20.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਹੁਣ ਮੁੱਠੀ ਛੋਲਿਆਂ ਦੇ ਲਈ ਆਪਣਾ ਸਮਾਂ ਬਰਬਾਦ ਨਹੀਂ ਕਰੋ, ਹੁਣ ਬਾਪ ਦੇ ਮਦਦਗਰ ਬਣ ਬਾਪ ਦਾ ਨਾਮ ਬਾਲਾ ਕਰੋ"(ਵਿਸ਼ੇਸ਼ ਕੁਮਾਰੀਆਂ ਲਈ)

ਪ੍ਰਸ਼ਨ:-
ਇਸ ਗਿਆਨ ਮਾਰਗ ਵਿੱਚ ਤੁਹਾਡੇ ਕਦਮ ਅੱਗੇ ਵੱਧ ਰਹੇ ਹਨ, ਉਸ ਦੀ ਨਿਸ਼ਾਨੀ ਕੀ ਹੈ?

ਉੱਤਰ:-
ਜਿਨ੍ਹਾਂ ਬੱਚਿਆਂ ਨੂੰ ਸ਼ਾਂਤੀਧਾਮ ਅਤੇ ਸੁੱਖਧਾਮ ਸਦਾ ਯਾਦ ਰਹਿੰਦਾ ਹੈ। ਯਾਦ ਦੇ ਸਮੇਂ ਬੁੱਧੀ ਕਿਸੇ ਪਾਸੇ ਵੀ ਭਟਕਦੀ ਨਹੀਂ ਹੈ, ਬੁੱਧੀ ਵਿੱਚ ਵਿਅਰਥ ਦੇ ਖਿਆਲਾਤ ਨਹੀਂ ਆਉਂਦੇ, ਬੁੱਧੀ ਇਕਾਗਰ ਹੈ, ਝੁਟਕਾ ਨਹੀਂ ਖਾਂਦੇ, ਖੁਸ਼ੀ ਦਾ ਪਾਰਾ ਚੜ੍ਹਿਆ ਹੋਇਆ ਹੈ ਤਾਂ ਇਸ ਤੋਂ ਸਿੱਧ ਹੈ ਕਿ ਕਦਮ ਅੱਗੇ ਵੱਧ ਰਹੇ ਹਨ।

ਓਮ ਸ਼ਾਂਤੀ
ਬੱਚੇ ਇੰਨ੍ਹਾ ਸਮਾਂ ਇੱਥੇ ਬੈਠੇ ਹਨ। ਦਿਲ ਵਿੱਚ ਆਉਂਦਾ ਹੈ ਕਿ ਜਿਵੇਂ ਅਸੀਂ ਸ਼ਿਵਾਲੇ ਵਿੱਚ ਬੈਠੇ ਹਾਂ। ਸ਼ਿਵਬਾਬਾ ਵੀ ਯਾਦ ਆ ਜਾਂਦਾ ਹੈ। ਸ੍ਵਰਗ ਵੀ ਯਾਦ ਆ ਜਾਂਦਾ ਹੈ। ਯਾਦ ਨਾਲ ਹੀ ਸੁੱਖ ਮਿਲਦਾ ਹੈ। ਇਹ ਵੀ ਬੁੱਧੀ ਵਿੱਚ ਯਾਦ ਰਹੇ, ਅਸੀਂ ਸ਼ਿਵਾਲੇ ਵਿੱਚ ਬੈਠੇ ਹਾਂ ਤਾਂ ਵੀ ਖੁਸ਼ੀ ਹੋਵੇਗੀ। ਜਾਣਾ ਤੇ ਅੰਤ ਵਿੱਚ ਸਾਰਿਆਂ ਨੇ ਸ਼ਿਵਾਲੇ ਵਿੱਚ ਹੈ। ਸ਼ਾਂਤੀਧਾਮ ਵਿੱਚ ਕਿਸੇ ਨੇ ਬੈਠ ਨਹੀਂ ਜਾਣਾ ਹੈ। ਅਸਲ ਵਿੱਚ ਸ਼ਾਂਤੀਧਾਮ ਨੂੰ ਵੀ ਸ਼ਿਵਾਲਾ ਕਹਾਂਗੇ, ਸੁੱਖਧਾਮ ਨੂੰ ਵੀ ਸ਼ਿਵਾਲਾ ਕਹਾਂਗੇ। ਦੋਵੇਂ ਸਥਾਪਨ ਕਰਦੇ ਹਨ। ਤੁਸੀਂ ਬੱਚਿਆਂ ਨੇ ਯਾਦ ਵੀ ਦੋਵਾਂ ਨੂੰ ਕਰਨਾ ਹੈ। ਉਹ ਸ਼ਿਵਾਲਾ ਹੈ ਸ਼ਾਂਤੀ ਦੇ ਲਈ ਅਤੇ ਉਹ ਸ਼ਿਵਾਲਾ ਹੈ ਸੁੱਖ ਦੇ ਲਈ। ਇਹ ਹੈ ਦੁੱਖਧਾਮ। ਹੁਣ ਤੁਸੀਂ ਸੰਗਮ ਤੇ ਬੈਠੇ ਹੋ। ਸ਼ਾਂਤੀਧਾਮ ਅਤੇ ਸੁੱਖਧਾਮ ਤੋਂ ਸਿਵਾਏ ਹੋਰ ਕਿਸੇ ਦੀ ਵੀ ਯਾਦ ਨਹੀਂ ਹੋਣੀ ਚਾਹੀਦੀ। ਭਾਵੇਂ ਕਿਤੇ ਵੀ ਬੈਠੇ ਹੋ, ਧੰਧੇ ਆਦਿ ਵਿੱਚ ਬੈਠੇ ਹੋ ਤਾਂ ਵੀ ਬੁੱਧੀ ਵਿੱਚ ਦੋਵੇਂ ਸ਼ਿਵਾਲੇ ਯਾਦ ਆਉਣੇ ਚਾਹੀਦੇ ਹਨ। ਦੁੱਖਧਾਮ ਭੁੱਲ ਜਾਣਾ ਹੈ। ਬੱਚੇ ਜਾਣਦੇ ਹਨ ਇਹ ਵੇਸ਼ਾਲਿਆ, ਦੁੱਖਧਾਮ ਹੁਣ ਖ਼ਤਮ ਹੋ ਜਾਣਾ ਹੈ।

ਇੱਥੇ ਬੈਠੇ ਤੁਹਾਨੂੰ ਬੱਚਿਆਂ ਨੂੰ ਝੁਟਕਾ ਆਦਿ ਵੀ ਨਹੀਂ ਆਉਣਾ ਚਾਹੀਦਾ। ਕਈਆਂ ਦੀ ਬੁੱਧੀ ਕਿਤੇ -2 ਹੋਰ ਪਾਸੇ ਚਲੀ ਜਾਂਦੀ ਹੈ। ਮਾਇਆ ਦੇ ਵਿਘਨ ਪੈਂਦੇ ਹਨ। ਤੁਹਾਨੂੰ ਬੱਚਿਆਂ ਨੂੰ ਬਾਪ ਬਾਰ - ਬਾਰ ਕਹਿੰਦੇ ਹਨ - ਬੱਚੇ, ਮਨਮਨਾਭਵ। ਵੱਖ - ਵੱਖ ਤਰ੍ਹਾਂ ਦੀਆਂ ਯੁਕਤੀਆਂ ਵੀ ਦਸਦੇ ਹਨ। ਇੱਥੇ ਬੈਠੇ ਹੋ, ਬੁੱਧੀ ਵਿੱਚ ਇਹ ਯਾਦ ਕਰੋ ਕਿ ਅਸੀਂ ਪਹਿਲੇ ਸ਼ਾਂਤੀਧਾਮ, ਸ਼ਿਵਾਲੇ ਵਿੱਚ ਜਾਵਾਂਗੇ ਫ਼ਿਰ ਸੁੱਖਧਾਮ ਵਿੱਚ ਆਵਾਂਗੇ। ਇਵੇਂ ਯਾਦ ਕਰਨ ਨਾਲ ਪਾਪ ਕੱਟਦੇ ਜਾਣਗੇ। ਜਿਨ੍ਹਾਂ ਤੁਸੀਂ ਯਾਦ ਕਰਦੇ ਹੋ ਉਹਨਾਂ ਕਦਮ ਵਧਾਉਂਦੇ ਹੋ। ਇੱਥੇ ਹੋਰ ਕੋਈ ਖਿਆਲਾਤ ਵਿੱਚ ਨਹੀਂ ਬੈਠਣਾ ਚਾਹੀਦਾ। ਨਹੀਂ ਤਾਂ ਤੁਸੀਂ ਹੋਰਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ। ਲਾਭ ਦੇ ਬਦਲੇ ਹੋਰ ਵੀ ਨੁਕਸਾਨ ਕਰਦੇ ਹੋ। ਪਹਿਲੋਂ ਜਦੋਂ ਬੈਠਦੇ ਸੀ ਤਾਂ ਸਾਹਮਣੇ ਕਿਸੇ ਨੂੰ ਜਾਂਚ ਕਰਨ ਲਈ ਬਿਠਾਇਆ ਜਾਂਦਾ ਸੀ - ਕੌਣ ਝੁਟਕਾ ਖਾਂਦੇ ਹਨ, ਕੌਣ ਅੱਖਾਂ ਬੰਦ ਕਰ ਬੈਠਦੇ ਹਨ, ਤਾਂ ਬੜਾ ਖ਼ਬਰਦਾਰ ਰਹਿੰਦੇ ਸੀ। ਬਾਪ ਵੀ ਵੇਖਦੇ ਸਨ ਕਿ ਇਨ੍ਹਾਂ ਦਾ ਬੁੱਧੀਯੋਗ ਕਿੱਥੇ ਭਟਕਦਾ ਹੈ ਕਿ ਇਹ ਝੁਟਕਾ ਖਾਂਦੇ ਹਨ ਕੀ? ਇਵੇਂ ਦੇ ਵੀ ਬਹੁਤ ਆਉਂਦੇ ਹਨ, ਜੋ ਕੁਝ ਵੀ ਸਮਝਦੇ ਨਹੀਂ ਹਨ। ਬ੍ਰਾਹਮਣੀਆਂ ਲੈ ਆਉਂਦੀਆਂ ਹਨ। ਸ਼ਿਵਬਾਬਾ ਦੇ ਅੱਗੇ ਬੱਚੇ ਬੜੇ ਚੰਗੇ ਹੋਣੇ ਚਾਹੀਦੇ ਹਨ, ਜੋ ਗਫ਼ਲਤ ਵਿੱਚ ਨਾ ਰਹਿਣ ਕਿਉਂਕਿ ਇਹ ਕੋਈ ਸਧਾਰਣ ਟੀਚਰ ਨਹੀਂ। ਬਾਪ ਬੈਠ ਸਿਖਾਉਂਦੇ ਹਨ। ਇੱਥੇ ਬਹੁਤ ਸਾਵਧਾਨ ਹੋਕੇ ਬੈਠਣਾ ਚਾਹੀਦਾ ਹੈ। ਬਾਬਾ 15 ਮਿੰਟ ਸ਼ਾਂਤੀ ਵਿੱਚ ਬਿਠਾਉਂਦੇ ਹਨ। ਤੁਸੀਂ ਤਾਂ ਘੰਟਾ - ਦੋ ਘੰਟੇ ਬੈਠਦੇ ਹੋ। ਸਾਰੇ ਤਾਂ ਮਹਾਂਰਥੀ ਨਹੀ ਹਨ। ਜੋ ਕੱਚੇ ਹਨ, ਉਨ੍ਹਾਂ ਨੂੰ ਸਾਵਧਾਨ ਕਰਨਾ ਹੈ। ਸਾਵਧਾਨ ਕਰਨ ਨਾਲ ਜਾਗ ਜਾਣਗੇ। ਜੋ ਯਾਦ ਵਿੱਚ ਨਹੀਂ ਰਹਿੰਦੇ, ਵਿਅਰਥ ਖਿਆਲਾਤ ਚਲਾਉਂਦੇ ਰਹਿੰਦੇ ਹਨ, ਉਹ ਜਿਵੇਂ ਵਿਘਨ ਪਾਉਂਦੇ ਹਨ ਕਿਉਂਕਿ ਬੁੱਧੀ ਕਿਤੇ ਨਾ ਕਿਤੇ ਭਟਕਦੀ ਹੈ। ਮਹਾਂਰਥੀ, ਘੁੜਸਵਾਰ, ਪਿਆਦੇ ਸਭ ਬੈਠੇ ਹਨ।

ਬਾਬਾ ਅੱਜ ਵਿਚਾਰ ਸਾਗਰ ਮੰਥਨ ਕਰਕੇ ਆਏ ਸਨ - ਮਿਊਜਿਅਮ ਮਤਲਬ ਪ੍ਰਦਰਸ਼ਨੀ ਵਿੱਚ ਤੁਸੀਂ ਬੱਚੇ ਜੋ ਸ਼ਿਵਾਲੇ, ਵੇਸ਼ਾਲਿਆ ਅਤੇ ਪੁਰਸ਼ੋਤਮ ਸੰਗਮਯੁੱਗ ਤਿੰਨੇ ਹੀ ਦਸਦੇ ਹੋ, ਇਹ ਬਹੁਤ ਚੰਗਾ ਹੈ ਸਮਝਾਉਣ ਦੇ ਲਈ। ਇਹ ਬਹੁਤ ਵੱਡੇ - ਵੱਡੇ ਬਣਾਉਣੇ ਚਾਹੀਦੇ ਹਨ। ਸਭ ਤੋਂ ਚੰਗਾ ਵੱਡਾ ਹਾਲ ਇਨ੍ਹਾਂ ਦੇ ਲਈ ਹੋਣਾ ਚਾਹੀਦਾ ਹੈ, ਜੋ ਮਨੁੱਖਾਂ ਦੀ ਬੁੱਧੀ ਵਿੱਚ ਝੱਟ ਬੈਠੇ। ਬੱਚਿਆਂ ਦਾ ਵਿਚਾਰ ਚਲਣਾ ਚਾਹੀਦਾ ਹੈ ਕਿ ਇਸ ਵਿੱਚ ਅਸੀਂ ਇੰਮਪਰੂਵਮੈਂਟ ਕਿਵੇਂ ਲਿਆਈਏ। ਪੁਰਸ਼ੋਤਮ ਸੰਗਮਯੁੱਗ ਬਹੁਤ ਵਧੀਆ ਬਨਾਉਣਾ ਚਾਹੀਦਾ ਹੈ। ਉਸ ਨਾਲ ਮਨੁੱਖਾਂ ਨੂੰ ਬਹੁਤ ਅੱਛੀ ਸਮਝਾਉਣੀ ਮਿਲ ਸਕਦੀ ਹੈ। ਤਪੱਸਿਆ ਵਿੱਚ ਤੁਸੀਂ 5 - 6 ਨੂੰ ਬਿਠਾਉਂਦੇ ਹੋ ਪਰੰਤੂ ਨਹੀਂ, 10 - 15 ਨੂੰ ਤਪੱਸਿਆ ਵਿੱਚ ਬਿਠਾਉਣਾ ਚਾਹੀਦਾ ਹੈ। ਵੱਡੇ - ਵੱਡੇ ਚਿੱਤਰ ਬਣਾ ਕੇ ਕਲੀਅਰ ਅੱਖਰਾਂ ਵਿੱਚ ਲਿਖਣਾ ਚਾਹੀਦਾ ਹੈ। ਤੁਸੀਂ ਇੰਨਾ ਸਮਝਾਉਂਦੇ ਹੋ ਫ਼ਿਰ ਵੀ ਸਮਝਦੇ ਥੋੜ੍ਹੇ ਨਾ ਹਨ। ਤੁਸੀਂ ਮਿਹਨਤ ਕਰਦੇ ਹੋ ਸਮਝਾਉਣ ਦੇ ਲਈ, ਪੱਥਰ ਬੁੱਧੀ ਹਨ ਨਾ। ਤਾਂ ਜਿਨ੍ਹਾਂ ਹੋ ਸਕੇ ਚੰਗੀ ਤਰ੍ਹਾਂ ਨਾਲ ਸਮਝਾਉਣਾ ਚਾਹੀਦਾ ਹੈ। ਜੋ ਸਰਵਿਸ ਵਿੱਚ ਰਹਿੰਦੇ ਹਨ ਉਨ੍ਹਾਂਨੂੰ ਸਰਵਿਸ ਵਧਾਉਣ ਦਾ ਖਿਆਲ ਕਰਨਾ ਹੈ। ਪ੍ਰੋਜੈਕਟਰ, ਪ੍ਰਦਰਸ਼ਨੀ ਵਿੱਚ ਇੰਨਾ ਮਜ਼ਾ ਨਹੀਂ ਹੈ, ਜਿੰਨਾ ਮਿਊਜ਼ੀਅਮ ਵਿੱਚ। ਪ੍ਰੋਜੈਕਟਰ ਨਾਲ ਤੇ ਕੁੱਝ ਵੀ ਸਮਝਦੇ ਨਹੀਂ। ਸਭ ਤੋਂ ਵਧੀਆ ਹੈ ਮਿਊਜ਼ੀਅਮ, ਭਾਵੇਂ ਛੋਟਾ ਹੋਵੇ। ਇੱਕ ਕਮਰੇ ਵਿੱਚ ਤਾਂ ਇਹ ਸ਼ਿਵਾਲਾ, ਵੇਸ਼ਾਲਿਆ ਅਤੇ ਪੁਰਸ਼ੋਤਮ ਸੰਗਮਯੁੱਗ ਦਾ ਸੀਨ ਹੋਵੇ। ਸਮਝਾਉਣ ਲਈ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ।

ਬੇਹੱਦ ਦਾ ਬਾਪ, ਬੇਹੱਦ ਦਾ ਟੀਚਰ ਆਏ ਹਨ ਤਾਂ ਬੈਠੇ ਥੋੜ੍ਹੀ ਨਾ ਰਹਿਣਗੇ ਕਿ ਬੱਚੇ ਐਮ.ਏ., ਬੀ. ਏ. ਪਾਸ ਕਰ ਲੈਣ। ਬਾਪ ਬੈਠਾ ਥੋੜ੍ਹੀ ਨਾ ਰਹੇਗਾ। ਥੋੜ੍ਹੇ ਟਾਈਮ ਵਿੱਚ ਚਲਾ ਜਾਵੇਗਾ। ਬਾਕੀ ਥੋੜ੍ਹਾ ਸਮਾਂ ਹੈ ਫ਼ਿਰ ਵੀ ਜਾਗਦੇ ਨਹੀਂ। ਚੰਗੀਆਂ - ਚੰਗੀਆਂ ਜਿਹੜੀਆਂ ਬੱਚੀਆਂ ਹੋਣਗੀਆਂ ਉਹ ਕਹਿਣਗੀਆਂ ਕਿ ਇਨ੍ਹਾਂ 4- 5 ਸੌ ਰੁਪਏ ਦੇ ਲਈ ਅਸੀਂ ਮੁਫ਼ਤ ਵਿੱਚ ਆਪਣਾ ਟਾਈਮ ਕਿਓੰ ਬਰਬਾਦ ਕਰੀਏ। ਫ਼ਿਰ ਸ਼ਿਵਾਲੇ ਵਿੱਚ ਅਸੀਂ ਕੀ ਪਦ ਪਾਵਾਂਗੇ! ਬਾਬਾ ਵੇਖਦੇ ਹਨ ਕੁਮਾਰੀਆਂ ਤਾਂ ਫ੍ਰੀ ਹਨ। ਭਾਵੇਂ ਕਿੰਨੀ ਵੀ ਜ਼ਿਆਦਾ ਤਨਖਾਹ ਹੋਵੇ, ਤਾਂ ਵੀ ਇਹ ਤਾਂ ਜਿਵੇਂ ਮੁੱਠੀ ਵਿੱਚ ਚਨੇ ਹਨ, ਇਹ ਸਭ ਖ਼ਤਮ ਹੋ ਜਾਣਗੇ। ਕੁਝ ਵੀ ਰਹੇਗਾ ਨਹੀਂ। ਬਾਪ ਚਨੇ ਮੁੱਠੀ ਹੁਣ ਛੁਡਾਉਣ ਆਏ ਹਨ ਪਰ ਛਡਦੇ ਹੀ ਨਹੀਂ ਹਾਂ। ਉਸ ਵਿੱਚ ਹਨ ਚਨੇ ਮੁੱਠੀ, ਇਸ ਵਿੱਚ ਹੈ ਵਿਸ਼ਵ ਦੀ ਬਾਦਸ਼ਾਹੀ। ਉਹ ਤਾਂ ਪਾਈ ਪੈਸੇ ਦੇ ਚਨੇ ਹਨ ਉਨ੍ਹਾਂ ਦੇ ਲਈ ਕਿੰਨਾ ਹੈਰਾਨ ਹੁੰਦੇ ਹਨ। ਕੁਮਾਰੀਆਂ ਤਾਂ ਫ੍ਰੀ ਹਨ ਉਹ ਤਾਂ ਪੜ੍ਹਾਈ ਪਾਈ ਪੈਸੇ ਦੀ ਹੈ। ਉਸਨੂੰ ਛੱਡ ਇਹ ਨਾਲੇਜ ਪੜ੍ਹਦੇ ਰਹਿਣ ਤਾਂ ਦਿਮਾਗ ਵੀ ਖੁੱਲ੍ਹੇ। ਇਵੇਂ ਦੀਆਂ ਨਿੱਕੀਆਂ - ਨਿੱਕੀਆਂ ਬੱਚੀਆਂ ਵੱਡਿਆਂ - ਵੱਡਿਆਂ ਨੂੰ ਬੈਠ ਨਾਲੇਜ ਦੇਣ, ਬਾਪ ਆਏ ਹਨ ਸ਼ਿਵਾਲਾ ਸਥਾਪਨ ਕਰਨ। ਇਹ ਤਾਂ ਜਾਣਦੇ ਹਨ ਕਿ ਇੱਥੇ ਦਾ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਇਹ ਚਨੇ ਵੀ ਨਸੀਬ ਵਿੱਚ ਨਹੀਂ ਆਉਣਗੇ। ਕਿਸੇ ਦੀ ਮੁੱਠੀ ਵਿੱਚ 5 ਚਨੇ ਮਤਲਬ 5 ਲੱਖ ਹੋਣਗੇ, ਉਹ ਵੀ ਖ਼ਤਮ ਹੋ ਜਾਣਗੇ। ਹੁਣ ਟਾਈਮ ਬਹੁਤ ਘੱਟ ਹੈ। ਦਿਨ - ਪ੍ਰਤੀਦਿਨ ਹਾਲਾਤ ਖ਼ਰਾਬ ਹੁੰਦੀ ਜਾਂਦੀ ਹੈ। ਅਚਾਨਕ ਆਫ਼ਤਾਂ ਆ ਜਾਂਦੀਆਂ ਹਨ। ਮੌਤ ਵੀ ਅਚਾਨਕ ਹੁੰਦੇ ਰਹਿੰਦੇ ਹਨ, ਮੁੱਠੀ ਵਿੱਚ ਚਨੇ ਹੁੰਦੇ ਹੀ ਪ੍ਰਾਣ ਨਿਕਲ ਜਾਂਦੇ ਹਨ। ਤਾਂ ਮਨੁੱਖਾਂ ਨੂੰ ਇਸ ਬਾਂਦਰਪਣੇ ਤੋਂ ਛੁਡਾਉਣਾ ਹੈ। ਸਿਰਫ਼ ਮਿਊਜ਼ੀਅਮ ਵੇਖ ਖੁਸ਼ ਨਹੀਂ ਹੋਣਾ ਹੈ, ਕਮਾਲ ਕਰ ਵਿਖਾਉਣਾ ਹੈ। ਮਨੁੱਖਾਂ ਨੂੰ ਸਮਝਾਉਣਾ ਹੈ ਬਾਪ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦੇ ਰਹੇ ਹਨ। ਬਾਕੀ ਤਾਂ ਭੁੰਗਰਾ ( ਚਨੇ ) ਵੀ ਕਿਸੇ ਦੇ ਨਸੀਬ ਵਿੱਚ ਨਹੀਂ ਆਵੇਗਾ। ਸਭ ਖ਼ਤਮ ਹੋ ਜਾਣਗੇ, ਇਸ ਨਾਲੋਂ ਤਾਂ ਕਿਓੰ ਨਾ ਬਾਪ ਤੋਂ ਬਾਦਸ਼ਾਹੀ ਲੈ ਲਵੋ। ਕੋਈ ਤਕਲੀਫ਼ ਦੀ ਗੱਲ ਨਹੀਂ। ਸਿਰਫ਼ ਬਾਪ ਨੂੰ ਯਾਦ ਕਰਨਾ ਹੈ ਅਤੇ ਸਵਦਰਸ਼ਨ ਚੱਕਰ ਫਿਰਾਉਣਾ ਹੈ। ਭੁੰਗਰੀਆਂ ਤੋਂ ( ਚਨਿਆਂ) ਮੁੱਠੀ ਖ਼ਾਲੀ ਕਰ ਹੀਰੇ ਜਵਾਹਰਤਾਂ ਨਾਲ ਮੁੱਠੀ ਭਰਕੇ ਜਾਣਾ ਹੈ।

ਬਾਪ ਸਮਝਾਉਂਦੇ ਹਨ - ਮਿੱਠੇ ਬੱਚੇ, ਇਨ੍ਹਾਂ ਮੁੱਠੀ ਛੋਲਿਆਂ ਦੇ ਲਈ ਤੁਸੀਂ ਆਪਣਾ ਸਮਾਂ ਕਿਓੰ ਬਰਬਾਦ ਕਰਦੇ ਹੋ? ਹਾਂ ਕੋਈ ਬਜ਼ੁਰਗ ਹਨ, ਬਾਲ ਬੱਚੇ ਬਹੁਤ ਹਨ ਤਾਂ ਉਨ੍ਹਾਂ ਨੂੰ ਸੰਭਾਲਣਾ ਹੁੰਦਾ ਹੈ। ਕੁਮਾਰੀਆਂ ਦੇ ਲਈ ਤਾਂ ਬਹੁਤ ਸਹਿਜ ਹੈ, ਕੋਈ ਵੀ ਆਵੇ ਤਾਂ ਉਸਨੂੰ ਸਮਝਾਓ ਕਿ ਬਾਪ ਸਾਨੂੰ ਇਹ ਬਾਦਸ਼ਾਹੀ ਦਿੰਦੇ ਹਨ। ਤਾਂ ਬਾਦਸ਼ਾਹੀ ਲੈਣੀ ਚਾਹੀਦੀ ਹੈ ਨਾ ਹੁਣ। ਤੁਹਾਡੀ ਮੁੱਠੀ ਹੀਰਿਆਂ ਨਾਲ ਭਰ ਰਹੀ ਹੈ। ਬਾਕੀ ਸਭ ਤੇ ਵਿਨਾਸ਼ ਹੋ ਜਾਵੇਗਾ। ਬਾਪ ਸਮਝਾਉਂਦੇ ਹਨ ਤੁਸੀਂ 63 ਜਨਮ ਪਾਪ ਕੀਤੇ ਹਨ। ਦੂਸਰਾ ਪਾਪ ਹੈ ਬਾਪ ਅਤੇ ਦੇਵਤਿਆਂ ਦੀ ਨਿੰਦਾ ਕਰਨਾ। ਵਿਕਾਰੀ ਵੀ ਬਣੇ ਹਨ ਅਤੇ ਗਾਲੀਆਂ ਵੀ ਦਿੱਤੀਆਂ ਹਨ। ਬਾਪ ਦੀ ਕਿੰਨੀ ਨਿੰਦਾ ਕੀਤੀ ਹੈ। ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ - ਬੱਚੇ, ਟਾਈਮ ਨਹੀਂ ਗਵਾਉਣਾ ਚਾਹੀਦਾ। ਇਵੇਂ ਨਹੀਂ, ਬਾਬਾ ਅਸੀਂ ਯਾਦ ਨਹੀਂ ਕਰ ਸਕਦੇ। ਬੋਲੋ, ਬਾਬਾ ਅਸੀਂ ਆਪਣੇ ਨੂੰ ਆਤਮਾ ਯਾਦ ਨਹੀਂ ਕਰ ਸਕਦੇ। ਆਪਣੇ ਨੂੰ ਭੁੱਲ ਜਾਂਦੇ ਹਾਂ। ਦੇਹ - ਅਭਿਮਾਨ ਵਿੱਚ ਆਉਣਾ ਗੋਇਆ ਆਪਣੇ ਨੂੰ ਭੁੱਲਣਾ। ਆਪਣੇ ਨੂੰ ਆਤਮ ਯਾਦ ਨਹੀਂ ਕਰ ਸਕਦੇ ਤਾਂ ਬਾਪ ਨੂੰ ਫਿਰ ਕਿਵੇਂ ਯਾਦ ਕਰੋਗੇ? ਬਹੁਤ ਵੱਡੀ ਮੰਜ਼ਿਲ ਹੈ। ਸੌਖੀ ਵੀ ਬਹੁਤ ਹੈ। ਬਾਕੀ ਹਾਂ, ਮਾਇਆ ਦਾ ਆਪੋਜਿਸ਼ਨ ਹੁੰਦਾ ਹੈ।

ਮਨੁੱਖ ਗੀਤਾ ਆਦਿ ਭਾਵੇਂ ਪੜ੍ਹਦੇ ਹਨ ਪ੍ਰੰਤੂ ਅਰਥ ਕੁੱਝ ਵੀ ਨਹੀਂ ਸਮਝਦੇ। ਭਾਰਤ ਦੀ ਹੈ ਹੀ ਮੁੱਖ ਗੀਤਾ। ਹਰੇਕ ਧਰਮ ਦਾ ਆਪਣਾ - ਆਪਣਾ ਇੱਕ ਸ਼ਾਸਤਰ ਹੈ। ਜੋ ਧਰਮ ਸਥਾਪਨ ਕਰਨ ਵਾਲੇ ਹਨ ਉਨ੍ਹਾਂ ਨੂੰ ਸਤਿਗੁਰੂ ਨਹੀਂ ਕਹਿ ਸਕਦੇ। ਇਹ ਵੱਡੀ ਭੁੱਲ ਹੈ। ਸਤਿਗੁਰੂ ਤਾਂ ਇੱਕ ਹੀ ਹੈ, ਬਾਕੀ ਗੁਰੂ ਕਹਾਉਣ ਵਾਲੇ ਤਾਂ ਢੇਰ ਹਨ। ਕਿਸੇ ਨੇ ਕਾਰਪੇਂਟਰ ਦਾ ਕੰਮ ਸਿਖਾਇਆ, ਇੰਜੀਨੀਅਰ ਦਾ ਕੰਮ ਸਿਖਾਇਆ ਤਾਂ ਉਹ ਵੀ ਗੁਰੂ ਹੋ ਗਿਆ। ਹਰ ਇੱਕ ਸਿਖਾਉਣ ਵਾਲਾ ਗੁਰੂ ਹੁੰਦਾ ਹੈ, ਸਤਿਗੁਰੂ ਇੱਕ ਹੀ ਹੈ। ਹੁਣ ਤੁਹਾਨੂੰ ਸਤਿਗੁਰੂ ਮਿਲਿਆ ਹੈ ਉਹ ਸੱਚਾ ਬਾਪ ਵੀ ਹੈ ਤਾਂ ਸੱਚਾ ਟੀਚਰ ਵੀ ਹੈ ਇਸਲਈ ਬੱਚਿਆਂ ਨੂੰ ਜ਼ਿਆਦਾ ਗਫ਼ਲਤ ਨਹੀਂ ਕਰਨੀ ਚਾਹੀਦੀ। ਇਥੋਂ ਚੰਗੀ ਤਰ੍ਹਾਂ ਰੀਫਰੈਸ਼ ਹੋਕੇ ਜਾਂਦੇ ਹਨ ਫਿਰ ਘਰ ਜਾ ਕੇ ਸਭ ਭੁੱਲ ਜਾਂਦੇ ਹਨ। ਗਰਭਜੇਲ ਵਿੱਚ ਬਹੁਤ ਸਜਾਵਾਂ ਮਿਲਦੀਆਂ ਹਨ। ਉੱਥੇ ਤਾਂ ਗਰਭ ਮਹਿਲ ਹੁੰਦਾ ਹੈ। ਵਿਕਰਮ ਕੋਈ ਹੁੰਦਾ ਨਹੀਂ ਜੋ ਸਜਾਵਾਂ ਖਾਣੀਆਂ ਪੈਣ। ਇੱਥੇ ਤੁਸੀਂ ਬੱਚੇ ਸਮਝਦੇ ਹੋ ਅਸੀਂ ਬਾਪ ਤੋਂ ਸ੍ਹਾਮਣੇ ਪੜ੍ਹ ਰਹੇ ਹਾਂ। ਬਾਹਰ ਆਪਣੇ ਘਰ ਵਿੱਚ ਤਾਂ ਇਵੇਂ ਨਹੀਂ ਕਹਾਂਗੇ। ਉੱਥੇ ਸਮਝਣਗੇ ਭਾਈ ਪੜ੍ਹਾਉਂਦੇ ਹਨ। ਇੱਥੇ ਤਾਂ ਡਾਇਰੈਕਟ ਬਾਪ ਦੇ ਕੋਲ ਆਏ ਹਾਂ। ਬਾਪ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ। ਬਾਪ ਦੀ ਅਤੇ ਬੱਚਿਆਂ ਦੀ ਸਮਝਾਉਣੀ ਵਿੱਚ ਫ਼ਰਕ ਹੋ ਜਾਂਦਾ ਹੈ। ਬਾਪ ਬੈਠ ਬੱਚਿਆਂ ਨੂੰ ਸਾਵਧਾਨ ਕਰਦੇ ਹਨ। ਬੱਚੇ- ਬੱਚੇ ਕਹਿ ਸਮਝਾਉਂਦੇ ਹਨ। ਤੁਸੀਂ ਸ਼ਿਵਾਲੇ ਅਤੇ ਵੇਸ਼ਲਿਆ ਨੂੰ ਸਮਝਦੇ ਹੋ, ਬੇਹੱਦ ਦੀ ਗੱਲ ਹੈ। ਇਹ ਕਲੀਅਰ ਕਰਕੇ ਦੱਸੋ ਤਾਂ ਮਨੁੱਖਾਂ ਨੂੰ ਕੁੱਝ ਮਜ਼ਾ ਆਵੇ। ਉੱਥੇ ਤਾਂ ਇਵੇਂ ਹੀ ਹੰਸੀ - ਮਜ਼ਾਕ ਵਿੱਚ ਸਮਝਾਉਂਦੇ ਹੋ, ਸੀਰੀਅਸ ਹੋਕੇ ਸਮਝਾਓ ਤਾਂ ਚੰਗੀ ਤਰ੍ਹਾਂ ਸਮਝਣ। ਰਹਿਮ ਕਰੋ ਆਪਣੇ ਆਪ ਤੇ ਕਿ ਇਸ ਵੇਸ਼ਾਲਿਆ ਵਿੱਚ ਹੀ ਰਹਿਣਾ ਹੈ! ਬਾਬਾ ਦੇ ਖਿਆਲਾਤ ਤਾਂ ਚਲਦੇ ਹਨ ਨਾ -ਕਿਵੇਂ -ਕਿਵੇਂ ਸਮਝਾਉਣ। ਬੱਚੇ ਕਿੰਨੀ ਮਿਹਨਤ ਕਰਦੇ ਹਨ ਫਿਰ ਵੀ ਜਿਵੇਂ ਡੱਬੀ ਵਿੱਚ ਠੀਕਰੀ। ਹਾਂ - ਹਾਂ ਕਰਦੇ ਜਾਂਦੇ, ਬਹੁਤ ਅੱਛਾ ਹੈ, ਪਿੰਡ ਵਿੱਚ ਸਮਝਾਉਣਾ ਚਾਹੀਦਾ ਹੈ। ਖ਼ੁਦ ਨਹੀਂ ਸਮਝਦੇ। ਸ਼ਾਹੂਕਾਰ ਪੈਸੇ ਵਾਲੇ ਲੋਕ ਤਾਂ ਸਮਝਣਗੇ ਵੀ ਨਹੀਂ। ਬਿਲਕੁਲ ਅਟੈਂਨਸ਼ਨ ਹੀ ਨਹੀਂ ਦੇਣਗੇ। ਉਹ ਪਿਛਾੜੀ ਵਿੱਚ ਆਉਣਗੇ। ਫ਼ਿਰ ਟੂ ਲੇਟ ਹੋ ਜਾਣਗੇ। ਨਾ ਉਨ੍ਹਾਂ ਦਾ ਧਨ ਕੰਮ ਵਿੱਚ ਆਵੇਗਾ ਨਾ ਯੋਗ ਵਿੱਚ ਰਹਿ ਸਕਣਗੇ। ਬਾਕੀ ਹਾਂ, ਸੁਣਨਗੇ ਤਾਂ ਪ੍ਰਜਾ ਵਿੱਚ ਆਉਣਗੇ। ਗ਼ਰੀਬ ਬਹੁਤ ਉੱਚ ਪਦ ਪਾ ਸਕਦੇ ਹਨ। ਤੁਸੀਂ ਕੰਨਿਆਵਾਂ ਦੇ ਕੋਲ ਕੀ ਹੈ। ਕੰਨਿਆਂ ਨੂੰ ਗ਼ਰੀਬ ਕਿਹਾ ਜਾਂਦਾ ਹੈ ਕਿਉਂਕਿ ਬਾਪ ਦਾ ਵਰਸਾ ਤਾਂ ਬੱਚੇ ਨੂੰ ਮਿਲਦਾ ਹੈ। ਬਾਕੀ ਕੰਨਿਆਂ - ਦਾਨ ਕੀਤਾ ਜਾਂਦਾ ਹੈ, ਫ਼ਿਰ ਵਿਕਾਰ ਵਿੱਚ ਜਾਂਦੀ ਹੈ। ਕਹਿਣਗੇ ਸ਼ਾਦੀ ਕਰੋ ਤਾਂ ਪੈਸੇ ਦੇਵਾਂਗੇ। ਪਵਿੱਤਰ ਰਹਿਣਾ ਹੈ ਤਾਂ ਇੱਕ ਪਾਈ ਵੀ ਨਹੀਂ ਦੇਵਾਂਗੇ। ਮਨੋਵ੍ਰਿਤੀ ਵੇਖੋ ਕਿਵੇਂ ਦੀ ਹੈ। ਤੁਸੀਂ ਕੋਈ ਤੋਂ ਵੀ ਡਰੋਂ ਨਾ। ਖੁਲ੍ਹੇ ਢੰਗ ਨਾਲ ਸਮਝਾਉਣਾ ਚਾਹੀਦਾ ਹੈ। ਫੁਰਤ ਹੋਣਾ ਚਾਹੀਦਾ। ਤੁਸੀਂ ਤਾਂ ਬਿਲਕੁੱਲ ਸੱਚ ਕਹਿੰਦੇ ਹੋ। ਇਹ ਹੈ ਸੰਗਮਯੁੱਗ। ਓਧਰ ਹੈ ਚਨੇ ਮੁੱਠੀ, ਇੱਧਰ ਹੀਰਿਆਂ ਦੀ ਮੁੱਠੀ। ਹੁਣ ਤੁਸੀਂ ਬਾਂਦਰ ਤੋਂ ਮੰਦਿਰ ਲਾਇਕ ਬਣਦੇ ਹੋ। ਪੁਰਸ਼ਾਰਥ ਕਰ ਹੀਰੇ ਵਰਗਾ ਜਨਮ ਲੈਣਾ ਚਾਹੀਦਾ ਹੈ ਨਾ। ਸ਼ਕਲ ਵੀ ਬਹਾਦੁਰ ਸ਼ੇਰਨੀ ਵਰਗੀ ਹੋਣੀ ਚਾਹੀਦੀ ਹੈ। ਕਿਸੇ - ਕਿਸੇ ਦੀ ਸ਼ਕਲ ਜਿਵੇਂ ਰਿੜ ਬੱਕਰੀ ਵਰਗੀ ਹੈ। ਥੋੜ੍ਹਾ ਆਵਾਜ਼ ਤੋਂ ਡਰ ਜਾਣਗੇ। ਤਾਂ ਬਾਪ ਸਾਰਿਆਂ ਬੱਚਿਆਂ ਨੂੰ ਖ਼ਬਰਦਾਰ ਕਰਦੇ ਹਨ। ਕੰਨਿਆਵਾਂ ਨੂੰ ਤਾਂ ਫ਼ੱਸਣਾ ਨਹੀਂ ਚਾਹੀਦਾ। ਹੋਰ ਹੀ ਬੰਧਨ ਵਿੱਚ ਫਸਣਗੇ ਤਾਂ ਫ਼ਿਰ ਵਿਕਾਰ ਦੇ ਲਈ ਡੰਡੇ ਖਾਣਗੇ। ਗਿਆਨ ਚੰਗੀ ਤਰ੍ਹਾਂ ਧਾਰਨ ਕਰੋਗੀਆਂ ਤਾਂ ਵਿਸ਼ਵ ਦੀ ਮਹਾਰਾਣੀ ਬਣਨਗੀਆਂ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦੇਣ ਆਇਆ ਹਾਂ। ਪਰੰਤੂ ਕਿਸੇ - ਕਿਸੇ ਦੇ ਨਸੀਬ ਵਿੱਚ ਨਹੀਂ ਹੈ। ਬਾਪ ਹੈ ਹੀ ਗ਼ਰੀਬ ਨਿਵਾਜ਼। ਗ਼ਰੀਬ ਹਨ ਕੰਨਿਆਵਾਂ। ਮਾਂ-ਬਾਪ ਸ਼ਾਦੀ ਨਹੀਂ ਕਰਵਾ ਸਕਦੇ ਤਾਂ ਦੇ ਦਿੰਦੇ ਹਨ। ਤਾਂ ਉਨ੍ਹਾਂ ਨੂੰ ਨਸ਼ਾ ਚੜ੍ਹਨਾ ਚਾਹੀਦਾ ਹੈ। ਅਸੀਂ ਚੰਗੀ ਤਰ੍ਹਾਂ ਪੜ੍ਹਕੇ ਪਦ ਤਾਂ ਚੰਗਾ ਪਾਈਏ। ਅੱਛੇ ਸਟੂਡੈਂਟ ਜੋ ਹੁੰਦੇ ਹਨ, ਉਹ ਪੜ੍ਹਾਈ ਤੇ ਧਿਆਨ ਦਿੰਦੇ ਹਨ - ਅਸੀਂ ਪਾਸ ਵਿਦ ਆਨਰ ਹੋ ਜਾਈਏ। ਉਨ੍ਹਾਂ ਨੂੰ ਫ਼ਿਰ ਸਕਾਲਰਸ਼ਿਪ ਮਿਲਦੀ ਹੈ। ਜਿਨ੍ਹਾਂ ਪੁਰਸ਼ਾਰਥ ਕਰਨਗੇ ਉਨ੍ਹਾਂ ਉੱਚ ਪਦ ਪਾਓਣਗੇ ਉਹ ਵੀ 21 ਜਨਮਾਂ ਦੇ ਲਈ। । ਇੱਥੇ ਹੈ ਥੋੜ੍ਹੇ ਸਮੇਂ ਦਾ ਸੁੱਖ। ਅੱਜ ਕੁਝ ਮਰਤਬਾ, ਕੱਲ ਮੌਤ ਆ ਗਈ, ਖ਼ਤਮ। ਯੋਗੀ ਅਤੇ ਭੋਗੀ ਵਿੱਚ ਫ਼ਰਕ ਹੈ ਨਾ। ਤਾਂ ਬਾਪ ਕਹਿੰਦੇ ਹਨ ਗ਼ਰੀਬਾਂ ਤੇ ਜ਼ਿਆਦਾ ਧਿਆਨ ਦੇਵੋ। ਸ਼ਾਹੂਕਾਰ ਮੁਸ਼ਕਿਲ ਉਠਾਉਣਗੇ। ਸਿਰਫ਼ ਕਹਿੰਦੇ ਬਹੁਤ ਅੱਛਾ ਹੈ। ਇਹ ਸੰਸਥਾ ਬੜੀ ਵਧੀਆ ਹੈ, ਬਹੁਤਿਆਂ ਦਾ ਕਲਿਆਣ ਕਰੇਗੀ। ਆਪਣਾ ਕੁਝ ਵੀ ਕਲਿਆਣ ਨਹੀਂ ਕਰਦੇ। ਬਹੁਤ ਅੱਛਾ ਕਿਹਾ, ਬਾਹਰ ਗਏ, ਖ਼ਤਮ। ਮਾਇਆ ਡੰਡਾ ਚੁੱਕ ਕੇ ਬੈਠੀ ਹੈ, ਜੋ ਹੌਂਸਲਾ ਹੀ ਗੁੰਮ ਕਰ ਦਿੰਦੀ ਹੈ। ਇੱਕ ਹੀ ਥੱਪੜ ਮਾਰ ਕੇ ਅਕਲ ਚਟ ਕਰ ਦਿੰਦੀ ਹੈ। ਬਾਪ ਸਮਝਾਉਂਦੇ ਹਨ - ਭਾਰਤ ਦਾ ਹਾਲ ਵੇਖੋ ਕੀ ਹੋ ਗਿਆ ਹੈ। ਬੱਚਿਆ ਨੇ ਡਰਾਮੇ ਨੂੰ ਤਾਂ ਚੰਗੀ ਤਰ੍ਹਾਂ ਸਮਝਿਆ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਚਣੇ ਮੁੱਠੀ ਛੱਡ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਲੈਣ ਦਾ ਪੂਰਾ ਪੁਰਸ਼ਾਰਥ ਕਰਨਾ ਹੈ ਕਿਸੇ ਵੀ ਗੱਲ ਵਿੱਚ ਡਰਨਾ ਨਹੀਂ ਹੈ, ਨਿਡਰ ਬਣ ਬੰਧਨਾਂ ਤੋਂ ਮੁਕਤ ਹੋਣਾ ਹੈ। ਆਪਣਾ ਸਮਾਂ ਸੱਚੀ ਕਮਾਈ ਵਿੱਚ ਸਫ਼ਲ ਕਰਨਾ ਹੈ।

2. ਇਸ ਦੁੱਖਧਾਮ ਨੂੰ ਭੁੱਲ ਸ਼ਿਵਾਲੇ ਮਤਲਬ ਸ਼ਾਂਤੀਧਾਮ, ਸੁੱਖਧਾਮ ਨੂੰ ਯਾਦ ਕਰਨਾ ਹੈ। ਮਾਇਆ ਦੇ ਵਿਘਨਾਂ ਨੂੰ ਜਾਣ ਉਨ੍ਹਾਂ ਤੋਂ ਸਾਵਧਾਨ ਰਹਿਣਾ ਹੈ।

ਵਰਦਾਨ:-
ਗੀਤਾ ਦਾ ਪਾਠ ਪੜਨ ਅਤੇ ਪੜਾਉਣ ਵਾਲੇ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਭਵ।

ਗੀਤਾ ਦੇ ਗਿਆਨ ਦਾ ਪਹਿਲਾ ਪਾਠ ਹੈ - ਅਸ਼ਰੀਰੀ ਆਤਮਾ ਬਣੋ ਅਤੇ ਅੰਤਿਮ ਪਾਠ ਹੈ ਨਸ਼ਟੋਮੋਹਾ ਸਮ੍ਰਿਤੀ ਸਵਰੂਪ ਬਣੋ। ਪਹਿਲਾ ਪਾਠ ਹੈ ਵਿਧੀ ਅਤੇ ਅੰਤਿਮ ਪਾਠ ਹੈ ਵਿਧੀ ਤੋਂ ਸਿਧੀ। ਤਾਂ ਹਰ ਵੇਲੇ ਪਹਿਲੇ ਖੁਦ ਇਹ ਪਾਠ ਪੜੋ ਫਿਰ ਹੋਰਾਂ ਨੂੰ ਪੜਾਓ। ਅਜਿਹਾ ਸ੍ਰੇਸ਼ਠ ਕਰਮ ਕਰਕੇ ਵਿਖਾਓ ਜੋ ਤੁਹਾਡੇ ਸ੍ਰੇਸ਼ਠ ਕਰਮਾਂ ਨੂੰ ਵੇਖ ਅਨੇਕ ਆਤਮਾਵਾਂ ਸ੍ਰੇਸ਼ਠ ਕਰਮ ਕਰਕੇ ਆਪਣੇ ਭਾਗ ਦੀ ਰੇਖਾ ਸ੍ਰੇਸ਼ਠ ਬਣਾ ਸਕਣ।

ਸਲੋਗਨ:-
ਪ੍ਰਮਾਤਮ ਸਨੇਹ ਵਿਚ ਸਮਾਏ ਰਹੋ ਤਾਂ ਮਿਹਨਤ ਤੋਂ ਮੁਕਤ ਹੋ ਜਾਵੋਗੇ।