦੀ ਹੈ, ਸਾਰਾ ਬਣਿਆ - ਬਣਾਇਆ ਡਰਾਮਾ
ਹੈ। ਆਤਮਾ ਵਿੱਚ ਪਹਿਲੇ ਤੋਂ ਹੀ ਪਾਰ੍ਟ ਨੂੰਧਿਆ ਹੋਇਆ ਹੈ ਆਦਿ ਤੋਂ ਅੰਤ ਤੱਕ। ਜਿਵੇਂ ਤੁਹਾਡੀ
ਆਤਮਾ ਵਿੱਚ 84 ਦਾ ਪਾਰ੍ਟ ਹੈ, ਹੀਰਾ ਵੀ ਬਣਦੀ ਹੈ ਤਾਂ ਕੌੜੀ ਵਰਗੀ ਵੀ ਬਣਦੀ ਹੈ। ਇਹ ਸਭ ਗੱਲਾਂ
ਤੁਸੀਂ ਹੁਣ ਸੁਣਦੇ ਹੋ। ਸਕੂਲ ਵਿੱਚ ਜੇ ਕੋਈ ਨਾਪਾਸ ਹੋ ਪੈਂਦਾ ਹੈ ਤਾਂ ਕਹਿਣਗੇ ਇਹ ਬੁੱਧੀਹੀਣ ਹੈ
। ਧਾਰਨਾ ਨਹੀਂ ਹੁੰਦੀ, ਇਸ ਨੂੰ ਕਿਹਾ ਜਾਂਦਾ ਹੈ ਵੈਰਾਇਟੀ ਝਾੜ, ਵੈਰਾਇਟੀ ਫੀਚਰਸ। ਇਹ ਵੈਰਾਇਟੀ
ਝਾੜ ਦਾ ਨਾਲੇਜ ਬਾਪ ਹੀ ਸਮਝਾਉਂਦੇ ਹਨ। ਕਲਪ ਬ੍ਰਿਖ਼ ਤੇ ਵੀ ਸਮਝਾਉਂਦੇ ਹਨ। ਬੜ ਦੇ ਝਾੜ ਮਿਸਾਲ ਵੀ
ਇਸੇ ਤੇ ਹੈ। ਉਨ੍ਹਾਂ ਦੀਆਂ ਸ਼ਾਖਾ ਬਹੁਤ ਫੈਲਦੀਆਂ ਹਨ।
ਬੱਚੇ ਸਮਝਦੇ ਹਨ ਸਾਡੀ
ਆਤਮਾ ਅਵਿਨਾਸ਼ੀ ਹੈ, ਸ਼ਰੀਰ ਤਾਂ ਵਿਨਾਸ਼ ਹੋ ਜਾਵੇਗਾ। ਆਤਮਾ ਹੀ ਧਾਰਨ ਕਰਦੀ ਹੈ, ਆਤਮਾ 84 ਜਨਮ
ਲੈਂਦੀ ਹੈ, ਸ਼ਰੀਰ ਤਾਂ ਬਦਲਦੇ ਜਾਂਦੇ ਹਨ। ਆਤਮਾ ਉਹ ਹੀ ਹੈ, ਆਤਮਾ ਹੀ ਵੱਖ - ਵੱਖ ਸ਼ਰੀਰ ਲੈਕੇ
ਪਾਰ੍ਟ ਵਜਾਉਂਦੀ ਹੈ। ਇਹ ਨਵੀਂ ਗੱਲ ਹੈ ਨਾ। ਤੁਸੀਂ ਬੱਚਿਆਂ ਨੂੰ ਵੀ ਹੁਣੇ ਇਹ ਸਮਝ ਮਿਲੀ ਹੈ।
ਕਲਪ ਪਹਿਲੇ ਵੀ ਇਵੇਂ ਸਮਝਿਆ ਸੀ। ਬਾਪ ਆਉਂਦੇ ਵੀ ਹਨ ਭਾਰਤ ਵਿੱਚ। ਤੁਸੀਂ ਸਭ ਨੂੰ ਪੈਗਾਮ ਦਿੰਦੇ
ਰਹਿੰਦੇ ਹੋ, ਕੋਈ ਵੀ ਇਵੇਂ ਨਹੀਂ ਰਹੇਗਾ ਜਿਸ ਨੂੰ ਪੈਗਾਮ ਨਾ ਮਿਲੇ। ਪੈਗਾਮ ਸੁਣਨਾ ਸਾਰਿਆਂ ਦਾ
ਹੱਕ ਹੈ। ਫਿਰ ਬਾਪ ਤੋਂ ਵਰਸਾ ਵੀ ਲੈਣਗੇ। ਕੁਝ ਤਾਂ ਸੁਣਨਗੇ ਨਾ ਫਿਰ ਵੀ ਬਾਪ ਦੇ ਬੱਚੇ ਹਨ ਨਾ।
ਬਾਪ ਸਮਝਾਉਂਦੇ ਹਨ - ਮੈ ਤੁਸੀਂ ਆਤਮਾਵਾਂ ਦਾ ਬਾਪ ਹਾਂ। ਮੇਰੇ ਦੁਆਰਾ ਇਸ ਰਚਨਾ ਦੇ ਆਦਿ - ਮੱਧ -
ਅੰਤ ਨੂੰ ਜਾਣਨ ਤੇ ਤੁਸੀਂ ਇਹ ਪਦ ਪਾਉਂਦੇ ਹੋ। ਬਾਕੀ ਸਭ ਮੁਕਤੀ ਵਿੱਚ ਚਲੇ ਜਾਂਦੇ ਹਨ। ਬਾਪ ਤਾਂ
ਸਭ ਦੀ ਸਦਗਤੀ ਕਰਦੇ ਹਨ। ਗਾਉਂਦੇ ਹਨ ਅਹੋ ਬਾਬਾ, ਤੇਰੀ ਲੀਲਾ? ਕਿਵੇਂ ਲੀਲਾ? ਇਹ ਪੁਰਾਣੀ ਦੁਨੀਆਂ
ਨੂੰ ਬਦਲਣ ਦੀ ਲੀਲਾ ਹੈ। ਪਤਾ ਹੋਣਾ ਚਾਹੀਦਾ ਹੈ ਨਾ। ਮਨੁੱਖ ਹੀ ਜਾਨਣਗੇ ਨਾ। ਬਾਪ ਤੁਸੀਂ ਬੱਚਿਆਂ
ਨੂੰ ਹੀ ਆਕੇ ਸਭ ਗੱਲਾਂ ਸਮਝਾਉਂਦੇ ਹਨ। ਬਾਪ ਨਾਲੇਜਫੁਲ ਹੈ। ਤੁਹਾਨੂੰ ਵੀ ਨਾਲੇਜਫੁਲ ਬਣਾਉਂਦੇ ਹਨ।
ਨੰਬਰਵਾਰ ਤੁਸੀਂ ਬਣਦੇ ਹੋ। ਸਕਾਲਰਸ਼ਿਪ ਲੈਣ ਵਾਲੇ ਨਾਲੇਜਫੁਲ ਕਹਾਉਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਦਾ ਇਸੇ
ਸਮ੍ਰਿਤੀ ਵਿੱਚ ਰਹਿਣਾ ਹੈ ਕਿ ਅਸੀਂ ਆਤਮਾ ਮੇਲ ਹਾਂ, ਸਾਨੂੰ ਬਾਪ ਤੋਂ ਪੂਰਾ ਵਰਸਾ ਲੈਣਾ ਹੈ।
ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਪੜ੍ਹਨੀ ਅਤੇ ਪੜ੍ਹਾਉਣੀ ਹੈ।
2. ਸਾਰੀ ਦੁਨੀਆਂ ਵਿੱਚ
ਜੋ ਵੀ ਐਕਟ ਚੱਲਦੀ ਹੈ, ਇਹ ਸਭ ਬਣਿਆ - ਬਣਾਇਆ ਡਰਾਮਾ ਹੈ, ਇਸ ਵਿੱਚ ਪੁਰਸ਼ਾਰਥ ਅਤੇ ਪ੍ਰਾਲਬੱਧ
ਦੋਨਾਂ ਦੀ ਨੂੰਧ ਹੈ। ਪੁਰਸ਼ਾਰਥ ਦੇ ਬਿਨਾ ਪ੍ਰਾਲਬੱਧ ਨਹੀਂ ਮਿਲ ਸਕਦੀ, ਇਸ ਗੱਲ ਨੂੰ ਚੰਗੀ ਤਰ੍ਹਾਂ
ਸਮਝਣਾ ਹੈ।
ਵਰਦਾਨ:-
ਕੋਈ ਵੀ ਸੇਵਾ ਸੱਚੇ ਮਨ ਨਾਲ ਅਤੇ ਲਗਨ ਨਾਲ ਕਰਨ ਵਾਲੇ ਸੱਚੇ ਰੂਹਾਨੀ ਸੇਵਾਧਾਰੀ ਭਵ
ਸੇਵਾ ਕੋਈ ਵੀ ਹੋਵੇ ਪਰ
ਉਹ ਸੱਚੇ ਮਨ ਨਾਲ, ਲਗਨ ਨਾਲ ਕੀਤੀ ਜਾਏ ਤਾਂ ਉਸਦੀ 100 ਮਾਰਕਸ ਮਿਲਦੀ ਹੈ। ਸੇਵਾ ਵਿੱਚ
ਚਿੜਚਿੜਾਪਨ ਨਾ ਹੋਵੇ, ਸੇਵਾ ਕੰਮ ਉਤਾਰਨ ਦੇ ਲਈ ਨਾ ਕੀਤੀ ਜਾਏ। ਤੁਹਾਡੀ ਸੇਵਾ ਹੈ ਵਿਗੜੀ ਨੂੰ
ਬਣਾਉਣਾ, ਸਭਨੂੰ ਸੁੱਖ ਦੇਣਾ, ਆਤਮਾਵਾਂ ਦੇ ਯੋਗ ਅਤੇ ਯੋਗੀ ਬਣਨਾ, ਅਪਕਾਰੀਆਂ ਤੇ ਉਪਕਾਰ ਕਰਨਾ,
ਸਮੇਂ ਤੇ ਹਰ ਇੱਕ ਨੂੰ ਸਾਥ ਅਤੇ ਸਹਿਯੋਗ ਦੇਣਾ, ਅਜਿਹੀ ਸੇਵਾ ਕਰਨ ਵਾਲੇ ਹੀ ਸੱਚੇ ਸੇਵਾਧਾਰੀ ਹਨ।
ਸਲੋਗਨ:-
ਪਵਿੱਤਰਤਾ ਹੀ
ਬ੍ਰਾਹਮਣ ਜੀਵਨ ਦੀ ਨਵੀਨਤਾ ਹੈ, ਇਹ ਗਿਆਨ ਦਾ ਫਾਉਂਡੇਸ਼ਨ ਹੈ।