20.10.24 Avyakt Bapdada Punjabi Murli
28.03.2002 Om Shanti Madhuban
ਇਸ ਵਰ੍ਹੇ ਨੂੰ ਨਿਰਮਾਣ
, ਨਿਰਮਲ ਵਰ੍ਹਾ ਅਤੇ ਵਿਅਰਥ ਤੋਂ ਮੁਕਤ ਹੋਣ ਦਾ ਮੁਕਤੀ ਵਰ੍ਹਾ ਮਨਾਓ
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਬੱਚਿਆਂ ਦੇ ਮੱਥੇ ਵਿੱਚ ਚਮਕਦੀ ਹੋਈ ਤਿੰਨ ਲਕੀਰਾਂ ਦੇਖ ਰਹੇ ਹਨ। ਇੱਕ ਲਕੀਰ ਹੈ ਪ੍ਰਭੂ
ਪਾਲਣਾ ਦੀ, ਦੂਸਰੀ ਲਕੀਰ ਹੈ ਸ਼੍ਰੇਸ਼ਠ ਪੜ੍ਹਾਈ ਦੀ ਅਤੇ ਤੀਸਰੀ ਲਕੀਰ ਹੈ ਸ਼੍ਰੇਸ਼ਠ ਮਤ ਦੀ। ਤਿੰਨੋ
ਹੀ ਲਕੀਰਾਂ ਚਮਕ ਰਹੀਆਂ ਹਨ। ਇਹ ਤਿੰਨੋ ਹੀ ਲਕੀਰਾਂ ਸਰਵ ਦੇ ਭਾਗ ਦੀਆਂ ਲਕੀਰਾਂ ਹਨ। ਤੁਸੀਂ ਸਭ
ਵੀ ਆਪਣੀ ਤਿੰਨੋ ਹੀ ਲਕੀਰਾਂ ਦੇਖ ਰਹੇ ਹੋ ਨਾ! ਪ੍ਰਭੂ ਪਾਲਣਾ ਦਾ ਭਾਗ ਸਿਵਾਏ ਤੁਸੀਂ ਬ੍ਰਾਹਮਣ
ਆਤਮਾਵਾਂ ਦੇ ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਪਰਮਾਤਮ ਪਾਲਣਾ ਜਿਸ ਪਾਲਣਾ ਨਾਲ ਕਿੰਨੇ
ਸ਼੍ਰੇਸ਼ਠ ਪੂਜਯ ਬਣ ਜਾਂਦੇ ਹੋ। ਕਦੀ ਸੁਪਨੇ ਵਿੱਚ ਵੀ ਇਵੇਂ ਸੋਚਿਆ ਸੀ ਕਿ ਮੈਨੂੰ ਆਤਮਾ ਨੂੰ
ਪਰਮਾਤਮ ਪੜ੍ਹਾਈ ਦਾ ਅਧਿਕਾਰ ਪ੍ਰਾਪਤ ਹੋਣਾ ਹੈ। ਪਰ ਹੁਣ ਸਾਕਾਰ ਵਿੱਚ ਅਨੁਭਵ ਕਰ ਰਹੇ ਹੋ। ਖੁਦ
ਸਤਿਗੁਰ ਅੰਮ੍ਰਿਤਵੇਲੇ ਤੋਂ ਰਾਤ ਤੱਕ ਹਰ ਕਰਮ ਦੀ ਸ਼੍ਰੇਸ਼ਠ ਮਤ ਦੇ ਕਰਮ ਬੰਧਨ ਦੇ ਪਰਿਵਰਤਨ ਵਿੱਚ,
ਕਰਮ ਸੰਬੰਧ ਵਿੱਚ ਆਉਣ ਦੀ ਸ਼੍ਰੀਮਤ ਦੇਣ ਦੇ ਨਿਮਿਤ ਬਣਾਉਣਗੇ - ਇਹ ਵੀ ਸੁਪਨੇ ਵਿੱਚ ਨਹੀਂ ਸੀ। ਪਰ
ਹੁਣ ਅਨੁਭਵ ਨਾਲ ਕਹਿੰਦੇ ਹੋ ਸਾਡਾ ਹਰ ਕਰਮ ਸ਼੍ਰੀਮਤ ਤੇ ਚਲ ਰਿਹਾ ਹੈ। ਇਵੇਂ ਅਨੁਭਵ ਹੈ? ਇਵੇਂ ਦਾ
ਸ਼੍ਰੇਸ਼ਠ ਭਾਗ ਹਰ ਬੱਚਿਆਂ ਦਾ ਬਾਪਦਾਦਾ ਵੀ ਦੇਖ - ਦੇਖ ਹਰਸ਼ਿਤ ਹੁੰਦੇ ਹਨ। ਵਾਹ ਮੇਰਾ ਸ਼੍ਰੇਸ਼ਠ ਭਾਗ
ਵਾਹ! ਬੱਚੇ ਕਹਿੰਦੇ ਹਨ ਵਾਹ ਬਾਬਾ ਵਾਹ! ਅਤੇ ਬਾਪ ਕਹਿੰਦੇ ਹਨ ਵਾਹ ਬੱਚੇ ਵਾਹ!
ਅੱਜ ਅੰਮ੍ਰਿਤਵੇਲੇ ਤੋਂ ਬੱਚਿਆਂ ਦੇ ਦੋ ਸੰਕਲਪਾਂ ਤੋਂ ਯਾਦ ਬਾਪਦਾਦਾ ਕੋਲ ਪਹੁੰਚੀ। ਇੱਕ ਤਾਂ ਕਈ
ਬੱਚਿਆਂ ਨੂੰ ਆਪਣਾ ਅਕਾਊਂਟ ਦੇਣ ਦੀ ਯਾਦ ਸੀ - ਬਾਪ ਦੇ ਸੰਗ ਦੇ ਰੰਗ ਦੀ ਹੋਲੀ ਯਾਦ ਸੀ। ਤਾਂ ਸਭ
ਹੋਲੀ ਮਨਾਉਣ ਆਏ ਹੋ ਨਾ! ਬ੍ਰਾਹਮਣਾਂ ਦੀ ਭਾਸ਼ਾ ਵਿੱਚ ਮਨਾਉਣਾ ਮਤਲਬ ਬਣਨਾ। ਹੌਲੀ ਮਨਾਉਂਦੇ ਹਨ
ਮੱਲਤਬ ਹੋਲੀ ਬਣਦੇ ਹਨ। ਬਾਪਦਾਦਾ ਦੇਖ ਰਹੇ ਸਨ ਬ੍ਰਾਹਮਣ ਬੱਚਿਆਂ ਦਾ ਹੌਲੀਏਸਟ ਬਣਨਾ ਕਿੰਨਾ ਸਰਵ
ਤੋਂ ਨਿਆਰਾ ਅਤੇ ਪਿਆਰਾ ਹੈ। ਉਵੇਂ ਦ੍ਵਾਪਰ ਦੇ ਆਦਿ ਦੀ ਮਹਾਨ ਆਤਮਾਵਾਂ ਅਤੇ ਸਮੇਂ ਪ੍ਰਤੀ ਸਮੇਂ
ਆਏ ਹੋਏ ਧਰਮ ਪਿਤਾਵਾਂ ਵੀ ਪਵਿੱਤਰ, ਹੋਲੀ ਬਣੇ ਹਨ। ਪਰ ਤੁਹਾਡੀ ਪਵਿੱਤਰਤਾ ਸਭਤੋਂ ਸ਼੍ਰੇਸ਼ਠ ਵੀ
ਹੈ, ਨਿਆਰੀ ਵੀ ਹੈ। ਕੋਈ ਵੀ ਸਾਰੇ ਕਲਪ ਵਿੱਚ ਭਾਵੇਂ ਮਹਾਤਮਾ ਹਨ, ਭਾਵੇਂ ਧਰਮ ਆਤਮਾ ਹਨ, ਧਰਮ
ਪਿਤਾ ਹਨ ਪਰ ਤੁਹਾਡੀ ਆਤਮਾ ਵੀ ਪਵਿੱਤਰ, ਸ਼ਰੀਰ ਵੀ ਪਵਿੱਤਰ, ਪ੍ਰਕ੍ਰਿਤੀ ਵੀ ਸਤੋਪ੍ਰਧਾਨ ਪਵਿੱਤਰ,
ਇਵੇਂ ਦੇ ਹੌਲੀਏਸਟ ਕੋਈ ਨਾ ਬਣਿਆ ਹੈ, ਨਾ ਬਣ ਸਕਦਾ ਹੈ ਆਪਣਾ ਭਵਿੱਖ ਸਵਰੂਪ ਸਾਹਮਣੇ ਲਿਆਓ। ਸਭਦੇ
ਸਾਹਮਣੇ ਆਪਣਾ ਭਵਿੱਖ ਰੂਪ ਆਇਆ? ਜਾਂ ਪਤਾ ਹੀ ਨਹੀਂ ਹੈ ਕਿ ਬਣਾਂਗਾ ਜਾਂ ਨਹੀਂ ਬਣਾਂਗਾ! ਕੀ
ਬਣਾਂਗਾ! ਕੁਝ ਵੀ ਬਣੋਗੇ ਪਰ ਹੋਣਗੇ ਤਾਂ ਪਵਿੱਤਰ ਨਾ! ਸ਼ਰੀਰ ਵੀ ਪਵਿੱਤਰ, ਆਤਮਾ ਵੀ ਪਵਿੱਤਰ ਅਤੇ
ਪ੍ਰਕ੍ਰਿਤੀ ਵੀ ਪਵਿੱਤਰ ਪਾਵਨ, ਸੁਖਦਾਈ… ਨਿਸ਼ਚੇ ਦੀ ਕਲਮ ਨਾਲ ਆਪਣਾ ਭਵਿੱਖ ਚਿੱਤਰ ਸਾਹਮਣੇ ਲਿਆ
ਸਕਦੇ ਹੋ? ਨਿਸ਼ਚੇ ਹੈ ਨਾ! ਟੀਚਰਸ ਨੂੰ ਨਿਸ਼ਚੇ ਹੈ? ਅੱਛਾ ਇੱਕ ਸੈਕਿੰਡ ਵਿੱਚ ਆਪਣਾ ਭਵਿੱਖ ਚਿੱਤਰ
ਸਾਹਮਣੇ ਲਿਆ ਸਕਦੇ ਹੋ? ਚੱਲੋ ਕ੍ਰਿਸ਼ਨ ਨਹੀਂ ਬਣੋਗੇ, ਪਰ ਸਾਥੀ ਤੇ ਬਣੋਗੇ ਨਾ! ਕਿੰਨਾ ਪਿਆਰਾ
ਲੱਗਦਾ ਹੈ। ਆਰਟਿਸ਼ਟ ਬਣਨਾ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ? ਬਸ ਸਾਹਮਣੇ ਦੇਖੋ। ਹਾਲੇ ਸਾਧਾਰਨ
ਹਾਂ, ਕਲ (ਡਰਾਮੇ ਦਾ ਕਲ, ਇਹ ਕਲ ਨਹੀਂ ਜੋ ਕਲ ਆਏਗਾ) ਤਾਂ ਕਲ ਇਹ ਪਵਿੱਤਰ ਸ਼ਰੀਰਧਾਰੀ ਬਣਨਾ ਹੀ
ਹੈ। ਪਾਂਡਵ ਕੀ ਸਮਝਦੇ ਹੋ? ਪੱਕਾ ਹੈ ਨਾ, ਸ਼ੱਕ ਤਾਂ ਨਹੀਂ ਹੈ - ਪਤਾ ਨਹੀਂ ਬਣਾਂਗੇ ਜਾਂ ਨਹੀਂ
ਬਣਾਂਗੇ? ਸ਼ੱਕ ਹੈ? ਨਹੀਂ ਹੈ ਨਾ! ਪੱਕਾ ਹੈ। ਜਦੋਂ ਰਾਜਯੋਗੀ ਹਨ ਤਾਂ ਰਾਜ ਅਧਿਕਾਰੀ ਬਣਨਾ ਹੀ ਹੈ।
ਬਾਪਦਾਦਾ ਕਈ ਵਾਰ ਯਾਦ ਦਵਾਉਂਦੇ ਹਨ ਕਿ ਬਾਪ ਤੁਹਾਡੇ ਲਈ ਸੌਗਾਤ ਲਿਆਏ ਹਨ ਤਾਂ ਸੋਗਾਤ ਕੀ ਲਿਆਏ
ਹਨ? ਸੁਨਹਿਰੀ ਦੁਨੀਆਂ, ਸਤੋਪ੍ਰਧਾਨ ਦੁਨੀਆਂ ਦੀ ਸੌਗਾਤ ਲਿਆਏ ਹਨ। ਤਾਂ ਨਿਸ਼ਚੇ ਹੈ, ਨਿਸ਼ਚੇ ਦੀ
ਨਿਸ਼ਾਨੀ ਹੈ ਰੂਹਾਨੀ ਨਸ਼ਾ। ਜਿੰਨਾਂ ਆਪਣੇ ਰਾਜ ਦੇ ਨਜ਼ਦੀਕ ਆ ਰਹੇ ਹੋ, ਘਰ ਦੇ ਵੀ ਨੇੜੇ ਆ ਰਹੇ ਹੋ
ਆਪਣੇ ਰਾਜ ਦੇ ਵੀ ਨੇੜੇ ਆ ਰਹੇ ਹੋ, ਤਾਂ ਬਾਰ -ਬਾਰ ਆਪਣੇ ਸਵੀਟ ਹੋਮ ਅਤੇ ਆਪਣੇ ਸਵੀਟ ਰਾਜ ਦੀ
ਸਮ੍ਰਿਤੀ ਸਪੱਸ਼ਟ ਆਉਣੀ ਹੀ ਚਾਹੀਦੀ ਹੈ। ਇਹ ਨੇੜੇ ਆਉਣ ਦੀ ਨਿਸ਼ਾਨੀ ਹੈ। ਆਪਣਾ ਘਰ, ਆਪਣਾ ਰਾਜ ਇਵੇਂ
ਹੀ ਸਪੱਸ਼ਟ ਸਮ੍ਰਿਤੀ ਵਿੱਚ ਆਏ, ਤੀਸਰੇ ਨੇਤਰ ਦਵਾਰਾ ਸਾਫ਼ ਦਿਖਾਈ ਦਵੇ। ਅਨੁਭਵ ਹੋਵੇ ਅੱਜ ਇਹ, ਕਲ
ਇਹ। ਕਿੰਨੇ ਵਾਰ ਪਾਰ੍ਟ ਪੂਰਾ ਕਰ ਆਪਣੇ ਘਰ ਅਤੇ ਆਪਣੇ ਰਾਜ ਵਿੱਚ ਗਏ ਹੋ, ਯਾਦ ਆਉਂਦਾ ਹੈ ਨਾ!
ਹੁਣ ਫਿਰ ਤੋਂ ਜਾਣਾ ਹੈ।
ਬਾਪਦਾਦਾ ਨੇ ਸਭ ਦੀ ਵਰਤਮਾਨ ਸਮੇਂ ਦੀ ਰਿਜ਼ਲਟ ਦੇਖੀ। ਭਾਵੇਂ ਡਬਲ ਫਾਰੇਨਰਸ, ਭਾਵੇਂ ਭਾਰਤਵਾਸੀ,
ਸਭ ਬੱਚਿਆਂ ਦੀ ਰਿਜ਼ਲਟ ਵਿੱਚ ਦੇਖਿਆ ਕਿ ਵਰਤਮਾਨ ਸਮੇਂ ਅਲਬੇਲੇਪਨ ਦੇ ਬਹੁਤ ਨਵੇਂ - ਨਵੇਂ ਕਿਸਮ
ਬੱਚਿਆਂ ਵਿੱਚ ਹਨ। ਅਨੇਕ ਤਰ੍ਹਾਂ ਦਾ ਅਲਬੇਲਾਪਨ ਹੈ। ਮਨ ਹੀ ਮਨ ਵਿੱਚ ਸੋਚ ਲੈਂਦੇ ਹਨ, ਸਭ ਚੱਲਦਾ
ਹੈ …। ਅੱਜਕਲ ਦਾ ਸਭ ਗੱਲਾਂ ਵਿੱਚ ਵਿਸ਼ੇਸ਼ ਸਲੋਗਨ ਹੈ - “ਸਭ ਚੱਲਦਾ ਹੈ” - ਇਹ ਅਲਬੇਲਾਪਨ ਹੈ।
ਨਾਲ ਵਿੱਚ ਥੋੜ੍ਹਾ ਵੱਖ - ਵੱਖ ਤਰ੍ਹਾਂ ਦਾ ਪੁਰਸ਼ਾਰਥ ਅਤੇ ਸਵ - ਪਰਿਵਰਤਨ ਵਿੱਚ ਅਲਬੇਲੇਪਨ ਦੇ
ਨਾਲ ਕੁਝ ਪਰਸੈਂਟ ਵਿੱਚ ਆਲਸ ਵੀ ਹੈ। ਹੋ ਜਾਏਗਾ, ਕਰ ਹੀ ਲਵਾਂਗੇ… ਬਾਪਦਾਦਾ ਦੇ ਨਵੇਂ -ਨਵੇਂ
ਤਰ੍ਹਾਂ ਦੀ ਅਲਬੇਲੇਪਨ ਦੀਆਂ ਗੱਲਾਂ ਹਨ ਇਸਲਈ ਆਪਣਾ ਸੱਚਾ, ਸੱਚੀ ਦਿਲ ਨਾਲ ਅਲਬੇਲੇ ਰੂਪ ਨਾਲ ਨਹੀਂ,
ਅਕਾਊਂਟ ਜਰੂਰ ਰੱਖੋ।
ਤਾਂ ਬਾਪਦਾਦਾ ਅੱਜ ਰਿਜ਼ਲਟ ਸੁਣਾ ਰਹੇ ਹਨ। ਸੁਣਾਵੇਂ ਨਾ! ਕਿ ਨਹੀਂ ਸਿਰਫ਼ ਪਿਆਰ ਕਰੇ? ਇਹ ਵੀ ਪਿਆਰ
ਹੈ। ਹਰ ਇੱਕ ਨਾਲ ਬਾਪਦਾਦਾ ਦਾ ਇਤਨਾ ਪਿਆਰ ਹੈ ਕਿ ਸਭ ਬੱਚੇ ਬ੍ਰਹਮਾ ਬਾਪ ਦੇ ਨਾਲ - ਨਾਲ ਆਪਣੇ
ਘਰ ਵਿੱਚ ਚੱਲਣ। ਪਿੱਛੇ - ਪਿੱਛੇ ਨਹੀਂ ਆਉਣ, ਸਾਥੀ ਬਣਕੇ ਚੱਲਣ। ਤਾਂ ਸਮਾਨ ਤਾਂ ਬਣਨਾ ਪਵੇ ਨਾ!
ਬਿਨਾਂ ਸਮਾਨਤਾ ਦੇ ਸਾਥੀ ਬਣਕੇ ਨਹੀਂ ਚਲ ਸਕਣਗੇ ਅਤੇ ਫਿਰ ਆਪਣੇ ਰਾਜ ਦਾ ਪਹਿਲਾ ਜਨਮ, ਪਹਿਲਾ ਜਨਮ
ਤਾਂ ਪਹਿਲਾ ਹੀ ਹੋਵੇਗਾ ਨਾ! ਜੇਕਰ ਦੂਸਰੇ ਤੀਸਰੇ ਜਨਮ ਵਿੱਚ ਆ ਵੀ ਗਏ, ਚੰਗੇ ਰਾਜਾ ਵੀ ਬਣ ਗਏ,
ਪਰ ਕਹਿਣਗੇ ਤਾਂ ਦੂਸਰਾ ਤੀਸਰਾ ਨਾ! ਨਾਲ ਚੱਲਣ ਅਤੇ ਬ੍ਰਹਮਾ ਬਾਪ ਦੇ ਨਾਲ ਪਹਿਲੇ ਜਨਮ ਦੇ ਅਧਿਕਾਰੀ
ਬਣਨ - ਇਹ ਹੈ ਨੰਬਰਵਨ ਪਾਸ ਵਿਦ ਆਨਰ ਵਾਲੇ। ਤਾਂ ਪਾਸ ਵਿਦ ਆਨਰ ਬਣਨਾ ਹੈ ਜਾਂ ਪਾਸ ਮਾਰਕਸ ਵਾਲੇ
ਵੀ ਠੀਕ ਹਨ? ਕਦੀ ਵੀ ਇਹ ਨਹੀਂ ਸੋਚਨਾ ਕਿ ਜੋ ਅਸੀਂ ਕਰ ਰਹੇ ਹਾਂ, ਜੋ ਹੋ ਰਿਹਾ ਹੈ ਉਹ ਬਾਪਦਾਦਾ
ਨਹੀਂ ਦੇਖਦੇ ਹਨ। ਇਸ ਵਿੱਚ ਹੁਣ ਅਲਬੇਲੇ ਨਹੀਂ ਹੋਣਾ ਹੈ। ਜੇਕਰ ਕੋਈ ਵੀ ਬੱਚਾ ਆਪਣੇ ਦਿਲ ਦਾ
ਚਾਰਟ ਪੁੱਛੇ ਤਾਂ ਬਾਪਦਾਦਾ ਦੱਸ ਸਕਦੇ ਹਨ ਪਰ ਹੁਣ ਦੱਸਣਾ ਨਹੀਂ ਹੈ। ਬਾਪਦਾਦਾ ਹਰ ਇੱਕ ਮਹਾਰਥੀ,
ਘੁੜਸਵਾਰ… ਸਭਦਾ ਚਾਰਟ ਦੇਖ ਰਹੇ ਹਨ। ਕਈ ਵਾਰ ਤਾਂ ਬਾਪਦਾਦਾ ਨੂੰ ਬਹੁਤ ਤਰਸ ਆਉਂਦਾ ਹੈ, ਹਨ ਕੌਣ
ਤੇ ਕੀ ਕਰਦੇ ਹਨ? ਪਰ ਜਿਵੇਂ ਬ੍ਰਹਮਾ ਬਾਪ ਕਹਿੰਦੇ ਸਨ ਨਾ - ਯਾਦ ਹੈ ਕੀ ਕਹਿੰਦੇ ਸਨ? ਗੁੜ ਜਾਣੇ
ਜਾਂ ਗੁੜ ਦੀ ਗੋਥਰੀ ਜਾਣੇ। ਸ਼ਿਵਬਾਬਾ ਜਾਣੇ ਅਤੇ ਬ੍ਰਹਮਾ ਬਾਬਾ ਜਾਣੇ ਕਿਉਂਕਿ ਬਾਪਦਾਦਾ ਨੂੰ ਤਰਸ
ਬਹੁਤ ਪੈਂਦਾ ਹੈ ਪਰ ਅਜਿਹੇ ਬੱਚੇ ਬਾਪਦਾਦਾ ਦੇ ਰਹਿਮ ਦੇ ਸੰਕਲਪ ਨੂੰ ਟੱਚ ਨਹੀਂ ਕਰ ਸਕਦੇ, ਕੈਚ
ਕਰ ਸਕਦੇ, ਇਸਲਈ ਬਾਪਦਾਦਾ ਨੇ ਕਿਹਾ - ਵੱਖ - ਵੱਖ ਤਰ੍ਹਾਂ ਦਾ ਰਾਇਲ ਅਲਬੇਲਾਪਨ ਬਾਪ ਦੇਖਦੇ
ਰਹਿੰਦੇ ਹਨ। ਅੱਜ ਬਾਪਦਾਦਾ ਕਹਿ ਹੀ ਦਿੰਦੇ ਹਨ ਕਿ ਤਰਸ ਬਹੁਤ ਪੈਂਦਾ ਹੈ। ਕਈ ਬੱਚੇ ਇਵੇਂ ਸਮਝਦੇ
ਹਨ ਕਿ ਸਤਿਯੁਗ ਵਿੱਚ ਤੇ ਪਤਾ ਨਹੀਂ ਲੱਗੇਗਾ ਕਿ ਕੌਣ ਕੀ ਸੀ, ਹਾਲੇ ਤੇ ਮੋਜ਼ ਮਨਾ ਲਵੋ। ਹੁਣ ਜੋ
ਕੁਝ ਕਰਨਾ ਹੈ ਕਰ ਲਵੋ, ਕੋਈ ਰੋਕਣ ਵਾਲਾ ਨਹੀਂ, ਕੋਈ ਦੇਖਣ ਵਾਲਾ ਨਹੀਂ। ਪਰ ਇਹ ਗਲਤ ਹੈ। ਸਿਰਫ਼
ਬਾਪਦਾਦਾ ਨਾਮ ਨਹੀਂ ਸੁਣਾਉਂਦੇ। ਨਾਮ ਸੁਣਾਏ ਤਾਂ ਕਲ ਠੀਕ ਹੋ ਜਾਣ।
ਤਾਂ ਸਮਝਾ ਕੀ ਕਰਨਾ ਹੈ, ਪਾਂਡਵ ਸਮਝੇ ਕਿ ਨਹੀਂ ਸਮਝੇ! ਚੱਲ ਜਾਏਗਾ? ਚੱਲੇਗਾ ਨਹੀਂ ਕਿਉਂਕਿ
ਬਾਪਦਾਦਾ ਦੇ ਕੋਲ ਹਰ ਇੱਕ ਦੀ ਹਰ ਦਿਨ ਦੀ ਰਿਪੋਰਟ ਆਉਂਦੀ ਹੈ। ਬਾਪ -ਦਾਦਾ ਆਪਸ ਵਿੱਚ ਰੂਹ
ਰਿਹਾਂਨ ਕਰਦੇ ਹਨ। ਤਾਂ ਬਾਪਦਾਦਾ ਸਭ ਬੱਚਿਆਂ ਨੂੰ ਫਿਰ ਇਸ਼ਾਰਾ ਦੇ ਰਹੇ ਹਨ ਕਿ ਸਮੇਂ ਸਭ ਤਰ੍ਹਾਂ
ਤੋਂ ਅਤਿ ਵਿੱਚ ਜਾ ਰਿਹਾ ਹੈ। ਮਾਇਆ ਵੀ ਆਪਣਾ ਅਤਿ ਦਾ ਪਾਰ੍ਟ ਵਜਾ ਰਹੀ ਹੈ, ਪ੍ਰਕ੍ਰਿਤੀ ਵੀ ਆਪਣਾ
ਅਤਿ ਦਾ ਪਾਰ੍ਟ ਵਜਾ ਰਹੀ ਹੈ। ਇਵੇਂ ਦੇ ਸਮੇਂ ਵਿੱਚ ਬ੍ਰਾਹਮਣ ਬੱਚਿਆਂ ਦਾ ਆਪਣੇ ਵਲ ਅਟੇੰਸ਼ਨ ਵੀ
ਅਤਿ ਮਤਲਬ ਮਨ -ਵਚਨ -ਕਰਮ ਵਿੱਚ ਅਤਿ ਵਿੱਚ ਚਾਹੀਦਾ ਹੈ। ਸਾਧਾਰਨ ਪੁਰਸ਼ਾਰਥ ਨਹੀਂ। ਉਵੇਂ ਬਾਪਦਾਦਾ
ਨੇ ਦੇਖਿਆ ਹੈ ਕਿ ਸੇਵਾ ਵਿੱਚ ਲਗਨ ਚੰਗੀ ਹੈ। ਸੇਵਾ ਦੇ ਲਈ ਏਵਰਰੇਡੀ ਹਨ, ਚਾਂਸ ਮਿਲੇ ਤੇ ਪਿਆਰ
ਨਾਲ ਸੇਵਾ ਦੇ ਲਈ ਏਵਰਰੇਡੀ ਹਨ। ਪਰ ਹੁਣ ਸੇਵਾ ਵਿੱਚ ਐਡੀਸ਼ਨ ਕਰੋ -ਵਾਣੀ ਦੇ ਨਾਲ -ਨਾਲ ਮਨਸਾ,
ਆਪਣੀ ਆਤਮਾ ਨੂੰ ਵਿਸ਼ੇਸ਼ ਕੋਈ ਨਾ ਕੋਈ ਪ੍ਰਾਪਤੀ ਸਵਰੂਪ ਵਿੱਚ ਸਥਿਤ ਕਰ ਵਾਣੀ ਨਾਲ ਸੇਵਾ ਕਰੋ। ਮਨੋ
ਭਾਸ਼ਨ ਕਰ ਰਹੇ ਹੋ ਤਾਂ ਵਾਣੀ ਨਾਲ ਤੇ ਭਾਸ਼ਣ ਚੰਗਾ ਕਰਦੇ ਹੀ ਹੋ ਪਰ ਉਸ ਸਮੇਂ ਆਪਣੇ ਆਤਮਿਕ ਸਥਿਤੀ
ਵਿੱਚ ਵਿਸ਼ੇਸ਼ ਭਾਵੇਂ ਸ਼ਕਤੀ ਦੀ, ਭਾਵੇਂ ਸ਼ਾਂਤੀ ਦੀ, ਭਾਵੇਂ ਪਰਮਾਤਮ ਪਿਆਰ ਦੀ, ਕਿਸੇ ਨਾ ਕਿਸੇ
ਵਿਸ਼ੇਸ਼ ਅਨੁਭੂਤੀ ਦੀ ਸ਼ਥਿਤੀ ਵਿੱਚ ਸਥਿਤ ਕਰ ਮਨਸਾ ਦਵਾਰਾ ਆਤਮਿਕ ਸਥਿਤੀ ਦਾ ਪ੍ਰਭਾਵ ਵਾਯੂਮੰਡਲ
ਵਿੱਚ ਫੈਲਾਓ ਅਤੇ ਵਾਣੀ ਦੇ ਨਾਲ -ਨਾਲ ਸੰਦੇਸ਼ ਦਵੋ। ਵਾਣੀ ਦਵਾਰਾ ਸੰਦੇਸ਼ ਦਵੋ, ਮਨਸਾ ਆਤਮਿਕ ਸਥਿਤੀ
ਦਵਾਰਾ ਅਨੁਭੂਤੀ ਕਰਾਓ। ਭਾਸ਼ਣ ਦੇ ਸਮੇਂ ਆਪਣੇ ਬੋਲ ਆਪਣੇ ਮੱਥੇ ਤੋਂ, ਨੈਣਾਂ ਤੋਂ, ਸੂਰਤ ਤੋਂ ਉਸ
ਅਨੁਭੂਤੀ ਦੀ ਸੀਰਤ ਦਿਖਾਈ ਦਵੇ ਕਿ ਅੱਜ ਭਾਸ਼ਣ ਤਾਂ ਸੁਣਿਆ ਪਰ ਪਰਮਾਤਮ ਪਿਆਰ ਦੀ ਬਹੁਤ ਚੰਗੀ
ਅਨੁਭੂਤੀ ਹੋ ਰਹੀ ਸੀ। ਜਿਵੇਂ ਭਾਸ਼ਣ ਦੀ ਰਿਜ਼ਲਟ ਵਿੱਚ ਕਹਿੰਦੇ ਹਨ ਬਹੁਤ ਚੰਗਾ ਬੋਲਿਆ, ਬਹੁਤ ਚੰਗਾ,
ਬਹੁਤ ਚੰਗੀਆਂ ਗੱਲਾਂ ਸੁਣਾਈਆ, ਇਵੇਂ ਹੀ ਤੁਹਾਡੇ ਆਤਮ ਸਵਰੂਪ ਦੀ ਅਨੁਭੂਤੀ ਦਾ ਵਰਨਣ ਕਰਨ। ਮਨੁੱਖ
ਆਤਮਾਵਾਂ ਨੂੰ ਵਾਈਬ੍ਰੇਸ਼ਨ ਪਹੁੰਚੇ, ਵਾਯੂਮੰਡਲ ਬਣੇ। ਜਦੋਂ ਸਾਇੰਸ ਦੇ ਸਾਧਨ ਠੰਡਾ ਵਾਤਾਵਰਨ ਕਰ
ਸਕਦੇ ਹਨ, ਸਭਨੂੰ ਮਹਿਸੂਸ਼ ਹੁੰਦਾ ਹੈ ਬਹੁਤ ਠੰਡਾਈ ਚੰਗੀ ਆ ਰਹੀ ਹੈ। ਗਰਮ ਵਾਯੁਮੰਡਲ ਅਨੁਭਵ ਕਰ
ਸਕਦੇ ਹਨ। ਸਾਇੰਸ ਸਰਦੀ ਵਿੱਚ ਗਰਮੀ ਦਾ ਅਨੁਭਵ ਕਰਾ ਸਕਦੀ ਹੈ, ਗਰਮੀ ਵਿੱਚ ਸਰਦੀ ਦਾ ਅਨੁਭਵ ਕਰਾ
ਸਕਦੀ ਹੈ, ਤਾਂ ਤੁਹਾਡੀ ਸਾਇੰਸ ਕੀ ਪ੍ਰੇਮ ਸਵਰੂਪ, ਸੁੱਖ ਸਵਰੂਪ, ਸ਼ਾਂਤ ਸਵਰੂਪ ਵਾਯੂਮੰਡਲ ਅਨੁਭਵ
ਨਹੀਂ ਕਰਾ ਸਕਦੀ! ਇਹ ਰਿਸਰਚ ਕਰੋ। ਸਿਰਫ਼ ਚੰਗਾ -ਚੰਗਾ ਕੀਤਾ ਪਰ ਚੰਗੇ ਬਣ ਜਾਣ, ਉਦੋਂ ਸਮਾਪਤੀ ਦੇ
ਸਮੇਂ ਨੂੰ ਸਮਾਪਤ ਕਰ ਆਪਣਾ ਰਾਜ ਲਿਆਉਣਗੇ। ਕਿਉਂ, ਤੁਹਾਨੂੰ ਆਪਣਾ ਰਾਜ ਪਦਵੀ ਯਾਦ ਨਹੀਂ ਆਉਂਦੀ?
ਸੰਗਠਨ ਸ਼੍ਰੇਸ਼ਠ ਹੈ ਉਹ ਠੀਕ ਹੈ, ਹੀਰੇ ਤੁਲ੍ਯ ਹੈ। ਪਰ ਹੇ ਰਹਿਮਦਿਲ, ਵਿਸ਼ਵ ਕਲਿਆਣਕਾਰੀ ਬੱਚੇ,
ਆਪਣੇ ਦੁੱਖੀ ਅਸ਼ਾਂਤ ਭਰਾ ਭੈਣਾਂ ਤੇ ਰਹਿਮ ਨਹੀਂ ਆਉਂਦਾ? ਉਮੰਗ ਨਹੀਂ ਆਉਂਦਾ, ਦੁੱਖਮਯ ਸੰਸਾਰ ਨੂੰ
ਸੁਖਮਯ ਬਣਾ ਦੇਈਏ, ਇਹ ਉਮੰਗ ਨਹੀਂ ਆਉਂਦਾ? ਦੁੱਖ ਦੇਖਣਾ ਚਾਹੁੰਦੇ, ਦੂਸਰੇ ਦਾ ਦੁੱਖ ਦੇਖਕੇ ਵੀ
ਰਹਿਮ ਨਹੀਂ ਆਉਂਦਾ? ਤੁਹਾਡੇ ਭਰਾ ਹਨ, ਤੁਹਾਡੀਆਂ ਭੈਣਾਂ ਹਨ ਤਾਂ ਦੁੱਖ ਦੇਖਣਾ ਚੰਗਾ ਲੱਗਦਾ ਹੈ?
ਆਪਣਾ ਦਿਆਲੂ, ਕਿਰਪਾਲੁ ਸਵਰੂਪ ਇਮਰਜ ਕਰੋ। ਸਿਰਫ਼ ਸੇਵਾ ਵਿੱਚ ਨਹੀਂ ਲਗ ਜਾਓ, ਇਹ ਪ੍ਰੋਗ੍ਰਾਮ ਕੀਤਾ,
ਇਹ ਪ੍ਰੋਗ੍ਰਾਮ ਕੀਤਾ… ਚੱਲੋ ਵਰ੍ਹਾ ਪੂਰਾ ਹੋਇਆ। ਹੁਣ ਮਰਸੀਫੁਲ ਬਣੋ। ਭਾਵੇਂ ਦ੍ਰਿਸ਼ਟੀ ਨਾਲ, ਭਾਵੇਂ
ਅਨੁਭੂਤੀ ਨਾਲ, ਭਾਵੇਂ ਆਤਮਿਕ ਸਥਿਤੀ ਦੇ ਪ੍ਰਭਾਵ ਨਾਲ, ਮਰਸੀਫੁਲ ਬਣੋ। ਰਹਿਮਦਿਲ ਬਣੋ। ਅੱਛਾ।
ਬਾਪਦਾਦਾ ਨੇ ਇੱਕ ਗੱਲ ਹੋਰ ਵੀ ਦੇਖੀ ਹੈ, ਸੁਣਨਾ ਚੰਗਾ ਨਹੀਂ ਲੱਗਦਾ। ਕਦੀ - ਕਦੀ ਕੋਈ - ਕੋਈ
ਬੱਚੇ, ਚੰਗੇ -ਚੰਗੇ ਵੀ ਦੂਸਰੇ ਦੀਆਂ ਗੱਲਾਂ ਵਿੱਚ ਬਹੁਤ ਪੈਂਦੇ ਹਨ। ਦੂਸਰਿਆਂ ਦੀਆਂ ਗੱਲਾਂ ਦੇਖਣਾ,
ਦੂਸਰਿਆਂ ਨਾਲ ਗੱਲਾਂ ਵਰਨਣ ਕਰਨਾ… ਅਤੇ ਦੇਖਦੇ ਵੀ ਵਿਅਰਥ ਗੱਲਾਂ ਹਨ। ਵਿਸ਼ੇਸ਼ਤਾ ਇੱਕ ਦੋ ਦੀ ਵਰਨਣ
ਕਰਨਾ, ਉਹ ਘੱਟ ਹੈ। ਹਰ ਇੱਕ ਦੀ ਵਿਸ਼ੇਸ਼ਤਾ ਦੇਖਣਾ, ਵਿਸ਼ੇਸ਼ਤਾ ਵਰਨਣ ਕਰਨਾ, ਉਹਨਾਂ ਦੀ ਵਿਸ਼ੇਸ਼ਤਾ
ਦਵਾਰਾ ਉਹਨਾਂ ਨੂੰ ਉਮੰਗ -ਉਤਸ਼ਾਹ ਦਿਵਾਉਣਾ, ਇਹ ਘੱਟ ਹਨ। ਪਰ ਵਿਅਰਥ ਗੱਲਾਂ ਜਿਨ੍ਹਾਂ ਗਲਾਂ ਨੂੰ,
ਬਾਪਦਾਦਾ ਕਹਿੰਦੇ ਹਨ ਛੱਡ ਦਵੋ, ਆਪਣੀ ਤਾਂ ਛੱਡਣ ਦੀ ਕੋਸ਼ਿਸ਼ ਕਰਦੇ, ਪਰ ਦੂਸਰੇ ਦੀ ਦੇਖਣੇ ਦੀ ਵੀ
ਆਦਤ ਹੈ। ਉਸ ਵਿੱਚ ਟਾਇਮ ਬਹੁਤ ਜਾਂਦਾ ਹੈ। ਬਾਪਦਾਦਾ ਇੱਕ ਵਿਸ਼ੇਸ਼ ਸ਼੍ਰੀਮਤ ਦੇ ਰਹੇ ਹਨ - ਹੈ ਕਾਮਨ
ਗੱਲ ਪਰ ਟਾਇਮ ਬਹੁਤ ਵੇਸ੍ਟ ਜਾਂਦਾ ਹੈ। ਬੋਲ ਵਿੱਚ ਨਿਰਮਾਣ ਬਣੋ। ਬੋਲ ਵਿੱਚ ਨਿਰਮਾਣਤਾ ਘਟ ਨਹੀਂ
ਹੋਣੀ ਚਾਹੀਦੀ। ਭਾਵੇਂ ਸਾਧਾਰਨ ਸ਼ਬਦ ਬੋਲਦੇ ਹਨ, ਸਮਝਦੇ ਹਨ, ਇਸ ਵਿੱਚ ਤਾਂ ਬੋਲਣਾ ਹੀ ਪਵੇਗਾ ਨਾ!
ਪਰ ਨਿਰਮਾਣਤਾ ਦੀ ਬਜਾਏ ਜੇਕਰ ਕੋਈ ਅਥਾਰਿਟੀ ਨਾਲ, ਨਿਰਮਾਣ ਬੋਲ ਨਹੀਂ ਬੋਲਦੇ ਤਾਂ ਥੋੜ੍ਹਾ ਕੰਮ
ਦਾ, ਸੀਟ ਦਾ, 5 ਪਰਸੈਂਟ ਅਭਿਮਾਨ ਦਿਖਾਈ ਦਿੰਦਾ ਹੈ। ਨਿਰਮਾਰਨਤਾ ਬ੍ਰਾਹਮਣਾਂ ਦੇ ਜੀਵਨ ਦਾ ਵਿਸ਼ੇਸ਼
ਸ਼ਿੰਗਾਰ ਹੈ, ਨਿਰਮਾਣਤਾ ਮਨ ਵਿੱਚ, ਵਾਣੀ ਵਿੱਚ ਬੋਲ ਵਿੱਚ ਸੰਬੰਧ -ਸੰਪਰਕ ਵਿੱਚ …ਹੋਵੇ ਇਵੇਂ ਨਹੀਂ
ਤਿੰਨ ਗੱਲਾਂ ਵਿੱਚ ਤਾਂ ਮੈਂ ਨਿਰਮਾਣ ਹਾਂ,ਇੱਕ ਵਿੱਚ ਮੈਂ ਘੱਟ ਹਾਂ ਤਾਂ ਕੀ ਹੋਇਆ! ਪਰ ਉਹ ਇੱਕ
ਕਮੀ ਪਾਸ ਵਿਦ ਆਨਰ ਹੋਣ ਨਹੀਂ ਦਵੇਗੀ। ਨਿਰਮਾਣਤਾ ਹੀ ਮਹਾਨਤਾ ਹੈ। ਝੁਕਣਾ ਨਹੀਂ ਹੈ, ਝੁਕਾਣਾ ਹੈ।
ਕਈ ਬੱਚੇ ਹਾਸੇ ਵਿੱਚ ਅਜਿਹਾ ਕਹਿ ਦਿੰਦੇ ਹਨ ਕੀ ਮੈਨੂੰ ਹੀ ਝੁਕਣਾ ਹੈ, ਇਹ ਵੀ ਤਾਂ ਝੁਕੇ। ਪਰ ਇਹ
ਝੁਕਣਾ ਨਹੀਂ ਹੈ ਅਸਲ ਵਿੱਚ ਪਰਮਾਤਮਾ ਨੂੰ ਵੀ ਆਪਣੇ ਉੱਪਰ ਝੁਕਾਂਉਣਾ ਹੈ, ਆਤਮਾ ਦੀ ਤਾਂ ਗੱਲ ਹੀ
ਛੱਡੋ। ਨਿਰਮਾਣਤਾ ਨਿਰਹੰਕਾਰੀ ਖੁਦ ਹੀ ਬਣਾ ਦਿੰਦੀ ਹੈ। ਨਿਰਹੰਕਾਰੀ ਬਣਨ ਦਾ ਪੁਰਸ਼ਾਰਥ ਕਰਨਾ ਨਹੀਂ
ਪੈਂਦਾ ਹੈ। ਨਿਰਮਾਣਤਾ ਹਰ ਇੱਕ ਦੇ ਮਨ ਨਾਲ ਤੁਹਾਡੇ ਪ੍ਰਤੀ ਦੁਆਵਾਂ ਹੀ ਨਿਕਲਣਗੀਆਂ। ਬਹੁਤ ਦੁਆਵਾਂ
ਮਿਲਣਗੀਆਂ। ਦੁਆਵਾਂ, ਪੁਰਸ਼ਾਰਥ ਦੀ ਲਿਫ਼ਟ ਨਾਲ ਵੀ ਰਾਕੇਟ ਬਣ ਜਾਣਗੀਆਂ। ਨਿਰਮਾਣਤਾ ਅਜਿਹੀ ਚੀਜ਼
ਹੈ। ਕਿਵੇਂ ਦਾ ਵੀ ਹੋਵੇਗਾ, ਭਾਵੇਂ ਬਿਜ਼ੀ ਹੋਵੇ, ਭਾਵੇਂ ਕਠੋਰ ਦਿਲ ਵਾਲਾ ਹੋਵੇ, ਭਾਵੇਂ ਕ੍ਰੋਧੀ
ਹੋਵੇ, ਪਰ ਨਿਰਮਾਨਤਾ ਤੁਹਾਨੂੰ ਸਰਵ ਦਵਾਰਾ ਸਹਿਯੋਗ ਦਵਾਉਣ ਦੇ ਨਿਮਿਤ ਬਣ ਜਾਏਗੀ। ਨਿਰਮਾਣ, ਹਰ
ਇੱਕ ਦੇ ਸੰਸਾਕਰ ਨਾਲ ਖੁਦ ਨੂੰ ਚਲਾ ਸਕਦਾ ਹੈ। ਰੀਅਲ ਗੋਲ੍ਡ ਹੋਣ ਦੇ ਕਾਰਨ ਖੁਦ ਨੂੰ ਮੋਲਡ ਕਰਨ
ਦੀ ਵਿਸ਼ੇਸ਼ਤਾ ਹੁੰਦੀ ਹੈ। ਬਾਪਦਾਦਾ ਨੇ ਦੇਖਿਆ ਹੈ ਬੋਲ - ਚਾਲ ਵਿੱਚ ਵੀ, ਸੰਬੰਧ - ਸੰਪਰਕ ਵਿੱਚ
ਵੀ, ਸੇਵਾ ਵਿੱਚ ਵੀ ਇੱਕ ਦੋ ਦੇ ਨਾਲ ਨਿਰਮਾਣ ਸੁਭਾਵ ਵਿਜੇ ਪ੍ਰਾਪਤ ਕਰਾ ਦਿੰਦਾ ਹੈ, ਇਸਲਈ ਇਸ
ਵਰ੍ਹੇ ਵਿੱਚ ਵਿਸ਼ੇਸ਼ ਬਾਪਦਾਦਾ ਇਸ ਵਰ੍ਹੇ ਨੂੰ ਨਿਰਮਾਣ, ਨਿਰਮਲ ਵਰ੍ਹੇ ਦਾ ਨਾਮ ਦੇ ਰਹੇ ਹਨ। ਵਰ੍ਹਾ
ਮਨਾਓਗੇ ਨਾ।
ਬਾਪਦਾਦਾ ਹਰ ਬੱਚਿਆਂ ਨੂੰ ਇਸ ਵਰ੍ਹੇ ਵਿੱਚ ਵਿਅਰਥ ਤੋਂ ਮੁਕਤ ਦੇਖਣਾ ਚਾਹੁੰਦੇ ਹਨ। ਮੁਕਤ ਵਰ੍ਹਾ
ਮਨਾਓ। ਜੋ ਵੀ ਕਮੀ ਹੋਵੇ, ਉਸ ਕਮੀ ਨੂੰ ਮੁਕਤੀ ਦਵੋ, ਕਿਉਂਕਿ ਜਦੋਂ ਤੱਕ ਮੁਕਤੀ ਨਹੀਂ ਦਿੱਤੀ ਹੈ
ਨਾ, ਤਾਂ ਮੁਕਤੀਧਾਮ ਵਿੱਚ ਬਾਪ ਦੇ ਨਾਲ ਨਹੀਂ ਚਲ ਸਕੋਂਗੇ। ਤਾਂ ਮੁਕਤੀ ਦਵੋਂਗੇ? ਮੁਕਤੀ ਵਰ੍ਹਾ
ਮਨਾਓਗੇ? ਜੋ ਮਨਾਉਣਗੇ ਉਹ ਇਵੇਂ ਹੱਥ ਕਰੇ। ਮਨਾਓਗੇ? ਇੱਕ ਦੋ ਨੂੰ ਦੇਖ ਲਿਆ ਨਾ, ਮਨਾਓਗੇ ਨਾ!
ਅੱਛਾ ਹੈ। ਜੇਕਰ ਮੁਕਤੀ ਵਰਾ ਮਨਾਇਆ ਤਾਂ ਬਾਪਦਾਦਾ ਜਵਾਹਰਰਾਤਾਂ ਨਾਲ ਜੜ੍ਹੀ ਹੋਈ ਥਾਲੀਆਂ ਵਿੱਚ
ਬਹੁਤ - ਬਹੁਤ ਮੁਬਾਰਕ, ਗ੍ਰੀਟਿੰਗਸ , ਵਧਾਇਆ ਦੇਣਗੇ। ਅੱਛਾ ਹੈ, ਆਪਣੇ ਨੂੰ ਵੀ ਮੁਕਤ ਕਰੋ। ਆਪਣੇ
ਭਰਾ ਭੈਣਾਂ ਨੂੰ ਵੀ ਦੁੱਖ ਤੋਂ ਦੂਰ ਕਰੋ। ਵਿਚਾਰਿਆਂ ਦੇ ਮਨ ਤੋਂ ਇਹ ਖੁਸ਼ੀ ਦਾ ਆਵਾਜ਼ ਨਿਕਲੇ -
ਸਾਡਾ ਬਾਪ ਆ ਗਿਆ। ਠੀਕ ਹੈ। ਅੱਛਾ।
ਚਾਰੋਂ ਪਾਸੇ ਦੇ ਸਰਵ ਹੌਲੀਏਸਟ ਆਤਮਾਵਾਂ ਨੂੰ, ਸਦਾ ਨਿਰਮਾਣ ਬਣ ਨਿਰਮਾਨ ਕਰਨ ਵਾਲੇ ਬਾਪਦਾਦਾ ਦੇ
ਸਮੀਪ ਆਤਮਾਵਾਂ ਨੂੰ ਸਦਾ ਆਪਣੇ ਪੁਰਸ਼ਾਰਥ ਦੀ ਵਿਧੀ ਨੂੰ ਫਾਸਟ, ਤੀਵਰ ਕਰ ਸੰਪੰਨ ਬਣਨ ਵਾਲੀ ਸਨੇਹੀ
ਆਤਮਾਵਾਂ ਨੂੰ, ਸਦਾ ਆਪਣੇ ਬੱਚਤ ਦਾ ਖਾਤਾ ਵਧਾਉਣ ਵਾਲੇ ਤੀਵਰ ਪੁਰਸ਼ਾਰਥੀ, ਤੀਵਰ ਬੁੱਧੀ ਵਾਲੇ
ਬੱਚਿਆਂ ਨੂੰ ਵਿਸ਼ਾਲ ਬੁੱਧੀ ਦੀ ਮੁਬਾਰਕ। ਯਾਦਪਿਆਰ ਦੇ ਨਾਲ ਸਭ ਬੱਚਿਆਂ ਨੂੰ ਨਮਸਤੇ।
ਵਰਦਾਨ:-
ਇੱਕ ਬਲ ਇੱਕ
ਭਰੋਸੇ ਦੇ ਆਧਾਰ ਤੇ ਮਾਇਆ ਨੂੰ ਸਰੈਂਡਰ ਕਰਾਉਣ ਵਾਲੇ ਸ਼ਕਤੀਸ਼ਾਲੀ ਆਤਮਾ ਭਵ
ਇੱਕ ਬਲ ਇੱਕ ਭਰੋਸਾ
ਮਤਲਬ ਸਦਾ ਸ਼ਕਤੀਸ਼ਾਲੀ। ਜਿੱਥੇ ਇੱਕ ਬਾਲ ਇੱਕ ਭਰੋਸਾ ਹੈ ਉੱਥੇ ਕੋਈ ਹਿਲਾ ਨਹੀਂ ਸਕਦਾ। ਉਹਨਾਂ ਦੇ
ਅੱਗੇ ਮਾਇਆ ਮੂਰਛਿਤ ਹੋ ਜਾਂਦੀ ਹੈ, ਸੈਰੰਡਰ ਹੋ ਜਾਂਦੀ ਹੈ । ਮਾਇਆ ਸੈਰੰਡਰ ਹੋ ਗਈ ਤਾਂ ਸਦਾ
ਵਿਜੇਈ ਹੈ ਹੀ। ਤਾਂ ਇਹੀ ਨਸ਼ਾ ਰਹੇ ਕਿ ਵਿਜੇ ਸਾਡਾ ਜਨਮ ਸਿੱਧ ਅਧਿਕਾਰ ਹੈ। ਇਹ ਅਧਿਕਾਰ ਕੋਈ ਖੋਹ
ਨਹੀਂ ਸਕਦਾ। ਦਿਲ ਵਿੱਚ ਇਹ ਸਮ੍ਰਿਤੀ ਇਮਰਜ ਰਹੇ ਕਿ ਅਸੀਂ ਹੀ ਕਲਪ -ਕਲਪ ਦੀ ਸ਼ਕਤੀਆਂ ਅਤੇ ਪਾਂਡਵ
ਵਿਜੇਈ ਬਣੇ ਸੀ, ਹਾਂ ਵੀ ਅਤੇ ਫਿਰ ਬਣਾਂਗੇ।
ਸਲੋਗਨ:-
ਨਵੀਂ ਦੁਨੀਆਂ
ਦੀ ਸਮ੍ਰਿਤੀ ਨਾਲ ਸਰਵ ਗੁਣਾਂ ਦਾ ਆਹਵਾਨ ਕਰੋ ਅਤੇ ਤੀਵਰਗਤੀ ਨਾਲ ਅੱਗੇ ਵਧੋ।
ਸੂਚਨਾ :-
ਅੱਜ ਮਹੀਨੇ ਦਾ ਤੀਸਰਾ ਇਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਸਭ ਬ੍ਰਹਮਾ ਵਤਸ ਸੰਗਠਿਤ ਰੂਪ ਵਿੱਚ
ਸ਼ਾਮ 6:30 ਤੋਂ 7:30 ਵਜੇ ਤੱਕ ਵਿਸ਼ੇਸ਼ ਦਿਆਲੂ ਕਿਰਪਾਲੂ ਬਾਪ ਦੇ ਨਾਲ ਹਰ ਆਤਮਾ ਤੇ ਦਯਾ, ਕਿਰਪਾ
ਦੀ ਦ੍ਰਿਸ਼ਟੀ ਪਾਓ, ਸਭਨੂੰ ਦੁਆਵਾਂ ਦਵੋ ਅਤੇ ਦੁਆਵਾਂ ਲਵੋ।