20.07.24        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਮਾਇਆ ਰਾਵਣ ਦੇ ਸੰਗ ਵਿੱਚ ਆਕੇ ਤੁਸੀਂ ਭਟਕ ਗਏ, ਪਵਿੱਤਰ ਬੂਟੇ ਅਪਵਿੱਤਰ ਬਣ ਗਏ, ਹੁਣ ਫੇਰ ਪਵਿੱਤਰ ਬਣੋ।

ਪ੍ਰਸ਼ਨ:-
ਹਰ ਇੱਕ ਬੱਚੇ ਨੂੰ ਆਪਣੇ ਉੱਪਰ ਕਿਹੜਾ ਵੰਡਰ ਲਗਦਾ ਹੈ? ਬਾਪ ਨੂੰ ਬੱਚਿਆਂ ਤੇ ਕਿਹੜਾ ਵੰਡਰ ਲਗਦਾ ਹੈ।

ਉੱਤਰ:-
ਬੱਚਿਆਂ ਨੂੰ ਵੰਡਰ ਲਗਦਾ ਹੈ ਕਿ ਅਸੀਂ ਕੀ ਸੀ, ਕਿਸਦੇ ਬੱਚੇ ਸੀ, ਅਜਿਹੇ ਬਾਪ ਦਾ ਸਾਨੂੰ ਵਰਸਾ ਮਿਲਿਆ ਸੀ, ਉਸ ਬਾਪ ਨੂੰ ਹੀ ਅਸੀਂ ਭੁੱਲ ਗਏ। ਰਾਵਣ ਆਇਆ ਇੰਨੀ ਫ਼ਾਗੀ ( ਧੁੰਦ ) ਆ ਗਈ ਜੋ ਰਚਿਅਤਾ ਅਤੇ ਰਚਨਾ ਸਭ ਭੁੱਲ ਗਿਆ। ਬਾਪ ਨੂੰ ਬੱਚਿਆਂ ਤੇ ਵੰਡਰ ਲਗਦਾ, ਜਿਨ੍ਹਾਂ ਬੱਚਿਆਂ ਨੂੰ ਮੈਂ ਇੰਨਾ ਉੱਚ ਬਣਾਇਆ, ਰਾਜ ਭਾਗ ਦਿੱਤਾ ਉਹ ਹੀ ਬੱਚੇ ਮੇਰੀ ਗਲਾਨੀ ਕਰਨ ਲਗ ਗਏ। ਰਾਵਣ ਦੇ ਸੰਗ ਵਿੱਚ ਆਕੇ ਸਭ ਕੁਝ ਗਵਾ ਲਿਆ।

ਓਮ ਸ਼ਾਂਤੀ
ਕੀ ਸੋਚ ਰਹੇ ਹੋ? ਨੰਬਰਵਾਰ ਪੁਰਸ਼ਾਰਥ ਅਨੁਸਾਰ ਹਰ ਇੱਕ ਦੀ ਜੀਵ ਆਤਮਾ ਹੁਣ ਆਪਣੇ ਤੇ ਵੰਡਰ ਖਾ ਰਹੀ ਹੈ ਕਿ ਅਸੀਂ ਕੀ ਸੀ, ਕਿਸਦੇ ਬੱਚੇ ਸੀ ਅਤੇ ਬਰੋਬਰ ਬਾਪ ਤੋਂ ਵਰਸਾ ਮਿਲਿਆ ਸੀ, ਫੇਰ ਕਿਵੇਂ ਅਸੀਂ ਭੁੱਲ ਗਏ! ਅਸੀਂ ਸਤੋਪ੍ਰਧਾਨ ਦੁਨੀਆਂ ਵਿੱਚ ਸਾਰੇ ਵਿਸ਼ਵ ਦੇ ਮਾਲਿਕ ਸੀ, ਬਹੁਤ ਸੁੱਖੀ ਸੀ। ਫੇਰ ਅਸੀਂ ਪੌੜ੍ਹੀ ਉਤਰੇ। ਰਾਵਣ ਆਇਆ ਗੋਇਆ ਇਹਨੀ ਫ਼ਾਗੀ ਆ ਗਈ ਜੋ ਰਚਤਾ ਅਤੇ ਰਚਨਾ ਨੂੰ ਅਸੀਂ ਭੁੱਲ ਗਏ। ਫ਼ਾਗੀ ( ਧੁੰਦ ) ਵਿੱਚ ਮਨੁੱਖ ਰਸਤਾ ਆਦਿ ਭੁੱਲ ਜਾਂਦੇ ਹਨ ਨਾ। ਤਾਂ ਅਸੀਂ ਵੀ ਭੁੱਲ ਗਏ ਸਾਡਾ ਘਰ ਕਿੱਥੇ ਹੈ, ਕਿੱਥੋਂ ਦੇ ਰਹਿਣ ਵਾਲੇ ਸੀ। ਹੁਣ ਬਾਬਾ ਦੇਖ ਰਹੇ ਹਨ ਸਾਡੇ ਬੱਚੇ, ਜਿਨ੍ਹਾਂ ਨੂੰ ਅਸੀਂ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਰਾਜ- ਭਾਗ ਦੇਕੇ ਗਏ ਸੀ, ਬੜੇ ਆਨੰਦ ਮੌਜ ਵਿੱਚ ਸਨ, ਇਹ ਜ਼ਮੀਨ ਫੇਰ ਕੀ ਹੋ ਗਈ! ਕਿਵੇਂ ਰਾਵਣ ਦੇ ਰਾਜ ਵਿੱਚ ਆ ਗਏ! ਪਰਾਏ ਰਾਜ ਵਿੱਚ ਤਾਂ ਜ਼ਰੂਰ ਦੁੱਖ ਹੀ ਮਿਲੇਗਾ। ਕਿੰਨੇ ਤੁਸੀਂ ਭਟਕੇ! ਅੰਧਸ਼ਰਧਾ ਵਿੱਚ ਬਾਪ ਨੂੰ ਲੱਭਦੇ ਰਹੇ ਪਰੰਤੂ ਮਿਲੇ ਕਿੱਥੇ। ਜਿਸਨੂੰ ਪੱਥਰ - ਠਿੱਕਰ ਵਿੱਚ ਪਾ ਦਿੱਤਾ ਤਾਂ ਮਿਲੇਗਾ ਫੇਰ ਕਿਵੇਂ। ਅੱਧਾਕਲਪ ਤੁਸੀਂ ਭਟਕ - ਭਟਕ ਕੇ ਜਿਵੇਂ ਫ਼ਾਂ( ਥੱਕ ) ਹੋ ਗਏ। ਆਪਣੇ ਹੀ ਅਗਿਆਨ ਦੀ ਵਜ਼ਾ ਨਾਲ ਰਾਵਣ ਰਾਜ ਵਿੱਚ ਤੁਸੀਂ ਕਿੰਨਾ ਦੁੱਖ ਭੁਗਤਿਆ ਹੈ। ਭਾਰਤ ਭਗਤੀ ਮਾਰਗ ਵਿੱਚ ਕਿੰਨਾ ਗ਼ਰੀਬ ਬਣ ਗਿਆ ਹੈ। ਬਾਪ ਬੱਚਿਆਂ ਵਲ ਵੇਖਦੇ ਹਨ ਤਾਂ ਖ਼ਿਆਲ ਆਉਂਦਾ ਹੈ ਭਗਤੀ ਮਾਰਗ ਵਿੱਚ ਕਿੰਨਾ ਭਟਕੇ ਹਨ! ਅੱਧਾਕਲਪ ਭਗਤੀ ਕੀਤੀ ਹੈ, ਕਿਸ ਲਈ? ਭਗਵਾਨ ਨੂੰ ਮਿਲਣ ਲਈ। ਭਗਤੀ ਦੇ ਬਾਦ ਹੀ ਭਗਵਾਨ ਫ਼ਲ ਦਿੰਦੇ ਹਨ। ਕੀ ਦਿੰਦੇ ਹਨ? ਉਹ ਤਾਂ ਕੋਈ ਜਾਣਦਾ ਨਹੀਂ, ਬਿਲਕੁਲ ਹੀ ਬੁੱਧੂ ਬਣ ਗਏ ਹਨ। ਇਹ ਸਾਰੀਆਂ ਗੱਲਾਂ ਬੁੱਧੀ ਵਿੱਚ ਆਉਣੀਆਂ ਚਾਹੀਦੀਆਂ ਹਨ - ਅਸੀਂ ਕੀ ਸੀ ਫੇਰ ਕਿਵੇਂ ਰਾਜ- ਭਾਗ ਕਰਦੇ ਸੀ। ਫੇਰ ਕਿਵੇਂ ਪੌੜ੍ਹੀ ਉਤਰਦੇ - ਉਤਰਦੇ ਰਾਵਣ ਦੀਆਂ ਜੰਜ਼ੀਰਾਂ ਵਿੱਚ ਬੱਝਦੇ ਗਏ। ਬੇਸ਼ੁਮਾਰ ਦੁੱਖ ਸਨ। ਪਹਿਲੋਂ - ਪਹਿਲੋਂ ਤੁਸੀਂ ਬੇਸ਼ੁਮਾਰ ਸੁੱਖ ਵਿੱਚ ਸੀ। ਤਾਂ ਦਿਲ ਵਿੱਚ ਆਉਣਾ ਚਾਹੀਦਾ ਹੈ, ਆਪਣੇ ਰਾਜ ਵਿੱਚ ਕਿੰਨਾ ਸੁੱਖ ਸੀ ਫੇਰ ਪਰਾਏ ਰਾਜ ਵਿੱਚ ਕਿੰਨਾ ਦੁੱਖ ਭੁਗਤਿਆ। ਜਿਵੇਂ ਉਹ ਲੋਕ ਸਮਝਦੇ ਹਨ ਅੰਗਰੇਜ਼ਾਂ ਦੇ ਰਾਜ ਵਿੱਚ ਅਸੀਂ ਦੁੱਖ ਭੁਗਤਿਆ ਹੈ। ਹੁਣ ਤੁਸੀਂ ਬੈਠੋ ਹੋ, ਅੰਦਰ ਵਿੱਚ ਇਹ ਖਿਆਲ ਆਉਣਾ ਚਾਹੀਦਾ ਹੈ ਅਸੀਂ ਕੌਣ ਸੀ, ਕਿਸਦੇ ਬੱਚੇ? ਬਾਪ ਨੇ ਸਾਨੂੰ ਸਾਰੇ ਵਿਸ਼ਵ ਦਾ ਰਾਜ ਦਿੱਤਾ ਫੇਰ ਕਿਵ਼ੇਂ ਅਸੀਂ ਰਾਵਣ ਰਾਜ ਵਿੱਚ ਜਕੜੇ ਗਏ। ਕਿੰਨੇ ਦੁੱਖ ਵੇਖੇ, ਕਿੰਨੇ ਗੰਦੇ ਕਰਮ ਕੀਤੇ। ਸ੍ਰਿਸ਼ਟੀ ਦਿਨ - ਪ੍ਰਤੀਦਿਨ ਡਿੱਗਦੀ ਹੀ ਗਈ ਹੈ। ਮਨੁੱਖਾਂ ਦੇ ਸੰਸਕਾਰ ਦਿਨ - ਪ੍ਰਤੀਦਿਨ ਕ੍ਰਿਮੀਨਲ ਹੁੰਦੇ ਗਏ ਹਨ। ਤਾਂ ਬੱਚਿਆਂ ਨੂੰ ਸਮਿ੍ਤੀ ਵਿੱਚ ਆਉਣਾ ਚਾਹੀਦਾ ਹੈ। ਬਾਪ ਵੇਖਦੇ ਹਨ ਇਹ ਪਵਿੱਤਰ ਬੂਟੇ ਸਨ, ਜਿੰਨ੍ਹਾਂ ਨੂੰ ਰਾਜ - ਭਾਗ ਦਿੱਤਾ ਉਹ ਫੇਰ ਮੇਰੇ ਆਕਉਪੇਸ਼ਨ (ਕੰਮ ) ਨੂੰ ਹੀ ਭੁੱਲ ਗਏ। ਹੁਣ ਤੁਸੀਂ ਫੇਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਚਾਉਂਦੇ ਹੋ ਤਾਂ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਸਾਰੇ ਪਾਪ ਕੱਟ ਜਾਣਗੇ। ਪਰੰਤੂ ਯਾਦ ਵੀ ਨਹੀਂ ਕਰ ਸਕਦੇ , ਘੜੀ - ਘੜੀ ਕਹਿੰਦੇ ਹਨ ਬਾਬਾ ਅਸੀਂ ਭੁੱਲ ਜਾਂਦੇ ਹਾਂ। ਅਰੇ ਤੁਸੀਂ ਯਾਦ ਨਹੀਂ ਕਰੋਗੇ ਤਾਂ ਪਾਪ ਕਿਵੇਂ ਕੱਟਣਗੇ? ਇੱਕ ਤਾਂ ਤੁਸੀਂ ਵਿਕਾਰਾਂ ਵਿੱਚ ਡਿੱਗਕੇ ਪਤਿਤ ਬਣੇ ਅਤੇ ਦੂਜਾ ਫੇਰ ਬਾਪ ਨੂੰ ਗਾਲੀ ਦੇਣ ਲੱਗੇ। ਮਾਇਆ ਦੇ ਸੰਗ ਨਾਲ ਤੁਸੀਂ ਇਨਾਂ ਡਿਗ ਗਏ ਜੋ ਜਿਸਨੇ ਤੁਹਾਨੂੰ ਆਸਮਾਨ ਤੇ ਚੜ੍ਹਾਇਆ ਉਸ ਨੂੰ ਠਿੱਕਰ - ਭਿਤੱਰ ਵਿੱਚ ਲੈ ਗਏ। ਮਾਇਆ ਦੇ ਸੰਗ ਨਾਲ ਤੁਸੀਂ ਅਜਿਹਾ ਕੰਮ ਕੀਤਾ ਹੈ! ਬੁੱਧੀ ਵਿੱਚ ਆਉਣਾ ਚਾਹੀਦਾ ਹੈ ਨਾ। ਇੱਕਦਮ ਪਥਰਬੁੱਧੀ ਤੇ ਨਹੀਂ ਬਣਨਾ ਚਾਹੀਦਾ। ਬਾਪ ਰੋਜ਼ - ਰੋਜ਼ ਕਹਿੰਦੇ ਹਨ ਮੈਂ ਫਸਟਕਲਾਸ ਪੁਆਇੰਟਸ ਤੁਹਾਨੂੰ ਸੁਣਾਉਂਦਾ ਹਾਂ।

ਜਿਵੇਂ ਬਾਂਮਬੇ ਵਿੱਚ ਸੰਗਠਨ ਹੋਇਆ ਤਾਂ ਉਸ ਵਿੱਚ ਦੱਸ ਸਕਦੇ ਹਾਂ ਕਿ ਬਾਪ ਕਹਿੰਦੇ ਹਨ - ਹੇ ਭਾਰਤਵਾਸੀਓ, ਤੁਹਾਨੂੰ ਮੈਂ ਰਾਜ - ਭਾਗ ਦਿੱਤਾ ਹੈ। ਤੁਸੀਂ ਦੇਵਤੇ ਹੈਵਿਨ ਵਿੱਚ ਸੀ ਫੇਰ ਤੁਸੀਂ ਰਾਵਣ ਰਾਜ ਵਿੱਚ ਕਿਵੇਂ ਆਏ, ਇਹ ਵੀ ਡਰਾਮੇ ਵਿੱਚ ਪਾਰ੍ਟ ਹੈ। ਤੁਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਸਮਝੋ ਤਾਂ ਉੱਚ ਪਦਵੀ ਪਾ ਸਕੋ ਅਤੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣ। ਇੱਥੇ ਭਾਵੇਂ ਸਾਰੇ ਬੈਠੇ ਹਨ ਪਰ ਕਿਸੇ ਦੀ ਬੁੱਧੀ ਕਿਤੇ ਅਤੇ ਕਿਸੇ ਦੀ ਕਿਤੇ ਹੈ। ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਸੀ, ਹੁਣ ਅਸੀਂ ਪਰਾਏ ਰਾਵਣ ਰਾਜ ਵਿੱਚ ਆਕੇ ਪਏ ਹਾਂ, ਤਾਂ ਕਿੰਨੇ ਦੁੱਖੀ ਹੋਏ ਹਾਂ। ਅਸੀਂ ਸ਼ਿਵਾਲੇ ਵਿੱਚ ਤਾਂ ਬਹੁਤ ਸੁੱਖੀ ਸੀ। ਹੁਣ ਬਾਪ ਆਏ ਹਨ ਵੇਸ਼ਾਲਿਆ ਤੋਂ ਕੱਢਣ, ਤਾਂ ਵੀ ਨਿਕਲਦੇ ਹੀ ਨਹੀਂ। ਬਾਪ ਕਹਿੰਦੇ ਹਨ ਤੁਸੀਂ ਸ਼ਿਵਾਲੇ ਚਲੋਗੇ ਫੇਰ ਉੱਥੇ ਇਹ ਵਿਸ਼ ਨਹੀਂ ਮਿਲੇਗਾ। ਇਥੋਂ ਦਾ ਗੰਦਾ ਖਾਣਾ - ਪੀਣਾ ਨਹੀਂ ਮਿਲੇਗਾ। ਇਹ ਤਾਂ ਵਿਸ਼ਵ ਦੇ ਮਾਲਿਕ ਸਨ ਨਾ। ਫੇਰ ਇਹ ਕਿੱਥੇ ਗਏ? ਫੇਰ ਤੋਂ ਆਪਣਾ ਰਾਜ - ਭਾਗ ਲੈ ਰਹੇ ਹਨ। ਕਿੰਨਾ ਸਹਿਜ ਹੈ। ਇਹ ਤਾਂ ਬਾਪ ਸਮਝਾਉਂਦੇ ਹਨ, ਸਾਰੇ ਸੇਵਾਦਾਰੀ ਨਹੀਂ ਹੋਣਗੇ। ਨੰਬਰਵਾਰ ਰਾਜਧਾਨੀ ਸਥਾਪਨ ਕਰਨੀ ਹੈ, ਜਿਵੇਂ 5 ਹਜ਼ਾਰ ਸਾਲ ਪਹਿਲਾਂ ਕੀਤੀ ਸੀ। ਸਤੋਪ੍ਰਧਾਨ ਬਣਨਾ ਹੈ, ਬਾਪ ਕਹਿੰਦੇ ਹਨ ਇਹ ਹੈ ਤਮੋਪ੍ਰਧਾਨ ਪੁਰਾਣੀ ਦੁਨੀਆਂ। ਐਕੂਰੇਟ ( ਪੂਰੀ ਤਰ੍ਹਾਂ) ਪੁਰਾਣੀ ਜਦੋਂ ਹੋਵੇਗੀ ਤਾਂ ਤੇ ਬਾਪ ਆਉਣਗੇ ਨਾ। ਬਾਪ ਬਿਨਾਂ ਤਾਂ ਕੋਈ ਸਮਝਾ ਨਹੀਂ ਸਕਦਾ। ਭਗਵਾਨ ਇਸ ਰੱਥ ਦੁਆਰਾ ਸਾਨੂੰ ਪੜ੍ਹਾ ਰਹੇ ਹਨ, ਇਹ ਯਾਦ ਰਹੇ ਤਾਂ ਵੀ ਬੁੱਧੀ ਵਿੱਚ ਗਿਆਨ ਹੋਵੇ। ਫੇਰ ਦੂਸਰਿਆਂ ਨੂੰ ਦੱਸ ਕੇ ਆਪ ਸਮਾਨ ਵੀ ਬਣਾਓ। ਬਾਪ ਸਮਝਾਉਂਦੇ ਹਨ ਪਹਿਲਾਂ ਤਾਂ ਤੁਹਾਡੇ ਕ੍ਰਿਮੀਨਲ ਕਰੈਕਟਰਜ਼ ਸੀ, ਜੋ ਮੁਸ਼ਕਿਲ ਸੁਧਰਦੇ ਹਨ। ਅੱਖਾਂ ਦੀ ਕ੍ਰਿਮੀਨੇਲਟੀ ਨਿਕਲਦੀ ਨਹੀਂ ਹੈ। ਇੱਕ ਤਾਂ ਕਾਮ ਦੀ ਕ੍ਰਿਮੀਨੇਲਟੀ ਉਹ ਮੁਸ਼ਕਿਲ ਛੁੱਟਦੀ ਹੈ ਫੇਰ ਨਾਲ 5 ਵਿਕਾਰ ਹਨ। ਕ੍ਰੋਧ ਦੀ ਕ੍ਰਿਮੀਨੇਲਟੀ ਵੀ ਕਿੰਨੀ ਹੈ। ਬੈਠੇ - ਬੈਠੇ ਭੂਤ ਆ ਜਾਂਦਾ ਹੈ। ਇਹ ਵੀ ਕ੍ਰਿਮੀਨੇਲਟੀ ਹੋਈ। ਸਿਵਲਾਇਜ਼ਡ ਤਾਂ ਹੋਏ ਨਹੀਂ। ਨਤੀਜਾ ਕੀ ਹੋਵੇਗਾ! ਸੌ ਗੁਣਾ ਪਾਪ ਚੜ੍ਹ ਜਾਵੇਗਾ। ਘੜੀ - ਘੜੀ ਕ੍ਰੋਧ ਕਰਦੇ ਰਹੋਗੇ। ਬਾਪ ਸਮਝਾਉਂਦੇ ਹਨ ਤੁਸੀਂ ਹੁਣ ਰਾਵਣ ਰਾਜ ਵਿੱਚ ਤਾਂ ਨਹੀਂ ਹੋ ਨਾ। ਤੁਸੀਂ ਤਾਂ ਭਗਵਾਨ ਕੋਲ ਬੈਠੇ ਹੋ ਨਾ। ਤਾਂ ਇਨ੍ਹਾਂ ਵਿਕਾਰਾਂ ਤੋਂ ਛੁੱਟਣ ਦਾ ਪ੍ਰਣ ਕਰਨਾ ਹੈ। ਬਾਪ ਕਹਿੰਦੇ ਹਨ ਹੁਣ ਮੈਨੂੰ ਯਾਦ ਕਰੋ। ਕ੍ਰੋਧ ਨਹੀਂ ਕਰੋ। 5 ਵਿਕਾਰ ਤੁਹਾਨੂੰ ਅੱਧਾਕਲਪ ਡਿਗਾਉਂਦੇ ਆਏ ਹਨ। ਸਭ ਤੋਂ ਉੱਚੇ ਵੀ ਤੁਸੀਂ ਸੀ। ਸਭ ਤੋਂ ਵੱਧ ਡਿੱਗੇ ਵੀ ਤੁਸੀਂ ਹੋ। ਇਹਨਾਂ 5 ਭੂਤਾਂ ਨੇ ਤੁਹਾਨੂੰ ਡਿਗਾਇਆ ਹੈ। ਹੁਣ ਸ਼ਿਵਾਲੇ ਵਿੱਚ ਜਾਣ ਦੇ ਲਈ ਇਨ੍ਹਾਂ ਵਿਕਾਰਾਂ ਨੂੰ ਕੱਢਣਾ ਹੈ। ਇਸ ਵੇਸ਼ਾਲਿਆ ਤੋਂ ਦਿਲ ਹਟਾਉਂਦੇ ਰਹੋ। ਬਾਪ ਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਤੁਸੀਂ ਘਰ ਵਿੱਚ ਪਹੁੰਚ ਜਾਵੋਗੇ ਹੋਰ ਕੋਈ ਵੀ ਇਹ ਰਸਤਾ ਦੱਸ ਨਹੀਂ ਸਕਦਾ। ਭਗਵਾਨੁਵਾਚ ਮੈਂ ਤੇ ਕਦੇ ਵੀ ਕਿਹਾ ਨਹੀਂ ਹੈ ਕਿ ਮੈਂ ਸਰਵਵਿਆਪੀ ਹਾਂ। ਮੈਂ ਤੇ ਰਾਜਯੋਗ ਸਿਖਾਇਆ ਅਤੇ ਕਿਹਾ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ ਫੇਰ ਉੱਥੇ ਤਾਂ ਇਸ ਨਾਲੇਜ਼ ਦੀ ਲੋੜ ਹੀ ਨਹੀਂ ਰਹਿੰਦੀ। ਮਨੁੱਖ ਤੋਂ ਦੇਵਤਾ ਬਣ ਜਾਂਦੇ ਹੋ, ਤੁਸੀਂ ਵਰਸਾ ਪਾ ਲੈਂਦੇ ਹੋ। ਇਸ ਵਿੱਚ ਹਠਯੋਗ ਆਦਿ ਦੀ ਗੱਲ ਨਹੀਂ। ਆਪਣੇ ਨੂੰ ਆਤਮਾ ਸਮਝੋ, ਤੁਸੀਂ ਆਪਣੇ ਨੂੰ ਸ਼ਰੀਰ ਕਿਓੰ ਸਮਝਦੇ ਹੋ। ਸ਼ਰੀਰ ਸਮਝਣ ਨਾਲ ਫੇਰ ਗਿਆਨ ਲੈ ਨਹੀਂ ਸਕਦੇ। ਇਹ ਵੀ ਭਾਵੀ ਹੈ। ਤੁਸੀਂ ਸਮਝਦੇ ਹੋ ਅਸੀਂ ਰਾਵਣ ਰਾਜ ਵਿੱਚ ਸੀ, ਰਾਮਰਾਜ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਹਾਲੇ ਅਸੀਂ ਪੁਰਸ਼ੋਤਮ ਸੰਗਮਯੁੱਗ ਵਾਸੀ ਹਾਂ।

ਭਾਵੇਂ ਗ੍ਰਹਿਸਤ ਵਿੱਚ ਰਹੋ। ਇੰਨੇ ਸਭ ਇੱਥੇ ਕਿੱਥੇ ਰਹਿਣਗੇ। ਬ੍ਰਾਹਮਣ ਬਣ ਕੇ ਸਾਰੇ ਇੱਥੇ ਬ੍ਰਹਮਾ ਦੇ ਕੋਲ ਵੀ ਨਹੀਂ ਰਹਿ ਸਕਦੇ। ਰਹਿਣਾ ਵੀ ਆਪਣੇ ਘਰ ਵਿੱਚ ਹੈ ਅਤੇ ਬੁੱਧੀ ਨਾਲ ਸਮਝਣਾ ਹੈ - ਅਸੀਂ ਸ਼ੂਦਰ ਨਹੀਂ, ਅਸੀਂ ਬ੍ਰਾਹਮਣ ਹਾਂ। ਬ੍ਰਾਹਮਣਾ ਦੀ ਚੋਟੀ ਕਿੰਨੀ ਛੋਟੀ ਹੈ। ਤਾਂ ਗ੍ਰਹਿਸਤ ਵਿੱਚ ਰਹਿੰਦੇ ਸ਼ਰੀਰ ਨਿਰਵਾਹ ਲਈ ਧੰਧਾ ਆਦਿ ਕਰਦੇ ਸਿਰ੍ਫ ਬਾਪ ਨੂੰ ਯਾਦ ਕਰੋ। ਅਸੀਂ ਕੀ ਸੀ, ਹੁਣ ਅਸੀਂ ਪਰਾਏ ਰਾਜ ਵਿੱਚ ਬੈਠੇ ਹਾਂ। ਕਿੰਨਾ ਅਸੀਂ ਦੁੱਖੀ ਸੀ। ਹੁਣ ਬਾਬਾ ਸਾਨੂੰ ਫੇਰ ਲੈ ਜਾਂਦੇ ਹਨ ਤਾਂ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਉਹ ਅਵਸਥਾ ਬਣਾਉਣੀ ਹੈ। ਸ਼ੁਰੂ ਵਿੱਚ ਕਿੰਨੇ ਵੱਡੇ - ਵੱਡੇ ਝਾੜ ਆਏ, ਫੇਰ ਉਨ੍ਹਾਂ ਵਿਚੋਂ ਕੋਈ ਰਹੇ, ਬਾਕੀ ਚਲੇ ਗਏ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਆਪਣੇ ਰਾਜ ਵਿੱਚ ਸੀ ਫੇਰ ਹੁਣ ਕਿਥੇ ਆਏ ਹੋਏ ਹਾਂ। ਫੇਰ ਆਪਣੇ ਰਾਜ ਵਿੱਚ ਜਾਂਦੇ ਹਾਂ। ਤੁਸੀਂ ਲਿਖਦੇ ਹੋ, ਕਹਿੰਦੇ ਹੋ ਬਾਬਾ ਫਲਾਣਾ ਬਹੁਤ ਚੰਗਾ ਰੈਗੂਲਰ ਸੀ ਫੇਰ ਆਉਂਦੇ ਨਹੀਂ। ਨਹੀਂ ਆਉਂਦੇ ਤਾਂ ਮਤਲਬ ਵਿਕਾਰ ਵਿੱਚ ਡਿੱਗੇ। ਫੇਰ ਗਿਆਨ ਦੀ ਧਾਰਨਾ ਹੋ ਨਹੀਂ ਸਕਦੀ। ਉੱਨਤੀ ਦੇ ਬਦਲੇ ਡਿੱਗਦੇ - ਡਿੱਗਦੇ ਪਾਈ ਪੈਸੇ ਦਾ ਪਦ ਪਾ ਲੈਣਗੇ। ਕਿੱਥੇ ਰਾਜਾ, ਕਿੱਥੇ ਛੋਟੀ ਪਦਵੀ! ਭਾਵੇਂ ਸੁੱਖ ਤਾਂ ਉੱਥੇ ਹੈ ਹੀ ਪਰੰਤੂ ਪੁਰਸ਼ਾਰਥ ਕੀਤਾ ਜਾਂਦਾ ਹੈ ਉੱਚ ਪਦ ਪਾਉਣ ਦਾ। ਵੱਡਾ ਰੁਤਬਾ ਕੌਣ ਪਾ ਸਕਦੇ ਹਨ? ਇਹ ਤਾਂ ਹੁਣ ਸਾਰੇ ਸਮਝ ਸਕਦੇ ਹਨ, ਹਾਲੇ ਸਾਰੇ ਪੁਰਸ਼ਾਰਥ ਕਰ ਰਹੇ ਹਨ। ਕਿੰਗ ਮਹਿੰਦਰ ( ਭੋਪਾਲ ਦੇ ) ਵੀ ਪੁਰਸ਼ਾਰਥ ਕਰ ਰਿਹਾ ਹੈ। ਉਹ ਕਿੰਗ ਤਾਂ ਪਾਈ ਪੈਸੇ ਦੇ ਹਨ, ਇਹ ਤਾਂ ਸੂਰਜਵੰਸ਼ੀ ਘਰਾਣੇ ਵਿੱਚ ਜਾਣ ਵਾਲਾ ਹੈ। ਪੁਰਸ਼ਾਰਥ ਅਜਿਹਾ ਹੋਵੇ ਜੋ ਵਿਜੇ ਮਾਲਾ ਵਿੱਚ ਜਾ ਸਕੋ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਆਪਣੇ ਦਿਲ ਵਿੱਚ ਜਾਂਚ ਕਰਦੇ ਰਹਿਣਾ ਹੈ - ਸਾਡੀਆਂ ਅੱਖਾਂ ਕਿਤੇ ਕ੍ਰਿਮੀਨਲ ਤੇ ਨਹੀਂ ਹੁੰਦੀਆਂ ਹਨ? ਜੇਕਰ ਸਿਵਿਲਾਈਜ਼ ਹੋ ਜਾਣ ਤਾਂ ਬਾਕੀ ਕੀ ਚਾਹੀਦਾ ਹੈ। ਭਾਵੇਂ ਵਿਕਾਰ ਵਿੱਚ ਨਹੀਂ ਜਾਣਗੇ ਪਰੰਤੂ ਕੁੱਝ ਨਾ ਕੁੱਝ ਅੱਖਾਂ ਧੋਖਾ ਦਿੰਦਿਆਂ ਰਹਿੰਦੀਆਂ ਹਨ। ਨੰਬਰਵਨ ਹੈ ਕਾਮ, ਕ੍ਰਿਮੀਨਲ ਆਈ ਬੜੀ ਖ਼ਰਾਬ ਹੈ ਇਸ ਲਈ ਨਾਮ ਹੀ ਹੈ ਕ੍ਰਿਮੀਨਲ - ਆਈਜ਼, ਸਿਵਿਲ ਆਈਜ਼। ਬੇਹੱਦ ਦਾ ਬਾਪ ਬੱਚਿਆਂ ਨੂੰ ਜਾਣਦੇ ਤੇ ਹਨ ਨਾ - ਇਹ ਕੀ ਕੰਮ ਕਰਦੇ ਹਨ, ਕਿੰਨੀ ਸਰਵਿਸ ਕਰਦੇ ਹਨ? ਫਲਾਣੇ ਦੀ ਕ੍ਰਿਮੀਨਲ - ਆਈਜ਼ ਹਾਲੇ ਗਈਆਂ ਨਹੀਂ ਹਨ, ਹਾਲੇ ਤੱਕ ਅਜਿਹੇ ਗੁਪਤ ਸਮਾਚਾਰ ਆਉਂਦੇ ਹਨ। ਅੱਗੇ ਚਲ ਹੋਰ ਵੀ ਐਕੂਰੇਟ ਲਿਖਣਗੇ। ਖੁਦ ਵੀ ਮਹਿਸੂਸ ਕਰਨਗੇ ਅਸੀਂ ਤਾਂ ਇਨ੍ਹਾਂ ਵਕਤ ਝੂਠ ਬੋਲਦੇ , ਡਿੱਗਦੇ ਆਏ ਹਾਂ ਗਿਆਨ ਪੂਰਾ ਬੁੱਧੀ ਵਿੱਚ ਬੈਠਿਆ ਨਹੀਂ ਸੀ। ਇਹ ਹੀ ਕਾਰਨ ਸੀ ਜੋ ਸਾਡੀ ਅਵਸਥਾ ਨਹੀਂ ਬਣੀ। ਬਾਪ ਤੋਂ ਅਸੀਂ ਲੁਕਾਉਂਦੇ ਸੀ। ਇਵੇਂ ਬਹੁਤ ਲੁਕਾਉਂਦੇ ਹਨ। ਸਰਜਨ ਤੋਂ 5 ਵਿਕਾਰਾਂ ਦੀ ਬਿਮਾਰੀ ਲੁਕਾਣੀ ਨਹੀਂ ਹੈ, ਸੱਚ ਦੱਸਣਾ ਚਾਹੀਦਾ ਹੈ - ਸਾਡੀ ਬੁੱਧੀ ਇਸ ਵਲ ਜਾਂਦੀ ਹੈ, ਸ਼ਿਵਬਾਬਾ ਵਲ ਨਹੀਂ ਜਾਂਦੀ। ਦੱਸਦੇ ਨਹੀਂ ਹਨ ਤਾਂ ਉਹ ਵਧਦੀ ਰਹਿੰਦੀ ਹੈ। ਹੁਣ ਬਾਪ ਸਮਝਾਉਂਦੇ ਹਨ - ਬੱਚੇ, ਦੇਹੀ - ਅਭਿਮਾਨੀ ਬਣੋ, ਆਪਣੇ ਨੂੰ ਆਤਮਾ ਸਮਝੋ। ਆਤਮਾ ਭਰਾ - ਭਰਾ ਹੈ। ਤੁਸੀਂ ਕਿੰਨੇ ਸੁੱਖੀ ਸੀ ਜਦੋਂ ਪੁਜਿਏ ਸੀ। ਹੁਣ ਤੁਸੀਂ ਪੂਜਾਰੀ ਦੁੱਖੀ ਬਣ ਗਏ ਹੋ। ਤੁਹਾਨੂੰ ਕੀ ਹੋ ਗਿਆ ਹੈ! ਸਾਰੇ ਕਹਿੰਦੇ ਹਨ ਇਹ ਗ੍ਰਹਿਸਤ ਆਸ਼ਰਮ ਤਾਂ ਪਰੰਪਰਾ ਤੋਂ ਚਲਿਆ ਆਇਆ ਹੈ। ਕੀ ਰਾਮ - ਸੀਤਾ ਦੇ ਬੱਚੇ ਨਹੀਂ ਸਨ! ਲੇਕਿਨ ਉੱਥੇ ਵਿਕਾਰ ਨਾਲ ਬੱਚੇ ਨਹੀਂ ਹੁੰਦੇ। ਅਰੇ, ਉਹ ਤਾਂ ਹੈ ਹੀ ਨਿਰਵਿਕਾਰੀ ਦੁਨੀਆਂ। ਉੱਥੇ ਭ੍ਰਿਸ਼ਟਾਚਾਰ ਨਾਲ ਪੈਦਾਇਸ਼ ਨਹੀਂ ਹੁੰਦੀ, ਵਿਕਾਰ ਨਹੀਂ ਸੀ। ਉੱਥੇ ਇਹ ਰਾਵਣ ਰਾਜ ਹੁੰਦਾ ਹੀ ਨਹੀਂ, ਉੱਥੇ ਤਾਂ ਰਾਮ ਰਾਜ ਹੈ। ਉੱਥੇ ਰਾਵਣ ਕਿੱਥੋਂ ਆਇਆ। ਮਨੁੱਖਾਂ ਦੀ ਬੁੱਧੀ ਪੂਰੀ ਤਰ੍ਹਾਂ ਚਟ ਖਾਤੇ ਵਿੱਚ ਹੈ। ਕਿਸਨੇ ਕੀਤੀ? ਮੈਂ ਤਾਂ ਤੁਹਾਨੂੰ ਸਤੋਪ੍ਰਧਾਨ ਬਣਾਇਆ ਸੀ, ਤੁਹਾਡਾ ਬੇੜਾ ਪਾਰ ਕੀਤਾ ਸੀ ਫੇਰ ਤੁਹਾਨੂੰ ਤਮੋਪ੍ਰਧਾਨ ਕਿਸਨੇ ਬਣਾਇਆ? ਰਾਵਣ ਨੇ। ਇਹ ਵੀ ਤੁਸੀਂ ਭੁੱਲ ਗਏ ਹੋ। ਕਹਿੰਦੇ ਹਨ ਇਹ ਤਾਂ ਪਰੰਪਰਾ ਤੋਂ ਚਲਿਆ ਆਉਂਦਾ ਹੈ, ਅਰੇ ਕਦੋਂ ਤੋਂ? ਕੋਈ ਹਿਸਾਬ ਤਾਂ ਦੱਸੋ। ਕੁਝ ਵੀ ਸਮਝਦੇ ਨਹੀਂ। ਬਾਪ ਸਮਝਾਉਂਦੇ ਹਨ - ਤੁਹਾਨੂੰ ਕਿੰਨਾ ਰਾਜ - ਭਾਗ ਦੇ ਕੇ ਗਿਆ ਸੀ। ਤੁਸੀਂ ਭਾਰਤਵਾਸੀ ਬਹੁਤ ਹੀ ਖੁਸ਼ੀ ਵਿਚ ਸੀ, ਦੂਜਾ ਕੋਈ ਹੈ ਹੀ ਨਹੀਂ ਸੀ। ਕ੍ਰਿਸ਼ਚਨ ਵੀ ਕਹਿੰਦੇ ਹਨ ਪੈਰਾਡਾਇਜ਼ ਸੀ, ਚਿੱਤਰ ਵੀ ਦੇਵਤਿਆਂ ਦੇ ਹਨ, ਉਨ੍ਹਾਂ ਤੋਂ ਪੁਰਾਣੀ ਚੀਜ਼ ਤਾਂ ਕੋਈ ਹੈ ਨਹੀਂ। ਪੁਰਾਣੇ ਤੋਂ ਪੁਰਾਣੇ ਇਹ ਲਕਸ਼ਮੀ ਨਰਾਇਣ ਹੋਣਗੇ ਜਾਂ ਇਨ੍ਹਾਂ ਦੀ ਕੋਈ ਚੀਜ਼ ਹੋਵੇਗੀ। ਸਭ ਤੋਂ ਪੁਰਾਣੇ ਤੋਂ ਪੁਰਾਣਾ ਹੈ ਸ਼੍ਰੀਕ੍ਰਿਸ਼ਨ। ਨਵੇਂ ਤੋਂ ਨਵਾਂ ਵੀ ਸ਼੍ਰੀਕ੍ਰਿਸ਼ਨ ਸੀ। ਪੁਰਾਣਾ ਕਿਓੰ ਕਹਿੰਦੇ ? ਕਿਉਂਕਿ ਪਾਸਟ ਹੋ ਗਿਆ ਨਾ। ਤੁਸੀਂ ਹੀ ਗੋਰੇ ਸੀ ਫੇਰ ਸਾਂਵਲੇ ਬਣੇ। ਸਾਂਵਲੇ ਕ੍ਰਿਸ਼ਨ ਨੂੰ ਵੀ ਵੇਖ, ਖੁਸ਼ ਹੁੰਦੇ ਹਨ। ਝੂਲੇ ਵਿੱਚ ਵੀ ਸਾਂਵਲੇ ਨੂੰ ਝੁਲਾਉਣਗੇ। ਉਨ੍ਹਾਂਨੂੰ ਕੀ ਪਤਾ ਕ੍ਰਿਸ਼ਨ ਗੋਰਾ ਕਦੋਂ ਸੀ। ਕ੍ਰਿਸ਼ਨ ਨੂੰ ਕਿੰਨਾ ਪਿਆਰ ਕਰਦੇ ਹਨ! ਰਾਧੇ ਨੇ ਕੀ ਕੀਤਾ?

ਬਾਪ ਕਹਿੰਦੇ ਹਨ ਤੁਸੀਂ ਇੱਥੇ ਸੱਚੇ ਸੰਗ ਵਿੱਚ ਬੈਠੇ ਹੋ, ਬਾਹਰ ਕੁਸੰਗ ਵਿੱਚ ਜਾਣ ਨਾਲ ਫੇਰ ਭੁੱਲ ਜਾਂਦੇ ਹੋ। ਮਾਇਆ ਬਹੁਤ ਪ੍ਰਬਲ ਹੈ, ਗਜ਼ ਨੂੰ ਗ੍ਰਾਹ ਹਪ ਕਰ ਲੈਂਦੇ ਹਨ। ਅਜਿਹੇ ਵੀ ਹਨ - ਹੁਣੇ ਭੱਜੇ ਕਿ ਭੱਜੇ। ਥੋੜ੍ਹਾ ਵੀ ਆਪਣਾ ਹੰਕਾਰ ਆਉਣ ਨਾਲ ਹੋਰ ਹੀ ਸਤਿਆਨਾਸ਼ ਕਰ ਲੈਂਦੇ ਹਨ। ਬੇਹੱਦ ਦਾ ਬਾਪ ਤਾਂ ਸਮਝਾਉਂਦੇ ਰਹਿਣਗੇ। ਇਸ ਵਿੱਚ ਫੰਕ ( ਨਾਰਾਜ਼) ਨਹੀਂ ਹੋਣਾ ਚਾਹੀਦਾ। ਬਾਬਾ ਨੇ ਇਵੇਂ ਕਿਓੰ ਕਿਹਾ, ਸਾਡੀ ਇੱਜ਼ਤ ਗਈ! ਅਰੇ ਇੱਜ਼ਤ ਤਾਂ ਰਾਵਣ ਰਾਜ ਵਿੱਚ ਚੱਟ ਹੋ ਹੀ ਗਈ ਹੈ। ਦੇਹ ਅਭਿਮਾਨ ਵਿੱਚ ਆਉਣ ਨਾਲ ਆਪਣਾ ਹੀ ਨੁਕਸਾਨ ਕਰ ਦੇਣਗੇ। ਪਦ ਭ੍ਰਿਸ਼ਟ ਹੋ ਜਾਵੇਗਾ। ਕ੍ਰੋਧ, ਲੋਭ ਵੀ ਕ੍ਰਿਮੀਨਲ ਆਈ ਹੈ। ਅੱਖਾਂ ਨਾਲ ਚੀਜ ਵੇਖਦੇ ਹਾਂ ਤਾਂ ਹੀ ਤੇ ਲੋਭ ਹੁੰਦਾ ਹੈ।

ਬਾਪ ਆਕੇ ਆਪਣਾ ਬਗੀਚਾ ਵੇਖਦੇ ਹਨ - ਕਿਸ-ਕਿਸ ਕਿਸਮ ਦੇ ਫੁੱਲ ਹਨ। ਇਥੋਂ ਜਾਕੇ ਉਸ ਬਗੀਚੇ ਵਿੱਚ ਫੁੱਲਾਂ ਨੂੰ ਵੇਖਦੇ ਹਨ। ਸ਼ਿਵਬਾਬਾ ਨੂੰ ਫੁੱਲ ਵੀ ਬਰੋਬਰ ਚੜ੍ਹਾਉਂਦੇ ਹਨ। ਉਹ ਤਾਂ ਹਨ ਨਿਰਕਾਰ ਚੈਤੰਨ ਫੁੱਲ। ਤੁਸੀਂ ਹੁਣ ਪੁਰਸ਼ਾਰਥ ਕਰ ਅਜਿਹਾ ਫੁੱਲ ਬਣਦੇ ਹੋ। ਬਾਬਾ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਜੋ ਕੁਝ ਬੀਤਿਆ, ਉਸਨੂੰ ਡਰਾਮਾ ਸਮਝੋ। ਸੋਚੋ ਨਹੀਂ। ਕਿੰਨੀ ਮੇਹਨਤ ਕਰਦੇ ਹਨ, ਹੁੰਦਾ ਤਾਂ ਕੁਝ ਵੀ ਨਹੀਂ, ਠਹਿਰਦਾ ਨਹੀਂ। ਅਰੇ ਪ੍ਰਜਾ ਵੀ ਤੇ ਚਾਹੀਦੀ ਹੈ ਨਾ। ਥੋੜ੍ਹਾ ਜਿਹਾ ਵੀ ਸੁਣਿਆ ਤਾਂ ਉਹ ਪ੍ਰਜਾ ਹੋ ਗਈ। ਪ੍ਰਜਾ ਤਾਂ ਢੇਰ ਬਣਨੀ ਹੈ। ਗਿਆਨ ਕਦੇ ਵਿਨਾਸ਼ ਨਹੀਂ ਹੁੰਦਾ। ਇੱਕ ਵਾਰੀ ਸੁਣਿਆ - ਸ਼ਿਵਬਾਬਾ ਹਨ, ਤਾਂ ਵੀ ਬਸ ਪ੍ਰਜਾ ਵਿੱਚ ਆ ਜਾਣਗੇ। ਅੰਦਰ ਵਿੱਚ ਤੁਹਾਨੂੰ ਇਹ ਯਾਦ ਆਉਣੀ ਚਾਹੀਦੀ ਹੈ ਅਸੀਂ ਜਿਸ ਰਾਜ ਵਿੱਚ ਸੀ, ਉਹ ਫੇਰ ਤੋਂ ਹੁਣ ਪਾ ਰਹੇ ਹਾਂ। ਉਸਦੇ ਲਈ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਿਲਕੁਲ ਐਕੂਰੇਟ ਸਰਵਿਸ ਚਲ ਰਹੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼ਿਵਾਲੇ ਵਿੱਚ ਜਾਣ ਲਈ ਇਨ੍ਹਾਂ ਵਿਕਾਰਾਂ ਨੂੰ ਕੱਢਣਾ ਹੈ। ਇਸ ਵੈਸ਼ਾਲਿਆ ਤੋਂ ਦਿਲ ਹਟਾਉਂਦੇ ਜਾਣਾ ਹੈ। ਸ਼ੂਦਰਾਂ ਦੇ ਸੰਗ ਤੋਂ ਕਿਨਾਰਾ ਕਰ ਲੈਣਾ ਹੈ।

2. ਜੋ ਕੁਝ ਬੀਤਿਆ ਉਸਨੂੰ ਡਰਾਮਾ ਸਮਝ ਕੋਈ ਵੀ ਵਿਚਾਰ ਨਹੀਂ ਕਰਨਾ ਹੈ। ਹੰਕਾਰ ਵਿੱਚ ਕਦੇ ਨਹੀਂ ਆਉਣਾ ਹੈ। ਕਦੇ ਸਿੱਖਿਆ ਮਿਲਣ ਨਾਲ ਫੰਕ ਨਹੀਂ ਹੋਣਾ ਹੈ।

ਵਰਦਾਨ:-
ਖੁਸ਼ੀਆਂ ਦੇ ਖਜ਼ਾਨੇ ਨਾਲ ਸੰਪੰਨ ਬਣ ਦੁੱਖੀ ਆਤਮਾਵਾਂ ਨੂੰ ਖੁਸ਼ੀ ਦਾ ਦਾਨ ਦੇਣ ਵਾਲੇ ਪੁਨ ਆਤਮਾ ਭਵ

ਇਸ ਸਮੇਂ ਦੁਨੀਆਂ ਵਿੱਚ ਹਰ ਸਮੇਂ ਦਾ ਦੁੱਖ ਅਤੇ ਤੁਹਾਡੇ ਕੋਲ ਹਰ ਸਮੇਂ ਦੀ ਖੁਸ਼ੀ ਹੈ। ਤਾਂ ਦੁੱਖੀ ਆਤਮਾਵਾਂ ਨੂੰ ਖੁਸ਼ੀ ਦੇਣਾ - ਇਹ ਸਭਤੋਂ ਵੱਡੇ ਤੋਂ ਵੱਡਾ ਪੁੰਨ ਹੈ। ਦੁਨੀਆਂ ਵਾਲੇ ਖੁਸ਼ੀ ਦੇ ਲਈ ਕਿੰਨਾ ਸਮੇਂ, ਸੰਪਤੀ ਖ਼ਰਚ ਕਰਦੇ ਹਨ ਅਤੇ ਤੁਹਾਨੂੰ ਸਹਿਜ ਅਵਿਨਾਸ਼ੀ ਖੁਸ਼ੀ ਦਾ ਖਜ਼ਾਨਾ ਮਿਲ ਗਿਆ। ਹੁਣ ਸਿਰਫ਼ ਜੋ ਮਿਲਿਆ ਹੈ ਉਸਨੂੰ ਵੱਡਦੇ ਜਾਓ। ਵੰਡਣਾ ਮਤਲਬ ਵਧਾਉਣਾ। ਜੋ ਵੀ ਸੰਬੰਧ ਵਿੱਚ ਆਉਣ ਉਹ ਅਨੁਭਵ ਕਰਨ ਕਿ ਇਹਨਾਂ ਨੂੰ ਕੋਈ ਸ਼੍ਰੇਸ਼ਠ ਪ੍ਰਾਪਤੀ ਹੋਈ ਹੈ।

ਸਲੋਗਨ:-
ਅਨੁਭਵੀ ਆਤਮਾ ਕਦੀ ਵੀ ਕਿਸੀ ਗੱਲ ਨਾਲ ਧੋਖਾ ਨਹੀਂ ਖਾ ਸਕਦੀ, ਉਹ ਸਦਾ ਵਿਜੇਈ ਰਹਿੰਦੇ ਹਨ।