20.02.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਹੁਣ
ਵਿਕਾਰਾਂ ਦਾ ਦਾਨ ਦੇਵੋ ਤਾਂ ਗ੍ਰਹਿਣ ਉਤਰ ਜਾਵੇ ਅਤੇ ਇਹ ਤਮੋਪ੍ਰਧਾਨ ਦੁਨੀਆਂ ਸਤੋਪ੍ਰਧਾਨ ਬਣੇ"
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਕਿਹੜੀ ਗੱਲ ਤੇ ਕਦੀ ਤੰਗ ਨਹੀਂ ਹੋਣਾ ਚਾਹੀਦਾ?
ਉੱਤਰ:-
ਤੁਹਾਨੂੰ ਆਪਣੀ
ਲਾਇਫ਼ (ਜੀਵਨ) ਤੋਂ ਕਦੀ ਵੀ ਤੰਗ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਹੀਰੇ ਜਿਹਾ ਜਨਮ ਗਾਇਆ ਹੋਇਆ
ਹੈ, ਇਸਦੀ ਸੰਭਾਲ ਵੀ ਕਰਨੀ ਹੈ, ਤੰਦਰੁਸਤ ਹੋਣਗੇ ਤਾਂ ਨਾਲੇਜ਼ ਸੁਣਦੇ ਰਹਿਣਗੇ। ਇੱਥੇ ਜਿੰਨੇ ਦਿਨ
ਜਿਉਗੇ, ਕਮਾਈ ਹੁੰਦੀ ਰਹੇਗੀ, ਹਿਸਾਬ - ਕਿਤਾਬ ਚੁਕਤੁ ਹੁੰਦਾ ਰਵੇਗਾ।
ਗੀਤ:-
ਓਮ ਨਮੋ ਸਿਵਾਏ...
ਓਮ ਸ਼ਾਂਤੀ
ਅੱਜ ਗੁਰੂਵਾਰ ਹੈ। ਤੁਸੀਂ ਬੱਚੇ ਕਹੋਗੇ ਸਤਿਗੁਰੂਵਾਰ, ਕਿਉਂਕਿ ਸਤਿਯੁਗ ਦੀ ਸਥਾਪਨਾ ਕਰਨ ਵਾਲਾ ਵੀ
ਹੈ, ਸੱਤ ਨਾਰਾਇਣ ਦੀ ਕਥਾ ਵੀ ਸੁਣਾਉਂਦੇ ਹਨ ਪ੍ਰੈਕਟੀਕਲ ਵਿੱਚ। ਨਰ ਤੋਂ ਨਾਰਾਇਣ ਬਣਾਉਂਦੇ ਹਨ।
ਗਾਇਆ ਵੀ ਜਾਂਦਾ ਹੈ ਸ੍ਰਵ ਦਾ ਸਦਗਤੀ - ਦਾਤਾ, ਫ਼ੇਰ ਬ੍ਰਿਖਪਤੀ ਵੀ ਹੈ। ਇਹ ਮੁਨੱਖ ਸ੍ਰਿਸ਼ਟੀ ਦਾ
ਝਾੜ ਹੈ, ਜਿਸਨੂੰ ਕਲਪ ਬ੍ਰਿਖ ਕਹਿੰਦੇ ਹਨ। ਕਲਪ - ਕਲਪ ਮਤਲਬ 5 ਹਜ਼ਾਰ ਵਰ੍ਹੇ ਬਾਦ ਫੇਰ ਤੋਂ ਹੂਬਹੂ
ਰਿਪੀਟ ਹੁੰਦਾ ਹੈ। ਝਾੜ ਵੀ ਰਿਪੀਟ ਹੁੰਦਾ ਹੈ ਨਾ। ਫੁੱਲ 6 ਮਾਹੀਣੇ ਨਿਕਲਦੇ, ਫ਼ੇਰ ਮਾਲੀ ਲੋਕ ਜੜ
ਕੱਢ ਰੱਖ ਦਿੰਦੇ ਹਨ ਫ਼ੇਰ ਲਗਾਉਂਦੇ ਹਨ ਤਾਂ ਫੁੱਲ ਨਿਕਲ ਪੈਂਦੇ ਹਨ।
ਹੁਣ ਇਹ ਤਾਂ ਬੱਚੇ ਜਾਣਦੇ
ਹਨ - ਬਾਪ ਦੀ ਜਯੰਤੀ ਵੀ ਅੱਧਾਕਲਪ ਮਨਾਉਂਦੇ ਹਨ, ਅੱਧਾਕਲਪ ਭੁੱਲ ਜਾਂਦੇ ਹਨ। ਭਗਤੀ ਮਾਰ੍ਗ ਵਿੱਚ
ਅੱਧਾਕਲਪ ਯਾਦ ਕਰਦੇ ਹਨ। ਬਾਬਾ ਕਦੋ ਆਕੇ ਗਾਰਡਨ ਆਫ਼ ਫਲਾਵਰਸ ਸਥਾਪਨ ਕਰਣਗੇ? ਦਸ਼ਾਵਾ ਤਾਂ ਬਹੁਤ
ਹੁੰਦੀਆਂ ਹਨ ਨਾ। ਬ੍ਰਹਿਸਪਤੀ ਦੀ ਦਸ਼ਾ ਵੀ ਹੈ, ਉਤਰਦੀ ਕਲਾਂ ਦੀਆਂ ਵੀ ਦਸ਼ਾਵਾ ਹੁੰਦੀਆਂ ਹਨ। ਇਸ
ਵਕ਼ਤ ਭਾਰਤ ਤੇ ਰਾਹੂ ਦਾ ਗ੍ਰਹਿਣ ਬੈਠਾ ਹੋਇਆ ਹੈ। ਚੰਦ੍ਰਮਾ ਨੂੰ ਵੀ ਜਦੋਂ ਗ੍ਰਹਿਣ ਲੱਗਦਾ ਹੈ
ਤਾਂ ਪੁਕਾਰਦੇ ਹਨ - ਦੇ ਦਾਨ ਤਾਂ ਛੁੱਟੇ ਗ੍ਰਹਿਣ। ਹੁਣ ਬਾਪ ਵੀ ਕਹਿੰਦੇ ਹਨ - ਇਹ 5 ਵਿਕਾਰਾਂ ਦਾ
ਦਾਨ ਦੇ ਦਵੋ ਤਾਂ ਛੁੱਟੇ ਗ੍ਰਹਿਣ। ਹੁਣ ਸਾਰੀ ਸ੍ਰਿਸ਼ਟੀ ਤੇ ਗ੍ਰਹਿਣ ਲੱਗਾ ਹੋਇਆ ਹੈ, 5 ਤੱਤਵਾਂ
ਤੇ ਵੀ ਗ੍ਰਹਿਣ ਲੱਗਾ ਹੋਇਆ ਹੈ ਕਿਉਂਕਿ ਤਮੋਪ੍ਰਧਾਨ ਹਨ। ਹਰ ਚੀਜ਼ ਨਵੀਂ ਫ਼ੇਰ ਪੁਰਾਣੀ ਜ਼ਰੂਰ ਹੁੰਦੀ
ਹੈ। ਨਵੀਂ ਨੂੰ ਸਤੋਪ੍ਰਧਾਨ, ਪੁਰਾਣੀ ਨੂੰ ਤਮੋਪ੍ਰਧਾਨ ਕਹਿੰਦੇ ਹਨ। ਛੋਟੇ ਬੱਚੇ ਨੂੰ ਵੀ
ਸਤੋਪ੍ਰਧਾਨ ਮਹਾਤਮਾ ਤੋਂ ਵੀ ਉੱਚ ਗਿਣਿਆ ਜਾਂਦਾ ਹੈ, ਕਿਉਂਕਿ ਉਸ ਵਿੱਚ 5 ਵਿਕਾਰ ਨਹੀਂ ਰਹਿੰਦੇ।
ਭਗਤੀ ਤਾਂ ਸੰਨਿਆਸੀ ਵੀ ਛੋਟੇਪਨ ਵਿੱਚ ਕਰਦੇ ਹਨ। ਜਿਵੇਂ ਰਾਮਤੀਰਥ ਸ਼੍ਰੀਕ੍ਰਿਸ਼ਨ ਦਾ ਪੁਜਾਰੀ ਸੀ
ਫੇਰ ਜਦੋ ਸੰਨਿਆਸ ਲਿਆ ਤਾਂ ਪੂਜਾ ਖ਼ਤਮ। ਸ੍ਰਿਸ਼ਟੀ ਤੇ ਪਵਿੱਤਰਤਾ ਵੀ ਚਾਹੀਦੀ ਨਾ। ਭਾਰਤ ਪਹਿਲੇ
ਸਭਤੋਂ ਪਵਿੱਤਰ ਸੀ ਫ਼ੇਰ ਜਦੋ ਦੇਵਤਾ ਵਾਮ ਮਾਰ੍ਗ ਵਿੱਚ ਜਾਂਦੇ ਹਨ ਤਾਂ ਫ਼ੇਰ ਅਰ੍ਥਵੇਕ ਆਦਿ ਵਿੱਚ
ਸਭ ਸ੍ਵਰਗ ਦੀ ਸਾਮਗ੍ਰੀ, ਸੋਨੇ ਦੇ ਮਹਿਲ ਆਦਿ ਖ਼ਤਮ ਹੋ ਜਾਂਦੇ ਹਨ ਫ਼ੇਰ ਨਵੇਂ ਸਿਰੇ ਬਣਨੇ ਸ਼ੁਰੂ
ਹੁੰਦੇ ਹਨ। ਡਿਸਟ੍ਰਕ੍ਸ਼ਨ ਜ਼ਰੂਰ ਹੁੰਦਾ ਹੈ। ਉਪਦ੍ਰਵ ਹੁੰਦੇ ਹਨ ਜਦੋ ਰਾਵਣਰਾਜ ਸ਼ੁਰੂ ਹੁੰਦਾ ਹੈ,
ਇਸ ਵਕ਼ਤ ਸਭ ਪਤਿਤ ਹਨ। ਸਤਿਯੁਗ ਵਿੱਚ ਦੇਵਤਾ ਰਾਜ ਕਰਦੇ ਸੀ। ਅਸੁਰਾਂ ਅਤੇ ਦੇਵਤਾਵਾਂ ਦੀ ਯੁੱਧ
ਵਿਖਾਈ ਹੈ, ਪਰ ਦੇਵਤਾ ਤਾਂ ਹੁੰਦੇ ਹੀ ਹਨ ਸਤਿਯੁਗ ਵਿੱਚ। ਉੱਥੇ ਲੜ੍ਹਾਈ ਹੋ ਕਿਵੇਂ ਸਕਦੀ। ਸੰਗਮ
ਤੇ ਤਾਂ ਦੇਵਤਾ ਹੁੰਦੇ ਨਹੀਂ। ਤੁਹਾਡਾ ਨਾਮ ਹੀ ਹੈ ਪਾਂਡਵ। ਪਾਂਡਵਾਂ ਕੌਰਵਾਂ ਦੀ ਵੀ ਲੜ੍ਹਾਈ
ਹੁੰਦੀ ਨਹੀਂ। ਇਹ ਸਭ ਹਨ ਗਪੌੜੇ। ਕਿੰਨਾ ਵੱਡਾ ਝਾੜ ਹੈ। ਕਿੰਨੇ ਅਥਾਹ ਪੱਤੇ ਹਨ, ਉਨ੍ਹਾਂ ਦਾ
ਹਿਸਾਬ ਥੋੜ੍ਹੇਹੀ ਕੋਈ ਕੱਢ ਸਕਦੇ। ਸੰਗਮ ਤੇ ਤਾਂ ਦੇਵਤਾ ਹੁੰਦੇ ਨਹੀਂ। ਬਾਪ ਬੈਠ ਆਤਮਾਵਾਂ ਨੂੰ
ਸਮਝਾਉਂਦੇ ਹਨ, ਆਤਮਾ ਹੀ ਸੁਣਕੇ ਕੰਧਾ ਹਿਲਾਉਂਦੀ ਹੈ। ਅਸੀਂ ਆਤਮਾ ਹਾਂ, ਬਾਬਾ ਸਾਨੂੰ ਪੜ੍ਹਾਉਂਦੇ
ਹਨ, ਇਹ ਪੱਕਾ ਕਰਨਾ ਹੈ। ਬਾਪ ਸਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਆਤਮਾ ਵਿੱਚ ਹੀ ਚੰਗੇ ਜਾਂ
ਬੁਰੇ ਸੰਸਕਾਰ ਹੁੰਦੇ ਹੈ ਨਾ। ਆਤਮਾ ਆਰਗਨਜ਼ ਦੁਆਰਾ ਕਹਿੰਦੀ ਹੈ ਸਾਨੂੰ ਬਾਬਾ ਪੜ੍ਹਾਉਂਦੇ ਹਨ। ਬਾਪ
ਕਹਿੰਦੇ ਹਨ ਮੈਨੂੰ ਵੀ ਆਰਗਨਜ਼ ਚਾਹੀਦੇ, ਜਿਸ ਨਾਲ ਸਮਝਾਵਾਂ। ਆਤਮਾ ਨੂੰ ਖੁਸ਼ੀ ਹੁੰਦੀ ਹੈ। ਬਾਬਾ
ਹਰ 5 ਹਜ਼ਾਰ ਵਰ੍ਹੇ ਬਾਦ ਆਉਂਦੇ ਹਨ ਸਾਨੂੰ ਸੁਣਾਉਣ। ਤੁਸੀਂ ਤਾਂ ਸਾਹਮਣੇ ਬੈਠੇ ਹੋ ਨਾ। ਮਧੂਬਨ ਦੀ
ਹੀ ਮਹਿਮਾ ਹੈ। ਆਤਮਾਵਾਂ ਦਾ ਬਾਪ ਤਾਂ ਉਹ ਹੈ ਨਾ, ਸਭ ਉਨ੍ਹਾਂ ਨੂੰ ਬੁਲਾਉਂਦੇ ਹਨ। ਤੁਹਾਨੂੰ ਇੱਥੇ
ਸਮੁੱਖ ਬੈਠਣ ਵਿੱਚ ਮਜ਼ਾ ਆਉਂਦਾ ਹੈ। ਪਰ ਇੱਥੇ ਸਭ ਤਾਂ ਰਹਿ ਨਹੀਂ ਸਕਦੇ। ਆਪਣੀ ਕਾਰੋਬਾਰ ਸਰਵਿਸ
ਆਦਿ ਨੂੰ ਵੀ ਵੇਖਣਾ ਹੈ। ਆਤਮਾਵਾਂ ਸਾਗਰ ਦੇ ਕੋਲ ਆਉਂਦੀਆਂ ਹਨ, ਧਾਰਨਾ ਕਰ ਫੇਰ ਜਾਵੇ ਹੋਰਾਂ ਨੂੰ
ਸੁਣਾਉਣਾ ਹੈ। ਨਹੀਂ ਤਾਂ ਹੋਰਾਂ ਦਾ ਕਲਿਆਣ ਕਿਵੇਂ ਕਰਣਗੇ? ਯੋਗੀ ਅਤੇ ਗਿਆਨੀ ਤੂੰ ਆਤਮਾ ਨੂੰ
ਸ਼ੌਂਕ ਰਹਿੰਦਾ ਹੈ ਅਸੀਂ ਜਾਕੇ ਹੋਰਾਂ ਨੂੰ ਵੀ ਸਮਝਾਈਏ। ਹੁਣ ਸ਼ਿਵ ਜਯੰਤੀ ਮਨਾਈ ਜਾਂਦੀ ਹੈ ਨਾ।
ਭਗਵਾਨੁਵਾਚ ਹਨ। ਭਗਵਾਨੁਵਾਚ ਸ਼੍ਰੀਕ੍ਰਿਸ਼ਨ ਦੇ ਲਈ ਨਹੀਂ ਕਹਿ ਸਕਦੇ, ਉਹ ਤਾਂ ਹੈ ਦੈਵੀਗੁਣਾਂ ਵਾਲਾ
ਮਨੁੱਖ। ਡਿਟੀਜਮ ਕਿਹਾ ਜਾਂਦਾ ਹੈ। ਹੁਣ ਬੱਚੇ ਇਹ ਤਾਂ ਸਮਝ ਗਏ ਹਨ ਕਿ ਹੁਣ ਦੇਵੀ - ਦੇਵਤਾ ਧਰਮ
ਨਹੀਂ ਹੈ, ਸਥਾਪਨਾ ਹੋ ਰਹੀ ਹੈ। ਤੁਸੀਂ ਇਵੇਂ ਨਹੀਂ ਕਹੋਗੇ ਕਿ ਅਸੀਂ ਹੁਣ ਦੇਵੀ - ਦੇਵਤਾ ਧਰਮ ਦੇ
ਹਾਂ। ਨਹੀਂ, ਹੁਣ ਤੁਸੀਂ ਬ੍ਰਾਹਮਣ ਧਰਮ ਦੇ ਹੋ, ਦੇਵੀ - ਦੇਵਤਾ ਧਰਮ ਦੇ ਬਣ ਰਹੇ ਹੋ। ਦੇਵਤਾਵਾਂ
ਦਾ ਪਰਛਾਇਆ ਇਸ ਪਤਿਤ ਸ੍ਰਿਸ਼ਟੀ ਤੇ ਨਹੀਂ ਪੈ ਸਕਦਾ ਹੈ, ਇਸ ਵਿੱਚ ਦੇਵਤਾ ਆ ਨਾ ਸੱਕਣ। ਤੁਹਾਡੇ ਲਈ
ਨਵੀਂ ਦੁਨੀਆਂ ਚਾਹੀਦੀ। ਲਕਸ਼ਮੀ ਦੀ ਵੀ ਪੂਜਾ ਕਰਦੇ ਹਨ ਤਾਂ ਘਰ ਦੀ ਕਿੰਨੀ ਸਫ਼ਾਈ ਕਰ ਦਿੰਦੇ ਹਨ।
ਹੁਣ ਇਸ ਸ੍ਰਿਸ਼ਟੀ ਦੀ ਵੀ ਕਿੰਨੀ ਸਫ਼ਾਈ ਹੋਣੀ ਹੈ। ਸਾਰੀ ਪੁਰਾਣੀ ਦੁਨੀਆਂ ਖ਼ਤਮ ਹੋ ਜਾਣੀ ਹੈ। ਲਕਸ਼ਮੀ
ਤੋਂ ਮਨੁੱਖ ਧਨ ਹੀ ਮੰਗਦੇ ਹਨ। ਲਕਸ਼ਮੀ ਵੱਡੀ ਜਾਂ ਜਗਤ ਅੰਬਾ ਵੱਡੀ? (ਅੰਬਾ) ਅੰਬਾ ਦੇ ਮੰਦਿਰ ਵੀ
ਬਹੁਤ ਹਨ। ਤੁਸੀਂ ਸਮਝਦੇ ਹੋ ਲਕਸ਼ਮੀ ਤਾਂ ਸ੍ਵਰਗ ਦੀ ਮਾਲਿਕ ਅਤੇ ਜਗਤ ਅੰਬਾ ਜਿਸਨੂੰ ਸ੍ਰਸਵਰਤੀ ਵੀ
ਕਹਿੰਦੇ ਹਨ, ਉਹੀ ਜਗਤ ਅੰਬਾ ਫੇਰ ਇਹ ਲਕਸ਼ਮੀ ਬਣਦੀ ਹੈ। ਤੁਹਾਡਾ ਪਦ ਉੱਚ ਹੈ, ਦੇਵਤਾਵਾਂ ਦਾ ਪਦ
ਘੱਟ ਹੈ। ਉੱਚ ਤੇ ਉੱਚ ਤਾਂ ਬ੍ਰਾਹਮਣ ਚੋਟੀ ਹੈ ਨਾ। ਤੁਸੀਂ ਹੋ ਸਭਤੋਂ ਉੱਚ। ਤੁਹਾਡੀ ਮਹਿਮਾ ਹੈ -
ਸਰਸ੍ਵਤੀ, ਜਗਤ ਅੰਬਾ, ਉਨ੍ਹਾਂ ਤੋਂ ਕੀ ਮਿਲਦਾ ਹੈ? ਸ੍ਰਿਸ਼ਟੀ ਦੀ ਬਾਦਸ਼ਾਹੀ। ਉੱਥੇ ਤੁਸੀਂ ਧਨਵਾਨ
ਬਣਦੇ ਹੋ, ਵਿਸ਼ਵ ਦਾ ਰਾਜ ਮਿਲਦਾ ਹੈ। ਫੇਰ ਗ਼ਰੀਬ ਬਣਦੇ ਹੋ, ਭਗਤੀ ਮਾਰ੍ਗ ਸ਼ੁਰੂ ਹੁੰਦਾ ਹੈ। ਫ਼ੇਰ
ਲਕਸ਼ਮੀ ਨੂੰ ਯਾਦ ਕਰਦੇ ਹਨ। ਹਰ ਵਰ੍ਹੇ ਲਕਸ਼ਮੀ ਦੀ ਪੂਜਾ ਵੀ ਹੁੰਦੀ ਹੈ। ਲਕਸ਼ਮੀ ਨੂੰ ਹਰ ਵਰ੍ਹੇ
ਬੁਲਾਉਂਦੇ ਹਨ, ਜਗਤ ਅੰਬਾ ਨੂੰ ਕੋਈ ਹਰ ਵਰ੍ਹੇ ਨਹੀਂ ਬੁਲਾਉਂਦੇ ਹਨ। ਜਗਤ ਅੰਬਾ ਦੀ ਤਾਂ ਸਦੈਵ
ਪੂਜਾ ਹੁੰਦੀ ਹੀ ਹੈ, ਜਦੋ ਚਾਹੋ ਉਦੋਂ ਅੰਬਾ ਦੇ ਮੰਦਿਰ ਵਿੱਚ ਜਾਓ। ਇੱਥੇ ਵੀ ਜਦੋ ਚਾਹੋ, ਜਗਤ
ਅੰਬਾ ਨੂੰ ਮਿਲ ਸਕਦੇ ਹੋ। ਤੁਸੀਂ ਵੀ ਜਗਤ ਅੰਬਾ ਹੋ ਨਾ। ਸਭਨੂੰ ਵਿਸ਼ਵ ਦਾ ਮਾਲਿਕ ਬਣਨ ਦਾ ਰਸਤਾ
ਦੱਸਣ ਵਾਲੇ ਹੋ। ਜਗਤ ਅੰਬਾ ਦੇ ਕੋਲ ਸਭ ਕੁਝ ਜਾਕੇ ਮੰਗਦੇ ਹਨ। ਲਕਸ਼ਮੀ ਤੋਂ ਸਿਰਫ਼ ਧਨ ਮੰਗਦੇ ਹਨ।
ਉਨ੍ਹਾਂ ਅੱਗੇ ਤਾਂ ਸਭ ਕਾਮਨਾਵਾਂ ਰੱਖਣਗੇ, ਤਾਂ ਸਭਤੋਂ ਉੱਚ ਮਰਤਬਾ ਤੁਹਾਡਾ ਹੁਣ ਹੈ, ਜਦਕਿ ਬਾਪ
ਦੇ ਆਕੇ ਬੱਚੇ ਬਣੇ ਹੋ। ਬਾਪ ਵਰਸਾ ਦਿੰਦੇ ਹਨ।
ਹੁਣ ਤੁਸੀਂ ਹੋ ਈਸ਼ਵਰੀਏ
ਸੰਪ੍ਰਦਾਏ, ਫੇਰ ਹੋਣਗੇ ਦੈਵੀ ਸੰਪ੍ਰਦਾਏ। ਇਸ ਵਕ਼ਤ ਸਭ ਮਨੋਕਾਮਨਾਵਾਂ ਭਵਿੱਖ ਦੇ ਲਈ ਪੂਰੀ ਹੁੰਦੀ
ਹੈ। ਕਾਮਨਾ ਤਾਂ ਮਨੁੱਖ ਨੂੰ ਰਹਿੰਦੀ ਹੈ ਨਾ। ਤੁਹਾਡੀ ਸਭ ਮਨੋਕਾਮਨਾਵਾਂ ਪੂਰੀ ਹੁੰਦੀਆਂ ਹਨ। ਇਹ
ਤਾਂ ਹੈ ਆਸੁਰੀ ਦੁਨੀਆਂ। ਬੱਚੇ ਵੇਖੋ ਕਿਵੇਂ ਪੈਦਾ ਹੁੰਦੇ ਹਨ। ਤੁਸੀਂ ਬੱਚਿਆਂ ਨੂੰ ਤਾਂ
ਸ਼ਾਖਸ਼ਤਕਾਰ ਕਰਾਇਆ ਜਾਂਦਾ ਹੈ, ਸਤਿਯੁਗ ਵਿੱਚ ਕਿਵੇਂ ਕ੍ਰਿਸ਼ਨ ਦਾ ਜਨਮ ਹੁੰਦਾ ਹੈ? ਉੱਥੇ ਤਾਂ ਸਭ
ਕਾਇਦੇਸਿਰ ਹੁੰਦਾ ਹੈ, ਦੁੱਖ ਦਾ ਨਾਮ ਨਹੀਂ ਰਹਿੰਦਾ। ਉਸਨੂੰ ਕਿਹਾ ਹੀ ਜਾਂਦਾ ਹੈ ਸੁੱਖਧਾਮ। ਤੁਸੀਂ
ਅਨੇਕ ਵਾਰ ਸੁੱਖ ਵਿੱਚ ਪਾਸ ਕੀਤਾ ਹੈ, ਅਨੇਕ ਵਾਰ ਹਾਰ ਖਾਦੀ ਹੈ ਅਤੇ ਜਿੱਤ ਵੀ ਪਾਈ ਹੈ। ਹੁਣ
ਸਮ੍ਰਿਤੀ ਆਈ ਹੈ ਕਿ ਸਾਨੂੰ ਬਾਬਾ ਪੜ੍ਹਾਉਂਦੇ ਹਨ। ਸਕੂਲ ਵਿੱਚ ਨਾਲੇਜ਼ ਪੜ੍ਹਦੇ ਹਨ। ਨਾਲ - ਨਾਲ
ਮੈਨਰਸ ਵੀ ਸਿੱਖਦੇ ਹਨ ਨਾ। ਉੱਥੇ ਕੋਈ ਇਨ੍ਹਾਂ ਲਕਸ਼ਮੀ - ਨਾਰਾਇਣ ਜਿਹੇ ਮੈਨਰਸ ਨਹੀਂ ਸਿੱਖਦੇ ਹਨ।
ਹੁਣ ਤੁਸੀਂ ਦੈਵੀ ਗੁਣ ਧਾਰਨ ਕਰਦੇ ਹੋ। ਮਹਿਮਾ ਵੀ ਉਨ੍ਹਾਂ ਦੀ ਹੀ ਗਾਉਂਦੇ ਹਨ - ਸ੍ਰਵਗੁਣ ਸੰਪੰਨ…
ਤਾਂ ਹੁਣ ਤੁਹਾਨੂੰ ਇਹੋ ਜਿਹਾ ਬਣਨਾ ਹੈ। ਤੁਸੀਂ ਬੱਚਿਆਂ ਨੂੰ ਆਪਣੀ ਇਸ ਲਾਇਫ਼ ਤੋਂ ਕਦੀ ਤੰਗ ਨਹੀਂ
ਹੋਣਾ ਚਾਹੀਦਾ, ਕਿਉਂਕਿ ਇਹ ਹੀਰੇ ਜਿਹਾ ਜਨਮ ਗਾਇਆ ਹੋਇਆ ਹੈ। ਇਸਦੀ ਸੰਭਾਲ ਵੀ ਕਰਨੀ ਹੁੰਦੀ ਹੈ।
ਤੰਦਰੁਸਤ ਹੋਣਗੇ ਤਾਂ ਨਾਲੇਜ਼ ਸੁਣਦੇ ਰਹਿਣਗੇ। ਬਿਮਾਰੀ ਵਿੱਚ ਵੀ ਸੁਣ ਸਕਦੇ ਹੋ। ਬਾਪ ਨੂੰ ਯਾਦ ਕਰ
ਸਕਦੇ ਹੋ। ਇੱਥੇ ਜਿੰਨੇ ਦਿਨ ਜੀਵੋਗੇ ਸੁੱਖੀ ਰਹੋਗੇ। ਕਮਾਈ ਹੁੰਦੀ ਰਹੇਗੀ, ਹਿਸਾਬ - ਕਿਤਾਬ ਚੁਕਤੂ
ਹੁੰਦਾ ਰਹੇਗਾ। ਬੱਚੇ ਕਹਿੰਦੇ ਹਨ - ਬਾਬਾ ਸਤਿਯੁਗ ਕਦੋ ਆਵੇਗਾ? ਇਹ ਬਹੁਤ ਗੰਦੀ ਦੁਨੀਆਂ ਹੈ। ਬਾਪ
ਕਹਿੰਦੇ ਹਨ - ਅਰੇ, ਪਹਿਲੇ ਕਰਮਾਤੀਤ ਅਵਸਥਾ ਤਾਂ ਬਣਾਓ। ਜਿਨਾਂ ਹੋ ਸਕੇ ਪੁਰਸ਼ਾਰਥ ਕਰਦੇ ਰਹੋ।
ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਸ਼ਿਵਬਾਬਾ ਨੂੰ ਯਾਦ ਕਰੋ, ਇਹ ਹੈ ਅਵਿੱਭਚਾਰੀ ਯਾਦ। ਇੱਕ ਸ਼ਿਵ
ਦੀ ਭਗਤੀ ਕਰਨਾ, ਉਹ ਹੈ ਅਵਿਭਚਾਰੀ ਭਗਤੀ, ਸਤੋਪ੍ਰਧਾਨ ਭਗਤੀ। ਫ਼ੇਰ ਦੈਵੀ - ਦੇਵਤਾਵਾਂ ਨੂੰ ਯਾਦ
ਕਰਨਾ, ਉਹ ਹੈ ਸਤੋ ਭਗਤੀ। ਬਾਪ ਕਹਿੰਦੇ ਹਨ ਉਠਦੇ - ਬੈਠਦੇ ਮੈਨੂੰ ਬਾਪ ਨੂੰ ਯਾਦ ਕਰੋ। ਬੱਚੇ ਹੁਣ
ਬੁਲਾਉਂਦੇ ਹਨ - ਹੇ ਪਤਿਤ - ਪਾਵਨ, ਹੇ ਲਿਬ੍ਰੇਟਰ, ਹੇ ਗਾਇਡ… ਇਹ ਆਤਮਾ ਨੇ ਕਿਹਾ ਨਾ।
ਬੱਚੇ ਯਾਦ ਕਰਦੇ ਹਨ,
ਬਾਪ ਹੁਣ ਸਮ੍ਰਿਤੀ ਦਵਾਉਂਦੇ ਹਨ, ਤੁਸੀਂ ਯਾਦ ਕਰਦੇ ਆਏ ਹੋ - ਹੇ ਦੁੱਖ ਹਰਤਾ ਸੁੱਖ ਕਰਤਾ ਆਓ, ਆਕੇ
ਦੁੱਖ ਤੋਂ ਛੁਡਾਓ, ਲਿਬ੍ਰੇਟ ਕਰੋ, ਸ਼ਾਂਤੀਧਾਮ ਵਿੱਚ ਲੈ ਜਾਓ। ਬਾਪ ਕਹਿੰਦੇ ਹਨ ਤੁਹਾਨੂੰ
ਸ਼ਾਂਤੀਧਾਮ ਵਿੱਚ ਲੈ ਜਾਵਾਂਗਾ, ਫ਼ੇਰ ਸੁੱਖਧਾਮ ਵਿੱਚ ਤੁਹਾਨੂੰ ਸਾਥ ਨਹੀਂ ਦਿੰਦਾ ਹਾਂ। ਸਾਥ ਹੁਣ
ਹੀ ਦਿੰਦਾ ਹਾਂ। ਸਭ ਆਤਮਾਵਾਂ ਨੂੰ ਘਰ ਲੈ ਜਾਂਦਾ ਹਾਂ। ਮੇਰਾ ਹੁਣ ਪੜ੍ਹਾਉਣ ਦਾ ਸਾਥ ਹੈ ਅਤੇ ਫ਼ੇਰ
ਵਾਪਿਸ ਘਰ ਲੈ ਜਾਣ ਦਾ ਸਾਥ ਹੈ। ਬਸ, ਮੈਂ ਆਪਣਾ ਪਰਿਚੈ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਬੈਠ
ਸੁਣਾਉਂਦਾ ਹਾਂ। ਜਿਵੇਂ - ਜਿਵੇਂ ਜੋ ਪੁਰਸ਼ਾਰਥ ਕਰਣਗੇ ਉਸ ਅਨੁਸਾਰ ਫ਼ੇਰ ਪ੍ਰਾਲਬੱਧ ਪਾਉਣਗੇ। ਸਮਝ
ਤਾਂ ਬਾਪ ਬਹੁਤ ਦਿੰਦੇ ਹਨ। ਜਿਨਾਂ ਹੋ ਸਕੇ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਅਤੇ ਉੱਡਣ
ਦੇ ਪੰਖ ਮਿਲ ਜਾਣਗੇ। ਆਤਮਾ ਨੂੰ ਇਵੇਂ ਕੋਈ ਪੰਖ ਨਹੀਂ ਹਨ। ਆਤਮਾ ਤਾਂ ਇੱਕ ਛੋਟੀ ਬਿੰਦੀ ਹੈ। ਕਿਸੇ
ਨੂੰ ਪਤਾ ਨਹੀਂ ਹੈ ਕਿ ਆਤਮਾ ਵਿੱਚ ਕਿਵੇਂ 84 ਜਨਮਾਂ ਦਾ ਪਾਰ੍ਟ ਨੂੰਧਾ ਹੋਇਆ ਹੈ। ਨਾ ਆਤਮਾ ਦਾ
ਕਿਸੇ ਨੂੰ ਪਰਿਚੈ ਹੈ, ਨਾ ਪ੍ਰਮਾਤਮਾ ਦਾ ਪਰਿਚੈ ਹੈ। ਉਦੋਂ ਬਾਪ ਕਹਿੰਦੇ ਹਨ - ਮੈਂ ਜੋ ਹਾਂ, ਜਿਵੇਂ
ਹਾਂ, ਮੈਨੂੰ ਕੋਈ ਵੀ ਜਾਣ ਨਹੀਂ ਸਕਦਾ ਹੈ। ਮੇਰੇ ਦੁਆਰਾ ਹੀ ਮੈਨੂੰ ਅਤੇ ਮੇਰੀ ਰਚਨਾ ਨੂੰ ਜਾਣ
ਸਕਦੇ ਹੋ। ਮੈਂ ਹੀ ਆਕੇ ਤੁਸੀਂ ਬੱਚਿਆਂ ਨੂੰ ਆਪਣਾ ਪਰਿਚੈ ਦਿੰਦਾ ਹਾਂ। ਆਤਮਾ ਕੀ ਹੈ, ਉਹ ਵੀ
ਸਮਝਾਉਂਦਾ ਹਾਂ। ਇਸ ਨੂੰ ਸੋਲ ਰਿਯਲਾਇਜੇਸ਼ਨ ਕਿਹਾ ਜਾਂਦਾ ਹੈ। ਆਤਮਾ ਭ੍ਰਿਕੁਟੀ ਦੇ ਵਿੱਚ ਚਮਕਦਾ
ਹੈ ਅਜਬ ਸਿਤਾਰਾ… ਪਰ ਆਤਮਾ ਕੀ ਚੀਜ਼ ਹੈ, ਇਹ ਬਿਲਕੁਲ ਕੋਈ ਨਹੀਂ ਜਾਣਦੇ ਹਨ। ਜਦੋ ਕੋਈ ਕਹਿੰਦੇ ਹਨ
ਕਿ ਆਤਮਾ ਦਾ ਸ਼ਾਖਸ਼ਤਕਾਰ ਹੋਵੇ ਤਾਂ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਤਾਂ ਕਹਿੰਦੇ ਹੋ ਭ੍ਰਿਕੁਟੀ ਦੇ
ਵਿੱਚ ਸਟਾਰ ਹੈ, ਸਟਾਰ ਨੂੰ ਕੀ ਵੇਖਾਂਗੇ? ਟੀਕਾ ਵੀ ਸਟਾਰ ਦਾ ਹੀ ਦਿੰਦੇ ਹਨ। ਚੰਦ੍ਰਮਾ ਵਿੱਚ ਵੀ
ਸਟਾਰ ਵਿਖਾਉਂਦੇ ਹਨ। ਅਸਲ ਵਿੱਚ ਆਤਮਾ ਹੈ ਸਟਾਰ। ਹੁਣ ਬਾਪ ਨੇ ਸਮਝਾਇਆ ਹੈ ਤੁਸੀਂ ਗਿਆਨ ਸ੍ਟਾਰਸ
ਹੋ, ਬਾਕੀ ਉਹ ਸੂਰਜ, ਚਾਂਦ, ਸਿਤਾਰੇ ਤਾਂ ਮਾਂਡਵੇ ਨੂੰ ਰੋਸ਼ਨੀ ਦੇਣ ਵਾਲੇ ਹਨ। ਉਹ ਕੋਈ ਦੇਵਤਾ ਨਹੀਂ
ਹਨ। ਭਗਤੀ ਮਾਰ੍ਗ ਵਿੱਚ ਸੂਰਜ ਨੂੰ ਵੀ ਪਾਣੀ ਦਿੰਦੇ ਹਨ। ਭਗਤੀ ਮਾਰ੍ਗ ਵਿੱਚ ਇਹ ਬਾਬਾ ਵੀ ਸਭ ਕਰਦੇ
ਸੀ। ਸੂਰਜ ਦੇਵਤਾਏ ਨਮਾ, ਚੰਦ੍ਰਮਾ ਦੇਵਤਾਏ ਨਮਾ ਕਹਿਕੇ ਪਾਣੀ ਦਿੰਦੇ ਸੀ। ਇਹ ਸਭ ਹੈ ਭਗਤੀ ਮਾਰ੍ਗ।
ਇੰਨੇ ਤਾਂ ਬਹੁਤ ਭਗਤੀ ਕੀਤੀ ਹੋਈ ਹੈ। ਨੰਬਰਵਨ ਪੁੱਜਯ ਤਾਂ ਫ਼ੇਰ ਨੰਬਰਵਨ ਪੁਜਾਰੀ ਬਣੇ ਹਨ। ਨੰਬਰ
ਤਾਂ ਗਿਣਾਂਗੇ ਨਾ। ਰੁਦ੍ਰੁ ਮਾਲਾ ਦੇ ਵੀ ਨੰਬਰ ਤਾਂ ਹੈ ਨਾ। ਭਗਤੀ ਵੀ ਸਭਤੋਂ ਜਿਆਦਾ ਇੰਨੇ ਕੀਤੀ
ਹੈ। ਹੁਣ ਬਾਪ ਕਹਿੰਦੇ ਹਨ ਛੋਟੇ - ਵੱਡੇ ਸਭਦੀ ਵਾਨਪ੍ਰਸਥ ਅਵਸਥਾ ਹੈ। ਹੁਣ ਮੈਂ ਸਭਨੂੰ ਲੈ
ਜਾਵਾਂਗਾ ਫ਼ੇਰ ਇੱਥੇ ਆਵਾਂਗਾ ਹੀ ਨਹੀਂ। ਬਾਕੀ ਸ਼ਾਸਤ੍ਰਾਂ ਵਿੱਚ ਜੋ ਵਿਖਾਇਆ ਹੈ - ਪ੍ਰਲਏ ਹੋਈ,
ਜਲਮਈ ਹੋ ਗਈ ਫੇਰ ਪਿੱਪਲ ਦੇ ਪਤੇ ਤੇ ਕ੍ਰਿਸ਼ਨ ਆਇਆ… ਬਾਪ ਸਮਝਾਉਂਦੇ ਹਨ ਸਾਗਰ ਦੀ ਕੋਈ ਗੱਲ ਨਹੀਂ।
ਉੱਥੇ ਤਾਂ ਗਰ੍ਭ ਮਹਿਲ ਹੈ, ਜਿੱਥੇ ਬੱਚੇ ਬਹੁਤ ਸੁੱਖ ਵਿੱਚ ਰਹਿੰਦੇ ਹਨ। ਇੱਥੇ ਗਰ੍ਭ - ਜੇਲ੍ਹ
ਕਿਹਾ ਜਾਂਦਾ ਹੈ। ਪਾਪਾਂ ਦੀ ਭੋਗਣਾ ਗਰ੍ਭ ਵਿੱਚ ਮਿਲਦੀ ਹੈ। ਫ਼ੇਰ ਵੀ ਬਾਪ ਕਹਿੰਦੇ ਹਨ ਮਨਮਨਾਭਵ,
ਮੈਨੂੰ ਯਾਦ ਕਰੋ। ਪ੍ਰਦਰਸ਼ਨੀ ਵਿੱਚ ਕੋਈ ਪੁੱਛਦੇ ਹਨ ਪੌੜੀ ਵਿੱਚ ਹੋਰ ਕੋਈ ਧਰਮ ਕਿਉਂ ਨਹੀਂ
ਵਿਖਾਇਆ ਹੈ? ਬੋਲੋ, ਹੋਰਾਂ ਦੇ 84 ਜਨਮ ਤਾਂ ਹੈ ਨਹੀਂ। ਸਭ ਧਰਮ ਝਾੜ ਵਿੱਚ ਵਿਖਾਇਆ ਹੈ, ਉਸ ਵਿੱਚ
ਤੁਸੀਂ ਆਪਣਾ ਹਿਸਾਬ ਕੱਢੋਂ ਕਿ ਕਿੰਨੇ ਜਨਮ ਲਏ ਹੋਣਗੇ। ਸਾਨੂੰ ਤਾਂ ਪੌੜੀ 84 ਜਨਮਾਂ ਦੀ ਵਿਖਾਣੀ
ਹੈ। ਬਾਕੀ ਸਭ ਚੱਕਰ ਵਿੱਚ ਅਤੇ ਝਾੜ ਵਿੱਚ ਵਿਖਾਇਆ ਹੈ। ਇਸ ਵਿੱਚ ਸਭ ਗੱਲਾਂ ਸਮਝਾਈਆਂ ਹਨ। ਨਕਸ਼ਾ
ਵੇਖਣ ਨਾਲ ਬੁੱਧੀ ਵਿੱਚ ਆ ਜਾਂਦਾ ਹੈ ਨਾ - ਲੰਡਨ ਕਿੱਥੇ ਹੈ, ਫਲਾਣਾ ਸ਼ਹਿਰ ਕਿੱਥੇ ਹੈ। ਬਾਪ ਕਿੰਨਾ
ਸਹਿਜ ਕਰ ਸਮਝਾਉਂਦੇ ਹਨ। ਸਭ ਨੂੰ ਇਹੀ ਦੱਸੋ ਕਿ 84 ਦਾ ਚੱਕਰ ਇਵੇਂ ਫਿਰਦਾ ਹੈ। ਹੁਣ ਤਮੋਪ੍ਰਧਾਨ
ਤੋਂ ਸਤੋਪ੍ਰਧਾਨ ਬਣਨਾ ਹੈ ਤਾਂ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ ਅਤੇ
ਫ਼ੇਰ ਪਾਵਨ ਬਣ ਪਾਵਨ ਦੁਨੀਆਂ ਵਿੱਚ ਚਲੇ ਜਾਵੋਗੇ। ਕੋਈ ਤਕਲੀਫ਼ ਦੀ ਗੱਲ ਨਹੀਂ ਹੈ। ਜਿਨਾਂ ਵਕ਼ਤ
ਮਿਲੇ ਬਾਪ ਨੂੰ ਯਾਦ ਕਰੋ ਤਾਂ ਪੱਕੀ ਟੇਵ ( ਆਦਤ) ਪੈ ਜਾਵੇਗੀ। ਬਾਪ ਦੀ ਯਾਦ ਵਿੱਚ ਤੁਸੀਂ ਦਿੱਲੀ
ਤੱਕ ਪੈਦਲ ਜਾਓ ਤਾਂ ਵੀ ਥਕਾਵਟ ਨਹੀਂ ਹੋਵੇਗੀ। ਸੱਚੀ ਯਾਦ ਹੋਵੇਗੀ ਤਾਂ ਦੇਹ ਦਾ ਭਾਣ ਟੁੱਟ ਜਾਵੇਗਾ,
ਫੇਰ ਥਕਾਵਟ ਹੋ ਨਹੀਂ ਸਕਦੀ। ਪਿਛਾੜੀ ਵਿੱਚ ਆਉਣ ਵਾਲੇ ਹੋਰ ਹੀ ਯਾਦ ਵਿੱਚ ਤਿੱਖੇ ਜਾਣਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇੱਕ ਬਾਪ ਦੀ
ਅਵਿਭਚਾਰੀ ਯਾਦ ਵਿੱਚ ਰਹਿ ਦੇਹ - ਭਾਣ ਨੂੰ ਖ਼ਤਮ ਕਰਨਾ ਹੈ। ਆਪਣੀ ਕਰਮਾਤੀਤ ਅਵਸਥਾ ਬਣਾਉਣ ਦਾ
ਪੁਰਸ਼ਾਰਥ ਕਰਨਾ ਹੈ। ਇਸ ਸ਼ਰੀਰ ਵਿੱਚ ਰਹਿੰਦੇ ਅਵਿਨਾਸ਼ੀ ਕਮਾਈ ਜਮਾ ਕਰਨੀ ਹੈ।
2. ਗਿਆਨੀ ਤੂੰ ਆਤਮਾ ਬਣ
ਹੋਰਾਂ ਦੀ ਸਰਵਿਸ ਕਰਨੀ ਹੈ, ਬਾਪ ਤੋਂ ਜੋ ਸੁਣਿਆ ਹੈ ਉਸਨੂੰ ਧਾਰਨ ਕਰ ਦੂਜਿਆਂ ਨੂੰ ਸੁਣਾਉਣਾ ਹੈ।
5 ਵਿਕਾਰਾਂ ਦਾ ਦਾਨ ਦੇ ਰਾਹੂ ਦੇ ਗ੍ਰਹਿਣ ਤੋਂ ਮੁਕਤ ਹੋਣਾ ਹੈ।
ਵਰਦਾਨ:-
ਇਕਮਤ ਅਤੇ ਇਕਰਸ ਅਵਸਥਾ ਦਵਾਰਾ ਧਰਨੀ ਨੂੰ ਫਲਦਾਇਕ ਬਣਾਉਣ ਵਾਲੇ ਹਿੰਮਤਵਾਂਨ ਭਵ
ਜਦੋਂ ਤੁਸੀਂ ਬੱਚੇ
ਹਿੰਮਤਵਾਂਨ ਬਣਕੇ ਸੰਗਠਨ ਵਿੱਚ ਇਕਮਤ ਅਤੇ ਇਕਰਸ ਅਵਸਥਾ ਵਿੱਚ ਰਹਿੰਦੇ ਅਤੇ ਇੱਕ ਹੀ ਕੰਮ ਵਿੱਚ ਲਗ
ਜਾਂਦੇ ਹੋ ਤਾਂ ਖੁਦ ਵੀ ਸਦਾ ਪ੍ਰਫੁਲਿਤ ਰਹਿੰਦੇ ਅਤੇ ਧਰਨੀ ਨੂੰ ਫਲਦਾਇਕ ਬਣਾਉਂਦੇ ਹੋ। ਜਿਵੇਂ
ਅੱਜਕਲ ਸਾਂਇੰਸ ਦਵਾਰਾ ਹੁਣੇ -ਹੁਣੇ ਬੀਜ਼ ਪਾਇਆ, ਹੁਣੇ -ਹੁਣੇ ਫ਼ਲ ਮਿਲਿਆ, ਇਵੇਂ ਹੀ ਸਾਈਲੈਂਸ ਦੇ
ਬਲ ਨਾਲ ਸਹਿਜ ਅਤੇ ਤੀਵਰਗਤੀ ਨਾਲ ਪ੍ਰਤਖਤਾ ਦੇਖਣਗੇ। ਜਦੋਂ ਖੁਦ ਨਿਰਵਿਘਣ ਇੱਕ ਬਾਪ ਦੀ ਲਗਨ ਵਿੱਚ
ਮਗਨ, ਇਕਮਤ ਅਤੇ ਇਕਰਸ ਰਹਿਣਗੇ ਤਾਂ ਹੋਰ ਆਤਮਾਵਾਂ ਵੀ ਖੁਦ ਸਹਿਯੋਗੀ ਬਣਨਗੀਆਂ ਅਤੇ ਧਰਨੀ ਫਲਦਾਇਕ
ਹੋ ਜਾਏਗੀ।
ਸਲੋਗਨ:-
ਜੋ ਅਭਿਮਾਨ ਨੂੰ
ਸ਼ਾਨ ਸਮਝ ਲੈਂਦੇ, ਉਹ ਨਿਰਮਾਣ ਨਹੀਂ ਰਹਿ ਸਕਦੇ।
ਅਵਿੱਅਕਤ ਇਸ਼ਾਰੇ -
ਇਕਾਂਤਪ੍ਰਿਯ ਬਣੋ ਏਕਤਾ ਅਤੇ ਇਕਾਗਰਤਾ ਨੂੰ ਅਪਣਾਓ
ਏਕਾਂਤਵਾਸੀ ਅਤੇ ਰਮਨਿਕਤਾ!
ਦੋਵਾਂ ਸ਼ਬਦਾਂ ਵਿੱਚ ਬਹੁਤ ਅੰਤਰ ਹੈ, ਪਰ ਸੰਪੂਰਨਤਾ ਵਿੱਚ ਦੋਵਾਂ ਦੀ ਸਮਾਨਤਾ ਰਹੇ, ਜਿਨ੍ਹਾਂ
ਏਕਾਂਤਵਾਸੀ ਓਨਾ ਹੀ ਫਿਰ ਨਾਲ -ਨਾਲ ਰਮਨਿਕਤਾ ਵੀ ਹੋਵੇ। ਏਕਾਂਤ ਵਿੱਚ ਰਮਨਿਕਤਾ ਗਾਇਬ ਨਹੀਂ ਹੋਣੀ
ਚਾਹੀਦੀ। ਦੋਵੇਂ ਸਮਾਨ ਅਤੇ ਨਾਲ -ਨਾਲ ਰਹਿਣ। ਹੁਣੇ -ਹੁਣੇ ਏਕਾਂਤਵਾਸੀ, ਹੁਣੇ -ਹੁਣੇ ਰਮਣੀਕ,
ਜਿਨਾਂ ਗੰਭੀਰਤਾ ਓਨਾ ਮਿਲਣਸਾਰ ਵੀ ਹੋਵੇ। ਮਿਲਣਸਾਰ ਮਤਲਬ ਸਰਵ ਦੇ ਸੰਸਕਾਰ ਅਤੇ ਸੁਭਾਵ ਨਾਲ ਮਿਲਣ
ਵਾਲਾ ।