20.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਬਾਪ ਸਮਾਨ ਖੁਦਾਈ ਖ਼ਿਦਮਤਗਾਰ ਬਣਨਾ ਹੈ, ਸੰਗਮ ਤੇ ਬਾਪ ਆਉਂਦੇ ਹਨ ਤੁਸੀਂ ਬੱਚਿਆਂ ਦੀ ਖ਼ਿਦਮਤ (ਸੇਵਾ)ਕਰਨ”

ਪ੍ਰਸ਼ਨ:-
ਇਹ ਪੁਰਸ਼ੋਤਮ ਸੰਗਮਯੁੱਗ ਹੀ ਸਭ ਤੋਂ ਸੁਹਾਵਨਾ ਅਤੇ ਕਲਿਆਣਕਾਰੀ ਹੈ - ਕਿਵੇਂ?

ਉੱਤਰ:-
ਇਸ ਵਕ਼ਤ ਤੁਸੀਂ ਬੱਚੇ ਇਸਤ੍ਰੀ ਅਤੇ ਪੁਰਸ਼ ਦੋਨੋਂ ਹੀ ਉੱਤਮ ਬਣਦੇ ਹੋ। ਇਹ ਸੰਗਮਯੁੱਗ ਹੈ ਹੀ ਕਲਯੁੱਗ ਅੰਤ ਅਤੇ ਸਤਿਯੁਗ ਆਦਿ ਦੇ ਵਿੱਚਕਾਰ ਦਾ ਸਮਾਂ। ਇਸ ਵਕ਼ਤ ਹੀ ਬਾਪ ਤੁਸੀਂ ਬੱਚਿਆਂ ਦੇ ਲਈ ਈਸ਼ਵਰੀਏ ਯੂਨੀਵਰਸਿਟੀ ਖੋਲ੍ਹਦੇ ਹਨ, ਜਿੱਥੇ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਇਵੇਂ ਦੀ ਯੂਨੀਵਰਸਿਟੀ ਸਾਰੇ ਕਲਪ ਵਿੱਚ ਕਦੀ ਨਹੀਂ ਹੁੰਦੀ। ਇਸ ਵਕ਼ਤ ਸਭ ਦੀ ਸਦਗਤੀ ਹੁੰਦੀ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਇੱਥੇ ਬੈਠੇ - ਬੈਠੇ ਇੱਕ ਤਾਂ ਤੁਸੀਂ ਬਾਪ ਨੂੰ ਯਾਦ ਕਰਦੇ ਹੋ ਕਿਉਂਕਿ ਉਹ ਪਤਿਤ - ਪਾਵਨ ਹੈ, ਉਸ ਨੂੰ ਯਾਦ ਕਰਨ ਨਾਲ ਹੀ ਪਾਵਨ ਸਤੋਪ੍ਰਧਾਨ ਬਣਨ ਦੀ ਤੁਹਾਡੀ ਏਮ ਹੈ। ਇਵੇਂ ਨਹੀਂ, ਸਤੋ ਤੱਕ ਏਮ ਹੈ। ਸਤੋਪ੍ਰਧਾਨ ਬਣਨਾ ਹੈ ਇਸ ਲਈ ਬਾਪ ਨੂੰ ਵੀ ਜ਼ਰੂਰ ਯਾਦ ਕਰਨਾ ਹੈ ਫੇਰ ਸਵੀਟ ਹੋਮ ਨੂੰ ਵੀ ਯਾਦ ਕਰਨਾ ਹੈ ਕਿਉਂਕਿ ਉੱਥੇ ਜਾਣਾ ਹੈ ਫੇਰ ਮਾਲ - ਮਲਕੀਅਤ ਵੀ ਚਾਹੀਦੀ ਹੈ ਇਸਲਈ ਆਪਣੇ ਸ੍ਵਰਗ ਧਾਮ ਨੂੰ ਵੀ ਯਾਦ ਕਰਨਾ ਹੈ ਕਿਉਂਕਿ ਇਹ ਪ੍ਰਾਪਤੀ ਹੈ। ਬੱਚੇ ਜਾਣਦੇ ਹਨ ਅਸੀਂ ਬਾਪ ਦੇ ਬੱਚੇ ਬਣੇ ਹਾਂ, ਬਰੋਬਰ ਬਾਪ ਕੋਲੋਂ ਸਿੱਖਿਆ ਲੈਕੇ ਅਸੀਂ ਸ੍ਵਰਗ ਵਿੱਚ ਜਾਵਾਂਗੇ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਕੀ ਜੋ ਵੀ ਜੀਵ ਦੀਆਂ ਆਤਮਾਵਾਂ ਹਨ ਉਹ ਸ਼ਾਂਤੀਧਾਮ ਵਿੱਚ ਚਲੀਆਂ ਜਾਣਗੀਆਂ। ਘਰ ਤਾਂ ਜ਼ਰੂਰ ਜਾਣਾ ਹੈ। ਬੱਚਿਆਂ ਨੂੰ ਇਹ ਵੀ ਪਤਾ ਲੱਗਾ, ਹੁਣ ਹੈ ਰਾਵਣ ਰਾਜ। ਇਸਦੀ ਭੇਂਟ ਵਿੱਚ ਸਤਿਯੁਗ ਨੂੰ ਫੇਰ ਨਾਮ ਦਿੱਤਾ ਜਾਂਦਾ ਹੈ ਰਾਮ ਰਾਜ। ਦੋ ਕਲਾ ਘੱਟ ਹੋ ਜਾਂਦੀਆਂ ਹਨ। ਉਹਨਾਂ ਨੂੰ ਸੂਰਜਵੰਸ਼ੀ, ਉਹਨਾਂ ਨੂੰ ਚੰਦ੍ਰਵੰਸ਼ੀ ਕਿਹਾ ਜਾਂਦਾ ਹੈ। ਜਿਵੇਂ ਕ੍ਰਿਸ਼ਚਨ ਦੀ ਡਿਨਾਇਸਟੀ ਇੱਕ ਹੀ ਚਲਦੀ ਹੈ, ਉਵੇਂ ਇਹ ਵੀ ਹੈ ਇੱਕ ਡਿਨਾਇਸਟੀ। ਪਰ ਉਨ੍ਹਾਂ ਵਿੱਚ ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਹਨ। ਇਹ ਗੱਲਾਂ ਕੋਈ ਵੀ ਸ਼ਾਸਤ੍ਰਾਂ ਵਿੱਚ ਨਹੀਂ ਹਨ। ਬਾਪ ਬੈਠ ਸਮਝਾਉਂਦੇ ਹਨ, ਜਿਸਨੂੰ ਹੀ ਗਿਆਨ ਅਤੇ ਨਾਲੇਜ਼ ਕਿਹਾ ਜਾਂਦਾ ਹੈ। ਸ੍ਵਰਗ ਸਥਾਪਨ ਹੋ ਗਿਆ ਫੇਰ ਨਾਲੇਜ਼ ਦੀ ਲੋੜ ਨਹੀਂ। ਇਹ ਨਾਲੇਜ਼ ਬੱਚਿਆਂ ਨੂੰ ਪੁਰਸ਼ੋਤਮ ਸੰਗਮਯੁੱਗ ਤੇ ਹੀ ਸਿਖਾਈ ਜਾਂਦੀ ਹੈ। ਤੁਹਾਡੇ ਸੈਂਟਰਾਂ ਤੇ ਅਤੇ ਮਿਊਜ਼ੀਅਮ ਵਿੱਚ ਬਹੁਤ ਵੱਡੇ - ਵੱਡੇ ਅੱਖਰਾਂ ਵਿੱਚ ਜ਼ਰੂਰ ਲਿਖਿਆ ਹੋਵੇ ਕਿ ਭੈਣੋਂ ਅਤੇ ਭਰਾਵੋ ਇਹ ਪੁਰਸ਼ੋਤਮ ਸੰਗਮਯੁੱਗ ਹੈ, ਜੋ ਇੱਕ ਹੀ ਵਾਰ ਆਉਂਦਾ ਹੈ। ਪੁਰਸ਼ੋਤਮ ਸੰਗਮ ਦਾ ਅਰਥ ਵੀ ਨਹੀਂ ਸਮਝਦੇ ਹਨ ਤਾਂ ਇਹ ਵੀ ਲਿਖਣਾ ਹੈ - ਕਲਯੁੱਗ ਅੰਤ ਅਤੇ ਸਤਿਯੁਗ ਆਦਿ ਦਾ ਸੰਗਮ। ਤੇ ਸੰਗਮ ਸਭਤੋਂ ਸੁਹਾਵਨਾ, ਕਲਿਆਣਕਾਰੀ ਹੋ ਜਾਂਦਾ ਹੈ। ਬਾਪ ਵੀ ਕਹਿੰਦੇ ਹਨ ਮੈਂ ਪੁਰਸ਼ੋਤਮ ਸੰਗਮ ਵਿੱਚ ਹੀ ਆਉਂਦਾ ਹਾਂ। ਤਾਂ ਸੰਗਮ ਦਾ ਅਰਥ ਵੀ ਸਮਝਾਇਆ ਹੈ। ਵੈਸ਼ਾਲਿਆ ਦਾ ਅੰਤ, ਸ਼ਿਵਾਲਿਆ ਦੀ ਆਦਿ - ਇਸ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ ਸੰਗਮ । ਇੱਥੇ ਸਭ ਹਨ ਵਿਕਾਰੀ, ਉੱਥੇ ਸਭ ਹਨ ਨ੍ਰਿਵਿਕਾਰੀ। ਤਾਂ ਜ਼ਰੂਰ ਉੱਤਮ ਤਾਂ ਨ੍ਰਿਵਿਕਾਰੀ ਨੂੰ ਕਹਾਂਗੇ ਨਾ। ਪੁਰਸ਼ ਅਤੇ ਇਸਤ੍ਰੀ ਦੋਵੇਂ ਉੱਤਮ ਬਣਦੇ ਹਨ ਇਸ ਲਈ ਨਾਮ ਹੀ ਹੈ ਪੁਰਸ਼ੋਤਮ। ਇਨ੍ਹਾਂ ਗੱਲਾਂ ਦਾ ਬਾਪ ਅਤੇ ਤੁਸੀਂ ਬੱਚਿਆਂ ਦੇ ਸਿਵਾਏ ਕਿਸੇ ਨੂੰ ਪਤਾ ਨਹੀਂ ਕਿ ਇਹ ਸੰਗਮਯੁੱਗ ਹੈ। ਕਿਸੇ ਦੇ ਖ਼ਿਆਲ ਵਿੱਚ ਨਹੀਂ ਆਉਂਦਾ ਕਿ ਪੁਰਸ਼ੋਤਮ ਸੰਗਮ ਕਦੋਂ ਹੁੰਦਾ ਹੈ। ਹੁਣ ਬਾਪ ਆਏ ਹੋਏ ਹਨ, ਉਹ ਹਨ ਮਨੁੱਖ ਸ਼੍ਰਿਸ਼ਟੀ ਦਾ ਬੀਜਰੂਪ। ਉਹਨਾਂ ਦੀ ਹੀ ਇੰਨੀ ਮਹਿਮਾ ਹੈ, ਉਹ ਗਿਆਨ ਦਾ ਸਾਗਰ ਹੈ, ਆਨੰਦ ਦਾ ਸਾਗਰ ਹੈ, ਪਤਿਤ - ਪਾਵਨ ਹੈ। ਗਿਆਨ ਨਾਲ ਸਦਗਤੀ ਕਰਦੇ ਹਨ। ਇਵੇਂ ਤੁਸੀਂ ਕਦੀ ਨਹੀਂ ਕਹੋਗੇ ਕਿ ਭਗਤੀ ਨਾਲ ਸਦਗਤੀ। ਗਿਆਨ ਨਾਲ ਸਦਗਤੀ ਹੁੰਦੀ ਹੈ ਅਤੇ ਸਦਗਤੀ ਹੈ ਹੀ ਸਤਿਯੁਗ ਵਿੱਚ। ਤਾਂ ਜ਼ਰੂਰ ਕਲਯੁੱਗ ਦੇ ਅੰਤ ਅਤੇ ਸਤਿਯੁਗ ਆਦਿ ਦੇ ਸੰਗਮ ਤੇ ਆਉਣਗੇ। ਕਿੰਨਾ ਕਲੀਅਰ ਕਰ ਬਾਪ ਸਮਝਾਉਂਦੇ ਹਨ। ਨਵੇਂ ਵੀ ਆਉਂਦੇ ਹਨ, ਹੂਬਹੂ ਕਲਪ - ਕਲਪ ਆਏ ਹਨ, ਆਉਂਦੇ ਰਹਿੰਦੇ ਹਨ। ਰਾਜਧਾਨੀ ਇਵੇਂ ਹੀ ਸਥਾਪਨ ਹੋਣੀ ਹੈ। ਤੁਹਾਨੂੰ ਬੱਚਿਆਂ ਨੂੰ ਪਤਾ ਹੈ - ਅਸੀਂ ਖੁਦਾਈ ਖ਼ਿਦਮਤਗਾਰ ਸੱਚੇ - ਸੁੱਚੇ ਠਹਿਰੇ। ਇੱਕ ਨੂੰ ਥੋੜ੍ਹੇ ਨਾ ਪੜ੍ਹਾਉਣਗੇ। ਇੱਕ ਪੜ੍ਹਦੇ ਹਨ ਫੇਰ ਇਨ੍ਹਾਂ ਦੁਆਰਾ ਤੁਸੀਂ ਪੜ੍ਹ ਕੇ ਹੋਰਾਂ ਨੂੰ ਪੜ੍ਹਾਉਂਦੇ ਹੋ ਇਸਲਈ ਇੱਥੇ ਇਹ ਵੱਡੀ ਯੂਨੀਵਰਸਿਟੀ ਖੋਲ੍ਹਣੀ ਪੈਂਦੀ ਹੈ। ਸਾਰੀ ਦੁਨੀਆਂ ਵਿੱਚ ਹੋਰ ਕੋਈ ਯੁਨੀਵਰਸਿਟੀ ਹੈ ਹੀ ਨਹੀਂ। ਨਾ ਕੋਈ ਦੁਨੀਆਂ ਵਿੱਚ ਜਾਣਦਾ ਹੈ ਕਿ ਈਸ਼ਵਰੀਏ ਯੂਨੀਵਰਸਿਟੀ ਵੀ ਹੁੰਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ - ਗੀਤਾ ਦਾ ਭਗਵਾਨ ਸ਼ਿਵ ਆਕੇ ਇਹ ਯੂਨੀਵਰਸਿਟੀ ਖੋਲ੍ਹਦੇ ਹਨ। ਨਵੀਂ ਦੁਨੀਆਂ ਦੇ ਮਾਲਿਕ ਦੇਵੀ - ਦੇਵਤਾ ਬਣਾਉਂਦੇ ਹਨ। ਇਹ ਵਕ਼ਤ ਆਤਮਾ ਜੋ ਤਮੋਪ੍ਰਧਾਨ ਬਣ ਗਈ ਹੈ, ਹੁਣ ਉਸ ਨੂੰ ਹੀ ਸਤੋਪ੍ਰਧਾਨ ਬਣਨਾ ਹੈ। ਇਹ ਵਕ਼ਤ ਸਭ ਤਮੋਪ੍ਰਧਾਨ ਹਨ ਨਾ। ਭਾਵੇਂ ਕਈ ਕੁਮਾਰ ਵੀ ਪਵਿੱਤਰ ਰਹਿੰਦੇ ਹਨ, ਕੁਮਾਰੀਆਂ ਵੀ ਪਵਿੱਤਰ ਰਹਿੰਦੀਆਂ ਹਨ, ਸੰਨਿਆਸੀ ਵੀ ਪਵਿੱਤਰ ਰਹਿੰਦੇ ਹਨ ਪਰ ਅੱਜਕਲ ਉਹ ਪਵਿੱਤਰਤਾ ਨਹੀਂ ਹਨ। ਪਹਿਲਾਂ - ਪਹਿਲਾਂ ਜਦੋਂ ਆਤਮਾਵਾਂ ਆਉਂਦੀਆਂ ਹਨ, ਉਹ ਪਵਿੱਤਰ ਰਹਿੰਦੀਆਂ ਹਨ। ਫੇਰ ਅਪਵਿੱਤਰ ਬਣ ਜਾਂਦੀਆਂ ਹਨ ਕਿਉਂਕਿ ਤੁਸੀਂ ਜਾਣਦੇ ਹੋ ਸਤੋਪ੍ਰਧਾਨ, ਸਤੋ, ਰਜ਼ੋ, ਤਮੋ ਤੋਂ ਸਭ ਨੂੰ ਪਾਸ ਹੋਣਾ ਹੁੰਦਾ ਹੈ। ਅੰਤ ਵਿੱਚ ਸਭ ਤਮੋਪ੍ਰਧਾਨ ਬਣ ਜਾਂਦੇ ਹਨ। ਹੁਣ ਬਾਪ ਸਮੁੱਖ ਬੈਠ ਸਮਝਾਉਂਦੇ ਹਨ - ਇਹ ਝਾੜ ਤਮੋਪ੍ਰਧਾਨ ਜੜਜੜੀਭੂਤ ਅਵੱਸਥਾ ਨੂੰ ਪਾਇਆ ਹੋਇਆ ਹੈ, ਪੁਰਾਣਾ ਹੋ ਗਿਆ ਹੈ ਤੇ ਜ਼ਰੂਰ ਇਸਦਾ ਵਿਨਾਸ਼ ਹੋਣਾ ਚਾਹੀਦਾ ਹੈ। ਇਹ ਹੈ ਵੈਰਾਇਟੀ ਧਰਮਾਂ ਦਾ ਝਾੜ, ਇਸਲਈ ਕਹਿੰਦੇ ਹਨ ਵਿਰਾਟ ਲੀਲਾ। ਕਿੰਨਾ ਵੱਡਾ ਬੇਹੱਦ ਦਾ ਝਾੜ ਹੈ। ਉਹ ਤਾਂ ਜੜ੍ਹ ਝਾੜ ਹੁੰਦੇ ਹਨ, ਜਿਹੜਾ ਬੀਜ਼ ਪਾਓ ਉਹ ਝਾੜ ਨਿਕਲਦਾ ਹੈ। ਇਹ ਫੇਰ ਹੈ ਵੈਰਾਇਟੀ ਧਰਮਾਂ ਦਾ ਵੈਰਾਇਟੀ ਚਿੱਤਰ। ਹਨ ਤੇ ਸਭ ਮਨੁੱਖ, ਉਨ੍ਹਾਂ ਵਿੱਚ ਵੈਰਾਇਟੀ ਬਹੁਤ ਹਨ, ਇਸ ਲਈ ਵਿਰਾਟ ਲੀਲਾ ਕਿਹਾ ਜਾਂਦਾ ਹੈ। ਸਭ ਧਰਮ ਕਿਵੇਂ ਨੰਬਰਵਾਰ ਆਉਂਦੇ ਹਨ, ਇਹ ਵੀ ਤੁਸੀਂ ਜਾਣਦੇ ਹੋ। ਸਭਨੂੰ ਜਾਣਾ ਹੈ ਫੇਰ ਆਉਣਾ ਹੈ। ਇਹ ਡਰਾਮਾ ਬਣਿਆ ਹੋਇਆ ਹੈ। ਹੈ ਵੀ ਕੁਦਰਤੀ ਡਰਾਮਾ। ਕੁਦਰਤ ਇਹ ਹੈ ਜੋ ਇਨ੍ਹੀ ਛੋਟੀ ਜਿਹੀ ਆਤਮਾ ਅਤੇ ਪਰਮ ਆਤਮਾ ਵਿੱਚ ਕਿੰਨਾ ਪਾਰ੍ਟ ਭਰਿਆ ਹੋਇਆ ਹੈ। ਪਰਮ - ਆਤਮਾ ਨੂੰ ਮਿਲਾ ਕੇ ਪਰਮਾਤਮਾ ਕਿਹਾ ਜਾਂਦਾ ਹੈ। ਤੁਸੀਂ ਉਨ੍ਹਾਂਨੂੰ ਬਾਬਾ ਕਹਿੰਦੇ ਹੋ ਕਿਉਂਕਿ ਸਾਰੀਆਂ ਆਤਮਾਵਾਂ ਦਾ ਉਹ ਸੁਪ੍ਰੀਮ ਬਾਪ ਹੈ ਨਾ। ਬੱਚੇ ਜਾਣਦੇ ਹਨ ਆਤਮਾ ਹੀ ਸਾਰਾ ਪਾਰ੍ਟ ਵਜਾਉਂਦੀ ਹੈ। ਮਨੁੱਖ ਇਹ ਨਹੀਂ ਜਾਣਦੇ। ਉਹ ਤਾਂ ਕਹਿ ਦਿੰਦੇ ਆਤਮਾ ਨਿਰਲੇਪ ਹੈ। ਵਾਸਤਵ ਵਿੱਚ ਇਹ ਅੱਖਰ ਗ਼ਲਤ ਹੈ। ਇਹ ਵੀ ਵੱਡੇ - ਵੱਡੇ ਅੱਖਰਾਂ ਵਿੱਚ ਲਿੱਖ ਦੇਣਾ ਚਾਹੀਦਾ - ਆਤਮਾ ਨਿਰਲੇਪ ਨਹੀਂ ਹੈ। ਆਤਮਾ ਹੀ ਜਿਵੇਂ - ਜਿਵੇਂ ਚੰਗੇ ਅਤੇ ਬੁਰੇ ਕਰਮ ਕਰਦੀ ਹੈ ਤਾਂ ਉਵੇਂ ਦਾ ਹੀ ਫ਼ਲ ਪਾਉਂਦੀ ਹੈ। ਬੁਰੇ ਸੰਸਕਾਰਾਂ ਨਾਲ ਪਤਿਤ ਬਣ ਪੈਂਦੀ ਹੈ, ਤਾਂ ਹੀ ਤੇ ਦੇਵਤਾਵਾਂ ਦੇ ਅੱਗੇ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਹੁਣ ਤੁਹਾਨੂੰ 84 ਜਨਮਾਂ ਦਾ ਪਤਾ ਲੱਗ ਗਿਆ ਹੈ। ਹੋਰ ਕੋਈ ਵੀ ਮਨੁੱਖ ਨਹੀਂ ਜਾਣਦਾ। ਤੁਸੀਂ ਉਹਨਾਂ ਨੂੰ 84 ਜਨਮ ਸਿੱਧ ਕਰ ਕੇ ਦੱਸਦੇ ਹੋ ਤਾਂ ਕਹਿੰਦੇ ਹਨ - ਕੀ ਸ਼ਾਸਤ੍ਰ ਸਭ ਝੂਠੇ ਹਨ? ਕਿਉਂਕਿ ਸੁਣਿਆ ਹੈ ਮਨੁੱਖ 84 ਲੱਖ ਯੋਨੀਆਂ ਲੈਂਦੇ ਹਨ। ਹੁਣ ਬਾਪ ਬੈਠ ਸਮਝਾਉਂਦੇ ਹਨ ਅਸਲ ਵਿੱਚ ਸਰਵ ਸ਼ਾਸਤ੍ਰਮਈ ਸ਼ਿਰੋਮਣੀ ਹੈ ਹੀ ਗੀਤਾ। ਬਾਪ ਹੁਣ ਸਾਨੂੰ ਰਾਜਯੋਗ ਸਿਖਾ ਰਹੇ ਹਨ ਜੋ 5 ਹਜ਼ਾਰ ਵਰ੍ਹੇ ਪਹਿਲਾਂ ਸਿਖਾਇਆ ਸੀ।

ਤੁਸੀਂ ਜਾਣਦੇ ਹੋ ਅਸੀਂ ਪਵਿੱਤਰ ਸੀ, ਪਵਿੱਤਰ ਗ੍ਰਹਿਸਤ ਧਰਮ ਸੀ। ਹੁਣ ਇੰਨ੍ਹਾਂਨੂੰ ਧਰਮ ਨਹੀਂ ਕਹਾਂਗੇ। ਅਧਰਮੀ ਬਣ ਪਏ ਹਨ ਮਤਲਬ ਵਿਕਾਰੀ ਬਣ ਗਏ ਹਨ। ਇਸ ਖੇਡ ਨੂੰ ਤੁਸੀਂ ਬੱਚੇ ਸਮਝ ਗਏ ਹੋ। ਇਹ ਬੇਹੱਦ ਦਾ ਡਰਾਮਾ ਹੈ ਜੋ ਹਰ 5 ਹਜ਼ਾਰ ਵਰ੍ਹੇ ਬਾਦ ਰਿਪੀਟ ਹੁੰਦਾ ਰਹਿੰਦਾ ਹੈ। ਲੱਖਾਂ ਵਰ੍ਹੇ ਦੀ ਗੱਲ ਤਾਂ ਕੋਈ ਸਮਝ ਨਾ ਸਕੇ। ਇਹ ਤਾਂ ਜਿਵੇਂ ਕੱਲ ਦੀ ਗੱਲ ਹੈ। ਤੁਸੀਂ ਸ਼ਿਵਾਲਿਆ ਵਿੱਚ ਸੀ, ਅੱਜ ਵੈਸ਼ਾਲਿਆ ਵਿੱਚ ਹੋ ਫੇਰ ਕੱਲ ਸ਼ਿਵਾਲਿਆ ਵਿੱਚ ਹੋਵੋਗੇ। ਸਤਿਯੁੱਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਿਆ, ਤ੍ਰੇਤਾ ਨੂੰ ਸੈਮੀ ਕਿਹਾ ਜਾਂਦਾ ਹੈ। ਇਨ੍ਹੇ ਵਰ੍ਹੇ ਉੱਥੇ ਰਹਿਣਗੇ। ਪੁਨਰਜਨਮ ਵਿੱਚ ਤਾਂ ਆਉਣਾ ਹੀ ਹੈ। ਇਸ ਨੂੰ ਕਿਹਾ ਜਾਂਦਾ ਹੈ ਰਾਵਣ ਰਾਜ। ਤੁਸੀਂ ਅੱਧਾਕਲਪ ਪਤਿਤ ਬਣੇ, ਹੁਣ ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣੋ। ਕੁਮਾਰ ਅਤੇ ਕੁਮਾਰੀਆਂ ਤਾਂ ਹੈ ਹੀ ਪਵਿੱਤਰ। ਉਨ੍ਹਾਂ ਨੂੰ ਫੇਰ ਸਮਝਾਇਆਂ ਜਾਂਦਾ ਹੈ - ਇਵੇਂ ਦੇ ਗ੍ਰਹਿਸਤ ਵਿਵਹਾਰ ਵਿੱਚ ਜਾਣਾ ਨਹੀਂ ਹੈ ਜੋ ਫੇਰ ਪਵਿੱਤਰ ਹੋਣ ਦਾ ਪੁਰਸ਼ਾਰਥ ਕਰਨਾ ਪਵੇ। ਭਗਵਾਨੁਵਾਚ ਹੈ ਕਿ ਪਾਵਨ ਬਣੋ, ਤੇ ਬੇਹੱਦ ਦੇ ਬਾਪ ਦਾ ਮੰਨਣਾ ਪਵੇ ਨਾ। ਤੁਸੀਂ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹਿ ਸਕਦੇ ਹੋ। ਫੇਰ ਬੱਚਿਆਂ ਨੂੰ ਪਤਿਤ ਬਣਨ ਦੀ ਆਦਤ ਕਿਓ ਪਾਉਂਦੇ ਹੋ। ਜਦਕਿ ਬਾਪ 21 ਜਨਮਾਂ ਦੇ ਲਈ ਪਤਿਤ ਹੋਣ ਤੋਂ ਬਚਾਉਂਦੇ ਹਨ। ਇਸ ਵਿੱਚ ਲੋਕ ਲਾਜ ਕੁੱਲ ਦੀ ਮਰਿਆਦਾ ਵੀ ਛੱਡਣੀ ਪਵੇ। ਇਹ ਹੈ ਬੇਹੱਦ ਦੀ ਗੱਲ। ਬੈਚਲਰਜ਼ (ਕੁਮਾਰ) ਤਾਂ ਸਾਰੇ ਧਰਮਾਂ ਵਿੱਚ ਬਹੁਤ ਰਹਿੰਦੇ ਹਨ ਪਰ ਸੇਫਟੀ ਨਾਲ ਰਹਿਣਾ ਜ਼ਰਾ ਮੁਸ਼ਕਿਲ ਹੁੰਦਾ ਹੈ, ਫੇਰ ਵੀ ਰਾਵਣ ਰਾਜ ਵਿੱਚ ਰਹਿੰਦੇ ਹਨ ਨਾ। ਵਿਲਾਇਤ ਵਿੱਚ ਵੀ ਇਵੇਂ ਬਹੁਤ ਮਨੁੱਖ ਵਿਆਹ ਨਹੀਂ ਕਰਾਉਂਦੇ ਹਨ ਫੇਰ ਪਿਛਾੜੀ ਵਿੱਚ ਕਰਾ ਲੈਂਦੇ ਹਨ ਕੰਪੈਨੀਅਨਸ਼ਿਪ ਦੇ ਲਈ। ਕ੍ਰਿਮੀਨਲ ਅੱਖ ਨਾਲ ਨਹੀਂ ਕਰਦੇ ਹਨ। ਇਵੇਂ ਦੇ ਵੀ ਦੁਨੀਆਂ ਵਿੱਚ ਬਹੁਤ ਹੁੰਦੇ ਹਨ। ਪੂਰੀ ਸੰਭਾਲ ਕਰਦੇ ਹਨ, ਫੇਰ ਜਦੋਂ ਮਰਦੇ ਹਨ ਤਾਂ ਕੁਝ ਉਨ੍ਹਾਂ ਨੂੰ ਦੇਕੇ ਜਾਂਦੇ ਹਨ। ਕੋਈ ਤਾਂ ਧਰਮਾਉ ਲਗਾ ਦਿੰਦੇ ਹਨ। ਟ੍ਰਸਟ ਬਣਾ ਕੇ ਜਾਂਦੇ ਹਨ। ਵਿਲਾਇਤ ਵਿੱਚ ਵੀ ਵੱਡੇ - ਵੱਡੇ ਟ੍ਰਸਟ ਹੁੰਦੇ ਹਨ ਜੋ ਫੇਰ ਇੱਥੇ ਵੀ ਮਦਦ ਕਰਦੇ ਹਨ। ਇੱਥੇ ਅਜਿਹਾ ਟ੍ਰਸਟ ਨਹੀਂ ਹੋਵੇਗਾ ਜੋ ਵਿਲਾਇਤ ਨੂੰ ਵੀ ਮਦਦ ਕਰੇ। ਇੱਥੇ ਤਾਂ ਗ਼ਰੀਬ ਲੋਕੀਂ ਹਨ, ਕੀ ਮਦਦ ਕਰਣਗੇ। ਉੱਥੇ ਤਾਂ ਉਨ੍ਹਾਂ ਕੋਲ ਪੈਸੇ ਬਹੁਤ ਹਨ। ਭਾਰਤ ਤਾਂ ਗ਼ਰੀਬ ਹੈ ਨਾ। ਭਾਰਤਵਾਸੀਆਂ ਦੀ ਕੀ ਹਾਲਤ ਹੈ! ਭਾਰਤ ਕਿੰਨਾ ਸਿਰਤਾਜ ਸੀ, ਕੱਲ ਦੀ ਗੱਲ ਹੈ। ਆਪ ਵੀ ਕਹਿੰਦੇ ਹਨ 3 ਹਜ਼ਾਰ ਵਰ੍ਹੇ ਪਹਿਲਾਂ ਪੈਰਾਡਾਇਜ਼ ਸੀ। ਬਾਪ ਹੀ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਬਾਪ ਕਿਵੇਂ ਉੱਪਰ ਤੋਂ ਥੱਲੇ ਆਉਂਦੇ ਹਨ - ਪਤਿਤਾਂ ਨੂੰ ਪਾਵਨ ਬਣਾਉਣ। ਉਹ ਹੈ ਹੀ ਗਿਆਨ ਦਾ ਸਾਗਰ, ਪਤਿਤ - ਪਾਵਨ, ਸਰਵ ਦਾ ਸਦਗਤੀ ਦਾਤਾ ਮਤਲਬ ਸਭਨੂੰ ਪਾਵਨ ਬਣਾਉਣ ਵਾਲਾ। ਤੁਸੀਂ ਬੱਚੇ ਜਾਣਦੇ ਹੋ ਮੇਰੀ ਮਹਿਮਾ ਤਾਂ ਸਭ ਗਾਉਂਦੇ ਹਨ। ਮੈਂ ਇੱਥੇ ਪਤਿਤ ਦੁਨੀਆਂ ਵਿੱਚ ਹੀ ਆਉਂਦਾ ਹਾਂ ਤੁਹਾਨੂੰ ਪਾਵਨ ਬਣਾਉਣ। ਤੁਸੀਂ ਪਾਵਨ ਬਣ ਜਾਂਦੇ ਹੋ ਤਾਂ ਫੇਰ ਪਹਿਲਾਂ - ਪਹਿਲਾਂ ਪਾਵਨ ਦੁਨੀਆਂ ਵਿੱਚ ਆਉਂਦੇ ਹੋ। ਬਹੁਤ ਸੁੱਖ ਲੈਂਦੇ ਹੋ ਫੇਰ ਰਾਵਣ ਰਾਜ ਵਿੱਚ ਡਿੱਗਦੇ ਹੋ। ਭਾਵੇਂ ਗਾਉਂਦੇ ਤਾਂ ਹਨ ਪਰਮਪਿਤਾ ਪ੍ਰਮਾਤਮਾ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ, ਪਤਿਤ ਪਾਵਨ ਹੈ। ਪਰ ਪਾਵਨ ਬਣਾਉਣ ਲਈ ਕਦੋਂ ਆਵੇਗਾ - ਇਹ ਕੋਈ ਵੀ ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਤੁਸੀਂ ਮੇਰੀ ਮਹਿਮਾ ਕਰਦੇ ਹੋ ਨਾ। ਹੁਣ ਮੈਂ ਆਇਆ ਹਾਂ ਤੁਹਾਨੂੰ ਆਪਣਾ ਪਰਿਚੈ ਦੇ ਰਿਹਾ ਹਾਂ। ਮੈਂ ਹਰ 5 ਹਜ਼ਾਰ ਵਰ੍ਹੇ ਦੇ ਬਾਦ ਇਸ ਪੁਰਸ਼ੋਤਮ ਸੰਗਮ ਤੇ ਆਉਂਦਾ ਹਾਂ, ਕਿਵੇਂ ਆਉਂਦਾ ਹਾਂ ਇਹ ਵੀ ਸਮਝਾਉਂਦਾ ਹਾਂ। ਚਿੱਤਰ ਵੀ ਹਨ। ਬ੍ਰਹਮਾ ਕੋਈ ਸੂਕਸ਼ਮਵਤਨ ਵਿੱਚ ਨਹੀਂ ਹੁੰਦਾ ਹੈ। ਬ੍ਰਹਮਾ ਇੱਥੇ ਹੈ ਅਤੇ ਬ੍ਰਾਹਮਣ ਵੀ ਇੱਥੇ ਹਨ, ਜਿਸਨੂੰ ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਕਿਹਾ ਜਾਂਦਾ ਹੈ, ਜਿਸਦਾ ਫੇਰ ਸਿਜਰਾ ਬਣਦਾ ਹੈ। ਮਨੁੱਖ ਸ਼੍ਰਿਸ਼ਟੀ ਦਾ ਸਿਜਰਾ ਤਾਂ ਪ੍ਰਜਾਪਿਤਾ ਬ੍ਰਹਮਾ ਨਾਲ ਹੀ ਚੱਲੇਗਾ ਨਾ। ਪ੍ਰਜਾਪਿਤਾ ਹੈ ਤਾਂ ਜ਼ਰੂਰ ਉਨ੍ਹਾਂ ਦੀ ਪ੍ਰਜਾ ਹੋਵੇਗੀ। ਕੁੱਖ ਵੰਸ਼ਾਵਲੀ ਤਾਂ ਹੋ ਨਾ ਸਕਣ, ਜ਼ਰੂਰ ਅਡਾਪਟਿਡ ਹੋਣਗੇ। ਗ੍ਰੇਟ - ਗ੍ਰੇਟ ਗ੍ਰੈੰਡ ਫਾਦਰ ਹੈ ਤਾਂ ਜ਼ਰੂਰ ਅਡੋਪਟ ਕੀਤਾ ਹੋਏਗਾ। ਤੁਸੀਂ ਸਭ ਅਡਾਪਟਿਡ ਬੱਚੇ ਹੋ। ਹੁਣ ਤੁਸੀਂ ਬ੍ਰਾਹਮਣ ਬਣੇ ਹੋ ਫੇਰ ਤੁਹਾਨੂੰ ਦੇਵਤਾ ਬਣਨਾ ਹੈ। ਸ਼ੂਦ੍ਰ ਤੋਂ ਬ੍ਰਾਹਮਣ ਫੇਰ ਬ੍ਰਾਹਮਣ ਤੋਂ ਦੇਵਤਾ, ਇਹ ਬਾਝੋਲੀ ਦਾ ਖੇਡ ਹੈ। ਵਿਰਾਟ ਰੂਪ ਦਾ ਵੀ ਚਿੱਤਰ ਹੈ ਨਾ। ਉਥੋਂ ਦੀ ਸਭ ਨੂੰ ਇੱਥੇ ਆਉਣਾ ਹੈ ਜ਼ਰੂਰ। ਜਦੋਂ ਸਭ ਆ ਜਾਂਦੇ ਹਨ ਫੇਰ ਕਰਿਏਟਰ ਵੀ ਆਉਂਦੇ ਹਨ। ਉਹ ਕਰਿਏਟਰ ਡਾਇਰੈਕਟਰ ਹੈ, ਐਕਟ ਵੀ ਕਰਦੇ ਹਨ। ਬਾਪ ਕਹਿੰਦੇ ਹਨ - ਹੇ ਆਤਮਾਵਾਂ ਤੁਸੀਂ ਮੈਨੂੰ ਜਾਣਦੇ ਹੋ। ਤੁਸੀਂ ਆਤਮਾਵਾਂ ਮੇਰੇ ਸਭ ਬੱਚੇ ਹੋ ਨਾ। ਤੁਸੀਂ ਪਹਿਲਾਂ ਸਤਿਯੁਗ ਵਿੱਚ ਸ਼ਰੀਰਧਾਰੀ ਬਣ ਕਿੰਨਾ ਚੰਗਾ ਸੁੱਖ ਦਾ ਪਾਰ੍ਟ ਵਜਾਇਆ ਫੇਰ 84 ਜਨਮ ਬਾਦ ਤੁਸੀਂ ਕਿੰਨੇ ਦੁੱਖ ਵਿੱਚ ਆ ਗਏ ਹੋ। ਡਰਾਮਾ ਦੇ ਕਰਿਏਟਰ, ਡਾਇਰੈਕਟਰ, ਪ੍ਰਡਿਊਸਰ ਹੁੰਦੇ ਹਨ ਨਾ। ਇਹ ਹੈ ਬੇਹੱਦ ਦਾ ਡਰਾਮਾ। ਬੇਹੱਦ ਦੇ ਡਰਾਮੇ ਨੂੰ ਕੋਈ ਵੀ ਜਾਣਦੇ ਨਹੀਂ ਹਨ। ਭਗਤੀ ਮਾਰ੍ਗ ਵਿੱਚ ਇਵੇਂ - ਇਵੇਂ ਦੀਆਂ ਗੱਲਾਂ ਦੱਸਦੇ ਹਨ ਜੋ ਮਨੁੱਖਾਂ ਦੀ ਬੁੱਧੀ ਵਿੱਚ ਉਹੀ ਬੈਠ ਗਈਆਂ ਹਨ।

ਹੁਣ ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਇਹ ਸਭ ਭਗਤੀ ਮਾਰ੍ਗ ਦੇ ਸ਼ਾਸਤ੍ਰ ਹਨ। ਭਗਤੀ ਮਾਰ੍ਗ ਦੀ ਢੇਰ ਸਮਗ੍ਰੀ ਹੈ, ਜਿਵੇਂ ਬੀਜ਼ ਦੀ ਸਮਗ੍ਰੀ ਝਾੜ ਹੈ, ਇਨ੍ਹੇ ਛੋਟੇ ਬੀਜ਼ ਨਾਲ ਝਾੜ ਕਿੰਨਾ ਅਥਾਹ ਫੈਲ ਜਾਂਦਾ ਹੈ। ਭਗਤੀ ਦਾ ਵੀ ਇਨ੍ਹਾਂ ਵਿਸਤਾਰ ਹੈ। ਗਿਆਨ ਤਾਂ ਬੀਜ਼ ਹੈ, ਉਸ ਵਿੱਚ ਕੋਈ ਵੀ ਸਮਗ੍ਰੀ ਦੀ ਲੋੜ ਨਹੀਂ ਰਹਿੰਦੀ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੋਰ ਕੋਈ ਵਰਤ ਨੇਮ ਨਹੀਂ ਹੈ। ਇਹ ਸਭ ਬੰਦ ਹੋ ਜਾਂਦਾ ਹੈ। ਤੁਹਾਨੂੰ ਸਦਗਤੀ ਮਿਲ ਜਾਵੇਗੀ ਫੇਰ ਕੋਈ ਗੱਲ ਦੀ ਲੋੜ ਨਹੀਂ। ਤੁਸੀਂ ਹੀ ਬਹੁਤ ਭਗਤੀ ਕੀਤੀ ਹੈ। ਉਸਦਾ ਫ਼ਲ ਤੁਹਾਨੂੰ ਦੇਣ ਦੇ ਲਈ ਆਇਆ ਹਾਂ। ਦੇਵਤੇ ਸ਼ਿਵਾਲਿਆ ਵਿੱਚ ਸੀ ਨਾ, ਤਾਂ ਹੀ ਮੰਦਿਰਾਂ ਵਿੱਚ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਹੁਣ ਬਾਪ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚੋ, ਮੈਂ 5 ਹਜ਼ਾਰ ਵਰ੍ਹੇ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀ ਕਿ ਆਪਣੇ ਨੂੰ ਆਤਮਾ ਸਮਝੋ। ਦੇਹ ਦੇ ਸਭ ਸੰਬੰਧ ਛੱਡ ਮੈਨੂੰ ਇੱਕ ਬਾਪ ਨੂੰ ਯਾਦ ਕਰੋ ਤੇ ਇਸ ਯੋਗ ਅਗਨੀ ਨਾਲ ਤੁਹਾਡੇ ਪਾਪ ਭਸਮ ਹੋ ਜਾਣਗੇ। ਬਾਪ ਜੋ ਕੁਝ ਹੁਣ ਸਮਝਾਉਂਦੇ ਹਨ, ਕਲਪ - ਕਲਪ ਸਮਝਾਉਂਦੇ ਆਏ ਹਨ। ਗੀਤਾ ਵਿੱਚ ਵੀ ਕਈ - ਕਈ ਅੱਖਰ ਚੰਗੇ ਹਨ। ਮਨਮਨਾਭਵ ਮਤਲਬ ਮੈਨੂੰ ਯਾਦ ਕਰੋ। ਸ਼ਿਵਬਾਬਾ ਕਹਿੰਦੇ ਹਨ ਮੈਂ ਇੱਥੇ ਆਇਆ ਹਾਂ। ਕਿਸਦੇ ਤਨ ਵਿੱਚ ਆਉਂਦਾ ਹਾਂ, ਉਹ ਵੀ ਦੱਸਦਾ ਹਾਂ। ਬ੍ਰਹਮਾ ਦੁਆਰਾ ਸਾਰੇ ਵੇਦਾਂ - ਸ਼ਾਸਤ੍ਰਾ ਦਾ ਸਾਰ ਤੁਹਾਨੂੰ ਸੁਣਾਉਂਦਾ ਹਾਂ। ਚਿੱਤਰ ਵੀ ਵਿਖਾਉਂਦੇ ਹਨ ਪਰ ਅਰਥ ਨਹੀਂ ਸਮਝਦੇ। ਹੁਣ ਤੁਸੀਂ ਸਮਝਦੇ ਹੋ - ਸ਼ਿਵਬਾਬਾ ਕਿਵੇਂ ਬ੍ਰਹਮਾ ਤਨ ਦੁਆਰਾ ਸਭ ਸ਼ਾਸਤ੍ਰਾਂ ਆਦਿ ਦਾ ਸਾਰ ਸੁਣਾਉਂਦੇ ਹਨ। 84 ਜਨਮਾਂ ਦੇ ਡਰਾਮਾਂ ਦਾ ਰਾਜ਼ ਵੀ ਤੁਹਾਨੂੰ ਸਮਝਾਉਂਦੇ ਹਨ। ਇਨ੍ਹਾਂ ਦੇ ਹੀ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਆਉਂਦਾ ਹਾਂ। ਇਹ ਹੀ ਫੇਰ ਪਹਿਲੇ ਨੰਬਰ ਦੇ ਪ੍ਰਿੰਸ ਬਣਦੇ ਹਨ ਫੇਰ 84 ਜਨਮਾਂ ਵਿੱਚ ਆਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਰਾਵਣ ਰਾਜ ਵਿਚ ਰਹਿੰਦੇ ਪਤਿਤ ਲੋਕਲਾਜ਼ ਕੁਲ ਦੀ ਮਰਿਆਦਾ ਨੂੰ ਛੱਡ ਬੇਹੱਦ ਬਾਪ ਦੀ ਗੱਲ ਮਣਨੀ ਹੈ, ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਰਹਿਣਾ ਹੈ।

2. ਇਸ ਵੈਰਾਇਟੀ ਵਿਰਾਟ ਲੀਲਾ ਨੂੰ ਚੰਗੀ ਤਰ੍ਹਾਂ ਸਮਝਣਾ ਹੈ, ਇਸ ਵਿੱਚ ਪਾਰ੍ਟ ਵਜਾਉਣ ਵਾਲੀ ਆਤਮਾ ਨਿਰਲੇਪ ਨਹੀਂ, ਚੰਗੇ - ਬੁਰੇ ਕਰਮ ਕਰਦੀ ਅਤੇ ਉਸਦਾ ਫ਼ਲ ਪਾਉਂਦੀ ਹੈ, ਇਸ ਰਾਜ਼ ਨੂੰ ਸਮਝ ਕੇ ਸ਼੍ਰੇਸ਼ਠ ਕਰਮ ਕਰਨੇ ਹਨ।

ਵਰਦਾਨ:-
ਬਾਪ ਦੇ ਸੰਸਕਾਰਾਂ ਨੂੰ ਆਪਣੇ ਓਰੀਜਨਲ ਸੰਸਕਾਰ ਬਨਾਉਣ ਵਾਲੇ ਸ਼ੁਭਭਾਵਨਾ, ਸ਼ੁਭ ਕਾਮਨਾਧਾਰੀ ਭਵ।

ਹੁਣ ਤੱਕ ਕਈ ਬੱਚਿਆਂ ਵਿਚ ਫੀਲਿੰਗ ਦੇ, ਕਿਨਾਰਾ ਕਰਨ ਦੇ ਪਰਚਿੰਤਣ ਕਰਨ ਦੇ ਜਾਂ ਸੁਨਣ ਦੇ ਵੱਖ - ਵੱਖ ਸੰਸਕਾਰ ਹਨ, ਜਿਨ੍ਹਾਂ ਨੂੰ ਕਹਿ ਦਿੰਦੇ ਹੋ ਕਿ ਕੀ ਕਰੀਏ ਮੇਰੇ ਇਹ ਸੰਸਕਾਰ ਹਨ… ਇਹ ਮੇਰਾ ਸ਼ਬਦ ਹੀ ਪੁਰਸ਼ਾਰਥ ਵਿਚ ਢਿੱਲਾ ਕਰਦਾ ਹੈ। ਇਹ ਰਾਵਣ ਦੀ ਚੀਜ ਹੈ, ਮੇਰੀ ਨਹੀਂ। ਲੇਕਿਨ ਜੋ ਬਾਪ ਦੇ ਸੰਸਕਾਰ ਹਨ ਉਹ ਹੀ ਬ੍ਰਾਹਮਣਾਂ ਦੇ ਓਰੀਜਿਨਲ ਸੰਸਕਾਰ ਹਨ। ਉਹ ਸੰਸਕਾਰ ਹਨ, ਵਿਸ਼ਵ ਕਲਿਆਣਕਾਰੀ, ਸ਼ੁਭ ਚਿੰਨਤਧਾਰੀ। ਸਭ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭਕਾਮਨਾਧਾਰੀ।

ਸਲੋਗਨ:-
ਜਿਨ੍ਹਾਂ ਵਿਚ ਸਮਰੱਥੀ ਹੈ ਉਹ ਹੀ ਸਭ ਸ਼ਕਤੀਆਂ ਦੇ ਖਜਾਨੇ ਦਾ ਅਧਿਕਾਰੀ ਹੈ।