20.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਗਿਆਨ ਦੀ ਧਾਰਨਾ ਦੇ ਨਾਲ - ਨਾਲ ਸਤਿਯੁਗੀ ਰਾਜਾਈ ਦੇ ਲਈ ਯਾਦ ਅਤੇ ਪਵਿੱਤਰਤਾ ਦਾ ਬਲ ਵੀ ਜਮਾ ਕਰੋ"

ਪ੍ਰਸ਼ਨ:-
ਹੁਣ ਤੁਸੀਂ ਬੱਚਿਆਂ ਦੇ ਪੁਰਸ਼ਾਰਥ ਦਾ ਕੀ ਟੀਚਾ ਹੋਣਾ ਚਾਹੀਦਾ ਹੈ?

ਉੱਤਰ:-
ਹਮੇਸ਼ਾ ਖੁਸ਼ੀ ਵਿੱਚ ਰਹਿਣਾ, ਬਹੁਤ - ਬਹੁਤ ਮਿੱਠਾ ਬਣਨਾ, ਸਭ ਨੂੰ ਪ੍ਰੇਮ ਨਾਲ ਚਲਾਉਣਾ… ਇਹ ਹੀ ਤੁਹਾਡੇ ਪੁਰਸ਼ਾਰਥ ਦਾ ਲਕਸ਼ੇ ਹੋਵੇ। ਇਸ ਨਾਲ ਹੀ ਤੁਸੀਂ ਸਰਵ ਗੁਣ ਸੰਪੂਰਨ ਬਣੋਗੇ।

ਪ੍ਰਸ਼ਨ:-
ਜਿਨ੍ਹਾਂ ਦੇ ਕਰਮ ਸ਼੍ਰੇਸ਼ਠ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਦੇ ਦੁਆਰਾ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚੇਗਾ। ਜਿਵੇਂ ਬਾਪ ਦੁੱਖ ਹਰਤਾ ਸੁੱਖ ਕਰਤਾ ਹੈ, ਇਵੇਂ ਸ਼੍ਰੇਸ਼ਠ ਕਰਮ ਕਰਨ ਵਾਲੇ ਵੀ ਦੁੱਖ ਹਰਤਾ ਸੁੱਖ ਕਰਤਾ ਹੋਣਗੇ।

ਗੀਤ:-
ਛੱਡ ਵੀ ਦੇ ਆਕਾਸ਼ ਸਿੰਘਾਸਨ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਇਹ ਮਿੱਠੇ - ਮਿੱਠੇ ਰੂਹਾਨੀ ਬੱਚੇ ਕਿਸ ਨੇ ਕਿਹਾ? ਦੋਨੋ ਬਾਪ ਨੇ ਕਿਹਾ। ਨਿਰਾਕਾਰ ਨੇ ਵੀ ਕਿਹਾ ਤਾਂ ਸਾਕਾਰ ਨੇ ਵੀ ਕਿਹਾ ਇਸ ਲਈ ਇਨ੍ਹਾਂ ਨੂੰ ਕਿਹਾ ਜਾਂਦਾ ਹੈ ਬਾਪ ਵੀ ਦਾਦਾ ਵੀ। ਦਾਦਾ ਹੈ ਸਾਕਾਰੀ। ਹੁਣ ਇਹ ਗੀਤ ਤਾਂ ਭਗਤੀਮਾਰਗ ਦੇ ਹਨ। ਬੱਚੇ ਜਾਣਦੇ ਹਨ ਬਾਪ ਆਇਆ ਹੋਇਆ ਹੈ ਅਤੇ ਬਾਪ ਨੇ ਸਾਰੇ ਸ੍ਰਿਸ਼ਟੀ ਚੱਕਰ ਦਾ ਗਿਆਨ ਬੁੱਧੀ ਵਿੱਚ ਬਿਠਾਇਆ ਹੈ। ਤੁਸੀਂ ਬੱਚਿਆਂ ਦੀ ਵੀ ਬੁੱਧੀ ਵਿੱਚ ਹੈ - ਕਿ ਅਸੀਂ 84 ਜਨਮ ਪੂਰੇ ਕੀਤੇ, ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਸਾਨੂੰ ਪਾਵਨ ਬਣਨਾ ਹੈ, ਯੋਗ ਅਤੇ ਯਾਦ ਨਾਲ। ਯਾਦ ਅਤੇ ਨਾਲੇਜ ਇਹ ਤਾਂ ਹਰ ਗੱਲ ਵਿੱਚ ਚੱਲਦਾ ਹੈ। ਬੈਰਿਸਟਰ ਨੂੰ ਜਰੂਰ ਯਾਦ ਕਰਣਗੇ ਅਤੇ ਉਨ੍ਹਾਂ ਤੋਂ ਨਾਲੇਜ ਲੈਣਗੇ। ਇਸ ਨੂੰ ਵੀ ਯੋਗ ਅਤੇ ਨਾਲੇਜ ਦਾ ਬਲ ਕਿਹਾ ਜਾਂਦਾ ਹੈ। ਇੱਥੇ ਤਾਂ ਇਹ ਹੈ ਨਵੀਂ ਗੱਲ। ਉਸ ਯੋਗ ਅਤੇ ਗਿਆਨ ਨਾਲ ਬਲ ਮਿਲਦਾ ਹੈ ਹੱਦ ਦਾ। ਇੱਥੇ ਇਸ ਯੋਗ ਅਤੇ ਗਿਆਨ ਨਾਲ ਬਲ ਮਿਲਦਾ ਹੈ ਬੇਹੱਦ ਦਾ ਕਿਓਂਕਿ ਸਰਵਸ਼ਕਤੀਮਾਨ ਅਥਾਰਿਟੀ ਹੈ। ਬਾਪ ਕਹਿੰਦੇ ਹਨ ਮੈਂ ਗਿਆਨ ਦਾ ਸਾਗਰ ਵੀ ਹਾਂ। ਤੁਸੀਂ ਬੱਚੇ ਹੁਣ ਸ੍ਰਿਸ਼ਟੀ ਚੱਕਰ ਨੂੰ ਜਾਣ ਗਏ ਹੋ। ਮੂਲ - ਵਤਨ, ਸੁਕਸ਼ਮਵਤਨ… ਸਭ ਯਾਦ ਹੈ। ਜੋ ਨਾਲੇਜ ਬਾਪ ਵਿੱਚ ਹੈ, ਉਹ ਵੀ ਮਿਲੀ ਹੈ। ਤਾਂ ਨਾਲੇਜ ਨੂੰ ਵੀ ਧਾਰਨ ਕਰਨਾ ਹੈ ਅਤੇ ਰਾਜਾਈ ਦੇ ਲਈ ਬਾਪ ਬੱਚਿਆਂ ਨੂੰ ਯੋਗ ਅਤੇ ਪਵਿੱਤਰਤਾ ਵੀ ਸਿਖਾਉਂਦੇ ਹਨ। ਤੁਸੀਂ ਪਵਿੱਤਰ ਵੀ ਬਣਦੇ ਹੋ। ਬਾਪ ਤੋਂ ਰਾਜਾਈ ਵੀ ਲੈਂਦੇ ਹੋ। ਬਾਪ ਆਪਣੇ ਤੋਂ ਵੀ ਜਿਆਦਾ ਮਰਤਬਾ ਦਿੰਦੇ ਹਨ। ਤੁਸੀਂ 84 ਜਨਮ ਲੈਂਦੇ - ਲੈਂਦੇ ਮਰਤਬਾ ਗੁਆ ਦਿੰਦੇ ਹੋ। ਇਹ ਨਾਲੇਜ ਤੁਸੀਂ ਬੱਚਿਆਂ ਨੂੰ ਹੁਣ ਮਿਲੀ ਹੈ। ਉੱਚ ਤੇ ਉੱਚ ਬਣਨ ਦੀ ਨਾਲੇਜ ਉੱਚ - ਉੱਚ ਬਾਪ ਦੁਆਰਾ ਮਿਲਦੀ ਹੈ। ਬੱਚੇ ਜਾਣਦੇ ਹਨ ਹੁਣ ਅਸੀਂ ਜਿਵੇਂ ਕਿ ਬਾਪਦਾਦਾ ਦੇ ਘਰ ਵਿਚ ਬੈਠੇ ਹਾਂ। ਇਹ ਦਾਦਾ (ਬ੍ਰਹਮਾ), ਮਾਂ ਵੀ ਹੈ। ਉਹ ਬਾਪ ਤਾਂ ਵੱਖ ਹੈ, ਬਾਕੀ ਇਹ ਮਾਂ ਵੀ ਹੈ। ਪਰ ਇਹ ਮੇਲ ਦਾ ਚੋਲਾ ਹੋਣ ਦੇ ਕਾਰਨ ਫਿਰ ਮਾਤਾ ਮੁਕਰਰ ਕੀਤੀ ਜਾਂਦੀ ਹੈ, ਇਨ੍ਹਾਂ ਨੂੰ ਵੀ ਅਡਾਪਟ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਫਿਰ ਰਚਨਾ ਹੋਈ ਹੈ। ਰਚਨਾ ਵੀ ਹੈ ਅਡਾਪਟ। ਬਾਪ ਬੱਚਿਆਂ ਨੂੰ ਅਡਾਪਟ ਕਰਦੇ ਹਨ, ਵਰਸਾ ਦੇਣ ਦੇ ਲਈ। ਬ੍ਰਹਮਾ ਨੂੰ ਵੀ ਅਡਾਪਟ ਕੀਤਾ ਹੈ। ਪ੍ਰਵੇਸ਼ ਕਰਨਾ ਅਤੇ ਅਡਾਪਟ ਕਰਨਾ ਗੱਲ ਇੱਕ ਹੀ ਹੈ। ਬੱਚੇ ਸਮਝਦੇ ਹਨ ਅਤੇ ਸਮਝਾਉਂਦੇ ਵੀ ਹਨ - ਨੰਬਰਵਾਰ ਪੁਰਸ਼ਾਰਥ ਅਨੁਸਾਰ ਸਭ ਨੂੰ ਇਹ ਹੀ ਸਮਝਾਉਣਾ ਹੈ ਕਿ ਅਸੀਂ ਆਪਣੇ ਪਰਮਪਿਤਾ ਪਰਮਾਤਮਾ ਦੀ ਸ਼੍ਰੀਮਤ ਤੇ ਇਸ ਭਾਰਤ ਨੂੰ ਫਿਰ ਤੋਂ ਸ਼੍ਰੇਸ਼ਠ ਤੇ ਸ਼੍ਰੇਸ਼ਠ ਬਣਾਉਂਦੇ ਹਾਂ, ਤਾਂ ਖੁਦ ਨੂੰ ਵੀ ਬਣਨਾ ਪਵੇ। ਆਪਣੇ ਨੂੰ ਵੇਖਣਾ ਹੈ ਕਿ ਅਸੀਂ ਸ਼੍ਰੇਸ਼ਠ ਬਣੇ ਹਾਂ? ਕੋਈ ਭ੍ਰਸ਼ਟਾਚਾਰ ਦਾ ਕੰਮ ਕਰ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਬਾਪ ਕਹਿੰਦੇ ਹਾਂ ਮੈਂ ਆਇਆ ਹਾਂ ਬੱਚਿਆਂ ਨੂੰ ਸੁਖੀ ਬਣਾਉਣ ਤਾਂ ਤੁਹਾਨੂੰ ਵੀ ਸਭ ਨੂੰ ਸੁਖ ਦੇਣਾ ਹੈ। ਬਾਪ ਕਦੀ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਹੈ। ਉਨ੍ਹਾਂ ਦਾ ਨਾਮ ਹੀ ਹੈ ਦੁੱਖ ਹਰਤਾ ਸੁੱਖ ਕਰਤਾ। ਬੱਚਿਆਂ ਨੂੰ ਆਪਣੀ ਜਾਂਚ ਕਰਨੀ ਹੈ - ਮਨਸਾ, ਵਾਚਾ, ਕਰਮਣਾ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਸ਼ਿਵਬਾਬਾ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਬਾਪ ਕਹਿੰਦੇ ਹਨ ਮੈ ਕਲਪ - ਕਲਪ ਤੁਸੀਂ ਬੱਚਿਆਂ ਨੂੰ ਇਹ ਬੇਹੱਦ ਦੀ ਕਹਾਣੀ ਸੁਣਾਉਂਦਾ ਹਾਂ। ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਆਪਣੇ ਘਰ ਜਾਵਾਂਗੇ ਫਿਰ ਨਵੀਂ ਦੁਨੀਆਂ ਵਿੱਚ ਆਵਾਂਗੇ। ਹੁਣ ਦੀ ਪੜ੍ਹਾਈ ਅਨੁਸਾਰ ਅੰਤ ਵਿੱਚ ਤੁਸੀਂ ਟਰਾਂਸਫਰ ਹੋ ਜਾਵੋਗੇ। ਵਾਪਿਸ ਘਰ ਜਾਕੇ ਫਿਰ ਨੰਬਰਵਾਰ ਪਾਰ੍ਟ ਵਜਾਉਣ ਆਉਣਗੇ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ।

ਬੱਚੇ ਜਾਣਦੇ ਹਨ ਹੁਣ ਜੋ ਪੁਰਸ਼ਾਰਥ ਕਰਣਗੇ ਉਹ ਹੀ ਪੁਰਸ਼ਾਰਥ ਤੁਹਾਡਾ ਕਲਪ - ਕਲਪ ਦਾ ਸਿੱਧ ਹੋਵੇਗਾ। ਪਹਿਲੇ - ਪਹਿਲੇ ਤਾਂ ਸਾਰਿਆਂ ਨੂੰ ਬੁੱਧੀ ਵਿੱਚ ਬਿਠਾਉਣਾ ਚਾਹੀਦਾ ਹੈ ਕਿ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਨਾਲੇਜ ਨੂੰ ਬਾਪ ਦੇ ਸਿਵਾਏ ਕੋਈ ਨਹੀਂ ਜਾਣਦੇ ਹਨ। ਉੱਚ ਤੇ ਉੱਚ ਬਾਪ ਦਾ ਨਾਮ ਹੀ ਗੁੰਮ ਕਰ ਦਿੱਤਾ ਹੈ। ਤ੍ਰਿਮੂਰਤੀ ਨਾਮ ਤੇ ਹੈ। ਤ੍ਰਿਮੂਰਤੀ ਰਸਤਾ ਵੀ ਹੈ, ਤ੍ਰਿਮੂਰਤੀ ਹਾਊਸ ਵੀ ਹੈ। ਤ੍ਰਿਮੂਰਤੀ ਕਿਹਾ ਜਾਂਦਾ ਹੈ ਬ੍ਰਹਮਾ - ਵਿਸ਼ਨੂੰ ਸ਼ੰਕਰ ਨੂੰ। ਇਨ੍ਹਾਂ ਤਿੰਨਾਂ ਦਾ ਰਚਤਾ ਜੋ ਸ਼ਿਵਬਾਬਾ ਹੈ ਉਸ ਮੂਲ ਦਾ ਨਾਮ ਹੀ ਗੁੰਮ ਕਰ ਦਿੱਤਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਉੱਚ ਤੋਂ ਉੱਚ ਹੈ ਸ਼ਿਵਬਾਬਾ, ਫਿਰ ਹੈ ਤ੍ਰਿਮੂਰਤੀ। ਬਾਪ ਤੋਂ ਅਸੀਂ ਬੱਚੇ ਇਹ ਵਰਸਾ ਲੈਂਦੇ ਹਾਂ। ਬਾਪ ਦੀ ਨਾਲੇਜ ਅਤੇ ਵਰਸਾ ਇਹ ਦੋਨੋ ਸਮ੍ਰਿਤੀ ਵਿੱਚ ਰਹੇ ਤਾਂ ਸਦਾ ਖ਼ੁਸ਼ ਰਹਿਣਗੇ। ਬਾਪ ਦੀ ਯਾਦ ਵਿੱਚ ਰਹਿ ਫਿਰ ਤੁਸੀਂ ਕਿਸੇ ਨੂੰ ਵੀ ਗਿਆਨ ਦਾ ਤੀਰ ਲਾਉਗੇ ਤਾਂ ਚੰਗਾ ਅਸਰ ਹੋਵੇਗਾ। ਉਸ ਵਿੱਚ ਸ਼ਕਤੀ ਆਉਂਦੀ ਜਾਵੇਗੀ। ਯਾਦ ਦੀ ਯਾਤਰਾ ਤੋਂ ਹੀ ਸ਼ਕਤੀ ਮਿਲਦੀ ਹੈ। ਹੁਣ ਸ਼ਕਤੀ ਗੁੰਮ ਹੋ ਗਈ ਹੈ ਕਿਓਂਕਿ ਆਤਮਾ ਪਤਿਤ ਤਮੋਪ੍ਰਧਾਨ ਹੋ ਗਈ ਹੈ। ਹੁਣ ਮੂਲ ਫ਼ਿਕਾਰਤ ਇਹ ਰੱਖਣੀ ਹੈ ਕਿ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇ। ਮਨਮਨਾਭਵ ਦਾ ਅਰਥ ਵੀ ਇਹ ਹੈ। ਗੀਤਾ ਜੋ ਪੜ੍ਹਦੇ ਹਨ। ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ - ਮਨਮਨਾਭਵ ਦਾ ਅਰਥ ਕੀ ਹੈ? ਇਹ ਕਿਸ ਨੇ ਕਿਹਾ ਮੈਨੂੰ ਯਾਦ ਕਰੋ ਤਾਂ ਵਰਸਾ ਮਿਲੇਗਾ? ਨਵੀਂ ਦੁਨੀਆਂ ਸਥਾਪਨ ਕਰਨ ਵਾਲੇ ਕੋਈ ਕ੍ਰਿਸ਼ਨ ਤਾਂ ਨਹੀਂ ਹੈ। ਇਹ ਪ੍ਰਿੰਸ ਹੈ। ਇਹ ਤਾਂ ਗਾਇਆ ਹੋਇਆ ਹੈ ਬ੍ਰਹਮਾ ਦੁਆਰਾ ਸਥਾਪਨਾ। ਹੁਣ ਕਰਨਕਰਾਵਨਹਾਰ ਕੌਣ? ਭੁੱਲ ਗਏ ਹਨ। ਉਨ੍ਹਾਂ ਦੇ ਲਈ ਸਰਵਵਿਆਪੀ ਕਹਿ ਦਿੰਦੇ ਹਨ। ਕਹਿੰਦੇ ਹਨ ਬ੍ਰਹਮਾ, ਵਿਸ਼ਨੂੰ, ਸ਼ੰਕਰ ਆਦਿ ਸਭ ਵਿੱਚ ਉਹ ਹੀ ਹੈ। ਹੁਣ ਇਸ ਨੂੰ ਕਿਹਾ ਜਾਂਦਾ ਹੈ ਅਗਿਆਨ। ਬਾਪ ਕਹਿੰਦੇ ਹਨ ਤੁਹਾਨੂੰ 5 ਵਿਕਾਰਾਂ ਰੂਪੀ ਰਾਵਣ ਨੇ ਕਿੰਨਾ ਬੇਸਮਝ ਬਣਾਇਆ ਹੈ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਵੀ ਪਹਿਲੇ ਇਵੇਂ ਸੀ। ਹਾਂ, ਪਹਿਲੇ ਉੱਤਮ ਤੋਂ ਉੱਤਮ ਵੀ ਅਸੀਂ ਹੀ ਸੀ ਫਿਰ ਥੱਲੇ ਡਿੱਗਦੇ ਮਹਾਨ ਪਤਿਤ ਬਣੇ। ਸ਼ਾਸਤਰਾਂ ਵਿੱਚ ਵਿਖਾਇਆ ਹੈ ਰਾਮ ਭਗਵਾਨ ਨੇ ਬੰਦਰ ਸੈਨਾ ਲੀਤੀ, ਇਹ ਵੀ ਠੀਕ ਹੈ। ਤੁਸੀਂ ਜਾਣਦੇ ਹੋ ਅਸੀਂ ਬਰੋਬਰ ਬੰਦਰ ਮਿਸਲ ਸੀ। ਹੁਣ ਮਹਿਸੂਸਤਾ ਆਉਂਦੀ ਹੈ ਇਹ ਹੈ ਹੀ ਭ੍ਰਿਸ਼ਟਾਚਾਰੀ ਦੁਨੀਆਂ। ਇੱਕ ਦੋ ਨੂੰ ਗਾਲੀ ਦਿੰਦੇ ਕੰਡਾ ਲਗਾਉਂਦੇ ਰਹਿੰਦੇ ਹਨ। ਇਹ ਹੈ ਕੰਡਿਆਂ ਦਾ ਜੰਗਲ। ਉਹ ਹੈ ਫੁੱਲਾਂ ਦਾ ਬਗੀਚਾ। ਜੰਗਲ ਬਹੁਤ ਵੱਡਾ ਹੁੰਦਾ ਹੈ। ਗਾਰਡਨ ਬਹੁਤ ਛੋਟਾ ਹੁੰਦਾ ਹੈ। ਗਾਰਡਨ ਵੱਡਾ ਨਹੀਂ ਹੁੰਦਾ ਹੈ। ਬੱਚੇ ਸਮਝਦੇ ਹਨ ਬਰੋਬਰ ਇਸ ਸਮੇਂ ਇਹ ਵੱਡਾ ਭਾਰੀ ਕੰਡਿਆਂ ਦਾ ਜੰਗਲ ਹੈ। ਸਤਿਯੁਗ ਵਿੱਚ ਫੁੱਲਾਂ ਦਾ ਬਗੀਚਾ ਕਿੰਨਾ ਛੋਟਾ ਹੋਵੇਗਾ ਇਹ ਗੱਲਾਂ ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹਨ। ਜਿਨ੍ਹਾਂ ਵਿੱਚ ਗਿਆਨ ਅਤੇ ਯੋਗ ਨਹੀਂ ਹੈ, ਸਰਵਿਸ ਵਿੱਚ ਤਤਪਰ ਨਹੀਂ ਹਨ ਤਾਂ ਫਿਰ ਅੰਦਰ ਵਿੱਚ ਇੰਨੀ ਖੁਸ਼ੀ ਵੀ ਨਹੀਂ ਰਹਿੰਦੀ। ਦਾਨ ਕਰਨ ਨਾਲ ਮਨੁੱਖ ਨੂੰ ਖੁਸ਼ੀ ਹੁੰਦੀ ਹੈ। ਸਮਝਦੇ ਹਨ ਇਸ ਨੇ ਅੱਗੇ ਜਨਮ ਵਿੱਚ ਦਾਨ - ਪੁੰਨ ਕੀਤਾ ਹੈ ਤਾਂ ਚੰਗਾ ਜਨਮ ਮਿਲਿਆ ਹੈ। ਕੋਈ ਭਗਤ ਹੁੰਦੇ ਹਨ, ਸਮਝਣਗੇ ਅਸੀਂ ਭਗਤ ਚੰਗੇ ਭਗਤ ਦੇ ਘਰ ਵਿੱਚ ਜਾਕੇ ਜਨਮ ਲਵਾਂਗੇ। ਚੰਗੇ ਕਰਮਾਂ ਦਾ ਫਲ ਵੀ ਚੰਗਾ ਮਿਲਦਾ ਹੈ। ਬਾਪ ਬੈਠ ਕਰਮ - ਅਕਰਮ - ਵਿਕਰਮ ਦੀ ਗਤੀ ਬੱਚਿਆਂ ਨੂੰ ਸਮਝਾਉਂਦੇ ਹਨ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਤੁਸੀਂ ਜਾਣਦੇ ਹੋ ਹੁਣ ਰਾਵਣ ਰਾਜ ਹੋਣ ਦੇ ਕਾਰਨ ਮਨੁੱਖਾਂ ਦੇ ਕਰਮ ਸਭ ਵਿਕਰਮ ਬਣ ਜਾਂਦੇ ਹਨ। ਪਤਿਤ ਤਾਂ ਬਣਨਾ ਹੀ ਹੈ। 5 ਵਿਕਾਰਾਂ ਦੀ ਸਭ ਵਿੱਚ ਪ੍ਰਵੇਸ਼ਤਾ ਹੈ। ਭਾਵੇਂ ਦਾਨ - ਪੁੰਨ ਆਦਿ ਕਰਦੇ ਹਨ, ਅਲਪਕਾਲ ਦੇ ਲਈ ਉਸ ਦਾ ਫਲ ਮਿਲ ਜਾਂਦਾ ਹੈ। ਫਿਰ ਵੀ ਪਾਪ ਤਾਂ ਕਰਦੇ ਹੀ ਹਨ। ਰਾਵਣ ਰਾਜ ਵਿੱਚ ਜੋ ਵੀ ਲੈਣ - ਦੇਣ ਹੁੰਦੀ ਹੈ ਉਹ ਹੈ ਹੀ ਪਾਪ ਦੀ। ਦੇਵਤਾਵਾਂ ਦੇ ਅੱਗੇ ਕਿੰਨਾ ਸਵੱਛਤਾ ਨਾਲ ਭੋਗ ਲਾਉਂਦੇ ਹਨ। ਸਵੱਛ ਬਣ ਕੇ ਆਉਂਦੇ ਹਨ ਪਰ ਜਾਣਦੇ ਕੁਝ ਵੀ ਨਹੀਂ। ਬੇਹੱਦ ਦੇ ਬਾਪ ਦੀ ਵੀ ਕਿੰਨੀ ਗਲਾਣੀ ਕਰ ਦਿੱਤੀ ਹੈ। ਉਹ ਸਮਝਦੇ ਹੈ ਕਿ ਇਹ ਅਸੀਂ ਮਹਿਮਾ ਕਰਦੇ ਹਾਂ ਕਿ ਈਸ਼ਵਰ ਸਰਵਵਿਆਪੀ ਹੈ, ਸਰਵਸ਼ਕਤੀਮਾਨ ਹੈ, ਪਰ ਬਾਪ ਕਹਿੰਦੇ ਹਨ ਇਹ ਇਨ੍ਹਾਂ ਦੀ ਉਲਟੀ ਮੱਤ ਹੈ।

ਤੁਸੀਂ ਪਹਿਲੇ - ਪਹਿਲੇ ਬਾਪ ਦੀ ਮਹਿਮਾ ਸੁਣਾਉਂਦੇ ਹੋ ਕਿ ਉੱਚ ਤੇ ਉੱਚ ਰੱਬ ਇੱਕ ਹੈ, ਅਸੀਂ ਉਨ੍ਹਾਂ ਨੂੰ ਹੀ ਯਾਦ ਕਰਦੇ ਹਾਂ। ਰਾਜਯੋਗ ਦੀ ਏਮ ਆਬਜੈਕਟ ਵੀ ਸਾਹਮਣੇ ਖੜੀ ਹੈ। ਇਹ ਰਾਜਯੋਗ ਬਾਪ ਹੀ ਸਿਖਾਉਂਦਾ ਹੈ। ਕ੍ਰਿਸ਼ਨ ਨੂੰ ਬਾਪ ਨਹੀਂ ਕਹਾਂਗੇ, ਉਹ ਤਾਂ ਬੱਚਾ ਹੈ, ਸ਼ਿਵ ਨੂੰ ਬਾਬਾ ਕਹਾਂਗੇ। ਉਨ੍ਹਾਂ ਨੂੰ ਆਪਣੀ ਦੇਹ ਨਹੀਂ। ਇਹ ਮੈਂ ਲੋਨ ਤੇ ਲੈਂਦਾ ਹਾਂ ਇਸਲਈ ਇਨ੍ਹਾਂ ਨੂੰ ਬਾਪਦਾਦਾ ਕਹਿੰਦੇ ਹਨ। ਉਹ ਹੈ ਉੱਚ ਤੇ ਉੱਚ ਨਿਰਾਕਾਰ ਬਾਪ। ਰਚਨਾ ਨੂੰ ਰਚਨਾ ਤੋਂ ਵਰਸਾ ਮਿਲ ਨਾ ਸਕੇਂ। ਲੌਕਿਕ ਸੰਬੰਧ ਵਿੱਚ ਬੱਚੇ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਬੱਚੀ ਨੂੰ ਤਾਂ ਮਿਲ ਨਾ ਸਕੇ।

ਹੁਣ ਬਾਪ ਨੇ ਸਮਝਾਇਆ ਹੈ ਤੁਸੀਂ ਆਤਮਾਵਾਂ ਸਾਡੇ ਬੱਚੇ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ - ਬੱਚਿਆਂ ਹੋ। ਬ੍ਰਹਮਾ ਤੋਂ ਵਰਸਾ ਨਹੀਂ ਮਿਲਣਾ ਹੈ। ਬਾਪ ਦਾ ਬਣਨ ਨਾਲ ਹੀ ਵਰਸਾ ਮਿਲ ਸਕਦਾ ਹੈ। ਇਹ ਬਾਪ ਤੁਸੀਂ ਬੱਚਿਆਂ ਨੂੰ ਸਮੁੱਖ ਬੈਠ ਸਮਝਾਉਂਦੇ ਹਨ। ਇਨ੍ਹਾਂ ਦੇ ਕੋਈ ਸ਼ਾਸਤਰ ਤਾਂ ਬਣ ਨਹੀਂ ਸਕਦੇ। ਭਾਵੇਂ ਤੁਸੀਂ ਲਿੱਖਦੇ ਹੋ, ਲਿਟਰੇਚਰ ਛਪਾਉਂਦੇ ਹੋ ਫਿਰ ਵੀ ਟੀਚਰ ਦੇ ਸਿਵਾਏ ਤਾਂ ਕੋਈ ਸਮਝਾ ਨਾ ਸਕੇ। ਬਿਨਾ ਟੀਚਰ ਕਿਤਾਬ ਤੋਂ ਕੋਈ ਸਮਝ ਨਾ ਸਕੇ। ਹੁਣ ਤੁਸੀਂ ਹੋ ਰੂਹਾਨੀ ਟੀਚਰਸ। ਬਾਪ ਹੈ ਬੀਜਰੂਪ, ਉਨ੍ਹਾਂ ਦੇ ਕੋਲ ਸਾਰੇ ਝਾੜ ਦੇ ਆਦਿ - ਮੱਧ - ਅੰਤ ਦੀ ਨਾਲੇਜ ਹੈ। ਟੀਚਰ ਦੇ ਰੂਪ ਵਿੱਚ ਬੈਠ ਤੁਹਾਨੂੰ ਸਮਝਾਉਂਦੇ ਹਨ। ਤੁਸੀਂ ਬੱਚਿਆਂ ਨੂੰ ਤਾਂ ਸਦੈਵ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਸਾਨੂੰ ਸੁਪਰੀਮ ਨੇ ਆਪਣਾ ਬੱਚਾ ਬਣਾਇਆ ਹੈ ਉਹ ਹੀ ਸਾਨੂੰ ਟੀਚਰ ਬਣ ਕੇ ਪੜ੍ਹਾਉਂਦੇ ਹਨ। ਸੱਚਾ ਸਤਿਗੁਰੂ ਵੀ ਹੈ, ਸਾਥ ਵਿੱਚ ਲੈ ਜਾਂਦੇ ਹਨ। ਸਰਵ ਦਾ ਸਦਗਤੀ ਦਾਤਾ ਇੱਕ ਹੈ। ਉੱਚ ਤੇ ਉੱਚ ਬਾਪ ਹੀ ਹੈ ਜੋ ਭਾਰਤ ਨੂੰ ਹਰ 5 ਹਜ਼ਾਰ ਵਰ੍ਹੇ ਬਾਦ ਵਰਸਾ ਦਿੰਦੇ ਹਨ। ਉਨ੍ਹਾਂ ਦੀ ਸ਼ਿਵ ਜਯੰਤੀ ਮਨਾਉਂਦੇ ਹਨ। ਅਸਲ ਵਿੱਚ ਸ਼ਿਵ ਦੇ ਨਾਲ ਤ੍ਰਿਮੂਰਤੀ ਵੀ ਹੋਣਾ ਚਾਹੀਦਾ ਹੈ। ਤੁਸੀਂ ਤ੍ਰਿਮੂਰਤੀ ਸ਼ਿਵ ਜਯੰਤੀ ਮਨਾਉਂਦੇ ਹੋ। ਸਿਰਫ ਸ਼ਿਵਜਯੰਤੀ ਮਨਾਉਣ ਨਾਲ ਕੋਈ ਗੱਲ ਸਿੱਧ ਨਹੀਂ ਹੋਵੇਗੀ। ਬਾਪ ਆਉਂਦੇ ਹਨ ਅਤੇ ਬ੍ਰਹਮਾ ਦਾ ਜਨਮ ਹੁੰਦਾ ਹੈ। ਬੱਚੇ ਬਣੇ, ਬ੍ਰਾਹਮਣ ਬਣੇ ਅਤੇ ਏਮ ਆਬਜੈਕਟ ਸਾਹਮਣੇ ਖੜੀ ਹੈ। ਬਾਪ ਖੁਦ ਆਕੇ ਸਥਾਪਨਾ ਕਰਾਉਂਦੇ ਹਨ। ਏਮ ਆਬਜੈਕਟ ਵੀ ਬਿਲਕੁਲ ਕਲੀਅਰ ਹੈ ਸਿਰਫ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰੀ ਗੀਤਾ ਦਾ ਮਹੱਤਵ ਚਲਾ ਗਿਆ ਹੈ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਇਹ ਭੁੱਲ ਫਿਰ ਵੀ ਹੋਣ ਵਾਲੀ ਹੀ ਹੈ। ਖੇਡ ਹੀ ਸਾਰਾ ਗਿਆਨ ਅਤੇ ਭਗਤੀ ਦਾ ਹੈ। ਬਾਪ ਕਹਿੰਦੇ ਹਨ ਲਾਡਲੇ ਬੱਚੇ, ਸੁੱਖਧਾਮ, ਸ਼ਾਂਤੀਧਾਮ ਨੂੰ ਯਾਦ ਕਰੋ। ਅਲਫ਼ ਅਤੇ ਬੇ, ਕਿੰਨਾ ਸਹਿਜ ਹੈ। ਤੁਸੀਂ ਕਿਸੇ ਤੋਂ ਵੀ ਪੁੱਛੋ ਮਨਮਨਾਭਵ ਦਾ ਅਰਥ ਕੀ ਹੈ? ਵੇਖੋ ਕੀ ਕਹਿੰਦੇ ਹਨ? ਬੋਲੋ ਰੱਬ ਕਿਸੇ ਨੂੰ ਕਿਹਾ ਜਾਏ? ਉੱਚ ਤੇ ਉੱਚ ਰੱਬ ਹੈ ਨਾ। ਉਨ੍ਹਾਂ ਨੂੰ ਸਰਵਵਿਆਪੀ ਥੋੜੀ ਕਹਾਂਗੇ। ਉਹ ਤਾਂ ਸਭ ਦਾ ਬਾਪ ਹੈ। ਹੁਣ ਤ੍ਰਿਮੂਰਤੀ ਸ਼ਿਵਜਯੰਤੀ ਆਉਂਦੀ ਹੈ। ਤੁਹਾਨੂੰ ਤ੍ਰਿਮੂਰਤੀ ਸ਼ਿਵ ਦਾ ਚਿੱਤਰ ਨਿਕਾਲਣਾ ਚਾਹੀਦਾ ਹੈ। ਉੱਚ ਤੇ ਉੱਚ ਹੈ ਸ਼ਿਵ, ਫਿਰ ਸੂਕ੍ਸ਼੍ਮ ਵਤਨਵਾਸੀ ਬ੍ਰਹਮਾ, ਵਿਸ਼ਨੂੰ, ਸ਼ੰਕਰ। ਉੱਚ ਤੇ ਉੱਚ ਹੈ ਸ਼ਿਵਬਾਬਾ। ਉਹ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ। ਉਨ੍ਹਾਂ ਦੀ ਜਯੰਤੀ ਤੁਸੀਂ ਕਿਓਂ ਨਹੀਂ ਮਨਾਉਂਦੇ ਹੋ? ਜਰੂਰ ਭਾਰਤ ਨੂੰ ਵਰਸਾ ਦਿੱਤਾ ਸੀ। ਉਨ੍ਹਾਂ ਦਾ ਰਾਜ ਸੀ। ਇਸ ਵਿੱਚ ਤਾਂ ਤੁਹਾਨੂੰ ਆਰਿਆ ਸਮਾਜੀ ਵੀ ਮਦਦ ਦੇਣਗੇ। ਕਿਉਂਕਿ ਉਹ ਵੀ ਸ਼ਿਵ ਨੂੰ ਮੰਨਦੇ ਹਨ। ਤੁਸੀਂ ਆਪਣਾ ਝੰਡਾ ਚੜ੍ਹਾਓ। ਇੱਕ ਤਰਫ਼ ਤ੍ਰਿਮੂਰਤੀ ਗੋਲਾ, ਦੂਜੇ ਪਾਸੇ ਝਾੜ। ਤੁਹਾਡਾ ਝੰਡਾ ਅਸਲ ਵਿੱਚ ਇਹ ਹੋਣਾ ਚਾਹੀਦਾ ਹੈ। ਬਣ ਤਾਂ ਸਕਦਾ ਹੈ ਨਾ। ਝੰਡਾ ਚੜ੍ਹਾ ਦੇਵੋ ਤਾਂ ਸਾਰੇ ਵੇਖਣ। ਸਾਰੀ ਸਮਝਾਉਣੀ ਇਸੇ ਵਿੱਚ ਹੈ। ਕਲਪ ਬ੍ਰਿਖ ਅਤੇ ਡਰਾਮਾ ਇੰਨ੍ਹਾਂ ਵਿੱਚ ਤਾਂ ਬਿਲਕੁਲ ਕਲੀਅਰ ਹੈ। ਸਭਨੂੰ ਪਤਾ ਚਲ ਜਾਵੇਗਾ ਕਿ ਸਾਡਾ ਧਰਮ ਫੇਰ ਕਦੋਂ ਹੋਵੇਗਾ। ਆਪੇ ਹੀ ਆਪਣਾ - ਆਪਣਾ ਹਿਸਾਬ ਕੱਢਣਗੇ। ਸਭਨੂੰ ਇਸ ਚੱਕਰ ਅਤੇ ਝਾੜ ਤੇ ਸਮਝਾਉਣਾ ਹੈ। ਕਰਾਇਸਟ ਕਦੋਂ ਆਇਆ? ਐਨਾ ਵਕ਼ਤ ਉਹ ਆਤਮਾਵਾਂ ਕਿੱਥੇ ਰਹਿੰਦੀਆਂ ਹਨ? ਜ਼ਰੂਰ ਕਹਾਂਗੇ ਨਿਰਾਕਾਰੀ ਦੁਨੀਆਂ ਵਿੱਚ। ਅਸੀਂ ਆਤਮਾਵਾਂ ਰੂਪ ਬਦਲਕੇ ਇੱਥੇ ਆਕੇ ਸਾਕਾਰ ਬਣਦੇ ਹਾਂ। ਬਾਪ ਨੂੰ ਵੀ ਕਹਿੰਦੇ ਹਨ ਨਾ - ਤੁਸੀਂ ਵੀ ਰੂਪ ਬਦਲ ਕੇ ਸਾਕਾਰ ਵਿੱਚ ਆਓ। ਆਉਣਗੇ ਤਾਂ ਇੱਥੇ ਨਾ। ਸੂਖਸ਼ਮ ਵਤਨ ਵਿੱਚ ਤੇ ਨਹੀਂ ਆਉਣਗੇ। ਜਿਵੇਂ ਅਸੀਂ ਰੂਪ ਬਦਲ ਕੇ ਪਾਰਟ ਵਜਾਉਂਦੇ ਹਾਂ, ਤੁਸੀਂ ਵੀ ਆਓ ਦੁਬਾਰਾ ਆਕੇ ਰਾਜਯੋਗ ਸਿਖਾਓ। ਰਾਜਯੋਗ ਹੈ ਹੀ ਭਾਰਤ ਨੂੰ ਸ੍ਵਰਗ ਬਣਾਉਣ ਲਈ। ਇਹ ਤੇ ਬਹੁਤ ਸਹਿਜ ਗੱਲਾਂ ਹਨ। ਬੱਚਿਆਂ ਨੂੰ ਸ਼ੌਂਕ ਚਾਹੀਦਾ ਹੈ। ਧਾਰਨਾ ਕਰ ਹੋਰਨਾਂ ਨੂੰ ਕਰਵਾਉਣੀ ਚਾਹੀਦੀ ਹੈ। ਉਸਦੇ ਲਈ ਲਿਖਾਪੜ੍ਹੀ ਕਰਨੀ ਚਾਹੀਦੀ ਹੈ। ਬਾਪ ਭਾਰਤ ਨੂੰ ਆਕੇ ਹੈਵਿਨ ਬਣਾਉਂਦੇ ਹਨ। ਕਹਿੰਦੇ ਵੀ ਹਨ ਬਰੋਬਰ ਕਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲਾਂ ਭਾਰਤ ਵਿੱਚ ਪੈਰਾਡਾਇਜ ਸੀ ਇਸਲਈ ਤ੍ਰਿਮੂਰਤੀ ਦਾ ਚਿੱਤਰ ਸਭ ਨੂੰ ਭੇਜ ਦੇਣਾ ਚਾਹੀਦਾ ਹੈ। ਤ੍ਰਿਮੂਰਤੀ ਸ਼ਿਵ ਦੀ ਮੋਹਰ ਬਨਾਉਣੀ ਚਾਹੀਦੀ ਹੈ। ਇਨ੍ਹਾਂ ਸਟੈਂਪ ਬਣਾਉਣ ਵਾਲਿਆਂ ਦੀ ਵੀ ਡਿਪਾਰਟਮੈਂਟ ਹੋਵੇਗੀ। ਦਿੱਲੀ ਵਿੱਚ ਤਾਂ ਬਹੁਤ ਪੜ੍ਹੇ ਲਿਖੇ ਹਨ। ਇਹ ਕੰਮ ਕਰ ਸਕਦੇ ਹਨ। ਤੁਹਾਡੀ ਕੈਪਿਟਲ ਵੀ ਦਿੱਲੀ ਹੋਵੇਗੀ। ਪਹਿਲਾਂ ਦਿੱਲੀ ਨੂੰ ਪਰਿਸਤਾਨ ਕਹਿੰਦੇ ਸੀ। ਹੁਣ ਤਾਂ ਕਬਰਿਸਤਾਨ ਹੈ। ਤਾਂ ਸਭ ਗੱਲਾਂ ਬੱਚਿਆਂ ਦੀ ਬੁੱਧੀ ਵਿੱਚ ਆਉਣੀਆਂ ਚਾਹੀਦੀਆਂ ਹਨ।

ਹੁਣ ਤੁਸੀਂ ਸਦਾ ਖੁਸ਼ੀ ਵਿੱਚ ਰਹਿਣਾ ਹੈ, ਬਹੁਤ - ਬਹੁਤ ਮਿੱਠਾ ਬਣਨਾ ਹੈ। ਸਭਨੂੰ ਪ੍ਰੇਮ ਨਾਲ ਚਲਾਉਣਾ ਹੈ। ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਬਣਨ ਦਾ ਪੁਰਸ਼ਾਰਥ ਕਰਨਾ ਹੈ। ਤੁਹਾਡੀ ਪੁਰਸ਼ਾਰਥ ਦਾ ਇਹ ਹੀ ਟੀਚਾ ਹੈ ਪਰ ਹਾਲੇ ਤੱਕ ਕੋਈ ਬਣਿਆ ਨਹੀਂ ਹੈ। ਹੁਣ ਤੁਹਾਡੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ। ਹੋਲੀ - ਹੋਲੀ ਚੜ੍ਹਦੇ ਹੋ ਨਾ। ਤਾਂ ਬਾਬਾ ਹਰ ਤਰ੍ਹਾਂ ਨਾਲ ਸ਼ਿਵ ਜਯੰਤੀ ਤੇ ਸੇਵਾ ਕਰਨ ਦਾ ਇਸ਼ਾਰਾ ਦਿੰਦੇ ਰਹਿੰਦੇ ਹਨ। ਜਿਸ ਨਾਲ ਮਨੁੱਖ ਸਮਝਣਗੇ ਕਿ ਬਰੋਬਰ ਇੰਨ੍ਹਾ ਦੀ ਨਾਲੇਜ ਤਾਂ ਬਹੁਤ ਹੈ। ਮਨੁੱਖਾਂ ਨੂੰ ਸਮਝਾਉਣ ਲਈ ਕਿੰਨੀ ਮਿਹਨਤ ਲਗਦੀ ਹੈ। ਮਿਹਨਤ ਬਿਨਾ ਰਾਜਧਾਨੀ ਥੋੜ੍ਹੀ ਨਾ ਸਥਾਪਨ ਹੋਵੇਗੀ। ਚੜ੍ਹਦੇ ਹੋ, ਡਿੱਗਦੇ ਹੋ ਫੇਰ ਚੜ੍ਹਦੇ ਹੋ। ਬੱਚਿਆਂ ਨੂੰ ਵੀ ਕੋਈ ਨਾ ਕੋਈ ਤੂਫ਼ਾਨ ਆਉਂਦਾ ਹੈ। ਮੂਲ ਗੱਲ ਹੈ ਹੀ ਯਾਦ ਦੀ। ਯਾਦ ਨਾਲ ਹੀ ਸਤੋਪ੍ਰਧਾਨ ਬਣਨਾ ਹੈ। ਨਾਲੇਜ ਤਾਂ ਸਹਿਜ ਹੈ। ਬੱਚਿਆਂ ਨੂੰ ਬਹੁਤ ਮਿੱਠੇ ਤੋਂ ਮਿੱਠਾ ਬਣਨਾ ਹੈ। ਏਮ ਆਬਜੈਕਟ ਤਾਂ ਸਾਹਮਣੇ ਖੜ੍ਹੀ ਹੈ। ਇਹ (ਲਕਸ਼ਮੀ - ਨਾਰਾਇਣ) ਕਿੰਨੇ ਮਿੱਠੇ ਹਨ। ਇੰਨ੍ਹਾਂ ਨੂੰ ਵੇਖ ਕਿੰਨੀ ਖੁਸ਼ੀ ਹੁੰਦੀ ਹੈ। ਸਾਡੀ ਸਟੂਡੈਂਟਸ ਦੀ ਇਹ ਏਮ ਆਬਜੈਕਟ ਹੈ। ਪੜ੍ਹਾਉਣ ਵਾਲਾ ਹੈ ਭਗਵਾਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੁਆਰਾ ਮਿਲੀ ਹੋਈ ਨਾਲੇਜ ਅਤੇ ਵਰਸੇ ਨੂੰ ਸਮ੍ਰਿਤੀ ਵਿੱਚ ਰੱਖ ਸਦਾ ਹਰਸ਼ਿਤ ਰਹਿਣਾ ਹੈ। ਗਿਆਨ ਅਤੇ ਯੋਗ ਹੈ ਤਾਂ ਸਰਵਿਸ ਵਿੱਚ ਤੱਤਪਰ ਰਹਿਣਾ ਹੈ।

2. ਸੁੱਖਧਾਮ ਅਤੇ ਸ਼ਾਂਤੀਧਾਮ ਨੂੰ ਯਾਦ ਕਰਨਾ ਹੈ। ਇਨ੍ਹਾਂ ਦੇਵਤਾਵਾਂ ਜਿਹਾ ਮਿੱਠਾ ਬਣਨਾ ਹੈ। ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਰੂਹਾਨੀ ਟੀਚਰ ਬਣ ਗਿਆਨ ਦਾ ਦਾਨ ਕਰਨਾ ਹੈ।

ਵਰਦਾਨ:-
ਦੇਹ,ਸੰਬੰਧ ਅਤੇ ਵੇਭਵਾਂ ਦੇ ਬੰਧਨ ਤੋਂ ਆਜਾਦ ਬਾਪ ਸਮਾਨ ਕਰਮਾਤੀਤ ਭਵ।

ਜੋ ਨਿਮਿਤ ਮਾਤਰ ਡਾਇਰੈਕਸ਼ਨ ਪ੍ਰਮਾਣ ਪ੍ਰਵ੍ਰਿਤੀ ਨੂੰ ਸੰਭਾਲਦੇ ਹੋਏ ਆਤਮਿਕ ਸਵਰੂਪ ਵਿੱਚ ਰਹਿੰਦੇ ਹਨ, ਮੋਹ ਦੇ ਕਾਰਨ ਨਹੀਂ, ਉਹਨਾਂ ਨੂੰ ਜੇਕਰ ਹਾਲੇ -ਹਾਲੇ ਆਡਰ ਹੋਏ ਕਿ ਚਲੇ ਜਾਓ ਤਾਂ ਚਲੇ ਜਾਣਗੇ। ਬਿਗੁਲ ਵਜੇ ਅਤੇ ਸੋਚਣ ਵਿੱਚ ਹੀ ਸਮੇਂ ਨਾ ਚਲਾ ਜਾਏ - ਉਦੋਂ ਕਹਾਂਗੇ ਨਸ਼ਟੋਮੋਹਾ ਇਸਲਈ ਸਦੈਵ ਆਪਣੇ ਨੂੰ ਚੈਕ ਕਰਨਾ ਹੈ ਕਿ ਦੇਹ ਦਾ, ਸੰਬੰਧ ਦਾ, ਵੈਭਵਾਂ ਦਾ ਬੰਧਨ ਆਪਣੇ ਵਾਲ ਖਿੱਚਦਾ ਤਾਂ ਨਹੀਂ ਹੈ! ਜਿੱਥੇ ਬੰਧਨ ਹੋਵੇਗਾ ਉੱਥੇ ਆਕਰਸ਼ਣ ਹੋਵੇਗੀ। ਪਰ ਜੋ ਆਜ਼ਾਦ ਹਨ ਉਹ ਬਾਪ ਸਮਾਨ ਕਰਮਾਤੀਤ ਸਥਿਤੀ ਦੇ ਸਮੀਪ ਹਨ।

ਸਲੋਗਨ:-
ਸਨੇਹ ਅਤੇ ਸਹਿਯੋਗ ਦੇ ਨਾਲ ਸ਼ਕਤੀ ਰੂਪ ਬਣੋ ਤਾਂ ਰਾਜਧਾਨੀ ਵਿੱਚ ਨੰਬਰ ਅੱਗੇ ਮਿਲ ਜਾਏਗਾ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਸ਼ ਦੇਣ ਦੀ ਸੇਵਾ ਕਰੋ

ਜਿਨਾ ਹਾਲੇ ਤਨ, ਅਤੇ, ਧਨ ਅਤੇ ਸਮੇਂ ਲਗਾਉਂਦੇ ਹੋ, ਉਸ ਨਾਲ ਮਨਸਾ ਸ਼ਕਤੀਆਂ ਦਵਾਰਾ ਸੇਵਾ ਕਰਨ ਨਾਲ ਬਹੁਤ ਥੋੜ੍ਹੇ ਸਮੇਂ ਵਿੱਚ ਸਫ਼ਲਤਾ ਜ਼ਿਆਦਾ ਮਿਲੇਗੀ। ਹਾਲੇ ਜੋ ਆਪਣੇ ਪ੍ਰਤੀ ਕਦੀ - ਕਦੀ ਜੋ ਮਿਹਨਤ ਕਰਨੀ ਪੈਂਦੀ ਹੈ - ਆਪਣੀ ਨੇਚਰ ਨੂੰ ਪਰਿਵਰਤਨ ਕਰਨ ਦੀ ਅਤੇ ਸੰਗਠਨ ਵਿੱਚ ਚੱਲਣ ਦੀ ਸੇਵਾ ਅਤੇ ਸੇਵਾ ਵਿੱਚ ਸਫ਼ਲਤਾ ਕਦੀ ਘਟ ਦੇਖ ਦਿਲਸ਼ਿਕਸ਼ਤ ਹੋਣ ਦੀ, ਇਹ ਸਭ ਖ਼ਤਮ ਹੋ ਜਾਏਗੀ।